ANG 997, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਗੁਰਮੁਖਾ ਮਨਿ ਪਰਤੀਤਿ ਹੈ ਗੁਰਿ ਪੂਰੈ ਨਾਮਿ ਸਮਾਣੀ ॥੧॥

गुरमुखा मनि परतीति है गुरि पूरै नामि समाणी ॥१॥

Guramukhaa mani parateeti hai guri poorai naami samaa(nn)ee ||1||

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਮਨ ਵਿਚ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਸਤੇ) ਸਰਧਾ ਬਣੀ ਰਹਿੰਦੀ ਹੈ, ਪੂਰੇ ਗੁਰੂ ਦੀ ਰਾਹੀਂ ਉਹ ਹਰਿ-ਨਾਮ ਵਿਚ ਲੀਨ ਰਹਿੰਦੇ ਹਨ ॥੧॥

गुरुमुखों के मन में पूर्ण निष्ठा है, पूर्ण गुरु के द्वारा वे नाम-स्मरण में ही विलीन रहते हैं।॥ १॥

The minds of the Gurmukhs are filled with faith; through the Perfect Guru, they merge in the Naam, the Name of the Lord. ||1||

Guru Ramdas ji / Raag Maru / / Guru Granth Sahib ji - Ang 997


ਮਨ ਮੇਰੇ ਮੈ ਹਰਿ ਹਰਿ ਕਥਾ ਮਨਿ ਭਾਣੀ ॥

मन मेरे मै हरि हरि कथा मनि भाणी ॥

Man mere mai hari hari kathaa mani bhaa(nn)ee ||

ਹੇ ਮੇਰੇ ਮਨ! ਮੈਨੂੰ ਆਪਣੇ ਅੰਦਰ ਪਰਮਾਤਮਾ ਦੀ ਸਿਫ਼ਤ-ਸਾਲਾਹ ਪਿਆਰੀ ਲੱਗਦੀ ਹੈ ।

हे मेरे मन ! मुझे हरि की कथा ही प्रिय लगती है।

O my mind, the sermon of the Lord, Har, Har, is pleasing to my mind.

Guru Ramdas ji / Raag Maru / / Guru Granth Sahib ji - Ang 997

ਹਰਿ ਹਰਿ ਕਥਾ ਨਿਤ ਸਦਾ ਕਰਿ ਗੁਰਮੁਖਿ ਅਕਥ ਕਹਾਣੀ ॥੧॥ ਰਹਾਉ ॥

हरि हरि कथा नित सदा करि गुरमुखि अकथ कहाणी ॥१॥ रहाउ ॥

Hari hari kathaa nit sadaa kari guramukhi akath kahaa(nn)ee ||1|| rahaau ||

ਹੇ ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਸਦਾ ਕਰਦਾ ਰਹੁ । ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਗੁਰੂ ਦੀ ਰਾਹੀਂ ਮਿਲਦੀ ਹੈ (ਇਸ ਵਾਸਤੇ, ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ॥੧॥ ਰਹਾਉ ॥

मैं नित्य हरिकथा करता हूँ और यह अकथनीय कथा ही मुझे प्रिय है॥ १॥ रहाउ॥

Continually and forever, speak the sermon of the Lord, Har, Har; as Gurmukh, speak the Unspoken Speech. ||1|| Pause ||

Guru Ramdas ji / Raag Maru / / Guru Granth Sahib ji - Ang 997


ਮੈ ਮਨੁ ਤਨੁ ਖੋਜਿ ਢੰਢੋਲਿਆ ਕਿਉ ਪਾਈਐ ਅਕਥ ਕਹਾਣੀ ॥

मै मनु तनु खोजि ढंढोलिआ किउ पाईऐ अकथ कहाणी ॥

Mai manu tanu khoji dhanddholiaa kiu paaeeai akath kahaa(nn)ee ||

ਮੈਂ ਆਪਣੇ ਮਨ ਨੂੰ ਆਪਣੇ ਤਨ ਨੂੰ ਖੋਜ ਕੇ ਭਾਲ ਕੀਤੀ ਹੈ ਕਿ ਕਿਸ ਤਰ੍ਹਾਂ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕੇ ।

मैंने मन-तन से खोज कर ढूंढा है कि अकथनीय कथा क्योंकर प्राप्त होती है।

I have searched through and through my mind and body; how can I attain this Unspoken Speech?

