Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥
ब्रहम गिआनी आपि निरंकारु ॥
Brham giaanee aapi nirankkaaru ||
ਉਹ (ਤਾਂ ਪ੍ਰਤੱਖ) ਆਪ ਹੀ ਰੱਬ ਹੈ ।
ब्रह्मज्ञानी स्वयं ही निरंकार है।
The God-conscious being is himself the Formless Lord.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥
ब्रहम गिआनी की सोभा ब्रहम गिआनी बनी ॥
Brham giaanee kee sobhaa brham giaanee banee ||
ਬ੍ਰਹਮਗਿਆਨੀ ਦੀ ਮਹਿਮਾ (ਕੋਈ) ਬ੍ਰਹਮਗਿਆਨੀ ਹੀ ਕਰ ਸਕਦਾ ਹੈ;
ब्रह्मज्ञानी की शोभा केवल ब्रह्मज्ञानी को ही बनती है।
The glory of the God-conscious being belongs to the God-conscious being alone.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ॥੮॥੮॥
नानक ब्रहम गिआनी सरब का धनी ॥८॥८॥
Naanak brham giaanee sarab kaa dhanee ||8||8||
ਹੇ ਨਾਨਕ! ਬ੍ਰਹਮਗਿਆਨੀ ਸਭ ਜੀਵਾਂ ਦਾ ਮਾਲਕ ਹੈ ॥੮॥੮॥
हे नानक ! ब्रह्मज्ञानी सबका मालिक है॥ ८ ॥ ८॥
O Nanak, the God-conscious being is the Lord of all. ||8||8||
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਸਲੋਕੁ ॥
सलोकु ॥
Saloku ||
श्लोक ॥
Shalok:
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਉਰਿ ਧਾਰੈ ਜੋ ਅੰਤਰਿ ਨਾਮੁ ॥
उरि धारै जो अंतरि नामु ॥
Uri dhaarai jo anttari naamu ||
ਜੋ ਮਨੁੱਖ ਸਦਾ ਆਪਣੇ ਹਿਰਦੇ ਵਿਚ ਅਕਾਲ ਪੁਰਖ ਦਾ ਨਾਮ ਟਿਕਾ ਰੱਖਦਾ ਹੈ,
जो व्यक्ति अपने हृदय में भगवान के नाम को बसाता है,
One who enshrines the Naam within the heart,
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਸਰਬ ਮੈ ਪੇਖੈ ਭਗਵਾਨੁ ॥
सरब मै पेखै भगवानु ॥
Sarab mai pekhai bhagavaanu ||
ਅਤੇ ਭਗਵਾਨ ਨੂੰ ਸਭਨਾਂ ਵਿਚ ਵਿਆਪਕ ਵੇਖਦਾ ਹੈ,
जो सब में भगवान के दर्शन करता है और
Who sees the Lord God in all,
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਨਿਮਖ ਨਿਮਖ ਠਾਕੁਰ ਨਮਸਕਾਰੈ ॥
निमख निमख ठाकुर नमसकारै ॥
Nimakh nimakh thaakur namasakaarai ||
ਜੋ ਪਲ ਪਲ ਆਪਣੇ ਪ੍ਰਭੂ ਨੂੰ ਜੁਹਾਰਦਾ ਹੈ;
क्षण-क्षण प्रभु को प्रणाम करता है,
Who, each and every moment, bows in reverence to the Lord Master
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਨਾਨਕ ਓਹੁ ਅਪਰਸੁ ਸਗਲ ਨਿਸਤਾਰੈ ॥੧॥
नानक ओहु अपरसु सगल निसतारै ॥१॥
Naanak ohu aparasu sagal nisataarai ||1||
ਹੇ ਨਾਨਕ! ਉਹ (ਅਸਲੀ) ਅਪਰਸ ਹੈ ਅਤੇ ਉਹ ਸਭ ਜੀਵਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈਂਦਾ ਹੈ ॥੧॥
हे नानक ! ऐसा सत्यवादी निर्लिप्त महापुरुष समस्त प्राणियों का भवसागर से उद्धार कर देता है। १॥
- O Nanak, such a one is the true 'touch-nothing Saint', who emancipates everyone. ||1||
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਅਸਟਪਦੀ ॥
असटपदी ॥
