Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥
जिसु प्रसादि सभु जगतु तराइआ ॥
Jisu prsaadi sabhu jagatu taraaiaa ||
ਜਿਸ ਦੀ ਮੇਹਰ ਨਾਲ ਸਾਰਾ ਜਗਤ ਹੀ ਤਰਦਾ ਹੈ ।
जिसकी कृपा से सारे जगत् का उद्धार हो जाता है।
By his grace, the whole world is saved.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਜਨ ਆਵਨ ਕਾ ਇਹੈ ਸੁਆਉ ॥
जन आवन का इहै सुआउ ॥
Jan aavan kaa ihai suaau ||
ਅਜਿਹੇ ਮਨੁੱਖ ਦੇ ਆਉਣ ਦਾ ਇਹੀ ਮਨੋਰਥ ਹੈ,
महापुरुष के आगमन का यही मनोरथ है कि
This is his purpose in life;
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਜਨ ਕੈ ਸੰਗਿ ਚਿਤਿ ਆਵੈ ਨਾਉ ॥
जन कै संगि चिति आवै नाउ ॥
Jan kai sanggi chiti aavai naau ||
ਕਿ ਉਸ ਦੀ ਸੰਗਤਿ ਵਿਚ (ਰਹਿ ਕੇ ਹੋਰ ਮਨੁੱਖਾਂ ਨੂੰ ਪ੍ਰਭੂ ਦਾ) ਨਾਮ ਚੇਤੇ ਆਉਂਦਾ ਹੈ ।
उसकी संगति में रहकर दूसरे प्राणियों को ईश्वर का नाम-स्मरण आता है।
In the Company of this humble servant, the Lord's Name comes to mind.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥
आपि मुकतु मुकतु करै संसारु ॥
Aapi mukatu mukatu karai sanssaaru ||
ਉਹ ਮਨੁੱਖ ਆਪ (ਮਾਇਆ ਤੋਂ) ਆਜ਼ਾਦ ਹੈ, ਜਗਤ ਨੂੰ ਭੀ ਮੁਕਤ ਕਰਦਾ ਹੈ;
ऐसा महापुरुष स्वयं मुक्त होकर संसार को भी मुक्त करा देता है।
He Himself is liberated, and He liberates the universe.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥੮॥੨੩॥
नानक तिसु जन कउ सदा नमसकारु ॥८॥२३॥
Naanak tisu jan kau sadaa namasakaaru ||8||23||
ਹੇ ਨਾਨਕ! ਐਸੇ (ਉੱਤਮ) ਮਨੁੱਖ ਨੂੰ ਸਾਡੀ ਸਦਾ ਪ੍ਰਣਾਮ ਹੈ ॥੮॥੨੩॥
हे नानक ! ऐसे महापुरुष को हमारा सदैव प्रणाम है॥ ८ ॥२३॥
O Nanak, to that humble servant, I bow in reverence forever. ||8||23||
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਸਲੋਕੁ ॥
सलोकु ॥
Saloku ||
श्लोक ॥
Shalok:
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥
पूरा प्रभु आराधिआ पूरा जा का नाउ ॥
Pooraa prbhu aaraadhiaa pooraa jaa kaa naau ||
(ਜਿਸ ਮਨੁੱਖ ਨੇ) ਅਟੱਲ ਨਾਮ ਵਾਲੇ ਪੂਰਨ ਪ੍ਰਭੂ ਨੂੰ ਸਿਮਰਿਆ ਹੈ,
उस पूर्ण नाम वाले पूर्ण प्रभु की आराधना की है।
I worship and adore the Perfect Lord God. Perfect is His Name.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥੧॥
नानक पूरा पाइआ पूरे के गुन गाउ ॥१॥
Naanak pooraa paaiaa poore ke gun gaau ||1||
ਉਸ ਨੂੰ ਉਹ ਪੂਰਨ ਪ੍ਰਭੂ ਮਿਲ ਪਿਆ ਹੈ; (ਤਾਂ ਤੇ) ਹੇ ਨਾਨਕ! ਤੂੰ ਭੀ ਪੂਰਨ ਪ੍ਰਭੂ ਦੇ ਗੁਣ ਗਾ ॥੧॥
हे नानक! मैंने पूर्ण प्रभु को पा लिया है, तुम भी पूर्णं प्रभु की महिमा गाओ॥ १॥
O Nanak, I have obtained the Perfect One; I sing the Glorious Praises of the Perfect Lord. ||1||
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਅਸਟਪਦੀ ॥
असटपदी ॥
Asatapadee ||
अष्टपदी ॥
Ashtapadee:
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਪੂਰੇ ਗੁਰ ਕਾ ਸੁਨਿ ਉਪਦੇਸੁ ॥
पूरे गुर का सुनि उपदेसु ॥
Poore gur kaa suni upadesu ||
(ਹੇ ਮਨ!) ਪੂਰੇ ਸਤਿਗੁਰੂ ਦੀ ਸਿੱਖਿਆ ਸੁਣ,
पूर्ण गुरु का उपदेश सुनो और
Listen to the Teachings of the Perfect Guru;
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥
पारब्रहमु निकटि करि पेखु ॥
Paarabrhamu nikati kari pekhu ||
ਤੇ, ਅਕਾਲ ਪੁਰਖ ਨੂੰ (ਹਰ ਥਾਂ) ਨੇੜੇ ਜਾਣ ਕੇ ਵੇਖ ।
पारब्रह्मा को निकट समझ कर देखो।
See the Supreme Lord God near you.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਸਾਸਿ ਸਾਸਿ ਸਿਮਰਹੁ ਗੋਬਿੰਦ ॥
सासि सासि सिमरहु गोबिंद ॥
Saasi saasi simarahu gobindd ||
(ਹੇ ਭਾਈ!) ਦੰਮ-ਬ-ਦੰਮ ਪ੍ਰਭੂ ਨੂੰ ਯਾਦ ਕਰ,
अपनी प्रत्येक सांस से गोविन्द का सिमरन करो,
With each and every breath, meditate in remembrance on the Lord of the Universe,
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਮਨ ਅੰਤਰ ਕੀ ਉਤਰੈ ਚਿੰਦ ॥
मन अंतर की उतरै चिंद ॥
Man anttar kee utarai chindd ||
(ਤਾਂ ਜੁ) ਤੇਰੇ ਮਨ ਦੇ ਅੰਦਰ ਦੀ ਚਿੰਤਾ ਮਿਟ ਜਾਏ ।
इससे तेरे मन के भीतर की चिन्ता मिट जाएगी।
And the anxiety within your mind shall depart.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਆਸ ਅਨਿਤ ਤਿਆਗਹੁ ਤਰੰਗ ॥
आस अनित तिआगहु तरंग ॥
Aas anit tiaagahu tarangg ||
(ਹੇ ਮਨ!) ਨਿੱਤ ਨਾਹ ਰਹਿਣ ਵਾਲੀਆਂ (ਚੀਜ਼ਾਂ ਦੀਆਂ) ਆਸਾਂ ਦੀਆਂ ਲਹਰਾਂ ਛੱਡ ਦੇਹ,
तृष्णाओं की तरंगों को त्याग कर
Abandon the waves of fleeting desire,
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਸੰਤ ਜਨਾ ਕੀ ਧੂਰਿ ਮਨ ਮੰਗ ॥
संत जना की धूरि मन मंग ॥
Santt janaa kee dhoori man mangg ||
ਅਤੇ ਹੇ ਮਨ! ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਮੰਗ ।
संतजनों की चरण धूलि की मन से याचना करो।
And pray for the dust of the feet of the Saints.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਆਪੁ ਛੋਡਿ ਬੇਨਤੀ ਕਰਹੁ ॥
आपु छोडि बेनती करहु ॥
Aapu chhodi benatee karahu ||
(ਹੇ ਭਾਈ!) ਆਪਾ-ਭਾਵ ਛੱਡ ਕੇ (ਪ੍ਰਭੂ ਦੇ ਅੱਗੇ) ਅਰਦਾਸ ਕਰ,
अपना अहंकार त्याग कर प्रार्थना करो।
Renounce your selfishness and conceit and offer your prayers.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਸਾਧਸੰਗਿ ਅਗਨਿ ਸਾਗਰੁ ਤਰਹੁ ॥
साधसंगि अगनि सागरु तरहु ॥
Saadhasanggi agani saagaru tarahu ||
(ਤੇ ਇਸ ਤਰ੍ਹਾਂ) ਸਾਧ ਸੰਗਤਿ ਵਿਚ (ਰਹਿ ਕੇ) (ਵਿਕਾਰਾਂ ਦੀ) ਅੱਗ ਦੇ ਸਮੁੰਦਰ ਤੋਂ ਪਾਰ ਲੰਘ ।
सत्संगति में रहकर (विकारों की) अग्नि के सागर से पार हो जाओ।
In the Saadh Sangat, the Company of the Holy, cross over the ocean of fire.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਹਰਿ ਧਨ ਕੇ ਭਰਿ ਲੇਹੁ ਭੰਡਾਰ ॥
