ANG 1259, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਜੀਅ ਦਾਨੁ ਦੇਇ ਤ੍ਰਿਪਤਾਸੇ ਸਚੈ ਨਾਮਿ ਸਮਾਹੀ ॥

जीअ दानु देइ त्रिपतासे सचै नामि समाही ॥

Jeea daanu dei tripataase sachai naami samaahee ||

ਜਿਨ੍ਹਾਂ ਮਨੁੱਖਾਂ ਨੂੰ ਗੁਰੂ ਆਤਮਕ ਜੀਵਨ ਦੀ ਦਾਤ ਦੇਂਦਾ ਹੈ, ਉਹ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜ ਜਾਂਦੇ ਹਨ, ਉਹ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦੇ ਹਨ,

जीवन देकर उसने तृप्त किया है, अतः सच्चे नाम में समाहित रहते हैं।

Bestowing the gift of the soul, He satisfies the mortal beings, and merges them in the True Name.

Guru Amardas ji / Raag Malar / / Guru Granth Sahib ji - Ang 1259

ਅਨਦਿਨੁ ਹਰਿ ਰਵਿਆ ਰਿਦ ਅੰਤਰਿ ਸਹਜਿ ਸਮਾਧਿ ਲਗਾਹੀ ॥੨॥

अनदिनु हरि रविआ रिद अंतरि सहजि समाधि लगाही ॥२॥

Anadinu hari raviaa rid anttari sahaji samaadhi lagaahee ||2||

ਉਹਨਾਂ ਦੇ ਹਿਰਦੇ ਵਿਚ ਪਰਮਾਤਮਾ (ਦਾ ਨਾਮ) ਹਰ ਵੇਲੇ ਵੱਸਿਆ ਰਹਿੰਦਾ ਹੈ, ਉਹ ਆਤਮਕ ਅਡੋਲਤਾ ਵਿਚ ਸਦਾ ਟਿਕੇ ਰਹਿੰਦੇ ਹਨ ॥੨॥

जिनके दिल में नित्य परमेश्वर लीन रहता है, वे सहज समाधि लगाते हैं।॥२॥

Night and day, they ravish and enjoy the Lord within the heart; they are intuitively absorbed in Samaadhi. ||2||

Guru Amardas ji / Raag Malar / / Guru Granth Sahib ji - Ang 1259


ਸਤਿਗੁਰ ਸਬਦੀ ਇਹੁ ਮਨੁ ਭੇਦਿਆ ਹਿਰਦੈ ਸਾਚੀ ਬਾਣੀ ॥

सतिगुर सबदी इहु मनु भेदिआ हिरदै साची बाणी ॥

Satigur sabadee ihu manu bhediaa hiradai saachee baa(nn)ee ||

ਜਿਸ ਮਨੁੱਖ ਦਾ ਇਹ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਜਾਂਦਾ ਹੈ, ਉਸ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਟਿਕੀ ਰਹਿੰਦੀ ਹੈ ।

सच्चे गुरु के उपदेश ने यह मन प्रभु में लीन कर दिया है और हृदय में शुद्ध वाणी ही है।

The Shabad, the Word of the True Guru, has pierced my mind. The True Word of His Bani permeates my heart.

Guru Amardas ji / Raag Malar / / Guru Granth Sahib ji - Ang 1259

ਮੇਰਾ ਪ੍ਰਭੁ ਅਲਖੁ ਨ ਜਾਈ ਲਖਿਆ ਗੁਰਮੁਖਿ ਅਕਥ ਕਹਾਣੀ ॥

मेरा प्रभु अलखु न जाई लखिआ गुरमुखि अकथ कहाणी ॥

Meraa prbhu alakhu na jaaee lakhiaa guramukhi akath kahaa(nn)ee ||

ਮੇਰਾ ਪ੍ਰਭੂ ਅਲੱਖ ਹੈ ਉਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ । ਗੁਰੂ ਦੀ ਸਰਨ ਪੈ ਕੇ ਉਸ ਅਕੱਥ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ ।

मेरा प्रभु अदृष्ट है, उसे देखा नहीं जा सकता, उसकी अकथ कहानी गुरु ने कथन की है।

My God is Unseen; He cannot be seen. The Gurmukh speaks the Unspoken.

