ANG 919, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥

गुर परसादी जिनी आपु तजिआ हरि वासना समाणी ॥

Gur parasaadee jinee aapu tajiaa hari vaasanaa samaa(nn)ee ||

ਪਰ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਪਾ-ਭਾਵ ਛੱਡ ਦਿੱਤਾ ਹੈ, ਉਹਨਾਂ ਦੀ (ਮਾਇਕ) ਵਾਸਨਾ ਹਰੀ-ਪ੍ਰਭੂ ਦੀ ਯਾਦ ਵਿਚ ਮੁੱਕ ਜਾਂਦੀ ਹੈ ।

गुरु की कृपा से जिन्होंने अहम् को त्याग दिया है, उनकी वासना परमात्मा में समा गई है।

By Guru's Grace, they shed their selfishness and conceit; their hopes are merged in the Lord.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ॥੧੪॥

कहै नानकु चाल भगता जुगहु जुगु निराली ॥१४॥

Kahai naanaku chaal bhagataa jugahu jugu niraalee ||14||

ਨਾਨਕ ਆਖਦਾ ਹੈ ਕਿ (ਆਤਮਕ ਆਨੰਦ ਮਾਣਨ ਵਾਲੇ) ਭਗਤ ਜਨਾਂ ਦੀ ਜੀਵਨ-ਜੁਗਤੀ ਸਦਾ ਤੋਂ ਹੀ (ਦੁਨੀਆ ਨਾਲੋਂ) ਵੱਖਰੀ ਚਲੀ ਆ ਰਹੀ ਹੈ ॥੧੪॥

नानक कहते हैं कि भक्तों का जीवन-आचरण युगों-युगान्तरों से ही दुनिया के लोगों से निराला है॥ १४॥

Says Nanak, the lifestyle of the devotees, in each and every age, is unique and distinct. ||14||

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਜਿਉ ਤੂ ਚਲਾਇਹਿ ਤਿਵ ਚਲਹ ਸੁਆਮੀ ਹੋਰੁ ਕਿਆ ਜਾਣਾ ਗੁਣ ਤੇਰੇ ॥

जिउ तू चलाइहि तिव चलह सुआमी होरु किआ जाणा गुण तेरे ॥

Jiu too chalaaihi tiv chalah suaamee horu kiaa jaa(nn)aa gu(nn) tere ||

ਹੇ ਮਾਲਕ-ਪ੍ਰਭੂ! ਜਿਵੇਂ ਤੂੰ (ਸਾਨੂੰ ਜੀਵਾਂ ਨੂੰ ਜੀਵਨ-ਸੜਕ ਉਤੇ) ਤੋਰਦਾ ਹੈਂ, ਤਿਵੇਂ ਅਸੀਂ ਤੁਰਦੇ ਹਾਂ (ਬੱਸ! ਮੈਨੂੰ ਇਤਨੀ ਹੀ ਸੂਝ ਪਈ ਹੈ), ਤੇਰੇ ਗੁਣਾਂ ਦਾ ਹੋਰ ਭੇਤ ਮੈਂ ਨਹੀਂ ਜਾਣਦਾ ।

हे स्वामी ! जैसे तू चलाता है, हम वैसे ही चलते हैं। मैं तेरे गुणों को नहीं जानता।

As You make me walk, so do I walk, O my Lord and Master; what else do I know of Your Glorious Virtues?

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਜਿਵ ਤੂ ਚਲਾਇਹਿ ਤਿਵੈ ਚਲਹ ਜਿਨਾ ਮਾਰਗਿ ਪਾਵਹੇ ॥

जिव तू चलाइहि तिवै चलह जिना मारगि पावहे ॥

Jiv too chalaaihi tivai chalah jinaa maaragi paavahe ||

(ਮੈਂ ਇਹੀ ਸਮਝਿਆ ਹਾਂ ਕਿ) ਜਿਸ ਰਾਹੇ ਤੂੰ ਸਾਨੂੰ ਤੋਰਦਾ ਹੈਂ, ਉਸੇ ਰਾਹੇ ਅਸੀਂ ਤੁਰਦੇ ਹਾਂ । ਜਿਨ੍ਹਾਂ ਬੰਦਿਆਂ ਨੂੰ (ਆਤਮਕ ਆਨੰਦ ਮਾਣਨ ਦੇ) ਰਸਤੇ ਉਤੇ ਤੋਰਦਾ ਹੈਂ,

जैसे तू चलाता है, वैसे ही चलते हैं, जिस मार्ग पर तू डालता है।

As You cause them to walk, they walk - You have placed them on the Path.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਕਰਿ ਕਿਰਪਾ ਜਿਨ ਨਾਮਿ ਲਾਇਹਿ ਸਿ ਹਰਿ ਹਰਿ ਸਦਾ ਧਿਆਵਹੇ ॥

