ANG 1315, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸਭ ਆਸਾ ਮਨਸਾ ਵਿਸਰੀ ਮਨਿ ਚੂਕਾ ਆਲ ਜੰਜਾਲੁ ॥

सभ आसा मनसा विसरी मनि चूका आल जंजालु ॥

Sabh aasaa manasaa visaree mani chookaa aal janjjaalu ||

ਸਾਰੀ ਆਸਾ ਤੇ ਤ੍ਰਿਸ਼ਨਾ ਵਿੱਸਰ ਗਈ, ਮਨ ਵਿਚ (ਟਿਕਿਆ ਹੋਇਆ) ਘਰ ਦਾ ਮੋਹ (ਭੀ) ਮੁਕ ਗਿਆ ।

जिससे सभी आशाएँ व वासनाएँ भूल गई हैं और मन से संसार के जंजाल छूट गए हैं।

All my hopes and desires have been forgotten; my mind is rid of its worldly entanglements.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਗੁਰਿ ਤੁਠੈ ਨਾਮੁ ਦ੍ਰਿੜਾਇਆ ਹਮ ਕੀਏ ਸਬਦਿ ਨਿਹਾਲੁ ॥

गुरि तुठै नामु द्रिड़ाइआ हम कीए सबदि निहालु ॥

Guri tuthai naamu dri(rr)aaiaa ham keee sabadi nihaalu ||

ਪ੍ਰਸੰਨ ਹੋਏ ਗੁਰੂ ਨੇ ਪਰਮਾਤਮਾ ਦਾ ਨਾਮ (ਸਾਡੇ ਮਨ ਵਿਚ) ਪੱਕਾ ਕਰ ਦਿੱਤਾ, ਆਪਣੇ ਸ਼ਬਦ ਦੀ ਰਾਹੀਂ ਸਾਨੂੰ (ਉਸ ਨੇ) ਨਿਹਾਲ ਕਰ ਦਿੱਤਾ ।

गुरु ने प्रसन्न होकर हरिनाम ही दृढ़ करवाया और शब्द द्वारा हमें निहाल कर दिया है।

The Guru, in His Mercy, implanted the Naam within me; I am enraptured with the Word of the Shabad.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਜਨ ਨਾਨਕਿ ਅਤੁਟੁ ਧਨੁ ਪਾਇਆ ਹਰਿ ਨਾਮਾ ਹਰਿ ਧਨੁ ਮਾਲੁ ॥੨॥

जन नानकि अतुटु धनु पाइआ हरि नामा हरि धनु मालु ॥२॥

Jan naanaki atutu dhanu paaiaa hari naamaa hari dhanu maalu ||2||

(ਗੁਰੂ ਦੀ ਕਿਰਪਾ ਨਾਲ) ਦਾਸ ਨਾਨਕ ਨੇ ਪਰਮਾਤਮਾ ਦਾ ਨਾਮ-ਧਨ ਹਾਸਲ ਕਰ ਲਿਆ ਹੈ ਜੋ ਕਦੇ ਮੁੱਕਣ ਵਾਲਾ ਨਹੀਂ ॥੨॥

दास नानक ने हरिनाम रूपी अक्षुण्ण धन पा लिया है॥ २॥

Servant Nanak has obtained the inexhaustible wealth; the Lord's Name is his wealth and property. ||2||

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਹਰਿ ਤੁਮ੍ਹ੍ਹ ਵਡ ਵਡੇ ਵਡੇ ਵਡ ਊਚੇ ਸਭ ਊਪਰਿ ਵਡੇ ਵਡੌਨਾ ॥

हरि तुम्ह वड वडे वडे वड ऊचे सभ ऊपरि वडे वडौना ॥

Hari tumh vad vade vade vad uche sabh upari vade vadaunaa ||

ਹੇ ਹਰੀ! ਤੂੰ ਵੱਡਿਆਂ ਤੋਂ ਵੱਡਾ ਹੈਂ ਬੜਾ ਉੱਚਾ ਹੈਂ ਸਭ ਤੋਂ ਉਪਰ ਵੱਡਾ ਹੈਂ ।

हे हरि ! तुम बहुत बड़े हो, बड़े से भी बड़े, सर्वोच्च, सर्वोपरि एवं महान् हो।

O Lord, You are the Greatest of the Great, the Greatest of the Great, the Most Lofty and Exalted of all, the Greatest of the Great.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਜੋ ਧਿਆਵਹਿ ਹਰਿ ਅਪਰੰਪਰੁ ਹਰਿ ਹਰਿ ਹਰਿ ਧਿਆਇ ਹਰੇ ਤੇ ਹੋਨਾ ॥

