Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਭਾਹਿ ਬਲੰਦੜੀ ਬੁਝਿ ਗਈ ਰਖੰਦੜੋ ਪ੍ਰਭੁ ਆਪਿ ॥
भाहि बलंदड़ी बुझि गई रखंदड़ो प्रभु आपि ॥
Bhaahi balandda(rr)ee bujhi gaee rakhandda(rr)o prbhu aapi ||
ਉਹ ਪ੍ਰਭੂ (ਸਿਮਰਨ ਕੀਤਿਆਂ) ਆਪ ਜੀਵ ਦਾ ਰਾਖਾ ਬਣਦਾ ਹੈ ਤੇ ਉਸ ਦੇ ਅੰਦਰ ਦੀ ਬਲਦੀ (ਤ੍ਰਿਸਨਾ ਦੀ) ਅੱਗ ਬੁੱਝ ਜਾਂਦੀ ਹੈ ।
मेरे मन में प्रज्वलित तृष्णा की अग्नि बुझ गई है तथा प्रभु स्वयं ही मेरा रखवाला बना है।
The burning fire has been put out; God Himself has saved me.
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਜਿਨਿ ਉਪਾਈ ਮੇਦਨੀ ਨਾਨਕ ਸੋ ਪ੍ਰਭੁ ਜਾਪਿ ॥੨॥
जिनि उपाई मेदनी नानक सो प्रभु जापि ॥२॥
Jini upaaee medanee naanak so prbhu jaapi ||2||
ਹੇ ਨਾਨਕ! ਜਿਸ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਉਸ ਦਾ ਸਿਮਰਨ ਕਰ ॥੨॥
हे नानक ! जिसने यह पृथ्वी उत्पन्न की है, उस प्रभु का जाप करो ॥ २॥
Meditate on that God, O Nanak, who created the universe. ||2||
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਪਉੜੀ ॥
पउड़ी ॥
Pau(rr)ee ||
पउड़ी ॥
Pauree:
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਜਾ ਪ੍ਰਭ ਭਏ ਦਇਆਲ ਨ ਬਿਆਪੈ ਮਾਇਆ ॥
जा प्रभ भए दइआल न बिआपै माइआ ॥
Jaa prbh bhae daiaal na biaapai maaiaa ||
ਜਦੋਂ (ਜੀਵ ਉੱਤੇ) ਪ੍ਰਭੂ ਜੀ ਮੇਹਰਬਾਨ ਹੋਣ ਤਾਂ ਮਾਇਆ ਜ਼ੋਰ ਨਹੀਂ ਪਾ ਸਕਦੀ ।
जब प्रभु दयालु हो गया तो माया मुझे प्रभावित नहीं करती।
When God becomes merciful, Maya does not cling.
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਕੋਟਿ ਅਘਾ ਗਏ ਨਾਸ ਹਰਿ ਇਕੁ ਧਿਆਇਆ ॥
कोटि अघा गए नास हरि इकु धिआइआ ॥
Koti aghaa gae naas hari iku dhiaaiaa ||
ਇਕ ਪ੍ਰਭੂ ਨੂੰ ਸਿਮਰਿਆਂ ਕਰੋੜਾਂ ਹੀ ਪਾਪ ਨਾਸ ਹੋ ਜਾਂਦੇ ਹਨ ।
एक परमेश्वर का ध्यान करने से करोड़ों पाप नाश हो गए हैं।
Millions of sins are eliminated, by meditating on the Naam, the Name of the One Lord.
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ॥
निरमल भए सरीर जन धूरी नाइआ ॥
Niramal bhae sareer jan dhooree naaiaa ||
ਸਿਮਰਨ ਕਰਨ ਵਾਲੇ ਬੰਦਿਆਂ ਦੀ ਚਰਨ-ਧੂੜ ਵਿਚ ਨ੍ਹਾਤਿਆਂ ਸਰੀਰ ਪਵਿਤ੍ਰ ਹੋ ਜਾਂਦੇ ਹਨ ।
संतजनों की चरण-धूलि में स्नान करने से शरीर शुद्ध हो गया है।
The body is made immaculate and pure, bathing in the dust of the feet of the Lord's humble servants.
