Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਕਾਮਿ ਕ੍ਰੋਧਿ ਲੋਭਿ ਬਿਆਪਿਓ ਜਨਮ ਹੀ ਕੀ ਖਾਨਿ ॥
कामि क्रोधि लोभि बिआपिओ जनम ही की खानि ॥
Kaami krodhi lobhi biaapio janam hee kee khaani ||
ਹੇ ਮੂਰਖ! ਤੂੰ (ਸਦਾ) ਕਾਮ ਵਿਚ, ਕ੍ਰੋਧ ਵਿਚ, ਲੋਭ ਵਿਚ ਫਸਿਆ ਰਹਿੰਦਾ ਹੈਂ, (ਇਹ ਕਾਮ ਕ੍ਰੋਧ ਲੋਭ ਆਦਿਕ ਤਾਂ) ਜਨਮਾਂ ਦੇ ਗੇੜ ਦਾ ਹੀ ਵਸੀਲਾ ਹਨ ।
काम, क्रोध एवं लोभ में लीन रहना ही जन्म-मरण का मूल कारण है।
Engrossed in unfulfilled sexual desire, unresolved anger and greed, you shall be consigned to reincarnation.
Guru Arjan Dev ji / Raag Kanrha / / Guru Granth Sahib ji - Ang 1304
ਪਤਿਤ ਪਾਵਨ ਸਰਨਿ ਆਇਓ ਉਧਰੁ ਨਾਨਕ ਜਾਨਿ ॥੨॥੧੨॥੩੧॥
पतित पावन सरनि आइओ उधरु नानक जानि ॥२॥१२॥३१॥
Patit paavan sarani aaio udharu naanak jaani ||2||12||31||
ਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ! (ਮੈਂ ਤੇਰੀ) ਸਰਨ ਆਇਆ ਹਾਂ, ਮੈਨੂੰ ਨਾਨਕ ਨੂੰ (ਆਪਣੇ ਦਰ ਤੇ ਡਿਗਾ) ਜਾਣ ਕੇ (ਇਹਨਾਂ ਵਿਕਾਰਾਂ ਤੋਂ ਬਚਾਈ ਰੱਖ) ॥੨॥੧੨॥੩੧॥
नानक की विनती है कि यह समझ लो कि पतितपावन परमेश्वर की शरण में आने से मुक्ति होती॥२॥१२॥३१॥
But I have entered the Sanctuary of the Purifier of sinners. O Nanak, I know that I shall be saved. ||2||12||31||
Guru Arjan Dev ji / Raag Kanrha / / Guru Granth Sahib ji - Ang 1304
ਕਾਨੜਾ ਮਹਲਾ ੫ ॥
कानड़ा महला ५ ॥
Kaana(rr)aa mahalaa 5 ||
कानड़ा महला ५ ॥
Kaanraa, Fifth Mehl:
Guru Arjan Dev ji / Raag Kanrha / / Guru Granth Sahib ji - Ang 1304
ਅਵਿਲੋਕਉ ਰਾਮ ਕੋ ਮੁਖਾਰਬਿੰਦ ॥
अविलोकउ राम को मुखारबिंद ॥
Avilokau raam ko mukhaarabindd ||
(ਹੁਣ ਮੇਰੀ ਇਹੀ ਤਾਂਘ ਰਹਿੰਦੀ ਹੈ ਕਿ) ਮੈਂ ਪ੍ਰਭੂ ਦਾ ਸੋਹਣਾ ਮੁਖੜਾ (ਸਦਾ) ਵੇਖਦਾ ਰਹਾਂ ।
मैं परमात्मा के मुखमण्डल को निहारता हूँ।
I gaze on the Lotus-like Face of the Lord.