Asatapadee ||
अष्टपदी।
Ashtapadee:
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਮਿਥਿਆ ਨਾਹੀ ਰਸਨਾ ਪਰਸ ॥
मिथिआ नाही रसना परस ॥
Mithiaa naahee rasanaa paras ||
ਜੋ ਮਨੁੱਖ ਜੀਭ ਨਾਲ ਝੂਠ ਨੂੰ ਛੋਹਣ ਨਹੀਂ ਦੇਂਦਾ,
जो व्यक्ति जिव्हा से झूठ नहीं बोलता,
One whose tongue does not touch falsehood;
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਮਨ ਮਹਿ ਪ੍ਰੀਤਿ ਨਿਰੰਜਨ ਦਰਸ ॥
मन महि प्रीति निरंजन दरस ॥
Man mahi preeti niranjjan daras ||
ਮਨ ਵਿਚ ਅਕਾਲ ਪੁਰਖ ਦੇ ਦੀਦਾਰ ਦੀ ਤਾਂਘ ਰੱਖਦਾ ਹੈ;
जिसके हृदय में पवित्र प्रभु के दर्शनों की अभिलाषा बनी रहती है,
Whose mind is filled with love for the Blessed Vision of the Pure Lord,
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥
पर त्रिअ रूपु न पेखै नेत्र ॥
Par tria roopu na pekhai netr ||
ਜੋ ਪਰਾਈ ਇਸਤ੍ਰੀ ਦੇ ਹੁਸਨ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਤੱਕਦਾ,
जिसके नेत्र पराई नारी के सौन्दर्य को नहीं देखते,
Whose eyes do not gaze upon the beauty of others' wives,
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਸਾਧ ਕੀ ਟਹਲ ਸੰਤਸੰਗਿ ਹੇਤ ॥
साध की टहल संतसंगि हेत ॥
Saadh kee tahal santtasanggi het ||
ਭਲੇ ਮਨੁੱਖਾਂ ਦੀ ਟਹਲ (ਕਰਦਾ ਹੈ) ਤੇ ਸੰਤ ਜਨਾਂ ਦੀ ਸੰਗਤਿ ਵਿਚ ਪ੍ਰੀਤ (ਰੱਖਦਾ ਹੈ);
जो साधुओं की श्रद्धापूर्वक सेवा करता है और संतों की संगति से प्रेम करता है,
who serves the Holy and loves the congregation of saints,
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਕਰਨ ਨ ਸੁਨੈ ਕਾਹੂ ਕੀ ਨਿੰਦਾ ॥
करन न सुनै काहू की निंदा ॥
Karan na sunai kaahoo kee ninddaa ||
ਜੋ ਕੰਨਾਂ ਨਾਲ ਕਿਸੇ ਦੀ ਭੀ ਨਿੰਦਿਆ ਨਹੀਂ ਸੁਣਦਾ,
जो अपने कानों से किसी की निन्दा नहीं सुनता,
Whose ears do not listen to slander against anyone,
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਸਭ ਤੇ ਜਾਨੈ ਆਪਸ ਕਉ ਮੰਦਾ ॥
सभ ते जानै आपस कउ मंदा ॥
Sabh te jaanai aapas kau manddaa ||
(ਸਗੋਂ) ਸਾਰਿਆਂ ਨਾਲੋਂ ਆਪਣੇ ਆਪ ਨੂੰ ਮਾੜਾ ਸਮਝਦਾ ਹੈ;
जो अपने आपको बुरा (निम्न) समझता है,
Who deems himself to be the worst of all,
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਗੁਰ ਪ੍ਰਸਾਦਿ ਬਿਖਿਆ ਪਰਹਰੈ ॥
गुर प्रसादि बिखिआ परहरै ॥
Gur prsaadi bikhiaa paraharai ||
ਜੋ ਗੁਰੂ ਦੀ ਮੇਹਰ ਦਾ ਸਦਕਾ ਮਾਇਆ (ਦਾ ਪ੍ਰਭਾਵ) ਪਰੇ ਹਟਾ ਦੇਂਦਾ ਹੈ,
जो गुरु की कृपा से बुराई को त्याग देता है,
Who, by Guru's Grace, renounces corruption,
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਮਨ ਕੀ ਬਾਸਨਾ ਮਨ ਤੇ ਟਰੈ ॥
मन की बासना मन ते टरै ॥
Man kee baasanaa man te tarai ||
ਤੇ ਜਿਸ ਦੇ ਮਨ ਦੀ ਵਾਸਨਾ ਮਨ ਤੋਂ ਟਲ ਜਾਂਦੀ ਹੈ;
