Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
ੴ सति नामु करता पुरखु निरभउ निरवैरु अकाल मूरति अजूनी सैभं गुरप्रसादि ॥
Ik-oamkkaari sati naamu karataa purakhu nirabhau niravairu akaal moorati ajoonee saibhann guraprsaadi ||
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
वह अद्वितीय ईश्वर जिसका वाचक ओम् है, केवल एक (ऑकार स्वरूप) है, उसका नाम सत्य है। वह आदिपुरुष देवी-देवताओं, जीवों सहित सम्पूर्ण संसार को बनाने वाला है, वह सर्वशक्तिमान है, वह भय से रहित है, वह निर्वेर (प्रेम की मूर्ति) है, वह कालातीत (अतीत, वर्तमान, भविष्य से परे) ब्रह्ममूर्ति शाश्वत-स्वरूप, अमर है, वह जन्म-मरण से मुक्त है, वह स्वजन्मा है, गुरु-कृपा से प्राप्त होता है।
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Guru Arjan Dev ji / / Savaiye Mukhbak (M: 5) / Guru Granth Sahib ji - Ang 1385
ਸਵਈਏ ਸ੍ਰੀ ਮੁਖਬਾਕੵ ਮਹਲਾ ੫ ॥
सवये स्री मुखबाक्य महला ५ ॥
Savaeee sree mukhabaaky mahalaa 5 ||
ਗੁਰੂ ਅਰਜਨਦੇਵ ਜੀ ਦੇ ਉਚਾਰੇ ਹੋਏ ਸਵਯੇ ।
सवये स्री मुखबाक्य महला ५ ॥
Swaiyas From The Mouth Of The Great Fifth Mehl:
Guru Arjan Dev ji / / Savaiye Mukhbak (M: 5) / Guru Granth Sahib ji - Ang 1385
ਆਦਿ ਪੁਰਖ ਕਰਤਾਰ ਕਰਣ ਕਾਰਣ ਸਭ ਆਪੇ ॥
आदि पुरख करतार करण कारण सभ आपे ॥
Aadi purakh karataar kara(nn) kaara(nn) sabh aape ||
ਹੇ ਆਦਿ ਪੁਰਖ! ਹੇ ਕਰਤਾਰ! ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਮੂਲ ਹੈਂ ।
हे आदिपुरुष ! केवल तू ही बनानेवाला है, सम्पूर्ण सृष्टि का मूल है, करण कारण है, सब कुछ करने में परिपूर्ण है।
O Primal Lord God, You Yourself are the Creator, the Cause of all causes.
Guru Arjan Dev ji / / Savaiye Mukhbak (M: 5) / Guru Granth Sahib ji - Ang 1385
ਸਰਬ ਰਹਿਓ ਭਰਪੂਰਿ ਸਗਲ ਘਟ ਰਹਿਓ ਬਿਆਪੇ ॥
सरब रहिओ भरपूरि सगल घट रहिओ बिआपे ॥
Sarab rahio bharapoori sagal ghat rahio biaape ||
ਤੂੰ ਸਭ ਥਾਈਂ ਭਰਪੂਰਿ ਹੈਂ; (ਭਾਵ, ਕੋਈ ਥਾਂ ਐਸਾ ਨਹੀਂ, ਜਿੱਥੇ ਤੂੰ ਨਾਹ ਹੋਵੇਂ) । ਤੂੰ ਸਭ ਸਰੀਰਾਂ ਵਿਚ ਮੌਜੂਦ ਹੈਂ ।
तू सम्पूर्ण विश्व में विद्यमान है, तू सब शरीरों में व्याप्त है।
You are All-pervading everywhere, totally filling all hearts.
