ANG 1135, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਮਧੁਸੂਦਨੁ ਜਪੀਐ ਉਰ ਧਾਰਿ ॥

मधुसूदनु जपीऐ उर धारि ॥

Madhusoodanu japeeai ur dhaari ||

(ਦੈਂਤਾਂ ਦੇ ਨਾਸ ਕਰਨ ਵਾਲੇ) ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ ਜਪਣਾ ਚਾਹੀਦਾ ਹੈ ।

दिल में परमात्मा का नाम जपो;

Enshrine Him in your heart, and meditate on the Lord.

Guru Ramdas ji / Raag Bhairo / / Guru Granth Sahib ji - Ang 1135

ਦੇਹੀ ਨਗਰਿ ਤਸਕਰ ਪੰਚ ਧਾਤੂ ਗੁਰ ਸਬਦੀ ਹਰਿ ਕਾਢੇ ਮਾਰਿ ॥੧॥ ਰਹਾਉ ॥

देही नगरि तसकर पंच धातू गुर सबदी हरि काढे मारि ॥१॥ रहाउ ॥

Dehee nagari tasakar pancch dhaatoo gur sabadee hari kaadhe maari ||1|| rahaau ||

(ਜਿਹੜਾ ਮਨੁੱਖ ਨਾਮ ਜਪਦਾ ਹੈ) ਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ) ਸਰੀਰ-ਨਗਰ ਵਿਚ (ਵੱਸ ਰਹੇ) ਭਟਕਣਾ ਵਿਚ ਪਾਣ ਵਾਲੇ (ਕਾਮਾਦਿਕ) ਪੰਜਾਂ ਚੋਰਾਂ ਨੂੰ ਮਾਰ ਕੇ ਬਾਹਰ ਕੱਢ ਦੇਂਦਾ ਹੈ ॥੧॥ ਰਹਾਉ ॥

शरीर रूपी नगरी में स्थित कामादिक पाँच लुटेरे गुरु-उपदेश से मारे जा सकते हैं।॥ १॥ रहाउ॥

The five plundering thieves are in the body-village; through the Word of the Guru's Shabad, the Lord has beaten them and driven them out. ||1|| Pause ||

Guru Ramdas ji / Raag Bhairo / / Guru Granth Sahib ji - Ang 1135


ਜਿਨ ਕਾ ਹਰਿ ਸੇਤੀ ਮਨੁ ਮਾਨਿਆ ਤਿਨ ਕਾਰਜ ਹਰਿ ਆਪਿ ਸਵਾਰਿ ॥

जिन का हरि सेती मनु मानिआ तिन कारज हरि आपि सवारि ॥

Jin kaa hari setee manu maaniaa tin kaaraj hari aapi savaari ||

ਜਿਨ੍ਹਾਂ ਮਨੁੱਖਾਂ ਦਾ ਮਨ ਪਰਮਾਤਮਾ (ਦੀ ਯਾਦ) ਨਾਲ ਗਿੱਝ ਜਾਂਦਾ ਹੈ, ਉਹਨਾਂ ਦੇ ਸਾਰੇ ਕੰਮ ਪਰਮਾਤਮਾ ਆਪ ਸਵਾਰਦਾ ਹੈ ।

जिनका मन ईश्वर में ही रमा रहता है, वह उनके कार्य स्वयं संवार देता है।

Those whose minds are satisfied with the Lord - the Lord Himself resolves their affairs.

Guru Ramdas ji / Raag Bhairo / / Guru Granth Sahib ji - Ang 1135

ਤਿਨ ਚੂਕੀ ਮੁਹਤਾਜੀ ਲੋਕਨ ਕੀ ਹਰਿ ਅੰਗੀਕਾਰੁ ਕੀਆ ਕਰਤਾਰਿ ॥੨॥

तिन चूकी मुहताजी लोकन की हरि अंगीकारु कीआ करतारि ॥२॥

Tin chookee muhataajee lokan kee hari anggeekaaru keeaa karataari ||2||

ਕਰਤਾਰ ਨੇ ਸਦਾ ਉਹਨਾਂ ਦੀ ਸਹਾਇਤਾ ਕੀਤੀ ਹੁੰਦੀ ਹੈ (ਇਸ ਵਾਸਤੇ) ਉਹਨਾਂ ਦੇ ਅੰਦਰੋਂ ਲੋਕਾਂ ਦੀ ਮੁਥਾਜੀ ਮੁੱਕ ਚੁਕੀ ਹੁੰਦੀ ਹੈ ॥੨॥

जिनको परमात्मा ने अंगीकार किया है, उनकी लोगों पर निर्भरता मिट गई है॥२॥

Their subservience and their dependence on other people is ended; the Creator Lord is on their side. ||2||