Guru Amardas ji / Raag Malar / / Guru Granth Sahib ji - Ang 1259

ਆਪੇ ਦਇਆ ਕਰੇ ਸੁਖਦਾਤਾ ਜਪੀਐ ਸਾਰਿੰਗਪਾਣੀ ॥੩॥

आपे दइआ करे सुखदाता जपीऐ सारिंगपाणी ॥३॥

Aape daiaa kare sukhadaataa japeeai saaringgapaa(nn)ee ||3||

ਸਾਰੇ ਸੁਖ ਦੇਣ ਵਾਲਾ ਧਨੁਖ-ਧਾਰੀ ਪ੍ਰਭੂ ਆਪ ਹੀ ਜਦੋਂ ਮਿਹਰ ਕਰਦਾ ਹੈ, ਤਾਂ ਉਸ ਦਾ ਨਾਮ ਜਪਿਆ ਜਾ ਸਕਦਾ ਹੈ ॥੩॥

वह सुखदाता जब दया करता है तो प्रभु नाम का जाप होता है॥३॥

When the Giver of peace grants His Grace, the mortal being meditates on the Lord, the Life of the Universe. ||3||

Guru Amardas ji / Raag Malar / / Guru Granth Sahib ji - Ang 1259


ਆਵਣ ਜਾਣਾ ਬਹੁੜਿ ਨ ਹੋਵੈ ਗੁਰਮੁਖਿ ਸਹਜਿ ਧਿਆਇਆ ॥

आवण जाणा बहुड़ि न होवै गुरमुखि सहजि धिआइआ ॥

Aava(nn) jaa(nn)aa bahu(rr)i na hovai guramukhi sahaji dhiaaiaa ||

ਗੁਰੂ ਦੇ ਸਨਮੁਖ ਹੋ ਕੇ ਜਿਸ ਮਨੁੱਖ ਨੇ ਆਤਮਕ ਅਡੋਲਤਾ ਵਿਚ (ਟਿੱਕ ਕੇ) ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੂੰ ਮੁੜ ਜਨਮ ਮਰਨ ਦਾ ਗੇੜ ਨਹੀਂ ਹੁੰਦਾ ।

गुरु के द्वारा स्वाभाविक ईश्वर का ध्यान होता है और पुनः आवागमन नहीं होता।

He does not come and go in reincarnation any longer; the Gurmukh meditates intuitively.

Guru Amardas ji / Raag Malar / / Guru Granth Sahib ji - Ang 1259

ਮਨ ਹੀ ਤੇ ਮਨੁ ਮਿਲਿਆ ਸੁਆਮੀ ਮਨ ਹੀ ਮੰਨੁ ਸਮਾਇਆ ॥

मन ही ते मनु मिलिआ सुआमी मन ही मंनु समाइआ ॥

Man hee te manu miliaa suaamee man hee mannu samaaiaa ||

ਉਸ ਨੂੰ ਆਪਣੇ ਅੰਦਰੋਂ ਹੀ ਆਪੇ ਦੀ ਸੂਝ ਹੋ ਜਾਂਦੀ ਹੈ, ਉਸ ਨੂੰ ਮਾਲਕ-ਪ੍ਰਭੂ ਮਿਲ ਪੈਂਦਾ ਹੈ, ਉਸ ਦਾ ਮਨ (ਫਿਰ) ਅੰਦਰ ਹੀ ਲੀਨ ਹੋ ਜਾਂਦਾ ਹੈ ।

मन से ही मन स्वामी में मिल जाता है और मन प्रभु में लीन हो जाता है।

From the mind, the mind merges into our Lord and Master; the mind is absorbed into the Mind.

Guru Amardas ji / Raag Malar / / Guru Granth Sahib ji - Ang 1259

ਸਾਚੇ ਹੀ ਸਚੁ ਸਾਚਿ ਪਤੀਜੈ ਵਿਚਹੁ ਆਪੁ ਗਵਾਇਆ ॥੪॥

साचे ही सचु साचि पतीजै विचहु आपु गवाइआ ॥४॥

Saache hee sachu saachi pateejai vichahu aapu gavaaiaa ||4||

ਸਦਾ-ਥਿਰ ਹਰੀ ਨੂੰ (ਹਿਰਦੇ ਵਿਚ ਵਸਾ ਕੇ) ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ ਹੀ ਗਿੱਝਾ ਰਹਿੰਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ ॥੪॥

अहम्-भावना को दूर करके सत्यशील सत्य में विश्वस्त होते हैं।॥४॥

In truth, the True Lord is pleased with truth; eradicate egotism from within yourself. ||4||

Guru Amardas ji / Raag Malar / / Guru Granth Sahib ji - Ang 1259


ਏਕੋ ਏਕੁ ਵਸੈ ਮਨਿ ਸੁਆਮੀ ਦੂਜਾ ਅਵਰੁ ਨ ਕੋਈ ॥

एको एकु वसै मनि सुआमी दूजा अवरु न कोई ॥

Eko eku vasai mani suaamee doojaa avaru na koee ||

ਉਹਨਾਂ ਦੇ ਮਨ ਵਿਚ ਸਦਾ ਮਾਲਕ-ਪ੍ਰਭੂ ਹੀ ਵੱਸਿਆ ਰਹਿੰਦਾ ਹੈ, ਹੋਰ ਕੋਈ ਦੂਜਾ ਨਹੀਂ ਵੱਸਦਾ ।

एक प्रभु ही मन में बसता है, दूसरा अन्य कोई नहीं।

Our One and Only Lord and Master dwells within the mind; there is no other at all.

