ANG 747, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ ॥

सभे इछा पूरीआ जा पाइआ अगम अपारा ॥

Sabhe ichhaa pooreeaa jaa paaiaa agam apaaraa ||

ਹੇ ਅਪਹੁੰਚ ਪ੍ਰਭੂ! ਹੇ ਬੇਅੰਤ ਪ੍ਰਭੂ! ਜਦੋਂ (ਕਿਸੇ ਵਡ-ਭਾਗੀ ਨੂੰ) ਤੂੰ ਮਿਲ ਪੈਂਦਾ ਹੈਂ, ਉਸ ਦੀਆਂ ਸਾਰੀਆਂ ਮਨੋ-ਕਾਮਨਾ ਪੂਰੀਆਂ ਹੋ ਜਾਂਦੀਆਂ ਹਨ (ਉਸ ਨੂੰ ਕੋਈ ਥੁੜ ਨਹੀਂ ਰਹਿ ਜਾਂਦੀ, ਉਸ ਦੀ ਤ੍ਰਿਸਨਾ ਮੁੱਕ ਜਾਂਦੀ ਹੈ) ।

जब से अगम्य एवं अपार प्रभु को पाया है, मेरी सब इच्छाएँ पूरी हो गई हैं।

All desires are fulfilled, when the Inaccessible and Infinite Lord is obtained.

Guru Arjan Dev ji / Raag Suhi / / Guru Granth Sahib ji - Ang 747

ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ ਤੇਰਿਆ ਚਰਣਾ ਕਉ ਬਲਿਹਾਰਾ ॥੪॥੧॥੪੭॥

गुरु नानकु मिलिआ पारब्रहमु तेरिआ चरणा कउ बलिहारा ॥४॥१॥४७॥

Guru naanaku miliaa paarabrhamu teriaa chara(nn)aa kau balihaaraa ||4||1||47||

ਹੇ ਪ੍ਰਭੂ! ਮੈਂ ਤੇਰੇ ਚਰਨਾਂ ਤੋਂ ਸਦਕੇ ਜਾਂਦਾ ਹਾਂ । ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨਾਨਕ ਮਿਲ ਪਿਆ, ਉਸ ਨੂੰ ਪਰਮਾਤਮਾ ਮਿਲ ਪਿਆ ॥੪॥੧॥੪੭॥

गुरु नानक को परमात्मा मिल गया है और मैं तेरे चरणों पर बलिहारी जाता हूँ॥ ४॥ १॥ ४७॥

Guru Nanak has met the Supreme Lord God; I am a sacrifice to Your Feet. ||4||1||47||

Guru Arjan Dev ji / Raag Suhi / / Guru Granth Sahib ji - Ang 747


ਰਾਗੁ ਸੂਹੀ ਮਹਲਾ ੫ ਘਰੁ ੭

रागु सूही महला ५ घरु ७

Raagu soohee mahalaa 5 gharu 7

ਰਾਗ ਸੂਹੀ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ।

रागु सूही महला ५ घरु ७

Raag Soohee, Fifth Mehl, Seventh House:

Guru Arjan Dev ji / Raag Suhi / / Guru Granth Sahib ji - Ang 747

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Arjan Dev ji / Raag Suhi / / Guru Granth Sahib ji - Ang 747

ਤੇਰਾ ਭਾਣਾ ਤੂਹੈ ਮਨਾਇਹਿ ਜਿਸ ਨੋ ਹੋਹਿ ਦਇਆਲਾ ॥

तेरा भाणा तूहै मनाइहि जिस नो होहि दइआला ॥

Teraa bhaa(nn)aa toohai manaaihi jis no hohi daiaalaa ||

ਹੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਦਇਆਵਾਨ ਹੁੰਦਾ ਹੈਂ ਤੂੰ ਆਪ ਹੀ ਉਸ ਨੂੰ ਆਪਣੀ ਰਜ਼ਾ ਵਿਚ ਤੋਰਦਾ ਹੈਂ ।

हे प्रभु ! जिस पर तू दयालु हो जाता है, तू स्वयं ही उससे अपनी रज़ा मनवाता है।

He alone obeys Your Will, O Lord, unto whom You are Merciful.

