ANG 76, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਅੰਤਿ ਕਾਲਿ ਪਛੁਤਾਸੀ ਅੰਧੁਲੇ ਜਾ ਜਮਿ ਪਕੜਿ ਚਲਾਇਆ ॥

अंति कालि पछुतासी अंधुले जा जमि पकड़ि चलाइआ ॥

Antti kaali pachhutaasee anddhule jaa jami paka(rr)i chalaaiaa ||

ਹੇ ਮਾਇਆ ਦੇ ਮੋਹ ਵਿੱਚ ਅੰਨ੍ਹੇ ਹੋਏ ਜੀਵ! ਜਦੋਂ ਜਮ ਨੇ ਫੜ ਕੇ ਤੈਨੂੰ ਅੱਗੇ ਲਾ ਲਿਆ, ਤਦੋਂ ਅਖ਼ੀਰਲੇ ਵੇਲੇ ਤੂੰ ਪਛੁਤਾਏਂਗਾ ।

अज्ञानी प्राणी, अन्तकाल पश्चाताप करता है, जब यमदूत इसे आ पकड़ते हैं अर्थात् काल आने पर प्राणी पछतावा करने लगता है।

At the last moment, you repent-you are so blind!-when the Messenger of Death seizes you and carries you away.

Guru Nanak Dev ji / Raag Sriraag / Pehre / Guru Granth Sahib ji - Ang 76

ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ ਖਿਨ ਮਹਿ ਭਇਆ ਪਰਾਇਆ ॥

सभु किछु अपुना करि करि राखिआ खिन महि भइआ पराइआ ॥

Sabhu kichhu apunaa kari kari raakhiaa khin mahi bhaiaa paraaiaa ||

ਤੂੰ ਹਰੇਕ ਚੀਜ਼ ਆਪਣੀ ਬਣਾ ਬਣਾ ਕੇ ਸਾਂਭਦਾ ਗਿਆ, ਉਹ ਸਭ ਕੁਝ ਇਕ ਖਿਨ ਵਿੱਚ ਪਰਾਇਆ ਮਾਲ ਹੋ ਜਾਇਗਾ ।

वह सब कुछ जिसे प्रतिदिन वह अपना कहता था, क्षण में ही उससे पराया हो जाता है।

You kept all your things for yourself, but in an instant, they are all lost.

Guru Nanak Dev ji / Raag Sriraag / Pehre / Guru Granth Sahib ji - Ang 76

ਬੁਧਿ ਵਿਸਰਜੀ ਗਈ ਸਿਆਣਪ ਕਰਿ ਅਵਗਣ ਪਛੁਤਾਇ ॥

बुधि विसरजी गई सिआणप करि अवगण पछुताइ ॥

Budhi visarajee gaee siaa(nn)ap kari avaga(nn) pachhutaai ||

(ਮਾਇਆ ਦੇ ਮੋਹ ਵਿੱਚ ਫਸ ਕੇ ਜੀਵ ਦੀ) ਅਕਲ ਮਾਰੀ ਜਾਂਦੀ ਹੈ, ਸਿਆਣਪ ਗੁੰਮ ਹੋ ਜਾਂਦੀ ਹੈ, ਮੰਦੇ ਕੰਮ ਕਰ ਕਰ (ਆਖ਼ਰ ਅੰਤ ਵੇਲੇ) ਪਛੁਤਾਂਦਾ ਹੈ ।

यमदूतों के वश पड़ते ही प्राणी का विवेक कुष्ठित हो जाता है। सारी चतुराई धरी रह जाती है और वह अपने अवगुणों को याद कर-करके पछताने लगता है।

Your intellect left you, your wisdom departed, and now you repent for the evil deeds you committed.

Guru Nanak Dev ji / Raag Sriraag / Pehre / Guru Granth Sahib ji - Ang 76

ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਪ੍ਰਭੁ ਚੇਤਹੁ ਲਿਵ ਲਾਇ ॥੩॥

कहु नानक प्राणी तीजै पहरै प्रभु चेतहु लिव लाइ ॥३॥

Kahu naanak praa(nn)ee teejai paharai prbhu chetahu liv laai ||3||

ਨਾਨਕ ਆਖਦਾ ਹੈ- ਹੇ ਜੀਵ! (ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ (ਸਿਰ ਉੱਤੇ ਧੌਲੇ ਆ ਗਏ ਹਨ, ਤਾਂ ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਕੇ ਸਿਮਰਨ ਕਰ ॥੩॥

हे नानक ! जीवन रूपी रात्रि के तृतीय प्रहर में चित्त लगाकर भगवान का सिमरन करो ॥३॥

Says Nanak, O mortal, in the third watch of the night, let your consciousness be lovingly focused on God. ||3||

Guru Nanak Dev ji / Raag Sriraag / Pehre / Guru Granth Sahib ji - Ang 76


ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਰਧਿ ਭਇਆ ਤਨੁ ਖੀਣੁ ॥

चउथै पहरै रैणि कै वणजारिआ मित्रा बिरधि भइआ तनु खीणु ॥

Chauthai paharai rai(nn)i kai va(nn)ajaariaa mitraa biradhi bhaiaa tanu khee(nn)u ||

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ (ਜੀਵ) ਬੁੱਢਾ ਹੋ ਜਾਂਦਾ ਹੈ, (ਉਸ ਦਾ) ਸਰੀਰ ਕਮਜ਼ੋਰ ਹੋ ਜਾਂਦਾ ਹੈ ।

हे मेरे वणजारे मित्र ! जीवन रूपी रात्रि के चतुर्थ प्रहर में शरीर वृद्ध होकर क्षीण हो जाता है। तन में कमजोरी आ जाती है।

In the fourth watch of the night, O my merchant friend, your body grows old and weak.