Guru Arjan Dev ji / Raag Kanrha / / Guru Granth Sahib ji - Ang 1304
ਖੋਜਤ ਖੋਜਤ ਰਤਨੁ ਪਾਇਓ ਬਿਸਰੀ ਸਭ ਚਿੰਦ ॥੧॥ ਰਹਾਉ ॥
खोजत खोजत रतनु पाइओ बिसरी सभ चिंद ॥१॥ रहाउ ॥
Khojat khojat ratanu paaio bisaree sabh chindd ||1|| rahaau ||
(ਗੁਰੂ ਦੀ ਰਾਹੀਂ) ਭਾਲ ਕਰਦਿਆਂ ਕਰਦਿਆਂ (ਮੈਂ ਪਰਮਾਤਮਾ ਦਾ ਨਾਮ-) ਰਤਨ ਲੱਭ ਲਿਆ ਹੈ (ਜਿਸ ਦੀ ਬਰਕਤਿ ਨਾਲ ਮੇਰੇ ਅੰਦਰੋਂ) ਸਾਰੀ ਚਿੰਤਾ ਦੂਰ ਹੋ ਗਈ ਹੈ ॥੧॥ ਰਹਾਉ ॥
खोजते-खोजते मैंने हरिनाम रत्न पा लिया है, जिससे मेरी सब चिन्ताएँ दूर हो गई हैं।॥१॥रहाउ॥
Searching and seeking, I have found the Jewel. I am totally rid of all anxiety. ||1|| Pause ||
Guru Arjan Dev ji / Raag Kanrha / / Guru Granth Sahib ji - Ang 1304
ਚਰਨ ਕਮਲ ਰਿਦੈ ਧਾਰਿ ॥
चरन कमल रिदै धारि ॥
Charan kamal ridai dhaari ||
ਪ੍ਰਭੂ ਦੇ ਸੋਹਣੇ ਚਰਨ ਹਿਰਦੇ ਵਿਚ ਵਸਾ ਕੇ-
जब से परमात्मा के चरण-कमल को हृदय में धारण किया है,
Enshrining His Lotus Feet within my heart,
Guru Arjan Dev ji / Raag Kanrha / / Guru Granth Sahib ji - Ang 1304
ਉਤਰਿਆ ਦੁਖੁ ਮੰਦ ॥੧॥
उतरिआ दुखु मंद ॥१॥
Utariaa dukhu mandd ||1||
(ਮੇਰੇ ਅੰਦਰੋਂ) ਭੈੜਾ (ਸਾਰਾ) ਦੁੱਖ ਦੂਰ ਹੋ ਗਿਆ ਹੈ ॥੧॥
दुख-क्लेश दूर हो गया है॥१॥
Pain and wickedness have been dispelled. ||1||
Guru Arjan Dev ji / Raag Kanrha / / Guru Granth Sahib ji - Ang 1304
ਰਾਜ ਧਨੁ ਪਰਵਾਰੁ ਮੇਰੈ ਸਰਬਸੋ ਗੋਬਿੰਦ ॥
राज धनु परवारु मेरै सरबसो गोबिंद ॥
Raaj dhanu paravaaru merai sarabaso gobindd ||
(ਹੁਣ) ਮੇਰੇ ਵਾਸਤੇ ਪਰਮਾਤਮਾ (ਦਾ ਨਾਮ ਹੀ) ਸਭ ਕੁਝ ਹੈ, (ਨਾਮ ਹੀ ਮੇਰੇ ਵਾਸਤੇ) ਰਾਜ (ਹੈ, ਨਾਮ ਹੀ ਮੇਰੇ ਵਾਸਤੇ) ਧਨ (ਹੈ, ਨਾਮ ਹੀ ਮੇਰਾ) ਪਰਵਾਰ ਹੈ ।
मेरा राज्य, धन, परिवार इत्यादि सर्वस्व ईश्वर ही है।
The Lord of all the Universe is my kingdom, wealth and family.
Guru Arjan Dev ji / Raag Kanrha / / Guru Granth Sahib ji - Ang 1304
ਸਾਧਸੰਗਮਿ ਲਾਭੁ ਪਾਇਓ ਨਾਨਕ ਫਿਰਿ ਨ ਮਰੰਦ ॥੨॥੧੩॥੩੨॥
साधसंगमि लाभु पाइओ नानक फिरि न मरंद ॥२॥१३॥३२॥
Saadhasanggami laabhu paaio naanak phiri na marandd ||2||13||32||
ਹੇ ਨਾਨਕ! (ਜਿਨ੍ਹਾਂ ਮਨੁੱਖਾਂ ਨੇ) ਗੁਰੂ ਦੀ ਸੰਗਤ ਵਿਚ (ਟਿਕ ਕੇ ਪਰਮਾਤਮਾ ਦਾ ਨਾਮ ਦਾ) ਲਾਭ ਖੱਟ ਲਿਆ, ਉਹਨਾਂ ਨੂੰ ਮੁੜ ਆਤਮਕ ਮੌਤ ਨਹੀਂ ਆਉਂਦੀ ॥੨॥੧੩॥੩੨॥
हे नानक ! साधु-पुरुषों की संगत में ऐसा लाभ पाया है कि जन्म-मरण से मुक्त हो गया हँ॥२॥१३॥३२॥
In the Saadh Sangat, the Company of the Holy, Nanak has earned the Profit; he shall never die again. ||2||13||32||
Guru Arjan Dev ji / Raag Kanrha / / Guru Granth Sahib ji - Ang 1304
ਕਾਨੜਾ ਮਹਲਾ ੫ ਘਰੁ ੫
कानड़ा महला ५ घरु ५
Kaana(rr)aa mahalaa 5 gharu 5
ਰਾਗ ਕਾਨੜਾ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ।
कानड़ा महला ५ घरु ५
Kaanraa, Fifth Mehl, Fifth House:
Guru Arjan Dev ji / Raag Kanrha / / Guru Granth Sahib ji - Ang 1304
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik-oamkkaari satigur prsaadi ||
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
ੴ सतिगुर प्रसादि ॥
One Universal Creator God. By The Grace Of The True Guru:
Guru Arjan Dev ji / Raag Kanrha / / Guru Granth Sahib ji - Ang 1304
ਪ੍ਰਭ ਪੂਜਹੋ ਨਾਮੁ ਅਰਾਧਿ ॥
प्रभ पूजहो नामु अराधि ॥
Prbh poojaho naamu araadhi ||
ਹੇ ਭਾਈ! ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਪ੍ਰਭੂ ਦੀ ਪੂਜਾ-ਭਗਤੀ ਕਰਿਆ ਕਰੋ,
प्रभु की पूजा करो, हरिनाम की आराधना करो,
Worship God, and adore His Name.