Guru Amardas ji / Raag Malar / / Guru Granth Sahib ji - Ang 1259

ਏਕੋੁ ਨਾਮੁ ਅੰਮ੍ਰਿਤੁ ਹੈ ਮੀਠਾ ਜਗਿ ਨਿਰਮਲ ਸਚੁ ਸੋਈ ॥

एको नामु अम्रितु है मीठा जगि निरमल सचु सोई ॥

Ekao naamu ammmritu hai meethaa jagi niramal sachu soee ||

ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਸਿਰਫ਼ ਹਰਿ-ਨਾਮ ਹੀ ਮਿੱਠਾ ਲੱਗਦਾ ਹੈ । ਜਗਤ ਵਿਚ (ਹਰ ਥਾਂ ਉਹਨਾਂ ਨੂੰ) ਉਹੀ ਦਿੱਸਦਾ ਹੈ ਜੋ ਪਵਿੱਤਰ ਹੈ ਅਤੇ ਸਦਾ ਕਾਇਮ ਰਹਿਣ ਵਾਲਾ ਹੈ ।

केवल हरि-नाम ही अमृत की तरह मीठा है और यही सत्य दुनिया में निर्मल है।

The One Name is Sweet Ambrosial Nectar; it is Immaculate Truth in the world.

Guru Amardas ji / Raag Malar / / Guru Granth Sahib ji - Ang 1259

ਨਾਨਕ ਨਾਮੁ ਪ੍ਰਭੂ ਤੇ ਪਾਈਐ ਜਿਨ ਕਉ ਧੁਰਿ ਲਿਖਿਆ ਹੋਈ ॥੫॥੪॥

नानक नामु प्रभू ते पाईऐ जिन कउ धुरि लिखिआ होई ॥५॥४॥

Naanak naamu prbhoo te paaeeai jin kau dhuri likhiaa hoee ||5||4||

ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ ਪਰਮਾਤਮਾ ਪਾਸੋਂ ਹੀ ਮਿਲਦਾ ਹੈ । (ਮਿਲਦਾ ਉਹਨਾਂ ਨੂੰ ਹੈ) ਜਿਨ੍ਹਾਂ ਦੇ ਭਾਗਾਂ ਵਿਚ ਧੁਰ ਦਰਗਾਹ ਤੋਂ ਹੀ (ਨਾਮ ਦੀ ਪ੍ਰਾਪਤੀ ਦਾ ਲੇਖ) ਲਿਖਿਆ ਹੁੰਦਾ ਹੈ ॥੫॥੪॥

हे नानक ! प्रभु का नाम वही प्राप्त करता है, जिसके भाग्य में लिखा होता है॥५॥४॥

O Nanak, the Name of God is obtained, by those who are so predestined. ||5||4||

Guru Amardas ji / Raag Malar / / Guru Granth Sahib ji - Ang 1259


ਮਲਾਰ ਮਹਲਾ ੩ ॥

मलार महला ३ ॥

Malaar mahalaa 3 ||

मलार महला ३ ॥

Malaar, Third Mehl:

Guru Amardas ji / Raag Malar / / Guru Granth Sahib ji - Ang 1259

ਗਣ ਗੰਧਰਬ ਨਾਮੇ ਸਭਿ ਉਧਰੇ ਗੁਰ ਕਾ ਸਬਦੁ ਵੀਚਾਰਿ ॥

गण गंधरब नामे सभि उधरे गुर का सबदु वीचारि ॥

Ga(nn) ganddharab naame sabhi udhare gur kaa sabadu veechaari ||

ਗਣ ਗੰਧਰਬ (ਆਦਿਕ ਦੇਵ-ਸ਼੍ਰੇਣੀਆਂ ਦੇ ਲੋਕ) ਸਾਰੇ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ, ਗੁਰੂ ਦਾ ਸ਼ਬਦ ਮਨ ਵਿਚ ਵਸਾ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘੇ ਹਨ ।

गुरु के उपदेश का चिंतन कर हरि-नाम जपते हुए गण-गंधर्व सबका उद्धार हो गया।

All the heavenly heralds and celestial singers are saved through the Naam, the Name of the Lord.

Guru Amardas ji / Raag Malar / / Guru Granth Sahib ji - Ang 1259

ਹਉਮੈ ਮਾਰਿ ਸਦ ਮੰਨਿ ਵਸਾਇਆ ਹਰਿ ਰਾਖਿਆ ਉਰਿ ਧਾਰਿ ॥

हउमै मारि सद मंनि वसाइआ हरि राखिआ उरि धारि ॥

Haumai maari sad manni vasaaiaa hari raakhiaa uri dhaari ||

(ਜਿਨ੍ਹਾਂ ਨੇ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਿਆ, ਉਹਨਾਂ ਨੇ (ਆਪਣੇ ਅੰਦਰੋਂ) ਹਉਮੈ ਨੂੰ ਮੁਕਾ ਕੇ ਪ੍ਰਭੂ ਦੇ ਨਾਮ ਨੂੰ ਸਦਾ ਆਪਣੇ ਮਨ ਵਿਚ ਵਸਾ ਲਿਆ ।

अहम् को मारकर उन्होंने परमात्मा को सदा के लिए मन में बसा लिया है।

They contemplate the Word of the Guru's Shabad. Subduing their ego, the Name abides in their minds; they keep the Lord enshrined in their hearts.

