Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਵਡਭਾਗੀ ਮਿਲੁ ਰਾਮਾ ॥੧॥
वडभागी मिलु रामा ॥१॥
Vadabhaagee milu raamaa ||1||
ਹੇ ਜਿੰਦੇ! ਮਿਲ ਰਾਮ ਨੂੰ, ਤੇਰੇ ਭਾਗ ਚੰਗੇ ਹੋ ਗਏ ਹਨ ॥੧॥
हे सौभाग्यशाली ! राम से मिल॥ १॥
By great good fortune, you shall meet with the Lord. ||1||
Guru Ramdas ji / Raag Gauri Majh / / Guru Granth Sahib ji - Ang 173
ਗੁਰੁ ਜੋਗੀ ਪੁਰਖੁ ਮਿਲਿਆ ਰੰਗੁ ਮਾਣੀ ਜੀਉ ॥
गुरु जोगी पुरखु मिलिआ रंगु माणी जीउ ॥
Guru jogee purakhu miliaa ranggu maa(nn)ee jeeu ||
(ਹੇ ਭਾਈ!) ਪ੍ਰਭੂ ਦਾ ਰੂਪ ਜੋਗੀ-ਰੂਪ ਮਿਲ ਪਿਆ ਹੈ (ਉਸ ਦੀ ਕਿਰਪਾ ਨਾਲ) ਮੈਂ ਆਤਮਕ ਆਨੰਦ ਮਾਣਦਾ ਹਾਂ ।
मैं, योगी गुरु परमेश्वर से मिल गया हूँ और उसके रंग में आनंद प्राप्त करता हूँ।
I have met the Guru, the Yogi, the Primal Being; I am delighted with His Love.
Guru Ramdas ji / Raag Gauri Majh / / Guru Granth Sahib ji - Ang 173
ਗੁਰੁ ਹਰਿ ਰੰਗਿ ਰਤੜਾ ਸਦਾ ਨਿਰਬਾਣੀ ਜੀਉ ॥
गुरु हरि रंगि रतड़ा सदा निरबाणी जीउ ॥
Guru hari ranggi rata(rr)aa sadaa nirabaa(nn)ee jeeu ||
ਗੁਰੂ ਸਦਾ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਤੇ ਗੁਰੂ ਸਦਾ ਵਾਸਨਾ-ਰਹਿਤ ਹੈ ।
गुरु परमेश्वर के प्रेम में मग्न रहता है और सदैव पावन-पवित्र है।
The Guru is imbued with the Love of the Lord; He dwells forever in Nirvaanaa.
Guru Ramdas ji / Raag Gauri Majh / / Guru Granth Sahib ji - Ang 173
ਵਡਭਾਗੀ ਮਿਲੁ ਸੁਘੜ ਸੁਜਾਣੀ ਜੀਉ ॥
वडभागी मिलु सुघड़ सुजाणी जीउ ॥
Vadabhaagee milu sugha(rr) sujaa(nn)ee jeeu ||
ਹੇ ਵੱਡੇ ਭਾਗਾਂ ਵਾਲੇ! ਉਸ ਸੋਹਣੇ ਜੀਵਨ ਵਾਲੇ ਸੁਜਾਨ ਗੁਰੂ ਨੂੰ ਮਿਲ ।
सौभाग्य से मैं चतुर एवं सर्वज्ञ प्रभु से मिल गया हूँ।
By great good fortune, I met the most accomplished and all-knowing Lord.
Guru Ramdas ji / Raag Gauri Majh / / Guru Granth Sahib ji - Ang 173
ਮੇਰਾ ਮਨੁ ਤਨੁ ਹਰਿ ਰੰਗਿ ਭਿੰਨਾ ॥੨॥
मेरा मनु तनु हरि रंगि भिंना ॥२॥
Meraa manu tanu hari ranggi bhinnaa ||2||
(ਗੁਰੂ ਦੀ ਕਿਰਪਾ ਨਾਲ ਹੀ) ਮੇਰਾ ਮਨ ਮੇਰਾ ਤਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜ ਗਿਆ ਹੈ ॥੨॥
मेरा मन एवं तन परमेश्वर के रंग में मग्न है। ॥२॥
My mind and body are drenched in the Love of the Lord. ||2||
Guru Ramdas ji / Raag Gauri Majh / / Guru Granth Sahib ji - Ang 173
ਆਵਹੁ ਸੰਤਹੁ ਮਿਲਿ ਨਾਮੁ ਜਪਾਹਾ ॥
आवहु संतहु मिलि नामु जपाहा ॥
Aavahu santtahu mili naamu japaahaa ||
ਹੇ ਸੰਤ ਜਨੋ! ਆਓ, ਅਸੀਂ ਰਲ ਕੇ ਪਰਮਾਤਮਾ ਦਾ ਨਾਮ ਜਪੀਏ ।
हे संतजनों! आओ हम मिलकर प्रभु के नाम का जाप करें।
Come, O Saints - let's meet together and chant the Naam, the Name of the Lord.
