Gurbani Lang | Meanings |
---|---|
ਹਰਿ ਸਿਮਰਿ ਏਕੰਕਾਰੁ ਸਾਚਾ ਸਭੁ ਜਗਤੁ ਜਿੰਨਿ ਉਪਾਇਆ ॥
हरि सिमरि एकंकारु साचा सभु जगतु जिंनि उपाइआ ॥
Hari simari ekankkaaru saachaa sabhu jagatu jinni upaaiaa ||
ਹੇ ਮੇਰੇ ਮਨ! ਉਸ ਇਕ ਸਰਬ-ਵਿਆਪਕ ਅਤੇ ਸਦਾ-ਥਿਰ ਪਰਮਾਤਮਾ (ਦਾ ਨਾਮ) ਸਿਮਰਦਾ ਰਹੁ, ਜਿਸ ਨੇ ਸਾਰਾ ਜਗਤ ਪੈਦਾ ਕੀਤਾ ਹੈ,
जिसने समूचा जगत उत्पन्न किया है, उस सत्यस्वरूप ओंकार की अर्चना करो।
Meditate in remembrance on the One Universal Creator; the True Lord created the entire Universe.
Guru Nanak Dev ji / Raag Tukhari / Chhant / Guru Granth Sahib ji - Ang 1113 (#47753)
ਪਉਣੁ ਪਾਣੀ ਅਗਨਿ ਬਾਧੇ ਗੁਰਿ ਖੇਲੁ ਜਗਤਿ ਦਿਖਾਇਆ ॥
पउणु पाणी अगनि बाधे गुरि खेलु जगति दिखाइआ ॥
Pau(nn)u paa(nn)ee agani baadhe guri khelu jagati dikhaaiaa ||
ਅਤੇ ਹਵਾ ਪਾਣੀ ਅੱਗ (ਆਦਿਕ ਤੱਤਾਂ) ਨੂੰ (ਮਰਯਾਦਾ ਵਿਚ) ਬੰਨ੍ਹਿਆ ਹੋਇਆ ਹੈ । ਹੇ ਮੇਰੇ ਮਨ! (ਉਹੀ ਮਨੁੱਖ ਨਾਮ ਸਿਮਰਦਾ ਹੈ ਜਿਸ ਨੂੰ) ਗੁਰੂ ਨੇ ਜਗਤ ਵਿਚ (ਪਰਮਾਤਮਾ ਦਾ ਇਹ) ਤਮਾਸ਼ਾ ਵਿਖਾ ਦਿੱਤਾ ਹੈ (ਅਤੇ ਨਾਮ ਵਿਚ ਜੋੜਿਆ ਹੈ) ।
उस गुरु-परमेश्वर ने पवन, पानी, अग्नि इत्यादि को नियंत्रण में कर जगत तमाशा दिखाया है।
The Guru controls the air, water and fire; He has staged the drama of the world.
Guru Nanak Dev ji / Raag Tukhari / Chhant / Guru Granth Sahib ji - Ang 1113 (#47754)
ਆਚਾਰਿ ਤੂ ਵੀਚਾਰਿ ਆਪੇ ਹਰਿ ਨਾਮੁ ਸੰਜਮ ਜਪ ਤਪੋ ॥
आचारि तू वीचारि आपे हरि नामु संजम जप तपो ॥
Aachaari too veechaari aape hari naamu sanjjam jap tapo ||
ਹੇ ਮੇਰੇ ਮਨ! ਨਾਮ ਜਪਿਆਂ ਹੀ ਤੂੰ ਧਾਰਮਿਕ ਮਰਯਾਦਾ ਵਿਚ ਤੁਰਨ ਵਾਲਾ ਹੈਂ, ਨਾਮ ਜਪਿਆਂ ਹੀ ਤੂੰ ਉੱਚੀ ਆਤਮਕ ਜੀਵਨ ਦੀ ਵਿਚਾਰ ਦਾ ਮਾਲਕ ਹੈਂ । ਪਰਮਾਤਮਾ ਦਾ ਨਾਮ ਹੀ ਹੈ ਅਨੇਕਾਂ ਸੰਜਮ ਅਨੇਕਾਂ ਜਪ ਅਤੇ ਅਨੇਕਾਂ ਤਪ ।
ऐ मन ! हरिनाम का चिंतन ही तेरा पूजा-पाठ, तपस्या एवं संयम है, यही तेरा धर्म है।
Reflect on your own self, and so practice good conduct; chant the Name of the Lord as your self-discipline and meditation.
