ANG 46, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸਿਰੀਰਾਗੁ ਮਹਲਾ ੫ ॥

सिरीरागु महला ५ ॥

Sireeraagu mahalaa 5 ||

श्रीरागु महला ५ ॥

Siree Raag, Fifth Mehl:

Guru Arjan Dev ji / Raag Sriraag / / Guru Granth Sahib ji - Ang 46

ਮਿਲਿ ਸਤਿਗੁਰ ਸਭੁ ਦੁਖੁ ਗਇਆ ਹਰਿ ਸੁਖੁ ਵਸਿਆ ਮਨਿ ਆਇ ॥

मिलि सतिगुर सभु दुखु गइआ हरि सुखु वसिआ मनि आइ ॥

Mili satigur sabhu dukhu gaiaa hari sukhu vasiaa mani aai ||

ਸਤਿਗੁਰੂ ਨੂੰ ਮਿਲ ਕੇ (ਮਨੁੱਖ ਦਾ) ਸਾਰਾ ਦੁੱਖ ਦੂਰ ਹੋ ਜਾਂਦਾ ਹੈ ਅਤੇ ਪਰਮਾਤਮਾ ਦੇ ਮਿਲਾਪ ਦਾ ਸੁਖ ਮਨ ਵਿੱਚ ਆ ਵਸਦਾ ਹੈ ।

सतिगुरु के मिलन से समस्त दुःख निवृत्त हो गए हैं और सुख स्वरूप परमात्मा हृदय में आ बसा है।

Meeting the True Guru, all my sufferings have ended, and the Peace of the Lord has come to dwell within my mind.

Guru Arjan Dev ji / Raag Sriraag / / Guru Granth Sahib ji - Ang 46

ਅੰਤਰਿ ਜੋਤਿ ਪ੍ਰਗਾਸੀਆ ਏਕਸੁ ਸਿਉ ਲਿਵ ਲਾਇ ॥

अंतरि जोति प्रगासीआ एकसु सिउ लिव लाइ ॥

Anttari joti prgaaseeaa ekasu siu liv laai ||

ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜ ਕੇ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ ।

एक ईश्वर के साथ सुरति लगाने से अन्तर्मन में पवित्र ज्ञान-ज्योति का प्रकाश हो गया है।

The Divine Light illuminates my inner being, and I am lovingly absorbed in the One.

Guru Arjan Dev ji / Raag Sriraag / / Guru Granth Sahib ji - Ang 46

ਮਿਲਿ ਸਾਧੂ ਮੁਖੁ ਊਜਲਾ ਪੂਰਬਿ ਲਿਖਿਆ ਪਾਇ ॥

मिलि साधू मुखु ऊजला पूरबि लिखिआ पाइ ॥

Mili saadhoo mukhu ujalaa poorabi likhiaa paai ||

ਗੁਰੂ ਨੂੰ ਮਿਲ ਕੇ ਮਨੁੱਖ ਦਾ ਮੂੰਹ ਰੌਸ਼ਨ ਹੋ ਜਾਂਦਾ ਹੈ । (ਚਿਹਰੇ ਉੱਤੇ ਅੰਦਰਲੇ ਆਤਮਕ ਜੀਵਨ ਦੀ ਲਾਲੀ ਆ ਜਾਂਦੀ ਹੈ) ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦਾ ਲਿਖਿਆ ਹੋਇਆ ਲੇਖ ਉੱਘੜ ਪੈਂਦਾ ਹੈ ।

साधू-संतों से भेंट करके मेरा चेहरा उज्ज्वल हो गया है तथा पूर्व कर्मों के लिखे शुभ लेख के कारण मैंने परमात्मा को प्राप्त कर लिया है।

Meeting with the Holy Saint, my face is radiant; I have realized my pre-ordained destiny.

Guru Arjan Dev ji / Raag Sriraag / / Guru Granth Sahib ji - Ang 46

ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਇ ॥੧॥

गुण गोविंद नित गावणे निरमल साचै नाइ ॥१॥

Gu(nn) govindd nit gaava(nn)e niramal saachai naai ||1||

ਸਦਾ-ਥਿਰ ਪ੍ਰਭੂ ਦੇ ਪਵਿਤ੍ਰ ਨਾਮ ਵਿਚ (ਜੁੜ ਕੇ) ਮਨੁੱਖ ਸਦਾ ਗੋਬਿੰਦ ਦੇ ਗੁਣ ਗਾਵਣ ਦਾ ਆਹਰ ਰੱਖਦਾ ਹੈ ॥੧॥

सृष्टि के स्वामी गोविंद तथा सत्य नाम का यश सदैव करने से मैं निर्मल हो गया हूँ॥१॥

I constantly sing the Glories of the Lord of the Universe. Through the True Name, I have become spotlessly pure. ||1||

Guru Arjan Dev ji / Raag Sriraag / / Guru Granth Sahib ji - Ang 46


ਮੇਰੇ ਮਨ ਗੁਰ ਸਬਦੀ ਸੁਖੁ ਹੋਇ ॥

मेरे मन गुर सबदी सुखु होइ ॥

Mere man gur sabadee sukhu hoi ||

ਹੇ ਮੇਰੇ ਮਨ! ਗੁਰੂ ਦੇ ਸ਼ਬਦ ਵਿਚ ਜੁੜਿਆਂ ਆਤਮਕ ਆਨੰਦ ਮਿਲਦਾ ਹੈ ।

हे मेरे मन ! गुरु के शब्द द्वारा ही सुख प्राप्त होता है।

O my mind, you shall find peace through the Word of the Guru's Shabad.

