Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਅਨਦਿਨੁ ਸਹਸਾ ਕਦੇ ਨ ਚੂਕੈ ਬਿਨੁ ਸਬਦੈ ਦੁਖੁ ਪਾਏ ॥
अनदिनु सहसा कदे न चूकै बिनु सबदै दुखु पाए ॥
Anadinu sahasaa kade na chookai binu sabadai dukhu paae ||
ਹਰ ਰੋਜ਼ ਕਿਸੇ ਵੇਲੇ ਭੀ ਉਸਦੀ ਚਿੰਤਾ ਦੂਰ ਨਹੀਂ ਹੁੰਦੀ, ਸ਼ਬਦ (ਦਾ ਆਸਰਾ ਲੈਣ ਤੋਂ) ਬਿਨਾ ਦੁੱਖ ਪਾਉਂਦਾ ਹੈ ।
रात-दिन उसका संदेह कदापि दूर नहीं होता और सतगुरु के शब्द के बिना दुःख पता है।
Night and day, his doubts never stop; without the Word of the Shabad, he suffers in pain.
Guru Amardas ji / Raag Bihagra / Bihagre ki vaar (M: 4) / Guru Granth Sahib ji - Ang 550
ਕਾਮੁ ਕ੍ਰੋਧੁ ਲੋਭੁ ਅੰਤਰਿ ਸਬਲਾ ਨਿਤ ਧੰਧਾ ਕਰਤ ਵਿਹਾਏ ॥
कामु क्रोधु लोभु अंतरि सबला नित धंधा करत विहाए ॥
Kaamu krodhu lobhu anttari sabalaa nit dhanddhaa karat vihaae ||
ਮੂਰਖ ਦੇ ਹਿਰਦੇ ਵਿਚ ਕਾਮ, ਕ੍ਰੋਧ ਤੇ ਲੋਭ ਜ਼ੋਰਾਂ ਵਿਚ ਹੈ, ਤੇ ਸਦਾ ਧੰਧੇ ਕਰਦਿਆਂ ਉਮਰ ਗੁਜ਼ਰਦੀ ਹੈ ।
काम, क्रोध लोभ, इत्यादि प्रचंड विकार रहते हैं और उसकी आयु नित्य ही सांसारिक कार्य करते हुए व्यतीत हो जाती है।
Sexual desire, anger and greed are so powerful within him; he passes his life constantly entangled in worldly affairs.
Guru Amardas ji / Raag Bihagra / Bihagre ki vaar (M: 4) / Guru Granth Sahib ji - Ang 550
ਚਰਣ ਕਰ ਦੇਖਤ ਸੁਣਿ ਥਕੇ ਦਿਹ ਮੁਕੇ ਨੇੜੈ ਆਏ ॥
चरण कर देखत सुणि थके दिह मुके नेड़ै आए ॥
Chara(nn) kar dekhat su(nn)i thake dih muke ne(rr)ai aae ||
ਪੈਰ, ਹੱਥ, (ਅੱਖੀਆਂ) ਵੇਖ ਵੇਖ ਕੇ ਤੇ (ਕੰਨ) ਸੁਣ ਸੁਣ ਕੇ ਥੱਕ ਗਏ ਹਨ, (ਉਮਰ ਦੇ) ਦਿਨ ਮੁੱਕ ਗਏ ਹਨ (ਮਰਨ ਵੇਲਾ ਨੇੜੇ ਆ ਜਾਂਦਾ ਹੈ) ।
उसके हाथ, पैर, नेत्र (देख देखकर) तथा कान (सुन-सुनकर) थक चुके हैं, उसके जीवन के दिन खत्म हो गए हैं और मृत्यु निकट आ गई है।
His feet, hands, eyes and ears are exhausted; his days are numbered, and his death is immanent.
Guru Amardas ji / Raag Bihagra / Bihagre ki vaar (M: 4) / Guru Granth Sahib ji - Ang 550
ਸਚਾ ਨਾਮੁ ਨ ਲਗੋ ਮੀਠਾ ਜਿਤੁ ਨਾਮਿ ਨਵ ਨਿਧਿ ਪਾਏ ॥
सचा नामु न लगो मीठा जितु नामि नव निधि पाए ॥
Sachaa naamu na lago meethaa jitu naami nav nidhi paae ||
ਜਿਸ ਨਾਮ ਦੀ ਰਾਹੀਂ ਨੌ ਨਿਧੀਆਂ ਲੱਭ ਪੈਣ ਉਹ ਸੱਚਾ ਨਾਮ (ਮੂਰਖ ਨੂੰ) ਪਿਆਰਾ ਨਹੀਂ ਲੱਗਦਾ ।
उसे परमात्मा का सच्चा नाम मीठा नहीं लगता जिस नाम से नवनिधियाँ प्राप्त हो जाती है।
The True Name does not seem sweet to him - the Name by which the nine treasures are obtained.
