ANG 1426, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਜਿਸਹਿ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰੁ ॥੧੫॥

जिसहि उधारे नानका सो सिमरे सिरजणहारु ॥१५॥

Jisahi udhaare naanakaa so simare siraja(nn)ahaaru ||15||

ਹੇ ਨਾਨਕ! ਜਿਸ (ਜੀਵ) ਨੂੰ ਉਹ ਵਿਕਾਰਾਂ ਵਿਚੋਂ ਕੱਢਦਾ ਹੈ, ਉਹ ਉਸ ਸਿਰਜਣਹਾਰ ਕਰਤਾਰ ਨੂੰ ਸਿਮਰਨ ਲੱਗ ਪੈਂਦਾ ਹੈ ॥੧੫॥

गुरु नानक फुरमाते हैं- जिसका वह उद्धार करता है, वह उस सृजनहार का स्मरण करता है॥१५॥

Those whom He saves, meditate in remembrance on the Creator Lord. ||15||

Guru Arjan Dev ji / / Slok Vaaran te Vadheek / Guru Granth Sahib ji - Ang 1426

ਦੂਜੀ ਛੋਡਿ ਕੁਵਾਟੜੀ ਇਕਸ ਸਉ ਚਿਤੁ ਲਾਇ ॥

दूजी छोडि कुवाटड़ी इकस सउ चितु लाइ ॥

Doojee chhodi kuvaata(rr)ee ikas sau chitu laai ||

ਸਿਰਫ਼ ਇਕ ਪਰਮਾਤਮਾ ਨਾਲ (ਆਪਣਾ) ਚਿੱਤ ਜੋੜੀ ਰੱਖ, (ਪ੍ਰਭੂ ਦੀ ਯਾਦ ਤੋਂ ਬਿਨਾ) ਮਾਇਆ ਦੇ ਮੋਹ ਵਾਲਾ ਕੋਝਾ ਰਸਤਾ ਛੱਡ ਦੇਹ ।

द्वैतभाव का कुमार्ग छोड़कर भगवान से दिल लगाओ।

Forsake duality and the ways of evil; focus your consciousness on the One Lord.

Guru Arjan Dev ji / / Slok Vaaran te Vadheek / Guru Granth Sahib ji - Ang 1426

ਦੂਜੈ ਭਾਵੀਂ ਨਾਨਕਾ ਵਹਣਿ ਲੁੜ੍ਹ੍ਹੰਦੜੀ ਜਾਇ ॥੧੬॥

दूजै भावीं नानका वहणि लुड़्हंदड़ी जाइ ॥१६॥

Doojai bhaaveen naanakaa vaha(nn)i lu(rr)handda(rr)ee jaai ||16||

ਹੇ ਨਾਨਕ! ਹੋਰ ਪਿਆਰਾਂ ਵਿਚ (ਫਸਿਆਂ), ਜੀਵ-ਇਸਤ੍ਰੀ (ਵਿਕਾਰਾਂ ਦੇ) ਵਹਣ ਵਿਚ ਰੁੜ੍ਹਦੀ ਜਾਂਦੀ ਹੈ ॥੧੬॥

हे नानक ! द्वैतभाव में रहने वाले लोग नदिया में बहने वाली चीज़ की तरह हैं॥१६॥

In the love of duality, O Nanak, the mortals are being washed downstream. ||16||

Guru Arjan Dev ji / / Slok Vaaran te Vadheek / Guru Granth Sahib ji - Ang 1426

ਤਿਹਟੜੇ ਬਾਜਾਰ ਸਉਦਾ ਕਰਨਿ ਵਣਜਾਰਿਆ ॥

तिहटड़े बाजार सउदा करनि वणजारिआ ॥

Tihata(rr)e baajaar saudaa karani va(nn)ajaariaa ||

(ਜਗਤ ਵਿਚ ਹਰਿ-ਨਾਮ ਦਾ) ਵਣਜ ਕਰਨ ਆਏ ਹੋਏ ਜੀਵ (ਆਮ ਤੌਰ ਤੇ) ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਹੇਠ ਹੀ ਦੁਨੀਆ ਦਾ ਕਾਰ-ਵਿਹਾਰ ਕਰਦੇ ਰਹਿੰਦੇ ਹਨ ।

लोग त्रिगुणात्मक माया के बाजार में जीवन का सौदा करते हैं।

In the markets and bazaars of the three qualities, the merchants make their deals.

