Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਧਨੁ ਧਨੁ ਹਰਿ ਜਨ ਜਿਨਿ ਹਰਿ ਪ੍ਰਭੁ ਜਾਤਾ ॥
धनु धनु हरि जन जिनि हरि प्रभु जाता ॥
Dhanu dhanu hari jan jini hari prbhu jaataa ||
ਭਾਗਾਂ ਵਾਲੇ ਹਨ ਪਰਮਾਤਮਾ ਦੇ ਉਹ ਸੇਵਕ ਜਿਨ੍ਹਾਂ ਨੇ ਹਰਿ-ਪ੍ਰਭੂ ਨਾਲ ਡੂੰਘੀ ਸਾਂਝ ਪਾ ਰੱਖੀ ਹੈ ।
वह हरि के सेवक धन्य हैं, जिन्होंने हरि-प्रभु को समझ लिया है।
Blessed, blessed are the humble servants of the Lord, who know the Lord God.
Guru Ramdas ji / Raag Majh / / Guru Granth Sahib ji - Ang 96
ਜਾਇ ਪੁਛਾ ਜਨ ਹਰਿ ਕੀ ਬਾਤਾ ॥
जाइ पुछा जन हरि की बाता ॥
Jaai puchhaa jan hari kee baataa ||
(ਮੇਰਾ ਜੀ ਲੋਚਦਾ ਹੈ ਕਿ) ਮੈਂ ਉਹਨਾਂ ਹਰਿ-ਜਨਾਂ ਕੋਲ ਜਾ ਕੇ ਹਰੀ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਪੁੱਛਾਂ ।
मैं जाकर ऐसे सेवकों से हरि की बातें पूछता हूँ।
I go and ask those humble servants about the Mysteries of the Lord.
Guru Ramdas ji / Raag Majh / / Guru Granth Sahib ji - Ang 96
ਪਾਵ ਮਲੋਵਾ ਮਲਿ ਮਲਿ ਧੋਵਾ ਮਿਲਿ ਹਰਿ ਜਨ ਹਰਿ ਰਸੁ ਪੀਚੈ ਜੀਉ ॥੨॥
पाव मलोवा मलि मलि धोवा मिलि हरि जन हरि रसु पीचै जीउ ॥२॥
Paav malovaa mali mali dhovaa mili hari jan hari rasu peechai jeeu ||2||
ਮੈ ਉਹਨਾਂ ਦੇ ਪੈਰ ਘੁੱਟਾਂ, (ਉਹਨਾਂ ਦੇ ਪੈਰ) ਮਲ ਮਲ ਕੇ ਧੋਵਾਂ । ਹਰੀ ਦੇ ਸੇਵਕਾਂ ਨੂੰ ਹੀ ਮਿਲ ਕੇ ਹਰੀ ਦਾ ਨਾਮ-ਰਸ ਪੀਤਾ ਜਾ ਸਕਦਾ ਹੈ ॥੨॥
मैं उनके चरण दबाता हूँ और उन्हें स्वच्छ करता एवं धोता हूँ; हरि के सेवकों से भेंट करके मैं हरि-रस का पान करता हूँ॥२॥
I wash and massage their feet; joining with the humble servants of the Lord, I drink in the Sublime Essence of the Lord. ||2||
Guru Ramdas ji / Raag Majh / / Guru Granth Sahib ji - Ang 96
ਸਤਿਗੁਰ ਦਾਤੈ ਨਾਮੁ ਦਿੜਾਇਆ ॥
सतिगुर दातै नामु दिड़ाइआ ॥
Satigur daatai naamu di(rr)aaiaa ||
(ਨਾਮ ਦੀ ਦਾਤਿ) ਦੇਣ ਵਾਲੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ,
दाता सतिगुरु ने मेरे हृदय में ईश्वर का नाम बसा दिया है।
The True Guru, the Giver, has implanted the Naam, the Name of the Lord, within me.