Guru Amardas ji / Raag Bihagra / Bihagre ki vaar (M: 4) / Guru Granth Sahib ji - Ang 550
ਜੀਵਤੁ ਮਰੈ ਮਰੈ ਫੁਨਿ ਜੀਵੈ ਤਾਂ ਮੋਖੰਤਰੁ ਪਾਏ ॥
जीवतु मरै मरै फुनि जीवै तां मोखंतरु पाए ॥
Jeevatu marai marai phuni jeevai taan mokhanttaru paae ||
ਜੇ ਜਿਉਂਦਾ ਹੋਇਆ (ਸੰਸਾਰ ਵਲੋਂ) ਮੁਰਦਾ ਹੋ ਜਾਵੇ (ਇਸ ਤਰ੍ਹਾਂ) ਮਰ ਕੇ ਫੇਰ (ਹਰੀ ਦੀ ਯਾਦ ਵਿਚ) ਸੁਰਜੀਤ ਹੋਵੇ, ਤਾਂ ਹੀ ਮੁਕਤੀ ਦਾ ਭੇਤ ਲੱਭਦਾ ਹੈ ।
यदि वह जीवित ही अपने अहंत्व को नष्ट कर दे और अपने अहंत्व को मार कर नम्रता से जीवन बिताये तो वह मोक्ष प्राप्त कर सकता है।
But if he remains dead while yet alive, then by so dying, he truly lives; thus, he attains liberation.
Guru Amardas ji / Raag Bihagra / Bihagre ki vaar (M: 4) / Guru Granth Sahib ji - Ang 550
ਧੁਰਿ ਕਰਮੁ ਨ ਪਾਇਓ ਪਰਾਣੀ ਵਿਣੁ ਕਰਮਾ ਕਿਆ ਪਾਏ ॥
धुरि करमु न पाइओ पराणी विणु करमा किआ पाए ॥
Dhuri karamu na paaio paraa(nn)ee vi(nn)u karamaa kiaa paae ||
ਪਰ ਜਿਸ ਮਨੁੱਖ ਨੂੰ ਧੁਰੋਂ ਪਰਮਾਤਮਾ ਦੀ ਬਖ਼ਸ਼ਸ਼ ਨਸੀਬ ਨਾਹ ਹੋਈ, ਉਹ (ਪਿਛਲੇ ਚੰਗੇ ਸੰਸਕਾਰਾਂ ਵਾਲੇ) ਕੰਮਾਂ ਤੋਂ ਬਿਨਾ (ਹੁਣ ਬੰਦਗੀ ਵਾਲੇ ਸੰਸਕਾਰ) ਕਿਥੋਂ ਲਭੇ?
यदि प्राणी को प्रभु का करम प्राप्त नहीं हुआ तो बिना करम से वह क्या प्राप्त कर सकता है?
But if he is not blessed with such pre-ordained karma, then without this karma, what can he obtain?
Guru Amardas ji / Raag Bihagra / Bihagre ki vaar (M: 4) / Guru Granth Sahib ji - Ang 550
ਗੁਰ ਕਾ ਸਬਦੁ ਸਮਾਲਿ ਤੂ ਮੂੜੇ ਗਤਿ ਮਤਿ ਸਬਦੇ ਪਾਏ ॥
गुर का सबदु समालि तू मूड़े गति मति सबदे पाए ॥
Gur kaa sabadu samaali too moo(rr)e gati mati sabade paae ||
ਹੇ ਮੂਰਖ! ਸਤਿਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ) ਸਾਂਭ, (ਕਿਉਂਕਿ) ਉੱਚੀ ਆਤਮਕ ਅਵਸਥਾ ਤੇ ਭਲੀ ਮਤ ਸ਼ਬਦ ਤੋਂ ਹੀ ਮਿਲਦੀ ਹੈ ।
हे विमूढ़ जीव ! तू गुरु के शब्द का मन में चिंतन कर, गुरु-शब्द द्वारा तुझे मोक्ष एवं सुमति प्राप्त हो जाएँगे।
Meditate in remembrance on the Word of the Guru's Shabad, you fool; through the Shabad, you shall obtain salvation and wisdom.
Guru Amardas ji / Raag Bihagra / Bihagre ki vaar (M: 4) / Guru Granth Sahib ji - Ang 550
ਨਾਨਕ ਸਤਿਗੁਰੁ ਤਦ ਹੀ ਪਾਏ ਜਾਂ ਵਿਚਹੁ ਆਪੁ ਗਵਾਏ ॥੨॥
नानक सतिगुरु तद ही पाए जां विचहु आपु गवाए ॥२॥
Naanak satiguru tad hee paae jaan vichahu aapu gavaae ||2||
ਹੇ ਨਾਨਕ! ਸਤਿਗੁਰੂ ਭੀ ਤਦੋਂ ਹੀ ਮਿਲਦਾ ਹੈ ਜਦੋਂ ਮਨੁੱਖ ਹਿਰਦੇ ਵਿਚੋਂ ਅਹੰਕਾਰ ਦੂਰ ਕਰਦਾ ਹੈ ॥੨॥
हे नानक ! यदि जीव अपने अन्तर्मन से अहंकार को मिटा दे तो सच्चा गुरु तभी प्राप्त हो जाएगा ॥ २॥
O Nanak, he alone finds the True Guru, who eliminates self-conceit from within. ||2||
Guru Amardas ji / Raag Bihagra / Bihagre ki vaar (M: 4) / Guru Granth Sahib ji - Ang 550
ਪਉੜੀ ॥
पउड़ी ॥
Pau(rr)ee ||
पउड़ी॥
Pauree:
Guru Ramdas ji / Raag Bihagra / Bihagre ki vaar (M: 4) / Guru Granth Sahib ji - Ang 550
ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ ਤਿਸ ਨੋ ਕਿਉ ਅੰਦੇਸਾ ਕਿਸੈ ਗਲੈ ਦਾ ਲੋੜੀਐ ॥
जिस दै चिति वसिआ मेरा सुआमी तिस नो किउ अंदेसा किसै गलै दा लोड़ीऐ ॥
Jis dai chiti vasiaa meraa suaamee tis no kiu anddesaa kisai galai daa lo(rr)eeai ||
ਜਿਸ ਮਨੁੱਖ ਦੇ ਹਿਰਦੇ ਵਿਚ ਪਿਆਰਾ ਪ੍ਰਭੂ ਨਿਵਾਸ ਕਰੇ, ਉਸ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਰਹਿ ਜਾਂਦੀ ।
जिस के चित्त में मेरा स्वामी निवास कर गया है, उसे किसी बात की फ़िक्र नहीं करनी चाहिए।
One whose consciousness is filled with my Lord Master - why should he feel anxious about anything?