Guru Arjan Dev ji / / Slok Vaaran te Vadheek / Guru Granth Sahib ji - Ang 1426

ਸਚੁ ਵਖਰੁ ਜਿਨੀ ਲਦਿਆ ਸੇ ਸਚੜੇ ਪਾਸਾਰ ॥੧੭॥

सचु वखरु जिनी लदिआ से सचड़े पासार ॥१७॥

Sachu vakharu jinee ladiaa se sacha(rr)e paasaar ||17||

ਅਸਲ ਵਪਾਰੀ ਉਹ ਹਨ ਜਿਨ੍ਹਾਂ ਨੇ (ਇਥੋਂ) ਸਦਾ-ਥਿਰ ਹਰਿ-ਨਾਮ (ਦਾ) ਸਉਦਾ ਲੱਦਿਆ ਹੈ ॥੧੭॥

दरअसल वही सच्चे पंसारी कहलाने के हकदार हैं, जिन्होंने नाम रूपी सच्चा सौदा लाद लिया है॥ १७ ॥

Those who load the true merchandise are the true traders. ||17||

Guru Arjan Dev ji / / Slok Vaaran te Vadheek / Guru Granth Sahib ji - Ang 1426

ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰਿ ॥

पंथा प्रेम न जाणई भूली फिरै गवारि ॥

Pantthaa prem na jaa(nn)aee bhoolee phirai gavaari ||

ਜਿਹੜੀ ਜੀਵ-ਇਸਤ੍ਰੀ (ਪਰਮਾਤਮਾ ਦੇ) ਪ੍ਰੇਮ ਦਾ ਰਸਤਾ ਨਹੀਂ ਜਾਣਦੀ, ਉਹ ਮੂਰਖ ਇਸਤ੍ਰੀ ਜੀਵਨ ਦੇ ਸਹੀ ਰਾਹ ਤੋਂ ਖੁੰਝ ਕੇ ਭਟਕਦੀ ਫਿਰਦੀ ਹੈ ।

गंवार जीव-स्त्री प्रेम का रास्ता नहीं जानती और भटकती रहती है।

Those who do not know the way of love are foolish; they wander lost and confused.

Guru Arjan Dev ji / / Slok Vaaran te Vadheek / Guru Granth Sahib ji - Ang 1426

ਨਾਨਕ ਹਰਿ ਬਿਸਰਾਇ ਕੈ ਪਉਦੇ ਨਰਕਿ ਅੰਧੵਾਰ ॥੧੮॥

नानक हरि बिसराइ कै पउदे नरकि अंध्यार ॥१८॥

Naanak hari bisaraai kai paude naraki anddhyaar ||18||

ਹੇ ਨਾਨਕ! ਪਰਮਾਤਮਾ (ਦੀ ਯਾਦ) ਭੁਲਾ ਕੇ ਜੀਵ ਘੋਰ ਨਰਕ ਵਿਚ ਪਏ ਰਹਿੰਦੇ ਹਨ ॥੧੮॥

हे नानक ! भगवान को भुलाकर वे घोर नरक में पड़ती है॥१८॥

O Nanak, forgetting the Lord, they fall into the deep, dark pit of hell. ||18||

Guru Arjan Dev ji / / Slok Vaaran te Vadheek / Guru Granth Sahib ji - Ang 1426

ਮਾਇਆ ਮਨਹੁ ਨ ਵੀਸਰੈ ਮਾਂਗੈ ਦੰਮਾਂ ਦੰਮ ॥

माइआ मनहु न वीसरै मांगै दमां दम ॥

Maaiaa manahu na veesarai maangai dammaan damm ||

(ਮਾਇਆ-ਵੇੜ੍ਹੇ ਮਨੁੱਖ ਦੇ) ਮਨ ਤੋਂ ਮਾਇਆਂ ਕਦੇ ਨਹੀਂ ਭੁੱਲਦੀ, (ਉਹ ਹਰ ਵੇਲੇ) ਧਨ ਹੀ ਧਨ ਭਾਲਦਾ ਰਹਿੰਦਾ ਹੈ ।

जीव के मन से धन-दौलत नहीं भूलती, बल्कि ज्यादा से ज्यादा धन ही मांगता है।

In his mind, the mortal does not forget Maya; he begs for more and more wealth.

