Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ ॥
सूखम मूरति नामु निरंजन काइआ का आकारु ॥
Sookham moorati naamu niranjjan kaaiaa kaa aakaaru ||
(ਉਹਨਾਂ ਦੇ ਮਤ ਅਨੁਸਾਰ ਜਿਸ ਦਾ ਉਹ ਸਮਾਧੀ ਵਿਚ ਧਿਆਨ ਧਰਦੇ ਹਨ ਉਹ) ਸੂਖਮ ਸਰੂਪ ਵਾਲਾ ਹੈ, ਉਸ ਉਤੇ ਮਾਇਆ ਦਾ ਪਰਭਾਵ ਨਹੀਂ ਪੈ ਸਕਦਾ ਅਤੇ ਇਹ ਸਾਰਾ (ਜਗਤ ਰੂਪ) ਆਕਾਰ (ਉਸੇ ਦੀ ਹੀ) ਕਾਇਆਂ (ਸਰੀਰ) ਦਾ ਹੈ ।
अलक्ष्य प्रभु का रूप सूक्ष्म है, उसका नाम निरंजन है और यह दुनिया ही उसका शरीर है।
But to the subtle image of the Immaculate Name, they apply the form of a body.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥
सतीआ मनि संतोखु उपजै देणै कै वीचारि ॥
Sateeaa mani santtokhu upajai de(nn)ai kai veechaari ||
ਜੋ ਮਨੁੱਖ ਦਾਨੀ ਹਨ ਉਹਨਾਂ ਦੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ, ਜਦੋਂ (ਉਹ ਕਿਸੇ ਲੋੜਵੰਦੇ ਨੂੰ) ਕੁਝ ਦੇਣ ਦੀ ਵਿਚਾਰ ਕਰਦੇ ਹਨ;
दानी के मन में संतोष उत्पन्न होता है और वह दान देने के बारे में विचार करते हैं।
In the minds of the virtuous, contentment is produced, thinking about their giving.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥
दे दे मंगहि सहसा गूणा सोभ करे संसारु ॥
De de manggahi sahasaa goo(nn)aa sobh kare sanssaaru ||
(ਪਰ ਲੋੜਵੰਦਿਆਂ ਨੂੰ) ਦੇ ਦੇ ਕੇ (ਉਹ ਅੰਦਰੇ ਅੰਦਰ ਕਰਤਾਰ ਪਾਸੋਂ ਉਸ ਤੋਂ) ਹਜ਼ਾਰਾਂ ਗੁਣਾ ਵਧੀਕ ਮੰਗਦੇ ਹਨ ਅਤੇ (ਬਾਹਰ) ਜਗਤ (ਉਨ੍ਹਾਂ ਦੇ ਦਾਨ ਦੀ) ਵਡਿਆਈ ਕਰਦਾ ਹੈ ।
परन्तु दिए दान के फलस्वरूप हजारों गुणा माँगता है और अभिलाषा करता है कि संसार उसकी शोभा करता रहे।
They give and give, but ask a thousand-fold more, and hope that the world will honor them.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ ॥
चोरा जारा तै कूड़िआरा खाराबा वेकार ॥
Choraa jaaraa tai koo(rr)iaaraa khaaraabaa vekaar ||
(ਦੂਜੇ ਪਾਸੇ, ਜਗਤ ਵਿਚ) ਬੇਅੰਤ ਚੋਰ, ਪਰ-ਇਸਤ੍ਰੀ ਗਾਮੀ, ਝੂਠੇ, ਭੈੜੇ ਤੇ ਵਿਕਾਰੀ ਭੀ ਹਨ,
चोर, व्यभिचारी तथा झूठे आचरण वाले पापी विकारी ऐसे लोग भी हैं,
The thieves, adulterers, perjurers, evil-doers and sinners
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭਿ ਕਾਈ ਕਾਰ ॥
इकि होदा खाइ चलहि ऐथाऊ तिना भि काई कार ॥
Iki hodaa khaai chalahi aithaau tinaa bhi kaaee kaar ||
ਜੋ (ਵਿਕਾਰ ਕਰ ਕਰ ਕੇ) ਪਿਛਲੀ ਕੀਤੀ ਕਮਾਈ ਨੂੰ ਮੁਕਾ ਕੇ (ਇਥੋਂ ਖ਼ਾਲੀ ਹੱਥ) ਤੁਰ ਪੈਂਦੇ ਹਨ (ਪਰ ਇਹ ਕਰਤਾਰ ਦੇ ਰੰਗ ਹਨ) ਉਹਨਾਂ ਨੂੰ ਭੀ (ਉਸੇ ਨੇ ਹੀ) ਕੋਈ ਇਹੋ ਜਿਹੀ ਕਾਰ ਸੌਂਪੀ ਹੋਈ ਹੈ ।
जो कुछ उनके पास था, कर्म-फल भोगकर यहाँ से खाली ही चले जाते हैं। क्या उन्होंने कोई शुभ-कर्म किया ?"
- after using up what good karma they had, they depart; have they done any good deeds here at all?