करि किरपा जिन नामि लाइहि सि हरि हरि सदा धिआवहे ॥

Kari kirapaa jin naami laaihi si hari hari sadaa dhiaavahe ||

ਜਿਨ੍ਹਾਂ ਨੂੰ ਮੇਹਰ ਕਰ ਕੇ ਆਪਣੇ ਨਾਮ ਵਿਚ ਜੋੜਦਾ ਹੈਂ, ਉਹ ਬੰਦੇ ਸਦਾ ਹਰੀ-ਨਾਮ ਸਿਮਰਦੇ ਹਨ ।

अपनी कृपा करके जिन्हें तू नाम-स्मरण में लगा देता है, वे सदा ही तेरा ध्यान करते रहते हैं।

In Your Mercy, You attach them to the Naam; they meditate forever on the Lord, Har, Har.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰਦੁਆਰੈ ਸੁਖੁ ਪਾਵਹੇ ॥

जिस नो कथा सुणाइहि आपणी सि गुरदुआरै सुखु पावहे ॥

Jis no kathaa su(nn)aaihi aapa(nn)ee si guraduaarai sukhu paavahe ||

ਜਿਸ ਜਿਸ ਮਨੁੱਖ ਨੂੰ ਤੂੰ ਆਪਣੀ ਸਿਫ਼ਤ-ਸਾਲਾਹ ਦੀ ਬਾਣੀ ਸੁਣਾਉਂਦਾ ਹੈਂ (ਸੁਣਨ ਵਲ ਪ੍ਰੇਰਦਾ ਹੈਂ), ਉਹ ਬੰਦੇ ਗੁਰੂ ਦੇ ਦਰ ਤੇ (ਪਹੁੰਚ ਕੇ) ਆਤਮਕ ਆਨੰਦ ਮਾਣਦੇ ਹਨ ।

जिसे तू अपनी कथा सुनाता है, वे गुरु के द्वार पर सुख प्राप्त करते हैं।

Those whom You cause to listen to Your sermon, find peace in the Gurdwara, the Guru's Gate.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਕਹੈ ਨਾਨਕੁ ਸਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ॥੧੫॥

कहै नानकु सचे साहिब जिउ भावै तिवै चलावहे ॥१५॥

Kahai naanaku sache saahib jiu bhaavai tivai chalaavahe ||15||

ਨਾਨਕ ਆਖਦਾ ਹੈ ਕਿ ਹੇ ਸਦਾ-ਥਿਰ ਰਹਿਣ ਵਾਲੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਤੂੰ (ਸਾਨੂੰ ਜੀਵਾਂ ਨੂੰ) ਜੀਵਨ-ਰਾਹ ਉਤੇ ਤੋਰਦਾ ਹੈਂ ॥੧੫॥

नानक कहते हैं केि हे सच्चे मालिक ! जैसे तुझे मंजूर होता है, वैसे ही जीवों को चलाता है॥ १५ ॥

Says Nanak, O my True Lord and Master, you make us walk according to Your Will. ||15||

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਏਹੁ ਸੋਹਿਲਾ ਸਬਦੁ ਸੁਹਾਵਾ ॥

एहु सोहिला सबदु सुहावा ॥

Ehu sohilaa sabadu suhaavaa ||

(ਸਤਿਗੁਰੂ ਦਾ) ਇਹ ਸੋਹਣਾ ਸ਼ਬਦ (ਆਤਮਕ) ਆਨੰਦ ਦੇਣ ਵਾਲਾ ਗੀਤ ਹੈ,

यह सुन्दर शब्द ही ईश्वर का कीर्तिगान है।

This song of praise is the Shabad, the most beautiful Word of God.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ॥

सबदो सुहावा सदा सोहिला सतिगुरू सुणाइआ ॥

Sabado suhaavaa sadaa sohilaa satiguroo su(nn)aaiaa ||

(ਯਕੀਨ ਜਾਣੋ ਕਿ) ਸਤਿਗੁਰੂ ਨੇ ਜੇਹੜਾ ਸੋਹਣਾ ਸ਼ਬਦ ਸੁਣਾਇਆ ਹੈ ਉਹ ਸਦਾ ਆਤਮਕ ਆਨੰਦ ਦੇਣ ਵਾਲਾ ਹੈ ।

सतगुरु ने सदा सुन्दर शब्द का कीर्तिगान सुनाया है।

This beauteous Shabad is the everlasting song of praise, spoken by the True Guru.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਏਹੁ ਤਿਨ ਕੈ ਮੰਨਿ ਵਸਿਆ ਜਿਨ ਧੁਰਹੁ ਲਿਖਿਆ ਆਇਆ ॥

एहु तिन कै मंनि वसिआ जिन धुरहु लिखिआ आइआ ॥

Ehu tin kai manni vasiaa jin dhurahu likhiaa aaiaa ||

ਪਰ ਇਹ ਗੁਰ-ਸ਼ਬਦ ਉਹਨਾਂ ਦੇ ਮਨ ਵਿਚ ਵੱਸਦਾ ਹੈ ਜਿਨ੍ਹਾਂ ਦੇ ਮੱਥੇ ਤੇ ਧੁਰੋਂ ਲਿਖਿਆ ਲੇਖ ਉੱਘੜਦਾ ਹੈ ।

