ANG 284, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਨਾਨਕ ਕੈ ਮਨਿ ਇਹੁ ਅਨਰਾਉ ॥੧॥

नानक कै मनि इहु अनराउ ॥१॥

Naanak kai mani ihu anaraau ||1||

ਨਾਨਕ ਦੇ ਮਨ ਵਿਚ ਇਹ ਤਾਂਘ ਹੈ ॥੧॥

नानक के मन में यही अभिलाषा है ॥ १॥

- this is the longing of Nanak's mind. ||1||

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਮਨਸਾ ਪੂਰਨ ਸਰਨਾ ਜੋਗ ॥

मनसा पूरन सरना जोग ॥

Manasaa pooran saranaa jog ||

ਪ੍ਰਭੂ (ਜੀਵਾਂ ਦੇ) ਮਨ ਦੇ ਫੁਰਨੇ ਪੂਰੇ ਕਰਨ ਤੇ ਸਰਨ ਆਇਆਂ ਦੀ ਸਹਾਇਤਾ ਕਰਨ ਦੇ ਸਮਰੱਥ ਹੈ ।

भगवान मनोकामना पूर्ण करने वाला एवं शरण देने योग्य है।

He is the Fulfiller of wishes, who can give us Sanctuary;

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਜੋ ਕਰਿ ਪਾਇਆ ਸੋਈ ਹੋਗੁ ॥

जो करि पाइआ सोई होगु ॥

Jo kari paaiaa soee hogu ||

ਜੋ ਉਸ ਨੇ (ਜੀਵਾਂ ਦੇ) ਹੱਥ ਉਤੇ ਲਿਖ ਦਿੱਤਾ ਹੈ, ਉਹੀ ਹੁੰਦਾ ਹੈ ।

जो कुछ ईश्वर ने अपने हाथ से लिख दिया है, वही होता है।

That which He has written, comes to pass.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਹਰਨ ਭਰਨ ਜਾ ਕਾ ਨੇਤ੍ਰ ਫੋਰੁ ॥

हरन भरन जा का नेत्र फोरु ॥

Haran bharan jaa kaa netr phoru ||

ਜਿਸ ਪ੍ਰਭੂ ਦਾ ਅੱਖ ਫਰਕਣ ਦਾ ਸਮਾ (ਜਗਤ ਦੇ) ਪਾਲਣ ਤੇ ਨਾਸ ਲਈ (ਕਾਫ਼ੀ) ਹੈ,

वह पलक झपकते ही सृष्टि की रचना एवं विनाश कर देता है।

He destroys and creates in the twinkling of an eye.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਤਿਸ ਕਾ ਮੰਤ੍ਰੁ ਨ ਜਾਨੈ ਹੋਰੁ ॥

तिस का मंत्रु न जानै होरु ॥

Tis kaa manttru na jaanai horu ||

ਉਸ ਦਾ ਗੁੱਝਾ ਭੇਤ ਕੋਈ ਹੋਰ ਜੀਵ ਨਹੀਂ ਜਾਣਦਾ ।

दूसरा कोई उसके भेद को नहीं जानता।

No one else knows the mystery of His ways.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਅਨਦ ਰੂਪ ਮੰਗਲ ਸਦ ਜਾ ਕੈ ॥

अनद रूप मंगल सद जा कै ॥

Anad roop manggal sad jaa kai ||

ਜਿਸ ਪ੍ਰਭੂ ਦੇ ਘਰ ਵਿਚ ਸਦਾ ਆਨੰਦ ਤੇ ਖ਼ੁਸ਼ੀਆਂ ਹਨ,

वह प्रसन्नता का रूप है एवं उसके मन्दिर में सदैव मंगल-खुशियाँ हैं।

He is the embodiment of ecstasy and everlasting joy.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਸਰਬ ਥੋਕ ਸੁਨੀਅਹਿ ਘਰਿ ਤਾ ਕੈ ॥

सरब थोक सुनीअहि घरि ता कै ॥

Sarab thok suneeahi ghari taa kai ||

(ਜਗਤ ਦੇ) ਸਾਰੇ ਪਦਾਰਥ ਉਸ ਦੇ ਘਰ ਵਿਚ (ਮੌਜੂਦ) ਸੁਣੀਦੇ ਹਨ ।

मैंने सुना है कि समस्त पदार्थ उसके घर में मौजूद हैं।

I have heard that all things are in His home.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਰਾਜ ਮਹਿ ਰਾਜੁ ਜੋਗ ਮਹਿ ਜੋਗੀ ॥

