ANG 601, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸੋਰਠਿ ਮਹਲਾ ੩ ॥

सोरठि महला ३ ॥

Sorathi mahalaa 3 ||

सोरठि महला ३ ॥

Sorat'h, Third Mehl:

Guru Amardas ji / Raag Sorath / / Guru Granth Sahib ji - Ang 601

ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥

हरि जीउ तुधु नो सदा सालाही पिआरे जिचरु घट अंतरि है सासा ॥

Hari jeeu tudhu no sadaa saalaahee piaare jicharu ghat anttari hai saasaa ||

ਹੇ ਪਿਆਰੇ ਪ੍ਰਭੂ ਜੀ! (ਮੇਹਰ ਕਰ) ਜਿਤਨਾ ਚਿਰ ਮੇਰੇ ਸਰੀਰ ਵਿਚ ਜਿੰਦ ਹੈ, ਮੈਂ ਸਦਾ ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ ।

हे हरि ! जब तक मेरे शरीर में जीवन सांसें हैं, तब तक मैं सर्वदा तेरी ही महिमा-स्तुति करता रहूँ।

Dear Beloved Lord, I praise You continually, as long as there is the breath within my body.

Guru Amardas ji / Raag Sorath / / Guru Granth Sahib ji - Ang 601

ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥

इकु पलु खिनु विसरहि तू सुआमी जाणउ बरस पचासा ॥

Iku palu khinu visarahi too suaamee jaa(nn)au baras pachaasaa ||

ਹੇ ਪ੍ਰਭੂ! ਜੇ ਤੂੰ ਮੈਥੋਂ ਇਕ ਪਲ-ਭਰ ਜਾਂ ਇਕ ਛਿਨ-ਭਰ ਵੀ ਵਿੱਸਰਦਾ ਹੈਂ, ਮੈਂ ਉਹ ਵਕਤ ਪੰਜਾਹ ਸਾਲ ਬੀਤ ਗਏ ਸਮਝਦਾ ਹਾਂ ।

हे मेरे स्वामी ! यदि मैं तुझे एक पल एवं क्षण भर के लिए विस्मृत कर दूँ तो मैं इसे पचास वर्ष के बराबर समझता हूँ।

If I were to forget You, for a moment, even for an instant, O Lord Master, it would be like fifty years for me.

Guru Amardas ji / Raag Sorath / / Guru Granth Sahib ji - Ang 601

ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥੧॥

हम मूड़ मुगध सदा से भाई गुर कै सबदि प्रगासा ॥१॥

Ham moo(rr) mugadh sadaa se bhaaee gur kai sabadi prgaasaa ||1||

ਹੇ ਭਾਈ! ਅਸੀਂ ਸਦਾ ਤੋਂ ਮੂਰਖ ਅੰਞਾਣ ਤੁਰੇ ਆ ਰਹੇ ਸਾਂ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਸਾਡੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋਇਆ ਹੈ ॥੧॥

हे भाई ! हम तो हमेशा से ही विमूढ एवं बुद्धिहीन थे लेकिन गुरु के शब्द से हमें ज्ञान का प्रकाश मिल गया है॥ १॥

I was always such a fool and an idiot, O Siblings of Destiny, but now, through the Word of the Guru's Shabad, my mind is enlightened. ||1||

Guru Amardas ji / Raag Sorath / / Guru Granth Sahib ji - Ang 601


ਹਰਿ ਜੀਉ ਤੁਮ ਆਪੇ ਦੇਹੁ ਬੁਝਾਈ ॥

हरि जीउ तुम आपे देहु बुझाई ॥

Hari jeeu tum aape dehu bujhaaee ||

ਹੇ ਪ੍ਰਭੂ ਜੀ! ਤੂੰ ਆਪ ਹੀ (ਆਪਣਾ ਨਾਮ ਜਪਣ ਦੀ ਮੈਨੂੰ) ਸਮਝ ਬਖ਼ਸ਼ ।

हे हरि ! तुम स्वयं ही हम जीवों को सुबुद्धि प्रदान करते हो।

Dear Lord, You Yourself bestow understanding.