Guru Ramdas ji / Raag Bhairo / / Guru Granth Sahib ji - Ang 1135


ਮਤਾ ਮਸੂਰਤਿ ਤਾਂ ਕਿਛੁ ਕੀਜੈ ਜੇ ਕਿਛੁ ਹੋਵੈ ਹਰਿ ਬਾਹਰਿ ॥

मता मसूरति तां किछु कीजै जे किछु होवै हरि बाहरि ॥

Mataa masoorati taan kichhu keejai je kichhu hovai hari baahari ||

ਆਪਣੇ ਮਨ ਦੀ ਸਾਲਾਹ ਆਪਣੇ ਮਨ ਦਾ ਮਸ਼ਵਰਾ ਤਦੋਂ ਹੀ ਕੋਈ ਕੀਤਾ ਜਾ ਸਕਦਾ ਹੈ ਜੇ ਪਰਮਾਤਮਾ ਤੋਂ ਬਾਹਰਾ ਕੋਈ ਕੰਮ ਹੋ ਹੀ ਸਕਦਾ ਹੋਵੇ ।

सलाह-मशविरा तो किया जाए अगर प्रभु से कुछ बाहर हो।

If something were beyond the realm of the Lord's Power, only then would we have recourse to consult someone else.

Guru Ramdas ji / Raag Bhairo / / Guru Granth Sahib ji - Ang 1135

ਜੋ ਕਿਛੁ ਕਰੇ ਸੋਈ ਭਲ ਹੋਸੀ ਹਰਿ ਧਿਆਵਹੁ ਅਨਦਿਨੁ ਨਾਮੁ ਮੁਰਾਰਿ ॥੩॥

जो किछु करे सोई भल होसी हरि धिआवहु अनदिनु नामु मुरारि ॥३॥

Jo kichhu kare soee bhal hosee hari dhiaavahu anadinu naamu muraari ||3||

ਜੋ ਕੁਝ ਪਰਮਾਤਮਾ ਕਰਦਾ ਹੈ ਉਹ ਸਾਡੇ ਭਲੇ ਵਾਸਤੇ ਹੀ ਹੁੰਦਾ ਹੈ । (ਇਸ ਵਾਸਤੇ, ਹੇ ਭਾਈ!) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੇ ਰਿਹਾ ਕਰੋ ॥੩॥

दिन-रात परमेश्वर का ध्यान करो; वह जो कुछ करेगा, वही भला होगा॥३॥

Whatever the Lord does is good. Meditate on the Name of the Lord, night and day. ||3||

Guru Ramdas ji / Raag Bhairo / / Guru Granth Sahib ji - Ang 1135


ਹਰਿ ਜੋ ਕਿਛੁ ਕਰੇ ਸੁ ਆਪੇ ਆਪੇ ਓਹੁ ਪੂਛਿ ਨ ਕਿਸੈ ਕਰੇ ਬੀਚਾਰਿ ॥

हरि जो किछु करे सु आपे आपे ओहु पूछि न किसै करे बीचारि ॥

Hari jo kichhu kare su aape aape ohu poochhi na kisai kare beechaari ||

ਪਰਮਾਤਮਾ ਜੋ ਕੁਝ ਕਰਦਾ ਹੈ ਆਪ ਹੀ ਕਰਦਾ ਹੈ ਆਪ ਹੀ ਕਰਦਾ ਹੈ, ਉਹ ਕਿਸੇ ਪਾਸੋਂ ਪੁੱਛ ਕੇ ਨਹੀਂ ਕਰਦਾ, ਕਿਸੇ ਨਾਲ ਵਿਚਾਰ ਕਰ ਕੇ ਨਹੀਂ ਕਰਦਾ ।

जो कुछ परमात्मा करता है, वह स्वेच्छा से ही करता है और किसी से सलाह लेकर नहीं करता।

Whatever the Lord does, He does by Himself. He does not ask or consult anyone else.

Guru Ramdas ji / Raag Bhairo / / Guru Granth Sahib ji - Ang 1135

ਨਾਨਕ ਸੋ ਪ੍ਰਭੁ ਸਦਾ ਧਿਆਈਐ ਜਿਨਿ ਮੇਲਿਆ ਸਤਿਗੁਰੁ ਕਿਰਪਾ ਧਾਰਿ ॥੪॥੧॥੫॥

नानक सो प्रभु सदा धिआईऐ जिनि मेलिआ सतिगुरु किरपा धारि ॥४॥१॥५॥

Naanak so prbhu sadaa dhiaaeeai jini meliaa satiguru kirapaa dhaari ||4||1||5||

ਹੇ ਨਾਨਕ! ਉਸ ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ ਜਿਸ ਨੇ ਮੇਹਰ ਕਰ ਕੇ (ਅਸਾਨੂੰ) ਗੁਰੂ ਮਿਲਾਇਆ ਹੈ ॥੪॥੧॥੫॥

