ANG 40, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸਹਸ ਸਿਆਣਪ ਕਰਿ ਰਹੇ ਮਨਿ ਕੋਰੈ ਰੰਗੁ ਨ ਹੋਇ ॥

सहस सिआणप करि रहे मनि कोरै रंगु न होइ ॥

Sahas siaa(nn)ap kari rahe mani korai ranggu na hoi ||

(ਤਪ ਆਦਿਕ ਵਾਲੀਆਂ) ਹਜ਼ਾਰਾਂ ਸਿਆਣਪਾਂ (ਜੇਹੜੇ ਲੋਕ) ਕਰਦੇ ਹਨ (ਉਹਨਾਂ ਦਾ ਮਨ ਪ੍ਰਭੂ-ਪ੍ਰੇਮ ਵਲੋਂ ਕੋਰਾ ਹੀ ਰਹਿੰਦਾ ਹੈ, ਤੇ) ਜੇ ਮਨ (ਪ੍ਰਭੂ-ਪ੍ਰੇਮ ਤੋਂ) ਕੋਰਾ ਹੀ ਰਹੇ ਤਾਂ ਨਾਮ ਰੰਗ ਨਹੀਂ ਚੜ੍ਹਦਾ ।

हजार चतुराईयों का प्रयोग करके प्राणी असफल हो गए हैं। उनके कोरे मन पर ईश्वर के प्रेम का रंग धारण नहीं हुआ।

Thousands of clever mental tricks have been tried, but still, the raw and undisciplined mind does not absorb the Color of the Lord's Love.

Guru Ramdas ji / Raag Sriraag / / Guru Granth Sahib ji - Ang 40

ਕੂੜਿ ਕਪਟਿ ਕਿਨੈ ਨ ਪਾਇਓ ਜੋ ਬੀਜੈ ਖਾਵੈ ਸੋਇ ॥੩॥

कूड़ि कपटि किनै न पाइओ जो बीजै खावै सोइ ॥३॥

Koo(rr)i kapati kinai na paaio jo beejai khaavai soi ||3||

ਮਾਇਆ ਦੇ ਮੋਹ ਵਿਚ ਫਸੇ ਰਹਿ ਕੇ (ਬਾਹਰੋਂ ਹਠ-ਕਰਮਾਂ ਦੀ) ਠੱਗੀ ਨਾਲ ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ । (ਇਹ ਪੱਕਾ ਨਿਯਮ ਹੈ ਕਿ) ਜੋ ਕੁਝ ਕੋਈ ਬੀਜਦਾ ਹੈ ਉਹੀ ਉਹ ਖਾਂਦਾ ਹੈ ॥੩॥

झूठ एवं छल-कपट का प्रयोग करके कोई भी प्राणी परमेश्वर को नहीं पा सकता। प्राणी जैसे बीज बोता है वैसा ही फल उसे प्राप्त होता है॥ ३॥

By falsehood and deception, none have found Him. Whatever you plant, you shall eat. ||3||

Guru Ramdas ji / Raag Sriraag / / Guru Granth Sahib ji - Ang 40


ਸਭਨਾ ਤੇਰੀ ਆਸ ਪ੍ਰਭੁ ਸਭ ਜੀਅ ਤੇਰੇ ਤੂੰ ਰਾਸਿ ॥

सभना तेरी आस प्रभु सभ जीअ तेरे तूं रासि ॥

Sabhanaa teree aas prbhu sabh jeea tere toonn raasi ||

ਹੇ ਪ੍ਰਭੂ! (ਸੰਸਾਰ-ਸਮੁੰਦਰ ਤੋਂ ਬਚਣ ਵਾਸਤੇ) ਸਭ ਜੀਵਾਂ ਨੂੰ ਤੇਰੀ (ਸਹੈਤਾ ਦੀ) ਹੀ ਆਸ ਹੈ, ਸਭ ਜੀਵ ਤੇਰੇ ਹੀ (ਪੈਦਾ ਕੀਤੇ ਹੋਏ) ਹਨ, ਤੂੰ ਹੀ (ਸਭ ਜੀਵਾਂ ਦੀ ਆਤਮਕ) ਰਾਸ ਪੂੰਜੀ ਹੈਂ ।

हे पारब्रह्म ! इस जगत् के समस्त प्राणी तुम्हारे ही हैं, उन जीवों की समस्त पूँजी तुम ही हो और तुम्हीं से उनकी आशा-उम्मीद हैं।

O God, You are the Hope of all. All beings are Yours; You are the Wealth of all.

Guru Ramdas ji / Raag Sriraag / / Guru Granth Sahib ji - Ang 40

ਪ੍ਰਭ ਤੁਧਹੁ ਖਾਲੀ ਕੋ ਨਹੀ ਦਰਿ ਗੁਰਮੁਖਾ ਨੋ ਸਾਬਾਸਿ ॥

प्रभ तुधहु खाली को नही दरि गुरमुखा नो साबासि ॥

Prbh tudhahu khaalee ko nahee dari guramukhaa no saabaasi ||

ਹੇ ਪ੍ਰਭੂ! ਤੇਰੇ ਦਰ ਤੋਂ ਕੋਈ ਖ਼ਾਲੀ ਨਹੀਂ ਮੁੜਦਾ, ਗੁਰੂ ਦੀ ਸਰਨ ਪੈਣ ਵਾਲੇ ਬੰਦਿਆਂ ਨੂੰ ਤੇਰੇ ਦਰ ਤੇ ਆਦਰ ਮਾਣ ਮਿਲਦਾ ਹੈ ।

हे अकालपुरुष ! तेरी शरण में आने वाला प्राणी कदापि खाली हाथ नहीं जाता, तुम कृपालु एवं दयालु हो। तेरे दर में आने वाला गुरमुख प्रशस्ति का अधिकारी बन जाता है।

O God, none return from You empty-handed; at Your Door, the Gurmukhs are praised and acclaimed.