Guru Arjan Dev ji / Raag Kanrha / / Guru Granth Sahib ji - Ang 1304
ਗੁਰ ਸਤਿਗੁਰ ਚਰਨੀ ਲਾਗਿ ॥
गुर सतिगुर चरनी लागि ॥
Gur satigur charanee laagi ||
ਗੁਰੂ ਸਤਿਗੁਰੂ ਦੀ ਚਰਨੀਂ ਲੱਗ ਕੇ (ਪਰਮਾਤਮਾ ਦੀ ਭਗਤੀ ਕਰੋ) ।
गुरु के चरणों में तल्लीन रहो।
Grasp the Feet of the Guru, the True Guru.
Guru Arjan Dev ji / Raag Kanrha / / Guru Granth Sahib ji - Ang 1304
ਹਰਿ ਪਾਵਹੁ ਮਨੁ ਅਗਾਧਿ ॥
हरि पावहु मनु अगाधि ॥
Hari paavahu manu agaadhi ||
(ਇਸ ਤਰ੍ਹਾਂ ਉਸ) ਅਥਾਹ ਮਨ (ਦੇ ਮਾਲਕ) ਪ੍ਰਭੂ ਦਾ ਮਿਲਾਪ ਹਾਸਲ ਕਰ ਲਵੋਗੇ ।
निष्ठापूर्वक मन में ही परमात्मा को पा लो।
The Unfathomable Lord shall come into your mind,
Guru Arjan Dev ji / Raag Kanrha / / Guru Granth Sahib ji - Ang 1304
ਜਗੁ ਜੀਤੋ ਹੋ ਹੋ ਗੁਰ ਕਿਰਪਾਧਿ ॥੧॥ ਰਹਾਉ ॥
जगु जीतो हो हो गुर किरपाधि ॥१॥ रहाउ ॥
Jagu jeeto ho ho gur kirapaadhi ||1|| rahaau ||
ਹੇ ਭਾਈ! ਗੁਰੂ ਦੀ ਕਿਰਪਾ ਨਾਲ (ਪ੍ਰਭੂ ਦਾ ਸਿਮਰਨ ਕੀਤਿਆਂ) ਜਗਤ (ਦਾ ਮੋਹ) ਜਿੱਤਿਆ ਜਾਂਦਾ ਹੈ ॥੧॥ ਰਹਾਉ ॥
गुरु की कृपा से जगत को जीत लो॥१॥रहाउ॥
And by Guru's Grace, you shall be victorious in this world. ||1|| Pause ||
Guru Arjan Dev ji / Raag Kanrha / / Guru Granth Sahib ji - Ang 1304
ਅਨਿਕ ਪੂਜਾ ਮੈ ਬਹੁ ਬਿਧਿ ਖੋਜੀ ਸਾ ਪੂਜਾ ਜਿ ਹਰਿ ਭਾਵਾਸਿ ॥
अनिक पूजा मै बहु बिधि खोजी सा पूजा जि हरि भावासि ॥
Anik poojaa mai bahu bidhi khojee saa poojaa ji hari bhaavaasi ||
(ਜਗਤ ਵਿਚ) ਅਨੇਕਾਂ ਪੂਜਾ (ਹੋ ਰਹੀਆਂ ਹਨ) ਮੈਂ (ਇਹਨਾਂ ਦੀ) ਕਈ ਤਰ੍ਹਾਂ ਖੋਜ-ਭਾਲ ਕੀਤੀ ਹੈ, (ਪਰ) ਉਹੀ ਪੂਜਾ (ਸ੍ਰੇਸ਼ਟ) ਹੈ ਜਿਹੜੀ ਪਰਮਾਤਮਾ ਨੂੰ ਚੰਗੀ ਲੱਗਦੀ ਹੈ (ਜਿਸ ਨਾਲ ਪਰਮਾਤਮਾ ਪ੍ਰਸੰਨ ਹੁੰਦਾ ਹੈ) ।
मैंने अनेक प्रकार से पूजा-अर्चना की है, लेकिन पूजा वही है, जो परमात्मा को अच्छी लगती है।
I have studied countless ways of worship in all sorts of ways, but that alone is worship, which is pleasing to the Lord's Will.
