ANG 653, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਨਾਨਕ ਭਏ ਪੁਨੀਤ ਹਰਿ ਤੀਰਥਿ ਨਾਇਆ ॥੨੬॥

नानक भए पुनीत हरि तीरथि नाइआ ॥२६॥

Naanak bhae puneet hari teerathi naaiaa ||26||

ਹੇ ਨਾਨਕ! (ਇਹੋ ਜਿਹੇ ਮਨੁੱਖ) ਹਰੀ (ਦੇ ਭਜਨ-ਰੂਪ) ਤੀਰਥ ਤੇ ਨ੍ਹਾਉਂਦੇ ਹਨ ਤੇ ਪਵਿੱਤ੍ਰ ਹੋ ਜਾਂਦੇ ਹਨ ॥੨੬॥

हे नानक ! जिन्होंने हरि-नाम रूपी तीर्थ में स्नान किया है, वे पवित्र पावन हो गए हैं॥२६॥

O Nanak, they are purified, bathing in the sacred shrine of the Lord. ||26||

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਸਲੋਕੁ ਮਃ ੪ ॥

सलोकु मः ४ ॥

Saloku M: 4 ||

श्लोक महला ४॥

Shalok, Fourth Mehl:

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥

गुरमुखि अंतरि सांति है मनि तनि नामि समाइ ॥

Guramukhi anttari saanti hai mani tani naami samaai ||

ਜੇ ਮਨੁੱਖ ਸਤਿਗੁਰੂ ਦੇ ਸਨਮੁਖ ਹੈ ਉਸ ਦੇ ਅੰਦਰ ਠੰਢ ਹੈ ਤੇ ਉਹ ਮਨੋਂ ਤਨੋਂ ਨਾਮ ਵਿਚ ਲੀਨ ਰਹਿੰਦੀ ਹੈ ।

गुरुमुख के मन में शांति है और उसका मन एवं तन नाम में ही समाया रहता है।

Within the Gurmukh is peace and tranquility; his mind and body are absorbed in the Naam, the Name of the Lord.

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥

नामो चितवै नामु पड़ै नामि रहै लिव लाइ ॥

Naamo chitavai naamu pa(rr)ai naami rahai liv laai ||

ਉਹ ਨਾਮ ਹੀ ਚਿਤਾਰਦਾ ਹੈ, ਨਾਮ ਹੀ ਪੜ੍ਹਦਾ ਹੈ ਤੇ ਨਾਮ ਵਿਚ ਹੀ ਬ੍ਰਿਤੀ ਜੋੜੀ ਰੱਖਦਾ ਹੈ ।

वह नाम को ही याद करता है, नाम को ही पढ़ता है और नाम में ही सुरति लगाकर रखता है।

He contemplates the Naam, he studies the Naam, and he remains lovingly absorbed in the Naam.

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ ॥

नामु पदारथु पाइआ चिंता गई बिलाइ ॥

Naamu padaarathu paaiaa chinttaa gaee bilaai ||

ਨਾਮ (ਰੂਪ) ਸੁੰਦਰ ਵਸਤ ਲੱਭ ਕੇ ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ ।

अमूल्य नाम-पदार्थ को पा कर उसकी तमाम चिन्ता मिट गई है।

He obtains the treasure of the Naam, and his anxiety is dispelled.

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭ ਜਾਇ ॥

सतिगुरि मिलिऐ नामु ऊपजै तिसना भुख सभ जाइ ॥

Satiguri miliai naamu upajai tisanaa bhukh sabh jaai ||

ਜੇ ਗੁਰੂ ਮਿਲ ਪਏ ਤਾਂ ਨਾਮ (ਹਿਰਦੇ ਵਿਚ) ਪੁੰਗਰਦਾ ਹੈ, ਤ੍ਰਿਸ਼ਨਾ ਦੂਰ ਹੋ ਜਾਂਦੀ ਹੈ (ਮਾਇਆ ਦੀ) ਭੁੱਖ ਸਾਰੀ ਦੂਰ ਹੋ ਜਾਂਦੀ ਹੈ ।

गुरु के मिलाप से ही मन में नाम उत्पन्न होता है और इससे तृष्णा की तमाम भूख दूर हो जाती है।

Meeting with the Guru, the Naam wells up, and his thirst and hunger are completely relieved.