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਮਨ ਤਨ ਭਏ ਸੰਤੋਖ ਪੂਰਨ ਪ੍ਰਭੁ ਪਾਇਆ ॥
मन तन भए संतोख पूरन प्रभु पाइआ ॥
Man tan bhae santtokh pooran prbhu paaiaa ||
(ਸੰਤਾਂ ਦੀ ਸੰਗਤਿ ਵਿਚ) ਪੂਰਨ ਪ੍ਰਭੂ ਮਿਲ ਪੈਂਦਾ ਹੈ ਤੇ ਮਨ ਤੇ ਤਨ ਦੋਹਾਂ ਨੂੰ ਸੰਤੋਖ ਪ੍ਰਾਪਤ ਹੁੰਦਾ ਹੈ ।
जब पूर्ण प्रभु प्राप्त हुआ तो मन एवं तन सन्तुष्ट हो गए।
The mind and body become contented, finding the Perfect Lord God.
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਤਰੇ ਕੁਟੰਬ ਸੰਗਿ ਲੋਗ ਕੁਲ ਸਬਾਇਆ ॥੧੮॥
तरे कुट्मब संगि लोग कुल सबाइआ ॥१८॥
Tare kutambb sanggi log kul sabaaiaa ||18||
ਅਜੇਹੇ ਮਨੁੱਖਾਂ ਦੀ ਸੰਗਤਿ ਵਿਚ ਉਹਨਾਂ ਦੇ ਪਰਵਾਰ ਦੇ ਲੋਕ ਤੇ ਸਾਰੀਆਂ ਕੁਲਾਂ ਤਰ ਜਾਂਦੀਆਂ ਹਨ ॥੧੮॥
फिर मेरे परिवार के सदस्य एवं वंशावलि मेरे साथ भवसागर से पार हो गए॥ १८ ॥
One is saved, along with his family, and all his ancestors. ||18||
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਸਲੋਕ ॥
सलोक ॥
Salok ||
श्लोक॥
Shalok:
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣਹ ॥
गुर गोबिंद गोपाल गुर गुर पूरन नाराइणह ॥
Gur gobindd gopaal gur gur pooran naaraai(nn)ah ||
ਗੁਰੂ ਗੋਬਿੰਦ-ਰੂਪ ਹੈ, ਗੋਪਾਲ-ਰੂਪ ਹੈ, ਸਰਬ-ਵਿਆਪਕ ਨਾਰਾਇਣ ਦਾ ਰੂਪ ਹੈ ।
गुरु ही गोविंद एवं गुरु ही गोपाल है और गुरु ही पूर्ण नारायण का रूप है।
The Guru is the Lord of the Universe; the Guru is the Lord of the world; the Guru is the Perfect Pervading Lord God.
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਗੁਰ ਦਇਆਲ ਸਮਰਥ ਗੁਰ ਗੁਰ ਨਾਨਕ ਪਤਿਤ ਉਧਾਰਣਹ ॥੧॥
गुर दइआल समरथ गुर गुर नानक पतित उधारणह ॥१॥
Gur daiaal samarath gur gur naanak patit udhaara(nn)ah ||1||
ਗੁਰੂ ਦਇਆ ਦਾ ਘਰ ਹੈ, ਸਮਰੱਥਾ ਵਾਲਾ ਹੈ ਤੇ ਹੇ ਨਾਨਕ! ਵਿਕਾਰੀਆਂ ਨੂੰ ਭੀ ਤਾਰਨਹਾਰ ਹੈ ॥੧॥
हे नानक ! गुरु ही दया का सागर है, वह सर्वकला समर्थ है और वही पतितों का उद्धार करने वाला है॥ १॥
The Guru is compassionate; the Guru is all-powerful; the Guru, O Nanak, is the Saving Grace of sinners. ||1||
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਭਉਜਲੁ ਬਿਖਮੁ ਅਸਗਾਹੁ ਗੁਰਿ ਬੋਹਿਥੈ ਤਾਰਿਅਮੁ ॥
भउजलु बिखमु असगाहु गुरि बोहिथै तारिअमु ॥
Bhaujalu bikhamu asagaahu guri bohithai taariamu ||
ਸੰਸਾਰ-ਸਮੁੰਦਰ ਬੜਾ ਭਿਆਨਕ ਤੇ ਅਥਾਹ ਹੈ, ਪਰ ਗੁਰੂ-ਜਹਾਜ਼ ਨੇ ਮੈਨੂੰ ਇਸ ਵਿਚੋਂ ਬਚਾ ਲਿਆ ਹੈ ।
यह भवसागर बड़ा विषम एवं भयानक है किन्तु गुरु रूपी जहाज के द्वारा मैं इस भवसागर से पार हो गया हूँ।
The Guru is the boat, to cross over the dangerous, treacherous, unfathomable world-ocean.
