Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਧਨਾਸਰੀ ਮਹਲਾ ੫ ਛੰਤ
धनासरी महला ५ छंत
Dhanaasaree mahalaa 5 chhantt
ਰਾਗ ਧਨਾਸਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ) ।
धनासरी महला ५ छंत
Dhanaasaree, Fifth Mehl, Chhant:
Guru Arjan Dev ji / Raag Dhanasri / Chhant / Guru Granth Sahib ji - Ang 691
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik-oamkkaari satigur prsaadi ||
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
ईश्वर एक है, जिसे सतगुरु की कृपा से पाया जा सकता है।
One Universal Creator God. By The Grace Of The True Guru:
Guru Arjan Dev ji / Raag Dhanasri / Chhant / Guru Granth Sahib ji - Ang 691
ਸਤਿਗੁਰ ਦੀਨ ਦਇਆਲ ਜਿਸੁ ਸੰਗਿ ਹਰਿ ਗਾਵੀਐ ਜੀਉ ॥
सतिगुर दीन दइआल जिसु संगि हरि गावीऐ जीउ ॥
Satigur deen daiaal jisu sanggi hari gaaveeai jeeu ||
ਹੇ ਭਾਈ! ਉਹ ਗੁਰੂ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਜਿਸ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ ।
जिसकी संगति में मिलकर भगवान का गुणगान किया जाता है, वह सतगुरु दीनदयाल है।
The True Guru is merciful to the meek; in His Presence, the Lord's Praises are sung.
Guru Arjan Dev ji / Raag Dhanasri / Chhant / Guru Granth Sahib ji - Ang 691
ਅੰਮ੍ਰਿਤੁ ਹਰਿ ਕਾ ਨਾਮੁ ਸਾਧਸੰਗਿ ਰਾਵੀਐ ਜੀਉ ॥
अम्रितु हरि का नामु साधसंगि रावीऐ जीउ ॥
Ammmritu hari kaa naamu saadhasanggi raaveeai jeeu ||
ਗੁਰੂ ਦੀ ਸੰਗਤਿ ਵਿਚ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਿਮਰਿਆ ਜਾ ਸਕਦਾ ਹੈ ।
प्रभु का नाम अमृत है, जो साधु-संगति में मिलकर ही गाया जाता है।
The Ambrosial Name of the Lord is chanted in the Saadh Sangat, the Company of the Holy.
Guru Arjan Dev ji / Raag Dhanasri / Chhant / Guru Granth Sahib ji - Ang 691
ਭਜੁ ਸੰਗਿ ਸਾਧੂ ਇਕੁ ਅਰਾਧੂ ਜਨਮ ਮਰਨ ਦੁਖ ਨਾਸਏ ॥
भजु संगि साधू इकु अराधू जनम मरन दुख नासए ॥
Bhaju sanggi saadhoo iku araadhoo janam maran dukh naasae ||
ਹੇ ਭਾਈ! ਗੁਰੂ ਦੀ ਸੰਗਤਿ ਵਿਚ ਜਾਹ, (ਉਥੇ) ਇਕ ਪ੍ਰਭੂ ਦਾ ਸਿਮਰਨ ਕਰ, (ਸਿਮਰਨ ਦੀ ਬਰਕਤਿ ਨਾਲ) ਜਨਮ ਮਰਨ ਦਾ ਦੁੱਖ ਦੂਰ ਹੋ ਜਾਂਦਾ ਹੈ ।
साधुओं की सभा में मिलकर भगवान का भजन करो, उसके एक नाम की ही आराधना करो, जिससे जन्म-मरण का दु:ख नाश हो जाता है।
Vibrating, and worshipping the One Lord in the Company of the Holy, the pains of birth and death are removed.
Guru Arjan Dev ji / Raag Dhanasri / Chhant / Guru Granth Sahib ji - Ang 691
ਧੁਰਿ ਕਰਮੁ ਲਿਖਿਆ ਸਾਚੁ ਸਿਖਿਆ ਕਟੀ ਜਮ ਕੀ ਫਾਸਏ ॥
धुरि करमु लिखिआ साचु सिखिआ कटी जम की फासए ॥
Dhuri karamu likhiaa saachu sikhiaa katee jam kee phaasae ||
(ਜਿਸ ਮਨੁੱਖ ਦੇ ਮੱਥੇ ਉੱਤੇ) ਧੁਰ ਦਰਗਾਹ ਤੋਂ (ਸਿਮਰਨ ਕਰਨ ਵਾਸਤੇ) ਬਖ਼ਸ਼ਸ਼ (ਦਾ ਲੇਖ) ਲਿਖਿਆ ਹੁੰਦਾ ਹੈ, ਉਹੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਸਿੱਖਿਆ ਗ੍ਰਹਣ ਕਰਦਾ ਹੈ, ਉਸ ਦੀ ਆਤਮਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ ।
जिस मनुष्य के माथे पर जन्म से पूर्व आरम्भ से ही अच्छी तकदीर लिखी हुई है, उसने गुरु की सच्ची शिक्षा प्राप्त कर ली है और उसकी मृत्यु की फाँसी कट गई है।
Those who have such karma pre-ordained, study and learn the Truth; the noose of Death is removed from their necks.