Guru Nanak Dev ji / Raag Tukhari / Chhant / Guru Granth Sahib ji - Ang 1113 (#47755)
ਸਖਾ ਸੈਨੁ ਪਿਆਰੁ ਪ੍ਰੀਤਮੁ ਨਾਮੁ ਹਰਿ ਕਾ ਜਪੁ ਜਪੋ ॥੨॥
सखा सैनु पिआरु प्रीतमु नामु हरि का जपु जपो ॥२॥
Sakhaa sainu piaaru preetamu naamu hari kaa japu japo ||2||
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਜਪਦਾ ਰਹੁ ਜਪਦਾ ਰਹੁ, ਇਹੀ ਹੈ ਮਿੱਤਰ ਇਹੀ ਹੈ ਸੱਜਣ ਇਹੀ ਹੈ ਪਿਆਰਾ ਪ੍ਰੀਤਮ ॥੨॥
हरिनाम का जाप करो, क्योंकि यही सच्चा साथी, संबंधी एवं प्रियतम है॥ २॥
The Name of the Lord is your Companion, Friend and Dear Beloved; chant it, and meditate on it. ||2||
Guru Nanak Dev ji / Raag Tukhari / Chhant / Guru Granth Sahib ji - Ang 1113 (#47756)
ਏ ਮਨ ਮੇਰਿਆ ਤੂ ਥਿਰੁ ਰਹੁ ਚੋਟ ਨ ਖਾਵਹੀ ਰਾਮ ॥
ए मन मेरिआ तू थिरु रहु चोट न खावही राम ॥
E man meriaa too thiru rahu chot na khaavahee raam ||
ਹੇ ਮੇਰੇ ਮਨ! ਤੂੰ (ਪਰਮਾਤਮਾ ਦੇ ਚਰਨਾਂ ਵਿਚ) ਅਡੋਲ ਟਿਕਿਆ ਰਿਹਾ ਕਰ, (ਇਸ ਤਰ੍ਹਾਂ) ਤੂੰ (ਵਿਕਾਰਾਂ ਦੀ) ਸੱਟ ਨਹੀਂ ਖਾਹਿਂਗਾ ।
ऐ मन ! तू स्थिर रह, चोट मत खाना।
O my mind, remain steady and stable, and you will not have to endure beatings.
Guru Nanak Dev ji / Raag Tukhari / Chhant / Guru Granth Sahib ji - Ang 1113 (#47757)
ਏ ਮਨ ਮੇਰਿਆ ਗੁਣ ਗਾਵਹਿ ਸਹਜਿ ਸਮਾਵਹੀ ਰਾਮ ॥
ए मन मेरिआ गुण गावहि सहजि समावही राम ॥
E man meriaa gu(nn) gaavahi sahaji samaavahee raam ||
ਹੇ ਮੇਰੇ ਮਨ! (ਜੇ ਤੂੰ ਪਰਮਾਤਮਾ ਦੇ) ਗੁਣ ਗਾਂਦਾ ਰਹੇਂ, ਤਾਂ ਤੂੰ ਆਤਮਕ ਅਡੋਲਤਾ ਵਿਚ ਲੀਨ ਰਹੇਂਗਾ ।
प्रभु के गुण गाकर सहज-स्वभाव समा जाना।
O my mind, singing the Glorious Praises of the Lord, you shall merge into Him with intuitive ease.
Guru Nanak Dev ji / Raag Tukhari / Chhant / Guru Granth Sahib ji - Ang 1113 (#47758)
ਗੁਣ ਗਾਇ ਰਾਮ ਰਸਾਇ ਰਸੀਅਹਿ ਗੁਰ ਗਿਆਨ ਅੰਜਨੁ ਸਾਰਹੇ ॥
गुण गाइ राम रसाइ रसीअहि गुर गिआन अंजनु सारहे ॥
Gu(nn) gaai raam rasaai raseeahi gur giaan anjjanu saarahe ||
ਹੇ ਮਨ! ਪ੍ਰੇਮ ਨਾਲ ਪਰਮਾਤਮਾ ਦੇ ਗੁਣ ਗਾਇਆਂ (ਗੁਣ) ਤੇਰੇ ਅੰਦਰ ਰਸ ਜਾਣਗੇ । (ਹੇ ਮੇਰੇ ਮਨ!) ਜੇ ਤੂੰ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਸੂਝ ਦਾ ਸੁਰਮਾ (ਆਪਣੀਆਂ ਆਤਮਕ ਅੱਖਾਂ ਵਿਚ) ਪਾ ਲਏਂ,
प्रभु के गुण गाकर प्रेम में लीन रहना, गुरु-ज्ञान का सुरमा लगाओ।
Singing the Glorious Praises of the Lord, be happy. Apply the ointment of spiritual wisdom to your eyes.
Guru Nanak Dev ji / Raag Tukhari / Chhant / Guru Granth Sahib ji - Ang 1113 (#47759)
ਤ੍ਰੈ ਲੋਕ ਦੀਪਕੁ ਸਬਦਿ ਚਾਨਣੁ ਪੰਚ ਦੂਤ ਸੰਘਾਰਹੇ ॥
त्रै लोक दीपकु सबदि चानणु पंच दूत संघारहे ॥
Trai lok deepaku sabadi chaana(nn)u pancch doot sangghaarahe ||
ਤਾਂ ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਦੀਵਾ (-ਪ੍ਰਭੂ ਤੇਰੇ ਅੰਦਰ ਜਗ ਪਏਗਾ), ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਤੇਰੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ (ਹੋ ਜਾਇਗਾ) । ਤੂੰ (ਕਾਮਾਦਿਕ) ਪੰਜ ਵੈਰੀਆਂ ਨੂੰ (ਆਪਣੇ ਅੰਦਰੋਂ) ਮਾਰ ਲਏਂਗਾ ।
इससे तीनों लोकों के दीपक परमेश्वर का आलोक प्राप्त हो जाएगा, उस द्वारा कामादिक पाँच दूतों को समाप्त कर दोगे।
The Word of the Shabad is the lamp which illuminates the three worlds; it slaughters the five demons.
