ANG 1221, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸੋਧਤ ਸੋਧਤ ਤਤੁ ਬੀਚਾਰਿਓ ਭਗਤਿ ਸਰੇਸਟ ਪੂਰੀ ॥

सोधत सोधत ततु बीचारिओ भगति सरेसट पूरी ॥

Sodhat sodhat tatu beechaario bhagati saresat pooree ||

ਵਿਚਾਰ ਕਰਦਿਆਂ ਕਰਦਿਆਂ ਇਹ ਅਸਲੀਅਤ ਲੱਭੀ ਹੈ ਕਿ ਪਰਮਾਤਮਾ ਦੀ ਭਗਤੀ ਹੀ ਪੂਰਨ ਤੌਰ ਤੇ ਹੀ ਚੰਗੀ (ਕ੍ਰਿਆ) ਹੈ ।

खोजते-खोजते यही सार-तत्व निकला है कि भक्ति ही श्रेष्ठ एवं पूर्ण है।

Searching and searching, I have realized the essence of reality: devotional worship is the most sublime fulfillment.

Guru Arjan Dev ji / Raag Sarang / / Guru Granth Sahib ji - Ang 1221

ਕਹੁ ਨਾਨਕ ਇਕ ਰਾਮ ਨਾਮ ਬਿਨੁ ਅਵਰ ਸਗਲ ਬਿਧਿ ਊਰੀ ॥੨॥੬੨॥੮੫॥

कहु नानक इक राम नाम बिनु अवर सगल बिधि ऊरी ॥२॥६२॥८५॥

Kahu naanak ik raam naam binu avar sagal bidhi uree ||2||62||85||

ਨਾਨਕ ਆਖਦਾ ਹੈ- ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਹਰੇਕ (ਜੀਵਨ-) ਢੰਗ ਅਧੂਰਾ ਹੈ ॥੨॥੬੨॥੮੫॥

हे नानक ! राम नाम के सिवा अन्य सभी तरीके अधूरे व असफल है ॥२॥ ६२॥ ८५ ॥

Says Nanak, without the Name of the One Lord, all other ways are imperfect. ||2||62||85||

Guru Arjan Dev ji / Raag Sarang / / Guru Granth Sahib ji - Ang 1221


ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

सारग महला ५ ॥

Saarang, Fifth Mehl:

Guru Arjan Dev ji / Raag Sarang / / Guru Granth Sahib ji - Ang 1221

ਸਾਚੇ ਸਤਿਗੁਰੂ ਦਾਤਾਰਾ ॥

साचे सतिगुरू दातारा ॥

Saache satiguroo daataaraa ||

ਹੇ ਸਦਾ ਕਾਇਮ ਰਹਿਣ ਵਾਲੇ! ਹੇ ਸਤਿਗੁਰੂ! ਹੇ ਸਭ ਦਾਤਾਂ ਦੇਣ ਵਾਲੇ ਪ੍ਰਭੂ!

सच्चा सतिगुरु सबको देने वाला है,

The True Guru is the True Giver.

Guru Arjan Dev ji / Raag Sarang / / Guru Granth Sahib ji - Ang 1221

ਦਰਸਨੁ ਦੇਖਿ ਸਗਲ ਦੁਖ ਨਾਸਹਿ ਚਰਨ ਕਮਲ ਬਲਿਹਾਰਾ ॥੧॥ ਰਹਾਉ ॥

दरसनु देखि सगल दुख नासहि चरन कमल बलिहारा ॥१॥ रहाउ ॥

Darasanu dekhi sagal dukh naasahi charan kamal balihaaraa ||1|| rahaau ||

ਤੇਰਾ ਦਰਸਨ ਕਰ ਕੇ (ਜੀਵ ਦੇ) ਸਾਰੇ ਦੁੱਖ ਨਾਸ ਹੋ ਜਾਂਦੇ ਹਨ । ਮੈਂ ਤੇਰੇ ਸੋਹਣੇ ਚਰਨਾਂ ਤੋਂ ਸਦਕੇ ਜਾਂਦਾ ਹਾਂ ॥੧॥ ਰਹਾਉ ॥

उसके दर्शनों से सभी दुख दूर हो जाते हैं, मैं उसके चरण-कमल पर कुर्बान जाता हूँ॥१॥रहाउ॥।

Gazing upon the Blessed Vision of His Darshan, all my pains are dispelled. I am a sacrifice to His Lotus Feet. ||1|| Pause ||

Guru Arjan Dev ji / Raag Sarang / / Guru Granth Sahib ji - Ang 1221


ਸਤਿ ਪਰਮੇਸਰੁ ਸਤਿ ਸਾਧ ਜਨ ਨਿਹਚਲੁ ਹਰਿ ਕਾ ਨਾਉ ॥

सति परमेसरु सति साध जन निहचलु हरि का नाउ ॥

Sati paramesaru sati saadh jan nihachalu hari kaa naau ||

ਪਰਮੇਸਰ ਸਦਾ ਕਾਇਮ ਰਹਿਣ ਵਾਲਾ ਹੈ, (ਉਸ ਦੇ) ਸੰਤ ਜਨ ਅਟੱਲ ਜੀਵਨ ਵਾਲੇ ਹੁੰਦੇ ਹਨ । ਪਰਮਾਤਮਾ ਦਾ ਨਾਮ ਅਟੱਲ ਰਹਿਣ ਵਾਲਾ ਹੈ ।

परमेश्वर सत्य है, साधुजन सत्य हैं और हरि का नाम निश्चल है।

The Supreme Lord God is True, and True are the Holy Saints; the Name of the Lord is steady and stable.