Guru Amardas ji / Raag Malar / / Guru Granth Sahib ji - Ang 1259

ਜਿਸਹਿ ਬੁਝਾਏ ਸੋਈ ਬੂਝੈ ਜਿਸ ਨੋ ਆਪੇ ਲਏ ਮਿਲਾਇ ॥

जिसहि बुझाए सोई बूझै जिस नो आपे लए मिलाइ ॥

Jisahi bujhaae soee boojhai jis no aape lae milaai ||

ਉਹੀ ਮਨੁੱਖ (ਇਸ ਸਹੀ ਜੀਵਨ-ਰਾਹ ਨੂੰ) ਸਮਝਦਾ ਹੈ, ਜਿਸ ਨੂੰ ਪਰਮਾਤਮਾ ਆਪ ਹੀ ਸੂਝ ਬਖ਼ਸ਼ਦਾ ਹੈ, ਜਿਸ ਨੂੰ ਆਪ (ਆਪਣੇ ਚਰਨਾਂ ਵਿਚ) ਜੋੜਦਾ ਹੈ ।

जिसे वह सच्चाई समझाता है, वही समझता है, जिसे स्वयं ही अपने साथ मिला लेता है।

He alone understands, whom the Lord causes to understand; the Lord unites him with Himself.

Guru Amardas ji / Raag Malar / / Guru Granth Sahib ji - Ang 1259

ਅਨਦਿਨੁ ਬਾਣੀ ਸਬਦੇ ਗਾਂਵੈ ਸਾਚਿ ਰਹੈ ਲਿਵ ਲਾਇ ॥੧॥

अनदिनु बाणी सबदे गांवै साचि रहै लिव लाइ ॥१॥

Anadinu baa(nn)ee sabade gaanvai saachi rahai liv laai ||1||

ਉਹ ਮਨੁੱਖ ਗੁਰੂ ਦੀ ਬਾਣੀ ਦੀ ਰਾਹੀਂ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ) ਗਾਂਦਾ ਹੈ, ਅਤੇ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੧॥

वह दिन-रात वाणी से प्रभु शब्द का गान करता है और सच्चे की लगन में लीन रहता है।॥१॥

Night and day, he sings the Word of the Shabad and the Guru's Bani; he remains lovingly attuned to the True Lord. ||1||

Guru Amardas ji / Raag Malar / / Guru Granth Sahib ji - Ang 1259


ਮਨ ਮੇਰੇ ਖਿਨੁ ਖਿਨੁ ਨਾਮੁ ਸਮ੍ਹ੍ਹਾਲਿ ॥

मन मेरे खिनु खिनु नामु सम्हालि ॥

Man mere khinu khinu naamu samhaali ||

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਇਕ ਇਕ ਖਿਨ ਯਾਦ ਕਰਦਾ ਰਹੁ ।

हे मेरे मन ! हर पल हरि-नाम स्मरण करो।

O my mind, each and every moment, dwell on the Naam.

Guru Amardas ji / Raag Malar / / Guru Granth Sahib ji - Ang 1259

ਗੁਰ ਕੀ ਦਾਤਿ ਸਬਦ ਸੁਖੁ ਅੰਤਰਿ ਸਦਾ ਨਿਬਹੈ ਤੇਰੈ ਨਾਲਿ ॥੧॥ ਰਹਾਉ ॥

गुर की दाति सबद सुखु अंतरि सदा निबहै तेरै नालि ॥१॥ रहाउ ॥

Gur kee daati sabad sukhu anttari sadaa nibahai terai naali ||1|| rahaau ||

ਗੁਰੂ ਦੇ ਬਖ਼ਸ਼ੇ ਸ਼ਬਦ ਦਾ ਆਨੰਦ ਤੇਰੇ ਅੰਦਰ ਟਿਕਿਆ ਰਹੇਗਾ । ਹੇ ਮਨ! (ਇਹ ਹਰਿ-ਨਾਮ) ਤੇਰੇ ਨਾਲ ਸਦਾ ਸਾਥ ਬਣਾਈ ਰੱਖੇਗਾ ॥੧॥ ਰਹਾਉ ॥

गुरु का प्रदान किया शब्द मन को सदैव सुख देने वाला है और यह सदा साथ निभाता है॥१॥रहाउ॥

The Shabad is the Guru's Gift. It shall bring you lasting peace deep within; it shall always stand by you. ||1|| Pause ||