Guru Ramdas ji / Raag Sriraag / / Guru Granth Sahib ji - Ang 40

ਬਿਖੁ ਭਉਜਲ ਡੁਬਦੇ ਕਢਿ ਲੈ ਜਨ ਨਾਨਕ ਕੀ ਅਰਦਾਸਿ ॥੪॥੧॥੬੫॥

बिखु भउजल डुबदे कढि लै जन नानक की अरदासि ॥४॥१॥६५॥

Bikhu bhaujal dubade kadhi lai jan naanak kee aradaasi ||4||1||65||

ਹੇ ਪ੍ਰਭੂ! ਤੇਰੇ ਦਾਸ ਨਾਨਕ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਤੂੰ ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਜ਼ਹਰ ਵਿਚ ਡੁੱਬਦੇ ਜੀਵਾਂ ਨੂੰ ਆਪ ਕੱਢ ਲੈ ॥੪॥੧॥੬੫॥ {39-40}

गुरु जी वचन करते हैं कि हे परमेश्वर ! मेरी सादर विनती है कि मनुष्य पापों के भयानक समुद्र के भीतर डूब रहे हैं, इनकी रक्षा करो। हे प्रभु ! जगत् के जीवों को भवसागर में डूबने से बचा लो॥ ४॥ १॥ ६५॥

In the terrifying world-ocean of poison, people are drowning-please lift them up and save them! This is servant Nanak's humble prayer. ||4||1||65||

Guru Ramdas ji / Raag Sriraag / / Guru Granth Sahib ji - Ang 40


ਸਿਰੀਰਾਗੁ ਮਹਲਾ ੪ ॥

सिरीरागु महला ४ ॥

Sireeraagu mahalaa 4 ||

श्रीरागु महला ੪ ॥

Siree Raag, Fourth Mehl:

Guru Ramdas ji / Raag Sriraag / / Guru Granth Sahib ji - Ang 40

ਨਾਮੁ ਮਿਲੈ ਮਨੁ ਤ੍ਰਿਪਤੀਐ ਬਿਨੁ ਨਾਮੈ ਧ੍ਰਿਗੁ ਜੀਵਾਸੁ ॥

नामु मिलै मनु त्रिपतीऐ बिनु नामै ध्रिगु जीवासु ॥

Naamu milai manu tripateeai binu naamai dhrigu jeevaasu ||

(ਜਿਸ ਮਨੁੱਖ ਨੂੰ ਪਰਮਾਤਮਾ ਦਾ) ਨਾਮ ਮਿਲ ਜਾਂਦਾ ਹੈ (ਉਸ ਦਾ) ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰਜ ਜਾਂਦਾ ਹੈ । ਨਾਮ ਤੋਂ ਸੁੰਞਾ ਜੀਊਣਾ ਫਿਟਕਾਰ-ਜੋਗ ਹੈ (ਨਾਮ ਤੋਂ ਖ਼ਾਲੀ ਰਹਿ ਕੇ ਜ਼ਿੰਦਗੀ ਦੇ ਗੁਜ਼ਾਰਿਆਂ ਫਿਟਕਾਰਾਂ ਹੀ ਪੈਂਦੀਆਂ ਹਨ) ।

भगवान का नाम मिलने से मन तृप्त हो जाता है लेकिन नामविहीन मनुष्य का जीवन धिक्कार योग्य है।

Receiving the Naam, the mind is satisfied; without the Naam, life is cursed.

Guru Ramdas ji / Raag Sriraag / / Guru Granth Sahib ji - Ang 40

ਕੋਈ ਗੁਰਮੁਖਿ ਸਜਣੁ ਜੇ ਮਿਲੈ ਮੈ ਦਸੇ ਪ੍ਰਭੁ ਗੁਣਤਾਸੁ ॥

कोई गुरमुखि सजणु जे मिलै मै दसे प्रभु गुणतासु ॥

Koee guramukhi saja(nn)u je milai mai dase prbhu gu(nn)ataasu ||

ਜੇ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਭਲਾ ਮਨੁੱਖ ਮੈਨੂੰ ਮਿਲ ਪਵੇ, ਤੇ ਮੈਨੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਦੱਸ ਪਾ ਦੇਵੇ,

इस बारे गुरु जी उत्तर देते हैं कि यदि सतिगुरु से मिलन हो जाए तो वही मुझे गुणनिधान ईश्वर के बारे में ज्ञान प्रदान करे।

If I meet the Gurmukh, my Spiritual Friend, he will show me God, the Treasure of Excellence.