Guru Arjan Dev ji / Raag Dhanasri / Chhant / Guru Granth Sahib ji - Ang 691
ਭੈ ਭਰਮ ਨਾਠੇ ਛੁਟੀ ਗਾਠੇ ਜਮ ਪੰਥਿ ਮੂਲਿ ਨ ਆਵੀਐ ॥
भै भरम नाठे छुटी गाठे जम पंथि मूलि न आवीऐ ॥
Bhai bharam naathe chhutee gaathe jam pantthi mooli na aaveeai ||
ਹੇ ਭਾਈ! ਸਿਮਰਨ ਦੀ ਬਰਕਤਿ ਨਾਲ ਸਾਰੇ ਡਰ ਸਾਰੇ ਭਰਮ ਨਾਸ ਹੋ ਜਾਂਦੇ ਹਨ, (ਮਨ ਵਿਚ ਬੱਝੀ ਹੋਈ) ਗੰਢ ਖੁਲ੍ਹ ਜਾਂਦੀ ਹੈ, ਆਤਮਕ ਮੌਤ ਸਹੇੜਨ ਵਾਲੇ ਰਸਤੇ ਉਤੇ ਬਿਲਕੁਲ ਨਹੀਂ ਤੁਰੀਦਾ ।
उसके भय एवं भृम दूर हो गए हैं और माया की त्रिगुणात्मक गांठ खुल गई है। वह मृत्यु के मार्ग पर कदाचित नहीं पड़ता।
Their fears and doubts are dispelled, the knot of death is untied, and they never have to walk on Death's path.
Guru Arjan Dev ji / Raag Dhanasri / Chhant / Guru Granth Sahib ji - Ang 691
ਬਿਨਵੰਤਿ ਨਾਨਕ ਧਾਰਿ ਕਿਰਪਾ ਸਦਾ ਹਰਿ ਗੁਣ ਗਾਵੀਐ ॥੧॥
बिनवंति नानक धारि किरपा सदा हरि गुण गावीऐ ॥१॥
Binavantti naanak dhaari kirapaa sadaa hari gu(nn) gaaveeai ||1||
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੇਹਰ ਕਰ ਕਿ ਅਸੀਂ ਜੀਵ ਸਦਾ ਤੇਰੀ ਸਿਫ਼ਤ-ਸਾਲਾਹ ਕਰਦੇ ਰਹੀਏ ॥੧॥
नानक प्रार्थना करते हैं कि हे प्रभु ! मुझ पर अपनी कृपा करो, ताकि मैं सदैव ही तेरा स्तुतिगान करता रहूँ॥१॥
Prays Nanak, shower me with Your Mercy, Lord; let me sing Your Glorious Praises forever. ||1||
Guru Arjan Dev ji / Raag Dhanasri / Chhant / Guru Granth Sahib ji - Ang 691
ਨਿਧਰਿਆ ਧਰ ਏਕੁ ਨਾਮੁ ਨਿਰੰਜਨੋ ਜੀਉ ॥
निधरिआ धर एकु नामु निरंजनो जीउ ॥
Nidhariaa dhar eku naamu niranjjano jeeu ||
ਹੇ ਪ੍ਰਭੂ! ਤੂੰ ਮਾਇਆ ਦੀ ਕਾਲਖ ਤੋਂ ਰਹਿਤ ਹੈਂ, ਤੇਰਾ ਨਾਮ ਹੀ ਨਿਆਸਰਿਆਂ ਦਾ ਆਸਰਾ ਹੈ ।
परमात्मा का एक पवित्र नाम ही निराश्रितों का आश्रय है।
The Name of the One, Immaculate Lord is the Support of the unsupported.