Guru Nanak Dev ji / Raag Tukhari / Chhant / Guru Granth Sahib ji - Ang 1113 (#47760)
ਭੈ ਕਾਟਿ ਨਿਰਭਉ ਤਰਹਿ ਦੁਤਰੁ ਗੁਰਿ ਮਿਲਿਐ ਕਾਰਜ ਸਾਰਏ ॥
भै काटि निरभउ तरहि दुतरु गुरि मिलिऐ कारज सारए ॥
Bhai kaati nirabhau tarahi dutaru guri miliai kaaraj saarae ||
ਹੇ ਮੇਰੇ ਮਨ! (ਜੇ ਤੂੰ ਪਰਮਾਤਮਾ ਦੇ ਗੁਣ ਗਾਂਦਾ ਰਹੇਂਗਾ, ਤਾਂ ਆਪਣੇ ਅੰਦਰੋਂ ਦੁਨੀਆ ਦੇ ਸਾਰੇ) ਡਰ ਕੱਟ ਕੇ ਨਿਰਭਉ ਹੋ ਜਾਹਿਂਗਾ, ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ਜਿਸ ਤੋਂ ਪਾਰ ਲੰਘਣਾ ਔਖਾ ਹੈ । ਹੇ ਮਨ! ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਜੀਵ ਦੇ ਸਾਰੇ ਕੰਮ ਸੰਵਾਰ ਦੇਂਦਾ ਹੈ ।
गुरु से मिलकर सब कार्य संवर जाते हैं, भय को दूर कर निर्भय होकर दुस्तर संसार-सागर से पार हुआ जा सकता है।
Quieting your fears, become fearless, and you shall cross over the impassible world ocean. Meeting the Guru, your affairs shall be resolved.
Guru Nanak Dev ji / Raag Tukhari / Chhant / Guru Granth Sahib ji - Ang 1113 (#47761)
ਰੂਪੁ ਰੰਗੁ ਪਿਆਰੁ ਹਰਿ ਸਿਉ ਹਰਿ ਆਪਿ ਕਿਰਪਾ ਧਾਰਏ ॥੩॥
रूपु रंगु पिआरु हरि सिउ हरि आपि किरपा धारए ॥३॥
Roopu ranggu piaaru hari siu hari aapi kirapaa dhaarae ||3||
ਹੇ ਮਨ! ਜਿਸ ਮਨੁੱਖ ਉੱਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ ਉਸ ਦਾ (ਸੋਹਣਾ ਆਤਮਕ) ਰੂਪ ਹੋ ਜਾਂਦਾ ਹੈ (ਸੋਹਣਾ ਆਤਮਕ) ਰੰਗ ਹੋ ਜਾਂਦਾ ਹੈ, ਪਰਮਾਤਮਾ ਨਾਲ ਉਸ ਦਾ ਪਿਆਰ ਬਣ ਜਾਂਦਾ ਹੈ ॥੩॥
यदि ईश्वर स्वयं कृपा धारण करे तो उसके प्रेम में उस जैसा ही रूप-रंग हो जाएगा॥ ३॥
You shall find the joy and the beauty of the Lord's Love and Affection; the Lord Himself shall shower you with His Grace. ||3||
Guru Nanak Dev ji / Raag Tukhari / Chhant / Guru Granth Sahib ji - Ang 1113 (#47762)
ਏ ਮਨ ਮੇਰਿਆ ਤੂ ਕਿਆ ਲੈ ਆਇਆ ਕਿਆ ਲੈ ਜਾਇਸੀ ਰਾਮ ॥
ए मन मेरिआ तू किआ लै आइआ किआ लै जाइसी राम ॥
E man meriaa too kiaa lai aaiaa kiaa lai jaaisee raam ||
ਹੇ ਮੇਰੇ ਮਨ! ਨਾਹ ਤੂੰ (ਜਨਮ ਸਮੇ) ਆਪਣੇ ਨਾਲ ਕੁਝ ਲੈ ਕੇ ਆਇਆ ਸੀ, ਨਾਹ ਤੂੰ (ਇਥੋਂ ਤੁਰਨ ਵੇਲੇ) ਆਪਣੇ ਨਾਲ ਕੁਝ ਲੈ ਕੇ ਜਾਹਿਂਗਾ (ਵਿਅਰਥ ਹੀ ਮਾਇਆ ਦੇ ਮੋਹ ਦੀਆਂ ਫਾਹੀਆਂ ਵਿਚ ਫਸ ਰਿਹਾ ਹੈਂ) ।
ऐ मन ! तू क्या लेकर आया था, अंततः क्या लेकर यहां से जाएगा?"
O my mind, why did you come into the world? What will you take with you when you go?