जो अपने मन की वासना अपने मन से दूर कर देता है
Who banishes the mind's evil desires from his mind,
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ॥
इंद्री जित पंच दोख ते रहत ॥
Ianddree jit pancch dokh te rahat ||
ਜੋ ਆਪਣੇ ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਰੱਖ ਕੇ ਕਾਮਾਦਿਕ ਪੰਜੇ ਹੀ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ,
और जो अपनी ज्ञान-इन्द्रियों पर विजय प्राप्त कर लेता है और पाँचों ही विकारों (काम, क्रोध, लोभ, मोह, अहंकार) से बचा रहता है,
Who conquers his sexual instincts and is free of the five sinful passions
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਨਾਨਕ ਕੋਟਿ ਮਧੇ ਕੋ ਐਸਾ ਅਪਰਸ ॥੧॥
नानक कोटि मधे को ऐसा अपरस ॥१॥
Naanak koti madhe ko aisaa aparas ||1||
ਹੇ ਨਾਨਕ! ਕਰੋੜਾਂ ਵਿਚੋਂ ਕੋਈ ਇਹੋ ਜਿਹਾ ਵਿਰਲਾ ਬੰਦਾ "ਅਪਰਸ" (ਕਿਹਾ ਜਾ ਸਕਦਾ ਹੈ) ॥੧॥
हे नानक ! करोड़ों में से कोई ऐसा विरला पुरुष 'अपरस' (पवित्र-पावन) होता है।॥ १॥
- O Nanak, among millions, there is scarcely one such 'touch-nothing Saint'. ||1||
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਬੈਸਨੋ ਸੋ ਜਿਸੁ ਊਪਰਿ ਸੁਪ੍ਰਸੰਨ ॥
बैसनो सो जिसु ऊपरि सुप्रसंन ॥
Baisano so jisu upari suprsann ||
ਜਿਸ ਉਤੇ ਪ੍ਰਭੂ ਆਪ ਤ੍ਰੁਠਦਾ ਹੈ, ਉਹ ਹੈ ਅਸਲੀ ਵੈਸ਼ਨੋ,
जिस व्यक्ति पर परमात्मा प्रसन्न है, वही वैष्णय है।
The true Vaishnaav, the devotee of Vishnu, is the one with whom God is thoroughly pleased.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਬਿਸਨ ਕੀ ਮਾਇਆ ਤੇ ਹੋਇ ਭਿੰਨ ॥
बिसन की माइआ ते होइ भिंन ॥
Bisan kee maaiaa te hoi bhinn ||
ਜੋ ਮਨੁੱਖ ਪ੍ਰਭੂ ਦੀ ਮਾਇਆ ਦੇ ਅਸਰ ਤੋਂ ਬੇ-ਦਾਗ਼ ਹੈ ।
वह विष्णु की माया से अलग रहता है
He dwells apart from Maya.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਕਰਮ ਕਰਤ ਹੋਵੈ ਨਿਹਕਰਮ ॥
करम करत होवै निहकरम ॥
Karam karat hovai nihakaram ||
ਜੋ (ਧਰਮ ਦੇ) ਕੰਮ ਕਰਦਾ ਹੋਇਆ ਇਹਨਾਂ ਕੰਮਾਂ ਦੇ ਫਲ ਦੀ ਇੱਛਾ ਨਹੀਂ ਰੱਖਦਾ,
और शुभकर्म करता हुआ निष्कर्मी ही रहता है।
Performing good deeds, he does not seek rewards.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਤਿਸੁ ਬੈਸਨੋ ਕਾ ਨਿਰਮਲ ਧਰਮ ॥
तिसु बैसनो का निरमल धरम ॥
Tisu baisano kaa niramal dharam ||
ਉਸ ਵੈਸ਼ਨੋ ਦਾ ਧਰਮ (ਭੀ) ਪਵਿਤ੍ਰ ਹੈ ।
उस वैष्णव का धर्म भी पवित्र है।
Spotlessly pure is the religion of such a Vaishnaav;
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਕਾਹੂ ਫਲ ਕੀ ਇਛਾ ਨਹੀ ਬਾਛੈ ॥
काहू फल की इछा नही बाछै ॥
Kaahoo phal kee ichhaa nahee baachhai ||
ਜੋ ਮਨੁੱਖ ਕਿਸੇ ਭੀ ਫਲ ਦੀ ਖ਼ਾਹਸ਼ ਨਹੀਂ ਕਰਦਾ;
