Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਸਲੋਕ ਮਹਲਾ ੩
सलोक महला ३
Salok mahalaa 3
ਗੁਰੂ ਅਮਰਦਾਸ ਜੀ ਦੇ ਸਲੋਕ ।
सलोक महला ३
Shalok, Third Mehl:
Guru Amardas ji / / Slok Vaaran te Vadheek / Guru Granth Sahib ji - Ang 1413
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik-oamkkaari satigur prsaadi ||
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
वह परब्रह्म केवल एक (ऑकार-स्वरूप) है, सतगुरु की कृपा से प्राप्ति होती है।
One Universal Creator God. By The Grace Of The True Guru:
Guru Amardas ji / / Slok Vaaran te Vadheek / Guru Granth Sahib ji - Ang 1413
ਅਭਿਆਗਤ ਏਹ ਨ ਆਖੀਅਹਿ ਜਿਨ ਕੈ ਮਨ ਮਹਿ ਭਰਮੁ ॥
अभिआगत एह न आखीअहि जिन कै मन महि भरमु ॥
Abhiaagat eh na aakheeahi jin kai man mahi bharamu ||
ਇਹੋ ਜਿਹੇ ਬੰਦੇ 'ਸਾਧ-ਸੰਤ' ਨਹੀਂ ਆਖੇ ਜਾ ਸਕਦੇ, ਜਿਨ੍ਹਾਂ ਦੇ ਮਨ ਵਿਚ (ਮਾਇਆ ਆਦਿਕ ਮੰਗਣ ਦੀ ਖ਼ਾਤਰ ਹੀ) ਭਟਕਣਾ ਲੱਗੀ ਪਈ ਹੈ ।
जिसके में लोभ अम है, वह अभ्यागत नहीं कहा जा सकता।
Do not call the wandering beggars holy men, if their minds are filled with doubt.
Guru Amardas ji / / Slok Vaaran te Vadheek / Guru Granth Sahib ji - Ang 1413
ਤਿਨ ਕੇ ਦਿਤੇ ਨਾਨਕਾ ਤੇਹੋ ਜੇਹਾ ਧਰਮੁ ॥੧॥
तिन के दिते नानका तेहो जेहा धरमु ॥१॥
Tin ke dite naanakaa teho jehaa dharamu ||1||
ਹੇ ਨਾਨਕ! ਇਹੋ ਜਿਹੇ ਸਾਧਾਂ ਨੂੰ (ਅੰਨ ਬਸਤ੍ਰ ਮਾਇਆ ਆਦਿਕ) ਦੇਣਾ ਕੋਈ ਧਾਰਮਿਕ ਕੰਮ ਨਹੀਂ ਹੈ ॥੧॥
गुरु नानक कथन करते हैं कि उसको दिए दान का फल भी वैसा ही होता है।॥१॥
Whoever gives to them, O Nanak, earns the same sort of merit. ||1||
Guru Amardas ji / / Slok Vaaran te Vadheek / Guru Granth Sahib ji - Ang 1413
ਅਭੈ ਨਿਰੰਜਨ ਪਰਮ ਪਦੁ ਤਾ ਕਾ ਭੀਖਕੁ ਹੋਇ ॥
अभै निरंजन परम पदु ता का भीखकु होइ ॥
Abhai niranjjan param padu taa kaa bheekhaku hoi ||
ਜਿਸ ਪਰਮਾਤਮਾ ਨੂੰ ਕੋਈ ਡਰ ਨਹੀਂ ਪੋਹ ਸਕਦਾ, ਜਿਸ ਪਰਮਾਤਮਾ ਨੂੰ ਮਾਇਆ ਦੇ ਮੋਹ ਕਾਲਖ ਨਹੀਂ ਲੱਗ ਸਕਦੀ, ਉਸ ਦਾ ਮਿਲਾਪ ਸਭ ਤੋਂ ਉੱਚਾ ਆਤਮਕ ਦਰਜਾ ਹੈ । ਜਿਹੜਾ ਮਨੁੱਖ ਉਸ (ਉੱਚੇ ਆਤਮਕ ਦਰਜੇ) ਦਾ ਭਿਖਾਰੀ ਹੈ (ਉਹ ਹੈ ਅਸਲ 'ਸਾਧਸੰਤ') ।
गुरु नानक कहते हैं, जो अभय, मायातीत ईश्वर का भिक्षुक होता है,
One who begs for the supreme status of the Fearless and Immaculate Lord
Guru Amardas ji / / Slok Vaaran te Vadheek / Guru Granth Sahib ji - Ang 1413
ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥੨॥
तिस का भोजनु नानका विरला पाए कोइ ॥२॥
Tis kaa bhojanu naanakaa viralaa paae koi ||2||
ਹੇ ਨਾਨਕ! ਇਹੋ ਜਿਹੇ (ਭਿਖਾਰੀ) ਵਾਲਾ (ਨਾਮ-) ਭੋਜਨ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦਾ ਹੈ ॥੨॥
उसका भोजन (हरिनाम) कोई विरला (गुरु) ही जुटा पाता है॥२॥
- how rare are those who have the opportunity, O Nanak, to give food to such a person. ||2||
