Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਰਾਗੁ ਸੂਹੀ ਮਹਲਾ ੩ ਘਰੁ ੧੦
रागु सूही महला ३ घरु १०
Raagu soohee mahalaa 3 gharu 10
ਰਾਗ ਸੂਹੀ, ਘਰ ੧੦ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ।
रागु सूही महला ३ घरु १०
Raag Soohee, Third Mehl, Tenth House:
Guru Amardas ji / Raag Suhi / Ashtpadiyan / Guru Granth Sahib ji - Ang 755
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik-oamkkaari satigur prsaadi ||
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
ੴ सतिगुर प्रसादि ॥
One Universal Creator God. By The Grace Of The True Guru:
Guru Amardas ji / Raag Suhi / Ashtpadiyan / Guru Granth Sahib ji - Ang 755
ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ ॥
दुनीआ न सालाहि जो मरि वंञसी ॥
Duneeaa na saalaahi jo mari van(ny)asee ||
ਹੇ ਭਾਈ! ਦੁਨੀਆ ਦੀ ਖ਼ੁਸ਼ਾਮਦ ਨਾਹ ਕਰਦਾ ਫਿਰ, ਦੁਨੀਆ ਤਾਂ ਨਾਸ ਹੋ ਜਾਇਗੀ ।
हे जीव ! दुनिया की झूठी प्रशंसा मत कर, क्योंकि यह तो नाशवान है।
Do not praise the world; it shall simply pass away.
Guru Amardas ji / Raag Suhi / Ashtpadiyan / Guru Granth Sahib ji - Ang 755
ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ ॥੧॥
लोका न सालाहि जो मरि खाकु थीई ॥१॥
Lokaa na saalaahi jo mari khaaku theeee ||1||
ਲੋਕਾਂ ਨੂੰ ਭੀ ਨਾਹ ਵਡਿਆਉਂਦਾ ਫਿਰ, ਖ਼ਲਕਤ ਭੀ ਮਰ ਕੇ ਮਿੱਟੀ ਹੋ ਜਾਇਗੀ ॥੧॥
लोगों की भी खुशामद मत कर, क्योंकेि लोग तो मरकर खाक में मिल जाते हैं।॥ १॥
Do not praise other people; they shall die and turn to dust. ||1||
Guru Amardas ji / Raag Suhi / Ashtpadiyan / Guru Granth Sahib ji - Ang 755
ਵਾਹੁ ਮੇਰੇ ਸਾਹਿਬਾ ਵਾਹੁ ॥
वाहु मेरे साहिबा वाहु ॥
Vaahu mere saahibaa vaahu ||
ਹੇ ਮੇਰੇ ਮਾਲਕ! ਤੂੰ ਧੰਨ ਹੈਂ! ਤੂੰ ਹੀ ਸਲਾਹੁਣ-ਜੋਗ ਹੈਂ ।
वाह मेरे मालिक ! तू धन्य है, प्रशंसा का पात्र है।
Waaho! Waaho! Hail, hail to my Lord and Master.
Guru Amardas ji / Raag Suhi / Ashtpadiyan / Guru Granth Sahib ji - Ang 755
ਗੁਰਮੁਖਿ ਸਦਾ ਸਲਾਹੀਐ ਸਚਾ ਵੇਪਰਵਾਹੁ ॥੧॥ ਰਹਾਉ ॥
गुरमुखि सदा सलाहीऐ सचा वेपरवाहु ॥१॥ रहाउ ॥
Guramukhi sadaa salaaheeai sachaa veparavaahu ||1|| rahaau ||
ਹੇ ਭਾਈ! ਗੁਰੂ ਦੀ ਸਰਨ ਪੈ ਕੇ ਸਦਾ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ, ਅਤੇ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੈ ॥੧॥ ਰਹਾਉ ॥
गुरु के सान्निध्य में उस सच्चे एवं बेपरवाह मालिक की सदैव स्तुति करनी चाहिए॥ १॥ रहाउ॥
As Gurmukh, forever praise the One who is forever True, Independent and Carefree. ||1|| Pause ||
Guru Amardas ji / Raag Suhi / Ashtpadiyan / Guru Granth Sahib ji - Ang 755
ਦੁਨੀਆ ਕੇਰੀ ਦੋਸਤੀ ਮਨਮੁਖ ਦਝਿ ਮਰੰਨਿ ॥
दुनीआ केरी दोसती मनमुख दझि मरंनि ॥
Duneeaa keree dosatee manamukh dajhi maranni ||
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁਨੀਆ ਦੀ ਮਿਤ੍ਰਤਾ ਵਿਚ ਹੀ ਸੜ ਮਰਦੇ ਹਨ (ਆਤਮਕ ਜੀਵਨ ਸਾੜ ਕੇ ਸੁਆਹ ਕਰ ਲੈਂਦੇ ਹਨ । ਅੰਤ)
दुनिया की दोस्ती में लगकर स्वेच्छाचारी आदमी जलकर मर जाते हैं।
Making worldly friendships, the self-willed manmukhs burn and die.