Guru Nanak Dev ji / Raag Sriraag / Pehre / Guru Granth Sahib ji - Ang 76

ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਨ ਵੈਣ ॥

अखी अंधु न दीसई वणजारिआ मित्रा कंनी सुणै न वैण ॥

Akhee anddhu na deesaee va(nn)ajaariaa mitraa kannee su(nn)ai na vai(nn) ||

ਹੇ ਵਣਜਾਰੇ ਮਿਤ੍ਰ! ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ, (ਅੱਖੀਂ ਠੀਕ) ਨਹੀਂ ਦਿੱਸਦਾ, ਕੰਨਾਂ ਨਾਲ ਬੋਲ (ਚੰਗੀ ਤਰ੍ਹਾਂ) ਨਹੀਂ ਸੁਣ ਸਕਦਾ ।

हे मेरे वणजारे मित्र ! ऑखों-कानों की शक्ति भी चली जाती है, उसे ऑखों से दिखाई नहीं देता और कानों से वह सुन नहीं पाता।

Your eyes go blind, and cannot see, O my merchant friend, and your ears do not hear any words.

Guru Nanak Dev ji / Raag Sriraag / Pehre / Guru Granth Sahib ji - Ang 76

ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ ॥

अखी अंधु जीभ रसु नाही रहे पराकउ ताणा ॥

Akhee anddhu jeebh rasu naahee rahe paraakau taa(nn)aa ||

ਅੱਖਾਂ ਤੋਂ ਅੰਨ੍ਹਾ ਹੋ ਜਾਂਦਾ ਹੈ, ਜੀਭ ਵਿਚ ਸੁਆਦ (ਦੀ ਤਾਕਤ) ਨਹੀਂ ਰਹਿੰਦੀ, ਉੱਦਮ ਤੇ ਤਾਕਤ ਰਹਿ ਜਾਂਦੇ ਸਨ ।

दाँतों की असमर्थता के कारण जिव्हा का रस भी जाता रहता है और वह पराए सहारे की आशा में जीवनयापन करने लगता है।

Your eyes go blind, and your tongue is unable to taste; you live only with the help of others.

Guru Nanak Dev ji / Raag Sriraag / Pehre / Guru Granth Sahib ji - Ang 76

ਗੁਣ ਅੰਤਰਿ ਨਾਹੀ ਕਿਉ ਸੁਖੁ ਪਾਵੈ ਮਨਮੁਖ ਆਵਣ ਜਾਣਾ ॥

गुण अंतरि नाही किउ सुखु पावै मनमुख आवण जाणा ॥

Gu(nn) anttari naahee kiu sukhu paavai manamukh aava(nn) jaa(nn)aa ||

ਆਪਣੇ ਹਿਰਦੇ ਵਿਚ ਕਦੇ ਪਰਮਾਤਮਾ ਦੇ ਗੁਣ ਨਹੀਂ ਵਸਾਏ, ਹੁਣ ਸੁਖ ਕਿਥੋਂ ਮਿਲੇ? ਮਨ ਦੇ ਮੁਰੀਦ ਨੂੰ ਜਨਮ ਮਰਨ ਦਾ ਗੇੜ ਪੈ ਜਾਂਦਾ ਹੈ ।

उस मनमुख के भीतर कोई आध्यात्मिक गुण कभी नहीं पनपता, इसलिए उसे सुख कैसे प्राप्त हो। बेचारा यूं ही जीवन-मरण के चक्र में पड़ा रहता है।

With no virtue within, how can you find peace? The self-willed manmukh comes and goes in reincarnation.

Guru Nanak Dev ji / Raag Sriraag / Pehre / Guru Granth Sahib ji - Ang 76

ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ ॥

खड़ु पकी कुड़ि भजै बिनसै आइ चलै किआ माणु ॥

Kha(rr)u pakee ku(rr)i bhajai binasai aai chalai kiaa maa(nn)u ||

(ਜਿਵੇਂ) ਪੱਕੀ ਹੋਈ ਫ਼ਸਲ ਦਾ ਨਾੜ ਕੁੜਕ ਕੇ ਟੁੱਟ ਜਾਂਦਾ ਹੈ (ਤਿਵੇਂ ਬੁਢੇਪਾ ਆਉਣ ਤੇ ਸਰੀਰ) ਨਾਸ ਹੋ ਜਾਂਦਾ ਹੈ, (ਜੀਵ ਜਗਤ ਤੇ) ਆ ਕੇ (ਆਖ਼ਰ ਇੱਥੋਂ) ਤੁਰ ਪੈਂਦਾ ਹੈ (ਇਸ ਸਰੀਰ ਦਾ) ਮਾਣ ਕਰਨਾ ਵਿਆਰਥ ਹੈ ।

शरीर-रूपी खेती पककर झुक जाती है। कभी अपने आप अंग टूटते लगते हैं, शरीर नष्ट हो जाता है। प्राणी के जीवन-मरण की इस लोक में कोई प्रतिष्ठा नहीं रह जाती।

When the crop of life has matured, it bends, breaks and perishes; why take pride in that which comes and goes?

