ANG 1156, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਜਿਸੁ ਨਾਮੁ ਰਿਦੈ ਸੋ ਸੀਤਲੁ ਹੂਆ ॥

जिसु नामु रिदै सो सीतलु हूआ ॥

Jisu naamu ridai so seetalu hooaa ||

ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ ਉਸ ਦਾ ਹਿਰਦਾ (ਪੂਰਨ ਤੌਰ ਤੇ) ਸ਼ਾਂਤ ਰਹਿੰਦਾ ਹੈ ।

जिसके हृदय में हरि का नाम है, उसे ही शीतल शान्ति प्राप्त होती है।

One who keeps the Naam in his heart becomes cool and calm.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਨਾਮ ਬਿਨਾ ਧ੍ਰਿਗੁ ਜੀਵਣੁ ਮੂਆ ॥੨॥

नाम बिना ध्रिगु जीवणु मूआ ॥२॥

Naam binaa dhrigu jeeva(nn)u mooaa ||2||

ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਆਤਮਕ ਮੌਤ ਸਹੇੜ ਲੈਂਦਾ ਹੈ ਉਸ ਦਾ ਜੀਵਨ ਫਿਟਕਾਰ-ਜੋਗ ਹੋ ਜਾਂਦਾ ਹੈ ॥੨॥

हरिनामोपासना के बिना जीना धिक्कार है॥२॥

Without the Naam, both life and death are cursed. ||2||

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਜਿਸੁ ਨਾਮੁ ਰਿਦੈ ਸੋ ਜੀਵਨ ਮੁਕਤਾ ॥

जिसु नामु रिदै सो जीवन मुकता ॥

Jisu naamu ridai so jeevan mukataa ||

ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਉਹ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿੰਦਾ ਹੈ ।

जिस दिल में प्रभु-नाम अवस्थित है, वही जीवन्मुक्त होता है।

One who keeps the Naam in his heart is Jivan-mukta, liberated while yet alive.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਜਿਸੁ ਨਾਮੁ ਰਿਦੈ ਤਿਸੁ ਸਭ ਹੀ ਜੁਗਤਾ ॥

जिसु नामु रिदै तिसु सभ ही जुगता ॥

Jisu naamu ridai tisu sabh hee jugataa ||

ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ ਉਸ ਨੂੰ ਸੁਚੱਜੇ ਜੀਵਨ ਦੀ ਸਾਰੀ ਜਾਚ ਆ ਜਾਂਦੀ ਹੈ ।

जिसके हृदय में हरि-नाम है, उसके पास सब युक्तियां हैं।

One who keeps the Naam in his heart knows all ways and means.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਜਿਸੁ ਨਾਮੁ ਰਿਦੈ ਤਿਨਿ ਨਉ ਨਿਧਿ ਪਾਈ ॥

जिसु नामु रिदै तिनि नउ निधि पाई ॥

Jisu naamu ridai tini nau nidhi paaee ||

ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਉਸ ਮਨੁੱਖ ਨੇ (ਮਾਨੋ, ਧਰਤੀ ਦੇ ਸਾਰੇ ਹੀ) ਨੌ ਖ਼ਜ਼ਾਨੇ ਪ੍ਰਾਪਤ ਕਰ ਲਏ ਹੁੰਦੇ ਹਨ ।

नौ-निधियाँ उसे ही प्राप्त होती हैं, जिसके हृदय में राम नाम है।

One who keeps the Naam in his heart obtains the nine treasures.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਨਾਮ ਬਿਨਾ ਭ੍ਰਮਿ ਆਵੈ ਜਾਈ ॥੩॥

नाम बिना भ्रमि आवै जाई ॥३॥

Naam binaa bhrmi aavai jaaee ||3||

ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਮਾਇਆ ਦੀ ਭਟਕਣਾ ਵਿਚ ਪੈ ਕੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ॥੩॥

प्रभु-नाम के बिना भ्रम में पड़कर आवागमन बना रहता हैI॥३॥

Without the Naam, the mortal wanders, coming and going in reincarnation. ||3||

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਜਿਸੁ ਨਾਮੁ ਰਿਦੈ ਸੋ ਵੇਪਰਵਾਹਾ ॥

जिसु नामु रिदै सो वेपरवाहा ॥

Jisu naamu ridai so veparavaahaa ||

ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਬੇ-ਮੁਥਾਜ ਟਿਕਿਆ ਰਹਿੰਦਾ ਹੈ ।

जिसके हृदय में हरि-नाम है, उसे कोई परवाह नहीं होती।

One who keeps the Naam in his heart is carefree and independent.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਜਿਸੁ ਨਾਮੁ ਰਿਦੈ ਤਿਸੁ ਸਦ ਹੀ ਲਾਹਾ ॥