जो धिआवहि हरि अपर्मपरु हरि हरि हरि धिआइ हरे ते होना ॥

Jo dhiaavahi hari aparampparu hari hari hari dhiaai hare te honaa ||

ਹਰੀ ਪਰਮਾਤਮਾ ਬੇਅੰਤ ਹੈ, ਜਿਹੜੇ ਮਨੁੱਖ ਉਸ ਦਾ ਧਿਆਨ ਧਰਦੇ ਹਨ, ਉਹ ਬੰਦੇ ਉਸ ਹਰੀ ਨੂੰ ਸਦਾ ਸਿਮਰ ਕੇ ਉਸ ਦਾ ਰੂਪ ਹੀ ਹੋ ਜਾਂਦੇ ਹਨ ।

जो लोग अपरम्पार हरि का ध्यान करते हैं, वे हरि का ध्यान करके उसी का रूप हो जाते हैं।

Those who meditate on the Infinite Lord, who meditate on the Lord, Har, Har, Har, are rejuvenated.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਤਿਨ ਕਾਟੇ ਪਾਪ ਕਟੋਨਾ ॥

जो गावहि सुणहि तेरा जसु सुआमी तिन काटे पाप कटोना ॥

Jo gaavahi su(nn)ahi teraa jasu suaamee tin kaate paap katonaa ||

ਹੇ ਸੁਆਮੀ! ਜਿਹੜੇ ਮਨੁੱਖ ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਹਨ ਸੁਣਦੇ ਹਨ, ਉਹ (ਆਪਣੇ) ਕ੍ਰੋੜਾਂ ਪਾਪ ਨਾਸ ਕਰ ਲੈਂਦੇ ਹਨ ।

हे स्वामी ! जो तेरा यश गाते अथवा सुनते हैं, उनके सब पाप कट जाते हैं।

Those who sing and listen to Your Praises, O my Lord and Master, have millions of sins destroyed.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਤੁਮ ਜੈਸੇ ਹਰਿ ਪੁਰਖ ਜਾਨੇ ਮਤਿ ਗੁਰਮਤਿ ਮੁਖਿ ਵਡ ਵਡ ਭਾਗ ਵਡੋਨਾ ॥

तुम जैसे हरि पुरख जाने मति गुरमति मुखि वड वड भाग वडोना ॥

Tum jaise hari purakh jaane mati guramati mukhi vad vad bhaag vadonaa ||

ਹੇ ਸਰਬ-ਵਿਆਪਕ ਹਰੀ! ਉਹ ਮਨੁੱਖ ਵੱਡੇ ਭਾਗਾਂ ਵਾਲੇ ਗਿਣੇ ਜਾਂਦੇ ਹਨ (ਸਭ ਮਨੁੱਖਾਂ ਵਿਚ) ਮੁਖੀ ਮੰਨੇ ਜਾਂਦੇ ਹਨ, ਸਤਿਗੁਰੂ ਦੀ ਮੱਤ ਉਤੇ ਕੇ ਉਹ ਮਨੁੱਖ ਤੇਰੇ ਵਰਗੇ ਹੀ ਜਾਣੇ ਜਾਂਦੇ ਹਨ ।

गुरु की शिक्षा से हरि-भक्ति को हरि जैसा माना है, वह बड़ा एवं भाग्यशाली है।

I know that those divine beings who follow the Guru's Teachings are just like You, Lord. They are the greatest of the great, so very fortunate.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਸਭਿ ਧਿਆਵਹੁ ਆਦਿ ਸਤੇ ਜੁਗਾਦਿ ਸਤੇ ਪਰਤਖਿ ਸਤੇ ਸਦਾ ਸਦਾ ਸਤੇ ਜਨੁ ਨਾਨਕੁ ਦਾਸੁ ਦਸੋਨਾ ॥੫॥

सभि धिआवहु आदि सते जुगादि सते परतखि सते सदा सदा सते जनु नानकु दासु दसोना ॥५॥

Sabhi dhiaavahu aadi sate jugaadi sate paratakhi sate sadaa sadaa sate janu naanaku daasu dasonaa ||5||

ਜੋ ਪਰਮਾਤਮਾ ਆਦਿ ਤੋਂ ਜੁਗਾਂ ਦੇ ਆਦਿ ਤੋਂ ਹੋਂਦ ਵਾਲਾ ਹੈ; ਜੋ (ਹੁਣ ਭੀ) ਪਰਤੱਖ ਕਾਇਮ ਹੈ ਤੇ ਸਦਾ ਹੀ ਕਾਇਮ ਰਹਿਣ ਵਾਲਾ ਹੈ, ਤੁਸੀਂ ਸਾਰੇ ਉਸ ਦਾ ਸਿਮਰਨ ਕਰਦੇ ਰਹੋ । ਦਾਸ ਨਾਨਕ ਉਸ (ਹਰੀ ਦੇ) ਦਾਸਾਂ ਦਾ ਦਾਸ ਹੈ ॥੫॥