Guru Ramdas ji / Raag Maru / / Guru Granth Sahib ji - Ang 997

ਸੰਤ ਜਨਾ ਮਿਲਿ ਪਾਇਆ ਸੁਣਿ ਅਕਥ ਕਥਾ ਮਨਿ ਭਾਣੀ ॥

संत जना मिलि पाइआ सुणि अकथ कथा मनि भाणी ॥

Santt janaa mili paaiaa su(nn)i akath kathaa mani bhaa(nn)ee ||

ਸੰਤ ਜਨਾਂ ਨੂੰ ਮਿਲ ਕੇ (ਅਕੱਥ ਪ੍ਰਭੂ ਦਾ ਮਿਲਾਪ) ਹਾਸਲ ਹੋ ਸਕਦਾ ਹੈ; (ਸੰਤ ਜਨਾਂ ਪਾਸੋਂ) ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣ ਕੇ ਮਨ ਵਿਚ ਪਿਆਰੀ ਲੱਗਦੀ ਹੈ ।

"(उत्तर-) संतजनों से मिलकर ही इसे पाया जा सकता है, अकथनीय कथा सुनकर मन को प्यारी लगी है।

Meeting with the humble Saints, I have found it; listening to the Unspoken Speech, my mind is pleased.

Guru Ramdas ji / Raag Maru / / Guru Granth Sahib ji - Ang 997

ਮੇਰੈ ਮਨਿ ਤਨਿ ਨਾਮੁ ਅਧਾਰੁ ਹਰਿ ਮੈ ਮੇਲੇ ਪੁਰਖੁ ਸੁਜਾਣੀ ॥੨॥

मेरै मनि तनि नामु अधारु हरि मै मेले पुरखु सुजाणी ॥२॥

Merai mani tani naamu adhaaru hari mai mele purakhu sujaa(nn)ee ||2||

(ਸੰਤ-ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਪਰਮਾਤਮਾ ਦਾ ਨਾਮ ਆਸਰਾ ਬਣ ਗਿਆ ਹੈ । (ਗੁਰੂ ਹੀ) ਮੈਨੂੰ ਸੁਜਾਣ ਅਕਾਲ ਪੁਰਖ ਮਿਲਾ ਸਕਦਾ ਹੈ ॥੨॥

मेरे मन-तन में हरि-नाम का ही आधार है और यह मुझे चतुर, परमपुरुष प्रभु से मिला देता है॥ २॥

The Lord's Name is the Support of my mind and body; I am united with the all-knowing Primal Lord God. ||2||

Guru Ramdas ji / Raag Maru / / Guru Granth Sahib ji - Ang 997


ਗੁਰ ਪੁਰਖੈ ਪੁਰਖੁ ਮਿਲਾਇ ਪ੍ਰਭ ਮਿਲਿ ਸੁਰਤੀ ਸੁਰਤਿ ਸਮਾਣੀ ॥

गुर पुरखै पुरखु मिलाइ प्रभ मिलि सुरती सुरति समाणी ॥

Gur purakhai purakhu milaai prbh mili suratee surati samaa(nn)ee ||

ਜਿਸ ਮਨੁੱਖ ਨੂੰ ਗੁਰੂ-ਪੁਰਖ ਨੇ ਪ੍ਰਭੂ-ਪੁਰਖ ਨਾਲ ਮਿਲਾ ਦਿੱਤਾ, (ਪ੍ਰਭੂ ਨੂੰ) ਮਿਲ ਕੇ ਉਸ ਦੀ ਸੁਰਤ ਸੁਰਤਾਂ ਦੇ ਮਾਲਕ-ਹਰੀ ਵਿਚ (ਸਦਾ ਲਈ) ਟਿਕ ਗਈ ।

महापुरुष गुरु ने परमपुरुष परमात्मा से मिला दिया है और मेरी आत्म-ज्योति परमज्योति में विलीन हो गई है।

The Guru, the Primal Being, has united me with the Primal Lord God. My consciousness has merged into the supreme consciousness.

Guru Ramdas ji / Raag Maru / / Guru Granth Sahib ji - Ang 997

ਵਡਭਾਗੀ ਗੁਰੁ ਸੇਵਿਆ ਹਰਿ ਪਾਇਆ ਸੁਘੜ ਸੁਜਾਣੀ ॥

वडभागी गुरु सेविआ हरि पाइआ सुघड़ सुजाणी ॥

Vadabhaagee guru seviaa hari paaiaa sugha(rr) sujaa(nn)ee ||

ਵਡ-ਭਾਗੀ ਮਨੁੱਖਾਂ ਨੇ ਗੁਰੂ ਦਾ ਆਸਰਾ ਲਿਆ, ਉਹਨਾਂ ਨੂੰ ਸੋਹਣਾ ਸੁਜਾਨ ਪਰਮਾਤਮਾ ਮਿਲ ਪਿਆ ।

अहोभाग्य से गुरु की सेवा की है, जिसके फलस्वरूप चतुर, सर्वज्ञाता ईश्वर को पा लिया है।

By great good fortune, I serve the Guru, and I have found my Lord, all-wise and all-knowing.

