ANG 940, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਕਿਤੁ ਬਿਧਿ ਆਸਾ ਮਨਸਾ ਖਾਈ ॥

कितु बिधि आसा मनसा खाई ॥

Kitu bidhi aasaa manasaa khaaee ||

ਮਨ ਦੀਆਂ ਆਸਾਂ ਤੇ ਮਨ ਦੇ ਫੁਰਨੇ ਤੂੰ ਕਿਵੇਂ ਮੁਕਾ ਲਏ ਹਨ?

तूने किस विधि द्वारा अपनी आशा एवं अभिलाषाओं को समाप्त कर लिया है और

How have you subdued your hopes and desires?

Guru Nanak Dev ji / Raag Ramkali / Siddh Gosht / Guru Granth Sahib ji - Ang 940

ਕਿਤੁ ਬਿਧਿ ਜੋਤਿ ਨਿਰੰਤਰਿ ਪਾਈ ॥

कितु बिधि जोति निरंतरि पाई ॥

Kitu bidhi joti niranttari paaee ||

ਰੱਬੀ ਪ੍ਰਕਾਸ਼ ਤੈਨੂੰ ਇੱਕ-ਰਸ ਕਿਵੇਂ ਮਿਲ ਪਿਆ ਹੈ?

किस विधि द्वारा परम-ज्योति प्राप्त कर ली है?

How have you found the Light deep within your nucleus?

Guru Nanak Dev ji / Raag Ramkali / Siddh Gosht / Guru Granth Sahib ji - Ang 940

ਬਿਨੁ ਦੰਤਾ ਕਿਉ ਖਾਈਐ ਸਾਰੁ ॥

बिनु दंता किउ खाईऐ सारु ॥

Binu danttaa kiu khaaeeai saaru ||

(ਮਾਇਆ ਦੇ ਇਸ ਪ੍ਰਭਾਵ ਤੋਂ ਬਚਣਾ ਇਉਂ ਹੀ ਔਖਾ ਹੈ ਜਿਵੇਂ ਬਿਨਾ ਦੰਦਾਂ ਦੇ ਲੋਹਾ ਚੱਬਣਾ) ਦੰਦਾਂ ਤੋਂ ਬਿਨਾ ਲੋਹਾ ਕਿਵੇਂ ਚੱਬਿਆ ਜਾਏ?

दाँतों के बिना अहंत्व रूपी लोहा कैसे चबाया जा सकता है ?

Without teeth, how can you eat iron?

Guru Nanak Dev ji / Raag Ramkali / Siddh Gosht / Guru Granth Sahib ji - Ang 940

ਨਾਨਕ ਸਾਚਾ ਕਰਹੁ ਬੀਚਾਰੁ ॥੧੯॥

नानक साचा करहु बीचारु ॥१९॥

Naanak saachaa karahu beechaaru ||19||

ਹੇ ਨਾਨਕ! ਕੋਈ ਸਹੀ ਵੀਚਾਰ ਦੱਸੋ (ਭਾਵ, ਕੋਈ ਐਸਾ ਵੀਚਾਰ ਦੱਸੋ ਜੋ ਅਸਾਡੇ ਮਨ ਲੱਗੇ ਜਾਏ) ॥੧੯॥

हे नानक ! इस बारे में सच्चा विचार करो ॥१९॥

Give us your true opinion, Nanak."" ||19||

Guru Nanak Dev ji / Raag Ramkali / Siddh Gosht / Guru Granth Sahib ji - Ang 940


ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥

सतिगुर कै जनमे गवनु मिटाइआ ॥

Satigur kai janame gavanu mitaaiaa ||

(ਉੱਤਰ:) ਜਿਉਂ ਜਿਉਂ ਸਤਿਗੁਰੂ ਦੀ ਸਿੱਖਿਆ ਤੇ ਤੁਰੇ, ਤਿਉਂ ਤਿਉਂ ਮਨ ਦੀ ਭਟਕਣਾ ਮੁੱਕਦੀ ਗਈ ।

(गुरु नानक देव जी उत्तर देते हैं कि) जब मैंने सतगुरु का आश्रय लेकर जीवन बदल लिया तो उसने मेरा आवागमन ही मिटा दिया।

Born into the House of the True Guru, my wandering in reincarnation ended.

Guru Nanak Dev ji / Raag Ramkali / Siddh Gosht / Guru Granth Sahib ji - Ang 940

ਅਨਹਤਿ ਰਾਤੇ ਇਹੁ ਮਨੁ ਲਾਇਆ ॥

अनहति राते इहु मनु लाइआ ॥

Anahati raate ihu manu laaiaa ||

ਜਿਉਂ ਜਿਉਂ ਇੱਕ-ਰਸ ਵਿਆਪਕ ਪ੍ਰਭੂ ਵਿਚ ਜੁੜਨ ਦਾ ਆਨੰਦ ਆਇਆ, ਤਿਉਂ ਤਿਉਂ ਇਹ ਮਨ ਪਰਚਦਾ ਗਿਆ ।

मेरा मन अनाहत शब्द में ही प्रवृत्त रहता है और

My mind is attached and attuned to the unstruck sound current.

Guru Nanak Dev ji / Raag Ramkali / Siddh Gosht / Guru Granth Sahib ji - Ang 940

ਮਨਸਾ ਆਸਾ ਸਬਦਿ ਜਲਾਈ ॥

मनसा आसा सबदि जलाई ॥

Manasaa aasaa sabadi jalaaee ||

ਮਨ ਦੇ ਫੁਰਨੇ ਤੇ ਦੁਨੀਆ ਵਾਲੀਆਂ ਆਸਾਂ ਅਸਾਂ ਗੁਰੂ ਦੇ ਸ਼ਬਦ ਦੀ ਰਾਹੀਂ ਸਾੜੀਆਂ ਹਨ,

ब्रह्म-शब्द द्वारा आशा-अभिलाषा को जला दिया है।

Through the Word of the Shabad, my hopes and desires have been burnt away.