Guru Arjan Dev ji / / Slok Vaaran te Vadheek / Guru Granth Sahib ji - Ang 1426

ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮਿ ॥੧੯॥

सो प्रभु चिति न आवई नानक नही करमि ॥१९॥

So prbhu chiti na aavaee naanak nahee karammi ||19||

ਉਹ ਪਰਮਾਤਮਾ (ਜੋ ਸਭ ਕੁਝ ਦੇਣ ਵਾਲਾ ਹੈ, ਉਸ ਦੇ) ਚਿੱਤ ਵਿਚ ਨਹੀਂ ਆਉਂਦਾ । ਪਰ, ਹੇ ਨਾਨਕ! (ਉਹ ਮਾਇਆ-ਵੇੜ੍ਹਿਆ ਮਨੁੱਖ ਭੀ ਕੀਹ ਕਰੇ? ਨਾਮ-ਧਨ ਉਸ ਦੀ) ਕਿਸਮਤ ਵਿਚ ਹੀ ਨਹੀਂ ॥੧੯॥

गुरु नानक फुरमान करते हैं कि यदि भाग्य में न हो तो उसे प्रभु याद नहीं आता ॥१६॥

That God does not even come into his consciousness; O Nanak, it is not in his karma. ||19||

Guru Arjan Dev ji / / Slok Vaaran te Vadheek / Guru Granth Sahib ji - Ang 1426

ਤਿਚਰੁ ਮੂਲਿ ਨ ਥੁੜੀਂਦੋ ਜਿਚਰੁ ਆਪਿ ਕ੍ਰਿਪਾਲੁ ॥

तिचरु मूलि न थुड़ींदो जिचरु आपि क्रिपालु ॥

Ticharu mooli na thu(rr)eendo jicharu aapi kripaalu ||

ਜਿਤਨਾ ਚਿਰ ਪਰਮਾਤਮਾ ਆਪ ਦਇਆਵਾਨ ਰਹਿੰਦਾ ਹੈ, ਉਤਨਾ ਚਿਰ ਇਹ (ਨਾਮ) ਧਨ ਕਦੇ ਭੀ ਨਹੀਂ ਮੁੱਕਦਾ ।

जब तक ईश्वर कृपा बनी रहती है, तब तक किसी चीज़ की कमी नहीं आती।

The mortal does not run out of capital, as long as the Lord Himself is merciful.

Guru Arjan Dev ji / / Slok Vaaran te Vadheek / Guru Granth Sahib ji - Ang 1426

ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ ॥੨੦॥

सबदु अखुटु बाबा नानका खाहि खरचि धनु मालु ॥२०॥

Sabadu akhutu baabaa naanakaa khaahi kharachi dhanu maalu ||20||

ਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਐਸਾ ਧਨ ਹੈ ਐਸਾ ਮਾਲ ਹੈ ਜੋ ਕਦੇ ਮੁੱਕਦਾ ਨਹੀਂ । (ਇਸ ਧਨ ਨੂੰ ਆਪ) ਵਰਤਿਆ ਕਰ, (ਹੋਰਨਾਂ ਵਿਚ ਭੀ) ਵੰਡਿਆ ਕਰ ॥੨੦॥

नानक का कथन है कि शब्द-प्रभु अक्षुण्ण भण्डार है, इस धन का स्वेच्छा से खर्च उपयोग किया जा सकता है॥२०॥

The Word of the Shabad is Guru Nanak's inexhaustible treasure; this wealth and capital never runs out, no matter how much it is spent and consumed. ||20||

Guru Arjan Dev ji / / Slok Vaaran te Vadheek / Guru Granth Sahib ji - Ang 1426

ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ ॥

ख्मभ विकांदड़े जे लहां घिंना सावी तोलि ॥

Khambbh vikaanda(rr)e je lahaan ghinnaa saavee toli ||

ਜੇ ਮੈਂ ਕਿਤੇ ਖੰਭ ਲੱਭ ਲਵਾਂ, ਤਾਂ ਮੈਂ ਆਪਣਾ ਆਪ ਦੇ ਕੇ ਉਸ ਦੇ ਬਰਾਬਰ ਤੋਲ ਕੇ ਉਹ ਖੰਭ ਲੈ ਲਵਾਂ ।

यदि पंख बिक रहे हों तो उनको पर्याप्त मूल्य पर खरीद लूंगा।

If I could find wings for sale, I would buy them with an equal weight of my flesh.

