Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਕਹਿ ਕਬੀਰ ਗੁਰ ਭੇਟਿ ਮਹਾ ਸੁਖ ਭ੍ਰਮਤ ਰਹੇ ਮਨੁ ਮਾਨਾਨਾਂ ॥੪॥੨੩॥੭੪॥
कहि कबीर गुर भेटि महा सुख भ्रमत रहे मनु मानानां ॥४॥२३॥७४॥
Kahi kabeer gur bheti mahaa sukh bhrmat rahe manu maanaanaan ||4||23||74||
ਕਬੀਰ ਆਖਦਾ ਹੈ, ਸਤਿਗੁਰੂ ਨੂੰ ਮਿਲ ਕੇ ਉੱਚਾ ਸੁਖ ਪ੍ਰਾਪਤ ਹੁੰਦਾ ਹੈ, ਭਟਕਣਾ ਮੁੱਕ ਜਾਂਦੀ ਹੈ ਤੇ ਮਨ (ਪ੍ਰਭੂ ਵਿਚ) ਗਿੱਝ ਜਾਂਦਾ ਹੈ ॥੪॥੨੩॥੭੪॥
कबीर जी कहते हैं-गुरु को मिलकर मुझे महासुख प्राप्त हो गया है। मेरा मन दुविधा में भटकने से हटकर प्रसन्न हो गया है॥ ४॥ २३॥ ७४॥
Says Kabeer, meeting the Guru, I have found absolute peace. My mind has ceased its wanderings; I am happy. ||4||23||74||
Bhagat Kabir ji / Raag Gauri / / Guru Granth Sahib ji - Ang 340
ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ
रागु गउड़ी पूरबी बावन अखरी कबीर जीउ की
Raagu gau(rr)ee poorabee baavan akharee kabeer jeeu kee
ਰਾਗ ਗਉੜੀ-ਪੂਰਬੀ ਵਿੱਚ ਭਗਤ ਕਬੀਰ ਜੀ ਦੀ ਬਾਣੀ 'ਬਾਵਨ ਅਖਰੀ' ।
रागु गउड़ी पूरबी बावन अखरी कबीर जीउ की
Raag Gauree Poorbee, Baawan Akhree Of Kabeer Jee:
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥
ੴ सतिनामु करता पुरखु गुरप्रसादि ॥
Ik-oamkkaari satinaamu karataa purakhu guraprsaadi ||
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
ੴ सतिनामु करता पुरखु गुरप्रसादि ॥
One Universal Creator God. Truth Is The Name. Creative Being Personified. By Guru's Grace:
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥
बावन अछर लोक त्रै सभु कछु इन ही माहि ॥
Baavan achhar lok trai sabhu kachhu in hee maahi ||
ਬਵੰਜਾ ਅੱਖਰ (ਭਾਵ, ਲਿਪੀਆਂ ਦੇ ਅੱਖਰ) ਸਾਰੇ ਜਗਤ ਵਿਚ (ਵਰਤੇ ਜਾ ਰਹੇ ਹਨ), ਜਗਤ ਦਾ ਸਾਰਾ ਵਰਤਾਰਾ ਇਹਨਾਂ (ਲਿਪੀਆਂ ਦੇ) ਅੱਖਰਾਂ ਦੀ ਰਾਹੀਂ ਚੱਲ ਰਿਹਾ ਹੈ ।
तीनों लोकों (आकाश, पाताल एवं पृथ्वी) से लेकर सब कुछ जो पदार्थ हैं, वह इन बावन अक्षरों में ही हैं।
Through these fifty-two letters, the three worlds and all things are described.
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥੧॥
ए अखर खिरि जाहिगे ओइ अखर इन महि नाहि ॥१॥
E akhar khiri jaahige oi akhar in mahi naahi ||1||
ਪਰ ਇਹ ਅੱਖਰ ਨਾਸ ਹੋ ਜਾਣਗੇ (ਭਾਵ, ਜਿਵੇਂ ਜਗਤ ਨਾਸਵੰਤ ਹੈ, ਜਗਤ ਵਿਚ ਵਰਤੀ ਜਾਣ ਵਾਲੀ ਹਰੇਕ ਚੀਜ਼ ਭੀ ਨਾਸਵੰਤ ਹੈ, ਬੋਲੀਆਂ ਭੀ ਨਾਸਵੰਤ ਹਨ, ਤੇ ਬੋਲੀਆਂ ਵਿਚ ਵਰਤੇ ਜਾਣ ਵਾਲੇ ਅੱਖਰ ਭੀ ਨਾਸਵੰਤ ਹਨ) । ਅਕਾਲ ਪੁਰਖ ਨਾਲ ਮਿਲਾਪ ਜਿਸ ਸ਼ਕਲ ਵਿਚ ਅਨੁਭਵ ਹੁੰਦਾ ਹੈ, ਉਹਦੇ ਬਿਆਨ ਕਰਨ ਲਈ ਕੋਈ ਅੱਖਰ ਅਜਿਹੇ ਨਹੀਂ ਹਨ ਜੋ ਇਹਨਾਂ ਅੱਖਰਾਂ ਵਿਚ ਆ ਸਕਣ ॥੧॥
ये अक्षर नाश हो जाएँगे लेकिन वह अनश्वर परमात्मा इन अक्षरों द्वारा वर्णन नहीं किया जा सकता ॥१॥
These letters shall perish; they cannot describe the Imperishable Lord. ||1||
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਜਹਾ ਬੋਲ ਤਹ ਅਛਰ ਆਵਾ ॥
जहा बोल तह अछर आवा ॥
Jahaa bol tah achhar aavaa ||
ਜੋ ਵਰਤਾਰਾ ਬਿਆਨ ਕੀਤਾ ਜਾ ਸਕਦਾ ਹੈ, ਅੱਖਰ (ਕੇਵਲ) ਉਥੇ (ਹੀ) ਵਰਤੇ ਜਾਂਦੇ ਹਨ;
जहाँ बोल हैं, वहाँ अक्षर हैं।
Wherever there is speech, there are letters.