Guru Arjan Dev ji / / Savaiye Mukhbak (M: 5) / Guru Granth Sahib ji - Ang 1385
ਬੵਾਪਤੁ ਦੇਖੀਐ ਜਗਤਿ ਜਾਨੈ ਕਉਨੁ ਤੇਰੀ ਗਤਿ ਸਰਬ ਕੀ ਰਖੵਾ ਕਰੈ ਆਪੇ ਹਰਿ ਪਤਿ ॥
ब्यापतु देखीऐ जगति जानै कउनु तेरी गति सरब की रख्या करै आपे हरि पति ॥
Byaapatu dekheeai jagati jaanai kaunu teree gati sarab kee rakhyaa karai aape hari pati ||
ਹੇ (ਸਭ ਦੇ) ਮਾਲਕ ਅਕਾਲ ਪੁਰਖ! ਤੂੰ ਸਾਰੇ ਜਗਤ ਵਿਚ ਪਸਰਿਆ ਹੋਇਆ ਦਿੱਸ ਰਿਹਾ ਹੈਂ । ਕੌਣ ਜਾਣਦਾ ਹੈ ਤੂੰ ਕਿਹੋ ਜਿਹਾ ਹੈਂ? ਤੂੰ ਆਪ ਹੀ ਸਭ (ਜੀਆਂ) ਦੀ ਰੱਖਿਆ ਕਰਦਾ ਹੈਂ ।
पूरे जगत में फैला हुआ तू ही दृष्टिगत होता है, तेरी महिमा को कौन जानता है, तू सब की रक्षा कर रहा है, पूरे विश्व का मालिक है।
You are seen pervading the world; who can know Your State? You protect all; You are our Lord and Master.
Guru Arjan Dev ji / / Savaiye Mukhbak (M: 5) / Guru Granth Sahib ji - Ang 1385
ਅਬਿਨਾਸੀ ਅਬਿਗਤ ਆਪੇ ਆਪਿ ਉਤਪਤਿ ॥
अबिनासी अबिगत आपे आपि उतपति ॥
Abinaasee abigat aape aapi utapati ||
(ਹੇ ਆਦਿ ਪੁਰਖ!) ਤੂੰ ਕਦੇ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ; ਤੇਰੀ ਉਤਪੱਤੀ ਤੇਰੇ ਆਪਣੇ ਆਪ ਤੋਂ ਹੀ ਹੈ ।
तू अनश्वर है, अव्यक्त है, तू अपने आप ही उत्पन्न हुआ है।
O my Imperishable and Formless Lord, You formed Yourself.
Guru Arjan Dev ji / / Savaiye Mukhbak (M: 5) / Guru Granth Sahib ji - Ang 1385
ਏਕੈ ਤੂਹੀ ਏਕੈ ਅਨ ਨਾਹੀ ਤੁਮ ਭਤਿ ॥
एकै तूही एकै अन नाही तुम भति ॥
Ekai toohee ekai an naahee tum bhati ||
ਤੂੰ ਕੇਵਲ ਇੱਕੋ ਹੀ ਇਕ ਹੈਂ, ਤੇਰੇ ਵਰਗਾ ਹੋਰ ਕੋਈ ਨਹੀਂ ਹੈ ।
सृष्टि में एकमात्र तू ही बड़ा है, तेरे जैसा बड़ा कोई नहीं।
You are the One and Only; no one else is like You.
Guru Arjan Dev ji / / Savaiye Mukhbak (M: 5) / Guru Granth Sahib ji - Ang 1385
ਹਰਿ ਅੰਤੁ ਨਾਹੀ ਪਾਰਾਵਾਰੁ ਕਉਨੁ ਹੈ ਕਰੈ ਬੀਚਾਰੁ ਜਗਤ ਪਿਤਾ ਹੈ ਸ੍ਰਬ ਪ੍ਰਾਨ ਕੋ ਅਧਾਰੁ ॥
हरि अंतु नाही पारावारु कउनु है करै बीचारु जगत पिता है स्रब प्रान को अधारु ॥
Hari anttu naahee paaraavaaru kaunu hai karai beechaaru jagat pitaa hai srb praan ko adhaaru ||
ਹਰੀ ਦਾ ਅੰਤ ਤੇ ਹੱਦ-ਬੰਨਾ ਨਹੀਂ (ਪਾਇਆ ਜਾ ਸਕਦਾ) । ਕੌਣ (ਮਨੁੱਖ) ਹੈ ਜੋ (ਉਸ ਦੇ ਹੱਦ-ਬੰਨੇ ਨੂੰ ਲੱਭਣ ਦੀ) ਵਿਚਾਰ ਕਰ ਸਕਦਾ ਹੈ? ਹਰੀ ਸਾਰੇ ਜਗਤ ਦਾ ਪਿਤਾ ਹੈ ਅਤੇ ਸਾਰੇ ਜੀਆਂ ਦਾ ਆਸਰਾ ਹੈ ।
हे परमेश्वर ! तेरा रहस्य एवं आर-पार कोई नहीं पा सकता, कौन विचार कर सकता है। तू जगत पिता है, सबके प्राणों का आसरा है।
O Lord, You have no end or limitation. Who can contemplate You? You are the Father of the world, the Support of all life.