राज महि राजु जोग महि जोगी ॥

Raaj mahi raaju jog mahi jogee ||

ਰਾਜਿਆਂ ਵਿਚ ਪ੍ਰਭੂ ਆਪ ਹੀ ਰਾਜਾ ਹੈ, ਜੋਗੀਆਂ ਵਿਚ ਜੋਗੀ ਹੈ,

राजाओं में वह महान राजा एवं योगीयों में महायोगी है।

Among kings, He is the King; among yogis, He is the Yogi.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ ॥

तप महि तपीसरु ग्रिहसत महि भोगी ॥

Tap mahi tapeesaru grihasat mahi bhogee ||

ਤਪੀਆਂ ਵਿਚ ਆਪ ਹੀ ਵੱਡਾ ਤਪੀ ਹੈ ਤੇ ਗ੍ਰਿਹਸਤੀਆਂ ਵਿਚ ਭੀ ਆਪ ਹੀ ਗ੍ਰਿਹਸਤੀ ਹੈ ।

तपस्वियों में वह महान तपस्वी है और गृहस्थियों में भी स्वयं ही गृहस्थी है।

Among ascetics, He is the Ascetic; among householders, He is the Enjoyer.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਧਿਆਇ ਧਿਆਇ ਭਗਤਹ ਸੁਖੁ ਪਾਇਆ ॥

धिआइ धिआइ भगतह सुखु पाइआ ॥

Dhiaai dhiaai bhagatah sukhu paaiaa ||

ਭਗਤ ਜਨਾਂ ਨੇ (ਉਸ ਪ੍ਰਭੂ ਨੂੰ) ਸਿਮਰ ਸਿਮਰ ਕੇ ਸੁਖ ਪਾ ਲਿਆ ਹੈ ।

उस एक ईश्वर का ध्यान करने से भक्तजनों ने सुख प्राप्त कर लिया है।

By constant meditation, His devotee finds peace.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥੨॥

नानक तिसु पुरख का किनै अंतु न पाइआ ॥२॥

Naanak tisu purakh kaa kinai anttu na paaiaa ||2||

ਹੇ ਨਾਨਕ! ਕਿਸੇ ਜੀਵ ਨੇ ਉਸ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ ॥੨॥

हे नानक ! उस परमात्मा का किसी ने भी अन्त नहीं पाया ॥ २ ॥

O Nanak, no one has found the limits of that Supreme Being. ||2||

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਜਾ ਕੀ ਲੀਲਾ ਕੀ ਮਿਤਿ ਨਾਹਿ ॥

जा की लीला की मिति नाहि ॥

Jaa kee leelaa kee miti naahi ||

ਜਿਸ ਪ੍ਰਭੂ ਦੀ (ਜਗਤ ਰੂਪ) ਖੇਡ ਦਾ ਲੇਖਾ ਕੋਈ ਨਹੀਂ ਲਾ ਸਕਦਾ,

जिस भगवान की (सृष्टि-रूपी) लीला का कोई अंत नहीं,

There is no limit to His play.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਸਗਲ ਦੇਵ ਹਾਰੇ ਅਵਗਾਹਿ ॥

सगल देव हारे अवगाहि ॥

Sagal dev haare avagaahi ||

ਉਸ ਨੂੰ ਖੋਜ ਖੋਜ ਕੇ ਸਾਰੇ ਦੇਵਤੇ (ਭੀ) ਥੱਕ ਗਏ ਹਨ;

उसे खोज-खोजकर देवता भी थक चुके हैं।

All the demigods have grown weary of searching for it.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥

पिता का जनमु कि जानै पूतु ॥

Pitaa kaa janamu ki jaanai pootu ||

(ਕਿਉਂਕਿ) ਪਿਉ ਦਾ ਜਨਮ ਪੁੱਤ੍ਰ ਕੀਹ ਜਾਣਦਾ ਹੈ?

चूंकि अपने पिता के जन्म बारे पुत्र क्या जानता है ?

What does the son know of his father's birth?