जिसु नामु रिदै तिसु सद ही लाहा ॥

Jisu naamu ridai tisu sad hee laahaa ||

ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ (ਉਹ ਕਿਸੇ ਦੀ ਖ਼ੁਸ਼ਾਮਦ ਨਹੀਂ ਕਰਦਾ), ਉਸ ਨੂੰ ਉੱਚੇ ਆਤਮਕ ਜੀਵਨ ਦੀ ਖੱਟੀ ਸਦਾ ਹੀ ਪ੍ਰਾਪਤ ਰਹਿੰਦੀ ਹੈ ।

हृदय में नाम बसाने वाला सदा लाभ पाता है।

One who keeps the Naam in his heart always earns a profit.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਜਿਸੁ ਨਾਮੁ ਰਿਦੈ ਤਿਸੁ ਵਡ ਪਰਵਾਰਾ ॥

जिसु नामु रिदै तिसु वड परवारा ॥

Jisu naamu ridai tisu vad paravaaraa ||

ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ ਉਸ ਮਨੁੱਖ ਦਾ ਵੱਡਾ ਪਰਵਾਰ ਬਣ ਜਾਂਦਾ ਹੈ (ਭਾਵ, ਸਾਰਾ ਜਗਤ ਹੀ ਉਸ ਨੂੰ ਆਪਣਾ ਦਿੱਸਦਾ ਹੈ) ।

जिसके हृदय में नाम विराजता है, उसका परिवार सुख-समृद्धि पाता है।

One who keeps the Naam in his heart has a large family.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਨਾਮ ਬਿਨਾ ਮਨਮੁਖ ਗਾਵਾਰਾ ॥੪॥

नाम बिना मनमुख गावारा ॥४॥

Naam binaa manamukh gaavaaraa ||4||

ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਆਪਣੇ ਮਨ ਦਾ ਮੁਰੀਦ ਬਣ ਜਾਂਦਾ ਹੈ, (ਜੀਵਨ-ਜਾਚ ਵਲੋਂ) ਮੂਰਖ ਹੀ ਰਹਿ ਜਾਂਦਾ ਹੈ ॥੪॥

प्रभु-नाम के बिना मनुष्य मनमुखी गंवार माना जाता है।॥४॥

Without the Naam, the mortal is just an ignorant, self-willed manmukh. ||4||

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਜਿਸੁ ਨਾਮੁ ਰਿਦੈ ਤਿਸੁ ਨਿਹਚਲ ਆਸਨੁ ॥

जिसु नामु रिदै तिसु निहचल आसनु ॥

Jisu naamu ridai tisu nihachal aasanu ||

ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਸ ਦਾ ਹਿਰਦਾ-ਤਖ਼ਤ ਮਾਇਆ ਦੇ ਹੱਲਿਆਂ ਵਲੋਂ ਅਡੋਲ ਹੋ ਜਾਂਦਾ ਹੈ ।

जिसके हृदय में राम नाम है, उसका आसन अटल है,

One who keeps the Naam in his heart has a permanent position.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਜਿਸੁ ਨਾਮੁ ਰਿਦੈ ਤਿਸੁ ਤਖਤਿ ਨਿਵਾਸਨੁ ॥

जिसु नामु रिदै तिसु तखति निवासनु ॥

Jisu naamu ridai tisu takhati nivaasanu ||

ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ (ਆਤਮਕ ਅਡੋਲਤਾ ਦੇ ਉੱਚੇ) ਤਖ਼ਤ ਉੱਤੇ ਉਸ ਦਾ (ਸਦਾ ਲਈ) ਨਿਵਾਸ ਹੋ ਜਾਂਦਾ ਹੈ ।

जिसके हृदय में प्रभु का नाम है, वही राजसिंहासन पर सुशोभित होता है।

One who keeps the Naam in his heart is seated on the throne.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਜਿਸੁ ਨਾਮੁ ਰਿਦੈ ਸੋ ਸਾਚਾ ਸਾਹੁ ॥

जिसु नामु रिदै सो साचा साहु ॥

Jisu naamu ridai so saachaa saahu ||

ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਨਾਮ-ਧਨ ਦਾ ਸ਼ਾਹ ਬਣ ਜਾਂਦਾ ਹੈ ।

वही सच्चा साहूकार है, जिसके हृदय में परमात्मा का नाम है।

One who keeps the Naam in his heart is the true king.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਨਾਮਹੀਣ ਨਾਹੀ ਪਤਿ ਵੇਸਾਹੁ ॥੫॥