Guru Ramdas ji / Raag Sriraag / / Guru Granth Sahib ji - Ang 40

ਹਉ ਤਿਸੁ ਵਿਟਹੁ ਚਉ ਖੰਨੀਐ ਮੈ ਨਾਮ ਕਰੇ ਪਰਗਾਸੁ ॥੧॥

हउ तिसु विटहु चउ खंनीऐ मै नाम करे परगासु ॥१॥

Hau tisu vitahu chau khanneeai mai naam kare paragaasu ||1||

ਮੇਰੇ ਅੰਦਰ ਪ੍ਰਭੂ ਨਾਮ ਦਾ ਚਾਨਣ ਕਰ ਦੇਵੇ, ਮੈਂ ਉਸ ਤੋਂ ਕੁਰਬਾਨ ਹੋਣ ਨੂੰ ਤਿਆਰ ਹਾਂ ॥੧॥

जो मुझे नाम का आलोक दे मैं उस पर चार टुकड़े होकर कुर्बान जाऊँ ॥ १॥

I am every bit a sacrifice to one who reveals to me the Naam. ||1||

Guru Ramdas ji / Raag Sriraag / / Guru Granth Sahib ji - Ang 40


ਮੇਰੇ ਪ੍ਰੀਤਮਾ ਹਉ ਜੀਵਾ ਨਾਮੁ ਧਿਆਇ ॥

मेरे प्रीतमा हउ जीवा नामु धिआइ ॥

Mere preetamaa hau jeevaa naamu dhiaai ||

ਹੇ ਮੇਰੇ ਪ੍ਰੀਤਮ-ਪ੍ਰਭੂ! ਤੇਰਾ ਨਾਮ ਸਿਮਰ ਕੇ ਹੀ ਮੈਂ ਆਤਮਕ ਜੀਵਨ ਜੀਊ ਸਕਦਾ ਹਾਂ ।

हे मेरे प्रियतम प्रभु! नाम-सिमरन से ही मेरा यह समूचा जीवन है।

O my Beloved, I live by meditating on Your Name.

Guru Ramdas ji / Raag Sriraag / / Guru Granth Sahib ji - Ang 40

ਬਿਨੁ ਨਾਵੈ ਜੀਵਣੁ ਨਾ ਥੀਐ ਮੇਰੇ ਸਤਿਗੁਰ ਨਾਮੁ ਦ੍ਰਿੜਾਇ ॥੧॥ ਰਹਾਉ ॥

बिनु नावै जीवणु ना थीऐ मेरे सतिगुर नामु द्रिड़ाइ ॥१॥ रहाउ ॥

Binu naavai jeeva(nn)u naa theeai mere satigur naamu dri(rr)aai ||1|| rahaau ||

ਹੇ ਮੇਰੇ ਸਤਿਗੁਰੂ! (ਮੇਰੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਕਰ ਦੇ (ਕਿਉਂਕਿ) ਪ੍ਰਭੂ-ਨਾਮ ਤੋਂ ਬਿਨਾ ਆਤਮਕ ਜੀਵਨ ਨਹੀਂ ਬਣ ਸਕਦਾ ॥੧॥ ਰਹਾਉ ॥

नाम के बिना मनुष्य जीवन व्यर्थ है। इसलिए हे मेरे सतिगुरु ! मुझ पर प्रभु के नाम का रहस्य दृढ़ करवा दो॥ १॥ रहाउ॥

Without Your Name, my life does not even exist. My True Guru has implanted the Naam within me. ||1|| Pause ||

Guru Ramdas ji / Raag Sriraag / / Guru Granth Sahib ji - Ang 40


ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ ॥

नामु अमोलकु रतनु है पूरे सतिगुर पासि ॥

Naamu amolaku ratanu hai poore satigur paasi ||

ਪਰਮਾਤਮਾ ਦਾ ਨਾਮ ਇਕ ਐਸਾ ਰਤਨ ਹੈ, ਜਿਸ ਜਿਹੀ ਕੀਮਤੀ ਸ਼ੈ ਹੋਰ ਕੋਈ ਨਹੀਂ ਹੈ, ਇਹ ਨਾਮ ਪੂਰੇ ਗੁਰੂ ਦੇ ਪਾਸ ਹੀ ਹੈ ।

भगवान का नाम अमूल्य रत्न है, जो सतिगुरु के पास विद्यमान है।

The Naam is a Priceless Jewel; it is with the Perfect True Guru.

Guru Ramdas ji / Raag Sriraag / / Guru Granth Sahib ji - Ang 40

ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ ॥

सतिगुर सेवै लगिआ कढि रतनु देवै परगासि ॥

Satigur sevai lagiaa kadhi ratanu devai paragaasi ||

ਜੇ ਗੁਰੂ ਦੀ ਦੱਸੀ ਸੇਵਾ ਵਿਚ ਲੱਗ ਜਾਈਏ, ਤਾਂ ਉਹ ਹਿਰਦੇ ਵਿਚ ਗਿਆਨ ਦਾ ਚਾਨਣ ਕਰ ਕੇ (ਆਪਣੇ ਪਾਸੋਂ ਨਾਮ-) ਰਤਨ ਕੱਢ ਕੇ ਦੇਂਦਾ ਹੈ ।

सतिगुरु वह उज्ज्वल नाम रूपी रत्न निकाल कर प्रकाशमान कर देते है, जो उनकी श्रद्धापूर्वक सेवा करता है।

When one is enjoined to serve the True Guru, He brings out this Jewel and bestows this enlightenment.

Guru Ramdas ji / Raag Sriraag / / Guru Granth Sahib ji - Ang 40

ਧੰਨੁ ਵਡਭਾਗੀ ਵਡ ਭਾਗੀਆ ਜੋ ਆਇ ਮਿਲੇ ਗੁਰ ਪਾਸਿ ॥੨॥

धंनु वडभागी वड भागीआ जो आइ मिले गुर पासि ॥२॥

Dhannu vadabhaagee vad bhaageeaa jo aai mile gur paasi ||2||

(ਇਸ ਵਾਸਤੇ) ਉਹ ਮਨੁੱਖ ਭਾਗਾਂ ਵਾਲੇ ਹਨ, ਬੜੇ ਭਾਗਾਂ ਵਾਲੇ ਹਨ, ਸ਼ਲਾਘਾ-ਜੋਗ ਹਨ, ਜੇਹੜੇ ਆ ਕੇ ਗੁਰੂ ਦੀ ਸਰਨ ਪੈਂਦੇ ਹਨ ॥੨॥

भाग्यवानों में भी सौभाग्यशाली वे धन्य हैं, जो गुरु के पास आकर उनसे मिलते हैं और नाम रूपी उस खजाने को प्राप्त कर लेते हैं ॥२॥

Blessed, and most fortunate of the very fortunate, are those who come to meet the Guru. ||2||