Guru Ramdas ji / Raag Majh / / Guru Granth Sahib ji - Ang 96
ਵਡਭਾਗੀ ਗੁਰ ਦਰਸਨੁ ਪਾਇਆ ॥
वडभागी गुर दरसनु पाइआ ॥
Vadabhaagee gur darasanu paaiaa ||
ਵੱਡੇ ਭਾਗਾਂ ਨਾਲ ਮੈਨੂੰ ਗੁਰੂ ਦਾ ਦਰਸ਼ਨ ਪ੍ਰਾਪਤ ਹੋਇਆ ।
परम सौभाग्य से मुझे गुरु के दर्शन प्राप्त हुए हैं।
By great good fortune, I have obtained the Blessed Vision of the Guru's Darshan.
Guru Ramdas ji / Raag Majh / / Guru Granth Sahib ji - Ang 96
ਅੰਮ੍ਰਿਤ ਰਸੁ ਸਚੁ ਅੰਮ੍ਰਿਤੁ ਬੋਲੀ ਗੁਰਿ ਪੂਰੈ ਅੰਮ੍ਰਿਤੁ ਲੀਚੈ ਜੀਉ ॥੩॥
अम्रित रसु सचु अम्रितु बोली गुरि पूरै अम्रितु लीचै जीउ ॥३॥
Ammmrit rasu sachu ammmritu bolee guri poorai ammmritu leechai jeeu ||3||
ਹੁਣ ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਮਾਣਦਾ ਹਾਂ ਤੇ ਸਦਾ ਕਾਇਮ ਰਹਿਣ ਵਾਲਾ ਅੰਮ੍ਰਿਤ ਨਾਮ (ਮੂੰਹੋਂ) ਉਚਾਰਦਾ ਹਾਂ । ਪੂਰੇ ਗੁਰੂ ਦੀ ਰਾਹੀਂ (ਹੀ) ਇਹ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਲਿਆ ਜਾ ਸਕਦਾ ਹੈ ॥੩॥
सतिगुरु सत्य अमृत रस का पान करते हैं और सत्य अमृत वाणी ही बोलते हैं; अतः पूर्ण गुरु से अमृत नाम प्राप्त करो॥३॥
The True Essence is Ambrosial Nectar; through the Ambrosial Words of the Perfect Guru, this Amrit is obtained. ||3||
Guru Ramdas ji / Raag Majh / / Guru Granth Sahib ji - Ang 96
ਹਰਿ ਸਤਸੰਗਤਿ ਸਤ ਪੁਰਖੁ ਮਿਲਾਈਐ ॥
हरि सतसंगति सत पुरखु मिलाईऐ ॥
Hari satasanggati sat purakhu milaaeeai ||
ਹੇ ਹਰੀ! ਮੈਨੂੰ ਸਾਧ ਸੰਗਤਿ ਮਿਲਾ, ਮੈਨੂੰ ਸਤਿਗੁਰੂ ਮਿਲਾ ।
हे प्रभु ! मुझे सद्पुरुषों की संगति में मिलाओ।
O Lord, lead me to the Sat Sangat, the True Congregation, and the true beings.
Guru Ramdas ji / Raag Majh / / Guru Granth Sahib ji - Ang 96
ਮਿਲਿ ਸਤਸੰਗਤਿ ਹਰਿ ਨਾਮੁ ਧਿਆਈਐ ॥
मिलि सतसंगति हरि नामु धिआईऐ ॥
Mili satasanggati hari naamu dhiaaeeai ||
ਸਾਧ ਸੰਗਤਿ ਵਿਚ ਮਿਲ ਕੇ ਹੀ ਹਰਿ-ਨਾਮ ਸਿਮਰਿਆ ਜਾ ਸਕਦਾ ਹੈ ।
पवित्र पुरुषों की सभा में मिलकर मैं हरि के नाम की आराधना करता रहूँ।
Joining the Sat Sangat, I meditate on the Lord's Name.