Guru Nanak Dev ji / Raag Ramkali / Siddh Gosht / Guru Granth Sahib ji - Ang 940

ਗੁਰਮੁਖਿ ਜੋਤਿ ਨਿਰੰਤਰਿ ਪਾਈ ॥

गुरमुखि जोति निरंतरि पाई ॥

Guramukhi joti niranttari paaee ||

ਗੁਰੂ ਦੇ ਸਨਮੁਖ ਹੋਇਆਂ ਹੀ ਇੱਕ-ਰਸ ਰੱਬੀ ਪ੍ਰਕਾਸ਼ ਲੱਭਾ ਹੈ ।

मैंने गुरुमुख बनकर निरंतर प्रज्वलित परम-ज्योति प्राप्त कर ली है।

As Gurmukh, I found the Light deep within the nucleus of my self.

Guru Nanak Dev ji / Raag Ramkali / Siddh Gosht / Guru Granth Sahib ji - Ang 940

ਤ੍ਰੈ ਗੁਣ ਮੇਟੇ ਖਾਈਐ ਸਾਰੁ ॥

त्रै गुण मेटे खाईऐ सारु ॥

Trai gu(nn) mete khaaeeai saaru ||

(ਇਸ ਰੱਬੀ ਪ੍ਰਕਾਸ਼ ਦੀ ਬਰਕਤ ਨਾਲ) ਅਸਾਂ ਮਾਇਆ ਦੇ ਝਲਕੇ ਦੇ ਤਿੰਨਾਂ ਹੀ ਕਿਸਮਾਂ ਦੇ ਅਸਰ (ਤਮੋ, ਰਜੋ, ਸਤੋ) ਆਪਣੇ ਉਤੇ ਪੈਣ ਨਹੀਂ ਦਿੱਤੇ, ਤੇ (ਇਸ ਤਰ੍ਹਾਂ ਮਾਇਆ ਦੀ ਚੋਟ ਤੋਂ ਬਚਣ ਦਾ ਇਹ ਅੱਤਿ ਔਖਾ ਕੰਮ-ਰੂਪ) ਲੋਹਾ ਚੱਬਿਆ ਗਿਆ ਹੈ ।

जो माया के तीन गुणों को अपने मन से मिटा देता है, वही अहंत्व रूपी लोहे को चबाता है।

Eradicating the three qualities, one eats iron.

Guru Nanak Dev ji / Raag Ramkali / Siddh Gosht / Guru Granth Sahib ji - Ang 940

ਨਾਨਕ ਤਾਰੇ ਤਾਰਣਹਾਰੁ ॥੨੦॥

नानक तारे तारणहारु ॥२०॥

Naanak taare taara(nn)ahaaru ||20||

(ਪਰ) ਹੇ ਨਾਨਕ! (ਇਸ 'ਦੁਤਰ ਸਾਗਰ' ਤੋਂ) ਤਾਰਣ ਦੇ ਸਮਰੱਥ ਪ੍ਰਭੂ ਆਪ ਹੀ ਤਾਰਦਾ ਹੈ ॥੨੦॥

हे नानक ! तारनहार परमेश्वर स्वयं ही भवसागर से पार करा देता है॥ २० ॥

O Nanak, the Emancipator emancipates. ||20||

Guru Nanak Dev ji / Raag Ramkali / Siddh Gosht / Guru Granth Sahib ji - Ang 940


ਆਦਿ ਕਉ ਕਵਨੁ ਬੀਚਾਰੁ ਕਥੀਅਲੇ ਸੁੰਨ ਕਹਾ ਘਰ ਵਾਸੋ ॥

आदि कउ कवनु बीचारु कथीअले सुंन कहा घर वासो ॥

Aadi kau kavanu beechaaru katheeale sunn kahaa ghar vaaso ||

(ਪ੍ਰਸ਼ਨ:) ਤੁਸੀ (ਸ੍ਰਿਸ਼ਟੀ ਦੇ) ਮੁੱਢ ਦਾ ਕੀਹ ਵਿਚਾਰ ਦੱਸਦੇ ਹੋ? (ਤਦੋਂ) ਅਫੁਰ ਪਰਮਾਤਮਾ ਦਾ ਟਿਕਾਣਾ ਕਿਥੇ ਸੀ?

(सिद्धों ने पुनः पूछा-) सृष्टि-रचना के संबंध में आपका क्या विचार है और यह भी बताइए कि शून्य रूप में परम-सत्य का कहाँ वास था ?

"What can you tell us about the beginning? In what home did the absolute dwell then?

Guru Nanak Dev ji / Raag Ramkali / Siddh Gosht / Guru Granth Sahib ji - Ang 940

ਗਿਆਨ ਕੀ ਮੁਦ੍ਰਾ ਕਵਨ ਕਥੀਅਲੇ ਘਟਿ ਘਟਿ ਕਵਨ ਨਿਵਾਸੋ ॥

गिआन की मुद्रा कवन कथीअले घटि घटि कवन निवासो ॥

Giaan kee mudraa kavan katheeale ghati ghati kavan nivaaso ||

ਪਰਮਾਤਮਾ ਨਾਲ ਜਾਣ-ਪਛਾਣ ਦਾ ਕੀਹ ਸਾਧਨ ਦੱਸਦੇ ਹੋ? ਹਰੇਕ ਘਟ ਵਿਚ ਕਿਸ ਦਾ ਨਿਵਾਸ ਹੈ?

ज्ञान की मुद्रा के बारे में आप क्या कहते हैं और घट-घट में किसका निवास है ?

What are the ear-rings of spiritual wisdom? Who dwells in each and every heart?

Guru Nanak Dev ji / Raag Ramkali / Siddh Gosht / Guru Granth Sahib ji - Ang 940

ਕਾਲ ਕਾ ਠੀਗਾ ਕਿਉ ਜਲਾਈਅਲੇ ਕਿਉ ਨਿਰਭਉ ਘਰਿ ਜਾਈਐ ॥

काल का ठीगा किउ जलाईअले किउ निरभउ घरि जाईऐ ॥

Kaal kaa theegaa kiu jalaaeeale kiu nirabhau ghari jaaeeai ||

ਕਾਲ ਦੀ ਚੋਟ ਕਿਵੇਂ ਮੁਕਾਈ ਜਾਏ? ਨਿਰਭੈਤਾ ਦੇ ਦਰਜੇ ਤੇ ਕਿਵੇਂ ਅੱਪੜੀਦਾ ਹੈ?