Guru Arjan Dev ji / Raag Sarang / / Guru Granth Sahib ji - Ang 1221

ਭਗਤਿ ਭਾਵਨੀ ਪਾਰਬ੍ਰਹਮ ਕੀ ਅਬਿਨਾਸੀ ਗੁਣ ਗਾਉ ॥੧॥

भगति भावनी पारब्रहम की अबिनासी गुण गाउ ॥१॥

Bhagati bhaavanee paarabrham kee abinaasee gu(nn) gaau ||1||

(ਪੂਰੀ) ਸਰਧਾ ਨਾਲ ਉਸ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ, ਉਸ ਕਦੇ ਨਾਹ ਨਾਸ ਹੋਣ ਵਾਲੇ ਪ੍ਰਭੂ ਦੇ ਗੁਣ ਗਾਇਆ ਕਰੋ ॥੧॥

हे सज्जनो ! परब्रह्म की भक्ति करो, उस अविनाशी के गुण गाओ ॥१॥

So worship the Imperishable, Supreme Lord God with love, and sing His Glorious Praises. ||1||

Guru Arjan Dev ji / Raag Sarang / / Guru Granth Sahib ji - Ang 1221


ਅਗਮੁ ਅਗੋਚਰੁ ਮਿਤਿ ਨਹੀ ਪਾਈਐ ਸਗਲ ਘਟਾ ਆਧਾਰੁ ॥

अगमु अगोचरु मिति नही पाईऐ सगल घटा आधारु ॥

Agamu agocharu miti nahee paaeeai sagal ghataa aadhaaru ||

ਪਰਮਾਤਮਾ ਅਪਹੁੰਚ ਹੈ, ਉਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ । ਉਹ ਕੇਡਾ ਵੱਡਾ ਹੈ-ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ । ਉਹ ਪਰਮਾਤਮਾ ਸਾਰੇ ਸਰੀਰਾਂ ਦਾ ਆਸਰਾ ਹੈ ।

वह अपहुँच, मन-वाणी से परे है, उसकी शक्ति का रहस्य नहीं पाया जा सकता, वह सबका आसरा है।

The limits of the Inaccessible, Unfathomable Lord cannot be found; He is the Support of all hearts.

Guru Arjan Dev ji / Raag Sarang / / Guru Granth Sahib ji - Ang 1221

ਨਾਨਕ ਵਾਹੁ ਵਾਹੁ ਕਹੁ ਤਾ ਕਉ ਜਾ ਕਾ ਅੰਤੁ ਨ ਪਾਰੁ ॥੨॥੬੩॥੮੬॥

नानक वाहु वाहु कहु ता कउ जा का अंतु न पारु ॥२॥६३॥८६॥

Naanak vaahu vaahu kahu taa kau jaa kaa anttu na paaru ||2||63||86||

ਹੇ ਨਾਨਕ! ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਿਆ ਕਰੋ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੨॥੬੩॥੮੬॥

नानक का कथन है कि उस परमात्मा की प्रशंसा करो, जिसका कोई अन्त व आर-पार नहीं ॥२॥ ६३॥ ८६ ॥

O Nanak, chant, ""Waaho! Waaho!"" to Him, who has no end or limitation. ||2||63||86||

Guru Arjan Dev ji / Raag Sarang / / Guru Granth Sahib ji - Ang 1221


ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

सारग महला ५ ॥

Saarang, Fifth Mehl:

Guru Arjan Dev ji / Raag Sarang / / Guru Granth Sahib ji - Ang 1221

ਗੁਰ ਕੇ ਚਰਨ ਬਸੇ ਮਨ ਮੇਰੈ ॥

गुर के चरन बसे मन मेरै ॥

Gur ke charan base man merai ||

(ਜਦੋਂ ਦੇ) ਗੁਰੂ ਦੇ ਚਰਨ ਮੇਰੇ ਮਨ ਵਿਚ ਵੱਸ ਪਏ ਹਨ,

गुरु के चरण मेरे मन में बस गए हैं।

The Feet of the Guru abide within my mind.