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਨਾਨਕ ਪੂਰ ਕਰੰਮ ਸਤਿਗੁਰ ਚਰਣੀ ਲਗਿਆ ॥੨॥
नानक पूर करम सतिगुर चरणी लगिआ ॥२॥
Naanak poor karamm satigur chara(nn)ee lagiaa ||2||
ਹੇ ਨਾਨਕ! ਜੋ ਮਨੁੱਖ ਸਤਿਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੇ ਚੰਗੇ ਭਾਗ ਹੁੰਦੇ ਹਨ ॥੨॥
हे नानक ! पूर्ण भाग्य से ही सतगुरु के चरणों में लगा हूँ॥ २॥
O Nanak, by perfect good karma, one is attached to the feet of the True Guru. ||2||
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਪਉੜੀ ॥
पउड़ी ॥
Pau(rr)ee ||
पउड़ी ॥
Pauree:
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਧੰਨੁ ਧੰਨੁ ਗੁਰਦੇਵ ਜਿਸੁ ਸੰਗਿ ਹਰਿ ਜਪੇ ॥
धंनु धंनु गुरदेव जिसु संगि हरि जपे ॥
Dhannu dhannu guradev jisu sanggi hari jape ||
ਸਦਕੇ ਹਾਂ ਗੁਰੂ ਤੋਂ ਜਿਸ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਦਾ ਭਜਨ ਕੀਤਾ ਜਾ ਸਕਦਾ ਹੈ,
वह गुरुदेव धन्य-धन्य है, जिसकी संगति में भगवान का सिमरन किया जाता है।
Blessed, blessed is the Divine Guru; associating with Him, one meditates on the Lord.
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਗੁਰ ਕ੍ਰਿਪਾਲ ਜਬ ਭਏ ਤ ਅਵਗੁਣ ਸਭਿ ਛਪੇ ॥
गुर क्रिपाल जब भए त अवगुण सभि छपे ॥
Gur kripaal jab bhae ta avagu(nn) sabhi chhape ||
ਜਦੋਂ ਸਤਿਗੁਰੂ ਮੇਹਰਬਾਨ ਹੁੰਦਾ ਹੈ ਤਾਂ ਸਾਰੇ ਔਗੁਣ ਦੂਰ ਹੋ ਜਾਂਦੇ ਹਨ,
जब गुरु कृपा के घर में आया तो तमाम अवगुण लुप्त हो गए।
When the Guru becomes merciful, then all one's demerits are dispelled.
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਪਾਰਬ੍ਰਹਮ ਗੁਰਦੇਵ ਨੀਚਹੁ ਉਚ ਥਪੇ ॥
पारब्रहम गुरदेव नीचहु उच थपे ॥
Paarabrham guradev neechahu uch thape ||
ਪ੍ਰਭੂ ਦਾ ਰੂਪ ਗੁਰੂ ਨੀਵਿਆਂ ਤੋਂ ਉੱਚੇ ਕਰ ਦੇਂਦਾ ਹੈ ।
परब्रह्म गुरुदेव ने मुझे निम्न से उच्च बना दिया है।
The Supreme Lord God, the Divine Guru, uplifts and exalts the lowly.
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਕਾਟਿ ਸਿਲਕ ਦੁਖ ਮਾਇਆ ਕਰਿ ਲੀਨੇ ਅਪ ਦਸੇ ॥
काटि सिलक दुख माइआ करि लीने अप दसे ॥
Kaati silak dukh maaiaa kari leene ap dase ||
ਮਾਇਆ ਦੇ ਦੁਖਾਂ ਦੀ ਫਾਹੀ ਕੱਟ ਕੇ ਆਪਣੇ ਸੇਵਕ ਬਣਾ ਲੈਂਦਾ ਹੈ,
उसने माया के दुखों के बन्धन को काटकर हमें अपना दास बनाया है।
Cutting away the painful noose of Maya, He makes us His own slaves.