Guru Amardas ji / / Slok Vaaran te Vadheek / Guru Granth Sahib ji - Ang 1413
ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ ॥
होवा पंडितु जोतकी वेद पड़ा मुखि चारि ॥
Hovaa pandditu jotakee ved pa(rr)aa mukhi chaari ||
ਜੇ ਮੈਂ (ਮਿਹਨਤ ਨਾਲ ਵਿੱਦਿਆ ਪ੍ਰਾਪਤ ਕਰ ਕੇ) ਜੋਤਸ਼ੀ (ਭੀ) ਬਣ ਜਾਵਾਂ, ਪੰਡਿਤ (ਭੀ) ਬਣ ਜਾਵਾਂ, (ਅਤੇ) ਚਾਰੇ ਵੇਦ (ਆਪਣੇ) ਮੂੰਹੋਂ ਪੜ੍ਹਦਾ ਰਹਾਂ,
बेशक पण्डित ज्योतिषी बन जाऊँ, मुख से चार वेदों का पाठ करूँ।
If I were a religious scholar, an astrologer, or one who could recite the four Vedas,
Guru Amardas ji / / Slok Vaaran te Vadheek / Guru Granth Sahib ji - Ang 1413
ਨਵਾ ਖੰਡਾ ਵਿਚਿ ਜਾਣੀਆ ਅਪਨੇ ਚਜ ਵੀਚਾਰ ॥੩॥
नवा खंडा विचि जाणीआ अपने चज वीचार ॥३॥
Navaa khanddaa vichi jaa(nn)eeaa apane chaj veechaar ||3||
ਤਾਂ ਭੀ ਜਗਤ ਵਿਚ ਮੈਂ ਉਹੋ ਜਿਹਾ ਹੀ ਸਮਝਿਆ ਜਾਵਾਂਗਾ, ਜਿਹੋ ਜਿਹੇ ਮੇਰੇ ਕਰਤੱਬ ਹਨ ਤੇ ਮੇਰੇ ਖ਼ਿਆਲ ਹਨ ॥੩॥
परंतु अपने आचरण अथवा चरित्र की वजह से ही पूरे संसार में ख्याति पा सकता हूँ॥३॥
I could be famous throughout the nine regions of the earth, for my wisdom and thoughtful contemplation. ||3||
Guru Amardas ji / / Slok Vaaran te Vadheek / Guru Granth Sahib ji - Ang 1413
ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ ॥
ब्रहमण कैली घातु कंञका अणचारी का धानु ॥
Brhama(nn) kailee ghaatu kan(ny)akaa a(nn)achaaree kaa dhaanu ||
ਬ੍ਰਾਹਮਣ ਦੀ ਹੱਤਿਆ, ਗਾਂ ਦੀ ਹੱਤਿਆ, ਧੀ ਦੀ ਹੱਤਿਆ (ਧੀ ਦਾ ਪੈਸਾ), ਕੁਕਰਮੀ ਦਾ ਪੈਸਾ,
ब्राह्मण-हत्या, गौ-वध, कन्या की हत्या एवं पापी-दुराचारी का धन-सब धिक्कार योग्य है,
If a Brahmin kills a cow or a female infant, and accepts the offerings of an evil person,
Guru Amardas ji / / Slok Vaaran te Vadheek / Guru Granth Sahib ji - Ang 1413
ਫਿਟਕ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨੁ ॥
फिटक फिटका कोड़ु बदीआ सदा सदा अभिमानु ॥
Phitak phitakaa ko(rr)u badeeaa sadaa sadaa abhimaanu ||
(ਜਗਤ ਵਲੋਂ) ਫਿਟਕਾਰਾਂ ਹੀ ਫਿਟਕਾਰਾਂ, ਬਦੀਆਂ ਦਾ ਕੋਹੜ, ਹਰ ਵੇਲੇ ਦੀ ਆਕੜ-
बुरे काम करके बुराइयों का कोढ़ पाना तथा सदा अभिमान बहुत बुरे हैं।
He is cursed with the leprosy of curses and criticism; he is forever and ever filled with egotistical pride.
Guru Amardas ji / / Slok Vaaran te Vadheek / Guru Granth Sahib ji - Ang 1413
ਪਾਹਿ ਏਤੇ ਜਾਹਿ ਵੀਸਰਿ ਨਾਨਕਾ ਇਕੁ ਨਾਮੁ ॥
पाहि एते जाहि वीसरि नानका इकु नामु ॥
Paahi ete jaahi veesari naanakaa iku naamu ||
ਇਹ ਸਾਰੇ ਹੀ ਐਬ, ਹੇ ਨਾਨਕ! ਉਹ ਮਨੁੱਖ ਖੱਟਦੇ ਰਹਿੰਦੇ ਹਨ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਭੁੱਲਿਆ ਰਹਿੰਦਾ ਹੈ ।
गुरुनानक फुरमाते हैं परमात्मा को विस्मृत करना इससे भी बड़ा पाप है।
One who forgets the Naam, O Nanak, is covered by countless sins.
