Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਜਨਮ ਮਰਨ ਕਉ ਇਹੁ ਜਗੁ ਬਪੁੜੋ ਇਨਿ ਦੂਜੈ ਭਗਤਿ ਵਿਸਾਰੀ ਜੀਉ ॥
जनम मरन कउ इहु जगु बपुड़ो इनि दूजै भगति विसारी जीउ ॥
Janam maran kau ihu jagu bapu(rr)o ini doojai bhagati visaaree jeeu ||
ਇਹ ਭਾਗ-ਹੀਣ ਜਗਤ ਜਨਮ ਮਰਨ ਦਾ ਗੇੜ ਸਹੇੜ ਬੈਠਾ ਹੈ ਕਿਉਂਕਿ ਇਸ ਨੇ ਮਾਇਆ ਦੇ ਮੋਹ ਵਿਚ ਪੈ ਕੇ ਪਰਮਾਤਮਾ ਦੀ ਭਗਤੀ ਭੁਲਾ ਦਿੱਤੀ ਹੈ ।
बेचारी यह दुनियां तो जन्म मरण के चक्र में ही पड़ी हुई है, चूंकि इसने द्वैतभाव में फंसकर प्रभु-भक्ति को ही भुला दिया है।
This wretched world is caught in birth and death; in the love of duality, it has forgotten devotional worship of the Lord.
Guru Nanak Dev ji / Raag Sorath / / Guru Granth Sahib ji - Ang 598
ਸਤਿਗੁਰੁ ਮਿਲੈ ਤ ਗੁਰਮਤਿ ਪਾਈਐ ਸਾਕਤ ਬਾਜੀ ਹਾਰੀ ਜੀਉ ॥੩॥
सतिगुरु मिलै त गुरमति पाईऐ साकत बाजी हारी जीउ ॥३॥
Satiguru milai ta guramati paaeeai saakat baajee haaree jeeu ||3||
ਜੇ ਸਤਿਗੁਰੂ ਮਿਲ ਪਏ ਤਾਂ ਗੁਰੂ ਦੇ ਉਪਦੇਸ਼ ਤੇ ਤੁਰਿਆਂ (ਪ੍ਰਭੂ ਦੀ ਭਗਤੀ) ਪ੍ਰਾਪਤ ਹੁੰਦੀ ਹੈ, ਪਰ ਮਾਇਆ-ਵੇੜ੍ਹੇ ਜੀਵ (ਭਗਤੀ ਤੋਂ ਖੁੰਝ ਕੇ ਮਨੁੱਖਾ ਜਨਮ ਦੀ) ਬਾਜ਼ੀ ਹਾਰ ਜਾਂਦੇ ਹਨ ॥੩॥
जब सतगुरु मिल जाता है तो ही ज्ञान प्राप्त होता है, किन्तु शाक्त मनुष्य ने भक्ति के बिना अपनी जीवन की बाजी हार दी है।॥३॥
Meeting the True Guru, the Guru's Teachings are obtained; the faithless cynic loses the game of life. ||3||
Guru Nanak Dev ji / Raag Sorath / / Guru Granth Sahib ji - Ang 598
ਸਤਿਗੁਰ ਬੰਧਨ ਤੋੜਿ ਨਿਰਾਰੇ ਬਹੁੜਿ ਨ ਗਰਭ ਮਝਾਰੀ ਜੀਉ ॥
सतिगुर बंधन तोड़ि निरारे बहुड़ि न गरभ मझारी जीउ ॥
Satigur banddhan to(rr)i niraare bahu(rr)i na garabh majhaaree jeeu ||
ਜਿਨ੍ਹਾਂ ਨੂੰ ਸਤਿਗੁਰੂ ਮਾਇਆ ਦੇ ਬੰਧਨ ਤੋੜ ਕੇ ਮਾਇਆ ਤੋਂ ਨਿਰਲੇਪ ਕਰ ਦੇਂਦਾ ਹੈਂ, ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ ।
सतिगुरु ने मेरे बन्धन तोड़कर मुझे मुक्त कर दिया है और अब मैं गर्भ-योनि में नहीं आऊँगा।
Breaking my bonds, the True Guru has set me free, and I shall not be cast into the womb of reincarnation again.