नामहीण नाही पति वेसाहु ॥५॥

Naamahee(nn) naahee pati vesaahu ||5||

ਨਾਮ ਤੋਂ ਸੱਖਣੇ ਮਨੁੱਖ ਦੀ ਨਾਹ ਕਿਤੇ ਇੱਜ਼ਤ ਹੁੰਦੀ ਹੈ, ਨਾਹ ਕਿਤੇ ਇਤਬਾਰ ਬਣਦਾ ਹੈ ॥੫॥

नामविहीन व्यक्ति की कोई इज्जत नहीं और उस पर भरोसा भी नहीं किया जा सकता॥५॥

Without the Naam, no one has any honor or respect. ||5||

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਜਿਸੁ ਨਾਮੁ ਰਿਦੈ ਸੋ ਸਭ ਮਹਿ ਜਾਤਾ ॥

जिसु नामु रिदै सो सभ महि जाता ॥

Jisu naamu ridai so sabh mahi jaataa ||

ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਸਭ ਲੋਕਾਂ ਵਿਚ ਸੋਭਾ ਖੱਟਦਾ ਹੈ ।

जिसके हृदय में प्रभु का नाम है, वह सब में प्रसिद्ध हो जाता है और

One who keeps the Naam in his heart is famous everywhere.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਜਿਸੁ ਨਾਮੁ ਰਿਦੈ ਸੋ ਪੁਰਖੁ ਬਿਧਾਤਾ ॥

जिसु नामु रिदै सो पुरखु बिधाता ॥

Jisu naamu ridai so purakhu bidhaataa ||

ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ ਉਹ ਮਨੁੱਖ ਸਰਬ-ਵਿਆਪਕ ਸਿਰਜਣਹਾਰ ਦਾ ਰੂਪ ਹੋ ਜਾਂਦਾ ਹੈ ।

वही परमपुरुष विधाता रूप है।

One who keeps the Naam in his heart is the Embodiment of the Creator Lord.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਜਿਸੁ ਨਾਮੁ ਰਿਦੈ ਸੋ ਸਭ ਤੇ ਊਚਾ ॥

जिसु नामु रिदै सो सभ ते ऊचा ॥

Jisu naamu ridai so sabh te uchaa ||

ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ ਉਹ ਸਭ ਤੋਂ ਉੱਚੇ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ ।

जिसके हृदय में हरि-नाम है, वही सबसे ऊँचा होता है,

One who keeps the Naam in his heart is the highest of all.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਨਾਮ ਬਿਨਾ ਭ੍ਰਮਿ ਜੋਨੀ ਮੂਚਾ ॥੬॥

नाम बिना भ्रमि जोनी मूचा ॥६॥

Naam binaa bhrmi jonee moochaa ||6||

ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਅਨੇਕਾਂ ਜੂਨਾਂ ਵਿਚ ਭਟਕਦਾ ਹੈ ॥੬॥

परन्तु नाम से विहीन रहकर प्राणी योनि-चक्र में भटकता रहता है॥ ६॥

Without the Naam, the mortal wanders in reincarnation. ||6||

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਜਿਸੁ ਨਾਮੁ ਰਿਦੈ ਤਿਸੁ ਪ੍ਰਗਟਿ ਪਹਾਰਾ ॥

जिसु नामु रिदै तिसु प्रगटि पहारा ॥

Jisu naamu ridai tisu prgati pahaaraa ||

ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਸ ਦੀ ਆਤਮਕ ਜੀਵਨ ਦੀ ਘਾੜਤ ਦੀ ਮਿਹਨਤ (ਸਭ ਥਾਂ) ਪਰਗਟ ਹੋ ਜਾਂਦੀ ਹੈ ।

जिसके हृदय में परमात्मा का नाम है, उसे संसार में व्याप्त प्रभु ही दृष्टिगत होता है और

One who keeps the Naam in his heart sees the Lord manifested in His Creation.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਜਿਸੁ ਨਾਮੁ ਰਿਦੈ ਤਿਸੁ ਮਿਟਿਆ ਅੰਧਾਰਾ ॥

जिसु नामु रिदै तिसु मिटिआ अंधारा ॥

Jisu naamu ridai tisu mitiaa anddhaaraa ||

ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਮਿਟ ਜਾਂਦਾ ਹੈ ।

उसका अज्ञान का अंधेरा मिट जाता है।

One who keeps the Naam in his heart - his darkness is dispelled.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਜਿਸੁ ਨਾਮੁ ਰਿਦੈ ਸੋ ਪੁਰਖੁ ਪਰਵਾਣੁ ॥

जिसु नामु रिदै सो पुरखु परवाणु ॥

Jisu naamu ridai so purakhu paravaa(nn)u ||

ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਉਹ ਮਨੁੱਖ (ਪਰਮਾਤਮਾ ਦੀ ਦਰਗਾਹ ਵਿਚ) ਕਬੂਲ ਹੋ ਜਾਂਦਾ ਹੈ ।

