ANG 266, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਅਨਿਕ ਜਤਨ ਕਰਿ ਤ੍ਰਿਸਨ ਨਾ ਧ੍ਰਾਪੈ ॥

अनिक जतन करि त्रिसन ना ध्रापै ॥

Anik jatan kari trisan naa dhraapai ||

(ਕਿਉਂਕਿ ਚਤੁਰਾਈ ਦੇ) ਅਨੇਕਾਂ ਜਤਨ ਕੀਤਿਆਂ (ਮਾਇਆ ਦੀ) ਤ੍ਰਿਹ ਨਹੀਂ ਮੁੱਕਦੀ ।

अनेक यत्न करने से भी तृष्णा नहीं बुझती।

You try all sorts of things, but your thirst is still not satisfied.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਭੇਖ ਅਨੇਕ ਅਗਨਿ ਨਹੀ ਬੁਝੈ ॥

भेख अनेक अगनि नही बुझै ॥

Bhekh anek agani nahee bujhai ||

ਅਨੇਕਾਂ (ਧਾਰਮਿਕ) ਭੇਖ ਕੀਤਿਆਂ (ਤ੍ਰਿਸ਼ਨਾ ਦੀ) ਅੱਗ ਨਹੀਂ ਬੁੱਝਦੀ,

अनेकों धार्मिक वेष बदलने से (तृष्णा की) अग्नि नहीं बुझती।

Wearing various religious robes, the fire is not extinguished.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਕੋਟਿ ਉਪਾਵ ਦਰਗਹ ਨਹੀ ਸਿਝੈ ॥

कोटि उपाव दरगह नही सिझै ॥

Koti upaav daragah nahee sijhai ||

(ਇਹੋ ਜਿਹੇ) ਕ੍ਰੋੜਾਂ ਤਰੀਕੇ (ਵਰਤਿਆਂ ਭੀ ਪ੍ਰਭੂ ਦੀ) ਦਰਗਾਹ ਵਿਚ ਸੁਰਖ਼ਰੂ ਨਹੀਂ ਹੋਈਦਾ ।

(ऐसे) करोड़ों ही उपायों द्वारा मनुष्य प्रभु के दरबार में मुक्त नहीं होता।

Even making millions of efforts, you shall not be accepted in the Court of the Lord.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਛੂਟਸਿ ਨਾਹੀ ਊਭ ਪਇਆਲਿ ॥

छूटसि नाही ऊभ पइआलि ॥

Chhootasi naahee ubh paiaali ||

(ਇਹਨਾਂ ਜਤਨਾਂ ਨਾਲ) ਜੀਵ ਚਾਹੇ ਅਕਾਸ਼ ਤੇ ਚੜ੍ਹ ਜਾਏ, ਚਾਹੇ ਪਤਾਲ ਵਿਚ ਲੁਕ ਜਾਏ,

वह चाहे आकाश में चले जाएँ अथवा पाताल में चले जाएँ, उनकी मुक्ति नहीं होती,

You cannot escape to the heavens, or to the nether regions,

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਮੋਹਿ ਬਿਆਪਹਿ ਮਾਇਆ ਜਾਲਿ ॥

मोहि बिआपहि माइआ जालि ॥

Mohi biaapahi maaiaa jaali ||

(ਮਾਇਆ ਤੋਂ) ਬਚ ਨਹੀਂ ਸਕਦਾ, (ਸਗੋਂ) ਜੀਵ ਮਾਇਆ ਦੇ ਜਾਲ ਵਿਚ ਤੇ ਮੋਹ ਵਿਚ ਫਸਦੇ ਹਨ ।

जो व्यक्ति मोह के कारण माया के जाल में फँसते हैं।

If you are entangled in emotional attachment and the net of Maya.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਅਵਰ ਕਰਤੂਤਿ ਸਗਲੀ ਜਮੁ ਡਾਨੈ ॥