Guru Ramdas ji / Raag Maru / / Guru Granth Sahib ji - Ang 997

ਮਨਮੁਖ ਭਾਗ ਵਿਹੂਣਿਆ ਤਿਨ ਦੁਖੀ ਰੈਣਿ ਵਿਹਾਣੀ ॥੩॥

मनमुख भाग विहूणिआ तिन दुखी रैणि विहाणी ॥३॥

Manamukh bhaag vihoo(nn)iaa tin dukhee rai(nn)i vihaa(nn)ee ||3||

ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬਦ-ਕਿਸਮਤ ਹੁੰਦੇ ਹਨ (ਛੁੱਟੜ ਇਸਤ੍ਰੀ ਦੀ ਰਾਤ ਵਾਂਗ ਉਹਨਾਂ ਦੀ) ਜ਼ਿੰਦਗੀ ਦੁੱਖਾਂ ਵਿਚ ਹੀ ਬੀਤਦੀ ਹੈ ॥੩॥

मनमुख दुर्भाग्यशाली हैं, जिनकी जीवन-रात्रि दुखों में ही व्यतीत होती है॥ ३॥

The self-willed manmukhs are very unfortunate; they pass their life-night in misery and pain. ||3||

Guru Ramdas ji / Raag Maru / / Guru Granth Sahib ji - Ang 997


ਹਮ ਜਾਚਿਕ ਦੀਨ ਪ੍ਰਭ ਤੇਰਿਆ ਮੁਖਿ ਦੀਜੈ ਅੰਮ੍ਰਿਤ ਬਾਣੀ ॥

हम जाचिक दीन प्रभ तेरिआ मुखि दीजै अम्रित बाणी ॥

Ham jaachik deen prbh teriaa mukhi deejai ammmrit baa(nn)ee ||

ਹੇ ਪ੍ਰਭੂ! ਅਸੀਂ (ਜੀਵ) ਤੇਰੇ (ਦਰ ਦੇ) ਨਿਮਾਣੇ ਮੰਗਤੇ ਹਾਂ, ਸਾਡੇ ਮੂੰਹ ਵਿਚ (ਗੁਰੂ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਦੇਹ ।

हे भगवान् ! हम तेरे दीन याचक हैं, कृपा करके मुख में अमृत-वाणी डाल दीजिए।

I am just a meek beggar at Your Door, God; please, place the Ambrosial Word of Your Bani in my mouth.

Guru Ramdas ji / Raag Maru / / Guru Granth Sahib ji - Ang 997

ਸਤਿਗੁਰੁ ਮੇਰਾ ਮਿਤ੍ਰੁ ਪ੍ਰਭ ਹਰਿ ਮੇਲਹੁ ਸੁਘੜ ਸੁਜਾਣੀ ॥

सतिगुरु मेरा मित्रु प्रभ हरि मेलहु सुघड़ सुजाणी ॥

Satiguru meraa mitru prbh hari melahu sugha(rr) sujaa(nn)ee ||

ਹੇ ਹਰੀ! ਹੇ ਪ੍ਰਭੂ! ਮੈਨੂੰ ਸੋਹਣਾ ਸੁਜਾਨ ਮੇਰਾ ਮਿੱਤਰ ਗੁਰੂ ਮਿਲਾ ।

हे सतगुरु मित्र ! मुझे चतुर प्रभु से मिला दो।

The True Guru is my friend; He unites me with my all-wise, all-knowing Lord God.

Guru Ramdas ji / Raag Maru / / Guru Granth Sahib ji - Ang 997

ਜਨ ਨਾਨਕ ਸਰਣਾਗਤੀ ਕਰਿ ਕਿਰਪਾ ਨਾਮਿ ਸਮਾਣੀ ॥੪॥੩॥੫॥

जन नानक सरणागती करि किरपा नामि समाणी ॥४॥३॥५॥

Jan naanak sara(nn)aagatee kari kirapaa naami samaa(nn)ee ||4||3||5||

ਹੇ ਦਾਸ ਨਾਨਕ! (ਆਖ) ਮੈਂ ਤੇਰੀ ਸਰਨ ਪਿਆ ਹਾਂ, ਮਿਹਰ ਕਰ, ਮੈਂ ਤੇਰੇ ਨਾਮ ਵਿਚ ਲੀਨ ਰਹਾਂ ॥੪॥੩॥੫॥

दास नानक तेरी शरण में आया है, इसलिए कृपा करो ताकि वह हरि-नाम स्मरण में समाया रहे॥ ४॥ ३॥ ५॥

Servant Nanak has entered Your Sanctuary; grant Your Grace, and merge me into Your Name. ||4||3||5||