जिसके हृदय में नाम है, वही पुरुष स्वीकार होता है और

One who keeps the Naam in his heart is approved and accepted.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਨਾਮ ਬਿਨਾ ਫਿਰਿ ਆਵਣ ਜਾਣੁ ॥੭॥

नाम बिना फिरि आवण जाणु ॥७॥

Naam binaa phiri aava(nn) jaa(nn)u ||7||

ਪਰਮਾਤਮਾ ਦੇ ਨਾਮ ਤੋਂ ਬਿਨਾ ਮੁੜ ਮੁੜ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ॥੭॥

हरि-नाम के बिना पुनः आवागमन में पड़ा रहता है।॥७॥

Without the Naam, the mortal continues coming and going in reincarnation. ||7||

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਤਿਨਿ ਨਾਮੁ ਪਾਇਆ ਜਿਸੁ ਭਇਓ ਕ੍ਰਿਪਾਲ ॥

तिनि नामु पाइआ जिसु भइओ क्रिपाल ॥

Tini naamu paaiaa jisu bhaio kripaal ||

ਜਿਸ ਮਨੁੱਖ ਉੱਤੇ ਪਰਮਾਤਮਾ ਦਇਆਵਾਨ ਹੋ ਗਿਆ, ਉਸ ਨੇ ਹਰਿ-ਨਾਮ ਹਾਸਲ ਕਰ ਲਿਆ ।

प्रभु-नाम वही पाता है, जिस पर कृपालु होता है,

He alone receives the Naam, who is blessed by the Lord's Mercy.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਸਾਧਸੰਗਤਿ ਮਹਿ ਲਖੇ ਗੋੁਪਾਲ ॥

साधसंगति महि लखे गोपाल ॥

Saadhasanggati mahi lakhe gaopaal ||

ਸਾਧ ਸੰਗਤ ਵਿਚ (ਟਿਕ ਕੇ) ਉਸ ਨੇ ਸ੍ਰਿਸ਼ਟੀ ਦੇ ਪਾਲਣਹਾਰ ਦਾ ਦਰਸਨ ਕਰ ਲਿਆ ।

वह साधु पुरुषों की संगत में भगवान के दर्शन करता है।

In the Saadh Sangat, the Company of the Holy, the Lord of the World is understood.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਆਵਣ ਜਾਣ ਰਹੇ ਸੁਖੁ ਪਾਇਆ ॥

आवण जाण रहे सुखु पाइआ ॥

Aava(nn) jaa(nn) rahe sukhu paaiaa ||

ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ, ਉਸ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ ।

उसका आवागमन निवृत हो जाता है और तमाम सुख प्राप्त करता है।

Coming and going in reincarnation ends, and peace is found.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕਹੁ ਨਾਨਕ ਤਤੈ ਤਤੁ ਮਿਲਾਇਆ ॥੮॥੧॥੪॥

कहु नानक ततै ततु मिलाइआ ॥८॥१॥४॥

Kahu naanak tatai tatu milaaiaa ||8||1||4||

ਨਾਨਕ ਆਖਦਾ ਹੈ- ਉਸ ਮਨੁੱਖ ਦੀ ਜਿੰਦ ਪਰਮਾਤਮਾ ਦੇ ਨਾਲ ਇੱਕ-ਮਿਕ ਹੋ ਗਈ ॥੮॥੧॥੪॥

हे नानक ! यूं आत्म-तत्व परम-तत्व में ही विलीन हो जाता है॥ ८॥ १॥४॥

Says Nanak, my essence has merged in the Essence of the Lord. ||8||1||4||

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਭੈਰਉ ਮਹਲਾ ੫ ॥

भैरउ महला ५ ॥

Bhairau mahalaa 5 ||

भैरउ महला ५॥

Bhairao, Fifth Mehl:

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਬਿਸਨ ਕੀਨੇ ਅਵਤਾਰ ॥

कोटि बिसन कीने अवतार ॥

Koti bisan keene avataar ||

(ਉਹ ਗੋਬਿੰਦ ਐਸਾ ਹੈ ਜਿਸ ਨੇ) ਕ੍ਰੋੜਾਂ ਹੀ ਵਿਸ਼ਨੂ-ਅਵਤਾਰ ਬਣਾਏ,

जिस परमात्मा ने करोड़ों विष्णु अवतार उत्पन्न किए,

He created millions of incarnations of Vishnu.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ ॥

कोटि ब्रहमंड जा के ध्रमसाल ॥

Koti brhamandd jaa ke dhrmasaal ||

ਕ੍ਰੋੜਾਂ ਬ੍ਰਹਮੰਡ ਜਿਸ ਦੇ ਧਰਮ-ਅਸਥਾਨ ਹਨ,

धर्म का आचरण करने के लिए करोड़ों ब्रह्माण्ड बनाए,

He created millions of universes as places to practice righteousness.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਮਹੇਸ ਉਪਾਇ ਸਮਾਏ ॥

