ANG 730, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸੂਹੀ ਮਹਲਾ ੧ ॥

सूही महला १ ॥

Soohee mahalaa 1 ||

सूही महला १ ॥

Soohee, First Mehl:

Guru Nanak Dev ji / Raag Suhi / / Guru Granth Sahib ji - Ang 730

ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥

भांडा हछा सोइ जो तिसु भावसी ॥

Bhaandaa hachhaa soi jo tisu bhaavasee ||

ਉਹੀ ਹਿਰਦਾ ਪਵਿੱਤ੍ਰ ਹੈ ਜੇਹੜਾ ਉਸ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ ।

हृदय रूपी बर्तन वही अच्छा है, जो प्रभु को अच्छा लगता है।

That vessel alone is pure, which is pleasing to Him.

Guru Nanak Dev ji / Raag Suhi / / Guru Granth Sahib ji - Ang 730

ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥

भांडा अति मलीणु धोता हछा न होइसी ॥

Bhaandaa ati malee(nn)u dhotaa hachhaa na hoisee ||

ਜੇ ਮਨੁੱਖ ਦਾ ਹਿਰਦਾ (ਅੰਦਰੋਂ ਵਿਕਾਰਾਂ ਨਾਲ) ਬਹੁਤ ਗੰਦਾ ਹੋਇਆ ਪਿਆ ਹੈ ਤਾਂ ਬਾਹਰੋਂ ਸਰੀਰ ਨੂੰ ਤੀਰਥ ਆਦਿਕ ਤੇ ਇਸ਼ਨਾਨ ਕਰਾਇਆਂ ਹਿਰਦਾ ਅੰਦਰੋਂ ਸੁੱਧ ਨਹੀਂ ਹੋ ਸਕਦਾ ।

जो हृदय रूपी बर्तन बहुत ही मैला होता है, वह तो धोने से भी शुद्ध नहीं होता।

The filthiest vessel does not become pure, simply by being washed.

Guru Nanak Dev ji / Raag Suhi / / Guru Granth Sahib ji - Ang 730

ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥

गुरू दुआरै होइ सोझी पाइसी ॥

Guroo duaarai hoi sojhee paaisee ||

ਜੇ ਗੁਰੂ ਦੇ ਦਰ ਤੇ (ਆਪਾ-ਭਾਵ ਦੂਰ ਕਰ ਕੇ ਸਵਾਲੀ) ਬਣੀਏ, ਤਾਂ ਹੀ (ਹਿਰਦੇ ਨੂੰ ਪਵਿਤ੍ਰ ਕਰਨ ਦੀ) ਅਕਲ ਮਿਲਦੀ ਹੈ ।

जो गुरु के द्वार पर जाता है, उसे सूझ आ जाती है।

Through the Gurdwara the Guru's Gate one obtains understanding.

Guru Nanak Dev ji / Raag Suhi / / Guru Granth Sahib ji - Ang 730

ਏਤੁ ਦੁਆਰੈ ਧੋਇ ਹਛਾ ਹੋਇਸੀ ॥

एतु दुआरै धोइ हछा होइसी ॥

Etu duaarai dhoi hachhaa hoisee ||

ਗੁਰੂ ਦੇ ਦਰ ਤੇ ਰਹਿ ਕੇ ਹੀ (ਵਿਕਾਰਾਂ ਦੀ ਮੈਲ) ਧੋਤਿਆਂ ਹਿਰਦਾ ਪਵਿਤ੍ਰ ਹੁੰਦਾ ਹੈ ।

गुरु के द्वार पर धोने से हृदय रूपी बर्तन शुद्ध हो जाता है।

By being washed through this Gate, it becomes pure.

Guru Nanak Dev ji / Raag Suhi / / Guru Granth Sahib ji - Ang 730

ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥

मैले हछे का वीचारु आपि वरताइसी ॥

Maile hachhe kaa veechaaru aapi varataaisee ||

(ਜੇ ਗੁਰੂ ਦੇ ਦਰ ਤੇ ਟਿਕੀਏ ਤਾਂ) ਪਰਮਾਤਮਾ ਆਪ ਹੀ ਇਹ (ਵਿਚਾਰਨ ਦੀ) ਸਮਝ ਬਖ਼ਸ਼ਦਾ ਹੈ ਕਿ ਅਸੀਂ ਚੰਗੇ ਹਾਂ ਜਾਂ ਮੰਦੇ ।

परमात्मा स्वयं ही मैले एवं अच्छे की समझ देता है।

The Lord Himself sets the standards to differentiate between the dirty and the pure.