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ ॥
जलि थलि जीआ पुरीआ लोआ आकारा आकार ॥
Jali thali jeeaa pureeaa loaa aakaaraa aakaar ||
ਜਲ ਵਿਚ ਰਹਿਣ ਵਾਲੇ, ਧਰਤੀ ਉੱਤੇ ਵੱਸਣ ਵਾਲੇ, ਬੇਅੰਤ ਪੁਰੀਆਂ, ਲੋਕਾਂ ਅਤੇ ਬ੍ਰਹਿਮੰਡ ਦੇ ਜੀਵ-
समुद्र, धरती, देवताओं की पुरियों, लोकों, सूर्य, चन्द्रमा एवं तारों वाले इस जगत में बेअंत जीव रहते हैं।
There are beings and creatures in the water and on the land, in the worlds and universes, form upon form.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਓਇ ਜਿ ਆਖਹਿ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥
ओइ जि आखहि सु तूंहै जाणहि तिना भि तेरी सार ॥
Oi ji aakhahi su toonhhai jaa(nn)ahi tinaa bhi teree saar ||
ਉਹ ਸਾਰੇ ਜੋ ਕੁਝ ਆਖਦੇ ਹਨ ਸਭ ਕੁਝ, (ਹੇ ਕਰਤਾਰ!) ਤੂੰ ਜਾਣਦਾ ਹੈਂ, ਉਹਨਾਂ ਨੂੰ ਤੇਰਾ ਹੀ ਆਸਰਾ ਹੈ ।
हे प्रभु ! यह जीव जो कुछ कहते हैं, तू उन्हें जानता है। तू ही उनका भरण-पोषण करता है।
Whatever they say, You know; You care for them all.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ ॥
नानक भगता भुख सालाहणु सचु नामु आधारु ॥
Naanak bhagataa bhukh saalaaha(nn)u sachu naamu aadhaaru ||
ਹੇ ਨਾਨਕ! ਭਗਤ ਜਨਾਂ ਨੂੰ ਕੇਵਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਦੀ ਤਾਂਘ ਲੱਗੀ ਹੋਈ ਹੈ, ਹਰੀ ਦਾ ਸਦਾ ਅਟੱਲ ਰਹਿਣ ਵਾਲਾ ਨਾਮ ਹੀ ਉਹਨਾਂ ਦਾ ਆਸਰਾ ਹੈ ।
हे नानक ! भक्तों को परमात्मा की महिमा-स्तुति करने की भूख लगी रहती है और उसका सत्य नाम ही उनका आधार है।
O Nanak, the hunger of the devotees is to praise You; the True Name is their only support.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ ॥੧॥
सदा अनंदि रहहि दिनु राती गुणवंतिआ पा छारु ॥१॥
Sadaa ananddi rahahi dinu raatee gu(nn)avanttiaa paa chhaaru ||1||
ਉਹ ਸਦਾ ਦਿਨ ਰਾਤ ਅਨੰਦ ਵਿਚ ਰਹਿੰਦੇ ਹਨ ਅਤੇ (ਆਪ ਨੂੰ) ਗੁਣਵਾਨਾਂ ਦੇ ਪੈਰਾਂ ਦੀ ਖ਼ਾਕ ਸਮਝਦੇ ਹਨ ॥੧॥
वे गुणवान पवित्र-पुरुषों के चरणों की धूल बनकर रात-दिन सदा आनंद में रहते हैं।॥ १॥
They live in eternal bliss, day and night; they are the dust of the feet of the virtuous. ||1||
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਮਃ ੧ ॥
मः १ ॥
M:h 1 ||
महला १ ॥
First Mehl:
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹ੍ਹਿਆਰ ॥
मिटी मुसलमान की पेड़ै पई कुम्हिआर ॥
Mitee musalamaan kee pe(rr)ai paee kumhiaar ||
(ਮੁਸਲਮਾਨ ਇਹ ਖ਼ਿਆਲ ਕਰਦੇ ਹਨ ਕਿ ਮਰਨ ਤੋਂ ਪਿਛੋਂ ਜਿਨ੍ਹਾਂ ਦਾ ਸਰੀਰ ਸਾੜਿਆ ਜਾਂਦਾ ਹੈ, ਉਹ ਦੋਜ਼ਕ ਦੀ ਅੱਗ ਵਿਚ ਸੜਦੇ ਹਨ, ਪਰ) ਉਸ ਥਾਂ ਦੀ ਮਿੱਟੀ ਭੀ ਜਿੱਥੇ ਮੁਸਲਮਾਨ ਮੁਰਦੇ ਦੱਬਦੇ ਹਨ (ਕਈ ਵਾਰੀ) ਕੁਮ੍ਹਿਆਰ ਦੇ ਵੱਸ ਪੈ ਜਾਂਦੀ ਹੈ (ਭਾਵ, ਉਹ ਮਿੱਟੀ ਚੀਕਣੀ ਹੋਣ ਕਰਕੇ ਕੁਮ੍ਹਿਆਰ ਲੋਕ ਕਈ ਵਾਰੀ ਉਹ ਮਿੱਟੀ ਭਾਂਡੇ ਬਣਾਣ ਲਈ ਲੈ ਆਉਂਦੇ ਹਨ);
मुसलमान जब मरता है तो उसे दफनाया जाता है और उसका शरीर मिट्टी बन जाता है लेकिन जब वह मिट्टी कुम्हार के पास आती है तो
