Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ ॥੧੦੪॥
आप डुबे चहु बेद महि चेले दीए बहाइ ॥१०४॥
Aap dube chahu bed mahi chele deee bahaai ||104||
ਇਹ ਲੋਕ ਆਪ ਭੀ ਚਹੁੰਆਂ ਵੇਦਾਂ (ਦੇ ਕਰਮ-ਕਾਂਡ) ਵਿਚ ਪੈ ਕੇ (ਦੇਹ-ਅੱਧਿਆਸ ਦੇ ਡੂੰਘੇ ਪਾਣੀਆਂ ਵਿਚ) ਡੁੱਬੇ ਹੋਏ ਹਨ, ਜੋ ਜੋ ਬੰਦੇ ਇਹਨਾਂ ਦੇ ਪਿੱਛੇ ਲੱਗਦੇ ਹਨ ਉਹਨਾਂ ਨੂੰ ਭੀ ਇਹਨਾਂ ਉਸੇ ਮੋਹ ਵਿਚ ਰੋੜ੍ਹ ਦਿੱਤਾ ਹੈ ॥੧੦੪॥
ऐसे गुरु स्वयं तो चार वेदों के कर्मकाण्ड में डूबे होते हैं, अपने चेलों को भी उस कर्मकाण्ड में बहा देते हैं।॥ १०४ ॥
He himself is drowning in the four Vedas; he drowns his disciples as well. ||104||
Bhagat Kabir ji / / Slok (Bhagat Kabir ji) / Guru Granth Sahib ji - Ang 1370
ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਇ ॥
कबीर जेते पाप कीए राखे तलै दुराइ ॥
Kabeer jete paap keee raakhe talai duraai ||
(ਪਰਮਾਤਮਾ ਦੀ ਯਾਦ ਭੁਲਾਇਆਂ ਮਨੁੱਖ ਸਰੀਰਕ ਮੋਹ ਦੇ ਵਹਿਣ ਵਿਚ ਪੈ ਕੇ ਵਿਕਾਰਾਂ ਵਾਲੇ ਰਾਹੇ ਪੈ ਜਾਂਦਾ ਹੈ; ਤਿਲਕ, ਮਾਲਾ, ਪੂਜਾ, ਧੋਤੀ ਆਦਿਕ ਧਰਮ-ਭੇਖ ਨਾਲ ਲੋਕ ਸ਼ਾਇਦ ਪਤੀਜ ਜਾਣ ਕਿ ਇਹ ਭਗਤ ਹਨ; ਪਰ ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਹੇ ਕਬੀਰ! ਜੋ ਜੋ ਪਾਪ ਕੀਤੇ ਜਾਂਦੇ ਹਨ (ਭਾਵੇਂ ਉਹ ਪਾਪ) ਆਪਣੇ ਅੰਦਰ ਲੁਕਾ ਕੇ ਰੱਖੇ ਜਾਂਦੇ ਹਨ,
हे कबीर ! व्यक्ति जितने भी पाप कर्म करता है, उसको लोगों से छिपाकर दिल में रखता है।
Kabeer, whatever sins the mortal has committed, he tries to keep hidden under cover.
Bhagat Kabir ji / / Slok (Bhagat Kabir ji) / Guru Granth Sahib ji - Ang 1370
ਪਰਗਟ ਭਏ ਨਿਦਾਨ ਸਭ ਜਬ ਪੂਛੇ ਧਰਮ ਰਾਇ ॥੧੦੫॥
परगट भए निदान सभ जब पूछे धरम राइ ॥१०५॥
Paragat bhae nidaan sabh jab poochhe dharam raai ||105||
ਫਿਰ ਭੀ ਜਦੋਂ ਧਰਮਰਾਜ ਪੁੱਛਦਾ ਹੈ ਉਹ ਪਾਪ ਆਖ਼ਰ ਸਾਰੇ ਉੱਘੜ ਆਉਂਦੇ ਹਨ (ਭਾਵ, ਵੇਦ ਆਦਿਕਾਂ ਦਾ ਕਰਮ-ਕਾਂਡ ਵਿਕਾਰਾਂ ਤੋਂ ਨਹੀਂ ਬਚਾ ਸਕਦਾ, ਬਾਹਰਲੇ ਧਰਮ-ਭੇਖ ਨਾਲ ਲੋਕ ਤਾਂ ਭਾਵੇਂ ਪਤੀਜ ਜਾਣ, ਪਰ ਅੰਦਰਲੇ ਪਾਪ ਪਰਮਾਤਮਾ ਤੋਂ ਲੁਕੇ ਨਹੀਂ ਰਹਿ ਸਕਦੇ) ॥੧੦੫॥
परन्तु जब धर्मराज कर्मो का हिसाब पूछता है तो सब सामने आ जाते हैं।॥ १०५ ॥
But in the end, they shall all be revealed, when the Righteous Judge of Dharma investigates. ||105||
Bhagat Kabir ji / / Slok (Bhagat Kabir ji) / Guru Granth Sahib ji - Ang 1370
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਪਾਲਿਓ ਬਹੁਤੁ ਕੁਟੰਬੁ ॥
कबीर हरि का सिमरनु छाडि कै पालिओ बहुतु कुट्मबु ॥
Kabeer hari kaa simaranu chhaadi kai paalio bahutu kutambbu ||
ਹੇ ਕਬੀਰ! ਪਰਮਾਤਮਾ ਦਾ ਸਿਮਰਨ ਛੱਡਣ ਦਾ ਹੀ ਇਹ ਨਤੀਜਾ ਹੈ ਕਿ ਮਨੁੱਖ ਸਾਰੀ ਉਮਰ ਨਿਰਾ ਟੱਬਰ ਹੀ ਪਾਲਦਾ ਰਹਿੰਦਾ ਹੈ,
हे कबीर ! व्यक्ति भगवान का भजन छोड़कर परिवार के पालन-पोषण में लीन रहता है।
Kabeer, you have given up meditating on the Lord, and you have raised a large family.