सभी हरि का ध्यान करते हैं, एकमात्र वही सत्यस्वरूप है, युग-युगांतर सत्य है, अब भी सत्य है, सर्वदा सत्य रहने वाला है, दास नानक उसके दासों का दास है॥ ५॥

Let everyone meditate on the Lord, who was True in the primal beginning, and True throughout the ages; He is revealed as True here and now, and He shall be True forever and ever. Servant Nanak is the slave of His slaves. ||5||

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਸਲੋਕ ਮਃ ੪ ॥

सलोक मः ४ ॥

Salok M: 4 ||

श्लोक महला ४॥

Shalok, Fourth Mehl:

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਹਮਰੇ ਹਰਿ ਜਗਜੀਵਨਾ ਹਰਿ ਜਪਿਓ ਹਰਿ ਗੁਰ ਮੰਤ ॥

हमरे हरि जगजीवना हरि जपिओ हरि गुर मंत ॥

Hamare hari jagajeevanaa hari japio hari gur mantt ||

(ਜਿਹੜਾ) ਹਰੀ (ਸਾਰੇ) ਜਗਤ ਦੀ ਜ਼ਿੰਦਗੀ ਦਾ ਆਸਰਾ (ਹੈ ਉਹ) ਸਾਡੇ ਹਿਰਦੇ ਵਿਚ ਭੀ ਵੱਸਦਾ ਹੈ; ਅਸਾਂ ਗੁਰੂ ਦੇ ਉਪਦੇਸ਼ ਤੇ ਤੁਰ ਕੇ ਉਸ ਨੂੰ ਜਪਿਆ ਹੈ ।

हरि संसार का जीवन है, गुरु ने (हरिनाम) मंत्र दिया तो उसी का हमने जाप किया।

I meditate on my Lord, the Life of the World, the Lord, chanting the Guru's Mantra.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਹਰਿ ਅਗਮੁ ਅਗੋਚਰੁ ਅਗਮੁ ਹਰਿ ਹਰਿ ਮਿਲਿਆ ਆਇ ਅਚਿੰਤ ॥

हरि अगमु अगोचरु अगमु हरि हरि मिलिआ आइ अचिंत ॥

Hari agamu agocharu agamu hari hari miliaa aai achintt ||

ਉਹ ਹੈ ਤਾਂ ਅਪਹੁੰਚ ਤੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ (ਪਰ ਗੁਰੂ ਦੀ ਸਿੱਖਿਆ ਅਨੁਸਾਰ ਸਿਮਰਨ ਦੀ ਬਰਕਤਿ ਨਾਲ) ਉਹ ਹਰੀ ਸਾਨੂੰ ਆਪਣੇ ਆਪ ਆ ਮਿਲਿਆ ਹੈ ।

वह मन-वाणी, ज्ञानेन्द्रियों से परे है और स्वाभाविक ही मिलता है।

The Lord is Unapproachable, Inaccessible and Unfathomable; the Lord, Har, Har, has spontaneously come to meet me.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਹਰਿ ਆਪੇ ਘਟਿ ਘਟਿ ਵਰਤਦਾ ਹਰਿ ਆਪੇ ਆਪਿ ਬਿਅੰਤ ॥

हरि आपे घटि घटि वरतदा हरि आपे आपि बिअंत ॥

Hari aape ghati ghati varatadaa hari aape aapi biantt ||

ਉਹ ਹਰੀ ਆਪ ਹੀ ਹਰੇਕ ਸਰੀਰ ਵਿਚ ਵੱਸਦਾ ਹੈ, (ਹਰ ਥਾਂ) ਉਹ ਆਪ ਹੀ ਆਪ ਹੈ ਤੇ ਉਸ ਦੀ ਹਸਤੀ ਦਾ ਅੰਤ ਨਹੀਂ ਪਾਇਆ ਜਾ ਸਕਦਾ ।

वह सब शरीरों में व्याप्त है और वह बे-अन्त है।

The Lord Himself is pervading each and every heart; the Lord Himself is Endless.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਹਰਿ ਆਪੇ ਸਭ ਰਸ ਭੋਗਦਾ ਹਰਿ ਆਪੇ ਕਵਲਾ ਕੰਤ ॥