अवर करतूति सगली जमु डानै ॥

Avar karatooti sagalee jamu daanai ||

(ਨਾਮ ਤੋਂ ਬਿਨਾ) ਹੋਰ ਸਾਰੀਆਂ ਕਰਤੂਤਾਂ ਨੂੰ ਜਮਰਾਜ ਡੰਨ ਲਾਂਦਾ ਹੈ,

मनुष्य की दूसरी सब करतूतों पर यमराज उन्हें दण्ड देता है।

All other efforts are punished by the Messenger of Death,

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ ॥

गोविंद भजन बिनु तिलु नही मानै ॥

Govindd bhajan binu tilu nahee maanai ||

ਪ੍ਰਭੂ ਦੇ ਭਜਨ ਤੋਂ ਬਿਨਾਂ ਰਤਾ ਭੀ ਨਹੀਂ ਪਤੀਜਦਾ ।

(लेकिन) गोविन्द के भजन के बिना मृत्यु तनिकमात्र भी परवाह नहीं करती।

Which accepts nothing at all, except meditation on the Lord of the Universe.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਹਰਿ ਕਾ ਨਾਮੁ ਜਪਤ ਦੁਖੁ ਜਾਇ ॥

हरि का नामु जपत दुखु जाइ ॥

Hari kaa naamu japat dukhu jaai ||

(ਜੋ ਮਨੁੱਖ) ਹਰਿ-ਨਾਮ ਉਚਾਰਦਾ ਹੈ ਉਸ ਦਾ ਦੁੱਖ (ਪ੍ਰਭੂ ਦਾ ਨਾਮ ਜਪਦਿਆਂ) ਦੂਰ ਹੋ ਜਾਂਦਾ ਹੈ)

भगवान के नाम का जाप करने से हर प्रकार के दुःख दूर हो जाते हैं

Chanting the Name of the Lord, sorrow is dispelled.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਨਾਨਕ ਬੋਲੈ ਸਹਜਿ ਸੁਭਾਇ ॥੪॥

नानक बोलै सहजि सुभाइ ॥४॥

Naanak bolai sahaji subhaai ||4||

ਹੇ ਨਾਨਕ! (ਜਦੋਂ ਉਹ) ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਨਾਲ (ਹਰਿ-ਨਾਮ) ਉਚਾਰਦਾ ਹੈ ॥੪॥

नानक सहज स्वभाव यही बोलता है ।॥ ४॥

O Nanak, chant it with intuitive ease. ||4||

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਚਾਰਿ ਪਦਾਰਥ ਜੇ ਕੋ ਮਾਗੈ ॥

चारि पदारथ जे को मागै ॥

Chaari padaarath je ko maagai ||

ਜੇ ਕੋਈ ਮਨੁੱਖ (ਧਰਮ, ਅਰਥ, ਕਾਮ, ਮੋਖ) ਚਾਰ ਪਦਾਰਥਾਂ ਦਾ ਲੋੜਵੰਦ ਹੋਵੇ,

यदि कोई व्यक्ति चार पदार्थो-धर्म, अर्थ, काम, मोक्ष का अभिलाषी हो

One who prays for the four cardinal blessings

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਸਾਧ ਜਨਾ ਕੀ ਸੇਵਾ ਲਾਗੈ ॥

साध जना की सेवा लागै ॥

Saadh janaa kee sevaa laagai ||

(ਤਾਂ ਉਸ ਨੂੰ ਚਾਹੀਦਾ ਹੈ ਕਿ) ਗੁਰਮੁਖਾਂ ਦੀ ਸੇਵਾ ਵਿਚ ਲੱਗੇ ।

तो उसे संतजनों की सेवा में लगना चाहिए।

Should commit himself to the service of the Saints.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਜੇ ਕੋ ਆਪੁਨਾ ਦੂਖੁ ਮਿਟਾਵੈ ॥

जे को आपुना दूखु मिटावै ॥

Je ko aapunaa dookhu mitaavai ||

ਜੇ ਕੋਈ ਮਨੁੱਖ ਆਪਣਾ ਦੁੱਖ ਮਿਟਾਣਾ ਚਾਹੇ,

यदि कोई व्यक्ति अपना दुःख मिटाना चाहता है तो

If you wish to erase your sorrows,

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਹਰਿ ਹਰਿ ਨਾਮੁ ਰਿਦੈ ਸਦ ਗਾਵੈ ॥

हरि हरि नामु रिदै सद गावै ॥

Hari hari naamu ridai sad gaavai ||

ਤਾਂ ਪ੍ਰਭੂ ਦਾ ਨਾਮ ਸਦਾ ਹਿਰਦੇ ਵਿਚ ਸਿਮਰੇ ।

उसे अपने हृदय में हरि-परमेश्वर का नाम सदैव स्मरण करना चाहिए।

Sing the Name of the Lord, Har, Har, within your heart.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਜੇ ਕੋ ਅਪੁਨੀ ਸੋਭਾ ਲੋਰੈ ॥