Guru Ramdas ji / Raag Sriraag / / Guru Granth Sahib ji - Ang 40


ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ ਵਸਿ ਕਾਲ ॥

जिना सतिगुरु पुरखु न भेटिओ से भागहीण वसि काल ॥

Jinaa satiguru purakhu na bhetio se bhaagahee(nn) vasi kaal ||

(ਪਰ) ਜਿਨ੍ਹਾਂ ਮਨੁੱਖਾਂ ਨੂੰ ਅਕਾਲ-ਪੁਰਖ ਦਾ ਰੂਪ ਸਤਿਗੁਰੂ ਕਦੇ ਨਹੀਂ ਮਿਲਿਆ, ਉਹ ਮੰਦ-ਭਾਗੀ ਹਨ ਉਹ ਆਤਮਕ ਮੌਤ ਦੇ ਵੱਸ ਵਿਚ ਰਹਿੰਦੇ ਹਨ ।

जो प्राणी सतिगुरु महापुरुष के मिलन से वंचित हैं, वे भाग्यहीन काल (मृत्यु) के अधीन हैं।

Those who have not met the Primal Being, the True Guru, are most unfortunate, and are subject to death.

Guru Ramdas ji / Raag Sriraag / / Guru Granth Sahib ji - Ang 40

ਓਇ ਫਿਰਿ ਫਿਰਿ ਜੋਨਿ ਭਵਾਈਅਹਿ ਵਿਚਿ ਵਿਸਟਾ ਕਰਿ ਵਿਕਰਾਲ ॥

ओइ फिरि फिरि जोनि भवाईअहि विचि विसटा करि विकराल ॥

Oi phiri phiri joni bhavaaeeahi vichi visataa kari vikaraal ||

ਉਹ ਵਿਕਾਰਾਂ ਦੇ ਗੰਦ ਵਿਚ ਪਏ ਰਹਿਣ ਦੇ ਕਾਰਨ ਭਿਆਨਕ ਆਤਮਕ ਜੀਵਨ ਵਾਲੇ ਬਣਾ ਕੇ ਮੁੜ ਮੁੜ ਜਨਮ-ਮਰਨ ਦੇ ਗੇੜ ਵਿਚ ਪਾਏ ਜਾਂਦੇ ਹਨ ।

ऐसे प्राणी पुनः पुनः जन्म-मरण के चक्कर में पड़कर विभिन्न योनियों में भटकते रहते हैं। ऐसे प्राणी मलिनता के भयानक कीट बने पड़े हैं।

They wander in reincarnation over and over again, as the most disgusting maggots in manure.

Guru Ramdas ji / Raag Sriraag / / Guru Granth Sahib ji - Ang 40

ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧੁ ਚੰਡਾਲ ॥੩॥

ओना पासि दुआसि न भिटीऐ जिन अंतरि क्रोधु चंडाल ॥३॥

Onaa paasi duaasi na bhiteeai jin anttari krodhu chanddaal ||3||

(ਹੇ ਭਾਈ! ਨਾਮ ਤੋਂ ਸੱਖਣੇ) ਜਿਨ੍ਹਾਂ ਮਨੁੱਖਾਂ ਦੇ ਅੰਦਰ ਚੰਡਾਲ ਕ੍ਰੋਧ ਵੱਸਦਾ ਰਹਿੰਦਾ ਹੈ ਉਹਨਾਂ ਦੇ ਕਦੇ ਨੇੜੇ ਨਹੀਂ ਢੁੱਕਣਾ ਚਾਹੀਦਾ ॥੩॥

उनके समीप आकर छूना भी नहीं चाहिए, क्योंकि हृदय के भीतर दुश्वृतियाँ पनपती हैं॥ ३॥

Do not meet with, or even approach those people, whose hearts are filled with horrible anger. ||3||

Guru Ramdas ji / Raag Sriraag / / Guru Granth Sahib ji - Ang 40


ਸਤਿਗੁਰੁ ਪੁਰਖੁ ਅੰਮ੍ਰਿਤ ਸਰੁ ਵਡਭਾਗੀ ਨਾਵਹਿ ਆਇ ॥

सतिगुरु पुरखु अम्रित सरु वडभागी नावहि आइ ॥

Satiguru purakhu ammmrit saru vadabhaagee naavahi aai ||

(ਪਰ ਇਹ ਵਿਕਾਰਾਂ ਦਾ ਗੰਦ, ਇਹ ਚੰਡਾਲ ਕ੍ਰੋਧ ਆਦਿਕ ਦਾ ਪ੍ਰਭਾਵ ਤੀਰਥਾਂ ਤੇ ਨ੍ਹ੍ਹਾਤਿਆਂ ਦੂਰ ਨਹੀਂ ਹੋ ਸਕਦਾ) ਅਕਾਲ-ਪੁਰਖ ਦਾ ਰੂਪ ਸਤਿਗੁਰੂ ਹੀ ਅੰਮ੍ਰਿਤ ਦਾ ਸਰੋਵਰ ਹੈ । ਜੇਹੜੇ ਬੰਦੇ ਇਸ ਤੀਰਥ ਉੱਤੇ ਆ ਕੇ ਇਸ਼ਨਾਨ ਕਰਦੇ ਹਨ ਉਹ ਵੱਡੇ ਭਾਗਾਂ ਵਾਲੇ ਹਨ ।

महापुरुष सतिगुरु अमृत के सरोवर हैं, जहाँ पर भाग्यशाली इसमें आकर स्नान करते हैं। अर्थात् उनकी कृपा-दृष्टि से कृपा-पात्र बनते हैं।

The True Guru, the Primal Being, is the Pool of Ambrosial Nectar. The very fortunate ones come to bathe in it.

