Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਆਇਆ ਗਇਆ ਮੁਇਆ ਨਾਉ ॥
आइआ गइआ मुइआ नाउ ॥
Aaiaa gaiaa muiaa naau ||
ਜੀਵ ਜਗਤ ਵਿਚ ਆਇਆ ਤੇ ਤੁਰ ਗਿਆ, (ਜਗਤ ਵਿਚ ਉਸ ਦਾ) ਨਾਮ ਭੀ ਭੁੱਲ ਗਿਆ,
वह इस संसार में आया था और चला गया है और उसका नाम भी मर मिट गया है।
He came and he went, and now, even his name has died.
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਪਿਛੈ ਪਤਲਿ ਸਦਿਹੁ ਕਾਵ ॥
पिछै पतलि सदिहु काव ॥
Pichhai patali sadihu kaav ||
(ਉਸ ਦੇ ਮਰਨ) ਪਿਛੋਂ ਪੱਤਰਾਂ ਉਤੇ (ਪਿੰਡ ਭਰਾ ਕੇ) ਕਾਂਵਾਂ ਨੂੰ ਹੀ ਸੱਦੀਦਾ ਹੈ (ਉਸ ਜੀਵ ਨੂੰ ਕੁਝ ਨਹੀਂ ਅੱਪੜਦਾ) ।
उसके उपरांत पत्तलों पर भोजन दिया जाता है और कौए बुलाए जाते हैं अर्थात् श्राद्ध किए जाते हैं।
After he left, food was offered on leaves, and the birds were called to come and eat.
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਨਾਨਕ ਮਨਮੁਖਿ ਅੰਧੁ ਪਿਆਰੁ ॥
नानक मनमुखि अंधु पिआरु ॥
Naanak manamukhi anddhu piaaru ||
ਹੇ ਨਾਨਕ! ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ (ਜਗਤ ਨਾਲ) ਪਿਆਰ ਅੰਨ੍ਹਿਆਂ ਵਾਲਾ ਪਿਆਰ ਹੈ,
हे नानक ! स्वेच्छाचारी जीव का जगत् से मोह ज्ञानहीनों वाला है।
O Nanak, the self-willed manmukhs love the darkness.
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਬਾਝੁ ਗੁਰੂ ਡੁਬਾ ਸੰਸਾਰੁ ॥੨॥
बाझु गुरू डुबा संसारु ॥२॥
Baajhu guroo dubaa sanssaaru ||2||
ਗੁਰੂ (ਦੀ ਸਰਣ ਆਉਣ) ਤੋਂ ਬਿਨਾ ਜਗਤ (ਇਸ 'ਅੰਧ ਪਿਆਰ' ਵਿਚ) ਡੁੱਬ ਰਿਹਾ ਹੈ ॥੨॥
गुरु के बिना सारा जगत् ही भवसागर में डूब रहा है॥ २ ॥
Without the Guru, the world is drowning. ||2||
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਮਃ ੧ ॥
मः १ ॥
M:h 1 ||
महला १॥
First Mehl:
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥
दस बालतणि बीस रवणि तीसा का सुंदरु कहावै ॥
Das baalata(nn)i bees rava(nn)i teesaa kaa sunddaru kahaavai ||
ਦਸਾਂ ਸਾਲਾਂ ਦਾ (ਜੀਵ) ਬਾਲਪਨ ਵਿਚ (ਹੁੰਦਾ ਹੈ) ਵੀਹਾਂ ਵਰ੍ਹਿਆਂ ਦਾ ਹੋ ਕੇ ਕਾਮ-ਚੇਸ਼ਟਾ ਵਾਲੀ ਅਵਸਥਾ ਵਿਚ (ਅੱਪੜਦਾ ਹੈ), ਤੀਹਾਂ ਸਾਲਾਂ ਦਾ ਹੋ ਕੇ ਸੋਹਣਾ ਅਖਵਾਂਦਾ ਹੈ ।
मनुष्य के दस वर्ष बचपन में बीत जाते हैं। बीस वर्ष का युवक और तीस वर्ष का सुन्दर कहा जाता है।
At the age of ten, he is a child; at twenty, a youth, and at thirty, he is called handsome.
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ ॥
चालीसी पुरु होइ पचासी पगु खिसै सठी के बोढेपा आवै ॥
Chaaleesee puru hoi pachaasee pagu khisai sathee ke bodhepaa aavai ||
ਚਾਲੀ ਸਾਲਾਂ ਦੀ ਉਮਰੇ ਭਰ-ਜੁਆਨ ਹੁੰਦਾ ਹੈ, ਪੰਜਾਹ ਤੇ ਅੱਪੜ ਕੇ ਪੈਰ (ਜੁਆਨੀ ਤੋਂ ਹਿਠਾਂਹ) ਖਿਸਕਣ ਲੱਗ ਪੈਂਦਾ ਹੈ, ਸੱਠ ਸਾਲਾਂ ਤੇ ਬੁਢੇਪਾ ਆ ਜਾਂਦਾ ਹੈ ।
चालीस पर वह पूर्ण होता है। पचास वर्ष में उसके पग पीछे मुड़ जाते हैं और साठ वर्ष में वृद्धावस्था आ जाती है।
At forty, he is full of life; at fifty, his foot slips, and at sixty, old age is upon him.