Guru Nanak Dev ji / Raag Sorath / / Guru Granth Sahib ji - Ang 598
ਨਾਨਕ ਗਿਆਨ ਰਤਨੁ ਪਰਗਾਸਿਆ ਹਰਿ ਮਨਿ ਵਸਿਆ ਨਿਰੰਕਾਰੀ ਜੀਉ ॥੪॥੮॥
नानक गिआन रतनु परगासिआ हरि मनि वसिआ निरंकारी जीउ ॥४॥८॥
Naanak giaan ratanu paragaasiaa hari mani vasiaa nirankkaaree jeeu ||4||8||
ਹੇ ਨਾਨਕ! ਜਿਨ੍ਹਾਂ ਦੇ ਅੰਦਰ (ਪਰਮਾਤਮਾ ਦੇ) ਗਿਆਨ ਦਾ ਰਤਨ ਚਮਕ ਪੈਂਦਾ ਹੈ, ਉਹਨਾਂ ਦੇ ਮਨ ਵਿਚ ਹਰੀ ਨਿਰੰਕਾਰ (ਆਪ) ਆ ਵੱਸਦਾ ਹੈ ॥੪॥੮॥
हे नानक ! अब मेरे हदय में ज्ञान-रत्न का प्रकाश हो गया है और निराकार प्रभु ने मेरे मन में निवास कर लिया है।॥४ ॥८ ॥
O Nanak, the jewel of spiritual wisdom shines forth, and the Lord, the Formless Lord, dwells within my mind. ||4||8||
Guru Nanak Dev ji / Raag Sorath / / Guru Granth Sahib ji - Ang 598
ਸੋਰਠਿ ਮਹਲਾ ੧ ॥
सोरठि महला १ ॥
Sorathi mahalaa 1 ||
सोरठि महला १ ॥
Sorat'h, First Mehl:
Guru Nanak Dev ji / Raag Sorath / / Guru Granth Sahib ji - Ang 598
ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥
जिसु जल निधि कारणि तुम जगि आए सो अम्रितु गुर पाही जीउ ॥
Jisu jal nidhi kaara(nn)i tum jagi aae so ammmritu gur paahee jeeu ||
ਜਿਸ ਅੰਮ੍ਰਿਤ ਦੇ ਖ਼ਜ਼ਾਨੇ ਦੀ ਖ਼ਾਤਰ ਤੁਸੀਂ ਜਗਤ ਵਿਚ ਆਏ ਹੋ ਉਹ ਅੰਮ੍ਰਿਤ ਗੁਰੂ ਪਾਸੋਂ ਮਿਲਦਾ ਹੈ ।
जिस नामामृत रूपी निधि हेतु तुम इस दुनिया में आए हो, वह नामामृत गुरु के पास है।
The treasure of the Name, for which you have come into the world - that Ambrosial Nectar is with the Guru.
Guru Nanak Dev ji / Raag Sorath / / Guru Granth Sahib ji - Ang 598
ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥੧॥
छोडहु वेसु भेख चतुराई दुबिधा इहु फलु नाही जीउ ॥१॥
Chhodahu vesu bhekh chaturaaee dubidhaa ihu phalu naahee jeeu ||1||
ਧਾਰਮਿਕ ਭੇਖ ਦਾ ਪਹਿਰਾਵਾ ਛੱਡੋ, ਮਨ ਦੀ ਚਲਾਕੀ ਵੀ ਛੱਡੋ, ਇਸ ਦੋ-ਰੁਖ਼ੀ ਚਾਲ ਵਿਚ ਪਿਆਂ ਇਹ ਅੰਮ੍ਰਿਤ-ਫਲ ਨਹੀਂ ਮਿਲ ਸਕਦਾ ॥੧॥
धार्मिक वेष का पाखण्ड एवं चतुराई को छोड़ दो, चूंकि दुविधा में ग्रस्त इन्सान को यह (अमृत) फल प्राप्त नहीं होता॥ १ ॥
Renounce costumes, disguises and clever tricks; this fruit is not obtained by duplicity. ||1||
Guru Nanak Dev ji / Raag Sorath / / Guru Granth Sahib ji - Ang 598
ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥
मन रे थिरु रहु मतु कत जाही जीउ ॥
Man re thiru rahu matu kat jaahee jeeu ||
ਹੇ ਮੇਰੇ ਮਨ! (ਅੰਦਰ ਹੀ ਪ੍ਰਭੂ-ਚਰਨਾਂ ਵਿਚ) ਟਿਕਿਆ ਰਹੁ, (ਵੇਖੀਂ, ਨਾਮ-ਅੰਮ੍ਰਿਤ ਦੀ ਭਾਲ ਵਿਚ) ਕਿਤੇ ਬਾਹਰ ਨਾਹ ਭਟਕਦਾ ਫਿਰੀਂ ।
हे मेरे मन ! तू स्थिर रह और इधर-उधर मत भटक।
O my mind, remain steady, and do not wander away.