Guru Ramdas ji / Raag Sriraag / / Guru Granth Sahib ji - Ang 40

ਉਨ ਜਨਮ ਜਨਮ ਕੀ ਮੈਲੁ ਉਤਰੈ ਨਿਰਮਲ ਨਾਮੁ ਦ੍ਰਿੜਾਇ ॥

उन जनम जनम की मैलु उतरै निरमल नामु द्रिड़ाइ ॥

Un janam janam kee mailu utarai niramal naamu dri(rr)aai ||

(ਗੁਰੂ ਦੀ ਸਰਨ ਪੈ ਕੇ) ਪਵਿਤ੍ਰ ਪ੍ਰਭੂ-ਨਾਮ ਹਿਰਦੇ ਵਿਚ ਪੱਕਾ ਕਰਨ ਦੇ ਕਾਰਨ ਉਹਨਾਂ (ਵਡ-ਭਾਗੀਆਂ) ਦੀ ਜਨਮਾਂ ਜਨਮਾਂਤਰਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ ।

उनकी जन्म-जन्मांतर की मलिनता धुल जाती है और उनके भीतर पवित्र नाम सुदृढ़ हो जाता है।

The filth of many incarnations is washed away, and the Immaculate Naam is implanted within.

Guru Ramdas ji / Raag Sriraag / / Guru Granth Sahib ji - Ang 40

ਜਨ ਨਾਨਕ ਉਤਮ ਪਦੁ ਪਾਇਆ ਸਤਿਗੁਰ ਕੀ ਲਿਵ ਲਾਇ ॥੪॥੨॥੬੬॥

जन नानक उतम पदु पाइआ सतिगुर की लिव लाइ ॥४॥२॥६६॥

Jan naanak utam padu paaiaa satigur kee liv laai ||4||2||66||

ਹੇ ਦਾਸ ਨਾਨਕ! (ਆਖ-) ਸਤਿਗੁਰੁ ਦੀ ਸਿੱਖਿਆ ਵਿਚ ਸੁਰਤ ਜੋੜ ਕੇ ਉਹ ਮਨੁੱਖ ਸਭ ਤੋਂ ਸ੍ਰੇਸ਼ਟ ਆਤਮਕ ਜੀਵਨ ਦਾ ਦਰਜਾ ਹਾਸਲ ਕਰ ਲੈਂਦੇ ਹਨ ॥੪॥੨॥੬੬॥

गुरु जी कहते हैं कि हे नानक ! सतिगुरु की ओर सुरति लगाने से (गुरु-भक्तों को) परम पद की प्राप्ति होती हे॥ ४॥ २॥ ६६॥

Servant Nanak has obtained the most exalted state, lovingly attuned to the True Guru. ||4||2||66||

Guru Ramdas ji / Raag Sriraag / / Guru Granth Sahib ji - Ang 40


ਸਿਰੀਰਾਗੁ ਮਹਲਾ ੪ ॥

सिरीरागु महला ४ ॥

Sireeraagu mahalaa 4 ||

श्रीरागु महला ੪ ॥

Siree Raag, Fourth Mehl:

Guru Ramdas ji / Raag Sriraag / / Guru Granth Sahib ji - Ang 40

ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਇ ॥

गुण गावा गुण विथरा गुण बोली मेरी माइ ॥

Gu(nn) gaavaa gu(nn) vitharaa gu(nn) bolee meree maai ||

ਹੇ ਮੇਰੀ ਮਾਂ! (ਮੇਰਾ ਮਨ ਤਰਸਦਾ ਹੈ ਕਿ) ਮੈਂ (ਪ੍ਰਭੂ ਦੇ) ਗੁਣ ਗਾਂਵਦਾ ਰਹਾਂ, ਗੁਣਾਂ ਦਾ ਵਿਸਥਾਰ ਕਰਦਾ ਰਹਾਂ ਤੇ (ਪ੍ਰਭੂ ਦੇ) ਗੁਣ ਉਚਾਰਦਾ ਰਹਾਂ ।

हे मेरी माता! मैं तो उस पारब्रह्म का ही यश गान करता हूँ. उसकी प्रशंसा में प्रत्यक्ष करता हूँ और उनके गुणों की व्याख्या करता हूँ।

I sing His Glories, I describe His Glories, I speak of His Glories, O my mother.

Guru Ramdas ji / Raag Sriraag / / Guru Granth Sahib ji - Ang 40

ਗੁਰਮੁਖਿ ਸਜਣੁ ਗੁਣਕਾਰੀਆ ਮਿਲਿ ਸਜਣ ਹਰਿ ਗੁਣ ਗਾਇ ॥

गुरमुखि सजणु गुणकारीआ मिलि सजण हरि गुण गाइ ॥

Guramukhi saja(nn)u gu(nn)akaareeaa mili saja(nn) hari gu(nn) gaai ||

ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਸੰਤ ਜਨ ਹੀ (ਪ੍ਰਭੂ ਦੇ ਗੁਣ ਗਾਵਣ ਦੀ ਇਹ) ਸਿਫ਼ਤਿ ਪੈਦਾ ਕਰ ਸਕਦਾ ਹੈ । ਕਿਸੇ ਗੁਰਮੁਖਿ ਨੂੰ ਹੀ ਮਿਲ ਕੇ ਪ੍ਰਭੂ ਦੇ ਗੁਣ ਕੋਈ ਗਾ ਸਕਦਾ ਹੈ ।

प्रभु प्रेमी गुरमुख परोपकारी एवं गुणों के भण्डार हैं, उनसे मिलकर मैं पारब्रह्म का यश-कीर्ति करता हूँ।

The Gurmukhs, my spiritual friends, bestow virtue. Meeting with my spiritual friends, I sing the Glorious Praises of the Lord.