यह उनके ही मन में आकर बसा है, जिनके भाग्य में आदि से ही लिखा हुआ आया है।

This is enshrined in the minds of those who are so pre-destined by the Lord.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਇਕਿ ਫਿਰਹਿ ਘਨੇਰੇ ਕਰਹਿ ਗਲਾ ਗਲੀ ਕਿਨੈ ਨ ਪਾਇਆ ॥

इकि फिरहि घनेरे करहि गला गली किनै न पाइआ ॥

Iki phirahi ghanere karahi galaa galee kinai na paaiaa ||

ਬਥੇਰੇ ਅਨੇਕਾਂ ਐਸੇ ਬੰਦੇ ਫਿਰਦੇ ਹਨ (ਜਿਨ੍ਹਾਂ ਦੇ ਮਨ ਵਿਚ ਗੁਰ-ਸ਼ਬਦ ਤਾਂ ਨਹੀਂ ਵੱਸਿਆ, ਪਰ ਗਿਆਨ ਦੀਆਂ) ਗੱਲਾਂ ਕਰਦੇ ਹਨ । ਨਿਰੀਆਂ ਗੱਲਾਂ ਨਾਲ ਆਤਮਕ ਆਨੰਦ ਕਿਸੇ ਨੂੰ ਨਹੀਂ ਮਿਲਿਆ ।

कुछ व्यक्ति भटकते रहते हैं और बहुत बातें करते हैं, किन्तु बातों से किसी ने भी प्राप्त नहीं किया।

Some wander around, babbling on and on, but none obtain Him by babbling.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਕਹੈ ਨਾਨਕੁ ਸਬਦੁ ਸੋਹਿਲਾ ਸਤਿਗੁਰੂ ਸੁਣਾਇਆ ॥੧੬॥

कहै नानकु सबदु सोहिला सतिगुरू सुणाइआ ॥१६॥

Kahai naanaku sabadu sohilaa satiguroo su(nn)aaiaa ||16||

ਨਾਨਕ ਆਖਦਾ ਹੈ ਕਿ ਸਤਿਗੁਰੂ ਦਾ ਸੁਣਾਇਆ ਹੋਇਆ ਸ਼ਬਦ ਹੀ ਆਤਮਕ ਆਨੰਦ-ਦਾਤਾ ਹੈ ॥੧੬॥

नानक कहते हैं कि सतगुरु ने शब्द का ही कीर्तिगान सुनाया है॥ १६ ॥

Says Nanak, the Shabad, this song of praise, has been spoken by the True Guru. ||16||

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਪਵਿਤੁ ਹੋਏ ਸੇ ਜਨਾ ਜਿਨੀ ਹਰਿ ਧਿਆਇਆ ॥

पवितु होए से जना जिनी हरि धिआइआ ॥

Pavitu hoe se janaa jinee hari dhiaaiaa ||

(ਗੁਰ ਸ਼ਬਦ ਦਾ ਸਦਕਾ) ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਸਿਮਰਿਆ (ਉਹਨਾਂ ਦੇ ਅੰਦਰ ਐਸਾ ਆਨੰਦ ਪੈਦਾ ਹੋਇਆ ਕਿ ਮਾਇਆ ਵਾਲੇ ਰਸਾਂ ਦੀ ਉਹਨਾਂ ਨੂੰ ਖਿੱਚ ਹੀ ਨਾਹ ਰਹੀ, ਤੇ) ਉਹ ਬੰਦੇ ਪਵਿਤ੍ਰ ਜੀਵਨ ਵਾਲੇ ਬਣ ਗਏ ।

जिन्होंने परमात्मा का ध्यान किया है, वे पवित्र हो गए हैं।

Those humble beings who meditate on the Lord become pure.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਹਰਿ ਧਿਆਇਆ ਪਵਿਤੁ ਹੋਏ ਗੁਰਮੁਖਿ ਜਿਨੀ ਧਿਆਇਆ ॥

हरि धिआइआ पवितु होए गुरमुखि जिनी धिआइआ ॥

Hari dhiaaiaa pavitu hoe guramukhi jinee dhiaaiaa ||

ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਜਿਨ੍ਹਾਂ ਨੇ ਹਰੀ ਦਾ ਨਾਮ ਸਿਮਰਿਆ ਉਹ ਸੁੱਧ ਆਚਰਨ ਵਾਲੇ ਹੋ ਗਏ ।

परमात्मा का ध्यान करके वही पवित्र हुए हैं, जिन्होंने गुरुमुख बनकर ध्यान-मनन किया है।

Meditating on the Lord, they become pure; as Gurmukh, they meditate on Him.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਪਵਿਤੁ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿਤੁ ਸੰਗਤਿ ਸਬਾਈਆ ॥