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਸਗਲ ਪਰੋਈ ਅਪੁਨੈ ਸੂਤਿ ॥

सगल परोई अपुनै सूति ॥

Sagal paroee apunai sooti ||

(ਜਿਵੇਂ ਮਾਲਾ ਦੇ ਮਣਕੇ) ਧਾਗੇ ਵਿਚ ਪਰੋਏ ਹੁੰਦੇ ਹਨ, (ਤਿਵੇਂ) ਸਾਰੀ ਰਚਨਾ ਪ੍ਰਭੂ ਨੇ ਆਪਣੇ (ਹੁਕਮ ਰੂਪ) ਧਾਗੇ ਵਿਚ ਪ੍ਰੋ ਰੱਖੀ ਹੈ ।

सारी सृष्टि ईश्वर ने अपने (हुक्म रूपी) धागे में पिरोई हुई है।

All are strung upon His string.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਸੁਮਤਿ ਗਿਆਨੁ ਧਿਆਨੁ ਜਿਨ ਦੇਇ ॥

सुमति गिआनु धिआनु जिन देइ ॥

Sumati giaanu dhiaanu jin dei ||

ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਸੋਹਣੀ ਮਤਿ ਉੱਚੀ ਸਮਝ ਤੇ ਸੁਰਤ ਜੋੜਨ ਦੀ ਦਾਤ ਦੇਂਦਾ ਹੈ,

जिन्हें प्रभु सुमति, ज्ञान एवं ध्यान प्रदान करता है,

He bestows good sense, spiritual wisdom and meditation

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਜਨ ਦਾਸ ਨਾਮੁ ਧਿਆਵਹਿ ਸੇਇ ॥

जन दास नामु धिआवहि सेइ ॥

Jan daas naamu dhiaavahi sei ||

ਉਹੀ ਸੇਵਕ ਤੇ ਦਾਸ ਉਸ ਦਾ ਨਾਮ ਸਿਮਰਦੇ ਹਨ ।

उसके सेवक एवं दास उसका ही ध्यान करते रहते हैं।

On His humble servants and slaves who meditate on the Naam.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਤਿਹੁ ਗੁਣ ਮਹਿ ਜਾ ਕਉ ਭਰਮਾਏ ॥

तिहु गुण महि जा कउ भरमाए ॥

Tihu gu(nn) mahi jaa kau bharamaae ||

(ਪਰ) ਜਿਨ੍ਹਾਂ ਨੂੰ (ਮਾਇਆ ਦੇ) ਤਿੰਨ ਗੁਣਾਂ ਵਿਚ ਭਵਾਉਂਦਾ ਹੈ,

जिसको प्रभु माया के तीन गुणों में भटकाता है,

He leads some astray in the three qualities;

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਜਨਮਿ ਮਰੈ ਫਿਰਿ ਆਵੈ ਜਾਏ ॥

जनमि मरै फिरि आवै जाए ॥

Janami marai phiri aavai jaae ||

ਉਹ ਜੰਮਦੇ ਮਰਦੇ ਰਹਿੰਦੇ ਹਨ ਤੇ ਮੁੜ ਮੁੜ (ਜਗਤ ਵਿਚ) ਆਉਂਦੇ ਤੇ ਜਾਂਦੇ ਰਹਿੰਦੇ ਹਨ ।

वह जन्मता-मरता रहता है और आवागमन के चक्र में पड़ा रहता है।

They are born and die, coming and going over and over again.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਊਚ ਨੀਚ ਤਿਸ ਕੇ ਅਸਥਾਨ ॥

ऊच नीच तिस के असथान ॥

Uch neech tis ke asathaan ||

ਸੋਹਣੀ ਮੱਤ ਵਾਲੇ ਉਚੇ ਬੰਦਿਆਂ ਦੇ ਹਿਰਦੇ ਤ੍ਰਿਗੁਣੀ ਨੀਚ ਬੰਦਿਆਂ ਦੇ ਮਨ-ਇਹ ਸਾਰੇ ਉਸ ਪ੍ਰਭੂ ਦੇ ਆਪਣੇ ਹੀ ਟਿਕਾਣੇ ਹਨ (ਭਾਵ, ਸਭ ਵਿਚ ਵੱਸਦਾ ਹੈ) ।

ऊँच-नीच सब उसके ही स्थान हैं।

The high and the low are His places.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਜੈਸਾ ਜਨਾਵੈ ਤੈਸਾ ਨਾਨਕ ਜਾਨ ॥੩॥