Guru Ramdas ji / Raag Sriraag / / Guru Granth Sahib ji - Ang 40

ਹੀਰੈ ਹੀਰੁ ਮਿਲਿ ਬੇਧਿਆ ਰੰਗਿ ਚਲੂਲੈ ਨਾਇ ॥੧॥

हीरै हीरु मिलि बेधिआ रंगि चलूलै नाइ ॥१॥

Heerai heeru mili bedhiaa ranggi chaloolai naai ||1||

(ਜੇਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਦਾ) ਮਨ-ਹੀਰਾ ਗੁਰੂ-ਹੀਰੇ ਨੂੰ ਮਿਲ ਕੇ (ਉਸ ਵਿਚ) ਵਿੱਝ ਜਾਂਦਾ ਹੈ, ਪ੍ਰਭੂ ਦੇ ਨਾਮ ਵਿਚ (ਲੀਨ ਹੋ ਕੇ) ਉਹ ਪ੍ਰਭੂ ਦੇ ਗੂੜ੍ਹੇ ਪਿਆਰ-ਰੰਗ ਵਿਚ (ਰੰਗਿਆ ਜਾਂਦਾ ਹੈ) ॥੧॥

गुरु रूपी रत्न से मिलकर मेरा ह्रदय बंध गया है और हरिनाम से गहन लाल वर्ण रंग गया है॥ १॥

The Diamond of the Guru has pierced the diamond of my mind, which is now dyed in the deep crimson color of the Name. ||1||

Guru Ramdas ji / Raag Sriraag / / Guru Granth Sahib ji - Ang 40


ਮੇਰੇ ਗੋਵਿੰਦਾ ਗੁਣ ਗਾਵਾ ਤ੍ਰਿਪਤਿ ਮਨਿ ਹੋਇ ॥

मेरे गोविंदा गुण गावा त्रिपति मनि होइ ॥

Mere govinddaa gu(nn) gaavaa tripati mani hoi ||

ਹੇ ਮੇਰੇ ਗੋਬਿੰਦ! (ਕਿਰਪਾ ਕਰ ਕਿ) ਮੈਂ ਤੇਰੇ ਗੁਣ ਗਾਂਵਦਾ ਰਹਾਂ, (ਤੇਰੇ ਗੁਣ ਗਾਂਦਿਆਂ ਹੀ) ਮਨ ਵਿਚ (ਮਾਇਆ ਦੀ) ਤ੍ਰਿਸ਼ਨਾ ਤੋਂ ਖ਼ਲਾਸੀ ਹੁੰਦੀ ਹੈ ।

हे मेरे गोविन्द ! तेरा गुण-गान करने से मेरा मन तृप्त हो गया है।

O my Lord of the Universe, singing Your Glorious Praises, my mind is satisfied.

Guru Ramdas ji / Raag Sriraag / / Guru Granth Sahib ji - Ang 40

ਅੰਤਰਿ ਪਿਆਸ ਹਰਿ ਨਾਮ ਕੀ ਗੁਰੁ ਤੁਸਿ ਮਿਲਾਵੈ ਸੋਇ ॥੧॥ ਰਹਾਉ ॥

अंतरि पिआस हरि नाम की गुरु तुसि मिलावै सोइ ॥१॥ रहाउ ॥

Anttari piaas hari naam kee guru tusi milaavai soi ||1|| rahaau ||

ਹੇ ਗੋਬਿੰਦ! ਮੇਰੇ ਅੰਦਰ ਤੇਰੇ ਨਾਮ ਦੀ ਪਿਆਸ ਹੈ (ਮੈਨੂੰ ਗੁਰੂ ਮਿਲਾ) ਗੁਰੂ ਪ੍ਰਸੰਨ ਹੋ ਕੇ ਉਸ ਨਾਮ ਦਾ ਮਿਲਾਪ ਕਰਾਂਦਾ ਹੈ ॥੧॥ ਰਹਾਉ ॥

मेरे हृदय के भीतर तेरे नाम की तृष्णा है। परमात्मा कृपा-दृष्टि करे तो गुरु जी हर्षित होकर वह नाम (प्रभु) मुझे प्रदान करें ॥ १॥ रहाउ॥

Within me is the thirst for the Lord's Name; may the Guru, in His Pleasure, grant it to me. ||1|| Pause ||

Guru Ramdas ji / Raag Sriraag / / Guru Granth Sahib ji - Ang 40


ਮਨੁ ਰੰਗਹੁ ਵਡਭਾਗੀਹੋ ਗੁਰੁ ਤੁਠਾ ਕਰੇ ਪਸਾਉ ॥

मनु रंगहु वडभागीहो गुरु तुठा करे पसाउ ॥

Manu ranggahu vadabhaageeho guru tuthaa kare pasaau ||

ਹੇ ਵੱਡੇ ਭਾਗਾਂ ਵਾਲਿਓ! (ਗੁਰੂ ਦੀ ਸਰਨ ਪੈ ਕੇ ਆਪਣਾ) ਮਨ (ਪ੍ਰਭੂ ਦੇ ਨਾਮ-ਰੰਗ ਵਿਚ) ਰੰਗ ਲਵੋ । ਗੁਰੂ ਪ੍ਰਸੰਨ ਹੋ ਕੇ (ਨਾਮ ਦੀ ਇਹ) ਬਖ਼ਸ਼ਸ਼ ਕਰਦਾ ਹੈ ।

हे प्राणी ! अपने हृदय को प्रभु के प्रेम से रंग लो । हे सौभाग्यशालियो ! गुरु जी आपकी सेवा भावना से प्रसन्न होकर आपको अपनी दातें प्रदान करेंगे।

Let your minds be imbued with His Love, O blessed and fortunate ones. By His Pleasure, the Guru bestows His Gifts.