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ ॥
सतरि का मतिहीणु असीहां का विउहारु न पावै ॥
Satari kaa matihee(nn)u aseehaan kaa viuhaaru na paavai ||
ਸੱਤਰ ਸਾਲਾਂ ਦਾ ਜੀਵ ਅਕਲੋਂ ਹੀਣਾ ਹੋਣ ਲੱਗ ਜਾਂਦਾ ਹੈ, ਤੇ ਅੱਸੀ ਸਾਲਾਂ ਦਾ ਕੰਮ ਕਾਰ ਜੋਗਾ ਨਹੀਂ ਰਹਿੰਦਾ ।
सत्तर वर्ष में उसकी बुद्धि भ्रष्ट हो जाती है और अस्सी वर्ष की आयु में वह अपने कार्य नहीं कर सकता।
At seventy, he loses his intellect, and at eighty, he cannot perform his duties.
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ ॥
नवै का सिहजासणी मूलि न जाणै अप बलु ॥
Navai kaa sihajaasa(nn)ee mooli na jaa(nn)ai ap balu ||
ਨੱਵੇ ਸਾਲ ਦਾ ਮੰਜੇ ਤੋਂ ਹੀ ਨਹੀਂ ਹਿੱਲ ਸਕਦਾ, ਆਪਣਾ ਆਪ ਭੀ ਸੰਭਾਲ ਨਹੀਂ ਸਕਦਾ ।
नब्बे वर्ष में उसका आसन बिस्तर पर होता है और क्षीण होने के कारण वह बिल्कुल नहीं समझता कि शक्ति क्या है?
At ninety, he lies in his bed, and he cannot understand his weakness.
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥੩॥
ढंढोलिमु ढूढिमु डिठु मै नानक जगु धूए का धवलहरु ॥३॥
Dhanddholimu dhoodhimu dithu mai naanak jagu dhooe kaa dhavalaharu ||3||
ਹੇ ਨਾਨਕ! ਮੈਂ ਢੂੰਢਿਆ ਹੈ, ਭਾਲਿਆ ਹੈ, ਵੇਖਿਆ ਹੈ, ਇਹ ਜਗਤ ਚਿੱਟਾ ਪਲਸਤਰੀ ਮੰਦਰ ਹੈ (ਭਾਵ, ਵੇਖਣ ਨੂੰ ਸੋਹਣਾ ਹੈ) ਪਰ ਹੈ ਧੂਏਂ ਦਾ (ਭਾਵ, ਸਦਾ ਰਹਿਣ ਵਾਲਾ ਨਹੀਂ) ॥੩॥
खोज-तलाश करके मैंने देख लिया है, हे नानक ! यह संसार धुएँ का क्षणभंगुर महल है॥ ३॥
After seeking and searching for such a long time, O Nanak, I have seen that the world is just a mansion of smoke. ||3||
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਪਉੜੀ ॥
पउड़ी ॥
Pau(rr)ee ||
पउड़ी ॥
Pauree:
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ ॥
तूं करता पुरखु अगमु है आपि स्रिसटि उपाती ॥
Toonn karataa purakhu agammu hai aapi srisati upaatee ||
ਹੇ (ਪ੍ਰਭੂ!) ਤੂੰ ਸਿਰਜਣਹਾਰ ਹੈਂ, ਸਭ ਵਿਚ ਮੌਜੂਦ ਹੈਂ, (ਫਿਰ ਭੀ) ਤੇਰੇ ਤੀਕ ਕਿਸੇ ਦੀ ਪਹੁੰਚ ਨਹੀਂ ਹੈ, ਤੂੰ ਆਪ (ਸਾਰੀ) ਸ੍ਰਿਸ਼ਟੀ ਉਪਾਈ ਹੈ ।
हे कर्ता प्रभु ! तू सर्वशक्तिमान एवं अगम्य है। तूने स्वयं सृष्टि की रचना की है।
You, O Creator Lord, are Unfathomable. You Yourself created the Universe,
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ ॥
रंग परंग उपारजना बहु बहु बिधि भाती ॥
Rangg parangg upaarajanaa bahu bahu bidhi bhaatee ||
(ਇਹ ਰਚਨਾ) ਤੂੰ ਕਈ ਰੰਗਾਂ ਦੀ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ ।
तूने अनेक प्रकार के रंग तथा विविध प्रकार के पक्षियों के रंग-बिरंगे पंख उपजाए हैं।
Its colors, qualities and varieties, in so many ways and forms.