हे नानक ! सो प्रभु का सदैव ध्यान करो, जिसने कृपा कर सतगुरु से साक्षात्कार करवाया है॥४॥ १॥ ५॥

O Nanak, meditate forever on God; granting His Grace, He unites us with the True Guru. ||4||1||5||

Guru Ramdas ji / Raag Bhairo / / Guru Granth Sahib ji - Ang 1135


ਭੈਰਉ ਮਹਲਾ ੪ ॥

भैरउ महला ४ ॥

Bhairau mahalaa 4 ||

भैरउ महला ४॥

Bhairao, Fourth Mehl:

Guru Ramdas ji / Raag Bhairo / / Guru Granth Sahib ji - Ang 1135

ਤੇ ਸਾਧੂ ਹਰਿ ਮੇਲਹੁ ਸੁਆਮੀ ਜਿਨ ਜਪਿਆ ਗਤਿ ਹੋਇ ਹਮਾਰੀ ॥

ते साधू हरि मेलहु सुआमी जिन जपिआ गति होइ हमारी ॥

Te saadhoo hari melahu suaamee jin japiaa gati hoi hamaaree ||

ਹੇ ਹਰੀ! ਹੇ ਸੁਆਮੀ! ਮੈਨੂੰ ਉਹਨਾਂ ਗੁਰਮੁਖਾਂ ਦਾ ਮਿਲਾਪ ਕਰਾ ਦੇਹ, ਜਿਨ੍ਹਾਂ ਨੂੰ ਯਾਦ ਕੀਤਿਆਂ ਮੇਰੀ ਉੱਚੀ ਆਤਮਕ ਅਵਸਥਾ ਬਣ ਜਾਏ ।

हे स्वामी ! उन साधुगणों से भेंट करा दो, जिनका जाप करने से संसार के बन्धनों से हमारी मुक्ति हो जाए।

O my Lord and Master, please unite me with the Holy people; meditating on You, I am saved.

Guru Ramdas ji / Raag Bhairo / / Guru Granth Sahib ji - Ang 1135

ਤਿਨ ਕਾ ਦਰਸੁ ਦੇਖਿ ਮਨੁ ਬਿਗਸੈ ਖਿਨੁ ਖਿਨੁ ਤਿਨ ਕਉ ਹਉ ਬਲਿਹਾਰੀ ॥੧॥

तिन का दरसु देखि मनु बिगसै खिनु खिनु तिन कउ हउ बलिहारी ॥१॥

Tin kaa darasu dekhi manu bigasai khinu khinu tin kau hau balihaaree ||1||

ਉਹਨਾਂ ਦਾ ਦਰਸਨ ਕਰ ਕੇ ਮੇਰਾ ਮਨ ਖਿੜਿਆ ਰਹੇ । ਹੇ ਹਰੀ! ਮੈਂ ਇਕ ਇਕ ਛਿਨ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੧॥

उनके दर्शन पाकर मन प्रसन्न हो जाता है और पल-पल मैं उन पर बलिहारी हूँ॥१॥

Gazing upon the Blessed Vision of their Darshan, my mind blossoms forth. Each and every moment, I am a sacrifice to them. ||1||

Guru Ramdas ji / Raag Bhairo / / Guru Granth Sahib ji - Ang 1135


ਹਰਿ ਹਿਰਦੈ ਜਪਿ ਨਾਮੁ ਮੁਰਾਰੀ ॥

हरि हिरदै जपि नामु मुरारी ॥

Hari hiradai japi naamu muraaree ||

ਹੇ ਹਰੀ! (ਮੇਰੇ ਉਤੇ ਮਿਹਰ ਕਰ) ਮੈਂ (ਸਦਾ) ਤੇਰਾ ਨਾਮ ਜਪਦਾ ਰਹਾਂ ।

हृदय में प्रभु नाम का जाप करो;

Meditate within your heart on the Name of the Lord.