Guru Amardas ji / Raag Sorath / / Guru Granth Sahib ji - Ang 601

ਹਰਿ ਜੀਉ ਤੁਧੁ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥

हरि जीउ तुधु विटहु वारिआ सद ही तेरे नाम विटहु बलि जाई ॥ रहाउ ॥

Hari jeeu tudhu vitahu vaariaa sad hee tere naam vitahu bali jaaee || rahaau ||

ਹੇ ਪ੍ਰਭੂ! ਮੈਂ ਤੈਥੋਂ ਸਦਾ ਸਦਕੇ ਜਾਵਾਂ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਵਾਂ । ਰਹਾਉ ॥

इसलिए मैं तुझ पर हमेशा ही कुर्बान जाता हूँ और तेरे नाम पर न्यौछावर होता हूँ॥ रहाउ॥

Dear Lord, I am forever a sacrifice to You; I am dedicated and devoted to Your Name. || Pause ||

Guru Amardas ji / Raag Sorath / / Guru Granth Sahib ji - Ang 601


ਹਮ ਸਬਦਿ ਮੁਏ ਸਬਦਿ ਮਾਰਿ ਜੀਵਾਲੇ ਭਾਈ ਸਬਦੇ ਹੀ ਮੁਕਤਿ ਪਾਈ ॥

हम सबदि मुए सबदि मारि जीवाले भाई सबदे ही मुकति पाई ॥

Ham sabadi mue sabadi maari jeevaale bhaaee sabade hee mukati paaee ||

ਹੇ ਭਾਈ! ਅਸੀਂ (ਜੀਵ) ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰ ਸਕਦੇ ਹਾਂ, ਸ਼ਬਦ ਦੀ ਰਾਹੀਂ ਹੀ (ਵਿਕਾਰਾਂ ਵਲੋਂ) ਮਨ ਮਾਰ ਕੇ (ਗੁਰੂ) ਆਤਮਕ ਜੀਵਨ ਦੇਂਦਾ ਹੈ ।

हे भाई ! हम गुरु-शब्द द्वारा ही मोह-माया के प्रति मरे हैं और शब्द द्वारा ही मरकर पुन:जीवित हुए हैं और शब्द के द्वारा ही मुक्ति प्राप्त हुई है।

I have died in the Word of the Shabad, and through the Shabad, I am dead while yet alive, O Siblings of Destiny; through the Shabad, I have been liberated.

Guru Amardas ji / Raag Sorath / / Guru Granth Sahib ji - Ang 601

ਸਬਦੇ ਮਨੁ ਤਨੁ ਨਿਰਮਲੁ ਹੋਆ ਹਰਿ ਵਸਿਆ ਮਨਿ ਆਈ ॥

सबदे मनु तनु निरमलु होआ हरि वसिआ मनि आई ॥

Sabade manu tanu niramalu hoaa hari vasiaa mani aaee ||

ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਵਿਕਾਰਾਂ ਵਲੋਂ ਖ਼ਲਾਸੀ ਹਾਸਲ ਹੁੰਦੀ ਹੈ, ਤੇ ਮਨ ਪਵਿਤ੍ਰ ਹੁੰਦਾ ਹੈ, ਸਰੀਰ ਪਵਿਤ੍ਰ ਹੁੰਦਾ ਹੈ, ਅਤੇ ਪਰਮਾਤਮਾ ਅੰਦਰ ਆ ਵੱਸਦਾ ਹੈ ।

शब्द से ही मन एवं तन निर्मल हुआ और हरि आकर मन में निवास कर गया है।

Through the Shabad, my mind and body have been purified, and the Lord has come to dwell within my mind.

Guru Amardas ji / Raag Sorath / / Guru Granth Sahib ji - Ang 601

ਸਬਦੁ ਗੁਰ ਦਾਤਾ ਜਿਤੁ ਮਨੁ ਰਾਤਾ ਹਰਿ ਸਿਉ ਰਹਿਆ ਸਮਾਈ ॥੨॥

सबदु गुर दाता जितु मनु राता हरि सिउ रहिआ समाई ॥२॥

Sabadu gur daataa jitu manu raataa hari siu rahiaa samaaee ||2||

ਗੁਰੂ ਦਾ ਸ਼ਬਦ (ਹੀ ਨਾਮ ਦੀ ਦਾਤਿ) ਦੇਣ ਵਾਲਾ ਹੈ, ਜਦੋਂ ਸ਼ਬਦ ਵਿਚ ਮਨ ਰੰਗਿਆ ਜਾਂਦਾ ਹੈ ਤਾਂ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ॥੨॥

शब्द रूपी गुरु ही दाता है, जिससे मेरा मन लीन हो गया है और मैं प्रभु में समाया रहता हूँ॥ २॥

The Guru is the Giver of the Shabad; my mind is imbued with it, and I remain absorbed in the Lord. ||2||