कोटि महेस उपाइ समाए ॥

Koti mahes upaai samaae ||

ਜਿਹੜਾ ਕ੍ਰੋੜਾਂ ਸ਼ਿਵ ਪੈਦਾ ਕਰ ਕੇ (ਆਪਣੇ ਵਿਚ ਹੀ) ਲੀਨ ਕਰ ਦੇਂਦਾ ਹੈ,

करोड़ों शिवशंकर उत्पन्न कर उन्हें स्वयं में विलीन कर लिया और

He created and destroyed millions of Shivas.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਬ੍ਰਹਮੇ ਜਗੁ ਸਾਜਣ ਲਾਏ ॥੧॥

कोटि ब्रहमे जगु साजण लाए ॥१॥

Koti brhame jagu saaja(nn) laae ||1||

ਜਿਸ ਨੇ ਕ੍ਰੋੜਾਂ ਹੀ ਬ੍ਰਹਮੇ ਜਗਤ ਪੈਦਾ ਕਰਨ ਦੇ ਕੰਮ ਤੇ ਲਾਏ ਹੋਏ ਹਨ ॥੧॥

करोड़ों ही ब्रह्मा जगत को बनाने के लिए लगाए हुए हैं।॥१॥

He employed millions of Brahmas to create the worlds. ||1||

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਐਸੋ ਧਣੀ ਗੁਵਿੰਦੁ ਹਮਾਰਾ ॥

ऐसो धणी गुविंदु हमारा ॥

Aiso dha(nn)ee guvinddu hamaaraa ||

ਸਾਡਾ ਮਾਲਕ ਪ੍ਰਭੂ ਇਹੋ ਜਿਹਾ (ਬੇਅੰਤ) ਹੈ,

हमारा मालिक परमेश्वर ऐसा है कि

Such is my Lord and Master, the Lord of the Universe.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਬਰਨਿ ਨ ਸਾਕਉ ਗੁਣ ਬਿਸਥਾਰਾ ॥੧॥ ਰਹਾਉ ॥

बरनि न साकउ गुण बिसथारा ॥१॥ रहाउ ॥

Barani na saakau gu(nn) bisathaaraa ||1|| rahaau ||

ਕਿ ਮੈਂ ਉਸ ਦੇ ਗੁਣਾਂ ਦਾ ਵਿਸਥਾਰ ਬਿਆਨ ਨਹੀਂ ਕਰ ਸਕਦਾ ॥੧॥ ਰਹਾਉ ॥

उसके गुणों का विस्तार मैं व्यक्त नहीं कर सकता॥१॥ रहाउ॥

I cannot even describe His Many Virtues. ||1|| Pause ||

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਮਾਇਆ ਜਾ ਕੈ ਸੇਵਕਾਇ ॥

कोटि माइआ जा कै सेवकाइ ॥

Koti maaiaa jaa kai sevakaai ||

(ਉਹ ਗੋਬਿੰਦ ਐਸਾ ਮਾਲਕ ਹੈ ਕਿ) ਕ੍ਰੋੜਾਂ ਹੀ ਲੱਛਮੀਆਂ ਉਸ ਦੇ ਘਰ ਵਿਚ ਦਾਸੀਆਂ ਹਨ,

हरदम प्रभु की सेवा में तल्लीन माया भी करोड़ों हैं,

Millions of Mayas are His maid-servants.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਜੀਅ ਜਾ ਕੀ ਸਿਹਜਾਇ ॥

कोटि जीअ जा की सिहजाइ ॥

Koti jeea jaa kee sihajaai ||

ਕ੍ਰੋੜਾਂ ਹੀ ਜੀਵ ਉਸ ਦੀ ਸੇਜ ਹਨ ।

वह करोड़ों जीवों में रमण कर रहा है,

Millions of souls are His beds.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਉਪਾਰਜਨਾ ਤੇਰੈ ਅੰਗਿ ॥

कोटि उपारजना तेरै अंगि ॥

Koti upaarajanaa terai anggi ||

ਹੇ ਪ੍ਰਭੂ! ਕ੍ਰੋੜਾਂ ਹੀ ਉਤਪੱਤੀਆਂ ਤੇਰੇ ਆਪੇ ਵਿਚ ਸਮਾ ਜਾਂਦੀਆਂ ਹਨ ।

हे स्वामी ! ऐसी सृष्टियाँ भी करोड़ों हैं, जो तेरे अंगों में तल्लीन हैं,

Millions of universes are the limbs of His Being.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਭਗਤ ਬਸਤ ਹਰਿ ਸੰਗਿ ॥੨॥