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥

नानक नामे रतिआ नामो पलै पाइ ॥१॥

Naanak naame ratiaa naamo palai paai ||1||

ਹੇ ਨਾਨਕ! ਨਾਮ ਵਿਚ ਰੰਗੇ ਜਾਣ ਕਰਕੇ ਨਾਮ ਹੀ (ਹਿਰਦੇ-ਰੂਪ) ਪੱਲੇ ਵਿਚ ਉੱਕਰਿਆ ਜਾਂਦਾ ਹੈ ॥੧॥

हे नानक ! परमात्मा के नाम में मग्न होने से वह अपने दामन में ही नाम को प्राप्त करता है॥१॥

O Nanak, imbued with the Naam, he gathers in the Naam. ||1||

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਮਃ ੪ ॥

मः ४ ॥

M:h 4 ||

महला ४॥

Fourth Mehl:

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਸਤਿਗੁਰ ਪੁਰਖਿ ਜਿ ਮਾਰਿਆ ਭ੍ਰਮਿ ਭ੍ਰਮਿਆ ਘਰੁ ਛੋਡਿ ਗਇਆ ॥

सतिगुर पुरखि जि मारिआ भ्रमि भ्रमिआ घरु छोडि गइआ ॥

Satigur purakhi ji maariaa bhrmi bhrmiaa gharu chhodi gaiaa ||

ਜੋ ਮਨੁੱਖ ਗੁਰੂ ਪਰਮੇਸਰ ਵਲੋਂ ਮਾਰਿਆ ਹੋਇਆ ਹੈ (ਭਾਵ, ਜਿਸਨੂੰ ਰੱਬ ਵਾਲੇ ਪਾਸੇ ਤੋਂ ਉੱਕਾ ਹੀ ਨਫ਼ਰਤ ਹੈ) ਉਹ ਭਰਮ ਵਿਚ ਭਟਕਦਾ ਹੋਇਆ ਆਪਣੇ ਟਿਕਾਣੇ ਤੋਂ ਹਿੱਲ ਜਾਂਦਾ ਹੈ ।

जिस व्यक्ति को महापुरुष सतगुरु ने धिक्कार दिया है, वह अपना घर त्याग कर हमेशा ही भटकता रहता है।

One who is cursed by the True Guru, abandons his home, and wanders around aimlessly.

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਓਸੁ ਪਿਛੈ ਵਜੈ ਫਕੜੀ ਮੁਹੁ ਕਾਲਾ ਆਗੈ ਭਇਆ ॥

ओसु पिछै वजै फकड़ी मुहु काला आगै भइआ ॥

Osu pichhai vajai phaka(rr)ee muhu kaalaa aagai bhaiaa ||

ਉਸ ਦੇ ਪਿੱਛੇ ਲੋਕ ਫੱਕੜੀ ਵਜਾਂਦੇ ਹਨ, ਤੇ ਅੱਗੇ (ਜਿਥੇ ਜਾਂਦਾ ਹੈ) ਮੁਕਾਲਖ ਖੱਟਦਾ ਹੈ ।

उसके बाद उसकी बहुत ही निन्दा होती है और आगे परलोक में भी उसका मुँह काला ही होता है।

He is jeered at, and his face is blackened in the world hereafter.

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਓਸੁ ਅਰਲੁ ਬਰਲੁ ਮੁਹਹੁ ਨਿਕਲੈ ਨਿਤ ਝਗੂ ਸੁਟਦਾ ਮੁਆ ॥

ओसु अरलु बरलु मुहहु निकलै नित झगू सुटदा मुआ ॥

Osu aralu baralu muhahu nikalai nit jhagoo sutadaa muaa ||

ਉਸ ਦੇ ਮੂੰਹੋਂ ਨਿਰਾ ਬਕਵਾਸ ਹੀ ਨਿਕਲਦਾ ਹੈ ਉਹ ਸਦਾ ਨਿੰਦਾ ਕਰ ਕੇ ਹੀ ਦੁੱਖੀ ਹੁੰਦਾ ਰਹਿੰਦਾ ਹੈ ।

उसके मुँह से उल्टी-सीधी व्यर्थ बातें ही निकलती हैं और वह नित्य ही मुँह से झाग निकालता हुआ अर्थात् निन्दित कर्म करता हुए प्राण त्याग देता है।

He babbles incoherently, and foaming at the mouth, he dies.