Guru Ramdas ji / Raag Bihagra / Bihagre ki vaar (M: 4) / Guru Granth Sahib ji - Ang 550
ਹਰਿ ਸੁਖਦਾਤਾ ਸਭਨਾ ਗਲਾ ਕਾ ਤਿਸ ਨੋ ਧਿਆਇਦਿਆ ਕਿਵ ਨਿਮਖ ਘੜੀ ਮੁਹੁ ਮੋੜੀਐ ॥
हरि सुखदाता सभना गला का तिस नो धिआइदिआ किव निमख घड़ी मुहु मोड़ीऐ ॥
Hari sukhadaataa sabhanaa galaa kaa tis no dhiaaidiaa kiv nimakh gha(rr)ee muhu mo(rr)eeai ||
ਪ੍ਰਭੂ ਹਰ ਕਿਸਮ ਦਾ ਸੁਖ ਦੇਣ ਵਾਲਾ ਹੈ, ਉਸ ਦਾ ਸਿਮਰਨ ਕਰਨ ਤੋਂ ਇਕ ਖਿਨ ਭਰ ਭੀ ਨਹੀਂ ਹਟਣਾ ਚਾਹੀਦਾ ।
परमेश्वर समस्त पदार्थों का सुखदाता है, फिर उसकी आराधना करने में हम एक निमख एवं घड़ी भर भी मुँह क्यों मोड़ें?
The Lord is the Giver of Peace, the Lord of all things; why would we turn our faces away from His meditation, even for a moment, or an instant?
Guru Ramdas ji / Raag Bihagra / Bihagre ki vaar (M: 4) / Guru Granth Sahib ji - Ang 550
ਜਿਨਿ ਹਰਿ ਧਿਆਇਆ ਤਿਸ ਨੋ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤਿ ਜਾਇ ਬਹੀਐ ਮੁਹੁ ਜੋੜੀਐ ॥
जिनि हरि धिआइआ तिस नो सरब कलिआण होए नित संत जना की संगति जाइ बहीऐ मुहु जोड़ीऐ ॥
Jini hari dhiaaiaa tis no sarab kaliaa(nn) hoe nit santt janaa kee sanggati jaai baheeai muhu jo(rr)eeai ||
ਜਿਸ ਮਨੁੱਖ ਨੇ ਹਰੀ ਨੂੰ ਸਿਮਰਿਆ ਹੈ, ਉਸ ਨੂੰ ਸਾਰੇ ਸੁਖ ਪ੍ਰਾਪਤ ਹੁੰਦੇ ਹਨ, (ਇਸ ਵਾਸਤੇ) ਸਦਾ ਸਾਧ ਸੰਗਤ ਵਿਚ ਜਾ ਕੇ ਬੈਠਣਾ ਚਾਹੀਦਾ ਹੈ ਤੇ (ਪ੍ਰਭੂ ਦੇ ਗੁਣਾਂ ਬਾਰੇ) ਵਿਚਾਰ ਕਰਨੀ ਚਾਹੀਦੀ ਹੈ ।
जिसने भी भगवान या ध्यान किया है, उसका सर्व कल्याण हुआ है, इसलिए हमें नित्य ही संतजनों की सभा में विराजमान होना चाहिए तथा मिलकर भगवान का गुणगान करना चाहिए।
One who meditates on the Lord obtains all pleasures and comforts; let us go each and every day, to sit in the Saints' Society.
Guru Ramdas ji / Raag Bihagra / Bihagre ki vaar (M: 4) / Guru Granth Sahib ji - Ang 550
ਸਭਿ ਦੁਖ ਭੁਖ ਰੋਗ ਗਏ ਹਰਿ ਸੇਵਕ ਕੇ ਸਭਿ ਜਨ ਕੇ ਬੰਧਨ ਤੋੜੀਐ ॥
सभि दुख भुख रोग गए हरि सेवक के सभि जन के बंधन तोड़ीऐ ॥
Sabhi dukh bhukh rog gae hari sevak ke sabhi jan ke banddhan to(rr)eeai ||
ਹਰੀ ਦੇ ਭਗਤ ਦੇ ਸਾਰੇ ਕਲੇਸ਼ ਭੁੱਖਾਂ ਤੇ ਰੋਗ ਦੂਰ ਹੋ ਜਾਂਦੇ ਹਨ, ਤੇ ਸਾਰੇ ਬੰਧਨ ਟੁੱਟ ਜਾਂਦੇ ਹਨ ।
परमेश्वर के सेवक के सारे दु:ख, भूख एवं रोग मिट गए हैं और उसके सभी बन्धन टूट गए हैं।
All the pain, hunger, and disease of the Lord's servant are eradicated; the bonds of the humble beings are torn away.