The clay of the Muslim's grave becomes clay for the potter's wheel.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥
घड़ि भांडे इटा कीआ जलदी करे पुकार ॥
Gha(rr)i bhaande itaa keeaa jaladee kare pukaar ||
(ਕੁਮ੍ਹਿਆਰ ਉਸ ਮਿੱਟੀ ਨੂੰ) ਘੜ ਕੇ (ਉਸ ਦੇ) ਭਾਂਡੇ ਤੇ ਇੱਟਾਂ ਬਣਾਉਂਦਾ ਹੈ, (ਤੇ ਆਵੀ ਵਿਚ ਪੈ ਕੇ, ਉਹ ਮਿੱਟੀ, ਮਾਨੋ) ਸੜਦੀ ਹੋਈ ਪੁਕਾਰ ਕਰਦੀ ਹੈ,
वह इससे बर्तन एवं ईंटें बनाता है, यह जलती हुई मिट्टी चीखती-चिल्लाती है।
Pots and bricks are fashioned from it, and it cries out as it burns.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ ॥
जलि जलि रोवै बपुड़ी झड़ि झड़ि पवहि अंगिआर ॥
Jali jali rovai bapu(rr)ee jha(rr)i jha(rr)i pavahi anggiaar ||
ਸੜ ਕੇ ਵਿਚਾਰੀ ਰੋਂਦੀ ਹੈ ਤੇ ਉਸ ਵਿਚੋਂ ਅੰਗਿਆਰੇ ਝੜ ਝੜ ਕੇ ਡਿਗਦੇ ਹਨ,
बेचारी मिट्टी जल-जलकर रोती है और जलते हुए अंगारे उस पर गिरते हैं।
The poor clay burns, burns and weeps, as the fiery coals fall upon it.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ ॥੨॥
नानक जिनि करतै कारणु कीआ सो जाणै करतारु ॥२॥
Naanak jini karatai kaara(nn)u keeaa so jaa(nn)ai karataaru ||2||
(ਪਰ ਨਿਜਾਤ ਜਾਂ ਦੋਜ਼ਕ ਦਾ ਮੁਰਦਾ ਸਰੀਰ ਦੇ ਸਾੜਨ ਜਾਂ ਦੱਬਣ ਨਾਲ ਕੋਈ ਸੰਬੰਧ ਨਹੀਂ ਹੈ), ਹੇ ਨਾਨਕ! ਜਿਸ ਕਰਤਾਰ ਨੇ ਜਗਤ ਦੀ ਮਾਇਆ ਰਚੀ ਹੈ, ਉਹ (ਅਸਲ ਭੇਦ ਨੂੰ) ਜਾਣਦਾ ਹੈ ॥੨॥
गुरु नानक देव जी कहते हैं कि जिस कर्ता प्रभु ने यह संसार बनाया है, वही इसका भेद जानता है कि जलाना भला है अथवा दफन करना ॥ २ ॥
O Nanak, the Creator created the creation; the Creator Lord alone knows. ||2||
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਪਉੜੀ ॥
पउड़ी ॥
Pau(rr)ee ||
पउड़ी॥
Pauree:
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥
बिनु सतिगुर किनै न पाइओ बिनु सतिगुर किनै न पाइआ ॥
Binu satigur kinai na paaio binu satigur kinai na paaiaa ||
ਕਿਸੇ ਮਨੁੱਖ ਨੂੰ ('ਜਗ ਜੀਵਨੁ ਦਾਤਾ') ਸਤਿਗੁਰ ਤੋਂ ਬਿਨਾ (ਭਾਵ, ਸਤਿਗੁਰੂ ਦੀ ਸ਼ਰਨ ਪੈਣ ਤੋਂ ਬਿਨਾ) ਨਹੀਂ ਮਿਲਿਆ, (ਇਹ ਸੱਚ ਜਾਣੋ ਕਿ) ਕਿਸੇ ਮਨੁੱਖ ਨੂੰ ਸਤਿਗੁਰ ਦੀ ਸ਼ਰਨ ਪੈਣ ਤੋਂ ਬਿਨਾ ('ਜਗ ਜੀਵਨ ਦਾਤਾ') ਨਹੀਂ ਮਿਲਿਆ ।
सच्चे गुरु के बिना किसी भी मनुष्य को प्रभु प्राप्त नहीं हुआ और ना कभी होगा क्योंकि
Without the True Guru, no one has obtained the Lord; without the True Guru, no one has obtained the Lord.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥
सतिगुर विचि आपु रखिओनु करि परगटु आखि सुणाइआ ॥
Satigur vichi aapu rakhionu kari paragatu aakhi su(nn)aaiaa ||
(ਕਿਉਂਕਿ ਪ੍ਰਭੂ ਨੇ) ਆਪਣੇ ਆਪ ਨੂੰ ਰੱਖਿਆ ਹੀ ਸਤਿਗੁਰੂ ਦੇ ਅੰਦਰ ਹੈ, (ਭਾਵ, ਪ੍ਰਭੂ ਗੁਰੂ ਦੇ ਅੰਦਰ ਸਾਖਿਆਤ ਹੋਇਆ ਹੈ) (ਅਸਾਂ ਹੁਣ ਇਹ ਗੱਲ ਸਭ ਨੂੰ) ਖੁਲ੍ਹਮ-ਖੁਲ੍ਹਾ ਆਖ ਕੇ ਸੁਣਾ ਦਿੱਤੀ ਹੈ ।
सतिगुरु के अन्तर्मन में प्रभु ने खुद को रखा हुआ है, मैंने यह तथ्य प्रत्यक्ष तौर पर कहकर सबको सुना दिया है।
He has placed Himself within the True Guru; revealing Himself, He declares this openly.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ॥