Guru Amardas ji / Raag Sorath / / Guru Granth Sahib ji - Ang 601


ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ ॥

सबदु न जाणहि से अंने बोले से कितु आए संसारा ॥

Sabadu na jaa(nn)ahi se anne bole se kitu aae sanssaaraa ||

ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ ਉਹ (ਮਾਇਆ ਦੇ ਮੋਹ ਵਿਚ ਆਤਮਕ ਜੀਵਨ ਵਲੋਂ) ਅੰਨ੍ਹੇ ਬੋਲੇ ਹੋਏ ਰਹਿੰਦੇ ਹਨ, ਸੰਸਾਰ ਵਿਚ ਆ ਕੇ ਉਹ ਕੁਝ ਨਹੀਂ ਖੱਟਦੇ ।

जो शब्द के रहस्य को नहीं जानते, वे अन्धे एवं बहरे हैं, फिर वे दुनिया में किसलिए आए हैं ?

Those who do not know the Shabad are blind and deaf; why did they even bother to come into the world?

Guru Amardas ji / Raag Sorath / / Guru Granth Sahib ji - Ang 601

ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਹਿ ਵਾਰੋ ਵਾਰਾ ॥

हरि रसु न पाइआ बिरथा जनमु गवाइआ जमहि वारो वारा ॥

Hari rasu na paaiaa birathaa janamu gavaaiaa jammahi vaaro vaaraa ||

ਉਹਨਾਂ ਨੂੰ ਪ੍ਰਭੂ ਦੇ ਨਾਮ ਦਾ ਸੁਆਦ ਨਹੀਂ ਆਉਂਦਾ, ਉਹ ਆਪਣਾ ਜੀਵਨ ਵਿਅਰਥ ਗਵਾ ਜਾਂਦੇ ਹਨ, ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ ।

उन्होंने हरि रस को प्राप्त नहीं किया एवं यूं ही अपना जीवन व्यर्थ ही गंवा दिया है और फिर बार-बार जन्मते रहते हैं।

They do not obtain the subtle essence of the Lord's elixir; they waste away their lives, and are reincarnated over and over again.

Guru Amardas ji / Raag Sorath / / Guru Granth Sahib ji - Ang 601

ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ ਮਨਮੁਖ ਮੁਗਧ ਗੁਬਾਰਾ ॥੩॥

बिसटा के कीड़े बिसटा माहि समाणे मनमुख मुगध गुबारा ॥३॥

Bisataa ke kee(rr)e bisataa maahi samaa(nn)e manamukh mugadh gubaaraa ||3||

ਜਿਵੇਂ ਗੰਦ ਦੇ ਕੀੜੇ ਗੰਦ ਵਿਚ ਹੀ ਟਿਕੇ ਰਹਿੰਦੇ ਹਨ, ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ (ਅਗਿਆਨਤਾ ਦੇ) ਹਨੇਰੇ ਵਿਚ ਹੀ (ਮਸਤ ਰਹਿੰਦੇ ਹਨ) ॥੩॥

ऐसे मूर्ख एवं अज्ञानी मनमुख व्यक्ति विष्टा के ही कीड़े हैं और विष्टा में ही गल-सड़ जाते हैं।॥ ३॥

The blind, idiotic, self-willed manmukhs are like maggots in manure, and in manure they rot away. ||3||

Guru Amardas ji / Raag Sorath / / Guru Granth Sahib ji - Ang 601


ਆਪੇ ਕਰਿ ਵੇਖੈ ਮਾਰਗਿ ਲਾਏ ਭਾਈ ਤਿਸੁ ਬਿਨੁ ਅਵਰੁ ਨ ਕੋਈ ॥

आपे करि वेखै मारगि लाए भाई तिसु बिनु अवरु न कोई ॥

Aape kari vekhai maaragi laae bhaaee tisu binu avaru na koee ||

ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਸੰਭਾਲ ਕਰਦਾ ਹੈ, ਆਪ ਹੀ (ਜੀਵਨ ਦੇ ਸਹੀ) ਰਸਤੇ ਪਾਂਦਾ ਹੈ, ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ (ਜੋ ਜੀਵਾਂ ਨੂੰ ਰਾਹ ਦੱਸ ਸਕੇ) ।

हे भाई ! ईश्वर स्वयं ही जीवों को पैदा करके उनका पालन-पोषण करता है और सन्मार्ग लगाता है।उसके अलावा दूसरा कोई रचयिता नहीं।

The Lord Himself creates us, watches over us, and places us on the Path, O Siblings of Destiny; there is no one other than Him.