Guru Amardas ji / Raag Suhi / Ashtpadiyan / Guru Granth Sahib ji - Ang 755
ਜਮ ਪੁਰਿ ਬਧੇ ਮਾਰੀਅਹਿ ਵੇਲਾ ਨ ਲਾਹੰਨਿ ॥੨॥
जम पुरि बधे मारीअहि वेला न लाहंनि ॥२॥
Jam puri badhe maareeahi velaa na laahanni ||2||
ਜਮਰਾਜ ਦੇ ਦਰ ਤੇ ਚੋਟਾਂ ਖਾਂਦੇ ਹਨ । ਤਦੋਂ ਉਹਨਾਂ ਨੂੰ (ਹੱਥੋਂ ਖੁੰਝਿਆ ਹੋਇਆ ਮਨੁੱਖਾ ਜਨਮ ਦਾ) ਸਮਾ ਨਹੀਂ ਮਿਲਦਾ ॥੨॥
उन्हें यमपुरी में बाँधकर मारा जाता है और दोबारा मानव-जन्म का सुनहरी अवसर नहीं मिलता ॥ २॥
In the City of Death, they are bound and gagged and beaten; this opportunity shall never come again. ||2||
Guru Amardas ji / Raag Suhi / Ashtpadiyan / Guru Granth Sahib ji - Ang 755
ਗੁਰਮੁਖਿ ਜਨਮੁ ਸਕਾਰਥਾ ਸਚੈ ਸਬਦਿ ਲਗੰਨਿ ॥
गुरमुखि जनमु सकारथा सचै सबदि लगंनि ॥
Guramukhi janamu sakaarathaa sachai sabadi laganni ||
ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ, ਕਿਉਂਕਿ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਜੁੜੇ ਰਹਿੰਦੇ ਹਨ ।
गुरुमुखों का जन्म सफल हो जाता है और वे सच्चे शब्द में ही मग्न रहते हैं।
The lives of the Gurmukhs are fruitful and blessed; they are committed to the True Word of the Shabad.
Guru Amardas ji / Raag Suhi / Ashtpadiyan / Guru Granth Sahib ji - Ang 755
ਆਤਮ ਰਾਮੁ ਪ੍ਰਗਾਸਿਆ ਸਹਜੇ ਸੁਖਿ ਰਹੰਨਿ ॥੩॥
आतम रामु प्रगासिआ सहजे सुखि रहंनि ॥३॥
Aatam raamu prgaasiaa sahaje sukhi rahanni ||3||
ਉਹਨਾਂ ਦੇ ਅੰਦਰ ਸਰਬ-ਵਿਆਪਕ ਪਰਮਾਤਮਾ ਦਾ ਪਰਕਾਸ਼ ਹੋ ਜਾਂਦਾ ਹੈ । ਉਹ ਆਤਮਕ ਅਡੋਲਤਾ ਵਿਚ ਆਨੰਦ ਵਿਚ ਮਗਨ ਰਹਿੰਦੇ ਹਨ ॥੩॥
उनके अन्तर्मन में बसा हुआ राम प्रगट हो जाता है और वे सहज ही सुखी रहते हैं।॥ ३॥
Their souls are illuminated by the Lord, and they dwell in peace and pleasure. ||3||
Guru Amardas ji / Raag Suhi / Ashtpadiyan / Guru Granth Sahib ji - Ang 755
ਗੁਰ ਕਾ ਸਬਦੁ ਵਿਸਾਰਿਆ ਦੂਜੈ ਭਾਇ ਰਚੰਨਿ ॥
गुर का सबदु विसारिआ दूजै भाइ रचंनि ॥
Gur kaa sabadu visaariaa doojai bhaai rachanni ||
ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਬਾਣੀ ਨੂੰ ਭੁਲਾ ਦੇਂਦੇ ਹਨ, ਉਹ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ,
गुरु के शब्द को भुलाने वाले व्यक्ति द्वैतभाव में ही फॅसे रहते हैं।
Those who forget the Word of the Guru's Shabad are engrossed in the love of duality.