सतिगुर मिलिऐ सदा मुकतु है जिनि विचहु मोहु चुकाइआ ॥
Satigur miliai sadaa mukatu hai jini vichahu mohu chukaaiaa ||
ਜੇ (ਇਹੋ ਜਿਹਾ) ਗੁਰੂ, ਜਿਸ ਨੇ ਆਪਣੇ ਅੰਦਰੋਂ (ਮਾਇਆ ਦਾ) ਮੋਹ ਦੂਰ ਕਰ ਦਿੱਤਾ ਹੈ, ਮਨੁੱਖ ਨੂੰ ਮਿਲ ਪਏ ਤਾਂ ਮਨੁੱਖ ਮੁਕਤ (ਭਾਵ, ਮਾਇਕ ਬੰਧਨਾਂ ਤੋਂ ਅਜ਼ਾਦ) ਹੋ ਜਾਂਦਾ ਹੈ ।
जिन्होंने अपने अन्तर से सांसारिक मोह को मिटा दिया है, वे सतिगुरु से मिलकर मुक्त हो गए हैं।
Meeting the True Guru, eternal liberation is obtained; He has banished attachment from within.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥
उतमु एहु बीचारु है जिनि सचे सिउ चितु लाइआ ॥
Utamu ehu beechaaru hai jini sache siu chitu laaiaa ||
(ਹੋਰ ਸਾਰੀਆਂ ਸਿਆਣਪਾਂ ਨਾਲੋਂ) ਇਹ ਵਿਚਾਰ ਸੋਹਣੀ ਹੈ ਕਿ ਜਿਸ ਮਨੁੱਖ ਨੇ ਆਪਣੇ ਗੁਰੂ ਨਾਲ ਚਿੱਤ ਜੋੜਿਆ ਹੈ,
उत्तम विचार यही है केि जिसने अपना चित्त सत्य से लगा लिया है,
This is the highest thought, that one's consciousness is attached to the True Lord.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਜਗਜੀਵਨੁ ਦਾਤਾ ਪਾਇਆ ॥੬॥
जगजीवनु दाता पाइआ ॥६॥
Jagajeevanu daataa paaiaa ||6||
ਉਸ ਨੂੰ ਜਗ-ਜੀਵਨ ਦਾਤਾ ਮਿਲ ਪਿਆ ਹੈ ॥੬॥
उसने जगत का जीवनदाता प्रभु पा लिया है॥ ६॥
Thus the Lord of the World, the Great Giver is obtained. ||6||
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਸਲੋਕ ਮਃ ੧ ॥
सलोक मः १ ॥
Salok M: 1 ||
श्लोक महला १॥
Shalok, First Mehl:
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਹਉ ਵਿਚਿ ਆਇਆ ਹਉ ਵਿਚਿ ਗਇਆ ॥
हउ विचि आइआ हउ विचि गइआ ॥
Hau vichi aaiaa hau vichi gaiaa ||
(ਜਦ ਤਾਈਂ ਜੀਵ) 'ਹਉ' ਵਿਚ (ਹੈ, ਭਾਵ, ਰੱਬ ਨਾਲੋਂ ਤੇ ਰੱਬ ਦੀ ਕੁਦਰਤ ਨਾਲੋਂ ਆਪਣੀ ਅੱਡਰੀ ਹਸਤੀ ਬਣਾਈ ਬੈਠਾ ਹੈ, ਤਦ ਤਾਈਂ ਕਦੇ) ਜਗਤ ਵਿਚ ਆਉਂਦਾ ਹੈ (ਕਦੇ) ਜਗਤ ਤੋਂ ਚਲਾ ਜਾਂਦਾ ਹੈ,
मनुष्य अहंकार में जगत में आया है और अहंकार में ही जगत से चला गया है।
In ego they come, and in ego they go.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥
हउ विचि जमिआ हउ विचि मुआ ॥
Hau vichi jammiaa hau vichi muaa ||
ਕਦੇ ਜੰਮਦਾ ਹੈ, ਕਦੇ ਮਰਦਾ ਹੈ ।
उसने अहंकार में जन्म लिया था और अहंकार में ही मर गया है।
In ego they are born, and in ego they die.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਹਉ ਵਿਚਿ ਦਿਤਾ ਹਉ ਵਿਚਿ ਲਇਆ ॥
हउ विचि दिता हउ विचि लइआ ॥
Hau vichi ditaa hau vichi laiaa ||
ਜੀਵ ਇਸ ਅੱਡਰੀ ਹੋਂਦ ਦੀ ਹੱਦਬੰਦੀ ਵਿਚ ਹੀ ਰਹਿ ਕੇ ਕਦੇ (ਕਿਸੇ ਲੋੜਵੰਦੇ ਨੂੰ) ਦੇਂਦਾ ਹੈ, ਕਦੇ (ਆਪਣੀ ਲੋੜ ਨੂੰ ਪੂਰੀ ਕਰਨ ਲਈ ਕਿਸੇ ਪਾਸੋਂ) ਲੈਂਦਾ ਹੈ ।
अहंकार में ही उसने किसी को कुछ दिया था और अहंकार में ही किसी से कुछ लिया था।
In ego they give, and in ego they take.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਹਉ ਵਿਚਿ ਖਟਿਆ ਹਉ ਵਿਚਿ ਗਇਆ ॥
हउ विचि खटिआ हउ विचि गइआ ॥
Hau vichi khatiaa hau vichi gaiaa ||