जे को अपुनी सोभा लोरै ॥

Je ko apunee sobhaa lorai ||

ਜੇ ਕੋਈ ਮਨੁੱਖ ਆਪਣੀ ਸੋਭਾ ਚਾਹੁੰਦਾ ਹੋਵੇ ਹੈ,

यदि कोई व्यक्ति अपनी शोभा चाहता हो तो

If you long for honor for yourself,

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਸਾਧਸੰਗਿ ਇਹ ਹਉਮੈ ਛੋਰੈ ॥

साधसंगि इह हउमै छोरै ॥

Saadhasanggi ih haumai chhorai ||

ਤਾਂ ਸਤਸੰਗ ਵਿਚ (ਰਹਿ ਕੇ) ਇਸ ਹਉਮੈ ਦਾ ਤਿਆਗ ਕਰੇ ।

वह संतों की संगति में रहकर इस अहंकार को त्याग दे।

Then renounce your ego in the Saadh Sangat, the Company of the Holy.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਜੇ ਕੋ ਜਨਮ ਮਰਣ ਤੇ ਡਰੈ ॥

जे को जनम मरण ते डरै ॥

Je ko janam mara(nn) te darai ||

ਜੇ ਕੋਈ ਮਨੁੱਖ ਜਨਮ ਮਰਨ (ਦੇ ਗੇੜ) ਤੋਂ ਡਰਦਾ ਹੋਵੇ,

यदि कोई व्यक्ति जन्म-मरण के दुःख से डरता है,

If you fear the cycle of birth and death,

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਸਾਧ ਜਨਾ ਕੀ ਸਰਨੀ ਪਰੈ ॥

साध जना की सरनी परै ॥

Saadh janaa kee saranee parai ||

ਤਾਂ ਉਹ ਸੰਤਾਂ ਦੀ ਚਰਨੀਂ ਲੱਗੇ ।

तो उसे संतजनों की शरण लेनी चाहिए।

Then seek the Sanctuary of the Holy.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਜਿਸੁ ਜਨ ਕਉ ਪ੍ਰਭ ਦਰਸ ਪਿਆਸਾ ॥

जिसु जन कउ प्रभ दरस पिआसा ॥

Jisu jan kau prbh daras piaasaa ||

ਜਿਸ ਮਨੁੱਖ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਘ ਹੈ,

जिस व्यक्ति को परमात्मा के दर्शनों की तीव्र लालसा है,

Those who thirst for the Blessed Vision of God's Darshan

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਨਾਨਕ ਤਾ ਕੈ ਬਲਿ ਬਲਿ ਜਾਸਾ ॥੫॥

नानक ता कै बलि बलि जासा ॥५॥

Naanak taa kai bali bali jaasaa ||5||

ਹੇ ਨਾਨਕ! (ਆਖ ਕਿ) ਮੈਂ ਉਸ ਤੋਂ ਸਦਾ ਸਦਕੇ ਜਾਵਾਂ ॥੫॥

हे नानक ! मैं उस पर सदा कुर्बान जाता हूँ॥ ५॥

- Nanak is a sacrifice, a sacrifice to them. ||5||

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ॥

सगल पुरख महि पुरखु प्रधानु ॥

Sagal purakh mahi purakhu prdhaanu ||

(ਉਹ) ਮਨੁੱਖ ਸਾਰੇ ਮਨੁੱਖਾਂ ਵਿਚੋਂ ਵੱਡਾ ਹੈ,

समस्त पुरुषों में वहीं पुरुष प्रधान है

Among all persons, the supreme person is the one

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਸਾਧਸੰਗਿ ਜਾ ਕਾ ਮਿਟੈ ਅਭਿਮਾਨੁ ॥

साधसंगि जा का मिटै अभिमानु ॥

Saadhasanggi jaa kaa mitai abhimaanu ||

ਸਤ ਸੰਗ ਵਿਚ (ਰਹਿ ਕੇ) ਜਿਸ ਮਨੁੱਖ ਦਾ ਅਹੰਕਾਰ ਮਿਟ ਜਾਂਦਾ ਹੈ ।

जिस पुरुष का सत्संग में रहकर अभिमान मिट जाता है।

Who gives up his egotistical pride in the Company of the Holy.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਆਪਸ ਕਉ ਜੋ ਜਾਣੈ ਨੀਚਾ ॥