Guru Arjan Dev ji / Raag Sriraag / / Guru Granth Sahib ji - Ang 46

ਗੁਰ ਪੂਰੇ ਕੀ ਚਾਕਰੀ ਬਿਰਥਾ ਜਾਇ ਨ ਕੋਇ ॥੧॥ ਰਹਾਉ ॥

गुर पूरे की चाकरी बिरथा जाइ न कोइ ॥१॥ रहाउ ॥

Gur poore kee chaakaree birathaa jaai na koi ||1|| rahaau ||

ਜੇਹੜਾ ਭੀ ਕੋਈ ਮਨੁੱਖ ਪੂਰੇ ਗੁਰੂ ਦੀ ਸੇਵਾ ਕਰਦਾ ਹੈ (ਭਾਵ, ਪੂਰੇ ਗੁਰੂ ਦੇ ਸ਼ਬਦ ਅਨੁਸਾਰ ਤੁਰਦਾ ਹੈ) ਉਹ (ਗੁਰੂ ਦੇ ਦਰ ਤੋਂ) ਖ਼ਾਲੀ ਨਹੀਂ ਜਾਂਦਾ ॥੧॥ ਰਹਾਉ ॥

सतिगुरु की सेवा कभी व्यर्थ नहीं जाती, अपितु गुरु की सेवा से अवश्य फल प्राप्त होता है।॥१॥ रहाउ॥

Working for the Perfect Guru, no one goes away empty-handed. ||1|| Pause ||

Guru Arjan Dev ji / Raag Sriraag / / Guru Granth Sahib ji - Ang 46


ਮਨ ਕੀਆ ਇਛਾਂ ਪੂਰੀਆ ਪਾਇਆ ਨਾਮੁ ਨਿਧਾਨੁ ॥

मन कीआ इछां पूरीआ पाइआ नामु निधानु ॥

Man keeaa ichhaan pooreeaa paaiaa naamu nidhaanu ||

(ਗੁਰੂ ਦੇ ਸ਼ਬਦ ਵਿਚ ਜੁੜ ਕੇ ਜੇਹੜਾ ਮਨੁੱਖ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲੈਂਦਾ ਹੈ, ਉਸ ਦੇ ਮਨ ਦੀਆਂ ਸਾਰੀਆਂ ਖ਼ਾਹਸ਼ਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਸ ਦਾ ਮਨ ਦੁਨੀਆਵੀ ਵਾਸਨਾਂ ਪਿੱਛੇ ਦੌੜਨੋਂ ਹੱਟ ਜਾਂਦਾ ਹੈ) ।

भगवान ने मेरी मनोकामनाएँ पूर्ण कर दी हैं और मुझे नाम रूपी खजाना प्राप्त हो गया है।

The desires of the mind are fulfilled, when the Treasure of the Naam, the Name of the Lord, is obtained.

Guru Arjan Dev ji / Raag Sriraag / / Guru Granth Sahib ji - Ang 46

ਅੰਤਰਜਾਮੀ ਸਦਾ ਸੰਗਿ ਕਰਣੈਹਾਰੁ ਪਛਾਨੁ ॥

अंतरजामी सदा संगि करणैहारु पछानु ॥

Anttarajaamee sadaa sanggi kara(nn)aihaaru pachhaanu ||

ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉਸ ਮਨੁੱਖ ਨੂੰ ਸਦਾ ਆਪਣੇ ਅੰਗ-ਸੰਗ ਦਿੱਸਦਾ ਹੈ, ਸਿਰਜਣਹਾਰ ਪ੍ਰਭੂ ਉਸ ਨੂੰ ਆਪਣਾ ਮਿੱਤਰ ਜਾਪਦਾ ਹੈ ।

अंतर्यामी सदैव तेरे अंग-संग है तथा वह निरपेक्ष कर्ता है, उसकी पहचान कर लो।

The Inner-knower, the Searcher of hearts, is always with you; recognize Him as the Creator.

Guru Arjan Dev ji / Raag Sriraag / / Guru Granth Sahib ji - Ang 46

ਗੁਰ ਪਰਸਾਦੀ ਮੁਖੁ ਊਜਲਾ ਜਪਿ ਨਾਮੁ ਦਾਨੁ ਇਸਨਾਨੁ ॥

गुर परसादी मुखु ऊजला जपि नामु दानु इसनानु ॥

Gur parasaadee mukhu ujalaa japi naamu daanu isanaanu ||

ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜਪ ਕੇ (ਦੂਜਿਆਂ ਦੀ) ਸੇਵਾ (ਕਰ ਕੇ) ਪਵਿਤ੍ਰ ਆਚਰਨ (ਬਣਾ ਕੇ) ਉਸ ਦਾ ਮੂੰਹ ਚਮਕ ਉੱਠਦਾ ਹੈ ।

गुरु कृपा द्वारा नाम-सिमरन, दान-पुण्य एवं पवित्र तीर्थ-स्नान करने से मानव का मुख उज्ज्वल हो जाता है अर्थात् ख्याति प्राप्त होती है।

By Guru's Grace your face shall be radiant. Chanting the Naam you shall receive the benefits of giving charity and taking cleansing baths.