Guru Amardas ji / Raag Sorath / / Guru Granth Sahib ji - Ang 601

ਜੋ ਧੁਰਿ ਲਿਖਿਆ ਸੁ ਕੋਇ ਨ ਮੇਟੈ ਭਾਈ ਕਰਤਾ ਕਰੇ ਸੁ ਹੋਈ ॥

जो धुरि लिखिआ सु कोइ न मेटै भाई करता करे सु होई ॥

Jo dhuri likhiaa su koi na metai bhaaee karataa kare su hoee ||

ਕਰਤਾਰ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ, ਧੁਰ ਦਰਗਾਹ ਤੋਂ (ਜੀਵਾਂ ਦੇ ਮੱਥੇ ਤੇ ਲੇਖ) ਲਿਖ ਦੇਂਦਾ ਹੈ, ਉਸ ਨੂੰ ਕੋਈ (ਹੋਰ) ਮਿਟਾ ਨਹੀਂ ਸਕਦਾ ।

हे भाई ! जो जीवों की किस्मत में आरंभ से ही लिखा हुआ है, उसे कोई भी मिटा नहीं सकता, जो सृजनहार करता है, वही होता है।

No one can erase that which is pre-ordained, O Siblings of Destiny; whatever the Creator wills, comes to pass.

Guru Amardas ji / Raag Sorath / / Guru Granth Sahib ji - Ang 601

ਨਾਨਕ ਨਾਮੁ ਵਸਿਆ ਮਨ ਅੰਤਰਿ ਭਾਈ ਅਵਰੁ ਨ ਦੂਜਾ ਕੋਈ ॥੪॥੪॥

नानक नामु वसिआ मन अंतरि भाई अवरु न दूजा कोई ॥४॥४॥

Naanak naamu vasiaa man anttari bhaaee avaru na doojaa koee ||4||4||

ਹੇ ਨਾਨਕ! (ਉਸ ਪ੍ਰਭੂ ਦੀ ਮੇਹਰ ਨਾਲ ਹੀ ਉਸ ਦਾ) ਨਾਮ (ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਕੋਈ ਹੋਰ ਇਹ ਦਾਤ ਦੇਣ ਜੋਗਾ ਨਹੀਂ ਹੈ ॥੪॥੪॥

नानक का कथन है कि हे भाई ! मन के भीतर प्रभु का नाम निवास कर गया है और उसके सिवाय कोई दूसरा है ही नहीं ॥ ४॥ ४॥

O Nanak, the Naam, the Name of the Lord, abides deep within the mind; O Siblings of Destiny, there is no other at all. ||4||4||

Guru Amardas ji / Raag Sorath / / Guru Granth Sahib ji - Ang 601


ਸੋਰਠਿ ਮਹਲਾ ੩ ॥

सोरठि महला ३ ॥

Sorathi mahalaa 3 ||

सोरठि महला ३ ॥

Sorat'h, Third Mehl:

Guru Amardas ji / Raag Sorath / / Guru Granth Sahib ji - Ang 601

ਗੁਰਮੁਖਿ ਭਗਤਿ ਕਰਹਿ ਪ੍ਰਭ ਭਾਵਹਿ ਅਨਦਿਨੁ ਨਾਮੁ ਵਖਾਣੇ ॥

गुरमुखि भगति करहि प्रभ भावहि अनदिनु नामु वखाणे ॥

Guramukhi bhagati karahi prbh bhaavahi anadinu naamu vakhaa(nn)e ||

ਹੇ ਭਾਈ! ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰ ਕੇ ਭਗਤੀ ਕਰਦੇ ਹਨ ਅਤੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ।

गुरुमुख पुरुष ही भक्ति करते हैं और प्रभु को बहुत अच्छे लगते हैं। वे रात-दिन प्रभु के नाम का ही बखान करते हैं।

The Gurmukhs practice devotional worship, and become pleasing to God; night and day, they chant the Naam, the Name of the Lord.

Guru Amardas ji / Raag Sorath / / Guru Granth Sahib ji - Ang 601

ਭਗਤਾ ਕੀ ਸਾਰ ਕਰਹਿ ਆਪਿ ਰਾਖਹਿ ਜੋ ਤੇਰੈ ਮਨਿ ਭਾਣੇ ॥

भगता की सार करहि आपि राखहि जो तेरै मनि भाणे ॥

Bhagataa kee saar karahi aapi raakhahi jo terai mani bhaa(nn)e ||

ਹੇ ਪ੍ਰਭੂ! ਭਗਤਾਂ ਦੀ ਸੰਭਾਲ ਤੂੰ ਆਪ ਕਰਦਾ ਹੈਂ, ਤੂੰ ਆਪ ਉਹਨਾਂ ਦੀ ਰੱਖਿਆ ਕਰਦਾ ਹੈਂ, ਕਿਉਂਕਿ ਉਹ ਤੈਨੂੰ ਆਪਣੇ ਮਨ ਵਿਚ ਪਿਆਰੇ ਲੱਗਦੇ ਹਨ ।

हे प्रभु ! तू स्वयं ही अपने भक्तों की देखरेख करता है, जो तेरे मन को बहुत भले लगते हैं।

You Yourself protect and take care of Your devotees, who are pleasing to Your Mind.