Bhagat Kabir ji / / Slok (Bhagat Kabir ji) / Guru Granth Sahib ji - Ang 1370
ਧੰਧਾ ਕਰਤਾ ਰਹਿ ਗਇਆ ਭਾਈ ਰਹਿਆ ਨ ਬੰਧੁ ॥੧੦੬॥
धंधा करता रहि गइआ भाई रहिआ न बंधु ॥१०६॥
Dhanddhaa karataa rahi gaiaa bhaaee rahiaa na banddhu ||106||
(ਟੱਬਰ ਦੀ ਖ਼ਾਤਰ) ਜਗਤ ਦੇ ਧੰਧੇ ਕਰਦਾ (ਤੇ, ਜਿੰਦ ਦੇ ਸਾਥੀ ਪਰਮਾਤਮਾ ਤੋਂ ਵਿਛੜਿਆ ਰਹਿ ਕੇ) ਆਖ਼ਰ ਆਤਮਕ ਮੌਤੇ ਮਰ ਜਾਂਦਾ ਹੈ (ਇਸ ਆਤਮਕ ਮੌਤ ਤੋਂ) ਕੋਈ ਰਿਸ਼ਤੇਦਾਰ ਬਚਾਣ-ਜੋਗਾ ਨਹੀਂ ਹੁੰਦਾ ॥੧੦੬॥
वह काम धंधे करता भजन से वंचित रह जाता है और अन्त में भाई-बन्धु कोई नहीं रहता ॥ १०६॥
You continue to involve yourself in worldly affairs, but none of your brothers and relatives remain. ||106||
Bhagat Kabir ji / / Slok (Bhagat Kabir ji) / Guru Granth Sahib ji - Ang 1370
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਰਾਤਿ ਜਗਾਵਨ ਜਾਇ ॥
कबीर हरि का सिमरनु छाडि कै राति जगावन जाइ ॥
Kabeer hari kaa simaranu chhaadi kai raati jagaavan jaai ||
ਹੇ ਕਬੀਰ! ਪਰਮਾਤਮਾ ਦੇ ਸਿਮਰਨ ਤੋਂ ਵਾਂਜੀ ਰਹਿਣ ਕਰਕੇ ਹੀ, (ਕੋਈ ਔਤਰੀ ਜਾਹਲ ਜ਼ਨਾਨੀ) ਰਾਤ ਨੂੰ ਮਸਾਣ ਜਗਾਣ ਲਈ (ਮਸਾਣ-ਭੂਮੀ ਵਿਚ) ਜਾਂਦੀ ਹੈ ।
कबीर जी कहते हैं- परमात्मा का सिमरन छोड़कर जो स्त्री रात को श्मशान में मुर्दा जगाने जाती है,
Kabeer, those who give up meditation on the Lord, and get up at night to wake the spirits of the dead,
Bhagat Kabir ji / / Slok (Bhagat Kabir ji) / Guru Granth Sahib ji - Ang 1370
ਸਰਪਨਿ ਹੋਇ ਕੈ ਅਉਤਰੈ ਜਾਏ ਅਪੁਨੇ ਖਾਇ ॥੧੦੭॥
सरपनि होइ कै अउतरै जाए अपुने खाइ ॥१०७॥
Sarapani hoi kai autarai jaae apune khaai ||107||
(ਪਰ ਮੰਦੇ ਕੰਮਾਂ ਤੋਂ ਸੁਖ ਕਿੱਥੇ? ਅਜੇਹੀ ਤ੍ਰੀਮਤ ਮਨੁੱਖਾ ਜਨਮ ਹੱਥੋਂ ਗਵਾਣ ਪਿਛੋਂ) ਸੱਪਣੀ ਬਣ ਕੇ ਜੰਮਦੀ ਹੈ, ਤੇ ਆਪਣੇ ਹੀ ਬੱਚੇ ਖਾਂਦੀ ਹੈ ॥੧੦੭॥
वह नागिन बनकर जन्म लेती है और अपने ही बच्चों को खा जाती है॥ १०७ ॥
Shall be reincarnated as snakes, and eat their own offspring. ||107||
Bhagat Kabir ji / / Slok (Bhagat Kabir ji) / Guru Granth Sahib ji - Ang 1370
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ ॥
कबीर हरि का सिमरनु छाडि कै अहोई राखै नारि ॥
Kabeer hari kaa simaranu chhaadi kai ahoee raakhai naari ||
ਹੇ ਕਬੀਰ! ("ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ" ਨਹੀਂ ਤਾਂ) ਰਾਮ-ਨਾਮ ਛੱਡਣ ਦਾ ਹੀ ਇਹ ਨਤੀਜਾ ਹੈ ਕਿ (ਮੂਰਖ) ਇਸਤ੍ਰੀ ਸੀਤਲਾ ਦੀ ਵਰਤ ਰੱਖਦੀ ਫਿਰਦੀ ਹੈ ।
कबीर जी कथन करते हैं- जो नारी भगवान का सिमरन छोड़कर आहोई माता का व्रत रखती है,
Kabeer, the woman who gives up meditation on the Lord, and observes the ritual fast of Ahoi,
Bhagat Kabir ji / / Slok (Bhagat Kabir ji) / Guru Granth Sahib ji - Ang 1370
ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥੧੦੮॥
गदही होइ कै अउतरै भारु सहै मन चारि ॥१०८॥
Gadahee hoi kai autarai bhaaru sahai man chaari ||108||
(ਤੇ, ਜੇ ਭਲਾ ਸੀਤਲਾ ਉਸ ਨਾਲ ਬੜਾ ਹੀ ਪਿਆਰ ਕਰੇਗੀ ਤਾਂ ਉਸ ਨੂੰ ਹਰ ਵੇਲੇ ਆਪਣੇ ਪਾਸ ਰੱਖਣ ਲਈ ਆਪਣੀ ਸਵਾਰੀ ਖੋਤੀ ਬਣਾ ਲਏਗੀ) ਸੋ, ਉਹ ਮੂਰਖ ਇਸਤ੍ਰੀ ਖੋਤੀ ਦੀ ਜੂਨੇ ਪੈਂਦੀ ਹੈ ਤੇ (ਹੋਰ ਖੋਤੇ ਖੋਤੀਆਂ ਵਾਂਗ ਛੱਟਾ ਆਦਿਕ ਦਾ) ਚਾਰ ਮਣ ਭਾਰ ਢੋਂਦੀ ਹੈ ॥੧੦੮॥
वह गधी बनकर अवतरित होती है और कई मन बोझ उठाती है॥ १०८ ॥
Shall be reincarnated as a donkey, to carry heavy burdens. ||108||
Bhagat Kabir ji / / Slok (Bhagat Kabir ji) / Guru Granth Sahib ji - Ang 1370
ਕਬੀਰ ਚਤੁਰਾਈ ਅਤਿ ਘਨੀ ਹਰਿ ਜਪਿ ਹਿਰਦੈ ਮਾਹਿ ॥
कबीर चतुराई अति घनी हरि जपि हिरदै माहि ॥
Kabeer chaturaaee ati ghanee hari japi hiradai maahi ||
ਹੇ ਕਬੀਰ! (ਦੁਨੀਆ ਦੇ ਸਹਿਮਾਂ ਭਰਮਾਂ-ਵਹਿਮਾਂ ਤੋਂ ਬਚਣ ਲਈ) ਸਭ ਤੋਂ ਵੱਡੀ ਸਿਆਣਪ ਇਹੀ ਹੈ ਕਿ ਪਰਮਾਤਮਾ ਦਾ ਨਾਮ ਹਿਰਦੇ ਵਿਚ ਹੀ ਯਾਦ ਕਰ ।
कबीर जी उद्बोधन करते हैं- सबसे बड़ी समझदारी तो यही है कि दिल में भगवान का भजन किया जाए,
Kabeer, it is the most clever wisdom, to chant and meditate on the Lord in the heart.