Guru Arjan Dev ji / Raag Sriraag / / Guru Granth Sahib ji - Ang 46

ਕਾਮੁ ਕ੍ਰੋਧੁ ਲੋਭੁ ਬਿਨਸਿਆ ਤਜਿਆ ਸਭੁ ਅਭਿਮਾਨੁ ॥੨॥

कामु क्रोधु लोभु बिनसिआ तजिआ सभु अभिमानु ॥२॥

Kaamu krodhu lobhu binasiaa tajiaa sabhu abhimaanu ||2||

ਉਸ ਮਨੁੱਖ ਦੇ ਅੰਦਰੋਂ ਕਾਮ ਕ੍ਰੋਧ ਲੋਭ ਨਾਸ ਹੋ ਜਾਂਦਾ ਹੈ । ਉਹ ਮਨੁੱਖ ਅਹੰਕਾਰ ਉੱਕਾ ਛੱਡ ਦੇਂਦਾ ਹੈ ॥੨॥

ऐसे व्यक्ति के अन्तर्मन से काम, क्रोध, लोभ, मोह इत्यादि सब नष्ट हो जाते हैं तथा अहंकार का त्याग कर देते हैं ॥ २ ॥

Sexual desire, anger and greed are eliminated, and all egotistical pride is abandoned. ||2||

Guru Arjan Dev ji / Raag Sriraag / / Guru Granth Sahib ji - Ang 46


ਪਾਇਆ ਲਾਹਾ ਲਾਭੁ ਨਾਮੁ ਪੂਰਨ ਹੋਏ ਕਾਮ ॥

पाइआ लाहा लाभु नामु पूरन होए काम ॥

Paaiaa laahaa laabhu naamu pooran hoe kaam ||

ਉਸ ਨੇ (ਜਦੋਂ) ਪਰਮਾਤਮਾ ਦਾ ਨਾਮ (ਜੀਵਨ ਦੇ ਵਣਜ ਵਿਚ) ਲਾਭ (ਵਜੋਂ) ਹਾਸਲ ਕਰ ਲਿਆ, ਤਾਂ ਉਸ ਦੇ ਸਾਰੇ ਕੰਮ ਸਫਲੇ ਹੋ ਗਏ (ਤ੍ਰਿਸ਼ਨਾ-ਅਧੀਨ ਹੋ ਰਹੀ ਦੌੜ-ਭੱਜ ਖ਼ਤਮ ਹੋ ਗਈ) ।

जिन्होंने भगवान के नाम-सिमरन का जीवन में लाभार्जित किया है, उनके समस्त कार्य सम्पूर्ण हो जाते हैं।

The Profit of the Naam is obtained, and all affairs are brought to fruition.

Guru Arjan Dev ji / Raag Sriraag / / Guru Granth Sahib ji - Ang 46

ਕਰਿ ਕਿਰਪਾ ਪ੍ਰਭਿ ਮੇਲਿਆ ਦੀਆ ਅਪਣਾ ਨਾਮੁ ॥

करि किरपा प्रभि मेलिआ दीआ अपणा नामु ॥

Kari kirapaa prbhi meliaa deeaa apa(nn)aa naamu ||

(ਉਸ ਮਨੁੱਖ ਨੂੰ) ਪ੍ਰਭੂ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ ਤੇ ਆਪਣਾ ਨਾਮ ਬਖ਼ਸ਼ਿਆ ।

ऐसे जीवों को भगवान स्वयं कृपा करके अपने साथ मिलाता है और उन्हें अपना नाम-सिमरन प्रदान करता है।

In His Mercy, God unites us with Himself, and He blesses us with the Naam.

Guru Arjan Dev ji / Raag Sriraag / / Guru Granth Sahib ji - Ang 46

ਆਵਣ ਜਾਣਾ ਰਹਿ ਗਇਆ ਆਪਿ ਹੋਆ ਮਿਹਰਵਾਨੁ ॥

आवण जाणा रहि गइआ आपि होआ मिहरवानु ॥

Aava(nn) jaa(nn)aa rahi gaiaa aapi hoaa miharavaanu ||

ਜਿਸ ਮਨੁੱਖ ਉਤੇ ਪਰਮਾਤਮਾ ਆਪ ਮਿਹਰ ਕਰਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ।

जिन पर भगवान कृपालु हुआ है, उनका आवागमन समाप्त हो गया है।

My comings and goings in reincarnation have come to an end; He Himself has bestowed His Mercy.

Guru Arjan Dev ji / Raag Sriraag / / Guru Granth Sahib ji - Ang 46

ਸਚੁ ਮਹਲੁ ਘਰੁ ਪਾਇਆ ਗੁਰ ਕਾ ਸਬਦੁ ਪਛਾਨੁ ॥੩॥

सचु महलु घरु पाइआ गुर का सबदु पछानु ॥३॥

Sachu mahalu gharu paaiaa gur kaa sabadu pachhaanu ||3||

ਗੁਰੂ ਦਾ ਸ਼ਬਦ ਉਸ ਮਨੁੱਖ ਦਾ (ਜੀਵਨ-) ਸਾਥੀ ਬਣ ਜਾਂਦਾ ਹੈ, ਸਦਾ-ਥਿਰ ਪ੍ਰਭੂ ਦੇ ਚਰਨ ਉਸ ਨੂੰ ਐਸਾ ਟਿਕਾਣਾ ਮਿਲ ਜਾਂਦਾ ਹੈ, ਜਿਸ ਨੂੰ ਉਹ ਆਪਣਾ (ਆਤਮਕ) ਘਰ ਬਣਾ ਲੈਂਦਾ ਹੈ ॥੩॥