वह किसी फल की इच्छा नहीं करता।
He has no desire for the fruits of his labors.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਕੇਵਲ ਭਗਤਿ ਕੀਰਤਨ ਸੰਗਿ ਰਾਚੈ ॥
केवल भगति कीरतन संगि राचै ॥
Keval bhagati keeratan sanggi raachai ||
ਨਿਰਾ ਭਗਤੀ ਤੇ ਕੀਰਤਨ ਵਿਚ ਮਸਤ ਰਹਿੰਦਾ ਹੈ,
वह केवल प्रभु-भक्ति एवं उसके कीर्तन में ही समाया रहता है।
He is absorbed in devotional worship and the singing of Kirtan, the songs of the Lord's Glory.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਮਨ ਤਨ ਅੰਤਰਿ ਸਿਮਰਨ ਗੋਪਾਲ ॥
मन तन अंतरि सिमरन गोपाल ॥
Man tan anttari simaran gopaal ||
ਜਿਸ ਦੇ ਮਨ ਤਨ ਵਿਚ ਪ੍ਰਭੂ ਦਾ ਸਿਮਰਨ ਵੱਸ ਰਿਹਾ ਹੈ,
उसकी आत्मा एवं शरीर में सृष्टि के पालनहार गोपाल का सिमरन ही होता है।
Within his mind and body, he meditates in remembrance on the Lord of the Universe.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਸਭ ਊਪਰਿ ਹੋਵਤ ਕਿਰਪਾਲ ॥
सभ ऊपरि होवत किरपाल ॥
Sabh upari hovat kirapaal ||
ਜੋ ਸਭ ਜੀਵਾਂ ਉਤੇ ਦਇਆ ਕਰਦਾ ਹੈ,
वह समस्त जीवों पर कृपालु होता है।
He is kind to all creatures.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ ॥
आपि द्रिड़ै अवरह नामु जपावै ॥
Aapi dri(rr)ai avarah naamu japaavai ||
ਜੋ ਆਪ (ਪ੍ਰਭੂ ਦੇ ਨਾਮ ਨੂੰ) ਆਪਣੇ ਮਨ ਵਿਚ ਟਿਕਾਉਂਦਾ ਹੈ ਤੇ ਹੋਰਨਾਂ ਨੂੰ ਨਾਮ ਜਪਾਉਂਦਾ ਹੈ,
वह स्वयं ईश्वर का नाम अपने मन में बसाता है और दूसरों से नाम का जाप करवाता है।
He holds fast to the Naam, and inspires others to chant it.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਨਾਨਕ ਓਹੁ ਬੈਸਨੋ ਪਰਮ ਗਤਿ ਪਾਵੈ ॥੨॥
नानक ओहु बैसनो परम गति पावै ॥२॥
Naanak ohu baisano param gati paavai ||2||
ਹੇ ਨਾਨਕ! ਉਹ ਵੈਸ਼ਨੋ ਉੱਚਾ ਦਰਜਾ ਹਾਸਲ ਕਰਦਾ ਹੈ ॥੨॥
हे नानक ! ऐसा वैष्णव परमगति प्राप्त कर लेता है॥ २॥
O Nanak, such a Vaishnaav obtains the supreme status. ||2||
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਭਗਉਤੀ ਭਗਵੰਤ ਭਗਤਿ ਕਾ ਰੰਗੁ ॥
भगउती भगवंत भगति का रंगु ॥
Bhagautee bhagavantt bhagati kaa ranggu ||
ਭਗਵਾਨ ਦਾ (ਅਸਲੀ) ਉਪਾਸ਼ਕ (ਉਹ ਹੈ ਜਿਸ ਦੇ ਹਿਰਦੇ ਵਿਚ) ਭਗਵਾਨ ਦੀ ਭਗਤੀ ਦਾ ਪਿਆਰ ਹੈ,
जिसके चित्त में भगवान की भक्ति का प्रेम होता है, वही भगवान का वास्तविक भक्त है।
The true Bhagaautee, the devotee of Adi Shakti, loves the devotional worship of God.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਸਗਲ ਤਿਆਗੈ ਦੁਸਟ ਕਾ ਸੰਗੁ ॥
सगल तिआगै दुसट का संगु ॥
Sagal tiaagai dusat kaa sanggu ||
ਤੇ ਜੋ ਸਭ ਮੰਦ-ਕਰਮੀਆਂ ਦੀ ਸੁਹਬਤ ਛੱਡ ਦੇਂਦਾ ਹੈ;
वह समस्त दुष्टों की संगति त्याग देता है