ਇਸੇ 'ਮੈਂ, ਮੈਂ' ਦੇ ਖ਼ਿਆਲ ਵਿਚ (ਕਿ ਇਹ ਕੰਮ 'ਮੈਂ' ਕਰਦਾ ਹਾਂ, 'ਮੈਂ' ਕਰਦਾ ਹਾਂ) ਕਦੇ ਖੱਟਦਾ ਕਦੇ ਗਵਾਉਂਦਾ ਹੈ ।
अहंकार में ही मनुष्य ने धन कमाया था और अहंकारवश ही वह गंवा गया था।
In ego they earn, and in ego they lose.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਹਉ ਵਿਚਿ ਸਚਿਆਰੁ ਕੂੜਿਆਰੁ ॥
हउ विचि सचिआरु कूड़िआरु ॥
Hau vichi sachiaaru koo(rr)iaaru ||
ਜਿਤਨਾ ਚਿਰ ਜੀਵ ਮੇਰ-ਤੇਰ ਵਾਲੀ ਹੱਦਬੰਦੀ ਵਿਚ ਹੈ, (ਲੋਕਾਂ ਦੀਆਂ ਨਜ਼ਰਾਂ ਵਿਚ) ਕਦੇ ਸੱਚਾ ਹੈ, ਕਦੇ ਝੂਠਾ ਹੈ ।
अहंकारवश ही वह सत्यवादी और झूठा बन जाता है।
In ego they become truthful or false.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਹਉ ਵਿਚਿ ਪਾਪ ਪੁੰਨ ਵੀਚਾਰੁ ॥
हउ विचि पाप पुंन वीचारु ॥
Hau vichi paap punn veechaaru ||
ਜਦ ਤਾਈਂ ਆਪਣੇ ਕਾਦਰ ਨਾਲੋਂ ਵੱਖਰੀ ਹੋਂਦ ਦੇ ਭਰਮ ਵਿਚ ਹੈ, ਤਦ ਤਾਈਂ ਆਪਣੇ ਕੀਤੇ ਪਾਪਾਂ ਤੇ ਪੁੰਨਾਂ ਦੀ ਗਿਣਤੀ ਗਿਣਦਾ ਰਹਿੰਦਾ ਹੈ (ਭਾਵ, ਇਹ ਸੋਚਦਾ ਹੈ ਕਿ 'ਮੈ' ਇਹ ਭਲੇ ਕੰਮ ਕੀਤੇ ਹਨ, 'ਮੈ' ਇਹ ਮਾੜੇ ਕੰਮ ਕੀਤੇ ਹਨ),
अहंकार में ही वह पाप एवं पुण्य का विचार करता है।
In ego they reflect on virtue and sin.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥
हउ विचि नरकि सुरगि अवतारु ॥
Hau vichi naraki suragi avataaru ||
ਤੇ ਇਸੇ ਵਖੇਵੇਂ ਵਿਚ ਰਹਿਣ ਕਰਕੇ (ਭਾਵ, ਰੱਬ ਵਿਚ ਆਪਣਾ ਆਪ ਇਕ-ਰੂਪ ਨਾ ਕਰਨ ਕਰਕੇ) ਕਦੇ ਨਰਕ ਵਿਚ ਪੈਂਦਾ ਹੈ ਕਦੇ ਸੁਰਗ ਵਿਚ ।
अहंकार में ही मनुष्य नरक अथवा स्वर्ग में जन्म लेता है।
In ego they go to heaven or hell.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਹਉ ਵਿਚਿ ਹਸੈ ਹਉ ਵਿਚਿ ਰੋਵੈ ॥
हउ विचि हसै हउ विचि रोवै ॥
Hau vichi hasai hau vichi rovai ||
ਜਦ ਤਾਈਂ ਆਪਣੇ ਕਰਤਾਰ ਨਾਲੋਂ ਵੱਖਰੀ ਹੋਂਦ ਵਿਚ ਜੀਵ ਬੱਝਾ ਪਿਆ ਹੈ, ਤਦ ਤਕ ਕਦੇ ਹੱਸਦਾ ਹੈ ਕਦੇ ਰੋਂਦਾ ਹੈ (ਭਾਵ, ਆਪਣੇ ਆਪ ਨੂੰ ਕਦੇ ਸੁਖੀ ਸਮਝਦਾ ਹੈ ਕਦੇ ਦੁੱਖੀ । )
अहंकार में ही वह कभी हँसता है और अहंकारवश ही वह कभी रोता है।
In ego they laugh, and in ego they weep.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥
हउ विचि भरीऐ हउ विचि धोवै ॥
Hau vichi bhareeai hau vichi dhovai ||
ਰੱਬ ਨਾਲੋਂ ਆਪਣੀ ਹਸਤੀ ਵੱਖਰੀ ਰੱਖਣ ਕਰ ਕੇ ਕਦੇ ਉਸ ਦਾ ਮਨ ਪਾਪਾਂ ਦੀ ਮੈਲ ਵਿਚ ਲਿਬੜ ਜਾਂਦਾ ਹੈ, ਕਦੇ ਉਹ (ਆਪਣੇ ਹੀ ਉੱਦਮ ਦੇ ਆਸਰੇ) ਉਸ ਮੈਲ ਨੂੰ ਧੋਂਦਾ ਹੈ ।
अहंत्व में उसकी मति पापों से भर जाती है और अहंत्व में ही अपने पापों को तीर्थ-स्नान द्वारा शुद्ध करता फिरता है।
In ego they become dirty, and in ego they are washed clean.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਹਉ ਵਿਚਿ ਜਾਤੀ ਜਿਨਸੀ ਖੋਵੈ ॥
हउ विचि जाती जिनसी खोवै ॥
Hau vichi jaatee jinasee khovai ||
ਇਸ ਵਖਰੀ ਹੋਂਦ ਵਿਚ ਗ੍ਰਸਿਆ ਹੋਇਆ ਜੀਵ ਕਦੇ ਜ਼ਾਤਪਾਤ ਦੇ ਖ਼ਿਆਲ ਵਿਚ ਪੈ ਕੇ (ਭਾਵ ਇਹ ਖ਼ਿਆਲ ਕਰ ਕੇ ਕਿ ਮੈਂ ਉੱਚੀ ਜਾਤੀ ਦਾ ਹਾਂ ਆਪਣਾ ਆਪ) ਗਵਾ ਲੈਂਦਾ ਹੈ ।
वह अहंत्व में अपनी जाति-पाति भी गंवा लेता है।
In ego they lose social status and class.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥
हउ विचि मूरखु हउ विचि सिआणा ॥