पवितु माता पिता कुट्मब सहित सिउ पवितु संगति सबाईआ ॥

Pavitu maataa pitaa kutambb sahit siu pavitu sanggati sabaaeeaa ||

(ਉਹਨਾਂ ਦੀ ਲਾਗ ਨਾਲ) ਉਹਨਾਂ ਦੇ ਮਾਤਾ ਪਿਤਾ ਪਰਵਾਰ ਦੇ ਜੀਵ ਪਵਿਤ੍ਰ ਜੀਵਨ ਵਾਲੇ ਬਣੇ, ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹ ਸਾਰੇ ਪਵਿਤ੍ਰ ਹੋ ਗਏ ।

वे अपने माता-पिता एवं परिवार सहित पवित्र हो गए हैं और उनकी संगति करने वाले भी पवित्र हो गए हैं।

They are pure, along with their mothers, fathers, family and friends; all their companions are pure as well.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਕਹਦੇ ਪਵਿਤੁ ਸੁਣਦੇ ਪਵਿਤੁ ਸੇ ਪਵਿਤੁ ਜਿਨੀ ਮੰਨਿ ਵਸਾਇਆ ॥

कहदे पवितु सुणदे पवितु से पवितु जिनी मंनि वसाइआ ॥

Kahade pavitu su(nn)ade pavitu se pavitu jinee manni vasaaiaa ||

ਹਰੀ-ਨਾਮ (ਇਕ ਐਸਾ ਆਨੰਦ ਦਾ ਸੋਮਾ ਹੈ ਕਿ ਇਸ ਨੂੰ) ਜਪਣ ਵਾਲੇ ਭੀ ਪਵਿਤ੍ਰ ਤੇ ਸੁਣਨ ਵਾਲੇ ਭੀ ਪਵਿਤ੍ਰ ਹੋ ਜਾਂਦੇ ਹਨ, ਜੇਹੜੇ ਇਸ ਨੂੰ ਮਨ ਵਿਚ ਵਸਾਂਦੇ ਹਨ ਉਹ ਭੀ ਪਵਿਤ੍ਰ ਹੋ ਜਾਂਦੇ ਹਨ ।

हरि-नाम को मुँह से जपने वाले एवं कानों से सुनने वाले पवित्र हो गए हैं और जिन्होंने मन में बसाया है, वे भी पवित्र पावन हो गए हैं।

Pure are those who speak, and pure are those who listen; those who enshrine it within their minds are pure.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਕਹੈ ਨਾਨਕੁ ਸੇ ਪਵਿਤੁ ਜਿਨੀ ਗੁਰਮੁਖਿ ਹਰਿ ਹਰਿ ਧਿਆਇਆ ॥੧੭॥

कहै नानकु से पवितु जिनी गुरमुखि हरि हरि धिआइआ ॥१७॥

Kahai naanaku se pavitu jinee guramukhi hari hari dhiaaiaa ||17||

ਨਾਨਕ ਆਖਦਾ ਹੈ ਕਿ ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ਹਰੀ-ਨਾਮ ਸਿਮਰਿਆ ਹੈ ਉਹ ਸੁੱਧ ਆਚਰਨ ਵਾਲੇ ਹੋ ਗਏ ਹਨ ॥੧੭॥

नानक कहते हैं कि जिन्होंने गुरुमुख बनकर ईश्वर का ध्यान किया है, वे पवित्र हो गए हैं॥ १७॥

Says Nanak, pure and holy are those who, as Gurmukh, meditate on the Lord, Har, Har. ||17||

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ ॥

करमी सहजु न ऊपजै विणु सहजै सहसा न जाइ ॥

Karamee sahaju na upajai vi(nn)u sahajai sahasaa na jaai ||

ਮਾਇਆ ਦੇ ਮੋਹ ਵਿਚ ਫਸੇ ਰਿਹਾਂ ਮਨ ਵਿਚ ਸਦਾ ਤੌਖ਼ਲਾ-ਸਹਿਮ ਬਣਿਆ ਰਹਿੰਦਾ ਹੈ, (ਇਹ) ਤੌਖ਼ਲਾ-ਸਹਿਮ ਆਤਮਕ ਆਨੰਦ ਤੋਂ ਬਿਨਾ ਦੂਰ ਨਹੀਂ ਹੁੰਦਾ, (ਤੇ,) ਆਤਮਕ ਆਨੰਦ ਬਾਹਰੋਂ ਧਾਰਮਿਕ ਜਾਪਦੇ ਕਰਮ ਕੀਤਿਆਂ ਪੈਦਾ ਨਹੀਂ ਹੋ ਸਕਦਾ ।

धर्म-कर्म करने से मन में सहज ज्ञान उत्पन्न नहीं होता और सहज ज्ञान के बिना मन की चिंता दूर नहीं होती।

By religious rituals, intuitive poise is not found; without intuitive poise, skepticism does not depart.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ ॥