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ ॥
तूं जाणहि जिनि उपाईऐ सभु खेलु तुमाती ॥
Toonn jaa(nn)ahi jini upaaeeai sabhu khelu tumaatee ||
(ਜਗਤ ਦਾ ਇਹ) ਸਾਰਾ ਤਮਾਸ਼ਾ ਤੇਰਾ ਹੀ (ਬਣਾਇਆ ਹੋਇਆ) ਹੈ, (ਇਸ ਤਮਾਸ਼ੇ ਦੇ ਭੇਤ ਨੂੰ) ਤੂੰ ਆਪ ਹੀ ਜਾਣਦਾ ਹੈਂ, (ਜਿਸ ਨੇ ਖੇਲ ਬਣਾਇਆ ਹੋਇਆ ਹੈ) ।
तू ही जिसने यह सृष्टि-रचना की है, इस भेद को जानता है कि क्यों रचना की है। यह जगत् तेरी एक लीला है।
You created it, and You alone understand it. It is all Your Play.
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਇਕਿ ਆਵਹਿ ਇਕਿ ਜਾਹਿ ਉਠਿ ਬਿਨੁ ਨਾਵੈ ਮਰਿ ਜਾਤੀ ॥
इकि आवहि इकि जाहि उठि बिनु नावै मरि जाती ॥
Iki aavahi iki jaahi uthi binu naavai mari jaatee ||
(ਇਸ ਤਮਾਸ਼ੇ ਵਿਚ) ਕਈ ਜੀਵ ਆ ਰਹੇ ਹਨ, ਕਈ (ਤਮਾਸ਼ਾ ਵੇਖ ਕੇ) ਤੁਰੇ ਜਾ ਰਹੇ ਹਨ, (ਪਰ ਜੋ) 'ਨਾਮ' ਤੋਂ ਸੱਖਣੇ ਹਨ ਉਹ ਮਰ ਕੇ (ਭਾਵ, ਦੁਖੀ ਹੋ ਕੇ) ਜਾਂਦੇ ਹਨ ।
कई प्राणी जन्म लेते हैं और कई संसार त्याग कर चले जाते हैं। नाम सिमरन के बिना सभी नाश हो जाते हैं।
Some come, and some arise and depart; but without the Name, all are bound to die.
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਗੁਰਮੁਖਿ ਰੰਗਿ ਚਲੂਲਿਆ ਰੰਗਿ ਹਰਿ ਰੰਗਿ ਰਾਤੀ ॥
गुरमुखि रंगि चलूलिआ रंगि हरि रंगि राती ॥
Guramukhi ranggi chalooliaa ranggi hari ranggi raatee ||
ਉਹ ਮਨੁੱਖ ਗੁਰੂ ਦੇ ਸਨਮੁਖ ਹਨ ਉਹ (ਪ੍ਰਭੂ ਦੇ) ਪਿਆਰ ਵਿਚ ਗੂੜ੍ਹੇ ਰੰਗੇ ਹੋਏ ਹਨ, ਉਹ ਨਿਰੋਲ ਹਰੀ ਦੇ ਪਿਆਰ ਰੰਗੇ ਹੋਏ ਹਨ ।
गुरमुख सदैव भगवान के प्रेम में गहरे लाल रंग की भाँति मग्न रहते हैं।
The Gurmukhs are imbued with the deep crimson color of the poppy; they are dyed in the color of the Lord's Love.
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਸੋ ਸੇਵਹੁ ਸਤਿ ਨਿਰੰਜਨੋ ਹਰਿ ਪੁਰਖੁ ਬਿਧਾਤੀ ॥
सो सेवहु सति निरंजनो हरि पुरखु बिधाती ॥
So sevahu sati niranjjano hari purakhu bidhaatee ||
(ਹੇ ਭਾਈ!) ਜੋ ਪ੍ਰਭੂ ਸਭ ਵਿਚ ਵਿਆਪਕ (ਪੁਰਖ) ਹੈ, ਜਗਤ ਦਾ ਰਚਨ ਵਾਲਾ ਹੈ, ਸਦਾ-ਥਿਰ ਰਹਿਣ ਵਾਲਾ ਹੈ ਤੇ ਮਾਇਆ ਤੋਂ ਰਹਿਤ ਹੈ, ਉਸ ਨੂੰ ਸਿਮਰੋ ।
उस सदैव सत्य एवं निरंजन प्रभु की सेवा करो जो हम सबका विधाता है।
So serve the True and Pure Lord, the Supremely Powerful Architect of Destiny.
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਤੂੰ ਆਪੇ ਆਪਿ ਸੁਜਾਣੁ ਹੈ ਵਡ ਪੁਰਖੁ ਵਡਾਤੀ ॥
तूं आपे आपि सुजाणु है वड पुरखु वडाती ॥
Toonn aape aapi sujaa(nn)u hai vad purakhu vadaatee ||
ਹੇ ਪ੍ਰਭੂ! ਤੂੰ ਸਭ ਤੋਂ ਵੱਡੀ ਹਸਤੀ ਵਾਲਾ ਹੈਂ, ਤੂੰ ਆਪ ਹੀ ਸਭ ਕੁਝ ਜਾਣਨ ਵਾਲਾ ਹੈਂ;
हे प्रभु ! तू स्वयं चतुर है और जगत् में सबसे बड़ा महापुरुष है।
You Yourself are All-knowing. O Lord, You are the Greatest of the Great!