Guru Nanak Dev ji / Raag Sorath / / Guru Granth Sahib ji - Ang 598
ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ ਰਹਾਉ ॥
बाहरि ढूढत बहुतु दुखु पावहि घरि अम्रितु घट माही जीउ ॥ रहाउ ॥
Baahari dhoodhat bahutu dukhu paavahi ghari ammmritu ghat maahee jeeu || rahaau ||
ਜੇ ਤੂੰ ਬਾਹਰ ਢੂੰਢਣ ਤੁਰ ਪਿਆ, ਤਾਂ ਬਹੁਤ ਦੁੱਖ ਪਾਏਂਗਾ । ਅਟੱਲ ਆਤਮਕ ਜੀਵਨ ਦੇਣ ਵਾਲਾ ਰਸ ਤੇਰੇ ਘਰ ਵਿਚ ਹੀ ਹੈ, ਹਿਰਦੇ ਵਿਚ ਹੀ ਹੈ । ਰਹਾਉ ॥
बाहर तलाश करने से बहुत दु:ख-कष्ट प्राप्त होते हैं, यह अमृत तो देहि रूपी घर में ही है॥ रहाउ ॥
By searching around on the outside, you shall only suffer great pain; the Ambrosial Nectar is found within the home of your own being. || Pause ||
Guru Nanak Dev ji / Raag Sorath / / Guru Granth Sahib ji - Ang 598
ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ ॥
अवगुण छोडि गुणा कउ धावहु करि अवगुण पछुताही जीउ ॥
Avagu(nn) chhodi gu(nn)aa kau dhaavahu kari avagu(nn) pachhutaahee jeeu ||
ਔਗੁਣ ਛੱਡ ਕੇ ਗੁਣ ਹਾਸਲ ਕਰਨ ਦਾ ਜਤਨ ਕਰੋ । ਜੇ ਔਗੁਣ ਹੀ ਕਰਦੇ ਰਹੋਗੇ ਤਾਂ ਪਛੁਤਾਣਾ ਪਏਗਾ ।
अवगुण छोड़कर गुणों की तरफ दौड़ों अर्थात् गुण संग्रह करो, यदि अवगुणों में ही सक्रिय रहे तो बहुत पछताना पड़ेगा।
Renounce corruption, and seek virtue; committing sins, you shall only come to regret and repent.
Guru Nanak Dev ji / Raag Sorath / / Guru Granth Sahib ji - Ang 598
ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ ॥੨॥
सर अपसर की सार न जाणहि फिरि फिरि कीच बुडाही जीउ ॥२॥
Sar apasar kee saar na jaa(nn)ahi phiri phiri keech budaahee jeeu ||2||
(ਹੇ ਮਨ!) ਤੂੰ ਮੁੜ ਮੁੜ ਮੋਹ ਦੇ ਚਿੱਕੜ ਵਿਚ ਡੁੱਬ ਰਿਹਾ ਹੈਂ, ਤੂੰ ਚੰਗੇ ਮੰਦੇ ਦੀ ਪਰਖ ਕਰਨੀ ਨਹੀਂ ਜਾਣਦਾ ॥੨॥
तुम भले एवं बुरे के अन्तर को नहीं समझते और बार-बार पापों के कीचड़ में डूबते रहते हो॥ २ ॥
You do not know the difference between good and evil; again and again, you sink into the mud. ||2||
Guru Nanak Dev ji / Raag Sorath / / Guru Granth Sahib ji - Ang 598
ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ ॥
अंतरि मैलु लोभ बहु झूठे बाहरि नावहु काही जीउ ॥
Anttari mailu lobh bahu jhoothe baahari naavahu kaahee jeeu ||
ਜੇ ਅੰਦਰ (ਮਨ ਵਿਚ) ਲੋਭ ਦੀ ਮੈਲ ਹੈ (ਤੇ ਲੋਭ-ਅਧੀਨ ਹੋ ਕੇ) ਕਈ ਠੱਗੀ ਦੇ ਕੰਮ ਕਰਦੇ ਹੋ, ਤਾਂ ਬਾਹਰ (ਤੀਰਥ ਆਦਿਕਾਂ ਤੇ) ਇਸ਼ਨਾਨ ਕਰਨ ਦਾ ਕੀਹ ਲਾਭ?
यदि मन में लोभ की मैल तथा बहुत सारा झूठ है तो बाहर स्नान करने का क्या अभिप्राय है ?
Within you is the great filth of greed and falsehood; why do you bother to wash your body on the outside?
Guru Nanak Dev ji / Raag Sorath / / Guru Granth Sahib ji - Ang 598
ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ ॥੩॥
निरमल नामु जपहु सद गुरमुखि अंतर की गति ताही जीउ ॥३॥
Niramal naamu japahu sad guramukhi anttar kee gati taahee jeeu ||3||
ਅੰਦਰਲੀ ਉੱਚੀ ਅਵਸਥਾ ਤਦੋਂ ਹੀ ਬਣੇਗੀ, ਜੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਸਦਾ ਪ੍ਰਭੂ ਦਾ ਪਵਿਤ੍ਰ ਨਾਮ ਜਪੋਗੇ ॥੩॥
गुरु के उपदेश द्वारा हमेशा ही निर्मल नाम का जाप करो, तभी तेरे अन्तर्मन का कल्याण होगा ॥ ३ ॥
Chant the Immaculate Naam, the Name of the Lord always, under Guru's Instruction; only then will your innermost being be emancipated. ||3||
Guru Nanak Dev ji / Raag Sorath / / Guru Granth Sahib ji - Ang 598
ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ ਸਚੁ ਗੁਰ ਬਚਨੀ ਫਲੁ ਪਾਹੀ ਜੀਉ ॥
परहरि लोभु निंदा कूड़ु तिआगहु सचु गुर बचनी फलु पाही जीउ ॥
Parahari lobhu ninddaa koo(rr)u tiaagahu sachu gur bachanee phalu paahee jeeu ||
(ਹੇ ਮਨ!) ਲੋਭ ਛੱਡ, ਨਿੰਦਿਆ ਤੇ ਝੂਠ ਤਿਆਗ । ਗੁਰੂ ਦੇ ਬਚਨਾਂ ਤੇ ਤੁਰਿਆਂ ਹੀ ਸਦਾ-ਥਿਰ ਰਹਿਣ ਵਾਲਾ ਅੰਮ੍ਰਿਤ-ਫਲ ਮਿਲੇਗਾ ।
लोभ, निन्दा एवं झूठ को निकाल कर त्याग दो, गुरु के वचन द्वारा ही सच्चा फल मिल जाएगा।
Let greed and slander be far away from you, and renounce falsehood; through the True Word of the Guru's Shabad, you shall obtain the true fruit.