उन्होंने गुरु के उपदेश का मनन करके सत्यस्वरूप परमात्मा का दर प्राप्त किया है॥ ३॥

I have obtained my home in the True Mansion of His Presence, realizing the Word of the Guru's Shabad. ||3||

Guru Arjan Dev ji / Raag Sriraag / / Guru Granth Sahib ji - Ang 46


ਭਗਤ ਜਨਾ ਕਉ ਰਾਖਦਾ ਆਪਣੀ ਕਿਰਪਾ ਧਾਰਿ ॥

भगत जना कउ राखदा आपणी किरपा धारि ॥

Bhagat janaa kau raakhadaa aapa(nn)ee kirapaa dhaari ||

ਆਪਣੀ ਕਿਰਪਾ ਕਰ ਕੇ ਪਰਮਾਤਮਾ ਆਪਣੇ ਭਗਤਾਂ ਨੂੰ (ਕਾਮ ਕ੍ਰੋਧ ਲੋਭ ਆਦਿ ਵਿਕਾਰਾਂ ਤੋਂ) ਬਚਾ ਕੇ ਰੱਖਦਾ ਹੈ ।

परमात्मा अपनी दया-दृष्टि से भक्तों की स्वयं विषय-विकारों से रक्षा करता है।

His humble devotees are protected and saved; He Himself showers His Blessings upon us.

Guru Arjan Dev ji / Raag Sriraag / / Guru Granth Sahib ji - Ang 46

ਹਲਤਿ ਪਲਤਿ ਮੁਖ ਊਜਲੇ ਸਾਚੇ ਕੇ ਗੁਣ ਸਾਰਿ ॥

हलति पलति मुख ऊजले साचे के गुण सारि ॥

Halati palati mukh ujale saache ke gu(nn) saari ||

ਸਦਾ-ਥਿਰ ਪ੍ਰਭੂ ਦੇ ਗੁਣ (ਹਿਰਦੇ ਵਿਚ) ਸੰਭਾਲ ਕੇ ਉਹਨਾਂ (ਭਗਤਾਂ) ਦੇ ਮੂੰਹ ਇਸ ਲੋਕ ਵਿਚ ਤੇ ਪਰਲੋਕ ਵਿਚ ਰੌਸ਼ਨ ਹੋ ਜਾਂਦੇ ਹਨ ।

इहलोक एवं परलोक में उनके मुख उज्ज्वल हो जाते हैं, जो पारब्रह्म के गुणों को हृदय में स्मरण करते हैं।

In this world and in the world hereafter, radiant are the faces of those who cherish and enshrine the Glories of the True Lord.

Guru Arjan Dev ji / Raag Sriraag / / Guru Granth Sahib ji - Ang 46

ਆਠ ਪਹਰ ਗੁਣ ਸਾਰਦੇ ਰਤੇ ਰੰਗਿ ਅਪਾਰ ॥

आठ पहर गुण सारदे रते रंगि अपार ॥

Aath pahar gu(nn) saarade rate ranggi apaar ||

ਉਹ (ਭਗਤ) ਬੇਅੰਤ ਪ੍ਰਭੂ ਦੇ (ਪਿਆਰ-) ਰੰਗ ਵਿਚ ਰੰਗੇ ਰਹਿੰਦੇ ਹਨ, ਤੇ ਅੱਠੇ ਪਹਰ ਉਸ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲਦੇ ਹਨ ।

दिन के आठों पहर ही वह ईश्वर के सर्वगुणों का यशोगान करते हैं तथा उसकी अनन्त प्रीत में मग्न हैं।

Twenty-four hours a day, they lovingly dwell upon His Glories; they are imbued with His Infinite Love.

Guru Arjan Dev ji / Raag Sriraag / / Guru Granth Sahib ji - Ang 46

ਪਾਰਬ੍ਰਹਮੁ ਸੁਖ ਸਾਗਰੋ ਨਾਨਕ ਸਦ ਬਲਿਹਾਰ ॥੪॥੧੧॥੮੧॥

पारब्रहमु सुख सागरो नानक सद बलिहार ॥४॥११॥८१॥

Paarabrhamu sukh saagaro naanak sad balihaar ||4||11||81||

ਹੇ ਨਾਨਕ! ਪਾਰਬ੍ਰਹਮ ਪਰਮਾਤਮਾ ਉਹਨਾਂ ਨੂੰ ਸਾਰੇ ਸੁਖਾਂ ਦਾ ਸਮੁੰਦਰ ਦਿੱਸਦਾ ਹੈ, ਤੇ ਉਹ ਉਸ ਤੋਂ ਸਦਾ ਸਦਕੇ ਹੁੰਦੇ ਰਹਿੰਦੇ ਹਨ ॥੪॥੧੧॥੮੧॥

हे नानक ! मै सुखों के सागर पारब्रह्म पर सदैव बलिहारी जाता हूँ ॥४॥११॥८१॥

Nanak is forever a sacrifice to the Supreme Lord God, the Ocean of Peace. ||4||11||81||