काल की चोट से कैसे बचा जा सकता है? और निर्भय होकर सच्चे घर में कैसे जाया जाए ?

How can one avoid the attack of death? How can one enter the home of fearlessness?

Guru Nanak Dev ji / Raag Ramkali / Siddh Gosht / Guru Granth Sahib ji - Ang 940

ਸਹਜ ਸੰਤੋਖ ਕਾ ਆਸਣੁ ਜਾਣੈ ਕਿਉ ਛੇਦੇ ਬੈਰਾਈਐ ॥

सहज संतोख का आसणु जाणै किउ छेदे बैराईऐ ॥

Sahaj santtokh kaa aasa(nn)u jaa(nn)ai kiu chhede bairaaeeai ||

ਕਿਵੇਂ (ਹਉਮੈ) ਵੈਰੀ ਦਾ ਨਾਸ ਹੋਵੇ ਜਿਸ ਕਰਕੇ ਸਹਜ ਤੇ ਸੰਤੋਖ ਦਾ ਆਸਣ ਪਛਾਣ ਲਿਆ ਜਾਏ (ਭਾਵ, ਜਿਸ ਕਰਕੇ ਸਹਜ ਤੇ ਸੰਤੋਖ ਪ੍ਰਾਪਤ ਹੋਵੇ)?

सहज संतोष का आसन कैसे जान लिया जाए और कामादिक चैरियों का नाश कैसे किया जा सकता है ?

How can one know the posture of intuition and contentment, and overcome one's adversaries?"

Guru Nanak Dev ji / Raag Ramkali / Siddh Gosht / Guru Granth Sahib ji - Ang 940

ਗੁਰ ਕੈ ਸਬਦਿ ਹਉਮੈ ਬਿਖੁ ਮਾਰੈ ਤਾ ਨਿਜ ਘਰਿ ਹੋਵੈ ਵਾਸੋ ॥

गुर कै सबदि हउमै बिखु मारै ता निज घरि होवै वासो ॥

Gur kai sabadi haumai bikhu maarai taa nij ghari hovai vaaso ||

(ਉੱਤਰ:) (ਜੋ ਮਨੁੱਖ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੇ ਜ਼ਹਿਰ ਨੂੰ ਮੁਕਾ ਲਏ, ਤਾਂ ਨਿੱਜ ਸਰੂਪ ਵਿਚ ਟਿਕ ਜਾਂਦਾ ਹੈ ।

"(गुरु नानक देव जी उत्तर देते हैं कि) जो व्यक्ति गुरु के शब्द द्वारा अहम् रूपी विष को समाप्त कर देता है, उसका सच्चे घर में निवास हो जाता है।

Through the Word of the Guru's Shabad, egotism and corruption are conquered, and then one comes to dwell in the home of the self within.

Guru Nanak Dev ji / Raag Ramkali / Siddh Gosht / Guru Granth Sahib ji - Ang 940

ਜਿਨਿ ਰਚਿ ਰਚਿਆ ਤਿਸੁ ਸਬਦਿ ਪਛਾਣੈ ਨਾਨਕੁ ਤਾ ਕਾ ਦਾਸੋ ॥੨੧॥

जिनि रचि रचिआ तिसु सबदि पछाणै नानकु ता का दासो ॥२१॥

Jini rachi rachiaa tisu sabadi pachhaa(nn)ai naanaku taa kaa daaso ||21||

ਜਿਸ ਪ੍ਰਭੂ ਨੇ ਰਚਨਾ ਰਚੀ ਹੈ ਜੋ ਮਨੁੱਖ ਉਸ ਨੂੰ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਛਾਣਦਾ ਹੈ ਨਾਨਕ ਉਸ ਦਾ ਦਾਸ ਹੈ ॥੨੧॥

जिसने यह सृष्टि रचना की है, जो उसे शब्द द्वारा पहचान लेता है, नानक तो उसका दास है॥ २१॥

One who realizes the Shabad of the One who created the creation - Nanak is his slave. ||21||

Guru Nanak Dev ji / Raag Ramkali / Siddh Gosht / Guru Granth Sahib ji - Ang 940


ਕਹਾ ਤੇ ਆਵੈ ਕਹਾ ਇਹੁ ਜਾਵੈ ਕਹਾ ਇਹੁ ਰਹੈ ਸਮਾਈ ॥

कहा ते आवै कहा इहु जावै कहा इहु रहै समाई ॥

Kahaa te aavai kahaa ihu jaavai kahaa ihu rahai samaaee ||

(ਪ੍ਰਸ਼ਨ:) ਇਹ ਜੀਵ ਕਿਥੋਂ ਆਉਂਦਾ ਹੈ? ਕਿਥੇ ਜਾਂਦਾ ਹੈ? ਕਿਥੇ ਟਿਕਿਆ ਰਹਿੰਦਾ ਹੈ? (ਭਾਵ, ਜੀਵ ਕਿਵੇਂ ਜੀਵਨ ਬਿਤੀਤ ਕਰਦਾ ਹੈ?)

(सिद्धों ने पुनः प्रश्न किया कि) यह जीव कहाँ से आता है और कहीं चला जाता है ? आने से पूर्व एवं जाने के बाद यह कहाँ समाया रहता है ?

"Where did we come from? Where are we going? Where will we be absorbed?

Guru Nanak Dev ji / Raag Ramkali / Siddh Gosht / Guru Granth Sahib ji - Ang 940

ਏਸੁ ਸਬਦ ਕਉ ਜੋ ਅਰਥਾਵੈ ਤਿਸੁ ਗੁਰ ਤਿਲੁ ਨ ਤਮਾਈ ॥

एसु सबद कउ जो अरथावै तिसु गुर तिलु न तमाई ॥

Esu sabad kau jo arathaavai tisu gur tilu na tamaaee ||

ਜੋ ਇਹ ਗੱਲ ਸਮਝਾ ਦੇਵੇ, (ਅਸੀਂ ਮੰਨਾਂਗੇ ਕਿ) ਉਸ ਗੁਰੂ ਨੂੰ ਰਤਾ ਭੀ ਲੋਭ ਨਹੀਂ ਹੈ ।

जो इस शब्द के अर्थ समझा देता है, उस गुरु को तिल मात्र भी लोभ नहीं है।

One who reveals the meaning of this Shabad is the Guru, who has no greed at all.