Guru Arjan Dev ji / Raag Suhi / / Guru Granth Sahib ji - Ang 747

ਸਾਈ ਭਗਤਿ ਜੋ ਤੁਧੁ ਭਾਵੈ ਤੂੰ ਸਰਬ ਜੀਆ ਪ੍ਰਤਿਪਾਲਾ ॥੧॥

साई भगति जो तुधु भावै तूं सरब जीआ प्रतिपाला ॥१॥

Saaee bhagati jo tudhu bhaavai toonn sarab jeeaa prtipaalaa ||1||

ਅਸਲ ਭਗਤੀ ਉਹੀ ਹੈ ਜੋ ਤੈਨੂੰ ਪਸੰਦ ਆ ਜਾਂਦੀ ਹੈ । ਹੇ ਪ੍ਰਭੂ! ਤੂੰ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈਂ ॥੧॥

वही तेरी भक्ति है, जो तुझे अच्छी लगती है। तू सब जीवों का पालन-पोषण करने वाला है॥ १॥

That alone is devotional worship, which is pleasing to Your Will. You are the Cherisher of all beings. ||1||

Guru Arjan Dev ji / Raag Suhi / / Guru Granth Sahib ji - Ang 747


ਮੇਰੇ ਰਾਮ ਰਾਇ ਸੰਤਾ ਟੇਕ ਤੁਮ੍ਹ੍ਹਾਰੀ ॥

मेरे राम राइ संता टेक तुम्हारी ॥

Mere raam raai santtaa tek tumhaaree ||

ਹੇ ਮੇਰੇ ਪ੍ਰਭੂ ਪਾਤਿਸ਼ਾਹ! ਤੇਰੇ ਸੰਤਾਂ ਨੂੰ (ਸਦਾ) ਤੇਰਾ ਹੀ ਆਸਰਾ ਰਹਿੰਦਾ ਹੈ ।

हे मेरे राम ! संतों को तेरा ही सहारा है।

O my Sovereign Lord, You are the Support of the Saints.

Guru Arjan Dev ji / Raag Suhi / / Guru Granth Sahib ji - Ang 747

ਜੋ ਤੁਧੁ ਭਾਵੈ ਸੋ ਪਰਵਾਣੁ ਮਨਿ ਤਨਿ ਤੂਹੈ ਅਧਾਰੀ ॥੧॥ ਰਹਾਉ ॥

जो तुधु भावै सो परवाणु मनि तनि तूहै अधारी ॥१॥ रहाउ ॥

Jo tudhu bhaavai so paravaa(nn)u mani tani toohai adhaaree ||1|| rahaau ||

ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹੀ (ਤੇਰੇ ਸੰਤਾਂ ਨੂੰ) ਪਰਵਾਨ ਹੁੰਦਾ ਹੈ । ਉਹਨਾਂ ਦੇ ਮਨ ਵਿਚ, ਉਹਨਾਂ ਦੇ ਤਨ ਵਿਚ, ਤੂੰ ਹੀ ਆਸਰਾ ਹੈਂ ॥੧॥ ਰਹਾਉ ॥

जो तुझे अच्छा लगता है, उन्हें वही सहर्ष मंजूर होता है। तू ही उनके मन एवं तन का अवलम्ब है॥ १॥ रहाउ ॥

Whatever pleases You, they accept. You are the sustenance of their minds and bodies. ||1|| Pause ||

Guru Arjan Dev ji / Raag Suhi / / Guru Granth Sahib ji - Ang 747


ਤੂੰ ਦਇਆਲੁ ਕ੍ਰਿਪਾਲੁ ਕ੍ਰਿਪਾ ਨਿਧਿ ਮਨਸਾ ਪੂਰਣਹਾਰਾ ॥

तूं दइआलु क्रिपालु क्रिपा निधि मनसा पूरणहारा ॥

Toonn daiaalu kripaalu kripaa nidhi manasaa poora(nn)ahaaraa ||

(ਹੇ ਪ੍ਰਭੂ)! ਤੂੰ ਦਇਆ ਦਾ ਘਰ ਹੈਂ, ਤੂੰ ਕਿਰਪਾ ਦਾ ਖ਼ਜ਼ਾਨਾ ਹੈਂ, ਤੂੰ (ਆਪਣੇ ਭਗਤਾਂ ਦੀ) ਮਨੋ-ਕਾਮਨਾ ਪੂਰੀ ਕਰਨ ਵਾਲਾ ਹੈਂ ।

हे कृपानिधि ! तू बड़ा दयालु एवं कृपालु है और सबकी आशाएँ पूरी करने वाला है।

You are kind and compassionate, the treasure of mercy, the fulfiller of our hopes.