Guru Amardas ji / / Slok Vaaran te Vadheek / Guru Granth Sahib ji - Ang 1413
ਸਭ ਬੁਧੀ ਜਾਲੀਅਹਿ ਇਕੁ ਰਹੈ ਤਤੁ ਗਿਆਨੁ ॥੪॥
सभ बुधी जालीअहि इकु रहै ततु गिआनु ॥४॥
Sabh budhee jaaleeahi iku rahai tatu giaanu ||4||
ਹੋਰ ਸਾਰੀਆਂ ਹੀ ਸਿਆਣਪਾਂ ਵਿਅਰਥ ਜਾਂਦੀਆਂ ਹਨ, ਸਿਰਫ਼ ਪ੍ਰਭੂ ਦਾ ਨਾਮ ਹੀ ਕਾਇਮ ਰਹਿੰਦਾ ਹੈ । ਇਹ ਨਾਮ ਹੀ ਹੈ ਜੀਵਨ ਦਾ ਨਿਚੋੜ, ਇਹ ਨਾਮ ਹੀ ਹੈ ਅਸਲ ਗਿਆਨ ॥੪॥
सब चतुराइयों को छोड़कर केवल तत्व ज्ञान ही रहता हैJ॥४॥
Let all wisdom be burnt away, except for the essence of spiritual wisdom. ||4||
Guru Amardas ji / / Slok Vaaran te Vadheek / Guru Granth Sahib ji - Ang 1413
ਮਾਥੈ ਜੋ ਧੁਰਿ ਲਿਖਿਆ ਸੁ ਮੇਟਿ ਨ ਸਕੈ ਕੋਇ ॥
माथै जो धुरि लिखिआ सु मेटि न सकै कोइ ॥
Maathai jo dhuri likhiaa su meti na sakai koi ||
(ਮਨੁੱਖ ਦੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਤੋਂ ਲਿਖੇ ਲੇਖ ਨੂੰ ਕੋਈ ਮਨੁੱਖ ਮਿਟਾ ਨਹੀਂ ਸਕਦਾ ।
विधाता ने जो भाग्य लेख लिख दिया है, उसे कोई बदल नहीं सकता।
No one can erase that primal destiny written upon one's forehead.
Guru Amardas ji / / Slok Vaaran te Vadheek / Guru Granth Sahib ji - Ang 1413
ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸ ਨੋ ਨਦਰਿ ਹੋਇ ॥੫॥
नानक जो लिखिआ सो वरतदा सो बूझै जिस नो नदरि होइ ॥५॥
Naanak jo likhiaa so varatadaa so boojhai jis no nadari hoi ||5||
ਜਿਸ ਮਨੁੱਖ ਉੱਤੇ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੋਵੇ, ਉਹੀ (ਇਸ ਭੇਤ ਨੂੰ) ਸਮਝਦਾ ਹੈ ਕਿ ਧੁਰ ਦਰਗਾਹ ਤੋਂ ਜਿਹੜਾ ਲੇਖ ਲਿਖਿਆ ਜਾਂਦਾ ਹੈ ਉਹ ਵਾਪਰਦਾ ਰਹਿੰਦਾ ਹੈ ॥੫॥
गुरु नानक कहते हैं- जो नसीब में लिखा है, वही होता है। जिस पर ईश्वर-कृपा होती है, वह इस सच्चाई को समझ लेता है॥५॥
O Nanak, whatever is written there, comes to pass. He alone understands, who is blessed by God's Grace. ||5||
Guru Amardas ji / / Slok Vaaran te Vadheek / Guru Granth Sahib ji - Ang 1413
ਜਿਨੀ ਨਾਮੁ ਵਿਸਾਰਿਆ ਕੂੜੈ ਲਾਲਚਿ ਲਗਿ ॥
जिनी नामु विसारिआ कूड़ै लालचि लगि ॥
Jinee naamu visaariaa koo(rr)ai laalachi lagi ||
ਨਾਸਵੰਤ ਪਦਾਰਥਾਂ ਦੇ ਲਾਲਚ ਵਿਚ ਫਸ ਕੇ ਜਿਨ੍ਹਾਂ (ਮਨੁੱਖਾਂ) ਨੇ (ਪਰਮਾਤਮਾ ਦਾ) ਨਾਮ ਭੁਲਾ ਦਿੱਤਾ,
जिन लोगों ने झूठे लालच में फँसकर ईश्वर को भुला दिया है,
Those who forget the Naam, the Name of the Lord, and become attached to greed and fraud,
Guru Amardas ji / / Slok Vaaran te Vadheek / Guru Granth Sahib ji - Ang 1413
ਧੰਧਾ ਮਾਇਆ ਮੋਹਣੀ ਅੰਤਰਿ ਤਿਸਨਾ ਅਗਿ ॥
धंधा माइआ मोहणी अंतरि तिसना अगि ॥
Dhanddhaa maaiaa moha(nn)ee anttari tisanaa agi ||
ਜੋ ਮਨੁੱਖ ਮਨ ਨੂੰ ਮੋਹ ਲੈਣ ਵਾਲੀ ਮਾਇਆ ਦੀ ਖ਼ਾਤਰ ਹੀ ਦੌੜ-ਭੱਜ ਕਰਦੇ ਰਹੇ, (ਉਹਨਾਂ ਦੇ) ਅੰਦਰ ਤ੍ਰਿਸ਼ਨਾ ਦੀ ਅੱਗ (ਬਲਦੀ ਰਹਿੰਦੀ ਹੈ) ।
ये माया के मोह में काम-धंधों में लगे रहते हैं और उनके अन्तर्मन में तृष्णाग्नि जलती रहती है।
Are engrossed in the entanglements of Maya the enticer, with the fire of desire within them.