Guru Arjan Dev ji / Raag Sarang / / Guru Granth Sahib ji - Ang 1221

ਪੂਰਿ ਰਹਿਓ ਠਾਕੁਰੁ ਸਭ ਥਾਈ ਨਿਕਟਿ ਬਸੈ ਸਭ ਨੇਰੈ ॥੧॥ ਰਹਾਉ ॥

पूरि रहिओ ठाकुरु सभ थाई निकटि बसै सभ नेरै ॥१॥ रहाउ ॥

Poori rahio thaakuru sabh thaaee nikati basai sabh nerai ||1|| rahaau ||

(ਮੈਨੂੰ ਨਿਸਚਾ ਹੋ ਗਿਆ ਹੈ ਕਿ) ਮਾਲਕ-ਪ੍ਰਭੂ ਸਭਨੀਂ ਥਾਈਂ ਵਿਆਪਕ ਹੈ, (ਮੇਰੇ) ਨੇੜੇ ਵੱਸ ਰਿਹਾ ਹੈ, ਸਭਨਾਂ ਦੇ ਨੇੜੇ ਵੱਸ ਰਿਹਾ ਹੈ ॥੧॥ ਰਹਾਉ ॥

मालिक हर स्थान में मौजूद है, निकट ही रहता है, सबसे पास है॥१॥रहाउ॥।

My Lord and Master is permeating and pervading all places; He dwells nearby, close to all. ||1|| Pause ||

Guru Arjan Dev ji / Raag Sarang / / Guru Granth Sahib ji - Ang 1221


ਬੰਧਨ ਤੋਰਿ ਰਾਮ ਲਿਵ ਲਾਈ ਸੰਤਸੰਗਿ ਬਨਿ ਆਈ ॥

बंधन तोरि राम लिव लाई संतसंगि बनि आई ॥

Banddhan tori raam liv laaee santtasanggi bani aaee ||

(ਜਦੋਂ ਤੋਂ) ਗੁਰੂ ਨਾਲ ਮੇਰਾ ਪਿਆਰ ਪਿਆ ਹੈ (ਉਸ ਨੇ ਮੇਰੇ ਮਾਇਆ ਦੇ ਮੋਹ ਦੇ) ਬੰਧਨ ਤੋੜ ਕੇ ਮੇਰੀ ਸੁਰਤ ਪਰਮਾਤਮਾ ਨਾਲ ਜੋੜ ਦਿੱਤੀ ਹੈ,

संतों के संग प्रेम हुआ तो बन्धनों को तोड़कर हमने ईश्वर में लगन लगा ली।

Breaking my bonds, I have lovingly tuned in to the Lord, and now the Saints are pleased with me.

Guru Arjan Dev ji / Raag Sarang / / Guru Granth Sahib ji - Ang 1221

ਜਨਮੁ ਪਦਾਰਥੁ ਭਇਓ ਪੁਨੀਤਾ ਇਛਾ ਸਗਲ ਪੁਜਾਈ ॥੧॥

जनमु पदारथु भइओ पुनीता इछा सगल पुजाई ॥१॥

Janamu padaarathu bhaio puneetaa ichhaa sagal pujaaee ||1||

ਮੇਰਾ ਕੀਮਤੀ ਮਨੁੱਖਾ ਜਨਮ ਪਵਿੱਤਰ ਹੋ ਗਿਆ ਹੈ । (ਗੁਰੂ ਨੇ) ਮੇਰੀਆਂ ਸਾਰੀਆਂ ਮਨੋ-ਕਾਮਨਾਂ ਪੂਰੀਆਂ ਕਰ ਦਿੱਤੀਆਂ ਹਨ ॥੧॥

हमारा जन्म पावन हो गया और सब कामनाएँ पूरी हो गई।॥१॥

This precious human life has been sanctified, and all my desires have been fulfilled. ||1||

Guru Arjan Dev ji / Raag Sarang / / Guru Granth Sahib ji - Ang 1221


ਜਾ ਕਉ ਕ੍ਰਿਪਾ ਕਰਹੁ ਪ੍ਰਭ ਮੇਰੇ ਸੋ ਹਰਿ ਕਾ ਜਸੁ ਗਾਵੈ ॥

जा कउ क्रिपा करहु प्रभ मेरे सो हरि का जसु गावै ॥

Jaa kau kripaa karahu prbh mere so hari kaa jasu gaavai ||

ਹੇ ਮੇਰੇ ਪ੍ਰਭੂ! ਤੂੰ ਜਿਸ ਮਨੁੱਖ ਉਤੇ ਮਿਹਰ ਕਰਦਾ ਹੈਂ, ਉਹ, ਹੇ ਹਰੀ! ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਰਹਿੰਦਾ ਹੈ ।

जिस पर मेरा प्रभु कृपा करता है, वही उसका यशोगान करता है।

O my God, whoever You bless with Your Mercy - he alone sings Your Glorious Praises.