हरि आपे सभ रस भोगदा हरि आपे कवला कंत ॥

Hari aape sabh ras bhogadaa hari aape kavalaa kantt ||

ਉਹ ਹਰੀ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਸਾਰੇ ਰਸ ਭੋਗ ਰਿਹਾ ਹੈ, ਉਹ ਆਪ ਹੀ ਮਾਇਆ ਦਾ ਮਾਲਕ ਹੈ ।

वह कमलापति सब रसों को भोगता है।

The Lord Himself enjoys all pleasures; the Lord Himself is the Husband of Maya.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਹਰਿ ਆਪੇ ਭਿਖਿਆ ਪਾਇਦਾ ਸਭ ਸਿਸਟਿ ਉਪਾਈ ਜੀਅ ਜੰਤ ॥

हरि आपे भिखिआ पाइदा सभ सिसटि उपाई जीअ जंत ॥

Hari aape bhikhiaa paaidaa sabh sisati upaaee jeea jantt ||

ਇਹ ਸਾਰੀ ਦੁਨੀਆ ਉਸ ਨੇ ਆਪ ਹੀ ਪੈਦਾ ਕੀਤੀ ਹੈ, ਇਸ ਸਾਰੇ ਜੀਅ ਜੰਤ ਉਸ ਨੇ ਆਪ ਹੀ ਪੈਦਾ ਕੀਤੇ ਹਨ, ਤੇ, (ਸਭ ਜੀਵਾਂ ਨੂੰ ਰਿਜ਼ਕ ਦਾ) ਖੈਰ ਭੀ ਉਹ ਆਪ ਹੀ ਪਾਂਦਾ ਹੈ ।

वह सम्पूर्ण सृष्टि को उत्पन्न करके सब जीवों को रोजी देता है।

The Lord Himself gives in charity to the whole world, and all the beings and creatures which He created.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਹਰਿ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਮਾਂਗਹਿ ਹਰਿ ਜਨ ਸੰਤ ॥

हरि देवहु दानु दइआल प्रभ हरि मांगहि हरि जन संत ॥

Hari devahu daanu daiaal prbh hari maangahi hari jan santt ||

ਹੇ ਦਇਆ ਦੇ ਸੋਮੇ ਹਰੀ ਪ੍ਰਭੂ! (ਸਾਨੂੰ ਭੀ ਉਹ ਨਾਮ-) ਦਾਨ ਦੇਹ ਜਿਹੜਾ (ਤੇਰੇ) ਸੰਤ ਜਨ (ਸਦਾ ਤੈਥੋਂ) ਮੰਗਦੇ (ਰਹਿੰਦੇ) ਹਨ ।

हे दयालु प्रभु ! नाम दान दो, भक्तजन यही मांगते हैं।

O Merciful Lord God, please bless me with Your Bountiful Gifts; the humble Saints of the Lord beg for them.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਜਨ ਨਾਨਕ ਕੇ ਪ੍ਰਭ ਆਇ ਮਿਲੁ ਹਮ ਗਾਵਹ ਹਰਿ ਗੁਣ ਛੰਤ ॥੧॥

जन नानक के प्रभ आइ मिलु हम गावह हरि गुण छंत ॥१॥

Jan naanak ke prbh aai milu ham gaavah hari gu(nn) chhantt ||1||

ਹੇ ਦਾਸ ਨਾਨਕ ਦੇ (ਮਾਲਕ) ਪ੍ਰਭੂ! (ਸਾਨੂੰ) ਆ ਮਿਲ, (ਮਿਹਰ ਕਰ) ਅਸੀਂ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹੀਏ ॥੧॥

हे नानक के प्रभु ! आकर दर्शन दे दो, हम तो तेरे ही गुण गाते हैं।॥ १॥

O God of servant Nanak, please come and meet me; I sing the Songs of the Glorious Praises of the Lord. ||1||

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਮਃ ੪ ॥

मः ४ ॥

M:h 4 ||

महला ४॥

Fourth Mehl:

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਹਰਿ ਪ੍ਰਭੁ ਸਜਣੁ ਨਾਮੁ ਹਰਿ ਮੈ ਮਨਿ ਤਨਿ ਨਾਮੁ ਸਰੀਰਿ ॥