Guru Ramdas ji / Raag Gauri Majh / / Guru Granth Sahib ji - Ang 173
ਵਿਚਿ ਸੰਗਤਿ ਨਾਮੁ ਸਦਾ ਲੈ ਲਾਹਾ ਜੀਉ ॥
विचि संगति नामु सदा लै लाहा जीउ ॥
Vichi sanggati naamu sadaa lai laahaa jeeu ||
(ਹੇ ਭਾਈ!) ਸਾਧ ਸੰਗਤਿ ਵਿਚ ਮਿਲ ਕੇ ਸਦਾ ਹਰਿ-ਨਾਮ ਦੀ ਖੱਟੀ ਖੱਟ ।
हम सत्संगति में मिलकर सदैव नाम रूपी लाभ प्राप्त करें।
In the Sangat, the Holy Congregation, let's earn the lasting profit of the Naam.
Guru Ramdas ji / Raag Gauri Majh / / Guru Granth Sahib ji - Ang 173
ਕਰਿ ਸੇਵਾ ਸੰਤਾ ਅੰਮ੍ਰਿਤੁ ਮੁਖਿ ਪਾਹਾ ਜੀਉ ॥
करि सेवा संता अम्रितु मुखि पाहा जीउ ॥
Kari sevaa santtaa ammmritu mukhi paahaa jeeu ||
(ਹੇ ਭਾਈ! ਆਓ, ਸਾਧ ਸੰਗਤਿ ਵਿਚ) ਗੁਰਮੁਖਾਂ ਦੀ ਸੇਵਾ ਕਰ ਕੇ ਆਪਣੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਭੋਜਨ ਪਾਈਏ ।
संतों की सेवा करके हम अपने मुख में नाम रूपी अमृत डालें।
Let's serve the Saints, and drink in the Ambrosial Nectar.
Guru Ramdas ji / Raag Gauri Majh / / Guru Granth Sahib ji - Ang 173
ਮਿਲੁ ਪੂਰਬਿ ਲਿਖਿਅੜੇ ਧੁਰਿ ਕਰਮਾ ॥੩॥
मिलु पूरबि लिखिअड़े धुरि करमा ॥३॥
Milu poorabi likhia(rr)e dhuri karamaa ||3||
(ਹੇ ਜਿੰਦੇ!) ਮਿਲ ਪ੍ਰਭੂ ਨੂੰ, ਪ੍ਰਭੂ ਦੀ ਦਰਗਾਹ ਤੋਂ ਉਸ ਦੀ ਬਖ਼ਸ਼ਸ਼ ਦੇ ਪੂਰਬਲੇ ਸਮੇ ਦੇ ਲੇਖ ਜਾਗ ਪਏ ਹਨ ॥੩॥
प्रारम्भ से किस्मत में पूर्व कर्मों के लिखे लेखों अनुसार प्रभु से जा मिलो। ॥३॥
By one's karma and pre-ordained destiny, they are met. ||3||
Guru Ramdas ji / Raag Gauri Majh / / Guru Granth Sahib ji - Ang 173
ਸਾਵਣਿ ਵਰਸੁ ਅੰਮ੍ਰਿਤਿ ਜਗੁ ਛਾਇਆ ਜੀਉ ॥
सावणि वरसु अम्रिति जगु छाइआ जीउ ॥
Saava(nn)i varasu ammmriti jagu chhaaiaa jeeu ||
(ਜਿਵੇਂ) ਸਾਵਣ (ਦੇ ਮਹੀਨੇ) ਵਿਚ ਬੱਦਲ (ਵਰ੍ਹਦਾ ਹੈ ਤੇ) ਜਗਤ ਨੂੰ (ਧਰਤੀ ਨੂੰ) ਜਲ ਨਾਲ ਭਰਪੂਰ ਕਰ ਦੇਂਦਾ ਹੈ,
श्रावण के महीने में नाम अमृत वाला बादल जगत् पर छाया हुआ है।
In the month of Saawan, the clouds of Ambrosial Nectar hang over the world.
Guru Ramdas ji / Raag Gauri Majh / / Guru Granth Sahib ji - Ang 173
ਮਨੁ ਮੋਰੁ ਕੁਹੁਕਿਅੜਾ ਸਬਦੁ ਮੁਖਿ ਪਾਇਆ ॥
मनु मोरु कुहुकिअड़ा सबदु मुखि पाइआ ॥
Manu moru kuhukia(rr)aa sabadu mukhi paaiaa ||
(ਉਸ ਬੱਦਲ ਨੂੰ ਵੇਖ ਵੇਖ ਕੇ) ਮੋਰ ਆਪਣੀ ਮਿੱਠੀ ਬੋਲੀ ਬੋਲਦਾ ਹੈ, (ਤਿਵੇਂ ਗੁਰੂ) ਨਾਮ-ਅੰਮ੍ਰਿਤ ਨਾਲ ਜਗਤ ਨੂੰ ਪ੍ਰਭਾਵਿਤ ਕਰਦਾ ਹੈ (ਜਿਸ ਵਡ-ਭਾਗੀ ਉਤੇ ਮਿਹਰ ਹੁੰਦੀ ਹੈ ਉਸ ਦਾ) ਮਨ ਉਛਾਲੇ ਮਾਰਦਾ ਹੈ (ਉਹ ਮਨੁੱਖ ਗੁਰੂ ਦੇ) ਸ਼ਬਦ ਨੂੰ ਆਪਣੇ ਮੂੰਹ ਵਿਚ ਪਾਂਦਾ ਹੈ ।
नाम अमृत को चखकर मेरे मन का मोर प्रसन्न होकर चहचहाने लग गया।
The peacock of the mind chirps, and receives the Word of the Shabad, in its mouth;
Guru Ramdas ji / Raag Gauri Majh / / Guru Granth Sahib ji - Ang 173
ਹਰਿ ਅੰਮ੍ਰਿਤੁ ਵੁਠੜਾ ਮਿਲਿਆ ਹਰਿ ਰਾਇਆ ਜੀਉ ॥
हरि अम्रितु वुठड़ा मिलिआ हरि राइआ जीउ ॥
Hari ammmritu vutha(rr)aa miliaa hari raaiaa jeeu ||
(ਜਿਸ ਮਨੁੱਖ ਦੇ ਹਿਰਦੇ ਵਿਚ) ਨਾਮ ਅੰਮ੍ਰਿਤ ਆ ਵੱਸਦਾ ਹੈ, (ਜਿਸ ਨੂੰ) ਪਰਮਾਤਮਾ ਮਿਲ ਪੈਂਦਾ ਹੈ,
जब हरि-नाम रूपी अमृत मेरे हृदय में आ बसा तो मुझे प्रभु-परमेश्वर मिल गया।
The Ambrosial Nectar of the Lord rains down, and the Sovereign Lord King is met.