Guru Ramdas ji / Raag Majh / / Guru Granth Sahib ji - Ang 96
ਨਾਨਕ ਹਰਿ ਕਥਾ ਸੁਣੀ ਮੁਖਿ ਬੋਲੀ ਗੁਰਮਤਿ ਹਰਿ ਨਾਮਿ ਪਰੀਚੈ ਜੀਉ ॥੪॥੬॥
नानक हरि कथा सुणी मुखि बोली गुरमति हरि नामि परीचै जीउ ॥४॥६॥
Naanak hari kathaa su(nn)ee mukhi bolee guramati hari naami pareechai jeeu ||4||6||
ਹੇ ਨਾਨਕ! (ਅਰਦਾਸ ਕਰ ਕਿ ਸਾਧ ਸੰਗਤਿ ਵਿਚ ਮਿਲ ਕੇ ਗੁਰੁ ਦੀ ਸਰਨ ਪੈ ਕੇ) ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਦਾ ਰਹਾਂ ਤੇ ਮੂੰਹੋਂ ਬੋਲਦਾ ਰਹਾਂ । ਗੁਰੂ ਦੀ ਮਤਿ ਲੈ ਕੇ (ਮਨ) ਪਰਮਾਤਮਾ ਦੇ ਨਾਮ ਵਿਚ ਪਰਚਿਆ ਰਹਿੰਦਾ ਹੈ ॥੪॥੬॥
हे नानक ! मैं हरि कथा ही सुनता हूँ और अपने मुँह से वाणी ही बोलता हूँ; गुरु के उपदेश द्वारा हरि के नाम से मैं तृप्त हो जाता हूँ॥४॥६॥
O Nanak, I listen and chant the Lord's Sermon; through the Guru's Teachings, I am fulfilled by the Name of the Lord. ||4||6||
Guru Ramdas ji / Raag Majh / / Guru Granth Sahib ji - Ang 96
ਮਾਝ ਮਹਲਾ ੪ ॥
माझ महला ४ ॥
Maajh mahalaa 4 ||
माझ महला ४ ॥
Maajh, Fourth Mehl:
Guru Ramdas ji / Raag Majh / / Guru Granth Sahib ji - Ang 96
ਆਵਹੁ ਭੈਣੇ ਤੁਸੀ ਮਿਲਹੁ ਪਿਆਰੀਆ ॥
आवहु भैणे तुसी मिलहु पिआरीआ ॥
Aavahu bhai(nn)e tusee milahu piaareeaa ||
ਹੇ ਪਿਆਰੀ ਭੈਣੋ! (ਹੇ ਸਤਸੰਗੀਹੋ!) ਤੁਸੀ ਆਵੋ ਤੇ ਰਲ ਕੇ ਬੈਠੋ ।
हे मेरी प्यारी सत्संगी बहनो ! तुम मुझे आकर मिलो।
Come, dear sisters-let us join together.
Guru Ramdas ji / Raag Majh / / Guru Granth Sahib ji - Ang 96
ਜੋ ਮੇਰਾ ਪ੍ਰੀਤਮੁ ਦਸੇ ਤਿਸ ਕੈ ਹਉ ਵਾਰੀਆ ॥
जो मेरा प्रीतमु दसे तिस कै हउ वारीआ ॥
Jo meraa preetamu dase tis kai hau vaareeaa ||
ਜੇਹੜੀ ਭੈਣ ਮੈਨੂੰ ਮੇਰੇ ਪ੍ਰੀਤਮ ਦੀ ਦੱਸ ਪਾਇਗੀ, ਮੈਂ ਉਸ ਤੋਂ ਸਦਕੇ ਜਾਵਾਂਗੀ ।
जो मुझे मेरे प्रियतम प्रभु का पता बताएगी, मैं उस पर कुर्बान हो जाऊँगी।
I am a sacrifice to the one who tells me of my Beloved.