Guru Ramdas ji / Raag Bihagra / Bihagre ki vaar (M: 4) / Guru Granth Sahib ji - Ang 550
ਹਰਿ ਕਿਰਪਾ ਤੇ ਹੋਆ ਹਰਿ ਭਗਤੁ ਹਰਿ ਭਗਤ ਜਨਾ ਕੈ ਮੁਹਿ ਡਿਠੈ ਜਗਤੁ ਤਰਿਆ ਸਭੁ ਲੋੜੀਐ ॥੪॥
हरि किरपा ते होआ हरि भगतु हरि भगत जना कै मुहि डिठै जगतु तरिआ सभु लोड़ीऐ ॥४॥
Hari kirapaa te hoaa hari bhagatu hari bhagat janaa kai muhi dithai jagatu tariaa sabhu lo(rr)eeai ||4||
ਹਰੀ ਦਾ ਭਗਤ ਹਰੀ ਦੀ ਆਪਣੀ ਕਿਰਪਾ ਨਾਲ ਬਣਦਾ ਹੈ ਤੇ ਹਰੀ ਦੇ ਭਗਤਾਂ ਦਾ ਦਰਸ਼ਨ ਕਰ ਕੇ (ਭਾਵ, ਉਹਨਾਂ ਦੀ ਸੰਗਤ ਵਿਚ ਰਹਿ ਕੇ) ਸਾਰਾ ਸੰਸਾਰ ਤਰ ਸਕਦਾ ਹੈ ॥੪॥
हरि की कृपा से ही जीव हरि का भक्त बनता है तथा हरि के भक्तजनों के दर्शन मात्र से ही समूचा जगत पार हो जाता है और सब कुछ प्राप्त कर लेता है॥ ४॥
By the Lord's Grace, one becomes the Lord's devotee; beholding the face of the Lord's humble devotee, the whole world is saved and carried across. ||4||
Guru Ramdas ji / Raag Bihagra / Bihagre ki vaar (M: 4) / Guru Granth Sahib ji - Ang 550
ਸਲੋਕ ਮਃ ੩ ॥
सलोक मः ३ ॥
Salok M: 3 ||
श्लोक महला ३ ॥
Shalok, Third Mehl:
Guru Amardas ji / Raag Bihagra / Bihagre ki vaar (M: 4) / Guru Granth Sahib ji - Ang 550
ਸਾ ਰਸਨਾ ਜਲਿ ਜਾਉ ਜਿਨਿ ਹਰਿ ਕਾ ਸੁਆਉ ਨ ਪਾਇਆ ॥
सा रसना जलि जाउ जिनि हरि का सुआउ न पाइआ ॥
Saa rasanaa jali jaau jini hari kaa suaau na paaiaa ||
ਜਿਸ ਜੀਭ ਨੇ ਹਰੀ (ਦੇ ਨਾਮ) ਦਾ ਸੁਆਦ ਨਹੀਂ ਚੱਖਿਆ, ਉਹ ਜੀਭ ਸੜ ਜਾਏ (ਭਾਵ, ਉਹ ਜੀਭ ਕਿਸੇ ਕੰਮ ਦੀ ਨਹੀਂ) ।
वह रसना जल जाये जिसने हरी नाम का स्वाद प्राप्त नहीं किया।
Let that tongue, which has not tasted the Name of the Lord, be burnt.
Guru Amardas ji / Raag Bihagra / Bihagre ki vaar (M: 4) / Guru Granth Sahib ji - Ang 550
ਨਾਨਕ ਰਸਨਾ ਸਬਦਿ ਰਸਾਇ ਜਿਨਿ ਹਰਿ ਹਰਿ ਮੰਨਿ ਵਸਾਇਆ ॥੧॥
नानक रसना सबदि रसाइ जिनि हरि हरि मंनि वसाइआ ॥१॥
Naanak rasanaa sabadi rasaai jini hari hari manni vasaaiaa ||1||
ਹੇ ਨਾਨਕ! ਉਹ ਜੀਭ ਗੁਰੂ ਦੇ ਸ਼ਬਦ ਵਿਚ ਰਸ ਜਾਂਦੀ ਹੈ ਜਿਸ (ਜੀਭ) ਨੇ ਪਰਮਾਤਮਾ ਮਨ ਵਿਚ ਵਸਾਇਆ ਹੈ ॥੧॥
हे नानक ! वही रसना हरी के नाम स्वाद का आनंद लेती है, जिसने मन में परमेश्वर को बसाया है।॥ १ ॥
O Nanak, one whose mind is filled with the Name of the Lord, Har, Har - his tongue savors the Word of the Shabad. ||1||
Guru Amardas ji / Raag Bihagra / Bihagre ki vaar (M: 4) / Guru Granth Sahib ji - Ang 550
ਮਃ ੩ ॥
मः ३ ॥
M:h 3 ||
महला ३ ॥
Third Mehl:
Guru Amardas ji / Raag Bihagra / Bihagre ki vaar (M: 4) / Guru Granth Sahib ji - Ang 550
ਸਾ ਰਸਨਾ ਜਲਿ ਜਾਉ ਜਿਨਿ ਹਰਿ ਕਾ ਨਾਉ ਵਿਸਾਰਿਆ ॥
सा रसना जलि जाउ जिनि हरि का नाउ विसारिआ ॥
Saa rasanaa jali jaau jini hari kaa naau visaariaa ||
ਜਿਸ ਜੀਭ ਨੇ ਹਰੀ ਦਾ ਨਾਮ ਵਿਸਾਰਿਆ ਹੈ, ਉਹ ਜੀਭ ਸੜ ਜਾਏ ।
वह जुबान जल जाए, जिसने हरि का नाम भुला दिया है।
Let that tongue, which has forgotten the Name of the Lord, be burnt.