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਜੋ ਮਨਿ ਚਿਤਿ ਤੁਧੁ ਧਿਆਇਦੇ ਮੇਰੇ ਸਚਿਆ ਬਲਿ ਬਲਿ ਹਉ ਤਿਨ ਜਾਤੀ ॥੧॥
जो मनि चिति तुधु धिआइदे मेरे सचिआ बलि बलि हउ तिन जाती ॥१॥
Jo mani chiti tudhu dhiaaide mere sachiaa bali bali hau tin jaatee ||1||
ਹੇ ਮੇਰੇ ਸੱਚੇ (ਸਾਹਿਬ!) ਜੋ ਤੈਨੂੰ ਮਨ ਲਾ ਕੇ ਚਿੱਤ ਲਾ ਕੇ ਸਿਮਰਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ ॥੧॥
हे मेरे सत्य परमेश्वर ! मैं उन पर तन-मन से न्यौछावर हूँ जो एकाग्रचित होकर तेरा ध्यान करते रहते हैं॥ १ ॥
O my True Lord, I am a sacrifice, a humble sacrifice, to those who meditate on You within their conscious mind. ||1||
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਸਲੋਕ ਮਃ ੧ ॥
सलोक मः १ ॥
Salok M: 1 ||
श्लोक महला १॥
Shalok, First Mehl:
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਜੀਉ ਪਾਇ ਤਨੁ ਸਾਜਿਆ ਰਖਿਆ ਬਣਤ ਬਣਾਇ ॥
जीउ पाइ तनु साजिआ रखिआ बणत बणाइ ॥
Jeeu paai tanu saajiaa rakhiaa ba(nn)at ba(nn)aai ||
(ਪ੍ਰਭੂ ਨੇ) ਜਿੰਦ ਪਾ ਕੇ (ਮਨੁੱਖ ਦਾ) ਸਰੀਰ ਬਣਾਇਆ ਹੈ, (ਕਿਆ ਸੋਹਣੀ) ਘਾੜਤ ਘੜ ਕੇ ਰੱਖੀ ਹੈ ।
भगवान ने पंचभूतक तन की रचना करके उसमें प्राण कला प्रदान की है और इसकी रक्षा का प्रबंध किया है।
He placed the soul in the body which He had fashioned. He protects the Creation which He has created.
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਅਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤਿ ਸਮਾਇ ॥
अखी देखै जिहवा बोलै कंनी सुरति समाइ ॥
Akhee dekhai jihavaa bolai kannee surati samaai ||
ਅੱਖਾਂ ਨਾਲ ਇਹ ਵੇਖਦਾ ਹੈ, ਜੀਭ ਨਾਲ ਬੋਲਦਾ ਹੈ, (ਇਸ ਦੇ) ਕੰਨਾਂ ਵਿਚ ਸੁਣਨ ਦੀ ਸੱਤਿਆ ਮੌਜੂਦ ਹੈ,
मनुष्य अपने नेत्रों से देखता है, और जिव्हा से बोलता है। इसके कानों में सुनने की शक्ति समाई हुई है।
With their eyes, they see, and with their tongues, they speak; with their ears, they bring the mind to awareness.
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਪੈਰੀ ਚਲੈ ਹਥੀ ਕਰਣਾ ਦਿਤਾ ਪੈਨੈ ਖਾਇ ॥
पैरी चलै हथी करणा दिता पैनै खाइ ॥
Pairee chalai hathee kara(nn)aa ditaa painai khaai ||
ਪੈਰਾਂ ਨਾਲ ਤੁਰਦਾ ਹੈ, ਹੱਥਾਂ ਨਾਲ (ਕੰਮ) ਕਰਦਾ ਹੈ, ਤੇ (ਪ੍ਰਭੂ ਦਾ) ਦਿੱਤਾ ਖਾਂਦਾ ਪਹਿਨਦਾ ਹੈ ।
वह पैरों से चलता है, हाथों से कार्य करता है और जो कुछ उसे मिलता है, उसको पहनता एवं सेवन करता है।
With their feet, they walk, and with their hands, they work; they wear and eat whatever is given.
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਅੰਧਾ ਅੰਧੁ ਕਮਾਇ ॥
जिनि रचि रचिआ तिसहि न जाणै अंधा अंधु कमाइ ॥
Jini rachi rachiaa tisahi na jaa(nn)ai anddhaa anddhu kamaai ||
ਪਰ, ਜਿਸ (ਪ੍ਰਭੂ) ਨੇ (ਇਸ ਦੇ ਸਰੀਰ ਨੂੰ) ਬਣਾਇਆ ਸੁਆਰਿਆ ਹੈ, ਉਸ ਨੂੰ ਇਹ ਪਛਾਣਦਾ (ਭੀ) ਨਹੀਂ, ਅੰਨ੍ਹਾ ਮਨੁੱਖ (ਭਾਵ, ਆਤਮਕ ਜੀਵਨ ਵਲੋਂ ਬੇ-ਸਮਝ) ਅੰਨ੍ਹਿਆਂ ਵਾਲਾ ਕੰਮ ਕਰਦਾ ਹੈ (ਭਾਵ, ਔਝੜੇ ਪਿਆ ਭਟਕਦਾ ਹੈ) ।
लेकिन बड़े दुःख की बात है कि जिस परमात्मा ने मानव की रचना की है, उसे यह जानता ही नहीं। अंधा मनुष्य ज्ञानहीन होने के कारण बुरे कर्म करताहै।
They do not know the One who created the Creation. The blind fools do their dark deeds.
