ANG 1417, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਨਾਨਕ ਸਬਦਿ ਮਰੈ ਮਨੁ ਮਾਨੀਐ ਸਾਚੇ ਸਾਚੀ ਸੋਇ ॥੩੩॥

नानक सबदि मरै मनु मानीऐ साचे साची सोइ ॥३३॥

Naanak sabadi marai manu maaneeai saache saachee soi ||33||

ਹੇ ਨਾਨਕ! (ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰਦਾ ਹੈ, ਉਸ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ, ਸਦਾ-ਥਿਰ ਪ੍ਰਭੂ ਵਿਚ ਲੀਨ ਰਿਹਾਂ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ ॥੩੩॥

हे नानक ! जो शब्द से (विकारों की ओर से) मरता है, उसी का मन संतुष्ट होता है और सच्चा यश पाता है॥३३॥

O Nanak, when someone dies in the Word of the Shabad, the mind is pleased and appeased. True is the reputation of those who are true. ||33||

Guru Amardas ji / / Slok Vaaran te Vadheek / Guru Granth Sahib ji - Ang 1417


ਮਾਇਆ ਮੋਹੁ ਦੁਖੁ ਸਾਗਰੁ ਹੈ ਬਿਖੁ ਦੁਤਰੁ ਤਰਿਆ ਨ ਜਾਇ ॥

माइआ मोहु दुखु सागरु है बिखु दुतरु तरिआ न जाइ ॥

Maaiaa mohu dukhu saagaru hai bikhu dutaru tariaa na jaai ||

ਮਾਇਆ ਦਾ ਮੋਹ (ਮਨੁੱਖ ਦੀ ਜਿੰਦ ਵਾਸਤੇ) ਦੁੱਖ (ਦਾ ਮੂਲ) ਹੈ (ਮਾਨੋ, ਦੁੱਖਾਂ ਦਾ) ਸਮੁੰਦਰ ਹੈ, ਆਤਮਕ ਮੌਤ ਲਿਆਉਣ ਵਾਲੀ ਜ਼ਹਰ (-ਭਰਿਆ ਸਮੁੰਦਰ) ਹੈ, ਇਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ, ਪਾਰ ਲੰਘਿਆ ਨਹੀਂ ਜਾ ਸਕਦਾ ।

माया-मोह दुखों का भयानक सागर है, इस कठिन सागर से तैरा नहीं जा सकता।

Emotional attachment to Maya is a treacherous ocean of pain and poison, which cannot be crossed.

Guru Amardas ji / / Slok Vaaran te Vadheek / Guru Granth Sahib ji - Ang 1417

ਮੇਰਾ ਮੇਰਾ ਕਰਦੇ ਪਚਿ ਮੁਏ ਹਉਮੈ ਕਰਤ ਵਿਹਾਇ ॥

मेरा मेरा करदे पचि मुए हउमै करत विहाइ ॥

Meraa meraa karade pachi mue haumai karat vihaai ||

'ਮੇਰਾ (ਧਨ), ਮੇਰਾ (ਧਨ)' ਆਖਦੇ (ਜੀਵ ਤ੍ਰਿਸ਼ਨਾ ਦੀ ਅੱਗ ਵਿਚ) ਸੜ ਸੜ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ, 'ਹਉਂ, ਹਉਂ' ਕਰਦਿਆਂ (ਜੀਵਾਂ ਦੀ ਉਮਰ) ਗੁਜ਼ਰਦੀ ਹੈ ।

अहम्-भाव करते कितने ही लोग खत्म हो गए हैं और अभिमान में ही उनकी जिन्दगी गुजर गई है।

Screaming, ""Mine, mine!"", they rot and die; they pass their lives in egotism.

Guru Amardas ji / / Slok Vaaran te Vadheek / Guru Granth Sahib ji - Ang 1417

ਮਨਮੁਖਾ ਉਰਵਾਰੁ ਨ ਪਾਰੁ ਹੈ ਅਧ ਵਿਚਿ ਰਹੇ ਲਪਟਾਇ ॥

मनमुखा उरवारु न पारु है अध विचि रहे लपटाइ ॥

Manamukhaa uravaaru na paaru hai adh vichi rahe lapataai ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ (ਮੋਹ ਦੇ ਸਮੁੰਦਰ ਦਾ) ਨਾਹ ਉਰਲਾ ਕੰਢਾ ਲੱਭਦਾ ਹੈ ਨਾਂਹ ਪਾਰਲਾ ਕੰਢਾ । (ਇਸ ਸਮੁੰਦਰ ਦੇ) ਅੱਧ ਵਿਚ ਹੀ (ਗੋਤੇ ਖਾਂਦੇ ਮੋਹ ਨਾਲ) ਚੰਬੜੇ ਰਹਿੰਦੇ ਹਨ ।

हठधर्मी व्यक्तियों को किनारा नहीं मिलता और वे बीच में ही रह जाते हैं।

The self-willed manmukhs are in limbo, neither on this side, nor the other; they are stuck in the middle.