Guru Ramdas ji / Raag Gauri Majh / / Guru Granth Sahib ji - Ang 173
ਜਨ ਨਾਨਕ ਪ੍ਰੇਮਿ ਰਤੰਨਾ ॥੪॥੧॥੨੭॥੬੫॥
जन नानक प्रेमि रतंना ॥४॥१॥२७॥६५॥
Jan naanak premi ratannaa ||4||1||27||65||
ਹੇ ਦਾਸ ਨਾਨਕ! ਉਹ ਪ੍ਰਭੂ-ਪ੍ਰੇਮ ਵਿਚ ਰੰਗਿਆ ਜਾਂਦਾ ਹੈ ॥੪॥੧॥੨੭॥੬੫॥
हे नानक ! मैं प्रभु की प्रीति में मग्न हो गया हूँ। ४ ॥ १ ॥ २७॥ ६५॥
Servant Nanak is imbued with the Love of the Lord. ||4||1||27||65||
Guru Ramdas ji / Raag Gauri Majh / / Guru Granth Sahib ji - Ang 173
ਗਉੜੀ ਮਾਝ ਮਹਲਾ ੪ ॥
गउड़ी माझ महला ४ ॥
Gau(rr)ee maajh mahalaa 4 ||
गउड़ी माझ महला ४ ॥
Gauree Maajh, Fourth Mehl:
Guru Ramdas ji / Raag Gauri Majh / / Guru Granth Sahib ji - Ang 173
ਆਉ ਸਖੀ ਗੁਣ ਕਾਮਣ ਕਰੀਹਾ ਜੀਉ ॥
आउ सखी गुण कामण करीहा जीउ ॥
Aau sakhee gu(nn) kaama(nn) kareehaa jeeu ||
ਹੇ (ਸਤਸੰਗੀ ਜੀਵ-ਇਸਤ੍ਰੀ) ਸਹੇਲੀਏ! ਆ, ਅਸੀਂ ਪ੍ਰਭੂ ਦੇ ਗੁਣਾਂ ਦੇ ਟੂਣੇ-ਜਾਦੂ ਤਿਆਰ ਕਰੀਏ (ਤੇ ਪ੍ਰਭੂ-ਪਤੀ ਨੂੰ ਵੱਸ ਕਰੀਏ),
हे मेरी सत्संगी सखियों ! आओ, हम प्रभु को वश में करने के लिए शुभ गुणों के जादू-टोने तैयार करें और
Come, O sisters - let's make virtue our charms.
Guru Ramdas ji / Raag Gauri Majh / / Guru Granth Sahib ji - Ang 173
ਮਿਲਿ ਸੰਤ ਜਨਾ ਰੰਗੁ ਮਾਣਿਹ ਰਲੀਆ ਜੀਉ ॥
मिलि संत जना रंगु माणिह रलीआ जीउ ॥
Mili santt janaa ranggu maa(nn)ih raleeaa jeeu ||
ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣੀਏ ।
संतजनों से मिलकर हम प्रभु-प्रेम का सुख एवं आनंद भोगें।
Let's join the Saints, and enjoy the pleasure of the Lord's Love.
Guru Ramdas ji / Raag Gauri Majh / / Guru Granth Sahib ji - Ang 173
ਗੁਰ ਦੀਪਕੁ ਗਿਆਨੁ ਸਦਾ ਮਨਿ ਬਲੀਆ ਜੀਉ ॥
गुर दीपकु गिआनु सदा मनि बलीआ जीउ ॥
Gur deepaku giaanu sadaa mani baleeaa jeeu ||
(ਹੇ ਸਹੇਲੀਏ! ਆ, ਅਸੀਂ ਆਪਣੇ) ਮਨ ਵਿਚ ਗੁਰੂ ਦਾ ਦਿੱਤਾ ਗਿਆਨ-ਦੀਵਾ ਬਾਲੀਏ,
मेरे हृदय में गुरु के ज्ञान का दीपक सदैव प्रज्वलित रहता है।
The lamp of the Guru's spiritual wisdom burns steadily in my mind.