Guru Amardas ji / Raag Sorath / / Guru Granth Sahib ji - Ang 601

ਤੂ ਗੁਣਦਾਤਾ ਸਬਦਿ ਪਛਾਤਾ ਗੁਣ ਕਹਿ ਗੁਣੀ ਸਮਾਣੇ ॥੧॥

तू गुणदाता सबदि पछाता गुण कहि गुणी समाणे ॥१॥

Too gu(nn)adaataa sabadi pachhaataa gu(nn) kahi gu(nn)ee samaa(nn)e ||1||

ਤੂੰ ਉਹਨਾਂ ਨੂੰ ਆਪਣੇ ਗੁਣ ਬਖ਼ਸ਼ਦਾ ਹੈਂ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਤੇਰੇ ਨਾਲ ਸਾਂਝ ਪਾਂਦੇ ਹਨ । ਹੇ ਭਾਈ! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕਰ ਕੇ (ਭਗਤ) ਗੁਣਾਂ ਦੇ ਮਾਲਕ-ਪ੍ਰਭੂ ਵਿਚ ਲੀਨ ਰਹਿੰਦੇ ਹਨ ॥੧॥

तू ही गुणों का दाता है और गुरु-शब्द द्वारा तेरी पहचान होती है और तेरा गुणानुवाद करते हुए तेरे भक्त तुझ में ही विलीन हो जाते हैं।॥ १॥

You are the Giver of virtue, realized through the Word of Your Shabad. Uttering Your Glories, we merge with You, O Glorious Lord. ||1||

Guru Amardas ji / Raag Sorath / / Guru Granth Sahib ji - Ang 601


ਮਨ ਮੇਰੇ ਹਰਿ ਜੀਉ ਸਦਾ ਸਮਾਲਿ ॥

मन मेरे हरि जीउ सदा समालि ॥

Man mere hari jeeu sadaa samaali ||

ਹੇ ਮੇਰੇ ਮਨ! ਪਰਮਾਤਮਾ ਨੂੰ ਸਦਾ ਚੇਤੇ ਕਰਦਾ ਰਹੁ ।

हे मेरे मन ! सदा ही परमात्मा का सिमरन करते रहो,"

O my mind, remember always the Dear Lord.

Guru Amardas ji / Raag Sorath / / Guru Granth Sahib ji - Ang 601

ਅੰਤ ਕਾਲਿ ਤੇਰਾ ਬੇਲੀ ਹੋਵੈ ਸਦਾ ਨਿਬਹੈ ਤੇਰੈ ਨਾਲਿ ॥ ਰਹਾਉ ॥

अंत कालि तेरा बेली होवै सदा निबहै तेरै नालि ॥ रहाउ ॥

Antt kaali teraa belee hovai sadaa nibahai terai naali || rahaau ||

ਅਖ਼ੀਰਲੇ ਸਮੇ ਪਰਮਾਤਮਾ ਹੀ ਤੇਰਾ ਮਦਦਗਾਰ ਬਣੇਗਾ, ਪਰਮਾਤਮਾ ਸਦਾ ਤੇਰੇ ਨਾਲ ਸਾਥ ਨਿਬਾਹੇਗਾ ਰਹਾਉ ॥

अन्तकाल में वही तेरा मित्र होगा और सर्वदा ही तेरा साथ निभाएगा।॥ रहाउ॥

At the very last moment, He alone shall be your best friend; He shall always stand by you. || Pause ||

Guru Amardas ji / Raag Sorath / / Guru Granth Sahib ji - Ang 601


ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੇ ॥

दुसट चउकड़ी सदा कूड़ु कमावहि ना बूझहि वीचारे ॥

Dusat chauka(rr)ee sadaa koo(rr)u kamaavahi naa boojhahi veechaare ||

ਪਰ, ਹੇ ਭਾਈ! ਭੈੜੇ ਮਨੁੱਖ ਸਦਾ ਭੈੜ ਹੀ ਕਮਾਂਦੇ ਹਨ, ਉਹ ਵਿਚਾਰ ਕਰ ਕੇ ਸਮਝਦੇ ਨਹੀਂ,

दुष्टों की मण्डली सर्वदा मिथ्याचरण ही करती रहती है और न कुछ ज्ञान प्राप्त करती है और न ही चिंतन करती है।

The gathering of the wicked enemies shall always practice falsehood; they do not contemplate understanding.