कोटि भगत बसत हरि संगि ॥२॥

Koti bhagat basat hari sanggi ||2||

ਕ੍ਰੋੜਾਂ ਹੀ ਭਗਤ ਪ੍ਰਭੂ ਦੇ ਚਰਨਾਂ ਵਿਚ ਵੱਸਦੇ ਹਨ ॥੨॥

करोड़ों भक्त उस परमात्मा के संग बसते हैं।॥२॥

Millions of devotees abide with the Lord. ||2||

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਛਤ੍ਰਪਤਿ ਕਰਤ ਨਮਸਕਾਰ ॥

कोटि छत्रपति करत नमसकार ॥

Koti chhatrpati karat namasakaar ||

(ਉਹ ਗੋਬਿੰਦ ਐਸਾ ਮਾਲਕ ਹੈ ਕਿ) ਕ੍ਰੋੜਾਂ ਰਾਜੇ ਉਸ ਅੱਗੇ ਸਿਰ ਨਿਵਾਂਦੇ ਹਨ,

करोड़ों छत्रपति तेरी वंदना करते हैं,

Millions of kings with their crowns and canopies bow before Him.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਇੰਦ੍ਰ ਠਾਢੇ ਹੈ ਦੁਆਰ ॥

कोटि इंद्र ठाढे है दुआर ॥

Koti ianddr thaadhe hai duaar ||

ਕ੍ਰੋੜਾਂ ਇੰਦ੍ਰ ਉਸ ਦੇ ਦਰ ਤੇ ਖੜੇ ਹਨ,

करोड़ों इन्द्र तेरे द्वार पर हाथ जोड़कर खड़े हैं,

Millions of Indras stand at His Door.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਬੈਕੁੰਠ ਜਾ ਕੀ ਦ੍ਰਿਸਟੀ ਮਾਹਿ ॥

कोटि बैकुंठ जा की द्रिसटी माहि ॥

Koti baikuntth jaa kee drisatee maahi ||

ਕ੍ਰੋੜਾਂ ਹੀ ਬੈਕੁੰਠ ਉਸ ਦੀ (ਮਿਹਰ ਦੀ) ਨਿਗਾਹ ਵਿਚ ਹਨ,

करोड़ों वैकुण्ठ जिसकी दृष्टि में हैं,

Millions of heavenly paradises are within the scope of His Vision.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਨਾਮ ਜਾ ਕੀ ਕੀਮਤਿ ਨਾਹਿ ॥੩॥

कोटि नाम जा की कीमति नाहि ॥३॥

Koti naam jaa kee keemati naahi ||3||

ਉਸ ਦੇ ਕ੍ਰੋੜਾਂ ਹੀ ਨਾਮ ਹਨ, (ਉਹ ਐਸਾ ਹੈ) ਕਿ ਉਸ ਦਾ ਮੁੱਲ ਨਹੀਂ ਪੈ ਸਕਦਾ ॥੩॥

करोड़ों ही उसके नाम हैं, जिनकी महिमा अमूल्य है॥३॥

Millions of His Names cannot even be appraised. ||3||

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਪੂਰੀਅਤ ਹੈ ਜਾ ਕੈ ਨਾਦ ॥

कोटि पूरीअत है जा कै नाद ॥

Koti pooreeat hai jaa kai naad ||

(ਉਹ ਗੋਬਿੰਦ ਐਸਾ ਹੈ ਕਿ) ਉਸ ਦੇ ਦਰ ਤੇ ਕ੍ਰੋੜਾਂ (ਸੰਖ ਆਦਿਕ) ਨਾਦ ਪੂਰੇ (ਵਜਾਏ) ਜਾਂਦੇ ਹਨ,

जिसके करोड़ों नाद गूंजते रहते हैं,

Millions of celestial sounds resound for Him.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਅਖਾਰੇ ਚਲਿਤ ਬਿਸਮਾਦ ॥

कोटि अखारे चलित बिसमाद ॥

Koti akhaare chalit bisamaad ||

ਉਸ ਦੇ ਕ੍ਰੋੜਾਂ ਹੀ ਜਗਤ-ਅਖਾੜੇ ਹਨ, ਉਸ ਦੇ ਰਚੇ ਕੌਤਕ-ਤਮਾਸ਼ੇ ਹੈਰਾਨ ਕਰਨ ਵਾਲੇ ਹਨ ।

जिसकी विस्मयपूर्ण करोड़ों कर्मभूमियाँ एवं लीलाएँ हैं।

His Wondrous Plays are enacted on millions of stages.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਸਕਤਿ ਸਿਵ ਆਗਿਆਕਾਰ ॥