Guru Ramdas ji / Raag Bhairo / / Guru Granth Sahib ji - Ang 1135

ਕ੍ਰਿਪਾ ਕ੍ਰਿਪਾ ਕਰਿ ਜਗਤ ਪਿਤ ਸੁਆਮੀ ਹਮ ਦਾਸਨਿ ਦਾਸ ਕੀਜੈ ਪਨਿਹਾਰੀ ॥੧॥ ਰਹਾਉ ॥

क्रिपा क्रिपा करि जगत पित सुआमी हम दासनि दास कीजै पनिहारी ॥१॥ रहाउ ॥

Kripaa kripaa kari jagat pit suaamee ham daasani daas keejai panihaaree ||1|| rahaau ||

ਹੇ ਜਗਤ ਦੇ ਪਿਤਾ! ਹੇ ਸੁਆਮੀ! (ਮੇਰੇ ਉਤੇ) ਮਿਹਰ ਕਰ, ਮਿਹਰ ਕਰ, ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਮੈਨੂੰ ਆਪਣੇ ਦਾਸਾਂ ਦਾ ਪਾਣੀ ਢੋਣ ਵਾਲਾ ਸੇਵਕ ਬਣਾ ਲੈ ॥੧॥ ਰਹਾਉ ॥

हे जगतपिता ! कृपा कर हमें अपने दासों के दास का पानी भरने वाला सेवक ही बना दो॥ १॥ रहाउ॥

Show Mercy, Mercy to me, O Father of the World, O my Lord and Master; make me the water-carrier of the slave of Your slaves. ||1|| Pause ||

Guru Ramdas ji / Raag Bhairo / / Guru Granth Sahib ji - Ang 1135


ਤਿਨ ਮਤਿ ਊਤਮ ਤਿਨ ਪਤਿ ਊਤਮ ਜਿਨ ਹਿਰਦੈ ਵਸਿਆ ਬਨਵਾਰੀ ॥

तिन मति ऊतम तिन पति ऊतम जिन हिरदै वसिआ बनवारी ॥

Tin mati utam tin pati utam jin hiradai vasiaa banavaaree ||

ਜਿਨ੍ਹਾਂ (ਗੁਰਮੁਖਾਂ) ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ (ਸਦਾ) ਵੱਸਦਾ ਹੈ, ਉਹਨਾਂ ਦੀ ਮੱਤ ਸ੍ਰੇਸ਼ਟ ਹੁੰਦੀ ਹੈ, ਉਹਨਾਂ ਨੂੰ (ਲੋਕ ਪਰਲੋਕ ਵਿਚ) ਉੱਚੀ ਇੱਜ਼ਤ ਮਿਲਦੀ ਹੈ ।

जिनके हृदय में परमेश्वर बस गया है, उनकी मति एवं प्रतिष्ठा भी अति उत्तम है।

Their intellect is sublime and exalted, and so is their honor; the Lord, the Lord of the forest, abides within their hearts.

Guru Ramdas ji / Raag Bhairo / / Guru Granth Sahib ji - Ang 1135

ਤਿਨ ਕੀ ਸੇਵਾ ਲਾਇ ਹਰਿ ਸੁਆਮੀ ਤਿਨ ਸਿਮਰਤ ਗਤਿ ਹੋਇ ਹਮਾਰੀ ॥੨॥

तिन की सेवा लाइ हरि सुआमी तिन सिमरत गति होइ हमारी ॥२॥

Tin kee sevaa laai hari suaamee tin simarat gati hoi hamaaree ||2||

ਹੇ ਹਰੀ! ਹੇ ਸੁਆਮੀ! ਮੈਨੂੰ ਉਹਨਾਂ (ਗੁਰਮੁਖਾਂ ਦੀ) ਸੇਵਾ ਵਿਚ ਲਾਈ ਰੱਖ, ਉਹਨਾਂ ਨੂੰ ਯਾਦ ਕੀਤਿਆਂ ਮੈਨੂੰ ਉੱਚੀ ਆਤਮਕ ਅਵਸਥਾ ਮਿਲ ਸਕਦੀ ਹੈ ॥੨॥

हे स्वामी ! उनकी सेवा में तल्लीन कर दो, चूंकि उनका स्मरण करने से हमारी मुक्ति हो सकती है॥२॥

O my Lord and Master, please link me to the service of those who meditate in remembrance on You, and are saved. ||2||

Guru Ramdas ji / Raag Bhairo / / Guru Granth Sahib ji - Ang 1135


ਜਿਨ ਐਸਾ ਸਤਿਗੁਰੁ ਸਾਧੁ ਨ ਪਾਇਆ ਤੇ ਹਰਿ ਦਰਗਹ ਕਾਢੇ ਮਾਰੀ ॥

जिन ऐसा सतिगुरु साधु न पाइआ ते हरि दरगह काढे मारी ॥

Jin aisaa satiguru saadhu na paaiaa te hari daragah kaadhe maaree ||

(ਜਿਸ ਗੁਰੂ ਦੀ ਸਰਨ ਪਿਆਂ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ) ਜਿਨ੍ਹਾਂ ਮਨੁੱਖਾਂ ਨੂੰ ਅਜਿਹਾ ਸਾਧੂ ਗੁਰੂ ਨਹੀਂ ਮਿਲਿਆ, ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚੋਂ ਧੱਕੇ ਮਾਰ ਕੇ ਕੱਢੇ ਜਾਂਦੇ ਹਨ ।

जिन्होंने ऐसा साधु सतगुरु नहीं पाया, उनको प्रभु-दरबार से निकाल दिया गया है।

Those who do not find such a Holy True Guru are beaten, and driven out of the Court of the Lord.