Bhagat Kabir ji / / Slok (Bhagat Kabir ji) / Guru Granth Sahib ji - Ang 1370
ਸੂਰੀ ਊਪਰਿ ਖੇਲਨਾ ਗਿਰੈ ਤ ਠਾਹਰ ਨਾਹਿ ॥੧੦੯॥
सूरी ऊपरि खेलना गिरै त ठाहर नाहि ॥१०९॥
Sooree upari khelanaa girai ta thaahar naahi ||109||
(ਪਰ) ਇਹ ਸਿਮਰਨ ਕਰਨਾ ਕੋਈ ਸੌਖੀ ਕਾਰ ਨਹੀਂ ਹੈ; (ਜਾਤਿ-ਅਭਿਮਾਨ, ਨਿੰਦਾ, ਕੁਸੰਗ; ਚਸਕੇ, ਵਰਤ ਆਦਿਕ ਭਰਮ ਛੱਡਣੇ ਪੈਂਦੇ ਹਨ; ਸੋ,) ਪ੍ਰਭੂ ਦਾ ਸਿਮਰਨ ਸੂਲੀ ਉਤੇ ਚੜ੍ਹਨ ਸਮਾਨ ਹੈ, ਇਸ ਸੂਲੀ ਤੋਂ ਡਿਗਿਆਂ ਹੀ (ਭਾਵ, ਸਿਮਰਨ ਦੀ ਇਹ ਅੱਤ ਔਖੀ ਕਾਰ ਛੱਡਿਆਂ ਭੀ) ਨਹੀਂ ਬਣ ਆਉਂਦੀ, ਕਿਉਂਕਿ ਸਿਮਰਨ ਤੋਂ ਬਿਨਾਂ (ਦੁਨੀਆ ਦੇ ਦੁੱਖ-ਕਲੇਸ਼ਾਂ ਤੇ ਸਹਿਮਾਂ ਤੋਂ ਬਚਣ ਲਈ) ਹੋਰ ਕੋਈ ਆਸਰਾ ਭੀ ਨਹੀਂ ਹੈ ॥੧੦੯॥
अन्यथा सूली पर चढ़ने के समान है, इससे यदि गिर पड़े तो कहीं आसरा नहीं मिलना ॥ १०६ ॥
It is like playing on a pig; if you fall off, you will find no place of rest. ||109||
Bhagat Kabir ji / / Slok (Bhagat Kabir ji) / Guru Granth Sahib ji - Ang 1370
ਕਬੀਰ ਸੋੁਈ ਮੁਖੁ ਧੰਨਿ ਹੈ ਜਾ ਮੁਖਿ ਕਹੀਐ ਰਾਮੁ ॥
कबीर सोई मुखु धंनि है जा मुखि कहीऐ रामु ॥
Kabeer saoee mukhu dhanni hai jaa mukhi kaheeai raamu ||
(ਇਸ ਵਾਸਤੇ) ਹੇ ਕਬੀਰ! ਉਹੀ ਮੂੰਹ ਭਾਗਾਂ ਵਾਲਾ ਹੈ ਜਿਸ ਮੂੰਹ ਨਾਲ ਰਾਮ ਦਾ ਨਾਮ ਉਚਾਰਿਆ ਜਾਂਦਾ ਹੈ ।
कबीर जी कथन करते हैं- वही मुख धन्य है, जिससे राम नाम कहा जाता है।
Kabeer, blessed is that mouth, which utters the Lord's Name.
Bhagat Kabir ji / / Slok (Bhagat Kabir ji) / Guru Granth Sahib ji - Ang 1370
ਦੇਹੀ ਕਿਸ ਕੀ ਬਾਪੁਰੀ ਪਵਿਤ੍ਰੁ ਹੋਇਗੋ ਗ੍ਰਾਮੁ ॥੧੧੦॥
देही किस की बापुरी पवित्रु होइगो ग्रामु ॥११०॥
Dehee kis kee baapuree pavitru hoigo graamu ||110||
ਉਸ ਸਰੀਰ ਵਿਚਾਰੇ ਦੀ ਕੀਹ ਗੱਲ ਹੈ? (ਉਸ ਸਰੀਰ ਦਾ ਪਵਿੱਤ੍ਰ ਹੋਣਾ ਤਾਂ ਇਕ ਨਿੱਕੀ ਜਿਹੀ ਗੱਲ ਹੈ, ਨਿਰਾ ਉਹ ਸਰੀਰ ਤਾਂ ਕਿਤੇ ਰਿਹਾ,) ਉਹ ਸਾਰਾ ਪਿੰਡ ਹੀ ਪਵਿੱਤ੍ਰ ਹੋ ਜਾਂਦਾ ਹੈ ਜਿਥੇ ਰਹਿੰਦਾ ਹੋਇਆ ਮਨੁੱਖ ਨਾਮ ਸਿਮਰਦਾ ਹੈ ॥੧੧੦॥
शरीर बेचारे की तो क्या बात है, पूरा नगर ही पवित्र हो जाएगा, जिसमें राम नाम जपा जाएगा ॥ ११० ॥
It purifies the body, and the whole village as well. ||110||
Bhagat Kabir ji / / Slok (Bhagat Kabir ji) / Guru Granth Sahib ji - Ang 1370
ਕਬੀਰ ਸੋਈ ਕੁਲ ਭਲੀ ਜਾ ਕੁਲ ਹਰਿ ਕੋ ਦਾਸੁ ॥
कबीर सोई कुल भली जा कुल हरि को दासु ॥
Kabeer soee kul bhalee jaa kul hari ko daasu ||
ਹੇ ਕਬੀਰ! ਜਿਸ ਕੁਲ ਵਿਚ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਭਗਤ ਪਰਗਟ ਹੋ ਪਏ, ਉਹੀ ਕੁਲ ਸੁਲੱਖਣੀ ਹੈ ।
हे कबीर ! वही कुल भली है, जिसमें ईश्वर का भक्त उत्पन्न होता है।
Kabeer, that family is good, in which the Lord's slave is born.