Guru Arjan Dev ji / Raag Kanrha / / Guru Granth Sahib ji - Ang 1304
ਮਾਟੀ ਕੀ ਇਹ ਪੁਤਰੀ ਜੋਰੀ ਕਿਆ ਏਹ ਕਰਮ ਕਮਾਸਿ ॥
माटी की इह पुतरी जोरी किआ एह करम कमासि ॥
Maatee kee ih putaree joree kiaa eh karam kamaasi ||
(ਪਰ ਅਜਿਹੀ ਪੂਜਾ ਭੀ ਪ੍ਰਭੂ ਆਪ ਹੀ ਕਰਾਂਦਾ ਹੈ) । (ਪਰਮਾਤਮਾ ਨੇ ਮਨੁੱਖ ਦੀ ਇਹ) ਮਿੱਟੀ ਦੀ ਪੁਤਲੀ ਬਣਾ ਦਿੱਤੀ (ਪੁਤਲੀਆਂ ਦਾ ਮਾਲਕ ਪੁਤਲੀਆਂ ਨੂੰ ਆਪ ਹੀ ਨਚਾਂਦਾ ਹੈ), ਇਹ ਜੀਵ-ਪੁਤਲੀ (ਪੁਤਲੀਆਂ ਘੜਨ ਵਾਲੇ ਪ੍ਰਭੂ ਦੀ ਪ੍ਰੇਰਨਾ ਤੋਂ ਬਿਨਾ) ਕੋਈ ਕੰਮ ਨਹੀਂ ਕਰ ਸਕਦੀ ।
मिट्टी के पुतले मानव में क्या बल है कि वह कोई कर्म कर सके।
This body-puppet is made of clay - what can it do by itself?
Guru Arjan Dev ji / Raag Kanrha / / Guru Granth Sahib ji - Ang 1304
ਪ੍ਰਭ ਬਾਹ ਪਕਰਿ ਜਿਸੁ ਮਾਰਗਿ ਪਾਵਹੁ ਸੋ ਤੁਧੁ ਜੰਤ ਮਿਲਾਸਿ ॥੧॥
प्रभ बाह पकरि जिसु मारगि पावहु सो तुधु जंत मिलासि ॥१॥
Prbh baah pakari jisu maaragi paavahu so tudhu jantt milaasi ||1||
ਹੇ ਪ੍ਰਭੂ! ਜਿਸ ਜੀਵ ਨੂੰ (ਉਸ ਦੀ) ਬਾਂਹ ਫੜ ਕੇ ਤੂੰ (ਜੀਵਨ ਦੇ ਸਹੀ) ਰਸਤੇ ਉੱਤੇ ਤੋਰਦਾ ਹੈਂ, ਉਹ ਜੀਵ ਤੈਨੂੰ ਮਿਲ ਪੈਂਦਾ ਹੈ ॥੧॥
प्रभु बांह पकड़कर जिस मार्ग पर लगा देता है, जीव उसी में मिल जाता है।॥१॥
O God, those humble beings meet You, whom You grasp by the arm, and place on the Path. ||1||
Guru Arjan Dev ji / Raag Kanrha / / Guru Granth Sahib ji - Ang 1304
ਅਵਰ ਓਟ ਮੈ ਕੋਇ ਨ ਸੂਝੈ ਇਕ ਹਰਿ ਕੀ ਓਟ ਮੈ ਆਸ ॥
अवर ओट मै कोइ न सूझै इक हरि की ओट मै आस ॥
Avar ot mai koi na soojhai ik hari kee ot mai aas ||
(ਪ੍ਰਭੂ ਤੋਂ ਬਿਨਾ) ਮੈਨੂੰ ਕੋਈ ਹੋਰ ਆਸਰਾ ਨਹੀਂ ਸੁੱਝਦਾ, ਮੈਨੂੰ ਸਿਰਫ਼ ਪ੍ਰਭੂ ਦੀ ਓਟ ਹੈ ਪ੍ਰਭੂ ਦੀ (ਸਹਾਇਤਾ ਦੀ) ਆਸ ਹੈ ।
मुझे अन्य कोई आसरा नहीं सूझता, केवल ईश्वर का आसरा ही मेरी आशा है।
I do not know of any other support; O Lord, You are my only Hope and Support.