हरि धन के भरि लेहु भंडार ॥
Hari dhan ke bhari lehu bhanddaar ||
ਪ੍ਰਭੂ-ਨਾਮ-ਰੂਪੀ ਧਨ ਦੇ ਖ਼ਜ਼ਾਨੇ ਭਰ ਲੈ,
परमेश्वर के नाम-धन से अपने खजाने भरपूर कर ले
Fill your stores with the wealth of the Lord.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਨਾਨਕ ਗੁਰ ਪੂਰੇ ਨਮਸਕਾਰ ॥੧॥
नानक गुर पूरे नमसकार ॥१॥
Naanak gur poore namasakaar ||1||
ਹੇ ਨਾਨਕ! ਅਤੇ ਪੂਰੇ ਸਤਿਗੁਰੂ ਨੂੰ ਨਮਸਕਾਰ ਕਰ ॥੧॥
हे नानक ! पूर्ण गुरु को प्रणाम करो ॥ १॥
Nanak bows in humility and reverence to the Perfect Guru. ||1||
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਖੇਮ ਕੁਸਲ ਸਹਜ ਆਨੰਦ ॥
खेम कुसल सहज आनंद ॥
Khem kusal sahaj aanandd ||
(ਹੇ ਭਾਈ!) ਤੈਨੂੰ ਅਟੱਲ ਸੁਖ, ਸੌਖਾ ਜੀਵਨ ਤੇ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਹੋਣਗੇ;
तुझे मुक्ति, प्रसन्नता एवं सहज आनंद प्राप्त होंगे
Happiness, intuitive peace, poise and bliss
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਸਾਧਸੰਗਿ ਭਜੁ ਪਰਮਾਨੰਦ ॥
साधसंगि भजु परमानंद ॥
Saadhasanggi bhaju paramaanandd ||
ਤੂੰ ਸਾਧ ਸੰਗਤਿ ਵਿਚ ਪਰਮ-ਸੁਖ ਪ੍ਰਭੂ ਨੂੰ ਸਿਮਰ ।
संतों की संगति में परमानंद प्रभु का भजन करो।
In the Company of the Holy, meditate on the Lord of supreme bliss.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਨਰਕ ਨਿਵਾਰਿ ਉਧਾਰਹੁ ਜੀਉ ॥
नरक निवारि उधारहु जीउ ॥
Narak nivaari udhaarahu jeeu ||
ਨਰਕਾਂ ਨੂੰ ਦੂਰ ਕਰ ਕੇ ਜਿੰਦ ਬਚਾ ਲੈ-
इससे नरक में जाने से बच जाओगे और आत्मा पार हो जाएगी
You shall be spared from hell - save your soul!
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਗੁਨ ਗੋਬਿੰਦ ਅੰਮ੍ਰਿਤ ਰਸੁ ਪੀਉ ॥
गुन गोबिंद अम्रित रसु पीउ ॥
Gun gobindd ammmrit rasu peeu ||
ਗੋਬਿੰਦ ਦੇ ਗੁਣ ਗਾ (ਨਾਮ-) ਅੰਮ੍ਰਿਤ ਦਾ ਰਸ ਪੀ ।
गोबिन्द की गुणस्तुति करके नाम-अमृत का रसपान करो।
Drink in the ambrosial essence of the Glorious Praises of the Lord of the Universe.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਚਿਤਿ ਚਿਤਵਹੁ ਨਾਰਾਇਣ ਏਕ ॥
चिति चितवहु नाराइण एक ॥
Chiti chitavahu naaraai(nn) ek ||
ਉਸ ਇੱਕ ਪੁਭੂ ਦਾ ਧਿਆਨ ਚਿੱਤ ਵਿਚ ਧਰਹੁ,
अपने मन में एक नारायण का ध्यान करो,
Focus your consciousness on the One, the All-pervading Lord
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਏਕ ਰੂਪ ਜਾ ਕੇ ਰੰਗ ਅਨੇਕ ॥
एक रूप जा के रंग अनेक ॥
Ek roop jaa ke rangg anek ||
ਜਿਸ ਇੱਕ ਅਕਾਲ ਪੁਰਖ ਦੇ ਅਨੇਕਾਂ ਰੰਗ ਹਨ ।
जिसका रूप एक एवं रंग अनेक हैं।
He has One Form, but He has many manifestations.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਗੋਪਾਲ ਦਾਮੋਦਰ ਦੀਨ ਦਇਆਲ ॥