Guru Ramdas ji / Raag Sriraag / / Guru Granth Sahib ji - Ang 40

ਗੁਰੁ ਨਾਮੁ ਦ੍ਰਿੜਾਏ ਰੰਗ ਸਿਉ ਹਉ ਸਤਿਗੁਰ ਕੈ ਬਲਿ ਜਾਉ ॥

गुरु नामु द्रिड़ाए रंग सिउ हउ सतिगुर कै बलि जाउ ॥

Guru naamu dri(rr)aae rangg siu hau satigur kai bali jaau ||

ਗੁਰੂ ਪਿਆਰ ਨਾਲ ਪਰਮਾਤਮਾ ਦਾ ਨਾਮ (ਸਰਨ ਆਏ ਸਿੱਖ ਦੇ ਹਿਰਦੇ ਵਿਚ ਹੀ ਪੱਕਾ ਕਰ ਦੇਂਦਾ ਹੈ । (ਇਸ ਕਰਕੇ) ਮੈਂ ਗੁਰੂ ਤੋਂ ਸਦਕੇ ਜਾਂਦਾ ਹਾਂ ।

मैं उस सतगुरु पर बलिहार जाता हूँ, जो मेरे भीतर हरि नाम को प्रीत से दृढ़ करते हैं।

The Guru has lovingly implanted the Naam, the Name of the Lord, within me; I am a sacrifice to the True Guru.

Guru Ramdas ji / Raag Sriraag / / Guru Granth Sahib ji - Ang 40

ਬਿਨੁ ਸਤਿਗੁਰ ਹਰਿ ਨਾਮੁ ਨ ਲਭਈ ਲਖ ਕੋਟੀ ਕਰਮ ਕਮਾਉ ॥੨॥

बिनु सतिगुर हरि नामु न लभई लख कोटी करम कमाउ ॥२॥

Binu satigur hari naamu na labhaee lakh kotee karam kamaau ||2||

ਜੇ ਮੈਂ ਲੱਖਾਂ ਕ੍ਰੋੜਾਂ (ਹੋਰ ਹੋਰ ਧਾਰਮਿਕ) ਕੰਮ ਕਰਾਂ ਤਾਂ ਭੀ ਸਤਿਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ ॥੨॥

सतिगुरु के बिना अकालपुरुष का नाम प्राप्त नहीं होता। चाहे प्राणी लाखों करोड़ों कर्मकाण्ड संस्कार इत्यादि करता रहे, उसे ईश्वर प्राप्त नहीं होता ॥ २॥

Without the True Guru, the Name of the Lord is not found, even though people may perform hundreds of thousands, even millions of rituals. ||2||

Guru Ramdas ji / Raag Sriraag / / Guru Granth Sahib ji - Ang 40


ਬਿਨੁ ਭਾਗਾ ਸਤਿਗੁਰੁ ਨਾ ਮਿਲੈ ਘਰਿ ਬੈਠਿਆ ਨਿਕਟਿ ਨਿਤ ਪਾਸਿ ॥

बिनु भागा सतिगुरु ना मिलै घरि बैठिआ निकटि नित पासि ॥

Binu bhaagaa satiguru naa milai ghari baithiaa nikati nit paasi ||

ਚੰਗੀ ਕਿਸਮਤਿ ਤੋਂ ਬਿਨਾ ਗੁਰੂ ਨਹੀਂ ਮਿਲਦਾ (ਤੇ ਗੁਰੂ ਤੋਂ ਬਿਨਾ ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ, ਭਾਵੇਂ) ਸਾਡੇ ਹਿਰਦੇ ਵਿਚ ਬੈਠਾ ਹਰ ਵੇਲੇ ਸਾਡੇ ਨੇੜੇ ਹੈ, ਸਾਡੇ ਕੋਲ ਹੈ ।

प्राणी को भाग्य के बिना सच्चा गुरु प्राप्त नहीं होता चाहे वह गृह में सदा इसके निकट एवं पास ही बैठा है।

Without destiny, the True Guru is not found, even though He sits within the home of our own inner being, always near and close at hand.

Guru Ramdas ji / Raag Sriraag / / Guru Granth Sahib ji - Ang 40

ਅੰਤਰਿ ਅਗਿਆਨ ਦੁਖੁ ਭਰਮੁ ਹੈ ਵਿਚਿ ਪੜਦਾ ਦੂਰਿ ਪਈਆਸਿ ॥

अंतरि अगिआन दुखु भरमु है विचि पड़दा दूरि पईआसि ॥

Anttari agiaan dukhu bharamu hai vichi pa(rr)adaa doori paeeaasi ||

ਜਿਸ ਜੀਵ ਦੇ ਅੰਦਰ ਅਗਿਆਨਤਾ (ਦੇ ਹਨੇਰੇ) ਦਾ ਦੁੱਖ ਟਿਕਿਆ ਰਹੇ, ਜਿਸ ਨੂੰ ਮਾਇਆ ਦੀ ਭਟਕਣੀ ਲੱਗੀ ਰਹੇ ਉਸ ਦੇ ਅੰਦਰ ਪਰਮਾਤਮਾ ਨਾਲੋਂ ਮਾਇਆ ਦੇ ਮੋਹ ਦਾ ਤੇ ਭਟਕਣਾ ਦਾ ਪਰਦਾ ਬਣਿਆ ਰਹਿੰਦਾ ਹੈ । ਉਸ ਦੀ ਜਿੰਦ ਅੰਦਰ-ਵੱਸਦੇ ਪ੍ਰਭੂ ਨਾਲੋਂ ਦੂਰ ਪਈ ਰਹਿੰਦੀ ਹੈ ।

मनुष्य के भीतर मूर्खता एवं संदेह की पीड़ा ने वास किया हुआ है। मनुष्य एवं परमात्मा के बीच अज्ञान का पर्दा पड़ा हुआ है। जब अज्ञान निवृत्त हो तो ज्ञान के उजाले से मनुष्य एवं परमात्मा के बीच का पर्दा निवृत्त हो जाता है।

There is ignorance within, and the pain of doubt, like a separating screen.