Guru Ramdas ji / Raag Majh / / Guru Granth Sahib ji - Ang 96
ਮਿਲਿ ਸਤਸੰਗਤਿ ਲਧਾ ਹਰਿ ਸਜਣੁ ਹਉ ਸਤਿਗੁਰ ਵਿਟਹੁ ਘੁਮਾਈਆ ਜੀਉ ॥੧॥
मिलि सतसंगति लधा हरि सजणु हउ सतिगुर विटहु घुमाईआ जीउ ॥१॥
Mili satasanggati ladhaa hari saja(nn)u hau satigur vitahu ghumaaeeaa jeeu ||1||
ਸਾਧ ਸੰਗਤਿ ਵਿਚ ਮਿਲ ਕੇ (ਗੁਰੂ ਦੀ ਰਾਹੀਂ) ਮੈਂ ਸੱਜਣ ਪ੍ਰਭੂ ਲੱਭਾ ਹੈ, ਮੈਂ ਗੁਰੂ ਤੋਂ ਕੁਰਬਾਨ ਜਾਂਦੀ ਹਾਂ ॥੧॥
सत्संग में मिलकर मैंने अपने साजन हरि को ढूंढ लिया है, अपने सतिगुरु पर में बलिहारी जाती हूँ॥१॥
Joining the Sat Sangat, the True Congregation, I have found the Lord, my Best Friend. I am a sacrifice to the True Guru. ||1||
Guru Ramdas ji / Raag Majh / / Guru Granth Sahib ji - Ang 96
ਜਹ ਜਹ ਦੇਖਾ ਤਹ ਤਹ ਸੁਆਮੀ ॥
जह जह देखा तह तह सुआमी ॥
Jah jah dekhaa tah tah suaamee ||
ਹੇ ਸੁਆਮੀ! ਮੈਂ ਜਿਧਰ ਜਿਧਰ ਵੇਖਦਾ ਹਾਂ ਉਧਰ ਉਧਰ ਹੀ ਤੂੰ ਹੈਂ ।
जँहा कहीं भी मैं देखती हूँ, उधर ही मैं अपने स्वामी को देखती हूँ।
Wherever I look, there I see my Lord and Master.
Guru Ramdas ji / Raag Majh / / Guru Granth Sahib ji - Ang 96
ਤੂ ਘਟਿ ਘਟਿ ਰਵਿਆ ਅੰਤਰਜਾਮੀ ॥
तू घटि घटि रविआ अंतरजामी ॥
Too ghati ghati raviaa anttarajaamee ||
ਹੇ ਅੰਤਰਜਾਮੀ! ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ ।
हे अन्तर्यामी प्रभु ! तू सर्वत्र व्यापक है।
You are permeating each and every heart, O Lord, Inner-knower, Searcher of Hearts.
Guru Ramdas ji / Raag Majh / / Guru Granth Sahib ji - Ang 96
ਗੁਰਿ ਪੂਰੈ ਹਰਿ ਨਾਲਿ ਦਿਖਾਲਿਆ ਹਉ ਸਤਿਗੁਰ ਵਿਟਹੁ ਸਦ ਵਾਰਿਆ ਜੀਉ ॥੨॥
गुरि पूरै हरि नालि दिखालिआ हउ सतिगुर विटहु सद वारिआ जीउ ॥२॥
Guri poorai hari naali dikhaaliaa hau satigur vitahu sad vaariaa jeeu ||2||
ਮੈਂ ਪੂਰੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਪੂਰੇ ਗੁਰੂ ਨੇ ਮੈਨੂੰ ਪਰਮਾਤਮਾ ਮੇਰੇ ਨਾਲ ਵੱਸਦਾ ਵਿਖਾ ਦਿੱਤਾ ਹੈ ॥੨॥
पूर्ण गुरु ने मेरे परमेश्वर को मेरे साथ ह्रदय में बसता दिखा दिया है; मैं सतिगुरु पर हमेशा कुर्बान जाती हूँ॥२॥
The Perfect Guru has shown me that the Lord is always with me. I am forever a sacrifice to the True Guru. ||2||
Guru Ramdas ji / Raag Majh / / Guru Granth Sahib ji - Ang 96
ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ ॥
एको पवणु माटी सभ एका सभ एका जोति सबाईआ ॥
Eko pava(nn)u maatee sabh ekaa sabh ekaa joti sabaaeeaa ||
(ਹੇ ਭਾਈ!) (ਸਾਰੇ ਸਰੀਰਾਂ ਵਿਚ) ਇਕੋ ਹੀ ਹਵਾ (ਸੁਆਸ) ਹੈ, ਮਿੱਟੀ ਤੱਤ ਭੀ ਸਾਰੇ ਸਰੀਰਾਂ ਦਾ ਇਕੋ ਹੀ ਹੈ ਤੇ ਸਾਰੇ ਸਰੀਰਾਂ ਵਿਚ ਇਕੋ ਹੀ ਰੱਬੀ ਜੋਤਿ ਮੌਜੂਦ ਹੈ ।
समस्त शरीरों में एक ही पवन है, एक ही मिट्टी है और सबमें एक ही ज्योति विद्यमान है।
There is only one breath; all are made of the same clay; the light within all is the same.