आपस कउ जो जाणै नीचा ॥

Aapas kau jo jaa(nn)ai neechaa ||

ਜੋ ਮਨੁੱਖ ਆਪਣੇ ਆਪ ਨੂੰ (ਸਾਰਿਆਂ ਨਾਲੋਂ) ਮੰਦ-ਕਰਮੀ ਖ਼ਿਆਲ ਕਰਦਾ ਹੈ,

जो पुरुष अपने आपको निम्न (विनीत) जानता है,

One who sees himself as lowly,

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਸੋਊ ਗਨੀਐ ਸਭ ਤੇ ਊਚਾ ॥

सोऊ गनीऐ सभ ते ऊचा ॥

Sou ganeeai sabh te uchaa ||

ਉਸ ਨੂੰ ਸਾਰਿਆਂ ਨਾਲੋਂ ਚੰਗਾ ਸਮਝਣਾ ਚਾਹੀਦਾ ਹੈ ।

वह सबसे भला (ऊँचा) समझा जाता है।

Shall be accounted as the highest of all.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਜਾ ਕਾ ਮਨੁ ਹੋਇ ਸਗਲ ਕੀ ਰੀਨਾ ॥

जा का मनु होइ सगल की रीना ॥

Jaa kaa manu hoi sagal kee reenaa ||

ਜਿਸ ਮਨੁੱਖ ਦਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੁੰਦਾ ਹੈ (ਭਾਵ, ਜੋ ਸਭ ਨਾਲ ਗਰੀਬੀ-ਸੁਭਾਉ ਵਰਤਦਾ ਹੈ)

जिस पुरुष का मन सबके चरणों की धूलि बन जाता है,

One whose mind is the dust of all,

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ ॥

हरि हरि नामु तिनि घटि घटि चीना ॥

Hari hari naamu tini ghati ghati cheenaa ||

ਉਸ ਮਨੁੱਖ ਨੇ ਹਰੇਕ ਸਰੀਰ ਵਿਚ ਪ੍ਰਭੂ ਦੀ ਸੱਤਾ ਪਛਾਣ ਲਈ ਹੈ ।

वह हरि-परमेश्वर के नाम को प्रत्येक हृदय में देखता है।

Recognizes the Name of the Lord, Har, Har, in each and every heart.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਮਨ ਅਪੁਨੇ ਤੇ ਬੁਰਾ ਮਿਟਾਨਾ ॥

मन अपुने ते बुरा मिटाना ॥

Man apune te buraa mitaanaa ||

ਜਿਸ ਨੇ ਆਪਣੇ ਮਨ ਵਿਚੋਂ ਬੁਰਾਈ ਮਿਟਾ ਦਿੱਤੀ ਹੈ,

जो अपने मन से बुराई को मिटा देता है,

One who eradicates cruelty from within his own mind,

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਪੇਖੈ ਸਗਲ ਸ੍ਰਿਸਟਿ ਸਾਜਨਾ ॥

पेखै सगल स्रिसटि साजना ॥

Pekhai sagal srisati saajanaa ||

ਉਹ ਸਾਰੀ ਸ੍ਰਿਸ਼ਟੀ (ਦੇ ਜੀਵਾਂ ਨੂੰ ਆਪਣਾ) ਮਿਤ੍ਰ ਵੇਖਦਾ ਹੈ ।

वह सारी सृष्टि को अपना मित्र देखता है।

Looks upon all the world as his friend.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਸੂਖ ਦੂਖ ਜਨ ਸਮ ਦ੍ਰਿਸਟੇਤਾ ॥