Guru Arjan Dev ji / Raag Sriraag / / Guru Granth Sahib ji - Ang 46


ਸਿਰੀਰਾਗੁ ਮਹਲਾ ੫ ॥

सिरीरागु महला ५ ॥

Sireeraagu mahalaa 5 ||

श्रीरागु महला ५ ॥

Siree Raag, Fifth Mehl:

Guru Arjan Dev ji / Raag Sriraag / / Guru Granth Sahib ji - Ang 46

ਪੂਰਾ ਸਤਿਗੁਰੁ ਜੇ ਮਿਲੈ ਪਾਈਐ ਸਬਦੁ ਨਿਧਾਨੁ ॥

पूरा सतिगुरु जे मिलै पाईऐ सबदु निधानु ॥

Pooraa satiguru je milai paaeeai sabadu nidhaanu ||

(ਹੇ ਮਨ!) ਜੇ ਪੂਰਾ ਗੁਰੂ ਮਿਲ ਪਏ, ਤਾਂ (ਉਸ ਪਾਸੋਂ) ਪਰਮਾਤਮਾ ਦੀ ਸਿਫ਼ਤ-ਸਾਲਾਹ (ਦਾ) ਖ਼ਜ਼ਾਨਾ ਮਿਲ ਜਾਂਦਾ ਹੈ ।

मानव को यदि पूर्ण सतिगुरु मिल जाए तो उसे नाम रूपी खजाना मिल जाता है।

If we meet the Perfect True Guru, we obtain the Treasure of the Shabad.

Guru Arjan Dev ji / Raag Sriraag / / Guru Granth Sahib ji - Ang 46

ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮੁ ॥

करि किरपा प्रभ आपणी जपीऐ अम्रित नामु ॥

Kari kirapaa prbh aapa(nn)ee japeeai ammmrit naamu ||

ਹੇ ਪ੍ਰਭੂ! ਆਪਣੀ ਮਿਹਰ ਕਰ (ਗੁਰੂ ਮਿਲਾ, ਤਾ ਕਿ) ਆਤਮਕ ਜੀਵਨ ਦੇਣ ਵਾਲਾ (ਤੇਰਾ) ਨਾਮ (ਅਸੀ) ਜਪ ਸਕੀਏ,

हे प्रभु ! तुम मुझ पर अपनी ऐसी कृपा करो कि मैं तुम्हारे नामामृत का जाप करूँ।

Please grant Your Grace, God, that we may meditate on Your Ambrosial Naam.

Guru Arjan Dev ji / Raag Sriraag / / Guru Granth Sahib ji - Ang 46

ਜਨਮ ਮਰਣ ਦੁਖੁ ਕਾਟੀਐ ਲਾਗੈ ਸਹਜਿ ਧਿਆਨੁ ॥੧॥

जनम मरण दुखु काटीऐ लागै सहजि धिआनु ॥१॥

Janam mara(nn) dukhu kaateeai laagai sahaji dhiaanu ||1||

ਜਨਮ-ਮਰਨ ਦੇ ਗੇੜ ਵਿਚ ਪੈਣ ਦਾ ਅਸੀਂ ਆਪਣਾ ਦੁੱਖ ਦੂਰ ਕਰ ਸਕੀਏ, ਤੇ ਸਾਡੀ ਸੁਰਤ ਆਤਮਕ ਅਡੋਲਤਾ ਵਿਚ ਟਿਕ ਜਾਏ ॥੧॥

मेरे जन्म-मरण का दुख दूर हो जाए तो मेरा सहजावस्था में ध्यान लग जाए॥१॥

The pains of birth and death are taken away; we are intuitively centered on His Meditation. ||1||

Guru Arjan Dev ji / Raag Sriraag / / Guru Granth Sahib ji - Ang 46


ਮੇਰੇ ਮਨ ਪ੍ਰਭ ਸਰਣਾਈ ਪਾਇ ॥

मेरे मन प्रभ सरणाई पाइ ॥

Mere man prbh sara(nn)aaee paai ||

ਹੇ ਮੇਰੇ ਮਨ! ਪ੍ਰਭੂ ਦੀ ਸਰਨ ਪਉ ।

हे मेरे मन ! तुम प्रभु की शरण प्राप्त करो।

O my mind, seek the Sanctuary of God.

Guru Arjan Dev ji / Raag Sriraag / / Guru Granth Sahib ji - Ang 46

ਹਰਿ ਬਿਨੁ ਦੂਜਾ ਕੋ ਨਹੀ ਏਕੋ ਨਾਮੁ ਧਿਆਇ ॥੧॥ ਰਹਾਉ ॥

हरि बिनु दूजा को नही एको नामु धिआइ ॥१॥ रहाउ ॥

Hari binu doojaa ko nahee eko naamu dhiaai ||1|| rahaau ||

ਪ੍ਰਭੂ ਤੋਂ ਬਿਨਾ ਕੋਈ ਹੋਰ (ਰਾਖਾ) ਨਹੀਂ ਹੈ । (ਹੇ ਮਨ!) ਪ੍ਰਭੂ ਦਾ ਨਾਮ ਸਿਮਰ ॥੧॥ ਰਹਾਉ ॥

उस एक परमात्मा के नाम का ध्यान करो, क्योंकि उस हरि के बिना अन्य कोई नहीं है ॥१॥ रहाउ ॥

Without the Lord, there is no other at all. Meditate on the One and only Naam, the Name of the Lord. ||1|| Pause ||