Guru Ramdas ji / Raag Majh / / Guru Granth Sahib ji - Ang 96
ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ ॥
सभ इका जोति वरतै भिनि भिनि न रलई किसै दी रलाईआ ॥
Sabh ikaa joti varatai bhini bhini na ralaee kisai dee ralaaeeaa ||
ਸਭਨਾਂ ਵਿਚ ਇਕੋ ਹੀ ਜੋਤਿ ਕੰਮ ਕਰ ਰਹੀ ਹੈ । ਵਖ ਵਖ (ਦਿੱਸਦੇ) ਹਰੇਕ ਸਰੀਰ ਵਿਚ ਇਕੋ ਜੋਤਿ ਹੈ, ਪਰ (ਮਾਇਆ ਵੇੜ੍ਹੇ ਜੀਵਾਂ ਨੂੰ) ਕਿਸੇ ਦੀ ਜੋਤਿ ਦੂਜੇ ਦੀ ਜੋਤਿ ਨਾਲ ਰਲਾਇਆਂ ਰਲਦੀ ਨਹੀਂ ਦਿੱਸਦੀ (ਜੋਤਿ ਸਾਂਝੀ ਨਹੀਂ ਜਾਪਦੀ) ।
भिन्न-भिन्न शरीरों में एक ही ज्योति कार्य कर रही है; परन्तु एक शरीर की ज्योति दूसरे शरीर की ज्योति में नहीं मिलाई जा सकती।
The One Light pervades all the many and various beings. This Light intermingles with them, but it is not diluted or obscured.
Guru Ramdas ji / Raag Majh / / Guru Granth Sahib ji - Ang 96
ਗੁਰ ਪਰਸਾਦੀ ਇਕੁ ਨਦਰੀ ਆਇਆ ਹਉ ਸਤਿਗੁਰ ਵਿਟਹੁ ਵਤਾਇਆ ਜੀਉ ॥੩॥
गुर परसादी इकु नदरी आइआ हउ सतिगुर विटहु वताइआ जीउ ॥३॥
Gur parasaadee iku nadaree aaiaa hau satigur vitahu vataaiaa jeeu ||3||
ਗੁਰੂ ਦੀ ਕਿਰਪਾ ਨਾਲ ਮੈਨੂੰ ਹਰੇਕ ਵਿਚ ਇਕ ਪਰਮਾਤਮਾ ਹੀ ਦਿੱਸ ਪਿਆ ਹੈ । ਮੈਂ ਗੁਰੂ ਤੋਂ ਕੁਰਬਾਨ ਹਾਂ ॥੩॥
गुरु की कृपा से मुझे एक परमात्मा ही सबमें मौजूद दिखाई देता है। मैं अपने सतिगुरु पर न्योछावर हूँ॥३॥
By Guru's Grace, I have come to see the One. I am a sacrifice to the True Guru. ||3||
Guru Ramdas ji / Raag Majh / / Guru Granth Sahib ji - Ang 96
ਜਨੁ ਨਾਨਕੁ ਬੋਲੈ ਅੰਮ੍ਰਿਤ ਬਾਣੀ ॥
जनु नानकु बोलै अम्रित बाणी ॥
Janu naanaku bolai ammmrit baa(nn)ee ||
ਦਾਸ ਨਾਨਕ ਆਤਮਕ ਜੀਵਨ ਦੇਣ ਵਾਲੀ ਗੁਰੂ ਦੀ ਬਾਣੀ (ਸਦਾ) ਉਚਾਰਦਾ ਹੈ ।
सेवक नानक अमृत वाणी उच्चारण करता है।
Servant Nanak speaks the Ambrosial Bani of the Word.