Guru Ramdas ji / Raag Gauri Majh / / Guru Granth Sahib ji - Ang 173
ਹਰਿ ਤੁਠੈ ਢੁਲਿ ਢੁਲਿ ਮਿਲੀਆ ਜੀਉ ॥੧॥
हरि तुठै ढुलि ढुलि मिलीआ जीउ ॥१॥
Hari tuthai dhuli dhuli mileeaa jeeu ||1||
(ਇਸ ਤਰ੍ਹਾਂ) ਜੇ ਪ੍ਰਭੂ ਤ੍ਰੁਠ ਪਏ ਤਾਂ ਸ਼ੁਕਰ ਸ਼ੁਕਰ ਵਿਚ ਆ ਕੇ (ਉਸ ਦੇ ਚਰਨਾਂ ਵਿਚ) ਮਿਲ ਜਾਈਏ ॥੧॥
अति प्रसन्न एवं दया से कोमल होकर प्रभु मुझे मिल गया है॥ १॥
The Lord, being pleased and moved by pity, has led me to meet Him. ||1||
Guru Ramdas ji / Raag Gauri Majh / / Guru Granth Sahib ji - Ang 173
ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਢੋਲੇ ਜੀਉ ॥
मेरै मनि तनि प्रेमु लगा हरि ढोले जीउ ॥
Merai mani tani premu lagaa hari dhole jeeu ||
(ਹੇ ਸਹੇਲੀਏ!) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਹਰਿ-ਮਿਤ੍ਰ ਦਾ ਪਿਆਰ ਪੈਦਾ ਹੋ ਚੁਕਾ ਹੈ ।
मेरे मन एवं तन में प्रियतम प्रभु का प्रेम लगा हुआ है।
My mind and body are filled with love for my Darling Lord.
Guru Ramdas ji / Raag Gauri Majh / / Guru Granth Sahib ji - Ang 173
ਮੈ ਮੇਲੇ ਮਿਤ੍ਰੁ ਸਤਿਗੁਰੁ ਵੇਚੋਲੇ ਜੀਉ ॥
मै मेले मित्रु सतिगुरु वेचोले जीउ ॥
Mai mele mitru satiguru vechole jeeu ||
(ਮੇਰੇ ਅੰਦਰ ਤਾਂਘ ਹੈ ਕਿ) ਵਿਚੋਲਾ ਗੁਰੂ ਮੈਨੂੰ ਉਹ ਮਿਤ੍ਰ-ਪ੍ਰਭੂ ਮਿਲਾ ਦੇਵੇ ।
मेरी यही कामना है कि मध्यस्थ सतिगुरु मुझे मेरे प्रिय मित्र प्रभु से मिला दे।
The True Guru, the Divine Intermediary, has united me with my Friend.
Guru Ramdas ji / Raag Gauri Majh / / Guru Granth Sahib ji - Ang 173
ਮਨੁ ਦੇਵਾਂ ਸੰਤਾ ਮੇਰਾ ਪ੍ਰਭੁ ਮੇਲੇ ਜੀਉ ॥
मनु देवां संता मेरा प्रभु मेले जीउ ॥
Manu devaan santtaa meraa prbhu mele jeeu ||
(ਹੇ ਸਹੇਲੀਏ!) ਮੈਂ ਆਪਣਾ ਮਨ ਉਨ੍ਹਾਂ ਗੁਰਮੁਖਾਂ ਦੇ ਹਵਾਲੇ ਕਰ ਦਿਆਂ, ਜੇਹੜੇ ਮੈਨੂੰ ਮੇਰਾ ਪ੍ਰਭੂ ਮਿਲਾ ਦੇਣ ।
मैं अपना मन उन संतो को अर्पण कर दूँगा जो मुझे मेरे प्रभु से मिला देंगे।
I offer my mind to the Guru, who has led me to meet my God.
Guru Ramdas ji / Raag Gauri Majh / / Guru Granth Sahib ji - Ang 173
ਹਰਿ ਵਿਟੜਿਅਹੁ ਸਦਾ ਘੋਲੇ ਜੀਉ ॥੨॥
हरि विटड़िअहु सदा घोले जीउ ॥२॥
Hari vita(rr)iahu sadaa ghole jeeu ||2||
ਮੈਂ ਹਰਿ-ਪ੍ਰਭੂ ਤੋਂ ਸਦਾ ਕੁਰਬਾਨ ਸਦਾ ਕੁਰਬਾਨ ਜਾਂਦੀ ਹਾਂ ॥੨॥
प्रभु पर मैं सदैव कुर्बान जाताहूँ ॥ २॥
I am forever a sacrifice to the Lord. ||2||
Guru Ramdas ji / Raag Gauri Majh / / Guru Granth Sahib ji - Ang 173
ਵਸੁ ਮੇਰੇ ਪਿਆਰਿਆ ਵਸੁ ਮੇਰੇ ਗੋਵਿਦਾ ਹਰਿ ਕਰਿ ਕਿਰਪਾ ਮਨਿ ਵਸੁ ਜੀਉ ॥
वसु मेरे पिआरिआ वसु मेरे गोविदा हरि करि किरपा मनि वसु जीउ ॥
Vasu mere piaariaa vasu mere govidaa hari kari kirapaa mani vasu jeeu ||
ਹੇ ਮੇਰੇ ਪਿਆਰੇ ਗੋਵਿੰਦ! ਮਿਹਰ ਕਰ ਕੇ ਮੇਰੇ ਮਨ ਵਿਚ ਆ ਵੱਸ ।
हे मेरे प्रिय गोविन्द! मेरे मन में आकर निवास करो। हे प्रभु! कृपा करके मेरे मन में आकर निवास करो।
Dwell, O my Beloved, dwell, O my Lord of the Universe; O Lord, show mercy to me and come to dwell within my mind.