Guru Arjan Dev ji / Raag Dhanasri / Chhant / Guru Granth Sahib ji - Ang 691
ਤੂ ਦਾਤਾ ਦਾਤਾਰੁ ਸਰਬ ਦੁਖ ਭੰਜਨੋ ਜੀਉ ॥
तू दाता दातारु सरब दुख भंजनो जीउ ॥
Too daataa daataaru sarab dukh bhanjjano jeeu ||
ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਤੂੰ ਸਭਨਾਂ ਦੇ ਦੁੱਖ ਨਾਸ ਕਰਨ ਵਾਲਾ ਹੈਂ ।
हे मेरे दातार ! एक तू ही सबको देने वाला है और तू सब जीवों के दुःख नाश करने वाला है।
You are the Giver, the Great Giver, the Dispeller of all sorrow.
Guru Arjan Dev ji / Raag Dhanasri / Chhant / Guru Granth Sahib ji - Ang 691
ਦੁਖ ਹਰਤ ਕਰਤਾ ਸੁਖਹ ਸੁਆਮੀ ਸਰਣਿ ਸਾਧੂ ਆਇਆ ॥
दुख हरत करता सुखह सुआमी सरणि साधू आइआ ॥
Dukh harat karataa sukhah suaamee sara(nn)i saadhoo aaiaa ||
ਹੇ (ਸਭ ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ, ਸਭ ਦੇ ਪੈਦਾ ਕਰਨ ਵਾਲੇ, ਸਾਰੇ ਸੁਖਾਂ ਦੇ ਮਾਲਕ-ਪ੍ਰਭੂ! ਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ,
हे जगत के स्वामी ! तू दु:खों का नाश करके सुख प्रदान करने वाला है। मैं तेरे साधु की शरण में आया हूँ।
O Destroyer of pain, Creator Lord, Master of peace and bliss, I have come seeking the Sanctuary of the Holy;
Guru Arjan Dev ji / Raag Dhanasri / Chhant / Guru Granth Sahib ji - Ang 691
ਸੰਸਾਰੁ ਸਾਗਰੁ ਮਹਾ ਬਿਖੜਾ ਪਲ ਏਕ ਮਾਹਿ ਤਰਾਇਆ ॥
संसारु सागरु महा बिखड़ा पल एक माहि तराइआ ॥
Sanssaaru saagaru mahaa bikha(rr)aa pal ek maahi taraaiaa ||
ਉਸ ਨੂੰ ਤੂੰ ਇਸ ਬੜੇ ਔਖੇ ਸੰਸਾਰ-ਸਮੁੰਦਰ ਤੋਂ ਇਕ ਛਿਨ ਵਿਚ ਪਾਰ ਲੰਘਾ ਦੇਂਦਾ ਹੈਂ ।
यह संसार सागर पार करना बहुत ही कठिन है परन्तु तेरे साधु ने मुझे एक पल में ही इससे पार करवा दिया है।
Please, help me to cross over the terrifying and difficult world-ocean in an instant.
Guru Arjan Dev ji / Raag Dhanasri / Chhant / Guru Granth Sahib ji - Ang 691
ਪੂਰਿ ਰਹਿਆ ਸਰਬ ਥਾਈ ਗੁਰ ਗਿਆਨੁ ਨੇਤ੍ਰੀ ਅੰਜਨੋ ॥
पूरि रहिआ सरब थाई गुर गिआनु नेत्री अंजनो ॥
Poori rahiaa sarab thaaee gur giaanu netree anjjano ||
ਹੇ ਪ੍ਰਭੂ! ਗੁਰੂ ਦਾ ਦਿੱਤਾ ਗਿਆਨ-ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿਚ ਪੈਂਦਾ ਹੈ, ਉਸ ਨੂੰ ਤੂੰ ਸਭ ਥਾਵਾਂ ਵਿਚ ਵਿਆਪਕ ਦਿੱਸਦਾ ਹੈਂ ।
जब मैंने गुरु के ज्ञान का सुरमा अपनी ऑखों में लगाया तो मैंने देखा कि परमात्मा सर्वव्यापी है।
I saw the Lord pervading and permeating everywhere, when the healing ointment of the Guru's wisdom was applied to my eyes.