Guru Ramdas ji / Raag Majh / / Guru Granth Sahib ji - Ang 96
ਗੁਰਸਿਖਾਂ ਕੈ ਮਨਿ ਪਿਆਰੀ ਭਾਣੀ ॥
गुरसिखां कै मनि पिआरी भाणी ॥
Gurasikhaan kai mani piaaree bhaa(nn)ee ||
ਗੁਰੂ ਦੇ ਸਿੱਖਾਂ ਦੇ ਮਨ ਵਿਚ ਇਹ ਬਾਣੀ ਪਿਆਰੀ ਲੱਗਦੀ ਹੈ ਮਿੱਠੀ ਲੱਗਦੀ ਹੈ ।
गुरु के सिक्खों के हृदय को यह वाणी बड़ी प्यारी एवं अच्छी लगती है।
It is dear and pleasing to the minds of the GurSikhs.
Guru Ramdas ji / Raag Majh / / Guru Granth Sahib ji - Ang 96
ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ ਗੁਰੁ ਸਤਿਗੁਰੁ ਪਰਉਪਕਾਰੀਆ ਜੀਉ ॥੪॥੭॥
उपदेसु करे गुरु सतिगुरु पूरा गुरु सतिगुरु परउपकारीआ जीउ ॥४॥७॥
Upadesu kare guru satiguru pooraa guru satiguru paraupakaareeaa jeeu ||4||7||
ਪੂਰਾ ਗੁਰੂ ਪੂਰਾ ਸਤਿਗੁਰੂ (ਇਹੀ) ਉਸਦੇਸ਼ ਕਰਦਾ ਹੈ (ਕਿ ਸਭ ਜੀਵਾਂ ਵਿਚ ਇਕੋ ਪਰਮਾਤਮਾ ਦੀ ਜੋਤਿ ਹੀ ਵਰਤ ਰਹੀ ਹੈ) । ਪੂਰਾ ਗੁਰੂ ਹੋਰਨਾਂ ਦਾ ਭਲਾ ਕਰਨ ਵਾਲਾ ਹੈ ॥੪॥੭॥
पूर्ण सतिगुरु वाणी द्वारा उपदेश देते हैं और वह सतिगुरु बड़े परोपकारी हैं।॥४॥७॥
The Guru, the Perfect True Guru, shares the Teachings. The Guru, the True Guru, is Generous to all. ||4||7||
Guru Ramdas ji / Raag Majh / / Guru Granth Sahib ji - Ang 96
ਸਤ ਚਉਪਦੇ ਮਹਲੇ ਚਉਥੇ ਕੇ ॥
सत चउपदे महले चउथे के ॥
Sat chaupade mahale chauthe ke ||
सात चउपदे सतिगुरु रामदास जी के हैं।
Seven Chau-Padas Of The Fourth Mehl. ||
Guru Ramdas ji / Raag Majh / / Guru Granth Sahib ji - Ang 96
ਮਾਝ ਮਹਲਾ ੫ ਚਉਪਦੇ ਘਰੁ ੧ ॥
माझ महला ५ चउपदे घरु १ ॥
Maajh mahalaa 5 chaupade gharu 1 ||
माझ महला ५ चउपदे घरु १ ॥
Maajh, Fifth Mehl, Chau-Padas, First House:
Guru Arjan Dev ji / Raag Majh / / Guru Granth Sahib ji - Ang 96
ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥
मेरा मनु लोचै गुर दरसन ताई ॥
Meraa manu lochai gur darasan taaee ||
ਗੁਰੂ ਦਾ ਦਰਸਨ ਕਰਨ ਲਈ ਮੇਰਾ ਮਨ ਬੜੀ ਤਾਂਘ ਕਰ ਰਿਹਾ ਹੈ ।
मेरे मन को गुरु के दर्शनों की तीव्र अभिलाषा हो रही है।
My mind longs for the Blessed Vision of the Guru's Darshan.
Guru Arjan Dev ji / Raag Majh / / Guru Granth Sahib ji - Ang 96
ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥
बिलप करे चात्रिक की निआई ॥
Bilap kare chaatrik kee niaaee ||
(ਜਿਵੇਂ ਪਪੀਹਾ ਸ੍ਵਾਂਤੀ ਬੂੰਦ ਲਈ ਤਰਲੇ ਲੈਂਦਾ ਹੈ) ਪਪੀਹੇ ਵਾਂਗ (ਮੇਰਾ ਮਨ ਗੁਰੂ ਦੇ ਦਰਸਨ ਲਈ) ਤਰਲੇ ਲੈ ਰਿਹਾ ਹੈ ।
यह चातक की भाँति विलाप करता है।
It cries out like the thirsty song-bird.