Guru Nanak Dev ji / Raag Sriraag / Pehre / Guru Granth Sahib ji - Ang 76

ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਗੁਰਮੁਖਿ ਸਬਦੁ ਪਛਾਣੁ ॥੪॥

कहु नानक प्राणी चउथै पहरै गुरमुखि सबदु पछाणु ॥४॥

Kahu naanak praa(nn)ee chauthai paharai guramukhi sabadu pachhaa(nn)u ||4||

ਨਾਨਕ ਆਖਦਾ ਹੈ- ਹੇ ਪ੍ਰਾਣੀ! (ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ (ਤੂੰ ਬੁੱਢਾ ਹੋ ਗਿਆ ਹੈਂ, ਹੁਣ) ਗੁਰੂ ਦੇ ਸ਼ਬਦ ਨੂੰ ਪਛਾਣ (ਗੁਰ-ਸ਼ਬਦ ਨਾਲ ਡੂੰਘੀ ਸਾਂਝ ਪਾ) ॥੪॥

हे नानक ! प्राणी को अपनी जीवन रूपी रात्रि के चतुर्थ प्रहर में गुरु के माध्यम से नाम की पहचान करनी चाहिए ॥४ ॥

Says Nanak, O mortal, in the fourth watch of the night, the Gurmukh recognizes the Word of the Shabad. ||4||

Guru Nanak Dev ji / Raag Sriraag / Pehre / Guru Granth Sahib ji - Ang 76


ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ਜਰੁ ਜਰਵਾਣਾ ਕੰਨਿ ॥

ओड़कु आइआ तिन साहिआ वणजारिआ मित्रा जरु जरवाणा कंनि ॥

O(rr)aku aaiaa tin saahiaa va(nn)ajaariaa mitraa jaru jaravaa(nn)aa kanni ||

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜੀਵ ਨੂੰ ਉਮਰ ਦੇ ਜਿਤਨੇ ਸੁਆਸ ਮਿਲੇ ਸਨ, ਆਖ਼ਿਰ) ਉਹਨਾਂ ਸੁਆਸਾਂ ਦਾ ਅਖ਼ੀਰ ਆ ਗਿਆ, ਬਲੀ ਬੁਢੇਪਾ ਮੋਢੇ ਉੱਤੇ (ਨੱਚਣ ਲੱਗ ਪਿਆ) ।

हे मेरे वणजारे मित्र ! जब जीव को मिले श्वासों का अन्तिम समय निकट आ जाता है तो जालिम बुढापा उसके कंधों पर आ चढ़ता है।

Your breath comes to its end, O my merchant friend, and your shoulders are weighed down by the tyrant of old age.

Guru Nanak Dev ji / Raag Sriraag / Pehre / Guru Granth Sahib ji - Ang 76

ਇਕ ਰਤੀ ਗੁਣ ਨ ਸਮਾਣਿਆ ਵਣਜਾਰਿਆ ਮਿਤ੍ਰਾ ਅਵਗਣ ਖੜਸਨਿ ਬੰਨਿ ॥

इक रती गुण न समाणिआ वणजारिआ मित्रा अवगण खड़सनि बंनि ॥

Ik ratee gu(nn) na samaa(nn)iaa va(nn)ajaariaa mitraa avaga(nn) kha(rr)asani banni ||

ਹੇ ਵਣਜਾਰੇ ਮਿਤ੍ਰ! ਜਿਸ ਦੇ ਹਿਰਦੇ ਵਿਚ ਰਤਾ ਭੀ ਗੁਣ ਨਾਹ ਟਿਕੇ, ਉਸ ਨੂੰ (ਉਸ ਦੇ ਆਪਣੇ ਹੀ ਕੀਤੇ ਹੋਏ) ਔਗੁਣ ਬੰਨ੍ਹ ਕੇ ਲੈ ਤੁਰਦੇ ਹਨ ।

हे मेरे वणजारे मित्र ! जिस जीव ने अपने हृदय में कोई गुण संचित नहीं किए. उसके अवगुण ही उसे बांधकर ले जाते हैं।

Not one iota of virtue came into you, O my merchant friend; bound and gagged by evil, you are driven along.