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਜਹ ਅਬੋਲ ਤਹ ਮਨੁ ਨ ਰਹਾਵਾ ॥
जह अबोल तह मनु न रहावा ॥
Jah abol tah manu na rahaavaa ||
ਜੋ ਅਵਸਥਾ ਬਿਆਨ ਤੋਂ ਪਰੇ ਹੈ (ਭਾਵ, ਜਦੋਂ ਅਕਾਲ ਪੁਰਖ ਵਿਚ ਲੀਨਤਾ ਹੁੰਦੀ ਹੈ) ਉਥੇ (ਬਿਆਨ ਕਰਨ ਵਾਲਾ) ਮਨ (ਆਪ ਹੀ) ਨਹੀਂ ਰਹਿ ਜਾਂਦਾ ।
जहाँ वचन (बोल) नहीं, वहाँ मन स्थिर नहीं रहता।
Where there is no speech, there, the mind rests on nothing.
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਬੋਲ ਅਬੋਲ ਮਧਿ ਹੈ ਸੋਈ ॥
बोल अबोल मधि है सोई ॥
Bol abol madhi hai soee ||
ਜਿਥੇ ਅੱਖਰ ਵਰਤੇ ਜਾ ਸਕਦੇ ਹਨ (ਭਾਵ, ਜੋ ਅਵਸਥਾ ਬਿਆਨ ਕੀਤੀ ਜਾ ਸਕਦੀ ਹੈ) ਤੇ ਜਿਸ ਹਾਲਤ ਦਾ ਬਿਆਨ ਨਹੀਂ ਹੋ ਸਕਦਾ (ਭਾਵ, ਪਰਮਾਤਮਾ ਵਿਚ ਲੀਨਤਾ ਦੀ ਅਵਸਥਾ)-ਇਹਨੀਂ (ਦੋਹੀਂ) ਥਾਈਂ ਪਰਮਾਤਮਾ ਆਪ ਹੀ ਹੈ,
वचन एवं चुप (मौन) दोनों में वह प्रभु बसता है।
He is in both speech and silence.
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਜਸ ਓਹੁ ਹੈ ਤਸ ਲਖੈ ਨ ਕੋਈ ॥੨॥
जस ओहु है तस लखै न कोई ॥२॥
Jas ohu hai tas lakhai na koee ||2||
ਅਤੇ ਜਿਹੋ ਜਿਹਾ ਉਹ (ਪਰਮਾਤਮਾ) ਹੈ ਤਿਹੋ ਜਿਹਾ (ਹੂ-ਬ-ਹੂ) ਕੋਈ ਬਿਆਨ ਨਹੀਂ ਕਰ ਸਕਦਾ ॥੨॥
जैसा प्रभु है, वैसा उसे कोई समझ नहीं सकता ॥ २॥
No one can know Him as He is. ||2||
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਅਲਹ ਲਹਉ ਤਉ ਕਿਆ ਕਹਉ ਕਹਉ ਤ ਕੋ ਉਪਕਾਰ ॥
अलह लहउ तउ किआ कहउ कहउ त को उपकार ॥
Alah lahau tau kiaa kahau kahau ta ko upakaar ||
ਜੇ ਉਸ ਅਲੱਭ (ਪਰਮਾਤਮਾ) ਨੂੰ ਮੈਂ ਲੱਭ (ਭੀ) ਲਵਾਂ ਤਾਂ ਮੈਂ (ਉਸ ਦਾ ਸਹੀ ਸਰੂਪ) ਬਿਆਨ ਨਹੀਂ ਕਰ ਸਕਦਾ; ਜੇ (ਕੁਝ) ਬਿਆਨ ਕਰਾਂ ਭੀ ਤਾਂ ਉਸ ਦਾ ਕਿਸੇ ਨੂੰ ਲਾਭ ਨਹੀਂ ਹੋ ਸਕਦਾ ।
अ-यदि मैं अल्लाह को प्राप्त कर भी लूं तो मैं उसका सही वर्णन नहीं कर सकता। उसका यशोगान करने से मैं दूसरों का क्या भला कर सकता हूँ?
If I come to know the Lord, what can I say; what good does it do to speak?