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਕਿਆ ਹੋਵੈ ਕਿਸੈ ਹੀ ਦੈ ਕੀਤੈ ਜਾਂ ਧੁਰਿ ਕਿਰਤੁ ਓਸ ਦਾ ਏਹੋ ਜੇਹਾ ਪਇਆ ॥

किआ होवै किसै ही दै कीतै जां धुरि किरतु ओस दा एहो जेहा पइआ ॥

Kiaa hovai kisai hee dai keetai jaan dhuri kiratu os daa eho jehaa paiaa ||

ਕਿਸੇ ਦੇ ਭੀ ਕੀਤਿਆਂ ਕੁਝ ਨਹੀਂ ਹੋ ਸਕਦਾ (ਭਾਵ, ਕੋਈ ਉਸ ਨੂੰ ਸੁਮੱਤ ਨਹੀਂ ਦੇ ਸਕਦਾ), ਕਿਉਂਕਿ ਮੁੱਢ ਤੋਂ (ਕੀਤੇ ਮੰਦੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੁਣ ਭੀ) ਇਹੋ ਜਿਹੀ (ਭਾਵ, ਨਿੰਦਾ ਦੀ ਮੰਦੀ) ਕਮਾਈ ਕਰਨੀ ਪਈ ਹੈ ।

किसी के कुछ करने से क्या संभव हो सकता है? जबकि उसके पूर्व कर्मो के कारण उसका ऐसा ही भाग्य लिखा था।

What can anyone do? Such is his destiny, according to his past deeds.

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਜਿਥੈ ਓਹੁ ਜਾਇ ਤਿਥੈ ਓਹੁ ਝੂਠਾ ਕੂੜੁ ਬੋਲੇ ਕਿਸੈ ਨ ਭਾਵੈ ॥

जिथै ओहु जाइ तिथै ओहु झूठा कूड़ु बोले किसै न भावै ॥

Jithai ohu jaai tithai ohu jhoothaa koo(rr)u bole kisai na bhaavai ||

ਉਹ (ਮਨਮੁਖ) ਜਿਥੇ ਜਾਂਦਾ ਹੈ ਉਥੇ ਹੀ ਝੂਠਾ ਹੁੰਦਾ ਹੈ, ਝੂਠ ਬੋਲਦਾ ਹੈ ਤੇ ਕਿਸੇ ਨੂੰ ਚੰਗਾ ਨਹੀਂ ਲੱਗਦਾ ।

वह जिधर भी जाता है, वहाँ झूठ ही बोलता है और झूठा ही माना जाता है। उसका झूठ बोलना किसी को भी अच्छा नहीं लगता।

Wherever he goes, he is a liar, and by telling lies, he not liked by anyone.

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਵੇਖਹੁ ਭਾਈ ਵਡਿਆਈ ਹਰਿ ਸੰਤਹੁ ਸੁਆਮੀ ਅਪੁਨੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ॥

वेखहु भाई वडिआई हरि संतहु सुआमी अपुने की जैसा कोई करै तैसा कोई पावै ॥

Vekhahu bhaaee vadiaaee hari santtahu suaamee apune kee jaisaa koee karai taisaa koee paavai ||

ਹੇ ਸੰਤ ਜਨੋਂ! ਪਿਆਰੇ ਮਾਲਕ ਪ੍ਰਭੂ ਦੀ ਵਡਿਆਈ ਵੇਖੋ, ਕਿ ਜਿਹੋ ਜਿਹੀ ਕੋਈ ਕਮਾਈ ਕਰਦਾ ਹੈ, ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ ।

हे भाई ! हे संतजनो ! अपने स्वामी प्रभु का बड़प्पन देखो, जैसा कोई कर्म करता है, उसे वैसा ही फल प्राप्त होता है।

O Siblings of Destiny, behold this, the glorious greatness of our Lord and Master, O Saints; as one behaves, so does he receive.

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਏਹੁ ਬ੍ਰਹਮ ਬੀਚਾਰੁ ਹੋਵੈ ਦਰਿ ਸਾਚੈ ਅਗੋ ਦੇ ਜਨੁ ਨਾਨਕੁ ਆਖਿ ਸੁਣਾਵੈ ॥੨॥

एहु ब्रहम बीचारु होवै दरि साचै अगो दे जनु नानकु आखि सुणावै ॥२॥

Ehu brham beechaaru hovai dari saachai ago de janu naanaku aakhi su(nn)aavai ||2||

ਇਹ ਸੱਚੀ ਵਿਚਾਰ ਸੱਚੀ ਦਰਗਾਹ ਵਿਚ ਹੁੰਦੀ ਹੈ, ਦਾਸ ਨਾਨਕ ਪਹਿਲਾਂ ਹੀ ਤੁਹਾਨੂੰ ਆਖ ਕੇ ਸੁਣਾ ਰਿਹਾ ਹੈ (ਤਾਂ ਜੁ ਭਲਾ ਬੀਜ ਬੀਜ ਕੇ ਭਲੇ ਫਲ ਦੀ ਆਸ ਹੋ ਸਕੇ) ॥੨॥