Guru Nanak Dev ji / Raag Sorath / / Guru Granth Sahib ji - Ang 598
ਜਿਉ ਭਾਵੈ ਤਿਉ ਰਾਖਹੁ ਹਰਿ ਜੀਉ ਜਨ ਨਾਨਕ ਸਬਦਿ ਸਲਾਹੀ ਜੀਉ ॥੪॥੯॥
जिउ भावै तिउ राखहु हरि जीउ जन नानक सबदि सलाही जीउ ॥४॥९॥
Jiu bhaavai tiu raakhahu hari jeeu jan naanak sabadi salaahee jeeu ||4||9||
(ਪ੍ਰਭੂ) ਜੀਵ ਨੂੰ ਉਵੇਂ ਰਖਦਾ ਹੈ ਜਿਵੇਂ ਉਸ ਦੀ ਰਜ਼ਾ ਹੋਵੇ । ਦਾਸ ਨਾਨਕ ਸ਼ਬਦ ਵਿਚ ਜੁੜ ਕੇ ਤੇਰੀ ਸਿਫ਼ਤ-ਸਾਲਾਹ ਕਰਦਾ ਹੈ ॥੪॥੯॥
हे हरि ! जैसे तुझे उपयुक्त लगता है, वैसे ही मेरी रक्षा करो, नानक तो शब्द द्वारा तेरी ही स्तुति करता है।॥४॥९॥
As it pleases You, You preserve me, Dear Lord; servant Nanak sings the Praises of Your Shabad. ||4||9||
Guru Nanak Dev ji / Raag Sorath / / Guru Granth Sahib ji - Ang 598
ਸੋਰਠਿ ਮਹਲਾ ੧ ਪੰਚਪਦੇ ॥
सोरठि महला १ पंचपदे ॥
Sorathi mahalaa 1 pancchapade ||
सोरठि महला १ पंचपदे ॥
Sorat'h, First Mehl, Panch-Padas:
Guru Nanak Dev ji / Raag Sorath / / Guru Granth Sahib ji - Ang 598
ਅਪਨਾ ਘਰੁ ਮੂਸਤ ਰਾਖਿ ਨ ਸਾਕਹਿ ਕੀ ਪਰ ਘਰੁ ਜੋਹਨ ਲਾਗਾ ॥
अपना घरु मूसत राखि न साकहि की पर घरु जोहन लागा ॥
Apanaa gharu moosat raakhi na saakahi kee par gharu johan laagaa ||
(ਹੇ ਮਨ!) ਤੇਰਾ ਆਪਣਾ ਆਤਮਕ ਜੀਵਨ ਲੁੱਟਿਆ ਜਾ ਰਿਹਾ ਹੈ ਉਸ ਨੂੰ ਤੂੰ ਬਚਾ ਨਹੀਂ ਸਕਦਾ, ਪਰਾਏ ਐਬ ਕਿਉਂ ਫੋਲਦਾ ਫਿਰਦਾ ਹੈਂ?
अपने लुटते जा रहे घर की तो तुम रक्षा नहीं कर सकते, फिर पराए घर की तरफ बुरी नीयत से क्यों देख रहे हो ?
You cannot save your own home from being plundered; why do you spy on the houses of others?
