Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥
नानक आखणि सभु को आखै इक दू इकु सिआणा ॥
Naanak aakha(nn)i sabhu ko aakhai ik doo iku siaa(nn)aa ||
ਹੇ ਨਾਨਕ! ਹਰੇਕ ਜੀਵ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ (ਅਕਾਲ ਪੁਰਖ ਦੀ ਵਡਿਆਈ) ਦੱਸਣ ਦਾ ਜਤਨ ਕਰਦਾ ਹੈ, (ਪਰ ਦੱਸ ਨਹੀਂ ਸਕਦਾ) ।
सतगुरु जी कहते हैं कि कहने को तो हर कोई एक दूसरे से अधिक बुद्धिमान बनकर उस परमात्मा की श्लाघा को कहता है।
O Nanak, everyone speaks of Him, each one wiser than the rest.
Guru Nanak Dev ji / / Japji Sahib / Guru Granth Sahib ji - Ang 5
ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥
वडा साहिबु वडी नाई कीता जा का होवै ॥
Vadaa saahibu vadee naaee keetaa jaa kaa hovai ||
ਅਕਾਲ ਪੁਰਖ (ਸਭ ਤੋਂ) ਵੱਡਾ ਹੈ, ਉਸ ਦੀ ਵਡਿਆਈ ਉੱਚੀ ਹੈ । ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ ।
किंतु परमेश्वर महान् है, उसका नाम उससे भी महान् है, सृष्टि में जो भी हो रहा है वह सब उसके किए से ही हो रहा है।
Great is the Master, Great is His Name. Whatever happens is according to His Will.
Guru Nanak Dev ji / / Japji Sahib / Guru Granth Sahib ji - Ang 5
ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥੨੧॥
नानक जे को आपौ जाणै अगै गइआ न सोहै ॥२१॥
Naanak je ko aapau jaa(nn)ai agai gaiaa na sohai ||21||
ਹੇ ਨਾਨਕ! ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ (ਪ੍ਰਭੂ ਦੀ ਵਡਿਆਈ ਦਾ ਅੰਤ ਪਾਣ ਦਾ) ਜਤਨ ਕਰੇ, ਉਹ ਅਕਾਲ ਪੁਰਖ ਦੇ ਦਰ 'ਤੇ ਜਾ ਕੇ ਆਦਰ ਨਹੀਂ ਪਾਂਦਾ ॥੨੧॥
हे नानक ! यदि कोई उसके गुणों को जानने की बात कहता है तो वह परलोक में जाकर शोभा प्राप्त नहीं करता। अर्थात यदि कोई जीव उस अभेद निरंकार के गुणात्मक रहस्य को जानने का अभिमान करता है तो उसे इस लोक में तो क्या परलोक में भी सम्मान नहीं मिलता ॥ २१ ॥
O Nanak, one who claims to know everything shall not be decorated in the world hereafter. ||21||
Guru Nanak Dev ji / / Japji Sahib / Guru Granth Sahib ji - Ang 5
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥
पाताला पाताल लख आगासा आगास ॥
Paataalaa paataal lakh aagaasaa aagaas ||
(ਸਾਰੇ ਵੇਦ ਇੱਕ-ਜ਼ਬਾਨ ਹੋ ਕੇ ਆਖਦੇ ਹਨ) "ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ,
सतगुरु जी जन-साधारण के मन में सात आकाश व सात पाताल होने के संशय की निवृति करते हुए कहते हैं कि सृष्टि की रचना में पाताल-दर-पाताल लाखों ही हैं तथा आकाश-दर-आकाश भी लाखों ही हैं।
There are nether worlds beneath nether worlds, and hundreds of thousands of heavenly worlds above.
Guru Nanak Dev ji / / Japji Sahib / Guru Granth Sahib ji - Ang 5
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ओड़क ओड़क भालि थके वेद कहनि इक वात ॥
O(rr)ak o(rr)ak bhaali thake ved kahani ik vaat ||
(ਬੇਅੰਤ ਰਿਸ਼ੀ ਮੁਨੀ ਇਹਨਾਂ ਦੇ) ਅਖ਼ੀਰਲੇ ਬੰਨਿਆਂ ਦੀ ਭਾਲ ਕਰਕੇ ਥੱਕ ਗਏ ਹਨ, (ਪਰ ਲੱਭ ਨਹੀਂ ਸਕੇ) । "
वेद-ग्रंथों में भी यही एक बात कही गई है कि ढूंढने वाले इसको अंतरिम छोर तक ढूंढ कर थक गए हैं किंतु इनका अंत किसी ने नहीं पाया है।
The Vedas say that you can search and search for them all, until you grow weary.
Guru Nanak Dev ji / / Japji Sahib / Guru Granth Sahib ji - Ang 5
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥
सहस अठारह कहनि कतेबा असुलू इकु धातु ॥
Sahas athaarah kahani katebaa asuloo iku dhaatu ||
(ਮੁਸਲਮਾਨ ਤੇ ਈਸਾਈ ਆਦਿਕ ਦੀਆਂ ਚਾਰੇ) ਕਤੇਬਾਂ ਆਖਦੀਆਂ ਹਨ, "ਕੁੱਲ ਅਠਾਰਹ ਹਜ਼ਾਰ ਆਲਮ ਹਨ, ਜਿਨ੍ਹਾਂ ਦਾ ਮੁੱਢ ਇਕ ਅਕਾਲ ਪੁਰਖ ਹੈ । " (ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ) 'ਹਜ਼ਾਰਾਂ' ਤੇ 'ਲੱਖਾਂ' ਭੀ ਕੁਦਰਤ ਦੀ ਗਿਣਤੀ ਵਿਚ ਵਰਤੇ ਨਹੀਂ ਜਾ ਸਕਦੇ ।
सभी धर्म ग्रन्थों में अठ्ठारह हजार जगत् होने की बात कही गई है परंतु वास्तव में इनका मूल एक ही परमेश्वर है जो कि इनका स्रष्टा है।
The scriptures say that there are 18,000 worlds, but in reality, there is only One Universe.
Guru Nanak Dev ji / / Japji Sahib / Guru Granth Sahib ji - Ang 5
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
लेखा होइ त लिखीऐ लेखै होइ विणासु ॥
Lekhaa hoi ta likheeai lekhai hoi vi(nn)aasu ||
ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਤਦੋਂ ਹੀ ਲਿੱਖ ਸਕੀਦਾ ਹੈ, ਜੇ ਲੇਖਾ ਹੋ ਹੀ ਸਕੇ । (ਇਹ ਲੇਖਾ ਤਾਂ ਹੋ ਹੀ ਨਹੀਂ ਸਕਦਾ, ਲੇਖਾ ਕਰਦਿਆਂ ਕਰਦਿਆਂ) ਲੇਖੇ ਦਾ ਹੀ ਖ਼ਾਤਮਾ ਹੋ ਜਾਂਦਾ ਹੈ (ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ) ।
यदि उसकी सृष्टि का लेखा हो सके तो कोई लिखे, किंतु यह लेखा करने वाला स्वयं नष्ट हो जाता है।
If you try to write an account of this, you will surely finish yourself before you finish writing it.