सत्य के दरबार में यही ब्रह्म -विचार होता है, इसलिए नानक इसे पूर्व ही कह कर सुना रहा है॥२॥

This shall be God's determination in His True Court; servant Nanak predicts and proclaims this. ||2||

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਗੁਰਿ ਸਚੈ ਬਧਾ ਥੇਹੁ ਰਖਵਾਲੇ ਗੁਰਿ ਦਿਤੇ ॥

गुरि सचै बधा थेहु रखवाले गुरि दिते ॥

Guri sachai badhaa thehu rakhavaale guri dite ||

ਸੱਚੇ ਸਤਿਗੁਰੂ ਨੇ (ਸਤਸੰਗ-ਰੂਪ) ਪਿੰਡ ਵਸਾਇਆ ਹੈ, (ਉਸ ਪਿੰਡ ਲਈ ਸਤਸੰਗੀ) ਰਾਖੇ ਭੀ ਸਤਿਗੁਰੂ ਨੇ ਹੀ ਦਿੱਤੇ ਹਨ ।

सच्चे गुरु ने सत्संगति रूपी एक उत्तम गांव का निर्माण किया है और उस गांव के लिए स्वयं ही रखवाले दिए हैं।

The True Guru has established the village; the Guru has appointed its guards and protectors.

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ॥

पूरन होई आस गुर चरणी मन रते ॥

Pooran hoee aas gur chara(nn)ee man rate ||

ਜਿਨ੍ਹਾਂ ਦੇ ਮਨ ਗੁਰੂ ਦੇ ਚਰਨਾਂ ਵਿਚ ਜੁੜੇ ਹਨ, ਉਹਨਾਂ ਦੀ ਆਸ ਪੂਰਨ ਹੋ ਗਈ ਹੈ (ਭਾਵ, ਤ੍ਰਿਸ਼ਨਾ ਮਿਟ ਗਈ ਹੈ) ।

गुरु के चरणों में मन को मग्न करने से हमारी आशा पूर्ण हो गई है।

My hopes are fulfilled, and my mind is imbued with the love of the Guru's Feet.

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਗੁਰਿ ਕ੍ਰਿਪਾਲਿ ਬੇਅੰਤਿ ਅਵਗੁਣ ਸਭਿ ਹਤੇ ॥

गुरि क्रिपालि बेअंति अवगुण सभि हते ॥

Guri kripaali beantti avagu(nn) sabhi hate ||

ਦਿਆਲ ਤੇ ਬੇਅੰਤ ਗੁਰੂ ਨੇ ਉਹਨਾਂ ਦੇ ਸਾਰੇ ਪਾਪ ਨਾਸ ਕਰ ਦਿੱਤੇ ਹਨ ।

हमारा गुरु बेअन्त कृपालु है, जिसने हमारे सभी अवगुण नाश कर दिए हैं।

The Guru is infinitely merciful; He has erased all my sins.

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਗੁਰਿ ਅਪਣੀ ਕਿਰਪਾ ਧਾਰਿ ਅਪਣੇ ਕਰਿ ਲਿਤੇ ॥

गुरि अपणी किरपा धारि अपणे करि लिते ॥

Guri apa(nn)ee kirapaa dhaari apa(nn)e kari lite ||

ਆਪਣੀ ਮੇਹਰ ਕਰ ਕੇ ਸਤਿਗੁਰੂ ਨੇ ਉਹਨਾਂ ਨੂੰ ਆਪਣਾ ਬਣਾ ਲਿਆ ਹੈ ।

गुरु ने अपनी कृपा करके हमें अपना बना लिया।

The Guru has showered me with His Mercy, and He has made me His own.

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਨਾਨਕ ਸਦ ਬਲਿਹਾਰ ਜਿਸੁ ਗੁਰ ਕੇ ਗੁਣ ਇਤੇ ॥੨੭॥

नानक सद बलिहार जिसु गुर के गुण इते ॥२७॥

Naanak sad balihaar jisu gur ke gu(nn) ite ||27||

ਹੇ ਨਾਨਕ! ਮੈਂ ਸਦਾ ਉਸ ਸਤਿਗੁਰੂ ਤੋਂ ਸਦਕੇ ਹਾਂ, ਜਿਸ ਵਿਚ ਇਤਨੇ ਗੁਣ ਹਨ ॥੨੭॥

नानक तो सदैव ही उस पर बलिहारी जाता है, जिस गुरु के भीतर इतने अनन्त गुण हैं।॥२७॥

Nanak is forever a sacrifice to the Guru, who has countless virtues. ||27||

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਸਲੋਕ ਮਃ ੧ ॥

सलोक मः १ ॥

Salok M: 1 ||

श्लोक महला १॥

Shalok, First Mehl:

Guru Nanak Dev ji / Raag Sorath / Sorath ki vaar (M: 4) / Guru Granth Sahib ji - Ang 653

ਤਾ ਕੀ ਰਜਾਇ ਲੇਖਿਆ ਪਾਇ ਅਬ ਕਿਆ ਕੀਜੈ ਪਾਂਡੇ ॥

ता की रजाइ लेखिआ पाइ अब किआ कीजै पांडे ॥

Taa kee rajaai lekhiaa paai ab kiaa keejai paande ||

ਹੇ ਪੰਡਿਤ! ਐਸ ਵੇਲੇ (ਝੁਰਿਆਂ) ਕੁਝ ਨਹੀਂ ਬਣਦਾ; ਪ੍ਰਭੂ ਦੀ ਰਜ਼ਾ ਵਿਚ (ਆਪਣੇ ਹੀ ਪਿਛਲੇ ਕੀਤੇ ਅਨੁਸਾਰ) ਲਿਖਿਆ (ਲੇਖ) ਪਾਈਦਾ ਹੈ;

हे पण्डित ! अब क्या कर सकते हैं ? चूंकि उस परमात्मा की इच्छानुसार जो लिखा है, वही प्राप्त होना है।

By His Command, we receive our pre-ordained rewards; so what can we do now, O Pandit?

Guru Nanak Dev ji / Raag Sorath / Sorath ki vaar (M: 4) / Guru Granth Sahib ji - Ang 653

ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ ॥੧॥

हुकमु होआ हासलु तदे होइ निबड़िआ हंढहि जीअ कमांदे ॥१॥

Hukamu hoaa haasalu tade hoi niba(rr)iaa handdhahi jeea kamaande ||1||

ਜਦੋਂ ਪ੍ਰਭੂ ਦਾ ਹੁਕਮ ਹੋਇਆ ਤਦੋਂ ਇਹ ਫ਼ੈਸਲਾ ਹੋਇਆ ਤੇ (ਉਸ ਲੇਖ-ਅਨੁਸਾਰ) ਜੀਵ (ਕਰਮ) ਕਮਾਂਦੇ ਫਿਰਦੇ ਹਨ ॥੧॥

जब उसका हुक्म हुआ था, तो तेरी किस्मत का निर्णय हो गया था और उसके हुक्म अनुसार ही जीव अपना जीवन-आचरण करता है॥१॥

When His Command is received, then it is decided; all beings move and act accordingly. ||1||

Guru Nanak Dev ji / Raag Sorath / Sorath ki vaar (M: 4) / Guru Granth Sahib ji - Ang 653

ਮਃ ੨ ॥

मः २ ॥

M:h 2 ||

महला २॥

Second Mehl:

Guru Angad Dev ji / Raag Sorath / Sorath ki vaar (M: 4) / Guru Granth Sahib ji - Ang 653

ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥

नकि नथ खसम हथ किरतु धके दे ॥

Naki nath khasam hath kiratu dhake de ||

ਜੀਵ ਦੇ ਨੱਕ ਵਿਚ (ਰਜ਼ਾ ਦੀ) ਨੱਥ (ਨਕੇਲ) ਹੈ ਜੋ ਖਸਮ ਪ੍ਰਭੂ ਦੇ (ਆਪਣੇ) ਹੱਥ ਵਿਚ ਹੈ, ਪਿਛਲੇ ਕੀਤੇ ਹੋਏ ਕੰਮਾਂ ਅਨੁਸਾਰ ਬਣਿਆ ਸੁਭਾਉ ਹੁਣ ਧੱਕ ਕੇ ਚਲਾ ਰਿਹਾ ਹੈ ।

सृष्टि के प्रत्येक प्राणी की नाक में उस मालिक की हुक्म रूपी नुकेल पड़ी हुई है, सबकुछ उसके ही वश में है और जीव के किए हुए कर्म ही उसे धकेलते हैं।

The string through the nose is in the hands of the Lord Master; one's own actions drive him on.