Guru Arjan Dev ji / / Slok Vaaran te Vadheek / Guru Granth Sahib ji - Ang 1426

ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ ॥੨੧॥

तंनि जड़ांई आपणै लहां सु सजणु टोलि ॥२१॥

Tanni ja(rr)aanee aapa(nn)ai lahaan su saja(nn)u toli ||21||

ਮੈਂ ਉਹ ਖੰਭ ਆਪਣੇ ਸਰੀਰ ਉੱਤੇ ਜੜ ਲਵਾਂ ਅਤੇ (ਉਡਾਰੀ ਲਾ ਕੇ) ਭਾਲ ਕਰ ਕੇ ਉਸ ਸੱਜਣ ਪ੍ਰਭੂ ਦਾ ਮਿਲਾਪ ਹਾਸਲ ਕਰ ਲਵਾਂ (ਭਾਵ, ਆਪਾ-ਭਾਵ ਸਦਕੇ ਕੀਤਿਆਂ ਹੀ ਉਹ ਆਤਮਕ ਉਡਾਰੀ ਲੱਗਦੀ ਹੈ ਜਿਸ ਦੀ ਬਰਕਤਿ ਨਾਲ ਪਰਮਾਤਮਾ ਲੱਭ ਪੈਂਦਾ ਹੈ) ॥੨੧॥

इनको अपने शरीर पर लगाकर अपने प्रभु को ढूंढ लूंगा ॥ २१ ॥

I would attach them to my body, and seek out and find my Friend. ||21||

Guru Arjan Dev ji / / Slok Vaaran te Vadheek / Guru Granth Sahib ji - Ang 1426

ਸਜਣੁ ਸਚਾ ਪਾਤਿਸਾਹੁ ਸਿਰਿ ਸਾਹਾਂ ਦੈ ਸਾਹੁ ॥

सजणु सचा पातिसाहु सिरि साहां दै साहु ॥

Saja(nn)u sachaa paatisaahu siri saahaan dai saahu ||

(ਅਸਲ) ਮਿੱਤਰ ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਾਤਿਸ਼ਾਹ ਹੈ ਜੋ (ਦੁਨੀਆ ਦੇ ਸਾਰੇ) ਪਾਤਿਸ਼ਾਹਾਂ ਦੇ ਸਿਰ ਤੇ ਪਾਤਿਸ਼ਾਹ ਹੈ (ਸਭ ਦੁਨੀਆਵੀ ਪਾਤਿਸ਼ਾਹਾਂ ਤੋਂ ਵੱਡਾ ਹੈ) ।

मेरा सज्जन प्रभु ही सच्चा बादशाह है, वह शाहों से बड़ा शहंशाह है।

My Friend is the True Supreme King, the King over the heads of kings.

Guru Arjan Dev ji / / Slok Vaaran te Vadheek / Guru Granth Sahib ji - Ang 1426

ਜਿਸੁ ਪਾਸਿ ਬਹਿਠਿਆ ਸੋਹੀਐ ਸਭਨਾਂ ਦਾ ਵੇਸਾਹੁ ॥੨੨॥

जिसु पासि बहिठिआ सोहीऐ सभनां दा वेसाहु ॥२२॥

Jisu paasi bahithiaa soheeai sabhanaan daa vesaahu ||22||

ਉਹ ਪ੍ਰਭੂ-ਪਾਤਿਸ਼ਾਹ ਸਭ ਜੀਵਾਂ ਦਾ ਆਸਰਾ ਹੈ, (ਉਹ ਐਸਾ ਹੈ ਕਿ) ਉਸ ਦੇ ਪਾਸ ਬੈਠਿਆਂ (ਲੋਕ ਪਰਲੋਕ ਦੀ) ਸੋਭਾ ਖੱਟ ਲਈਦੀ ਹੈ ॥੨੨॥

उसके पास बैठते ही शोभा प्राप्त होती है, सब लोगों को उसी का भरोसा है॥२२ ॥

Sitting by His side, we are exalted and beautified; He is the Support of all. ||22||