Guru Amardas ji / / Slok Vaaran te Vadheek / Guru Granth Sahib ji - Ang 1417

ਜੋ ਧੁਰਿ ਲਿਖਿਆ ਸੁ ਕਮਾਵਣਾ ਕਰਣਾ ਕਛੂ ਨ ਜਾਇ ॥

जो धुरि लिखिआ सु कमावणा करणा कछू न जाइ ॥

Jo dhuri likhiaa su kamaava(nn)aa kara(nn)aa kachhoo na jaai ||

ਪਰ ਜੀਵ ਭੀ ਕੀਹ ਕਰਨ? ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ) ਧੁਰ ਦਰਗਾਹ ਤੋਂ ਜਿਹੜਾ ਲੇਖ (ਜੀਵ ਦੇ ਮੱਥੇ ਉੱਤੇ) ਲਿਖਿਆ ਜਾਂਦਾ ਹੈ, ਉਹ ਲੇਖ ਕਮਾਣਾ ਹੀ ਪੈਂਦਾ ਹੈ (ਆਪਣੀ ਅਕਲ ਦੇ ਆਸਰੇ ਉਸ ਲੇਖ ਤੋਂ ਬਚਣ ਲਈ) ਕੋਈ ਉੱਦਮ ਨਹੀਂ ਕੀਤਾ ਜਾ ਸਕਦਾ ।

दरअसल जो विधाता ने तकदीर में लिख दिया है, वही करना पड़ता है, अन्य कुछ नहीं हो सकता।

They act as they are pre-destined; they cannot do anything else.

Guru Amardas ji / / Slok Vaaran te Vadheek / Guru Granth Sahib ji - Ang 1417

ਗੁਰਮਤੀ ਗਿਆਨੁ ਰਤਨੁ ਮਨਿ ਵਸੈ ਸਭੁ ਦੇਖਿਆ ਬ੍ਰਹਮੁ ਸੁਭਾਇ ॥

गुरमती गिआनु रतनु मनि वसै सभु देखिआ ब्रहमु सुभाइ ॥

Guramatee giaanu ratanu mani vasai sabhu dekhiaa brhamu subhaai ||

ਗੁਰੂ ਦੀ ਮੱਤ ਤੁਰ ਕੇ (ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਨਾਲ ਬਣੀ ਡੂੰਘੀ ਸਾਂਝ (ਦਾ) ਰਤਨ ਆ ਵੱਸਦਾ ਹੈ, ਪ੍ਰਭੂ-ਪ੍ਰੇਮ ਦੀ ਰਾਹੀਂ ਉਹ ਮਨੁੱਖ ਸਾਰੀ ਲੁਕਾਈ ਵਿਚ ਪ੍ਰਭੂ ਨੂੰ ਹੀ ਵੇਖਦਾ ਹੈ ।

गुरु की शिक्षा से मन में ज्ञान बसता है और स्वाभाविक ही सब ओर ब्रह्म दिखाई देता है।

Following the Guru's Teachings, the jewel of spiritual wisdom abides in the mind, and then God is easily seen in all.

Guru Amardas ji / / Slok Vaaran te Vadheek / Guru Granth Sahib ji - Ang 1417

ਨਾਨਕ ਸਤਿਗੁਰਿ ਬੋਹਿਥੈ ਵਡਭਾਗੀ ਚੜੈ ਤੇ ਭਉਜਲਿ ਪਾਰਿ ਲੰਘਾਇ ॥੩੪॥

नानक सतिगुरि बोहिथै वडभागी चड़ै ते भउजलि पारि लंघाइ ॥३४॥

Naanak satiguri bohithai vadabhaagee cha(rr)ai te bhaujali paari langghaai ||34||

ਹੇ ਨਾਨਕ! ਵੱਡੇ ਭਾਗਾਂ ਨਾਲ ਹੀ (ਕੋਈ ਮਨੁੱਖ) ਗੁਰੂ-ਜਹਾਜ਼ ਵਿਚ ਸਵਾਰ ਹੁੰਦਾ ਹੈ (ਤੇ, ਜਿਹੜੇ ਮਨੁੱਖ ਗੁਰੂ-ਜਹਾਜ਼ ਵਿਚ ਚੜ੍ਹਦੇ ਹਨ, ਗੁਰੂ ਦੇ ਦੱਸੇ ਰਾਹ ਉਤੇ ਤੁਰਦੇ ਹਨ) ਉਹਨਾਂ ਸੰਸਾਰ-ਸਮੁੰਦਰ ਵਿਚ (ਡੁੱਬਦਿਆਂ ਨੂੰ ਗੁਰੂ) ਪਾਰ ਲੰਘਾ ਲੈਂਦਾ ਹੈ ॥੩੪॥

हे नानक ! सतिगुरु रूपी जहाज़ पर खुशकिस्मत ही चढ़ता है और वह संसार-समुद्र से पार हो जाता है।॥३४॥

O Nanak, the very fortunate ones embark on the Boat of the True Guru; they are carried across the terrifying world-ocean. ||34||

Guru Amardas ji / / Slok Vaaran te Vadheek / Guru Granth Sahib ji - Ang 1417


ਬਿਨੁ ਸਤਿਗੁਰ ਦਾਤਾ ਕੋ ਨਹੀ ਜੋ ਹਰਿ ਨਾਮੁ ਦੇਇ ਆਧਾਰੁ ॥

बिनु सतिगुर दाता को नही जो हरि नामु देइ आधारु ॥

Binu satigur daataa ko nahee jo hari naamu dei aadhaaru ||

ਗੁਰੂ ਤੋਂ ਬਿਨਾ (ਪਰਮਾਤਮਾ ਦੇ ਨਾਮ ਦੀ) ਦਾਤ ਦੇਣ ਵਾਲਾ ਹੋਰ ਕੋਈ ਨਹੀਂ ਹੈ, ਉਹ ਗੁਰੂ ਹੀ ਪਰਮਾਤਮਾ ਦਾ ਨਾਮ (ਜਿੰਦ ਲਈ) ਆਸਰਾ ਦੇਂਦਾ ਹੈ ।

गुरु के सिवा कोई दाता नहीं, जो हरिनाम का आसरा प्रदान करे।

Without the True Guru, there is no giver who can bestow the Support of the Lord's Name.