He forsakes the company of all wicked people.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਮਨ ਤੇ ਬਿਨਸੈ ਸਗਲਾ ਭਰਮੁ ॥
मन ते बिनसै सगला भरमु ॥
Man te binasai sagalaa bharamu ||
ਜਿਸ ਦੇ ਮਨ ਵਿਚੋਂ ਹਰ ਤਰ੍ਹਾਂ ਦਾ ਵਹਿਮ ਮਿਟ ਜਾਂਦਾ ਹੈ,
और उसके मन से हर प्रकार की दुविधा मिट जाती है।
All doubts are removed from his mind.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਕਰਿ ਪੂਜੈ ਸਗਲ ਪਾਰਬ੍ਰਹਮੁ ॥
करि पूजै सगल पारब्रहमु ॥
Kari poojai sagal paarabrhamu ||
ਜੋ ਅਕਾਲ ਪੁਰਖ ਨੂੰ ਹਰ ਥਾਂ ਮੌਜੂਦ ਜਾਣ ਕੇ ਪੂਜਦਾ ਹੈ,
वह पारब्रह्म को हर जगह मौजूद समझता है और केवल उसकी ही पूजा करता है।
He performs devotional service to the Supreme Lord God in all.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਸਾਧਸੰਗਿ ਪਾਪਾ ਮਲੁ ਖੋਵੈ ॥
साधसंगि पापा मलु खोवै ॥
Saadhasanggi paapaa malu khovai ||
ਜੋ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਪਾਪਾਂ ਦੀ ਮੈਲ (ਮਨ ਤੋਂ) ਦੂਰ ਕਰਦਾ ਹੈ,
जो साधुओं-संतों की संगति में रहकर पापों की मैल मन से निवृत कर देता है,
In the Company of the Holy, the filth of sin is washed away.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥
तिसु भगउती की मति ऊतम होवै ॥
Tisu bhagautee kee mati utam hovai ||
ਉਸ ਭਗਉਤੀ ਦੀ ਮਤਿ ਉੱਚੀ ਹੁੰਦੀ ਹੈ ।
ऐसे भक्त की बुद्धि उत्तम हो जाती है।
The wisdom of such a Bhagaautee becomes supreme.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਭਗਵੰਤ ਕੀ ਟਹਲ ਕਰੈ ਨਿਤ ਨੀਤਿ ॥
भगवंत की टहल करै नित नीति ॥
Bhagavantt kee tahal karai nit neeti ||
ਜੋ ਨਿੱਤ ਭਗਵਾਨ ਦਾ ਸਿਮਰਨ ਕਰਦਾ ਹੈ,
वह अपने भगवान की नित्य सेवा करता रहता है।
He constantly performs the service of the Supreme Lord God.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਮਨੁ ਤਨੁ ਅਰਪੈ ਬਿਸਨ ਪਰੀਤਿ ॥
मनु तनु अरपै बिसन परीति ॥
Manu tanu arapai bisan pareeti ||
ਜੋ ਪ੍ਰਭੂ-ਪਿਆਰ ਤੋਂ ਆਪਣਾ ਮਨ ਤੇ ਤਨ ਕੁਰਬਾਨ ਕਰ ਦੇਂਦਾ ਹੈ;
वह अपना मन एवं तन अपने प्रभु के प्रेम में समर्पित कर देता है।
He dedicates his mind and body to the Love of God.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਹਰਿ ਕੇ ਚਰਨ ਹਿਰਦੈ ਬਸਾਵੈ ॥
हरि के चरन हिरदै बसावै ॥
Hari ke charan hiradai basaavai ||
ਜੋ ਪ੍ਰਭੂ ਦੇ ਚਰਨ (ਸਦਾ ਆਪਣੇ) ਹਿਰਦੇ ਵਿਚ ਵਸਾਉਂਦਾ ਹੈ ।
वह भगवान के चरण अपने हृदय में बसाता है।
The Lotus Feet of the Lord abide in his heart.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥੩॥
नानक ऐसा भगउती भगवंत कउ पावै ॥३॥
Naanak aisaa bhagautee bhagavantt kau paavai ||3||
ਹੇ ਨਾਨਕ! ਅਜੇਹਾ ਭਗਉਤੀ ਭਗਵਾਨ ਨੂੰ ਲੱਭ ਲੈਂਦਾ ਹੈ ॥੩॥