Guru Arjan Dev ji / Raag Sarang / / Guru Granth Sahib ji - Ang 1221

ਆਠ ਪਹਰ ਗੋਬਿੰਦ ਗੁਨ ਗਾਵੈ ਜਨੁ ਨਾਨਕੁ ਸਦ ਬਲਿ ਜਾਵੈ ॥੨॥੬੪॥੮੭॥

आठ पहर गोबिंद गुन गावै जनु नानकु सद बलि जावै ॥२॥६४॥८७॥

Aath pahar gobindd gun gaavai janu naanaku sad bali jaavai ||2||64||87||

ਜਿਹੜਾ ਮਨੁੱਖ ਅੱਠੇ ਪਹਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਹੈ, ਦਾਸ ਨਾਨਕ ਉਸ ਤੋਂ ਸਦਾ ਕੁਰਬਾਨ ਜਾਂਦਾ ਹੈ ॥੨॥੬੪॥੮੭॥

हे नानक ! वह आठ प्रहर गोविंद के गुण गाता है, मैं सदैव उस पर बलिहारी जाता हूँ॥२॥ ६४॥ ८७ ॥

Servant Nanak is a sacrifice to that person who sings the Glorious Praises of the Lord of the Universe, twenty-four hours a day. ||2||64||87||

Guru Arjan Dev ji / Raag Sarang / / Guru Granth Sahib ji - Ang 1221


ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

सारग महला ५ ॥

Saarang, Fifth Mehl:

Guru Arjan Dev ji / Raag Sarang / / Guru Granth Sahib ji - Ang 1221

ਜੀਵਨੁ ਤਉ ਗਨੀਐ ਹਰਿ ਪੇਖਾ ॥

जीवनु तउ गनीऐ हरि पेखा ॥

Jeevanu tau ganeeai hari pekhaa ||

ਜੇ ਮੈਂ (ਇਸੇ ਮਨੁੱਖਾ ਜਨਮ ਵਿਚ) ਪਰਮਾਤਮਾ ਦਾ ਦਰਸ਼ਨ ਕਰ ਸਕਾਂ, ਤਦੋਂ ਹੀ (ਮੇਰਾ ਇਹ ਅਸਲ ਮਨੁੱਖਾ) ਜੀਵਨ ਸਮਝਿਆ ਜਾ ਸਕਦਾ ਹੈ ।

जीवन तो ही सफल माना जाए यदि परमेश्वर के दर्शन हो जाएँ।

A person is judged to be alive, only if he sees the Lord.

Guru Arjan Dev ji / Raag Sarang / / Guru Granth Sahib ji - Ang 1221

ਕਰਹੁ ਕ੍ਰਿਪਾ ਪ੍ਰੀਤਮ ਮਨਮੋਹਨ ਫੋਰਿ ਭਰਮ ਕੀ ਰੇਖਾ ॥੧॥ ਰਹਾਉ ॥

करहु क्रिपा प्रीतम मनमोहन फोरि भरम की रेखा ॥१॥ रहाउ ॥

Karahu kripaa preetam manamohan phori bharam kee rekhaa ||1|| rahaau ||

ਹੇ ਪ੍ਰੀਤਮ ਪ੍ਰਭੂ! ਹੇ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ! (ਮੇਰੇ ਮਨ ਵਿਚੋਂ ਪਿਛਲੇ ਜਨਮਾਂ ਦੇ) ਭਟਕਣਾ ਦੇ ਸੰਸਕਾਰ ਦੂਰ ਕਰ ॥੧॥ ਰਹਾਉ ॥

हे प्रियतम प्रभु ! कृपा करके भ्रम की रेखा को फोड़ दो ॥१॥रहाउ॥।

Please be merciful to me, O my Enticing Beloved Lord, and erase the record of my doubts. ||1|| Pause ||

Guru Arjan Dev ji / Raag Sarang / / Guru Granth Sahib ji - Ang 1221


ਕਹਤ ਸੁਨਤ ਕਿਛੁ ਸਾਂਤਿ ਨ ਉਪਜਤ ਬਿਨੁ ਬਿਸਾਸ ਕਿਆ ਸੇਖਾਂ ॥

कहत सुनत किछु सांति न उपजत बिनु बिसास किआ सेखां ॥

Kahat sunat kichhu saanti na upajat binu bisaas kiaa sekhaan ||

ਨਿਰੇ ਆਖਣ ਸੁਣਨ ਨਾਲ (ਮਨੁੱਖ ਦੇ ਮਨ ਵਿਚ) ਕੋਈ ਸ਼ਾਂਤੀ ਪੈਦਾ ਨਹੀਂ ਹੁੰਦੀ । ਸਰਧਾ ਤੋਂ ਬਿਨਾ (ਜ਼ਬਾਨੀ ਆਖਣ ਸੁਣਨ ਦਾ) ਕੋਈ ਲਾਭ ਨਹੀਂ ਹੁੰਦਾ ।

कहने अथवा सुनने से शान्ति प्राप्त नहीं होती और बिना विश्वास के कोई क्या सीख सकता है।

By speaking and listening, tranquility and peace are not found at all. What can anyone learn without faith?