Guru Nanak Dev ji / Raag Suhi / / Guru Granth Sahib ji - Ang 730

ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥

मतु को जाणै जाइ अगै पाइसी ॥

Matu ko jaa(nn)ai jaai agai paaisee ||

(ਜੇ ਇਸ ਮਨੁੱਖਾ ਜੀਵਨ ਸਮੇ ਗੁਰੂ ਦਾ ਆਸਰਾ ਨਹੀਂ ਲਿਆ ਤਾਂ) ਕੋਈ ਜੀਵ ਇਹ ਨਾਹ ਸਮਝ ਲਏ ਕਿ (ਇਥੋਂ ਖ਼ਾਲੀ-ਹੱਥ) ਜਾ ਕੇ ਪਰਲੋਕ ਵਿਚ (ਜੀਵਨ ਪਵਿਤ੍ਰ ਕਰਨ ਦੀ ਸੂਝ) ਮਿਲੇਗੀ ।

कोई यह मत समझ ले कि वह आगे परलोक में जाकर सूझ पा लेगा।

Do not think that you will automatically find a place of rest hereafter.

Guru Nanak Dev ji / Raag Suhi / / Guru Granth Sahib ji - Ang 730

ਜੇਹੇ ਕਰਮ ਕਮਾਇ ਤੇਹਾ ਹੋਇਸੀ ॥

जेहे करम कमाइ तेहा होइसी ॥

Jehe karam kamaai tehaa hoisee ||

(ਇਹ ਇਕ ਕੁਦਰਤੀ ਨਿਯਮ ਹੈ ਕਿ ਇਥੇ) ਮਨੁੱਖ ਜੇਹੋ ਜੇਹੇ ਕਰਮ ਕਰਦਾ ਹੈ ਉਹੋ ਜੇਹਾ ਉਹ ਬਣ ਜਾਂਦਾ ਹੈ ।

इन्सान जैसे कर्म करता है, वह तैसा ही बन जाता है।

According to the actions one has committed, so does the mortal become.

Guru Nanak Dev ji / Raag Suhi / / Guru Granth Sahib ji - Ang 730

ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ ॥

अम्रितु हरि का नाउ आपि वरताइसी ॥

Ammmritu hari kaa naau aapi varataaisee ||

(ਜੋ ਮਨੁੱਖ ਗੁਰੂ ਦੇ ਦਰ ਤੇ ਡਿੱਗਦਾ ਹੈ ਉਸ ਨੂੰ) ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ ਆਪ ਬਖ਼ਸ਼ਦਾ ਹੈ ।

हरि का नाम अमृत है और वह स्वयं ही यह देन जीवों को देता है।

He Himself bestows the Ambrosial Name of the Lord.

Guru Nanak Dev ji / Raag Suhi / / Guru Granth Sahib ji - Ang 730

ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥

चलिआ पति सिउ जनमु सवारि वाजा वाइसी ॥

Chaliaa pati siu janamu savaari vaajaa vaaisee ||

(ਜਿਸ ਮਨੁੱਖ ਨੂੰ ਇਹ ਦਾਤ ਮਿਲਦੀ ਹੈ) ਉਹ ਆਪਣਾ ਮਨੁੱਖਾ ਜਨਮ ਸੁਚੱਜਾ ਬਣਾ ਕੇ ਇੱਜ਼ਤ ਖੱਟ ਕੇ ਇਥੋਂ ਜਾਂਦਾ ਹੈ, ਉਹ ਆਪਣੀ ਸੋਭਾ ਦਾ ਵਾਜਾ (ਇਥੇ) ਵਜਾ ਜਾਂਦਾ ਹੈ ।

जो व्यक्ति नाम जपता है, वह अपना जन्म संवार कर सम्मानपूर्वक परलोक को जाता है और इस दुनिया में अपनी कीर्ति का डंका बजा जाता है।

Such a mortal departs with honor and renown; his life is embellished and redeemed, and the trumpets resound with his glory.

Guru Nanak Dev ji / Raag Suhi / / Guru Granth Sahib ji - Ang 730

ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥

माणसु किआ वेचारा तिहु लोक सुणाइसी ॥

Maa(nn)asu kiaa vechaaraa tihu lok su(nn)aaisee ||

ਕੋਈ ਇੱਕ ਮਨੁੱਖ ਕੀਹ? ਤਿੰਨਾਂ ਹੀ ਲੋਕਾਂ ਵਿਚ ਪਰਮਾਤਮਾ ਉਸ ਦੀ ਸੋਭਾ ਖਿਲਾਰਦਾ ਹੈ ।

बेचारा मनुष्य तो क्या है, वह यह बाजा तीनों लोकों को सुना जाता है।

Why speak of poor mortals? His glory shall echo throughout the three worlds.