Hau vichi moorakhu hau vichi siaa(nn)aa ||
ਜਿਤਨਾ ਚਿਰ ਜੀਵ ਆਪਣੀ ਵੱਖਰੀ ਹੋਂਦ ਦੀ ਚਾਰ-ਦੀਵਾਰੀ ਦੇ ਅੰਦਰ ਹੈ, ਇਹ (ਲੋਕਾਂ ਦੀ ਨਜ਼ਰ ਵਿਚ) ਕਦੇ ਮੂਰਖ (ਗਿਣਿਆ ਜਾਂਦਾ) ਹੈ ਕਦੇ ਸਿਆਣਾ ।
अहंकार में ही मनुष्य मूर्ख एवं बुद्धिमान बनता है।
In ego they are ignorant, and in ego they are wise.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਮੋਖ ਮੁਕਤਿ ਕੀ ਸਾਰ ਨ ਜਾਣਾ ॥
मोख मुकति की सार न जाणा ॥
Mokh mukati kee saar na jaa(nn)aa ||
(ਪਰ ਭਾਵੇਂ ਇਹ ਮੂਰਖ ਸਮਝਿਆ ਜਾਏ ਤੇ ਭਾਵੇਂ ਸਿਆਣਾ, ਜਦ ਤਕ ਇਸ ਹੱਦ-ਬੰਦੀ ਦੇ ਵਿਚ ਬੱਝਾ ਹੋਇਆ ਹੈ, ਇਸ ਹੱਦਬੰਦੀ ਤੋਂ ਬਾਹਰ ਹੋਣ ਦੀ, ਭਾਵ) ਮੋਖ ਮੁਕਤੀ ਦੀ ਸਮਝ ਇਸ ਨੂੰ ਨਹੀਂ ਆ ਸਕਦੀ ।
लेकिन वह मोक्ष एवं मुक्ति के सार (रहस्य) को नहीं जानता।
They do not know the value of salvation and liberation.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥
हउ विचि माइआ हउ विचि छाइआ ॥
Hau vichi maaiaa hau vichi chhaaiaa ||
ਜਦ ਤਾਈਂ ਰੱਬ ਤੋਂ ਵਿਛੋੜੇ ਦੀ ਹਾਲਤ ਵਿਚ ਹੈ, ਤਦ ਤਾਈਂ ਜੀਵ 'ਮਾਇਆ ਮਾਇਆ' (ਕੂਕਦਾ ਫਿਰਦਾ ਹੈ), ਤਦ ਤਾਈਂ ਇਸ ਉਤੇ ਮਾਇਆ ਦਾ ਪਰਭਾਵ ਪਿਆ ਹੋਇਆ ਹੈ;
वह अभिमान में ही माया को सत्य समझता है और अभिमान में ही इसे पेड़ की छाया की तरह झूठी समझता है।
In ego they love Maya, and in ego they are kept in darkness by it.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਹਉਮੈ ਕਰਿ ਕਰਿ ਜੰਤ ਉਪਾਇਆ ॥
हउमै करि करि जंत उपाइआ ॥
Haumai kari kari jantt upaaiaa ||
ਰੱਬ ਤੋਂ ਵਿਛੜਿਆ ਰਹਿ ਕੇ ਜੀਵ ਮੁੜ ਮੁੜ ਪੈਦਾ ਹੁੰਦਾ ਹੈ ।
अहंकारवश ही प्राणी बार-बार योनियों में जन्म लेता है।
Living in ego, mortal beings are created.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਹਉਮੈ ਬੂਝੈ ਤਾ ਦਰੁ ਸੂਝੈ ॥
हउमै बूझै ता दरु सूझै ॥
Haumai boojhai taa daru soojhai ||
ਜਦੋਂ ਰੱਬ ਤੋਂ ਵਿਛੋੜੇ ਵਾਲੀ ਹਾਲਤ ਨੂੰ ਸਮਝ ਲੈਂਦਾ ਹੈ, ਭਾਵ, ਜਦੋਂ ਇਸ ਨੂੰ ਸੂਝ ਪੈਂਦੀ ਹੈ ਕਿ ਮੈਂ ਆਪਣੀ ਵਖੇਵੇਂ ਵਾਲੀ ਹੱਦਬੰਦੀ ਵਿਚ ਕੈਦ ਹਾਂ, (ਰੱਬ ਨਾਲੋਂ ਟੁਟਿਆ ਪਿਆ ਹਾਂ) ਤਦੋਂ ਇਸ ਨੂੰ ਰੱਬ ਦਾ ਦਰਵਾਜ਼ਾ ਲੱਭ ਪੈਂਦਾ ਹੈ,
यदि अहंकार दूर हो जाए तभी प्रभु का द्वार सूझता है।
When one understands ego, then the Lord's gate is known.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਗਿਆਨ ਵਿਹੂਣਾ ਕਥਿ ਕਥਿ ਲੂਝੈ ॥
गिआन विहूणा कथि कथि लूझै ॥
Giaan vihoo(nn)aa kathi kathi loojhai ||
(ਨਹੀਂ ਤਾਂ) ਜਦ ਤਕ ਇਸ ਗਿਆਨ ਤੋਂ ਸੱਖਣਾ ਹੈ, ਤਦ ਤਾਈਂ (ਜ਼ਬਾਨੀ) ਗਿਆਨ ਦੀਆਂ ਗੱਲਾਂ ਆਖ ਆਖ ਕੇ (ਆਪਣੇ ਆਪ ਨੂੰ ਗਿਆਨਵਾਨ ਜਾਣ ਕੇ ਸਗੋਂ ਆਪਣਾ ਅੰਦਰ) ਲੂੰਹਦਾ ਹੈ ।
अन्यथा ज्ञान-विहीन मनुष्य वाद-विवादों में ही उलझा रहता है।
Without spiritual wisdom, they babble and argue.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਨਾਨਕ ਹੁਕਮੀ ਲਿਖੀਐ ਲੇਖੁ ॥
नानक हुकमी लिखीऐ लेखु ॥
Naanak hukamee likheeai lekhu ||
ਹੇ ਨਾਨਕ! ਇਹ ਲੇਖ (ਭੀ) ਰੱਬ ਦੇ ਹੁਕਮ ਵਿਚ ਹੀ ਲਿਖਿਆ ਜਾਂਦਾ ਹੈ ।
हे नानक ! प्रभु के हुक्मानुसार मनुष्य की किस्मत का लेख लिखा जाता है।