सूख दूख जन सम द्रिसटेता ॥

Sookh dookh jan sam drisatetaa ||

(ਇਹੋ ਜਿਹੇ) ਮਨੁੱਖ ਸੁਖਾਂ ਤੇ ਦੁਖਾਂ ਨੂੰ ਇਕੋ ਜਿਹਾ ਸਮਝਦੇ ਹਨ,

हे नानक ! जो पुरुष सुख-दुःख को एक समान देखता है,

One who looks upon pleasure and pain as one and the same,

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਨਾਨਕ ਪਾਪ ਪੁੰਨ ਨਹੀ ਲੇਪਾ ॥੬॥

नानक पाप पुंन नही लेपा ॥६॥

Naanak paap punn nahee lepaa ||6||

ਹੇ ਨਾਨਕ! (ਤਾਹੀਏਂ) ਪਾਪ ਤੇ ਪੁੰਨ ਦਾ ਉਹਨਾਂ ਉਤੇ ਅਸਰ ਨਹੀਂ ਹੁੰਦਾ (ਭਾਵ, ਨਾਹ ਕੋਈ ਮੰਦਾ ਕਰਮ ਉਹਨਾਂ ਦੇ ਮਨ ਨੂੰ ਫਸਾ ਸਕਦਾ ਹੈ, ਤੇ ਨਾਹ ਹੀ ਸੁਰਗ ਆਦਿਕ ਦਾ ਲਾਲਚ ਕਰ ਕੇ ਜਾਂ ਦੁੱਖ ਕਲੇਸ਼ ਤੋਂ ਡਰ ਕੇ ਉਹ ਪੁੰਨ ਕਰਮ ਕਰਦੇ ਹਨ, ਉਹਨਾਂ ਦਾ ਸੁਭਾਵ ਹੀ ਨੇਕੀ ਕਰਨਾ ਬਣ ਜਾਂਦਾ ਹੈ) ॥੬॥

वह पाप-पुण्य से निर्लिप्त रहता है॥ ६॥

O Nanak, is not affected by sin or virtue. ||6||

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਨਿਰਧਨ ਕਉ ਧਨੁ ਤੇਰੋ ਨਾਉ ॥

निरधन कउ धनु तेरो नाउ ॥

Niradhan kau dhanu tero naau ||

(ਹੇ ਪ੍ਰਭੂ) ਕੰਗਾਲ ਵਾਸਤੇ ਤੇਰਾ ਨਾਮ ਹੀ ਧਨ ਹੈ,

हे नाथ ! निर्धन के लिए तेरा नाम ही धन-दौलत है।

To the poor, Your Name is wealth.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਨਿਥਾਵੇ ਕਉ ਨਾਉ ਤੇਰਾ ਥਾਉ ॥

निथावे कउ नाउ तेरा थाउ ॥

Nithaave kau naau teraa thaau ||

ਨਿਆਸਰੇ ਨੂੰ ਤੇਰਾ ਆਸਰਾ ਹੈ ।

निराश्रित को तेरा नाम ही आश्रय है।

To the homeless, Your Name is home.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਨਿਮਾਨੇ ਕਉ ਪ੍ਰਭ ਤੇਰੋ ਮਾਨੁ ॥

निमाने कउ प्रभ तेरो मानु ॥

Nimaane kau prbh tero maanu ||

ਨਿਮਾਣੇ ਵਾਸਤੇ ਤੇਰਾ (ਨਾਮ), ਹੇ ਪ੍ਰਭੂ! ਆਦਰ ਮਾਣ ਹੈ,

हे प्रभु ! निरादरों का तू आदर है।

To the dishonored, You, O God, are honor.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਸਗਲ ਘਟਾ ਕਉ ਦੇਵਹੁ ਦਾਨੁ ॥

सगल घटा कउ देवहु दानु ॥

Sagal ghataa kau devahu daanu ||

ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਂਦਾ ਹੈਂ ।

तू ही समस्त प्राणियों को दान देता है।

To all, You are the Giver of gifts.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਕਰਨ ਕਰਾਵਨਹਾਰ ਸੁਆਮੀ ॥

करन करावनहार सुआमी ॥

Karan karaavanahaar suaamee ||

ਤੂੰ ਆਪ ਹੀ ਸਭ ਕੁਝ ਕਰਦਾ ਹੈਂ, ਤੇ, ਆਪ ਹੀ ਕਰਾਉਂਦਾ ਹੈਂ ।

हे जगत् के स्वामी ! तुम स्वयं ही सब कुछ करते एवं स्वयं ही जीवो से करवाते हो।

O Creator Lord, Cause of causes, O Lord and Master,

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਸਗਲ ਘਟਾ ਕੇ ਅੰਤਰਜਾਮੀ ॥

सगल घटा के अंतरजामी ॥

Sagal ghataa ke anttarajaamee ||

ਹੇ ਸੁਆਮੀ! ਹੇ ਸਾਰੇ ਪ੍ਰਾਣੀਆਂ ਦੇ ਦਿਲ ਦੀ ਜਾਣਨ ਵਾਲੇ!