Guru Nanak Dev ji / Raag Sorath / / Guru Granth Sahib ji - Ang 598
ਘਰੁ ਦਰੁ ਰਾਖਹਿ ਜੇ ਰਸੁ ਚਾਖਹਿ ਜੋ ਗੁਰਮੁਖਿ ਸੇਵਕੁ ਲਾਗਾ ॥੧॥
घरु दरु राखहि जे रसु चाखहि जो गुरमुखि सेवकु लागा ॥१॥
Gharu daru raakhahi je rasu chaakhahi jo guramukhi sevaku laagaa ||1||
ਆਪਣਾ ਘਰ ਬਾਰ (ਲੁੱਟੇ ਜਾਣ ਤੋਂ ਤਦੋਂ ਹੀ) ਬਚਾ ਸਕੇਂਗਾ ਜੇ ਤੂੰ ਪ੍ਰਭੂ ਦੇ ਨਾਮ ਦਾ ਸੁਆਦ ਚੱਖੇਂਗਾ (ਨਾਮ-ਰਸ ਉਹੀ) ਸੇਵਕ (ਚੱਖਦਾ ਹੈ) ਜੋ ਗੁਰੂ ਦੇ ਸਨਮੁਖ ਰਹਿ ਕੇ (ਸੇਵਾ ਵਿਚ) ਲੱਗਦਾ ਹੈ ॥੧॥
अपने घर, द्वार की रक्षा तुम तभी कर सकोगे, यदि तुम प्रभु के नाम-रस को चखोगे, नाम-रस भी वही सेवक चखता है जो गुरुमुख बनकर नाम में लीन हो जाता है॥ १॥
That Gurmukh who joins himself to the Guru's service, saves his own home, and tastes the Lord's Nectar. ||1||
Guru Nanak Dev ji / Raag Sorath / / Guru Granth Sahib ji - Ang 598
ਮਨ ਰੇ ਸਮਝੁ ਕਵਨ ਮਤਿ ਲਾਗਾ ॥
मन रे समझु कवन मति लागा ॥
Man re samajhu kavan mati laagaa ||
ਹੇ ਮਨ! ਹੋਸ਼ ਕਰ, ਕਿਸ ਭੈੜੀ ਮਤ ਵਿਚ ਲਗ ਪਿਆ ਹੈਂ?
हे मन ! तू स्वयं को समझा, किस खोटी बुद्धि में लग गए हो ?
O mind, you must realize what your intellect is focused on.
Guru Nanak Dev ji / Raag Sorath / / Guru Granth Sahib ji - Ang 598
ਨਾਮੁ ਵਿਸਾਰਿ ਅਨ ਰਸ ਲੋਭਾਨੇ ਫਿਰਿ ਪਛੁਤਾਹਿ ਅਭਾਗਾ ॥ ਰਹਾਉ ॥
नामु विसारि अन रस लोभाने फिरि पछुताहि अभागा ॥ रहाउ ॥
Naamu visaari an ras lobhaane phiri pachhutaahi abhaagaa || rahaau ||
ਹੇ ਭਾਗ-ਹੀਣ! ਪਰਮਾਤਮਾ ਦਾ ਨਾਮ ਭੁਲਾ ਕੇ ਹੋਰ ਹੋਰ ਸੁਆਦਾਂ ਵਿਚ ਮਸਤ ਹੋ ਰਿਹਾ ਹੈਂ, (ਵੇਲਾ ਬੀਤ ਜਾਣ ਤੇ) ਫਿਰ ਪਛਤਾਵੇਂਗਾ । ਰਹਾਉ ॥
भगवान के नाम को भुलाकर पराए रसों में आकर्षित हो रहे हो। हे भाग्यहीन ! अन्त में तुम बहुत पछताओगे॥ रहाउ ॥
Forgetting the Naam, the Name of the Lord, one is involved with other tastes; the unfortunate wretch shall come to regret it in the end. || Pause ||
Guru Nanak Dev ji / Raag Sorath / / Guru Granth Sahib ji - Ang 598
ਆਵਤ ਕਉ ਹਰਖ ਜਾਤ ਕਉ ਰੋਵਹਿ ਇਹੁ ਦੁਖੁ ਸੁਖੁ ਨਾਲੇ ਲਾਗਾ ॥
आवत कउ हरख जात कउ रोवहि इहु दुखु सुखु नाले लागा ॥
Aavat kau harakh jaat kau rovahi ihu dukhu sukhu naale laagaa ||
(ਹੇ ਮਨ!) ਤੂੰ ਆਉਂਦੇ ਧਨ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈਂ, ਜਾਂਦੇ ਨੂੰ ਵੇਖ ਕੇ ਰੋਂਦਾ ਹੈਂ, ਇਹ ਦੁੱਖ ਤੇ ਸੁਖ ਤਾਂ ਤੇਰੇ ਨਾਲ ਹੀ ਚੰਬੜਿਆ ਚਲਿਆ ਆ ਰਿਹਾ ਹੈ ।
जब धन आता है तो तू बड़ा खुश होता है लेकिन जब धन चला जाता है तो तू फूट-फूट कर रोने लगता है। यह दु:ख तथा सुख तो साथ ही लगा रहता है।
When things come, he is pleased, but when they go, he weeps and wails; this pain and pleasure remains attached to him.