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਬਟਕ ਬੀਜ ਮਹਿ ਰਵਿ ਰਹਿਓ ਜਾ ਕੋ ਤੀਨਿ ਲੋਕ ਬਿਸਥਾਰ ॥੩॥
बटक बीज महि रवि रहिओ जा को तीनि लोक बिसथार ॥३॥
Batak beej mahi ravi rahio jaa ko teeni lok bisathaar ||3||
(ਉਂਞ) ਜਿਸ ਪਰਮਾਤਮਾ ਦਾ ਇਹ ਤਿੰਨੇ ਲੋਕ (ਭਾਵ, ਸਾਰਾ ਜਗਤ) ਪਸਾਰਾ ਹਨ, ਉਹ ਇਸ ਵਿਚ ਇਉਂ ਵਿਆਪਕ ਹੈ ਜਿਵੇਂ ਬੋਹੜ (ਦਾ ਰੁੱਖ) ਬੀਜ ਵਿਚ (ਅਤੇ ਬੀਜ, ਬੋਹੜ ਵਿਚ) ਹੈ ॥੩॥
जिस परमेश्वर का प्रसार तीन लोकों में मौजूद है, वह (ऐसे व्याप्त है जैसे) बरगद के वृक्ष के बीज में व्यापक हो रहा है॥ ३॥
He is contained in the seed of the banyan-tree, and yet, His expanse spreads across the three worlds. ||3||
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਅਲਹ ਲਹੰਤਾ ਭੇਦ ਛੈ ਕਛੁ ਕਛੁ ਪਾਇਓ ਭੇਦ ॥
अलह लहंता भेद छै कछु कछु पाइओ भेद ॥
Alah lahanttaa bhed chhai kachhu kachhu paaio bhed ||
ਪਰਮਾਤਮਾ ਨੂੰ ਮਿਲਣ ਦਾ ਜਤਨ ਕਰਦਿਆਂ ਕਰਦਿਆਂ (ਮੇਰੀ) ਦੁਬਿਧਾ ਦਾ ਨਾਸ ਹੋ ਗਿਆ ਹੈ, ਅਤੇ (ਦੁਬਿਧਾ ਦਾ ਨਾਸ ਹੋਇਆਂ ਮੈਂ ਪਰਮਾਤਮਾ ਦਾ) ਕੁਝ ਕੁਝ ਰਾਜ਼ ਸਮਝ ਲਿਆ ਹੈ ।
अ-जो अल्लाह को समझता है और उसके रहस्य को अल्पमात्र भी समझता है, उसके लिए जुदाई लुप्त हो जाती है।
One who knows the Lord understands His mystery, and bit by bit, the mystery disappears.
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਉਲਟਿ ਭੇਦ ਮਨੁ ਬੇਧਿਓ ਪਾਇਓ ਅਭੰਗ ਅਛੇਦ ॥੪॥
उलटि भेद मनु बेधिओ पाइओ अभंग अछेद ॥४॥
Ulati bhed manu bedhio paaio abhangg achhed ||4||
ਦੁਬਿਧਾ ਨੂੰ ਉਲਟਿਆਂ (ਮੇਰਾ) ਮਨ (ਪਰਮਾਤਮਾ ਵਿਚ) ਵਿੱਝ ਗਿਆ ਹੈ ਅਤੇ ਮੈਂ ਉਸ ਅਬਿਨਾਸ਼ੀ ਤੇ ਅਵਿੱਝ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ ॥੪॥
जब प्राणी दुनिया की ओर से पलट जाता है, उसका ह्रदय प्रभु के रहस्य से बिंध जाता है और वह अमर एवं अबोध प्रभु को पा लेता है॥ ४॥
Turning away from the world, one's mind is pierced through with this mystery, and one obtains the Indestructible, Impenetrable Lord. ||4||
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ ॥
तुरक तरीकति जानीऐ हिंदू बेद पुरान ॥
Turak tareekati jaaneeai hinddoo bed puraan ||
ਤਾਹੀਏਂ (ਚੰਗਾ) ਮੁਸਲਮਾਨ ਉਸ ਨੂੰ ਸਮਝਿਆ ਜਾਂਦਾ ਹੈ ਜੋ ਤਰੀਕਤ ਵਿਚ ਲੱਗਾ ਹੋਵੇ, ਅਤੇ (ਚੰਗਾ) ਹਿੰਦੂ ਉਸ ਨੂੰ, ਜੋ ਵੇਦਾਂ ਪੁਰਾਨਾਂ ਦੀ ਖੋਜ ਕਰਦਾ ਹੋਵੇ ।
मुसलमान तरीकत द्वारा अल्लाह को समझता है और हिन्दु वेदों एवं पुराणों द्वारा भगवान को समझता है।
The Muslim knows the Muslim way of life; the Hindu knows the Vedas and Puraanas.
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥੫॥
मन समझावन कारने कछूअक पड़ीऐ गिआन ॥५॥
Man samajhaavan kaarane kachhooak pa(rr)eeai giaan ||5||
(ਦੁਬਿਧਾ ਨੂੰ ਮਿਟਾ ਕੇ ਪ੍ਰਭੂ-ਚਰਨਾਂ ਵਿਚ ਜੁੜੇ ਰਹਿਣ ਲਈ) ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਵਾਸਤੇ (ਉੱਚੀ) ਵਿਚਾਰ ਵਾਲੀ ਬਾਣੀ ਥੋੜ੍ਹੀ ਬਹੁਤ ਪੜ੍ਹਨੀ ਜ਼ਰੂਰੀ ਹੈ ॥੫॥
अपने मन को सन्मार्ग पर लगाने के लिए मनुष्य को कुछ ज्ञान एवं विद्या का अध्ययन करना चाहिए॥ ५॥
To instruct their minds, people ought to study some sort of spiritual wisdom. ||5||
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਓਅੰਕਾਰ ਆਦਿ ਮੈ ਜਾਨਾ ॥
ओअंकार आदि मै जाना ॥
Oankkaar aadi mai jaanaa ||
ਜੋ ਇੱਕ-ਰਸ ਸਭ ਥਾਂ ਵਿਆਪਕ ਪਰਮਾਤਮਾ ਸਭ ਨੂੰ ਬਣਾਉਣ ਵਾਲਾ ਹੈ, ਮੈਂ ਉਸ ਨੂੰ ਅਬਿਨਾਸੀ ਸਮਝਦਾ ਹਾਂ;
ओ-जो ऑकार सबकी रचना करने वाला है, मैं केवल उस प्रभु को जानता हूँ।
I know only the One, the Universal Creator, the Primal Being.