जैसा जनावै तैसा नानक जान ॥३॥

Jaisaa janaavai taisaa naanak jaan ||3||

ਹੇ ਨਾਨਕ! ਜਿਹੋ ਜਿਹੀ ਬੁੱਧ-ਮੱਤ ਦੇਂਦਾ ਹੈ, ਤਿਹੋ ਜਿਹੀ ਸਮਝ ਵਾਲਾ ਜੀਵ ਬਣ ਜਾਂਦਾ ਹੈ ॥੩॥

हे नानक ! जैसी सूझ वह देता है, वैसे ही सूझ वाला प्राणी बन जाता है॥ ३ll

As He inspires us to know Him, O Nanak, so is He known. ||3||

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਨਾਨਾ ਰੂਪ ਨਾਨਾ ਜਾ ਕੇ ਰੰਗ ॥

नाना रूप नाना जा के रंग ॥

Naanaa roop naanaa jaa ke rangg ||

ਹੇ ਪ੍ਰਭੂ! ਤੂੰ, ਜਿਸ ਦੇ ਕਈ ਰੂਪ ਤੇ ਰੰਗ ਹਨ,

ईश्वर के अनेक रूप हैं और अनेक उसके रंग हैं।

Many are His forms; many are His colors.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਨਾਨਾ ਭੇਖ ਕਰਹਿ ਇਕ ਰੰਗ ॥

नाना भेख करहि इक रंग ॥

Naanaa bhekh karahi ik rangg ||

ਕਈ ਭੇਖ ਧਾਰਦਾ ਹੈਂ (ਤੇ ਫਿਰ ਭੀ) ਇਕੋ ਤਰ੍ਹਾਂ ਦਾ ਹੈਂ ।

अनेक वेष धारण करते हुए वह फिर भी एक ही रहता है।

Many are the appearances which He assumes, and yet He is still the One.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਨਾਨਾ ਬਿਧਿ ਕੀਨੋ ਬਿਸਥਾਰੁ ॥

नाना बिधि कीनो बिसथारु ॥

Naanaa bidhi keeno bisathaaru ||

ਉਸ ਨੇ ਜਗਤ ਦਾ ਪਸਾਰਾ ਕਈ ਤਰੀਕਿਆਂ ਨਾਲ ਕੀਤਾ ਹੈ,

उसने विभिन्न विधियों से अपनी सृष्टि का प्रसार किया हुआ है।

In so many ways, He has extended Himself.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਪ੍ਰਭੁ ਅਬਿਨਾਸੀ ਏਕੰਕਾਰੁ ॥

प्रभु अबिनासी एकंकारु ॥

Prbhu abinaasee ekankkaaru ||

ਪ੍ਰਭੂ ਨਾਸ-ਰਹਿਤ ਹੈ, ਤੇ ਸਭ ਥਾਈਂ ਇਕ ਆਪ ਹੀ ਆਪ ਹੈ ।

अनश्वर प्रभु जो एक ही है,

The Eternal Lord God is the One, the Creator.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਨਾਨਾ ਚਲਿਤ ਕਰੇ ਖਿਨ ਮਾਹਿ ॥

नाना चलित करे खिन माहि ॥

Naanaa chalit kare khin maahi ||

ਕਈ ਤਮਾਸ਼ੇ ਪ੍ਰਭੂ ਪਲਕ ਵਿਚ ਕਰ ਦੇਂਦਾ ਹੈ,

एक क्षण में वह विभिन्न खेल रच देता है।

He performs His many plays in an instant.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਪੂਰਿ ਰਹਿਓ ਪੂਰਨੁ ਸਭ ਠਾਇ ॥

पूरि रहिओ पूरनु सभ ठाइ ॥

Poori rahio pooranu sabh thaai ||

ਉਹ ਪੂਰਨ ਪੁਰਖ ਸਭ ਥਾਈਂ ਵਿਆਪਕ ਹੈ ।

पूर्ण प्रभु समस्त स्थानों में समा रहा है।

The Perfect Lord is pervading all places.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਨਾਨਾ ਬਿਧਿ ਕਰਿ ਬਨਤ ਬਨਾਈ ॥

नाना बिधि करि बनत बनाई ॥

Naanaa bidhi kari banat banaaee ||

ਜਗਤ ਦੀ ਰਚਨਾ ਪ੍ਰਭੂ ਨੇ ਕਈ ਤਰੀਕਿਆਂ ਨਾਲ ਰਚੀ ਹੈ,

अनेक विधियों से उसने सृष्टि-रचना की है।

In so many ways, He created the creation.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਅਪਨੀ ਕੀਮਤਿ ਆਪੇ ਪਾਈ ॥