Guru Ramdas ji / Raag Gauri Majh / / Guru Granth Sahib ji - Ang 173
ਮਨਿ ਚਿੰਦਿਅੜਾ ਫਲੁ ਪਾਇਆ ਮੇਰੇ ਗੋਵਿੰਦਾ ਗੁਰੁ ਪੂਰਾ ਵੇਖਿ ਵਿਗਸੁ ਜੀਉ ॥
मनि चिंदिअड़ा फलु पाइआ मेरे गोविंदा गुरु पूरा वेखि विगसु जीउ ॥
Mani chinddia(rr)aa phalu paaiaa mere govinddaa guru pooraa vekhi vigasu jeeu ||
ਹੇ ਮੇਰੇ ਗੋਵਿੰਦ! ਪੂਰੇ ਗੁਰੂ ਦਾ ਦਰਸਨ ਕਰ ਕੇ ਜਿਸ ਸੋਹਾਗਣ ਦੇ ਹਿਰਦੇ ਵਿਚ ਖਿੜਾਉ ਪੈਦਾ ਹੁੰਦਾ ਹੈ ਉਹ ਆਪਣੇ ਮਨ ਵਿਚ ਚਿਤਵਿਆ ਹੋਇਆ (ਪ੍ਰਭੂ-ਮਿਲਾਪ ਦਾ) ਫਲ ਪਾ ਲੈਂਦੀ ਹੈ ।
हे मेरे गोविन्द! मुझे मनोवांछित फल मिल गया है। पूर्ण गुरु के दर्शन करके मैं अत्यंत प्रसन्न हो गई हूँ।
I have obtained the fruits of my mind's desires, O my Lord of the Universe; I am transfixed with ecstasy, gazing upon the Perfect Guru.
Guru Ramdas ji / Raag Gauri Majh / / Guru Granth Sahib ji - Ang 173
ਹਰਿ ਨਾਮੁ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ ਮਨਿ ਅਨਦਿਨੁ ਅਨਦੁ ਰਹਸੁ ਜੀਉ ॥
हरि नामु मिलिआ सोहागणी मेरे गोविंदा मनि अनदिनु अनदु रहसु जीउ ॥
Hari naamu miliaa sohaaga(nn)ee mere govinddaa mani anadinu anadu rahasu jeeu ||
ਹੇ ਮੇਰੇ ਗੋਵਿੰਦ! ਜਿਸ ਸੋਹਾਗਣ ਜੀਵ-ਇਸਤ੍ਰੀ ਨੂੰ ਹਰਿ-ਨਾਮ ਮਿਲ ਜਾਂਦਾ ਹੈ, ਉਸ ਦੇ ਮਨ ਵਿਚ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ਚਾਉ ਬਣਿਆ ਰਹਿੰਦਾ ਹੈ ।
हे मेरे गोविन्द! मुझे गुरु से हरि-नाम मिल गया है और मैं सुहागिन बन गई हूँ। अब मेरे मन में दिन-रात प्रसन्नता एवं आनंद बना रहता है।
The happy soul-brides receive the Lord's Name, O my Lord of the Universe; night and day, their minds are blissful and happy.