हरि प्रभु सजणु नामु हरि मै मनि तनि नामु सरीरि ॥

Hari prbhu saja(nn)u naamu hari mai mani tani naamu sareeri ||

ਹਰੀ ਪ੍ਰਭੂ (ਹੀ ਅਸਲ) ਮਿੱਤਰ ਹੈ, ਹਰੀ ਦਾ ਨਾਮ ਹੀ (ਨਾਲ ਨਿਭਣ ਵਾਲਾ) ਮਿੱਤਰ ਹੈ; ਮੇਰੇ ਮਨ ਵਿਚ ਮੇਰੇ ਤਨ ਵਿਚ ਮੇਰੇ ਹਿਰਦੇ ਵਿਚ (ਹਰੀ ਦਾ) ਨਾਮ ਵੱਸ ਰਿਹਾ ਹੈ ।

हे सज्जन प्रभु ! हमारे मन, तन में तेरा नाम बस गया है।

The Name of the Lord God is my Best Friend. My mind and body are drenched with the Naam.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਸਭਿ ਆਸਾ ਗੁਰਮੁਖਿ ਪੂਰੀਆ ਜਨ ਨਾਨਕ ਸੁਣਿ ਹਰਿ ਧੀਰ ॥੨॥

सभि आसा गुरमुखि पूरीआ जन नानक सुणि हरि धीर ॥२॥

Sabhi aasaa guramukhi pooreeaa jan naanak su(nn)i hari dheer ||2||

ਹੇ ਦਾਸ ਨਾਨਕ! ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਸਿਮਰਿਆਂ) ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ, ਹਰੀ ਦਾ ਨਾਮ ਸੁਣ ਕੇ (ਮਨ ਵਿਚ) ਸ਼ਾਂਤੀ ਪੈਦਾ ਹੁੰਦੀ ਹੈ ॥੨॥

गुरु ने सभी आशाएँ पूरी कर दी हैं और हरिनाम यश सुनकर नानक को धैर्य हो गया है॥ २॥

All the hopes of the Gurmukh are fulfilled; servant Nanak is comforted, hearing the Naam, the Name of the Lord. ||2||

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਹਰਿ ਊਤਮੁ ਹਰਿਆ ਨਾਮੁ ਹੈ ਹਰਿ ਪੁਰਖੁ ਨਿਰੰਜਨੁ ਮਉਲਾ ॥

हरि ऊतमु हरिआ नामु है हरि पुरखु निरंजनु मउला ॥

Hari utamu hariaa naamu hai hari purakhu niranjjanu maulaa ||

ਪਰਮਾਤਮਾ ਸਭ ਵਿਚ ਵਿਆਪਕ ਹੈ ਸਭ ਵਿਚ ਮਿਲਿਆ ਹੋਇਆ ਹੈ ਤੇ ਨਿਰਲੇਪ (ਭੀ) ਹੈ, ਉਸ ਦਾ ਨਾਮ ਸ੍ਰੇਸ਼ਟ ਹੈ (ਉੱਚਾ ਜੀਵਨ ਬਣਾਣ ਵਾਲਾ ਹੈ) ਤੇ ਆਤਮਕ ਜੀਵਨ ਦੇਣ ਵਾਲਾ ਹੈ ।

हरिनाम सर्वोत्तम है, वह परमपुरुष, मायातीत एवं नित्य-नवीन है।

The Lord's Sublime Name is energizing and rejuvenating. The Immaculate Lord, the Primal Being, blossoms forth.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਸੇਵੇ ਚਰਨ ਨਿਤ ਕਉਲਾ ॥

जो जपदे हरि हरि दिनसु राति तिन सेवे चरन नित कउला ॥

Jo japade hari hari dinasu raati tin seve charan nit kaulaa ||

ਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ (ਦਾ ਨਾਮ) ਜਪਦੇ ਹਨ, ਲੱਛਮੀ (ਭੀ) ਹਰ ਵੇਲੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੀ ਹੈ (ਉਹਨਾਂ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ) ।

जो दिन-रात हरि का जाप करते हैं, माया नित्य उनके चरणों की सेवा करती है।

Maya serves at the feet of those who chant and meditate on the Lord, Har, Har, day and night.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਨਿਤ ਸਾਰਿ ਸਮਾਲ੍ਹ੍ਹੇ ਸਭ ਜੀਅ ਜੰਤ ਹਰਿ ਵਸੈ ਨਿਕਟਿ ਸਭ ਜਉਲਾ ॥

नित सारि समाल्हे सभ जीअ जंत हरि वसै निकटि सभ जउला ॥

Nit saari samaalhe sabh jeea jantt hari vasai nikati sabh jaulaa ||

ਪਰਮਾਤਮਾ ਸਭ ਜੀਵਾਂ ਦੀ ਚੰਗੀ ਤਰ੍ਹਾਂ ਸੰਭਾਲ ਕਰਦਾ ਹੈ, ਉਹ (ਸਭ ਜੀਵਾਂ ਦੇ) ਨੇੜੇ ਵੱਸਦਾ ਹੈ, (ਫਿਰ ਸਭ ਤੋਂ) ਵੱਖਰਾ (ਭੀ) ਹੈ ।