अपनी कीमति आपे पाई ॥

Apanee keemati aape paaee ||

ਆਪਣੀ (ਵਡਿਆਈ ਦਾ) ਮੁੱਲ ਉਹ ਆਪ ਹੀ ਜਾਣਦਾ ਹੈ ।

अपना मूल्यांकन उसने स्वयं ही पाया है।

He alone can estimate His worth.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਸਭ ਘਟ ਤਿਸ ਕੇ ਸਭ ਤਿਸ ਕੇ ਠਾਉ ॥

सभ घट तिस के सभ तिस के ठाउ ॥

Sabh ghat tis ke sabh tis ke thaau ||

ਸਾਰੇ ਸਰੀਰ ਉਸ ਪ੍ਰਭੂ ਦੇ ਹੀ ਹਨ, ਸਾਰੇ ਥਾਂ ਉਸੇ ਦੇ ਹਨ ।

समस्त हृदय उसके हैं और उसके ही समस्त स्थान हैं।

All hearts are His, and all places are His.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਜਪਿ ਜਪਿ ਜੀਵੈ ਨਾਨਕ ਹਰਿ ਨਾਉ ॥੪॥

जपि जपि जीवै नानक हरि नाउ ॥४॥

Japi japi jeevai naanak hari naau ||4||

ਹੇ ਨਾਨਕ! (ਉਸ ਦਾ ਦਾਸ) ਉਸ ਦਾ ਨਾਮ ਜਪ ਜਪ ਕੇ ਜੀਊਂਦਾ ਹੈ ॥੪॥

हे नानक ! मैं हरि का नाम जप-जप कर ही जीता हूँ॥ ४॥

Nanak lives by chanting, chanting the Name of the Lord. ||4||

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਨਾਮ ਕੇ ਧਾਰੇ ਸਗਲੇ ਜੰਤ ॥

नाम के धारे सगले जंत ॥

Naam ke dhaare sagale jantt ||

ਸਾਰੇ ਜੀਆ ਜੰਤ ਅਕਾਲ ਪੁਰਖ ਦੇ ਆਸਰੇ ਹਨ,

ईश्वर नाम ने ही समस्त जीव-जन्तुओं को सहारा दिया हुआ है।

The Naam is the Support of all creatures.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਨਾਮ ਕੇ ਧਾਰੇ ਖੰਡ ਬ੍ਰਹਮੰਡ ॥

नाम के धारे खंड ब्रहमंड ॥

Naam ke dhaare khandd brhamandd ||

ਜਗਤ ਦੇ ਸਾਰੇ ਭਾਗ (ਹਿੱਸੇ) ਭੀ ਪ੍ਰਭੂ ਦੇ ਟਿਕਾਏ ਹੋਏ ਹਨ ।

धरती के खण्ड एवं ब्रह्माण्ड ईश्वर नाम ने ही टिकाए हुए हैं।

The Naam is the Support of the earth and solar systems.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥

नाम के धारे सिम्रिति बेद पुरान ॥

Naam ke dhaare simriti bed puraan ||

ਵੇਦ, ਪੁਰਾਣ ਸਿਮ੍ਰਿਤੀਆਂ ਪ੍ਰਭੂ ਦੇ ਅਧਾਰ ਤੇ ਹਨ,

ईश्वर के नाम ने ही स्मृतियों, वेदों एवं पुराणों को सहारा दिया हुआ है।

The Naam is the Support of the Simritees, the Vedas and the Puraanas.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥

नाम के धारे सुनन गिआन धिआन ॥

Naam ke dhaare sunan giaan dhiaan ||

ਗਿਆਨ ਦੀਆਂ ਗੱਲਾਂ ਸੁਣਨਾ ਤੇ ਸੁਰਤ ਜੋੜਨੀ ਭੀ ਅਕਾਲ ਪੁਰਖ ਦੇ ਆਸਰੇ ਹੀ ਹੈ ।

नाम के सहारे द्वारा प्राणी ज्ञान एवं मनन बारे सुनते हैं।

The Naam is the Support by which we hear of spiritual wisdom and meditation.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਨਾਮ ਕੇ ਧਾਰੇ ਆਗਾਸ ਪਾਤਾਲ ॥