Guru Amardas ji / Raag Suhi / Ashtpadiyan / Guru Granth Sahib ji - Ang 755
ਤਿਸਨਾ ਭੁਖ ਨ ਉਤਰੈ ਅਨਦਿਨੁ ਜਲਤ ਫਿਰੰਨਿ ॥੪॥
तिसना भुख न उतरै अनदिनु जलत फिरंनि ॥४॥
Tisanaa bhukh na utarai anadinu jalat phiranni ||4||
ਉਹਨਾਂ ਦੇ ਅੰਦਰੋਂ ਮਾਇਆ ਦੀ ਤ੍ਰੇਹ ਭੁੱਖ ਦੂਰ ਨਹੀਂ ਹੁੰਦੀ, ਉਹ ਹਰ ਵੇਲੇ (ਤ੍ਰਿਸ਼ਨਾ ਦੀ ਅੱਗ ਵਿਚ) ਸੜਦੇ ਫਿਰਦੇ ਹਨ ॥੪॥
उनकी तृष्णा की भूख कभी दूर नहीं होती और वे हर समय तृष्णा में ही जलते रहते हैं।॥ ४॥
Their hunger and thirst never leave them, and night and day, they wander around burning. ||4||
Guru Amardas ji / Raag Suhi / Ashtpadiyan / Guru Granth Sahib ji - Ang 755
ਦੁਸਟਾ ਨਾਲਿ ਦੋਸਤੀ ਨਾਲਿ ਸੰਤਾ ਵੈਰੁ ਕਰੰਨਿ ॥
दुसटा नालि दोसती नालि संता वैरु करंनि ॥
Dusataa naali dosatee naali santtaa vairu karanni ||
ਅਜੇਹੇ ਮਨੁੱਖ ਭੈੜੇ ਬੰਦਿਆਂ ਨਾਲ ਮਿਤ੍ਰਤਾ ਗੰਢੀ ਰੱਖਦੇ ਹਨ, ਅਤੇ ਸੰਤ ਜਨਾਂ ਨਾਲ ਵੈਰ ਕਰਦੇ ਰਹਿੰਦੇ ਹਨ ।
ऐसे स्वेच्छाचारी इन्सान दुष्टों से दोस्ती करते हैं परन्तु संतों से बड़ा बैर करते हैं।
Those who make friendships with the wicked, and harbor animosity to the Saints,
Guru Amardas ji / Raag Suhi / Ashtpadiyan / Guru Granth Sahib ji - Ang 755
ਆਪਿ ਡੁਬੇ ਕੁਟੰਬ ਸਿਉ ਸਗਲੇ ਕੁਲ ਡੋਬੰਨਿ ॥੫॥
आपि डुबे कुट्मब सिउ सगले कुल डोबंनि ॥५॥
Aapi dube kutambb siu sagale kul dobanni ||5||
ਉਹ ਆਪ ਆਪਣੇ ਪਰਵਾਰ ਸਮੇਤ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ, ਆਪਣੀਆਂ ਕੁਲਾਂ ਨੂੰ ਭੀ (ਆਪਣੇ ਹੋਰ ਰਿਸ਼ਤੇਦਾਰਾਂ ਨੂੰ ਭੀ) ਨਾਲ ਹੀ ਡੋਬ ਲੈਂਦੇ ਹਨ ॥੫॥
वह अपने परिवार सहित भवसागर में डूब जाते हैं और अपने समूचे वंश को भी डुबा देते हैं।॥ ५॥
Shall drown with their families, and their entire lineage shall be obliterated. ||5||
Guru Amardas ji / Raag Suhi / Ashtpadiyan / Guru Granth Sahib ji - Ang 755
ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ॥
निंदा भली किसै की नाही मनमुख मुगध करंनि ॥
Ninddaa bhalee kisai kee naahee manamukh mugadh karanni ||
ਹੇ ਭਾਈ! ਕਿਸੇ ਦੀ ਭੀ ਨਿੰਦਾ ਕਰਨੀ ਚੰਗਾ ਕੰਮ ਨਹੀਂ ਹੈ । ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਹੀ ਨਿੰਦਾ ਕਰਿਆ ਕਰਦੇ ਹਨ ।
किसी की भी निन्दा करना अच्छा नहीं है लेकिन मूर्ख मनमुख निंदा ही करते रहते हैं।
It is not good to slander anyone, but the foolish, self-willed manmukhs still do it.
Guru Amardas ji / Raag Suhi / Ashtpadiyan / Guru Granth Sahib ji - Ang 755
ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ ॥੬॥
मुह काले तिन निंदका नरके घोरि पवंनि ॥६॥
Muh kaale tin ninddakaa narake ghori pavanni ||6||
(ਲੋਕ ਪਰਲੋਕ ਵਿਚ) ਉਹੀ ਬਦਨਾਮੀ ਖੱਟਦੇ ਹਨ, ਅਤੇ ਭਿਆਨਕ ਨਰਕ ਵਿਚ ਪੈਂਦੇ ਹਨ ॥੬॥
परमात्मा के दरबार में उनके मुँह काले किए जाते हैं और वे घोर नरक में डाल दिए जाते हैं।॥ ६॥
The faces of the slanderers turn black, and they fall into the most horrible hell. ||6||
Guru Amardas ji / Raag Suhi / Ashtpadiyan / Guru Granth Sahib ji - Ang 755
ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ ॥
ए मन जैसा सेवहि तैसा होवहि तेहे करम कमाइ ॥
E man jaisaa sevahi taisaa hovahi tehe karam kamaai ||
ਹੇ (ਮੇਰੇ) ਮਨ! ਤੂੰ ਜਿਹੋ ਜਿਹੇ ਦੀ ਸੇਵਾ-ਭਗਤੀ ਕਰੇਂਗਾ, ਉਹੋ ਜਿਹੇ ਕਰਮ ਕਮਾ ਕੇ ਉਹੋ ਬਣ ਜਾਇਂਗਾ ।
हे मन ! तू जैसे सेवा करता है, वैसा ही बन जाता है और वैसे ही कर्म करता है।
O mind, as you serve, so do you become, and so are the deeds that you do.