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ ॥
जा भजै ता ठीकरु होवै घाड़त घड़ी न जाइ ॥
Jaa bhajai taa theekaru hovai ghaa(rr)at gha(rr)ee na jaai ||
ਜਦੋਂ (ਇਹ ਸਰੀਰ-ਰੂਪ ਭਾਂਡਾ) ਟੁੱਟ ਜਾਂਦਾ ਹੈ, ਤਾਂ (ਇਹ ਤਾਂ) ਠੀਕਰਾ ਹੋ ਜਾਂਦਾ ਹੈ (ਭਾਵ, ਕਿਸੇ ਕੰਮ ਦਾ ਨਹੀਂ ਰਹਿ ਜਾਂਦਾ) ਤੇ ਮੁੜ ਇਹ (ਸਰੀਰਕ) ਬਣਤਰ ਬਣ ਭੀ ਨਹੀਂ ਸਕਦੀ ।
जब मनुष्य का शरीर रूपी घड़ा टूटता है तो वह टुकड़े-टुकड़े हो जाता है और इसकी बनावट पुनः नहीं की जा सकती।
When the pitcher of the body breaks and shatters into pieces, it cannot be re-created again.
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਨਾਨਕ ਗੁਰ ਬਿਨੁ ਨਾਹਿ ਪਤਿ ਪਤਿ ਵਿਣੁ ਪਾਰਿ ਨ ਪਾਇ ॥੧॥
नानक गुर बिनु नाहि पति पति विणु पारि न पाइ ॥१॥
Naanak gur binu naahi pati pati vi(nn)u paari na paai ||1||
ਹੇ ਨਾਨਕ! (ਅੰਨ੍ਹਾ ਮਨੁੱਖ) ਗੁਰੂ (ਦੀ ਸਰਨ) ਤੋਂ ਬਿਨਾ ਬਖ਼ਸ਼ਸ਼ ਤੋਂ ਵਾਂਜਿਆ ਰਹਿੰਦਾ ਹੈ, ਤੇ ਪ੍ਰਭੂ ਦੀ ਮਿਹਰ ਤੋਂ ਬਿਨਾ (ਇਸ ਔਝੜ ਵਿਚੋਂ) ਪਾਰ ਨਹੀਂ ਲੰਘ ਸਕਦਾ ॥੧॥
हे नानक ! गुरु के बिना मान-सम्मान नहीं मिलता और इस मान-सम्मान के अलावा मनुष्य संसार से पार नहीं हो सकता ॥ १॥
O Nanak, without the Guru, there is no honor; without honor, no one is carried across. ||1||
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਮਃ ੨ ॥
मः २ ॥
M:h 2 ||
महला २ ॥
Second Mehl:
Guru Angad Dev ji / Raag Majh / Vaar Majh ki (M: 1) / Guru Granth Sahib ji - Ang 138
ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ ॥
देंदे थावहु दिता चंगा मनमुखि ऐसा जाणीऐ ॥
Dende thaavahu ditaa changgaa manamukhi aisaa jaa(nn)eeai ||
ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਇਹੋ ਜਿਹਾ ਸਮਝ ਲਵੋ (ਕਿ ਉਸ ਨੂੰ) ਦੇਣ ਵਾਲੇ (ਪਰਮਾਤਮਾ) ਨਾਲੋਂ (ਉਸ ਦਾ) ਦਿੱਤਾ ਹੋਇਆ (ਪਦਾਰਥ) ਚੰਗਾ ਲੱਗਦਾ ਹੈ ।
मनमुख ऐसा समझता है कि देने वाले प्रभु से उसकी दी हुई वस्तु उत्तम है।
They prefer the gift, instead of the Giver; such is the way of the self-willed manmukhs.
Guru Angad Dev ji / Raag Majh / Vaar Majh ki (M: 1) / Guru Granth Sahib ji - Ang 138
ਸੁਰਤਿ ਮਤਿ ਚਤੁਰਾਈ ਤਾ ਕੀ ਕਿਆ ਕਰਿ ਆਖਿ ਵਖਾਣੀਐ ॥
सुरति मति चतुराई ता की किआ करि आखि वखाणीऐ ॥
Surati mati chaturaaee taa kee kiaa kari aakhi vakhaa(nn)eeai ||
ਉਸ ਮਨੁੱਖ ਦੀ ਸੂਝ, ਅਕਲ ਤੇ ਸਿਆਣਪ (ਅਜੇਹੀ ਨੀਵੀਂ ਹੈ ਕਿ) ਲਫ਼ਜ਼ਾਂ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ ਹੈ ।
उसकी बुद्धिमत्ता, समझ एवं चतुरता बारे क्या कथन किया जाए ?