ईश्वर सब जीवों की नित्य संभाल करता है और वह सब के निकट ही बसता है।

The Lord always looks after and cares for all His beings and creatures; He is with all, near and far.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਸੋ ਬੂਝੈ ਜਿਸੁ ਆਪਿ ਬੁਝਾਇਸੀ ਜਿਸੁ ਸਤਿਗੁਰੁ ਪੁਰਖੁ ਪ੍ਰਭੁ ਸਉਲਾ ॥

सो बूझै जिसु आपि बुझाइसी जिसु सतिगुरु पुरखु प्रभु सउला ॥

So boojhai jisu aapi bujhaaisee jisu satiguru purakhu prbhu saulaa ||

ਪਰ ਇਹ ਗੱਲ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝ ਦੇਂਦਾ ਹੈ ਜਿਸ ਉਤੇ ਗੁਰੂ ਮਿਹਰ ਕਰਦਾ ਹੈ ਜਿਸ ਉਤੇ ਸਰਬ-ਵਿਆਪਕ ਪ੍ਰਭੂ ਕਿਰਪਾ ਕਰਦਾ ਹੈ ।

वही उसका रहस्य बूझता है, जिसे स्वयं समझाता है और जिस पर सतिगुरु की कृपा-दृष्टि होती है।

Those whom the Lord inspires to understand, understand; the True Guru, God, the Primal Being, is pleased with them.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਸਭਿ ਗਾਵਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸਮਉਲਾ ॥੬॥

सभि गावहु गुण गोविंद हरे गोविंद हरे गोविंद हरे गुण गावत गुणी समउला ॥६॥

Sabhi gaavahu gu(nn) govindd hare govindd hare govindd hare gu(nn) gaavat gu(nn)ee samaulaa ||6||

ਤੁਸੀਂ ਸਾਰੇ, ਧਰਤੀ ਦੀ ਸਾਰ ਲੈਣ ਵਾਲੇ ਉਸ ਹਰੀ ਦੇ ਗੁਣ ਸਦਾ ਗਾਂਦੇ ਰਹੋ, ਗੁਣ ਗਾਂਦਿਆਂ ਗਾਂਦਿਆਂ ਉਸ ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਹੋ ਜਾਈਦਾ ਹੈ ॥੬॥

सभी परमात्मा के गुण गाओ, उसका गुणगान कर गुणवान् बन जाओ॥ ६॥

Let everyone sing the Praise of the Lord of the Universe, the Lord, the Lord of the Universe, the Lord, the Lord of the Universe; singing the Praise of the Lord, one is absorbed in His Glorious Virtues. ||6||

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਸਲੋਕ ਮਃ ੪ ॥

सलोक मः ४ ॥

Salok M: 4 ||

श्लोक महला ४॥

Shalok, Fourth Mehl:

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਸੁਤਿਆ ਹਰਿ ਪ੍ਰਭੁ ਚੇਤਿ ਮਨਿ ਹਰਿ ਸਹਜਿ ਸਮਾਧਿ ਸਮਾਇ ॥

सुतिआ हरि प्रभु चेति मनि हरि सहजि समाधि समाइ ॥

Sutiaa hari prbhu cheti mani hari sahaji samaadhi samaai ||

(ਜਾਗਦਿਆਂ ਕਿਰਤ-ਕਾਰ ਕਰਦਿਆਂ ਸਿਮਰਨ ਦੀ ਇਹੋ ਜਿਹੀ ਆਦਤ ਬਣਾ ਕਿ) ਸੁੱਤੇ ਪਿਆਂ ਭੀ (ਆਪਣੇ) ਮਨ ਵਿਚ ਪਰਮਾਤਮਾ ਨੂੰ ਯਾਦ ਕਰ (ਯਾਦ ਕਰਦਾ ਰਹੇਂ), (ਇਸ ਤਰ੍ਹਾਂ) ਸਦਾ ਆਤਮਕ ਅਡੋਲਤਾ ਵਿਚ (ਆਤਮਕ ਅਡੋਲਤਾ ਦੀ) ਸਮਾਧੀ ਵਿਚ ਟਿਕਿਆ ਰਹੁ ।

हे अज्ञानी मन ! प्रभु का चिंतन कर, सहज समाधि में लीन रहो।

O mind, even in sleep, remember the Lord God; let yourself be intuitively absorbed into the Celestial State of Samaadhi.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਜਨ ਨਾਨਕ ਹਰਿ ਹਰਿ ਚਾਉ ਮਨਿ ਗੁਰੁ ਤੁਠਾ ਮੇਲੇ ਮਾਇ ॥੧॥