Guru Nanak Dev ji / / Japji Sahib / Guru Granth Sahib ji - Ang 5
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥
नानक वडा आखीऐ आपे जाणै आपु ॥२२॥
Naanak vadaa aakheeai aape jaa(nn)ai aapu ||22||
ਹੇ ਨਾਨਕ! ਜਿਸ ਅਕਾਲ ਪੁਰਖ ਨੂੰ (ਸਾਰੇ ਜਗਤ ਵਿਚ) ਵੱਡਾ ਆਖਿਆ ਜਾ ਰਿਹਾ ਹੈ, ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ । (ਉਹ ਆਪਣੀ ਵਡਿਆਈ ਆਪ ਹੀ ਜਾਣਦਾ ਹੈ ॥੨੨॥
हे नानक ! जिस सृजनहार को इस सम्पूर्ण जगत् में महान कहा जा रहा है वह स्वयं को स्वयं ही जानता है अथवा जान सकता है॥ २२ ॥
O Nanak, call Him Great! He Himself knows Himself. ||22||
Guru Nanak Dev ji / / Japji Sahib / Guru Granth Sahib ji - Ang 5
ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥
सालाही सालाहि एती सुरति न पाईआ ॥
Saalaahee saalaahi etee surati na paaeeaa ||
ਸਲਾਹੁਣ-ਜੋਗ ਅਕਾਲ ਪੁਰਖ ਦੀਆਂ ਵਡਿਆਈਆਂ ਆਖ ਆਖ ਕੇ ਕਿਸੇ ਮਨੁੱਖ ਨੇ ਇਤਨੀ ਸਮਝ ਨਹੀਂ ਪਾਈ ਕਿ ਅਕਾਲ ਪੁਰਖ ਕੇਡਾ ਵੱਡਾ ਹੈ । (ਸਿਫ਼ਤ-ਸਾਲਾਹ ਕਰਨ ਵਾਲੇ ਮਨੁੱਖ ਉਸ ਅਕਾਲ ਪੁਰਖ ਦੇ ਵਿਚੇ ਹੀ ਲੀਨ ਹੋ ਜਾਂਦੇ ਹਨ) ।
स्तुति करने वाले साधकों ने भी उस परमात्मा की स्तुति करके उसकी सीमा को नहीं पाया।
The praisers praise the Lord, but they do not obtain intuitive understanding
Guru Nanak Dev ji / / Japji Sahib / Guru Granth Sahib ji - Ang 5
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥
नदीआ अतै वाह पवहि समुंदि न जाणीअहि ॥
Nadeeaa atai vaah pavahi samunddi na jaa(nn)eeahi ||
ਨਦੀਆਂ ਤੇ ਨਾਲੇ ਸਮੁੰਦਰ ਵਿਚ ਪੈਂਦੇ ਹਨ, (ਪਰ ਫਿਰ ਵੱਖਰੇ) ਉਹ ਪਛਾਣੇ ਨਹੀਂ ਜਾ ਸਕਦੇ (ਵਿਚੇ ਹੀ ਲੀਨ ਹੋ ਜਾਂਦੇ ਹਨ, ਤੇ ਸਮੁੰਦਰ ਦੀ ਥਾਹ ਨਹੀਂ ਪਾ ਸਕਦੇ) ।
जैसे नदियां-नाले समुद्र में मिलकर उसका अथाह अंत नहीं पा सकते, बल्कि अपना अस्तित्व भी खो लेते हैं, वैसे ही स्तुति करने वाले स्तुति करते-करते उसमें ही लीन हो जाते हैं।
The streams and rivers flowing into the ocean do not know its vastness.
Guru Nanak Dev ji / / Japji Sahib / Guru Granth Sahib ji - Ang 5
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥
समुंद साह सुलतान गिरहा सेती मालु धनु ॥
Samundd saah sulataan girahaa setee maalu dhanu ||
ਸਮੁੰਦਰਾਂ ਦੇ ਪਾਤਸ਼ਾਹ ਤੇ ਸੁਲਤਾਨ (ਜਿਨ੍ਹਾਂ ਦੇ ਖ਼ਜ਼ਾਨਿਆਂ ਵਿੱਚ) ਪਹਾੜ ਜੇਡੇ ਧਨ ਪਦਾਰਥਾਂ (ਦੇ ਢੇਰ ਹੋਣ)
समुद्रों की शाह, शहंशाह होकर, पर्वत समान धन-सम्पत्ति के मालिक होकर भी,
Even kings and emperors, with mountains of property and oceans of wealth
Guru Nanak Dev ji / / Japji Sahib / Guru Granth Sahib ji - Ang 5
ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥੨੩॥
कीड़ी तुलि न होवनी जे तिसु मनहु न वीसरहि ॥२३॥
Kee(rr)ee tuli na hovanee je tisu manahu na veesarahi ||23||
(ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਵਾਲੇ ਦੀਆਂ ਨਜ਼ਰਾਂ ਵਿਚ) ਇਕ ਕੀੜੀ ਦੇ ਭੀ ਬਰਾਬਰ ਨਹੀਂ ਹੁੰਦੇ, ਜੇ (ਹੇ ਅਕਾਲ ਪੁਰਖ!) ਉਸ ਕੀੜੀ ਦੇ ਮਨ ਵਿਚੋਂ ਤੂੰ ਨਾਹ ਵਿਸਰ ਜਾਏਂ ॥੨੩॥
उस चींटी के समान नहीं हो सकते, यदि उनके मन से परमेश्वर विस्मृत नहीं हुआ होता ॥ २३॥
-these are not even equal to an ant, who does not forget God. ||23||
Guru Nanak Dev ji / / Japji Sahib / Guru Granth Sahib ji - Ang 5
ਅੰਤੁ ਨ ਸਿਫਤੀ ਕਹਣਿ ਨ ਅੰਤੁ ॥
अंतु न सिफती कहणि न अंतु ॥
Anttu na siphatee kaha(nn)i na anttu ||
(ਅਕਾਲ ਪੁਰਖ ਦੇ) ਗੁਣਾਂ ਦਾ ਕੋਈ ਹੱਦ-ਬੰਨਾ ਨਹੀਂ ਹੈ, ਗਿਣਨ ਨਾਲ ਭੀ (ਗੁਣਾਂ ਦਾ) ਅੰਤ ਨਹੀਂ ਪੈ ਸਕਦਾ । (ਗਿਣੇ ਨਹੀਂ ਜਾ ਸਕਦੇ) ।
उस निरंकार की स्तुति करने की कोई सीमा नहीं तथा कहने से भी उसकी प्रशंसा का अन्त नहीं हो सकता ।
Endless are His Praises, endless are those who speak them.