Guru Arjan Dev ji / Raag Dhanasri / Chhant / Guru Granth Sahib ji - Ang 691
ਬਿਨਵੰਤਿ ਨਾਨਕ ਸਦਾ ਸਿਮਰੀ ਸਰਬ ਦੁਖ ਭੈ ਭੰਜਨੋ ॥੨॥
बिनवंति नानक सदा सिमरी सरब दुख भै भंजनो ॥२॥
Binavantti naanak sadaa simaree sarab dukh bhai bhanjjano ||2||
ਨਾਨਕ ਬੇਨਤੀ ਕਰਦਾ ਹੈ-ਹੇ ਸਾਰੇ ਦੁੱਖਾਂ ਦੇ ਨਾਸ ਕਰਨ ਵਾਲੇ! (ਮੇਹਰ ਕਰ) ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾਂ ॥੨॥
नानक प्रार्थना करते हैं कि सर्व दुःख एवं भय का नाश करने वाले प्रभु ! मैं सदैव ही तेरा नाम-सिमरन करता रहूँ॥ २॥
Prays Nanak, remember Him forever in meditation, the Destroyer of all sorrow and fear. ||2||
Guru Arjan Dev ji / Raag Dhanasri / Chhant / Guru Granth Sahib ji - Ang 691
ਆਪਿ ਲੀਏ ਲੜਿ ਲਾਇ ਕਿਰਪਾ ਧਾਰੀਆ ਜੀਉ ॥
आपि लीए लड़ि लाइ किरपा धारीआ जीउ ॥
Aapi leee la(rr)i laai kirapaa dhaareeaa jeeu ||
ਜਿਨ੍ਹਾਂ ਉੱਤੇ ਤੂੰ ਮੇਹਰ (ਦੀ ਨਿਗਾਹ) ਕਰਦਾ ਹੈਂ, ਤੂੰ ਉਹਨਾਂ ਨੂੰ ਆਪਣੇ ਲੜ ਲਾ ਲੈਂਦਾ ਹੈਂ ।
हे प्रभु! अपनी कृपा करके तूने स्वयं ही मुझे अपने आंचल के साथ लगा लिया है।
He Himself has attached me to the hem of His robe; He has showered me with His Mercy.
Guru Arjan Dev ji / Raag Dhanasri / Chhant / Guru Granth Sahib ji - Ang 691
ਮੋਹਿ ਨਿਰਗੁਣੁ ਨੀਚੁ ਅਨਾਥੁ ਪ੍ਰਭ ਅਗਮ ਅਪਾਰੀਆ ਜੀਉ ॥
मोहि निरगुणु नीचु अनाथु प्रभ अगम अपारीआ जीउ ॥
Mohi niragu(nn)u neechu anaathu prbh agam apaareeaa jeeu ||
ਹੇ ਅਪਹੁੰਚ ਤੇ ਬੇਅੰਤ ਪ੍ਰਭੂ! ਮੈਂ ਗੁਣ-ਹੀਨ ਨੀਚ ਅਤੇ ਅਨਾਥ (ਭੀ ਤੇਰੀ ਸਰਨ ਆਇਆ ਹਾਂ, ਮੇਰੇ ਉਤੇ ਭੀ ਮੇਹਰ ਕਰ) ।
मैं गुणविहीन, नीच एवं अनाथ हूँ परन्तु हे प्रभु ! तू अगम्य एवं अपरम्पार है।
I am worthless, lowly and helpless; God is unfathomable and infinite.
Guru Arjan Dev ji / Raag Dhanasri / Chhant / Guru Granth Sahib ji - Ang 691
ਦਇਆਲ ਸਦਾ ਕ੍ਰਿਪਾਲ ਸੁਆਮੀ ਨੀਚ ਥਾਪਣਹਾਰਿਆ ॥
दइआल सदा क्रिपाल सुआमी नीच थापणहारिआ ॥
Daiaal sadaa kripaal suaamee neech thaapa(nn)ahaariaa ||
ਹੇ ਦਇਆ ਦੇ ਘਰ! ਹੇ ਕਿਰਪਾ ਦੇ ਘਰ ਮਾਲਕ! ਹੇ ਨੀਵਿਆਂ ਨੂੰ ਉੱਚੇ ਬਣਾਣ ਵਾਲੇ ਪ੍ਰਭੂ!
हे मेरे स्वामी ! तू सदैव ही दयालु एवं कृपालु है। तू मुझ जैसे नीच को भी सर्वोच्च बनाने वाला है।
My Lord and Master is always merciful, kind and compassionate; He uplifts and establishes the lowly.
Guru Arjan Dev ji / Raag Dhanasri / Chhant / Guru Granth Sahib ji - Ang 691
ਜੀਅ ਜੰਤ ਸਭਿ ਵਸਿ ਤੇਰੈ ਸਗਲ ਤੇਰੀ ਸਾਰਿਆ ॥
जीअ जंत सभि वसि तेरै सगल तेरी सारिआ ॥
Jeea jantt sabhi vasi terai sagal teree saariaa ||
ਸਾਰੇ ਜੀਵ ਤੇਰੇ ਵੱਸ ਵਿਚ ਹਨ, ਸਾਰੇ ਤੇਰੀ ਸੰਭਾਲ ਵਿਚ ਹਨ ।
समस्त जीव-जन्तु तेरे वशीभूत हैं और तू सबकी देखरेख करता है।
All beings and creatures are under Your power; You take care of all.