Guru Arjan Dev ji / Raag Sarang / / Guru Granth Sahib ji - Ang 1221

ਪ੍ਰਭੂ ਤਿਆਗਿ ਆਨ ਜੋ ਚਾਹਤ ਤਾ ਕੈ ਮੁਖਿ ਲਾਗੈ ਕਾਲੇਖਾ ॥੧॥

प्रभू तिआगि आन जो चाहत ता कै मुखि लागै कालेखा ॥१॥

Prbhoo tiaagi aan jo chaahat taa kai mukhi laagai kaalekhaa ||1||

ਜਿਹੜਾ ਮਨੁੱਖ (ਜ਼ਬਾਨੀ ਤਾਂ ਗਿਆਨ ਦੀਆਂ ਬਥੇਰੀਆਂ ਗੱਲਾਂ ਕਰਦਾ ਹੈ, ਪਰ) ਪ੍ਰਭੂ ਨੂੰ ਭੁਲਾ ਕੇ ਹੋਰ ਹੋਰ (ਪਦਾਰਥ) ਲੋੜਦਾ ਰਹਿੰਦਾ ਹੈ, ਉਸ ਦੇ ਮੱਥੇ ਉਤੇ (ਮਾਇਆ ਦੇ ਮੋਹ ਦੀ) ਕਾਲਖ ਲੱਗੀ ਰਹਿੰਦੀ ਹੈ ॥੧॥

प्रभु को त्याग कर जो अन्य को चाहता है, उसके मुँह पर कालिमा ही लगती है॥१॥

One who renounces God and longs for another - his face is blackened with filth. ||1||

Guru Arjan Dev ji / Raag Sarang / / Guru Granth Sahib ji - Ang 1221


ਜਾ ਕੈ ਰਾਸਿ ਸਰਬ ਸੁਖ ਸੁਆਮੀ ਆਨ ਨ ਮਾਨਤ ਭੇਖਾ ॥

जा कै रासि सरब सुख सुआमी आन न मानत भेखा ॥

Jaa kai raasi sarab sukh suaamee aan na maanat bhekhaa ||

ਜਿਸ ਮਨੁੱਖ ਦੇ ਹਿਰਦੇ ਵਿਚ ਸਾਰੇ ਸੁਖ ਦੇਣ ਵਾਲੇ ਪ੍ਰਭੂ ਦੇ ਨਾਮ ਦਾ ਸਰਮਾਇਆ ਹੈ, ਉਹ ਹੋਰ (ਵਿਖਾਵੇ ਦੇ) ਧਾਰਮਿਕ ਭੇਖਾਂ ਨੂੰ ਨਹੀਂ ਮੰਨਦਾ ਫਿਰਦਾ ।

जिसके पास सर्व सुख देने वाला ईश्वर है, वह किसी सम्प्रदाय अथवा देवी-देवता को नहीं मानता।

One who is blessed with the wealth of our Lord and Master, the Embodiment of Peace, does not believe in any other religious doctrine.

Guru Arjan Dev ji / Raag Sarang / / Guru Granth Sahib ji - Ang 1221

ਨਾਨਕ ਦਰਸ ਮਗਨ ਮਨੁ ਮੋਹਿਓ ਪੂਰਨ ਅਰਥ ਬਿਸੇਖਾ ॥੨॥੬੫॥੮੮॥

नानक दरस मगन मनु मोहिओ पूरन अरथ बिसेखा ॥२॥६५॥८८॥

Naanak daras magan manu mohio pooran arath bisekhaa ||2||65||88||

ਹੇ ਨਾਨਕ! ਉਹ ਤਾਂ (ਪ੍ਰਭੂ ਦੇ) ਦਰਸਨ ਵਿਚ ਮਸਤ ਰਹਿੰਦਾ ਹੈ, ਉਸ ਦਾ ਮਨ (ਪ੍ਰਭੂ ਦੇ ਦਰਸਨ ਨਾਲ) ਮੋਹਿਆ ਜਾਂਦਾ ਹੈ । (ਪ੍ਰਭੂ ਦੀ ਕਿਰਪਾ ਨਾਲ) ਉਸ ਦੀਆਂ ਸਾਰੀਆਂ ਲੋੜਾਂ ਉਚੇਚੀਆਂ ਹੁੰਦੀਆਂ ਰਹਿੰਦੀਆਂ ਹਨ ॥੨॥੬੫॥੮੮॥

हे नानक ! ईश्वर के दर्शनों में निमग्न मन मोहित हो जाता है और सर्वमनोकामनाएँ पूर्ण होती हैं।॥२॥ ६५ ॥ ८८ ॥

O Nanak, one whose mind is fascinated and intoxicated with the Blessed Vision of the Lord's Darshan - his tasks are perfectly accomplished. ||2||65||88||

Guru Arjan Dev ji / Raag Sarang / / Guru Granth Sahib ji - Ang 1221


ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

सारग महला ५ ॥

Saarang, Fifth Mehl:

Guru Arjan Dev ji / Raag Sarang / / Guru Granth Sahib ji - Ang 1221

ਸਿਮਰਨ ਰਾਮ ਕੋ ਇਕੁ ਨਾਮ ॥

सिमरन राम को इकु नाम ॥

Simaran raam ko iku naam ||

ਜੇ ਸਿਰਫ਼ ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਕੀਤਾ ਜਾਏ,

केवल राम नाम का सिमरन करो,"

Meditate in remembrance on the Naam, the Name of the One Lord.