नाम के धारे आगास पाताल ॥

Naam ke dhaare aagaas paataal ||

ਸਾਰੇ ਅਕਾਸ਼ ਪਤਾਲ ਪ੍ਰਭੂ-ਆਸਰੇ ਹਨ,

परमेश्वर का नाम ही आकाशों एवं पातालों का सहारा है।

The Naam is the Support of the Akaashic ethers and the nether regions.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਨਾਮ ਕੇ ਧਾਰੇ ਸਗਲ ਆਕਾਰ ॥

नाम के धारे सगल आकार ॥

Naam ke dhaare sagal aakaar ||

ਸਾਰੇ ਸਰੀਰ ਹੀ ਪ੍ਰਭੂ ਦੇ ਆਧਾਰ ਤੇ ਹਨ ।

ईश्वर का नाम समस्त शरीरों का सहारा है।

The Naam is the Support of all bodies.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਨਾਮ ਕੇ ਧਾਰੇ ਪੁਰੀਆ ਸਭ ਭਵਨ ॥

नाम के धारे पुरीआ सभ भवन ॥

Naam ke dhaare pureeaa sabh bhavan ||

ਤਿੰਨੇ ਭਵਨ ਤੇ ਚੌਦਹ ਲੋਕ ਅਕਾਲ ਪੁਰਖ ਦੇ ਟਿਕਾਏ ਹੋਏ ਹਨ,

तीनों भवन एवं चौदह लोक ईश्वर के नाम ने टिकाए हुए हैं।

The Naam is the Support of all worlds and realms.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ॥

नाम कै संगि उधरे सुनि स्रवन ॥

Naam kai sanggi udhare suni srvan ||

ਜੀਵ ਪ੍ਰਭੂ ਵਿਚ ਜੁੜ ਕੇ ਤੇ ਉਸ ਦਾ ਨਾਮ ਕੰਨੀਂ ਸੁਣ ਕੇ ਵਿਕਾਰਾਂ ਤੋਂ ਬਚਦੇ ਹਨ ।

नाम की संगति करने एवं कानों से इसको श्रवण करने से मनुष्य पार हो गए हैं।

Associating with the Naam, listening to it with the ears, one is saved.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥

करि किरपा जिसु आपनै नामि लाए ॥

Kari kirapaa jisu aapanai naami laae ||

ਜਿਸ ਨੂੰ ਮੇਹਰ ਕਰ ਕੇ ਆਪਣੇ ਨਾਮ ਵਿਚ ਜੋੜਦਾ ਹੈ,

जिस पर प्रभु कृपा धारण करके अपने नाम के साथ मिलाता है,

Those whom the Lord mercifully attaches to His Naam

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥੫॥

नानक चउथे पद महि सो जनु गति पाए ॥५॥

Naanak chauthe pad mahi so janu gati paae ||5||

ਹੇ ਨਾਨਕ! ਉਹ ਮਨੁੱਖ (ਮਾਇਆ ਦੇ ਅਸਰ ਤੋਂ ਪਰਲੇ) ਚਉਥੇ ਦਰਜੇ ਵਿਚ ਅੱਪੜ ਕੇ ਉੱਚੀ ਅਵਸਥਾ ਪ੍ਰਾਪਤ ਕਰਦਾ ਹੈ ॥੫॥

हे नानक ! वह मनुष्य चतुर्थ स्थान में पहुँचकर मोक्ष प्राप्त कर लेता है॥ ५॥

- O Nanak, in the fourth state, those humble servants attain salvation. ||5||

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਰੂਪੁ ਸਤਿ ਜਾ ਕਾ ਸਤਿ ਅਸਥਾਨੁ ॥

रूपु सति जा का सति असथानु ॥

Roopu sati jaa kaa sati asathaanu ||

ਜਿਸ ਪ੍ਰਭੂ ਦਾ ਰੂਪ ਤੇ ਟਿਕਾਣਾ ਸਦਾ-ਥਿਰ ਰਹਿਣ ਵਾਲੇ ਹਨ,

जिस भगवान का रूप सत्य है, उसका निवास भी सत्य है।

His form is true, and true is His place.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਪੁਰਖੁ ਸਤਿ ਕੇਵਲ ਪਰਧਾਨੁ ॥