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਗੁਣ ਗਾਏ ਬੇਅੰਤ ਰਸਨਾ ਹਰਿ ਜਸੇ ॥੧੯॥
गुण गाए बेअंत रसना हरि जसे ॥१९॥
Gu(nn) gaae beantt rasanaa hari jase ||19||
(ਗੁਰੂ ਦੀ ਸੰਗਤਿ ਵਿਚ ਰਿਹਾਂ) ਜੀਭ ਨਾਲ ਬੇਅੰਤ ਪ੍ਰਭੂ ਦੇ ਗੁਣ ਗਾ ਸਕੀਦੇ ਹਨ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਸਕੀਦੀ ਹੈ ॥੧੯॥
अब हमारी रसना भगवान का यश एवं उसका गुणगान करती रहती है।॥ १६ ॥
With my tongue, I sing the Glorious Praises of the infinite Lord God. ||19||
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਸਲੋਕ ॥
सलोक ॥
Salok ||
श्लोक॥
Shalok:
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਦ੍ਰਿਸਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰਹ ॥
द्रिसटंत एको सुनीअंत एको वरतंत एको नरहरह ॥
Drisatantt eko suneeantt eko varatantt eko naraharah ||
ਉਹਨਾਂ ਨੂੰ ਹਰ ਥਾਂ ਉਹ ਖ਼ਲਕਤਿ ਦਾ ਸਾਈਂ ਹੀ ਦਿੱਸਦਾ ਹੈ, ਸੁਣੀਦਾ ਹੈ, ਵਿਆਪਕ ਜਾਪਦਾ ਹੈ,
एक परमेश्वर ही सर्वत्र दिखाई दे रहा है, एक वही सब जगह सुना जा रहा है और एक वही सारी सृष्टि में व्यापक हो रहा है।
I see only the One Lord; I hear only the One Lord; the One Lord is all-pervading.
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਨਾਮ ਦਾਨੁ ਜਾਚੰਤਿ ਨਾਨਕ ਦਇਆਲ ਪੁਰਖ ਕ੍ਰਿਪਾ ਕਰਹ ॥੧॥
नाम दानु जाचंति नानक दइआल पुरख क्रिपा करह ॥१॥
Naam daanu jaachantti naanak daiaal purakh kripaa karah ||1||
ਹੇ ਨਾਨਕ! ਜਿਨ੍ਹਾਂ ਉਤੇ ਦਿਆਲ ਪ੍ਰਭੂ ਮੇਹਰ ਕਰਦਾ ਹੈ । ਉਹ ਉਸ ਪਾਸੋਂ ਬੰਦਗੀ ਦਾ ਖ਼ੈਰ ਮੰਗਦੇ ਹਨ ॥੧॥
हे दयालु परमेश्वर ! कृपा करो, क्योंकि नानक तो तुझसे नाम-दान की ही याचना कर रहा है॥ १॥
Nanak begs for the gift of the Naam; O Merciful Lord God, please grant Your Grace. ||1||
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਹਿਕੁ ਸੇਵੀ ਹਿਕੁ ਸੰਮਲਾ ਹਰਿ ਇਕਸੁ ਪਹਿ ਅਰਦਾਸਿ ॥
हिकु सेवी हिकु समला हरि इकसु पहि अरदासि ॥
Hiku sevee hiku sammalaa hari ikasu pahi aradaasi ||
ਮੇਰੀ ਇਕ ਪ੍ਰਭੂ ਦੇ ਪਾਸ ਹੀ ਅਰਜ਼ੋਈ ਹੈ ਕਿ ਮੈਂ ਪ੍ਰਭੂ ਨੂੰ ਹੀ ਸਿਮਰਾਂ ਤੇ ਪ੍ਰਭੂ ਨੂੰ ਹੀ ਹਿਰਦੇ ਵਿਚ ਸੰਭਾਲ ਰੱਖਾਂ ।
मैं तो उस एक परमेश्वर की ही उपासना करता हूँ, उस एक को ही स्मरण करता हूँ तथा एक के समक्ष ही प्रार्थना करता हूँ।
I serve the One Lord, I contemplate the One Lord, and to the One Lord, I offer my prayer.