Guru Ramdas ji / Raag Gauri Majh / / Guru Granth Sahib ji - Ang 173
ਹਰਿ ਪਾਇਅੜਾ ਵਡਭਾਗੀਈ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨਿ ਹਸੁ ਜੀਉ ॥੩॥
हरि पाइअड़ा वडभागीई मेरे गोविंदा नित लै लाहा मनि हसु जीउ ॥३॥
Hari paaia(rr)aa vadabhaageeee mere govinddaa nit lai laahaa mani hasu jeeu ||3||
ਹੇ ਮੇਰੇ ਗੋਵਿੰਦ! ਜਿਨ੍ਹਾਂ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੇ ਹਰੀ ਦਾ ਮਿਲਾਪ ਹਾਸਲ ਕਰ ਲਿਆ ਹੈ, ਉਹ ਹਰਿ-ਨਾਮ ਦੀ ਖੱਟੀ ਖੱਟ ਕੇ ਮਨ ਵਿਚ ਨਿੱਤ ਆਤਮਕ ਆਨੰਦ ਮਾਣਦੀਆਂ ਹਨ ॥੩॥
हे मेरे गोविन्द! बड़े भाग्य से मैंने प्रभु को पाया है और मैं नित्य ही नाम रूपी लाभ प्राप्त करके अपने मन में मुस्कराती रहती हूँ॥ ३ ॥
By great good fortune, the Lord is found, O my Lord of the Universe; earning profit continually, the mind laughs with joy. ||3||
Guru Ramdas ji / Raag Gauri Majh / / Guru Granth Sahib ji - Ang 173
ਹਰਿ ਆਪਿ ਉਪਾਏ ਹਰਿ ਆਪੇ ਵੇਖੈ ਹਰਿ ਆਪੇ ਕਾਰੈ ਲਾਇਆ ਜੀਉ ॥
हरि आपि उपाए हरि आपे वेखै हरि आपे कारै लाइआ जीउ ॥
Hari aapi upaae hari aape vekhai hari aape kaarai laaiaa jeeu ||
ਹੇ ਸਹੇਲੀਏ! ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ (ਸਭ ਦੀ) ਸੰਭਾਲ ਕਰਦਾ ਹੈ ਤੇ ਆਪ ਹੀ (ਸਭ ਨੂੰ) ਕਾਰ ਵਿਚ ਲਾਂਦਾ ਹੈ ।
भगवान ने स्वयं ही जीवों को उत्पन्न किया है और वह स्वयं ही उनकी देखभाल करता है। भगवान ने स्वयं ही जीवों को कामकाज में लगाया है।
The Lord Himself creates, and the Lord Himself beholds; the Lord Himself assigns all to their tasks.
Guru Ramdas ji / Raag Gauri Majh / / Guru Granth Sahib ji - Ang 173
ਇਕਿ ਖਾਵਹਿ ਬਖਸ ਤੋਟਿ ਨ ਆਵੈ ਇਕਨਾ ਫਕਾ ਪਾਇਆ ਜੀਉ ॥
इकि खावहि बखस तोटि न आवै इकना फका पाइआ जीउ ॥
Iki khaavahi bakhas toti na aavai ikanaa phakaa paaiaa jeeu ||
ਅਨੇਕਾਂ ਜੀਵ ਐਸੇ ਹਨ ਜੋ ਉਸ ਦੇ ਬਖ਼ਸ਼ੇ ਹੋਏ ਪਦਾਰਥ ਵਰਤਦੇ ਰਹਿੰਦੇ ਹਨ ਤੇ ਉਹ ਪਦਾਰਥ ਕਦੇ ਮੁੱਕਦੇ ਨਹੀਂ । ਅਨੇਕਾਂ ਜੀਵ ਐਸੇ ਹਨ ਜਿਨ੍ਹਾਂ ਨੂੰ ਉਹ ਦੇਂਦਾ ਹੀ ਥੋੜਾ ਕੁਝ ਹੈ ।
कई प्रभु की नियामतें सेवन करते हैं, जिनमें कभी कमी नहीं आती और कइयों को केवल मुट्ठी भर दानों की मिलती है।
Some partake of the bounty of the Lord's favor, which never runs out, while others receive only a handful.
Guru Ramdas ji / Raag Gauri Majh / / Guru Granth Sahib ji - Ang 173
ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ ਇਕਨਾ ਭਿਖ ਮੰਗਾਇਆ ਜੀਉ ॥
इकि राजे तखति बहहि नित सुखीए इकना भिख मंगाइआ जीउ ॥
Iki raaje takhati bahahi nit sukheee ikanaa bhikh manggaaiaa jeeu ||
ਅਨੇਕਾਂ ਐਸੇ ਹਨ ਜੋ (ਉਸ ਦੀ ਮਿਹਰ ਨਾਲ) ਰਾਜੇ (ਬਣ ਕੇ) ਤਖ਼ਤ ਉੱਤੇ ਬੈਠਦੇ ਹਨ ਤੇ ਸਦਾ ਸੁਖੀ ਰਹਿੰਦੇ ਹਨ, ਅਨੇਕਾਂ ਐਸੇ ਹਨ ਜਿਨ੍ਹਾਂ ਪਾਸੋਂ (ਦਰ ਦਰ ਤੇ) ਭੀਖ ਮੰਗਾਂਦਾ ਹੈ ।
भगवान ने कई जीवों को राजा बनाया है, वे राजसिंघासन पर विराजमान होते हैं और सदा ही सुखी रहते हैं और भगवान कई जीवों को भिखारी बनाकर उनसे दर-दर से भीख मंगवाता है।
Some sit upon thrones as kings, and enjoy constant pleasures, while others must beg for charity.