Guru Nanak Dev ji / / Japji Sahib / Guru Granth Sahib ji - Ang 5
ਅੰਤੁ ਨ ਕਰਣੈ ਦੇਣਿ ਨ ਅੰਤੁ ॥
अंतु न करणै देणि न अंतु ॥
Anttu na kara(nn)ai de(nn)i na anttu ||
ਅਕਾਲ ਪੁਰਖ ਦੀ ਰਚਨਾ ਤੇ ਦਾਤਾਂ ਦਾ ਅੰਤ ਨਹੀਂ ਪੈ ਸਕਦਾ ।
सृजनहार द्वारा रची गई सृष्टि का भी कोई अन्त नहीं परंतु जब वह देता है तब भी उसका कोई अन्त नहीं है ।
Endless are His Actions, endless are His Gifts.
Guru Nanak Dev ji / / Japji Sahib / Guru Granth Sahib ji - Ang 5
ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥
अंतु न वेखणि सुणणि न अंतु ॥
Anttu na vekha(nn)i su(nn)a(nn)i na anttu ||
ਵੇਖਣ ਤੇ ਸੁਣਨ ਨਾਲ ਭੀ ਉਸ ਦੇ ਗੁਣਾਂ ਦਾ ਪਾਰ ਨਹੀਂ ਪਾ ਸਕੀਦਾ ।
उसके देखने व सुनने का भी अन्त नहीं है, अर्थात्-वह निरंकार सर्वद्रष्टा व सर्वश्रोता है ।
Endless is His Vision, endless is His Hearing.
Guru Nanak Dev ji / / Japji Sahib / Guru Granth Sahib ji - Ang 5
ਅੰਤੁ ਨ ਜਾਪੈ ਕਿਆ ਮਨਿ ਮੰਤੁ ॥
अंतु न जापै किआ मनि मंतु ॥
Anttu na jaapai kiaa mani manttu ||
ਉਸ ਅਕਾਲ ਪੁਰਖ ਦੇ ਮਨ ਵਿਚ ਕਿਹੜੀ ਸਲਾਹ ਹੈ, ਇਸ ਗੱਲ ਦਾ ਭੀ ਅੰਤ ਨਹੀਂ ਪਾਇਆ ਜਾ ਸਕਦਾ ।
ईश्वर के हृदय का रहस्य क्या है, उसका बोध भी नहीं हो सकता ।
His limits cannot be perceived. What is the Mystery of His Mind?
Guru Nanak Dev ji / / Japji Sahib / Guru Granth Sahib ji - Ang 5
ਅੰਤੁ ਨ ਜਾਪੈ ਕੀਤਾ ਆਕਾਰੁ ॥
अंतु न जापै कीता आकारु ॥
Anttu na jaapai keetaa aakaaru ||
ਅਕਾਲ ਪੁਰਖ ਨੇ ਇਹ ਜਗਤ (ਜੋ ਦਿੱਸ ਰਿਹਾ ਹੈ) ਬਣਾਇਆ ਹੈ, ਪਰ ਇਸ ਦਾ ਹੀ ਅੰਤ ਨਹੀਂ ਪਾਇਆ ਜਾਂਦਾ । ਅਖ਼ੀਰ
इस सृष्टि का प्रसार जो उसने किया उसकी अवधि अथवा सीमा को भी नहीं जाना जा सकता ।
The limits of the created universe cannot be perceived.
Guru Nanak Dev ji / / Japji Sahib / Guru Granth Sahib ji - Ang 5
ਅੰਤੁ ਨ ਜਾਪੈ ਪਾਰਾਵਾਰੁ ॥
अंतु न जापै पारावारु ॥
Anttu na jaapai paaraavaaru ||
ਇਸ ਦਾ ਉਰਲਾ ਤੇ ਪਾਰਲਾ ਬੰਨਾ ਕੋਈ ਨਹੀਂ ਦਿੱਸਦਾ ।
उसके आदि व अन्त को भी नहीं जाना जा सकता ।
Its limits here and beyond cannot be perceived.
Guru Nanak Dev ji / / Japji Sahib / Guru Granth Sahib ji - Ang 5
ਅੰਤ ਕਾਰਣਿ ਕੇਤੇ ਬਿਲਲਾਹਿ ॥
अंत कारणि केते बिललाहि ॥
Antt kaara(nn)i kete bilalaahi ||
ਕਈ ਮਨੁੱਖ ਅਕਾਲ ਪੁਰਖ ਦਾ ਹੱਦ-ਬੰਨਾ ਲੱਭਣ ਲਈ ਤਰਲੈ ਲੈ ਰਹੇ ਸਨ,
अनेकानेक जीव उसका अन्त पाने के लिए बिलखते फिर रहे हैं ।
Many struggle to know His limits,
Guru Nanak Dev ji / / Japji Sahib / Guru Granth Sahib ji - Ang 5
ਤਾ ਕੇ ਅੰਤ ਨ ਪਾਏ ਜਾਹਿ ॥
ता के अंत न पाए जाहि ॥
Taa ke antt na paae jaahi ||
ਪਰ ਉਸ ਦੇ ਹੱਦ-ਬੰਨੇ ਲੱਭੇ ਨਹੀਂ ਜਾ ਸਕਦੇ ।
किन्तु उस अथाह, अनन्त अकाल पुरुष का अंत नहीं पाया जा सकता ।
But His limits cannot be found.
Guru Nanak Dev ji / / Japji Sahib / Guru Granth Sahib ji - Ang 5
ਏਹੁ ਅੰਤੁ ਨ ਜਾਣੈ ਕੋਇ ॥
एहु अंतु न जाणै कोइ ॥
Ehu anttu na jaa(nn)ai koi ||
(ਅਕਾਲ ਪੁਰਖ ਦੇ ਗੁਣਾਂ ਦਾ) ਇਹ ਹੱਦ-ਬੰਨਾ (ਜਿਸ ਦੀ ਬੇਅੰਤ ਜੀਵ ਭਾਲ ਕਰ ਰਹੇ ਹਨ) ਕੋਈ ਮਨੁੱਖ ਨਹੀਂ ਪਾ ਸਕਦਾ ।
उसके गुणों का अन्त कहाँ होता है यह कोई नहीं जान सकता ।
No one can know these limits.