कोटि सकति सिव आगिआकार ॥

Koti sakati siv aagiaakaar ||

ਕ੍ਰੋੜਾਂ ਸ਼ਿਵ ਤੇ ਕ੍ਰੋੜਾਂ ਸ਼ਕਤੀਆਂ ਉਸ ਦੇ ਹੁਕਮ ਵਿਚ ਤੁਰਨ ਵਾਲੇ ਹਨ ।

करोड़ों शिव-शक्तियाँ उसकी आज्ञा का पालन करती हैं,

Millions of Shaktis and Shivas are obedient to Him.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਜੀਅ ਦੇਵੈ ਆਧਾਰ ॥੪॥

कोटि जीअ देवै आधार ॥४॥

Koti jeea devai aadhaar ||4||

ਉਹ ਮਾਲਕ ਕ੍ਰੋੜਾਂ ਜੀਵਾਂ ਨੂੰ ਆਸਰਾ ਦੇ ਰਿਹਾ ਹੈ ॥੪॥

वह सर्वशक्तिमान करोड़ों जीवों को आसरा दे रहा है॥४॥

He gives sustenance and support to millions of beings. ||4||

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਤੀਰਥ ਜਾ ਕੇ ਚਰਨ ਮਝਾਰ ॥

कोटि तीरथ जा के चरन मझार ॥

Koti teerath jaa ke charan majhaar ||

(ਸਾਡਾ ਉਹ ਗੋਬਿੰਦ ਐਸਾ ਧਣੀ ਹੈ) ਕਿ ਕ੍ਰੋੜਾਂ ਹੀ ਤੀਰਥ ਉਸ ਦੇ ਚਰਨਾਂ ਵਿਚ ਹਨ (ਉਸ ਦੇ ਚਰਨਾਂ ਵਿਚ ਜੁੜੇ ਰਹਿਣਾ ਹੀ ਕ੍ਰੋੜਾਂ ਤੀਰਥਾਂ ਦੇ ਇਸ਼ਨਾਨ ਬਰਾਬਰ ਹੈ),

करोड़ों तीर्थ जिसके चरणों में तल्लीन हैं,

In His Feet are millions of sacred shrines of pilgrimage.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਪਵਿਤ੍ਰ ਜਪਤ ਨਾਮ ਚਾਰ ॥

कोटि पवित्र जपत नाम चार ॥

Koti pavitr japat naam chaar ||

ਕ੍ਰੋੜਾਂ ਹੀ ਜੀਵ ਉਸ ਦਾ ਸੋਹਣਾ ਨਾਮ ਜਪਦਿਆਂ ਸੁੱਚੇ ਜੀਵਨ ਵਾਲੇ ਹੋ ਜਾਂਦੇ ਹਨ ।

करोड़ों लोग जिसका पावन नाम जपते हैं,

Millions chant His Sacred and Beautiful Name.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਪੂਜਾਰੀ ਕਰਤੇ ਪੂਜਾ ॥

कोटि पूजारी करते पूजा ॥

Koti poojaaree karate poojaa ||

ਕ੍ਰੋੜਾਂ ਪੁਜਾਰੀ ਉਸ ਦੀ ਪੂਜਾ ਕਰ ਰਹੇ ਹਨ ।

करोड़ों पुजारी उसकी पूजा-अर्चना करते हैं,

Millions of worshippers worship Him.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਬਿਸਥਾਰਨੁ ਅਵਰੁ ਨ ਦੂਜਾ ॥੫॥

कोटि बिसथारनु अवरु न दूजा ॥५॥

Koti bisathaaranu avaru na doojaa ||5||

ਉਸ ਮਾਲਕ ਨੇ ਕ੍ਰੋੜਾਂ ਹੀ ਜੀਵਾਂ ਦਾ ਖਿਲਾਰਾ ਖਿਲਾਰਿਆ ਹੋਇਆ ਹੈ, (ਉਸ ਤੋਂ ਬਿਨਾ) ਕੋਈ ਹੋਰ ਦੂਜਾ ਨਹੀਂ ਹੈ ॥੫॥

करोड़ों ही विस्तार उस परमात्मा के हैं, अन्य कोई नहीं॥५॥

Millions of expanses are His; there is no other at all. ||5||

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਮਹਿਮਾ ਜਾ ਕੀ ਨਿਰਮਲ ਹੰਸ ॥

कोटि महिमा जा की निरमल हंस ॥

Koti mahimaa jaa kee niramal hanss ||

(ਉਹ ਸਾਡਾ ਗੋਬਿੰਦ ਐਸਾ ਹੈ) ਕਿ ਕ੍ਰੋੜਾਂ ਹੀ ਪਵਿੱਤਰ ਜੀਵਨ ਵਾਲੇ ਜੀਵ ਉਸ ਦੀ ਮਹਿਮਾ ਕਰ ਰਹੇ ਹਨ,

करोड़ों पुण्यात्माएँ निरंकार की महिमा गा रही हैं।

Millions of swan-souls sing His Immaculate Praises.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਉਸਤਤਿ ਜਾ ਕੀ ਕਰਤ ਬ੍ਰਹਮੰਸ ॥