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਲਿਖਿ ਅਰੁ ਮੇਟੈ ਤਾਹਿ ਨ ਮਾਨਾ ॥
लिखि अरु मेटै ताहि न माना ॥
Likhi aru metai taahi na maanaa ||
ਹੋਰ ਜਿਸ ਵਿਅੱਕਤੀ ਨੂੰ ਉਹ ਪ੍ਰਭੂ ਪੈਦਾ ਕਰਦਾ ਹੈ ਤੇ ਫਿਰ ਮਿਟਾ ਦੇਂਦਾ ਹੈ ਉਸ ਨੂੰ ਮੈਂ (ਪਰਮਾਤਮਾ ਦੇ ਤੁੱਲ) ਨਹੀਂ ਮੰਨਦਾ ।
मैं उस पर भरोसा नहीं रखता, जिसे प्रभु लिखता (रचना करता) और मिटा देता है।
I do not believe in anyone whom the Lord writes and erases.
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਓਅੰਕਾਰ ਲਖੈ ਜਉ ਕੋਈ ॥
ओअंकार लखै जउ कोई ॥
Oankkaar lakhai jau koee ||
ਜੇ ਕੋਈ ਮਨੁੱਖ ਉਸ ਸਰਬ-ਵਿਆਪਕ ਪਰਮਾਤਮਾ ਨੂੰ ਸਮਝ ਲਏ (ਭਾਵ, ਆਪਣੇ ਅੰਦਰ ਅਨੁਭਵ ਕਰ ਲਏ)
यदि कोई एक ईश्वर के दर्शन कर ले तो
If someone knows the One, the Universal Creator,
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਸੋਈ ਲਖਿ ਮੇਟਣਾ ਨ ਹੋਈ ॥੬॥
सोई लखि मेटणा न होई ॥६॥
Soee lakhi meta(nn)aa na hoee ||6||
ਤਾਂ ਉਸ ਨੂੰ ਸਮਝਿਆਂ (ਉਸ ਮਨੁੱਖ ਦੀ ਉਸ ਉੱਚੀ ਆਤਮਕ ਸੁਰਤ ਦਾ) ਨਾਸ ਨਹੀਂ ਹੁੰਦਾ ॥੬॥
दर्शन करने से उसका नाश नहीं होता। ६॥
He shall not perish, since he knows Him. ||6||
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਕਕਾ ਕਿਰਣਿ ਕਮਲ ਮਹਿ ਪਾਵਾ ॥
कका किरणि कमल महि पावा ॥
Kakaa kira(nn)i kamal mahi paavaa ||
ਜੇ ਮੈਂ (ਗਿਆਨ-ਰੂਪ ਸੂਰਜ ਦੀ) ਕਿਰਨ (ਹਿਰਦੇ-ਰੂਪ) ਕੌਲ-ਫੁੱਲ ਵਿਚ ਟਿਕਾ ਲਵਾਂ,
क-जब ज्ञान की किरणे ह्रदय-कमल में प्रवेश कर जाती हैं
KAKKA: When the rays of Divine Light come into the heart-lotus,
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਸਸਿ ਬਿਗਾਸ ਸੰਪਟ ਨਹੀ ਆਵਾ ॥
ससि बिगास स्मपट नही आवा ॥
Sasi bigaas samppat nahee aavaa ||
ਤਾਂ (ਮਾਇਆ-ਰੂਪ) ਚੰਦ੍ਰਮਾ ਦੀ ਚਾਨਣੀ ਨਾਲ, ਉਹ (ਖਿੜਿਆ ਹੋਇਆ ਹਿਰਦਾ-ਫੁੱਲ) (ਮੁੜ) ਮੀਟਿਆ ਨਹੀਂ ਜਾਂਦਾ ।
तो (माया रूपी) चन्द्रमा की चांदनी हृदय कमल में प्रवेश नहीं करती
The moon-light of Maya cannot enter the basket of the mind.