What can anyone say about their intelligence, their understanding or their cleverness?
Guru Angad Dev ji / Raag Majh / Vaar Majh ki (M: 1) / Guru Granth Sahib ji - Ang 138
ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ ॥
अंतरि बहि कै करम कमावै सो चहु कुंडी जाणीऐ ॥
Anttari bahi kai karam kamaavai so chahu kunddee jaa(nn)eeai ||
(ਉਹ ਆਪਣੇ ਵਲੋਂ) ਲੁਕ ਕੇ (ਮੰਦੇ) ਕੰਮ ਕਰਦਾ ਹੈ, (ਪਰ ਜੋ ਕੁਝ ਉਹ ਕਰਦਾ ਹੈ) ਉਹ ਹਰ ਥਾਂ ਨਸ਼ਰ ਹੋ ਜਾਂਦਾ ਹੈ ।
चाहे वह अपने घर में बैठकर छिपकर दुष्कर्म करता है परन्तु फिर भी चारों दिशाओं में लोगों को इनका पता लग जाता है।
The deeds which one commits, while sitting in one's own home, are known far and wide, in the four directions.
Guru Angad Dev ji / Raag Majh / Vaar Majh ki (M: 1) / Guru Granth Sahib ji - Ang 138
ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥
जो धरमु कमावै तिसु धरम नाउ होवै पापि कमाणै पापी जाणीऐ ॥
Jo dharamu kamaavai tisu dharam naau hovai paapi kamaa(nn)ai paapee jaa(nn)eeai ||
(ਕੁਦਰਤ ਦਾ ਨੇਮ ਹੀ ਐਸਾ ਹੈ ਕਿ) ਜੋ ਮਨੁੱਖ ਭਲਾ ਕੰਮ ਕਰਦਾ ਹੈ, ਉਸਦਾ ਨਾਮ 'ਧਰਮੀ' ਪੈ ਜਾਂਦਾ ਹੈ, ਮੰਦੇ ਕੰਮ ਕੀਤਿਆਂ ਮਨੁੱਖ ਮੰਦਾ ਹੀ ਸਮਝਿਆ ਜਾਂਦਾ ਹੈ ।
जो व्यक्ति धर्म करता है, उसका नाम धर्मात्मा हो जाता है और जो पाप करता है, वह पापी जाना जाता है।
One who lives righteously is known as righteous; one who commits sins is known as a sinner.
Guru Angad Dev ji / Raag Majh / Vaar Majh ki (M: 1) / Guru Granth Sahib ji - Ang 138
ਤੂੰ ਆਪੇ ਖੇਲ ਕਰਹਿ ਸਭਿ ਕਰਤੇ ਕਿਆ ਦੂਜਾ ਆਖਿ ਵਖਾਣੀਐ ॥
तूं आपे खेल करहि सभि करते किआ दूजा आखि वखाणीऐ ॥
Toonn aape khel karahi sabhi karate kiaa doojaa aakhi vakhaa(nn)eeai ||
(ਪਰ ਮੰਦਾ ਕਿਸ ਨੂੰ ਆਖੀਏ?) (ਹੇ ਪ੍ਰਭੂ!) ਸਾਰੇ ਕੌਤਕ ਤੂੰ ਆਪ ਹੀ ਕਰ ਰਿਹਾ ਹੈਂ । ਤੈਥੋਂ ਵੱਖਰਾ ਹੋਰ ਕੇਹੜਾ ਦੱਸੀਏ?
हे सृजनहार प्रभु ! तुम स्वयं ही समस्त लीलाएँ रचते हो। किसी अन्य की क्यों बात एवं कथा करें?
You Yourself enact the entire play, O Creator. Why should we speak of any other?
Guru Angad Dev ji / Raag Majh / Vaar Majh ki (M: 1) / Guru Granth Sahib ji - Ang 138
ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ ਵਿਣੁ ਜੋਤੀ ਕੋਈ ਕਿਛੁ ਕਰਿਹੁ ਦਿਖਾ ਸਿਆਣੀਐ ॥
जिचरु तेरी जोति तिचरु जोती विचि तूं बोलहि विणु जोती कोई किछु करिहु दिखा सिआणीऐ ॥
Jicharu teree joti ticharu jotee vichi toonn bolahi vi(nn)u jotee koee kichhu karihu dikhaa siaa(nn)eeai ||
(ਜੀਵਾਂ ਦੇ ਅੰਦਰ) ਜਿਤਨਾ ਚਿਰ ਤੇਰੀ ਜੋਤਿ ਮੌਜੂਦ ਹੈ ਉਤਨਾ ਚਿਰ ਉਸ ਜੋਤਿ ਵਿਚ ਤੂੰ (ਆਪ ਹੀ) ਬੋਲਦਾ ਹੈਂ । ਜਦੋਂ ਤੇਰੀ ਜੋਤਿ ਨਿਕਲ ਜਾਏ, ਤਾਂ ਭਲਾ ਕੋਈ ਕੁਝ ਕਰੇ ਤਾਂ ਸਹੀ, ਅਸੀਂ ਪਰਖ ਕੇ ਵੇਖੀਏ, (ਭਾਵ, ਤੇਰੀ ਜੋਤਿ ਤੋਂ ਬਿਨਾ ਕੋਈ ਕੁਝ ਨਹੀਂ ਕਰ ਸਕਦਾ; ਸੋ, ਮਨਸੁਖ ਵਿਚ ਭੀ ਤੇਰੀ ਹੀ ਜੋਤਿ ਹੈ) ।
हे प्रभु ! जब तक तेरी ज्योति मानव शरीर में है, तब तक तुम ज्योतिमान देहि में बोलते हो। यदि कोई प्राणी दिखा दे कि उसने तेरी ज्योति के अलावा कुछ कर लिया है तो मैं उसको बुद्धिमान कहूँगा।
As long as Your Light is within the body, You speak through that Light. Without Your Light, who can do anything? Show me any such cleverness!