Guru Nanak Dev ji / Raag Ramkali / Siddh Gosht / Guru Granth Sahib ji - Ang 940

ਕਿਉ ਤਤੈ ਅਵਿਗਤੈ ਪਾਵੈ ਗੁਰਮੁਖਿ ਲਗੈ ਪਿਆਰੋ ॥

किउ ततै अविगतै पावै गुरमुखि लगै पिआरो ॥

Kiu tatai avigatai paavai guramukhi lagai piaaro ||

ਜੀਵ ਜਗਤ ਦੇ ਮੂਲ ਤੇ ਅਦ੍ਰਿਸ਼ਟ ਪ੍ਰਭੂ ਨੂੰ ਕਿਵੇਂ ਮਿਲੇ? ਗੁਰੂ ਦੀ ਰਾਹੀਂ (ਪ੍ਰਭੂ ਨਾਲ ਇਸ ਦਾ) ਪਿਆਰ ਕਿਵੇਂ ਬਣੇ?

जीव कैसे परम तत्व परमात्मा को प्राप्त करे और गुरु के माध्यम से उसका किस तरह सत्य से प्रेम हो ?

How can one find the essence of the unmanifest reality? How does one become Gurmukh, and enshrine love for the Lord?

Guru Nanak Dev ji / Raag Ramkali / Siddh Gosht / Guru Granth Sahib ji - Ang 940

ਆਪੇ ਸੁਰਤਾ ਆਪੇ ਕਰਤਾ ਕਹੁ ਨਾਨਕ ਬੀਚਾਰੋ ॥

आपे सुरता आपे करता कहु नानक बीचारो ॥

Aape surataa aape karataa kahu naanak beechaaro ||

ਹੇ ਨਾਨਕ! (ਸਾਨੂੰ ਉਸ ਪ੍ਰਭੂ ਦੀ) ਵਿਚਾਰ ਦੱਸ ਜੋ ਆਪ ਹੀ (ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ ਤੇ ਆਪ ਹੀ, (ਉਹਨਾਂ ਦੀ) ਸੁਣਨ ਵਾਲਾ ਹੈ ।

हे नानक ! उस परमेश्वर के बारे में अपना विचार बताओ, जो स्वयं ही जीवों को पैदा करने वाला है और स्वयं ही दुख-सुख सुनने वाला है।

He Himself is consciousness, He Himself is the Creator; share with us, Nanak, your wisdom.""

Guru Nanak Dev ji / Raag Ramkali / Siddh Gosht / Guru Granth Sahib ji - Ang 940

ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ ॥

हुकमे आवै हुकमे जावै हुकमे रहै समाई ॥

Hukame aavai hukame jaavai hukame rahai samaaee ||

(ਉੱਤਰ:) (ਜੀਵ ਪ੍ਰਭੂ ਦੇ) ਹੁਕਮ ਵਿਚ ਹੀ (ਇਥੇ) ਆਉਂਦਾ ਹੈ, ਹੁਕਮ ਵਿਚ ਹੀ (ਇਥੋਂ) ਤੁਰ ਜਾਂਦਾ ਹੈ, ਜੀਵ ਨੂੰ ਹੁਕਮ ਵਿਚ ਹੀ ਜੀਵਨ ਬਿਤੀਤ ਕਰਨਾ ਪੈਂਦਾ ਹੈ ।

"(गुरु नानक उत्तर देते हैं कि) जीव परमात्मा के हुक्म से जन्म लेता है, उसके हुक्म से ही चला जाता है और उसके हुक्म से ही सत्य में समाया रहता है।

By His Command we come, and by His Command we go; by His Command, we merge in absorption.

Guru Nanak Dev ji / Raag Ramkali / Siddh Gosht / Guru Granth Sahib ji - Ang 940

ਪੂਰੇ ਗੁਰ ਤੇ ਸਾਚੁ ਕਮਾਵੈ ਗਤਿ ਮਿਤਿ ਸਬਦੇ ਪਾਈ ॥੨੨॥

पूरे गुर ते साचु कमावै गति मिति सबदे पाई ॥२२॥

Poore gur te saachu kamaavai gati miti sabade paaee ||22||

ਪੂਰੇ ਗੁਰੂ ਦੀ ਰਾਹੀਂ ਮਨੁੱਖ ਸੱਚੇ ਪ੍ਰਭੂ ਦੇ (ਸਿਮਰਨ ਦੀ) ਕਮਾਈ ਕਰਦਾ ਹੈ, ਇਹ ਗੱਲ ਗੁਰੂ ਦੇ ਸ਼ਬਦ ਤੋਂ ਹੀ ਮਿਲਦੀ ਹੈ ਕਿ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ (ਬੇਅੰਤ) ਹੈ ॥੨੨॥

जीव पूर्ण गुरु द्वारा ही सत्कर्म करता है और शब्द से ही सत्य की गति को समझा लेता है॥ २३ ॥

Through the Perfect Guru, live the Truth; through the Word of the Shabad, the state of dignity is attained. ||22||

Guru Nanak Dev ji / Raag Ramkali / Siddh Gosht / Guru Granth Sahib ji - Ang 940


ਆਦਿ ਕਉ ਬਿਸਮਾਦੁ ਬੀਚਾਰੁ ਕਥੀਅਲੇ ਸੁੰਨ ਨਿਰੰਤਰਿ ਵਾਸੁ ਲੀਆ ॥

आदि कउ बिसमादु बीचारु कथीअले सुंन निरंतरि वासु लीआ ॥

Aadi kau bisamaadu beechaaru katheeale sunn niranttari vaasu leeaa ||

(ਪਉੜੀ ਨੰ: ੨੧ ਤੇ ੨੨ ਦਾ ਉੱਤਰ:) ਸ੍ਰਿਸ਼ਟੀ ਦੇ ਮੁੱਢ ਦਾ ਵੀਚਾਰ ਤਾਂ "ਅਸਚਰਜ, ਅਸਚਰਜ" ਹੀ ਕਿਹਾ ਜਾ ਸਕਦਾ ਹੈ, (ਤਦੋਂ) ਇੱਕ-ਰਸ ਅਫੁਰ ਪਰਮਾਤਮਾ ਦਾ ਹੀ ਵਜੂਦ ਸੀ ।