Guru Nanak Dev ji / Raag Sorath / / Guru Granth Sahib ji - Ang 598
ਆਪੇ ਦੁਖ ਸੁਖ ਭੋਗਿ ਭੋਗਾਵੈ ਗੁਰਮੁਖਿ ਸੋ ਅਨਰਾਗਾ ॥੨॥
आपे दुख सुख भोगि भोगावै गुरमुखि सो अनरागा ॥२॥
Aape dukh sukh bhogi bhogaavai guramukhi so anaraagaa ||2||
(ਪਰ ਜੀਵ ਕੀਹ ਵੱਸ?) ਪ੍ਰਭੂ ਆਪ ਹੀ (ਜੀਵ ਨੂੰ ਉਸ ਦੇ ਕੀਤੇ ਕਰਮਾਂ ਅਨੁਸਾਰ) ਦੁੱਖਾਂ ਤੇ ਸੁਖਾਂ ਦੇ ਭੋਗ ਵਿਚ ਰੁਝਾ ਕੇ (ਦੁੱਖ ਸੁਖ) ਭੋਗਾਂਦਾ ਹੈ । (ਸਿਰਫ਼) ਉਹ ਨਿਰਮੋਹ ਰਹਿੰਦਾ ਹੈ ਜੋ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ ॥੨॥
भगवान स्वयं ही मनुष्य से दु:ख एवं सुख के भोग करवाता रहता है। लेकिन गुरुमुख व्यक्ति इससे विरक्त रहता है॥ ॥२॥
The Lord Himself causes him to enjoy pleasure and endure pain; the Gurmukh, however, remains unaffected. ||2||
Guru Nanak Dev ji / Raag Sorath / / Guru Granth Sahib ji - Ang 598
ਹਰਿ ਰਸ ਊਪਰਿ ਅਵਰੁ ਕਿਆ ਕਹੀਐ ਜਿਨਿ ਪੀਆ ਸੋ ਤ੍ਰਿਪਤਾਗਾ ॥
हरि रस ऊपरि अवरु किआ कहीऐ जिनि पीआ सो त्रिपतागा ॥
Hari ras upari avaru kiaa kaheeai jini peeaa so tripataagaa ||
(ਹੇ ਮਨ!) ਪਰਮਾਤਮਾ ਦੇ ਨਾਮ ਦੇ ਰਸ ਤੋਂ ਵਧੀਆ ਹੋਰ ਕੋਈ ਰਸ ਕਿਹਾ ਨਹੀਂ ਜਾ ਸਕਦਾ । ਜਿਸ ਨੇ ਇਹ ਰਸ ਪੀਤਾ ਹੈ ਉਹ (ਦੁਨੀਆ ਦੇ ਹੋਰ ਰਸਾਂ ਵਲੋਂ) ਰੱਜ ਜਾਂਦਾ ਹੈ ।
हरि-रस से उत्तम कौन-सी वरतु श्रेष्ठ कही जा सकती है, जो इस रस का पान करता है, वह तृप्त हो जाता है।
What else can be said to be above the subtle essence of the Lord? One who drinks it in is satisfied and satiated.
Guru Nanak Dev ji / Raag Sorath / / Guru Granth Sahib ji - Ang 598
ਮਾਇਆ ਮੋਹਿਤ ਜਿਨਿ ਇਹੁ ਰਸੁ ਖੋਇਆ ਜਾ ਸਾਕਤ ਦੁਰਮਤਿ ਲਾਗਾ ॥੩॥
माइआ मोहित जिनि इहु रसु खोइआ जा साकत दुरमति लागा ॥३॥
Maaiaa mohit jini ihu rasu khoiaa jaa saakat duramati laagaa ||3||
ਪਰ ਜਿਸ ਮਨੁੱਖ ਨੇ ਮਾਇਆ ਦੇ ਮੋਹ ਵਿਚ ਫਸ ਕੇ ਇਹ (ਨਾਮ-) ਰਸ ਗਵਾ ਲਿਆ ਹੈ ਉਹ ਮਾਇਆ-ਵੇੜ੍ਹੇ ਬੰਦਿਆਂ ਦੀ ਭੈੜੀ ਮੱਤ ਵਿਚ ਜਾ ਲੱਗਦਾ ਹੈ ॥੩॥
जिस व्यक्ति ने माया में मुग्ध होकर यह रस गंवा दिया है, ऐसा शाक्त व्यक्ति दुर्मति में ही लग गया है। ॥३॥
One who is lured by Maya loses this juice; that faithless cynic is tied to his evil-mindedness. ||3||
Guru Nanak Dev ji / Raag Sorath / / Guru Granth Sahib ji - Ang 598
ਮਨ ਕਾ ਜੀਉ ਪਵਨਪਤਿ ਦੇਹੀ ਦੇਹੀ ਮਹਿ ਦੇਉ ਸਮਾਗਾ ॥
मन का जीउ पवनपति देही देही महि देउ समागा ॥
Man kaa jeeu pavanapati dehee dehee mahi deu samaagaa ||
ਜੋ ਪ੍ਰਕਾਸ਼-ਰੂਪ ਪਰਮਾਤਮਾ ਸਾਡੇ ਮਨ ਦਾ ਸਹਾਰਾ ਹੈ, ਪ੍ਰਾਣਾਂ ਦਾ ਮਾਲਕ ਹੈ, ਸਰੀਰ ਦਾ ਮਾਲਕ ਹੈ ਉਹ ਸਾਡੇ ਸਰੀਰ ਵਿਚ ਹੀ ਮੌਜੂਦ ਹੈ ।
परमात्मा शरीर के भीतर ही समाया हुआ है। वह मन का जीवन आधार है और शरीर के प्राणों का स्वामी है।
The Lord is the life of the mind, the Master of the breath of life; the Divine Lord is contained in the body.