Guru Angad Dev ji / Raag Sorath / Sorath ki vaar (M: 4) / Guru Granth Sahib ji - Ang 653

ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥੨॥

जहा दाणे तहां खाणे नानका सचु हे ॥२॥

Jahaa daa(nn)e tahaan khaa(nn)e naanakaa sachu he ||2||

ਹੇ ਨਾਨਕ! ਸੱਚ ਇਹ ਹੈ ਕਿ ਜਿਥੇ ਜੀਵ ਦਾ ਦਾਣਾ-ਪਾਣੀ ਹੁੰਦਾ ਹੈ ਉਥੇ ਖਾਣਾ ਪੈਂਦਾ ਹੈ ॥੨॥

हे नानक ! केवल यही सत्य है कि जहाँ भी जीव का भोजन-निर्वाह है, वहीं वह इसे खाने के लिए जाता है।॥२॥

Wherever his food is, there he eats it; O Nanak, this is the Truth. ||2||

Guru Angad Dev ji / Raag Sorath / Sorath ki vaar (M: 4) / Guru Granth Sahib ji - Ang 653

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਸਭੇ ਗਲਾ ਆਪਿ ਥਾਟਿ ਬਹਾਲੀਓਨੁ ॥

सभे गला आपि थाटि बहालीओनु ॥

Sabhe galaa aapi thaati bahaaleeonu ||

ਪ੍ਰਭੂ ਨੇ ਆਪ ਹੀ ਸਾਰੀਆਂ (ਜਗਤ-) ਵਿਓਂਤਾਂ ਬਣਾ ਕੇ ਕਾਇਮ ਕੀਤੀਆਂ ਹਨ;

जगत-रचना की सब योजनाएँ परमात्मा ने स्वयं बनाकर नियत कर रखी हैं।

The Lord Himself puts everything in its proper place.

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਆਪੇ ਰਚਨੁ ਰਚਾਇ ਆਪੇ ਹੀ ਘਾਲਿਓਨੁ ॥

आपे रचनु रचाइ आपे ही घालिओनु ॥

Aape rachanu rachaai aape hee ghaalionu ||

ਆਪ ਹੀ ਸੰਸਾਰ ਦੀ ਰਚਨਾ ਰਚ ਕੇ ਆਪ ਹੀ ਨਾਸ ਕਰਦਾ ਹੈ;

वह स्वयं ही जगत-रचना करके स्वयं ही इसका नाश कर देता है।

He Himself created the creation, and He Himself destroys it.

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਆਪੇ ਜੰਤ ਉਪਾਇ ਆਪਿ ਪ੍ਰਤਿਪਾਲਿਓਨੁ ॥

आपे जंत उपाइ आपि प्रतिपालिओनु ॥

Aape jantt upaai aapi prtipaalionu ||

ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪੇ ਹੀ ਪਾਲਦਾ ਹੈ;

वह स्वयं ही सब जीवों को पैदा करके स्वयं ही उनका पालन-पोषण करता है।

He Himself fashions His creatures, and He Himself nourishes them.

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਦਾਸ ਰਖੇ ਕੰਠਿ ਲਾਇ ਨਦਰਿ ਨਿਹਾਲਿਓਨੁ ॥

दास रखे कंठि लाइ नदरि निहालिओनु ॥

Daas rakhe kantthi laai nadari nihaalionu ||

ਆਪੇ ਹੀ ਆਪਣੇ ਸੇਵਕਾਂ ਨੂੰ ਗਲ ਲਾ ਕੇ ਰੱਖਦਾ ਹੈ, ਆਪ ਹੀ ਮੇਹਰ ਦੀ ਨਜ਼ਰ ਨਾਲ ਵੇਖਦਾ ਹੈ ।

वह अपने सेवकों को अपने गले से लगाकर रखता है और कृपा-दृष्टि से उन्हें निहाल कर देता है।

He hugs His slaves close in His embrace, and blesses them with His Glance of Grace.

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਨਾਨਕ ਭਗਤਾ ਸਦਾ ਅਨੰਦੁ ਭਾਉ ਦੂਜਾ ਜਾਲਿਓਨੁ ॥੨੮॥

नानक भगता सदा अनंदु भाउ दूजा जालिओनु ॥२८॥

Naanak bhagataa sadaa ananddu bhaau doojaa jaalionu ||28||

ਹੇ ਨਾਨਕ! ਭਗਤਾਂ ਨੂੰ ਸਦਾ ਪ੍ਰਸੰਨਤਾ ਰਹਿੰਦੀ ਹੈ, (ਕਿਉਂਕਿ) ਉਹਨਾਂ ਦਾ ਮਾਇਆ ਦਾ ਪਿਆਰ ਉਸ ਪ੍ਰਭੂ ਨੇ ਆਪ ਸਾੜ ਦਿੱਤਾ ਹੈ ॥੨੮॥