नह जाइ सहसा कितै संजमि रहे करम कमाए ॥

Nah jaai sahasaa kitai sanjjami rahe karam kamaae ||

ਅਨੇਕਾਂ ਬੰਦੇ (ਅਜੇਹੇ) ਕਰਮ ਕਰ ਕਰ ਕੇ ਹਾਰ ਗਏ ਹਨ, ਪਰ ਮਨ ਦਾ ਤੌਖ਼ਲਾ-ਸਹਿਮ ਅਜੇਹੇ ਕਿਸੇ ਤਰੀਕੇ ਨਾਲ ਨਹੀਂ ਜਾਂਦਾ ।

यह चिंता किसी भी साधन से मन से दूर नहीं होती और अनेक लोग कर्मकाण्ड कर-करके थक गए हैं।

Skepticism does not depart by contrived actions; everybody is tired of performing these rituals.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ ॥

सहसै जीउ मलीणु है कितु संजमि धोता जाए ॥

Sahasai jeeu malee(nn)u hai kitu sanjjami dhotaa jaae ||

(ਜਿਤਨਾ ਚਿਰ) ਮਨ ਸਹਿਮ ਵਿਚ (ਹੈ ਉਤਨਾ ਚਿਰ) ਮੈਲਾ ਰਹਿੰਦਾ ਹੈ, ਮਨ ਦੀ ਇਹ ਮੈਲ ਕਿਸੇ (ਬਾਹਰਲੀ) ਜੁਗਤੀ ਨਾਲ ਨਹੀਂ ਧੁਪਦੀ ।

यह अन्तर्मन संशय चिंता से मलिन हो गया है, इसे किस साधन द्वारा शुद्ध किया जाए।

The soul is polluted by skepticism; how can it be cleansed?

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥

मंनु धोवहु सबदि लागहु हरि सिउ रहहु चितु लाइ ॥

Mannu dhovahu sabadi laagahu hari siu rahahu chitu laai ||

ਗੁਰੂ ਦੇ ਸ਼ਬਦ ਵਿਚ ਜੁੜੋ, ਪਰਮਾਤਮਾ ਦੇ ਚਰਨਾਂ ਵਿਚ ਸਦਾ ਚਿੱਤ ਜੋੜੀ ਰੱਖੋ, (ਜੇ) ਮਨ (ਧੋਣਾ ਹੈ ਤਾਂ ਇਸ ਤਰ੍ਹਾਂ) ਧੋਵੋ ।

मन को शुद्ध करने के लिए शब्द से लगन लगाओ और परमात्मा के साथ चित लगाओ।

Wash your mind by attaching it to the Shabad, and keep your consciousness focused on the Lord.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਕਹੈ ਨਾਨਕੁ ਗੁਰ ਪਰਸਾਦੀ ਸਹਜੁ ਉਪਜੈ ਇਹੁ ਸਹਸਾ ਇਵ ਜਾਇ ॥੧੮॥

कहै नानकु गुर परसादी सहजु उपजै इहु सहसा इव जाइ ॥१८॥

Kahai naanaku gur parasaadee sahaju upajai ihu sahasaa iv jaai ||18||

ਨਾਨਕ ਆਖਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ, ਤੇ ਇਸ ਤਰ੍ਹਾਂ ਮਨ ਦਾ ਤੌਖ਼ਲਾ-ਸਹਿਮ ਦੂਰ ਹੋ ਜਾਂਦਾ ਹੈ ॥੧੮॥

नानक कहते हैं कि गुरु की कृपा से सहज-ज्ञान पैदा हो जाता है और इस प्रकार संशय-चिंता मन से दूर हो जाती है।॥ १८ ॥

Says Nanak, by Guru's Grace, intuitive poise is produced, and this skepticism is dispelled. ||18||

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਜੀਅਹੁ ਮੈਲੇ ਬਾਹਰਹੁ ਨਿਰਮਲ ॥

जीअहु मैले बाहरहु निरमल ॥

Jeeahu maile baaharahu niramal ||

(ਨਿਰੇ ਬਾਹਰੋਂ ਧਾਰਮਿਕ ਦਿੱਸਦੇ ਕਰਮ ਕਰਨ ਵਾਲੇ ਬੰਦੇ) ਮਨ ਵਿਚ (ਵਿਕਾਰਾਂ ਨਾਲ) ਮੈਲੇ ਰਹਿੰਦੇ ਹਨ ਤੇ ਸਿਰਫ਼ ਵੇਖਣ ਨੂੰ ਹੀ ਪਵਿਤ੍ਰ ਜਾਪਦੇ ਹਨ ।

कोई मन से मैला है, परन्तु बाहर से निर्मल होने का दिखावा करता है।

Inwardly polluted, and outwardly pure.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ ॥