गोपाल दामोदर दीन दइआल ॥
Gopaal daamodar deen daiaal ||
ਦੀਨਾਂ ਉਤੇ ਦਇਆ ਕਰਨ ਵਾਲਾ ਗੋਪਾਲ ਦਮੋਦਰ-
वह गोपाल, दामोदर, दीनदयालु,
Sustainer of the Universe, Lord of the world, Kind to the poor,
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਦੁਖ ਭੰਜਨ ਪੂਰਨ ਕਿਰਪਾਲ ॥
दुख भंजन पूरन किरपाल ॥
Dukh bhanjjan pooran kirapaal ||
ਦੁੱਖਾਂ ਦਾ ਨਾਸ ਕਰਨ ਵਾਲਾ ਸਭ ਵਿਚ ਵਿਆਪਕ ਤੇ ਮੇਹਰ ਦਾ ਜੋ ਘਰ ਹੈ;
दुःखनाशक एवं पूर्ण कृपालु है।
Destroyer of sorrow, perfectly Merciful.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਸਿਮਰਿ ਸਿਮਰਿ ਨਾਮੁ ਬਾਰੰ ਬਾਰ ॥
सिमरि सिमरि नामु बारं बार ॥
Simari simari naamu baarann baar ||
ਉਸ ਦਾ ਨਾਮ ਮੁੜ ਮੁੜ ਯਾਦ ਕਰ ।
हे नानक ! बार-बार उसके नाम का सिमरन करते रहो चूंकेि
Meditate, meditate in remembrance on the Naam, again and again.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਨਾਨਕ ਜੀਅ ਕਾ ਇਹੈ ਅਧਾਰ ॥੨॥
नानक जीअ का इहै अधार ॥२॥
Naanak jeea kaa ihai adhaar ||2||
ਹੇ ਨਾਨਕ! ਜਿੰਦ ਦਾ ਆਸਰਾ ਇਹ ਨਾਮ ਹੀ ਹੈ ॥੨॥
जीव का एकमात्र यही सहारा है॥ २ ॥
O Nanak, it is the Support of the soul. ||2||
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਉਤਮ ਸਲੋਕ ਸਾਧ ਕੇ ਬਚਨ ॥
उतम सलोक साध के बचन ॥
Utam salok saadh ke bachan ||
ਸਾਧ (ਗੁਰੂ) ਦੇ ਬਚਨ ਸਭ ਤੋਂ ਚੰਗੀ ਸਿਫ਼ਤ-ਸਾਲਾਹ ਦੀ ਬਾਣੀ ਹਨ,
साधु के वचन उत्तम श्लोक हैं।
The most sublime hymns are the Words of the Holy.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਅਮੁਲੀਕ ਲਾਲ ਏਹਿ ਰਤਨ ॥
अमुलीक लाल एहि रतन ॥
Amuleek laal ehi ratan ||
ਇਹ ਅਮੋਲਕ ਲਾਲ ਹਨ, ਅਮੋਲਕ ਰਤਨ ਹਨ ।
यही अमूल्य रत्न एवं जवाहर है।
These are priceless rubies and gems.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਸੁਨਤ ਕਮਾਵਤ ਹੋਤ ਉਧਾਰ ॥
सुनत कमावत होत उधार ॥
Sunat kamaavat hot udhaar ||
(ਇਹਨਾਂ ਬਚਨਾਂ ਨੂੰ) ਸੁਣਿਆਂ ਤੇ ਕਮਾਇਆਂ ਬੇੜਾ ਪਾਰ ਹੁੰਦਾ ਹੈ,
जो व्यक्ति इन वचनों को सुनता और पालन करता है, उसका भवसागर से उद्धार हो जाता है।
One who listens and acts on them is saved.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਆਪਿ ਤਰੈ ਲੋਕਹ ਨਿਸਤਾਰ ॥
आपि तरै लोकह निसतार ॥
Aapi tarai lokah nisataar ||
(ਜੋ ਕਮਾਉਂਦਾ ਹੈ) ਉਹ ਆਪ ਤਰਦਾ ਹੈ ਤੇ ਲੋਕਾਂ ਦਾ ਭੀ ਨਿਸਤਾਰਾ ਕਰਦਾ ਹੈ ।
वह स्वयं भवसागर से पार हो जाता है और दूसरे लोगों का भी कल्याण कर देता है।
He himself swims across, and saves others as well.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਸਫਲ ਜੀਵਨੁ ਸਫਲੁ ਤਾ ਕਾ ਸੰਗੁ ॥
सफल जीवनु सफलु ता का संगु ॥
Saphal jeevanu saphalu taa kaa sanggu ||