Guru Nanak Dev ji / Raag Suhi / / Guru Granth Sahib ji - Ang 730

ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥੧॥੪॥੬॥

नानक आपि निहाल सभि कुल तारसी ॥१॥४॥६॥

Naanak aapi nihaal sabhi kul taarasee ||1||4||6||

ਹੇ ਨਾਨਕ! ਉਹ ਮਨੁੱਖ ਆਪ ਸਦਾ ਪ੍ਰਸੰਨ-ਚਿੱਤ ਰਹਿੰਦਾ ਹੈ, ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਹੀ ਤਾਰ ਲੈਂਦਾ ਹੈ (ਸੋਭਾ ਦਿਵਾਂਦਾ ਹੈ) ॥੧॥੪॥੬॥

हे नानक ! वह (मनुष्य) आप निहाल हो जाता है और अपने सारे कुल को भवसागर से तार देता है। १॥ ४॥ ६॥

O Nanak, he himself shall be enraptured, and he shall save his entire ancestry. ||1||4||6||

Guru Nanak Dev ji / Raag Suhi / / Guru Granth Sahib ji - Ang 730


ਸੂਹੀ ਮਹਲਾ ੧ ॥

सूही महला १ ॥

Soohee mahalaa 1 ||

सूही महला १ ॥

Soohee, First Mehl:

Guru Nanak Dev ji / Raag Suhi / / Guru Granth Sahib ji - Ang 730

ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ ॥

जोगी होवै जोगवै भोगी होवै खाइ ॥

Jogee hovai jogavai bhogee hovai khaai ||

ਜੇਹੜਾ ਮਨੁੱਖ ਜੋਗੀ ਬਣ ਜਾਂਦਾ ਹੈ ਉਹ ਜੋਗ ਹੀ ਕਮਾਂਦਾ ਹੈ (ਜੋਗ ਕਮਾਣ ਨੂੰ ਹੀ ਸਹੀ ਰਸਤਾ ਸਮਝਦਾ ਹੈ), ਜੋ ਮਨੁੱਖ ਗ੍ਰਿਹਸਤੀ ਬਣਦਾ ਹੈ ਉਹ ਭੋਗਾਂ ਵਿਚ ਹੀ ਮਸਤ ਹੈ ।

जो योगी होता है, वह योग साधना करता है। जो गृहस्थी होता है, वह भोग पदार्थों में ही लीन रहता है।

The Yogi practices yoga, and the pleasure-seeker practices eating.

Guru Nanak Dev ji / Raag Suhi / / Guru Granth Sahib ji - Ang 730

ਤਪੀਆ ਹੋਵੈ ਤਪੁ ਕਰੇ ਤੀਰਥਿ ਮਲਿ ਮਲਿ ਨਾਇ ॥੧॥

तपीआ होवै तपु करे तीरथि मलि मलि नाइ ॥१॥

Tapeeaa hovai tapu kare teerathi mali mali naai ||1||

ਜੇਹੜਾ ਮਨੁੱਖ ਤਪੀ ਬਣਦਾ ਹੈ ਉਹ (ਸਦਾ) ਤਪ (ਹੀ) ਕਰਦਾ ਹੈ, ਤੇ ਤੀਰਥ ਉਤੇ (ਜਾ ਕੇ) ਮਲ ਮਲ ਕੇ (ਭਾਵ, ਬੜੇ ਸਿਦਕ-ਸਰਧਾ ਨਾਲ) ਇਸ਼ਨਾਨ ਕਰਦਾ ਹੈ ॥੧॥

जो तपस्वी होता है, वह तपस्या ही करता है एवं तीथों में मल-मल कर रनान करत। है॥ १॥

The austere practice austerities, bathing and rubbing themselves at sacred shrines of pilgrimage. ||1||

Guru Nanak Dev ji / Raag Suhi / / Guru Granth Sahib ji - Ang 730


ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ ॥੧॥ ਰਹਾਉ ॥

तेरा सदड़ा सुणीजै भाई जे को बहै अलाइ ॥१॥ रहाउ ॥

Teraa sada(rr)aa su(nn)eejai bhaaee je ko bahai alaai ||1|| rahaau ||

(ਪਰ) ਹੇ ਪਿਆਰੇ (ਪ੍ਰਭੂ)! ਮੈਂ ਤਾਂ ਤੇਰੀ ਸਿਫ਼ਤਿ-ਸਾਲਾਹ ਦਾ ਸ਼ਬਦ ਹੀ ਸੁਣਨਾ ਚਾਹੁੰਦਾ ਹਾਂ, ਜੇ ਕੋਈ (ਮੇਰੇ ਕੋਲ) ਬੈਠ ਜਾਏ ਤੇ ਮੈਨੂੰ ਸੁਣਾਵੇ ॥੧॥ ਰਹਾਉ ॥

हे ईश्वर ! यदि कोई बैठकर तेरा स्तुतिगान करेगा तो तेरा सन्देश सुनना चाहूँगा ॥ १॥ रहाउ॥

Let me hear some news of You, O Beloved; if only someone would come and sit with me, and tell me. ||1|| Pause ||

Guru Nanak Dev ji / Raag Suhi / / Guru Granth Sahib ji - Ang 730


ਜੈਸਾ ਬੀਜੈ ਸੋ ਲੁਣੇ ਜੋ ਖਟੇ ਸੋੁ ਖਾਇ ॥

जैसा बीजै सो लुणे जो खटे सो खाइ ॥

Jaisaa beejai so lu(nn)e jo khate sao khaai ||

(ਮਨੁੱਖ) ਜੇਹੋ ਜੇਹਾ ਬੀਜ ਬੀਜਦਾ ਹੈ ਉਹੋ (ਜੇਹਾ ਫਲ) ਵੱਢਦਾ ਹੈ, ਜੋ ਕੁਝ ਖੱਟੀ-ਕਮਾਈ ਕਰਦਾ ਹੈ, ਉਹੀ ਵਰਤਦਾ ਹੈ (ਜੋਗ ਭੋਗ ਤੇ ਤਪ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਕਮਾਈ ਨਹੀਂ ਹੈ ਪਰ ਪ੍ਰਭੂ ਦੀ ਹਜ਼ੂਰੀ ਵਿਚ ਸਿਫ਼ਤਿ-ਸਾਲਾਹ ਹੀ ਪਰਵਾਨ ਹੈ) ।