Guru Arjan Dev ji / Raag Kanrha / / Guru Granth Sahib ji - Ang 1304
ਕਿਆ ਦੀਨੁ ਕਰੇ ਅਰਦਾਸਿ ॥
किआ दीनु करे अरदासि ॥
Kiaa deenu kare aradaasi ||
(ਉਸ ਦੀ ਪ੍ਰੇਰਨਾ ਤੋਂ ਬਿਨਾ) ਵਿਚਾਰਾ ਜੀਵ ਕੋਈ ਅਰਦਾਸ ਭੀ ਨਹੀਂ ਕਰ ਸਕਦਾ,
यह दीन क्या प्रार्थना करे,
I am meek and poor - what prayer can I offer?
Guru Arjan Dev ji / Raag Kanrha / / Guru Granth Sahib ji - Ang 1304
ਜਉ ਸਭ ਘਟਿ ਪ੍ਰਭੂ ਨਿਵਾਸ ॥
जउ सभ घटि प्रभू निवास ॥
Jau sabh ghati prbhoo nivaas ||
ਕਿਉਂਕਿ ਹਰੇਕ ਸਰੀਰ ਵਿਚ ਪ੍ਰਭੂ ਦਾ ਹੀ ਨਿਵਾਸ ਹੈ ।
जब सब में प्रभु ही व्याप्त है।
God abides in every heart.
Guru Arjan Dev ji / Raag Kanrha / / Guru Granth Sahib ji - Ang 1304
ਪ੍ਰਭ ਚਰਨਨ ਕੀ ਮਨਿ ਪਿਆਸ ॥
प्रभ चरनन की मनि पिआस ॥
Prbh charanan kee mani piaas ||
(ਉਸ ਦੀ ਮਿਹਰ ਨਾਲ ਹੀ ਮੇਰੇ) ਮਨ ਵਿਚ ਪ੍ਰਭੂ ਦੇ ਚਰਨਾਂ (ਦੇ ਮਿਲਾਪ) ਦੀ ਤਾਂਘ ਹੈ ।
मुझे तो प्रभु के चरणों की मन में प्यास लगी हुई है।
My mind is thirsty for the Feet of God.
Guru Arjan Dev ji / Raag Kanrha / / Guru Granth Sahib ji - Ang 1304
ਜਨ ਨਾਨਕ ਦਾਸੁ ਕਹੀਅਤੁ ਹੈ ਤੁਮ੍ਹ੍ਹਰਾ ਹਉ ਬਲਿ ਬਲਿ ਸਦ ਬਲਿ ਜਾਸ ॥੨॥੧॥੩੩॥
जन नानक दासु कहीअतु है तुम्हरा हउ बलि बलि सद बलि जास ॥२॥१॥३३॥
Jan naanak daasu kaheeatu hai tumhraa hau bali bali sad bali jaas ||2||1||33||
ਹੇ ਪ੍ਰਭੂ! ਦਾਸ ਨਾਨਕ ਤੇਰਾ ਦਾਸ ਅਖਵਾਂਦਾ ਹੈ (ਇਸ ਦੀ ਲਾਜ ਰੱਖ, ਇਸ ਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ) । ਹੇ ਪ੍ਰਭੂ ਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ॥੨॥੧॥੩੩॥
नानक का कथन है कि हे प्रभु ! मैं तुम्हारा दास कहलाता हूँ और सदैव तुझ पर कुर्बान जाता हूँ॥२॥१॥३३॥
Servant Nanak, Your slave, speaks: I am a sacrifice, a sacrifice, forever a sacrifice to You. ||2||1||33||
Guru Arjan Dev ji / Raag Kanrha / / Guru Granth Sahib ji - Ang 1304
ਕਾਨੜਾ ਮਹਲਾ ੫ ਘਰੁ ੬
कानड़ा महला ५ घरु ६
Kaana(rr)aa mahalaa 5 gharu 6
ਰਾਗ ਕਾਨੜਾ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ।
कानड़ा महला ५ घरु ६
Kaanraa, Fifth Mehl, Sixth House:
Guru Arjan Dev ji / Raag Kanrha / / Guru Granth Sahib ji - Ang 1304
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik-oamkkaari satigur prsaadi ||
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
ੴ सतिगुर प्रसादि ॥
One Universal Creator God. By The Grace Of The True Guru:
Guru Arjan Dev ji / Raag Kanrha / / Guru Granth Sahib ji - Ang 1304
ਜਗਤ ਉਧਾਰਨ ਨਾਮ ਪ੍ਰਿਅ ਤੇਰੈ ॥
जगत उधारन नाम प्रिअ तेरै ॥
Jagat udhaaran naam pria terai ||
ਹੇ ਪਿਆਰੇ ਪ੍ਰਭੂ! ਜਗਤ (ਦੇ ਜੀਵਾਂ ਨੂੰ ਵਿਕਾਰਾਂ ਤੋਂ) ਬਚਾਵਣ ਵਾਲਾ ਤੇਰਾ ਨਾਮ ਤੇਰੇ (ਹੀ ਹੱਥ) ਵਿਚ ਹੈ ।
हे प्रभु ! तेरा नाम ही संसार का उद्धार करने वाला है।
Your Name, O my Beloved, is the Saving Grace of the world.