Guru Amardas ji / Raag Bihagra / Bihagre ki vaar (M: 4) / Guru Granth Sahib ji - Ang 550
ਨਾਨਕ ਗੁਰਮੁਖਿ ਰਸਨਾ ਹਰਿ ਜਪੈ ਹਰਿ ਕੈ ਨਾਇ ਪਿਆਰਿਆ ॥੨॥
नानक गुरमुखि रसना हरि जपै हरि कै नाइ पिआरिआ ॥२॥
Naanak guramukhi rasanaa hari japai hari kai naai piaariaa ||2||
ਹੇ ਨਾਨਕ! ਸਤਿਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੀ ਜੀਭ ਹਰੀ ਦਾ ਨਾਮ ਜਪਦੀ ਹੈ ਹਰੀ ਦੇ ਨਾਮ ਵਿਚ ਪਿਆਰ ਕਰਦੀ ਹੈ ॥੨॥
हे नानक ! गुरुमुख पुरुष की जीभ हरि के नाम का जाप करती है और हरि के नाम से प्रेम करती है॥ २ ॥
O Nanak, the tongue of the Gurmukh chants the Lord's Name, and loves the Name of the Lord. ||2||
Guru Amardas ji / Raag Bihagra / Bihagre ki vaar (M: 4) / Guru Granth Sahib ji - Ang 550
ਪਉੜੀ ॥
पउड़ी ॥
Pau(rr)ee ||
पउड़ी।
Pauree:
Guru Ramdas ji / Raag Bihagra / Bihagre ki vaar (M: 4) / Guru Granth Sahib ji - Ang 550
ਹਰਿ ਆਪੇ ਠਾਕੁਰੁ ਸੇਵਕੁ ਭਗਤੁ ਹਰਿ ਆਪੇ ਕਰੇ ਕਰਾਏ ॥
हरि आपे ठाकुरु सेवकु भगतु हरि आपे करे कराए ॥
Hari aape thaakuru sevaku bhagatu hari aape kare karaae ||
ਪ੍ਰਭੂ ਆਪ ਹੀ ਠਾਕੁਰ ਆਪ ਹੀ ਸੇਵਕ ਤੇ ਭਗਤ ਹੈ, ਆਪੇ ਕਰਦਾ ਹੈ ਤੇ ਆਪ (ਜੀਵਾਂ ਪਾਸੋਂ) ਕਰਾਉਂਦਾ ਹੈ ।
परमेश्वर आप ही मालिक, सेवक तथा भक्त है और आप ही सबकुछ करता एवं जीवों से करवाता है।
The Lord Himself is the Master, the servant and the devotee; the Lord Himself is the Cause of causes.
Guru Ramdas ji / Raag Bihagra / Bihagre ki vaar (M: 4) / Guru Granth Sahib ji - Ang 550
ਹਰਿ ਆਪੇ ਵੇਖੈ ਵਿਗਸੈ ਆਪੇ ਜਿਤੁ ਭਾਵੈ ਤਿਤੁ ਲਾਏ ॥
हरि आपे वेखै विगसै आपे जितु भावै तितु लाए ॥
Hari aape vekhai vigasai aape jitu bhaavai titu laae ||
ਆਪ ਹੀ ਵੇਖਦਾ ਹੈ, ਆਪ ਹੀ ਪ੍ਰਸੰਨ ਹੁੰਦਾ ਹੈ, ਜਿਧਰ ਚਾਹੁੰਦਾ ਹੈ ਓਧਰ (ਜੀਵਾਂ ਨੂੰ) ਲਾਉਂਦਾ ਹੈ ।
वह आप ही देखता और आप ही प्रसन्न होता है, जैसे उसको भला लगता है, वैसे ही वह जीवों को लगाता है।
The Lord Himself beholds, and He Himself rejoices. As He wills, so does He enjoin us.
Guru Ramdas ji / Raag Bihagra / Bihagre ki vaar (M: 4) / Guru Granth Sahib ji - Ang 550
ਹਰਿ ਇਕਨਾ ਮਾਰਗਿ ਪਾਏ ਆਪੇ ਹਰਿ ਇਕਨਾ ਉਝੜਿ ਪਾਏ ॥
हरि इकना मारगि पाए आपे हरि इकना उझड़ि पाए ॥
Hari ikanaa maaragi paae aape hari ikanaa ujha(rr)i paae ||
ਇਕਨਾ ਨੂੰ ਆਪ ਹੀ ਸਿੱਧੇ ਰਸਤੇ ਪਾਉਂਦਾ ਹੈ ਤੇ ਇਕਨਾ ਨੂੰ ਆਪ ਹੀ ਕੁਰਾਹੇ ਪਾ ਦੇਂਦਾ ਹੈ ।
कुछ जीवों को वह स्वयं ही सन्मार्ग प्रदान करता है और कुछ जीवों को भयानक कुपथ प्रदान कर देता है।
The Lord places some on the Path, and the Lord leads others into the wilderness.