O Nanak, by the Lord's Command, destiny is recorded.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਜੇਹਾ ਵੇਖਹਿ ਤੇਹਾ ਵੇਖੁ ॥੧॥
जेहा वेखहि तेहा वेखु ॥१॥
Jehaa vekhahi tehaa vekhu ||1||
ਜੀਵ ਜਿਵੇਂ ਜਿਵੇਂ ਵੇਖਦੇ ਹਨ, ਤਿਹੋ ਜਿਹਾ ਉਹਨਾਂ ਦਾ ਸਰੂਪ ਬਣ ਜਾਂਦਾ ਹੈ (ਭਾਵ, ਜਿਸ ਜਿਸ ਨੀਯਤ ਨਾਲ ਦੂਜੇ ਮਨੁੱਖਾਂ ਨਾਲ ਵਰਤਦੇ ਹਨ, ਉਸੇ ਤਰ੍ਹਾਂ ਦੇ ਅੰਦਰ ਸੰਸਕਾਰ ਇਕੱਠੇ ਹੋ ਕੇ ਉਹੋ ਜਿਹਾ ਉਨ੍ਹਾਂ ਦਾ ਆਪਣਾ ਵੱਖਰਾ ਮਾਨਸਕ-ਸਰੂਪ ਬਣ ਜਾਂਦਾ ਹੈ, ਉਹੋ ਜਿਹੀ ਉਹਨਾਂ ਦੀ ਵਖਰੀ ਹਸਤੀ ਬਣ ਜਾਂਦੀ ਹੈ; ਉਹੋ ਜਿਹੀ ਉਹਨਾਂ ਦੀ 'ਹਉ' ਬਣ ਜਾਂਦੀ ਹੈ । ਹਰੇਕ ਜੀਵ ਦੀ ਇਹ ਵਖੋ ਵਖਰੀ ਹਸਤੀ, ਵਖੋ ਵਖਰੀ 'ਹਉ' ਰੱਬ ਦੇ ਹੁਕਮ ਦੇ ਅਨੁਸਾਰ ਹੀ ਬਣਦੀ ਹੈ, ਰੱਬ ਦਾ ਇਕ ਅਜਿਹਾ ਨਿਯਮ ਬੱਝਾ ਹੋਇਆ ਹੈ ਕਿ ਹਰੇਕ ਮਨੁੱਖ ਦੇ ਆਪਣੇ ਕੀਤੇ ਕਰਮਾਂ ਦੇ ਸੰਸਕਾਰ ਅਨੁਸਾਰ, ਉਸ ਦੇ ਆਲੇ ਦੁਆਲੇ ਆਪਣੇ ਹੀ ਇਹਨਾਂ ਸੰਸਕਾਰਾਂ ਦਾ ਜਾਲ ਤਣਿਆ ਜਾ ਕੇ, ਉਸ ਰੱਬੀ ਨਿਯਮ ਅਨੁਸਾਰ ਮਨੁੱਖ ਦੀ ਆਪਣੀ ਇਕ ਵਖਰੀ ਸੁਆਰਥੀ ਹਸਤੀ ਬਣ ਜਾਂਦੀ ਹੈ) ॥੧॥
मनुष्य जैसी विचारधारा रखता है, वैसा ही सत्य को मानने लगता है॥ १ ॥
As the Lord sees us, so are we seen. ||1||
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਮਹਲਾ ੨ ॥
महला २ ॥
Mahalaa 2 ||
महला २॥
Second Mehl:
Guru Angad Dev ji / Raag Asa / Asa ki vaar (M: 1) / Guru Granth Sahib ji - Ang 466
ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥
हउमै एहा जाति है हउमै करम कमाहि ॥
Haumai ehaa jaati hai haumai karam kamaahi ||
'ਹਉਮੈ' ਦਾ ਸੁਭਾਉ ਇਹੀ ਹੈ (ਭਾਵ, ਜੇ ਰੱਬ ਨਾਲੋਂ ਵਖਰੀ ਅਪਣੱਤ ਬਣੀ ਰਹੇ ਤਾਂ ਉਸ ਦਾ ਸਿੱਟਾ ਇਹੀ ਨਿਲਕਦਾ ਹੈ ਕਿ ਜੀਵ) ਉਹੀ ਕੰਮ ਕਰਦੇ ਹਨ, ਜਿਨ੍ਹਾਂ ਨਾਲ ਇਹ ਵਖਰੀ ਹੋਂਦ ਟਿਕੀ ਰਹੇ ।
अहंकार का यह स्वभाव है कि मनुष्य अहंकार में ही कर्म करता है।
This is the nature of ego, that people perform their actions in ego.
Guru Angad Dev ji / Raag Asa / Asa ki vaar (M: 1) / Guru Granth Sahib ji - Ang 466
ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥
हउमै एई बंधना फिरि फिरि जोनी पाहि ॥
Haumai eee banddhanaa phiri phiri jonee paahi ||
ਇਸ ਵਖਰੀ ਹੋਂਦ ਦੇ ਬੰਧਨ ਭੀ ਇਹੀ ਹਨ (ਭਾਵ, ਵਖਰੀ ਹੋਂਦ ਦੇ ਆਸਰੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੂਪ ਜ਼ੰਜੀਰ ਭੀ ਇਹੀ ਹਨ, ਜਿਨ੍ਹਾਂ ਦੇ ਅੰਦਰ ਘੇਰੇ ਹੋਏ ਜੀਵ) ਮੁੜ ਮੁੜ ਜੂਨਾਂ ਵਿਚ ਪੈਂਦੇ ਹਨ ।
यह अहंकार जीव के बंधनों का कारण है, इसलिए जीव बार-बार योनियों में पड़ता है।
This is the bondage of ego, that time and time again, they are reborn.
Guru Angad Dev ji / Raag Asa / Asa ki vaar (M: 1) / Guru Granth Sahib ji - Ang 466
ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥
हउमै किथहु ऊपजै कितु संजमि इह जाइ ॥
Haumai kithahu upajai kitu sanjjami ih jaai ||
(ਸੁਤੇ ਹੀ ਮਨ ਵਿਚ ਪ੍ਰਸ਼ਨ ਉਠਦਾ ਹੈ ਕਿ ਜੀਵ ਦਾ) ਇਹ ਅੱਡਰੀ ਹਸਤੀ ਵਾਲਾ ਭਰਮ ਕਿੱਥੋਂ ਪੈਦਾ ਹੁੰਦਾ ਹੈ ਅਤੇ ਕਿਸ ਤਰੀਕੇ ਨਾਲ ਇਹ ਦੂਰ ਹੋ ਸਕਦਾ ਹੈ ।
वास्तव में यह अहंकार कहाँ से उत्पन्न होता है और किस युक्ति द्वारा इस पर प्रतिबन्ध लगाया जा सकता है।
Where does ego come from? How can it be removed?