Guru Arjan Dev ji / Raag Sarang / / Guru Granth Sahib ji - Ang 1221

ਕਲਮਲ ਦਗਧ ਹੋਹਿ ਖਿਨ ਅੰਤਰਿ ਕੋਟਿ ਦਾਨ ਇਸਨਾਨ ॥੧॥ ਰਹਾਉ ॥

कलमल दगध होहि खिन अंतरि कोटि दान इसनान ॥१॥ रहाउ ॥

Kalamal dagadh hohi khin anttari koti daan isanaan ||1|| rahaau ||

ਤਾਂ ਇਕ ਖਿਨ ਵਿਚ (ਜੀਵ ਦੇ ਸਾਰੇ) ਪਾਪ ਸੜ ਜਾਂਦੇ ਹਨ (ਉਸ ਨੂੰ, ਮਾਨੋ) ਕ੍ਰੋੜਾਂ ਦਾਨ ਤੇ ਤੀਰਥ-ਇਸ਼ਨਾਨ (ਕਰਨ ਦਾ ਫਲ ਮਿਲ ਗਿਆ) ॥੧॥ ਰਹਾਉ ॥

इससे पल में सब पाप-अपराध जल जाते हैं और करोड़ों दान-स्नान का फल प्राप्त होता है॥१॥रहाउ॥

In this way, the sins of your past mistakes shall be burnt off in an instant. It is like giving millions in charity, and bathing at sacred shrines of pilgrimage. ||1|| Pause ||

Guru Arjan Dev ji / Raag Sarang / / Guru Granth Sahib ji - Ang 1221


ਆਨ ਜੰਜਾਰ ਬ੍ਰਿਥਾ ਸ੍ਰਮੁ ਘਾਲਤ ਬਿਨੁ ਹਰਿ ਫੋਕਟ ਗਿਆਨ ॥

आन जंजार ब्रिथा स्रमु घालत बिनु हरि फोकट गिआन ॥

Aan janjjaar brithaa srmu ghaalat binu hari phokat giaan ||

(ਜੇ ਮਨੁੱਖ ਮਾਇਆ ਦੇ ਹੀ) ਹੋਰ ਹੋਰ ਜੰਜਾਲਾਂ ਵਾਸਤੇ ਵਿਅਰਥ ਭੱਜ-ਦੌੜ ਕਰਦਾ ਰਹਿੰਦਾ ਹੈ (ਅਤੇ ਹਰਿ-ਨਾਮ ਨਹੀਂ ਸਿਮਰਦਾ, ਤਾਂ) ਪਰਮਾਤਮਾ ਦੇ ਨਾਮ ਤੋਂ ਬਿਨਾ (ਨਿਰੀਆਂ) ਗਿਆਨ ਦੀਆਂ ਗੱਲਾਂ ਸਭ ਫੋਕੀਆਂ ਹੀ ਹਨ ।

अन्य जंजालों में मेहनत करना बेकार है और प्रभु के बिना सब ज्ञान अनुपयोगी हैं।

Entangled in other affairs, the mortal suffers uselessly in sorrow. Without the Lord, wisdom is useless.

Guru Arjan Dev ji / Raag Sarang / / Guru Granth Sahib ji - Ang 1221

ਜਨਮ ਮਰਨ ਸੰਕਟ ਤੇ ਛੂਟੈ ਜਗਦੀਸ ਭਜਨ ਸੁਖ ਧਿਆਨ ॥੧॥

जनम मरन संकट ते छूटै जगदीस भजन सुख धिआन ॥१॥

Janam maran sankkat te chhootai jagadees bhajan sukh dhiaan ||1||

ਜਦੋਂ ਮਨੁੱਖ ਪਰਮਾਤਮਾ ਦੇ ਭਜਨ ਦੇ ਆਨੰਦ ਵਿਚ ਸੁਰਤ ਜੋੜਦਾ ਹੈ, ਤਦੋਂ ਹੀ ਉਹ ਜਨਮ ਮਰਨ ਦੇ ਗੇੜ ਦੇ ਕਸ਼ਟ ਤੋਂ ਬਚਦਾ ਹੈ ॥੧॥

जगदीश्वर का भजन करने से जन्म-मरण के संकट से छुटकारा हो जाता है और उसके ध्यान में रत रहने से सुखों की प्राप्ति होती है॥१॥

The mortal is freed of the anguish of death and birth, meditating and vibrating on the Blissful Lord of the Universe. ||1||