Guru Arjan Dev ji / Raag Sriraag / / Guru Granth Sahib ji - Ang 46


ਕੀਮਤਿ ਕਹਣੁ ਨ ਜਾਈਐ ਸਾਗਰੁ ਗੁਣੀ ਅਥਾਹੁ ॥

कीमति कहणु न जाईऐ सागरु गुणी अथाहु ॥

Keemati kaha(nn)u na jaaeeai saagaru gu(nn)ee athaahu ||

ਪਰਮਾਤਮਾ (ਸਾਰੇ) ਗੁਣਾਂ ਦਾ ਸਮੁੰਦਰ ਹੈ, (ਐਸਾ ਸਮੁੰਦਰ ਹੈ ਜਿਸ ਦੀ) ਡੂੰਘਾਈ ਲੱਭ ਨਹੀਂ ਸਕਦੀ । ਉਸ ਦਾ ਮੁੱਲ ਹੀ ਦੱਸਿਆ ਨਹੀਂ ਜਾ ਸਕਦਾ (ਭਾਵ, ਕੀਮਤੀ ਤੋਂ ਕੀਮਤੀ ਭੀ ਕੋਈ ਐਸੀ ਸ਼ੈ ਨਹੀਂ ਜਿਸ ਦੇ ਵੱਟੇ ਪਰਮਾਤਮਾ ਮਿਲ ਸਕੇ) ।

उस परमेश्वर का मूल्यांकन कदापि नहीं किया जा सकता। क्योंकि वह परमात्मा अथाह गुणों का सागर है।

His Value cannot be estimated; He is the Vast Ocean of Excellence.

Guru Arjan Dev ji / Raag Sriraag / / Guru Granth Sahib ji - Ang 46

ਵਡਭਾਗੀ ਮਿਲੁ ਸੰਗਤੀ ਸਚਾ ਸਬਦੁ ਵਿਸਾਹੁ ॥

वडभागी मिलु संगती सचा सबदु विसाहु ॥

Vadabhaagee milu sanggatee sachaa sabadu visaahu ||

ਹੇ (ਮੇਰੇ) ਭਾਗਾਂ ਵਾਲੇ (ਮਨ!) ਸਾਧ ਸੰਗਤਿ ਵਿਚ ਮਿਲ ਬੈਠ, (ਤੇ ਉਥੋਂ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ (ਦਾ ਸੌਦਾ) ਖ਼ਰੀਦ ।

सौभाग्य के कारण तुम सत्संग में मिल जाओ तथा वहाँ से श्रद्धा रूपी मूल्य देकर गुरु से सत्य उपदेश खरीद लो।

O most fortunate ones, join the Sangat, the Blessed Congregation; purchase the True Word of the Shabad.

Guru Arjan Dev ji / Raag Sriraag / / Guru Granth Sahib ji - Ang 46

ਕਰਿ ਸੇਵਾ ਸੁਖ ਸਾਗਰੈ ਸਿਰਿ ਸਾਹਾ ਪਾਤਿਸਾਹੁ ॥੨॥

करि सेवा सुख सागरै सिरि साहा पातिसाहु ॥२॥

Kari sevaa sukh saagarai siri saahaa paatisaahu ||2||

(ਸਾਧ ਸੰਗਤਿ ਵਿਚੋਂ ਜਾਚ ਸਿੱਖ ਕੇ) ਸੁੱਖਾਂ ਦੇ ਸਮੁੰਦਰ ਪ੍ਰਭੂ ਦੀ ਸੇਵਾ-ਭਗਤੀ ਕਰ, ਉਹ ਪ੍ਰਭੂ (ਦੁਨੀਆ ਦੇ) ਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ ॥੨॥

उस सुखों के सागर की सेवा कर अर्थात् श्रद्धा सहित उस परमात्मा की आराधना कर, वह राजाओं का भी महाराजा सबसे बड़ा मालिक है॥ २॥

Serve the Lord, the Ocean of Peace, the Supreme Lord over kings and emperors. ||2||

Guru Arjan Dev ji / Raag Sriraag / / Guru Granth Sahib ji - Ang 46


ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ ॥

चरण कमल का आसरा दूजा नाही ठाउ ॥

Chara(nn) kamal kaa aasaraa doojaa naahee thaau ||

(ਹੇ ਪਾਰਬ੍ਰਹਮ! ਮੈਨੂੰ ਤੇਰੇ ਹੀ) ਸੋਹਣੇ ਚਰਨਾਂ ਦਾ ਆਸਰਾ ਹੈ, (ਤੈਥੋਂ ਬਿਨਾ) ਮੇਰਾ ਕੋਈ ਹੋਰ ਥਾਂ ਨਹੀਂ ਹੈ ।

हमें प्रभु के चरण कवलों का सहारा है क्योंकि उसके अतिरिक्त अन्य कोई ठिकाना नहीं।

I take the Support of the Lord's Lotus Feet; there is no other place of rest for me.

Guru Arjan Dev ji / Raag Sriraag / / Guru Granth Sahib ji - Ang 46

ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ ॥

मै धर तेरी पारब्रहम तेरै ताणि रहाउ ॥

Mai dhar teree paarabrham terai taa(nn)i rahaau ||

ਮੈਨੂੰ ਤੇਰੀ ਹੀ ਓਟ ਹੈ, ਮੈਂ ਤੇਰੇ (ਦਿੱਤੇ) ਬਲ ਨਾਲ ਹੀ ਜੀਊਂਦਾ ਹਾਂ ।

हे परमेश्वर ! तुम्हारी शक्ति से ही मेरा अस्तित्व है। मुझे आपका ही आश्रय है और आपके सत्य द्वारा ही मैं जीवित हूँ।

I lean upon You as my Support, O Supreme Lord God. I exist only by Your Power.