जन नानक हरि हरि चाउ मनि गुरु तुठा मेले माइ ॥१॥

Jan naanak hari hari chaau mani guru tuthaa mele maai ||1||

ਹੇ ਮਾਂ! ਦਾਸ ਨਾਨਕ ਦੇ ਮਨ ਵਿਚ ਭੀ ਪਰਮਾਤਮਾ ਨੂੰ ਮਿਲਣ ਦੀ ਤਾਂਘ ਹੈ, ਗੁਰੂ (ਹੀ) ਪ੍ਰਸੰਨ ਹੋ ਕੇ ਮੇਲ ਕਰਾਂਦਾ ਹੈ ॥੧॥

नानक के मन में प्रभु मिलन का चाव है और गुरु प्रसन्न होकर उससे मिलाता है॥ १॥

Servant Nanak's mind longs for the Lord, Har, Har. As the Guru pleases, he is absorbed into the Lord, O mother. ||1||

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਮਃ ੪ ॥

मः ४ ॥

M:h 4 ||

महला ४॥

Fourth Mehl:

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਹਰਿ ਇਕਸੁ ਸੇਤੀ ਪਿਰਹੜੀ ਹਰਿ ਇਕੋ ਮੇਰੈ ਚਿਤਿ ॥

हरि इकसु सेती पिरहड़ी हरि इको मेरै चिति ॥

Hari ikasu setee piraha(rr)ee hari iko merai chiti ||

ਸਿਰਫ਼ ਇਕ ਪਰਮਾਤਮਾ ਨਾਲ ਹੀ ਮੇਰਾ ਸੋਹਣਾ ਪਿਆਰ ਹੈ, ਇਕ ਪਰਮਾਤਮਾ ਹੀ (ਸਦਾ) ਮੇਰੇ ਚਿੱਤ ਵਿਚ ਵੱਸਦਾ ਹੈ ।

एकमात्र प्रभु से ही हमारा प्रेम है, एकमात्र वही मेरे दिल में बसा हुआ है।

I am in love with the One and Only Lord; the One Lord fills my consciousness.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਜਨ ਨਾਨਕ ਇਕੁ ਅਧਾਰੁ ਹਰਿ ਪ੍ਰਭ ਇਕਸ ਤੇ ਗਤਿ ਪਤਿ ॥੨॥

जन नानक इकु अधारु हरि प्रभ इकस ते गति पति ॥२॥

Jan naanak iku adhaaru hari prbh ikas te gati pati ||2||

ਇਕ ਪ੍ਰਭੂ ਹੀ ਦਾਸ ਨਾਨਕ (ਦੀ ਜ਼ਿੰਦਗੀ ਦਾ) ਆਸਰਾ ਹੈ, ਇਕ ਪ੍ਰਭੂ ਤੋਂ ਹੀ ਉੱਚੀ ਆਤਮਕ ਅਵਸਥਾ ਮਿਲਦੀ ਹੈ (ਤੇ ਲੋਕ ਪਰਲੋਕ ਦੀ) ਇੱਜ਼ਤ ਹਾਸਲ ਹੁੰਦੀ ਹੈ ॥੨॥

नानक फुरमाते हैं-प्रभु ही एकमात्र आसरा है, उसी से मुक्ति एवं मान-प्रतिष्ठा प्राप्त होती है।॥ २॥

Servant Nanak takes the Support of the One Lord God; through the One, he obtains honor and salvation. ||2||

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਪੰਚੇ ਸਬਦ ਵਜੇ ਮਤਿ ਗੁਰਮਤਿ ਵਡਭਾਗੀ ਅਨਹਦੁ ਵਜਿਆ ॥

पंचे सबद वजे मति गुरमति वडभागी अनहदु वजिआ ॥

Pancche sabad vaje mati guramati vadabhaagee anahadu vajiaa ||

ਜਿਸ ਵੱਡੇ ਭਾਗਾਂ ਵਾਲੇ ਮਨੁੱਖ ਦੀ ਮੱਤ ਵਿਚ ਗੁਰੂ ਦਾ ਉਪਦੇਸ਼ ਵੱਸ ਪੈਂਦਾ ਹੈ ਉਸ ਦੇ ਅੰਦਰ (ਆਤਮਕ ਆਨੰਦ ਦਾ) ਇਕ-ਰਸ ਵਾਜਾ ਵੱਜ ਪੈਂਦਾ ਹੈ (ਉਸ ਦੇ ਅੰਦਰ, ਮਾਨੋ) ਪੰਜਾਂ ਹੀ ਕਿਸਮਾਂ ਦੇ ਸਾਜ਼ ਵੱਜ ਪੈਂਦੇ ਹਨ ।