(पिछले पूछे प्रश्नों के उत्तर देते हुए गुरु जी सिद्धों को बताते हैं कि) सृष्टि-रचना के बारे में मेरा विचार यह है कि उसे अद्भुत ही कहा जा सकता है। ईश्वर ने निरन्तर शून्यावस्था में निवास किया हुआ था।

We can only express a sense of wonder about the beginning. The absolute abided endlessly deep within Himself then.

Guru Nanak Dev ji / Raag Ramkali / Siddh Gosht / Guru Granth Sahib ji - Ang 940

ਅਕਲਪਤ ਮੁਦ੍ਰਾ ਗੁਰ ਗਿਆਨੁ ਬੀਚਾਰੀਅਲੇ ਘਟਿ ਘਟਿ ਸਾਚਾ ਸਰਬ ਜੀਆ ॥

अकलपत मुद्रा गुर गिआनु बीचारीअले घटि घटि साचा सरब जीआ ॥

Akalapat mudraa gur giaanu beechaareeale ghati ghati saachaa sarab jeeaa ||

ਗਿਆਨ ਦਾ ਅਸਲੀ ਸਾਧਨ ਇਹ ਸਮਝੋ ਕਿ ਸਤਿਗੁਰੂ ਤੋਂ ਮਿਲਿਆ ਗਿਆਨ ਹੋਵੇ (ਭਾਵ, ਗਿਆਨ ਪ੍ਰਾਪਤ ਕਰਨ ਦਾ ਅਸਲੀ ਸਾਧਨ ਸਤਿਗੁਰੂ ਦੀ ਸਰਣ ਹੀ ਹੈ) । ਹਰੇਕ ਘਟ ਵਿਚ, ਸਾਰੇ ਜੀਵਾਂ ਵਿਚ, ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੀ ਵੱਸਦਾ ਹੈ ।

गुरु का ज्ञान ही निर्विकल्प मुद्रा है, जिसका विचार करने से यह पता लगता है कि सब जीवों का सच्चा परमेश्वर घट-घट में व्याप्त है।

Consider freedom from desire to be the ear-rings of the Guru's spiritual wisdom. The True Lord, the Soul of all, dwells within each and every heart.

Guru Nanak Dev ji / Raag Ramkali / Siddh Gosht / Guru Granth Sahib ji - Ang 940

ਗੁਰ ਬਚਨੀ ਅਵਿਗਤਿ ਸਮਾਈਐ ਤਤੁ ਨਿਰੰਜਨੁ ਸਹਜਿ ਲਹੈ ॥

गुर बचनी अविगति समाईऐ ततु निरंजनु सहजि लहै ॥

Gur bachanee avigati samaaeeai tatu niranjjanu sahaji lahai ||

ਅਦ੍ਰਿਸ਼ਟ ਪ੍ਰਭੂ ਵਿਚ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਲੀਨ ਹੋਈਦਾ ਹੈ, (ਗੁਰ-ਸ਼ਬਦ ਦੀ ਰਾਹੀਂ) ਅਡੋਲ ਅਵਸਥਾ ਵਿਚ ਟਿਕਿਆਂ ਜਗਤ ਦਾ ਮੂਲ ਨਿਰੰਜਨ (ਮਾਇਆ ਤੋਂ ਰਹਿਤ ਪ੍ਰਭੂ) ਲੱਭ ਪੈਂਦਾ ਹੈ ।

जब जीव गुरु के वचनों द्वारा प्रभु में लीन हो जाता है तो वह सहज ही परमतत्व निरंजन को पा लेता है।

Through the Guru's Word, one merges in the absolute, and intuitively receives the immaculate essence.

Guru Nanak Dev ji / Raag Ramkali / Siddh Gosht / Guru Granth Sahib ji - Ang 940

ਨਾਨਕ ਦੂਜੀ ਕਾਰ ਨ ਕਰਣੀ ਸੇਵੈ ਸਿਖੁ ਸੁ ਖੋਜਿ ਲਹੈ ॥

नानक दूजी कार न करणी सेवै सिखु सु खोजि लहै ॥

Naanak doojee kaar na kara(nn)ee sevai sikhu su khoji lahai ||

(ਨਿਰੰਜਨ ਨੂੰ ਲੱਭਣ ਲਈ ਗੁਰੂ ਦੇ ਬਚਨਾਂ ਉੱਤੇ ਤੁਰਨ ਤੋਂ ਛੁਟ) ਹੋਰ ਕੋਈ ਕਾਰ ਕਰਨ ਦੀ ਲੋੜ ਨਹੀਂ, ਜੋ ਸਿੱਖ (ਗੁਰ-ਆਸ਼ੇ ਅਨੁਸਾਰ) ਸੇਵਾ ਕਰਦਾ ਹੈ ਉਹ ਭਾਲ ਕੇ 'ਨਿਰੰਜਨ' ਨੂੰ ਲੱਭ ਲੈਂਦਾ ਹੈ ।

नानक कहते हैं किं जो शिष्य गुरु की सेवा करता है, वह खोज करके सत्य को प्राप्त कर लेता है और उसे अन्य कार्य नहीं करना चाहिए।

O Nanak, that Sikh who seeks and finds the Way does not serve any other.