Guru Amardas ji / Raag Sorath / / Guru Granth Sahib ji - Ang 601

ਨਿੰਦਾ ਦੁਸਟੀ ਤੇ ਕਿਨਿ ਫਲੁ ਪਾਇਆ ਹਰਣਾਖਸ ਨਖਹਿ ਬਿਦਾਰੇ ॥

निंदा दुसटी ते किनि फलु पाइआ हरणाखस नखहि बिदारे ॥

Ninddaa dusatee te kini phalu paaiaa hara(nn)aakhas nakhahi bidaare ||

ਕਿ ਭੈੜੀ ਨਿੰਦਿਆ (ਆਦਿਕ) ਤੋਂ ਕਿਸੇ ਨੇ ਕਦੇ ਚੰਗਾ ਫਲ ਨਹੀਂ ਪਾਇਆ । ਹਰਣਾਖਸ਼ (ਨੇ ਭਗਤ ਨੂੰ ਦੁੱਖ ਦੇਣਾ ਸ਼ੁਰੂ ਕੀਤਾ, ਤਾਂ ਉਹ) ਨਹੁੰਆਂ ਨਾਲ ਚੀਰਿਆ ਗਿਆ ।

दुष्टता एवं निन्दा से कब किसे फल प्राप्त हुआ है ? चूंकि दुष्ट हिरण्यकश्यिपु नाखुनों से ही चीर दिया गया था।

Who can obtain fruit from the slander of evil enemies? Remember that Harnaakhash was torn apart by the Lord's claws.

Guru Amardas ji / Raag Sorath / / Guru Granth Sahib ji - Ang 601

ਪ੍ਰਹਿਲਾਦੁ ਜਨੁ ਸਦ ਹਰਿ ਗੁਣ ਗਾਵੈ ਹਰਿ ਜੀਉ ਲਏ ਉਬਾਰੇ ॥੨॥

प्रहिलादु जनु सद हरि गुण गावै हरि जीउ लए उबारे ॥२॥

Prhilaadu janu sad hari gu(nn) gaavai hari jeeu lae ubaare ||2||

ਪਰਮਾਤਮਾ ਦਾ ਭਗਤ ਪ੍ਰਹਿਲਾਦ ਸਦਾ ਪਰਮਾਤਮਾ ਦੇ ਗੁਣ ਗਾਂਦਾ ਸੀ, ਪਰਮਾਤਮਾ ਨੇ ਉਸ ਨੂੰ (ਨਰਸਿੰਘ ਰੂਪ ਧਾਰ ਕੇ) ਬਚਾ ਲਿਆ ॥੨॥

भक्त प्रहलाद हमेशा ही हरि का गुणगान करता रहता था और उसकी श्रीहरि ने रक्षा की थी॥ २॥

Prahlaad, the Lord's humble servant, constantly sang the Glorious Praises of the Lord, and the Dear Lord saved him. ||2||

Guru Amardas ji / Raag Sorath / / Guru Granth Sahib ji - Ang 601


ਆਪਸ ਕਉ ਬਹੁ ਭਲਾ ਕਰਿ ਜਾਣਹਿ ਮਨਮੁਖਿ ਮਤਿ ਨ ਕਾਈ ॥

आपस कउ बहु भला करि जाणहि मनमुखि मति न काई ॥

Aapas kau bahu bhalaa kari jaa(nn)ahi manamukhi mati na kaaee ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਕੋਈ ਅਕਲ-ਸ਼ਊਰ ਨਹੀਂ ਹੁੰਦੀ, ਉਹ ਆਪਣੇ ਆਪ ਨੂੰ ਤਾਂ ਚੰਗਾ ਸਮਝਦੇ ਹਨ,

मनमुख व्यक्ति स्वयं को बहुत ही भला समझते हैं परन्तु उनके अन्दर बिल्कुल ही सुमति नहीं होती।

The self-willed manmukhs see themselves as being very virtuous; they have absolutely no understanding at all.