Guru Arjan Dev ji / Raag Suhi / / Guru Granth Sahib ji - Ang 747

ਭਗਤ ਤੇਰੇ ਸਭਿ ਪ੍ਰਾਣਪਤਿ ਪ੍ਰੀਤਮ ਤੂੰ ਭਗਤਨ ਕਾ ਪਿਆਰਾ ॥੨॥

भगत तेरे सभि प्राणपति प्रीतम तूं भगतन का पिआरा ॥२॥

Bhagat tere sabhi praa(nn)apati preetam toonn bhagatan kaa piaaraa ||2||

ਹੇ ਜਿੰਦ ਦੇ ਮਾਲਕ! ਹੇ ਪ੍ਰੀਤਮ ਪ੍ਰਭੂ! ਤੇਰੇ ਸਾਰੇ ਭਗਤ (ਤੈਨੂੰ ਪਿਆਰੇ ਲੱਗਦੇ ਹਨ), ਤੂੰ ਭਗਤਾਂ ਨੂੰ ਪਿਆਰਾ ਲੱਗਦਾ ਹੈਂ ॥੨॥

हे प्राणपति प्रियतम ! सब भक्त तुझे बहुत प्रिय है और तू भक्तों का प्यारा है॥ २॥

You are the Beloved Lord of life of all Your devotees; You are the Beloved of Your devotees. ||2||

Guru Arjan Dev ji / Raag Suhi / / Guru Granth Sahib ji - Ang 747


ਤੂ ਅਥਾਹੁ ਅਪਾਰੁ ਅਤਿ ਊਚਾ ਕੋਈ ਅਵਰੁ ਨ ਤੇਰੀ ਭਾਤੇ ॥

तू अथाहु अपारु अति ऊचा कोई अवरु न तेरी भाते ॥

Too athaahu apaaru ati uchaa koee avaru na teree bhaate ||

ਹੇ ਪ੍ਰਭੂ! (ਤੇਰੇ ਦਿਲ ਦੀ) ਡੂੰਘਾਈ ਨਹੀਂ ਲੱਭ ਸਕਦੀ, ਤੇਰੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਤੂੰ ਬਹੁਤ ਹੀ ਉੱਚਾ ਹੈਂ, ਕੋਈ ਹੋਰ ਤੇਰੇ ਵਰਗਾ ਨਹੀਂ ਹੈ ।

तू अथाह, अपरंपार एवं बहुत ऊँचा है और तेरे जैसा सृष्टि कोई नहीं है।

You are unfathomable, infinite, lofty and exalted. There is no one else like You.

Guru Arjan Dev ji / Raag Suhi / / Guru Granth Sahib ji - Ang 747

ਇਹ ਅਰਦਾਸਿ ਹਮਾਰੀ ਸੁਆਮੀ ਵਿਸਰੁ ਨਾਹੀ ਸੁਖਦਾਤੇ ॥੩॥

इह अरदासि हमारी सुआमी विसरु नाही सुखदाते ॥३॥

Ih aradaasi hamaaree suaamee visaru naahee sukhadaate ||3||

ਹੇ ਮਾਲਕ! ਹੇ ਸੁਖਾਂ ਦੇ ਦੇਣ ਵਾਲੇ! ਅਸਾਂ ਜੀਵਾਂ ਦੀ (ਤੇਰੇ ਅੱਗੇ) ਇਹੀ ਅਰਜ਼ੋਈ ਹੈ, ਕਿ ਸਾਨੂੰ ਤੂੰ ਕਦੇ ਭੀ ਨਾਹ ਭੁੱਲ ॥੩॥

हे सुखदाता स्वामी ! तुझसे मेरी यह प्रार्थना है कि तू कभी भी न भूले॥ ३॥

This is my prayer, O my Lord and Master; may I never forget You, O Peace-giving Lord. ||3||

Guru Arjan Dev ji / Raag Suhi / / Guru Granth Sahib ji - Ang 747


ਦਿਨੁ ਰੈਣਿ ਸਾਸਿ ਸਾਸਿ ਗੁਣ ਗਾਵਾ ਜੇ ਸੁਆਮੀ ਤੁਧੁ ਭਾਵਾ ॥

दिनु रैणि सासि सासि गुण गावा जे सुआमी तुधु भावा ॥

Dinu rai(nn)i saasi saasi gu(nn) gaavaa je suaamee tudhu bhaavaa ||

ਹੇ ਸੁਆਮੀ! ਜੇ ਮੈਂ ਤੈਨੂੰ ਚੰਗਾ ਲੱਗਾਂ (ਜੇ ਤੇਰੀ ਮੇਰੇ ਉਤੇ ਮੇਹਰ ਹੋਵੇ) ਮੈਂ ਦਿਨ ਰਾਤ ਹਰੇਕ ਸਾਹ ਦੇ ਨਾਲ ਤੇਰੇ ਗੁਣ ਗਾਂਦਾ ਰਹਾਂ ।

हे मालिक ! यदि तुझे उपयुक्त लगे तो मैं दिन-रात सांस-सांस से तेरा ही गुणगान करता रहूँ।

Day and night, with each and every breath, I sing Your Glorious Praises, if it is pleasing to Your Will.