Guru Arjan Dev ji / Raag Kanrha / / Guru Granth Sahib ji - Ang 1304
ਨਵ ਨਿਧਿ ਨਾਮੁ ਨਿਧਾਨੁ ਹਰਿ ਕੇਰੈ ॥
नव निधि नामु निधानु हरि केरै ॥
Nav nidhi naamu nidhaanu hari kerai ||
ਪਰਮਾਤਮਾ ਦਾ ਨਾਮ-ਖ਼ਜ਼ਾਨਾ (ਮਾਨੋ, ਧਰਤੀ ਦੇ) ਨੌ ਹੀ ਖ਼ਜ਼ਾਨੇ ਹੈ ।
हरि का नाम ही नवनिधि एवं सुखों का भण्डार है।
The Lord's Name is the wealth of the nine treasures.
Guru Arjan Dev ji / Raag Kanrha / / Guru Granth Sahib ji - Ang 1304
ਹਰਿ ਰੰਗ ਰੰਗ ਰੰਗ ਅਨੂਪੇਰੈ ॥
हरि रंग रंग रंग अनूपेरै ॥
Hari rangg rangg rangg anooperai ||
ਹੇ ਮਨ! ਸੋਹਣੇ ਹਰੀ ਦੇ (ਇਸ ਜਗਤ ਵਿਚ) ਅਨੇਕਾਂ ਹੀ ਰੰਗ ਤਮਾਸ਼ੇ ਹਨ,
अनेक रंगों में रंगा हुआ प्रभु अद्वितीय है।
One who is imbued with the Love of the Incomparably Beautiful Lord is joyful.
Guru Arjan Dev ji / Raag Kanrha / / Guru Granth Sahib ji - Ang 1304
ਕਾਹੇ ਰੇ ਮਨ ਮੋਹਿ ਮਗਨੇਰੈ ॥
काहे रे मन मोहि मगनेरै ॥
Kaahe re man mohi maganerai ||
ਤੂੰ (ਇਹਨਾਂ ਰੰਗਾਂ ਦੇ) ਮੋਹ ਵਿਚ ਕਿਉਂ ਮਸਤ ਹੋ ਰਿਹਾ ਹੈਂ?
हे मन ! क्यों मोह-माया में मग्न है।
O mind, why do you cling to emotional attachments?
Guru Arjan Dev ji / Raag Kanrha / / Guru Granth Sahib ji - Ang 1304
ਨੈਨਹੁ ਦੇਖੁ ਸਾਧ ਦਰਸੇਰੈ ॥
नैनहु देखु साध दरसेरै ॥
Nainahu dekhu saadh daraserai ||
(ਆਪਣੀਆਂ) ਅੱਖਾਂ ਨਾਲ ਗੁਰੂ ਦਾ ਦਰਸਨ ਕਰਿਆ ਕਰ ।
आँखों से साधु-पुरुषों के दर्शन करो।
With your eyes, gaze upon the Blessed Vision, the Darshan of the Holy.
Guru Arjan Dev ji / Raag Kanrha / / Guru Granth Sahib ji - Ang 1304
ਸੋ ਪਾਵੈ ਜਿਸੁ ਲਿਖਤੁ ਲਿਲੇਰੈ ॥੧॥ ਰਹਾਉ ॥
सो पावै जिसु लिखतु लिलेरै ॥१॥ रहाउ ॥
So paavai jisu likhatu lilerai ||1|| rahaau ||
(ਪਰ ਜੀਵ ਦੇ ਕੀਹ ਵੱਸ? ਗੁਰੂ ਦਾ ਦਰਸਨ) ਉਹ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਉਤੇ (ਇਸ ਦਰਸਨ ਦਾ) ਲੇਖ ਲਿਖਿਆ ਹੁੰਦਾ ਹੈ ॥੧॥ ਰਹਾਉ ॥
जिसके भाग्य में लिखा होता है, वही प्रभु को पाता है।॥१॥रहाउ॥|
They alone find it, who have such destiny inscribed upon their foreheads. ||1|| Pause ||
Guru Arjan Dev ji / Raag Kanrha / / Guru Granth Sahib ji - Ang 1304
ਸੇਵਉ ਸਾਧ ਸੰਤ ਚਰਨੇਰੈ ॥
सेवउ साध संत चरनेरै ॥
Sevau saadh santt charanerai ||
ਮੈਂ (ਤਾਂ) ਸੰਤ ਜਨਾਂ ਦੇ ਚਰਨਾਂ ਦੀ ਓਟ ਲੈਂਦਾ ਹਾਂ,
मैं साधु-संतों के चरणों की सेवा करता हूँ,
I serve at the feet of the Holy Saints.