Guru Nanak Dev ji / Raag Tukhari / Chhant / Guru Granth Sahib ji - Ang 1113 (#47763)
ਏ ਮਨ ਮੇਰਿਆ ਤਾ ਛੁਟਸੀ ਜਾ ਭਰਮੁ ਚੁਕਾਇਸੀ ਰਾਮ ॥
ए मन मेरिआ ता छुटसी जा भरमु चुकाइसी राम ॥
E man meriaa taa chhutasee jaa bharamu chukaaisee raam ||
ਹੇ ਮਨ! (ਮਾਇਆ ਦੇ ਮੋਹ ਦੀਆਂ ਫਾਹੀਆਂ ਵਿਚੋਂ) ਤਦੋਂ ਤੇਰੀ ਖ਼ਲਾਸੀ ਹੋਵੇਗੀ, ਜਦੋਂ ਤੂੰ (ਮਾਇਆ ਦੀ ਖ਼ਾਤਰ) ਭਟਕਣਾ ਛੱਡ ਦੇਵੇਂਗਾ ।
अगर भ्रम की निवृति होगी तो तेरा छुटकारा निश्चित है।
O my mind, you shall be emancipated, when you eliminate your doubts.
Guru Nanak Dev ji / Raag Tukhari / Chhant / Guru Granth Sahib ji - Ang 1113 (#47764)
ਧਨੁ ਸੰਚਿ ਹਰਿ ਹਰਿ ਨਾਮ ਵਖਰੁ ਗੁਰ ਸਬਦਿ ਭਾਉ ਪਛਾਣਹੇ ॥
धनु संचि हरि हरि नाम वखरु गुर सबदि भाउ पछाणहे ॥
Dhanu sancchi hari hari naam vakharu gur sabadi bhaau pachhaa(nn)ahe ||
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦਾ ਧਨ ਇਕੱਠਾ ਕਰਿਆ ਕਰ, ਨਾਮ ਦਾ ਸੌਦਾ (ਵਿਹਾਝਿਆ ਕਰ) । ਹੇ ਮਨ! ਜੇ ਤੂੰ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰ ਪ੍ਰਭੂ ਦਾ) ਪਿਆਰ ਪਛਾਣ ਲਏਂ,
हरिनाम धन संचित कर और शब्द-गुरु के द्वारा प्रेम की पहचान कर।
So gather the wealth and capital of the Name of the Lord, Har, Har; through the Word of the Guru's Shabad, you shall realize its value.
Guru Nanak Dev ji / Raag Tukhari / Chhant / Guru Granth Sahib ji - Ang 1113 (#47765)
ਮੈਲੁ ਪਰਹਰਿ ਸਬਦਿ ਨਿਰਮਲੁ ਮਹਲੁ ਘਰੁ ਸਚੁ ਜਾਣਹੇ ॥
मैलु परहरि सबदि निरमलु महलु घरु सचु जाणहे ॥
Mailu parahari sabadi niramalu mahalu gharu sachu jaa(nn)ahe ||
ਤਾਂ ਸ਼ਬਦ ਦੀ ਬਰਕਤਿ ਨਾਲ (ਵਿਕਾਰਾਂ ਦੀ) ਮੈਲ ਦੂਰ ਕਰ ਕੇ ਤੂੰ ਪਵਿੱਤਰ ਹੋ ਜਾਹਿਂਗਾ । ਤੂੰ ਸਦਾ ਕਾਇਮ ਰਹਿਣ ਵਾਲਾ ਘਰ-ਮਹਲ ਲੱਭ ਲਏਂਗਾ ।
पावन शब्द के फलस्वरूप मन की मैल निवृत्ति कर सच्चे घर को जान ले।
Filth shall be taken away, through the Immaculate Word of the Shabad; you shall know the Mansion of the Lord's Presence, your true home.
Guru Nanak Dev ji / Raag Tukhari / Chhant / Guru Granth Sahib ji - Ang 1113 (#47766)
ਪਤਿ ਨਾਮੁ ਪਾਵਹਿ ਘਰਿ ਸਿਧਾਵਹਿ ਝੋਲਿ ਅੰਮ੍ਰਿਤ ਪੀ ਰਸੋ ॥
पति नामु पावहि घरि सिधावहि झोलि अम्रित पी रसो ॥
Pati naamu paavahi ghari sidhaavahi jholi ammmrit pee raso ||
ਹੇ ਮੇਰੇ ਮਨ! ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪ੍ਰੇਮ ਨਾਲ ਪੀਆ ਕਰ, ਤੂੰ (ਲੋਕ ਪਰਲੋਕ ਦੀ) ਇੱਜ਼ਤ (ਲੋਕ ਪਰਲੋਕ ਦਾ) ਨਾਮਣਾ ਖੱਟ ਲਏਂਗਾ, ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚ ਜਾਹਿਂਗਾ ।
हरिनाम रूपी यश पाकर तू वास्तविक घर आएगा और जी भरकर अमृत पान प्राप्त होगा।
Through the Naam, you shall obtain honor, and come home. Eagerly drink in the Ambrosial Amrit.