हे नानक ! परमात्मा के भक्त सदैव ही आनंदित रहते हैं और दैतभाव को जला देते हैं॥२८ ॥

O Nanak, His devotees are forever in bliss; they have burnt away the love of duality. ||28||

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Sorath / Sorath ki vaar (M: 4) / Guru Granth Sahib ji - Ang 653

ਏ ਮਨ ਹਰਿ ਜੀ ਧਿਆਇ ਤੂ ਇਕ ਮਨਿ ਇਕ ਚਿਤਿ ਭਾਇ ॥

ए मन हरि जी धिआइ तू इक मनि इक चिति भाइ ॥

E man hari jee dhiaai too ik mani ik chiti bhaai ||

ਹੇ ਮਨ! ਪਿਆਰ ਨਾਲ ਇਕਾਗ੍ਰ ਚਿੱਤ ਹੋ ਕੇ ਹਰੀ ਦਾ ਸਿਮਰਨ ਕਰ;

हे मन ! तू एकाग्रचित होकर सच्चे मन से भगवान का ध्यान कर।

O mind, meditate on the Dear Lord, with single-minded conscious concentration.

Guru Amardas ji / Raag Sorath / Sorath ki vaar (M: 4) / Guru Granth Sahib ji - Ang 653

ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਨ ਪਛੋਤਾਇ ॥

हरि कीआ सदा सदा वडिआईआ देइ न पछोताइ ॥

Hari keeaa sadaa sadaa vadiaaeeaa dei na pachhotaai ||

ਹਰੀ ਵਿਚ ਇਹ ਸਦਾ ਲਈ ਗੁਣ ਹਨ ਕਿ ਦਾਤ ਬਖ਼ਸ਼ ਕੇ ਪਛੁਤਾਉਂਦਾ ਨਹੀਂ ।

उस परमेश्वर की महिमा सदैव महान् है, जो जीवों को देन देकर पश्चाताप नहीं करता।

The glorious greatness of the Lord shall last forever and ever; He never regrets what He gives.

Guru Amardas ji / Raag Sorath / Sorath ki vaar (M: 4) / Guru Granth Sahib ji - Ang 653

ਹਉ ਹਰਿ ਕੈ ਸਦ ਬਲਿਹਾਰਣੈ ਜਿਤੁ ਸੇਵਿਐ ਸੁਖੁ ਪਾਇ ॥

हउ हरि कै सद बलिहारणै जितु सेविऐ सुखु पाइ ॥

Hau hari kai sad balihaara(nn)ai jitu seviai sukhu paai ||

ਮੈਂ ਹਰੀ ਤੋਂ ਸਦਾ ਕੁਰਬਾਨ ਹਾਂ, ਜਿਸ ਦੀ ਸੇਵਾ ਕੀਤਿਆਂ ਸੁਖ ਮਿਲਦਾ ਹੈ;

मैं तो उस ईश्वर पर सदैव बलिहारी जाता हूँ, जिसकी उपासना करने से सुख पाया जाता है।

I am forever a sacrifice to the Lord; serving Him, peace is obtained.

Guru Amardas ji / Raag Sorath / Sorath ki vaar (M: 4) / Guru Granth Sahib ji - Ang 653

ਨਾਨਕ ਗੁਰਮੁਖਿ ਮਿਲਿ ਰਹੈ ਹਉਮੈ ਸਬਦਿ ਜਲਾਇ ॥੧॥

नानक गुरमुखि मिलि रहै हउमै सबदि जलाइ ॥१॥

Naanak guramukhi mili rahai haumai sabadi jalaai ||1||

ਹੇ ਨਾਨਕ! ਗੁਰਮੁਖ ਜਨ ਅਹੰਕਾਰ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਾੜ ਕੇ ਹਰੀ ਵਿਚ ਮਿਲੇ ਰਹਿੰਦੇ ਹਨ ॥੧॥

हे नानक ! गुरुमुख शब्द द्वारा अपने आत्माभिमान को जलाकर सत्य में ही लीन रहते हैं ॥१॥

O Nanak, the Gurmukh remains merged with the Lord; he burns away his ego through the Word of the Shabad. ||1||

Guru Amardas ji / Raag Sorath / Sorath ki vaar (M: 4) / Guru Granth Sahib ji - Ang 653

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Sorath / Sorath ki vaar (M: 4) / Guru Granth Sahib ji - Ang 653