Guru Arjan Dev ji / / Slok Vaaran te Vadheek / Guru Granth Sahib ji - Ang 1426

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।

वह अद्वितीय परब्रह्म जिसका वाचक ओम् है, केवल एक (ऑकार स्वरूप) है, गुरु की कृपा से प्राप्त होता है।

One Universal Creator God. By The Grace Of The True Guru:

Guru Teg Bahadur ji / / Slok (M: 9) / Guru Granth Sahib ji - Ang 1426

ਸਲੋਕ ਮਹਲਾ ੯ ॥

सलोक महला ९ ॥

Salok mahalaa 9 ||

ਗੁਰੂ ਤੇਗਬਹਾਦਰ ਜੀ ਦੇ ਸਲੋਕ ।

श्लोक महला ६ ॥

Shalok, Ninth Mehl:

Guru Teg Bahadur ji / / Slok (M: 9) / Guru Granth Sahib ji - Ang 1426

ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥

गुन गोबिंद गाइओ नही जनमु अकारथ कीनु ॥

Gun gobindd gaaio nahee janamu akaarath keenu ||

ਜੇ ਤੂੰ ਪਰਮਾਤਮਾ ਦੇ ਗੁਣ ਕਦੇ ਨਹੀਂ ਗਾਏ, ਤਾਂ ਤੂੰ ਆਪਣਾ ਮਨੁੱਖਾ ਜਨਮ ਨਿਕੰਮਾ ਕਰ ਲਿਆ ।

हे भाई ! तुमने गोविन्द का गुणगान नहीं किया, अपना जीवन बेकार ही खो दिया है।

If you do not sing the Praises of the Lord, your life is rendered useless.

Guru Teg Bahadur ji / / Slok (M: 9) / Guru Granth Sahib ji - Ang 1426

ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥੧॥

कहु नानक हरि भजु मना जिह बिधि जल कउ मीनु ॥१॥

Kahu naanak hari bhaju manaa jih bidhi jal kau meenu ||1||

ਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ (ਤੇ, ਉਸ ਨੂੰ ਇਉਂ ਜ਼ਿੰਦਗੀ ਦਾ ਆਸਰਾ ਬਣਾ) ਜਿਵੇਂ ਪਾਣੀ ਨੂੰ ਮੱਛੀ (ਆਪਣੀ ਜਿੰਦ ਦਾ ਆਸਰਾ ਬਣਾਈ ਰੱਖਦੀ ਹੈ) ॥੧॥

गुरु नानक निर्देश करते हैं कि हे मन ! परमात्मा का इस तरह भजन करो, जैसे मछली पानी में तल्लीन रहती है॥१॥

Says Nanak, meditate, vibrate upon the Lord; immerse your mind in Him, like the fish in the water. ||1||

Guru Teg Bahadur ji / / Slok (M: 9) / Guru Granth Sahib ji - Ang 1426

ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥

बिखिअन सिउ काहे रचिओ निमख न होहि उदासु ॥

Bikhian siu kaahe rachio nimakh na hohi udaasu ||

ਤੂੰ ਵਿਸ਼ਿਆਂ ਨਾਲ ਕਿਉਂ (ਇਤਨਾ) ਮਸਤ ਰਹਿੰਦਾ ਹੈਂ? ਤੂੰ ਅੱਖ ਝਮਕਣ ਜਿਤਨੇ ਸਮੇ ਲਈ ਭੀ ਵਿਸ਼ਿਆਂ ਤੋਂ ਚਿੱਤ ਨਹੀਂ ਹਟਾਂਦਾ ।

हे भाई ! क्योंकर विषय-विकारों में लीन हो, एक पल भी इनसे तुम अलग नहीं होते।

Why are you engrossed in sin and corruption? You are not detached, even for a moment!