Guru Amardas ji / / Slok Vaaran te Vadheek / Guru Granth Sahib ji - Ang 1413
ਜਿਨੑਾ ਵੇਲਿ ਨ ਤੂੰਬੜੀ ਮਾਇਆ ਠਗੇ ਠਗਿ ॥
जिन्हा वेलि न तू्मबड़ी माइआ ठगे ठगि ॥
Jinhaa veli na toombba(rr)ee maaiaa thage thagi ||
ਮਾਇਆ ਦੇ (ਮੋਹ-ਰੂਪ) ਠੱਗ ਕੇ ਜਿਨ੍ਹਾਂ ਦੇ ਆਤਮਕ ਸਰਮਾਏ ਨੂੰ ਲੁੱਟ ਲਿਆ, ਉਹ ਮਨੁੱਖ ਉਹਨਾਂ ਵੇਲਾਂ ਵਾਂਗ ਹਨ ਜਿਨ੍ਹਾਂ ਨੂੰ ਕੋਈ ਫਲ ਨਹੀਂ ਪੈਂਦਾ ।
जिनके हृदय में ईशोपासना की बेल नहीं, भक्ति रूपी फल नहीं, वे माया के धोखे में फंसे रहते हैं।
Those who, like the pumpkin vine, are too stubborn climb the trellis, are cheated by Maya the cheater.
Guru Amardas ji / / Slok Vaaran te Vadheek / Guru Granth Sahib ji - Ang 1413
ਮਨਮੁਖ ਬੰਨੑਿ ਚਲਾਈਅਹਿ ਨਾ ਮਿਲਹੀ ਵਗਿ ਸਗਿ ॥
मनमुख बंन्हि चलाईअहि ना मिलही वगि सगि ॥
Manamukh bannhi chalaaeeahi naa milahee vagi sagi ||
(ਜਿਵੇਂ ਕੁੱਤੇ ਗਾਈਆਂ ਮਹੀਆਂ ਦੇ) ਵੱਗ ਵਿਚ ਨਹੀਂ ਰਲ ਸਕਦੇ, (ਤਿਵੇਂ) ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਲਾਲਚ ਵਾਲੇ ਸੁਭਾਵ ਦੇ ਕਾਰਨ (ਗੁਰਮੁਖਾਂ ਵਿਚ) ਨਹੀਂ ਮਿਲ ਸਕਦੇ, (ਚੋਰਾਂ ਵਾਂਗ ਉਹ) ਮਨਮੁਖ ਬੰਨ੍ਹ ਕੇ ਅੱਗੇ ਲਾ ਲਏ ਜਾਂਦੇ ਹਨ ।
स्वेच्छाचारियों को बांधकर ले जाया जाता है और महात्मा रूपी गाय तथा (दुष्ट रूपी) कुत्ते का मेल नहीं होता।
The self-willed manmukhs are bound and gagged and led away; the dogs do not join the herd of cows.
Guru Amardas ji / / Slok Vaaran te Vadheek / Guru Granth Sahib ji - Ang 1413
ਆਪਿ ਭੁਲਾਏ ਭੁਲੀਐ ਆਪੇ ਮੇਲਿ ਮਿਲਾਇ ॥
आपि भुलाए भुलीऐ आपे मेलि मिलाइ ॥
Aapi bhulaae bhuleeai aape meli milaai ||
(ਪਰ, ਜੀਵ ਦੇ ਕੀਹ ਵੱਸ? ਜਦੋਂ ਪਰਮਾਤਮਾ ਜੀਵ ਨੂੰ) ਆਪ ਕੁਰਾਹੇ ਪਾਂਦਾ ਹੈ (ਤਦੋਂ ਹੀ) ਕੁਰਾਹੇ ਪੈ ਜਾਈਦਾ ਹੈ, ਉਹ ਆਪ ਹੀ (ਜੀਵ ਨੂੰ ਗੁਰਮੁਖਾਂ ਦੀ) ਸੰਗਤ ਵਿਚ ਮਿਲਾਂਦਾ ਹੈ ।
जब ईश्वर आप ही हमें भुला देता है तो हम भूल जाते हैं और हमारा उससे मिलाप उसके आप मिलाने से ही होता है।
The Lord Himself misleads the misguided ones, and He Himself unites them in His Union.