Guru Nanak Dev ji / / Japji Sahib / Guru Granth Sahib ji - Ang 5
ਬਹੁਤਾ ਕਹੀਐ ਬਹੁਤਾ ਹੋਇ ॥
बहुता कहीऐ बहुता होइ ॥
Bahutaa kaheeai bahutaa hoi ||
ਜਿਉਂ ਜਿਉਂ ਇਹ ਗੱਲ ਆਖੀ ਜਾਵੀਏ ਕਿ ਉਹ ਵੱਡਾ ਹੈ, ਤਿਉਂ ਤਿਉਂ ਉਹ ਹੋਰ ਵੱਡਾ, ਹੋਰ ਵੱਡਾ ਪਰਤੀਤ ਹੋਣ ਲੱਗ ਪੈਂਦਾ ਹੈ ।
उस पारब्रह्म की प्रशंसा, स्तुति, आकार अथवा गुणों को जितना कहा जाता है वह उतने ही अधिक होते जाते हैं ।
The more you say about them, the more there still remains to be said.
Guru Nanak Dev ji / / Japji Sahib / Guru Granth Sahib ji - Ang 5
ਵਡਾ ਸਾਹਿਬੁ ਊਚਾ ਥਾਉ ॥
वडा साहिबु ऊचा थाउ ॥
Vadaa saahibu uchaa thaau ||
ਅਕਾਲ ਪੁਰੱਖ ਵੱਡਾ ਹੈ, ਉਸ ਦਾ ਟਿਕਾਣਾ ਉੱਚਾ ਹੈ ।
निरंकार सर्वश्रेष्ठ है, उसका स्थान सर्वोच्च है ।
Great is the Master, High is His Heavenly Home.
Guru Nanak Dev ji / / Japji Sahib / Guru Granth Sahib ji - Ang 5
ਊਚੇ ਉਪਰਿ ਊਚਾ ਨਾਉ ॥
ऊचे उपरि ऊचा नाउ ॥
Uche upari uchaa naau ||
ਉਸ ਦਾ ਨਾਮਣਾ ਭੀ ਉੱਚਾ ਹੈ ।
किन्तु उस सर्वश्रेष्ठ निरंकार का नाम महानतम है ।
Highest of the High, above all is His Name.
Guru Nanak Dev ji / / Japji Sahib / Guru Granth Sahib ji - Ang 5
ਏਵਡੁ ਊਚਾ ਹੋਵੈ ਕੋਇ ॥
एवडु ऊचा होवै कोइ ॥
Evadu uchaa hovai koi ||
ਜੇ ਕੋਈ ਹੋਰ ਉਸ ਜੇਡਾ ਵੱਡਾ ਹੋਵੇ,
यदि कोई शक्ति उससे बड़ी अथवा ऊँची है,
Only one as Great and as High as God
Guru Nanak Dev ji / / Japji Sahib / Guru Granth Sahib ji - Ang 5
ਤਿਸੁ ਊਚੇ ਕਉ ਜਾਣੈ ਸੋਇ ॥
तिसु ऊचे कउ जाणै सोइ ॥
Tisu uche kau jaa(nn)ai soi ||
ਉਹ ਹੀ ਉਸ ਉੱਚੇ ਅਕਾਲ ਪੁਰਖ ਨੂੰ ਸਮਝ ਸਕਦਾ ਹੈ (ਕਿ ਉਹ ਕੇਡਾ ਵੱਡਾ ਹੈ) ।
तो वह ही उस सर्वोच्च मालिक को जान सकती है ।
Can know His Lofty and Exalted State.
Guru Nanak Dev ji / / Japji Sahib / Guru Granth Sahib ji - Ang 5
ਜੇਵਡੁ ਆਪਿ ਜਾਣੈ ਆਪਿ ਆਪਿ ॥
जेवडु आपि जाणै आपि आपि ॥
Jevadu aapi jaa(nn)ai aapi aapi ||
ਅਕਾਲ ਪੁਰਖ ਆਪ ਹੀ ਜਾਣਦਾ ਹੈ ਕਿ ਉਹ ਆਪ ਕੇਡਾ ਵੱਡਾ ਹੈ ।
निरंकार अपना सर्वस्व स्वयं ही जानता है अथवा जान सकता है, अन्य कोई नहीं ।
Only He Himself is that Great. He Himself knows Himself.
Guru Nanak Dev ji / / Japji Sahib / Guru Granth Sahib ji - Ang 5
ਨਾਨਕ ਨਦਰੀ ਕਰਮੀ ਦਾਤਿ ॥੨੪॥
नानक नदरी करमी दाति ॥२४॥
Naanak nadaree karamee daati ||24||
ਹੇ ਨਾਨਕ! (ਹਰੇਕ) ਦਾਤ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ ਮਿਲਦੀ ਹੈ ॥੨੪॥
सतिगुरु नानक देव जी का कथन है कि वह कृपासागर जीवों पर करुणा करके उनके कर्मों के अनुसार उन्हें समस्त पदार्थ प्रदान करता है॥ २४॥
O Nanak, by His Glance of Grace, He bestows His Blessings. ||24||
Guru Nanak Dev ji / / Japji Sahib / Guru Granth Sahib ji - Ang 5
ਬਹੁਤਾ ਕਰਮੁ ਲਿਖਿਆ ਨਾ ਜਾਇ ॥
बहुता करमु लिखिआ ना जाइ ॥
Bahutaa karamu likhiaa naa jaai ||
ਅਕਾਲ ਪੁਰਖ ਦੀ ਬਖ਼ਸ਼ਸ਼ ਏਡੀ ਵੱਡੀ ਹੈ ਕਿ ਲਿਖਣ ਵਿਚ ਲਿਆਂਦੀ ਨਹੀਂ ਜਾ ਸਕਦੀ ।
उसके उपकार इतने अधिक हैं कि उनको लिखने की समर्था किसी में भी नहीं ।
His Blessings are so abundant that there can be no written account of them.
Guru Nanak Dev ji / / Japji Sahib / Guru Granth Sahib ji - Ang 5
ਵਡਾ ਦਾਤਾ ਤਿਲੁ ਨ ਤਮਾਇ ॥
वडा दाता तिलु न तमाइ ॥
Vadaa daataa tilu na tamaai ||
ਉਹ ਬੜੀਆਂ ਦਾਤਾਂ ਦੇਣ ਵਾਲਾ ਹੈ, ਉਸ ਨੂੰ ਰਤਾ ਭੀ ਲਾਲਚ ਨਹੀਂ ।
वह अनेक बख्शिशें करने वाला होने के कारण बड़ा है किंतु उसे लोभ तिनका मात्र भी नहीं है ।
The Great Giver does not hold back anything.