हे नानक ! ऐसा भक्त ही भगवान को प्राप्त करता है॥ ३॥
O Nanak, such a Bhagaautee attains the Lord God. ||3||
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਸੋ ਪੰਡਿਤੁ ਜੋ ਮਨੁ ਪਰਬੋਧੈ ॥
सो पंडितु जो मनु परबोधै ॥
So pandditu jo manu parabodhai ||
(ਅਸਲੀ) ਪੰਡਿਤ ਉਹ ਹੈ ਜੋ ਆਪਣੇ ਮਨ ਨੂੰ ਸਿੱਖਿਆ ਦੇਂਦਾ ਹੈ,
पण्डित वही है, जो अपने मन को उपदेश प्रदान करता है।
He is a true Pandit, a religious scholar, who instructs his own mind.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਰਾਮ ਨਾਮੁ ਆਤਮ ਮਹਿ ਸੋਧੈ ॥
राम नामु आतम महि सोधै ॥
Raam naamu aatam mahi sodhai ||
ਅਤੇ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ ਭਾਲਦਾ ਹੈ ।
वह राम के नाम को अपने हृदय में खोजता है।
He searches for the Lord's Name within his own soul.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਰਾਮ ਨਾਮ ਸਾਰੁ ਰਸੁ ਪੀਵੈ ॥
राम नाम सारु रसु पीवै ॥
Raam naam saaru rasu peevai ||
ਜੋ ਪ੍ਰਭੂ-ਨਾਮ ਦਾ ਮਿੱਠਾ ਸੁਆਦ ਚੱਖਦਾ ਹੈ,
जो राम-नाम का मीठा रस सेवन करता है।
He drinks in the Exquisite Nectar of the Lord's Name.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ ॥
उसु पंडित कै उपदेसि जगु जीवै ॥
Usu panddit kai upadesi jagu jeevai ||
ਉਸ ਪੰਡਿਤ ਦੇ ਉਪਦੇਸ਼ ਨਾਲ (ਸਾਰਾ) ਸੰਸਾਰ ਰੂਹਾਨੀ ਜ਼ਿੰਦਗੀ ਹਾਸਲ ਕਰਦਾ ਹੈ ।
उस पण्डित के उपदेश द्वारा सारा जगत् जीता है,
By that Pandit's teachings, the world lives.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਹਰਿ ਕੀ ਕਥਾ ਹਿਰਦੈ ਬਸਾਵੈ ॥
हरि की कथा हिरदै बसावै ॥
Hari kee kathaa hiradai basaavai ||
ਜੋ ਅਕਾਲ ਪੁਰਖ (ਦੀ ਸਿਫ਼ਤ-ਸਾਲਾਹ) ਦੀਆਂ ਗੱਲਾਂ ਆਪਣੇ ਹਿਰਦੇ ਵਿਚ ਵਸਾਉਂਦਾ ਹੈ,
जो पण्डित हरि की कथा को अपने हृदय में बसाता है,
He implants the Sermon of the Lord in his heart.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਸੋ ਪੰਡਿਤੁ ਫਿਰਿ ਜੋਨਿ ਨ ਆਵੈ ॥
सो पंडितु फिरि जोनि न आवै ॥
So pandditu phiri joni na aavai ||
ਉਹ ਪੰਡਿਤ ਮੁੜ ਜਨਮ (ਮਰਨ) ਵਿਚ ਨਹੀਂ ਆਉਂਦਾ ।
ऐसा पण्डित दोबारा योनियों में प्रवेश नहीं करता।
Such a Pandit is not cast into the womb of reincarnation again.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ ॥
बेद पुरान सिम्रिति बूझै मूल ॥
Bed puraan simriti boojhai mool ||
ਜੋ ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਸਭ ਧਰਮ-ਪੁਸਤਕਾਂ) ਦਾ ਮੁੱਢ (ਪ੍ਰਭੂ ਨੂੰ) ਸਮਝਦਾ ਹੈ,
वह वेद, पुराणों एवं स्मृतियों के मूल तत्व का विचार करता है,
He understands the fundamental essence of the Vedas, the Puraanas and the Simritees.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਸੂਖਮ ਮਹਿ ਜਾਨੈ ਅਸਥੂਲੁ ॥