Guru Ramdas ji / Raag Bhairo / / Guru Granth Sahib ji - Ang 1135

ਤੇ ਨਰ ਨਿੰਦਕ ਸੋਭ ਨ ਪਾਵਹਿ ਤਿਨ ਨਕ ਕਾਟੇ ਸਿਰਜਨਹਾਰੀ ॥੩॥

ते नर निंदक सोभ न पावहि तिन नक काटे सिरजनहारी ॥३॥

Te nar ninddak sobh na paavahi tin nak kaate sirajanahaaree ||3||

ਉਹ ਨਿੰਦਕ ਮਨੁੱਖ (ਕਿਤੇ ਭੀ) ਸੋਭਾ ਨਹੀਂ ਪਾਂਦੇ । ਸਿਰਜਨਹਾਰ ਨੇ (ਆਪ) ਉਹਨਾਂ ਦਾ ਨੱਕ ਕੱਟ ਦਿੱਤਾ ਹੋਇਆ ਹੈ ॥੩॥

ऐसे निंदक पुरुष शोभा प्राप्त नहीं करते, उनको सृजनहार तिरस्कृत कर देता है॥३॥

These slanderous people have no honor or reputation; their noses are cut by the Creator Lord. ||3||

Guru Ramdas ji / Raag Bhairo / / Guru Granth Sahib ji - Ang 1135


ਹਰਿ ਆਪਿ ਬੁਲਾਵੈ ਆਪੇ ਬੋਲੈ ਹਰਿ ਆਪਿ ਨਿਰੰਜਨੁ ਨਿਰੰਕਾਰੁ ਨਿਰਾਹਾਰੀ ॥

हरि आपि बुलावै आपे बोलै हरि आपि निरंजनु निरंकारु निराहारी ॥

Hari aapi bulaavai aape bolai hari aapi niranjjanu nirankkaaru niraahaaree ||

(ਪਰ ਜੀਵਾਂ ਦੇ ਕੀਹ ਵੱਸ?) ਜਿਹੜਾ ਪਰਮਾਤਮਾ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿੰਦਾ ਹੈ, ਜਿਸ ਪਰਮਾਤਮਾ ਦਾ ਕੋਈ ਖ਼ਾਸ ਸਰੂਪ ਨਹੀਂ ਦਸਿਆ ਜਾ ਸਕਦਾ, ਜਿਸ ਪਰਮਾਤਮਾ ਨੂੰ (ਜੀਵਾਂ ਵਾਂਗ) ਕਿਸੇ ਖ਼ੁਰਾਕ ਦੀ ਲੋੜ ਨਹੀਂ, ਉਹ ਪਰਮਾਤਮਾ ਆਪ ਹੀ (ਸਭ ਜੀਵਾਂ ਨੂੰ) ਬੋਲਣ ਦੀ ਪ੍ਰੇਰਨਾ ਕਰਦਾ ਹੈ, ਉਹ ਪਰਮਾਤਮਾ ਆਪ ਹੀ (ਸਭ ਜੀਵਾਂ ਵਿਚ ਬੈਠਾ) ਬੋਲਦਾ ਹੈ ।

परमात्मा स्वयं ही (जीवों में) बुलवाता एवं बोलता है, परन्तु फिर भी वह माया की कालिमा से रहित, आकार रहित एवं सांसारिक पूर्तियों से भी निर्लिप्त है।

The Lord Himself speaks, and the Lord Himself inspires all to speak; He is Immaculate and Formless, and needs no sustenance.

Guru Ramdas ji / Raag Bhairo / / Guru Granth Sahib ji - Ang 1135

ਹਰਿ ਜਿਸੁ ਤੂ ਮੇਲਹਿ ਸੋ ਤੁਧੁ ਮਿਲਸੀ ਜਨ ਨਾਨਕ ਕਿਆ ਏਹਿ ਜੰਤ ਵਿਚਾਰੀ ॥੪॥੨॥੬॥

हरि जिसु तू मेलहि सो तुधु मिलसी जन नानक किआ एहि जंत विचारी ॥४॥२॥६॥

Hari jisu too melahi so tudhu milasee jan naanak kiaa ehi jantt vichaaree ||4||2||6||