Guru Amardas ji / / Slok Vaaran te Vadheek / Guru Granth Sahib ji - Ang 1417

ਗੁਰ ਕਿਰਪਾ ਤੇ ਨਾਉ ਮਨਿ ਵਸੈ ਸਦਾ ਰਹੈ ਉਰਿ ਧਾਰਿ ॥

गुर किरपा ते नाउ मनि वसै सदा रहै उरि धारि ॥

Gur kirapaa te naau mani vasai sadaa rahai uri dhaari ||

ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ, (ਮਨੁੱਖ ਹਰਿ-ਨਾਮ ਨੂੰ ਆਪਣੇ) ਹਿਰਦੇ ਵਿਚ ਵਸਾਈ ਰੱਖਦਾ ਹੈ ।

गुरु की कृपा से मन में हरिनाम बसता है, जो सदैव दिल में बसा रहता है।

By Guru's Grace, the Name comes to dwell in the mind; keep it enshrined in your heart.

Guru Amardas ji / / Slok Vaaran te Vadheek / Guru Granth Sahib ji - Ang 1417

ਤਿਸਨਾ ਬੁਝੈ ਤਿਪਤਿ ਹੋਇ ਹਰਿ ਕੈ ਨਾਇ ਪਿਆਰਿ ॥

तिसना बुझै तिपति होइ हरि कै नाइ पिआरि ॥

Tisanaa bujhai tipati hoi hari kai naai piaari ||

ਹਰੀ ਦੇ ਨਾਮ ਦੀ ਰਾਹੀਂ, ਹਰੀ ਦੇ ਪਿਆਰ ਦੀ ਰਾਹੀਂ (ਮਨੁੱਖ ਦੇ ਅੰਦਰੋਂ) ਤ੍ਰਿਸ਼ਨਾ (ਦੀ ਅੱਗ) ਬੁੱਝ ਜਾਂਦੀ ਹੈ, (ਮਨੁੱਖ ਦੇ ਅੰਦਰ ਮਾਇਆ ਵਲੋਂ) ਤ੍ਰਿਪਤੀ ਹੋ ਜਾਂਦੀ ਹੈ ।

हरिनाम से प्रेम करने से तृष्णा बुझ जाती है, मन तृप्त हो जाता है।

The fire of desire is extinguished, and one finds satisfaction, through the Love of the Name of the Lord.

Guru Amardas ji / / Slok Vaaran te Vadheek / Guru Granth Sahib ji - Ang 1417

ਨਾਨਕ ਗੁਰਮੁਖਿ ਪਾਈਐ ਹਰਿ ਅਪਨੀ ਕਿਰਪਾ ਧਾਰਿ ॥੩੫॥

नानक गुरमुखि पाईऐ हरि अपनी किरपा धारि ॥३५॥

Naanak guramukhi paaeeai hari apanee kirapaa dhaari ||35||

ਹੇ ਨਾਨਕ! ਗੁਰੂ ਦੀ ਸਰਨ ਪਿਆਂ (ਪਰਮਾਤਮਾ ਦਾ ਨਾਮ) ਪ੍ਰਾਪਤ ਹੋ ਜਾਂਦਾ ਹੈ । (ਗੁਰੂ ਦੀ ਸਰਨ ਪਿਆਂ) ਪਰਮਾਤਮਾ (ਸੇਵਕ ਉੱਤੇ) ਆਪਣੀ ਮਿਹਰ ਕਰਦਾ ਹੈ ॥੩੫॥

हे नानक ! गुरु तब प्राप्त होता है, जब ईश्वर अपनी कृपा करता है॥३५॥

O Nanak, the Gurmukh finds the Lord, when He showers His Mercy. ||35||

Guru Amardas ji / / Slok Vaaran te Vadheek / Guru Granth Sahib ji - Ang 1417


ਬਿਨੁ ਸਬਦੈ ਜਗਤੁ ਬਰਲਿਆ ਕਹਣਾ ਕਛੂ ਨ ਜਾਇ ॥

बिनु सबदै जगतु बरलिआ कहणा कछू न जाइ ॥

Binu sabadai jagatu baraliaa kaha(nn)aa kachhoo na jaai ||

ਗੁਰੂ ਦੇ ਸ਼ਬਦ ਤੋਂ ਵਾਂਜਿਆਂ ਰਹਿ ਕੇ ਜਗਤ (ਮਾਇਆ ਦੇ ਪਿੱਛੇ) ਝੱਲਾ ਹੋਇਆ ਫਿਰਦਾ ਹੈ, ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ ।

शब्द के बिना समूचा जगत बावला हो रहा है, इस बारे अन्य कुछ कहा नहीं जा सकता।

Without the Shabad, the world is so insane, that it cannot even be described.