जैसा बीज आदमी बोता है, वैसा ही फल वह काटता है। जैसी कमाई करता है, वैसा ही उपयोग करता है।

As one plants, so does he harvest; whatever he earns, he eats.

Guru Nanak Dev ji / Raag Suhi / / Guru Granth Sahib ji - Ang 730

ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ ॥੨॥

अगै पुछ न होवई जे सणु नीसाणै जाइ ॥२॥

Agai puchh na hovaee je sa(nn)u neesaa(nn)ai jaai ||2||

ਜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਪਰਵਾਨਾ ਲੈ ਕੇ (ਇਥੋਂ) ਜਾਏ ਤਾਂ ਅਗਾਂਹ (ਪ੍ਰਭੂ ਦੇ ਦਰ ਤੇ) ਉਸ ਨੂੰ ਰੋਕ-ਟੋਕ ਨਹੀਂ ਹੁੰਦੀ ॥੨॥

यदि कोई नाम रूपी परवाने सहित जाए तो आगे परमात्मा के दरबार में उससे कोई पूछताछ नहीं होती ॥ २ ॥

In the world hereafter, his account is not called for, if he goes with the insignia of the Lord. ||2||

Guru Nanak Dev ji / Raag Suhi / / Guru Granth Sahib ji - Ang 730


ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ ॥

तैसो जैसा काढीऐ जैसी कार कमाइ ॥

Taiso jaisaa kaadheeai jaisee kaar kamaai ||

ਮਨੁੱਖ ਜਿਹੋ ਜੇਹੀ ਕਾਰ ਕਮਾਂਦਾ ਹੈ ਉਹੋ ਜੇਹਾ ਉਸ ਦਾ ਨਾਮ ਪੈ ਜਾਂਦਾ ਹੈ (ਆਤਮਕ ਜੀਵਨ ਦੇ ਪੰਧ ਵਿਚ ਭੀ ਇਹੀ ਨਿਯਮ ਹੈ । ਭਗਤ ਉਹੀ ਜੋ ਭਗਤੀ ਕਰਦਾ ਹੈ । ਜੋਗ ਭੋਗ ਜਾਂ ਤਪ ਵਿਚੋਂ ਭਗਤੀ-ਭਾਵ ਪੈਦਾ ਨਹੀਂ ਹੋ ਸਕਦਾ) ।

जैसा (अच्छा-बुरा) कार्य आदमी करता है, वैसा ही उसे कहा जाता है।

According to the actions the mortal commits, so is he proclaimed.

Guru Nanak Dev ji / Raag Suhi / / Guru Granth Sahib ji - Ang 730

ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ ਜਾਇ ॥੩॥

जो दमु चिति न आवई सो दमु बिरथा जाइ ॥३॥

Jo damu chiti na aavaee so damu birathaa jaai ||3||

(ਮਨੁੱਖ ਦਾ) ਜੇਹੜਾ ਸੁਆਸ (ਕਿਸੇ ਐਸੇ ਉੱਦਮ ਵਿਚ ਲੰਘਦਾ ਹੈ ਕਿ ਪਰਮਾਤਮਾ) ਉਸ ਦੇ ਮਨ ਵਿਚ ਨਹੀਂ ਵੱਸਦਾ ਤਾਂ ਉਹ ਸੁਆਸ ਵਿਅਰਥ ਹੀ ਜਾਂਦਾ ਹੈ ॥੩॥

जीवन की जिस सांस में परमात्मा याद नहीं आता, वह सांस व्यर्थ ही बीत जाती है ॥ ३॥

And that breath which is drawn without thinking of the Lord, that breath goes in vain. ||3||

Guru Nanak Dev ji / Raag Suhi / / Guru Granth Sahib ji - Ang 730


ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ॥

इहु तनु वेची बै करी जे को लए विकाइ ॥

Ihu tanu vechee bai karee je ko lae vikaai ||

(ਇਸ ਵਾਸਤੇ) ਜੇ ਕੋਈ ਮਨੁੱਖ ਮੈਨੂੰ ਪ੍ਰਭੂ ਦਾ ਨਾਮ ਵੱਟੇ ਵਿਚ ਦੇ ਕੇ ਮੇਰਾ ਸਰੀਰ ਲੈਣਾ ਚਾਹੇ ਤਾਂ ਮੈਂ ਇਹ ਸਰੀਰ ਵੇਚਣ ਨੂੰ ਤਿਆਰ ਹਾਂ ਮੁੱਲ ਦੇਣ ਨੂੰ ਤਿਆਰ ਹਾਂ ।

यदि कोई खरीददार हो तो मैं अपना यह तन उसे बेच दूंगा,यदि उसके बदले में मुझे परमात्मा का नाम मिलता हो।

I would sell this body, if someone would only purchase it.