Guru Amardas ji / / Slok Vaaran te Vadheek / Guru Granth Sahib ji - Ang 1413
ਨਾਨਕ ਗੁਰਮੁਖਿ ਛੁਟੀਐ ਜੇ ਚਲੈ ਸਤਿਗੁਰ ਭਾਇ ॥੬॥
नानक गुरमुखि छुटीऐ जे चलै सतिगुर भाइ ॥६॥
Naanak guramukhi chhuteeai je chalai satigur bhaai ||6||
ਹੇ ਨਾਨਕ! ਜੇ ਮਨੁੱਖ ਗੁਰੂ ਦੀ ਰਜ਼ਾ ਅਨੁਸਾਰ ਜੀਵਨ-ਰਾਹ ਤੇ ਤੁਰੇ, ਤਾਂ ਗੁਰੂ ਦੀ ਸਰਨ ਪੈ ਕੇ ਹੀ (ਲਾਲਚ ਆਦਿਕ ਤੋਂ) ਖ਼ਲਾਸੀ ਹਾਸਲ ਕਰਦਾ ਹੈ ॥੬॥
गुरु नानक फुरमाते हैं कि यदि सतिगुरु की रज़ानुसार चला जाए तो गुरुमुख बनकर संसार के बन्धनों से छुटकारा हो जाता है।॥६॥
O Nanak, the Gurmukhs are saved; they walk in harmony with the Will of the True Guru. ||6||
Guru Amardas ji / / Slok Vaaran te Vadheek / Guru Granth Sahib ji - Ang 1413
ਸਾਲਾਹੀ ਸਾਲਾਹਣਾ ਭੀ ਸਚਾ ਸਾਲਾਹਿ ॥
सालाही सालाहणा भी सचा सालाहि ॥
Saalaahee saalaaha(nn)aa bhee sachaa saalaahi ||
ਸਲਾਹੁਣ-ਜੋਗ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ । ਮੁੜ ਮੁੜ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਕਰਦਾ ਰਿਹਾ ਕਰ ।
परमात्मा की ही प्रशंसा करो, केवल वही प्रशंसा के लायक है।
I praise the Praiseworthy Lord, and sing the Praises of the True Lord.
Guru Amardas ji / / Slok Vaaran te Vadheek / Guru Granth Sahib ji - Ang 1413
ਨਾਨਕ ਸਚਾ ਏਕੁ ਦਰੁ ਬੀਭਾ ਪਰਹਰਿ ਆਹਿ ॥੭॥
नानक सचा एकु दरु बीभा परहरि आहि ॥७॥
Naanak sachaa eku daru beebhaa parahari aahi ||7||
ਹੇ ਨਾਨਕ! ਸਿਰਫ਼ ਪਰਮਾਤਮਾ ਦਾ ਦਰਵਾਜ਼ਾ ਹੀ ਸਦਾ ਕਾਇਮ ਰਹਿਣ ਵਾਲਾ ਹੈ, (ਉਸ ਤੋਂ ਬਿਨਾ ਕੋਈ) ਦੂਜਾ (ਦਰ) ਛੱਡ ਦੇਣਾ ਚਾਹੀਦਾ ਹੈ (ਕਿਸੇ ਹੋਰ ਦੀ ਆਸ ਨਹੀਂ ਬਣਾਣੀ ਚਾਹੀਦੀ) ॥੭॥
गुरु नानक का कथन है कि हे भाई ! परमात्मा का द्वार ही सच्चा है, अन्य दर छोड़ने योग्य है॥७ ॥
O Nanak, the One Lord alone is True; stay away from all other doors. ||7||
Guru Amardas ji / / Slok Vaaran te Vadheek / Guru Granth Sahib ji - Ang 1413
ਨਾਨਕ ਜਹ ਜਹ ਮੈ ਫਿਰਉ ਤਹ ਤਹ ਸਾਚਾ ਸੋਇ ॥
नानक जह जह मै फिरउ तह तह साचा सोइ ॥
Naanak jah jah mai phirau tah tah saachaa soi ||
ਹੇ ਨਾਨਕ! ਜਿਥੇ ਜਿਥੇ ਮੈਂ ਫਿਰਦਾ ਹਾਂ, ਉਥੇ ਉਥੇ ਉਹ ਸਦਾ ਕਾਇਮ ਰਹਿਣ ਵਾਲਾ (ਪਰਮਾਤਮਾ) ਹੀ (ਮੌਜੂਦ ਹੈ) ।
गुरु नानक फुरमाते हैं- मैं जहाँ-जहाँ जाता हूँ वहाँ एकमात्र ईश्वर ही है।
O Nanak, wherever I go, I find the True Lord.
Guru Amardas ji / / Slok Vaaran te Vadheek / Guru Granth Sahib ji - Ang 1413
ਜਹ ਦੇਖਾ ਤਹ ਏਕੁ ਹੈ ਗੁਰਮੁਖਿ ਪਰਗਟੁ ਹੋਇ ॥੮॥
जह देखा तह एकु है गुरमुखि परगटु होइ ॥८॥
Jah dekhaa tah eku hai guramukhi paragatu hoi ||8||
ਮੈਂ ਜਿਥੇ (ਭੀ) ਵੇਖਦਾ ਹਾਂ, ਉਥੇ ਸਿਰਫ਼ ਪਰਮਾਤਮਾ ਹੀ ਹੈ, ਪਰ ਗੁਰੂ ਦੀ ਸਰਨ ਪਿਆਂ ਹੀ ਇਹ ਸਮਝ ਆਉਂਦੀ ਹੈ ॥੮॥
जहाँ देखता हूँ, वहाँ एक वही मौजूद है और वह गुरु द्वारा ही प्रगट होता है।॥८॥
Wherever I look, I see the One Lord. He reveals Himself to the Gurmukh. ||8||
Guru Amardas ji / / Slok Vaaran te Vadheek / Guru Granth Sahib ji - Ang 1413
ਦੂਖ ਵਿਸਾਰਣੁ ਸਬਦੁ ਹੈ ਜੇ ਮੰਨਿ ਵਸਾਏ ਕੋਇ ॥
दूख विसारणु सबदु है जे मंनि वसाए कोइ ॥
Dookh visaara(nn)u sabadu hai je manni vasaae koi ||
ਗੁਰੂ ਦਾ ਸ਼ਬਦ (ਮਨੁੱਖ ਦੇ ਅੰਦਰੋਂ ਸਾਰੇ) ਦੁੱਖਾਂ ਦਾ ਨਾਸ ਕਰ ਸਕਣ ਵਾਲਾ ਹੈ (ਪਰ ਇਹ ਤਦੋਂ ਹੀ ਨਿਸ਼ਚਾ ਬਣਦਾ ਹੈ) ਜੇ ਕੋਈ ਮਨੁੱਖ (ਆਪਣੇ) ਮਨ ਵਿਚ (ਗੁਰ-ਸ਼ਬਦ ਨੂੰ) ਵਸਾ ਲਏ ।
प्रभु-शब्द सब दुखों को दूर करने वाला है, कोई मन में बसा ले (इससे सब दुखों का अन्त होता है)।
The Word of the Shabad is the Dispeller of sorrow, if one enshrines it in the mind.