पुरखु सति केवल परधानु ॥

Purakhu sati keval paradhaanu ||

ਕੇਵਲ ਉਹੀ ਸਰਬ-ਵਿਆਪਕ ਪ੍ਰਭੂ ਸਭ ਦੇ ਸਿਰ ਤੇ ਹੈ ।

केवल वह सद्पुरुष ही प्रधान है।

His personality is true - He alone is supreme.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਕਰਤੂਤਿ ਸਤਿ ਸਤਿ ਜਾ ਕੀ ਬਾਣੀ ॥

करतूति सति सति जा की बाणी ॥

Karatooti sati sati jaa kee baa(nn)ee ||

ਜਿਸ ਸਦਾ-ਅਟੱਲ ਅਕਾਲ ਪੁਰਖ ਦੀ ਬਾਣੀ ਸਭ ਜੀਵਾਂ ਵਿਚ ਰਮੀ ਹੋਈ ਹੈ,

उसके करतब सत्य हैं और उसकी वाणी सत्य है।

His acts are true, and true is His Word.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਸਤਿ ਪੁਰਖ ਸਭ ਮਾਹਿ ਸਮਾਣੀ ॥

सति पुरख सभ माहि समाणी ॥

Sati purakh sabh maahi samaa(nn)ee ||

(ਭਾਵ, ਜੋ ਪ੍ਰਭੂ ਸਭ ਜੀਵਾਂ ਵਿਚ ਬੋਲ ਰਿਹਾ ਹੈ) ਉਸ ਦੇ ਕੰਮ ਵੀ ਅਟੱਲ ਹਨ ।

सत्यस्वरूप प्रभु सब में समाया हुआ है।

The True Lord is permeating all.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਸਤਿ ਕਰਮੁ ਜਾ ਕੀ ਰਚਨਾ ਸਤਿ ॥

सति करमु जा की रचना सति ॥

Sati karamu jaa kee rachanaa sati ||

ਜਿਸ ਪ੍ਰਭੂ ਦੀ ਰਚਨਾ ਮੁਕੰਮਲ ਹੈ (ਭਾਵ, ਅਧੂਰੀ ਨਹੀਂ),

उसके कर्म सत्य हैं और उसकी सृष्टि भी सत्य है।

True are His actions; His creation is true.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਮੂਲੁ ਸਤਿ ਸਤਿ ਉਤਪਤਿ ॥

मूलु सति सति उतपति ॥

Moolu sati sati utapati ||

ਜੋ (ਸਭ ਦਾ) ਮੂਲ-(ਰੂਪ) ਸਦਾ ਅਸਥਿਰ ਹੈ, ਜਿਸ ਦੀ ਪੈਦਾਇਸ਼ ਭੀ ਮੁਕੰਮਲ ਹੈ, ਉਸ ਦੀ ਬਖ਼ਸ਼ਸ਼ ਸਦਾ ਕਾਇਮ ਹੈ ।

उसका मूल सत्य है एवं जो कुछ उससे उत्पन्न होता है, वह भी सत्य है।

His root is true, and true is what originates from it.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਸਤਿ ਕਰਣੀ ਨਿਰਮਲ ਨਿਰਮਲੀ ॥

सति करणी निरमल निरमली ॥

Sati kara(nn)ee niramal niramalee ||

ਪ੍ਰਭੂ ਦੀ ਮਹਾ ਪਵ੍ਰਿਤ ਰਜ਼ਾ ਹੈ,

उसकी करनी सत्य है और पवित्र से भी पवित्र है।

True is His lifestyle, the purest of the pure.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਜਿਸਹਿ ਬੁਝਾਏ ਤਿਸਹਿ ਸਭ ਭਲੀ ॥

जिसहि बुझाए तिसहि सभ भली ॥

Jisahi bujhaae tisahi sabh bhalee ||

ਜਿਸ ਜੀਵ ਨੂੰ (ਰਜ਼ਾ ਦੀ) ਸਮਝ ਦੇਂਦਾ ਹੈ, ਉਸ ਨੂੰ (ਉਹ ਰਜ਼ਾ) ਪੂਰਨ ਤੌਰ ਤੇ ਸੁਖਦਾਈ (ਲੱਗਦੀ ਹੈ) ।

भगवान जिसे समझाता है, उसे सब भला ही लगता है।

All goes well for those who know Him.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਸਤਿ ਨਾਮੁ ਪ੍ਰਭ ਕਾ ਸੁਖਦਾਈ ॥

सति नामु प्रभ का सुखदाई ॥

Sati naamu prbh kaa sukhadaaee ||

ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸੁਖ-ਦਾਤਾ ਹੈ ।

प्रभु का सत्यनाम सुख देने वाला है।

The True Name of God is the Giver of peace.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ ॥੬॥