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਅਰੁ ਜੇ ਤਹਾ ਕੁਸਮ ਰਸੁ ਪਾਵਾ ॥
अरु जे तहा कुसम रसु पावा ॥
Aru je tahaa kusam rasu paavaa ||
ਅਤੇ ਜੇ ਕਦੇ ਮੈਂ ਉਸ ਖਿੜਾਉ ਦੀ ਹਾਲਤ ਵਿਚ (ਅੱਪੜ ਕੇ) (ਉਸ ਖਿੜੇ ਹੋਏ ਹਿਰਦੇ-ਰੂਪ ਕੌਲ) ਫੁੱਲ ਦਾ ਆਨੰਦ (ਭੀ) ਮਾਣ ਸਕਾਂ,
और यदि मनुष्य वहाँ आत्मिक पुष्प के रस को प्राप्त कर ले तो वह उस अकथनीय स्वाद का कथन नहीं कर सकेगा।
And if one obtains the subtle fragrance of that spiritual flower,
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਅਕਹ ਕਹਾ ਕਹਿ ਕਾ ਸਮਝਾਵਾ ॥੭॥
अकह कहा कहि का समझावा ॥७॥
Akah kahaa kahi kaa samajhaavaa ||7||
ਤਾਂ ਉਸ ਦਾ ਬਿਆਨ ਕਥਨ ਤੋਂ ਪਰੇ ਹੈ । ਉਹ ਮੈਂ ਆਖ ਕੇ ਕੀਹ ਸਮਝਾ ਸਕਦਾ ਹਾਂ? ॥੭॥
वर्णन करने से वह किसे इसका बोध करवा सकता है? ॥ ७ ॥
He cannot describe the indescribable; he could speak, but who would understand? ||7||
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਖਖਾ ਇਹੈ ਖੋੜਿ ਮਨ ਆਵਾ ॥
खखा इहै खोड़ि मन आवा ॥
Khakhaa ihai kho(rr)i man aavaa ||
ਜਦੋਂ ਇਹ ਮਨ (-ਪੰਛੀ ਜਿਸ ਨੂੰ ਗਿਆਨ-ਕਿਰਨ ਮਿਲ ਚੁੱਕੀ ਹੈ) ਸ੍ਵੈ-ਸਰੂਪ ਦੀ ਖੋੜ ਵਿਚ (ਭਾਵ, ਪ੍ਰਭੂ-ਚਰਨਾਂ ਵਿਚ) ਆ ਟਿਕਦਾ ਹੈ,
ख-यह आत्मा प्रभु की गुफा में प्रवेश कर गई है।
KHAKHA: The mind has entered this cave.
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਖੋੜੇ ਛਾਡਿ ਨ ਦਹ ਦਿਸ ਧਾਵਾ ॥
खोड़े छाडि न दह दिस धावा ॥
Kho(rr)e chhaadi na dah dis dhaavaa ||
ਤਾਂ ਇਸ ਆਹਲਣੇ (ਭਾਵ, ਪ੍ਰਭੂ-ਚਰਨਾਂ) ਨੂੰ ਛੱਡ ਕੇ ਦਸੀਂ ਪਾਸੀਂ ਨਹੀਂ ਦੌੜਦਾ ।
गुफा को त्याग कर यह आत्मा अब दसों दिशाओं में नहीं भटकती।
It does not leave this cave to wander in the ten directions.
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਖਸਮਹਿ ਜਾਣਿ ਖਿਮਾ ਕਰਿ ਰਹੈ ॥
खसमहि जाणि खिमा करि रहै ॥
Khasamahi jaa(nn)i khimaa kari rahai ||
ਖਸਮ-ਪ੍ਰਭੂ ਨਾਲ ਸਾਂਝ ਪਾ ਕੇ ਖਿਮਾ ਦੇ ਸੋਮੇ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ,
जब मालिक प्रभु को अनुभव करके मनुष्य दया में विचरता है तो
Knowing their Lord and Master, people show compassion;
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਤਉ ਹੋਇ ਨਿਖਿਅਉ ਅਖੈ ਪਦੁ ਲਹੈ ॥੮॥
तउ होइ निखिअउ अखै पदु लहै ॥८॥
Tau hoi nikhiau akhai padu lahai ||8||
ਤੇ ਤਦੋਂ ਅਵਿਨਾਸ਼ੀ (ਪ੍ਰਭੂ ਨਾਲ ਇੱਕ-ਰੂਪ) ਹੋ ਕੇ ਉਹ ਪਦਵੀ ਪ੍ਰਾਪਤ ਕਰ ਲੈਂਦਾ ਹੈ ਜੋ ਕਦੇ ਨਾਸ ਨਹੀਂ ਹੁੰਦੀ ॥੮॥
वह अमर हो जाता है और अमर पदवी प्राप्त कर लेता है ॥ ८ ॥
Then, they become immortal, and attain the state of eternal dignity. ||8||
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਗਗਾ ਗੁਰ ਕੇ ਬਚਨ ਪਛਾਨਾ ॥
गगा गुर के बचन पछाना ॥
Gagaa gur ke bachan pachhaanaa ||
ਜਿਸ ਮਨੁੱਖ ਨੇ ਸਤਿਗੁਰੂ ਦੀ ਬਾਣੀ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਪਾ ਲਈ ਹੈ,
ग-जो मनुष्य गुरु के वचन को पहचानता है,
GAGGA: One who understands the Guru's Word
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਦੂਜੀ ਬਾਤ ਨ ਧਰਈ ਕਾਨਾ ॥
दूजी बात न धरई काना ॥
Doojee baat na dharaee kaanaa ||
ਉਸ ਨੂੰ (ਪ੍ਰਭੂ ਦੀ ਸਿਫ਼ਤਿ-ਸਾਲਾਹ ਤੋਂ ਬਿਨਾ) ਕੋਈ ਹੋਰ ਗੱਲ ਖਿੱਚ ਨਹੀਂ ਪਾਂਦੀ ।
वह दूसरी बातों की तरफ अपने कान ही नहीं करता।
Does not listen to anything else.