Guru Arjan Dev ji / Raag Suhi / / Guru Granth Sahib ji - Ang 747

ਨਾਮੁ ਤੇਰਾ ਸੁਖੁ ਨਾਨਕੁ ਮਾਗੈ ਸਾਹਿਬ ਤੁਠੈ ਪਾਵਾ ॥੪॥੧॥੪੮॥

नामु तेरा सुखु नानकु मागै साहिब तुठै पावा ॥४॥१॥४८॥

Naamu teraa sukhu naanaku maagai saahib tuthai paavaa ||4||1||48||

(ਤੇਰਾ ਦਾਸ) ਨਾਨਕ (ਤੈਥੋਂ) ਤੇਰਾ ਨਾਮ ਮੰਗਦਾ ਹੈ (ਇਹੀ ਨਾਨਕ ਵਾਸਤੇ) ਸੁਖ (ਹੈ) । ਹੇ ਮੇਰੇ ਸਾਹਿਬ! ਜੇ ਤੂੰ ਦਇਆਵਾਨ ਹੋਵੇਂ, ਤਾਂ ਮੈਨੂੰ ਇਹ ਦਾਤ ਮਿਲ ਜਾਏ ॥੪॥੧॥੪੮॥

मेरे साहब ! नानक तुझसे तेरा नाम रूपी सुख ही माँगता है, यदि तू प्रसन्न हो जाए तो मैं इसे पा सकता हूँ॥ ४॥ १॥ ४८ ॥

Nanak begs for the peace of Your Name, O Lord and Master; as it is pleasing to Your Will, I shall attain it. ||4||1||48||

Guru Arjan Dev ji / Raag Suhi / / Guru Granth Sahib ji - Ang 747


ਸੂਹੀ ਮਹਲਾ ੫ ॥

सूही महला ५ ॥

Soohee mahalaa 5 ||

सूही महला ५ ॥

Soohee, Fifth Mehl:

Guru Arjan Dev ji / Raag Suhi / / Guru Granth Sahib ji - Ang 747

ਵਿਸਰਹਿ ਨਾਹੀ ਜਿਤੁ ਤੂ ਕਬਹੂ ਸੋ ਥਾਨੁ ਤੇਰਾ ਕੇਹਾ ॥

विसरहि नाही जितु तू कबहू सो थानु तेरा केहा ॥

Visarahi naahee jitu too kabahoo so thaanu teraa kehaa ||

ਹੇ ਮੇਰੇ ਰਾਮ! ਤੇਰਾ ਉਹ (ਸਾਧ ਸੰਗਤਿ) ਥਾਂ ਬੜਾ ਹੀ ਅਸਚਰਜ ਹੈ, ਜਿਸ ਵਿਚ ਬੈਠਿਆਂ ਤੂੰ ਕਦੇ ਭੀ ਨਾਹ ਭੁੱਲੇਂ,

हे प्रभु ! तेरा वह कौन-सा स्थान है, जहाँ तू मुझे कभी भी न भूले,

Where is that place, where You are never forgotten, Lord?

Guru Arjan Dev ji / Raag Suhi / / Guru Granth Sahib ji - Ang 747

ਆਠ ਪਹਰ ਜਿਤੁ ਤੁਧੁ ਧਿਆਈ ਨਿਰਮਲ ਹੋਵੈ ਦੇਹਾ ॥੧॥

आठ पहर जितु तुधु धिआई निरमल होवै देहा ॥१॥

Aath pahar jitu tudhu dhiaaee niramal hovai dehaa ||1||

ਜਿਸ ਵਿਚ ਬੈਠ ਕੇ ਮੈਂ ਤੈਨੂੰ ਅੱਠੇ ਪਹਰ ਯਾਦ ਕਰ ਸਕਾਂ, ਤੇ, ਮੇਰਾ ਸਰੀਰ ਪਵਿਤ੍ਰ ਹੋ ਜਾਏ ॥੧॥

जहाँ आठ प्रहर मैं तेरा ध्यान करता रहूँ और मेरा शरीर निर्मल हो जाए॥ १॥

Twenty-four hours a day, they meditate on You, and their bodies become spotless and pure. ||1||

Guru Arjan Dev ji / Raag Suhi / / Guru Granth Sahib ji - Ang 747


ਮੇਰੇ ਰਾਮ ਹਉ ਸੋ ਥਾਨੁ ਭਾਲਣ ਆਇਆ ॥

मेरे राम हउ सो थानु भालण आइआ ॥

Mere raam hau so thaanu bhaala(nn) aaiaa ||

ਹੇ ਮੇਰੇ ਰਾਮ! ਮੈਂ ਉਹ ਥਾਂ ਲੱਭਣ ਤੁਰ ਪਿਆ (ਜਿੱਥੇ ਮੈਂ ਤੇਰਾ ਦਰਸਨ ਕਰ ਸਕਾਂ) ।

हे मेरे राम ! मैं वह स्थान ढूंढने के लिए आया हूँ।

O my Lord, I have come searching for that place.