Guru Amardas ji / Raag Suhi / Ashtpadiyan / Guru Granth Sahib ji - Ang 755
ਆਪਿ ਬੀਜਿ ਆਪੇ ਹੀ ਖਾਵਣਾ ਕਹਣਾ ਕਿਛੂ ਨ ਜਾਇ ॥੭॥
आपि बीजि आपे ही खावणा कहणा किछू न जाइ ॥७॥
Aapi beeji aape hee khaava(nn)aa kaha(nn)aa kichhoo na jaai ||7||
(ਪ੍ਰਭੂ ਦੀ ਰਜ਼ਾ ਵਿਚ ਇਹ ਨਿਯਮ ਹੈ ਕਿ ਜੀਵ ਨੇ ਇਸ ਕਰਮ-ਭੂਮੀ ਸਰੀਰ ਵਿਚ) ਆਪ ਬੀਜ ਕੇ ਆਪ ਹੀ (ਉਸ ਦਾ) ਫਲ ਖਾਣਾ ਹੁੰਦਾ ਹੈ । ਇਸ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ॥੭॥
जीव को स्वयं बीज कर स्वयं ही उसका फल खाना होता है। इस बारे अन्य कुछ कहा नहीं जा सकता ॥ ७ ॥
Whatever you yourself plant, that is what you shall have to eat; nothing else can be said about this. ||7||
Guru Amardas ji / Raag Suhi / Ashtpadiyan / Guru Granth Sahib ji - Ang 755
ਮਹਾ ਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ ॥
महा पुरखा का बोलणा होवै कितै परथाइ ॥
Mahaa purakhaa kaa bola(nn)aa hovai kitai parathaai ||
(ਉੱਚੀ ਆਤਮਾ ਵਾਲੇ) ਮਹਾ ਪੁਰਖਾਂ ਦਾ ਬਚਨ ਕਿਸੇ ਪਰਸੰਗ ਅਨੁਸਾਰ ਹੋਇਆ ਹੈ ।
महापुरुषों के प्रवचन किसी परमार्थ के लिए होते हैं
The speech of the great spiritual beings has a higher purpose.
Guru Amardas ji / Raag Suhi / Ashtpadiyan / Guru Granth Sahib ji - Ang 755
ਓਇ ਅੰਮ੍ਰਿਤ ਭਰੇ ਭਰਪੂਰ ਹਹਿ ਓਨਾ ਤਿਲੁ ਨ ਤਮਾਇ ॥੮॥
ओइ अम्रित भरे भरपूर हहि ओना तिलु न तमाइ ॥८॥
Oi ammmrit bhare bharapoor hahi onaa tilu na tamaai ||8||
ਉਹ ਮਹਾ ਪੁਰਖ ਆਤਮਕ ਜੀਵਨ ਦੇਣ ਵਾਲੇ ਨਾਮ-ਰਸ ਨਾਲ ਭਰਪੂਰ ਰਹਿੰਦੇ ਹਨ, ਉਹਨਾਂ ਨੂੰ ਕਿਸੇ ਸੇਵਾ ਆਦਿਕ ਦਾ ਲਾਲਚ ਨਹੀਂ ਹੁੰਦਾ (ਪਰ ਜੇਹੜਾ ਮਨੁੱਖ ਉਹਨਾਂ ਦੀ ਸੇਵਾ ਕਰਦਾ ਹੈ, ਉਸ ਨੂੰ ਉਹਨਾਂ ਪਾਸੋਂ ਆਤਮਕ ਜੀਵਨ ਮਿਲ ਜਾਂਦਾ ਹੈ) ॥੮॥
वे अमृतमयी नाम-रस से भरपूर होते हैं और उन्हें तिल भर भी लोभ नहीं होता॥ ८॥
They are filled to over-flowing with Ambrosial Nectar, and they have absolutely no greed at all. ||8||
Guru Amardas ji / Raag Suhi / Ashtpadiyan / Guru Granth Sahib ji - Ang 755
ਗੁਣਕਾਰੀ ਗੁਣ ਸੰਘਰੈ ਅਵਰਾ ਉਪਦੇਸੇਨਿ ॥
गुणकारी गुण संघरै अवरा उपदेसेनि ॥
Gu(nn)akaaree gu(nn) sanggharai avaraa upadeseni ||
ਉਹ ਮਹਾ ਪੁਰਖ ਹੋਰਨਾਂ ਨੂੰ (ਭੀ ਨਾਮ ਜਪਣ ਦਾ) ਉਪਦੇਸ਼ ਕਰਦੇ ਹਨ । ਗੁਣ ਗ੍ਰਹਿਣ ਕਰਨ ਵਾਲਾ ਮਨੁੱਖ (ਉਹਨਾਂ ਪਾਸੋਂ) ਗੁਣ ਗ੍ਰਹਿਣ ਕਰ ਲੈਂਦਾ ਹੈ ।
वह परोपकारी महापुरुष स्वयं शुभ गुणों को ग्रहण करते हैं और दूसरों को भी उपदेश देते हैं।
The virtuous accumulate virtue, and teach others.