Guru Ramdas ji / Raag Gauri Majh / / Guru Granth Sahib ji - Ang 173
ਸਭੁ ਇਕੋ ਸਬਦੁ ਵਰਤਦਾ ਮੇਰੇ ਗੋਵਿਦਾ ਜਨ ਨਾਨਕ ਨਾਮੁ ਧਿਆਇਆ ਜੀਉ ॥੪॥੨॥੨੮॥੬੬॥
सभु इको सबदु वरतदा मेरे गोविदा जन नानक नामु धिआइआ जीउ ॥४॥२॥२८॥६६॥
Sabhu iko sabadu varatadaa mere govidaa jan naanak naamu dhiaaiaa jeeu ||4||2||28||66||
ਹੇ ਦਾਸ ਨਾਨਕ! (ਆਖ-) ਹੇ ਮੇਰੇ ਗੋਵਿੰਦ! ਹਰ ਥਾਂ ਇਕ ਤੇਰਾ ਹੀ ਹੁਕਮ ਵਰਤ ਰਿਹਾ ਹੈ, (ਜਿਸ ਉਤੇ ਤੇਰੀ ਮਿਹਰ ਹੁੰਦੀ ਹੈ ਉਹ) ਤੇਰਾ ਨਾਮ ਸਿਮਰਦਾ ਹੈ ॥੪॥੨॥੨੮॥੬੬॥
हे मेरे गोविन्द ! सर्वत्र एक तेरा ही नाम विद्यमान है। हे नानक ! प्रभु का सेवक प्रभु नाम का ही ध्यान करता है ॥४॥२॥२८॥६६॥
The Word of the Shabad is pervading in everyone, O my Lord of the Universe; servant Nanak meditates on the Naam. ||4||2||28||66||
Guru Ramdas ji / Raag Gauri Majh / / Guru Granth Sahib ji - Ang 173
ਗਉੜੀ ਮਾਝ ਮਹਲਾ ੪ ॥
गउड़ी माझ महला ४ ॥
Gau(rr)ee maajh mahalaa 4 ||
गउड़ी माझ महला ४ ॥
Gauree Maajh, Fourth Mehl:
Guru Ramdas ji / Raag Gauri Majh / / Guru Granth Sahib ji - Ang 173
ਮਨ ਮਾਹੀ ਮਨ ਮਾਹੀ ਮੇਰੇ ਗੋਵਿੰਦਾ ਹਰਿ ਰੰਗਿ ਰਤਾ ਮਨ ਮਾਹੀ ਜੀਉ ॥
मन माही मन माही मेरे गोविंदा हरि रंगि रता मन माही जीउ ॥
Man maahee man maahee mere govinddaa hari ranggi rataa man maahee jeeu ||
ਹੇ ਮੇਰੇ ਗੋਵਿੰਦ! (ਜਿਸ ਉਤੇ ਤੇਰੀ ਮਿਹਰ ਹੁੰਦੀ ਹੈ, ਉਹ ਮਨੁੱਖ ਆਪਣੇ) ਮਨ ਵਿਚ ਹੀ, ਮਨ ਵਿਚ ਹੀ, ਮਨ ਵਿਚ ਹੀ, ਹਰਿ-ਨਾਮ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ ।
हे मेरे गोविन्द! मैं अपने मन में ही हरि-रंग में मग्न हो गया हूँ।
From within my mind, from within my mind, O my Lord of the Universe, I am imbued with the Love of the Lord, from within my mind.
Guru Ramdas ji / Raag Gauri Majh / / Guru Granth Sahib ji - Ang 173
ਹਰਿ ਰੰਗੁ ਨਾਲਿ ਨ ਲਖੀਐ ਮੇਰੇ ਗੋਵਿਦਾ ਗੁਰੁ ਪੂਰਾ ਅਲਖੁ ਲਖਾਹੀ ਜੀਉ ॥
हरि रंगु नालि न लखीऐ मेरे गोविदा गुरु पूरा अलखु लखाही जीउ ॥
Hari ranggu naali na lakheeai mere govidaa guru pooraa alakhu lakhaahee jeeu ||
ਹੇ ਮੇਰੇ ਗੋਵਿੰਦ! ਹਰਿ-ਨਾਮ ਦਾ ਆਨੰਦ ਹਰੇਕ ਜੀਵ ਦੇ ਨਾਲ (ਉਸ ਦੇ ਅੰਦਰ ਮੌਜੂਦ) ਹੈ, ਪਰ ਇਹ ਆਨੰਦ (ਹਰੇਕ ਜੀਵ ਪਾਸੋਂ) ਮਾਣਿਆ ਨਹੀਂ ਜਾ ਸਕਦਾ । ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਉਸ ਅਦ੍ਰਿਸ਼ਟ ਪਰਮਾਤਮਾ ਨੂੰ ਲੱਭ ਲੈਂਦੇ ਹਨ ।
हरि रंग प्रत्येक जीव के भीतर उसके साथ ही रहता है परन्तु उसे देखा नहीं जा सकता। हे मेरे गोविन्द! पूर्ण गुरु ने मुझे अदृश्य प्रभु के दर्शन करा दिए हैं।
The Lord's Love is with me, but it cannot be seen, O my Lord of the Universe; the Perfect Guru has led me to see the unseen.
Guru Ramdas ji / Raag Gauri Majh / / Guru Granth Sahib ji - Ang 173
ਹਰਿ ਹਰਿ ਨਾਮੁ ਪਰਗਾਸਿਆ ਮੇਰੇ ਗੋਵਿੰਦਾ ਸਭ ਦਾਲਦ ਦੁਖ ਲਹਿ ਜਾਹੀ ਜੀਉ ॥
हरि हरि नामु परगासिआ मेरे गोविंदा सभ दालद दुख लहि जाही जीउ ॥
Hari hari naamu paragaasiaa mere govinddaa sabh daalad dukh lahi jaahee jeeu ||
ਹੇ ਮੇਰੇ ਗੋਵਿੰਦ! ਜਿਨ੍ਹਾਂ ਦੇ ਅੰਦਰ ਤੂੰ ਹਰਿ-ਨਾਮ ਦਾ ਪਰਕਾਸ਼ ਕਰਦਾ ਹੈਂ, ਉਹਨਾਂ ਦੇ ਸਾਰੇ ਦੁੱਖ ਦਲਿੱਦਰ ਦੂਰ ਹੋ ਜਾਂਦੇ ਹਨ ।
हे मेरे गोविन्द! जब गुरु ने मेरे हृदय में हरि-परमेश्वर के नाम का प्रकाश कर दिया तो मेरी दरिद्रता के तमाम दुख निवृत्त हो गए।
He has revealed the Name of the Lord, Har, Har, O my Lord of the Universe; all poverty and pain have departed.