Guru Arjan Dev ji / Raag Suhi / / Guru Granth Sahib ji - Ang 747

ਖੋਜਤ ਖੋਜਤ ਭਇਆ ਸਾਧਸੰਗੁ ਤਿਨੑ ਸਰਣਾਈ ਪਾਇਆ ॥੧॥ ਰਹਾਉ ॥

खोजत खोजत भइआ साधसंगु तिन्ह सरणाई पाइआ ॥१॥ रहाउ ॥

Khojat khojat bhaiaa saadhasanggu tinh sara(nn)aaee paaiaa ||1|| rahaau ||

ਲੱਭਦਿਆਂ ਲੱਭਦਿਆਂ ਮੈਨੂੰ ਗੁਰਮੁਖਾਂ ਦਾ ਸਾਥ ਮਿਲ ਗਿਆ, ਉਹਨਾਂ (ਗੁਰਮੁਖਾਂ) ਦੀ ਸਰਨ ਪੈ ਕੇ ਮੈਂ (ਤੈਨੂੰ ਭੀ) ਲੱਭ ਲਿਆ ॥੧॥ ਰਹਾਉ ॥

खोजते खोजते मेरा साधुओं से मिलाप हो गया है और उनकी शरण में तुझे पा लिया है। १॥ रहाउ ॥

After seeking and searching, I found Sanctuary in the Saadh Sangat, the Company of the Holy. ||1|| Pause ||

Guru Arjan Dev ji / Raag Suhi / / Guru Granth Sahib ji - Ang 747


ਬੇਦ ਪੜੇ ਪੜਿ ਬ੍ਰਹਮੇ ਹਾਰੇ ਇਕੁ ਤਿਲੁ ਨਹੀ ਕੀਮਤਿ ਪਾਈ ॥

बेद पड़े पड़ि ब्रहमे हारे इकु तिलु नही कीमति पाई ॥

Bed pa(rr)e pa(rr)i brhame haare iku tilu nahee keemati paaee ||

ਹੇ ਮੇਰੇ ਰਾਮ! ਬ੍ਰਹਮਾ ਵਰਗੇ ਅਨੇਕਾਂ ਵੇਦ (ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਗਏ, ਪਰ ਉਹ ਤੇਰੀ ਰਤਾ ਭੀ ਕਦਰ ਨਾਹ ਸਮਝ ਸਕੇ ।

ब्रह्मा ने वेदों का अध्ययन किया और वह उन्हें पढ़-पढ़ कर थक गया है। लेकिन फिर भी उसने एक तिल भर भी तेरी कीमत नहीं पाई।

Reading and reciting the Vedas, Brahma grew weary, but he did not find even a tiny bit of God's worth.

Guru Arjan Dev ji / Raag Suhi / / Guru Granth Sahib ji - Ang 747

ਸਾਧਿਕ ਸਿਧ ਫਿਰਹਿ ਬਿਲਲਾਤੇ ਤੇ ਭੀ ਮੋਹੇ ਮਾਈ ॥੨॥

साधिक सिध फिरहि बिललाते ते भी मोहे माई ॥२॥

Saadhik sidh phirahi bilalaate te bhee mohe maaee ||2||

ਸਾਧਨਾਂ ਕਰਨ ਵਾਲੇ ਜੋਗੀ, ਕਰਾਮਾਤੀ ਜੋਗੀ (ਤੇਰੇ ਦਰਸਨ ਨੂੰ) ਵਿਲਕਦੇ ਫਿਰਦੇ ਹਨ, ਪਰ ਉਹ ਭੀ ਮਾਇਆ ਦੇ ਮੋਹ ਵਿਚ ਹੀ ਫਸੇ ਰਹੇ ॥੨॥

बड़े-बड़े साधक एवं सिद्ध भी तेरे दर्शनों के लिए तरसते रहते हैं परन्तु उन्हें भी माया ने मोह लिया है॥ २॥

The seekers and Siddhas wander around bewailing; they too are enticed by Maya. ||2||

Guru Arjan Dev ji / Raag Suhi / / Guru Granth Sahib ji - Ang 747


ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ ॥

दस अउतार राजे होइ वरते महादेव अउधूता ॥

Das autaar raaje hoi varate mahaadev audhootaa ||

ਹੇ ਮੇਰੇ ਰਾਮ! (ਵਿਸ਼ਨੂ ਦੇ) ਦਸ ਅਵਤਾਰ (ਆਪੋ ਆਪਣੇ ਜੁਗ ਵਿਚ) ਸਤਕਾਰ ਪ੍ਰਾਪਤ ਕਰਦੇ ਰਹੇ । ਸ਼ਿਵ ਜੀ ਬੜਾ ਤਿਆਗੀ ਪ੍ਰਸਿੱਧ ਹੋਇਆ ।

विष्णु के दस पूजनीय अवतार हुए तथा महादेव भी महान् अवधूत हुए।

There were ten regal incarnations of Vishnu; and then there was Shiva, the renunciate.