Guru Amardas ji / Raag Suhi / Ashtpadiyan / Guru Granth Sahib ji - Ang 755
ਸੇ ਵਡਭਾਗੀ ਜਿ ਓਨਾ ਮਿਲਿ ਰਹੇ ਅਨਦਿਨੁ ਨਾਮੁ ਲਏਨਿ ॥੯॥
से वडभागी जि ओना मिलि रहे अनदिनु नामु लएनि ॥९॥
Se vadabhaagee ji onaa mili rahe anadinu naamu laeni ||9||
ਸੋ, ਜੇਹੜੇ ਮਨੁੱਖ ਉਹਨਾਂ ਮਹਾ ਪੁਰਖਾਂ ਦੀ ਸੰਗਤਿ ਵਿਚ ਰਹਿੰਦੇ ਹਨ, ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਭੀ ਹਰ ਵੇਲੇ ਨਾਮ ਜਪਣ ਲੱਗ ਪੈਂਦੇ ਹਨ ॥੯॥
जो व्यक्ति उनकी संगति में रहते हैं, वे बड़े खुशनसीब हैं और रात-दिन निरंकार का नाम जपते रहते हैं।॥९॥
Those who meet with them are so very fortunate; night and day, they chant the Naam, the Name of the Lord. ||9||
Guru Amardas ji / Raag Suhi / Ashtpadiyan / Guru Granth Sahib ji - Ang 755
ਦੇਸੀ ਰਿਜਕੁ ਸੰਬਾਹਿ ਜਿਨਿ ਉਪਾਈ ਮੇਦਨੀ ॥
देसी रिजकु स्मबाहि जिनि उपाई मेदनी ॥
Desee rijaku sambbaahi jini upaaee medanee ||
ਹੇ ਭਾਈ! ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਹੀ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ ।
जिस ईश्वर ने सृष्टि उत्पन्न की है, वह सबको आहार पहुँचाता है।
He who created the Universe, gives sustenance to it.
Guru Amardas ji / Raag Suhi / Ashtpadiyan / Guru Granth Sahib ji - Ang 755
ਏਕੋ ਹੈ ਦਾਤਾਰੁ ਸਚਾ ਆਪਿ ਧਣੀ ॥੧੦॥
एको है दातारु सचा आपि धणी ॥१०॥
Eko hai daataaru sachaa aapi dha(nn)ee ||10||
ਉਹੀ ਆਪ ਸਭ ਦਾਤਾਂ ਦੇਣ ਵਾਲਾ ਹੈ । ਉਹ ਮਾਲਕ ਸਦਾ ਕਾਇਮ ਰਹਿਣ ਵਾਲਾ (ਭੀ) ਹੈ ॥੧੦॥
एक वही सबको देने वाला है, जो सदैव सत्य एवं सबका मालिक है॥ १०॥
The One Lord alone is the Great Giver. He Himself is the True Master. ||10||
Guru Amardas ji / Raag Suhi / Ashtpadiyan / Guru Granth Sahib ji - Ang 755
ਸੋ ਸਚੁ ਤੇਰੈ ਨਾਲਿ ਹੈ ਗੁਰਮੁਖਿ ਨਦਰਿ ਨਿਹਾਲਿ ॥
सो सचु तेरै नालि है गुरमुखि नदरि निहालि ॥
So sachu terai naali hai guramukhi nadari nihaali ||
ਹੇ ਭਾਈ! ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਤੇਰੇ ਅੰਗ-ਸੰਗ ਵੱਸਦਾ ਹੈ । ਗੁਰੂ ਦੀ ਸਰਨ ਪੈ ਕੇ ਤੂੰ ਉਸ ਨੂੰ ਆਪਣੀ ਅੱਖੀਂ ਵੇਖ ਲੈ ।
हे जीव ! वह सत्य तेरे साथ रहता है और गुरुमुखों को अपनी कृपा-दृष्टि से निहाल कर देता है।
That True Lord is always with you; the Gurmukh is blessed with His Glance of Grace.