Guru Arjan Dev ji / Raag Sriraag / / Guru Granth Sahib ji - Ang 46

ਨਿਮਾਣਿਆ ਪ੍ਰਭੁ ਮਾਣੁ ਤੂੰ ਤੇਰੈ ਸੰਗਿ ਸਮਾਉ ॥੩॥

निमाणिआ प्रभु माणु तूं तेरै संगि समाउ ॥३॥

Nimaa(nn)iaa prbhu maa(nn)u toonn terai sanggi samaau ||3||

ਹੇ ਪ੍ਰਭੂ! ਜਿਨ੍ਹਾਂ ਨੂੰ ਜਗਤ ਵਿਚ ਕੋਈ ਆਦਰ-ਮਾਨ ਨਹੀਂ ਦੇਂਦਾ, ਤੂੰ ਉਹਨਾਂ ਦਾ ਭੀ ਮਾਣ (ਦਾ ਵਸੀਲਾ) ਹੈਂ । (ਮਿਹਰ ਕਰ) ਮੈਂ ਤੇਰੇ ਚਰਨਾਂ ਵਿਚ ਲੀਨ ਰਹਾਂ ॥੩॥

हे प्रभु ! सम्मानहीनों का ही तू सम्मान है जिन पर तुम्हारी कृपा हुई है, वह तुझ में ही विलीन हुए हैं।॥३॥

O God, You are the Honor of the dishonored. I seek to merge with You. ||3||

Guru Arjan Dev ji / Raag Sriraag / / Guru Granth Sahib ji - Ang 46


ਹਰਿ ਜਪੀਐ ਆਰਾਧੀਐ ਆਠ ਪਹਰ ਗੋਵਿੰਦੁ ॥

हरि जपीऐ आराधीऐ आठ पहर गोविंदु ॥

Hari japeeai aaraadheeai aath pahar govinddu ||

(ਹੇ ਮੇਰੇ ਮਨ!) ਅੱਠੇ ਪਹਰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਅਤੇ ਗੋਬਿੰਦ ਨੂੰ ਆਰਾਧਣਾ ਚਾਹੀਦਾ ਹੈ ।

गोविन्द को आठों प्रहर जपते रहना चाहिए, उसकी आराधना करनी चाहिए।

Chant the Lord's Name and contemplate the Lord of the World, twenty-four hours a day.

Guru Arjan Dev ji / Raag Sriraag / / Guru Granth Sahib ji - Ang 46

ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦੁ ॥

जीअ प्राण तनु धनु रखे करि किरपा राखी जिंदु ॥

Jeea praa(nn) tanu dhanu rakhe kari kirapaa raakhee jinddu ||

ਪਰਮਾਤਮਾ (ਸਰਨ ਆਏ) ਜੀਵਾਂ ਦੇ ਪ੍ਰਾਣਾਂ ਨੂੰ (ਵਿਕਾਰਾਂ ਤੋਂ) ਬਚਾਂਦਾ ਹੈ, ਗਿਆਨ-ਇੰਦ੍ਰਿਆਂ ਨੂੰ (ਵਿਕਾਰਾਂ ਤੋਂ) ਬਚਾਂਦਾ ਹੈ, ਉਹਨਾਂ ਦੇ ਨਾਮ-ਧਨ ਦੀ ਰਾਖੀ ਕਰਦਾ ਹੈ । (ਸਰਨ ਆਏ ਜੀਵ ਦੀ) ਜਿੰਦ ਨੂੰ ਮਿਹਰ ਕਰ ਕੇ (ਵਿਕਾਰਾਂ ਤੋਂ) ਬਚਾਂਦਾ ਹੈ ।

भगवान अपनी कृपा करके जीवों के प्राणों, तन, धन की विषय-विकारों से रक्षा करता है।

He preserves our soul, our breath of life, body and wealth. By His Grace, He protects our soul.

Guru Arjan Dev ji / Raag Sriraag / / Guru Granth Sahib ji - Ang 46

ਨਾਨਕ ਸਗਲੇ ਦੋਖ ਉਤਾਰਿਅਨੁ ਪ੍ਰਭੁ ਪਾਰਬ੍ਰਹਮ ਬਖਸਿੰਦੁ ॥੪॥੧੨॥੮੨॥

नानक सगले दोख उतारिअनु प्रभु पारब्रहम बखसिंदु ॥४॥१२॥८२॥

Naanak sagale dokh utaarianu prbhu paarabrham bakhasinddu ||4||12||82||

ਹੇ ਨਾਨਕ! ਪ੍ਰਭੂ ਪਾਰਬ੍ਰਹਮ ਬਖ਼ਸ਼ਣਹਾਰ ਹੈ, ਉਹ (ਸਰਨ ਆਇਆਂ ਦੇ) ਸਾਰੇ ਪਾਪ ਦੂਰ ਕਰ ਦੇਂਦਾ ਹੈ ॥੪॥੧੨॥੮੨॥