Guru Ramdas ji / Raag Maru / / Guru Granth Sahib ji - Ang 997


ਮਾਰੂ ਮਹਲਾ ੪ ॥

मारू महला ४ ॥

Maaroo mahalaa 4 ||

मारू महला ४॥

Maaroo, Fourth Mehl:

Guru Ramdas ji / Raag Maru / / Guru Granth Sahib ji - Ang 997

ਹਰਿ ਭਾਉ ਲਗਾ ਬੈਰਾਗੀਆ ਵਡਭਾਗੀ ਹਰਿ ਮਨਿ ਰਾਖੁ ॥

हरि भाउ लगा बैरागीआ वडभागी हरि मनि राखु ॥

Hari bhaau lagaa bairaageeaa vadabhaagee hari mani raakhu ||

ਹੇ ਬੈਰਾਗੀ ਜੀਊੜੇ! ਵੱਡੇ ਭਾਗਾਂ ਨਾਲ (ਤੇਰੇ ਅੰਦਰ) ਪਰਮਾਤਮਾ ਦਾ ਪਿਆਰ ਬਣਿਆ ਹੈ, ਹੁਣ ਪਰਮਾਤਮਾ (ਦੇ ਨਾਮ) ਨੂੰ (ਆਪਣੇ) ਮਨ ਵਿਚ ਸਾਂਭ ਰੱਖ ।

जिस भाग्यशाली का ईश्वर से वैराग्यपूर्ण प्रेम लगा है, उसने मन में ही उसे बसा लिया है।

Detached from the world, I am in love with the Lord; by great good fortune, I have enshrined the Lord within my mind.

Guru Ramdas ji / Raag Maru / / Guru Granth Sahib ji - Ang 997

ਮਿਲਿ ਸੰਗਤਿ ਸਰਧਾ ਊਪਜੈ ਗੁਰ ਸਬਦੀ ਹਰਿ ਰਸੁ ਚਾਖੁ ॥

मिलि संगति सरधा ऊपजै गुर सबदी हरि रसु चाखु ॥

Mili sanggati saradhaa upajai gur sabadee hari rasu chaakhu ||

ਸੰਗਤ ਵਿਚ ਮਿਲ ਕੇ (ਹੀ ਨਾਮ ਜਪਣ ਦੀ) ਸਰਧਾ ਪੈਦਾ ਹੁੰਦੀ ਹੈ, (ਤੂੰ ਭੀ ਸੰਗਤ ਵਿਚ ਟਿਕ ਕੇ) ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦਾ ਰਹੁ ।

सुसंगति में मिलने से ही श्रद्धा उत्पन्न होती है, गुरु के शब्द द्वारा हरि-नाम का स्वाद चखा जा सकता है।

Joining the Sangat, the Holy Congregation, faith has welled up within me; through the Word of the Guru's Shabad, I taste the sublime essence of the Lord.

Guru Ramdas ji / Raag Maru / / Guru Granth Sahib ji - Ang 997

ਸਭੁ ਮਨੁ ਤਨੁ ਹਰਿਆ ਹੋਇਆ ਗੁਰਬਾਣੀ ਹਰਿ ਗੁਣ ਭਾਖੁ ॥੧॥

सभु मनु तनु हरिआ होइआ गुरबाणी हरि गुण भाखु ॥१॥

Sabhu manu tanu hariaa hoiaa gurabaa(nn)ee hari gu(nn) bhaakhu ||1||

(ਜਿਹੜਾ ਮਨੁੱਖ ਨਾਮ-ਰਸ ਚੱਖਦਾ ਹੈ ਉਸ ਦਾ) ਉਸ ਦਾ ਤਨ ਮਨ ਹਰ ਵੇਲੇ ਖਿੜਿਆ ਰਹਿੰਦਾ ਹੈ । ਗੁਰੂ ਦੀ ਬਾਣੀ ਦੀ ਰਾਹੀਂ (ਤੂੰ ਭੀ) ਪਰਮਾਤਮਾ ਦੇ ਗੁਣ ਉਚਾਰਿਆ ਕਰ ॥੧॥

गुरु की वाणी द्वारा प्रभु का गुणानुवाद करने से तन-मन विकसित हो गया है॥ १॥

My mind and body have totally blossomed forth; through the Word of the Guru's Bani, I chant the Glorious Praises of the Lord. ||1||

Guru Ramdas ji / Raag Maru / / Guru Granth Sahib ji - Ang 997


ਮਨ ਪਿਆਰਿਆ ਮਿਤ੍ਰਾ ਹਰਿ ਹਰਿ ਨਾਮ ਰਸੁ ਚਾਖੁ ॥

मन पिआरिआ मित्रा हरि हरि नाम रसु चाखु ॥

Man piaariaa mitraa hari hari naam rasu chaakhu ||

ਹੇ ਪਿਆਰੇ ਮਿੱਤਰ ਮਨ! ਸਦਾ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਕਰ ।

हे प्यारे मित्र मन ! हरि नामामृत का स्वाद वखो।

O my beloved mind, my friend, taste the sublime essence of the Name of the Lord, Har, Har.