Guru Teg Bahadur ji / / Slok (M: 9) / Guru Granth Sahib ji - Ang 1426

ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥੨॥

कहु नानक भजु हरि मना परै न जम की फास ॥२॥

Kahu naanak bhaju hari manaa parai na jam kee phaas ||2||

ਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ । (ਭਜਨ ਦੀ ਬਰਕਤਿ ਨਾਲ) ਜਮਾਂ ਦੀ ਫਾਹੀ (ਗਲ ਵਿਚ) ਨਹੀਂ ਪੈਂਦੀ ॥੨॥

गुरु नानक फुरमान करते हैं कि हे मन ! भगवान का भजन कर लो, यम का फंदा नहीं पड़ेगा ॥२॥

Says Nanak, meditate, vibrate upon the Lord, and you shall not be caught in the noose of death. ||2||

Guru Teg Bahadur ji / / Slok (M: 9) / Guru Granth Sahib ji - Ang 1426

ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ ॥

तरनापो इउ ही गइओ लीओ जरा तनु जीति ॥

Taranaapo iu hee gaio leeo jaraa tanu jeeti ||

(ਤੇਰੀ) ਜੁਆਨੀ ਬੇ-ਪਰਵਾਹੀ ਵਿਚ ਹੀ ਲੰਘ ਗਈ, (ਹੁਣ) ਬੁਢੇਪੇ ਨੇ ਤੇਰੇ ਸਰੀਰ ਨੂੰ ਜਿੱਤ ਲਿਆ ਹੈ ।

जवानी तो यूं ही चली गई, अब बुढ़ापे ने तन पर कब्जा कर लिया है।

Your youth has passed away like this, and old age has overtaken your body.

Guru Teg Bahadur ji / / Slok (M: 9) / Guru Granth Sahib ji - Ang 1426

ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥੩॥

कहु नानक भजु हरि मना अउध जातु है बीति ॥३॥

Kahu naanak bhaju hari manaa audh jaatu hai beeti ||3||

ਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ । ਉਮਰ ਲੰਘਦੀ ਜਾ ਰਹੀ ਹੈ ॥੩॥

गुरु नानक निर्देश करते हैं कि हे मन ! ईश्वर का भजन कर ले, समय बीतता जा रहा है॥३ ॥

Says Nanak, meditate, vibrate upon the Lord; your life is fleeting away! ||3||

Guru Teg Bahadur ji / / Slok (M: 9) / Guru Granth Sahib ji - Ang 1426

ਬਿਰਧਿ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨਿ ॥

बिरधि भइओ सूझै नही कालु पहूचिओ आनि ॥

Biradhi bhaio soojhai nahee kaalu pahoochio aani ||

(ਵੇਖ, ਤੂੰ ਹੁਣ) ਬੁੱਢਾ ਹੋ ਗਿਆ ਹੈਂ (ਪਰ ਤੈਨੂੰ ਅਜੇ ਭੀ ਇਹ) ਸਮਝ ਨਹੀਂ ਆ ਰਹੀ ਕਿ ਮੌਤ (ਸਿਰ ਤੇ) ਆ ਪਹੁੰਚੀ ਹੈ ।

बूढ़ा हो गया, कोई होश नहीं, मौत भी सिर पर आ गई है।

You have become old, and you do not understand that death is overtaking you.

Guru Teg Bahadur ji / / Slok (M: 9) / Guru Granth Sahib ji - Ang 1426

ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ ॥੪॥

कहु नानक नर बावरे किउ न भजै भगवानु ॥४॥

Kahu naanak nar baavare kiu na bhajai bhagavaanu ||4||

ਨਾਨਕ ਆਖਦਾ ਹੈ- ਹੇ ਝੱਲੇ ਮਨੁੱਖ! ਤੂੰ ਕਿਉਂ ਪਰਮਾਤਮਾ ਦਾ ਭਜਨ ਨਹੀਂ ਕਰਦਾ? ॥੪॥

गुरु नानक का कथन है कि हे बावले नर ! अब भी तुम भगवान का भजन क्यों नहीं कर रहे ॥ ४ ॥