Guru Amardas ji / / Slok Vaaran te Vadheek / Guru Granth Sahib ji - Ang 1417

ਹਰਿ ਰਖੇ ਸੇ ਉਬਰੇ ਸਬਦਿ ਰਹੇ ਲਿਵ ਲਾਇ ॥

हरि रखे से उबरे सबदि रहे लिव लाइ ॥

Hari rakhe se ubare sabadi rahe liv laai ||

ਜਿਨ੍ਹਾਂ ਦੀ ਰੱਖਿਆ ਪਰਮਾਤਮਾ ਨੇ ਆਪ ਕੀਤੀ, ਉਹ (ਮਾਇਆ ਦੇ ਅਸਰ ਤੋਂ) ਬਚ ਗਏ, ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਸੁਰਤ ਜੋੜੀ ਰੱਖਦੇ ਹਨ ।

जिनकी परमात्मा हिफाजत करता है, ऐसे लोग शब्द में लीन रहकर बच जाते हैं।

Those who are protected by the Lord are saved; they remain lovingly attuned to the Word of the Shabad.

Guru Amardas ji / / Slok Vaaran te Vadheek / Guru Granth Sahib ji - Ang 1417

ਨਾਨਕ ਕਰਤਾ ਸਭ ਕਿਛੁ ਜਾਣਦਾ ਜਿਨਿ ਰਖੀ ਬਣਤ ਬਣਾਇ ॥੩੬॥

नानक करता सभ किछु जाणदा जिनि रखी बणत बणाइ ॥३६॥

Naanak karataa sabh kichhu jaa(nn)adaa jini rakhee ba(nn)at ba(nn)aai ||36||

ਹੇ ਨਾਨਕ! ਜਿਸ (ਕਰਤਾਰ) ਨੇ ਇਹ ਸਾਰੀ ਮਰਯਾਦਾ ਕਾਇਮ ਕਰ ਰੱਖੀ ਹੈ, ਉਹ ਹੀ ਇਸ ਸਾਰੇ ਭੇਤ ਨੂੰ ਜਾਣਦਾ ਹੈ ॥੩੬॥

हे नानक ! जिसने रचना रची है, वह विधाता सब जानता है॥३६॥

O Nanak, the Creator who made this making knows everything. ||36||

Guru Amardas ji / / Slok Vaaran te Vadheek / Guru Granth Sahib ji - Ang 1417


ਹੋਮ ਜਗ ਸਭਿ ਤੀਰਥਾ ਪੜ੍ਹ੍ਹਿ ਪੰਡਿਤ ਥਕੇ ਪੁਰਾਣ ॥

होम जग सभि तीरथा पड़्हि पंडित थके पुराण ॥

Hom jag sabhi teerathaa pa(rr)hi panddit thake puraa(nn) ||

ਪੰਡਿਤ ਲੋਕ ਹਵਨ ਕਰ ਕੇ, ਜੱਗ ਕਰ ਕੇ, ਸਾਰੇ ਤੀਰਥ-ਇਸ਼ਨਾਨ ਕਰ ਕੇ, ਪੁਰਾਣ (ਆਦਿਕ ਧਰਮ-ਪੁਸਤਕ) ਪੜ੍ਹ ਕੇ ਥੱਕ ਜਾਂਦੇ ਹਨ,

होम, यज्ञ, तीर्थ एवं वेद-पुराणों का पाठ-पठन करके पण्डित भी हताश हो गए हैं,"

The Pandits, the religious scholars, have grown weary of making fire-offerings and sacrifices, making pilgrimages to all the sacred shrines, and reading the Puraanas.

Guru Amardas ji / / Slok Vaaran te Vadheek / Guru Granth Sahib ji - Ang 1417

ਬਿਖੁ ਮਾਇਆ ਮੋਹੁ ਨ ਮਿਟਈ ਵਿਚਿ ਹਉਮੈ ਆਵਣੁ ਜਾਣੁ ॥

बिखु माइआ मोहु न मिटई विचि हउमै आवणु जाणु ॥

Bikhu maaiaa mohu na mitaee vichi haumai aava(nn)u jaa(nn)u ||

(ਪਰ, ਫਿਰ ਭੀ) ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦਾ ਮੋਹ (ਉਹਨਾਂ ਦੇ ਅੰਦਰੋਂ) ਮਿਟਦਾ ਨਹੀਂ, ਹਉਮੈ ਵਿਚ (ਫਸੇ ਰਹਿਣ ਦੇ ਕਾਰਣ ਉਹਨਾਂ ਦਾ) ਜਨਮ ਮਰਨ (ਦਾ ਗੇੜ ਬਣਿਆ ਰਹਿੰਦਾ ਹੈ) ।

लेकिन मोह-माया का जहर दूर नहीं होता और अभिमान में आवागमन बना रहता है।

But they cannot get rid of the poison of emotional attachment to Maya; they continue to come and go in egotism.

Guru Amardas ji / / Slok Vaaran te Vadheek / Guru Granth Sahib ji - Ang 1417

ਸਤਿਗੁਰ ਮਿਲਿਐ ਮਲੁ ਉਤਰੀ ਹਰਿ ਜਪਿਆ ਪੁਰਖੁ ਸੁਜਾਣੁ ॥

सतिगुर मिलिऐ मलु उतरी हरि जपिआ पुरखु सुजाणु ॥

Satigur miliai malu utaree hari japiaa purakhu sujaa(nn)u ||

ਪਰ, ਜੇ ਗੁਰੂ ਮਿਲ ਪਏ (ਤਾਂ ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ) ਅੰਤਰਜਾਮੀ ਅਕਾਲ ਪੁਰਖ ਦਾ ਨਾਮ ਜਪਿਆ (ਉਸ ਦੇ ਅੰਦਰੋਂ ਵਿਕਾਰਾਂ ਦੀ) ਮੈਲ ਲਹਿ ਗਈ ।

जब सतगुरु मिलता तो मन की मैल धुल जाती है और मन सुजान परमेश्वर का जाप करता है।

Meeting with the True Guru, one's filth is washed off, meditating on the Lord, the Primal Being, the All-knowing One.