Guru Amardas ji / Raag Malar / / Guru Granth Sahib ji - Ang 1259


ਮਨਮੁਖ ਪਾਖੰਡੁ ਕਦੇ ਨ ਚੂਕੈ ਦੂਜੈ ਭਾਇ ਦੁਖੁ ਪਾਏ ॥

मनमुख पाखंडु कदे न चूकै दूजै भाइ दुखु पाए ॥

Manamukh paakhanddu kade na chookai doojai bhaai dukhu paae ||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਪਖੰਡ ਕਦੇ ਮੁੱਕਦਾ ਨਹੀਂ । ਉਹ ਮਾਇਆ ਦੇ ਮੋਹ ਵਿਚ ਦੁੱਖ ਸਹਾਰਦਾ ਰਹਿੰਦਾ ਹੈ ।

स्वेच्छाचारी का पाखण्ड कभी दूर नहीं होता और वह द्वैतभाव में दुख ही पाता है।

The self-willed manmukhs never give up their hypocrisy; in the love of duality, they suffer in pain.

Guru Amardas ji / Raag Malar / / Guru Granth Sahib ji - Ang 1259

ਨਾਮੁ ਵਿਸਾਰਿ ਬਿਖਿਆ ਮਨਿ ਰਾਤੇ ਬਿਰਥਾ ਜਨਮੁ ਗਵਾਏ ॥

नामु विसारि बिखिआ मनि राते बिरथा जनमु गवाए ॥

Naamu visaari bikhiaa mani raate birathaa janamu gavaae ||

ਪ੍ਰਭੂ-ਨਾਮ ਨੂੰ ਭੁਲਾ ਕੇ ਆਪਣੇ ਮਨੋਂ ਮਾਇਆ ਵਿਚ ਰੰਗਿਆ ਰਹਿਣ ਕਰਕੇ ਉਹ ਆਪਣੀ ਜ਼ਿੰਦਗੀ ਵਿਅਰਥ ਗਵਾਂਦਾ ਹੈ ।

उसका मन प्रभु के नाम को भुलाकर विषय-विकारों में लीन रहता है, जिस कारण वह अपना जीवन व्यर्थ ही गंवा देता है।

Forgetting the Naam, their minds are imbued with corruption. They waste away their lives uselessly.

Guru Amardas ji / Raag Malar / / Guru Granth Sahib ji - Ang 1259

ਇਹ ਵੇਲਾ ਫਿਰਿ ਹਥਿ ਨ ਆਵੈ ਅਨਦਿਨੁ ਸਦਾ ਪਛੁਤਾਏ ॥

इह वेला फिरि हथि न आवै अनदिनु सदा पछुताए ॥

Ih velaa phiri hathi na aavai anadinu sadaa pachhutaae ||

ਉਸ ਨੂੰ ਇਹ (ਮਨੁੱਖਾ ਜਨਮ ਦਾ) ਸਮਾ ਮੁੜ ਨਹੀਂ ਮਿਲਦਾ, (ਇਸ ਵਾਸਤੇ) ਸਦਾ ਹੱਥ ਮਲਦਾ ਰਹਿੰਦਾ ਹੈ ।

प्रभु-स्मरण के लिए यह जीवन पुनः प्राप्त नहीं होता और सदा पछताता है।

This opportunity shall not come into their hands again; night and day, they shall always regret and repent.

Guru Amardas ji / Raag Malar / / Guru Granth Sahib ji - Ang 1259

ਮਰਿ ਮਰਿ ਜਨਮੈ ਕਦੇ ਨ ਬੂਝੈ ਵਿਸਟਾ ਮਾਹਿ ਸਮਾਏ ॥੨॥

मरि मरि जनमै कदे न बूझै विसटा माहि समाए ॥२॥

Mari mari janamai kade na boojhai visataa maahi samaae ||2||

ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ (ਸਹੀ ਜੀਵਨ-ਰਾਹ ਨੂੰ) ਸਮਝ ਨਹੀਂ ਸਕਦਾ, ਅਤੇ (ਵਿਕਾਰਾਂ ਦੇ) ਗੰਦ ਵਿਚ ਲੀਨ ਰਹਿੰਦਾ ਹੈ ॥੨॥

वह मर-मरकर जन्मता है, कभी तथ्य को नहीं बूझता और विष्ठा में ही लीन रहता है।॥२॥

They die and die again and again, only to be reborn, but they never understand. They rot away in manure. ||2||

Guru Amardas ji / Raag Malar / / Guru Granth Sahib ji - Ang 1259


ਗੁਰਮੁਖਿ ਨਾਮਿ ਰਤੇ ਸੇ ਉਧਰੇ ਗੁਰ ਕਾ ਸਬਦੁ ਵੀਚਾਰਿ ॥

गुरमुखि नामि रते से उधरे गुर का सबदु वीचारि ॥

Guramukhi naami rate se udhare gur kaa sabadu veechaari ||

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰਿ-ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ।

गुरु के उपदेश का मनन करके गुरमुख हरि-नाम में ही लीन रहते हैं और उनका उद्धार हो जाता है।

The Gurmukhs are imbued with the Naam, and are saved; they contemplate the Word of the Guru's Shabad.