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਰਹੈ ਬਿਹੰਗਮ ਕਤਹਿ ਨ ਜਾਈ ॥
रहै बिहंगम कतहि न जाई ॥
Rahai bihanggam katahi na jaaee ||
ਉਹ ਪੰਛੀ (ਵਾਂਗ ਸਦਾ ਨਿਰਮੋਹ) ਰਹਿੰਦਾ ਹੈ; ਕਿਤੇ ਭੀ ਭਟਕਦਾ ਨਹੀਂ;
वह पक्षी की भाँति सदैव निर्लिप्त रहता है, कभी भी नहीं भटकता।
He remains like a hermit and does not go anywhere,
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਅਗਹ ਗਹੈ ਗਹਿ ਗਗਨ ਰਹਾਈ ॥੯॥
अगह गहै गहि गगन रहाई ॥९॥
Agah gahai gahi gagan rahaaee ||9||
ਜਿਸ ਪ੍ਰਭੂ ਨੂੰ ਜਗਤ ਦੀ ਮਾਇਆ ਗ੍ਰਸ ਨਹੀਂ ਸਕਦੀ, ਉਸ ਨੂੰ ਉਹ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ; ਹਿਰਦੇ ਵਿਚ ਵਸਾ ਕੇ ਆਪਣੀ ਸੁਰਤ ਨੂੰ ਪ੍ਰਭੂ-ਚਰਨਾਂ ਵਿਚ ਟਿਕਾਈ ਰੱਖਦਾ ਹੈ (ਜਿਵੇਂ ਚੋਗ ਨਾਲ ਪੇਟ ਭਰ ਕੇ ਪੰਛੀ ਮੌਜ ਵਿਚ ਆ ਕੇ ਉੱਚਾ ਅਕਾਸ਼ ਵਿਚ ਤਾਰੀਆਂ ਲਾਂਦਾ ਹੈ) ॥੯॥
जिस ईश्वर को संसार की मोहिनी प्रभावित नहीं कर सकती, उसे वह अपने हृदय में बसा लेता है, हृदय में बसाकर अपनी वृति को प्रभु-चरणों में टिकाए रखता है ॥९॥
When he grasps the Ungraspable Lord and dwells in the sky of the Tenth Gate. ||9||
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਘਘਾ ਘਟਿ ਘਟਿ ਨਿਮਸੈ ਸੋਈ ॥
घघा घटि घटि निमसै सोई ॥
Ghaghaa ghati ghati nimasai soee ||
ਹਰੇਕ ਸਰੀਰ ਵਿਚ ਉਹ ਪ੍ਰਭੂ ਹੀ ਵੱਸਦਾ ਹੈ ।
घ-वह प्रभु कण-कण (हरेक हृदय) में वास करता है।
GHAGHA: He dwells in each and every heart.
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਘਟ ਫੂਟੇ ਘਟਿ ਕਬਹਿ ਨ ਹੋਈ ॥
घट फूटे घटि कबहि न होई ॥
Ghat phoote ghati kabahi na hoee ||
ਜੇ ਕੋਈ ਸਰੀਰ (-ਰੂਪ ਘੜਾ) ਭੱਜ ਜਾਏ ਤਾਂ ਕਦੇ ਪ੍ਰਭੂ ਦੀ ਹੋਂਦ ਵਿਚ ਕੋਈ ਘਾਟਾ ਨਹੀਂ ਪੈਂਦਾ ।
जब शरीर रूपी घड़ा टूट जाता है तो वह कभी कम नहीं होता।
Even when the body-pitcher bursts, he does not diminish.
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਤਾ ਘਟ ਮਾਹਿ ਘਾਟ ਜਉ ਪਾਵਾ ॥
ता घट माहि घाट जउ पावा ॥
Taa ghat maahi ghaat jau paavaa ||
ਜਦੋਂ (ਕੋਈ ਜੀਵ) ਇਸ ਸਰੀਰ ਦੇ ਅੰਦਰ ਹੀ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਪੱਤਣ ਲੱਭ ਲੈਂਦਾ ਹੈ,
जब उस ह्रदय में मनुष्य प्रभु-मार्ग प्राप्त कर लेता है तो
When someone finds the Path to the Lord within his own heart,
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਸੋ ਘਟੁ ਛਾਡਿ ਅਵਘਟ ਕਤ ਧਾਵਾ ॥੧੦॥
सो घटु छाडि अवघट कत धावा ॥१०॥
So ghatu chhaadi avaghat kat dhaavaa ||10||
ਤਾਂ ਇਸ ਪੱਤਣ ਨੂੰ ਛੱਡ ਕੇ ਉਹ ਖੱਡਾਂ ਵਿਚ ਕਿਤੇ ਨਹੀਂ ਭਟਕਦਾ ਫਿਰਦਾ ॥੧੦॥
उस मार्ग को त्याग कर वह दूसरे विषम मार्ग की तरफ क्यों जाए ? ॥ १० ॥
Why should he abandon that Path to follow some other path? ||10||
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਙੰਙਾ ਨਿਗ੍ਰਹਿ ਸਨੇਹੁ ਕਰਿ ਨਿਰਵਾਰੋ ਸੰਦੇਹ ॥
ङंङा निग्रहि सनेहु करि निरवारो संदेह ॥
(Ng)an(ng)(ng)aa nigrhi sanehu kari niravaaro sanddeh ||
(ਹੇ ਭਾਈ! ਆਪਣੇ ਇੰਦ੍ਰਿਆਂ ਨੂੰ) ਚੰਗੀ ਤਰ੍ਹਾਂ ਰੋਕ, (ਪ੍ਰਭੂ ਨਾਲ) ਪਿਆਰ ਬਣਾ, ਤੇ ਸਿਦਕ-ਹੀਨਤਾ ਦੂਰ ਕਰ ।
ड-हे भाई ! अपनी इन्दियों पर अंकुश लगा, अपने प्रभु से प्रेम कर और अपनी दुविधा दूर कर दे।
NGANGA: Restrain yourself, love the Lord, and dismiss your doubts.