Guru Nanak Dev ji / Raag Sriraag / Pehre / Guru Granth Sahib ji - Ang 76

ਗੁਣ ਸੰਜਮਿ ਜਾਵੈ ਚੋਟ ਨ ਖਾਵੈ ਨਾ ਤਿਸੁ ਜੰਮਣੁ ਮਰਣਾ ॥

गुण संजमि जावै चोट न खावै ना तिसु जमणु मरणा ॥

Gu(nn) sanjjami jaavai chot na khaavai naa tisu jamma(nn)u mara(nn)aa ||

ਜੇਹੜਾ ਜੀਵ (ਇੱਥੋਂ ਆਤਮਕ) ਗੁਣਾਂ ਦੇ ਸੰਜਮ (ਦੀ ਸਹਾਇਤਾ) ਨਾਲ ਜਾਂਦਾ ਹੈ, ਉਹ (ਜਮਰਾਜ ਦੀ) ਚੋਟ ਨਹੀਂ ਸਹਾਰਦਾ, ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ ।

जो जीव संयम,ध्यान एवं समाधि द्वारा अपने भीतर गुण पैदा करके दुनिया से जाता है, वह यमों की मार नहीं खाता और उसका जन्म-मरण मिट जाता है।

One who departs with virtue and self-discipline is not struck down, and is not consigned to the cycle of birth and death.

Guru Nanak Dev ji / Raag Sriraag / Pehre / Guru Granth Sahib ji - Ang 76

ਕਾਲੁ ਜਾਲੁ ਜਮੁ ਜੋਹਿ ਨ ਸਾਕੈ ਭਾਇ ਭਗਤਿ ਭੈ ਤਰਣਾ ॥

कालु जालु जमु जोहि न साकै भाइ भगति भै तरणा ॥

Kaalu jaalu jamu johi na saakai bhaai bhagati bhai tara(nn)aa ||

ਜਮ ਦਾ ਜਾਲ ਮੌਤ ਦਾ ਡਰ ਉਸ ਵਲ ਤੱਕ ਭੀ ਨਹੀਂ ਸਕਦਾ । ਪਰਮਾਤਮਾ ਦੇ ਪ੍ਰੇਮ ਦੀ ਬਰਕਤਿ ਨਾਲ ਪਰਮਾਤਮਾ ਦੀ ਭਗਤੀ ਨਾਲ ਉਹ (ਸੰਸਾਰ-ਸਮੁੰਦਰ ਦੇ ਸਾਰੇ) ਡਰਾਂ ਤੋਂ ਪਾਰ ਲੰਘ ਜਾਂਦਾ ਹੈ ।

वह यम के जाल में नहीं फंसता और यम उसकी तरफ दृष्टि नहीं करता। वह प्रेमपूर्वक भगवान की भक्ति करके भवसागर से पार हो जाता है।

The Messenger of Death and his trap cannot touch him; through loving devotional worship, he crosses over the ocean of fear.

Guru Nanak Dev ji / Raag Sriraag / Pehre / Guru Granth Sahib ji - Ang 76

ਪਤਿ ਸੇਤੀ ਜਾਵੈ ਸਹਜਿ ਸਮਾਵੈ ਸਗਲੇ ਦੂਖ ਮਿਟਾਵੈ ॥

पति सेती जावै सहजि समावै सगले दूख मिटावै ॥

Pati setee jaavai sahaji samaavai sagale dookh mitaavai ||

ਉਹ ਇਥੋਂ ਇੱਜ਼ਤ ਨਾਲ ਜਾਂਦਾ ਹੈ, ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਉਹ ਆਪਣੇ ਸਾਰੇ ਦੁੱਖ-ਕਲੇਸ਼ ਦੂਰ ਕਰ ਲੈਂਦਾ ਹੈ ।

फिर प्रभु के दरबार में उसे बड़ी शोभा प्राप्त होती है। वह सहज ही भगवान में समा जाता है और उसके सभी दुःख मिट जाते हैं।

He departs with honor, and merges in intuitive peace and poise; all his pains depart.

Guru Nanak Dev ji / Raag Sriraag / Pehre / Guru Granth Sahib ji - Ang 76

ਕਹੁ ਨਾਨਕ ਪ੍ਰਾਣੀ ਗੁਰਮੁਖਿ ਛੂਟੈ ਸਾਚੇ ਤੇ ਪਤਿ ਪਾਵੈ ॥੫॥੨॥

कहु नानक प्राणी गुरमुखि छूटै साचे ते पति पावै ॥५॥२॥

Kahu naanak praa(nn)ee guramukhi chhootai saache te pati paavai ||5||2||

ਨਾਨਕ ਆਖਦਾ ਹੈ- ਜੇਹੜਾ ਜੀਵ ਗੁਰੂ ਦੀ ਸਰਨ ਪੈਂਦਾ ਹੈ ਉਹ (ਸੰਸਾਰ-ਸਮੁੰਦਰ ਦੇ ਸਾਰੇ ਡਰਾਂ ਤੋਂ) ਬਚ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਦਰ ਤੋਂ ਇੱਜ਼ਤ ਪ੍ਰਾਪਤ ਕਰਦਾ ਹੈ ॥੫॥੨॥

हे नानक ! गुरु के माध्यम से ही प्राणी की जीवन-मृत्यु से मुक्ति होती है और वह सत्य प्रभु से सम्मान प्राप्त करता हे॥५॥२॥

Says Nanak, when the mortal becomes Gurmukh, he is saved and honored by the True Lord. ||5||2||