Guru Nanak Dev ji / Raag Sorath / / Guru Granth Sahib ji - Ang 598
ਜੇ ਤੂ ਦੇਹਿ ਤ ਹਰਿ ਰਸੁ ਗਾਈ ਮਨੁ ਤ੍ਰਿਪਤੈ ਹਰਿ ਲਿਵ ਲਾਗਾ ॥੪॥
जे तू देहि त हरि रसु गाई मनु त्रिपतै हरि लिव लागा ॥४॥
Je too dehi ta hari rasu gaaee manu tripatai hari liv laagaa ||4||
ਹੇ ਪ੍ਰਭੂ! ਜੇ ਤੂੰ ਆਪ ਮੈਨੂੰ ਆਪਣੇ ਨਾਮ ਦਾ ਰਸ ਬਖ਼ਸ਼ੇਂ ਤਾਂ ਹੀ ਮੈਂ ਤੇਰੇ ਗੁਣ ਗਾ ਸਕਦਾ ਹਾਂ । ਜਿਸ ਮਨੁੱਖ ਦੀ ਸੁਰਤ ਹਰੀ-ਸਿਮਰਨ ਵਿਚ ਜੁੜਦੀ ਹੈ ਉਸ ਦਾ ਮਨ ਮਾਇਆ ਵਲੋਂ ਰੱਜ ਜਾਂਦਾ ਹੈ ॥੪॥
हे हरि ! यद्यपि तू यह देन प्रदान करे तो ही मैं हरि रस की स्तुति कर सकता हूँ और मेरा मन भी तृप्त हो जाएगा तथा मेरी लगन तुझ में लग ज़ाएगी।॥४॥
If You so bless us, Lord, then we sing Your Praises; the mind is satisfied and fulfilled, lovingly attached to the Lord. ||4||
Guru Nanak Dev ji / Raag Sorath / / Guru Granth Sahib ji - Ang 598
ਸਾਧਸੰਗਤਿ ਮਹਿ ਹਰਿ ਰਸੁ ਪਾਈਐ ਗੁਰਿ ਮਿਲਿਐ ਜਮ ਭਉ ਭਾਗਾ ॥
साधसंगति महि हरि रसु पाईऐ गुरि मिलिऐ जम भउ भागा ॥
Saadhasanggati mahi hari rasu paaeeai guri miliai jam bhau bhaagaa ||
ਹੇ ਨਾਨਕ! ਸਾਧ ਸੰਗਤ ਵਿਚ ਹੀ ਪਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਹੋ ਸਕਦਾ ਹੈ (ਸਾਧ ਸੰਗਤ ਵਿਚ) ਜੇ ਗੁਰੂ ਮਿਲ ਪਏ ਤਾਂ ਮੌਤ ਦਾ (ਭੀ) ਡਰ ਦੂਰ ਹੋ ਜਾਂਦਾ ਹੈ ।
संतों की सभा में ही हरि-रस प्राप्त होता है और गुरु को मिलने से मृत्यु का भय दूर हो जाता है।
In the Saadh Sangat, the Company of the Holy, the subtle essence of the Lord is obtained; meeting the Guru, the fear of death departs.
Guru Nanak Dev ji / Raag Sorath / / Guru Granth Sahib ji - Ang 598
ਨਾਨਕ ਰਾਮ ਨਾਮੁ ਜਪਿ ਗੁਰਮੁਖਿ ਹਰਿ ਪਾਏ ਮਸਤਕਿ ਭਾਗਾ ॥੫॥੧੦॥
नानक राम नामु जपि गुरमुखि हरि पाए मसतकि भागा ॥५॥१०॥
Naanak raam naamu japi guramukhi hari paae masataki bhaagaa ||5||10||
ਜਿਸ ਮਨੁੱਖ ਦੇ ਮੱਥੇ ਉਤੇ ਚੰਗਾ ਲੇਖ ਉੱਘੜ ਪਏ, ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰ ਕੇ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ ॥੫॥੧੦॥
हे नानक ! गुरु के सान्निध्य में राम नाम का जाप करो, जिसके मस्तक पर भाग्य होता है, उसे परमात्मा मिल जाता है॥ ५॥ १० ॥
O Nanak, chant the Name of the Lord, as Gurmukh; you shall obtain the Lord, and realize your pre-ordained destiny. ||5||10||
Guru Nanak Dev ji / Raag Sorath / / Guru Granth Sahib ji - Ang 598
ਸੋਰਠਿ ਮਹਲਾ ੧ ॥
सोरठि महला १ ॥
Sorathi mahalaa 1 ||
सोरठि महला १ ॥
Sorat'h, First Mehl:
Guru Nanak Dev ji / Raag Sorath / / Guru Granth Sahib ji - Ang 598
ਸਰਬ ਜੀਆ ਸਿਰਿ ਲੇਖੁ ਧੁਰਾਹੂ ਬਿਨੁ ਲੇਖੈ ਨਹੀ ਕੋਈ ਜੀਉ ॥
सरब जीआ सिरि लेखु धुराहू बिनु लेखै नही कोई जीउ ॥
Sarab jeeaa siri lekhu dhuraahoo binu lekhai nahee koee jeeu ||
ਧੁਰੋਂ (ਪਰਮਾਤਮਾ ਦੀ ਰਜ਼ਾ ਅਨੁਸਾਰ) ਹੀ ਸਭ ਜੀਵਾਂ ਦੇ ਮੱਥੇ ਉਤੇ (ਆਪੋ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ) ਲੇਖ (ਉੱਕਰਿਆ ਪਿਆ) ਹੈ । ਕੋਈ ਜੀਵ ਐਸਾ ਨਹੀਂ ਹੈ ਜਿਸ ਉਤੇ ਇਸ ਲੇਖ ਦਾ ਪ੍ਰਭਾਵ ਨਾਹ ਹੋਵੇ ।
समस्त जीवों के माथे पर कर्मों के अनुसार विधाता ने नसीब (लेख) लिखा हुआ है और कोई भी नसीब (लेख) के बिना नहीं है।
Destiny, pre-ordained by the Lord, looms over the heads of all beings; no one is without this pre-ordained destiny.