Guru Amardas ji / Raag Suhi / Ashtpadiyan / Guru Granth Sahib ji - Ang 755
ਆਪੇ ਬਖਸੇ ਮੇਲਿ ਲਏ ਸੋ ਪ੍ਰਭੁ ਸਦਾ ਸਮਾਲਿ ॥੧੧॥
आपे बखसे मेलि लए सो प्रभु सदा समालि ॥११॥
Aape bakhase meli lae so prbhu sadaa samaali ||11||
(ਜਿਸ ਮਨੁੱਖ ਉਤੇ ਉਹ) ਆਪ ਹੀ ਬਖ਼ਸ਼ਸ਼ ਕਰਦਾ ਹੈ ਉਸ ਨੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ । ਹੇ ਭਾਈ! ਉਸ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖ ॥੧੧॥
जो स्वयं ही जीवों को कृपा करके अपने साथ मिला लेता है, सो उस प्रभु को हमेशा याद करते रहो॥ ११॥
He Himself shall forgive you, and merge you into Himself; forever cherish and contemplate God. ||11||
Guru Amardas ji / Raag Suhi / Ashtpadiyan / Guru Granth Sahib ji - Ang 755
ਮਨੁ ਮੈਲਾ ਸਚੁ ਨਿਰਮਲਾ ਕਿਉ ਕਰਿ ਮਿਲਿਆ ਜਾਇ ॥
मनु मैला सचु निरमला किउ करि मिलिआ जाइ ॥
Manu mailaa sachu niramalaa kiu kari miliaa jaai ||
ਹੇ ਭਾਈ! ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਸਦਾ) ਪਵਿਤ੍ਰ ਹੈ, (ਜਦੋਂ ਤਕ ਮਨੁੱਖ ਦਾ) ਮਨ (ਵਿਕਾਰਾਂ ਨਾਲ) ਮੈਲਾ ਰਹੇ, ਉਸ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ ।
इन्सान का मन बड़ा मैला है परन्तु सच्चा प्रभु निर्मल है। फिर उस प्रभु से कैसे मिला जा सकता है?
The mind is impure; only the True Lord is pure. So how can it merge into Him?
Guru Amardas ji / Raag Suhi / Ashtpadiyan / Guru Granth Sahib ji - Ang 755
ਪ੍ਰਭੁ ਮੇਲੇ ਤਾ ਮਿਲਿ ਰਹੈ ਹਉਮੈ ਸਬਦਿ ਜਲਾਇ ॥੧੨॥
प्रभु मेले ता मिलि रहै हउमै सबदि जलाइ ॥१२॥
Prbhu mele taa mili rahai haumai sabadi jalaai ||12||
ਜੀਵ ਤਦੋਂ ਹੀ ਉਸ ਪ੍ਰਭੂ ਦੇ ਚਰਨਾਂ ਵਿਚ ਮਿਲ ਸਕਦਾ ਹੈ, ਜਦੋਂ ਪ੍ਰਭੂ ਆਪ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੇ ਅੰਦਰ ਦੀ ਹਉਮੈ ਸਾੜ ਕੇ ਉਸ ਨੂੰ ਆਪਣੇ ਨਾਲ ਮਿਲਾਂਦਾ ਹੈ ॥੧੨॥
यदि प्रभु स्वयं ही इन्सान को अपने साथ मिला ले तो वह उससे मिला रहता है। वह शब्द द्वारा अपने अहंत्व को जला देता है॥ १२ ॥
God merges it into Himself, and then it remains merged; through the Word of His Shabad, the ego is burnt away. ||12||
Guru Amardas ji / Raag Suhi / Ashtpadiyan / Guru Granth Sahib ji - Ang 755
ਸੋ ਸਹੁ ਸਚਾ ਵੀਸਰੈ ਧ੍ਰਿਗੁ ਜੀਵਣੁ ਸੰਸਾਰਿ ॥
सो सहु सचा वीसरै ध्रिगु जीवणु संसारि ॥
So sahu sachaa veesarai dhrigu jeeva(nn)u sanssaari ||
ਹੇ ਭਾਈ! ਜੇ ਉਹ ਸਦਾ ਕਾਇਮ ਰਹਿਣ ਵਾਲਾ ਖਸਮ-ਪ੍ਰਭੂ ਭੁੱਲ ਜਾਏ, ਤਾਂ ਜਗਤ ਵਿਚ ਜੀਊਣਾ ਫਿਟਕਾਰ-ਜੋਗ ਹੈ ।
यदि इन्सान को सच्चा प्रभु भूल जाए तो उसका संसार में जीना धिक्कार योग्य है।
Cursed is the life in this world, of one who forgets her True Husband Lord.