Guru Arjan Dev ji / Raag Suhi / / Guru Granth Sahib ji - Ang 747

ਤਿਨੑ ਭੀ ਅੰਤੁ ਨ ਪਾਇਓ ਤੇਰਾ ਲਾਇ ਥਕੇ ਬਿਭੂਤਾ ॥੩॥

तिन्ह भी अंतु न पाइओ तेरा लाइ थके बिभूता ॥३॥

Tinh bhee anttu na paaio teraa laai thake bibhootaa ||3||

ਪਰ ਉਹ ਭੀ ਤੇਰੇ ਗੁਣਾਂ ਦਾ ਅੰਤ ਨਾਹ ਪਾ ਸਕੇ । (ਸ਼ਿਵ ਆਦਿਕ ਅਨੇਕਾਂ ਆਪਣੇ ਸਰੀਰ ਉਤੇ) ਸੁਆਹ ਮਲ ਮਲ ਕੇ ਥੱਕ ਗਏ ॥੩॥

परन्तु उन्होंने भी तेरा रहस्य नहीं पाया और अनेक साधु भी अपने शरीर पर विभूति लगा-लगा कर थक गए॥ ३॥

He did not find Your limits either, although he grew weary of smearing his body with ashes. ||3||

Guru Arjan Dev ji / Raag Suhi / / Guru Granth Sahib ji - Ang 747


ਸਹਜ ਸੂਖ ਆਨੰਦ ਨਾਮ ਰਸ ਹਰਿ ਸੰਤੀ ਮੰਗਲੁ ਗਾਇਆ ॥

सहज सूख आनंद नाम रस हरि संती मंगलु गाइआ ॥

Sahaj sookh aanandd naam ras hari santtee manggalu gaaiaa ||

ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਸਦਾ ਗਾਂਵਿਆ, ਉਹਨਾਂ ਨੇ ਆਤਮਕ ਅਡੋਲਤਾ ਦੇ ਸੁਖ ਆਨੰਦ ਮਾਣੇ, ਉਹਨਾਂ ਨਾਮ ਦਾ ਰਸ ਚੱਖਿਆ ।

जिन संतजनों ने भगवान् का स्तुतिगान किया है, उन्हें सहज सुख, आनंद एवं नाम का स्वाद हासिल हुआ है।

Peace, poise and bliss are found in the subtle essence of the Naam. The Lord's Saints sing the songs of joy.

Guru Arjan Dev ji / Raag Suhi / / Guru Granth Sahib ji - Ang 747

ਸਫਲ ਦਰਸਨੁ ਭੇਟਿਓ ਗੁਰ ਨਾਨਕ ਤਾ ਮਨਿ ਤਨਿ ਹਰਿ ਹਰਿ ਧਿਆਇਆ ॥੪॥੨॥੪੯॥

सफल दरसनु भेटिओ गुर नानक ता मनि तनि हरि हरि धिआइआ ॥४॥२॥४९॥

Saphal darasanu bhetio gur naanak taa mani tani hari hari dhiaaiaa ||4||2||49||

ਹੇ ਨਾਨਕ! (ਆਖ-) ਜਦੋਂ ਉਹਨਾਂ ਨੂੰ ਉਹ ਗੁਰੂ ਮਿਲ ਪਿਆ, ਜਿਸ ਦਾ ਦਰਸਨ ਹੀ ਜੀਵਨ-ਮਨੋਰਥ ਪੂਰਾ ਕਰ ਦੇਂਦਾ ਹੈ, ਤਦੋਂ ਉਹਨਾਂ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਸ਼ੁਰੂ ਕਰ ਦਿੱਤਾ ॥੪॥੨॥੪੯॥

हे नानक ! जब उन्हें गुरु मिल गया, जिसका दर्शन जीवन सफल करने वाला है तो ही उन्होंने अपने मन एवं तन में भगवान् का चिंतन केिया है॥ ४॥ २॥ ४६ ॥

I have obtained the Fruitful Vision of Guru Nanak's Darshan, and with my mind and body I meditate on the Lord, Har, Har. ||4||2||49||

Guru Arjan Dev ji / Raag Suhi / / Guru Granth Sahib ji - Ang 747


ਸੂਹੀ ਮਹਲਾ ੫ ॥

सूही महला ५ ॥

Soohee mahalaa 5 ||

सूही महला ५ ॥

Soohee, Fifth Mehl:

Guru Arjan Dev ji / Raag Suhi / / Guru Granth Sahib ji - Ang 747

ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥

करम धरम पाखंड जो दीसहि तिन जमु जागाती लूटै ॥

Karam dharam paakhandd jo deesahi tin jamu jaagaatee lootai ||

ਹੇ ਭਾਈ! (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕੰਮ ਵਿਖਾਵੇ ਦੇ ਕੰਮ ਹਨ, ਇਹ ਕੰਮ ਜਿਤਨੇ ਭੀ ਲੋਕ ਕਰਦੇ ਦਿੱਸਦੇ ਹਨ, ਉਹਨਾਂ ਨੂੰ ਮਸੂਲੀਆ ਜਮ ਲੁੱਟ ਲੈਂਦਾ ਹੈ ।

लोग जो पाखण्ड रूपी धर्म-कर्म करते दिखाई देते हैं, उन धर्म-कर्मों को चुंगी वसूलने वाला यमराज ही लूट लेतू है अर्थात् उन धर्म-कर्मो का कोई फल नहीं मिलता।

The religious rites, rituals and hypocrisies which are seen, are plundered by the Messenger of Death, the ultimate tax collector.

Guru Arjan Dev ji / Raag Suhi / / Guru Granth Sahib ji - Ang 747

ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥੧॥

निरबाण कीरतनु गावहु करते का निमख सिमरत जितु छूटै ॥१॥

Nirabaa(nn) keeratanu gaavahu karate kaa nimakh simarat jitu chhootai ||1||

(ਇਸ ਵਾਸਤੇ) ਵਾਸਨਾ-ਰਹਿਤ ਹੋ ਕੇ ਕਰਤਾਰ ਦੀ ਸਿਫ਼ਤਿ-ਸਾਲਾਹ ਕਰਿਆ ਕਰੋ, ਕਿਉਂਕਿ ਇਸ ਦੀ ਬਰਕਤਿ ਨਾਲ ਛਿਨ-ਭਰ ਨਾਮ ਸਿਮਰਿਆਂ ਹੀ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦਾ ਹੈ ॥੧॥

एकाग्रचित होकर परमात्मा का शुद्ध कीर्तन गाओ, जिसका पल भर सिमरन करने से आदमी बन्धनों से छूट जाता है॥ १॥

In the state of Nirvaanaa, sing the Kirtan of the Creator's Praises; contemplating Him in meditation, even for an instant, one is saved. ||1||

Guru Arjan Dev ji / Raag Suhi / / Guru Granth Sahib ji - Ang 747


ਸੰਤਹੁ ਸਾਗਰੁ ਪਾਰਿ ਉਤਰੀਐ ॥

संतहु सागरु पारि उतरीऐ ॥

Santtahu saagaru paari utareeai ||

ਹੇ ਸੰਤ ਜਨੋ! (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ।

हे संतजनो ! इस तरह भवसागर से पार हुआ जाता है।

O Saints, cross over the world-ocean.

Guru Arjan Dev ji / Raag Suhi / / Guru Granth Sahib ji - Ang 747

ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ ॥੧॥ ਰਹਾਉ ॥

जे को बचनु कमावै संतन का सो गुर परसादी तरीऐ ॥१॥ रहाउ ॥

Je ko bachanu kamaavai santtan kaa so gur parasaadee tareeai ||1|| rahaau ||

ਜੇ ਕੋਈ ਮਨੁੱਖ ਸੰਤ ਜਨਾਂ ਦੇ ਉਪਦੇਸ਼ ਨੂੰ (ਜੀਵਨ ਵਿਚ) ਕਮਾ ਲਏ, ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥

यदि कोई संतों के वचन का अनुसरण करता है तो गुरु की कृपा से वह भवसागर से तर जाता है॥ १॥ रहाउ ॥

One who practices the Teachings of the Saints, by Guru's Grace, is carried across. ||1|| Pause ||

Guru Arjan Dev ji / Raag Suhi / / Guru Granth Sahib ji - Ang 747


ਕੋਟਿ ਤੀਰਥ ਮਜਨ ਇਸਨਾਨਾ ਇਸੁ ਕਲਿ ਮਹਿ ਮੈਲੁ ਭਰੀਜੈ ॥

कोटि तीरथ मजन इसनाना इसु कलि महि मैलु भरीजै ॥

Koti teerath majan isanaanaa isu kali mahi mailu bhareejai ||

ਹੇ ਭਾਈ! ਕ੍ਰੋੜਾਂ ਤੀਰਥਾਂ ਦੇ ਇਸ਼ਨਾਨ (ਕਰਦਿਆਂ ਤਾਂ) ਜਗਤ ਵਿਚ (ਵਿਕਾਰਾਂ ਦੀ) ਮੈਲ ਨਾਲ ਲਿਬੜ ਜਾਈਦਾ ਹੈ ।

इस में तीर्थों पर करोड़ों बार स्नान करने से भी मनुष्य के मन में अभिमान रूपी मैल भर जाती है।

Millions of cleansing baths at sacred shrines of pilgrimage only fill the mortal with filth in this Dark Age of Kali Yuga.