Guru Nanak Dev ji / Raag Ramkali / Siddh Gosht / Guru Granth Sahib ji - Ang 940

ਹੁਕਮੁ ਬਿਸਮਾਦੁ ਹੁਕਮਿ ਪਛਾਣੈ ਜੀਅ ਜੁਗਤਿ ਸਚੁ ਜਾਣੈ ਸੋਈ ॥

हुकमु बिसमादु हुकमि पछाणै जीअ जुगति सचु जाणै सोई ॥

Hukamu bisamaadu hukami pachhaa(nn)ai jeea jugati sachu jaa(nn)ai soee ||

ਹੇ ਨਾਨਕ! 'ਹੁਕਮ' ਮੰਨਣਾ ਅਸਚਰਜ (ਖ਼ਿਆਲ) ਹੈ ਭਾਵ, ਇਹ (ਖ਼ਿਆਲ ਕਿ ਗੁਰੂ ਦੇ ਹੁਕਮ ਵਿਚ ਤੁਰਿਆਂ "ਅਵਿਗਤ" ਵਿਚ ਸਮਾਈਦਾ ਹੈ ਹੈਰਾਨਗੀ ਪੈਦਾ ਕਰਨ ਵਾਲਾ ਹੈ; ਪਰ) ਜੋ ਮਨੁੱਖ 'ਹੁਕਮ' ਵਿਚ (ਤੁਰ ਕੇ 'ਹੁਕਮ' ਨੂੰ) ਪਛਾਣਦਾ ਹੈ ਉਹ ਜੀਵਨ ਦੀ (ਸਹੀ) ਜੁਗਤਿ ਤੇ 'ਸਚ' ਨੂੰ ਜਾਣ ਲੈਂਦਾ ਹੈ ।

परमात्मा का हुक्म विस्मय है, जो उसके हुक्म को पहचान लेता है, वह इस युक्ति द्वारा उस सत्य को जान लेता है।

Wonderful and amazing is His Command; He alone realizes His Command and knows the true way of life of His creatures.

Guru Nanak Dev ji / Raag Ramkali / Siddh Gosht / Guru Granth Sahib ji - Ang 940

ਆਪੁ ਮੇਟਿ ਨਿਰਾਲਮੁ ਹੋਵੈ ਅੰਤਰਿ ਸਾਚੁ ਜੋਗੀ ਕਹੀਐ ਸੋਈ ॥੨੩॥

आपु मेटि निरालमु होवै अंतरि साचु जोगी कहीऐ सोई ॥२३॥

Aapu meti niraalamu hovai anttari saachu jogee kaheeai soee ||23||

ਉਹ 'ਆਪਾ ਭਾਵ' ਮਿਟਾ ਕੇ (ਦੁਨੀਆ ਵਿਚ ਰਹਿੰਦਾ ਹੋਇਆ ਭੀ ਦੁਨੀਆ ਤੋਂ) ਵੱਖਰਾ ਹੁੰਦਾ ਹੈ (ਕਿਉਂਕਿ ਉਸ ਦੇ) ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਸਾਖਿਆਤ) ਹੈ, (ਬੱਸ!) ਐਸਾ ਮਨੁੱਖ ਹੀ ਜੋਗੀ ਅਖਵਾਣ ਦੇ ਯੋਗ ਹੈ ॥੨੩॥

वही सच्चा योगी कहा जाता है, जो अपने अहम् को मिटाकर दुनिया से निर्लिप्त हो जाता है और उसके अन्तर्मन में सत्य का निवास हो जाता है। ॥२३॥

One who eradicates his self-conceit becomes free of desire; he alone is a Yogi, who enshrines the True Lord deep within. ||23||

Guru Nanak Dev ji / Raag Ramkali / Siddh Gosht / Guru Granth Sahib ji - Ang 940


ਅਵਿਗਤੋ ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣੁ ਥੀਆ ॥

अविगतो निरमाइलु उपजे निरगुण ते सरगुणु थीआ ॥

Avigato niramaailu upaje niragu(nn) te saragu(nn)u theeaa ||

(ਜਦੋਂ) ਅਦ੍ਰਿਸ਼ਟ ਅਵਸਥਾ ਤੋਂ ਨਿਰਮਲ ਪ੍ਰਭੂ ਪਰਗਟ ਹੁੰਦਾ ਹੈ ਤੇ ਨਿਰਗੁਣ ਰੂਪ ਤੋਂ ਸਰਗੁਣ ਬਣਦਾ ਹੈ (ਭਾਵ, ਆਪਣੇ ਅਦ੍ਰਿਸ਼ਟ ਆਤਮਕ ਸਰੂਪ ਤੋਂ ਆਕਾਰ ਵਾਲਾ ਬਣ ਕੇ ਸੂਖਮ ਤੇ ਅਸਥੂਲ ਰੂਪ ਧਾਰ ਲੈਂਦਾ ਹੈ,

(गुरु नानक देव जी सिद्धों को समझाते हैं कि ) निर्मल परमात्मा अविगत रूप से पैदा हुआ है और वह अपने निर्गुण रूप से सगुण स्वरूप हो गया।

From His state of absolute existence, He assumed the immaculate form; from formless, He assumed the supreme form.

Guru Nanak Dev ji / Raag Ramkali / Siddh Gosht / Guru Granth Sahib ji - Ang 940

ਸਤਿਗੁਰ ਪਰਚੈ ਪਰਮ ਪਦੁ ਪਾਈਐ ਸਾਚੈ ਸਬਦਿ ਸਮਾਇ ਲੀਆ ॥

सतिगुर परचै परम पदु पाईऐ साचै सबदि समाइ लीआ ॥

Satigur parachai param padu paaeeai saachai sabadi samaai leeaa ||

ਤਦੋਂ ਇਸ ਦ੍ਰਿਸ਼ਟਮਾਨ ਸੰਸਾਰ ਵਿਚੋਂ ਜਿਸ ਜੀਵ ਦਾ ਮਨ ਸਤਿਗੁਰੂ ਦੇ ਸ਼ਬਦ ਨਾਲ ਪਤੀਜਦਾ ਜਾਂਦਾ ਹੈ (ਉਸ ਜੀਵ ਨੂੰ) ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ (ਤਦੋਂ ਸਮਝੋ ਕਿ) ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਨੇ (ਉਸ ਨੂੰ ਆਪਣੇ ਵਿਚ) ਲੀਨ ਕਰ ਲਿਆ ਹੈ ।

यदि जीव का मन सतगुरु में लीन रहे तो उसे मोक्ष की प्राप्ति हो जाती है और वह सच्चे-शब्द में ही विलीन हो जाता है।

By pleasing the True Guru, the supreme status is obtained, and one is absorbed in the True Word of the Shabad.