Guru Nanak Dev ji / Raag Suhi / / Guru Granth Sahib ji - Ang 730

ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ ॥੪॥੫॥੭॥

नानक कमि न आवई जितु तनि नाही सचा नाउ ॥४॥५॥७॥

Naanak kammi na aavaee jitu tani naahee sachaa naau ||4||5||7||

ਹੇ ਨਾਨਕ! ਜਿਸ (ਮਨੁੱਖਾ) ਸਰੀਰ ਵਿਚ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਨਹੀਂ ਵੱਸਦਾ ਉਹ ਸਰੀਰ ਕਿਸੇ ਕੰਮ ਨਹੀਂ ਆਉਂਦਾ (ਉਹ ਸਰੀਰ ਵਿਅਰਥ ਹੀ ਗਿਆ ਸਮਝੋ ॥੪॥੫॥੭॥

हे नानक ! जिस तन में सत्य-नाम नहीं बसता, वह किसी काम नहीं आता ॥ ४ ॥ ५ ॥ ७ ॥

O Nanak, that body is of no use at all, if it does not enshrine the Name of the True Lord. ||4||5||7||

Guru Nanak Dev ji / Raag Suhi / / Guru Granth Sahib ji - Ang 730


ਸੂਹੀ ਮਹਲਾ ੧ ਘਰੁ ੭

सूही महला १ घरु ७

Soohee mahalaa 1 gharu 7

ਰਾਗ ਸੂਹੀ, ਘਰ ੭ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ ।

सूही महला १ घरु ७

Soohee, First Mehl, Seventh House:

Guru Nanak Dev ji / Raag Suhi / / Guru Granth Sahib ji - Ang 730

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

ੴ सतिगुर प्रसादि ॥

One Universal Creator God. By The Grace Of The True Guru:

Guru Nanak Dev ji / Raag Suhi / / Guru Granth Sahib ji - Ang 730

ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥

जोगु न खिंथा जोगु न डंडै जोगु न भसम चड़ाईऐ ॥

Jogu na khintthaa jogu na danddai jogu na bhasam cha(rr)aaeeai ||

ਗੋਦੜੀ ਪਹਿਨ ਲੈਣਾ ਪਰਮਾਤਮਾ ਨਾਲ ਮਿਲਾਪ ਦਾ ਸਾਧਨ ਨਹੀਂ ਹੈ, ਡੰਡਾ ਹੱਥ ਵਿਚ ਫੜ ਲਿਆਂ ਹਰੀ-ਮੇਲ ਨਹੀਂ ਹੋ ਜਾਂਦਾ, ਜੇ ਸਰੀਰ ਉਤੇ ਸੁਆਹ ਮਲ ਲਈਏ ਤਾਂ ਭੀ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ ।

गुदड़ी पहन लेना योग नहीं है, हाथ में डंडा पकड़ लेना योग नहीं है और शरीर पर भस्म लगा लेना भी योगसाधना नहीं है।

Yoga is not the patched coat, Yoga is not the walking stick. Yoga is not smearing the body with ashes.

Guru Nanak Dev ji / Raag Suhi / / Guru Granth Sahib ji - Ang 730

ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥

जोगु न मुंदी मूंडि मुडाइऐ जोगु न सिंङी वाईऐ ॥

Jogu na munddee moonddi mudaaiai jogu na sin(ng)(ng)ee vaaeeai ||

(ਕੰਨਾਂ ਵਿਚ) ਮੁੰਦ੍ਰਾਂ ਪਾਇਆਂ ਰੱਬ ਦਾ ਮੇਲ ਨਹੀਂ, ਜੇ ਸਿਰ ਮੁਨਾ ਲਈਏ ਤਾਂ ਭੀ ਪ੍ਰਭੂ-ਮਿਲਾਪ ਨਹੀਂ ਹੋ ਸਕਦਾ, ਸਿੰਙੀ ਵਜਾਇਆਂ ਭੀ ਜੋਗ ਸਿੱਧ ਨਹੀਂ ਹੋ ਜਾਂਦਾ ।

कानों में मुद्रा पहन लेना और सिर मुंडवा लेना भी योग नहीं है। सिंगी बजाने से भी योग-साधना नहीं हो सकती।

Yoga is not the ear-rings, and not the shaven head. Yoga is not the blowing of the horn.