Bhagat Kabir ji / / Slok (Bhagat Kabir ji) / Guru Granth Sahib ji - Ang 1370
ਜਿਹ ਕੁਲ ਦਾਸੁ ਨ ਊਪਜੈ ਸੋ ਕੁਲ ਢਾਕੁ ਪਲਾਸੁ ॥੧੧੧॥
जिह कुल दासु न ऊपजै सो कुल ढाकु पलासु ॥१११॥
Jih kul daasu na upajai so kul dhaaku palaasu ||111||
ਜਿਸ ਕੁਲ ਵਿਚ ਪ੍ਰਭੂ ਦੀ ਭਗਤੀ ਕਰਨ ਵਾਲਾ ਬੰਦਾ ਨਹੀਂ ਪਰਗਟਦਾ, ਉਹ ਕੁਲ ਢਾਕ ਪਲਾਹ (ਆਦਿਕ ਨਿਕੰਮੇ ਰੁੱਖਾਂ ਵਰਗੀ ਅਫਲ ਜਾਣੋ) ॥੧੧੧॥
जिस कुल में ईश्वर-भक्त पैदा नहीं होता, वह कुल ढाक-प्लाश के समान व्यर्थ है॥ १११॥
But that family in which the Lord's slave is not born is as useless as weeds. ||111||
Bhagat Kabir ji / / Slok (Bhagat Kabir ji) / Guru Granth Sahib ji - Ang 1370
ਕਬੀਰ ਹੈ ਗਇ ਬਾਹਨ ਸਘਨ ਘਨ ਲਾਖ ਧਜਾ ਫਹਰਾਹਿ ॥
कबीर है गइ बाहन सघन घन लाख धजा फहराहि ॥
Kabeer hai gai baahan saghan ghan laakh dhajaa phaharaahi ||
ਹੇ ਕਬੀਰ! ਜੇ ਸਵਾਰੀ ਕਰਨ ਲਈ ਬੇਅੰਤ ਘੋੜੇ ਤੇ ਹਾਥੀ ਹੋਣ, ਜੇ (ਮਹੱਲਾਂ ਉਤੇ) ਲੱਖਾਂ ਝੰਡੇ ਝੂਲਦੇ ਹੋਣ (ਇਤਨਾ ਤੇਜ-ਪ੍ਰਤਾਪ ਭੀ ਹੋਵੇ, ਪਰ ਪਰਮਾਤਮਾ ਦੇ ਨਾਮ ਤੋਂ ਖੁੰਝੇ ਰਹਿ ਕੇ ਇਹ ਰਾਜ-ਭਾਗ ਕਿਸੇ ਕੰਮ ਦਾ ਨਹੀਂ ਹੈ) ।
हे कबीर ! बेशक कितने ही हाथी, घोड़े एवं सवारी के लिए वाहन हों, चाहे देश-प्रदेश में सत्ता के झण्डे झूलते हों।
Kabeer, some have lots of horses, elephants and carriages, and thousands of banners waving.
Bhagat Kabir ji / / Slok (Bhagat Kabir ji) / Guru Granth Sahib ji - Ang 1370
ਇਆ ਸੁਖ ਤੇ ਭਿਖੵਾ ਭਲੀ ਜਉ ਹਰਿ ਸਿਮਰਤ ਦਿਨ ਜਾਹਿ ॥੧੧੨॥
इआ सुख ते भिख्या भली जउ हरि सिमरत दिन जाहि ॥११२॥
Iaa sukh te bhikhyaa bhalee jau hari simarat din jaahi ||112||
ਜੇ ਪਰਮਾਤਮਾ ਦਾ ਸਿਮਰਨ ਕਰਦਿਆਂ (ਜ਼ਿੰਦਗੀ ਦੇ) ਦਿਨ ਗੁਜ਼ਰਨ ਤਾਂ ਉਸ (ਸਿਮਰਨ-ਹੀਣ ਰਾਜ-ਭਾਗ ਦੇ) ਸੁਖ ਨਾਲੋਂ ਉਹ ਟੁੱਕਰ ਚੰਗਾ ਹੈ ਜੋ ਲੋਕਾਂ ਦੇ ਦਰ ਤੋਂ ਮੰਗ ਕੇ ਮੰਗਤੇ ਫ਼ਕੀਰ ਖਾਂਦੇ ਹਨ ॥੧੧੨॥
इन सुखों के बावजूद भिक्षा ही भली है, यदि दिन परमात्मा के सिमरन में गुजरता हो ॥ ११२ ॥
But begging is better than these comforts, if one spends his days meditating in remembrance on the Lord. ||112||
Bhagat Kabir ji / / Slok (Bhagat Kabir ji) / Guru Granth Sahib ji - Ang 1370
ਕਬੀਰ ਸਭੁ ਜਗੁ ਹਉ ਫਿਰਿਓ ਮਾਂਦਲੁ ਕੰਧ ਚਢਾਇ ॥
कबीर सभु जगु हउ फिरिओ मांदलु कंध चढाइ ॥
Kabeer sabhu jagu hau phirio maandalu kanddh chadhaai ||
ਹੇ ਕਬੀਰ! ਢੋਲ ਮੋਢਿਆਂ ਤੇ ਰੱਖ ਕੇ ਮੈਂ (ਵਜਾਂਦਾ ਫਿਰਿਆ ਹਾਂ ਤੇ) ਸਾਰਾ ਜਗਤ ਗਾਹਿਆ ਹੈ (ਮੈਂ ਪੁੱਛਦਾ ਫਿਰਿਆ ਹਾਂ ਕਿ ਦੱਸੋ, ਭਾਈ! ਇਸ ਰਾਜ-ਭਾਗ, ਮਹਲ-ਮਾੜੀਆਂ, ਸਾਕ-ਸੰਬੰਧੀ ਵਿਚੋਂ ਕੋਈ ਤੋੜ ਨਿਭਣ ਵਾਲਾ ਸਾਥੀ ਭੀ ਕਿਸੇ ਨੇ ਵੇਖਿਆ ਹੈ, ਪਰ ਕਿਸੇ ਨੇ ਹਾਮੀ ਨਹੀਂ ਭਰੀ)
हे कबीर ! कधे पर ढोल रखकर मैं संसार भर में घूमा हूँ।
Kabeer, I have wandered all over the world, carrying the drum on my shoulder.