ਹੇ ਨਾਨਕ! ਜਿਸ ਮਨੁੱਖ ਨੂੰ ਹਰੀ ਤੂੰ (ਆਪਣੇ ਨਾਲ) ਮਿਲਾਂਦਾ ਹੈਂ, ਉਹੀ ਤੈਨੂੰ ਮਿਲ ਸਕਦਾ ਹੈ । ਇਹਨਾਂ ਨਿਮਾਣੇ ਜੀਵਾਂ ਦੇ ਵੱਸ ਕੁਝ ਨਹੀਂ ਹੈ ॥੪॥੨॥੬॥

नानक का कथन है कि हे परमेश्वर ! जिसे तू मिला लेता है, वह तुझ में ही विलीन रहता है, यह जीव बेचारा तो कुछ भी करने में असमर्थ है॥४॥२॥ ६॥

O Lord, he alone meets You, whom You cause to meet. Says servant Nanak, I am a wretched creature. What can I do? ||4||2||6||

Guru Ramdas ji / Raag Bhairo / / Guru Granth Sahib ji - Ang 1135


ਭੈਰਉ ਮਹਲਾ ੪ ॥

भैरउ महला ४ ॥

Bhairau mahalaa 4 ||

भैरउ महला ४॥

Bhairao, Fourth Mehl:

Guru Ramdas ji / Raag Bhairo / / Guru Granth Sahib ji - Ang 1135

ਸਤਸੰਗਤਿ ਸਾਈ ਹਰਿ ਤੇਰੀ ਜਿਤੁ ਹਰਿ ਕੀਰਤਿ ਹਰਿ ਸੁਨਣੇ ॥

सतसंगति साई हरि तेरी जितु हरि कीरति हरि सुनणे ॥

Satasanggati saaee hari teree jitu hari keerati hari suna(nn)e ||

ਹੇ ਹਰੀ! (ਉਹੀ ਇਕੱਠ) ਤੇਰੀ ਸਾਧ ਸੰਗਤ (ਅਖਵਾ ਸਕਦਾ) ਹੈ, ਜਿਸ ਵਿਚ, ਹੇ ਹਰੀ! ਤੇਰੀ ਸਿਫ਼ਤ-ਸਾਲਾਹ ਸੁਣੀ ਜਾਂਦੀ ਹੈ ।

हे ईश्वर ! तेरी वही सत्संगति है, जहां भक्तजन हरि-कीर्तन सुनते हैं।

That is Your True Congregation Lord where the Kirtan of the Lord's Praises are heard.

Guru Ramdas ji / Raag Bhairo / / Guru Granth Sahib ji - Ang 1135

ਜਿਨ ਹਰਿ ਨਾਮੁ ਸੁਣਿਆ ਮਨੁ ਭੀਨਾ ਤਿਨ ਹਮ ਸ੍ਰੇਵਹ ਨਿਤ ਚਰਣੇ ॥੧॥

जिन हरि नामु सुणिआ मनु भीना तिन हम स्रेवह नित चरणे ॥१॥

Jin hari naamu su(nn)iaa manu bheenaa tin ham srevah nit chara(nn)e ||1||

(ਸਾਧ ਸੰਗਤ ਵਿਚ ਰਹਿ ਕੇ) ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸੁਣਿਆ ਹੈ (ਸਾਧ ਸੰਗਤ ਵਿਚ ਟਿਕ ਕੇ) ਜਿਨ੍ਹਾਂ ਦਾ ਮਨ (ਹਰਿ-ਨਾਮ ਅੰਮ੍ਰਿਤ ਵਿਚ) ਭਿੱਜ ਗਿਆ ਹੈ, ਮੈਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਨੀ (ਆਪਣੀ) ਸੁਭਾਗਤਾ ਸਮਝਦਾ ਹਾਂ ॥੧॥

जिसने हरिनाम का संकीर्तन सुना है, उसका मन आनंद-विभोर हो गया है और हम नित्य ही उसके चरणों के पूजक हैं।॥१॥

The minds of those who listen to the Lord's Name are drenched with bliss; I worship their feet continually. ||1||

Guru Ramdas ji / Raag Bhairo / / Guru Granth Sahib ji - Ang 1135


ਜਗਜੀਵਨੁ ਹਰਿ ਧਿਆਇ ਤਰਣੇ ॥

जगजीवनु हरि धिआइ तरणे ॥

Jagajeevanu hari dhiaai tara(nn)e ||

ਜਗਤ ਦੇ ਜੀਵਨ ਪ੍ਰਭੂ ਨੂੰ ਹਰੀ ਨੂੰ ਸਿਮਰ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ।

संसार के जीवन ईश्वर का भजन करने से मुक्ति प्राप्त हो जाती है।

Meditating on the Lord, the Life of the World, the mortals cross over.