ਉਸ ਮਨੁੱਖ ਦੀ ਜ਼ਿੰਦਗੀ ਪੂਰੀਆਂ ਮੁਰਾਦਾਂ ਵਾਲੀ ਹੁੰਦੀ ਹੈ, ਉਸ ਦੀ ਸੰਗਤਿ ਹੋਰਨਾਂ ਦੀਆਂ ਮੁਰਾਦਾਂ ਪੂਰੀਆਂ ਕਰਦੀ ਹੈ;
उसका जीवन सफल हो जाता है और उसकी संगति दूसरों की कामनाएँ पूर्ण करती हैं,
His life is prosperous, and his company is fruitful;
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਜਾ ਕੈ ਮਨਿ ਲਾਗਾ ਹਰਿ ਰੰਗੁ ॥
जा कै मनि लागा हरि रंगु ॥
Jaa kai mani laagaa hari ranggu ||
ਜਿਸ ਦੇ ਮਨ ਵਿਚ ਪ੍ਰਭੂ ਦਾ ਪਿਆਰ ਬਣ ਜਾਂਦਾ ਹੈ ।
जिसके ह्रदय में ईश्वर का प्रेम बन जाता है।
His mind is imbued with the love of the Lord.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਜੈ ਜੈ ਸਬਦੁ ਅਨਾਹਦੁ ਵਾਜੈ ॥
जै जै सबदु अनाहदु वाजै ॥
Jai jai sabadu anaahadu vaajai ||
(ਉਸ ਦੇ ਅੰਦਰ) ਚੜ੍ਹਦੀਆਂ ਕਲਾਂ ਦੀ ਰੌ ਸਦਾ ਚਲਦੀ ਹੈ,
उसकी जय, जय है, जिसके लिए अनहद ध्वनि होती है।
Hail, hail to him, for whom the sound current of the Shabad vibrates.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਸੁਨਿ ਸੁਨਿ ਅਨਦ ਕਰੇ ਪ੍ਰਭੁ ਗਾਜੈ ॥
सुनि सुनि अनद करे प्रभु गाजै ॥
Suni suni anad kare prbhu gaajai ||
ਜਿਸ ਨੂੰ ਸੁਣ ਕੇ (ਭਾਵ ਮਹਿਸੂਸ ਕਰ ਕੇ) ਉਹ ਖ਼ੁਸ਼ ਹੁੰਦਾ ਹੈ (ਕਿਉਂਕਿ) ਪ੍ਰਭੂ (ਉਸ ਦੇ ਅੰਦਰ) ਆਪਣਾ ਨੂਰ ਰੋਸ਼ਨ ਕਰਦਾ ਹੈ ।
जिसे सुनकर वह हर्षित होता है और प्रभु की महिमा की मुनादी करता है।
Hearing it again and again, he is in bliss, proclaiming God's Praises.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ ॥
प्रगटे गुपाल महांत कै माथे ॥
Prgate gupaal mahaant kai maathe ||
ਗੋਪਾਲ ਪ੍ਰਭੂ ਜੀ ਉਚੀ ਕਰਨੀ ਵਾਲੇ ਬੰਦੇ ਦੇ ਮੱਥੇ ਉਤੇ ਪਰਗਟ ਹੁੰਦੇ ਹਨ,
ऐसे महापुरुषों के मस्तक पर परमात्मा प्रगट होता है।
The Lord radiates from the foreheads of the Holy.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਨਾਨਕ ਉਧਰੇ ਤਿਨ ਕੈ ਸਾਥੇ ॥੩॥
नानक उधरे तिन कै साथे ॥३॥
Naanak udhare tin kai saathe ||3||
ਹੇ ਨਾਨਕ! ਅਜੇਹੇ ਬੰਦੇ ਦੇ ਨਾਲ ਹੋਰ ਕਈ ਮਨੁੱਖਾਂ ਦਾ ਬੇੜਾ ਪਾਰ ਹੁੰਦਾ ਹੈ ॥੩॥
हे नानक ! ऐसे महापुरुष की संगति करने से बहुत सारे लोगों का उद्धार हो जाता है॥ ३॥
Nanak is saved in their company. ||3||
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਸਰਨਿ ਜੋਗੁ ਸੁਨਿ ਸਰਨੀ ਆਏ ॥
सरनि जोगु सुनि सरनी आए ॥
Sarani jogu suni saranee aae ||
ਹੇ ਪ੍ਰਭੂ! ਇਹ ਸੁਣ ਕੇ ਕਿ ਤੂੰ ਦਰ-ਢੱਠਿਆਂ ਦੀ ਬਾਂਹ ਫੜਨ-ਜੋਗਾ ਹੈਂ, ਅਸੀਂ ਤੇਰੇ ਦਰ ਤੇ ਆਏ ਸਾਂ,
हे भगवान ! यह सुनकर कि तू जीवों को शरण देने में समर्थ है, अतः हम तेरी शरण में आए हैं।
Hearing that He can give Sanctuary, I have come seeking His Sanctuary.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਕਰਿ ਕਿਰਪਾ ਪ੍ਰਭ ਆਪ ਮਿਲਾਏ ॥
करि किरपा प्रभ आप मिलाए ॥
Kari kirapaa prbh aap milaae ||
ਤੂੰ ਮੇਹਰ ਕਰ ਕੇ (ਸਾਨੂੰ) ਆਪਣੇ ਨਾਲ ਮੇਲ ਲਿਆ ਹੈ ।