Guru Nanak Dev ji / / Japji Sahib / Guru Granth Sahib ji - Ang 5
ਕੇਤੇ ਮੰਗਹਿ ਜੋਧ ਅਪਾਰ ॥
केते मंगहि जोध अपार ॥
Kete manggahi jodh apaar ||
ਬੇਅੰਤ ਸੂਰਮੇ (ਅਕਾਲ ਪੁਰਖ ਦੇ ਦਰ 'ਤੇ) ਮੰਗ ਰਹੇ ਹਨ,
कई अनगिनत शूरवीर उसकी कृपा-दृष्टि की चाहना रखते हैं ।
There are so many great, heroic warriors begging at the Door of the Infinite Lord.
Guru Nanak Dev ji / / Japji Sahib / Guru Granth Sahib ji - Ang 5
ਕੇਤਿਆ ਗਣਤ ਨਹੀ ਵੀਚਾਰੁ ॥
केतिआ गणत नही वीचारु ॥
Ketiaa ga(nn)at nahee veechaaru ||
ਅਤੇ (ਮੰਗਣ ਵਾਲੇ) ਕਈ ਹੋਰ ਅਜਿਹੇ ਹਨ, ਜਿਨ੍ਹਾਂ ਦੀ ਗਿਣਤੀ 'ਤੇ ਵਿਚਾਰ ਨਹੀਂ ਹੋ ਸਕਦੀ ।
उनकी संख्या की तो बात ही नहीं हो सकती ।
So many contemplate and dwell upon Him, that they cannot be counted.
Guru Nanak Dev ji / / Japji Sahib / Guru Granth Sahib ji - Ang 5
ਕੇਤੇ ਖਪਿ ਤੁਟਹਿ ਵੇਕਾਰ ॥
केते खपि तुटहि वेकार ॥
Kete khapi tutahi vekaar ||
ਕਈ ਜੀਵ (ਉਸ ਦੀਆਂ ਦਾਤਾਂ ਵਰਤ ਕੇ) ਵਿਕਾਰਾਂ ਵਿਚ (ਹੀ) ਖਪ ਖਪ ਕੇ ਨਾਸ ਹੁੰਦੇ ਹਨ ।
कई मानव निरंकार द्वारा प्रदत पदार्थों को विकारों हेतु भोगने के लिए जूझ-जूझ कर मर जाते हैं ।
So many waste away to death engaged in corruption.
Guru Nanak Dev ji / / Japji Sahib / Guru Granth Sahib ji - Ang 5
ਕੇਤੇ ਲੈ ਲੈ ਮੁਕਰੁ ਪਾਹਿ ॥
केते लै लै मुकरु पाहि ॥
Kete lai lai mukaru paahi ||
ਬੇਅੰਤ ਜੀਵ (ਅਕਾਲ ਪੁਰਖ ਦੇ ਦਰ ਤੋਂ ਪਦਾਰਥ) ਪਰਾਪਤ ਕਰ ਕੇ ਮੁਕਰ ਪੈਂਦੇ ਹਨ (ਭਾਵ, ਕਦੇ ਸ਼ੁਕਰ ਵਿਚ ਆ ਕੇ ਇਹ ਨਹੀ ਆਖਦੇ ਕਿ ਸਭ ਪਦਾਰਥ ਪ੍ਰਭੂ ਆਪ ਦੇ ਰਿਹਾ ਹੈ) ।
कई अकाल पुरुष द्वारा दिए जाने वाले पदार्थों को लेकर मुकर जाते हैं ।
So many take and take again, and then deny receiving.
Guru Nanak Dev ji / / Japji Sahib / Guru Granth Sahib ji - Ang 5
ਕੇਤੇ ਮੂਰਖ ਖਾਹੀ ਖਾਹਿ ॥
केते मूरख खाही खाहि ॥
Kete moorakh khaahee khaahi ||
ਅਨੇਕਾਂ ਮੂਰਖ (ਪਦਾਰਥ ਲੈ ਕੇ) ਖਾਹੀ ਹੀ ਜਾਂਦੇ ਹਨ (ਪਰ ਦਾਤਾਰ ਨੂੰ ਚੇਤੇ ਨਹੀਂ ਰੱਖਦੇ) ।
कई मूढ़ व्यक्ति परमात्मा से पदार्थ ले लेकर खाते रहते हैं, कभी उसे स्मरण नहीं करते ।
So many foolish consumers keep on consuming.
Guru Nanak Dev ji / / Japji Sahib / Guru Granth Sahib ji - Ang 5
ਕੇਤਿਆ ਦੂਖ ਭੂਖ ਸਦ ਮਾਰ ॥
केतिआ दूख भूख सद मार ॥
Ketiaa dookh bhookh sad maar ||
ਅਨੇਕਾਂ ਜੀਵਾਂ ਨੂੰ ਸਦਾ ਮਾਰ, ਕਲੇਸ਼ ਅਤੇ ਭੁਖ (ਹੀ ਭਾਗਾਂ ਵਿਚ ਲਿਖੇ ਹਨ) ।
कईयों को दुख व भूख की मार सदैव पड़ती रहती है, क्योंकि यह उनके कर्मों में ही लिखा होता है ।
So many endure distress, deprivation and constant abuse.
Guru Nanak Dev ji / / Japji Sahib / Guru Granth Sahib ji - Ang 5
ਏਹਿ ਭਿ ਦਾਤਿ ਤੇਰੀ ਦਾਤਾਰ ॥
एहि भि दाति तेरी दातार ॥
Ehi bhi daati teree daataar ||
(ਪਰ) ਹੇ ਦੇਣਹਾਰ ਅਕਾਲ ਪੁਰਖ! ਇਹ ਭੀ ਤੇਰੀ ਬਖ਼ਸ਼ਸ਼ ਹੀ ਹੈ (ਕਿਉਂਕਿ ਇਹਨਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਰਜ਼ਾ ਵਿਚ ਤੁਰਨ ਦੀ ਸਮਝ ਪੈਂਦੀ ਹੈ) ।
किन्तु ऐसे सज्जन ऐसी मार को उस परमात्मा की बख्शिश ही मानते हैं ।
Even these are Your Gifts, O Great Giver!