Guru Nanak Dev ji / Raag Sorath / / Guru Granth Sahib ji - Ang 598
ਆਪਿ ਅਲੇਖੁ ਕੁਦਰਤਿ ਕਰਿ ਦੇਖੈ ਹੁਕਮਿ ਚਲਾਏ ਸੋਈ ਜੀਉ ॥੧॥
आपि अलेखु कुदरति करि देखै हुकमि चलाए सोई जीउ ॥१॥
Aapi alekhu kudarati kari dekhai hukami chalaae soee jeeu ||1||
ਸਿਰਫ਼ ਪਰਮਾਤਮਾ ਆਪ ਇਸ (ਕਰਮ-) ਲੇਖ ਤੋਂ ਸੁਤੰਤ੍ਰ ਹੈ ਜੋ ਇਸ ਕੁਦਰਤਿ ਨੂੰ ਰਚ ਕੇ ਇਸ ਦੀ ਸੰਭਾਲ ਕਰਦਾ ਹੈ, ਤੇ ਆਪਣੇ ਹੁਕਮ ਵਿਚ (ਜਗਤ-ਕਾਰ) ਚਲਾ ਰਿਹਾ ਹੈ ॥੧॥
परन्तु वह स्वयं लेख से रहित है, अपनी कुदरत की रचना करके वह उसे देखता रहता है और स्वयं ही अपने हुक्म का जीवों से पालन करवाता है।॥१॥
Only He Himself is beyond destiny; creating the creation by His creative power, He beholds it, and causes His Command to be followed. ||1||
Guru Nanak Dev ji / Raag Sorath / / Guru Granth Sahib ji - Ang 598
ਮਨ ਰੇ ਰਾਮ ਜਪਹੁ ਸੁਖੁ ਹੋਈ ॥
मन रे राम जपहु सुखु होई ॥
Man re raam japahu sukhu hoee ||
ਹੇ ਮੇਰੇ ਮਨ! ਸਦਾ ਰਾਮ (ਪ੍ਰਭੂ) ਦਾ ਨਾਮ ਜਪੋ, (ਨਾਮ ਜਪਣ ਨਾਲ) ਆਤਮਕ ਸੁਖ ਮਿਲੇਗਾ ।
हे मेरे मन ! राम नाम का जाप करो तो ही तुझे सुख प्राप्त होगा।
O mind, chant the Name of the Lord, and be at peace.
Guru Nanak Dev ji / Raag Sorath / / Guru Granth Sahib ji - Ang 598
ਅਹਿਨਿਸਿ ਗੁਰ ਕੇ ਚਰਨ ਸਰੇਵਹੁ ਹਰਿ ਦਾਤਾ ਭੁਗਤਾ ਸੋਈ ॥ ਰਹਾਉ ॥
अहिनिसि गुर के चरन सरेवहु हरि दाता भुगता सोई ॥ रहाउ ॥
Ahinisi gur ke charan sarevahu hari daataa bhugataa soee || rahaau ||
ਦਿਨ ਰਾਤ ਉਸ ਸਭ ਤੋਂ ਵੱਡੇ ਮਾਲਕ ਦੇ ਚਰਨਾਂ ਦਾ ਧਿਆਨ ਧਰੋ, ਉਹ ਹਰੀ (ਆਪ ਹੀ ਸਭ ਜੀਵਾਂ ਨੂੰ ਦਾਤਾਂ) ਦੇਣ ਵਾਲਾ ਹੈ, (ਆਪ ਹੀ ਸਭ ਵਿਚ ਵਿਆਪਕ ਹੋ ਕੇ) ਭੋਗਣ ਵਾਲਾ ਹੈ । ਰਹਾਉ ॥
दिन-रात्रि गुरु के चरणों की सेवा करो तो ही तुझे ज्ञान होगा कि परमेश्वर ही दाता है और स्वयं ही भोगने वाला है।॥ रहाउ ॥
Day and night, serve at the Guru's feet; the Lord is the Giver, and the Enjoyer. || Pause ||
Guru Nanak Dev ji / Raag Sorath / / Guru Granth Sahib ji - Ang 598