तू बड़ा अन्तर्यामी है।

Inner-knower, Searcher of all hearts:

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਅਪਨੀ ਗਤਿ ਮਿਤਿ ਜਾਨਹੁ ਆਪੇ ॥

अपनी गति मिति जानहु आपे ॥

Apanee gati miti jaanahu aape ||

ਹੇ ਪ੍ਰਭੂ! ਤੂੰ ਆਪਣੀ ਹਾਲਤ ਤੇ ਆਪਣੀ (ਵਡਿਆਈ ਦੀ) ਮਰਯਾਦਾ ਆਪ ਹੀ ਜਾਣਦਾ ਹੈਂ;

हे ठाकुर ! अपनी गति एवं अपनी मर्यादा तुम स्वयं ही जानते हो।

You alone know Your own condition and state.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਆਪਨ ਸੰਗਿ ਆਪਿ ਪ੍ਰਭ ਰਾਤੇ ॥

आपन संगि आपि प्रभ राते ॥

Aapan sanggi aapi prbh raate ||

ਤੂੰ ਆਪਣੇ ਆਪ ਵਿਚ ਆਪ ਹੀ ਮਗਨ ਹੈਂ ।

हे प्रभु ! अपने आप से तुम स्वयं ही रंगे हुए हो।

You Yourself, God, are imbued with Yourself.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਤੁਮ੍ਹ੍ਹਰੀ ਉਸਤਤਿ ਤੁਮ ਤੇ ਹੋਇ ॥

तुम्हरी उसतति तुम ते होइ ॥

Tumhree usatati tum te hoi ||

(ਹੇ ਪ੍ਰਭੂ!) ਤੇਰੀ ਵਡਿਆਈ ਤੈਥੋਂ ਹੀ (ਬਿਆਨ) ਹੋ ਸਕਦੀ ਹੈ,

हे ईश्वर ! अपनी महिमा केवल तुम ही कर सकते हो।

You alone can celebrate Your Praises.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਨਾਨਕ ਅਵਰੁ ਨ ਜਾਨਸਿ ਕੋਇ ॥੭॥

नानक अवरु न जानसि कोइ ॥७॥

Naanak avaru na jaanasi koi ||7||

ਹੇ ਨਾਨਕ! (ਆਖ, ਕਿ) ਕੋਈ ਹੋਰ ਤੇਰੀ ਵਡਿਆਈ ਨਹੀਂ ਜਾਣਦਾ ॥੭॥

हे नानक ! कोई दूसरा तेरी महिमा को नहीं जानता॥ ७॥

O Nanak, no one else knows. ||7||

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਸਰਬ ਧਰਮ ਮਹਿ ਸ੍ਰੇਸਟ ਧਰਮੁ ॥

सरब धरम महि स्रेसट धरमु ॥

Sarab dharam mahi sresat dharamu ||

(ਹੇ ਮਨ!) ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ-

समस्त धर्मों में सर्वोपरि धर्म है की

Of all religions, the best religion

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥

हरि को नामु जपि निरमल करमु ॥

Hari ko naamu japi niramal karamu ||

ਪ੍ਰਭੂ ਦਾ ਨਾਮ ਜਪ (ਤੇ) ਪਵਿਤ੍ਰ ਆਚਰਣ (ਬਣਾ) ।

ईश्वर के नाम का जाप करना एवं पवित्र कर्म करना।

Is to chant the Name of the Lord and maintain pure conduct.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਸਗਲ ਕ੍ਰਿਆ ਮਹਿ ਊਤਮ ਕਿਰਿਆ ॥

सगल क्रिआ महि ऊतम किरिआ ॥

Sagal kriaa mahi utam kiriaa ||

ਇਹ ਕੰਮ ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉੱਤਮ ਹੈ-

समस्त धार्मिक क्रियाओं में सर्वश्रेष्ठ क्रिया है की

Of all religious rituals, the most sublime ritual

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਸਾਧਸੰਗਿ ਦੁਰਮਤਿ ਮਲੁ ਹਿਰਿਆ ॥

साधसंगि दुरमति मलु हिरिआ ॥

Saadhasanggi duramati malu hiriaa ||

ਸਤਸੰਗ ਵਿਚ (ਰਹਿ ਕੇ) ਭੈੜੀ ਮਤਿ (ਰੂਪ) ਮੈਲ ਦੂਰ ਕੀਤੀ ਜਾਏ ।

सत्संग में मिलकर दुर्बुद्धि की मैल को धो फेंकना।

Is to erase the filth of the dirty mind in the Company of the Holy.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਸਗਲ ਉਦਮ ਮਹਿ ਉਦਮੁ ਭਲਾ ॥