Guru Nanak Dev ji / Raag Ramkali / Siddh Gosht / Guru Granth Sahib ji - Ang 940

ਏਕੇ ਕਉ ਸਚੁ ਏਕਾ ਜਾਣੈ ਹਉਮੈ ਦੂਜਾ ਦੂਰਿ ਕੀਆ ॥

एके कउ सचु एका जाणै हउमै दूजा दूरि कीआ ॥

Eke kau sachu ekaa jaa(nn)ai haumai doojaa doori keeaa ||

(ਤਦੋਂ) ਉਹ ਕੇਵਲ ਇਕ ਪ੍ਰਭੂ ਨੂੰ ਹੀ (ਸਦਾ ਰਹਿਣ ਵਾਲੀ ਹਸਤੀ) ਜਾਣਦਾ ਹੈ, ਉਸ ਨੇ ਹਉਮੈ ਅਤੇ ਦੂਜਾ-ਭਾਵ (ਭਾਵ, ਪ੍ਰਭੂ ਤੋਂ ਬਿਨਾ ਕਿਸੇ ਹੋਰ ਅਜੇਹੀ ਹਸਤੀ ਦੀ ਸੰਭਾਵਨਾ ਦਾ ਖ਼ਿਆਲ) ਦੂਰ ਕਰ ਲਿਆ ਹੁੰਦਾ ਹੈ,

वह उस एक सत्य को जानता है और अपना अहम् एवं द्वैतभाव को दूर कर देता है।

He knows the True Lord as the One and only; he sends his egotism and duality far away.

Guru Nanak Dev ji / Raag Ramkali / Siddh Gosht / Guru Granth Sahib ji - Ang 940

ਸੋ ਜੋਗੀ ਗੁਰ ਸਬਦੁ ਪਛਾਣੈ ਅੰਤਰਿ ਕਮਲੁ ਪ੍ਰਗਾਸੁ ਥੀਆ ॥

सो जोगी गुर सबदु पछाणै अंतरि कमलु प्रगासु थीआ ॥

So jogee gur sabadu pachhaa(nn)ai anttari kamalu prgaasu theeaa ||

(ਬੱਸ!) ਉਹੀ (ਅਸਲ) ਜੋਗੀ ਹੈ, ਉਹ ਸਤਿਗੁਰੂ ਦੇ ਸ਼ਬਦ ਨੂੰ ਸਮਝਦਾ ਹੈ ਉਸ ਦੇ ਅੰਦਰ (ਰਿਹਦਾ-ਰੂਪ) ਕੌਲ ਫੁੱਲ ਖਿੜ ਪਿਆ ਹੁੰਦਾ ਹੈ ।

जो शब्द-गुरु को पहचान लेता है, वही सच्चा योगी है और उसके हृदय-कमल में परम-ज्योति का प्रकाश हो जाता है।

He alone is a Yogi, who realizes the Word of the Guru's Shabad; the lotus of the heart blossoms forth within.

Guru Nanak Dev ji / Raag Ramkali / Siddh Gosht / Guru Granth Sahib ji - Ang 940

ਜੀਵਤੁ ਮਰੈ ਤਾ ਸਭੁ ਕਿਛੁ ਸੂਝੈ ਅੰਤਰਿ ਜਾਣੈ ਸਰਬ ਦਇਆ ॥

जीवतु मरै ता सभु किछु सूझै अंतरि जाणै सरब दइआ ॥

Jeevatu marai taa sabhu kichhu soojhai anttari jaa(nn)ai sarab daiaa ||

ਜੋ ਮਨੁੱਖ ਜੀਊਂਦਾ ਹੀ ਮਰਦਾ ਹੈ (ਭਾਵ, 'ਹਉਮੈ' ਦਾ ਤਿਆਗ ਕਰਦਾ ਹੈ, ਸੁਆਰਥ ਮਿਟਾਂਦਾ ਹੈ) ਉਸ ਨੂੰ (ਜ਼ਿੰਦਗੀ ਦੇ) ਹਰੇਕ (ਪਹਿਲੂ) ਦੀ ਸਮਝ ਆ ਜਾਂਦੀ ਹੈ, ਉਹ ਮਨੁੱਖ ਸਾਰੇ ਜੀਵਾਂ ਉਤੇ ਦਇਆ ਕਰਨ (ਦਾ ਅਸੂਲ) ਆਪਣੇ ਮਨ ਵਿਚ ਪੱਕਾ ਕਰ ਲੈਂਦਾ ਹੈ ।

यदि जीव अपने अहंत्व को समाप्त कर दे तो उसे सबकुछ सूझ जाता है और अन्तर्मन में सब पर दया करने वाले ईश्वर को जान लेता है।

If one remains dead while yet alive, then he understands everything; he knows the Lord deep within himself, who is kind and compassionate to all.

Guru Nanak Dev ji / Raag Ramkali / Siddh Gosht / Guru Granth Sahib ji - Ang 940

ਨਾਨਕ ਤਾ ਕਉ ਮਿਲੈ ਵਡਾਈ ਆਪੁ ਪਛਾਣੈ ਸਰਬ ਜੀਆ ॥੨੪॥

नानक ता कउ मिलै वडाई आपु पछाणै सरब जीआ ॥२४॥

Naanak taa kau milai vadaaee aapu pachhaa(nn)ai sarab jeeaa ||24||

ਹੇ ਨਾਨਕ! ਉਸੇ ਮਨੁੱਖ ਨੂੰ ਇੱਜ਼ਤ ਮਿਲਦੀ ਹੈ, ਉਹ ਸਾਰੇ ਜੀਵਾਂ ਵਿਚ ਆਪਣੇ ਆਪ ਨੂੰ ਵੇਖਦਾ ਹੈ (ਭਾਵ, ਉਹ ਉਸੇ ਜੋਤਿ ਨੂੰ ਸਭ ਵਿਚ ਵੇਖਦਾ ਹੈ ਜੋ ਉਸ ਦੇ ਆਪਣੇ ਅੰਦਰ ਹੈ) ॥੨੪॥