प्रभु ने दया करके हमें अपने साथ मिला लिया है।
Bestowing His Mercy, God has blended me with Himself.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਮਿਟਿ ਗਏ ਬੈਰ ਭਏ ਸਭ ਰੇਨ ॥
मिटि गए बैर भए सभ रेन ॥
Miti gae bair bhae sabh ren ||
(ਹੁਣ ਸਾਡੇ) ਵੈਰ ਮਿਟ ਗਏ ਹਨ, ਅਸੀਂ ਸਭ ਦੇ ਪੈਰਾਂ ਦੀ ਖ਼ਾਕ ਹੋ ਗਏ ਹਾਂ,
अब हमारे वैर मिट गए हैं और हम सबकी चरण-धूलि हो गए हैं।
Hatred is gone, and I have become the dust of all.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਅੰਮ੍ਰਿਤ ਨਾਮੁ ਸਾਧਸੰਗਿ ਲੈਨ ॥
अम्रित नामु साधसंगि लैन ॥
Ammmrit naamu saadhasanggi lain ||
(ਹੁਣ) ਸਾਧ ਸੰਗਤਿ ਵਿਚ ਅਮਰ ਕਰਨ ਵਾਲਾ ਨਾਮ ਜਪ ਰਹੇ ਹਾਂ ।
साधसंगत से नाम-अमृत लेने वाले हुए हैं।
I have received the Ambrosial Naam in the Company of the Holy.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਸੁਪ੍ਰਸੰਨ ਭਏ ਗੁਰਦੇਵ ॥
सुप्रसंन भए गुरदेव ॥
Suprsann bhae guradev ||
ਗੁਰਦੇਵ ਜੀ (ਸਾਡੇ ਉਤੇ) ਤ੍ਰੁੱਠ ਪਏ ਹਨ,
गुरुदेव हम पर सुप्रसन्न हो गए हैं और
The Divine Guru is perfectly pleased;
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਪੂਰਨ ਹੋਈ ਸੇਵਕ ਕੀ ਸੇਵ ॥
पूरन होई सेवक की सेव ॥
Pooran hoee sevak kee sev ||
ਇਸ ਵਾਸਤੇ (ਸਾਡੀ) ਸੇਵਕਾਂ ਦੀ ਸੇਵਾ ਸਿਰੇ ਚੜ੍ਹ ਗਈ ਹੈ ।
सेवक की सेवा सफल हो गई है।
The service of His servant has been rewarded.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਆਲ ਜੰਜਾਲ ਬਿਕਾਰ ਤੇ ਰਹਤੇ ॥
आल जंजाल बिकार ते रहते ॥
Aal janjjaal bikaar te rahate ||
(ਅਸੀਂ ਹੁਣ) ਘਰ ਦੇ ਧੰਧਿਆਂ ਤੇ ਵਿਕਾਰਾਂ ਤੋਂ ਬਚ ਗਏ ਹਾਂ,
हम सांसारिक धंधों एवं विकारों से बच गए हैं,
I have been released from worldly entanglements and corruption,
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਰਾਮ ਨਾਮ ਸੁਨਿ ਰਸਨਾ ਕਹਤੇ ॥
राम नाम सुनि रसना कहते ॥
Raam naam suni rasanaa kahate ||
ਪ੍ਰਭੂ ਦਾ ਨਾਮ ਸੁਣ ਕੇ ਜੀਭ ਨਾਲ (ਭੀ) ਉਚਾਰਦੇ ਹਾਂ ।
राम का नाम सुनकर और अपनी जिह्म से इसको उच्चरित करने से।
Hearing the Lord's Name and chanting it with my tongue.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ ॥
करि प्रसादु दइआ प्रभि धारी ॥
Kari prsaadu daiaa prbhi dhaaree ||
ਪ੍ਰਭੂ ਨੇ ਮੇਹਰ ਕਰ ਕੇ (ਸਾਡੇ ਉਤੇ) ਦਇਆ ਕੀਤੀ ਹੈ,
भगवान ने कृपा करके (हम पर) यह दया की है और
By His Grace, God has bestowed His Mercy.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਨਾਨਕ ਨਿਬਹੀ ਖੇਪ ਹਮਾਰੀ ॥੪॥
नानक निबही खेप हमारी ॥४॥
Naanak nibahee khep hamaaree ||4||
ਹੇ ਨਾਨਕ! ਤੇ ਸਾਡਾ ਕੀਤਾ ਹੋਇਆ ਵਣਜ ਦਰਗਾਹੇ ਕਬੂਲ ਹੋ ਗਿਆ ਹੈ ॥੪॥
हे नानक ! हमारा किया हुआ परिश्रम प्रभु-दरबार में सफल हो गया है॥ ४॥