Guru Angad Dev ji / Raag Asa / Asa ki vaar (M: 1) / Guru Granth Sahib ji - Ang 466
ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥
हउमै एहो हुकमु है पइऐ किरति फिराहि ॥
Haumai eho hukamu hai paiai kirati phiraahi ||
(ਇਸ ਦਾ ਉੱਤਰ ਇਹ ਹੈ ਕਿ) ਇਹ ਵਖਰੀ ਸ਼ਖ਼ਸੀਅਤ-ਬਣਾਨ ਵਾਲਾ ਰੱਬ ਦਾ ਹੁਕਮ ਹੈ ਅਤੇ ਜੀਵ ਪਿਛਲੇ ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਅਨੁਸਾਰ ਮੁੜ ਉਹਨਾਂ ਹੀ ਕੰਮਾਂ ਨੂੰ ਕਰਨ ਵਲ ਦੌੜਦੇ ਹਨ (ਭਾਵ, ਪਹਿਲੀ ਹੀ ਸ਼ਖ਼ਸੀਅਤ ਨੂੰ ਕਾਇਮ ਰੱਖਣ ਵਾਲੇ ਕੰਮ ਕਰਨਾ ਲੋਚਦੇ ਹਨ) ।
प्रभु की रज़ा यह है केि अहंकार के कारण मनुष्य अपने पूर्व कर्मो के अनुसार भटकता रहे।
This ego exists by the Lord's Order; people wander according to their past actions.
Guru Angad Dev ji / Raag Asa / Asa ki vaar (M: 1) / Guru Granth Sahib ji - Ang 466
ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥
हउमै दीरघ रोगु है दारू भी इसु माहि ॥
Haumai deeragh rogu hai daaroo bhee isu maahi ||
ਇਹ ਹਉਮੈ ਇਕ ਲੰਮਾ ਰੋਗ ਹੈ, ਪਰ ਇਹ ਲਾ-ਇਲਾਜ ਨਹੀਂ ਹੈ ।
अहंकार एक दीर्घ रोग है परन्तु इसका उपचार भी शामिल है।
Ego is a chronic disease, but it contains its own cure as well.
Guru Angad Dev ji / Raag Asa / Asa ki vaar (M: 1) / Guru Granth Sahib ji - Ang 466
ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥
किरपा करे जे आपणी ता गुर का सबदु कमाहि ॥
Kirapaa kare je aapa(nn)ee taa gur kaa sabadu kamaahi ||
ਜੇ ਪ੍ਰਭੂ ਆਪਣੀ ਮਿਹਰ ਕਰੇ, ਤਾਂ ਜੀਵ ਗੁਰੂ ਦਾ ਸ਼ਬਦ ਕਮਾਂਦੇ ਹਨ ।
यदि प्रभु कृपा-दृष्टि धारण करे तो मनुष्य गुरु के शब्द अनुसार कर्म करता है (यही इस रोग का उपचार है)।
If the Lord grants His Grace, one acts according to the Teachings of the Guru's Shabad.
Guru Angad Dev ji / Raag Asa / Asa ki vaar (M: 1) / Guru Granth Sahib ji - Ang 466
ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥
नानकु कहै सुणहु जनहु इतु संजमि दुख जाहि ॥२॥
Naanaku kahai su(nn)ahu janahu itu sanjjami dukh jaahi ||2||
ਨਾਨਕ ਆਖਦਾ ਹੈ, ਹੇ ਲੋਕੋ! ਇਸ ਤਰੀਕੇ ਨਾਲ (ਹਉਮੈ ਰੂਪੀ ਦੀਰਘ ਰੋਗ ਤੋਂ ਪੈਦਾ ਹੋਏ ਹੋਏ) ਦੁੱਖ ਦੂਰ ਹੋ ਜਾਂਦੇ ਹਨ ॥੨॥
नानक का कथन है कि हे लोगो ! सुनो, संयम द्वारा यह अहंकार दुःख का रोग निवृत्त हो जाता है।(संयम मुक्त भोग और पूर्ण त्याग के मध्य आत्मनियंत्रण की स्थिति है।) ॥ २ ॥
Nanak says, listen, people: in this way, troubles depart. ||2||
Guru Angad Dev ji / Raag Asa / Asa ki vaar (M: 1) / Guru Granth Sahib ji - Ang 466
ਪਉੜੀ ॥
पउड़ी ॥
Pau(rr)ee ||
पउड़ी॥
Pauree:
Guru Nanak Dev ji / Raag Asa / Asa ki vaar (M: 1) / Guru Granth Sahib ji - Ang 466
ਸੇਵ ਕੀਤੀ ਸੰਤੋਖੀਈਂ ਜਿਨੑੀ ਸਚੋ ਸਚੁ ਧਿਆਇਆ ॥
सेव कीती संतोखीईं जिन्ही सचो सचु धिआइआ ॥
Sev keetee santtokheeeen jinhee sacho sachu dhiaaiaa ||
ਜਿਹੜੇ ਸੰਤੋਖੀ ਮਨੁੱਖ ਸਦਾ ਇਕ ਅਬਿਨਾਸ਼ੀ ਪ੍ਰਭੂ ਨੂੰ ਸਿਮਰਦੇ ਹਨ, (ਪ੍ਰਭੂ ਦੀ) ਸੇਵਾ ਉਹੀ ਕਰਦੇ ਹਨ ।
जिन्होंने एक परम सत्य का ही ध्यान किया है, उन संतोषी व्यक्तियों ने ही परमात्मा की सेवा-भक्ति की है।
Those who serve are content. They meditate on the Truest of the True.
Guru Nanak Dev ji / Raag Asa / Asa ki vaar (M: 1) / Guru Granth Sahib ji - Ang 466