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਨਾਮ ਵਖਰੁ ਧਨੁ ਸੰਚਿਆ ਨਾਨਕ ਸਚੀ ਰਾਸਿ ॥੨॥
नाम वखरु धनु संचिआ नानक सची रासि ॥२॥
Naam vakharu dhanu sancchiaa naanak sachee raasi ||2||
ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਨਾਮ-ਰੂਪ ਸੌਦਾ ਨਾਮ-ਰੂਪ ਧਨ ਜੋੜਿਆ ਹੈ, ਉਹਨਾਂ ਦੀ ਇਹ ਪੂੰਜੀ ਸਦਾ ਹੀ ਕਾਇਮ ਰਹਿੰਦੀ ਹੈ ॥੨॥
हे नानक ! मैंने तो नाम पदार्थ एवं नाम धन ही संचित किया है, क्योंकि यह नाम धन ही सच्ची पूंजी है॥ २॥
Nanak has gathered in the wealth, the merchandise of the Naam; this is the true capital. ||2||
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਪਉੜੀ ॥
पउड़ी ॥
Pau(rr)ee ||
पउड़ी॥
Pauree:
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਪ੍ਰਭ ਦਇਆਲ ਬੇਅੰਤ ਪੂਰਨ ਇਕੁ ਏਹੁ ॥
प्रभ दइआल बेअंत पूरन इकु एहु ॥
Prbh daiaal beantt pooran iku ehu ||
ਸਿਰਫ਼ ਇਹ ਦਿਆਲ ਤੇ ਬੇਅੰਤ ਪ੍ਰਭੂ ਹੀ ਹਰ ਥਾਂ ਮੌਜੂਦ ਹੈ, ਉਹ ਆਪ ਹੀ ਆਪ ਸਭ ਕੁਝ ਹੈ,
प्रभु वड़ा दयालु एवं बेअन्त है और एक वही सर्वव्यापक है।
God is merciful and infinite. The One and Only is all-pervading.
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਸਭੁ ਕਿਛੁ ਆਪੇ ਆਪਿ ਦੂਜਾ ਕਹਾ ਕੇਹੁ ॥
सभु किछु आपे आपि दूजा कहा केहु ॥
Sabhu kichhu aape aapi doojaa kahaa kehu ||
ਹੋਰ ਦੂਜਾ ਕੇਹੜਾ ਦੱਸਾਂ (ਜੇ ਉਸ ਵਰਗਾ ਹੋਵੇ)?
वह आप ही सबकुछ है, फिर उस जैसा मैं अन्य किसे कहूँ?
He Himself is all-in-all. Who else can we speak of?
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਆਪਿ ਕਰਹੁ ਪ੍ਰਭ ਦਾਨੁ ਆਪੇ ਆਪਿ ਲੇਹੁ ॥
आपि करहु प्रभ दानु आपे आपि लेहु ॥
Aapi karahu prbh daanu aape aapi lehu ||
ਹੇ ਪ੍ਰਭੂ! ਤੂੰ ਆਪ ਹੀ ਦਾਨ ਕਰਨ ਵਾਲਾ ਹੈਂ ਤੇ ਆਪ ਹੀ ਉਹ ਦਾਨ ਲੈਣ ਵਾਲਾ ਹੈਂ ।
हे प्रभु ! तुम स्वयं ही दान करते हो और स्वयं ही दान लेते हो।
God Himself grants His gifts, and He Himself receives them.
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਆਵਣ ਜਾਣਾ ਹੁਕਮੁ ਸਭੁ ਨਿਹਚਲੁ ਤੁਧੁ ਥੇਹੁ ॥
आवण जाणा हुकमु सभु निहचलु तुधु थेहु ॥
Aava(nn) jaa(nn)aa hukamu sabhu nihachalu tudhu thehu ||
(ਜੀਵਾਂ ਦਾ) ਜੰਮਣਾ ਤੇ ਮਰਨਾ-ਇਹ ਤੇਰਾ ਹੁਕਮ ਹੈ (ਭਾਵ, ਤੇਰੀ ਖੇਡ ਹੈ), ਤੇਰਾ ਆਪਣਾ ਟਿਕਾਣਾ ਸਦਾ ਅਟੱਲ ਹੈ ।
जन्म एवं मृत्यु सब तेरे हुक्म में ही है और तेरा पावन धाम सदा अटल है।
Coming and going are all by the Hukam of Your Will; Your place is steady and unchanging.