Guru Amardas ji / Raag Suhi / Ashtpadiyan / Guru Granth Sahib ji - Ang 755
ਨਦਰਿ ਕਰੇ ਨਾ ਵੀਸਰੈ ਗੁਰਮਤੀ ਵੀਚਾਰਿ ॥੧੩॥
नदरि करे ना वीसरै गुरमती वीचारि ॥१३॥
Nadari kare naa veesarai guramatee veechaari ||13||
ਜਿਸ ਮਨੁੱਖ ਉਤੇ ਪ੍ਰਭੂ ਆਪ ਮੇਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਪ੍ਰਭੂ ਨਹੀਂ ਭੁੱਲਦਾ । ਉਹ ਮਨੁੱਖ ਗੁਰੂ ਦੀ ਮਤਿ ਦੀ ਬਰਕਤਿ ਨਾਲ ਹਰਿ-ਨਾਮ ਵਿਚ ਸੁਰਤ ਜੋੜਦਾ ਹੈ ॥੧੩॥
यदि वह अपनी कृपा करे तो वह उसे कभी भी नहीं भूलता और वह गुरु की शिक्षा द्वारा प्रभु का चिंतन करता रहता है।॥ १३॥
The Lord grants His Mercy, and she does not forget Him, if she contemplates the Guru's Teachings. ||13||
Guru Amardas ji / Raag Suhi / Ashtpadiyan / Guru Granth Sahib ji - Ang 755
ਸਤਿਗੁਰੁ ਮੇਲੇ ਤਾ ਮਿਲਿ ਰਹਾ ਸਾਚੁ ਰਖਾ ਉਰ ਧਾਰਿ ॥
सतिगुरु मेले ता मिलि रहा साचु रखा उर धारि ॥
Satiguru mele taa mili rahaa saachu rakhaa ur dhaari ||
ਹੇ ਭਾਈ! (ਅਸਾਂ ਜੀਵਾਂ ਦਾ ਕੋਈ ਆਪਣਾ ਜ਼ੋਰ ਨਹੀਂ ਚੱਲ ਸਕਦਾ) ਜੇ ਗੁਰੂ (ਮੈਨੂੰ ਪ੍ਰਭੂ ਨਾਲ) ਮਿਲਾ ਦੇਵੇ, ਤਾਂ ਹੀ ਮੈਂ ਮਿਲਿਆ ਰਹਿ ਸਕਦਾ ਹਾਂ, ਅਤੇ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਮੈਂ ਆਪਣੇ ਹਿਰਦੇ ਵਿਚ ਟਿਕਾ ਕੇ ਰੱਖ ਸਕਦਾ ਹਾਂ ।
यदि सतगुरु उस परमात्मा से मिला दे तो ही मैं उससे मिला रहूँ और परम सत्य को अपने हृदय में बसाकर रखें।
The True Guru unites her, and so she remains united with Him, with the True Lord enshrined within her heart.
Guru Amardas ji / Raag Suhi / Ashtpadiyan / Guru Granth Sahib ji - Ang 755
ਮਿਲਿਆ ਹੋਇ ਨ ਵੀਛੁੜੈ ਗੁਰ ਕੈ ਹੇਤਿ ਪਿਆਰਿ ॥੧੪॥
मिलिआ होइ न वीछुड़ै गुर कै हेति पिआरि ॥१४॥
Miliaa hoi na veechhu(rr)ai gur kai heti piaari ||14||
ਹੇ ਭਾਈ! ਗੁਰੂ ਦੇ ਪਿਆਰ ਦੀ ਬਰਕਤਿ ਨਾਲ ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਜਾਏ, ਉਹ ਫਿਰ ਕਦੇ ਉਥੋਂ ਨਹੀਂ ਵਿਛੁੜਦਾ ॥੧੪॥
जो व्यक्ति गुरु के प्रेम द्वारा प्रभु से मिला होता है, वह फिर उससे कदापि जुदा नहीं होता ॥ १४॥
And so united, she will not be separated again; she remains in the love and affection of the Guru. ||14||
Guru Amardas ji / Raag Suhi / Ashtpadiyan / Guru Granth Sahib ji - Ang 755
ਪਿਰੁ ਸਾਲਾਹੀ ਆਪਣਾ ਗੁਰ ਕੈ ਸਬਦਿ ਵੀਚਾਰਿ ॥
पिरु सालाही आपणा गुर कै सबदि वीचारि ॥
Piru saalaahee aapa(nn)aa gur kai sabadi veechaari ||
ਹੇ ਭਾਈ! ਗੁਰੂ ਦੇ ਸ਼ਬਦ ਵਿਚ ਸੁਰਤ ਜੋੜ ਕੇ ਤੂੰ ਭੀ ਆਪਣੇ ਖਸਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਿਆ ਕਰ ।
वह गुरु-शब्द के चिंतन द्वारा अपने प्रभु की स्तुति करता रहता है।
I praise my Husband Lord, contemplating the Word of the Guru's Shabad.