Guru Ramdas ji / Raag Maru / / Guru Granth Sahib ji - Ang 997

ਗੁਰਿ ਪੂਰੈ ਹਰਿ ਪਾਇਆ ਹਲਤਿ ਪਲਤਿ ਪਤਿ ਰਾਖੁ ॥੧॥ ਰਹਾਉ ॥

गुरि पूरै हरि पाइआ हलति पलति पति राखु ॥१॥ रहाउ ॥

Guri poorai hari paaiaa halati palati pati raakhu ||1|| rahaau ||

ਪਰਮਾਤਮਾ (ਦਾ ਨਾਮ) ਪੂਰੇ ਗੁਰੂ ਦੀ ਰਾਹੀਂ ਮਿਲਦਾ ਹੈ (ਤੂੰ ਭੀ ਗੁਰੂ ਦੀ ਸਰਨ ਪਉ, ਅਤੇ) ਇਸ ਲੋਕ ਤੇ ਪਰਲੋਕ ਵਿਚ ਆਪਣੀ ਇਜ਼ਤ ਬਚਾ ਲੈ ॥੧॥ ਰਹਾਉ ॥

पूर्ण गुरु से ही परमात्मा की प्राप्ति होती है और लोक-परलोक में वही लाज रखता है। १॥ रहाउ॥

Through the Perfect Guru, I have found the Lord, who saves my honor, here and hereafter. ||1|| Pause ||

Guru Ramdas ji / Raag Maru / / Guru Granth Sahib ji - Ang 997


ਹਰਿ ਹਰਿ ਨਾਮੁ ਧਿਆਈਐ ਹਰਿ ਕੀਰਤਿ ਗੁਰਮੁਖਿ ਚਾਖੁ ॥

हरि हरि नामु धिआईऐ हरि कीरति गुरमुखि चाखु ॥

Hari hari naamu dhiaaeeai hari keerati guramukhi chaakhu ||

ਸਦਾ ਪਰਮਾਤਮਾ ਦਾ ਨਾਮ ਧਿਆਉਣਾ ਚਾਹੀਦਾ ਹੈ । (ਤੂੰ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ (ਦਾ ਸੁਆਦ) ਚੱਖਿਆ ਕਰ ।

गुरमुख बन ईश्वर का मनन करो, हरि-भजन का आनंद लो।

Meditate on the Name of the Lord, Har, Har; as Gurmukh, taste the Kirtan of the Lord's Praises.

Guru Ramdas ji / Raag Maru / / Guru Granth Sahib ji - Ang 997

ਤਨੁ ਧਰਤੀ ਹਰਿ ਬੀਜੀਐ ਵਿਚਿ ਸੰਗਤਿ ਹਰਿ ਪ੍ਰਭ ਰਾਖੁ ॥

तनु धरती हरि बीजीऐ विचि संगति हरि प्रभ राखु ॥

Tanu dharatee hari beejeeai vichi sanggati hari prbh raakhu ||

ਇਹ ਸਰੀਰ (ਮਾਨੋ) ਧਰਤੀ ਹੈ, (ਇਸ ਵਿਚ) ਪਰਮਾਤਮਾ (ਦਾ ਨਾਮ-ਬੀਜ) ਬੀਜਣਾ ਚਾਹੀਦਾ ਹੈ । ਸੰਗਤ ਵਿਚ (ਟਿਕੇ ਰਿਹਾਂ) ਪਰਮਾਤਮਾ ਆਪ (ਉਸ ਨਾਮ-ਖੇਤੀ ਦਾ) ਰਾਖਾ ਬਣਦਾ ਹੈ ।

तन रूपी धरती में हरि-नाम बोना चाहिए, सत्संग में प्रभु को याद करो।

Plant the seed of the Lord in the body-farm. The Lord God is enshrined within the Sangat, the Holy Congregation.