Guru Arjan Dev ji / Raag Kanrha / / Guru Granth Sahib ji - Ang 1304
ਬਾਂਛਉ ਧੂਰਿ ਪਵਿਤ੍ਰ ਕਰੇਰੈ ॥
बांछउ धूरि पवित्र करेरै ॥
Baanchhau dhoori pavitr karerai ||
ਮੈਂ (ਸੰਤ ਜਨਾਂ ਦੇ ਚਰਨਾਂ ਦੀ) ਧੂੜ ਮੰਗਦਾ ਹਾਂ (ਇਹ ਚਰਨ-ਧੂੜ ਮਨੁੱਖ ਦਾ ਜੀਵਨ) ਪਵਿੱਤਰ ਕਰਦੀ ਹੈ ।
उनकी चरण-धूल की अभिलाषा करता हूँ, जो पवित्र कर देती है।
I long for the dust of their feet, which purifies and sanctifies.
Guru Arjan Dev ji / Raag Kanrha / / Guru Granth Sahib ji - Ang 1304
ਅਠਸਠਿ ਮਜਨੁ ਮੈਲੁ ਕਟੇਰੈ ॥
अठसठि मजनु मैलु कटेरै ॥
Athasathi majanu mailu katerai ||
(ਇਹ ਚਰਨ-ਧੂੜ ਹੀ) ਅਠਾਹਠ ਤੀਰਥਾਂ ਦਾ ਇਸ਼ਨਾਨ ਹੈ (ਸੰਤ ਜਨਾਂ ਦੀ ਚਰਨ-ਧੂੜ ਦਾ ਇਸ਼ਨਾਨ ਜੀਵਾਂ ਦੇ ਮਨ ਦੀ) ਮੈਲ ਦੂਰ ਕਰਦਾ ਹੈ ।
यह अड़सठ तीर्थों में स्नान करने के फल समान है, जो पापों की मैल काट देती है।
Just like the sixty-eight sacred shrines of pilgrimage, it washes away filth and pollution.
Guru Arjan Dev ji / Raag Kanrha / / Guru Granth Sahib ji - Ang 1304
ਸਾਸਿ ਸਾਸਿ ਧਿਆਵਹੁ ਮੁਖੁ ਨਹੀ ਮੋਰੈ ॥
सासि सासि धिआवहु मुखु नही मोरै ॥
Saasi saasi dhiaavahu mukhu nahee morai ||
(ਆਪਣੇ) ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਕਰ । (ਜਿਹੜਾ ਮਨੁੱਖ ਨਾਮ ਸਿਮਰਦਾ ਹੈ, ਉਸ ਵਲੋਂ ਪਰਮਾਤਮਾ ਆਪਣਾ) ਮੂੰਹ ਨਹੀਂ ਮੋੜਦਾ ।
मैं श्वास-श्वास से ईश्वर का ध्यान करता हूँ और उससे विमुख नहीं होता।
With each and every breath I meditate on Him, and never turn my face away.
Guru Arjan Dev ji / Raag Kanrha / / Guru Granth Sahib ji - Ang 1304
ਕਿਛੁ ਸੰਗਿ ਨ ਚਾਲੈ ਲਾਖ ਕਰੋਰੈ ॥
किछु संगि न चालै लाख करोरै ॥
Kichhu sanggi na chaalai laakh karorai ||
(ਜਮ੍ਹਾਂ ਕੀਤੇ ਹੋਏ) ਲੱਖਾਂ ਕ੍ਰੋੜਾਂ ਰੁਪਿਆਂ ਵਿਚੋਂ ਕੁਝ ਭੀ (ਅਖ਼ੀਰ ਵੇਲੇ ਮਨੁੱਖ ਦੇ) ਨਾਲ ਨਹੀਂ ਜਾਂਦਾ ।
लाखों-करोड़ों कुछ भी साथ नहीं जाता और
Of your thousands and millions, nothing shall go along with you.
Guru Arjan Dev ji / Raag Kanrha / / Guru Granth Sahib ji - Ang 1304
ਪ੍ਰਭ ਜੀ ਕੋ ਨਾਮੁ ਅੰਤਿ ਪੁਕਰੋਰੈ ॥੧॥
प्रभ जी को नामु अंति पुकरोरै ॥१॥
Prbh jee ko naamu antti pukarorai ||1||
ਅਖ਼ੀਰ ਵੇਲੇ (ਜਦੋਂ ਹਰੇਕ ਪਦਾਰਥ ਦਾ ਸਾਥ ਮੁੱਕ ਜਾਂਦਾ ਹੈ) ਪਰਮਾਤਮਾ ਦਾ ਨਾਮ ਹੀ ਸਾਥ ਨਿਬਾਹੁੰਦਾ ਹੈ ॥੧॥
प्रभु का नाम ही अंत में सहायक होता है॥१॥
Only the Name of God will call to you in the end. ||1||
Guru Arjan Dev ji / Raag Kanrha / / Guru Granth Sahib ji - Ang 1304
ਮਨਸਾ ਮਾਨਿ ਏਕ ਨਿਰੰਕੇਰੈ ॥
मनसा मानि एक निरंकेरै ॥
Manasaa maani ek nirankkerai ||
(ਆਪਣੇ) ਮਨ ਦੇ ਫੁਰਨੇ ਨੂੰ ਸਿਰਫ਼ ਨਿਰੰਕਾਰ (ਦੀ ਯਾਦ) ਵਿਚ ਸ਼ਾਂਤ ਕਰ ਲੈ ।
मन में केवल निरंकार का मनन करो और
Let it be your wish to honor and obey the One Formless Lord.