Bhagat Kabir ji / / Slok (Bhagat Kabir ji) / Guru Granth Sahib ji - Ang 1370
ਕੋਈ ਕਾਹੂ ਕੋ ਨਹੀ ਸਭ ਦੇਖੀ ਠੋਕਿ ਬਜਾਇ ॥੧੧੩॥
कोई काहू को नही सभ देखी ठोकि बजाइ ॥११३॥
Koee kaahoo ko nahee sabh dekhee thoki bajaai ||113||
(ਸੋ) ਸਾਰੀ ਸ੍ਰਿਸ਼ਟੀ ਮੈਂ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ ਹੈ (ਅਸਲ ਸਾਥੀ ਸਿਰਫ਼ ਪਰਮਾਤਮਾ ਦਾ ਨਾਮ ਹੈ, ਇਸ ਵਾਸਤੇ 'ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ') ॥੧੧੩॥
सब लोगों को देखा है (हरेक स्वार्थी है) कोई किसी का नहीं ॥ ११३॥
No one belongs to anyone else; I have looked and carefully studied it. ||113||
Bhagat Kabir ji / / Slok (Bhagat Kabir ji) / Guru Granth Sahib ji - Ang 1370
ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ ਆਇ ॥
मारगि मोती बीथरे अंधा निकसिओ आइ ॥
Maaragi motee beethare anddhaa nikasio aai ||
(ਪਰਮਾਤਮਾ ਦੇ ਗੁਣ, ਮਾਨੋ) ਮੋਤੀ (ਹਨ ਜੋ ਇਨਸਾਨੀ ਜ਼ਿੰਦਗੀ ਦੇ ਸਫ਼ਰ ਦੇ) ਰਸਤੇ ਵਿਚ ਖਿੱਲਰੇ ਹੋਏ ਹਨ (ਭਾਵ, ਇਹ ਮੋਤੀ ਲੈਣ ਵਾਸਤੇ ਕੋਈ ਧਨ-ਪਦਾਰਥ ਨਹੀਂ ਖਰਚਣਾ ਪੈਂਦਾ; ਪਰ ਇਥੇ ਗਿਆਨ-ਹੀਣ) ਅੰਨ੍ਹਾ ਮਨੁੱਖ ਆ ਅੱਪੜਿਆ ਹੈ ।
जीवन राह पर गुण रूपी मोती बिखरे हुए हैं, लेकिन अन्धा मनुष्य पास से ही निकलता जा रहा है।
The pearls are scattered on the road; the blind man comes along.
Bhagat Kabir ji / / Slok (Bhagat Kabir ji) / Guru Granth Sahib ji - Ang 1370
ਜੋਤਿ ਬਿਨਾ ਜਗਦੀਸ ਕੀ ਜਗਤੁ ਉਲੰਘੇ ਜਾਇ ॥੧੧੪॥
जोति बिना जगदीस की जगतु उलंघे जाइ ॥११४॥
Joti binaa jagadees kee jagatu ulangghe jaai ||114||
ਪਰਮਾਤਮਾ ਦੀ ਬਖ਼ਸ਼ੀ ਹੋਈ (ਗਿਆਨ ਦੀ) ਜੋਤਿ ਤੋਂ ਬਿਨਾਂ ਜਗਤ ਇਹਨਾਂ ਮੋਤੀਆਂ ਨੂੰ ਪੈਰਾਂ ਹੇਠ ਲਤਾੜਦਾ ਤੁਰਿਆ ਜਾ ਰਿਹਾ ਹੈ (ਮਨੁੱਖ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦੀ ਕਦਰ ਨਹੀਂ ਪੈਂਦੀ, ਪ੍ਰਭੂ ਆਪ ਹੀ ਮੇਹਰ ਕਰੇ ਤਾਂ ਇਹ ਜੀਵ ਗੁਣ ਗਾ ਸਕਦਾ ਹੈ) ॥੧੧੪॥
ईश्वर की ज्ञान-ज्योति के बिना जगत गुजरता जाता है॥ ११४॥
Without the Light of the Lord of the Universe, the world just passes them by. ||114||
Bhagat Kabir ji / / Slok (Bhagat Kabir ji) / Guru Granth Sahib ji - Ang 1370
ਬੂਡਾ ਬੰਸੁ ਕਬੀਰ ਕਾ ਉਪਜਿਓ ਪੂਤੁ ਕਮਾਲੁ ॥
बूडा बंसु कबीर का उपजिओ पूतु कमालु ॥
Boodaa banssu kabeer kaa upajio pootu kamaalu ||
('ਹੈ ਗਇ ਬਾਹਨ ਸਘਨ ਘਨ' ਅਤੇ 'ਲਾਖ ਧਜਾ' ਵਿਚੋਂ 'ਕੋਈ ਕਾਹੂ ਕੋ ਨਹੀਂ'-ਇਹ ਗੱਲ ਮੈਂ ਡਿੱਠੀ 'ਡਿੱਠੀ ਟੋਕਿ ਬਜਾਇ', ਫਿਰ ਭੀ) ਜੇ ਮੇਰਾ ਮੂਰਖ ਮਨ (ਨੀਵੀਂ) ਅਵਸਥਾ ਤੇ ਆ ਅੱਪੜਿਆ ਹੈ, ਤਾਂ ਮੈਂ ਕਬੀਰ ਦਾ ਸਾਰਾ ਹੀ ਟੱਬਰ (ਅੱਖਾਂ, ਕੰਨ, ਨੱਕ ਆਦਿਕ ਸਾਰੇ ਹੀ ਇੰਦ੍ਰਿਆਂ ਦਾ ਟੋਲਾ ਵਿਕਾਰਾਂ ਵਿਚ ਜ਼ਰੂਰ) ਡੁੱਬ ਗਿਆ ਜਾਣੋ,
कबीर जी कहते हैं कि पुत्र कमाल क्या पैदा हुआ, मेरा तो वंश ही डूब गया।
My family is drowned, O Kabeer, since the birth of my son Kamaal.