Guru Ramdas ji / Raag Gauri Majh / / Guru Granth Sahib ji - Ang 173
ਹਰਿ ਪਦੁ ਊਤਮੁ ਪਾਇਆ ਮੇਰੇ ਗੋਵਿੰਦਾ ਵਡਭਾਗੀ ਨਾਮਿ ਸਮਾਹੀ ਜੀਉ ॥੧॥
हरि पदु ऊतमु पाइआ मेरे गोविंदा वडभागी नामि समाही जीउ ॥१॥
Hari padu utamu paaiaa mere govinddaa vadabhaagee naami samaahee jeeu ||1||
ਹੇ ਮੇਰੇ ਗੋਵਿੰਦ! ਜਿਨ੍ਹਾਂ ਮਨੁੱਖਾਂ ਨੂੰ ਹਰਿ-ਮਿਲਾਪ ਦੀ ਉੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਉਹ ਵਡ-ਭਾਗੀ ਮਨੁੱਖ ਹਰਿ-ਨਾਮ ਵਿਚ ਲੀਨ ਰਹਿੰਦੇ ਹਨ ॥੧॥
हे मेरे गोविन्द! मैंने हरि-मिलन की उच्च पदवी प्राप्त कर ली है और बड़े भाग्य से मैं हरि के नाम में लीन हो गया हूँ। ॥१॥
I have obtained the supreme status of the Lord, O my Lord of the Universe; by great good fortune, I am absorbed in the Naam. ||1||
Guru Ramdas ji / Raag Gauri Majh / / Guru Granth Sahib ji - Ang 173
ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿਦਾ ਕਿਨੈ ਹਰਿ ਪ੍ਰਭੁ ਡਿਠੜਾ ਨੈਣੀ ਜੀਉ ॥
नैणी मेरे पिआरिआ नैणी मेरे गोविदा किनै हरि प्रभु डिठड़ा नैणी जीउ ॥
Nai(nn)ee mere piaariaa nai(nn)ee mere govidaa kinai hari prbhu ditha(rr)aa nai(nn)ee jeeu ||
ਹੇ ਮੇਰੇ ਪਿਆਰੇ ਗੋਵਿੰਦ! ਤੈਨੂੰ ਹਰਿ-ਪ੍ਰਭੂ ਨੂੰ ਕਿਸੇ ਵਿਰਲੇ (ਵਡ-ਭਾਗੀ ਨੇ ਆਪਣੀਆਂ) ਅੱਖਾਂ ਨਾਲ ਵੇਖਿਆ ਹੈ ।
हे मेरे प्रिय गोविन्द! हरि-प्रभु को किसी विरले पुरुष ने ही अपने नेत्रों से देखा है।
With his eyes, O my Beloved, with his eyes, O my Lord of the Universe - has anyone ever seen the Lord God with his eyes?
Guru Ramdas ji / Raag Gauri Majh / / Guru Granth Sahib ji - Ang 173
ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਮੇਰੇ ਗੋਵਿੰਦਾ ਹਰਿ ਬਾਝਹੁ ਧਨ ਕੁਮਲੈਣੀ ਜੀਉ ॥
मेरा मनु तनु बहुतु बैरागिआ मेरे गोविंदा हरि बाझहु धन कुमलैणी जीउ ॥
Meraa manu tanu bahutu bairaagiaa mere govinddaa hari baajhahu dhan kumalai(nn)ee jeeu ||
ਹੇ ਮੇਰੇ ਗੋਵਿੰਦ! (ਤੇਰੇ ਵਿਛੋੜੇ ਵਿਚ) ਮੇਰਾ ਮਨ ਮੇਰਾ ਹਿਰਦਾ ਬਹੁਤ ਵੈਰਾਗਵਾਨ ਹੋ ਰਿਹਾ ਹੈ । ਹੇ ਹਰੀ! ਤੈਥੋਂ ਬਿਨਾ ਮੈਂ ਜੀਵ-ਇਸਤ੍ਰੀ ਕੁਮਲਾਈ ਪਈ ਹਾਂ ।
हे मेरे गोविन्द! मेरा मन एवं तन तेरे विरह में वैराग्यवान हो गया है। मालिक-प्रभु के बिना मैं जीव-स्त्री बहुत उदास हो गई हूँ।
My mind and body are sad and depressed, O my Lord of the Universe; without her Husband Lord, the soul-bride is withering away.
Guru Ramdas ji / Raag Gauri Majh / / Guru Granth Sahib ji - Ang 173