Guru Amardas ji / Raag Malar / / Guru Granth Sahib ji - Ang 1259

ਜੀਵਨ ਮੁਕਤਿ ਹਰਿ ਨਾਮੁ ਧਿਆਇਆ ਹਰਿ ਰਾਖਿਆ ਉਰਿ ਧਾਰਿ ॥

जीवन मुकति हरि नामु धिआइआ हरि राखिआ उरि धारि ॥

Jeevan mukati hari naamu dhiaaiaa hari raakhiaa uri dhaari ||

ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ, ਉਹ ਜੀਊਂਦੇ ਹੀ (ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਹੀ) ਵਿਕਾਰਾਂ ਤੋਂ ਖ਼ਲਾਸੀ ਪਾਈ ਰੱਖਦੇ ਹਨ ।

वे परमात्मा को मन में बसाकर उसका ध्यान करते हैं और जीवन्मुक्त हो जाते हैं।

Meditating on the Name of the Lord, they are Jivan-mukta, liberated while yet alive. They enshrine the Lord within their hearts.

Guru Amardas ji / Raag Malar / / Guru Granth Sahib ji - Ang 1259

ਮਨੁ ਤਨੁ ਨਿਰਮਲੁ ਨਿਰਮਲ ਮਤਿ ਊਤਮ ਊਤਮ ਬਾਣੀ ਹੋਈ ॥

मनु तनु निरमलु निरमल मति ऊतम ऊतम बाणी होई ॥

Manu tanu niramalu niramal mati utam utam baa(nn)ee hoee ||

ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ, ਉਹਨਾਂ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ, ਉਹਨਾਂ ਦੀ ਮੱਤ ਉੱਚੀ ਹੋ ਜਾਂਦੀ ਹੈ, ਉਹਨਾਂ ਦਾ ਬੋਲ-ਚਾਲ ਉੱਤਮ ਹੋ ਜਾਂਦਾ ਹੈ ।

उनका मन तन निर्मल हो जाता है, बुद्धि भी निर्मल हो जाती है और उत्तम वचन ही बोलते हैं।

Their minds and bodies are immaculate, their intellect is immaculate and sublime. Their speech is sublime as well.

Guru Amardas ji / Raag Malar / / Guru Granth Sahib ji - Ang 1259

ਏਕੋ ਪੁਰਖੁ ਏਕੁ ਪ੍ਰਭੁ ਜਾਤਾ ਦੂਜਾ ਅਵਰੁ ਨ ਕੋਈ ॥੩॥

एको पुरखु एकु प्रभु जाता दूजा अवरु न कोई ॥३॥

Eko purakhu eku prbhu jaataa doojaa avaru na koee ||3||

ਉਹ ਮਨੁੱਖ ਇਕ ਸਰਬ-ਵਿਆਪਕ ਪ੍ਰਭੂ ਨਾਲ ਹੀ ਡੂੰਘੀ ਸਾਂਝ ਪਾਈ ਰੱਖਦੇ ਹਨ (ਪ੍ਰਭੂ ਤੋਂ ਬਿਨਾ) ਕੋਈ ਹੋਰ ਦੂਜਾ (ਉਹਨਾਂ ਨੂੰ ਕਿਤੇ) ਨਹੀਂ (ਦਿੱਸਦਾ) ॥੩॥

वे एक परमपुरुष प्रभु को जानते हैं और अन्य कोई नहीं॥३॥

They realize the One Primal Being, the One Lord God. There is no other at all. ||3||

Guru Amardas ji / Raag Malar / / Guru Granth Sahib ji - Ang 1259


ਆਪੇ ਕਰੇ ਕਰਾਏ ਪ੍ਰਭੁ ਆਪੇ ਆਪੇ ਨਦਰਿ ਕਰੇਇ ॥

आपे करे कराए प्रभु आपे आपे नदरि करेइ ॥

Aape kare karaae prbhu aape aape nadari karei ||

ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ, ਆਪ ਹੀ ਮਿਹਰ ਦੀ ਨਿਗਾਹ (ਜੀਵਾਂ ਉਤੇ) ਕਰਦਾ ਹੈ ।

प्रभु स्वयं ही करता और करवाता है और स्वयं ही कृपा करता है।

God Himself is the Doer, and He Himself is the Cause of causes. He Himself bestows His Glance of Grace.