Guru Nanak Dev ji / Raag Tukhari / Chhant / Guru Granth Sahib ji - Ang 1113 (#47767)
ਹਰਿ ਨਾਮੁ ਧਿਆਈਐ ਸਬਦਿ ਰਸੁ ਪਾਈਐ ਵਡਭਾਗਿ ਜਪੀਐ ਹਰਿ ਜਸੋ ॥੪॥
हरि नामु धिआईऐ सबदि रसु पाईऐ वडभागि जपीऐ हरि जसो ॥४॥
Hari naamu dhiaaeeai sabadi rasu paaeeai vadabhaagi japeeai hari jaso ||4||
ਹੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, (ਨਾਮ ਦਾ) ਸੁਆਦ ਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਪ੍ਰਾਪਤ ਹੋ ਸਕਦਾ ਹੈ । ਹੇ ਮਨ! ਵੱਡੀ ਕਿਸਮਤ ਨਾਲ (ਹੀ) ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ ॥੪॥
हरिनाम का भजन करो, शब्द द्वारा आनंद पाओ, उत्तम भाग्य से प्रभु का यशोगान होता है।॥ ४॥
Meditate on the Lord's Name, and you shall obtain the sublime essence of the Shabad; by great good fortune, chant the Praises of the Lord. ||4||
Guru Nanak Dev ji / Raag Tukhari / Chhant / Guru Granth Sahib ji - Ang 1113 (#47768)
ਏ ਮਨ ਮੇਰਿਆ ਬਿਨੁ ਪਉੜੀਆ ਮੰਦਰਿ ਕਿਉ ਚੜੈ ਰਾਮ ॥
ए मन मेरिआ बिनु पउड़ीआ मंदरि किउ चड़ै राम ॥
E man meriaa binu pau(rr)eeaa manddari kiu cha(rr)ai raam ||
ਹੇ ਮੇਰੇ ਮਨ! (ਜਿਵੇਂ) ਪੌੜੀਆਂ ਤੋਂ ਬਿਨਾ (ਕੋਈ ਭੀ ਮਨੁੱਖ) ਕੋਠੇ (ਦੀ ਛੱਤ) ਉਤੇ ਨਹੀਂ ਚੜ੍ਹ ਸਕਦਾ (ਤਿਵੇਂ ਉੱਚੇ ਆਤਮਕ ਟਿਕਾਣੇ ਤੇ ਵੱਸਦੇ ਪਰਮਾਤਮਾ ਤਕ ਸਿਮਰਨ ਦੀ ਪੌੜੀ ਤੋਂ ਬਿਨਾ ਪਹੁੰਚ ਨਹੀਂ ਹੋ ਸਕਦੀ) ।
ऐ मन ! सीढ़ियों के बिना इमारत पर कैसे चढ़ा जा सकता है,"
O my mind, without a ladder, how will you climb up to the Temple of the Lord?
Guru Nanak Dev ji / Raag Tukhari / Chhant / Guru Granth Sahib ji - Ang 1113 (#47769)
ਏ ਮਨ ਮੇਰਿਆ ਬਿਨੁ ਬੇੜੀ ਪਾਰਿ ਨ ਅੰਬੜੈ ਰਾਮ ॥
ए मन मेरिआ बिनु बेड़ी पारि न अ्मबड़ै राम ॥
E man meriaa binu be(rr)ee paari na ambba(rr)ai raam ||
ਹੇ ਮੇਰੇ ਮਨ! ਬੇੜੀ ਤੋਂ ਬਿਨਾ ਮਨੁੱਖ ਨਦੀ ਦੇ ਪਾਰਲੇ ਪਾਸੇ ਨਹੀਂ ਅੱਪੜ ਸਕਦਾ ।
नौका के बिना दरिया से पार कैसे हुआ जा सकता है।
O my mind, without a boat, you shall not reach the other shore.
Guru Nanak Dev ji / Raag Tukhari / Chhant / Guru Granth Sahib ji - Ang 1113 (#47770)
ਪਾਰਿ ਸਾਜਨੁ ਅਪਾਰੁ ਪ੍ਰੀਤਮੁ ਗੁਰ ਸਬਦ ਸੁਰਤਿ ਲੰਘਾਵਏ ॥
पारि साजनु अपारु प्रीतमु गुर सबद सुरति लंघावए ॥
Paari saajanu apaaru preetamu gur sabad surati langghaavae ||
ਹੇ ਮਨ! ਸੱਜਣ ਪ੍ਰਭੂ! ਬੇਅੰਤ ਪ੍ਰਭੂ, ਪ੍ਰੀਤਮ ਪ੍ਰਭੂ (ਵਿਕਾਰਾਂ ਦੀਆਂ ਲਹਿਰਾਂ ਨਾਲ ਭਰਪੂਰ ਸੰਸਾਰ-ਸਮੁੰਦਰ ਦੇ) ਪਾਰਲੇ ਪਾਸੇ (ਵੱਸਦਾ ਹੈ) । ਗੁਰੂ ਦੇ ਸ਼ਬਦ ਦੀ ਸੂਝ (ਹੀ ਇਸ ਸਮੁੰਦਰ ਦੇ ਪਾਰਲੇ ਪਾਸੇ) ਲੰਘਾ ਸਕਦੀ ਹੈ ।
अपार प्रियतम साजन (संसार-समुद्र के) उस पार है, शब्द-गुरु की सुरति पार करवाने वाली है।
On that far shore is Your Beloved, Infinite Friend. Only your awareness of the Guru's Shabad will carry you across.