Guru Ramdas ji / Raag Maru / / Guru Granth Sahib ji - Ang 997

ਅੰਮ੍ਰਿਤੁ ਹਰਿ ਹਰਿ ਨਾਮੁ ਹੈ ਗੁਰਿ ਪੂਰੈ ਹਰਿ ਰਸੁ ਚਾਖੁ ॥੨॥

अम्रितु हरि हरि नामु है गुरि पूरै हरि रसु चाखु ॥२॥

Ammmritu hari hari naamu hai guri poorai hari rasu chaakhu ||2||

ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਪੂਰੇ ਗੁਰੂ ਦੀ ਰਾਹੀਂ (ਤੂੰ ਭੀ) ਪਰਮਾਤਮਾ (ਦੇ ਨਾਮ) ਦਾ ਸੁਆਦ ਚੱਖਦਾ ਰਹੁ ॥੨॥

हरि का नाम अमृत के समान है और पूर्ण गुरु द्वारा हरि-नाम रस का स्वाद प्राप्त करो॥ २॥

The Name of the Lord, Har, Har, is Ambrosial Nectar. Through the Perfect Guru, taste the sublime essence of the Lord. ||2||

Guru Ramdas ji / Raag Maru / / Guru Granth Sahib ji - Ang 997


ਮਨਮੁਖ ਤ੍ਰਿਸਨਾ ਭਰਿ ਰਹੇ ਮਨਿ ਆਸਾ ਦਹ ਦਿਸ ਬਹੁ ਲਾਖੁ ॥

मनमुख त्रिसना भरि रहे मनि आसा दह दिस बहु लाखु ॥

Manamukh trisanaa bhari rahe mani aasaa dah dis bahu laakhu ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਤ੍ਰਿਸ਼ਨਾ (ਦੀ ਮੈਲ) ਨਾਲ ਲਿੱਬੜੇ ਰਹਿੰਦੇ ਹਨ, (ਉਹਨਾਂ ਤੇ) ਮਨ ਵਿਚ (ਮਾਇਆ ਦੀ ਹੀ) ਆਸਾ (ਟਿਕੀ ਰਹਿੰਦੀ ਹੈ), ਉਹ ਆਮ ਤੌਰ ਤੇ (ਮਾਇਆ ਦੀ ਖ਼ਾਤਰ) ਭਟਕਦੇ ਰਹਿੰਦੇ ਹਨ ।

स्वेच्छाचारी तृष्णा से भरे रहते हैं, उनके मन में लाखों ही तीव्र लालसा होती है, इसलिए वे दसों दिशाओं में भागते रहते हैं।

The self-willed manmukhs are filled with hunger and thirst; their minds run around in the ten directions, hoping for great wealth.

Guru Ramdas ji / Raag Maru / / Guru Granth Sahib ji - Ang 997

ਬਿਨੁ ਨਾਵੈ ਧ੍ਰਿਗੁ ਜੀਵਦੇ ਵਿਚਿ ਬਿਸਟਾ ਮਨਮੁਖ ਰਾਖੁ ॥

बिनु नावै ध्रिगु जीवदे विचि बिसटा मनमुख राखु ॥

Binu naavai dhrigu jeevade vichi bisataa manamukh raakhu ||

ਨਾਮ ਤੋਂ ਵਾਂਜੇ ਰਹਿ ਕੇ ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੈ । ਮਨਮੁਖਾਂ ਦਾ ਟਿਕਾਣਾ (ਵਿਕਾਰਾਂ ਦੇ) ਗੰਦ ਵਿਚ ਹੀ ਰਹਿੰਦਾ ਹੈ ।

नाम के बिना जीना धिक्कार योग्य है, स्वेच्छाचारी विष्ठा में ही पड़े रहते हैं।

Without the Name of the Lord, their life is cursed; the manmukhs are stuck in manure.

Guru Ramdas ji / Raag Maru / / Guru Granth Sahib ji - Ang 997

ਓਇ ਆਵਹਿ ਜਾਹਿ ਭਵਾਈਅਹਿ ਬਹੁ ਜੋਨੀ ਦੁਰਗੰਧ ਭਾਖੁ ॥੩॥

ओइ आवहि जाहि भवाईअहि बहु जोनी दुरगंध भाखु ॥३॥

Oi aavahi jaahi bhavaaeeahi bahu jonee duraganddh bhaakhu ||3||

ਉਹ ਸਦਾ ਜੰਮਦੇ ਮਰਦੇ ਰਹਿੰਦੇ ਹਨ, ਅਨੇਕਾਂ ਜੂਨਾਂ ਵਿਚ ਭਵਾਏ ਜਾਂਦੇ ਹਨ (ਵਿਕਾਰਾਂ ਦਾ) ਗੰਦ (ਉਹਨਾਂ ਦੀ ਸਦਾ) ਖ਼ੁਰਾਕ ਹੈ ॥੩॥

वे आवागमन में भटकते रहते हैं और विविध योनियों की दुर्गध सेवन करते हैं।३॥

They come and go, and are consigned to wander through uncounted incarnations, eating stinking rot. ||3||