Guru Arjan Dev ji / Raag Dhanasri / Chhant / Guru Granth Sahib ji - Ang 691
ਆਪਿ ਕਰਤਾ ਆਪਿ ਭੁਗਤਾ ਆਪਿ ਸਗਲ ਬੀਚਾਰੀਆ ॥
आपि करता आपि भुगता आपि सगल बीचारीआ ॥
Aapi karataa aapi bhugataa aapi sagal beechaareeaa ||
ਤੂੰ ਆਪ (ਸਭ ਜੀਵਾਂ ਨੂੰ) ਪੈਦਾ ਕਰਨ ਵਾਲਾ ਹੈਂ, (ਸਭ ਵਿਚ ਵਿਆਪਕ ਹੋ ਕੇ) ਤੂੰ ਆਪ (ਸਾਰੇ ਪਦਾਰਥ) ਭੋਗਣ ਵਾਲਾ ਹੈਂ, ਤੂੰ ਆਪ ਸਾਰੇ ਜੀਵਾਂ ਵਾਸਤੇ ਵਿਚਾਰਾਂ ਕਰਨ ਵਾਲਾ ਹੈਂ ।
तू स्वयं ही सभी पदार्थ भोगने वाला है, तू स्वयं ही जीवों की आवश्यकता के बारे में विचार करता है।
He Himself is the Creator, and He Himself is the Enjoyer; He Himself is the Contemplator of all.
Guru Arjan Dev ji / Raag Dhanasri / Chhant / Guru Granth Sahib ji - Ang 691
ਬਿਨਵੰਤ ਨਾਨਕ ਗੁਣ ਗਾਇ ਜੀਵਾ ਹਰਿ ਜਪੁ ਜਪਉ ਬਨਵਾਰੀਆ ॥੩॥
बिनवंत नानक गुण गाइ जीवा हरि जपु जपउ बनवारीआ ॥३॥
Binavantt naanak gu(nn) gaai jeevaa hari japu japau banavaareeaa ||3||
ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ-ਹੇ ਪ੍ਰਭੂ! (ਮੇਹਰ ਕਰ) ਮੈਂ ਤੇਰੇ ਗੁਣ ਗਾ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਾਂ, ਮੈਂ ਸਦਾ ਤੇਰੇ ਨਾਮ ਦਾ ਜਾਪ ਜਪਦਾ ਰਹਾਂ ॥੩॥
नानक प्रार्थना करते हैं कि हे प्रभु ! मैं तेरा गुणगान करके ही जीता हूँ और तेरा ही जाप जपता रहूँ ॥ ३॥
Prays Nanak, singing Your Glorious Praises, I live, chanting the Chant of the Lord, the Lord of the world-forest. ||3||
Guru Arjan Dev ji / Raag Dhanasri / Chhant / Guru Granth Sahib ji - Ang 691
ਤੇਰਾ ਦਰਸੁ ਅਪਾਰੁ ਨਾਮੁ ਅਮੋਲਈ ਜੀਉ ॥
तेरा दरसु अपारु नामु अमोलई जीउ ॥
Teraa darasu apaaru naamu amolaee jeeu ||
ਹੇ ਪ੍ਰਭੂ! ਤੂੰ ਬੇਅੰਤ ਹੈਂ । ਤੇਰਾ ਨਾਮ ਕਿਸੇ (ਦੁਨੀਆਵੀ) ਕੀਮਤ ਤੋਂ ਨਹੀਂ ਮਿਲ ਸਕਦਾ ।
हे ईश्वर ! तेरे दर्शन अपार फलदायक हैं और तेरा नाम अनमोल है।
The Blessed Vision of Your Darshan is incomparable; Your Name is utterly priceless.
Guru Arjan Dev ji / Raag Dhanasri / Chhant / Guru Granth Sahib ji - Ang 691
ਨਿਤਿ ਜਪਹਿ ਤੇਰੇ ਦਾਸ ਪੁਰਖ ਅਤੋਲਈ ਜੀਉ ॥
निति जपहि तेरे दास पुरख अतोलई जीउ ॥
Niti japahi tere daas purakh atolaee jeeu ||
ਹੇ ਨਾਹ ਤੋਲੇ ਜਾ ਸਕਣ ਵਾਲੇ ਸਰਬ-ਵਿਆਪਕ ਪ੍ਰਭੂ! ਤੇਰੇ ਦਾਸ ਸਦਾ ਤੇਰਾ ਨਾਮ ਜਪਦੇ ਰਹਿੰਦੇ ਹਨ ।
हे अतुलनीय परमपुरुष ! तेरे दास नित्य ही तेरे नाम का भजन करते रहते हैं।
O my Incomputable Lord, Your humble servants ever meditate on You.