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਨਾਹੀ ਦੇਖਿ ਨ ਭਾਜੀਐ ਪਰਮ ਸਿਆਨਪ ਏਹ ॥੧੧॥
नाही देखि न भाजीऐ परम सिआनप एह ॥११॥
Naahee dekhi na bhaajeeai param siaanap eh ||11||
(ਇਹ ਕੰਮ ਔਖਾ ਜ਼ਰੂਰ ਹੈ, ਪਰ) ਇਸ ਖ਼ਿਆਲ ਕਰਕੇ ਕਿ ਇਹ ਕੰਮ ਨਹੀਂ ਹੋ ਸਕਦਾ (ਇਸ ਕੰਮ ਵਲੋਂ) ਭੱਜ ਨਹੀਂ ਜਾਣਾ ਚਾਹੀਦਾ-(ਬੱਸ) ਸਭ ਤੋਂ ਵੱਡੀ ਅਕਲ (ਦੀ ਗੱਲ) ਇਹੀ ਹੈ ॥੧੧॥
चाहे तुझे अपने प्रभु का मार्ग दिखाई नहीं देता तो (इस काम से) भागना नहीं चाहिए। यही बड़ी बुद्धिमानी है॥ ११॥
Even if you do not see the Path, do not run away; this is the highest wisdom. ||11||
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਚਚਾ ਰਚਿਤ ਚਿਤ੍ਰ ਹੈ ਭਾਰੀ ॥
चचा रचित चित्र है भारी ॥
Chachaa rachit chitr hai bhaaree ||
(ਪ੍ਰਭੂ ਦਾ) ਬਣਾਇਆ ਹੋਇਆ ਇਹ ਜਗਤ (ਮਾਨੋ) ਇਕ ਬਹੁਤ ਵੱਡੀ ਤਸਵੀਰ ਹੈ ।
च-ईश्वर द्वारा रचित यह दुनिया एक बहुत बड़ा चित्र है।
CHACHA: He painted the great picture of the world.
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਤਜਿ ਚਿਤ੍ਰੈ ਚੇਤਹੁ ਚਿਤਕਾਰੀ ॥
तजि चित्रै चेतहु चितकारी ॥
Taji chitrai chetahu chitakaaree ||
(ਹੇ ਭਾਈ!) ਇਸ ਤਸਵੀਰ (ਦੇ ਮੋਹ) ਨੂੰ ਛੱਡ ਕੇ ਤਸਵੀਰ ਬਣਾਉਣ ਵਾਲੇ ਨੂੰ ਚੇਤੇ ਰੱਖ;
हे प्राणी ! चित्रकारी (दुनिया) को त्याग कर चित्रकार (प्रभु) को स्मरण कर।
Forget this picture, and remember the Painter.
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਚਿਤ੍ਰ ਬਚਿਤ੍ਰ ਇਹੈ ਅਵਝੇਰਾ ॥
चित्र बचित्र इहै अवझेरा ॥
Chitr bachitr ihai avajheraa ||
(ਕਿਉਂਕਿ ਵੱਡਾ) ਝੰਬੇਲਾ ਇਹ ਹੈ ਕਿ ਇਹ (ਸੰਸਾਰ-ਰੂਪ) ਤਸਵੀਰ ਮਨ ਨੂੰ ਮੋਹ ਲੈਣ ਵਾਲੀ ਹੈ ।
यह विचित्र चित्र (दुनिया) ही विवादों का मूल है।
This wondrous painting is now the problem.
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਤਜਿ ਚਿਤ੍ਰੈ ਚਿਤੁ ਰਾਖਿ ਚਿਤੇਰਾ ॥੧੨॥
तजि चित्रै चितु राखि चितेरा ॥१२॥
Taji chitrai chitu raakhi chiteraa ||12||
(ਸੋ, ਇਸ ਮੋਹ ਤੋਂ ਬਚਣ ਲਈ) ਤਸਵੀਰ (ਦਾ ਖ਼ਿਆਲ) ਛੱਡ ਕੇ ਤਸਵੀਰ ਬਣਾਉਣ ਵਾਲੇ ਵਿਚ ਆਪਣੇ ਚਿੱਤ ਨੂੰ ਪ੍ਰੋ ਰੱਖ ॥੧੨॥
चित्र छोड़कर चित्रकार (प्रभु) में अपने हृदय को पिरोकर रख॥ १२॥
Forget this picture and focus your consciousness on the Painter. ||12||
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਛਛਾ ਇਹੈ ਛਤ੍ਰਪਤਿ ਪਾਸਾ ॥
छछा इहै छत्रपति पासा ॥
Chhachhaa ihai chhatrpati paasaa ||
ਜੋ (ਸਭ ਦਾ) ਪਾਤਸ਼ਾਹ ਹੈ ਇਸ (ਚਿਤ੍ਰਕਾਰ ਪ੍ਰਭੂ) ਦੇ ਪਾਸ-
छ-छत्रपति प्रभु यहाँ तेरे साथ ही है।
CHHACHHA: The Sovereign Lord of the Universe is here with you.