Guru Ramdas ji / Raag Bihagra / Bihagre ki vaar (M: 4) / Guru Granth Sahib ji - Ang 550
ਹਰਿ ਸਚਾ ਸਾਹਿਬੁ ਸਚੁ ਤਪਾਵਸੁ ਕਰਿ ਵੇਖੈ ਚਲਤ ਸਬਾਏ ॥
हरि सचा साहिबु सचु तपावसु करि वेखै चलत सबाए ॥
Hari sachaa saahibu sachu tapaavasu kari vekhai chalat sabaae ||
ਹਰੀ ਸੱਚਾ ਮਾਲਕ ਹੈ, ਉਸ ਦਾ ਨਿਆਂ ਭੀ ਅਭੁੱਲ ਹੈ, ਉਹ ਆਪ ਹੀ ਸਾਰੇ ਤਮਾਸ਼ੇ ਕਰ ਕੇ ਵੇਖ ਰਿਹਾ ਹੈ ।
परमेश्वर सच्चा मालिक है तथा उसका न्याय भी सच्चा है, वह अपने कौतुकों की रचना करता और देखता रहता है।
The Lord is the True Master; True is His justice. He arranges and beholds all His plays.
Guru Ramdas ji / Raag Bihagra / Bihagre ki vaar (M: 4) / Guru Granth Sahib ji - Ang 550
ਗੁਰ ਪਰਸਾਦਿ ਕਹੈ ਜਨੁ ਨਾਨਕੁ ਹਰਿ ਸਚੇ ਕੇ ਗੁਣ ਗਾਏ ॥੫॥
गुर परसादि कहै जनु नानकु हरि सचे के गुण गाए ॥५॥
Gur parasaadi kahai janu naanaku hari sache ke gu(nn) gaae ||5||
ਦਾਸ ਨਾਨਕ ਆਖਦਾ ਹੈ ਕਿ ਸਤਿਗੁਰੂ ਦੀ ਮੇਹਰ ਨਾਲ (ਹੀ ਮਨੁੱਖ ਐਸੇ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਗਾਉਂਦਾ ਹੈ ॥੫॥
गुरु की कृपा से नानक उसकी ही महिमा कहता हुआ उस सच्चे परमेश्वर के ही गुण गाता है।॥५॥
By Guru's Grace, servant Nanak speaks and sings the Glorious Praises of the True Lord. ||5||
Guru Ramdas ji / Raag Bihagra / Bihagre ki vaar (M: 4) / Guru Granth Sahib ji - Ang 550
ਸਲੋਕ ਮਃ ੩ ॥
सलोक मः ३ ॥
Salok M: 3 ||
श्लोक महला ३ ॥
Shalok, Third Mehl:
Guru Amardas ji / Raag Bihagra / Bihagre ki vaar (M: 4) / Guru Granth Sahib ji - Ang 550
ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ ॥
दरवेसी को जाणसी विरला को दरवेसु ॥
Daravesee ko jaa(nn)asee viralaa ko daravesu ||
ਕੋਈ ਵਿਰਲਾ ਫ਼ਕੀਰ ਫ਼ਕੀਰੀ (ਦੇ ਆਦਰਸ਼) ਨੂੰ ਸਮਝਦਾ ਹੈ,
कोई विरला दरवेश ही दरवेशी की महत्ता को जानता है।
How rare is the dervish, the Saintly renunciate, who understands renunciation.
Guru Amardas ji / Raag Bihagra / Bihagre ki vaar (M: 4) / Guru Granth Sahib ji - Ang 550
ਜੇ ਘਰਿ ਘਰਿ ਹੰਢੈ ਮੰਗਦਾ ਧਿਗੁ ਜੀਵਣੁ ਧਿਗੁ ਵੇਸੁ ॥
जे घरि घरि हंढै मंगदा धिगु जीवणु धिगु वेसु ॥
Je ghari ghari handdhai manggadaa dhigu jeeva(nn)u dhigu vesu ||
(ਫ਼ਕੀਰ ਹੋ ਕੇ) ਜੇ ਘਰ ਘਰ ਮੰਗਦਾ ਫਿਰੇ, ਤਾਂ ਉਹਦੇ ਜੀਊਣ ਨੂੰ ਫਿਟਕਾਰ ਹੈ ਤੇ ਉਸ ਦੇ (ਫ਼ਕੀਰੀ-) ਜਾਮੇ ਨੂੰ ਫਿਟਕਾਰ ਹੈ ।
यदि दरवेश बनकर कोई घर घर जाकर दान भिक्षा माँगता रहता है तो उसके जीवन एवं वेश को महा धिक्कार है।
Cursed is the life, and cursed are the clothes, of one who wanders around, begging from door to door.