Guru Amardas ji / Raag Malar / / Guru Granth Sahib ji - Ang 1259

ਮਨੁ ਤਨੁ ਰਾਤਾ ਗੁਰ ਕੀ ਬਾਣੀ ਸੇਵਾ ਸੁਰਤਿ ਸਮੇਇ ॥

मनु तनु राता गुर की बाणी सेवा सुरति समेइ ॥

Manu tanu raataa gur kee baa(nn)ee sevaa surati samei ||

(ਜਿਸ ਮਨੁੱਖ ਉਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸ ਦਾ) ਮਨ (ਉਸ ਦਾ) ਤਨ ਗੁਰੂ ਦੀ ਬਾਣੀ (ਦੇ ਰੰਗ) ਵਿਚ ਰੰਗਿਆ ਰਹਿੰਦਾ ਹੈ, ਉਸ ਦੀ ਸੁਰਤ (ਪ੍ਰਭੂ ਦੀ) ਭਗਤੀ ਵਿਚ ਲੀਨ ਰਹਿੰਦੀ ਹੈ ।

उनका मन तन गुरु की वाणी में लीन रहता है और सुरति सेवा में समाई रहती है।

My mind and body are imbued with the Word of the Guru's Bani. My consciousness is immersed in His service.

Guru Amardas ji / Raag Malar / / Guru Granth Sahib ji - Ang 1259

ਅੰਤਰਿ ਵਸਿਆ ਅਲਖ ਅਭੇਵਾ ਗੁਰਮੁਖਿ ਹੋਇ ਲਖਾਇ ॥

अंतरि वसिआ अलख अभेवा गुरमुखि होइ लखाइ ॥

Anttari vasiaa alakh abhevaa guramukhi hoi lakhaai ||

ਉਸ ਦੇ ਅੰਦਰ ਅਲੱਖ ਅਤੇ ਅਭੇਵ ਪ੍ਰਭੂ ਪਰਗਟ ਹੋ ਜਾਂਦਾ ਹੈ । ਗੁਰੂ ਦੇ ਸਨਮੁਖ ਹੋ ਕੇ (ਉਹ ਅੰਦਰ ਵੱਸਦੇ ਪ੍ਰਭੂ ਨੂੰ) ਵੇਖ ਲੈਂਦਾ ਹੈ ।

वह अदृष्ट एवं रहस्यातीत प्रभु मन में बसा हुआ है, पर जो गुरमुख होता है, उसे ही दर्शन देता है।

The Unseen and Inscrutable Lord dwells deep within. He is seen only by the Gurmukh.

Guru Amardas ji / Raag Malar / / Guru Granth Sahib ji - Ang 1259

ਨਾਨਕ ਜਿਸੁ ਭਾਵੈ ਤਿਸੁ ਆਪੇ ਦੇਵੈ ਭਾਵੈ ਤਿਵੈ ਚਲਾਇ ॥੪॥੫॥

नानक जिसु भावै तिसु आपे देवै भावै तिवै चलाइ ॥४॥५॥

Naanak jisu bhaavai tisu aape devai bhaavai tivai chalaai ||4||5||

ਹੇ ਨਾਨਕ! ਜਿਹੜਾ ਮਨੁੱਖ ਪ੍ਰਭੂ ਨੂੰ ਭਾ ਜਾਂਦਾ ਹੈ ਉਸ ਨੂੰ ਇਹ ਦਾਤ ਬਖ਼ਸ਼ਦਾ ਹੈ । ਜਿਵੇਂ ਉਸ ਦੀ ਰਜ਼ਾ ਹੁੰਦੀ ਹੈ ਉਹ (ਜੀਵਾਂ ਨੂੰ) ਜੀਵਨ-ਰਾਹ ਉਤੇ ਤੋਰਦਾ ਹੈ ॥੪॥੫॥

नानक फुरमाते हैं कि जैसा ईश्वर को उपयुक्त लगता है, उसे वह स्वयं ही (नाम-दर्शन) देता है और अपनी मर्जी से ही सबको चलाता है॥४॥५॥

O Nanak, He gives to whomever He pleases. According to the Pleasure of His Will, He leads the mortals on. ||4||5||

Guru Amardas ji / Raag Malar / / Guru Granth Sahib ji - Ang 1259


ਮਲਾਰ ਮਹਲਾ ੩ ਦੁਤੁਕੇ ॥

मलार महला ३ दुतुके ॥

Malaar mahalaa 3 dutuke ||

मलार महला ३ दुतुके ॥

Malaar, Third Mehl, Du-Tukas:

Guru Amardas ji / Raag Malar / / Guru Granth Sahib ji - Ang 1259

ਸਤਿਗੁਰ ਤੇ ਪਾਵੈ ਘਰੁ ਦਰੁ ਮਹਲੁ ਸੁ ਥਾਨੁ ॥

सतिगुर ते पावै घरु दरु महलु सु थानु ॥

Satigur te paavai gharu daru mahalu su thaanu ||

ਮਨੁੱਖ ਗੁਰੂ ਪਾਸੋਂ ਹੀ ਪਰਮਾਤਮਾ ਦਾ ਘਰ ਪ੍ਰਭੂ ਦਾ ਦਰ ਪ੍ਰਭੂ ਦਾ ਮਹਲ ਅਤੇ ਥਾਂ ਲੱਭ ਸਕਦਾ ਹੈ ।

सच्चे गुरु से ही परमात्मा का घर-द्वार, महल, सुन्दर स्थान प्राप्त होता है।

Through the True Guru the mortal obtains the special place the Mansion of the Lord's Presence in his own home.