O Nanak, my merchandise has arrived save and sound. ||4||
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥
प्रभ की उसतति करहु संत मीत ॥
Prbh kee usatati karahu santt meet ||
ਹੇ ਸੰਤ ਮਿਤ੍ਰ! ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਕਰੋ-
हे संत मित्रो ! प्रभु की महिमा-स्तुति
Sing the Praises of God, O Saints, O friends,
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਸਾਵਧਾਨ ਏਕਾਗਰ ਚੀਤ ॥
सावधान एकागर चीत ॥
Saavadhaan ekaagar cheet ||
ਧਿਆਨ ਨਾਲ ਚਿੱਤ ਨੂੰ ਇਕ ਨਿਸ਼ਾਨੇ ਤੇ ਟਿਕਾ ਕੇ ।
सावधान एवं एकाग्रचित होकर करो।
With total concentration and one-pointedness of mind.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥
सुखमनी सहज गोबिंद गुन नाम ॥
Sukhamanee sahaj gobindd gun naam ||
ਪ੍ਰਭੂ ਦੀ ਸਿਫ਼ਤ-ਸਾਲਾਹ ਤੇ ਪ੍ਰਭੂ ਦਾ ਨਾਮ ਅਡੋਲ ਅਵਸਥਾ (ਦਾ ਕਾਰਣ ਹੈ ਤੇ) ਸੁਖਾਂ ਦੀ ਮਣੀ (ਰਤਨ) ਹੈ,
सुखमनी में सहज सुख एवं गोविन्द की महिमा एवं नाम है।
Sukhmani is the peaceful ease, the Glory of God, the Naam.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਜਿਸੁ ਮਨਿ ਬਸੈ ਸੁ ਹੋਤ ਨਿਧਾਨ ॥
जिसु मनि बसै सु होत निधान ॥
Jisu mani basai su hot nidhaan ||
ਜਿਸ ਦੇ ਮਨ ਵਿਚ (ਨਾਮ) ਵੱਸਦਾ ਹੈ ਉਹ (ਗੁਣਾਂ ਦਾ) ਖ਼ਜ਼ਾਨਾ ਹੋ ਜਾਂਦਾ ਹੈ ।
जिसके मन में यह बसती है, वह धनवान बन जाता है।
When it abides in the mind, one becomes wealthy.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਸਰਬ ਇਛਾ ਤਾ ਕੀ ਪੂਰਨ ਹੋਇ ॥
सरब इछा ता की पूरन होइ ॥
Sarab ichhaa taa kee pooran hoi ||
ਉਸ ਮਨੁੱਖ ਦੀ ਇੱਛਿਆ ਸਾਰੀ ਪੂਰੀ ਹੋ ਜਾਂਦੀ ਹੈ,
उसकी तमाम मनोकामनाएँ पूर्ण हो जाती हैं।
All desires are fulfilled.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਪ੍ਰਧਾਨ ਪੁਰਖੁ ਪ੍ਰਗਟੁ ਸਭ ਲੋਇ ॥
प्रधान पुरखु प्रगटु सभ लोइ ॥
Prdhaan purakhu prgatu sabh loi ||
ਉਹ ਬੰਦਾ ਤੁਰਨੇ-ਸਿਰ ਹੋ ਜਾਂਦਾ ਹੈ, ਤੇ ਸਾਰੇ ਜਗਤ ਵਿਚ ਉੱਘਾ ਹੋ ਜਾਂਦਾ ਹੈ ।
वह प्रधान पुरुष बन जाता है और सारी दुनिया में लोकप्रिय हो जाता है।
One becomes the most respected person, famous all over the world.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਸਭ ਤੇ ਊਚ ਪਾਏ ਅਸਥਾਨੁ ॥
सभ ते ऊच पाए असथानु ॥
Sabh te uch paae asathaanu ||
ਉਸ ਨੂੰ ਉੱਚੇ ਤੋਂ ਉੱਚਾ ਟਿਕਾਣਾ ਮਿਲ ਜਾਂਦਾ ਹੈ,
वह सर्वोच्च निवास पा लेता है।
He obtains the highest place of all.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਬਹੁਰਿ ਨ ਹੋਵੈ ਆਵਨ ਜਾਨੁ ॥
बहुरि न होवै आवन जानु ॥
Bahuri na hovai aavan jaanu ||
ਮੁੜ ਉਸ ਨੂੰ ਜਨਮ ਮਰਨ (ਦਾ ਗੇੜ) ਨਹੀਂ ਵਿਆਪਦਾ ।
उसे पुनः जीवन-मृत्यु का चक्र नहीं पड़ता।
He does not come and go in reincarnation any longer.