Guru Arjan Dev ji / / Savaiye Mukhbak (M: 5) / Guru Granth Sahib ji - Ang 1385
ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥
जनु नानकु भगतु दरि तुलि ब्रहम समसरि एक जीह किआ बखानै ॥
Janu naanaku bhagatu dari tuli brham samasari ek jeeh kiaa bakhaanai ||
(ਹਰੀ ਦਾ) ਭਗਤ ਸੇਵਕ (ਗੁਰੂ) ਨਾਨਕ (ਹਰੀ ਦੇ) ਦਰ ਤੇ ਪਰਵਾਨ (ਹੋਇਆ ਹੈ) ਤੇ ਹਰੀ ਵਰਗਾ ਹੈ । (ਮੇਰੀ) ਇਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਥਨ ਕਰ ਸਕਦੀ ਹੈ?
गुरु नानक फुरमाते हैं कि हे प्रभु ! तेरे दर पर मान्य ब्रह्म-रूप हो चुके भक्त का एक जीभ से कैसे बखान कर सकता हूँ।
Your devotees are at Your Door, O God - they are just like You. How can servant Nanak describe them with only one tongue?
Guru Arjan Dev ji / / Savaiye Mukhbak (M: 5) / Guru Granth Sahib ji - Ang 1385
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੧॥
हां कि बलि बलि बलि बलि सद बलिहारि ॥१॥
Haan ki bali bali bali bali sad balihaari ||1||
ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ ॥੧॥
हाँ, मैं केवल उस पर सदैव कुर्बान जाता हूँ॥१॥
I am a sacrifice, a sacrifice, a sacrifice, a sacrifice, forever a sacrifice to them. ||1||
Guru Arjan Dev ji / / Savaiye Mukhbak (M: 5) / Guru Granth Sahib ji - Ang 1385
ਅੰਮ੍ਰਿਤ ਪ੍ਰਵਾਹ ਸਰਿ ਅਤੁਲ ਭੰਡਾਰ ਭਰਿ ਪਰੈ ਹੀ ਤੇ ਪਰੈ ਅਪਰ ਅਪਾਰ ਪਰਿ ॥
अम्रित प्रवाह सरि अतुल भंडार भरि परै ही ते परै अपर अपार परि ॥
Ammmrit prvaah sari atul bhanddaar bhari parai hee te parai apar apaar pari ||
(ਹੇ ਅਕਾਲ ਪੁਰਖ!) (ਤੈਥੋਂ) ਅੰਮ੍ਰਿਤ ਦੇ ਪ੍ਰਵਾਹ ਚੱਲ ਰਹੇ ਹਨ, ਤੇਰੇ ਨਾਹ ਤੁਲ ਸਕਣ ਵਾਲੇ ਖ਼ਜ਼ਾਨੇ ਭਰੇ ਪਏ ਹਨ; ਤੂੰ ਪਰੇ ਤੋਂ ਪਰੇ ਹੈਂ ਅਤੇ ਬੇਅੰਤ ਹੈਂ ।
तेरे यहाँ अमृत का प्रवाह चल रहा है, जितने तेरे भण्डार भरे हुए हैं, उनकी भी तुलना नहीं की जा सकती। तू परे से परे, बेअंत है।
Streams of Ambrosial Nectar flow; Your Treasures are unweighable and overflowing in abundance. You are the Farthest of the far, Infinite and Incomparably Beautiful.