Bhagat Kabir ji / / Slok (Bhagat Kabir ji) / Guru Granth Sahib ji - Ang 1370
ਹਰਿ ਕਾ ਸਿਮਰਨੁ ਛਾਡਿ ਕੈ ਘਰਿ ਲੇ ਆਯਾ ਮਾਲੁ ॥੧੧੫॥
हरि का सिमरनु छाडि कै घरि ले आया मालु ॥११५॥
Hari kaa simaranu chhaadi kai ghari le aayaa maalu ||115||
ਕਿਉਂਕਿ ਪਰਮਾਤਮਾ ਦਾ ਸਿਮਰਨ ਛੱਡ ਕੇ ਮੈਂ ਆਪਣੇ ਅੰਦਰ ਮਾਇਆ ਦਾ ਮੋਹ ਵਸਾ ਲਿਆ ਹੈ ॥੧੧੫॥
भगवान का भजन छोड़कर यह तो घर में धन-दौलत ही ले आया है॥ ११५ ॥
He has given up meditating on the Lord, in order to bring home wealth. ||115||
Bhagat Kabir ji / / Slok (Bhagat Kabir ji) / Guru Granth Sahib ji - Ang 1370
ਕਬੀਰ ਸਾਧੂ ਕਉ ਮਿਲਨੇ ਜਾਈਐ ਸਾਥਿ ਨ ਲੀਜੈ ਕੋਇ ॥
कबीर साधू कउ मिलने जाईऐ साथि न लीजै कोइ ॥
Kabeer saadhoo kau milane jaaeeai saathi na leejai koi ||
ਹੇ ਕਬੀਰ! ('ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ'; ਪਰ ਪ੍ਰਭੂ ਦਾ ਨਾਮ ਸਿਰਫ਼ ਉਨ੍ਹਾਂ ਤੋਂ ਮਿਲਦਾ ਹੈ ਜਿਨ੍ਹਾਂ ਆਪਣੇ ਮਨ ਨੂੰ ਸਾਧ ਕੇ ਰੱਖਿਆ ਹੋਇਆ ਹੈ, ਜੋ ਆਪ 'ਸਾਧੂ' ਹਨ; ਸੋ, 'ਸਾਧੂ' ਦੀ ਸੰਗਤ ਕਰਨੀ ਚਾਹੀਦੀ ਹੈ; ਪਰ) ਜੇ ਕਿਸੇ ਸਾਧੂ ਗੁਰਮੁਖਿ ਦੇ ਦਰਸ਼ਨ ਕਰਨ ਜਾਈਏ, ਤਾਂ ਕਿਸੇ ਨੂੰ ਆਪਣੇ ਨਾਲ ਨਹੀਂ ਲੈ ਜਾਣਾ ਚਾਹੀਦਾ (ਕੋਈ ਸਾਥ ਉਡੀਕਣਾ ਨਹੀਂ ਚਾਹੀਦਾ, ਜਾਣ ਵਾਸਤੇ ਕੋਈ ਆਸਰੇ ਨਹੀਂ ਢੂੰਡਣੇ ਚਾਹੀਦੇ, ਮਤਾਂ ਕੋਈ ਮਮਤਾ-ਬੱਧਾ ਸਾਥੀ ਢਿੱਲ-ਮੱਠ ਹੀ ਕਰਾ ਦੇਵੇ) ।
कबीर जी उद्बोधन करते हैं कि हे भाई ! यदि साधु महापुरुष को मिलने जाना है तो किसी के साथ पर निर्भर मत रहो।
Kabeer, go out to meet the holy man; do not take anyone else with you.
Bhagat Kabir ji / / Slok (Bhagat Kabir ji) / Guru Granth Sahib ji - Ang 1370
ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ ॥੧੧੬॥
पाछै पाउ न दीजीऐ आगै होइ सु होइ ॥११६॥
Paachhai paau na deejeeai aagai hoi su hoi ||116||
ਕਿਸੇ ਗੁਰਮੁਖਿ ਦਾ ਦੀਦਾਰ ਕਰਨ ਗਿਆਂ ਕਦੇ ਪੈਰ ਪਿਛਾਂਹ ਨਾਹ ਰੱਖੀਏ, (ਕਦੇ ਆਲਸ ਨਾਹ ਕਰੀਏ); ਸਗੋਂ ਉਧਰ ਜਾਂਦਿਆਂ ਜੇ ਕੋਈ ਔਖਿਆਈ ਭੀ ਆਵੇ ਤਾਂ ਪਈ ਆਵੇ ॥੧੧੬॥
यदि चल पड़े हो तो पीछे मत हटो, आगे जो होगा अथवा होना है, कोई चिंता न करो॥ ११६ ॥
Do not turn back - keep on going. Whatever will be, will be. ||116||
Bhagat Kabir ji / / Slok (Bhagat Kabir ji) / Guru Granth Sahib ji - Ang 1370
ਕਬੀਰ ਜਗੁ ਬਾਧਿਓ ਜਿਹ ਜੇਵਰੀ ਤਿਹ ਮਤ ਬੰਧਹੁ ਕਬੀਰ ॥
कबीर जगु बाधिओ जिह जेवरी तिह मत बंधहु कबीर ॥
Kabeer jagu baadhio jih jevaree tih mat banddhahu kabeer ||
ਹੇ ਕਬੀਰ! ਮਾਇਆ-ਮੋਹ ਦੀ ਜਿਸ ਰੱਸੀ ਨਾਲ ਜਗਤ (ਦਾ ਹਰੇਕ ਜੀਵ) ਬੱਝਾ ਪਿਆ ਹੈ, ਉਸ ਰੱਸੀ ਨਾਲ ਆਪਣੇ ਆਪ ਨੂੰ ਬੱਝਣ ਨਾ ਦੇਈਂ ।
कबीर जी समझाते हैं कि जिस मोह-माया की जंजीर से संसार बंधा हुआ है, उससे अपने आपको मत बांधो।
Kabeer, do not bind yourself with that chain, which binds the whole world.