Says Nanak, you are insane! Why do you not remember and meditate on God? ||4||

Guru Teg Bahadur ji / / Slok (M: 9) / Guru Granth Sahib ji - Ang 1426

ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥

धनु दारा स्मपति सगल जिनि अपुनी करि मानि ॥

Dhanu daaraa samppati sagal jini apunee kari maani ||

(ਹੇ ਭਾਈ!) ਧਨ, ਇਸਤ੍ਰੀ, ਸਾਰੀ ਜਾਇਦਾਦ-(ਇਸ ਨੂੰ) ਆਪਣੀ ਕਰ ਕੇ ਨਾਹ ਮੰਨ ।

हे भाई ! धन-दौलत, पत्नी एवं पूरी सम्पति को जिसे तुमने अपना मान लिया था।

Your wealth, spouse, and all the possessions which you claim as your own

Guru Teg Bahadur ji / / Slok (M: 9) / Guru Granth Sahib ji - Ang 1426

ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ ॥੫॥

इन मै कछु संगी नही नानक साची जानि ॥५॥

In mai kachhu sanggee nahee naanak saachee jaani ||5||

ਹੇ ਨਾਨਕ! ਇਹ ਗੱਲ ਸੱਚੀ ਸਮਝ ਕਿ ਇਹਨਾਂ ਸਾਰਿਆਂ ਵਿਚੋਂ ਕੋਈ ਇੱਕ ਭੀ ਤੇਰਾ ਸਾਥੀ ਨਹੀਂ ਬਣ ਸਕਦਾ ॥੫॥

नानक की सच्ची बात मान लो कि इनमें से कोई तेरा साथी नहीं ॥ ५ ॥

- none of these shall go along with you in the end. O Nanak, know this as true. ||5||

Guru Teg Bahadur ji / / Slok (M: 9) / Guru Granth Sahib ji - Ang 1426

ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥

पतित उधारन भै हरन हरि अनाथ के नाथ ॥

Patit udhaaran bhai haran hari anaath ke naath ||

ਪ੍ਰਭੂ ਜੀ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਹਨ, ਸਾਰੇ ਡਰ ਦੂਰ ਕਰਨ ਵਾਲੇ ਹਨ, ਅਤੇ ਨਿਖਸਮਿਆਂ ਦੇ ਖਸਮ ਹਨ ।

ईश्वर पतित जीवों का उद्धार करने वाला है, भयभंजन एवं अनाथों का नाथ है।

He is the Saving Grace of sinners, the Destroyer of fear, the Master of the masterless.

Guru Teg Bahadur ji / / Slok (M: 9) / Guru Granth Sahib ji - Ang 1426

ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥੬॥

कहु नानक तिह जानीऐ सदा बसतु तुम साथि ॥६॥

Kahu naanak tih jaaneeai sadaa basatu tum saathi ||6||

ਨਾਨਕ ਆਖਦਾ ਹੈ- ਉਸ (ਪ੍ਰਭੂ) ਨੂੰ (ਇਉਂ) ਸਮਝਣਾ ਚਾਹੀਦਾ ਹੈ ਕਿ ਉਹ ਸਦਾ ਤੇਰੇ ਨਾਲ ਵੱਸਦਾ ਹੈ ॥੬॥

नानक का कथन है कि यह समझ लो कि वह सदैव तुम्हारे साथ रहता है।॥ ६ ॥

Says Nanak, realize and know Him, who is always with you. ||6||

Guru Teg Bahadur ji / / Slok (M: 9) / Guru Granth Sahib ji - Ang 1426

ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ ॥

तनु धनु जिह तो कउ दीओ तां सिउ नेहु न कीन ॥

Tanu dhanu jih to kau deeo taan siu nehu na keen ||

ਜਿਸ (ਪਰਮਾਤਮਾ) ਨੇ ਤੈਨੂੰ ਸਰੀਰ ਦਿੱਤਾ, ਧਨ ਦਿੱਤਾ, ਤੂੰ ਉਸ ਨਾਲ ਪਿਆਰ ਨਾਹ ਪਾਇਆ,

जिस भगवान ने तुझे सुन्दर तन-धन दिया, उससे प्रेम नहीं किया।

He has given you your body and wealth, but you are not in love with Him.

Guru Teg Bahadur ji / / Slok (M: 9) / Guru Granth Sahib ji - Ang 1426

ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥੭॥

कहु नानक नर बावरे अब किउ डोलत दीन ॥७॥

Kahu naanak nar baavare ab kiu dolat deen ||7||

ਨਾਨਕ ਆਖਦਾ ਹੈ- ਹੇ ਝੱਲੇ ਮਨੁੱਖ! ਹੁਣ ਆਤੁਰ ਹੋ ਕੇ ਘਬਰਾਇਆ ਕਿਉਂ ਫਿਰਦਾ ਹੈਂ (ਭਾਵ, ਉਸ ਹਰੀ ਨੂੰ ਯਾਦ ਕਰਨ ਤੋਂ ਬਿਨਾ ਘਬਰਾਣਾ ਤਾਂ ਹੋਇਆ ਹੀ) ॥੭॥