Guru Arjan Dev ji / Raag Kanrha / / Guru Granth Sahib ji - Ang 1304
ਸਗਲ ਤਿਆਗਹੁ ਭਾਉ ਦੂਜੇਰੈ ॥
सगल तिआगहु भाउ दूजेरै ॥
Sagal tiaagahu bhaau doojerai ||
(ਪ੍ਰਭੂ ਤੋਂ ਬਿਨਾ) ਹੋਰ ਹੋਰ ਪਦਾਰਥ ਵਿਚ (ਪਾਇਆ ਹੋਇਆ) ਪਿਆਰ ਸਾਰਾ ਹੀ ਛੱਡ ਦੇ ।
द्वैतभाव सब त्याग दो।
Abandon the love of everything else.
Guru Arjan Dev ji / Raag Kanrha / / Guru Granth Sahib ji - Ang 1304
ਕਵਨ ਕਹਾਂ ਹਉ ਗੁਨ ਪ੍ਰਿਅ ਤੇਰੈ ॥
कवन कहां हउ गुन प्रिअ तेरै ॥
Kavan kahaan hau gun pria terai ||
ਹੇ ਪਿਆਰੇ ਪ੍ਰਭੂ! ਤੇਰੇ ਅੰਦਰ (ਅਨੇਕਾਂ ਹੀ) ਗੁਣ (ਹਨ), ਮੈਂ (ਤੇਰੇ) ਕਿਹੜੇ ਕਿਹੜੇ ਗੁਣ ਦੱਸ ਸਕਦਾ ਹਾਂ?
हे प्रभु! मैं तेरे कौन-से गुण का वर्णन करूँ,
What Glorious Praises of Yours can I utter, O my Beloved?
Guru Arjan Dev ji / Raag Kanrha / / Guru Granth Sahib ji - Ang 1304
ਬਰਨਿ ਨ ਸਾਕਉ ਏਕ ਟੁਲੇਰੈ ॥
बरनि न साकउ एक टुलेरै ॥
Barani na saakau ek tulerai ||
ਮੈਂ ਤਾਂ ਤੇਰੇ ਇਕ ਉਪਕਾਰ ਨੂੰ ਭੀ ਬਿਆਨ ਨਹੀਂ ਕਰ ਸਕਦਾ ।
मैं तो तेरे एक गुण का भी वर्णन नहीं कर सकता।
I cannot describe even one of Your Virtues.
Guru Arjan Dev ji / Raag Kanrha / / Guru Granth Sahib ji - Ang 1304
ਦਰਸਨ ਪਿਆਸ ਬਹੁਤੁ ਮਨਿ ਮੇਰੈ ॥
दरसन पिआस बहुतु मनि मेरै ॥
Darasan piaas bahutu mani merai ||
ਮੇਰੇ ਮਨ ਵਿਚ ਤੇਰੇ ਦਰਸਨ ਦੀ ਬਹੁਤ ਤਾਂਘ ਹੈ,
मेरे मन में तेरे दर्शनों की तीव्र लालसा है,
My mind is so thirsty for the Blessed Vision of His Darshan.
Guru Arjan Dev ji / Raag Kanrha / / Guru Granth Sahib ji - Ang 1304
ਮਿਲੁ ਨਾਨਕ ਦੇਵ ਜਗਤ ਗੁਰ ਕੇਰੈ ॥੨॥੧॥੩੪॥
मिलु नानक देव जगत गुर केरै ॥२॥१॥३४॥
Milu naanak dev jagat gur kerai ||2||1||34||
ਹੇ ਜਗਤ ਦੇ ਗੁਰਦੇਵ! (ਮੈਨੂੰ) ਨਾਨਕ ਨੂੰ ਮਿਲ ॥੨॥੧॥੩੪॥
हे जगत्-गुरु ! नानक को आन मिलो॥२॥१॥३४॥
Please come and meet Nanak, O Divine Guru of the World. ||2||1||34||
Guru Arjan Dev ji / Raag Kanrha / / Guru Granth Sahib ji - Ang 1304