Guru Amardas ji / / Slok Vaaran te Vadheek / Guru Granth Sahib ji - Ang 1413
ਗੁਰ ਕਿਰਪਾ ਤੇ ਮਨਿ ਵਸੈ ਕਰਮ ਪਰਾਪਤਿ ਹੋਇ ॥੯॥
गुर किरपा ते मनि वसै करम परापति होइ ॥९॥
Gur kirapaa te mani vasai karam paraapati hoi ||9||
ਗੁਰੂ ਦੀ ਕਿਰਪਾ ਨਾਲ ਹੀ (ਗੁਰੂ ਦਾ ਸ਼ਬਦ ਮਨੁੱਖ ਦੇ) ਮਨ ਵਿਚ ਵੱਸਦਾ ਹੈ, ਗੁਰ-ਸ਼ਬਦ ਦੀ ਪ੍ਰਾਪਤੀ ਭਾਗਾਂ ਨਾਲ ਹੀ ਹੁੰਦੀ ਹੈ ॥੯॥
यह मन में गुरु की कृपा से ही बसता है और भाग्य से ही प्राप्त होता है।॥६ ॥
By Guru's Grace, it dwells in the mind; by God's Mercy, it is obtained. ||9||
Guru Amardas ji / / Slok Vaaran te Vadheek / Guru Granth Sahib ji - Ang 1413
ਨਾਨਕ ਹਉ ਹਉ ਕਰਤੇ ਖਪਿ ਮੁਏ ਖੂਹਣਿ ਲਖ ਅਸੰਖ ॥
नानक हउ हउ करते खपि मुए खूहणि लख असंख ॥
Naanak hau hau karate khapi mue khooha(nn)i lakh asankkh ||
ਹੇ ਨਾਨਕ! (ਦੁਨੀਆ ਵਿਚ) ਲੱਖਾਂ ਹੀ ਜੀਵ, ਅਣਗਿਣਤ ਜੀਵ, ਬੇਅੰਤ ਜੀਵ 'ਮੈਂ (ਵੱਡਾ)' ਮੈਂ (ਵੱਡਾ)-ਇਹ ਆਖਦੇ ਆਖਦੇ ਦੁਖੀ ਹੋ ਹੋ ਕੇ ਆਤਮਕ ਮੌਤੇ ਮਰਦੇ ਰਹੇ ।
गुरु नानक फुरमाते हैं- अभिमान करते लाखों असंख्य लोग तबाह हो गए हैं।
O Nanak, acting in egotism, countless thousands have wasted away to death.
Guru Amardas ji / / Slok Vaaran te Vadheek / Guru Granth Sahib ji - Ang 1413
ਸਤਿਗੁਰ ਮਿਲੇ ਸੁ ਉਬਰੇ ਸਾਚੈ ਸਬਦਿ ਅਲੰਖ ॥੧੦॥
सतिगुर मिले सु उबरे साचै सबदि अलंख ॥१०॥
Satigur mile su ubare saachai sabadi alankkh ||10||
ਜਿਹੜੇ ਮਨੁੱਖ ਗੁਰੂ ਨੂੰ ਮਿਲ ਪਏ, ਗੁਰੂ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ ਅਲੱਖ ਪ੍ਰਭੂ ਨੂੰ ਮਿਲ ਪਏ, ਉਹ ਇਸ 'ਹਉ ਹਉ' ਤੋਂ ਬਚਦੇ ਰਹੇ ॥੧੦॥
जिसे सतिगुरु मिला, वह सच्चे शब्द में लीन होकर बच गया है॥१० ॥
Those who meet with the True Guru are saved, through the Shabad, the True Word of the Inscrutable Lord. ||10||
Guru Amardas ji / / Slok Vaaran te Vadheek / Guru Granth Sahib ji - Ang 1413
ਜਿਨਾ ਸਤਿਗੁਰੁ ਇਕ ਮਨਿ ਸੇਵਿਆ ਤਿਨ ਜਨ ਲਾਗਉ ਪਾਇ ॥
जिना सतिगुरु इक मनि सेविआ तिन जन लागउ पाइ ॥
Jinaa satiguru ik mani seviaa tin jan laagau paai ||
ਮੈਂ ਉਹਨਾਂ (ਵਡਭਾਗੀ) ਮਨੁੱਖਾਂ ਦੀ ਚਰਨੀਂ ਲੱਗਦਾ ਹਾਂ ਜਿਨ੍ਹਾਂ ਪੂਰੀ ਸਰਧਾ ਨਾਲ ਗੁਰੂ ਨੂੰ ਸੇਵਿਆ ਹੈ (ਗੁਰੂ ਦਾ ਪੱਲਾ ਫੜਿਆ ਹੈ) ।
जिन्होंने मन लगाकर सतिगुरु की सेवा की है, उन लोगों के चरणों में लग जाओ।
Those who serve the True Guru single-mindedly - I fall at the feet of those humble beings.