Guru Arjan Dev ji / Raag Sarang / / Guru Granth Sahib ji - Ang 1221


ਤੇਰੀ ਸਰਨਿ ਪੂਰਨ ਸੁਖ ਸਾਗਰ ਕਰਿ ਕਿਰਪਾ ਦੇਵਹੁ ਦਾਨ ॥

तेरी सरनि पूरन सुख सागर करि किरपा देवहु दान ॥

Teree sarani pooran sukh saagar kari kirapaa devahu daan ||

ਹੇ ਸੁਖਾਂ ਦੇ ਸਮੁੰਦਰ ਪ੍ਰਭੂ! ਹੇ ਪੂਰਨ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮਿਹਰ ਕਰ ਕੇ ਮੈਨੂੰ ਆਪਣੇ ਨਾਮ ਦੀ ਦਾਤ ਦੇਹ ।

हे पूर्ण सुखसागर ! मैं तेरी शरण में आया हूँ, कृपा करके भक्ति का दान दो।

I seek Your Sanctuary, O Perfect Lord, Ocean of Peace. Please be merciful, and bless me with this gift.

Guru Arjan Dev ji / Raag Sarang / / Guru Granth Sahib ji - Ang 1221

ਸਿਮਰਿ ਸਿਮਰਿ ਨਾਨਕ ਪ੍ਰਭ ਜੀਵੈ ਬਿਨਸਿ ਜਾਇ ਅਭਿਮਾਨ ॥੨॥੬੬॥੮੯॥

सिमरि सिमरि नानक प्रभ जीवै बिनसि जाइ अभिमान ॥२॥६६॥८९॥

Simari simari naanak prbh jeevai binasi jaai abhimaan ||2||66||89||

ਹੇ ਪ੍ਰਭੂ! ਤੇਰਾ ਨਾਮ ਸਿਮਰ ਸਿਮਰ ਕੇ ਨਾਨਕ ਨੂੰ ਆਤਮਕ ਜੀਵਨ ਮਿਲਦਾ ਹੈ, ਅਤੇ (ਮਨ ਵਿਚੋਂ) ਅਹੰਕਾਰ ਨਾਸ ਹੋ ਜਾਂਦਾ ਹੈ ॥੨॥੬੬॥੮੯॥

नानक की विनती है कि हे प्रभु ! तेरे सुमिरन (स्मरण) से ही जीता हूँ और इससे मेरा अभिमान नष्ट हो जाता है॥२॥ ६६ ॥ ८६ ॥

Meditating, meditating in remembrance on God, Nanak lives; his egotistical pride has been eradicated. ||2||66||89||

Guru Arjan Dev ji / Raag Sarang / / Guru Granth Sahib ji - Ang 1221


ਸਾਰਗ ਮਹਲਾ ੫ ॥

सारग महला ५ ॥

Saarag mahalaa 5 ||

सारग महला ५ ॥

Saarang, Fifth Mehl:

Guru Arjan Dev ji / Raag Sarang / / Guru Granth Sahib ji - Ang 1221

ਧੂਰਤੁ ਸੋਈ ਜਿ ਧੁਰ ਕਉ ਲਾਗੈ ॥

धूरतु सोई जि धुर कउ लागै ॥

Dhooratu soee ji dhur kau laagai ||

ਉਹੀ ਮਨੁੱਖ (ਅਸਲ) ਚਤੁਰ ਹੈ ਜਿਹੜਾ ਜਗਤ ਦੇ ਮੂਲ-ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ।

असली धूर्त वही है, जो ऑकार के चिंतन में लीन होता है।

He alone is a Dhoorat, who is attached to the Primal Lord God.

Guru Arjan Dev ji / Raag Sarang / / Guru Granth Sahib ji - Ang 1221

ਸੋਈ ਧੁਰੰਧਰੁ ਸੋਈ ਬਸੁੰਧਰੁ ਹਰਿ ਏਕ ਪ੍ਰੇਮ ਰਸ ਪਾਗੈ ॥੧॥ ਰਹਾਉ ॥

सोई धुरंधरु सोई बसुंधरु हरि एक प्रेम रस पागै ॥१॥ रहाउ ॥

Soee dhuranddharu soee basunddharu hari ek prem ras paagai ||1|| rahaau ||

ਉਹੀ ਮਨੁੱਖ ਮੁਖੀ ਹੈ ਉਹੀ ਮਨੁੱਖ ਧਨੀ ਹੈ, ਜਿਹੜਾ ਸਿਰਫ਼ ਪਰਮਾਤਮਾ ਦੇ ਪਿਆਰ-ਰਸ ਵਿਚ ਮਸਤ ਰਹਿੰਦਾ ਹੈ ॥੧॥ ਰਹਾਉ ॥

वही सर्वोत्तम है, वही धनवान् है, जो परमात्मा के प्रेम-रस में निमग्न होता है।॥१॥रहाउ॥।

He alone is a Dhurandhar, and he alone is a Basundhar, who is absorbed in the sublime essence of Love of the One Lord. ||1|| Pause ||