Guru Nanak Dev ji / Raag Tukhari / Chhant / Guru Granth Sahib ji - Ang 1113 (#47771)
ਮਿਲਿ ਸਾਧਸੰਗਤਿ ਕਰਹਿ ਰਲੀਆ ਫਿਰਿ ਨ ਪਛੋਤਾਵਏ ॥
मिलि साधसंगति करहि रलीआ फिरि न पछोतावए ॥
Mili saadhasanggati karahi raleeaa phiri na pachhotaavae ||
ਹੇ ਮਨ! ਜੇ ਤੂੰ ਸਾਧ ਸੰਗਤ ਵਿਚ ਮਿਲ ਕੇ ਆਤਮਕ ਆਨੰਦ ਮਾਣਦਾ ਰਹੇਂ (ਤਾਂ ਤੂੰ ਭੀ ਇਸ ਸੰਸਾਰ-ਸਮੁੰਦਰ ਦੇ ਪਾਰਲੇ ਪਾਸੇ ਪਹੁੰਚ ਜਾਏਂ । ਜਿਹੜਾ ਭੀ ਮਨੁੱਖ ਸਾਧ ਸੰਗਤ ਵਿਚ ਮਿਲ ਕੇ ਨਾਮ ਜਪਦਾ ਹੈ, ਉਸ ਨੂੰ) ਮੁੜ ਪਛੁਤਾਣਾ ਨਹੀਂ ਪੈਂਦਾ (ਕਿਉਂਕਿ ਉਸ ਨੂੰ ਸੰਸਾਰ-ਸਮੁੰਦਰ ਦੀਆਂ ਵਿਕਾਰ-ਠਿੱਲ੍ਹਾਂ ਦੁੱਖ ਨਹੀਂ ਦੇ ਸਕਦੀਆਂ) ।
साधु-संगति में मिलकर आनंद प्राप्त किया जा सकता है और फिर पछताना नहीं पड़ता।
Join the Saadh Sangat, the Company of the Holy, and you shall enjoy ecstasy; you shall not regret or repent later on.
Guru Nanak Dev ji / Raag Tukhari / Chhant / Guru Granth Sahib ji - Ang 1113 (#47772)
ਕਰਿ ਦਇਆ ਦਾਨੁ ਦਇਆਲ ਸਾਚਾ ਹਰਿ ਨਾਮ ਸੰਗਤਿ ਪਾਵਓ ॥
करि दइआ दानु दइआल साचा हरि नाम संगति पावओ ॥
Kari daiaa daanu daiaal saachaa hari naam sanggati paavo ||
ਹੇ ਦਇਆਲ ਪ੍ਰਭੂ! (ਮੇਰੇ ਉਤੇ) ਦਇਆ ਕਰ, ਮੈਨੂੰ ਆਪਣੇ ਸਦਾ-ਥਿਰ ਨਾਮ ਦਾ ਦਾਨ ਦੇਹ, ਮੈਂ ਤੇਰੇ ਨਾਮ ਦੀ ਸੰਗਤ ਹਾਸਲ ਕਰੀ ਰੱਖਾਂ ।
हे दीनदयाल ! दया कर, हरिनाम रूपी संगति प्रदान करो।
Be Merciful, O Merciful True Lord God: please give me the Blessing of the Lord's Name, and the Sangat, the Company of the Holy.
Guru Nanak Dev ji / Raag Tukhari / Chhant / Guru Granth Sahib ji - Ang 1113 (#47773)
ਨਾਨਕੁ ਪਇਅੰਪੈ ਸੁਣਹੁ ਪ੍ਰੀਤਮ ਗੁਰ ਸਬਦਿ ਮਨੁ ਸਮਝਾਵਓ ॥੫॥੬॥
नानकु पइअ्मपै सुणहु प्रीतम गुर सबदि मनु समझावओ ॥५॥६॥
Naanaku paiamppai su(nn)ahu preetam gur sabadi manu samajhaavo ||5||6||
ਨਾਨਕ ਬੇਨਤੀ ਕਰਦਾ ਹੈ- ਹੇ ਪ੍ਰੀਤਮ! (ਮੇਰੀ ਬੇਨਤੀ) ਸੁਣ (ਮਿਹਰ ਕਰ) ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਮਨ ਨੂੰ (ਆਤਮਕ ਜੀਵਨ ਦੀ) ਸੂਝ ਦੇਂਦਾ ਰਹਾਂ ॥੫॥੬॥
नानक की विनती है कि हे प्रियतम ! मेरी विनय सुनो, शब्द-गुरु द्वारा मन को समझा दो॥ ५॥ ६॥
Nanak prays: please hear me, O my Beloved; instruct my mind through the Word of the Guru's Shabad. ||5||6||
Guru Nanak Dev ji / Raag Tukhari / Chhant / Guru Granth Sahib ji - Ang 1113 (#47774)
ਤੁਖਾਰੀ ਛੰਤ ਮਹਲਾ ੪
तुखारी छंत महला ४
Tukhaaree chhantt mahalaa 4
ਰਾਗ ਤੁਖਾਰੀ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ' ।
तुखारी छंत महला ४
Tukhaari Chhant, Fourth Mehl:
Guru Ramdas ji / Raag Tukhari / Chhant / Guru Granth Sahib ji - Ang 1113 (#47775)
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik-oamkkaari satigur prsaadi ||
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
वह अद्वितीय परमेश्वर जिसका वाचक ओम् है, केवल (ऑकार स्वरूप) एक है, सतगुरु की कृपा से प्राप्त होता है।
One Universal Creator God. By The Grace Of The True Guru:
Guru Ramdas ji / Raag Tukhari / Chhant / Guru Granth Sahib ji - Ang 1113 (#47776)
ਅੰਤਰਿ ਪਿਰੀ ਪਿਆਰੁ ਕਿਉ ਪਿਰ ਬਿਨੁ ਜੀਵੀਐ ਰਾਮ ॥
अंतरि पिरी पिआरु किउ पिर बिनु जीवीऐ राम ॥
Anttari piree piaaru kiu pir binu jeeveeai raam ||
(ਹੇ ਸਖੀਏ!) ਮੇਰੇ ਹਿਰਦੇ ਵਿਚ ਪ੍ਰਭੂ-ਪਤੀ ਦਾ ਪਿਆਰ ਵੱਸ ਰਿਹਾ ਹੈ । ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਆਤਮਕ ਜੀਵਨ (ਕਦੇ) ਨਹੀਂ ਮਿਲ ਸਕਦਾ ।
दिल में प्रभु का ही प्रेम बसा हुआ है, फिर उसके बिना कैसे जिंदा रहा जा सकता है।
My inner being is filled with love for my Beloved Husband Lord. How can I live without Him?
Guru Ramdas ji / Raag Tukhari / Chhant / Guru Granth Sahib ji - Ang 1113 (#47777)
ਜਬ ਲਗੁ ਦਰਸੁ ਨ ਹੋਇ ਕਿਉ ਅੰਮ੍ਰਿਤੁ ਪੀਵੀਐ ਰਾਮ ॥
जब लगु दरसु न होइ किउ अम्रितु पीवीऐ राम ॥
Jab lagu darasu na hoi kiu ammmritu peeveeai raam ||
(ਹੇ ਸਖੀ!) ਜਦੋਂ ਤਕ ਪ੍ਰਭੂ-ਪਤੀ ਦਾ ਦਰਸ਼ਨ ਨਹੀਂ ਹੁੰਦਾ, (ਤਦ ਤਕ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਤਾ ਨਹੀਂ ਜਾ ਸਕਦਾ ।
जब तक उसके दर्शन नहीं होते तो क्योंकर अमृतपान हो सकता है।
As long as I do not have the Blessed Vision of His Darshan, how can I drink in the Ambrosial Nectar?
Guru Ramdas ji / Raag Tukhari / Chhant / Guru Granth Sahib ji - Ang 1113 (#47778)
ਕਿਉ ਅੰਮ੍ਰਿਤੁ ਪੀਵੀਐ ਹਰਿ ਬਿਨੁ ਜੀਵੀਐ ਤਿਸੁ ਬਿਨੁ ਰਹਨੁ ਨ ਜਾਏ ॥
किउ अम्रितु पीवीऐ हरि बिनु जीवीऐ तिसु बिनु रहनु न जाए ॥
Kiu ammmritu peeveeai hari binu jeeveeai tisu binu rahanu na jaae ||
(ਹੇ ਸਖੀ! ਪ੍ਰਭੂ-ਪਤੀ ਦੇ ਦਰਸਨ ਤੋਂ ਬਿਨਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਕਦੇ ਭੀ) ਪੀਤਾ ਨਹੀਂ ਜਾ ਸਕਦਾ, ਪ੍ਰਭੂ-ਪਤੀ ਦੀ ਯਾਦ ਤੋਂ ਬਿਨਾ ਆਤਮਕ ਜੀਵਨ ਨਹੀਂ ਮਿਲ ਸਕਦਾ, ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਆਤਮਕ ਸ਼ਾਂਤੀ ਨਹੀਂ ਮਿਲ ਸਕਦੀ ।
क्योंकर अमृतपान किया जाए, प्रभु बिन कैसे जिया जाए, उसके बिना रहा नहीं जा सकता।
How can I drink in the Ambrosial Nectar without the Lord? I cannot survive without Him.