हे नानक ! परमात्मा ने मेरे समस्त पाप दूर कर दिए हैं, चूकि वह पारब्रह्म क्षमाशील है॥ ४॥ १२॥ ६२॥

O Nanak, all pain has been washed away, by the Supreme Lord God, the Forgiver. ||4||12||82||

Guru Arjan Dev ji / Raag Sriraag / / Guru Granth Sahib ji - Ang 46


ਸਿਰੀਰਾਗੁ ਮਹਲਾ ੫ ॥

सिरीरागु महला ५ ॥

Sireeraagu mahalaa 5 ||

श्रीरागु महला ५ ॥

Siree Raag, Fifth Mehl:

Guru Arjan Dev ji / Raag Sriraag / / Guru Granth Sahib ji - Ang 46

ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ ॥

प्रीति लगी तिसु सच सिउ मरै न आवै जाइ ॥

Preeti lagee tisu sach siu marai na aavai jaai ||

ਹੇ ਮਾਂ! ਮੇਰੀ ਪ੍ਰੀਤਿ (ਹੁਣ) ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਲੱਗ ਗਈ ਹੈ, ਜੋ ਕਦੇ ਮਰਦਾ ਨਹੀਂ, ਜੋ ਨਾਹ ਜੰਮਦਾ ਹੈ ਨਾਹ ਮਰਦਾ ਹੈ ।

भक्तों की उस परमसत्य परमात्मा से प्रीति लगी है, जो न कभी जन्म लेता है और न ही मरता है।

I have fallen in love with the True Lord. He does not die, He does not come and go.

Guru Arjan Dev ji / Raag Sriraag / / Guru Granth Sahib ji - Ang 46

ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਇ ॥

ना वेछोड़िआ विछुड़ै सभ महि रहिआ समाइ ॥

Naa vechho(rr)iaa vichhu(rr)ai sabh mahi rahiaa samaai ||

ਉਹ ਵਿਛੋੜਿਆਂ ਵਿਛੁੜਦਾ ਭੀ ਨਹੀਂ । (ਹੇ ਮਾਂ!) ਉਹ ਪਰਮਾਤਮਾ ਸਭ ਜੀਵਾਂ ਵਿਚ ਸਮਾ ਰਿਹਾ ਹੈ ।

जुदा किए भी वह जुदा नहीं होता क्योंकि वह परमात्मा कण-कण में विद्यमान है।

In separation, He is not separated from us; He is pervading and permeating amongst all.

Guru Arjan Dev ji / Raag Sriraag / / Guru Granth Sahib ji - Ang 46

ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ ॥

दीन दरद दुख भंजना सेवक कै सत भाइ ॥

Deen darad dukh bhanjjanaa sevak kai sat bhaai ||

(ਹੇ ਮਾਂ!) ਗਰੀਬਾਂ ਦੇ ਦਰਦ ਦੁੱਖ ਨਾਸ ਕਰਨ ਵਾਲਾ ਉਹ ਪ੍ਰਭੂ ਸੇਵਕ ਨੂੰ ਉਸ ਦੀ ਭਲੀ ਭਾਵਨਾ ਨਾਲ ਮਿਲਦਾ ਹੈ ।

वह प्रभुअनाथों के दुःख-दर्द नाश करता है और अपने भक्तों को आदर-सहित मिलता है।

He is the Destroyer of the pain and suffering of the meek. He bears True Love for His servants.

Guru Arjan Dev ji / Raag Sriraag / / Guru Granth Sahib ji - Ang 46

ਅਚਰਜ ਰੂਪੁ ਨਿਰੰਜਨੋ ਗੁਰਿ ਮੇਲਾਇਆ ਮਾਇ ॥੧॥

अचरज रूपु निरंजनो गुरि मेलाइआ माइ ॥१॥

Acharaj roopu niranjjano guri melaaiaa maai ||1||

ਉਸ ਪ੍ਰਭੂ ਦਾ ਸੁੰਦਰ ਰੂਪ ਹੈ, ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ । ਹੇ ਮਾਂ! ਉਹ ਪਰਮਾਤਮਾ ਮੈਨੂੰ (ਮੇਰੇ) ਗੁਰੂ ਨੇ ਮਿਲਾ ਦਿੱਤਾ ਹੈ ॥੧॥

हे मेरी माता ! वह माया रहित प्रभु आश्चर्यजनक स्वरूप वाला है तथा गुरु ने आकर मुझे उससे मिला दिया है॥१॥

Wondrous is the Form of the Immaculate One. Through the Guru, I have met Him, O my mother! ||1||

Guru Arjan Dev ji / Raag Sriraag / / Guru Granth Sahib ji - Ang 46


ਭਾਈ ਰੇ ਮੀਤੁ ਕਰਹੁ ਪ੍ਰਭੁ ਸੋਇ ॥

भाई रे मीतु करहु प्रभु सोइ ॥

Bhaaee re meetu karahu prbhu soi ||

ਹੇ ਭਾਈ! (ਤੂੰ ਭੀ) ਉਸੇ ਪ੍ਰਭੂ ਨੂੰ ਆਪਣਾ ਮਿੱਤਰ ਬਣਾ ।

हे भाई ! उस परमेश्वर को अपना मित्र बना।

O Siblings of Destiny, make God your Friend.

Guru Arjan Dev ji / Raag Sriraag / / Guru Granth Sahib ji - Ang 46


Download SGGS PDF Daily Updates ADVERTISE HERE