Guru Amardas ji / / Slok Vaaran te Vadheek / Guru Granth Sahib ji - Ang 1417

ਜਿਨਾ ਹਰਿ ਹਰਿ ਪ੍ਰਭੁ ਸੇਵਿਆ ਜਨ ਨਾਨਕੁ ਸਦ ਕੁਰਬਾਣੁ ॥੩੭॥

जिना हरि हरि प्रभु सेविआ जन नानकु सद कुरबाणु ॥३७॥

Jinaa hari hari prbhu seviaa jan naanaku sad kurabaa(nn)u ||37||

ਦਾਸ ਨਾਨਕ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹੈ, ਜਿਨ੍ਹਾਂ ਨੇ ਸਦਾ ਪਰਮਾਤਮਾ ਦੀ ਸੇਵਾ ਭਗਤੀ ਕੀਤੀ ॥੩੭॥

गुरु नानक फुरमाते हैं कि हम उन पर सदैव कुर्बान हैं, जिन्होंने प्रभु की उपासना की है॥३७॥

Servant Nanak is forever a sacrifice to those who serve their Lord God. ||37||

Guru Amardas ji / / Slok Vaaran te Vadheek / Guru Granth Sahib ji - Ang 1417


ਮਾਇਆ ਮੋਹੁ ਬਹੁ ਚਿਤਵਦੇ ਬਹੁ ਆਸਾ ਲੋਭੁ ਵਿਕਾਰ ॥

माइआ मोहु बहु चितवदे बहु आसा लोभु विकार ॥

Maaiaa mohu bahu chitavade bahu aasaa lobhu vikaar ||

(ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ) ਸਦਾ ਮਾਇਆ ਦਾ ਮੋਹ ਹੀ ਚੇਤੇ ਕਰਦੇ ਰਹਿੰਦੇ ਹਨ, ਅਨੇਕਾਂ ਆਸਾਂ ਬਣਾਂਦੇ ਰਹਿੰਦੇ ਹਨ, ਲੋਭ ਚਿਤਵਦੇ ਹਨ, ਵਿਕਾਰ ਚਿਤਵਦੇ ਰਹਿੰਦੇ ਹਨ ।

अधिकांश व्यक्ति माया-मोह में फँसकर बहुत पाने की तमन्ना करते हैं, बहुत आशाएँ लगा लेते हैं, इस तरह लोभ तथा विकारों में पड़ जाते हैं।

Mortals give great thought to Maya and emotional attachment; they harbor great hopes, in greed and corruption.

Guru Amardas ji / / Slok Vaaran te Vadheek / Guru Granth Sahib ji - Ang 1417

ਮਨਮੁਖਿ ਅਸਥਿਰੁ ਨਾ ਥੀਐ ਮਰਿ ਬਿਨਸਿ ਜਾਇ ਖਿਨ ਵਾਰ ॥

मनमुखि असथिरु ना थीऐ मरि बिनसि जाइ खिन वार ॥

Manamukhi asathiru naa theeai mari binasi jaai khin vaar ||

(ਤਾਹੀਏਂ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਕਦੇ) ਅਡੋਲ-ਚਿੱਤ ਨਹੀਂ ਹੁੰਦਾ, ਉਹ ਹਰ ਵੇਲੇ ਆਤਮਕ ਮੌਤੇ ਮਰਦਾ ਰਹਿੰਦਾ ਹੈ ।

स्वेच्छाचारी को शान्ति प्राप्त नहीं होती और पल में नष्ट हो जाता है।

The self-willed manmukhs do not become steady and stable; they die and are gone in an instant.

Guru Amardas ji / / Slok Vaaran te Vadheek / Guru Granth Sahib ji - Ang 1417

ਵਡ ਭਾਗੁ ਹੋਵੈ ਸਤਿਗੁਰੁ ਮਿਲੈ ਹਉਮੈ ਤਜੈ ਵਿਕਾਰ ॥

वड भागु होवै सतिगुरु मिलै हउमै तजै विकार ॥

Vad bhaagu hovai satiguru milai haumai tajai vikaar ||

ਜਿਸ ਮਨੁੱਖ ਦੀ ਕਿਸਮਤ ਜਾਗ ਪਏ, ਉਸ ਨੂੰ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਹਉਮੈ ਤਿਆਗ ਦੇਂਦਾ ਹੈ, ਵਿਕਾਰ ਛੱਡ ਦੇਂਦਾ ਹੈ ।

अगर अच्छी किस्मत हो तो जीव को सतगुरु मिल जाता है और वह अभिमान-विकारों को छोड़ देता है।

Only those who are blessed with great good fortune meet the True Guru, and leave behind their egotism and corruption.