Guru Angad Dev ji / Raag Majh / Vaar Majh ki (M: 1) / Guru Granth Sahib ji - Ang 138
ਨਾਨਕ ਗੁਰਮੁਖਿ ਨਦਰੀ ਆਇਆ ਹਰਿ ਇਕੋ ਸੁਘੜੁ ਸੁਜਾਣੀਐ ॥੨॥
नानक गुरमुखि नदरी आइआ हरि इको सुघड़ु सुजाणीऐ ॥२॥
Naanak guramukhi nadaree aaiaa hari iko sugha(rr)u sujaa(nn)eeai ||2||
ਹੇ ਨਾਨਕ! ਗੁਰੂ ਦੀ ਸਰਨ ਆਏ ਮਨੁੱਖ ਨੂੰ (ਹਰ ਥਾਂ) ਇਕੋ ਸਿਆਣਾ ਤੇ ਸੁਜਾਨ ਪ੍ਰਭੂ ਹੀ ਦਿੱਸਦਾ ਹੈ ॥੨॥
हे नानक ! गुरमुख को तो सर्वत्र एक चतुर एवं सर्वज्ञ प्रभु ही दिखाई देता है॥ २॥
O Nanak, the Lord alone is Perfect and All-knowing; He is revealed to the Gurmukh. ||2||
Guru Angad Dev ji / Raag Majh / Vaar Majh ki (M: 1) / Guru Granth Sahib ji - Ang 138
ਪਉੜੀ ॥
पउड़ी ॥
Pau(rr)ee ||
पउड़ी॥
Pauree:
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਧੰਧੈ ਲਾਇਆ ॥
तुधु आपे जगतु उपाइ कै तुधु आपे धंधै लाइआ ॥
Tudhu aape jagatu upaai kai tudhu aape dhanddhai laaiaa ||
(ਹੇ ਪ੍ਰਭੂ!) ਤੂੰ ਆਪ ਹੀ ਜਗਤ ਪੈਦਾ ਕਰ ਕੇ ਤੂੰ ਆਪ ਹੀ (ਇਸ ਨੂੰ) ਜੰਜਾਲ ਵਿਚ ਪਾ ਦਿੱਤਾ ਹੈ ।
प्रभु ! तुमने स्वयं ही जगत् को उत्पन्न किया और तुमने स्वयं ही इसको कामकाज में लगा दिया है।
You Yourself created the world, and You Yourself put it to work.
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਮੋਹ ਠਗਉਲੀ ਪਾਇ ਕੈ ਤੁਧੁ ਆਪਹੁ ਜਗਤੁ ਖੁਆਇਆ ॥
मोह ठगउली पाइ कै तुधु आपहु जगतु खुआइआ ॥
Moh thagaulee paai kai tudhu aapahu jagatu khuaaiaa ||
(ਮਾਇਆ ਦੇ) ਮੋਹ ਦੀ ਠਗ ਬੂਟੀ ਖੁਆ ਕੇ ਤੂੰ ਜਗਤ ਨੂੰ ਆਪਣੇ ਆਪ ਤੋਂ (ਭਾਵ, ਆਪਣੀ ਯਾਦ ਤੋਂ) ਖੁੰਝਾ ਦਿੱਤਾ ਹੈ ।
सांसारिक मोह रूपी नशीली बूटी खाने के लिए देकर तुमने स्वयं ही संसार को कुमार्ग लगा दिया है।
Administering the drug of emotional attachment, You Yourself have led the world astray.