Guru Nanak Dev ji / / Japji Sahib / Guru Granth Sahib ji - Ang 5
ਬੰਦਿ ਖਲਾਸੀ ਭਾਣੈ ਹੋਇ ॥
बंदि खलासी भाणै होइ ॥
Banddi khalaasee bhaa(nn)ai hoi ||
ਤੇ (ਮਾਇਆ ਦੇ ਮੋਹ ਰੂਪ) ਬੰਧਨ ਤੋਂ ਛੁਟਕਾਰਾ ਅਕਾਲ ਪੁਰਖ ਦੀ ਰਜ਼ਾ ਵਿਚ ਤੁਰਿਆਂ ਹੀ ਹੁੰਦਾ ਹੈ ।
इन्हीं कष्टों के कारण ही मानव जीव को वाहिगुरु का स्मरण होता है ।
Liberation from bondage comes only by Your Will.
Guru Nanak Dev ji / / Japji Sahib / Guru Granth Sahib ji - Ang 5
ਹੋਰੁ ਆਖਿ ਨ ਸਕੈ ਕੋਇ ॥
होरु आखि न सकै कोइ ॥
Horu aakhi na sakai koi ||
ਰਜ਼ਾ ਤੋਂ ਬਿਨਾ ਕੋਈ ਹੋਰ ਤਰੀਕਾ ਕੋਈ ਮਨੁੱਖ ਨਹੀਂ ਦੱਸ ਸਕਦਾ (ਭਾਵ, ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਰਜ਼ਾ ਵਿਚ ਤੁਰਨ ਤੋਂ ਬਿਨਾ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ ਭੀ ਹੋ ਸਕਦਾ ਹੈ) ।
मनुष्य को माया-मोह के बंधन से छुटकारा भी ईश्वर की आज्ञा में रहने से ही मिलता है ।
No one else has any say in this.
Guru Nanak Dev ji / / Japji Sahib / Guru Granth Sahib ji - Ang 5
ਜੇ ਕੋ ਖਾਇਕੁ ਆਖਣਿ ਪਾਇ ॥
जे को खाइकु आखणि पाइ ॥
Je ko khaaiku aakha(nn)i paai ||
(ਪਰ) ਜੇ ਕੋਈ ਮੂਰਖ (ਮਾਇਆ ਦੇ ਮੋਹ ਤੋਂ ਛੁਟਕਾਰੇ ਦਾ ਕੋਈ ਹੋਰ ਵਸੀਲਾ) ਦੱਸਣ ਦਾ ਜਤਨ ਕਰੇ,
इसके लिए कोई अन्य विधि हो, कोई भी नहीं कह सकता; अर्थात्-ईश्वर की आज्ञा में रहने के अतिरिक्त माया के मोह-बंधन से छुटकारा पाने की कोई अन्य विधि कोई नहीं बता सकता ।
If some fool should presume to say that he does,
Guru Nanak Dev ji / / Japji Sahib / Guru Granth Sahib ji - Ang 5
ਓਹੁ ਜਾਣੈ ਜੇਤੀਆ ਮੁਹਿ ਖਾਇ ॥
ओहु जाणै जेतीआ मुहि खाइ ॥
Ohu jaa(nn)ai jeteeaa muhi khaai ||
ਤਾਂ ਉਹੀ ਜਾਣਦਾ ਹੈ ਜਿਤਨੀਆਂ ਚੋਟਾਂ ਉਹ (ਇਸ ਮੂਰਖਤਾ ਦੇ ਕਾਰਨ) ਆਪਣੇ ਮੂੰਹ ਉੱਤੇ ਖਾਂਦਾ ਹੈ (ਭਾਵ, 'ਕੂੜ' ਤੋਂ ਬਚਣ ਲਈ ਇਕੋ ਹੀ ਤਰੀਕਾ ਹੈ ਕਿ ਮਨੁੱਖ ਰਜ਼ਾ ਵਿਚ ਤੁਰੇ । ਪਰ ਜੇ ਕੋਈ ਮੂਰਖ ਕੋਈ ਹੋਰ ਤਰੀਕਾ ਭਾਲਦਾ ਹੈ ਤਾਂ ਇਸ 'ਕੂੜ' ਤੋਂ ਬਚਣ ਦੇ ਥਾਂ ਸਗੋਂ ਵਧੀਕ ਦੁਖੀ ਹੁੰਦਾ ਹੈ) ।
यदि अज्ञानता वश कोई व्यक्ति इसके बारे में कथन करने की चेष्टा करे तो फिर उसे ही मालूम पड़ेगा कि उसे अपने मुँह पर यमों आदि की कितनी चोटें खानी पड़ी हैं ।
He shall learn, and feel the effects of his folly.
Guru Nanak Dev ji / / Japji Sahib / Guru Granth Sahib ji - Ang 5
ਆਪੇ ਜਾਣੈ ਆਪੇ ਦੇਇ ॥
आपे जाणै आपे देइ ॥
Aape jaa(nn)ai aape dei ||
'ਅਕਾਲ ਪੁਰਖ ਆਪ ਹੀ (ਜੀਵਾਂ ਦੀਆਂ ਲੋੜਾਂ) ਜਾਣਦਾ ਹੈ ਤੇ ਆਪ ਹੀ (ਦਾਤਾਂ) ਦੇਂਦਾ ਹੈ',
परमात्मा संसार के समस्त प्राणियों की जरूरतों को जानता है और उन्हें स्वयं ही प्रदान भी करता है ।
He Himself knows, He Himself gives.
Guru Nanak Dev ji / / Japji Sahib / Guru Granth Sahib ji - Ang 5
ਆਖਹਿ ਸਿ ਭਿ ਕੇਈ ਕੇਇ ॥
आखहि सि भि केई केइ ॥
Aakhahi si bhi keee kei ||
ਅਨੇਕਾਂ ਮਨੁੱਖ ਇਹ ਗੱਲ ਭੀ ਆਖਦੇ ਹਨ । (ਸਾਰੇ ਨ-ਸ਼ੁਕਰੇ ਹੀ ਨਹੀਂ ਹਨ)
संसार में सभी जीव कृतध्न ही नहीं हैं, कई व्यक्ति ऐसे भी हैं जो इस बात को मानते हैं
Few, very few are those who acknowledge this.