Guru Ramdas ji / Raag Sriraag / / Guru Granth Sahib ji - Ang 40

ਬਿਨੁ ਸਤਿਗੁਰ ਭੇਟੇ ਕੰਚਨੁ ਨਾ ਥੀਐ ਮਨਮੁਖੁ ਲੋਹੁ ਬੂਡਾ ਬੇੜੀ ਪਾਸਿ ॥੩॥

बिनु सतिगुर भेटे कंचनु ना थीऐ मनमुखु लोहु बूडा बेड़ी पासि ॥३॥

Binu satigur bhete kancchanu naa theeai manamukhu lohu boodaa be(rr)ee paasi ||3||

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਨੋ) ਲੋਹਾ ਹੈ ਜੋ ਗੁਰੂ-ਪਾਰਸ ਨੂੰ ਮਿਲਣ ਤੋਂ ਬਿਨਾ ਸੋਨਾ ਨਹੀਂ ਬਣ ਸਕਦਾ, ਗੁਰੂ-ਬੇੜੀ ਉਸ ਮਨਮੁਖ-ਲੋਹੇ ਦੇ ਪਾਸ ਹੀ ਹੈ, ਪਰ ਉਹ (ਵਿਕਾਰਾਂ ਦੀ ਨਦੀ ਵਿਚ ਹੀ) ਡੁੱਬਦਾ ਹੈ ॥੩॥

सतिगुरु के मिलन के बिना प्राणी स्वर्णमय नहीं होता। अपितु अधर्मों लोहे की भाँति डूब जाता है, जबकि नाव इतनी करीब ही हो ॥ ३॥

Without meeting with the True Guru, no one is transformed into gold. The self-willed manmukh sinks like iron, while the boat is very close. ||3||

Guru Ramdas ji / Raag Sriraag / / Guru Granth Sahib ji - Ang 40


ਸਤਿਗੁਰੁ ਬੋਹਿਥੁ ਹਰਿ ਨਾਵ ਹੈ ਕਿਤੁ ਬਿਧਿ ਚੜਿਆ ਜਾਇ ॥

सतिगुरु बोहिथु हरि नाव है कितु बिधि चड़िआ जाइ ॥

Satiguru bohithu hari naav hai kitu bidhi cha(rr)iaa jaai ||

ਸਤਿਗੁਰੂ ਪਰਮਾਤਮਾ ਦੇ ਨਾਮ ਦਾ ਜਹਾਜ਼ ਹੈ (ਪਰ ਉਸ ਜਹਾਜ਼ ਵਿਚ ਚੜ੍ਹਨ ਦੀ ਭੀ ਜਾਚ ਹੋਣੀ ਚਾਹੀਦੀ ਹੈ, ਫਿਰ) ਕਿਸ ਤਰ੍ਹਾਂ (ਉਸ ਜਹਾਜ਼ ਵਿਚ) ਚੜ੍ਹਿਆ ਜਾਏ?

सतिगुरु जी हरि-नाम रूपी जहाज है, किस विधि द्वारा उस पर सवार हुआ जा सकता है ?

The Boat of the True Guru is the Name of the Lord. How can we climb on board?

Guru Ramdas ji / Raag Sriraag / / Guru Granth Sahib ji - Ang 40

ਸਤਿਗੁਰ ਕੈ ਭਾਣੈ ਜੋ ਚਲੈ ਵਿਚਿ ਬੋਹਿਥ ਬੈਠਾ ਆਇ ॥

सतिगुर कै भाणै जो चलै विचि बोहिथ बैठा आइ ॥

Satigur kai bhaa(nn)ai jo chalai vichi bohith baithaa aai ||

ਜੇਹੜਾ ਮਨੁੱਖ ਸਤਿਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਉਸ ਜਹਾਜ਼ ਵਿਚ ਸਵਾਰ ਹੋ ਗਿਆ ਸਮਝੋ ।

गुरु जी कथन करते हैं कि जो सतिगुरु की आज्ञानुसार चलता है, वह हरि नाम रूपी जहाज में बैठ जाता है।

One who walks in harmony with the True Guru's Will comes to sit in this Boat.

Guru Ramdas ji / Raag Sriraag / / Guru Granth Sahib ji - Ang 40

ਧੰਨੁ ਧੰਨੁ ਵਡਭਾਗੀ ਨਾਨਕਾ ਜਿਨਾ ਸਤਿਗੁਰੁ ਲਏ ਮਿਲਾਇ ॥੪॥੩॥੬੭॥

धंनु धंनु वडभागी नानका जिना सतिगुरु लए मिलाइ ॥४॥३॥६७॥

Dhannu dhannu vadabhaagee naanakaa jinaa satiguru lae milaai ||4||3||67||

ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਧੰਨ ਹਨ, ਧੰਨ ਹਨ, ਜਿਨ੍ਹਾਂ ਨੂੰ ਸਤਿਗੁਰੂ (ਪ੍ਰਭੂ-ਚਰਨਾਂ ਵਿਚ) ਮਿਲਾ ਲੈਂਦਾ ਹੈ ॥੪॥੩॥੬੭॥

हे नानक ! वे व्यक्ति धन्य-धन्य एवं भाग्यवान हैं जिनको सतिगुरु जी अपने साथ मिला कर परमात्मा से मिलन करवाते हैं॥ ४ ॥ ३॥ ६७ ॥

Blessed, blessed are those very fortunate ones, O Nanak, who are united with the Lord through the True Guru. ||4||3||67||

Guru Ramdas ji / Raag Sriraag / / Guru Granth Sahib ji - Ang 40



Download SGGS PDF Daily Updates ADVERTISE HERE