Guru Arjan Dev ji / Raag Sarang / / Guru Granth Sahib ji - Ang 1221


ਬਲਬੰਚ ਕਰੈ ਨ ਜਾਨੈ ਲਾਭੈ ਸੋ ਧੂਰਤੁ ਨਹੀ ਮੂੜ੍ਹ੍ਹਾ ॥

बलबंच करै न जानै लाभै सो धूरतु नही मूड़्हा ॥

Balabancch karai na jaanai laabhai so dhooratu nahee moo(rr)haa ||

ਪਰ, ਜਿਹੜਾ ਮਨੁੱਖ (ਹੋਰਨਾਂ ਨਾਲ) ਠੱਗੀਆਂ ਕਰਦਾ ਹੈ (ਉਹ ਆਪਣਾ ਅਸਲ) ਲਾਭ ਨਹੀਂ ਸਮਝਦਾ, ਉਹ ਚਤੁਰ ਨਹੀਂ ਉਹ ਮੂਰਖ ਹੈ ।

जो छल-कपट करता है, परन्तु लाभ को नहीं जानता, ऐसा व्यक्ति धूर्त नहीं, असल में मूर्ख है।

One who practices deception and does not know where true profit lies is not a Dhoorat - he is a fool.

Guru Arjan Dev ji / Raag Sarang / / Guru Granth Sahib ji - Ang 1221

ਸੁਆਰਥੁ ਤਿਆਗਿ ਅਸਾਰਥਿ ਰਚਿਓ ਨਹ ਸਿਮਰੈ ਪ੍ਰਭੁ ਰੂੜਾ ॥੧॥

सुआरथु तिआगि असारथि रचिओ नह सिमरै प्रभु रूड़ा ॥१॥

Suaarathu tiaagi asaarathi rachio nah simarai prbhu roo(rr)aa ||1||

ਉਹ ਆਪਣੀ ਅਸਲ ਗ਼ਰਜ਼ ਛੱਡ ਕੇ ਘਾਟੇ ਵਾਲੇ ਕੰਮ ਵਿਚ ਰੁੱਝਾ ਰਹਿੰਦਾ ਹੈ, (ਕਿਉਂਕਿ) ਉਹ ਸੁੰਦਰ ਪ੍ਰਭੂ ਦਾ ਨਾਮ ਨਹੀਂ ਸਿਮਰਦਾ ॥੧॥

वह लाभ छोड़कर नुक्सान वाले ही कार्यो में रचा रहता है और सुन्दर प्रभु का भजन नहीं करता ॥१॥

He abandons profitable enterprises and is involved in unprofitable ones. He does not meditate on the Beauteous Lord God. ||1||

Guru Arjan Dev ji / Raag Sarang / / Guru Granth Sahib ji - Ang 1221


ਸੋਈ ਚਤੁਰੁ ਸਿਆਣਾ ਪੰਡਿਤੁ ਸੋ ਸੂਰਾ ਸੋ ਦਾਨਾਂ ॥

सोई चतुरु सिआणा पंडितु सो सूरा सो दानां ॥

Soee chaturu siaa(nn)aa pandditu so sooraa so daanaan ||

ਉਹੀ ਮਨੁੱਖ ਚਤੁਰ ਤੇ ਸਿਆਣਾ ਹੈ, ਉਹੀ ਮਨੁੱਖ ਪੰਡਿਤ ਸੂਰਮਾ ਤੇ ਦਾਨਾ ਹੈ,

वास्तव में वही चतुर, बुद्धिमान, पण्डित है, वही शूरवीर एवं दानशील है।

He alone is clever and wise and a religious scholar, he alone is a brave warrior, and he alone is intelligent,

Guru Arjan Dev ji / Raag Sarang / / Guru Granth Sahib ji - Ang 1221

ਸਾਧਸੰਗਿ ਜਿਨਿ ਹਰਿ ਹਰਿ ਜਪਿਓ ਨਾਨਕ ਸੋ ਪਰਵਾਨਾ ॥੨॥੬੭॥੯੦॥

साधसंगि जिनि हरि हरि जपिओ नानक सो परवाना ॥२॥६७॥९०॥

Saadhasanggi jini hari hari japio naanak so paravaanaa ||2||67||90||

ਜਿਸ ਨੇ ਸਾਧ ਸੰਗਤ ਵਿਚ ਟਿਕ ਕੇ ਹਰਿ-ਨਾਮ ਜਪਿਆ ਹੈ । ਹੇ ਨਾਨਕ! ਉਹੀ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੁੰਦਾ ਹੈ ॥੨॥੬੭॥੯੦॥

जिसने साधु संगत में परमात्मा का जाप किया है, नानक का कथन है कि वही प्रभु को परवान होता है।॥२॥ ६७ ॥ ६० ॥

Who chants the Name of the Lord, Har, Har, in the Saadh Sangat, the Company of the Holy. O Nanak, he alone is approved. ||2||67||90||

Guru Arjan Dev ji / Raag Sarang / / Guru Granth Sahib ji - Ang 1221



Download SGGS PDF Daily Updates ADVERTISE HERE