Guru Amardas ji / Raag Sorath / / Guru Granth Sahib ji - Ang 601

ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨਿ ਜਨਮੁ ਗਵਾਈ ॥

साधू जन की निंदा विआपे जासनि जनमु गवाई ॥

Saadhoo jan kee ninddaa viaape jaasani janamu gavaaee ||

ਪਰ ਨੇਕ ਬੰਦਿਆਂ ਦੀ ਨਿੰਦਿਆ ਕਰਨ ਵਿਚ ਰੁੱਝੇ ਰਹਿੰਦੇ ਹਨ, ਉਹ ਆਪਣਾ ਜੀਵਨ ਵਿਅਰਥ ਗਵਾ ਜਾਂਦੇ ਹਨ ।

वे तो साधु-संतों की निन्दा में ही प्रवृत्त रहते हैं और अपना अमूल्य जीवन व्यर्थ ही गंवा देते हैं।

They indulge in slander of the humble spiritual people; they waste their lives away, and then they have to depart.

Guru Amardas ji / Raag Sorath / / Guru Granth Sahib ji - Ang 601

ਰਾਮ ਨਾਮੁ ਕਦੇ ਚੇਤਹਿ ਨਾਹੀ ਅੰਤਿ ਗਏ ਪਛੁਤਾਈ ॥੩॥

राम नामु कदे चेतहि नाही अंति गए पछुताई ॥३॥

Raam naamu kade chetahi naahee antti gae pachhutaaee ||3||

ਉਹ ਪਰਮਾਤਮਾ ਦਾ ਨਾਮ ਕਦੇ ਯਾਦ ਨਹੀਂ ਕਰਦੇ, ਆਖ਼ਰ ਹੱਥ ਮਲਦੇ (ਜਗਤ ਤੋਂ) ਚਲੇ ਜਾਂਦੇ ਹਨ ॥੩॥

वे राम का नाम कभी याद नहीं करते और अन्त में पछताते हुए दुनिया से विदा हो जाते हैं।॥ ३॥

They never think of the Lord's Name, and in the end, they depart, regretting and repenting. ||3||

Guru Amardas ji / Raag Sorath / / Guru Granth Sahib ji - Ang 601


ਸਫਲੁ ਜਨਮੁ ਭਗਤਾ ਕਾ ਕੀਤਾ ਗੁਰ ਸੇਵਾ ਆਪਿ ਲਾਏ ॥

सफलु जनमु भगता का कीता गुर सेवा आपि लाए ॥

Saphalu janamu bhagataa kaa keetaa gur sevaa aapi laae ||

ਹੇ ਭਾਈ! ਪਰਮਾਤਮਾ ਆਪ ਹੀ ਭਗਤਾਂ ਦੀ ਜ਼ਿੰਦਗੀ ਕਾਮਯਾਬ ਬਣਾਂਦਾ ਹੈ, ਉਹ ਆਪ ਹੀ ਉਹਨਾਂ ਨੂੰ ਗੁਰੂ ਦੀ ਸੇਵਾ ਵਿਚ ਜੋੜਦਾ ਹੈ ।

प्रभु ने अपने भक्तों का जन्म सफल कर दिया है और स्वयं ही उन्हें गुरु की सेवा में लगाया है।

The Lord makes the lives of His devotees fruitful; He Himself links them to the Guru's service.

Guru Amardas ji / Raag Sorath / / Guru Granth Sahib ji - Ang 601

ਸਬਦੇ ਰਾਤੇ ਸਹਜੇ ਮਾਤੇ ਅਨਦਿਨੁ ਹਰਿ ਗੁਣ ਗਾਏ ॥

सबदे राते सहजे माते अनदिनु हरि गुण गाए ॥

Sabade raate sahaje maate anadinu hari gu(nn) gaae ||

(ਇਸ ਤਰ੍ਹਾਂ ਉਹ) ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਕੇ ਗੁਰੂ ਦੇ ਸ਼ਬਦ (ਦੇ ਰੰਗ) ਵਿਚ ਰੰਗੇ ਰਹਿੰਦੇ ਹਨ ਅਤੇ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ ।

शब्द में मग्न एवं परम-आनंद में मस्त हुए भक्त रात-दिन हरि का गुणगान करते रहते हैं।

Imbued with the Word of the Shabad, and intoxicated with celestial bliss, night and day, they sing the Glorious Praises of the Lord.