Guru Nanak Dev ji / / Japji Sahib / Guru Granth Sahib ji - Ang 5
ਜਿਸ ਨੋ ਬਖਸੇ ਸਿਫਤਿ ਸਾਲਾਹ ॥
जिस नो बखसे सिफति सालाह ॥
Jis no bakhase siphati saalaah ||
ਹੇ ਨਾਨਕ! ਜਿਸ ਮਨੁੱਖ ਨੂੰ ਅਕਾਲ ਪੁਰਖ ਆਪਣੀ ਸਿਫ਼ਤ-ਸਾਲਾਹ ਬਖਸ਼ਦਾ ਹੈ,
परमात्मा प्रसन्न होकर जिस व्यक्ति को अपनी स्तुति को गाने की शक्ति प्रदान करता है ।
One who is blessed to sing the Praises of the Lord,
Guru Nanak Dev ji / / Japji Sahib / Guru Granth Sahib ji - Ang 5
ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥
नानक पातिसाही पातिसाहु ॥२५॥
Naanak paatisaahee paatisaahu ||25||
ਉਹ ਪਾਤਸ਼ਾਹਾਂ ਦਾ ਪਾਤਸ਼ਾਹ (ਬਣ ਜਾਂਦਾ) ਹੈ (ਸਿਫ਼ਤ-ਸਾਲਾਹ ਹੀ ਸਭ ਤੋਂ ਉੱਚੀ ਦਾਤ ਹੈ) ॥੨੫॥
हे नानक ! वह बादशाहों का भी बादशाह हो जाता है ; अर्थात्- उसे ऊँचा व उत्तम पद प्राप्त हो जाता है॥ २५ ॥
O Nanak, is the king of kings. ||25||
Guru Nanak Dev ji / / Japji Sahib / Guru Granth Sahib ji - Ang 5
ਅਮੁਲ ਗੁਣ ਅਮੁਲ ਵਾਪਾਰ ॥
अमुल गुण अमुल वापार ॥
Amul gu(nn) amul vaapaar ||
(ਅਕਾਲ ਪੁਰਖ ਦੇ) ਗੁਣ ਅਮੋਲਕ ਹਨ (ਭਾਵ, ਗੁਣਾਂ ਦਾ ਮੁੱਲ ਨਹੀਂ ਪੈ ਸਕਦਾ । ) (ਇਹਨਾਂ ਗੁਣਾਂ ਦੇ) ਵਪਾਰ ਕਰਨੇ ਭੀ ਅਮੋਲਕ ਹਨ ।
निरंकार के जिन गुणों को कथन नहीं किया जा सकता वे अमूल्य हैं, और इस निरंकार का सुमिरन अमूल्य व्यापार है ।
Priceless are His Virtues, Priceless are His Dealings.
Guru Nanak Dev ji / / Japji Sahib / Guru Granth Sahib ji - Ang 5
ਅਮੁਲ ਵਾਪਾਰੀਏ ਅਮੁਲ ਭੰਡਾਰ ॥
अमुल वापारीए अमुल भंडार ॥
Amul vaapaareee amul bhanddaar ||
ਉਹਨਾਂ ਮਨੁੱਖਾਂ ਦਾ (ਭੀ) ਮੁੱਲ ਨਹੀਂ ਪੈ ਸਕਦਾ, ਜੋ (ਅਕਾਲ ਪੁਰਖ ਦੇ ਗੁਣਾਂ ਦੇ) ਵਪਾਰ ਕਰਦੇ ਹਨ, (ਗੁਣਾਂ ਦੇ) ਖ਼ਜ਼ਾਨੇ (ਭੀ) ਅਮੋਲਕ ਹਨ ।
यह सुमिरन रूपी व्यापार का मार्गदर्शन करने वाले संत भी अमूल्य व्यापारी हैं और उन संतों के पास जो सद्गुणों का भण्डार है वह भी अमूल्य है ।
Priceless are His Dealers, Priceless are His Treasures.
Guru Nanak Dev ji / / Japji Sahib / Guru Granth Sahib ji - Ang 5
ਅਮੁਲ ਆਵਹਿ ਅਮੁਲ ਲੈ ਜਾਹਿ ॥
अमुल आवहि अमुल लै जाहि ॥
Amul aavahi amul lai jaahi ||
ਉਹਨਾਂ ਮਨੁੱਖਾਂ ਦਾ ਮੁੱਲ ਨਹੀਂ ਪੈ ਸਕਦਾ, ਜੋ (ਇਸ ਵਪਾਰ ਲਈ ਜਗਤ ਵਿਚ) ਆਉਂਦੇ ਹਨ । ਉਹ ਭੀ ਵੱਡੇ ਭਾਗਾਂ ਵਾਲੇ ਹਨ, ਜੋ (ਇਹ ਸੌਦਾ ਖ਼ਰੀਦ ਕੇ) ਲੈ ਜਾਂਦੇ ਹਨ ।
जो व्यक्ति इन संतों के पास प्रभु-मिलाप हेतु आते हैं वे भी अमूल्य हैं और इनसे जो गुण ले जाते हैं वे भी अमूल्य हैं ।
Priceless are those who come to Him, Priceless are those who buy from Him.
Guru Nanak Dev ji / / Japji Sahib / Guru Granth Sahib ji - Ang 5
ਅਮੁਲ ਭਾਇ ਅਮੁਲਾ ਸਮਾਹਿ ॥
अमुल भाइ अमुला समाहि ॥
Amul bhaai amulaa samaahi ||
ਜੋ ਮਨੁੱਖ ਅਕਾਲ ਪੁਰਖ ਦੇ ਪ੍ਰੇਮ ਵਿਚ ਹਨ ਅਤੇ ਜੋ ਮਨੁੱਖ ਉਸ ਅਕਾਲ ਪੁਰਖ ਵਿਚ ਲੀਨ ਹੋਏ ਹੋਏ ਹਨ, ਉਹ ਭੀ ਅਮੋਲਕ ਹਨ ।
परस्पर गुरु-सिख का प्रेम अमूल्य है, गुरु के प्रेम से आत्मा को प्राप्त होने वाला आनंद भी अमूल्य है ।
Priceless is Love for Him, Priceless is absorption into Him.
Guru Nanak Dev ji / / Japji Sahib / Guru Granth Sahib ji - Ang 5
ਅਮੁਲੁ ਧਰਮੁ ਅਮੁਲੁ ਦੀਬਾਣੁ ॥
अमुलु धरमु अमुलु दीबाणु ॥
Amulu dharamu amulu deebaa(nn)u ||
ਅਕਾਲ ਪੁਰਖ ਦੇ ਕਨੂੰਨ ਤੇ ਰਾਜ-ਦਰਬਾਰ ਅਮੋਲਕ ਹਨ ।
अकाल-पुरुष का न्याय भी अमूल्य है, उसका न्यायालय भी अमूल्य है ।
Priceless is the Divine Law of Dharma, Priceless is the Divine Court of Justice.