सूखम महि जानै असथूलु ॥
Sookham mahi jaanai asathoolu ||
ਜੋ ਇਹ ਜਾਣਦਾ ਹੈ ਕਿ ਇਹ ਸਾਰਾ ਦਿੱਸਦਾ ਜਗਤ ਅਦ੍ਰਿਸ਼ਟ ਪ੍ਰਭੂ ਦੇ ਹੀ ਆਸਰੇ ਹੈ;
वह दृष्टिगोचर संसार को अदृश्य प्रभु में अनुभव करता है
In the unmanifest, he sees the manifest world to exist.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਚਹੁ ਵਰਨਾ ਕਉ ਦੇ ਉਪਦੇਸੁ ॥
चहु वरना कउ दे उपदेसु ॥
Chahu varanaa kau de upadesu ||
ਜੋ (ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਹੀ ਜਾਤੀਆਂ ਨੂੰ ਸਿੱਖਿਆ ਦੇਂਦਾ ਹੈ,
और चारों ही वर्णो (जातियों) को उपदेश देता है।
He gives instruction to people of all castes and social classes.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ ॥੪॥
नानक उसु पंडित कउ सदा अदेसु ॥४॥
Naanak usu panddit kau sadaa adesu ||4||
ਹੇ ਨਾਨਕ! (ਆਖ) ਉਸ ਪੰਡਿਤ ਅੱਗੇ ਅਸੀਂ ਸਦਾ ਸਿਰ ਨਿਵਾਉਂਦੇ ਹਾਂ ॥੪॥
हे नानक ! उस पण्डित को सदैव ही प्रणाम है॥ ४ ॥
O Nanak, to such a Pandit, I bow in salutation forever. ||4||
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਬੀਜ ਮੰਤ੍ਰੁ ਸਰਬ ਕੋ ਗਿਆਨੁ ॥
बीज मंत्रु सरब को गिआनु ॥
Beej manttru sarab ko giaanu ||
ਨਾਮ (ਹੋਰ ਸਭ ਮੰਤ੍ਰਾਂ ਦਾ) ਮੁੱਢ ਮੰਤ੍ਰ ਹੈ ਅਤੇ ਸਭ ਦਾ ਗਿਆਨ (ਦਾਤਾ) ਹੈ,
समस्त मंत्रों का बीज मंत्र ज्ञान है।
The Beej Mantra, the Seed Mantra, is spiritual wisdom for everyone.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਚਹੁ ਵਰਨਾ ਮਹਿ ਜਪੈ ਕੋਊ ਨਾਮੁ ॥
चहु वरना महि जपै कोऊ नामु ॥
Chahu varanaa mahi japai kou naamu ||
(ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਹੀ ਜਾਤੀਆਂ ਵਿਚੋਂ ਕੋਈ ਭੀ ਮਨੁੱਖ (ਪ੍ਰਭੂ ਦਾ) ਨਾਮ ਜਪ (ਕੇ ਵੇਖ ਲਏ)
चारों ही वर्णो में कोई भी पुरुष नाम का जाप करे।
Anyone, from any class, may chant the Naam.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਜੋ ਜੋ ਜਪੈ ਤਿਸ ਕੀ ਗਤਿ ਹੋਇ ॥
जो जो जपै तिस की गति होइ ॥
Jo jo japai tis kee gati hoi ||
ਜੋ ਜੋ ਮਨੁੱਖ ਨਾਮ ਜਪਦਾ ਹੈ ਉਸ ਦੀ ਉੱਚੀ ਜ਼ਿੰਦਗੀ ਬਣ ਜਾਂਦੀ ਹੈ,
जो जो नाम जपता है, उसकी गति हो जाती है।
Whoever chants it, is emancipated.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਸਾਧਸੰਗਿ ਪਾਵੈ ਜਨੁ ਕੋਇ ॥
साधसंगि पावै जनु कोइ ॥
Saadhasanggi paavai janu koi ||
(ਪਰ) ਕੋਈ ਵਿਰਲਾ ਮਨੁੱਖ ਸਾਧ ਸੰਗਤਿ ਵਿਚ (ਰਹਿ ਕੇ) (ਇਸ ਨੂੰ) ਹਾਸਲ ਕਰਦਾ ਹੈ ।
कोई पुरुष ही इसे सत्संगति में रहकर प्राप्त करता है।
And yet, rare are those who attain it, in the Company of the Holy.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਕਰਿ ਕਿਰਪਾ ਅੰਤਰਿ ਉਰ ਧਾਰੈ ॥
करि किरपा अंतरि उर धारै ॥
Kari kirapaa anttari ur dhaarai ||