गुरु की शिक्षा से पाँच शब्द गूंज उठे, अहोभाग्य से अनाहत नाद गूंजा।

The Panch Shabad the Five Primal Sounds vibrate with the Wisdom of the Guru's Teachings; by great good fortune, the Unstruck Melody resonates and resounds.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਆਨਦ ਮੂਲੁ ਰਾਮੁ ਸਭੁ ਦੇਖਿਆ ਗੁਰ ਸਬਦੀ ਗੋਵਿਦੁ ਗਜਿਆ ॥

आनद मूलु रामु सभु देखिआ गुर सबदी गोविदु गजिआ ॥

Aanad moolu raamu sabhu dekhiaa gur sabadee govidu gajiaa ||

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਦੇ ਅੰਦਰ) ਪਰਮਾਤਮਾ ਗੱਜ ਪੈਂਦਾ ਹੈ ਅਤੇ ਉਹ ਹਰ ਥਾਂ ਆਨੰਦ ਦੇ ਸੋਮੇ ਪਰਮਾਤਮਾ ਨੂੰ (ਵੱਸਦਾ) ਵੇਖਦਾ ਹੈ ।

सब ओर आनंद का मूल स्रोत ईश्वर दृष्टिमान हुआ है और गुरु के शब्द से वही प्रगट हुआ है।

I see the Lord, the Source of Bliss, everywhere; through the Word of the Guru's Shabad, the Lord of the Universe is revealed.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਆਦਿ ਜੁਗਾਦਿ ਵੇਸੁ ਹਰਿ ਏਕੋ ਮਤਿ ਗੁਰਮਤਿ ਹਰਿ ਪ੍ਰਭੁ ਭਜਿਆ ॥

आदि जुगादि वेसु हरि एको मति गुरमति हरि प्रभु भजिआ ॥

Aadi jugaadi vesu hari eko mati guramati hari prbhu bhajiaa ||

(ਜਿਹੜਾ ਮਨੁੱਖ) ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਭਜਨ ਕਰਦਾ ਹੈ (ਉਸ ਨੂੰ ਇਹ ਨਿਸਚਾ ਆ ਜਾਂਦਾ ਹੈ ਕਿ ਸ੍ਰਿਸ਼ਟੀ ਦੇ) ਆਦਿ ਤੋਂ ਜੁਗਾਂ ਦੇ ਆਦਿ ਤੋਂ ਪਰਮਾਤਮਾ ਦੀ ਇਕੋ ਹੀ ਅਟੱਲ ਹਸਤੀ ਹੈ ।

युग-युगांतर एकमात्र वही स्थित है और गुरु की शिक्षा से प्रभु का भजन किया है।

From the primal beginning, and throughout the ages, the Lord has One Form. Through the Wisdom of the Guru's Teachings, I vibrate and meditate on the Lord God.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

ਹਰਿ ਦੇਵਹੁ ਦਾਨੁ ਦਇਆਲ ਪ੍ਰਭ ਜਨ ਰਾਖਹੁ ਹਰਿ ਪ੍ਰਭ ਲਜਿਆ ॥

हरि देवहु दानु दइआल प्रभ जन राखहु हरि प्रभ लजिआ ॥

Hari devahu daanu daiaal prbh jan raakhahu hari prbh lajiaa ||

ਹੇ ਹਰੀ! ਹੇ ਦਇਆ ਦੇ ਸੋਮੇ ਪ੍ਰਭੂ! ਤੂੰ ਆਪਣੇ ਦਾਸਾਂ ਨੂੰ (ਆਪਣੇ ਨਾਮ ਦਾ) ਦਾਨ ਦੇਂਦਾ ਹੈਂ, (ਤੇ, ਇਸ ਤਰ੍ਹਾਂ ਵਿਕਾਰਾਂ ਦੇ ਟਾਕਰੇ ਤੇ ਉਹਨਾਂ ਦੀ) ਲਾਜ ਰੱਖਦਾ ਹੈਂ ।

हे प्रभु ! दयालु होकर नाम-दान प्रदान करो और भक्तजनों की लाज रखो।

O Merciful Lord God, please bless me with Your Bounty; O Lord God, please preserve and protect the honor of Your humble servant.

Guru Ramdas ji / Raag Kanrha / Kanre ki vaar (M: 4) / Guru Granth Sahib ji - Ang 1315

Download SGGS PDF Daily Updates ADVERTISE HERE