Guru Amardas ji / Raag Bihagra / Bihagre ki vaar (M: 4) / Guru Granth Sahib ji - Ang 550
ਜੇ ਆਸਾ ਅੰਦੇਸਾ ਤਜਿ ਰਹੈ ਗੁਰਮੁਖਿ ਭਿਖਿਆ ਨਾਉ ॥
जे आसा अंदेसा तजि रहै गुरमुखि भिखिआ नाउ ॥
Je aasaa anddesaa taji rahai guramukhi bhikhiaa naau ||
ਜੇ (ਦਰਵੇਸ਼ ਹੋ ਕੇ) ਆਸਾ ਤੇ ਚਿੰਤਾ ਨੂੰ ਛੱਡ ਦੇਵੇ ਤੇ ਸਤਿਗੁਰੂ ਦੇ ਸਨਮੁਖ ਰਹਿ ਕੇ ਨਾਮ ਦੀ ਭਿਖਿਆ ਮੰਗੇ,
यदि वह आशा एवं चिन्ता को छोड़ देता है और गुरुमुख बनकर परमात्मा के नाम की भिक्षा माँगता है तो,"
But, if he abandons hope and anxiety, and as Gurmukh receives the Name as his charity,
Guru Amardas ji / Raag Bihagra / Bihagre ki vaar (M: 4) / Guru Granth Sahib ji - Ang 550
ਤਿਸ ਕੇ ਚਰਨ ਪਖਾਲੀਅਹਿ ਨਾਨਕ ਹਉ ਬਲਿਹਾਰੈ ਜਾਉ ॥੧॥
तिस के चरन पखालीअहि नानक हउ बलिहारै जाउ ॥१॥
Tis ke charan pakhaaleeahi naanak hau balihaarai jaau ||1||
ਤਾਂ, ਹੇ ਨਾਨਕ! ਮੈਂ ਉਸ ਤੋਂ ਸਦਕੇ ਹਾਂ, ਉਸ ਦੇ ਚਰਨ ਧੋਣੇ ਚਾਹੀਦੇ ਹਨ ॥੧॥
हमें उसके चरणों को धोना चाहिए, हे नानक ! हम उस पर बलिहारी जाते है ॥ १ ॥
Then Nanak washes his feet, and is a sacrifice to him. ||1||
Guru Amardas ji / Raag Bihagra / Bihagre ki vaar (M: 4) / Guru Granth Sahib ji - Ang 550
ਮਃ ੩ ॥
मः ३ ॥
M:h 3 ||
महला ३ ॥
Third Mehl:
Guru Amardas ji / Raag Bihagra / Bihagre ki vaar (M: 4) / Guru Granth Sahib ji - Ang 550
ਨਾਨਕ ਤਰਵਰੁ ਏਕੁ ਫਲੁ ਦੁਇ ਪੰਖੇਰੂ ਆਹਿ ॥
नानक तरवरु एकु फलु दुइ पंखेरू आहि ॥
Naanak taravaru eku phalu dui pankkheroo aahi ||
ਹੇ ਨਾਨਕ! (ਸੰਸਾਰ ਰੂਪ) ਰੁੱਖ (ਹੈ, ਇਸ) ਨੂੰ (ਮਾਇਆ ਦਾ ਮੋਹ ਰੂਪ) ਇਕ ਫਲ (ਲੱਗਾ ਹੋਇਆ ਹੈ), (ਉਸ ਰੁੱਖ ਉਤੇ) ਦੋ (ਕਿਸਮ ਦੇ, ਗੁਰਮੁਖ ਤੇ ਮਨਮੁਖ) ਪੰਛੀ ਹਨ,
हे नानक ! यह दुनिया एक ऐसा पेड़ है, जिस पर मोह-माया रूपी एक फल लगा हुआ है, इस पेड़ पर गुरमुख तथा मनमुख रूपी दो पक्षी बैठे है,
O Nanak, the tree has one fruit, but two birds are perched upon it.
Guru Amardas ji / Raag Bihagra / Bihagre ki vaar (M: 4) / Guru Granth Sahib ji - Ang 550
ਆਵਤ ਜਾਤ ਨ ਦੀਸਹੀ ਨਾ ਪਰ ਪੰਖੀ ਤਾਹਿ ॥
आवत जात न दीसही ना पर पंखी ताहि ॥
Aavat jaat na deesahee naa par pankkhee taahi ||
ਉਹਨਾਂ ਪੰਛੀਆਂ ਨੂੰ ਖੰਭ ਨਹੀਂ ਹਨ ਤੇ ਉਹ ਆਉਂਦੇ ਜਾਂਦੇ ਦਿੱਸਦੇ ਨਹੀਂ, (ਭਾਵ, ਇਹ ਨਹੀਂ ਪਤਾ ਲੱਗਦਾ ਕਿ ਇਹ ਜੀਵ-ਪੰਛੀ ਕਿਧਰੋਂ ਆਉਂਦੇ ਹਨ ਤੇ ਕਿਧਰ ਚਲੇ ਜਾਂਦੇ ਹਨ)
जिसके पंख भी नहीं है, और आते-जाते समय नजर नहीं आते।
They are not seen coming or going; these birds have no wings.