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਹਰਿ ਧਨੁ ਖਾਟਿ ਚਲੈ ਜਨੁ ਸੋਇ ॥
हरि धनु खाटि चलै जनु सोइ ॥
Hari dhanu khaati chalai janu soi ||
ਉਹ ਮਨੁੱਖ ਪ੍ਰਭੂ ਦਾ ਨਾਮ ਰੂਪ ਧਨ ਖੱਟ ਕੇ (ਜਗਤ ਤੋਂ) ਜਾਂਦਾ ਹੈ,
वह मनुष्य हरि नामरूपी धन प्राप्त करके दुनिया से चला जाता है
One who departs, after earning the wealth of the Lord's Name,
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਨਾਨਕ ਜਿਸਹਿ ਪਰਾਪਤਿ ਹੋਇ ॥੫॥
नानक जिसहि परापति होइ ॥५॥
Naanak jisahi paraapati hoi ||5||
ਹੇ ਨਾਨਕ! ਜਿਸ ਮਨੁੱਖ ਨੂੰ (ਧੁਰੋਂ) ਇਹ ਦਾਤ ਮਿਲਦੀ ਹੈ ॥੫॥
हे नानक ! जिस इन्सान को (सुखमनी) यह देन (ईश्वर से) मिलती है ॥ ५॥
O Nanak, realizes it. ||5||
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਖੇਮ ਸਾਂਤਿ ਰਿਧਿ ਨਵ ਨਿਧਿ ॥
खेम सांति रिधि नव निधि ॥
Khem saanti ridhi nav nidhi ||
ਅਟੱਲ ਸੁਖ ਮਨ ਦਾ ਟਿਕਾਉ, ਰਿਧੀਆਂ, ਨੌ ਖ਼ਜ਼ਾਨੇ,
सहज सुख, शांति, रिद्धियां, नवनिधियां,
Comfort, peace and tranquility, wealth and the nine treasures;
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਬੁਧਿ ਗਿਆਨੁ ਸਰਬ ਤਹ ਸਿਧਿ ॥
बुधि गिआनु सरब तह सिधि ॥
Budhi giaanu sarab tah sidhi ||
ਅਕਲ, ਗਿਆਨ ਤੇ ਸਾਰੀਆਂ ਕਰਾਮਾਤਾਂ ਉਸ ਮਨੁੱਖ ਵਿਚ (ਆ ਜਾਂਦੀਆਂ ਹਨ);
बुद्धि, ज्ञान एवं सर्व सिद्धियों उस प्राणी को मिलती हैं,
Wisdom, knowledge, and all spiritual powers;
Guru Arjan Dev ji / Raag Gauri / Sukhmani (M: 5) / Guru Granth Sahib ji - Ang 295
ਬਿਦਿਆ ਤਪੁ ਜੋਗੁ ਪ੍ਰਭ ਧਿਆਨੁ ॥
बिदिआ तपु जोगु प्रभ धिआनु ॥
Bidiaa tapu jogu prbh dhiaanu ||
ਵਿੱਦਿਆ, ਤਪ, ਜੋਗ, ਅਕਾਲ ਪੁਰਖ ਦਾ ਧਿਆਨ,
विद्या, तपस्या, योग, प्रभु का ध्यान,
Learning, penance, Yoga and meditation on God;
Guru Arjan Dev ji / Raag Gauri / Sukhmani (M: 5) / Guru Granth Sahib ji - Ang 295