Guru Amardas ji / Raag Sorath / / Guru Granth Sahib ji - Ang 601

ਨਾਨਕ ਦਾਸੁ ਕਹੈ ਬੇਨੰਤੀ ਹਉ ਲਾਗਾ ਤਿਨ ਕੈ ਪਾਏ ॥੪॥੫॥

नानक दासु कहै बेनंती हउ लागा तिन कै पाए ॥४॥५॥

Naanak daasu kahai benanttee hau laagaa tin kai paae ||4||5||

ਦਾਸ ਨਾਨਕ ਬੇਨਤੀ ਕਰਦਾ ਹੈ-ਮੈਂ ਉਹਨਾਂ ਭਗਤਾਂ ਦੇ ਚਰਨੀਂ ਲੱਗਦਾ ਹਾਂ ॥੪॥੫॥

दास नानक प्रार्थना करता है मैं तो उन भक्तों के ही चरण छूता हूँ॥ ४॥ ५॥

Slave Nanak utters this prayer: O Lord, please, let me fall at their feet. ||4||5||

Guru Amardas ji / Raag Sorath / / Guru Granth Sahib ji - Ang 601


ਸੋਰਠਿ ਮਹਲਾ ੩ ॥

सोरठि महला ३ ॥

Sorathi mahalaa 3 ||

सोरठि महला ३ ॥

Sorat'h, Third Mehl:

Guru Amardas ji / Raag Sorath / / Guru Granth Sahib ji - Ang 601

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥

सो सिखु सखा बंधपु है भाई जि गुर के भाणे विचि आवै ॥

So sikhu sakhaa banddhapu hai bhaaee ji gur ke bhaa(nn)e vichi aavai ||

ਹੇ ਭਾਈ! ਉਹੀ ਮਨੁੱਖ ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜੇਹੜਾ ਗੁਰੂ ਦੀ ਰਜ਼ਾ ਵਿਚ ਤੁਰਦਾ ਹੈ ।

हे भाई ! वही सच्चा सिक्ख मेरा मित्र एवं संबंधी है, जो गुरु की रज़ा में आचरण करता है।

He alone is a Sikh, a friend, a relative and a sibling, who walks in the Way of the Guru's Will.

Guru Amardas ji / Raag Sorath / / Guru Granth Sahib ji - Ang 601

ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥

आपणै भाणै जो चलै भाई विछुड़ि चोटा खावै ॥

Aapa(nn)ai bhaa(nn)ai jo chalai bhaaee vichhu(rr)i chotaa khaavai ||

ਪਰ, ਜੇਹੜਾ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਹੈ, ਉਹ ਪ੍ਰਭੂ ਤੋਂ ਵਿੱਛੁੜ ਕੇ ਦੁਖ ਸਹਾਰਦਾ ਹੈ ।

जो अपनी इच्छानुसार आचरण करता है, वह भगवान से विछुड़ कर चोटें खाता रहता है।

One who walks according to his own will, O Siblings of Destiny, suffers separation from the Lord, and shall be punished.

Guru Amardas ji / Raag Sorath / / Guru Granth Sahib ji - Ang 601

ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ ॥੧॥

बिनु सतिगुर सुखु कदे न पावै भाई फिरि फिरि पछोतावै ॥१॥

Binu satigur sukhu kade na paavai bhaaee phiri phiri pachhotaavai ||1||

ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਕਦੇ ਸੁਖ ਨਹੀਂ ਪਾ ਸਕਦਾ, ਤੇ ਮੁੜ ਮੁੜ (ਦੁੱਖੀ ਹੋ ਕੇ) ਪਛੁਤਾਂਦਾ ਹੈ ॥੧॥

हे भाई ! सतगुरु के बिना उसे कदापि सुख नहीं मिलता और वह बार-बार पश्चाताप में जलता रहता है॥ १॥

Without the True Guru, peace is never obtained, O Siblings of Destiny; again and again, he regrets and repents. ||1||

Guru Amardas ji / Raag Sorath / / Guru Granth Sahib ji - Ang 601


ਹਰਿ ਕੇ ਦਾਸ ਸੁਹੇਲੇ ਭਾਈ ॥

हरि के दास सुहेले भाई ॥

Hari ke daas suhele bhaaee ||

ਹੇ ਭਾਈ! ਪਰਮਾਤਮਾ ਦੇ ਭਗਤ ਸੁਖੀ ਜੀਵਨ ਬਿਤੀਤ ਕਰਦੇ ਹਨ ।

हे भाई ! भगवान के भक्त हमेशा सुखी एवं प्रसन्न हैं।

The Lord's slaves are happy, O Siblings of Destiny.

Guru Amardas ji / Raag Sorath / / Guru Granth Sahib ji - Ang 601


Download SGGS PDF Daily Updates ADVERTISE HERE