Guru Arjan Dev ji / Raag Majh / / Guru Granth Sahib ji - Ang 96
ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥੧॥
त्रिखा न उतरै सांति न आवै बिनु दरसन संत पिआरे जीउ ॥१॥
Trikhaa na utarai saanti na aavai binu darasan santt piaare jeeu ||1||
ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਬਿਨਾ (ਦਰਸਨ ਦੀ ਮੇਰੀ ਆਤਮਕ) ਤ੍ਰੇਹ ਮਿਟਦੀ ਨਹੀਂ, ਮੇਰੇ ਮਨ ਨੂੰ ਧੀਰਜ ਨਹੀਂ ਆਉਂਦੀ ॥੧॥
हे सन्तजनों के प्रिय ! आपके दर्शनों के बिना मेरी प्यास नहीं बुझती और न ही मुझे शांति प्राप्त होती है।॥१॥
My thirst is not quenched, and I can find no peace, without the Blessed Vision of the Beloved Saint. ||1||
Guru Arjan Dev ji / Raag Majh / / Guru Granth Sahib ji - Ang 96
ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ॥੧॥ ਰਹਾਉ ॥
हउ घोली जीउ घोलि घुमाई गुर दरसन संत पिआरे जीउ ॥१॥ रहाउ ॥
Hau gholee jeeu gholi ghumaaee gur darasan santt piaare jeeu ||1|| rahaau ||
ਮੈਂ ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਕੁਰਬਾਨ ਹਾਂ, ਸਦਕੇ ਹਾਂ ॥੧॥ ਰਹਾਉ ॥
हे संत जनों के प्रिय ! गुरु के दर्शनों पर मैं तन, मन से न्योछावर हूँ और सदैव ही कुर्बान जाता हूँ॥१॥ रहाउ॥
I am a sacrifice, my soul is a sacrifice, to the Blessed Vision of the Beloved Saint Guru. ||1|| Pause ||
Guru Arjan Dev ji / Raag Majh / / Guru Granth Sahib ji - Ang 96
ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥
तेरा मुखु सुहावा जीउ सहज धुनि बाणी ॥
Teraa mukhu suhaavaa jeeu sahaj dhuni baa(nn)ee ||
ਹੇ ਧਨੁਖ-ਧਾਰੀ ਪ੍ਰਭੂ ਜੀ! ਤੇਰਾ ਮੂੰਹ (ਤੇਰੇ ਮੂੰਹ ਦਾ ਦਰਸਨ) ਸੁਖ ਦੇਣ ਵਾਲਾ ਹੈ (ਠੰਢ ਪਾਣ ਵਾਲਾ ਹੈ) ਤੇਰੀ ਸਿਫ਼ਤ-ਸਾਲਾਹ (ਮੇਰੇ ਅੰਦਰ) ਆਤਮਕ ਅਡੋਲਤਾ ਦੀ ਲਹਰ ਪੈਦਾ ਕਰਦੀ ਹੈ ।
हे मेरे गुरु ! तेरा मुख अति सुन्दर है और तेरी वाणी की ध्वनि मन को आनंद प्रदान करती है।
Your Face is so Beautiful, and the Sound of Your Words imparts intuitive wisdom.
Guru Arjan Dev ji / Raag Majh / / Guru Granth Sahib ji - Ang 96
ਚਿਰੁ ਹੋਆ ਦੇਖੇ ਸਾਰਿੰਗਪਾਣੀ ॥
चिरु होआ देखे सारिंगपाणी ॥
Chiru hoaa dekhe saaringgapaa(nn)ee ||
ਹੇ ਧਨੁਖ-ਧਾਰੀ! ਤੇਰੇ ਦਰਸਨ ਕੀਤਿਆਂ ਚਿਰ ਹੋ ਗਿਆ ਹੈ ।
हे सारंगपाणि ! तेरे दर्शन किए मुझे चिरकाल हो चुका है।
It is so long since this rainbird has had even a glimpse of water.