नानक कहते हैं कि जो सब जीवों में बसने वाले परमात्मा को पहचान लेता है, उसे ही कीर्ति प्राप्त होती है।॥ २४ ॥

O Nanak, he is blessed with glorious greatness; he realizes himself in all beings. ||24||

Guru Nanak Dev ji / Raag Ramkali / Siddh Gosht / Guru Granth Sahib ji - Ang 940


ਸਾਚੌ ਉਪਜੈ ਸਾਚਿ ਸਮਾਵੈ ਸਾਚੇ ਸੂਚੇ ਏਕ ਮਇਆ ॥

साचौ उपजै साचि समावै साचे सूचे एक मइआ ॥

Saachau upajai saachi samaavai saache sooche ek maiaa ||

(ਗੁਰਮੁਖਿ) ਸੱਚੇ ਪ੍ਰਭੂ ਤੋਂ ਪੈਦਾ ਹੁੰਦਾ ਹੈ ਤੇ ਸੱਚੇ ਵਿਚ ਹੀ ਲੀਨ ਰਹਿੰਦਾ ਹੈ; ਪ੍ਰਭੂ ਤੇ ਗੁਰਮੁਖਿ ਇੱਕ-ਰੂਪ ਹੋ ਜਾਂਦੇ ਹਨ ।

(गुरु जी बताते हैं कि) जीव परम सत्य से उत्पन्न होता है और सत्य में ही विलीन हो जाता है और सत्य से मिलकर पावन होकर उसका ही रूप बन जाता है।

We emerge from Truth, and merge into Truth again. The pure being merges into the One True Lord.

Guru Nanak Dev ji / Raag Ramkali / Siddh Gosht / Guru Granth Sahib ji - Ang 940

ਝੂਠੇ ਆਵਹਿ ਠਵਰ ਨ ਪਾਵਹਿ ਦੂਜੈ ਆਵਾ ਗਉਣੁ ਭਇਆ ॥

झूठे आवहि ठवर न पावहि दूजै आवा गउणु भइआ ॥

Jhoothe aavahi thavar na paavahi doojai aavaa gau(nn)u bhaiaa ||

ਪਰ ਝੂਠੇ (ਭਾਵ, ਨਾਸਵੰਤ ਮਾਇਆ ਵਿਚ ਲੱਗੇ ਹੋਏ ਬੰਦੇ) ਜਗਤ ਆਉਂਦੇ ਹਨ, ਉਹਨਾਂ ਨੂੰ ਮਨ ਦਾ ਟਿਕਾਉ ਨਹੀਂ ਹਾਸਲ ਹੁੰਦਾ (ਸੋ ਇਸ) ਦੂਜੇ-ਭਾਵ ਦੇ ਕਾਰਣ ਉਹਨਾਂ ਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ ।

झूठे जीव जन्म लेकर आते हैं किन्तु द्वैतभाव के कारण उन्हें कोई सुख का स्थान नहीं मिलता और आवागमन का चक्र ही पड़ा रहता है।

The false come, and find no place of rest; in duality, they come and go.

Guru Nanak Dev ji / Raag Ramkali / Siddh Gosht / Guru Granth Sahib ji - Ang 940

ਆਵਾ ਗਉਣੁ ਮਿਟੈ ਗੁਰ ਸਬਦੀ ਆਪੇ ਪਰਖੈ ਬਖਸਿ ਲਇਆ ॥

आवा गउणु मिटै गुर सबदी आपे परखै बखसि लइआ ॥

Aavaa gau(nn)u mitai gur sabadee aape parakhai bakhasi laiaa ||

ਇਹ ਜਨਮ ਮਰਨ ਦਾ ਚੱਕਰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਮਿਟਦਾ ਹੈ (ਗੁਰ-ਸ਼ਬਦ ਵਿਚ ਜੁੜੇ ਮਨੁੱਖ ਨੂੰ) ਪ੍ਰਭੂ ਆਪ ਪਛਾਣ ਲੈਂਦਾ ਹੈ, ਤੇ (ਉਸ ਉਤੇ) ਮੇਹਰ ਕਰਦਾ ਹੈ ।

उनका आवागमन का चक्र गुरु के शब्द द्वारा ही मिटता है। ईश्वर स्वयं ही अच्छे बुरे जीवों की परख करता है और स्वयं ही उन्हें क्षमा कर देता है।

This coming and going in reincarnation is ended through the Word of the Guru's Shabad; the Lord Himself analyzes and grants His forgiveness.

Guru Nanak Dev ji / Raag Ramkali / Siddh Gosht / Guru Granth Sahib ji - Ang 940

ਏਕਾ ਬੇਦਨ ਦੂਜੈ ਬਿਆਪੀ ਨਾਮੁ ਰਸਾਇਣੁ ਵੀਸਰਿਆ ॥

एका बेदन दूजै बिआपी नामु रसाइणु वीसरिआ ॥

Ekaa bedan doojai biaapee naamu rasaai(nn)u veesariaa ||

(ਪਰ ਜਿਨ੍ਹਾਂ ਨੂੰ) ਸਾਰੇ-ਰਸਾਂ-ਦਾ-ਘਰ-ਪ੍ਰਭੂ ਦਾ ਨਾਮ ਵਿੱਸਰ ਜਾਂਦਾ ਹੈ ਉਹਨਾਂ ਨੂੰ ਦੂਜੇ-ਭਾਵ ਵਿਚ ਫਸਣ ਦੇ ਕਾਰਨ ਇਹ ਹਉਮੈ ਦੀ ਪੀੜਾ ਸਤਾਂਦੀ ਹੈ ।

द्वैतभाव के कारण सब जीवों को एक ही वेदना लगी हुई है कि उन्हें नाम-रसायन भूल गया है।

One who suffers from the disease of duality, forgets the Naam, the source of nectar.

Guru Nanak Dev ji / Raag Ramkali / Siddh Gosht / Guru Granth Sahib ji - Ang 940


Download SGGS PDF Daily Updates ADVERTISE HERE