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਨਾਨਕੁ ਮੰਗੈ ਦਾਨੁ ਕਰਿ ਕਿਰਪਾ ਨਾਮੁ ਦੇਹੁ ॥੨੦॥੧॥
नानकु मंगै दानु करि किरपा नामु देहु ॥२०॥१॥
Naanaku manggai daanu kari kirapaa naamu dehu ||20||1||
ਨਾਨਕ (ਤੈਥੋਂ) ਖ਼ੈਰ ਮੰਗਦਾ ਹੈ, ਮੇਹਰ ਕਰ ਤੇ ਨਾਮ ਬਖ਼ਸ਼ ॥੨੦॥੧॥
नानक तो तुझसे नाम का दान ही माँगता है, इसलिए कृपा करके मुझे अपना नाम प्रदान करो॥ २०॥ १॥
Nanak begs for this gift; by Your Grace, Lord, please grant me Your Name. ||20||1||
Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 710
ਜੈਤਸਰੀ ਬਾਣੀ ਭਗਤਾ ਕੀ
जैतसरी बाणी भगता की
Jaitasaree baa(nn)ee bhagataa kee
जैतसरी बाणी भगता की
Jaitsree, The Word Of The Devotees:
Bhagat Ravidas ji / Raag Jaitsiri / / Guru Granth Sahib ji - Ang 710
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik-oamkkaari satigur prsaadi ||
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
ईश्वर एक है, जिसे सतगुरु की कृपा से पाया जा सकता है।
One Universal Creator God. By The Grace Of The True Guru:
Bhagat Ravidas ji / Raag Jaitsiri / / Guru Granth Sahib ji - Ang 710
ਨਾਥ ਕਛੂਅ ਨ ਜਾਨਉ ॥
नाथ कछूअ न जानउ ॥
Naath kachhooa na jaanau ||
ਹੇ ਪ੍ਰਭੂ! ਮੇਰੀ ਇਸ ਅੱਗੇ (ਹੁਣ) ਕੋਈ ਪੇਸ਼ ਨਹੀਂ ਜਾਂਦੀ ।
हे मालिक ! मैं कुछ भी नहीं जानता,
O my Lord and Master, I know nothing.
Bhagat Ravidas ji / Raag Jaitsiri / / Guru Granth Sahib ji - Ang 710
ਮਨੁ ਮਾਇਆ ਕੈ ਹਾਥਿ ਬਿਕਾਨਉ ॥੧॥ ਰਹਾਉ ॥
मनु माइआ कै हाथि बिकानउ ॥१॥ रहाउ ॥
Manu maaiaa kai haathi bikaanau ||1|| rahaau ||
ਮੈਂ ਆਪਣਾ ਮਨ ਮਾਇਆ ਦੇ ਹੱਥ ਵੇਚ ਚੁਕਿਆ ਹਾਂ ॥੧॥ ਰਹਾਉ ॥
क्योंकि मेरा यह मन माया के हाथ बिक चुका है॥ १॥ रहाउ॥
My mind has sold out, and is in Maya's hands. ||1|| Pause ||
Bhagat Ravidas ji / Raag Jaitsiri / / Guru Granth Sahib ji - Ang 710
ਤੁਮ ਕਹੀਅਤ ਹੌ ਜਗਤ ਗੁਰ ਸੁਆਮੀ ॥
तुम कहीअत हौ जगत गुर सुआमी ॥
Tum kaheeat hau jagat gur suaamee ||
ਹੇ ਨਾਥ! ਤੂੰ ਜਗਤ ਦਾ ਖਸਮ ਅਖਵਾਉਂਦਾ ਹੈਂ,
हे स्वामी ! तुझे सारे जगत का गुरु कहा जाता है,
You are called the Lord and Master, the Guru of the World.
Bhagat Ravidas ji / Raag Jaitsiri / / Guru Granth Sahib ji - Ang 710
ਹਮ ਕਹੀਅਤ ਕਲਿਜੁਗ ਕੇ ਕਾਮੀ ॥੧॥
हम कहीअत कलिजुग के कामी ॥१॥
Ham kaheeat kalijug ke kaamee ||1||
ਅਸੀਂ ਕਲਜੁਗੀ ਵਿਸ਼ਈ ਜੀਵ ਹਾਂ (ਮੇਰੀ ਸਹਾਇਤਾ ਕਰ) ॥੧॥
किन्तु मैं कलियुग का कामी कहलाता हूँ॥ १॥
I am called a lustful being of the Dark Age of Kali Yuga. ||1||
Bhagat Ravidas ji / Raag Jaitsiri / / Guru Granth Sahib ji - Ang 710
ਇਨ ਪੰਚਨ ਮੇਰੋ ਮਨੁ ਜੁ ਬਿਗਾਰਿਓ ॥
इन पंचन मेरो मनु जु बिगारिओ ॥
In pancchan mero manu ju bigaario ||
(ਕਾਮਾਦਿਕ) ਇਹਨਾਂ ਪੰਜਾਂ ਨੇ ਹੀ ਮੇਰਾ ਮਨ ਇਤਨਾ ਵਿਗਾੜ ਦਿੱਤਾ ਹੈ,
इन कामादिक पाँच विकारों ने मेरा मन दूषित कर दिया है,
The five vices have corrupted my mind.