Guru Nanak Dev ji / Raag Sriraag / Pehre / Guru Granth Sahib ji - Ang 76


ਸਿਰੀਰਾਗੁ ਮਹਲਾ ੪ ॥

सिरीरागु महला ४ ॥

Sireeraagu mahalaa 4 ||

श्रीरागु महला ੪ ॥

Siree Raag, Fourth Mehl:

Guru Ramdas ji / Raag Sriraag / Pehre / Guru Granth Sahib ji - Ang 76

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਪਾਇਆ ਉਦਰ ਮੰਝਾਰਿ ॥

पहिलै पहरै रैणि कै वणजारिआ मित्रा हरि पाइआ उदर मंझारि ॥

Pahilai paharai rai(nn)i kai va(nn)ajaariaa mitraa hari paaiaa udar manjjhaari ||

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਪਹਿਲੇ ਪਹਰ ਵਿਚ ਪਰਮਾਤਮਾ (ਜੀਵ ਨੂੰ) ਮਾਂ ਦੇ ਪੇਟ ਵਿਚ ਨਿਵਾਸ ਦੇਂਦਾ ਹੈ ।

हे मेरे वणजारे मित्र ! जीवन रूपी रात्रि के प्रथम प्रहर में ईश्वर प्राणी को माँ के गर्भ में डाल देता है।

In the first watch of the night, O my merchant friend, the Lord places you in the womb.

Guru Ramdas ji / Raag Sriraag / Pehre / Guru Granth Sahib ji - Ang 76

ਹਰਿ ਧਿਆਵੈ ਹਰਿ ਉਚਰੈ ਵਣਜਾਰਿਆ ਮਿਤ੍ਰਾ ਹਰਿ ਹਰਿ ਨਾਮੁ ਸਮਾਰਿ ॥

हरि धिआवै हरि उचरै वणजारिआ मित्रा हरि हरि नामु समारि ॥

Hari dhiaavai hari ucharai va(nn)ajaariaa mitraa hari hari naamu samaari ||

(ਮਾਂ ਦੇ ਪੇਟ ਵਿਚ ਜੀਵ), ਹੇ ਵਣਜਾਰੇ ਜੀਵ-ਮਿਤ੍ਰ! ਪਰਮਾਤਮਾ ਦਾ ਧਿਆਨ ਧਰਦਾ ਹੈ ਪਰਮਾਤਮਾ ਦਾ ਨਾਮ ਉਚਾਰਦਾ ਹੈ, ਤੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾਈ ਰੱਖਦਾ ਹੈ ।

हे वणजारे मित्र ! माँ के उदर में पड़ा प्राणी ईश्वर की आराधना करता है, वह हरि का नाम अपने मुख से उच्चरित करता रहता है। वह अपने मन द्वारा हरि नाम का सिमरन करता रहता है।

You meditate on the Lord, and chant the Lord's Name, O my merchant friend. You contemplate the Name of the Lord, Har, Har.

Guru Ramdas ji / Raag Sriraag / Pehre / Guru Granth Sahib ji - Ang 76

ਹਰਿ ਹਰਿ ਨਾਮੁ ਜਪੇ ਆਰਾਧੇ ਵਿਚਿ ਅਗਨੀ ਹਰਿ ਜਪਿ ਜੀਵਿਆ ॥

हरि हरि नामु जपे आराधे विचि अगनी हरि जपि जीविआ ॥

Hari hari naamu jape aaraadhe vichi aganee hari japi jeeviaa ||

(ਮਾਂ ਦੇ ਪੇਟ ਵਿਚ ਜੀਵ) ਪਰਮਾਤਮਾ ਦਾ ਨਾਮ ਜਪਦਾ ਹੈ ਆਰਾਧਦਾ ਹੈ, ਹਰਿ-ਨਾਮ ਜਪ ਕੇ ਅੱਗ ਵਿਚ ਜੀਉਂਦਾ ਰਹਿੰਦਾ ਹੈ ।

प्राणी बार-बार हरि-नाम की स्तुति और आराधना करता है। गर्भ की अग्नि में वह परमात्मा के नाम के कारण ही जीवित रह पाता है।

Chanting the Name of the Lord, Har, Har, and meditating on it within the fire of the womb, your life is sustained by dwelling on the Naam.

Guru Ramdas ji / Raag Sriraag / Pehre / Guru Granth Sahib ji - Ang 76

ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ ਮਾਤ ਥੀਵਿਆ ॥

बाहरि जनमु भइआ मुखि लागा सरसे पिता मात थीविआ ॥

Baahari janamu bhaiaa mukhi laagaa sarase pitaa maat theeviaa ||

(ਮਾਂ ਦੇ ਪੇਟ ਤੋਂ) ਬਾਹਰ (ਆ ਕੇ) ਜਨਮ ਲੈਂਦਾ ਹੈ (ਮਾਂ ਪਿਉ ਦੇ) ਮੂੰਹ ਲੱਗਦਾ ਹੈ, ਮਾਂ ਪਿਉ ਖ਼ੁਸ਼ ਹੁੰਦੇ ਹਨ ।

जब वह जन्म लेकर माँ के गर्भ में से बाहर आता है तो माता-पिता उसका मुख देखकर प्रसन्न होते हैं।

You are born and you come out, and your mother and father are delighted to see your face.