Guru Ramdas ji / Raag Bhairo / / Guru Granth Sahib ji - Ang 1135

ਅਨੇਕ ਅਸੰਖ ਨਾਮ ਹਰਿ ਤੇਰੇ ਨ ਜਾਹੀ ਜਿਹਵਾ ਇਤੁ ਗਨਣੇ ॥੧॥ ਰਹਾਉ ॥

अनेक असंख नाम हरि तेरे न जाही जिहवा इतु गनणे ॥१॥ रहाउ ॥

Anek asankkh naam hari tere na jaahee jihavaa itu gana(nn)e ||1|| rahaau ||

ਹੇ ਹਰੀ! (ਤੇਰੀਆਂ ਸਿਫ਼ਤਾਂ ਤੋਂ ਬਣੇ ਹੋਏ) ਤੇਰੇ ਨਾਮ ਅਨੇਕਾਂ ਹਨ ਅਣਗਿਣਤ ਹਨ, ਇਸ ਜੀਭ ਨਾਲ ਗਿਣੇ ਨਹੀਂ ਜਾ ਸਕਦੇ ॥੧॥ ਰਹਾਉ ॥

हे परमेश्वर ! तेरे (अनेकानेक) असंख्य नाम हैं, इनको जीभ से गिना नहीं जा सकता॥१॥ रहाउ॥

Your Names are so many, they are countless, O Lord. This tongue of mine cannot even count them. ||1|| Pause ||

Guru Ramdas ji / Raag Bhairo / / Guru Granth Sahib ji - Ang 1135


ਗੁਰਸਿਖ ਹਰਿ ਬੋਲਹੁ ਹਰਿ ਗਾਵਹੁ ਲੇ ਗੁਰਮਤਿ ਹਰਿ ਜਪਣੇ ॥

गुरसिख हरि बोलहु हरि गावहु ले गुरमति हरि जपणे ॥

Gurasikh hari bolahu hari gaavahu le guramati hari japa(nn)e ||

ਹੇ ਗੁਰੂ ਦੇ ਸਿੱਖੋ! ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦਾ ਨਾਮ ਉਚਾਰਿਆ ਕਰੋ, ਪਰਮਾਤਮਾ ਦੀ ਸਿਫ਼ਤ-ਸਾਲਾਹ ਗਾਵਿਆ ਕਰੋ, ਹਰੀ ਦਾ ਨਾਮ ਜਪਿਆ ਕਰੋ ।

हे गुरु-शिष्यो ! हरिनाम बोलो, हरि के गुण गाओ और गुरु उपदेश लेकर हरि का जाप करो।

O Gursikhs, chant the Lord's Name, and sing the Praises of the Lord. Take the Guru's Teachings, and meditate on the Lord.

Guru Ramdas ji / Raag Bhairo / / Guru Granth Sahib ji - Ang 1135

ਜੋ ਉਪਦੇਸੁ ਸੁਣੇ ਗੁਰ ਕੇਰਾ ਸੋ ਜਨੁ ਪਾਵੈ ਹਰਿ ਸੁਖ ਘਣੇ ॥੨॥

जो उपदेसु सुणे गुर केरा सो जनु पावै हरि सुख घणे ॥२॥

Jo upadesu su(nn)e gur keraa so janu paavai hari sukh gha(nn)e ||2||

ਹੇ ਗੁਰਸਿੱਖੋ! ਜਿਹੜਾ ਮਨੁੱਖ ਗੁਰੂ ਦਾ ਉਪਦੇਸ਼ (ਸਰਧਾ ਨਾਲ) ਸੁਣਦਾ ਹੈ, ਉਹ ਹਰੀ ਦੇ ਦਰ ਤੋਂ ਬਹੁਤ ਸੁਖ ਪ੍ਰਾਪਤ ਕਰਦਾ ਹੈ ॥੨॥

जो गुरु का उपदेश सुनता है, वह परम सुख प्राप्त करता है॥२॥

Whoever listens to the Guru's Teachings - that humble being receives countless comforts and pleasures from the Lord. ||2||

Guru Ramdas ji / Raag Bhairo / / Guru Granth Sahib ji - Ang 1135


ਧੰਨੁ ਸੁ ਵੰਸੁ ਧੰਨੁ ਸੁ ਪਿਤਾ ਧੰਨੁ ਸੁ ਮਾਤਾ ਜਿਨਿ ਜਨ ਜਣੇ ॥

धंनु सु वंसु धंनु सु पिता धंनु सु माता जिनि जन जणे ॥

Dhannu su vanssu dhannu su pitaa dhannu su maataa jini jan ja(nn)e ||

ਭਾਗਾਂ ਵਾਲੀ ਹੈ ਉਹ ਕੁਲ, ਧੰਨ ਹੈ ਉਹ ਪਿਉ ਤੇ ਧੰਨ ਹੈ ਉਹ ਮਾਂ ਜਿਸ ਨੇ ਭਗਤ-ਜਨਾਂ ਨੂੰ ਜਨਮ ਦਿੱਤਾ ।

वह वंश धन्य है, वे माता-पिता भी धन्य एवं महान् हैं, जिन्होंने भक्त को पैदा किया है।

Blessed is the ancestry, blessed is the father, and blessed is that mother who gave birth to this humble servant.