Guru Amardas ji / / Slok Vaaran te Vadheek / Guru Granth Sahib ji - Ang 1413
ਗੁਰ ਸਬਦੀ ਹਰਿ ਮਨਿ ਵਸੈ ਮਾਇਆ ਕੀ ਭੁਖ ਜਾਇ ॥
गुर सबदी हरि मनि वसै माइआ की भुख जाइ ॥
Gur sabadee hari mani vasai maaiaa kee bhukh jaai ||
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸਦਾ ਹੈ (ਅਤੇ ਮਨੁੱਖ ਦੇ ਅੰਦਰ) ਮਾਇਆ ਦਾ ਲਾਲਚ ਦੂਰ ਹੁੰਦਾ ਹੈ ।
गुरु के उपदेश से ईश्वर दिल में बसता है और माया की भूख निवृत्त हो जाती है।
Through the Word of the Guru's Shabad, the Lord abides in the mind, and the hunger for Maya departs.
Guru Amardas ji / / Slok Vaaran te Vadheek / Guru Granth Sahib ji - Ang 1413
ਸੇ ਜਨ ਨਿਰਮਲ ਊਜਲੇ ਜਿ ਗੁਰਮੁਖਿ ਨਾਮਿ ਸਮਾਇ ॥
से जन निरमल ऊजले जि गुरमुखि नामि समाइ ॥
Se jan niramal ujale ji guramukhi naami samaai ||
ਜਿਹੜਾ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੇ) ਨਾਮ ਵਿਚ ਜੁੜਦਾ ਹੈ ਉਹ ਸਾਰੇ ਮਨੁੱਖ ਪਵਿੱਤਰ ਜੀਵਨ ਵਾਲੇ ਚਮਕਦੇ ਜੀਵਨ ਵਾਲੇ ਹੋ ਜਾਂਦੇ ਹਨ ।
वही व्यक्ति मन से निर्मल एवं साफ है, जो गुरुमुख बनकर हरिनाम में विलीन रहते हैं।
Immaculate and pure are those humble beings, who, as Gurmukh, merge in the Naam.
Guru Amardas ji / / Slok Vaaran te Vadheek / Guru Granth Sahib ji - Ang 1413
ਨਾਨਕ ਹੋਰਿ ਪਤਿਸਾਹੀਆ ਕੂੜੀਆ ਨਾਮਿ ਰਤੇ ਪਾਤਿਸਾਹ ॥੧੧॥
नानक होरि पतिसाहीआ कूड़ीआ नामि रते पातिसाह ॥११॥
Naanak hori patisaaheeaa koo(rr)eeaa naami rate paatisaah ||11||
ਹੇ ਨਾਨਕ! (ਦੁਨੀਆ ਦੀਆਂ) ਹੋਰ (ਸਾਰੀਆਂ) ਪਾਤਿਸ਼ਾਹੀਆਂ ਨਾਸਵੰਤ ਹਨ । ਅਸਲ ਪਾਤਿਸ਼ਾਹ ਉਹ ਹਨ, ਜੋ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ ॥੧੧॥
नानक फुरमाते हैं कि अन्य राजाधिकार झूठे हैं, प्रभु नाम में लीन रहने वाले ही असल में बादशाह हैं॥११॥
O Nanak, other empires are false; they alone are true emperors, who are imbued with the Naam. ||11||
Guru Amardas ji / / Slok Vaaran te Vadheek / Guru Granth Sahib ji - Ang 1413
ਜਿਉ ਪੁਰਖੈ ਘਰਿ ਭਗਤੀ ਨਾਰਿ ਹੈ ਅਤਿ ਲੋਚੈ ਭਗਤੀ ਭਾਇ ॥
जिउ पुरखै घरि भगती नारि है अति लोचै भगती भाइ ॥
Jiu purakhai ghari bhagatee naari hai ati lochai bhagatee bhaai ||
ਜਿਵੇਂ (ਕਿਸੇ) ਮਨੁੱਖ ਦੇ ਘਰ ਵਿਚ (ਉਸ ਦੀ) ਪਤਿਬ੍ਰਤਾ ਇਸਤ੍ਰੀ ਹੈ ਜੋ ਪਿਆਰ-ਭਾਵਨਾ ਨਾਲ (ਆਪਣੇ ਪਤੀ ਦੀ ਸੇਵਾ ਕਰਨ ਦੀ) ਬਹੁਤ ਤਾਂਘ ਕਰਦੀ ਹੈ,
ज्यों पति के घर में प्यारी पत्नी प्रेम-मुहब्बत की चाह करती है।
The devoted wife in her husband's home has a great longing to perform loving devotional service to him;
Guru Amardas ji / / Slok Vaaran te Vadheek / Guru Granth Sahib ji - Ang 1413
ਬਹੁ ਰਸ ਸਾਲਣੇ ਸਵਾਰਦੀ ਖਟ ਰਸ ਮੀਠੇ ਪਾਇ ॥
बहु रस सालणे सवारदी खट रस मीठे पाइ ॥
Bahu ras saala(nn)e savaaradee khat ras meethe paai ||
ਖੱਟੇ ਤੇ ਮਿੱਠੇ ਰਸ ਪਾ ਕੇ ਕਈ ਸਵਾਦਲੀਆਂ ਭਾਜੀਆਂ (ਪਤੀ ਵਾਸਤੇ) ਬਣਾਂਦੀ ਰਹਿੰਦੀ ਹੈ;
वह खूब स्वादिष्ट भोजन एवं मिष्ठान तैयारी करती है।
She prepares and offers to him all sorts of sweet delicacies and dishes of all flavors.