Guru Amardas ji / / Slok Vaaran te Vadheek / Guru Granth Sahib ji - Ang 1417

ਹਰਿ ਨਾਮਾ ਜਪਿ ਸੁਖੁ ਪਾਇਆ ਜਨ ਨਾਨਕ ਸਬਦੁ ਵੀਚਾਰ ॥੩੮॥

हरि नामा जपि सुखु पाइआ जन नानक सबदु वीचार ॥३८॥

Hari naamaa japi sukhu paaiaa jan naanak sabadu veechaar ||38||

ਹੇ ਨਾਨਕ! ਜਿਹੜੇ ਮਨੁੱਖਾਂ ਨੇ ਗੁਰੂ ਦੇ ਸ਼ਬਦ ਨੂੰ (ਆਪਣੀ) ਸੋਚ ਦਾ ਧੁਰਾ ਬਣਾ ਲਿਆ, ਉਹ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਆਨੰਦ ਮਾਣਨ ਲੱਗ ਪਏ ॥੩੮॥

हे नानक ! शब्द का मुख्य विचार यही है कि परमात्मा का नाम जपने से ही सच्चा सुख प्राप्त होता है॥३८॥

Chanting the Name of the Lord, they find peace; servant Nanak contemplates the Word of the Shabad. ||38||

Guru Amardas ji / / Slok Vaaran te Vadheek / Guru Granth Sahib ji - Ang 1417


ਬਿਨੁ ਸਤਿਗੁਰ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥

बिनु सतिगुर भगति न होवई नामि न लगै पिआरु ॥

Binu satigur bhagati na hovaee naami na lagai piaaru ||

ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਪਰਮਾਤਮਾ ਦੀ) ਭਗਤੀ ਨਹੀਂ ਹੋ ਸਕਦੀ, (ਪਰਮਾਤਮਾ ਦੇ) ਨਾਮ ਵਿਚ ਪਿਆਰ ਨਹੀਂ ਬਣ ਸਕਦਾ ।

गुरु के बिना भक्ति नहीं होती और न ही हरिनाम से प्रेम लगता है।

Without the True Guru, there is no devotional worship, and no love of the Naam, the Name of the Lord.

Guru Amardas ji / / Slok Vaaran te Vadheek / Guru Granth Sahib ji - Ang 1417

ਜਨ ਨਾਨਕ ਨਾਮੁ ਅਰਾਧਿਆ ਗੁਰ ਕੈ ਹੇਤਿ ਪਿਆਰਿ ॥੩੯॥

जन नानक नामु अराधिआ गुर कै हेति पिआरि ॥३९॥

Jan naanak naamu araadhiaa gur kai heti piaari ||39||

ਹੇ ਦਾਸ ਨਾਨਕ! (ਆਖ-ਹੇ ਭਾਈ!) ਗੁਰੂ ਦੇ ਪ੍ਰੇਮ-ਪਿਆਰ ਵਿਚ (ਰਹਿ ਕੇ ਹੀ ਪਰਮਾਤਮਾ ਦਾ ਨਾਮ) ਸਿਮਰਿਆ ਜਾ ਸਕਦਾ ਹੈ ॥੩੯॥

हे नानक ! ईश्वर की आराधना गुरु के प्रेम व रज़ा से ही होती है।॥३६॥

Servant Nanak worships and adores the Naam, with love and affection for the Guru. ||39||

Guru Amardas ji / / Slok Vaaran te Vadheek / Guru Granth Sahib ji - Ang 1417


ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਿ ਵਸਾਇ ॥

लोभी का वेसाहु न कीजै जे का पारि वसाइ ॥

Lobhee kaa vesaahu na keejai je kaa paari vasaai ||

ਜਿੱਥੋਂ ਤਕ ਹੋ ਸਕੇ, ਕਿਸੇ ਲਾਲਚੀ ਮਨੁੱਖ ਦਾ ਇਤਬਾਰ ਨਹੀਂ ਕਰਨਾ ਚਾਹੀਦਾ,

हे भाई ! जितना भी हो सके, लोभी व्यक्ति का ऐतबार मत करो।

Do not trust greedy people, if you can avoid doing so.

Guru Amardas ji / / Slok Vaaran te Vadheek / Guru Granth Sahib ji - Ang 1417

ਅੰਤਿ ਕਾਲਿ ਤਿਥੈ ਧੁਹੈ ਜਿਥੈ ਹਥੁ ਨ ਪਾਇ ॥

अंति कालि तिथै धुहै जिथै हथु न पाइ ॥

Antti kaali tithai dhuhai jithai hathu na paai ||

(ਲਾਲਚੀ ਮਨੁੱਖ) ਆਖ਼ਰ ਉਸ ਥਾਂ ਧੋਖਾ ਦੇ ਜਾਂਦਾ ਹੈ, ਜਿੱਥੇ ਕੋਈ ਮਦਦ ਨਾਹ ਕਰ ਸਕੇ ।

क्योंकि वह आखिरी वक्त वहाँ पर धोखा देता है, जहाँ बचना मुश्किल हो जाता है।

At the very last moment, they will deceive you there, where no one will be able to lend a helping hand.

Guru Amardas ji / / Slok Vaaran te Vadheek / Guru Granth Sahib ji - Ang 1417

ਮਨਮੁਖ ਸੇਤੀ ਸੰਗੁ ਕਰੇ ਮੁਹਿ ਕਾਲਖ ਦਾਗੁ ਲਗਾਇ ॥

मनमुख सेती संगु करे मुहि कालख दागु लगाइ ॥

Manamukh setee sanggu kare muhi kaalakh daagu lagaai ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨਾਲ (ਜਿਹੜਾ ਮਨੁੱਖ) ਸਾਥ ਬਣਾਈ ਰੱਖਦਾ ਹੈ, (ਉਹ ਭੀ (ਆਪਣੇ) ਮੂੰਹ ਉਤੇ (ਬਦਨਾਮੀ ਦੀ) ਕਾਲਖ ਲਾਂਦਾ ਹੈ (ਬਦਨਾਮੀ ਦਾ) ਦਾਗ਼ ਲਾਂਦਾ ਹੈ ।

स्वेच्छाचारी की संगत करने से मुँह में बदनामी की कालिमा लगती है।

Whoever associates with the self-willed manmukhs, will have his face blackened and dirtied.