Guru Ramdas ji / Raag Sriraag / Pehre / Guru Granth Sahib ji - Ang 76

ਜਿਸ ਕੀ ਵਸਤੁ ਤਿਸੁ ਚੇਤਹੁ ਪ੍ਰਾਣੀ ਕਰਿ ਹਿਰਦੈ ਗੁਰਮੁਖਿ ਬੀਚਾਰਿ ॥

जिस की वसतु तिसु चेतहु प्राणी करि हिरदै गुरमुखि बीचारि ॥

Jis kee vasatu tisu chetahu praa(nn)ee kari hiradai guramukhi beechaari ||

ਹੇ ਪ੍ਰਾਣੀਹੋ! ਜਿਸ ਪਰਮਾਤਮਾ ਦਾ ਭੇਜਿਆ ਹੋਇਆ ਇਹ ਬਾਲਕ ਜੰਮਿਆ ਹੈ, ਉਸ ਦਾ ਧਿਆਨ ਧਰੋ, ਗੁਰੂ ਦੀ ਰਾਹੀਂ ਆਪਣੇ ਹਿਰਦੇ ਵਿਚ (ਉਸ ਦੇ ਗੁਣਾਂ ਦਾ) ਵਿਚਾਰ ਕਰੋ ।

हे प्राणी ! जिसकी यह वस्तु (बालक) है। उसे स्मरण करो। गुरु की दया से अपने हृदय में हरि-नाम का स्मरण करो।

Remember the One, O mortal, to whom the child belongs. As Gurmukh, reflect upon Him within your heart.

Guru Ramdas ji / Raag Sriraag / Pehre / Guru Granth Sahib ji - Ang 76

ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹਰਿ ਜਪੀਐ ਕਿਰਪਾ ਧਾਰਿ ॥੧॥

कहु नानक प्राणी पहिलै पहरै हरि जपीऐ किरपा धारि ॥१॥

Kahu naanak praa(nn)ee pahilai paharai hari japeeai kirapaa dhaari ||1||

ਨਾਨਕ ਆਖਦਾ ਹੈ- ਹੇ ਪ੍ਰਾਣੀ! ਜੇ ਪਰਮਾਤਮਾ ਮਿਹਰ ਕਰੇ ਤਾਂ (ਜ਼ਿੰਦਗੀ ਦੀ ਰਾਤ ਦੇ) ਪਹਿਲੇ ਪਹਰ ਵਿਚ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ॥੧॥

हे नानक ! जीवन रूपी रात्रि के प्रथम प्रहर में तभी नाम-सिमरन किया जा सकता है। यदि भगवान अपनी कृपा धारण करें ॥१॥

Says Nanak, O mortal, in the first watch of the night, dwell upon the Lord, who shall shower you with His Grace. ||1||

Guru Ramdas ji / Raag Sriraag / Pehre / Guru Granth Sahib ji - Ang 76


ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਾਗਾ ਦੂਜੈ ਭਾਇ ॥

दूजै पहरै रैणि कै वणजारिआ मित्रा मनु लागा दूजै भाइ ॥

Doojai paharai rai(nn)i kai va(nn)ajaariaa mitraa manu laagaa doojai bhaai ||

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿਤ੍ਰ! (ਜ਼ਿੰਦਗੀ ਦੀ ਰਾਤ ਦੇ) ਦੂਜੇ ਪਹਰ ਵਿਚ (ਜੀਵ ਦਾ) ਮਨ (ਪਰਮਾਤਮਾ ਨੂੰ ਭੁਲਾ ਕੇ) ਹੋਰ ਦੇ ਪਿਆਰ ਵਿਚ ਲੱਗ ਜਾਂਦਾ ਹੈ ।

हे मेरे वणजारे मित्र ! जीवन रूपी रात्रि के द्वितीय प्रहर में प्राणी का मन माया के आकर्षणों में लीन हो जाता है।

In the second watch of the night, O my merchant friend, the mind is attached to the love of duality.

Guru Ramdas ji / Raag Sriraag / Pehre / Guru Granth Sahib ji - Ang 76

ਮੇਰਾ ਮੇਰਾ ਕਰਿ ਪਾਲੀਐ ਵਣਜਾਰਿਆ ਮਿਤ੍ਰਾ ਲੇ ਮਾਤ ਪਿਤਾ ਗਲਿ ਲਾਇ ॥

मेरा मेरा करि पालीऐ वणजारिआ मित्रा ले मात पिता गलि लाइ ॥

Meraa meraa kari paaleeai va(nn)ajaariaa mitraa le maat pitaa gali laai ||

ਹੇ ਵਣਜਾਰੇ ਮਿਤ੍ਰ । (ਇਹ) ਮੇਰਾ (ਪੁਤ੍ਰ ਹੈ, ਇਹ) ਮੇਰਾ (ਪੁਤ੍ਰ ਹੈ, ਇਹ) ਆਖ ਆਖ ਕੇ (ਬਾਲਕ) ਪਾਲਿਆ ਜਾਂਦਾ ਹੈ । ਮਾਂ ਪਿਉ ਫੜ ਕੇ ਗਲ ਨਾਲ ਲਾਂਦੇ ਹਨ ।

माता-पिता उसे ‘मेरा-मेरा' करके बड़े प्यार से पालन-पोषण करते हैं और उसे अपने गले से लगाते हैं।

Mother and father hug you close in their embrace, claiming, ""He is mine, he is mine""; so is the child brought up, O my merchant friend.