सगल उदम महि उदमु भला ॥

Sagal udam mahi udamu bhalaa ||

ਇਹ ਉੱਦਮ (ਹੋਰ) ਸਾਰੇ ਉੱਦਮਾਂ ਨਾਲੋਂ ਭਲਾ ਹੈ-

समस्त प्रयासों में उत्तम प्रयास यही है कि

Of all efforts, the best effort

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਹਰਿ ਕਾ ਨਾਮੁ ਜਪਹੁ ਜੀਅ ਸਦਾ ॥

हरि का नामु जपहु जीअ सदा ॥

Hari kaa naamu japahu jeea sadaa ||

ਹੇ ਮਨ! ਸਦਾ ਪ੍ਰਭੂ ਦਾ ਨਾਮ ਜਪ ।

सदा मन में हरि के नाम का जाप करते रहो।

Is to chant the Name of the Lord in the heart, forever.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥

सगल बानी महि अम्रित बानी ॥

Sagal baanee mahi ammmrit baanee ||

(ਪ੍ਰਭੂ ਦੇ ਜਸ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਹੋਰ ਸਭ ਬਾਣੀਆਂ ਨਾਲੋਂ ਸੁੰਦਰ ਹੈ-

समस्त वाणियों में अमृत वाणी है की

Of all speech, the most ambrosial speech

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥

हरि को जसु सुनि रसन बखानी ॥

Hari ko jasu suni rasan bakhaanee ||

ਪ੍ਰਭੂ ਦਾ ਜਸ (ਕੰਨਾਂ ਨਾਲ) ਸੁਣ (ਤੇ) ਜੀਭ ਨਾਲ ਬੋਲ ।

ईश्वर की महिमा सुनो एवं इसको जिव्हा से उच्चारण करो ।

Is to hear the Lord's Praise and chant it with the tongue.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਸਗਲ ਥਾਨ ਤੇ ਓਹੁ ਊਤਮ ਥਾਨੁ ॥

सगल थान ते ओहु ऊतम थानु ॥

Sagal thaan te ohu utam thaanu ||

ਉਹ (ਹਿਰਦਾ-ਰੂਪ) ਥਾਂ ਹੋਰ ਸਾਰੇ (ਤੀਰਥ) ਅਸਥਾਨਾਂ ਤੋਂ ਪਵਿਤ੍ਰ ਹੈ-

हे नानक ! समस्त स्थानों में वह स्थान उत्तम है,

Of all places, the most sublime place,

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥੮॥੩॥

नानक जिह घटि वसै हरि नामु ॥८॥३॥

Naanak jih ghati vasai hari naamu ||8||3||

ਹੇ ਨਾਨਕ! ਜਿਸ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ ॥੮॥੩॥

जिसमें ईश्वर का नाम निवास करता है॥ ८ ॥ ३॥

O Nanak, is that heart in which the Name of the Lord abides. ||8||3||

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਸਲੋਕੁ ॥

सलोकु ॥

Saloku ||

श्लोक ॥

Shalok:

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥

निरगुनीआर इआनिआ सो प्रभु सदा समालि ॥

Niraguneeaar iaaniaa so prbhu sadaa samaali ||

ਹੇ ਅੰਞਾਣ! ਹੇ ਗੁਣ-ਹੀਨ (ਮਨੁੱਖ)! ਉਸ ਮਾਲਕ ਨੂੰ ਸਦਾ ਯਾਦ ਕਰ ।

हे गुणविहीन एवं मूर्ख जीव ! उस ईश्वर को सदैव स्मरण कर।

You worthless, ignorant fool - dwell upon God forever.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥੧॥

जिनि कीआ तिसु चीति रखु नानक निबही नालि ॥१॥

Jini keeaa tisu cheeti rakhu naanak nibahee naali ||1||

ਹੇ ਨਾਨਕ! ਜਿਸ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਚਿੱਤ ਵਿਚ (ਪ੍ਰੋ) ਰੱਖ, ਉਹੀ (ਤੇਰੇ) ਨਾਲ ਸਾਥ ਨਿਬਾਹੇਗਾ ॥੧॥

हे नानक ! जिसने तुझे उत्पन्न किया है, उसको अपने ह्रदय में बसा, केवल ईश्वर ही तेरा साथ देगा ॥ १॥

Cherish in your consciousness the One who created you; O Nanak, He alone shall go along with you. ||1||