ਆਪੇ ਸੇਵਾ ਲਾਇਅਨੁ ਆਪੇ ਬਖਸ ਕਰੇਇ ॥

आपे सेवा लाइअनु आपे बखस करेइ ॥

Aape sevaa laaianu aape bakhas karei ||

ਹਰੀ ਨੇ ਆਪ ਹੀ ਮਨੁੱਖਾਂ ਨੂੰ ਸੇਵਾ ਵਿਚ ਲਾਇਆ ਹੈ, ਆਪ ਹੀ ਬਖ਼ਸ਼ਸ਼ ਕਰਦਾ ਹੈ,

परमात्मा ने स्वयं ही जीवों को अपनी सेवा में लगाया है और स्वयं ही उन पर अपनी कृपा करता है।

He Himself enjoins us to serve Him, and He Himself blesses us with forgiveness.

Guru Amardas ji / Raag Sorath / Sorath ki vaar (M: 4) / Guru Granth Sahib ji - Ang 653

ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ॥

सभना का मा पिउ आपि है आपे सार करेइ ॥

Sabhanaa kaa maa piu aapi hai aape saar karei ||

ਆਪ ਹੀ ਸਭਨਾਂ ਦਾ ਮਾਂ ਪਿਉ ਹੈ ਤੇ ਆਪ ਹੀ ਸਭ ਦੀ ਸੰਭਾਲ ਕਰਦਾ ਹੈ ।

वह स्वयं ही सबका माता-पिता है और स्वयं ही सबकी देखभाल करता है।

He Himself is the father and mother of all; He Himself cares for us.

Guru Amardas ji / Raag Sorath / Sorath ki vaar (M: 4) / Guru Granth Sahib ji - Ang 653

ਨਾਨਕ ਨਾਮੁ ਧਿਆਇਨਿ ਤਿਨ ਨਿਜ ਘਰਿ ਵਾਸੁ ਹੈ ਜੁਗੁ ਜੁਗੁ ਸੋਭਾ ਹੋਇ ॥੨॥

नानक नामु धिआइनि तिन निज घरि वासु है जुगु जुगु सोभा होइ ॥२॥

Naanak naamu dhiaaini tin nij ghari vaasu hai jugu jugu sobhaa hoi ||2||

ਹੇ ਨਾਨਕ! ਜੋ ਮਨੁੱਖ ਨਾਮ ਜਪਦੇ ਹਨ, ਉਹ ਆਪਣੇ ਟਿਕਾਣੇ ਤੇ ਟਿਕੇ ਹੁੰਦੇ ਹਨ, ਹਰੇਕ ਜੁਗ ਵਿਚ ਉਹਨਾਂ ਦੀ ਸੋਭਾ ਹੁੰਦੀ ਹੈ ॥੨॥

हे नानक ! जो भक्तजन नाम की आराधना करते हैं, उनका अपना वास्तविक घर प्रभु-चरणों में निवास हो जाता हैं और युगों-युगान्तरों में उनकी ही शोभा होती है॥२॥

O Nanak, those who meditate on the Naam, the Name of the Lord, abide in the home of their inner being; they are honored throughout the ages. ||2||

Guru Amardas ji / Raag Sorath / Sorath ki vaar (M: 4) / Guru Granth Sahib ji - Ang 653

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

ਤੂ ਕਰਣ ਕਾਰਣ ਸਮਰਥੁ ਹਹਿ ਕਰਤੇ ਮੈ ਤੁਝ ਬਿਨੁ ਅਵਰੁ ਨ ਕੋਈ ॥

तू करण कारण समरथु हहि करते मै तुझ बिनु अवरु न कोई ॥

Too kara(nn) kaara(nn) samarathu hahi karate mai tujh binu avaru na koee ||

ਹੇ ਕਰਤਾਰ! ਤੂੰ ਸਾਰੀ ਕੁਦਰਤਿ ਨੂੰ ਰਚਣ-ਜੋਗਾ ਹੈਂ; ਤੇਰੇ ਬਿਨਾ ਤੇਰੇ ਜੇਡਾ ਕੋਈ ਹੋਰ ਨਹੀਂ ਮੈਨੂੰ ਦਿੱਸਦਾ;

हे सृजनहार प्रभु ! तू सबकुछ करने एवं कराने में समर्थ है और तेरे बिना मेरा कोई सहारा नहीं।

You are the Creator, all-powerful, able to do anything. Without You, there is no other at all.

Guru Ramdas ji / Raag Sorath / Sorath ki vaar (M: 4) / Guru Granth Sahib ji - Ang 653

Download SGGS PDF Daily Updates ADVERTISE HERE