Guru Amardas ji / Raag Suhi / Ashtpadiyan / Guru Granth Sahib ji - Ang 755
ਮਿਲਿ ਪ੍ਰੀਤਮ ਸੁਖੁ ਪਾਇਆ ਸੋਭਾਵੰਤੀ ਨਾਰਿ ॥੧੫॥
मिलि प्रीतम सुखु पाइआ सोभावंती नारि ॥१५॥
Mili preetam sukhu paaiaa sobhaavanttee naari ||15||
ਪ੍ਰੀਤਮ ਪ੍ਰਭੂ ਨੂੰ ਮਿਲ ਕੇ ਜਿਸ ਜੀਵ-ਇਸਤ੍ਰੀ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਸ ਨੇ (ਲੋਕ ਪਰਲੋਕ ਵਿਚ) ਸੋਭਾ ਖੱਟ ਲਈ ॥੧੫॥
शोभावान जीव-स्त्री ने अपने प्रियतम-प्रभु को मिलकर सुख पा लिया है॥ १५॥
Meeting with my Beloved, I have found peace; I am His most beautiful and happy soul-bride. ||15||
Guru Amardas ji / Raag Suhi / Ashtpadiyan / Guru Granth Sahib ji - Ang 755
ਮਨਮੁਖ ਮਨੁ ਨ ਭਿਜਈ ਅਤਿ ਮੈਲੇ ਚਿਤਿ ਕਠੋਰ ॥
मनमुख मनु न भिजई अति मैले चिति कठोर ॥
Manamukh manu na bhijaee ati maile chiti kathor ||
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਮਨ ਪਰਮਾਤਮਾ ਦੇ ਨਾਮ ਵਿਚ ਨਹੀਂ ਭਿੱਜਦਾ (ਹਰਿ-ਨਾਮ ਨਾਲ ਪਿਆਰ ਨਹੀਂ ਪਾਂਦਾ) । ਉਹ ਮਨੁੱਖ ਆਪਣੇ ਮਨ ਵਿਚ ਮੈਲੇ ਅਤੇ ਕਠੋਰ ਰਹਿੰਦੇ ਹਨ ।
स्वेच्छाचारी आदमी का मन प्रभु में मग्न नहीं होता। वह बहुत अपवित्र एवं कठोर हदय वाला होता है।
The mind of the self-willed manmukh is not softened; his consciousness is totally polluted and stone-hearted.
Guru Amardas ji / Raag Suhi / Ashtpadiyan / Guru Granth Sahib ji - Ang 755
ਸਪੈ ਦੁਧੁ ਪੀਆਈਐ ਅੰਦਰਿ ਵਿਸੁ ਨਿਕੋਰ ॥੧੬॥
सपै दुधु पीआईऐ अंदरि विसु निकोर ॥१६॥
Sapai dudhu peeaaeeai anddari visu nikor ||16||
ਜੇ ਸੱਪ ਨੂੰ ਦੁੱਧ ਭੀ ਪਿਲਾਇਆ ਜਾਏ, ਤਾਂ ਭੀ ਉਸ ਦੇ ਅੰਦਰ ਨਿਰੋਲ ਜ਼ਹਿਰ ਹੀ ਟਿਕਿਆ ਰਹਿੰਦਾ ਹੈ ॥੧੬॥
यदि सांप को दूध भी पेिलाया जाए तो उसके भीतर सिर्फ विष ही भरा रहता है॥ १६॥
Even if the venomous snake is fed on milk, it shall still be filled with poison. ||16||
Guru Amardas ji / Raag Suhi / Ashtpadiyan / Guru Granth Sahib ji - Ang 755
ਆਪਿ ਕਰੇ ਕਿਸੁ ਆਖੀਐ ਆਪੇ ਬਖਸਣਹਾਰੁ ॥
आपि करे किसु आखीऐ आपे बखसणहारु ॥
Aapi kare kisu aakheeai aape bakhasa(nn)ahaaru ||
ਹੇ ਭਾਈ! (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਪ੍ਰਭੂ ਆਪ ਹੀ ਕਰ ਰਿਹਾ ਹੈ । ਕਿਸ ਨੂੰ (ਚੰਗਾ ਜਾਂ ਮੰਦਾ) ਆਖਿਆ ਜਾ ਸਕਦਾ ਹੈ? (ਕੁਰਾਹੇ ਪਏ ਜੀਵਾਂ ਉਤੇ ਭੀ) ਉਹ ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ ।
इम किसे शिकायत करें? परमात्मा स्वयं ही सबकुछ करता है और वह स्वयं ही क्षमावान है।
He Himself does - who else should I ask? He Himself is the Forgiving Lord.
Guru Amardas ji / Raag Suhi / Ashtpadiyan / Guru Granth Sahib ji - Ang 755
ਗੁਰ ਸਬਦੀ ਮੈਲੁ ਉਤਰੈ ਤਾ ਸਚੁ ਬਣਿਆ ਸੀਗਾਰੁ ॥੧੭॥
गुर सबदी मैलु उतरै ता सचु बणिआ सीगारु ॥१७॥
Gur sabadee mailu utarai taa sachu ba(nn)iaa seegaaru ||17||
ਜਦੋਂ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਕਿਸੇ ਮਨੁੱਖ ਦੇ ਮਨ ਦੀ) ਮੈਲ ਲਹਿ ਜਾਂਦੀ ਹੈ, ਤਾਂ ਉਸ ਦੇ ਆਤਮਾ ਨੂੰ ਸਦਾ ਕਾਇਮ ਰਹਿਣ ਵਾਲੀ ਸੁੰਦਰਤਾ ਮਿਲ ਜਾਂਦੀ ਹੈ ॥੧੭॥
गुरु के शब्द द्वारा जब मन की अहंत्व रूपी मेल उतर जाती है तोही सत्य का श्रृंगार बनता है॥ १७॥
Through the Guru's Teachings, filth is washed away, and then, one is embellished with the ornament of Truth. ||17||
Guru Amardas ji / Raag Suhi / Ashtpadiyan / Guru Granth Sahib ji - Ang 755