Guru Nanak Dev ji / Raag Suhi / / Guru Granth Sahib ji - Ang 730

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੧॥

अंजन माहि निरंजनि रहीऐ जोग जुगति इव पाईऐ ॥१॥

Anjjan maahi niranjjani raheeai jog jugati iv paaeeai ||1||

ਪਰਮਾਤਮਾ ਨਾਲ ਮਿਲਾਪ ਦਾ ਢੰਗ ਸਿਰਫ਼ ਇਸ ਤਰ੍ਹਾਂ ਹੀ ਹਾਸਲ ਹੁੰਦਾ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ ॥੧॥

योग का मार्ग यूं पाया जाता है कि माया में रहते हुए ही निरंजन अर्थात् माया से निर्लिप्त रहें ॥ १॥

Remaining unblemished in the midst of the filth of the world - this is the way to attain Yoga. ||1||

Guru Nanak Dev ji / Raag Suhi / / Guru Granth Sahib ji - Ang 730


ਗਲੀ ਜੋਗੁ ਨ ਹੋਈ ॥

गली जोगु न होई ॥

Galee jogu na hoee ||

ਨਿਰੀਆਂ ਗੱਲਾਂ ਕਰਨ ਨਾਲ ਪ੍ਰਭੂ-ਮਿਲਾਪ ਨਹੀਂ ਹੁੰਦਾ ।

बातें करने से योग नहीं होता।

By mere words, Yoga is not attained.

Guru Nanak Dev ji / Raag Suhi / / Guru Granth Sahib ji - Ang 730

ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥੧॥ ਰਹਾਉ ॥

एक द्रिसटि करि समसरि जाणै जोगी कहीऐ सोई ॥१॥ रहाउ ॥

Ek drisati kari samasari jaa(nn)ai jogee kaheeai soee ||1|| rahaau ||

ਉਹੀ ਮਨੁੱਖ ਜੋਗੀ ਅਖਵਾ ਸਕਦਾ ਹੈ ਜੋ ਇਕੋ ਜੇਹੀ ਨਿਗਾਹ ਨਾਲ ਸਭ (ਜੀਵਾਂ) ਨੂੰ ਬਰਾਬਰ (ਦੇ ਇਨਸਾਨ) ਸਮਝੇ ॥੧॥ ਰਹਾਉ ॥

योगी उसे ही कहा जाता है, जो सब को एक दृष्टि से देखता है तथा एक समान समझता है॥ १॥ रहाउ॥

One who looks upon all with a single eye, and knows them to be one and the same - he alone is known as a Yogi. ||1|| Pause ||

Guru Nanak Dev ji / Raag Suhi / / Guru Granth Sahib ji - Ang 730


ਜੋਗੁ ਨ ਬਾਹਰਿ ਮੜੀ ਮਸਾਣੀ ਜੋਗੁ ਨ ਤਾੜੀ ਲਾਈਐ ॥

जोगु न बाहरि मड़ी मसाणी जोगु न ताड़ी लाईऐ ॥

Jogu na baahari ma(rr)ee masaa(nn)ee jogu na taa(rr)ee laaeeai ||

(ਘਰੋਂ) ਬਾਹਰ ਮੜ੍ਹੀਆਂ ਵਿਚ ਮਸਾਣਾਂ ਵਿਚ ਰਿਹਾਂ ਪ੍ਰਭੂ-ਮੇਲ ਨਹੀਂ ਹੁੰਦਾ, ਸਮਾਧੀਆਂ ਲਾਇਆਂ ਭੀ ਰੱਬ ਨਹੀਂ ਮਿਲਦਾ ।

बाहर श्मशान में रहना योग-साधना नही है और न ही समाधि लगाना योग है।

Yoga is not wandering to the tombs of the dead; Yoga is not sitting in trances.

Guru Nanak Dev ji / Raag Suhi / / Guru Granth Sahib ji - Ang 730

ਜੋਗੁ ਨ ਦੇਸਿ ਦਿਸੰਤਰਿ ਭਵਿਐ ਜੋਗੁ ਨ ਤੀਰਥਿ ਨਾਈਐ ॥

जोगु न देसि दिसंतरि भविऐ जोगु न तीरथि नाईऐ ॥

Jogu na desi disanttari bhaviai jogu na teerathi naaeeai ||

ਜੇ ਦੇਸ ਪਰਦੇਸ ਵਿਚ ਭੌਂਦੇ ਫਿਰੀਏ ਤਾਂ ਭੀ ਪ੍ਰਭੂ-ਮਿਲਾਪ ਨਹੀਂ ਹੁੰਦਾ । ਤੀਰਥ ਉਤੇ ਇਸ਼ਨਾਨ ਕੀਤਿਆਂ ਭੀ ਪ੍ਰਭੂ-ਪ੍ਰਾਪਤੀ ਨਹੀਂ ।

देश-परदेस में भ्रमण करना और तीथों मेंस्नान करना भी योग नही है।

Yoga is not wandering through foreign lands; Yoga is not bathing at sacred shrines of pilgrimage.