Guru Amardas ji / Raag Malar / / Guru Granth Sahib ji - Ang 1259

ਗੁਰ ਸਬਦੀ ਚੂਕੈ ਅਭਿਮਾਨੁ ॥੧॥

गुर सबदी चूकै अभिमानु ॥१॥

Gur sabadee chookai abhimaanu ||1||

ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਮਨੁੱਖ ਦੇ ਅੰਦਰੋਂ) ਅਹੰਕਾਰ ਮੁੱਕਦਾ ਹੈ ॥੧॥

गुरु के उपदेश से अभिमान समाप्त हो जाता है॥१॥

Through the Word of the Guru's Shabad, his egotistical pride is dispelled. ||1||

Guru Amardas ji / Raag Malar / / Guru Granth Sahib ji - Ang 1259


ਜਿਨ ਕਉ ਲਿਲਾਟਿ ਲਿਖਿਆ ਧੁਰਿ ਨਾਮੁ ॥

जिन कउ लिलाटि लिखिआ धुरि नामु ॥

Jin kau lilaati likhiaa dhuri naamu ||

ਜਿਨ੍ਹਾਂ ਮਨੁੱਖਾਂ ਵਾਸਤੇ (ਉਹਨਾਂ ਦੇ) ਮੱਥੇ ਉਤੇ ਧੁਰ ਦਰਗਾਹ ਤੋਂ ਨਾਮ (ਦਾ ਸਿਮਰਨ) ਲਿਖਿਆ ਹੁੰਦਾ ਹੈ,

विधाता के विधानानुसार जिसके भाग्य में हरि-नाम लिखा होता है,

Those who have the Naam inscribed on their foreheads,

Guru Amardas ji / Raag Malar / / Guru Granth Sahib ji - Ang 1259

ਅਨਦਿਨੁ ਨਾਮੁ ਸਦਾ ਸਦਾ ਧਿਆਵਹਿ ਸਾਚੀ ਦਰਗਹ ਪਾਵਹਿ ਮਾਨੁ ॥੧॥ ਰਹਾਉ ॥

अनदिनु नामु सदा सदा धिआवहि साची दरगह पावहि मानु ॥१॥ रहाउ ॥

Anadinu naamu sadaa sadaa dhiaavahi saachee daragah paavahi maanu ||1|| rahaau ||

ਉਹ ਮਨੁੱਖ ਹਰ ਵੇਲੇ ਸਦਾ ਹੀ ਸਦਾ ਹੀ ਨਾਮ ਸਿਮਰਦੇ ਰਹਿੰਦੇ ਹਨ, ਅਤੇ ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿਚ ਉਹ ਆਦਰ ਪ੍ਰਾਪਤ ਕਰਦੇ ਹਨ ॥੧॥ ਰਹਾਉ ॥

वह सदा परमेश्वर का भजन करता है और सच्चे दरबार में सम्मान प्राप्त करता हैI॥१॥रहाउ॥

Meditate on the Naam night and day, forever and ever. They are honored in the True Court of the Lord. ||1|| Pause ||

Guru Amardas ji / Raag Malar / / Guru Granth Sahib ji - Ang 1259


ਮਨ ਕੀ ਬਿਧਿ ਸਤਿਗੁਰ ਤੇ ਜਾਣੈ ਅਨਦਿਨੁ ਲਾਗੈ ਸਦ ਹਰਿ ਸਿਉ ਧਿਆਨੁ ॥

मन की बिधि सतिगुर ते जाणै अनदिनु लागै सद हरि सिउ धिआनु ॥

Man kee bidhi satigur te jaa(nn)ai anadinu laagai sad hari siu dhiaanu ||

(ਜਿਹੜਾ ਮਨੁੱਖ) ਗੁਰੂ ਪਾਸੋਂ ਮਨ (ਨੂੰ ਜਿੱਤਣ) ਦਾ ਢੰਗ ਸਿੱਖ ਲੈਂਦਾ ਹੈ, ਉਸ ਦੀ ਸੁਰਤ ਹਰ ਵੇਲੇ ਸਦਾ ਹੀ ਪਰਮਾਤਮਾ (ਦੇ ਚਰਨਾਂ) ਨਾਲ ਲੱਗੀ ਰਹਿੰਦੀ ਹੈ ।

जब मनुष्य सच्चे गुरु से मन को वशीभूत करने की विधि जान लेता है तो प्रभु ध्यान में ही लीन रहता है।

From the True Guru, they learn the ways and means of the mind. Night and day, they focus their meditation on the Lord forever.

Guru Amardas ji / Raag Malar / / Guru Granth Sahib ji - Ang 1259


Download SGGS PDF Daily Updates ADVERTISE HERE