Guru Amardas ji / / Slok Vaaran te Vadheek / Guru Granth Sahib ji - Ang 1417

ਮੁਹ ਕਾਲੇ ਤਿਨੑ ਲੋਭੀਆਂ ਜਾਸਨਿ ਜਨਮੁ ਗਵਾਇ ॥

मुह काले तिन्ह लोभीआं जासनि जनमु गवाइ ॥

Muh kaale tinh lobheeaan jaasani janamu gavaai ||

ਉਹਨਾਂ ਲਾਲਚੀ ਮਨੁੱਖਾਂ ਦੇ ਮੂੰਹ (ਬਦਨਾਮੀ ਦੀ ਕਾਲਖ ਨਾਲ) ਕਾਲੇ ਹੋਏ ਰਹਿੰਦੇ ਹਨ, ਉਹ ਮਨੁੱਖਾ ਜਨਮ ਵਿਅਰਥ ਗਵਾ ਕੇ (ਜਗਤ ਤੋਂ) ਜਾਂਦੇ ਹਨ ।

लोभियों की बेइज्जती होती है और वे अपना जीवन बेकार ही गंवा देते हैं।

Black are the faces of those greedy people; they lose their lives, and leave in disgrace.

Guru Amardas ji / / Slok Vaaran te Vadheek / Guru Granth Sahib ji - Ang 1417

ਸਤਸੰਗਤਿ ਹਰਿ ਮੇਲਿ ਪ੍ਰਭ ਹਰਿ ਨਾਮੁ ਵਸੈ ਮਨਿ ਆਇ ॥

सतसंगति हरि मेलि प्रभ हरि नामु वसै मनि आइ ॥

Satasanggati hari meli prbh hari naamu vasai mani aai ||

ਹੇ ਪ੍ਰਭੂ! (ਆਪਣੀ) ਸਾਧ ਸੰਗਤ ਵਿਚ ਮਿਲਾਈ ਰੱਖ (ਸਾਧ ਸੰਗਤ ਵਿਚ ਰਿਹਾਂ ਹੀ) ਹਰਿ-ਨਾਮ ਧਨ ਵਿਚ ਵੱਸ ਸਕਦਾ ਹੈ,

हे ईश्वर ! हमें सत्संगत में मिला दो, ताकि तेरा नाम हमारे मन में बस जाए।

O Lord, let me join the Sat Sangat, the True Congregation; may the Name of the Lord God abide in my mind.

Guru Amardas ji / / Slok Vaaran te Vadheek / Guru Granth Sahib ji - Ang 1417

ਜਨਮ ਮਰਨ ਕੀ ਮਲੁ ਉਤਰੈ ਜਨ ਨਾਨਕ ਹਰਿ ਗੁਨ ਗਾਇ ॥੪੦॥

जनम मरन की मलु उतरै जन नानक हरि गुन गाइ ॥४०॥

Janam maran kee malu utarai jan naanak hari gun gaai ||40||

ਅਤੇ, ਹੇ ਨਾਨਕ! ਪਰਮਾਤਮਾ ਦੇ ਗੁਣ ਗਾ ਗਾ ਕੇ ਜਨਮ ਮਰਨ ਦੀ ਵਿਕਾਰਾਂ ਦੀ ਮੈਲ (ਮਨ ਤੋਂ) ਲਹਿ ਜਾਂਦੀ ਹੈ ॥੪੦॥

गुरु नानक फुरमान करते हैं कि ईश्वर की महिमागान करने से जन्म-मरण की मैल साफ हो जाती॥४०॥

The filth and pollution of birth and death is washed away, O servant Nanak, singing the Glorious Praises of the Lord. ||40||

Guru Amardas ji / / Slok Vaaran te Vadheek / Guru Granth Sahib ji - Ang 1417


ਧੁਰਿ ਹਰਿ ਪ੍ਰਭਿ ਕਰਤੈ ਲਿਖਿਆ ਸੁ ਮੇਟਣਾ ਨ ਜਾਇ ॥

धुरि हरि प्रभि करतै लिखिआ सु मेटणा न जाइ ॥

Dhuri hari prbhi karatai likhiaa su meta(nn)aa na jaai ||

(ਜੀਵ ਦੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ) ਕਰਤਾਰ ਹਰੀ ਪ੍ਰਭੂ ਨੇ ਧੁਰ ਦਰਗਾਹ ਤੋਂ (ਜੀਵ ਦੇ ਮੱਥੇ ਉੱਤੇ ਜੋ ਲੇਖ) ਲਿਖ ਦਿੱਤਾ, ਉਹ ਲੇਖ (ਕਿਸੇ ਜੀਵ ਪਾਸੋਂ ਆਪਣੇ ਉੱਦਮ ਨਾਲ) ਮਿਟਾਇਆ ਨਹੀਂ ਜਾ ਸਕਦਾ,

प्रभु ने शुरु से जो तकदीर में लिख दिया है, उसे बदला या मिटाया नहीं जा सकता।

Whatever is pre-destined by the Lord God Creator, cannot be erased.