Bhagat Kabir ji / / Slok (Bhagat Kabir ji) / Guru Granth Sahib ji - Ang 1370
ਜੈਹਹਿ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ ॥੧੧੭॥
जैहहि आटा लोन जिउ सोन समानि सरीरु ॥११७॥
Jaihahi aataa lon jiu son samaani sareeru ||117||
ਇਹ ਸੋਨੇ ਵਰਗਾ (ਕੀਮਤੀ) ਮਨੁੱਖਾ ਸਰੀਰ (ਮਿਲਿਆ) ਹੈ (ਜੇ ਤੂੰ ਮੋਹ ਦੀ ਰੱਸੀ ਵਿਚ ਬੱਝ ਕੇ ਗੁਰਮੁਖਾਂ ਦੀ ਸੰਗਤ ਤੋਂ ਪਰੇ ਰਹਿ ਕੇ, ਪਰਮਾਤਮਾ ਦਾ ਸਿਮਰਨ ਛੱਡ ਬੈਠਾ, ਤਾਂ) ਸਸਤੇ ਭਾ ਅਜਾਈਂ ਤਬਾਹ ਹੋ ਜਾਹਿਂਗਾ ॥੧੧੭॥
अन्यथा सोने जैसा शरीर आटे व नमक की तरह सस्ते भाव व्यर्थ हो जायेंगे ॥११७॥
As the salt is lost in the flour, so shall your golden body be lost. ||117||
Bhagat Kabir ji / / Slok (Bhagat Kabir ji) / Guru Granth Sahib ji - Ang 1370
ਕਬੀਰ ਹੰਸੁ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ ॥
कबीर हंसु उडिओ तनु गाडिओ सोझाई सैनाह ॥
Kabeer hanssu udio tanu gaadio sojhaaee sainaah ||
(ਇਹ ਮਮਤਾ ਦੀ ਜੇਵੜੀ ਕੋਈ ਸਾਧਾਰਨ ਜਿਹਾ ਜਕੜ-ਬੰਦ ਨਹੀਂ ਹੁੰਦਾ) ਹੇ ਕਬੀਰ! (ਪਰਮਾਤਮਾ ਦੇ ਸਿਮਰਨ ਤੋਂ ਖੁੰਝ ਕੇ ਮਾਇਆ-ਮੋਹ ਦੀ ਰੱਸੀ ਵਿਚ ਬੱਝੇ ਹੋਇਆਂ ਦਾ ਹਾਲ ਜੇ ਤੂੰ ਸਮਝਣਾ ਹੈ ਤਾਂ ਵੇਖ ਕਿ ਮੌਤ ਸਿਰ ਉਤੇ ਆ ਅੱਪੜਦੀ ਹੈ) ਜੀਵਾਤਮਾ (ਸਰੀਰ ਵਿਚੋਂ) ਨਿਕਲਣ ਤੇ ਹੁੰਦਾ ਹੈ, ਸਰੀਰ (ਆਤਮਾ ਦੇ ਵਿਛੁੜਨ ਤੇ) ਢਹਿ-ਢੇਰੀ ਹੋਣ ਵਾਲਾ ਹੁੰਦਾ ਹੈ, ਫਿਰ ਵੀ ਮੋਹ ਦੀ ਜੇਵੜੀ ਨਾਲ ਬੱਝਾ ਹੋਇਆ ਜੀਵ ਸੈਣਤਾਂ ਨਾਲ ਹੀ (ਪਿਛਲੇ ਸੰਬੰਧੀਆਂ ਨੂੰ) ਸਮਝਾਂਦਾ ਹੈ,
हे कबीर ! (मोंत करीब है) आत्मा उड़ने वाला है, शरीर खत्म हो रहा है फिर भी इशारों से संबंधियों को समझाता है।
Kabeer, the soul-swan is flying away, and the body is being buried, and still he makes gestures.
Bhagat Kabir ji / / Slok (Bhagat Kabir ji) / Guru Granth Sahib ji - Ang 1370
ਅਜਹੂ ਜੀਉ ਨ ਛੋਡਈ ਰੰਕਾਈ ਨੈਨਾਹ ॥੧੧੮॥
अजहू जीउ न छोडई रंकाई नैनाह ॥११८॥
Ajahoo jeeu na chhodaee rankkaaee nainaah ||118||
(ਉਸ ਵੇਲੇ ਭੀ ਪ੍ਰਭੂ ਚੇਤੇ ਨਹੀਂ ਆਉਂਦਾ), ਅਜੇ ਭੀ ਜੀਵ ਅੱਖਾਂ ਦੀ ਕੰਗਾਲਤਾ ਨਹੀਂ ਛੱਡਦਾ ॥੧੧੮॥
अन्तकाल भी जीव ऑखों की कगालता नहीं छोड़ता ॥ ११८ ॥
Even then, the mortal does not give up the cruel look in his eyes. ||118||
Bhagat Kabir ji / / Slok (Bhagat Kabir ji) / Guru Granth Sahib ji - Ang 1370
ਕਬੀਰ ਨੈਨ ਨਿਹਾਰਉ ਤੁਝ ਕਉ ਸ੍ਰਵਨ ਸੁਨਉ ਤੁਅ ਨਾਉ ॥
कबीर नैन निहारउ तुझ कउ स्रवन सुनउ तुअ नाउ ॥
Kabeer nain nihaarau tujh kau srvan sunau tua naau ||
ਹੇ ਕਬੀਰ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ- ਹੇ ਪ੍ਰਭੂ! ਤੈਨੂੰ ਵਿਸਾਰ ਕੇ ਜਿਸ ਮੋਹ-ਜੇਵੜੀ ਨਾਲ ਜਗਤ ਬੱਝਾ ਪਿਆ ਹੈ ਤੇ ਮਰਨ ਦੇ ਵੇਲੇ ਤਕ ਭੀ ਅੱਖਾਂ ਦੀ ਕੰਗਾਲਤਾ ਨਹੀਂ ਛੱਡਦਾ; ਮੇਹਰ ਕਰ, ਉਸ ਜੇਵੜੀ ਤੋਂ ਬਚਣ ਲਈ) ਮੈਂ ਆਪਣੀਆਂ ਅੱਖਾਂ ਨਾਲ (ਹਰ ਪਾਸੇ) ਤੇਰਾ ਹੀ ਦੀਦਾਰ ਕਰਦਾ ਰਹਾਂ, ਤੇਰਾ ਹੀ ਨਾਮ ਮੈਂ ਆਪਣੇ ਕੰਨਾਂ ਨਾਲ ਸੁਣਦਾ ਰਹਾਂ,
कबीर जी कहते हैं कि हे ईश्वर ! इन नयनों से तुझे निहारता रहूँ, कानों से तेरा नाम-कीर्तन सुनता रहूँ,
Kabeer: with my eyes, I see You, Lord; with my ears, I hear Your Name.
Bhagat Kabir ji / / Slok (Bhagat Kabir ji) / Guru Granth Sahib ji - Ang 1370
ਬੈਨ ਉਚਰਉ ਤੁਅ ਨਾਮ ਜੀ ਚਰਨ ਕਮਲ ਰਿਦ ਠਾਉ ॥੧੧੯॥
बैन उचरउ तुअ नाम जी चरन कमल रिद ठाउ ॥११९॥
Bain ucharau tua naam jee charan kamal rid thaau ||119||
(ਜੀਭ ਨਾਲ) ਬਚਨਾਂ ਦੁਆਰਾ ਮੈਂ ਤੇਰਾ ਨਾਮ ਹੀ ਉਚਾਰਦਾ ਰਹਾਂ, ਅਤੇ ਤੇਰੇ ਸੋਹਣੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਥਾਂ ਦੇਈ ਰੱਖਾਂ ॥੧੧੯॥
तेरे ही नामोच्चारण में लीन रहूँ और तेरे ही चरण कमल हृदय में बसाकर रखें ॥ ११६ ॥
With my tongue I chant Your Name; I enshrine Your Lotus Feet within my heart. ||119||
Bhagat Kabir ji / / Slok (Bhagat Kabir ji) / Guru Granth Sahib ji - Ang 1370
ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ ॥
कबीर सुरग नरक ते मै रहिओ सतिगुर के परसादि ॥
Kabeer surag narak te mai rahio satigur ke parasaadi ||
ਹੇ ਕਬੀਰ! ਆਪਣੇ ਸਤਿਗੁਰੂ ਦੀ ਕਿਰਪਾ ਨਾਲ ਮੈਂ ਸੁਰਗ (ਦੀ ਲਾਲਸਾ) ਅਤੇ ਨਰਕ (ਦੇ ਡਰ) ਤੋਂ ਬਚ ਗਿਆ ਹਾਂ ।
कबीर जी कहते हैं कि सतिगुरु की कृपा से मैं स्वर्ग-नरक के चक्र से मुक्त हो गया हूँ।
Kabeer, I have been spared from heaven and hell, by the Grace of the True Guru.