Bhagat Ravidas ji / Raag Jaitsiri / / Guru Granth Sahib ji - Ang 710
ਪਲੁ ਪਲੁ ਹਰਿ ਜੀ ਤੇ ਅੰਤਰੁ ਪਾਰਿਓ ॥੨॥
पलु पलु हरि जी ते अंतरु पारिओ ॥२॥
Palu palu hari jee te anttaru paario ||2||
ਕਿ ਹਰ ਦਮ ਮੇਰੀ ਪਰਮਾਤਮਾ ਨਾਲੋਂ ਵਿੱਥ ਪਵਾ ਰਹੇ ਹਨ ॥੨॥
क्योंकि ये हर क्षण प्रभु से मेरी अंतरात्मा को दूर करते रहते हैं।॥ २ ॥
Moment by moment, they lead me further away from the Lord. ||2||
Bhagat Ravidas ji / Raag Jaitsiri / / Guru Granth Sahib ji - Ang 710
ਜਤ ਦੇਖਉ ਤਤ ਦੁਖ ਕੀ ਰਾਸੀ ॥
जत देखउ तत दुख की रासी ॥
Jat dekhau tat dukh kee raasee ||
(ਇਹਨਾਂ ਨੇ ਜਗਤ ਨੂੰ ਬੜਾ ਖ਼ੁਆਰ ਕੀਤਾ ਹੈ) ਮੈਂ ਜਿੱਧਰ ਵੇਖਦਾ ਹਾਂ, ਉੱਧਰ ਦੁੱਖਾਂ ਦੀ ਰਾਸਿ-ਪੂੰਜੀ ਬਣੀ ਪਈ ਹੈ ।
मैं जिधर भी देखता हूँ, उधर ही दु:खों की राशि है।
Wherever I look, I see loads of pain and suffering.
Bhagat Ravidas ji / Raag Jaitsiri / / Guru Granth Sahib ji - Ang 710
ਅਜੌਂ ਨ ਪਤੵਾਇ ਨਿਗਮ ਭਏ ਸਾਖੀ ॥੩॥
अजौं न पत्याइ निगम भए साखी ॥३॥
Ajaun na patyaai nigam bhae saakhee ||3||
ਇਹ ਵੇਖ ਕੇ ਭੀ (ਕਿ ਵਿਕਾਰਾਂ ਦਾ ਸਿੱਟਾ ਹੈ ਦੁੱਖ) ਮੇਰਾ ਮਨ ਮੰਨਿਆ ਨਹੀਂ, ਵੇਦਾਦਿਕ ਧਰਮ-ਪੁਸਤਕ ਭੀ (ਸਾਖੀਆਂ ਦੀ ਰਾਹੀਂ) ਇਹੀ ਗਵਾਹੀ ਦੇ ਰਹੇ ਹਨ ॥੩॥
चाहे वेद इस बात के साक्षी हैं, परन्तु अभी भी मेरा मन इस सत्य को स्वीकार नहीं कर रहा कि विकारों का फल दु:ख हैं।॥ ३॥
I do not have faith, even though the Vedas bear witness to the Lord. ||3||
Bhagat Ravidas ji / Raag Jaitsiri / / Guru Granth Sahib ji - Ang 710
ਗੋਤਮ ਨਾਰਿ ਉਮਾਪਤਿ ਸ੍ਵਾਮੀ ॥
गोतम नारि उमापति स्वामी ॥
Gotam naari umaapati svaamee ||
ਗੌਤਮ ਦੀ ਵਹੁਟੀ ਅਹੱਲਿਆ, ਪਾਰਵਤੀ ਦਾ ਪਤੀ ਸ਼ਿਵ,
गौतम ऋषि की पत्नी अहल्या एवं पार्वती के स्वामी शिव का क्या हाल हुआ ? (गौतम ऋषि के शाप से अहल्या पत्थर बन गई थी और अहल्या से देवराज इन्द्र द्वारा छलपूर्वक भोग करने के कारण उसके शरीर पर हजारों भग के चिन्ह बन गए थे।)
Gautam's wife and the Lord Indra mated;
Bhagat Ravidas ji / Raag Jaitsiri / / Guru Granth Sahib ji - Ang 710
ਸੀਸੁ ਧਰਨਿ ਸਹਸ ਭਗ ਗਾਂਮੀ ॥੪॥
सीसु धरनि सहस भग गांमी ॥४॥
Seesu dharani sahas bhag gaammee ||4||