Guru Amardas ji / / Slok Vaaran te Vadheek / Guru Granth Sahib ji - Ang 1417

ਜੀਉ ਪਿੰਡੁ ਸਭੁ ਤਿਸ ਦਾ ਪ੍ਰਤਿਪਾਲਿ ਕਰੇ ਹਰਿ ਰਾਇ ॥

जीउ पिंडु सभु तिस दा प्रतिपालि करे हरि राइ ॥

Jeeu pinddu sabhu tis daa prtipaali kare hari raai ||

(ਕਿਉਂਕਿ ਹਰੇਕ ਜੀਵ ਦੀ ਇਹ) ਜਿੰਦ ਇਹ ਸਰੀਰ ਉਸ (ਪਰਮਾਤਮਾ) ਦਾ ਦਿੱਤਾ ਹੋਇਆ ਹੈ ਜੋ ਪ੍ਰਭੂ-ਪਾਤਿਸ਼ਾਹ (ਸਭ ਦੀ) ਪਾਲਣਾ ਭੀ ਕਰਦਾ ਹੈ ।

प्राण, शरीर सब उसी का दिया हुआ है, वह स्रष्टा परमेश्वर ही हमारा पालन-पोषण करता है।

Body and soul are all His. The Sovereign Lord King cherishes all.

Guru Amardas ji / / Slok Vaaran te Vadheek / Guru Granth Sahib ji - Ang 1417

ਚੁਗਲ ਨਿੰਦਕ ਭੁਖੇ ਰੁਲਿ ਮੁਏ ਏਨਾ ਹਥੁ ਨ ਕਿਥਾਊ ਪਾਇ ॥

चुगल निंदक भुखे रुलि मुए एना हथु न किथाऊ पाइ ॥

Chugal ninddak bhukhe ruli mue enaa hathu na kithaau paai ||

(ਉਸ ਦਾਤਾਰ ਨੂੰ ਭੁਲਾ ਕੇ) ਚੁਗ਼ਲੀ ਨਿੰਦਾ ਕਰਨ ਵਾਲੇ ਮਨੁੱਖ ਮਾਇਆ ਦੀ ਤ੍ਰਿਸ਼ਨਾ ਵਿਚ ਫਸੇ ਰਹਿ ਕੇ ਦੁਖੀ ਰਹਿ ਕੇ ਆਤਮਕ ਮੌਤ ਸਹੇੜ ਲੈਂਦੇ ਹਨ (ਇਸ ਭੈੜੀ ਦਸ਼ਾ ਵਿਚੋਂ ਨਿਕਲਣ ਲਈ) ਕਿਤੇ ਭੀ ਉਹਨਾਂ ਦਾ ਹੱਥ ਨਹੀਂ ਪੈ ਸਕਦਾ ।

चुगलखोर एवं निंदा करने वाले भूखे ही खत्म हो जाते हैं और उनको कुछ भी नहीं मिलता।

The gossipers and slanderers shall remain hungry and die, rolling in the dust; their hands cannot reach anywhere.

Guru Amardas ji / / Slok Vaaran te Vadheek / Guru Granth Sahib ji - Ang 1417

ਬਾਹਰਿ ਪਾਖੰਡ ਸਭ ਕਰਮ ਕਰਹਿ ਮਨਿ ਹਿਰਦੈ ਕਪਟੁ ਕਮਾਇ ॥

बाहरि पाखंड सभ करम करहि मनि हिरदै कपटु कमाइ ॥

Baahari paakhandd sabh karam karahi mani hiradai kapatu kamaai ||

(ਅਜਿਹੇ ਮਨੁੱਖ ਆਪਣੇ ਮਨ ਵਿਚ ਹਿਰਦੇ ਵਿਚ ਖੋਟ ਕਮਾ ਕੇ ਬਾਹਰ (ਲੋਕਾਂ ਨੂੰ ਵਿਖਾਣ ਲਈ) ਵਿਖਾਵੇ ਦੇ ਧਾਰਮਿਕ ਕਰਮ ਕਰਦੇ ਰਹਿੰਦੇ ਹਨ ।

वे बाहर से पाखण्ड एवं सब कर्म करते हैं, परन्तु उनके दिल में कपट ही भरा रहता है।

Outwardly, they do all the proper deeds, but they are hypocrites; in their minds and hearts, they practice deception and fraud.

Guru Amardas ji / / Slok Vaaran te Vadheek / Guru Granth Sahib ji - Ang 1417

ਖੇਤਿ ਸਰੀਰਿ ਜੋ ਬੀਜੀਐ ਸੋ ਅੰਤਿ ਖਲੋਆ ਆਇ ॥

खेति सरीरि जो बीजीऐ सो अंति खलोआ आइ ॥

Kheti sareeri jo beejeeai so antti khaloaa aai ||

(ਇਹ ਕੁਦਰਤੀ ਨਿਯਮ ਹੈ ਕਿ) ਇਸ ਸਰੀਰ-ਖੇਤ ਵਿਚ ਜਿਹੜਾ ਭੀ (ਚੰਗਾ ਮੰਦਾ) ਕਰਮ ਬੀਜਿਆ ਜਾਂਦਾ ਹੈ, ਉਹ ਜ਼ਰੂਰ ਪਰਗਟ ਹੋ ਜਾਂਦਾ ਹੈ ।

शरीर रूपी खेत में जो अच्छा-बुरा बोया होता है, आखिर उसी का फल सामने आ जाता है।

Whatever is planted in the farm of the body, shall come and stand before them in the end.

Guru Amardas ji / / Slok Vaaran te Vadheek / Guru Granth Sahib ji - Ang 1417


Download SGGS PDF Daily Updates ADVERTISE HERE