Guru Ramdas ji / Raag Bhairo / / Guru Granth Sahib ji - Ang 1135

ਜਿਨ ਸਾਸਿ ਗਿਰਾਸਿ ਧਿਆਇਆ ਮੇਰਾ ਹਰਿ ਹਰਿ ਸੇ ਸਾਚੀ ਦਰਗਹ ਹਰਿ ਜਨ ਬਣੇ ॥੩॥

जिन सासि गिरासि धिआइआ मेरा हरि हरि से साची दरगह हरि जन बणे ॥३॥

Jin saasi giraasi dhiaaiaa meraa hari hari se saachee daragah hari jan ba(nn)e ||3||

ਜਿਨ੍ਹਾਂ ਮਨੁੱਖਾਂ ਨੇ ਆਪਣੇ ਹਰੇਕ ਸਾਹ ਦੇ ਨਾਲ ਆਪਣੀ ਹਰੇਕ ਗਿਰਾਹੀ ਦੇ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਦਰਗਾਹ ਵਿਚ ਸੋਭਾ ਵਾਲੇ ਬਣ ਜਾਂਦੇ ਹਨ ॥੩॥

जिसने श्वास-ग्रास से मेरे प्रभु का चिंतन किया है, ऐसे भक्त ने सच्चे दरबार में कीर्ति प्राप्त की है॥३॥

Those who meditate on my Lord, Har, Har, with every breath and morsel of food - those humble servants of the Lord look beautiful in the True Court of the Lord. ||3||

Guru Ramdas ji / Raag Bhairo / / Guru Granth Sahib ji - Ang 1135


ਹਰਿ ਹਰਿ ਅਗਮ ਨਾਮ ਹਰਿ ਤੇਰੇ ਵਿਚਿ ਭਗਤਾ ਹਰਿ ਧਰਣੇ ॥

हरि हरि अगम नाम हरि तेरे विचि भगता हरि धरणे ॥

Hari hari agam naam hari tere vichi bhagataa hari dhara(nn)e ||

ਹੇ ਹਰੀ! (ਤੇਰੇ ਬੇਅੰਤ ਗੁਣਾਂ ਦੇ ਕਾਰਨ) ਤੇਰੇ ਬੇਅੰਤ ਹੀ ਨਾਮ ਹਨ, ਤੂੰ ਆਪਣੇ ਉਹ ਨਾਮ ਆਪਣੇ ਭਗਤਾਂ ਦੇ ਹਿਰਦੇ ਵਿਚ ਟਿਕਾਏ ਹੋਏ ਹਨ ।

परमेश्वर का नाम अगम्य है और उसने स्वयं ही भक्तों के अन्तर्मन में बसाया है।

O Lord, Har, Har, Your Names are profound and infinite; Your devotees cherish them deep within.

Guru Ramdas ji / Raag Bhairo / / Guru Granth Sahib ji - Ang 1135

ਨਾਨਕ ਜਨਿ ਪਾਇਆ ਮਤਿ ਗੁਰਮਤਿ ਜਪਿ ਹਰਿ ਹਰਿ ਪਾਰਿ ਪਵਣੇ ॥੪॥੩॥੭॥

नानक जनि पाइआ मति गुरमति जपि हरि हरि पारि पवणे ॥४॥३॥७॥

Naanak jani paaiaa mati guramati japi hari hari paari pava(nn)e ||4||3||7||

ਹੇ ਨਾਨਕ! ਜਿਸ ਜਿਸ ਸੇਵਕ ਨੇ ਗੁਰੂ ਦੀ ਮੱਤ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਪ੍ਰਾਪਤ ਕੀਤਾ ਹੈ, ਉਹ ਸਦਾ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੪॥੩॥੭॥

गुरु नानक फुरमान करते हैं- जिसने गुरु-उपदेशानुसार प्रभु का जाप किया है, वह संसार-सागर से पार हो गया है॥४॥३॥ ७॥

Servant Nanak has obtained the wisdom of the Guru's Teachings; meditating on the Lord, Har, Har, he crosses over to the other side. ||4||3||7||

Guru Ramdas ji / Raag Bhairo / / Guru Granth Sahib ji - Ang 1135



Download SGGS PDF Daily Updates ADVERTISE HERE