नानक कहते हैं कि हे बावले नर ! अब दीन होकर क्यों दोलायमान हो रहा है॥७ ॥

Says Nanak, you are insane! Why do you now shake and tremble so helplessly? ||7||

Guru Teg Bahadur ji / / Slok (M: 9) / Guru Granth Sahib ji - Ang 1426

ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ ॥

तनु धनु स्मपै सुख दीओ अरु जिह नीके धाम ॥

Tanu dhanu samppai sukh deeo aru jih neeke dhaam ||

ਜਿਸ (ਪਰਮਾਤਮਾ) ਨੇ ਸਰੀਰ ਦਿੱਤਾ, ਧਨ ਦਿੱਤਾ, ਜਾਇਦਾਦ ਦਿੱਤੀ, ਸੁਖ ਦਿੱਤੇ ਅਤੇ ਸੋਹਣੇ ਘਰ ਦਿੱਤੇ,

जिस परमेश्वर ने शरीर, धन-संपति, सुख-सुविधाएँ और रहने के लिए घर दिया है।

He has given you your body, wealth, property, peace and beautiful mansions.

Guru Teg Bahadur ji / / Slok (M: 9) / Guru Granth Sahib ji - Ang 1426

ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ ॥੮॥

कहु नानक सुनु रे मना सिमरत काहि न रामु ॥८॥

Kahu naanak sunu re manaa simarat kaahi na raamu ||8||

ਨਾਨਕ ਆਖਦਾ ਹੈ- ਹੇ ਮਨ! ਸੁਣ, ਉਸ ਪਰਮਾਤਮਾ ਦਾ ਤੂੰ ਸਿਮਰਨ ਕਿਉਂ ਨਹੀਂ ਕਰਦਾ? ॥੮॥

गुरु नानक समझाते हैं कि हे मन ! उस राम का सिमरन क्यों नहीं करते ॥८॥

Says Nanak, listen, mind: why don't you remember the Lord in meditation? ||8||

Guru Teg Bahadur ji / / Slok (M: 9) / Guru Granth Sahib ji - Ang 1426

ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ ॥

सभ सुख दाता रामु है दूसर नाहिन कोइ ॥

Sabh sukh daataa raamu hai doosar naahin koi ||

ਪਰਮਾਤਮਾ (ਹੀ) ਸਾਰੇ ਸੁਖ ਦੇਣ ਵਾਲਾ ਹੈ, (ਉਸ ਦੇ ਬਰਾਬਰ ਦਾ ਹੋਰ) ਕੋਈ ਦੂਜਾ ਨਹੀਂ ਹੈ ।

परमात्मा सब सुख देने वाला है, उसके अतिरिक्त कोई दूसरा नहीं।

The Lord is the Giver of all peace and comfort. There is no other at all.

Guru Teg Bahadur ji / / Slok (M: 9) / Guru Granth Sahib ji - Ang 1426

ਕਹੁ ਨਾਨਕ ਸੁਨਿ ਰੇ ਮਨਾ ਤਿਹ ਸਿਮਰਤ ਗਤਿ ਹੋਇ ॥੯॥

कहु नानक सुनि रे मना तिह सिमरत गति होइ ॥९॥

Kahu naanak suni re manaa tih simarat gati hoi ||9||

ਨਾਨਕ ਆਖਦਾ ਹੈ- ਹੇ ਮਨ! ਸੁਣ, ਉਸ (ਦਾ ਨਾਮ) ਸਿਮਰਦਿਆਂ ਉੱਚੀ ਆਤਮਕ ਅਵਸਥਾ (ਭੀ) ਪ੍ਰਾਪਤ ਹੋ ਜਾਂਦੀ ਹੈ ॥੯॥

गुरु नानक निर्देश करते हैं कि हे मन ! उसका सुमिरन (स्मरण) करने से ही मुक्ति होती है।॥६॥

Says Nanak, listen, mind: meditating in remembrance on Him, salvation is attained. ||9||

Guru Teg Bahadur ji / / Slok (M: 9) / Guru Granth Sahib ji - Ang 1426

Download SGGS PDF Daily Updates ADVERTISE HERE