Guru Nanak Dev ji / Raag Suhi / / Guru Granth Sahib ji - Ang 730

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੨॥

अंजन माहि निरंजनि रहीऐ जोग जुगति इव पाईऐ ॥२॥

Anjjan maahi niranjjani raheeai jog jugati iv paaeeai ||2||

ਪਰਮਾਤਮਾ ਨਾਲ ਮਿਲਾਪ ਦਾ ਢੰਗ ਸਿਰਫ਼ ਇਸ ਤਰ੍ਹਾਂ ਹੀ ਆਉਂਦਾ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ ॥੨॥

योग की युक्ति यही है केि मोह-माया में रहते हुए माया से निर्लिप्त रहें ॥ २ ॥

Remaining unblemished in the midst of the filth of the world - this is the way to attain Yoga. ||2||

Guru Nanak Dev ji / Raag Suhi / / Guru Granth Sahib ji - Ang 730


ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥

सतिगुरु भेटै ता सहसा तूटै धावतु वरजि रहाईऐ ॥

Satiguru bhetai taa sahasaa tootai dhaavatu varaji rahaaeeai ||

ਜਦੋਂ ਗੁਰੂ ਮਿਲ ਪਏ ਤਾਂ ਮਨ ਦਾ ਸਹਿਮ ਮੁੱਕ ਜਾਂਦਾ ਹੈ, ਵਿਕਾਰਾਂ ਵਲ ਦੌੜਦੇ ਮਨ ਨੂੰ ਰੋਕ ਕੇ ਰੱਖ ਸਕੀਦਾ ਹੈ,

जब सतगुरु मिल जाता है तो मानव का संदेह समाप्त हो जाता है और वह भटकते हुए मन को वश में कर लेता है।

Meeting with the True Guru, doubt is dispelled, and the wandering mind is restrained.

Guru Nanak Dev ji / Raag Suhi / / Guru Granth Sahib ji - Ang 730

ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ ॥

निझरु झरै सहज धुनि लागै घर ही परचा पाईऐ ॥

Nijharu jharai sahaj dhuni laagai ghar hee parachaa paaeeai ||

(ਮਨ ਵਿਚ ਪ੍ਰਭੂ ਦੇ ਅੰਮ੍ਰਿਤ ਨਾਮ ਦਾ ਇਕ) ਚਸ਼ਮਾ ਚੱਲ ਪੈਂਦਾ ਹੈ, ਅਡੋਲ ਅਵਸਥਾ ਦੀ ਰੌ ਬਣ ਜਾਂਦੀ ਹੈ; ਹਿਰਦੇ ਦੇ ਅੰਦਰ ਹੀ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ ।

उसके हृदय में अमृत-नाम का झरना बहने लग जाता है, उसका मन मधुर अनहद ध्वनि को सुनने लगता है और हृदय-घर में विद्यमान परमात्मा के साथ वह लीन रहता है।

Nectar rains down, celestial music resounds, and deep within, wisdom is obtained.

Guru Nanak Dev ji / Raag Suhi / / Guru Granth Sahib ji - Ang 730

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੩॥

अंजन माहि निरंजनि रहीऐ जोग जुगति इव पाईऐ ॥३॥

Anjjan maahi niranjjani raheeai jog jugati iv paaeeai ||3||

ਪਰਮਾਤਮਾ ਨਾਲ ਮਿਲਾਪ ਦੀ ਜਾਚ ਸਿਰਫ਼ ਇਸੇ ਤਰ੍ਹਾਂ ਆਉਂਦੀ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ ॥੩॥

वास्तव में मोह माया में रहकर माया से निर्लिप्त रहना ही योग-युक्ति है॥ ३॥

Remaining unblemished in the midst of the filth of the world - this is the way to attain Yoga. ||3||

Guru Nanak Dev ji / Raag Suhi / / Guru Granth Sahib ji - Ang 730


ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥

नानक जीवतिआ मरि रहीऐ ऐसा जोगु कमाईऐ ॥

Naanak jeevatiaa mari raheeai aisaa jogu kamaaeeai ||

ਹੇ ਨਾਨਕ! ਪਰਮਾਤਮਾ ਦੇ ਮਿਲਾਪ ਦਾ ਅੱਭਿਆਸ ਇਉਂ ਕਰਨਾ ਚਾਹੀਦਾ ਹੈ ਕਿ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਵਿਕਾਰਾਂ ਵਲੋਂ ਪਰੇ ਹਟੇ ਰਹਿਣਾ ਚਾਹੀਦਾ ਹੈ ।

हे नानक ! ऐसी योग-साधना करनी चाहिए कि जीवन में मोह-माया से तटस्थ रहा जाए।

O Nanak, remain dead while yet alive - practice such a Yoga.