Guru Arjan Dev ji / Raag Dhanasri / Chhant / Guru Granth Sahib ji - Ang 691
ਸੰਤ ਰਸਨ ਵੂਠਾ ਆਪਿ ਤੂਠਾ ਹਰਿ ਰਸਹਿ ਸੇਈ ਮਾਤਿਆ ॥
संत रसन वूठा आपि तूठा हरि रसहि सेई मातिआ ॥
Santt rasan voothaa aapi toothaa hari rasahi seee maatiaa ||
ਹੇ ਪ੍ਰਭੂ! ਸੰਤਾਂ ਉੱਤੇ ਤੂੰ ਆਪ ਪ੍ਰਸੰਨ ਹੁੰਦਾ ਹੈਂ, ਤੇ ਉਹਨਾਂ ਦੀ ਜੀਭ ਉਤੇ ਆ ਵੱਸਦਾ ਹੈਂ, ਉਹ ਤੇਰੇ ਨਾਮ ਦੇ ਰਸ ਵਿਚ ਮਸਤ ਰਹਿੰਦੇ ਹਨ ।
जिन संतजनों पर तू प्रसन्न हो गया है, तू उनकी रसना में आकर बस गया है और वे हरि-रस में ही मस्त रहते हैं।
You dwell on the tongues of the Saints, by Your own pleasure; they are intoxicated with Your sublime essence, O Lord.
Guru Arjan Dev ji / Raag Dhanasri / Chhant / Guru Granth Sahib ji - Ang 691
ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨਦਿਨੁ ਜਾਗਿਆ ॥
गुर चरन लागे महा भागे सदा अनदिनु जागिआ ॥
Gur charan laage mahaa bhaage sadaa anadinu jaagiaa ||
ਜੇਹੜੇ ਮਨੁੱਖ ਗੁਰੂ ਦੀ ਚਰਨੀਂ ਆ ਲੱਗਦੇ ਹਨ, ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਸਦਾ ਹਰ ਵੇਲੇ (ਸਿਮਰਨ ਦੀ ਬਰਕਤਿ ਨਾਲ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ ।
वे बड़े भाग्यशाली हैं, जो गुरु के चरणों में आ लगे हैं और सदा जाग्रत रहते हैं।
Those who are attached to Your feet are very blessed; night and day, they remain always awake and aware.
Guru Arjan Dev ji / Raag Dhanasri / Chhant / Guru Granth Sahib ji - Ang 691
ਸਦ ਸਦਾ ਸਿੰਮ੍ਰਤਬੵ ਸੁਆਮੀ ਸਾਸਿ ਸਾਸਿ ਗੁਣ ਬੋਲਈ ॥
सद सदा सिम्रतब्य सुआमी सासि सासि गुण बोलई ॥
Sad sadaa simmmrtaby suaamee saasi saasi gu(nn) bolaee ||
ਹੇ ਸਿਮਰਨ-ਜੋਗ ਮਾਲਕ! ਹੇ ਪ੍ਰਭੂ! ਜੇਹੜਾ (ਗੁਰੂ) ਸਦਾ ਹੀ ਹਰੇਕ ਸਾਹ ਦੇ ਨਾਲ ਤੇਰੇ ਗੁਣ ਉਚਾਰਦਾ ਰਹਿੰਦਾ ਹੈ,
ये सदैव ही स्मरणीय स्वामी के गुण श्वास-श्वास से बोलते रहते हैं।
Forever and ever, meditate in remembrance on the Lord and Master; with each and every breath, speak His Glorious Praises.