Guru Arjan Dev ji / / Savaiye Mukhbak (M: 5) / Guru Granth Sahib ji - Ang 1385
ਆਪੁਨੋ ਭਾਵਨੁ ਕਰਿ ਮੰਤ੍ਰਿ ਨ ਦੂਸਰੋ ਧਰਿ ਓਪਤਿ ਪਰਲੌ ਏਕੈ ਨਿਮਖ ਤੁ ਘਰਿ ॥
आपुनो भावनु करि मंत्रि न दूसरो धरि ओपति परलौ एकै निमख तु घरि ॥
Aapuno bhaavanu kari manttri na doosaro dhari opati paralau ekai nimakh tu ghari ||
ਤੂੰ ਆਪਣੀ ਮਰਜ਼ੀ ਕਰਦਾ ਹੈਂ; ਕਿਸੇ ਹੋਰ ਨੂੰ ਆਪਣੀ ਸਲਾਹ ਵਿਚ ਨਹੀਂ ਲਿਆਉਂਦਾ, (ਭਾਵ, ਤੂੰ ਕਿਸੇ ਹੋਰ ਨਾਲ ਸਲਾਹ ਨਹੀਂ ਕਰਦਾ) ਤੇਰੇ ਘਰ ਵਿਚ (ਭਾਵ, ਤੇਰੇ ਹੁਕਮ ਵਿਚ) ਜਗਤ ਦੀ ਪੈਦਾਇਸ਼ ਤੇ ਅੰਤ ਅੱਖ ਦੇ ਇਕ ਫੋਰ ਵਿਚ ਹੋ ਜਾਂਦੇ ਹਨ ।
तू सब अपनी मर्जी से करता है, किसी से सलाह-मशविरा नहीं करता। तेरे हुक्म से एक पल में सृष्टि की उत्पति एवं प्रलय हो जाती है।
You do whatever You please; You do not take advice from anyone else. In Your Home, creation and destruction happen in an instant.
Guru Arjan Dev ji / / Savaiye Mukhbak (M: 5) / Guru Granth Sahib ji - Ang 1385
ਆਨ ਨਾਹੀ ਸਮਸਰਿ ਉਜੀਆਰੋ ਨਿਰਮਰਿ ਕੋਟਿ ਪਰਾਛਤ ਜਾਹਿ ਨਾਮ ਲੀਏ ਹਰਿ ਹਰਿ ॥
आन नाही समसरि उजीआरो निरमरि कोटि पराछत जाहि नाम लीए हरि हरि ॥
Aan naahee samasari ujeeaaro niramari koti paraachhat jaahi naam leee hari hari ||
ਕੋਈ ਹੋਰ ਹਰੀ ਵਰਗਾ ਨਹੀਂ ਹੈ; ਉਸ ਦਾ ਨਿਰਮਲ ਚਾਨਣਾ ਹੈ; ਉਸ ਹਰੀ ਦਾ ਨਾਮ ਲਿਆਂ ਕਰੋੜਾਂ ਪਾਪ ਦੂਰ ਹੋ ਜਾਂਦੇ ਹਨ ।
तेरे बराबर कोई नहीं, तू निर्मल है, ज्ञान का उजाला है, तेरा नाम जपने से तो करोड़ों पाप दूर हो जाते हैं।
No one else is equal to You; Your Light is Immaculate and Pure. Millions of sins are washed away, chanting Your Name, Har, Har.
Guru Arjan Dev ji / / Savaiye Mukhbak (M: 5) / Guru Granth Sahib ji - Ang 1385
ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥
जनु नानकु भगतु दरि तुलि ब्रहम समसरि एक जीह किआ बखानै ॥
Janu naanaku bhagatu dari tuli brham samasari ek jeeh kiaa bakhaanai ||
ਹਰੀ ਦਾ ਭਗਤ ਦਾਸ (ਗੁਰੂ) ਨਾਨਕ (ਹਰੀ ਦੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ ਹਰੀ ਵਰਗਾ ਹੈ । (ਮੇਰੀ) ਇਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਹਿ ਸਕਦੀ ਹੈ?