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਅਸਟਪਦੀ ॥

असटपदी ॥

Asatapadee ||

अष्टपदी॥

Ashtapadee:

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਰਮਈਆ ਕੇ ਗੁਨ ਚੇਤਿ ਪਰਾਨੀ ॥

रमईआ के गुन चेति परानी ॥

Ramaeeaa ke gun cheti paraanee ||

ਹੇ ਜੀਵ! ਸੋਹਣੇ ਰਾਮ ਦੇ ਗੁਣ ਯਾਦ ਕਰ,

हे नश्वर प्राणी ! सर्वव्यापक राम के गुण स्मरण कर।

Think of the Glory of the All-pervading Lord, O mortal;

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥

कवन मूल ते कवन द्रिसटानी ॥

Kavan mool te kavan drisataanee ||

(ਵੇਖ) ਕਿਸ ਮੁੱਢ ਤੋਂ (ਤੈਨੂੰ) ਕੇਹਾ (ਸੋਹਣਾ ਬਣਾ ਕੇ ਉਸ ਨੇ) ਵਿਖਾਇਆ ਹੈ ।

तेरा क्या मूल है और तू कैसा दिखाई देता हे।

What is your origin, and what is your appearance?

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ॥

जिनि तूं साजि सवारि सीगारिआ ॥

Jini toonn saaji savaari seegaariaa ||

ਜਿਸ ਪ੍ਰਭੂ ਨੇ ਤੈਨੂੰ ਬਣਾ ਸਵਾਰ ਕੇ ਸੋਹਣਾ ਕੀਤਾ ਹੈ,

जिसने तुझे रचा, संवारा एवं सुशोभित किया है,

He who fashioned, adorned and decorated you

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥

गरभ अगनि महि जिनहि उबारिआ ॥

Garabh agani mahi jinahi ubaariaa ||

ਜਿਸ ਨੇ ਤੈਨੂੰ ਪੇਟ ਦੀ ਅੱਗ ਵਿਚ (ਭੀ) ਬਚਾਇਆ;

जिसने तेरी गर्भ की अग्नि में रक्षा की है,

In the fire of the womb, He preserved you.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਬਾਰ ਬਿਵਸਥਾ ਤੁਝਹਿ ਪਿਆਰੈ ਦੂਧ ॥

बार बिवसथा तुझहि पिआरै दूध ॥

Baar bivasathaa tujhahi piaarai doodh ||

ਜੋ ਬਾਲ ਉਮਰ ਵਿਚ ਤੈਨੂੰ ਦੁੱਧ ਪਿਆਲਦਾ ਹੈ,

जिसने तुझे बाल्यावस्था में पीने के लिए दूध दिया है,

In your infancy, He gave you milk to drink.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਭਰਿ ਜੋਬਨ ਭੋਜਨ ਸੁਖ ਸੂਧ ॥

भरि जोबन भोजन सुख सूध ॥

Bhari joban bhojan sukh soodh ||

ਭਰ-ਜੁਆਨੀ ਵਿਚ ਭੋਜਨ ਤੇ ਸੁਖਾਂ ਦੀ ਸੂਝ (ਦੇਂਦਾ ਹੈ);

जिसने तुझे यौवन में भोजन, सुख एवं सूझ दी

In the flower of your youth, He gave you food, pleasure and understanding.

Guru Arjan Dev ji / Raag Gauri / Sukhmani (M: 5) / Guru Granth Sahib ji - Ang 266

ਬਿਰਧਿ ਭਇਆ ਊਪਰਿ ਸਾਕ ਸੈਨ ॥

बिरधि भइआ ऊपरि साक सैन ॥

Biradhi bhaiaa upari saak sain ||

(ਜਦੋਂ ਤੂੰ) ਬੁੱਢਾ ਹੋ ਜਾਂਦਾ ਹੈਂ (ਤਾਂ) ਸੇਵਾ ਕਰਨ ਨੂੰ ਸਾਕ-ਸੱਜਣ (ਤਿਆਰ ਕਰ ਦੇਂਦਾ ਹੈਂ)

और जिसने जब तू बूढ़ा हुआ तो, सगे-संबंधी एवं मित्र

As you grow old, family and friends are there,

Guru Arjan Dev ji / Raag Gauri / Sukhmani (M: 5) / Guru Granth Sahib ji - Ang 266

Download SGGS PDF Daily Updates ADVERTISE HERE