बाहरहु निरमल जीअहु त मैले तिनी जनमु जूऐ हारिआ ॥

Baaharahu niramal jeeahu ta maile tinee janamu jooai haariaa ||

ਤੇ, ਜੇਹੜੇ ਬੰਦੇ ਬਾਹਰੋਂ ਪਵਿਤ੍ਰ ਦਿੱਸਣ, ਉਂਞ ਮਨੋਂ ਵਿਕਾਰੀ ਹੋਣ, ਉਹਨਾਂ ਨੇ ਆਪਣਾ ਜੀਵਨ ਇਉਂ ਵਿਅਰਥ ਗਵਾ ਲਿਆ ਸਮਝੋ ਜਿਵੇਂ ਕੋਈ ਜੁਆਰੀਆ ਜੂਏ ਵਿਚ ਧਨ ਹਾਰ ਆਉਂਦਾ ਹੈ ।

जो बाहर से निर्मल होने का दिखावा करता है और मन से मैला होता है, उसने अपना जन्म जुए में हार दिया है।

Those who are outwardly pure and yet polluted within, lose their lives in the gamble.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ ॥

एह तिसना वडा रोगु लगा मरणु मनहु विसारिआ ॥

Eh tisanaa vadaa rogu lagaa mara(nn)u manahu visaariaa ||

(ਉਹਨਾਂ ਨੂੰ ਅੰਦਰੋ-ਅੰਦਰ) ਮਾਇਆ ਦੀ ਤ੍ਰਿਸ਼ਨਾ ਦਾ ਭਾਰਾ ਰੋਗ ਖਾਈ ਜਾਂਦਾ ਹੈ, (ਮਾਇਆ ਦੇ ਲਾਲਚ ਵਿਚ) ਮੌਤ ਨੂੰ ਉਹਨਾਂ ਭੁਲਾਇਆ ਹੁੰਦਾ ਹੈ ।

उसे तृष्णा का यह बहुत बड़ा रोग लगा हुआ है और उसने मृत्यु को अपने मन से भुला दिया है।

They contract this terrible disease of desire, and in their minds, they forget about dying.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥

वेदा महि नामु उतमु सो सुणहि नाही फिरहि जिउ बेतालिआ ॥

Vedaa mahi naamu utamu so su(nn)ahi naahee phirahi jiu betaaliaa ||

(ਲੋਕਾਂ ਦੀਆਂ ਨਜ਼ਰਾਂ ਵਿਚ ਧਾਰਮਿਕ ਦਿੱਸਣ ਵਾਸਤੇ ਉਹ ਆਪਣੇ ਬਾਹਰੋਂ ਧਾਰਮਿਕ ਦਿੱਸਦੇ ਕਰਮਾਂ ਦੀ ਵਡਿਆਈ ਦੱਸਣ ਲਈ ਵੇਦ ਆਦਿਕ ਧਰਮ-ਪੁਸਤਕਾਂ ਵਿਚੋਂ ਹਵਾਲੇ ਦੇਂਦੇ ਹਨ, ਪਰ) ਵੇਦ ਆਦਿਕ ਧਰਮ-ਪੁਸਤਕਾਂ ਵਿਚ ਜੋ ਪ੍ਰਭੂ ਦਾ ਨਾਮ ਜਪਣ ਦਾ ਉੱਤਮ ਉਪਦੇਸ਼ ਹੈ ਉਸ ਵਲ ਉਹ ਧਿਆਨ ਨਹੀਂ ਕਰਦੇ, ਤੇ ਭੂਤਾਂ ਵਾਂਗ ਹੀ ਜਗਤ ਵਿਚ ਵਿਚਰਦੇ ਹਨ (ਜੀਵਨ-ਤਾਲ ਤੋਂ ਖੁੰਝੇ ਰਹਿੰਦੇ ਹਨ) ।

वेदों में नाम को सर्वोत्तम बताया गया है परन्तु यह लोग उसे सुनते ही नहीं और प्रेतों की तरह भटकते रहते हैं।

In the Vedas, the ultimate objective is the Naam, the Name of the Lord; but they do not hear this, and they wander around like demons.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ ॥੧੯॥

कहै नानकु जिन सचु तजिआ कूड़े लागे तिनी जनमु जूऐ हारिआ ॥१९॥

Kahai naanaku jin sachu tajiaa koo(rr)e laage tinee janamu jooai haariaa ||19||

ਨਾਨਕ ਆਖਦਾ ਹੈ ਕਿ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ (-ਸਿਮਰਨ) ਛੱਡਿਆ ਹੋਇਆ ਹੈ, ਤੇ ਜੋ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ, ਉਹਨਾਂ ਆਪਣੀ ਜੀਵਨ-ਖੇਡ ਜੂਏ ਵਿਚ ਹਾਰ ਲਈ ਸਮਝੋ ॥੧੯॥

नानक कहते हैं कि जिन्होंने सत्य को त्याग कर झूठ से मोह लगा लिया है, उन्होंने अपना अमूल्य जन्म जुए में हार दिया है॥ १६॥