Guru Amardas ji / / Slok Vaaran te Vadheek / Guru Granth Sahib ji - Ang 1413
ਤਿਉ ਬਾਣੀ ਭਗਤ ਸਲਾਹਦੇ ਹਰਿ ਨਾਮੈ ਚਿਤੁ ਲਾਇ ॥
तिउ बाणी भगत सलाहदे हरि नामै चितु लाइ ॥
Tiu baa(nn)ee bhagat salaahade hari naamai chitu laai ||
ਇਸੇ ਤਰ੍ਹਾਂ ਪਰਮਾਤਮਾ ਦੇ ਭਗਤ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜ ਕੇ ਸਤਿਗੁਰੂ ਦੀ ਬਾਣੀ ਦੀ ਰਾਹੀਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ ।
वैसे ही भक्तजन मन लगाकर वाणी से परमात्मा की प्रशंसा-गान करते हैं।
In the same way, the devotees praise the Word of the Guru's Bani, and focus their consciousness on the Lord's Name.
Guru Amardas ji / / Slok Vaaran te Vadheek / Guru Granth Sahib ji - Ang 1413
ਮਨੁ ਤਨੁ ਧਨੁ ਆਗੈ ਰਾਖਿਆ ਸਿਰੁ ਵੇਚਿਆ ਗੁਰ ਆਗੈ ਜਾਇ ॥
मनु तनु धनु आगै राखिआ सिरु वेचिआ गुर आगै जाइ ॥
Manu tanu dhanu aagai raakhiaa siru vechiaa gur aagai jaai ||
ਉਹਨਾਂ ਭਗਤਾਂ ਨੇ ਆਪਣਾ ਮਨ ਆਪਣਾ ਤਨ ਆਪਣਾ ਧਨ (ਸਭ ਕੁਝ) ਗੁਰੂ ਦੇ ਅੱਗੇ ਲਿਆ ਰੱਖਿਆ ਹੁੰਦਾ ਹੈ, ਉਹਨਾਂ ਨੇ ਆਪਣਾ ਸਿਰ ਗੁਰੂ ਅੱਗੇ ਵੇਚ ਦਿੱਤਾ ਹੁੰਦਾ ਹੈ ।
वे अपना मृन, तन, धन सर्वस्व आगे रख देते हैं और अपना सिर भी गुरु के सन्मुख भेंट कर देते हैं।
They place mind, body and wealth in offering before the Guru, and sell their heads to Him.
Guru Amardas ji / / Slok Vaaran te Vadheek / Guru Granth Sahib ji - Ang 1413
ਭੈ ਭਗਤੀ ਭਗਤ ਬਹੁ ਲੋਚਦੇ ਪ੍ਰਭ ਲੋਚਾ ਪੂਰਿ ਮਿਲਾਇ ॥
भै भगती भगत बहु लोचदे प्रभ लोचा पूरि मिलाइ ॥
Bhai bhagatee bhagat bahu lochade prbh lochaa poori milaai ||
ਪਰਮਾਤਮਾ ਦੇ ਅਦਬ ਵਿਚ ਟਿਕ ਕੇ ਪਰਮਾਤਮਾ ਦੇ ਭਗਤ ਉਸ ਦੀ ਭਗਤੀ ਦੀ ਬਹੁਤ ਤਾਂਘ ਰੱਖਦੇ ਹਨ, ਪ੍ਰਭੂ (ਉਹਨਾਂ ਦੀ) ਤਾਂਘ ਪੂਰੀ ਕਰ ਕੇ (ਉਹਨਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ ।
भक्तगण भक्ति-भाव की बहुत आकांक्षा करते हैं और प्रभु उनकी हर चाह पूरी करता है और मिला लेता है।
In the Fear of God, His devotees yearn for His devotional worship; God fulfills their desires, and merges them with Himself.
Guru Amardas ji / / Slok Vaaran te Vadheek / Guru Granth Sahib ji - Ang 1413