Guru Ramdas ji / Raag Sriraag / Pehre / Guru Granth Sahib ji - Ang 76

ਲਾਵੈ ਮਾਤ ਪਿਤਾ ਸਦਾ ਗਲ ਸੇਤੀ ਮਨਿ ਜਾਣੈ ਖਟਿ ਖਵਾਏ ॥

लावै मात पिता सदा गल सेती मनि जाणै खटि खवाए ॥

Laavai maat pitaa sadaa gal setee mani jaa(nn)ai khati khavaae ||

ਮਾਂ ਮੁੜ ਮੁੜ ਗਲ ਨਾਲ ਲਾਂਦੀ ਹੈ, ਪਿਉ ਮੁੜ ਮੁੜ ਗਲ ਨਾਲ ਲਾਂਦਾ ਹੈ । ਮਾਂ ਆਪਣੇ ਮਨ ਵਿਚ ਸਮਝਦੀ ਹੈ, ਪਿਉ ਆਪਣੇ ਮਨ ਵਿਚ ਸਮਝਦਾ ਹੈ ਕਿ (ਸਾਨੂੰ) ਖੱਟ ਕਮਾ ਕੇ ਖਵਾਇਗਾ ।

माता-पिता (स्वार्थवश) गले से लगाते हुए सोचते हैं कि वह बड़ा होकर उन्हें कमाकर खिलाएगा।

Your mother and father constantly hug you close in their embrace; in their minds, they believe that you will provide for them and support them.

Guru Ramdas ji / Raag Sriraag / Pehre / Guru Granth Sahib ji - Ang 76

ਜੋ ਦੇਵੈ ਤਿਸੈ ਨ ਜਾਣੈ ਮੂੜਾ ਦਿਤੇ ਨੋ ਲਪਟਾਏ ॥

जो देवै तिसै न जाणै मूड़ा दिते नो लपटाए ॥

Jo devai tisai na jaa(nn)ai moo(rr)aa dite no lapataae ||

ਮੂਰਖ (ਮਨੁੱਖ) ਉਸ ਪਰਮਾਤਮਾ ਨੂੰ ਨਹੀਂ ਪਛਾਣਦਾ (ਨਹੀਂ ਯਾਦ ਕਰਦਾ) ਜੇਹੜਾ (ਪੁਤ੍ਰ ਧਨ ਆਦਿਕ) ਦੇਂਦਾ ਹੈ, ਪਰਮਾਤਮਾ ਦੇ ਦਿੱਤੇ ਹੋਏ (ਪੁਤ੍ਰ ਧਨ ਆਦਿਕ) ਨਾਲ ਮੋਹ ਕਰਦਾ ਹੈ ।

प्राणी कितना मूर्ख है कि देने वाले (दाता) को तो पहचानने का प्रयास नहीं करता और उसकी प्रदान की हुई नश्वर वस्तुओं से लिपटता फिरता है।

The fool does not know the One who gives; instead, he clings to the gift.

Guru Ramdas ji / Raag Sriraag / Pehre / Guru Granth Sahib ji - Ang 76

ਕੋਈ ਗੁਰਮੁਖਿ ਹੋਵੈ ਸੁ ਕਰੈ ਵੀਚਾਰੁ ਹਰਿ ਧਿਆਵੈ ਮਨਿ ਲਿਵ ਲਾਇ ॥

कोई गुरमुखि होवै सु करै वीचारु हरि धिआवै मनि लिव लाइ ॥

Koee guramukhi hovai su karai veechaaru hari dhiaavai mani liv laai ||

ਜੇਹੜਾ ਕੋਈ (ਵਡ-ਭਾਗੀ ਮਨੁੱਖ) ਗੁਰੂ ਦੀ ਸਰਨ ਪੈਂਦਾ ਹੈ ਉਹ (ਇਸ ਅਸਲੀਅਤ ਦੀ) ਵਿਚਾਰ ਕਰਦਾ ਹੈ, ਤੇ ਸੁਰਤ ਜੋੜ ਕੇ ਆਪਣੇ ਮਨ ਵਿਚ ਪਰਮਾਤਮਾ ਦਾ ਧਿਆਨ ਧਰਦਾ ਹੈ ।

कोई गुरमुख ही भक्ति करता है और वह अपने मन में सुरति लगाकर भगवान का ध्यान करता है।

Rare is the Gurmukh who reflects upon, meditates upon, and within his mind, is lovingly attached to the Lord.