Guru Nanak Dev ji / Raag Suhi / / Guru Granth Sahib ji - Ang 730

ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ ॥

वाजे बाझहु सिंङी वाजै तउ निरभउ पदु पाईऐ ॥

Vaaje baajhahu sin(ng)(ng)ee vaajai tau nirabhau padu paaeeai ||

(ਜੋਗੀ ਤਾਂ ਸਿੰਙ ਦਾ ਵਾਜਾ ਵਜਾਂਦਾ ਹੈ, ਪਰ ਸਿਮਰਨ-ਅੱਭਿਆਸ ਕਰਨ ਵਾਲੇ ਦੇ ਅੰਦਰ ਇਕ ਅਜੇਹਾ ਸੁਰੀਲਾ ਆਨੰਦ ਬਣਦਾ ਹੈ ਕਿ, ਮਾਨੋ) ਬਿਨਾ ਵਾਜਾ ਵਜਾਇਆਂ ਸਿੰਙ ਦਾ ਵਾਜਾ ਵੱਜ ਰਿਹਾ ਹੈ । (ਜਦੋਂ ਮਨੁੱਖ ਇਸ ਆਤਮਕ ਆਨੰਦ ਨੂੰ ਮਾਣਨ ਲੱਗ ਪੈਂਦਾ ਹੈ) ਤਦੋਂ ਉਹ ਐਸੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜਿਸ ਵਿਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ ।

जब अन्तर्मन में बाजे के बिना ही अनहद ध्वनि रूपी सिंर्गी बजती है तो निर्भय पद की प्राप्ति हो जाती है।

When the horn is blown without being blown, then you shall attain the state of fearless dignity.

Guru Nanak Dev ji / Raag Suhi / / Guru Granth Sahib ji - Ang 730

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥੪॥੧॥੮॥

अंजन माहि निरंजनि रहीऐ जोग जुगति तउ पाईऐ ॥४॥१॥८॥

Anjjan maahi niranjjani raheeai jog jugati tau paaeeai ||4||1||8||

ਜਦੋਂ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹਿ ਸਕੀਏ, ਤਦੋਂ ਪ੍ਰਭੂ-ਮਿਲਾਪ ਦੀ ਜਾਚ ਆ ਜਾਂਦੀ ਹੈ ॥੪॥੧॥੮॥

योग का मार्ग इस विधि से ही पाया जाता है कि माया में रहते हुए ही निरंजन अर्थात् माया से निर्लिप्त रहे ॥ ४॥ १ ॥ ८॥

Remaining unblemished in the midst of the filth of the world - this is the way to attain Yoga. ||4||1||8||

Guru Nanak Dev ji / Raag Suhi / / Guru Granth Sahib ji - Ang 730


ਸੂਹੀ ਮਹਲਾ ੧ ॥

सूही महला १ ॥

Soohee mahalaa 1 ||

सूही महला १ ॥

Soohee, First Mehl:

Guru Nanak Dev ji / Raag Suhi / / Guru Granth Sahib ji - Ang 730

ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ ॥

कउण तराजी कवणु तुला तेरा कवणु सराफु बुलावा ॥

Kau(nn) taraajee kava(nn)u tulaa teraa kava(nn)u saraaphu bulaavaa ||

ਹੇ ਪ੍ਰਭੂ! ਕੋਈ ਐਸੀ ਤੱਕੜੀ ਨਹੀਂ ਕੋਈ ਐਸਾ ਵੱਟਾ ਨਹੀਂ (ਜੋ ਤੇਰੇ ਗੁਣਾਂ ਦਾ ਅੰਦਾਜ਼ਾ ਲਾ ਸਕਣ), ਕੋਈ ਐਸਾ ਸਰਾਫ਼ ਨਹੀਂ ਜਿਸ ਨੂੰ ਮੈਂ (ਤੇਰੇ ਗੁਣਾਂ ਦਾ ਅੰਦਾਜ਼ਾ ਲਾਣ ਵਾਸਤੇ) ਸੱਦ ਸਕਾਂ ।

हे ईश्वर ! वह कौन-सा तराजू है, कौन-सा तुला है, जिसमें मैं तेरे गुणों का भार तोलूं ?

What scale, what weights, and what assayer shall I call for You, Lord?

Guru Nanak Dev ji / Raag Suhi / / Guru Granth Sahib ji - Ang 730

ਕਉਣੁ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲੁ ਕਰਾਵਾ ॥੧॥

कउणु गुरू कै पहि दीखिआ लेवा कै पहि मुलु करावा ॥१॥

Kau(nn)u guroo kai pahi deekhiaa levaa kai pahi mulu karaavaa ||1||

ਮੈਨੂੰ ਕੋਈ ਐਸਾ ਉਸਤਾਦ ਨਹੀਂ ਦਿੱਸਦਾ ਜਿਸ ਪਾਸੋਂ ਮੈਂ ਤੇਰਾ ਮੁੱਲ ਪਵਾ ਸਕਾਂ ਜਾਂ ਮੁੱਲ ਪਾਣ ਦੀ ਜਾਚ ਸਿੱਖ ਸਕਾਂ ॥੧॥

तेरी महिमा की परख करने के लिए मैं किस सर्राफ को बुलाऊँ ? कौन-से गुरु के पास दीक्षा लूं, और किससे मैं मूल्यांकन कराऊँ ? ॥ १॥

From what guru should I receive instruction? By whom should I have Your value appraised? ||1||

Guru Nanak Dev ji / Raag Suhi / / Guru Granth Sahib ji - Ang 730



Download SGGS PDF Daily Updates ADVERTISE HERE