गुरु नानक कथन करते हैं कि ईश्वर का भक्त जो उसी का रूप हो गया है, एक जीभ से उसकी क्या महिमा की जाए,
Your devotees are at Your Door, God - they are just like You. How can servant Nanak describe them with only one tongue?
Guru Arjan Dev ji / / Savaiye Mukhbak (M: 5) / Guru Granth Sahib ji - Ang 1385
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੨॥
हां कि बलि बलि बलि बलि सद बलिहारि ॥२॥
Haan ki bali bali bali bali sad balihaari ||2||
ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ ॥੨॥
हाँ, मैं केवल उस पर सदैव कुर्बान जाता हूँ॥२॥
I am a sacrifice, a sacrifice, a sacrifice, a sacrifice, forever a sacrifice to them. ||2||
Guru Arjan Dev ji / / Savaiye Mukhbak (M: 5) / Guru Granth Sahib ji - Ang 1385
ਸਗਲ ਭਵਨ ਧਾਰੇ ਏਕ ਥੇਂ ਕੀਏ ਬਿਸਥਾਰੇ ਪੂਰਿ ਰਹਿਓ ਸ੍ਰਬ ਮਹਿ ਆਪਿ ਹੈ ਨਿਰਾਰੇ ॥
सगल भवन धारे एक थें कीए बिसथारे पूरि रहिओ स्रब महि आपि है निरारे ॥
Sagal bhavan dhaare ek then keee bisathaare poori rahio srb mahi aapi hai niraare ||
ਉਸ ਹਰੀ ਨੇ ਸਾਰੇ ਲੋਕ ਬਣਾਏ ਹਨ; ਇਕ ਆਪਣੇ ਆਪ ਤੋਂ ਹੀ (ਇਹ ਸੰਸਾਰ ਦਾ) ਖਿਲਾਰਾ ਕੀਤਾ ਹੈ; ਆਪ ਸਭ ਵਿਚ ਵਿਆਪਕ ਹੈ (ਅਤੇ ਫਿਰ) ਹੈ (ਭੀ) ਨਿਰਲੇਪ ।
ईश्वर ने समूचे लोक धारण किए हुए हैं, एक उसी से जगत का प्रसार हुआ है, वह सर्वव्यापक है और स्वयं ही अलिप्त है।
You established all the worlds from within Yourself, and extended them outward. You are All-pervading amongst all, and yet You Yourself remain detached.
Guru Arjan Dev ji / / Savaiye Mukhbak (M: 5) / Guru Granth Sahib ji - Ang 1385
ਹਰਿ ਗੁਨ ਨਾਹੀ ਅੰਤ ਪਾਰੇ ਜੀਅ ਜੰਤ ਸਭਿ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ॥
हरि गुन नाही अंत पारे जीअ जंत सभि थारे सगल को दाता एकै अलख मुरारे ॥
Hari gun naahee antt paare jeea jantt sabhi thaare sagal ko daataa ekai alakh muraare ||
ਹੇ ਬੇਅੰਤ ਹਰੀ! ਤੇਰੇ ਗੁਣਾਂ ਦਾ ਅੰਤ ਤੇ ਪਾਰ ਨਹੀਂ (ਪੈ ਸਕਦਾ); ਸਾਰੇ ਜੀਅ ਜੰਤ ਤੇਰੇ ਹੀ ਹਨ, ਤੂੰ ਇਕ ਆਪ ਹੀ ਸਭ ਦਾ ਦਾਤਾ ਹੈਂ । ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ।
ईश्वर की महिमा या कोई अन्त नहीं, संसार के सब जीव उसी के हैं, केवल वही सब को देने वाला है, वह दुष्टदमन है, अदृष्ट है।
O Lord, there is no end or limit to Your Glorious Virtues; all beings and creatures are Yours. You are the Giver of all, the One Invisible Lord.
Guru Arjan Dev ji / / Savaiye Mukhbak (M: 5) / Guru Granth Sahib ji - Ang 1385