Guru Nanak Dev ji / / Japji Sahib / Guru Granth Sahib ji - Ang 5
ਅਮੁਲੁ ਤੁਲੁ ਅਮੁਲੁ ਪਰਵਾਣੁ ॥
अमुलु तुलु अमुलु परवाणु ॥
Amulu tulu amulu paravaa(nn)u ||
ਉਹ ਤੱਕੜ ਅਮੋਲਕ ਹਨ ਤੇ ਉਹ ਵੱਟਾ ਅਮੋਲਕ ਹੈ (ਜਿਸ ਨਾਲ ਜੀਵਾਂ ਦੇ ਚੰਗੇ-ਮੰਦੇ ਕੰਮਾਂ ਨੂੰ ਤੋਲਦਾ ਹੈ) ।
अकाल पुरुष की न्याय करने वाली तुला अमूल्य है, और जीवों के अच्छे-बुरे कर्मों को तोलने हेतु परिमाण (तौल) भी अमूल्य है ।
Priceless are the scales, priceless are the weights.
Guru Nanak Dev ji / / Japji Sahib / Guru Granth Sahib ji - Ang 5
ਅਮੁਲੁ ਬਖਸੀਸ ਅਮੁਲੁ ਨੀਸਾਣੁ ॥
अमुलु बखसीस अमुलु नीसाणु ॥
Amulu bakhasees amulu neesaa(nn)u ||
ਉਸ ਦੀ ਬਖ਼ਸ਼ਸ਼ ਤੇ ਬਖ਼ਸ਼ਸ਼ ਦੇ ਨਿਸ਼ਾਨ ਭੀ ਅਮੋਲਕ ਹਨ ।
अकाल पुरुष द्वारा प्रदान किए जाने वाले पदार्थ भी अमूल्य हैं और उन पदार्थों का चिन्ह भी अमूल्य है ।
Priceless are His Blessings, Priceless is His Banner and Insignia.
Guru Nanak Dev ji / / Japji Sahib / Guru Granth Sahib ji - Ang 5
ਅਮੁਲੁ ਕਰਮੁ ਅਮੁਲੁ ਫੁਰਮਾਣੁ ॥
अमुलु करमु अमुलु फुरमाणु ॥
Amulu karamu amulu phuramaa(nn)u ||
ਅਕਾਲ ਪੁਰਖ ਦੀ ਬਖਸ਼ਸ਼ ਤੇ ਹੁਕਮ ਭੀ ਮੁੱਲ ਤੋਂ ਪਰੇ ਹਨ (ਕਿਸੇ ਦਾ ਭੀ ਅੰਦਾਜ਼ਾ ਨਹੀਂ ਲੱਗ ਸਕਦਾ) ।
निरंकार की जीव पर होने वाली कृपा भी अमूल्य है तथा उसका आदेश भी अमूल्य है ।
Priceless is His Mercy, Priceless is His Royal Command.
Guru Nanak Dev ji / / Japji Sahib / Guru Granth Sahib ji - Ang 5
ਅਮੁਲੋ ਅਮੁਲੁ ਆਖਿਆ ਨ ਜਾਇ ॥
अमुलो अमुलु आखिआ न जाइ ॥
Amulo amulu aakhiaa na jaai ||
ਅਕਾਲ ਪੁਰਖ ਸਭ ਅੰਦਾਜ਼ਿਆਂ ਤੋਂ ਪਰੇ ਹੈ, ਉਸ ਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ ।
वह परमात्मा अति अमूल्य है उसका कथन घनिष्ठता से कर पाना असम्भव है ।
Priceless, O Priceless beyond expression!
Guru Nanak Dev ji / / Japji Sahib / Guru Granth Sahib ji - Ang 5
ਆਖਿ ਆਖਿ ਰਹੇ ਲਿਵ ਲਾਇ ॥
आखि आखि रहे लिव लाइ ॥
Aakhi aakhi rahe liv laai ||
ਜੋ ਮਨੁੱਖ ਧਿਆਨ ਜੋੜ ਜੋੜ ਕੇ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ, ਉਹ (ਅੰਤ ਨੂੰ) ਰਹਿ ਜਾਂਦੇ ਹਨ ।
परंतु फिर भी अनेक भक्त जन उसके गुणों का व्याख्यान करके अर्थात् उसकी स्तुति कर-करके भूत, भविष्य व वर्तमान काल में उसमें लिवलीन हो रहे हैं ।
Speak of Him continually, and remain absorbed in His Love.
Guru Nanak Dev ji / / Japji Sahib / Guru Granth Sahib ji - Ang 5
ਆਖਹਿ ਵੇਦ ਪਾਠ ਪੁਰਾਣ ॥
आखहि वेद पाठ पुराण ॥
Aakhahi ved paath puraa(nn) ||
ਵੇਦਾਂ ਦੇ ਮੰਤਰ ਤੇ ਪੁਰਾਣ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ ।
चारों वेद व अट्ठारह पुराणों में भी उसकी महिमा कही गई है ।
The Vedas and the Puraanas speak.
Guru Nanak Dev ji / / Japji Sahib / Guru Granth Sahib ji - Ang 5
ਆਖਹਿ ਪੜੇ ਕਰਹਿ ਵਖਿਆਣ ॥
आखहि पड़े करहि वखिआण ॥
Aakhahi pa(rr)e karahi vakhiaa(nn) ||
ਵਿਦਵਾਨ ਮਨੁੱਖ ਭੀ, ਜੋ (ਹੋਰਨਾਂ ਨੂੰ) ਉਪਦੇਸ਼ ਕਰਦੇ ਹਨ, (ਅਕਾਲ ਪੁਰਖ ਦਾ) ਬਿਆਨ ਕਰਦੇ ਹਨ ।
उनको पढ़ने वाले भी अकाल-पुरुष का व्याख्यान करते हैं ।
The scholars speak and lecture.
Guru Nanak Dev ji / / Japji Sahib / Guru Granth Sahib ji - Ang 5
ਆਖਹਿ ਬਰਮੇ ਆਖਹਿ ਇੰਦ ॥
आखहि बरमे आखहि इंद ॥
Aakhahi barame aakhahi iandd ||
ਕਈ ਬ੍ਰਹਮਾ, ਕਈ ਇੰਦਰ ਅਕਾਲ ਪੁਰਖ ਦੀ ਵਡਿਆਈ ਆਖਦੇ ਹਨ ।
सृष्टिकर्ता ब्रह्मा व स्वर्गाधिपति इन्द्र भी उसके अमूल्य गुणों को कथन करते हैं ।
Brahma speaks, Indra speaks.
Guru Nanak Dev ji / / Japji Sahib / Guru Granth Sahib ji - Ang 5