Guru Arjan Dev ji / Raag Dhanasri / Chhant / Guru Granth Sahib ji - Ang 691
ਬਿਨਵੰਤਿ ਨਾਨਕ ਧੂਰਿ ਸਾਧੂ ਨਾਮੁ ਪ੍ਰਭੂ ਅਮੋਲਈ ॥੪॥੧॥
बिनवंति नानक धूरि साधू नामु प्रभू अमोलई ॥४॥१॥
Binavantti naanak dhoori saadhoo naamu prbhoo amolaee ||4||1||
ਨਾਨਕ ਬੇਨਤੀ ਕਰਦਾ ਹੈ-ਮੈਨੂੰ ਉਸ ਗੁਰੂ ਦੀ ਚਰਨ-ਧੂੜ ਦੇਹ, ਜੇਹੜਾ ਤੇਰਾ ਅਮੋਲਕ ਨਾਮ (ਸਦਾ ਜਪਦਾ ਹੈ) ॥੪॥੧॥
नानक प्रार्थना करता है कि हे प्रभु ! मुझे साधु की चरण-धूलि प्रदान करो, तेरा नाम बड़ा अनमोल है॥ ४॥ १॥
Prays Nanak, let me become the dust of the feet of the Saints. God's Name is invaluable. ||4||1||
Guru Arjan Dev ji / Raag Dhanasri / Chhant / Guru Granth Sahib ji - Ang 691
ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ
रागु धनासरी बाणी भगत कबीर जी की
Raagu dhanaasaree baa(nn)ee bhagat kabeer jee kee
ਰਾਗ ਧਨਾਸਰੀ ਵਿੱਚ ਭਗਤ ਕਬੀਰ ਜੀ ਦੀ ਬਾਣੀ ।
रागु धनासरी बाणी भगत कबीर जी की
Raag Dhanaasaree, The Word Of Devotee Kabeer Jee:
Bhagat Kabir ji / Raag Dhanasri / / Guru Granth Sahib ji - Ang 691
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik-oamkkaari satigur prsaadi ||
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
ईश्वर एक है, जिसे सतगुरु की कृपा से पाया जा सकता है।
One Universal Creator God. By The Grace Of The True Guru:
Bhagat Kabir ji / Raag Dhanasri / / Guru Granth Sahib ji - Ang 691
ਸਨਕ ਸਨੰਦ ਮਹੇਸ ਸਮਾਨਾਂ ॥
सनक सनंद महेस समानां ॥
Sanak sanandd mahes samaanaan ||
ਹੇ ਪ੍ਰਭੂ! (ਬ੍ਰਹਮਾ ਦੇ ਪੁੱਤਰਾਂ) ਸਨਕ, ਸਨੰਦ ਅਤੇ ਸ਼ਿਵ ਜੀ ਵਰਗਿਆਂ ਨੇ ਤੇਰਾ ਭੇਦ ਨਹੀਂ ਪਾਇਆ;
हे ईश्वर ! ब्रह्मा जी के पुत्र सनक, सनन्दन एवं शिव-शंकर सरीखों और
Beings like Sanak, Sanand, Shiva,
Bhagat Kabir ji / Raag Dhanasri / / Guru Granth Sahib ji - Ang 691
ਸੇਖਨਾਗਿ ਤੇਰੋ ਮਰਮੁ ਨ ਜਾਨਾਂ ॥੧॥
सेखनागि तेरो मरमु न जानां ॥१॥
Sekhanaagi tero maramu na jaanaan ||1||
(ਵਿਸ਼ਨੂ ਦੇ ਭਗਤ) ਸ਼ੇਸ਼ਨਾਗ ਨੇ ਤੇਰੇ (ਦਿਲ ਦਾ) ਰਾਜ਼ ਨਹੀਂ ਸਮਝਿਆ ॥੧॥
शेषनाग ने भी तेरा भेद नहीं समझा॥१॥
and Shaysh-naaga - none of them know Your mystery, Lord. ||1||
Bhagat Kabir ji / Raag Dhanasri / / Guru Granth Sahib ji - Ang 691
ਸੰਤਸੰਗਤਿ ਰਾਮੁ ਰਿਦੈ ਬਸਾਈ ॥੧॥ ਰਹਾਉ ॥
संतसंगति रामु रिदै बसाई ॥१॥ रहाउ ॥
Santtasanggati raamu ridai basaaee ||1|| rahaau ||
ਮੈਂ ਸੰਤਾਂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਉਂਦਾ ਹਾਂ ॥੧॥ ਰਹਾਉ ॥
संतों की संगत करने से राम हृदय में आकर स्थित होता है॥१॥ रहाउ॥
In the Society of the Saints, the Lord dwells within the heart. ||1|| Pause ||
Bhagat Kabir ji / Raag Dhanasri / / Guru Granth Sahib ji - Ang 691