Guru Ramdas ji / Raag Maru / / Guru Granth Sahib ji - Ang 997


ਤ੍ਰਾਹਿ ਤ੍ਰਾਹਿ ਸਰਣਾਗਤੀ ਹਰਿ ਦਇਆ ਧਾਰਿ ਪ੍ਰਭ ਰਾਖੁ ॥

त्राहि त्राहि सरणागती हरि दइआ धारि प्रभ राखु ॥

Traahi traahi sara(nn)aagatee hari daiaa dhaari prbh raakhu ||

ਹੇ ਹਰੀ! ਹੇ ਪ੍ਰਭੂ! ਮਿਹਰ ਕਰ, (ਸਾਡੀ) ਰੱਖਿਆ ਕਰ, ਅਸੀਂ ਤੇਰੀ ਸਰਨ ਆਏ ਹਾਂ, ਸਾਨੂੰ ਬਚਾ ਲੈ ਬਚਾ ਲੈ ।

हे परमात्मा, त्राहिमाम्! त्राहिमाम् !! मैं तेरी शरण में आया हूँ, दया करके मेरी रक्षा करो।

Begging, imploring, I seek Your Sanctuary; Lord, shower me with Your Mercy, and save me, God.

Guru Ramdas ji / Raag Maru / / Guru Granth Sahib ji - Ang 997

ਸੰਤਸੰਗਤਿ ਮੇਲਾਪੁ ਕਰਿ ਹਰਿ ਨਾਮੁ ਮਿਲੈ ਪਤਿ ਸਾਖੁ ॥

संतसंगति मेलापु करि हरि नामु मिलै पति साखु ॥

Santtasanggati melaapu kari hari naamu milai pati saakhu ||

ਸੰਤਾਂ ਦੀ ਸੰਗਤ ਵਿਚ ਸਾਡਾ ਮਿਲਾਪ ਬਣਾਈ ਰੱਖ, (ਉਥੇ ਹੀ) ਹਰਿ-ਨਾਮ ਮਿਲਦਾ ਹੈ (ਜਿਸ ਨੂੰ ਨਾਮ ਮਿਲਦਾ ਹੈ ਉਸ ਨੂੰ ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ।

मुझे संतों की संगति में मिला दो, ताकि हरि-नाम मिल जाए और दुनिया में मेरी लाज बनी रहे।

Lead me to join the Society of the Saints, and bless me with the honor and glory of the Lord's Name.

Guru Ramdas ji / Raag Maru / / Guru Granth Sahib ji - Ang 997

ਹਰਿ ਹਰਿ ਨਾਮੁ ਧਨੁ ਪਾਇਆ ਜਨ ਨਾਨਕ ਗੁਰਮਤਿ ਭਾਖੁ ॥੪॥੪॥੬॥

हरि हरि नामु धनु पाइआ जन नानक गुरमति भाखु ॥४॥४॥६॥

Hari hari naamu dhanu paaiaa jan naanak guramati bhaakhu ||4||4||6||

ਹੇ ਦਾਸ ਨਾਨਕ! (ਸੰਤਾਂ ਦੀ ਸੰਗਤ ਵਿਚ ਹੀ) ਪਰਮਾਤਮਾ ਦਾ ਨਾਮ-ਧਨ ਮਿਲਦਾ ਹੈ । ਤੂੰ ਭੀ ਗੁਰੂ ਦੀ ਮੱਤ ਲੈ ਕੇ ਨਾਮ ਉਚਾਰਦਾ ਰਹੁ ॥੪॥੪॥੬॥

हे नानक ! गुरु-मतानुसार हरि-नाम रूपी धन प्राप्त हो गया है। ४॥ ४॥ ६॥

I have obtained the wealth of the Name of the Lord, Har, Har; servant Nanak chants the Lord's Name, through the Guru's Teachings. ||4||4||6||

Guru Ramdas ji / Raag Maru / / Guru Granth Sahib ji - Ang 997


ਮਾਰੂ ਮਹਲਾ ੪ ਘਰੁ ੫

मारू महला ४ घरु ५

Maaroo mahalaa 4 gharu 5

ਰਾਗ ਮਾਰੂ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ।

मारू महला ४ घरु ५

Maaroo, Fourth Mehl, Fifth House:

Guru Ramdas ji / Raag Maru / / Guru Granth Sahib ji - Ang 997

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि॥

One Universal Creator God. By The Grace Of The True Guru:

Guru Ramdas ji / Raag Maru / / Guru Granth Sahib ji - Ang 997

ਹਰਿ ਹਰਿ ਭਗਤਿ ਭਰੇ ਭੰਡਾਰਾ ॥

हरि हरि भगति भरे भंडारा ॥

Hari hari bhagati bhare bhanddaaraa ||

(ਗੁਰੂ ਦੇ ਪਾਸ) ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ,

ईश्वर की भक्ति के भण्डार भरे हुए हैं,

Devotional worship to the Lord, Har, Har, is an overflowing treasure.