Guru Arjan Dev ji / Raag Suhi / / Guru Granth Sahib ji - Ang 747

ਸਾਧਸੰਗਿ ਜੋ ਹਰਿ ਗੁਣ ਗਾਵੈ ਸੋ ਨਿਰਮਲੁ ਕਰਿ ਲੀਜੈ ॥੨॥

साधसंगि जो हरि गुण गावै सो निरमलु करि लीजै ॥२॥

Saadhasanggi jo hari gu(nn) gaavai so niramalu kari leejai ||2||

ਪਰ ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ (ਟਿਕ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ ॥੨॥

जो आदमी साधुओं की संगति में रहकर भगवान का गुणगान करता है, वह अपने मन को अभिमान रूपी मैल से निर्मल कर लेता है॥ २॥

One who sings the Glorious Praises of the Lord in the Saadh Sangat, the Company of the Holy, becomes spotlessly pure. ||2||

Guru Arjan Dev ji / Raag Suhi / / Guru Granth Sahib ji - Ang 747


ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨੑ ਪੜਿਆ ਮੁਕਤਿ ਨ ਹੋਈ ॥

बेद कतेब सिम्रिति सभि सासत इन्ह पड़िआ मुकति न होई ॥

Bed kateb simriti sabhi saasat inh pa(rr)iaa mukati na hoee ||

ਹੇ ਭਾਈ! ਵੇਦ ਪੁਰਾਣ ਸਿੰਮ੍ਰਤੀਆਂ ਇਹ ਸਾਰੇ (ਹਿੰਦੂ ਧਰਮ ਦੇ ਪੁਸਤਕ) (ਕੁਰਾਨ ਅੰਜੀਲ ਆਦਿਕ) ਇਹ ਸਾਰੇ (ਸ਼ਾਮੀ ਮਤਾਂ ਦੇ ਪੁਸਤਕ) ਨਿਰੇ ਪੜ੍ਹਨ ਨਾਲ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲਦੀ ।

वेदों, कतंबों(कुरान इत्यादि), स्मृतियों एवं सब शास्त्रों का अध्ययन करने से मनुष्य की मुक्ति नहीं होती।

One may read all the books of the Vedas, the Bible, the Simritees and the Shaastras, but they will not bring liberation.

Guru Arjan Dev ji / Raag Suhi / / Guru Granth Sahib ji - Ang 747

ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ ॥੩॥

एकु अखरु जो गुरमुखि जापै तिस की निरमल सोई ॥३॥

Eku akharu jo guramukhi jaapai tis kee niramal soee ||3||

ਪਰ ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਕ ਅਬਿਨਾਸੀ ਪ੍ਰਭੂ ਦਾ ਨਾਮ ਜਪਦਾ ਹੈ, ਉਸ ਦੀ (ਲੋਕ ਪਰਲੋਕ ਵਿਚ) ਪਵਿਤ੍ਰ ਸੋਭਾ ਬਣ ਜਾਂਦੀ ਹੈ ॥੩॥

जो गुरुमुख एक नाम रूपी अक्षर को जपता है, उसकी ही दुनिया में कीर्ति होती है।॥ ३॥

One who, as Gurmukh, chants the One Word, acquires a spotlessly pure reputation. ||3||

Guru Arjan Dev ji / Raag Suhi / / Guru Granth Sahib ji - Ang 747


ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥

खत्री ब्राहमण सूद वैस उपदेसु चहु वरना कउ साझा ॥

Khatree braahama(nn) sood vais upadesu chahu varanaa kau saajhaa ||

ਹੇ ਭਾਈ! (ਪਰਮਾਤਮਾ ਦਾ ਨਾਮ ਸਿਮਰਨ ਦਾ) ਉਪਦੇਸ਼ ਖੱਤ੍ਰੀ ਬ੍ਰਾਹਮਣ ਵੈਸ਼ ਸ਼ੂਦਰ ਚੌਹਾਂ ਵਰਨਾਂ ਦੇ ਲੋਕਾਂ ਵਾਸਤੇ ਇਕੋ ਜਿਹਾ ਹੈ ।

यह उपदेश क्षत्रिय, ब्राहाण, शूद्र एवं वैश्य इन चारों वणों के लिए सर्व सांझा है कि

The four castes - the Kshatriyas, Brahmins, Soodras and Vaisyas - are equal in respect to the teachings.

Guru Arjan Dev ji / Raag Suhi / / Guru Granth Sahib ji - Ang 747


Download SGGS PDF Daily Updates ADVERTISE HERE