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਛਕਿ ਕਿ ਨ ਰਹਹੁ ਛਾਡਿ ਕਿ ਨ ਆਸਾ ॥
छकि कि न रहहु छाडि कि न आसा ॥
Chhaki ki na rahahu chhaadi ki na aasaa ||
(ਹੇ ਮੇਰੇ ਮਨ! ਹੋਰ) ਆਸਾਂ ਛੱਡ ਕੇ ਤਕੜਾ ਹੋ ਕੇ ਕਿਉਂ ਨਹੀਂ ਰਹਿੰਦਾ?
हे मन! तू क्यों और किसके लिए तृष्णाएँ त्यागकर प्रसन्न नहीं रहता ?
Why are you so unhappy? Why don't you abandon your desires?
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਰੇ ਮਨ ਮੈ ਤਉ ਛਿਨ ਛਿਨ ਸਮਝਾਵਾ ॥
रे मन मै तउ छिन छिन समझावा ॥
Re man mai tau chhin chhin samajhaavaa ||
ਹੇ ਮਨ! ਮੈਂ ਤੈਨੂੰ ਹਰ ਵੇਲੇ ਸਮਝਾਉਂਦਾ ਹਾਂ,
हे मन ! क्षण-क्षण मैं तुझे उपदेश देता हूँ।
O my mind, each and every moment I try to instruct you,
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਤਾਹਿ ਛਾਡਿ ਕਤ ਆਪੁ ਬਧਾਵਾ ॥੧੩॥
ताहि छाडि कत आपु बधावा ॥१३॥
Taahi chhaadi kat aapu badhaavaa ||13||
ਕਿ ਉਸ (ਚਿਤ੍ਰਕਾਰ) ਨੂੰ ਵਿਸਾਰ ਕੇ ਕਿਥੇ (ਉਸ ਦੇ ਬਣਾਏ ਹੋਏ ਚਿੱਤ੍ਰ ਵਿਚ) ਤੂੰ ਆਪਣੇ ਆਪ ਨੂੰ ਜਕੜ ਰਿਹਾ ਹੈਂ ॥੧੩॥
उसे (प्रभु को) त्याग कर तू क्यों अपने आपको माया के विकारों में फँसाते हो ? ॥ १३ ॥
But you forsake Him, and entangle yourself with others. ||13||
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਜਜਾ ਜਉ ਤਨ ਜੀਵਤ ਜਰਾਵੈ ॥
जजा जउ तन जीवत जरावै ॥
Jajaa jau tan jeevat jaraavai ||
ਜਦੋਂ (ਕੋਈ ਜੀਵ) ਮਾਇਆ ਵਿਚ ਰਹਿੰਦਾ ਹੋਇਆ ਹੀ ਸਰੀਰ (ਦੀਆਂ ਵਾਸ਼ਨਾਂ) ਸਾੜ ਲੈਂਦਾ ਹੈ,
ज-जब (कोई प्राणी) माया में रहता हुआ ही शरीर (की लालसाएँ) जला लेता है,
JAJJA: If someone burns his body while he is still alive,
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਜੋਬਨ ਜਾਰਿ ਜੁਗਤਿ ਸੋ ਪਾਵੈ ॥
जोबन जारि जुगति सो पावै ॥
Joban jaari jugati so paavai ||
ਉਹ ਮਨੁੱਖ ਜੁਆਨੀ (ਦਾ ਮਦ) ਸਾੜ ਕੇ ਜੀਊਣ ਦੀ (ਸਹੀ) ਜਾਚ ਸਿੱਖ ਲੈਂਦਾ ਹੈ ।
वह मनुष्य यौवन जलाकर सन्मार्ग पा लेता है।
And burns away the desires of his youth, then he finds the right way.
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਅਸ ਜਰਿ ਪਰ ਜਰਿ ਜਰਿ ਜਬ ਰਹੈ ॥
अस जरि पर जरि जरि जब रहै ॥
As jari par jari jari jab rahai ||
ਜਦੋਂ ਮਨੁੱਖ ਆਪਣੇ (ਧਨ ਦੇ ਅਹੰਕਾਰ) ਨੂੰ ਤੇ ਪਰਾਈ (ਦੌਲਤ ਦੀ ਆਸ) ਨੂੰ ਸਾੜ ਕੇ ਆਪਣੇ ਵਿਤ ਵਿਚ ਰਹਿੰਦਾ ਹੈ,
जब मनुष्य अपने धन के अहंकार को एवं पराई दौलत को जलाकर संयम में रहता है,
When he burns his desire for his own wealth, and that of others,
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340
ਤਬ ਜਾਇ ਜੋਤਿ ਉਜਾਰਉ ਲਹੈ ॥੧੪॥
तब जाइ जोति उजारउ लहै ॥१४॥
Tab jaai joti ujaarau lahai ||14||
ਤਦੋਂ ਉੱਚੀ ਆਤਮਕ ਅਵਸਥਾ ਵਿਚ ਅੱਪੜ ਕੇ ਪ੍ਰਭੂ ਦੀ ਜੋਤ ਦਾ ਪ੍ਰਕਾਸ਼ ਪ੍ਰਾਪਤ ਕਰਦਾ ਹੈ ॥੧੪॥
तो सर्वोच्च अवस्था में पहुँचकर ईश्वर की ज्योति का उजाला प्राप्त करता है॥ १४॥
Then he finds the Divine Light. ||14||
Bhagat Kabir ji / Raag Gauri Purbi / Bavan Akhri (Kabir ji) / Guru Granth Sahib ji - Ang 340