बिस्वासु सति नानक गुर ते पाई ॥६॥

Bisvaasu sati naanak gur te paaee ||6||

ਹੇ ਨਾਨਕ! (ਜੀਵ ਨੂੰ) ਇਹ ਅਟੱਲ ਸਿਦਕ ਸਤਿਗੁਰੂ ਤੋਂ ਮਿਲਦਾ ਹੈ ॥੬॥

हे नानक ! (प्राणी को) यह सच्चा विश्वासगुरु से मिलता है॥ ६ ॥

Nanak has obtained true faith from the Guru. ||6||

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਸਤਿ ਬਚਨ ਸਾਧੂ ਉਪਦੇਸ ॥

सति बचन साधू उपदेस ॥

Sati bachan saadhoo upades ||

ਗੁਰੂ ਦਾ ਉਪਦੇਸ਼ ਅਟੱਲ ਬਚਨ ਹਨ,

साधु का उपदेश सत्य वचन हैं।

True are the Teachings, and the Instructions of the Holy.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਸਤਿ ਤੇ ਜਨ ਜਾ ਕੈ ਰਿਦੈ ਪ੍ਰਵੇਸ ॥

सति ते जन जा कै रिदै प्रवेस ॥

Sati te jan jaa kai ridai prves ||

ਜਿਨ੍ਹਾਂ ਦੇ ਹਿਰਦੇ ਵਿਚ (ਇਸ ਉਪਦੇਸ਼ ਦਾ) ਪ੍ਰਵੇਸ਼ ਹੁੰਦਾ ਹੈ, ਉਹ ਭੀ ਅਟੱਲ (ਭਾਵ, ਜਨਮ ਮਰਨ ਤੋਂ ਰਹਿਤ) ਹੋ ਜਾਂਦੇ ਹਨ ।

वे पुरुष सत्य हैं, जिनके हृदय में सत्य प्रवेश करता है।

True are those into whose hearts He enters.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਸਤਿ ਨਿਰਤਿ ਬੂਝੈ ਜੇ ਕੋਇ ॥

सति निरति बूझै जे कोइ ॥

Sati nirati boojhai je koi ||

ਜੇ ਕਿਸੇ ਮਨੁੱਖ ਨੂੰ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਪਿਆਰ ਦੀ ਸੂਝ ਆ ਜਾਏ,

यदि कोई व्यक्ति सत्य को समझे और प्रेम करे,

One who knows and loves the Truth

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਨਾਮੁ ਜਪਤ ਤਾ ਕੀ ਗਤਿ ਹੋਇ ॥

नामु जपत ता की गति होइ ॥

Naamu japat taa kee gati hoi ||

ਤਾਂ ਨਾਮ ਜਪ ਕੇ ਉਹ ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ ।

तो नाम जपने से उसकी गति हो जाती है।

Chanting the Naam, he obtains salvation.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਆਪਿ ਸਤਿ ਕੀਆ ਸਭੁ ਸਤਿ ॥

आपि सति कीआ सभु सति ॥

Aapi sati keeaa sabhu sati ||

ਪ੍ਰਭੂ ਆਪ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਪੈਦਾ ਕੀਤਾ ਹੋਇਆ ਜਗਤ ਭੀ ਸੱਚ ਮੁੱਚ ਹੋਂਦ ਵਾਲਾ ਹੈ, (ਭਾਵ, ਮਿਥਿਆ ਨਹੀਂ)

प्रभु स्वयं सत्यस्वरूप है और उसका किया सब सत्य है।

He Himself is True, and all that He has made is true.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

ਆਪੇ ਜਾਨੈ ਅਪਨੀ ਮਿਤਿ ਗਤਿ ॥

आपे जानै अपनी मिति गति ॥

Aape jaanai apanee miti gati ||

ਪ੍ਰਭੂ ਆਪਣੀ ਅਵਸਥਾ ਤੇ ਮਰਯਾਦਾ ਆਪ ਜਾਣਦਾ ਹੈ ।

वह स्वयं ही अपने अनुमान एवं अवस्था को जानता है।

He Himself knows His own state and condition.

Guru Arjan Dev ji / Raag Gauri / Sukhmani (M: 5) / Guru Granth Sahib ji - Ang 284

Download SGGS PDF Daily Updates ADVERTISE HERE