कोटि उसतति जा की करत ब्रहमंस ॥

Koti usatati jaa kee karat brhamanss ||

ਸਨਕ ਆਦਿਕ ਬ੍ਰਹਮਾ ਦੇ ਕ੍ਰੋੜਾਂ ਹੀ ਪੁੱਤਰ ਉਸ ਦੀ ਉਸਤਤਿ ਕਰ ਰਹੇ ਹਨ,

ब्रह्म के अंश करोड़ों ही उसकी स्तुति करते हैं।

Millions of Brahma's sons sing His Praises.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਪਰਲਉ ਓਪਤਿ ਨਿਮਖ ਮਾਹਿ ॥

कोटि परलउ ओपति निमख माहि ॥

Koti paralau opati nimakh maahi ||

ਉਹ ਗੋਬਿੰਦ ਅੱਖ ਦੇ ਇਕ ਫੋਰ ਵਿਚ ਕ੍ਰੋੜਾਂ (ਜੀਵਾਂ ਦੀ) ਉਤਪੱਤੀ ਤੇ ਨਾਸ (ਕਰਦਾ ਰਹਿੰਦਾ) ਹੈ ।

वह अखिलेश्वर पल में करोड़ों प्रलय अथवा उत्पतियाँ करने में सर्वशक्तिमान है।

He creates and destroys millions, in an instant.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਗੁਣਾ ਤੇਰੇ ਗਣੇ ਨ ਜਾਹਿ ॥੬॥

कोटि गुणा तेरे गणे न जाहि ॥६॥

Koti gu(nn)aa tere ga(nn)e na jaahi ||6||

ਹੇ ਪ੍ਰਭੂ! ਤੇਰੇ ਕ੍ਰੋੜਾਂ ਹੀ ਗੁਣ ਹਨ, (ਅਸਾਂ ਜੀਵਾਂ ਪਾਸੋਂ) ਗਿਣੇ ਨਹੀਂ ਜਾ ਸਕਦੇ ॥੬॥

हे परमात्मा ! तेरे करोड़ों गुणों को गिना नहीं जा सकता॥६॥

Millions are Your Virtues, Lord - they cannot even be counted. ||6||

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਗਿਆਨੀ ਕਥਹਿ ਗਿਆਨੁ ॥

कोटि गिआनी कथहि गिआनु ॥

Koti giaanee kathahi giaanu ||

(ਸਾਡਾ ਉਹ ਗੋਬਿੰਦ ਐਸਾ ਹੈ ਕਿ) ਆਤਮਕ ਜੀਵਨ ਦੀ ਸੂਝ ਵਾਲੇ ਕ੍ਰੋੜਾਂ ਹੀ ਮਨੁੱਖ ਉਸ ਦੇ ਗੁਣਾਂ ਦਾ ਵਿਚਾਰ ਬਿਆਨ ਕਰਦੇ ਰਹਿੰਦੇ ਹਨ,

करोड़ों ज्ञानवान ज्ञान-चर्चा करते हैं,

Millions of spiritual teachers teach His spiritual wisdom.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਧਿਆਨੀ ਧਰਤ ਧਿਆਨੁ ॥

कोटि धिआनी धरत धिआनु ॥

Koti dhiaanee dharat dhiaanu ||

ਸਮਾਧੀਆਂ ਲਾਣ ਵਾਲੇ ਕ੍ਰੋੜਾਂ ਹੀ ਸਾਧੂ (ਉਸ ਵਿਚ) ਸੁਰਤ ਜੋੜੀ ਰੱਖਦੇ ਹਨ,

करोड़ों ध्यानशील उसके ध्यान में लीन होते हैं,

Millions of meditators focus on His meditation.

Guru Arjan Dev ji / Raag Bhairo / Ashtpadiyan / Guru Granth Sahib ji - Ang 1156

ਕੋਟਿ ਤਪੀਸਰ ਤਪ ਹੀ ਕਰਤੇ ॥

कोटि तपीसर तप ही करते ॥

Koti tapeesar tap hee karate ||

(ਉਸ ਦਾ ਦਰਸਨ ਕਰਨ ਲਈ) ਕ੍ਰੋੜਾਂ ਹੀ ਵੱਡੇ ਵੱਡੇ ਤਪੀ ਤਪ ਕਰਦੇ ਰਹਿੰਦੇ ਹਨ,

उसे पाने की उमंग में करोड़ों तपस्वी उसकी तपस्या करते हैं और

Millions of austere penitents practice austerities.

Guru Arjan Dev ji / Raag Bhairo / Ashtpadiyan / Guru Granth Sahib ji - Ang 1156

Download SGGS PDF Daily Updates ADVERTISE HERE