ਬ੍ਰਹਮਾ, ਹਜ਼ਾਰ ਭਗਾਂ ਦੇ ਚਿੰਨ੍ਹ ਵਾਲਾ ਇੰਦਰ-(ਇਹਨਾਂ ਸਭਨਾਂ ਨੂੰ ਇਹਨਾਂ ਪੰਜਾਂ ਨੇ ਹੀ ਖ਼ੁਆਰ ਕੀਤਾ) ॥੪॥
ब्रह्मा का अपनी कन्या पर कुदृष्टि रखने के कारण उमापति शिव ने जब ब्रह्मा का पाँचवाँ सिर काटा तो वह सिर शिव के हाथ से ही चिपक गया था॥ ४॥
Shiva cut off Brahma's head, Brahma's head got stuck to Shiva's hand, and Indra came to bear the marks of a thousand female organs. ||4||
Bhagat Ravidas ji / Raag Jaitsiri / / Guru Granth Sahib ji - Ang 710
ਇਨ ਦੂਤਨ ਖਲੁ ਬਧੁ ਕਰਿ ਮਾਰਿਓ ॥
इन दूतन खलु बधु करि मारिओ ॥
In dootan khalu badhu kari maario ||
ਇਹਨਾਂ ਚੰਦ੍ਰਿਆਂ ਨੇ (ਮੇਰੇ) ਮੂਰਖ (ਮਨ) ਨੂੰ ਬੁਰੀ ਤਰ੍ਹਾਂ ਮਾਰ ਕੀਤੀ ਹੈ,
इन कामादिक विकारों ने मेरे मूर्ख मन पर बड़े आक्रमण किए हैं किन्तु
These demons have fooled, bound and destroyed me.
Bhagat Ravidas ji / Raag Jaitsiri / / Guru Granth Sahib ji - Ang 710
ਬਡੋ ਨਿਲਾਜੁ ਅਜਹੂ ਨਹੀ ਹਾਰਿਓ ॥੫॥
बडो निलाजु अजहू नही हारिओ ॥५॥
Bado nilaaju ajahoo nahee haario ||5||
ਪਰ ਇਹ ਮਨ ਬੜਾ ਬੇ-ਸ਼ਰਮ ਹੈ, ਅਜੇ ਭੀ ਵਿਕਾਰਾਂ ਵਲੋਂ ਮੁੜਿਆ ਨਹੀਂ ॥੫॥
यह मन बड़ा निर्लज्ज है, जो अभी भी इसकी संगति नहीं छोड़ रहा ॥ ५ ॥
I am very shameless - even now, I am not tired of them. ||5||
Bhagat Ravidas ji / Raag Jaitsiri / / Guru Granth Sahib ji - Ang 710
ਕਹਿ ਰਵਿਦਾਸ ਕਹਾ ਕੈਸੇ ਕੀਜੈ ॥
कहि रविदास कहा कैसे कीजै ॥
Kahi ravidaas kahaa kaise keejai ||
ਰਵਿਦਾਸ ਆਖਦਾ ਹੈ-ਹੋਰ ਕਿੱਥੇ ਜਾਵਾਂ? ਹੋਰ ਕੀਹ ਕਰਾਂ?
रविदास जी कहते हैं कि अब मैं कहाँ जाऊँ और क्या करूँ ?
Says Ravi Daas, what am I to do now?
Bhagat Ravidas ji / Raag Jaitsiri / / Guru Granth Sahib ji - Ang 710
ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ ॥੬॥੧॥
बिनु रघुनाथ सरनि का की लीजै ॥६॥१॥
Binu raghunaath sarani kaa kee leejai ||6||1||
(ਇਹਨਾਂ ਵਿਕਾਰਾਂ ਤੋਂ ਬਚਣ ਲਈ) ਪਰਮਾਤਮਾ ਤੋਂ ਬਿਨਾ ਹੋਰ ਕਿਸੇ ਦਾ ਆਸਰਾ ਲਿਆ ਨਹੀਂ ਜਾ ਸਕਦਾ ॥੬॥੧॥
अब परमेश्वर के सिवाय किस की शरण ली जाए॥ ६॥ १ ॥
Without the Sanctuary of the Lord's Protection, who else's should I seek? ||6||1||
Bhagat Ravidas ji / Raag Jaitsiri / / Guru Granth Sahib ji - Ang 710