Says Nanak, those who forsake Truth and cling to falsehood, lose their lives in the gamble. ||19||

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਜੀਅਹੁ ਨਿਰਮਲ ਬਾਹਰਹੁ ਨਿਰਮਲ ॥

जीअहु निरमल बाहरहु निरमल ॥

Jeeahu niramal baaharahu niramal ||

ਉਹ ਬੰਦੇ ਮਨੋਂ ਭੀ ਪਵਿਤ੍ਰ ਹੁੰਦੇ ਹਨ, ਤੇ ਬਾਹਰੋਂ ਭੀ ਪਵਿਤ੍ਰ ਹੁੰਦੇ ਹਨ,

कुछ व्यक्ति दिल से भी निर्मल होते हैं और बाहर से भी निर्मल होते हैं।

Inwardly pure, and outwardly pure.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ॥

बाहरहु त निरमल जीअहु निरमल सतिगुर ते करणी कमाणी ॥

Baaharahu ta niramal jeeahu niramal satigur te kara(nn)ee kamaa(nn)ee ||

ਜੋ ਬੰਦੇ (ਆਚਰਨ-ਉਸਾਰੀ ਦੀ) ਉਹ ਕਮਾਈ ਕਰਦੇ ਹਨ ਜਿਸ ਦੀ ਹਿਦਾਇਤ ਗੁਰੂ ਤੋਂ ਮਿਲਦੀ ਹੈ, ਉਹ ਮਨੋਂ ਭੀ ਪਵਿਤ੍ਰ ਹੁੰਦੇ ਹਨ, ਤੇ ਬਾਹਰੋਂ ਭੀ ਪਵਿਤ੍ਰ ਹੁੰਦੇ ਹਨ (ਭਾਵ, ਉਹਨਾਂ ਦਾ ਜਗਤ ਨਾਲ ਵਰਤਾਰਾ ਭੀ ਸੁਚੱਜਾ ਹੁੰਦਾ ਹੈ), ਉਹ ਬਾਹਰੋਂ ਭੀ ਪਵਿਤ੍ਰ ਤੇ ਅੰਦਰੋਂ ਭੀ ਸੁੱਚੇ ਰਹਿੰਦੇ ਹਨ ।

ऐसे दिल से एवं बाहर से निर्मल व्यक्ति सतगुरु के उपदेशानुसार शुभ करनी की कमाई करते हैं।

Those who are outwardly pure and also pure within, through the Guru, perform good deeds.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਕੂੜ ਕੀ ਸੋਇ ਪਹੁਚੈ ਨਾਹੀ ਮਨਸਾ ਸਚਿ ਸਮਾਣੀ ॥

कूड़ की सोइ पहुचै नाही मनसा सचि समाणी ॥

Koo(rr) kee soi pahuchai naahee manasaa sachi samaa(nn)ee ||

ਉਹਨਾਂ ਦੇ ਮਨ ਦਾ ਮਾਇਕ ਫੁਰਨਾ ਸਿਮਰਨ ਵਿਚ ਹੀ ਮੁੱਕ ਜਾਂਦਾ ਹੈ, (ਉਹਨਾਂ ਦੇ ਅੰਦਰ ਇਤਨਾ ਆਤਮਕ ਆਨੰਦ ਬਣਦਾ ਹੈ ਕਿ) ਮਾਇਆ ਦੇ ਮੋਹ ਦੀ ਖ਼ਬਰ ਤਕ ਉਹਨਾਂ ਦੇ ਮਨ ਤਕ ਨਹੀਂ ਪਹੁੰਚਦੀ ।

उन्हें झूठ स्पर्श भी नहीं करता और उनका मन सत्य में ही विलीन रहता है।

Not even an iota of falsehood touches them; their hopes are absorbed in the Truth.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਜਨਮੁ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ ॥

जनमु रतनु जिनी खटिआ भले से वणजारे ॥

Janamu ratanu jinee khatiaa bhale se va(nn)ajaare ||

(ਜੀਵ ਜਗਤ ਵਿਚ ਆਤਮਕ ਆਨੰਦ ਦਾ ਵੱਖਰ ਵਿਹਾਝਣ ਆਏ ਹਨ) ਉਹੀ ਜੀਵ-ਵਪਾਰੀ ਚੰਗੇ ਕਹੇ ਜਾਂਦੇ ਹਨ ਜਿਨ੍ਹਾਂ ਨੇ (ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਨਾਮ-ਕਮਾਈ ਕਰ ਕੇ) ਸ੍ਰੇਸ਼ਟ ਮਨੁੱਖਾ ਜਨਮ ਸਫਲਾ ਕਰ ਲਿਆ ।

वही व्यापारी उत्तम हैं, जिन्होंने रत्न जैसा अमूल्य जन्म का लाभ हासिल कर लिया है।

Those who earn the jewel of this human life, are the most excellent of merchants.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਕਹੈ ਨਾਨਕੁ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ ॥੨੦॥