Guru Ramdas ji / Raag Sriraag / Pehre / Guru Granth Sahib ji - Ang 76

ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਤਿਸੁ ਕਾਲੁ ਨ ਕਬਹੂੰ ਖਾਇ ॥੨॥

कहु नानक दूजै पहरै प्राणी तिसु कालु न कबहूं खाइ ॥२॥

Kahu naanak doojai paharai praa(nn)ee tisu kaalu na kabahoonn khaai ||2||

ਨਾਨਕ ਆਖਦਾ ਹੈ- (ਜ਼ਿੰਦਗੀ ਦੀ ਰਾਤ ਦੇ) ਦੂਜੇ ਪਹਰ ਵਿਚ (ਜੇਹੜਾ) ਪ੍ਰਾਣੀ (ਪਰਮਾਤਮਾ ਦਾ ਧਿਆਨ ਧਰਦਾ ਹੈ, ਉਸ ਨੂੰ) ਆਤਮਕ ਮੌਤ ਕਦੇ ਭੀ ਨਹੀਂ ਖਾਂਦੀ ॥੨॥

हे नानक ! जीवन रूपी रात्रि के द्वितीय प्रहर में जो प्राणी भगवान का ध्यान करता है, उसे काल कदापि नहीं निगलता ॥२ ॥

Says Nanak, in the second watch of the night, O mortal, death never devours you. ||2||

Guru Ramdas ji / Raag Sriraag / Pehre / Guru Granth Sahib ji - Ang 76


ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਗਾ ਆਲਿ ਜੰਜਾਲਿ ॥

तीजै पहरै रैणि कै वणजारिआ मित्रा मनु लगा आलि जंजालि ॥

Teejai paharai rai(nn)i kai va(nn)ajaariaa mitraa manu lagaa aali janjjaali ||

ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ ਵਿਚ (ਮਨੁੱਖ ਦਾ) ਮਨ ਘਰ ਦੇ ਮੋਹ ਵਿਚ ਲੱਗ ਜਾਂਦਾ ਹੈ, ਦੁਨੀਆ ਦੇ ਧੰਧਿਆਂ ਦੇ ਮੋਹ ਵਿਚ ਫਸ ਜਾਂਦਾ ਹੈ ।

हे मेरे वणजारे मित्र ! जीवन रूपी रात्रि के तृतीय प्रहर में मनुष्य का मन दुनिया के धंधे-व्यवहार में आसक्त हो जाता है।

In the third watch of the night, O my merchant friend, your mind is entangled in worldly and household affairs.

Guru Ramdas ji / Raag Sriraag / Pehre / Guru Granth Sahib ji - Ang 76

ਧਨੁ ਚਿਤਵੈ ਧਨੁ ਸੰਚਵੈ ਵਣਜਾਰਿਆ ਮਿਤ੍ਰਾ ਹਰਿ ਨਾਮਾ ਹਰਿ ਨ ਸਮਾਲਿ ॥

धनु चितवै धनु संचवै वणजारिआ मित्रा हरि नामा हरि न समालि ॥

Dhanu chitavai dhanu sancchavai va(nn)ajaariaa mitraa hari naamaa hari na samaali ||

ਮਨੁੱਖ ਧਨ (ਹੀ) ਚਿਤਾਰਦਾ ਹੈ ਧਨ (ਹੀ) ਇਕੱਠਾ ਕਰਦਾ ਹੈ, ਤੇ ਪਰਮਾਤਮਾ ਦਾ ਨਾਮ ਕਦੇ ਭੀ ਹਿਰਦੇ ਵਿਚ ਨਹੀਂ ਵਸਾਂਦਾ ।

वह धन-दौलत का ही ध्यान करता है और धन-दौलत ही संग्रह करता है। हे मेरे वणजारे मित्र ! परन्तु हरि-नाम और हरि का चिन्तन नहीं करता।

You think of wealth, and gather wealth, O my merchant friend, but you do not contemplate the Lord or the Lord's Name.

Guru Ramdas ji / Raag Sriraag / Pehre / Guru Granth Sahib ji - Ang 76

ਹਰਿ ਨਾਮਾ ਹਰਿ ਹਰਿ ਕਦੇ ਨ ਸਮਾਲੈ ਜਿ ਹੋਵੈ ਅੰਤਿ ਸਖਾਈ ॥

हरि नामा हरि हरि कदे न समालै जि होवै अंति सखाई ॥

Hari naamaa hari hari kade na samaalai ji hovai antti sakhaaee ||

(ਮੋਹ ਵਿਚ ਫਸ ਕੇ ਮਨੁੱਖ) ਕਦੇ ਭੀ ਪਰਮਾਤਮਾ ਦਾ ਉਹ ਨਾਮ ਆਪਣੇ ਹਿਰਦੇ ਵਿਚ ਨਹੀਂ ਵਸਾਂਦਾ ਜੇਹੜਾ ਅਖ਼ੀਰ ਵੇਲੇ ਸਾਥੀ ਬਣਦਾ ਹੈ ।

वह कदाचित हरि-नाम और स्वामी हरेि को स्मरण नहीं करता, जो अंत में उसका सहायक होना है।

You never dwell upon the Name of the Lord, Har, Har, who will be your only Helper and Support in the end.

Guru Ramdas ji / Raag Sriraag / Pehre / Guru Granth Sahib ji - Ang 76


Download SGGS PDF Daily Updates ADVERTISE HERE