(ਜੇ ਪ੍ਰਭੂ) ਮੇਹਰ ਕਰ ਕੇ (ਉਸ ਦੇ) ਹਿਰਦੇ ਵਿਚ (ਨਾਮ) ਟਿਕਾ ਦੇਵੇ,
यदि प्रभु अपनी कृपा से हृदय में नाम बसा दे
By His Grace, He enshrines it within.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਪਸੁ ਪ੍ਰੇਤ ਮੁਘਦ ਪਾਥਰ ਕਉ ਤਾਰੈ ॥
पसु प्रेत मुघद पाथर कउ तारै ॥
Pasu pret mughad paathar kau taarai ||
ਪਸ਼ੂ, ਚੰਦਰੀ ਰੂਹ, ਮੂਰਖ, ਪੱਥਰ (-ਦਿਲ) (ਕੋਈ ਭੀ ਹੋਵੇ ਸਭ) ਨੂੰ (ਨਾਮ) ਤਾਰ ਦੇਂਦਾ ਹੈ ।
तो पशु, प्रेत, मूर्ख, पत्थर दिल भी पार हो जाते हैं।
Even beasts, ghosts and the stone-hearted are saved.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਸਰਬ ਰੋਗ ਕਾ ਅਉਖਦੁ ਨਾਮੁ ॥
सरब रोग का अउखदु नामु ॥
Sarab rog kaa aukhadu naamu ||
ਪ੍ਰਭੂ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ,
ईश्वर का नाम समस्त रोगों की औषधि है।
The Naam is the panacea, the remedy to cure all ills.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਕਲਿਆਣ ਰੂਪ ਮੰਗਲ ਗੁਣ ਗਾਮ ॥
कलिआण रूप मंगल गुण गाम ॥
Kaliaa(nn) roop manggal gu(nn) gaam ||
ਪ੍ਰਭੂ ਦੇ ਗੁਣ ਗਾਉਣੇ ਚੰਗੇ ਭਾਗਾਂ ਤੇ ਸੁਖ ਦਾ ਰੂਪ ਹੈ ।
भगवान की गुणस्तुति करना कल्याण एवं मुक्ति का रूप है।
Singing the Glory of God is the embodiment of bliss and emancipation.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ ॥
काहू जुगति कितै न पाईऐ धरमि ॥
Kaahoo jugati kitai na paaeeai dharami ||
(ਪਰ ਇਹ ਨਾਮ ਹੋਰ) ਕਿਸੇ ਢੰਗ ਨਾਲ ਜਾਂ ਕਿਸੇ ਧਾਰਮਿਕ ਰਸਮ ਰਿਵਾਜ ਦੇ ਕਰਨ ਨਾਲ ਨਹੀਂ ਮਿਲਦਾ;
किसी युक्ति अथवा किसी धर्म-कर्म द्वारा ईश्वर का नाम प्राप्त नहीं किया जा सकता।
It cannot be obtained by any religious rituals.
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਨਾਨਕ ਤਿਸੁ ਮਿਲੈ ਜਿਸੁ ਲਿਖਿਆ ਧੁਰਿ ਕਰਮਿ ॥੫॥
नानक तिसु मिलै जिसु लिखिआ धुरि करमि ॥५॥
Naanak tisu milai jisu likhiaa dhuri karami ||5||
ਹੇ ਨਾਨਕ! (ਇਹ ਨਾਮ) ਉਸ ਮਨੁੱਖ ਨੂੰ ਮਿਲਦਾ ਹੈ ਜਿਸ (ਦੇ ਮੱਥੇ ਤੇ) ਧੁਰੋਂ (ਪ੍ਰਭੂ ਦੀ) ਮੇਹਰ ਅਨੁਸਾਰ ਲਿਖਿਆ ਜਾਂਦਾ ਹੈ ॥੫॥
हे नानक ! भगवान का नाम उस इन्सान को ही मिलता हैं, जिसकी किस्मत में आदि से ही लिखा होता है॥ ५॥
O Nanak, he alone obtains it, whose karma is so pre-ordained. ||5||
Guru Arjan Dev ji / Raag Gauri / Sukhmani (M: 5) / Guru Granth Sahib ji - Ang 274
ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ ॥
जिस कै मनि पारब्रहम का निवासु ॥
Jis kai mani paarabrham kaa nivaasu ||
ਜਿਸ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ,
जिसके मन में भगवान का निवास है,"
One whose mind is a home for the Supreme Lord God
Guru Arjan Dev ji / Raag Gauri / Sukhmani (M: 5) / Guru Granth Sahib ji - Ang 274