कहै नानकु जिन मंनु निरमलु सदा रहहि गुर नाले ॥२०॥

Kahai naanaku jin mannu niramalu sadaa rahahi gur naale ||20||

ਨਾਨਕ ਆਖਦਾ ਹੈ ਕਿ ਜਿਨ੍ਹਾਂ ਬੰਦਿਆਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ (ਜਿਨ੍ਹਾਂ ਦੇ ਅੰਦਰ ਆਤਮਕ ਆਨੰਦ ਬਣ ਜਾਂਦਾ ਹੈ) ਉਹ (ਅੰਤਰ ਆਤਮੇ) ਸਦਾ ਗੁਰੂ ਦੇ ਚਰਨਾਂ ਵਿਚ ਰਹਿੰਦੇ ਹਨ ॥੨੦॥

नानक कहते हैं कि जिनका मन निर्मल है, वे सदा ही गुरु के साथ रहते हैं।॥ २०॥

Says Nanak, those whose minds are pure, abide with the Guru forever. ||20||

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ ॥

जे को सिखु गुरू सेती सनमुखु होवै ॥

Je ko sikhu guroo setee sanamukhu hovai ||

ਜੇ ਕੋਈ ਸਿੱਖ ਗੁਰੂ ਦੇ ਸਾਹਮਣੇ ਸੁਰਖ਼ਰੂ ਹੋਣਾ ਚਾਹੁੰਦਾ ਹੈ,

यदि कोई शिष्य गुरु के सन्मुख हो जाए।

If a Sikh turns to the Guru with sincere faith, as sunmukh

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਹੋਵੈ ਤ ਸਨਮੁਖੁ ਸਿਖੁ ਕੋਈ ਜੀਅਹੁ ਰਹੈ ਗੁਰ ਨਾਲੇ ॥

होवै त सनमुखु सिखु कोई जीअहु रहै गुर नाले ॥

Hovai ta sanamukhu sikhu koee jeeahu rahai gur naale ||

ਜੋ ਸਿੱਖ ਇਹ ਚਾਹੁੰਦਾ ਹੈ ਕਿ ਕਿਸੇ ਲੁਕਵੇਂ ਖੋਟ ਦੇ ਕਾਰਨ ਉਸ ਨੂੰ ਗੁਰੂ ਦੇ ਸਾਹਮਣੇ ਅੱਖਾਂ ਨੀਵੀਆਂ ਨ ਕਰਨੀਆਂ ਪੈਣ, (ਤਾਂ ਰਸਤਾ ਇਕੋ ਹੀ ਹੈ ਕਿ) ਉਹ ਸੱਚੇ ਦਿਲੋਂ ਗੁਰੂ ਦੇ ਚਰਨਾਂ ਵਿਚ ਟਿਕੇ ।

यदि कोई शिष्य गुरु के सन्मुख हो जाए तो वह दिल से भी गुरु के साथ बना रहता है।

If a Sikh turns to the Guru with sincere faith, as sunmukh, his soul abides with the Guru.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ॥

गुर के चरन हिरदै धिआए अंतर आतमै समाले ॥

Gur ke charan hiradai dhiaae anttar aatamai samaale ||

ਸਿੱਖ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਥਾਂ ਦੇਵੇ, ਆਪਣੇ ਆਤਮਾ ਦੇ ਅੰਦਰ ਸੰਭਾਲ ਰੱਖੇ ।

वह हृदय में गुरु के चरणों का ध्यान करता रहता है और अन्तरात्मा में भी उसकी स्मृति में ही लीन रहता है।

Within his heart, he meditates on the lotus feet of the Guru; deep within his soul, he contemplates Him.

Guru Amardas ji / Raag Ramkali / Anand Sahib (M: 3) / Guru Granth Sahib ji - Ang 919

ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ ॥

आपु छडि सदा रहै परणै गुर बिनु अवरु न जाणै कोए ॥

Aapu chhadi sadaa rahai para(nn)ai gur binu avaru na jaa(nn)ai koe ||

ਆਪਾ-ਭਾਵ ਛੱਡ ਕੇ ਸਦਾ ਗੁਰੂ ਦੇ ਆਸਰੇ, ਗੁਰੂ ਤੋਂ ਬਿਨਾ ਕਿਸੇ ਹੋਰ ਨੂੰ (ਆਪਣੇ ਆਤਮਕ ਜੀਵਨ ਦਾ, ਆਤਮਕ ਆਨੰਦ ਦਾ ਵਸੀਲਾ) ਨਾ ਸਮਝੇ ।

वह अपने अहम् को छोड़कर गुरु के सहारे रहता है और गुरु के बिना अन्य किसी को नहीं जानता।

Renouncing selfishness and conceit, he remains always on the side of the Guru; he does not know anyone except the Guru.

Guru Amardas ji / Raag Ramkali / Anand Sahib (M: 3) / Guru Granth Sahib ji - Ang 919

Download SGGS PDF Daily Updates ADVERTISE HERE