ਹਨੂਮਾਨ ਸਰਿ ਗਰੁੜ ਸਮਾਨਾਂ ॥
हनूमान सरि गरुड़ समानां ॥
Hanoomaan sari garu(rr) samaanaan ||
(ਸ੍ਰੀ ਰਾਮ ਚੰਦਰ ਜੀ ਦੇ ਸੇਵਕ) ਹਨੂਮਾਨ ਵਰਗੇ ਨੇ, (ਵਿਸ਼ਨੂ ਦੇ ਸੇਵਕ ਤੇ ਪੰਛੀਆਂ ਦੇ ਰਾਜੇ) ਗਰੁੜ ਵਰਗਿਆਂ ਨੇ,
हनुमान जैसे, पक्षियों के राजा गरुड़ जैसे,
Beings like Hanumaan, Garura,
Bhagat Kabir ji / Raag Dhanasri / / Guru Granth Sahib ji - Ang 691
ਸੁਰਪਤਿ ਨਰਪਤਿ ਨਹੀ ਗੁਨ ਜਾਨਾਂ ॥੨॥
सुरपति नरपति नही गुन जानां ॥२॥
Surapati narapati nahee gun jaanaan ||2||
ਦੇਵਤਿਆਂ ਦੇ ਰਾਜੇ ਇੰਦਰ ਨੇ, ਵੱਡੇ ਵੱਡੇ ਰਾਜਿਆਂ ਨੇ ਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ॥੨॥
देवराज इन्द्र एवं मनुष्यों के राजाओं ने भी तेरे गुणों को नहीं जाना॥ २॥
Indra the King of the gods and the rulers of humans - none of them know Your Glories, Lord. ||2||
Bhagat Kabir ji / Raag Dhanasri / / Guru Granth Sahib ji - Ang 691
ਚਾਰਿ ਬੇਦ ਅਰੁ ਸਿੰਮ੍ਰਿਤਿ ਪੁਰਾਨਾਂ ॥
चारि बेद अरु सिम्रिति पुरानां ॥
Chaari bed aru simmmriti puraanaan ||
ਚਾਰ ਵੇਦ, (ਅਠਾਰਾਂ) ਸਿਮ੍ਰਿਤੀਆਂ, (ਅਠਾਰਾਂ) ਪੁਰਾਣ-(ਇਹਨਾਂ ਦੇ ਕਰਤਾ ਬ੍ਰਹਮਾ, ਮਨੂ ਤੇ ਹੋਰ ਰਿਸ਼ੀਆਂ) ਨੇ ਤੈਨੂੰ ਨਹੀਂ ਸਮਝਿਆ;
चार वेद-ऋगवेद, यजुर्वेद, सामवेद एवं अथर्ववेद, सत्ताईस स्मृतियाँ, अठारह पुराण,
The four Vedas, the Simritees and the Puraanas,
Bhagat Kabir ji / Raag Dhanasri / / Guru Granth Sahib ji - Ang 691
ਕਮਲਾਪਤਿ ਕਵਲਾ ਨਹੀ ਜਾਨਾਂ ॥੩॥
कमलापति कवला नही जानां ॥३॥
Kamalaapati kavalaa nahee jaanaan ||3||
ਵਿਸ਼ਨੂ ਤੇ ਲੱਛਮੀ ਨੇ ਭੀ ਤੇਰਾ ਅੰਤ ਨਹੀਂ ਪਾਇਆ ॥੩॥
लक्ष्मीपति विष्णु एवं लक्ष्मी भी तेरे रहस्य को नहीं जान सके॥३॥
Vishnu the Lord of Lakshmi and Lakshmi herself - none of them know the Lord. ||3||
Bhagat Kabir ji / Raag Dhanasri / / Guru Granth Sahib ji - Ang 691
ਕਹਿ ਕਬੀਰ ਸੋ ਭਰਮੈ ਨਾਹੀ ॥
कहि कबीर सो भरमै नाही ॥
Kahi kabeer so bharamai naahee ||
ਕਬੀਰ ਆਖਦਾ ਹੈ-(ਬਾਕੀ ਸਾਰੀ ਸ੍ਰਿਸ਼ਟੀ ਦੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਪਾਸੇ ਭਟਕਦੇ ਰਹੇ) ਇੱਕ ਉਹ ਮਨੁੱਖ ਭਟਕਦਾ ਨਹੀਂ,
कबीर जी कहते हैं कि वह मनुष्य दुविधा में कभी नहीं भटकता,
Says Kabeer, one does not wander around lost,
Bhagat Kabir ji / Raag Dhanasri / / Guru Granth Sahib ji - Ang 691
ਪਗ ਲਗਿ ਰਾਮ ਰਹੈ ਸਰਨਾਂਹੀ ॥੪॥੧॥
पग लगि राम रहै सरनांही ॥४॥१॥
Pag lagi raam rahai saranaanhee ||4||1||
ਜੋ (ਸੰਤਾਂ ਦੀ) ਚਰਨੀਂ ਲੱਗ ਕੇ ਪਰਮਾਤਮਾ ਦੀ ਸ਼ਰਨ ਵਿਚ ਟਿਕਿਆ ਰਹਿੰਦਾ ਹੈ ॥੪॥੧॥
जो संतों के चरणों में लगकर राम की शरण में पड़ा रहता ॥४॥१॥
who falls at the Lord's feet and remains in His Sanctuary. ||4||1||
Bhagat Kabir ji / Raag Dhanasri / / Guru Granth Sahib ji - Ang 691