Guru Arjan Dev ji / Raag Majh / / Guru Granth Sahib ji - Ang 96
ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥੨॥
धंनु सु देसु जहा तूं वसिआ मेरे सजण मीत मुरारे जीउ ॥२॥
Dhannu su desu jahaa toonn vasiaa mere saja(nn) meet muraare jeeu ||2||
ਹੇ ਮੇਰੇ ਸੱਜਣ ਪ੍ਰਭੂ! ਹੇ ਮੇਰੇ ਮਿਤ੍ਰ ਪ੍ਰਭੂ! ਉਹ ਹਿਰਦਾ-ਦੇਸ ਭਾਗਾਂ ਵਾਲਾ ਹੈ ਜਿਸ ਵਿਚ ਤੂੰ (ਸਦਾ) ਵੱਸਦਾ ਹੈਂ ॥੨॥
हे मेरे सज्जन एवं मित्र प्रभु ! वह धरती धन्य है जहाँ तुम वास करते हो॥२॥
Blessed is that land where You dwell, O my Friend and Intimate Divine Guru. ||2||
Guru Arjan Dev ji / Raag Majh / / Guru Granth Sahib ji - Ang 96
ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ ॥੧॥ ਰਹਾਉ ॥
हउ घोली हउ घोलि घुमाई गुर सजण मीत मुरारे जीउ ॥१॥ रहाउ ॥
Hau gholee hau gholi ghumaaee gur saja(nn) meet muraare jeeu ||1|| rahaau ||
ਹੇ ਮੇਰੇ ਸੱਜਣ ਗੁਰੂ! ਹੇ ਮੇਰੇ ਮਿਤ੍ਰ-ਪ੍ਰਭੂ! ਮੈਂ ਤੈਥੋਂ ਕੁਰਬਾਨ ਹਾਂ, ਸਦਕੇ ਹਾਂ ॥੧॥ ਰਹਾਉ ॥
हे मेरे सज्जन एवं मित्र प्रभु रूप गुरु जी ! मैं आप पर तन-मन से न्यौछावर हूँ और आप पर कुर्बान जाता हूँ॥ १॥ रहाउ ॥
I am a sacrifice, I am forever a sacrifice, to my Friend and Intimate Divine Guru. ||1|| Pause ||
Guru Arjan Dev ji / Raag Majh / / Guru Granth Sahib ji - Ang 96
ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥
इक घड़ी न मिलते ता कलिजुगु होता ॥
Ik gha(rr)ee na milate taa kalijugu hotaa ||
ਹੇ ਪਿਆਰੇ ਭਗਵਾਨ! ਜਦੋਂ ਮੈਂ ਤੈਨੂੰ ਇਕ ਘੜੀ ਭਰ ਭੀ ਨਹੀਂ ਮਿਲਦਾ ਤਾਂ ਮੇਰੇ ਭਾ ਦਾ ਕਲਿਜੁਗ ਹੋ ਜਾਂਦਾ ਹੈ ।
यदि मैं तुझे एक क्षण भर नहीं मिलता तो मेरे लिए कलियुग उदय हो जाता है।
When I could not be with You for just one moment, the Dark Age of Kali Yuga dawned for me.
Guru Arjan Dev ji / Raag Majh / / Guru Granth Sahib ji - Ang 96
ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥
हुणि कदि मिलीऐ प्रिअ तुधु भगवंता ॥
Hu(nn)i kadi mileeai pria tudhu bhagavanttaa ||
(ਮੈਂ ਤੇਰੇ ਵਿਛੋੜੇ ਵਿਚ ਬਿਹਬਲ ਹਾਂ) ਦੱਸ ਹੁਣ ਤੈਨੂੰ ਮੈਂ ਕਦੋਂ ਮਿਲ ਸਕਾਂਗਾ ।
हे मेरे प्रिय भगवान ! मैं तुझे अब कब मिलूंगा?
When will I meet You, O my Beloved Lord?
Guru Arjan Dev ji / Raag Majh / / Guru Granth Sahib ji - Ang 96