Guru Ramdas ji / Raag Tukhari / Chhant / Guru Granth Sahib ji - Ang 1113 (#47779)
ਅਨਦਿਨੁ ਪ੍ਰਿਉ ਪ੍ਰਿਉ ਕਰੇ ਦਿਨੁ ਰਾਤੀ ਪਿਰ ਬਿਨੁ ਪਿਆਸ ਨ ਜਾਏ ॥
अनदिनु प्रिउ प्रिउ करे दिनु राती पिर बिनु पिआस न जाए ॥
Anadinu priu priu kare dinu raatee pir binu piaas na jaae ||
(ਹੇ ਸਖੀ! ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਪਤੀ ਦਾ ਪਿਆਰ ਵੱਸਦਾ ਹੈ, ਉਹ) ਹਰ ਵੇਲੇ ਦਿਨ ਰਾਤ ਪ੍ਰਭੂ-ਪਤੀ ਨੂੰ ਮੁੜ ਮੁੜ ਯਾਦ ਕਰਦੀ ਰਹਿੰਦੀ ਹੈ । (ਹੇ ਸਖੀ!) ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ (ਮਾਇਆ ਦੀ) ਤ੍ਰਿਸ਼ਨਾ ਦੂਰ ਨਹੀਂ ਹੁੰਦੀ (ਜਿਵੇਂ ਸ੍ਵਾਂਤੀ ਨਛੱਤ੍ਰ ਦੀ ਵਰਖਾ-ਬੂੰਦ ਤੋਂ ਬਿਨਾ ਪਪੀਹੇ ਦੀ ਪਿਆਸ ਨਹੀਂ ਮਿਟਦੀ) ।
मन रात-दिन बबीहे की तरह प्रिय-प्रिय करता है और प्रियतम बिना प्यास नहीं बुझ सकती।
Night and day, I cry out, ""Pri-o! Pri-o! Beloved! Beloved!"", day and night. Without my Husband Lord, my thirst is not quenched.
Guru Ramdas ji / Raag Tukhari / Chhant / Guru Granth Sahib ji - Ang 1113 (#47780)
ਅਪਣੀ ਕ੍ਰਿਪਾ ਕਰਹੁ ਹਰਿ ਪਿਆਰੇ ਹਰਿ ਹਰਿ ਨਾਮੁ ਸਦ ਸਾਰਿਆ ॥
अपणी क्रिपा करहु हरि पिआरे हरि हरि नामु सद सारिआ ॥
Apa(nn)ee kripaa karahu hari piaare hari hari naamu sad saariaa ||
ਹੇ ਪਿਆਰੇ ਹਰੀ! (ਜਿਸ ਜੀਵ ਉੱਤੇ) ਤੂੰ ਆਪਣੀ ਮਿਹਰ ਕਰਦਾ ਹੈਂ, ਉਹ ਹਰ ਵੇਲੇ ਹਰਿ-ਨਾਮ ਨੂੰ (ਆਪਣੇ ਹਿਰਦੇ ਵਿਚ) ਵਸਾਈ ਰੱਖਦਾ ਹੈ ।
हे प्यारे प्रभु ! अपनी कृपा करो, क्योंकि सदा तेरे नाम का ही जाप किया है।
Please, bless me with Your Grace, O my Beloved Lord, that I may dwell on the Name of the Lord, Har, Har, forever.
Guru Ramdas ji / Raag Tukhari / Chhant / Guru Granth Sahib ji - Ang 1113 (#47781)
ਗੁਰ ਕੈ ਸਬਦਿ ਮਿਲਿਆ ਮੈ ਪ੍ਰੀਤਮੁ ਹਉ ਸਤਿਗੁਰ ਵਿਟਹੁ ਵਾਰਿਆ ॥੧॥
गुर कै सबदि मिलिआ मै प्रीतमु हउ सतिगुर विटहु वारिआ ॥१॥
Gur kai sabadi miliaa mai preetamu hau satigur vitahu vaariaa ||1||
ਮੈਂ (ਆਪਣੇ) ਗੁਰੂ ਤੋਂ ਸਦਾ ਸਦਕੇ ਹਾਂ, (ਕਿਉਂਕਿ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ (ਭੀ) ਪ੍ਰਭੂ-ਪ੍ਰੀਤਮ ਮਿਲ ਪਿਆ ਹੈ ॥੧॥
गुरु के शब्द द्वारा मुझे प्रियतम प्रभु मिल गया है, अतः मैं सतगुरु पर बलिहारी हूँ॥ १॥
Through the Word of the Guru's Shabad, I have met my Beloved; I am a sacrifice to the True Guru. ||1||
Guru Ramdas ji / Raag Tukhari / Chhant / Guru Granth Sahib ji - Ang 1113 (#47782)
ਜਬ ਦੇਖਾਂ ਪਿਰੁ ਪਿਆਰਾ ਹਰਿ ਗੁਣ ਰਸਿ ਰਵਾ ਰਾਮ ॥
जब देखां पिरु पिआरा हरि गुण रसि रवा राम ॥
Jab dekhaan piru piaaraa hari gu(nn) rasi ravaa raam ||
ਹੇ ਸਖੀ! ਜਦੋਂ ਮੈਂ ਪਿਆਰੇ ਪ੍ਰਭੂ-ਪਤੀ ਦਾ ਦਰਸਨ ਕਰਦੀ ਹਾਂ, ਤਦੋਂ ਮੈਂ ਬੜੇ ਸੁਆਦ ਨਾਲ ਉਸ ਹਰੀ ਦੇ ਗੁਣ ਯਾਦ ਕਰਦੀ ਹਾਂ,
जब प्रियतम प्रभु के दर्शन करूँ तो प्रेमपूर्वक उसी के गुण-गान में लीन रहूँ।
When I see my Beloved Husband Lord, I chant the Lord's Glorious Praises with love.
Guru Ramdas ji / Raag Tukhari / Chhant / Guru Granth Sahib ji - Ang 1113 (#47783)