Guru Ramdas ji / Raag Maru / / Guru Granth Sahib ji - Ang 997

ਗੁਰਮੁਖਿ ਰਾਮੁ ਕਰੇ ਨਿਸਤਾਰਾ ॥

गुरमुखि रामु करे निसतारा ॥

Guramukhi raamu kare nisataaraa ||

ਪਰਮਾਤਮਾ ਗੁਰੂ ਦੀ ਰਾਹੀਂ (ਹੀ) ਪਾਰ-ਉਤਾਰਾ ਕਰਦਾ ਹੈ ।

परमात्मा गुरुमुख का ही उद्धार करता है।

The Gurmukh is emancipated by the Lord.

Guru Ramdas ji / Raag Maru / / Guru Granth Sahib ji - Ang 997

ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ ਸੋ ਹਰਿ ਕੇ ਗੁਣ ਗਾਵੈ ਜੀਉ ॥੧॥

जिस नो क्रिपा करे मेरा सुआमी सो हरि के गुण गावै जीउ ॥१॥

Jis no kripaa kare meraa suaamee so hari ke gu(nn) gaavai jeeu ||1||

ਮੇਰਾ ਮਾਲਕ-ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਮਨੁੱਖ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਗੁਣ ਗਾਂਦਾ ਹੈ ॥੧॥

जिस पर मेरा स्वामी कृपा करता है, वही उसके गुण गाता है॥ १॥

One who is blessed by the Mercy of my Lord and Master sings the Glorious Praises of the Lord. ||1||

Guru Ramdas ji / Raag Maru / / Guru Granth Sahib ji - Ang 997


ਹਰਿ ਹਰਿ ਕ੍ਰਿਪਾ ਕਰੇ ਬਨਵਾਲੀ ॥

हरि हरि क्रिपा करे बनवाली ॥

Hari hari kripaa kare banavaalee ||

ਜਿਸ ਮਨੁੱਖ ਉਤੇ ਹਰੀ-ਪਰਮਾਤਮਾ ਕਿਰਪਾ ਕਰਦਾ ਹੈ,

ईश्वर ही कृपा करता है,

O Lord, Har, Har, take pity on me,

Guru Ramdas ji / Raag Maru / / Guru Granth Sahib ji - Ang 997

ਹਰਿ ਹਿਰਦੈ ਸਦਾ ਸਦਾ ਸਮਾਲੀ ॥

हरि हिरदै सदा सदा समाली ॥

Hari hiradai sadaa sadaa samaalee ||

ਉਹ ਮਨੁੱਖ ਸਦਾ ਹੀ ਸਦਾ ਹੀ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ ।

अतः सदैव उसे स्मरण करो,

That within my heart, I may dwell upon You, Lord, forever and ever.

Guru Ramdas ji / Raag Maru / / Guru Granth Sahib ji - Ang 997

ਹਰਿ ਹਰਿ ਨਾਮੁ ਜਪਹੁ ਮੇਰੇ ਜੀਅੜੇ ਜਪਿ ਹਰਿ ਹਰਿ ਨਾਮੁ ਛਡਾਵੈ ਜੀਉ ॥੧॥ ਰਹਾਉ ॥

हरि हरि नामु जपहु मेरे जीअड़े जपि हरि हरि नामु छडावै जीउ ॥१॥ रहाउ ॥

Hari hari naamu japahu mere jeea(rr)e japi hari hari naamu chhadaavai jeeu ||1|| rahaau ||

ਹੇ ਮੇਰੀ ਜਿੰਦੇ! ਤੂੰ ਭੀ ਪਰਮਾਤਮਾ ਦਾ ਨਾਮ ਸਦਾ ਜਪਿਆ ਕਰ । ਪ੍ਰਭੂ ਦਾ ਨਾਮ ਹੀ ਵਿਕਾਰਾਂ ਤੋਂ ਖ਼ਲਾਸੀ ਕਰਾਂਦਾ ਹੈ ॥੧॥ ਰਹਾਉ ॥

हे मेरे मन ! हरि-नाम जपो, हरि-नाम जपने से बन्धनों से छुटकारा होता है॥ १॥ रहाउ॥

Chant the Name of the Lord, Har, Har, O my soul; chanting the Name of the Lord, Har, Har, you shall be emancipated. ||1|| Pause ||

Guru Ramdas ji / Raag Maru / / Guru Granth Sahib ji - Ang 997



Download SGGS PDF Daily Updates ADVERTISE HERE