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ ਤਿਹਾਇਆ ॥
तिसना अंदरि अगनि है नह तिपतै भुखा तिहाइआ ॥
Tisanaa anddari agani hai nah tipatai bhukhaa tihaaiaa ||
(ਜਗਤ ਦੇ) ਅੰਦਰ ਤ੍ਰਿਸ਼ਨਾ ਦੀ ਅੱਗ (ਬਲ ਰਹੀ) ਹੈ, (ਇਸ ਵਾਸਤੇ ਇਹ ਮਾਇਆ ਦੀ) ਤ੍ਰਿਹ ਤੇ ਭੁੱਖ ਦਾ ਮਾਰਿਆ ਹੋਇਆ ਰੱਜਦਾ ਨਹੀਂ ਹੈ ।
प्राणी के भीतर तृष्णा की अग्नि विद्यमान है। वह तृप्त नहीं होता और भूखा तथा प्यासा ही रहता है।
The fire of desire is deep within; unsatisfied, people remain hungry and thirsty.
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਸਹਸਾ ਇਹੁ ਸੰਸਾਰੁ ਹੈ ਮਰਿ ਜੰਮੈ ਆਇਆ ਜਾਇਆ ॥
सहसा इहु संसारु है मरि जमै आइआ जाइआ ॥
Sahasaa ihu sanssaaru hai mari jammai aaiaa jaaiaa ||
ਇਹ ਜਗਤ ਹੈ ਹੀ ਤੌਖ਼ਲਾ (ਰੂਪ), (ਇਸ ਤੌਖ਼ਲੇ ਵਿਚ ਪਿਆ ਜੀਵ) ਜੰਮਦਾ ਮਰਦਾ ਤੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।
यह संसार सहसा भूल-भुलैया है। यह मरता, जन्म लेता, आता और जाता रहता है।
This world is an illusion; it dies and it is re-born-it comes and it goes in reincarnation.
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਬਿਨੁ ਸਤਿਗੁਰ ਮੋਹੁ ਨ ਤੁਟਈ ਸਭਿ ਥਕੇ ਕਰਮ ਕਮਾਇਆ ॥
बिनु सतिगुर मोहु न तुटई सभि थके करम कमाइआ ॥
Binu satigur mohu na tutaee sabhi thake karam kamaaiaa ||
(ਮਾਇਆ ਦਾ ਇਹ) ਮੋਹ ਗੁਰੂ (ਦੀ ਸਰਨ) ਤੋਂ ਬਿਨਾ ਟੁੱਟਦਾ ਨਹੀਂ, (ਬਥੇਰੇ ਜੀਵ) ਹੋਰ ਹੋਰ (ਧਾਰਮਿਕ) ਕੰਮ ਕਰ ਕੇ ਹਾਰ ਚੁਕੇ ਹਨ ।
सतिगुरु के बिना मोह नहीं टूटता। सभी प्राणी अपने कर्म करके थक चुके हैं।
Without the True Guru, emotional attachment is not broken. All have grown weary of performing empty rituals.
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਗੁਰਮਤੀ ਨਾਮੁ ਧਿਆਈਐ ਸੁਖਿ ਰਜਾ ਜਾ ਤੁਧੁ ਭਾਇਆ ॥
गुरमती नामु धिआईऐ सुखि रजा जा तुधु भाइआ ॥
Guramatee naamu dhiaaeeai sukhi rajaa jaa tudhu bhaaiaa ||
ਪ੍ਰਭੂ ਦਾ ਨਾਮ ਗੁਰੂ ਦੀ ਸਿੱਖਿਆ ਦੀ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ । (ਹੇ ਪ੍ਰਭੂ!) ਜਦੋਂ ਤੈਨੂੰ ਭਾਵੇ (ਤਾਂ ਜੀਵ ਤੇਰੇ ਨਾਮ ਦੇ) ਸੁਖ ਵਿਚ (ਟਿਕ ਕੇ) ਤ੍ਰਿਪਤ ਹੁੰਦਾ ਹੈ ।
हे स्वामी ! जब तुझे अच्छा लगता है, गुरु के उपदेश से प्राणी तेरे नाम की आराधना करके प्रसन्नता से संतुष्ट हो जाता है।
Those who follow the Guru's Teachings meditate on the Naam, the Name of the Lord. Filled with a joyful peace, they surrender to Your Will.
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138
ਕੁਲੁ ਉਧਾਰੇ ਆਪਣਾ ਧੰਨੁ ਜਣੇਦੀ ਮਾਇਆ ॥
कुलु उधारे आपणा धंनु जणेदी माइआ ॥
Kulu udhaare aapa(nn)aa dhannu ja(nn)edee maaiaa ||
ਧੰਨ ਹੈ (ਉਸ ਜੀਵ ਦੀ) ਜੰਮਣ ਵਾਲੀ ਮਾਂ, (ਨਾਮ ਦੀ ਬਰਕਤਿ ਨਾਲ ਉਹ) ਆਪਣਾ ਖ਼ਾਨਦਾਨ (ਹੀ ਵਿਕਾਰਾਂ ਤੋਂ) ਬਚਾ ਲੈਂਦਾ ਹੈ ।
वह अपने वंश का कल्याण कर लेता है। ऐसे व्यक्ति को जन्म देने वाली माता धन्य है।
They save their families and ancestors; blessed are the mothers who gave birth to them.
Guru Nanak Dev ji / Raag Majh / Vaar Majh ki (M: 1) / Guru Granth Sahib ji - Ang 138