Bhagat Kabir ji / / Slok (Bhagat Kabir ji) / Guru Granth Sahib ji - Ang 1370
ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ ॥੧੨੦॥
चरन कमल की मउज महि रहउ अंति अरु आदि ॥१२०॥
Charan kamal kee mauj mahi rahau antti aru aadi ||120||
ਮੈਂ ਤਾਂ ਸਦਾ ਹੀ ਪਰਮਾਤਮਾ ਦੇ ਸੋਹਣੇ ਚਰਨਾਂ (ਦੀ ਯਾਦ) ਦੇ ਹੁਲਾਰੇ ਵਿਚ ਰਹਿੰਦਾ ਹਾਂ ॥੧੨੦॥
मैं आदि से अंत तक परमेश्वर के चरण-कमल की मौज में तल्लीन रहता हूँ॥ १२०॥
From beginning to end, I abide in the joy of the Lord's Lotus Feet. ||120||
Bhagat Kabir ji / / Slok (Bhagat Kabir ji) / Guru Granth Sahib ji - Ang 1370
ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ ॥
कबीर चरन कमल की मउज को कहि कैसे उनमान ॥
Kabeer charan kamal kee mauj ko kahi kaise unamaan ||
(ਪਰ), ਹੇ ਕਬੀਰ! ਪ੍ਰਭੂ ਦੇ ਸੋਹਣੇ ਚਰਨਾਂ ਵਿਚ ਟਿਕੇ ਰਹਿਣ ਦੇ ਹੁਲਾਰੇ ਦਾ ਅੰਦਾਜ਼ਾ ਕਿਵੇਂ ਕੋਈ ਦੱਸ ਸਕਦਾ ਹੈ?
कबीर जी कहते हैं- चरण-कमल की मौज का ठीक अनुमान किस तरह लगाया जाए,
Kabeer, how can I even describe the extent of the joy of the Lord's Lotus Feet?
Bhagat Kabir ji / / Slok (Bhagat Kabir ji) / Guru Granth Sahib ji - Ang 1370
ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ ॥੧੨੧॥
कहिबे कउ सोभा नही देखा ही परवानु ॥१२१॥
Kahibe kau sobhaa nahee dekhaa hee paravaanu ||121||
(ਜੀਭ ਨਾਲ) ਉਸ ਮੌਜ ਦਾ ਬਿਆਨ ਕਰਨਾ ਫਬਦਾ ਹੀ ਨਹੀਂ ਹੈ; ਉਹ ਕੇਡਾ ਕੁ ਹੁਲਾਰਾ ਹੈ? ਇਹ ਤਾਂ ਉਹ ਹੁਲਾਰਾ ਲਿਆਂ ਹੀ ਤਸੱਲੀ ਹੁੰਦੀ ਹੈ ॥੧੨੧॥
कहने से तो शोभा नहीं देता, परन्तु देखने से ही विश्वास होता है॥ १२१ ॥
I cannot describe its sublime glory; it has to be seen to be appreciated. ||121||
Bhagat Kabir ji / / Slok (Bhagat Kabir ji) / Guru Granth Sahib ji - Ang 1370
ਕਬੀਰ ਦੇਖਿ ਕੈ ਕਿਹ ਕਹਉ ਕਹੇ ਨ ਕੋ ਪਤੀਆਇ ॥
कबीर देखि कै किह कहउ कहे न को पतीआइ ॥
Kabeer dekhi kai kih kahau kahe na ko pateeaai ||
ਹੇ ਕਬੀਰ! ਉਸ ਪ੍ਰਭੂ ਦਾ ਦੀਦਾਰ ਕਰਕੇ ਮੈਂ ਦੱਸ ਭੀ ਕੁਝ ਨਹੀਂ ਸਕਦਾ, ਤੇ ਦੱਸਿਆਂ ਕਿਸੇ ਨੂੰ ਤਸੱਲੀ ਭੀ ਨਹੀਂ ਹੋ ਸਕਦੀ (ਕਿਉਂਕਿ ਜਗਤ ਵਿਚ ਕੋਈ ਸ਼ੈ ਐਸੀ ਨਹੀਂ ਹੈ ਜਿਸ ਵਲ ਇਸ਼ਾਰਾ ਕਰ ਕੇ ਆਖਿਆ ਜਾ ਸਕੇ ਕਿ ਪਰਮਾਤਮਾ ਇਸ ਵਰਗਾ ਹੈ),
हे कबीर ! (चरण-कमल की मौज को) देखकर मैं किसे बताऊँ, क्योंकि बताने से किसी को भरोसा नहीं होता।
Kabeer, how can I describe what I have seen? No one will believe my words.
Bhagat Kabir ji / / Slok (Bhagat Kabir ji) / Guru Granth Sahib ji - Ang 1370
ਹਰਿ ਜੈਸਾ ਤੈਸਾ ਉਹੀ ਰਹਉ ਹਰਖਿ ਗੁਨ ਗਾਇ ॥੧੨੨॥
हरि जैसा तैसा उही रहउ हरखि गुन गाइ ॥१२२॥
Hari jaisaa taisaa uhee rahau harakhi gun gaai ||122||
ਪਰਮਾਤਮਾ ਆਪਣੇ ਵਰਗਾ ਆਪ ਹੀ ਹੈ; (ਮੈਂ ਤਾਂ ਸਿਰਫ਼ ਇਹ ਕਹਿ ਸਕਦਾ ਹਾਂ ਕਿ) ਉਸ ਦੇ ਗੁਣ ਗਾ ਗਾ ਕੇ ਮੈਂ ਮੌਜ ਵਿਚ ਟਿਕਿਆ ਰਹਿੰਦਾ ਹਾਂ ॥੧੨੨॥
यही कहना उचित है कि ईश्वर जैसा है वैसा ही है, अतः मैं उसके गुणगान में खुश रहता हूँ॥ १२२ ॥
The Lord is just as He is. I dwell in delight, singing His Glorious Praises. ||122||
Bhagat Kabir ji / / Slok (Bhagat Kabir ji) / Guru Granth Sahib ji - Ang 1370