Guru Amardas ji / Raag Bihagra / Bihagre ki vaar (M: 4) / Guru Granth Sahib ji - Ang 550
ਬਹੁ ਰੰਗੀ ਰਸ ਭੋਗਿਆ ਸਬਦਿ ਰਹੈ ਨਿਰਬਾਣੁ ॥
बहु रंगी रस भोगिआ सबदि रहै निरबाणु ॥
Bahu ranggee ras bhogiaa sabadi rahai nirabaa(nn)u ||
ਬਹੁਤੇ ਰੰਗਾਂ (ਵਿਚ ਸੁਆਦ ਲੈਣ) ਵਾਲੇ ਨੇ ਰਸਾਂ ਨੂੰ ਚੱਖਿਆ ਹੈ ਤੇ ਨਿਰ-ਚਾਹ (ਪੰਛੀ) ਸ਼ਬਦ ਵਿਚ (ਲੀਨ) ਰਹਿੰਦਾ ਹੈ ।
मनमुख बहुरंगी रस भोगता रहता है किन्तु गुरुमुख शब्द में निलिप्त रहता है।
One enjoys so many pleasures, while the other, through the Word of the Shabad, remains in Nirvaanaa.
Guru Amardas ji / Raag Bihagra / Bihagre ki vaar (M: 4) / Guru Granth Sahib ji - Ang 550
ਹਰਿ ਰਸਿ ਫਲਿ ਰਾਤੇ ਨਾਨਕਾ ਕਰਮਿ ਸਚਾ ਨੀਸਾਣੁ ॥੨॥
हरि रसि फलि राते नानका करमि सचा नीसाणु ॥२॥
Hari rasi phali raate naanakaa karami sachaa neesaa(nn)u ||2||
ਹੇ ਨਾਨਕ! ਹਰੀ ਦੀ ਕਿਰਪਾ ਨਾਲ (ਜਿਨ੍ਹਾਂ ਦੇ ਮੱਥੇ ਤੇ) ਸੱਚਾ ਟਿੱਕਾ ਹੈ, ਉਹ ਨਾਮ ਦੇ ਰਸ (ਰੂਪ) ਫਲ (ਦੇ ਸੁਆਦ) ਵਿਚ ਮਸਤ ਹਨ ॥੨॥
हे नानक ! परमेश्वर के करन (प्रारब्ध) द्वारा जिसके ललाट पर सच्चा चिन्ह लगा है, वह हरि के नाम रस रुपी फल में लीन रहते हैं। २॥
Imbued with the subtle essence of the fruit of the Lord's Name, O Nanak, the soul bears the True Insignia of God's Grace. ||2||
Guru Amardas ji / Raag Bihagra / Bihagre ki vaar (M: 4) / Guru Granth Sahib ji - Ang 550
ਪਉੜੀ ॥
पउड़ी ॥
Pau(rr)ee ||
पउड़ी॥
Pauree:
Guru Ramdas ji / Raag Bihagra / Bihagre ki vaar (M: 4) / Guru Granth Sahib ji - Ang 550
ਆਪੇ ਧਰਤੀ ਆਪੇ ਹੈ ਰਾਹਕੁ ਆਪਿ ਜੰਮਾਇ ਪੀਸਾਵੈ ॥
आपे धरती आपे है राहकु आपि जमाइ पीसावै ॥
Aape dharatee aape hai raahaku aapi jammaai peesaavai ||
ਪ੍ਰਭੂ ਆਪ ਹੀ ਭੁਇਂ ਹੈ ਆਪ ਹੀ ਉਸ ਦਾ ਵਾਹੁਣ ਵਾਲਾ ਹੈ, ਆਪ ਹੀ (ਅੰਨ) ਉਗਾਉਂਦਾ ਹੈ ਤੇ ਆਪ ਹੀ ਪਿਹਾਉਂਦਾ ਹੈ,
परमात्मा आप ही धरती है और आप ही उस धरती पर कृषि करने वाला कृषक है, वह आ ही अनाज को उगता है और आप ही पिसवाता है,
He Himself is the field, and He Himself is the farmer. He Himself grows and grinds the corn.
Guru Ramdas ji / Raag Bihagra / Bihagre ki vaar (M: 4) / Guru Granth Sahib ji - Ang 550
ਆਪਿ ਪਕਾਵੈ ਆਪਿ ਭਾਂਡੇ ਦੇਇ ਪਰੋਸੈ ਆਪੇ ਹੀ ਬਹਿ ਖਾਵੈ ॥
आपि पकावै आपि भांडे देइ परोसै आपे ही बहि खावै ॥
Aapi pakaavai aapi bhaande dei parosai aape hee bahi khaavai ||
ਆਪੇ ਹੀ ਪਕਾਉਂਦਾ ਹੈ ਤੇ ਆਪ ਹੀ ਭਾਂਡੇ ਦੇ ਕੇ ਵਰਤਾਉਂਦਾ ਹੈ ਤੇ ਆਪ ਹੀ ਬਹਿ ਕੇ ਖਾਂਦਾ ਹੈ ।
वह आप ही अन्न को पकाता है ; आप है ही बर्तन देकर उन (बर्तनों) पर भोजन परोसता है और आप ही बैठकर भोजन खाता है।
He Himself cooks it, He Himself puts the food in the dishes, and He Himself sits down to eat.
Guru Ramdas ji / Raag Bihagra / Bihagre ki vaar (M: 4) / Guru Granth Sahib ji - Ang 550