Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੇ ॥
आगै घाम पिछै रुति जाडा देखि चलत मनु डोले ॥
Aagai ghaam pichhai ruti jaadaa dekhi chalat manu dole ||
(ਮੇਰੇ ਸਰੀਰ ਦਾ) ਨਿੱਘ ਅਗਾਂਹ ਲੰਘ ਗਿਆ ਹੈ (ਘਟ ਗਿਆ ਹੈ), ਉਸ ਦੇ ਪਿਛੇ ਪਿਛੇ ਸਰੀਰਕ ਕਮਜ਼ੋਰੀ ਆ ਰਹੀ ਹੈ, ਇਹ ਤਮਾਸ਼ਾ ਵੇਖ ਕੇ ਮੇਰਾ ਮਨ ਘਬਰਾ ਰਿਹਾ ਹੈ (ਕਿਉਂਕਿ ਅਜੇ ਤਕ ਤੇਰਾ ਦੀਦਾਰ ਨਹੀਂ ਹੋ ਸਕਿਆ) ।
आगे गर्मी एवं पीछे जाड़े की ऋतु देखकर मन विचलित होता है।
Summer is now behind us, and the winter season is ahead. Gazing upon this play, my shaky mind wavers.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਦਹ ਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ ॥
दह दिसि साख हरी हरीआवल सहजि पकै सो मीठा ॥
Dah disi saakh haree hareeaaval sahaji pakai so meethaa ||
(ਕਾਹੀ ਪਿਲਛੀ ਦਾ ਹਾਲ ਵੇਖ ਕੇ ਤਾਂ ਮਨ ਡੋਲਦਾ ਹੈ, ਪਰ) ਹਰ ਪਾਸੇ (ਬਨਸਪਤੀ ਦੀਆਂ) ਹਰੀਆਂ ਸਾਖਾਂ ਦੀ ਹਰਿਆਵਲ ਵੇਖ ਕੇ (ਇਹ ਧੀਰਜ ਆਉਂਦੀ ਹੈ ਕਿ) ਅਡੋਲ ਅਵਸਥਾ ਵਿਚ (ਜੇਹੜਾ ਜੀਵ) ਦ੍ਰਿੜ੍ਹ ਰਹਿੰਦਾ ਹੈ, ਉਸੇ ਨੂੰ ਪ੍ਰਭੂ-ਮਿਲਾਪ ਦੀ ਮਿਠਾਸ (ਖ਼ੁਸ਼ੀ) ਮਿਲਦੀ ਹੈ ।
दसों दिशाओं में वनस्पति की हरियाली है और जो सहज पकता है, वही मीठा है।
In all ten directions, the branches are green and alive. That which ripens slowly, is sweet.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਨਾਨਕ ਅਸੁਨਿ ਮਿਲਹੁ ਪਿਆਰੇ ਸਤਿਗੁਰ ਭਏ ਬਸੀਠਾ ॥੧੧॥
नानक असुनि मिलहु पिआरे सतिगुर भए बसीठा ॥११॥
Naanak asuni milahu piaare satigur bhae baseethaa ||11||
ਹੇ ਨਾਨਕ! ਅੱਸੂ (ਦੀ ਮਿੱਠੀ ਰੁੱਤ) ਵਿਚ (ਤੂੰ ਭੀ ਅਰਦਾਸ ਕਰ ਤੇ ਆਖ-) ਹੇ ਪਿਆਰੇ ਪ੍ਰਭੂ! (ਮੇਹਰ ਕਰ) ਗੁਰੂ ਦੀ ਰਾਹੀਂ ਮੈਨੂੰ ਮਿਲ ॥੧੧॥
गुरु नानक का कथन है कि आश्विन के महीने में हे प्यारे ! तुम आन मिलो; चूंकेि सतगुरु मध्यस्थ बन चुके हैं।॥ ११॥
O Nanak, in Assu, please meet me, my Beloved. The True Guru has become my Advocate and Friend. ||11||
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਕਤਕਿ ਕਿਰਤੁ ਪਇਆ ਜੋ ਪ੍ਰਭ ਭਾਇਆ ॥
कतकि किरतु पइआ जो प्रभ भाइआ ॥
Kataki kiratu paiaa jo prbh bhaaiaa ||
(ਜਿਵੇਂ) ਕੱਤਕ (ਦੇ ਮਹੀਨੇ) ਵਿਚ (ਕਿਸਾਨ ਨੂੰ ਮੁੰਜੀ ਮਕਈ ਆਦਿਕ ਸਾਵਣੀ ਦੇ ਫ਼ਸਲ ਦੀ ਕੀਤੀ ਕਮਾਈ ਮਿਲ ਜਾਂਦੀ ਹੈ, ਤਿਵੇਂ ਹਰੇਕ ਜੀਵ ਨੂੰ ਆਪਣੇ) ਕੀਤੇ ਕਰਮਾਂ ਦਾ ਫਲ (ਮਨ ਵਿਚ ਇਕੱਠੇ ਹੋਏ ਸੰਸਕਾਰਾਂ ਦੇ ਰੂਪ ਵਿਚ) ਮਿਲ ਜਾਂਦਾ ਹੈ । (ਆਪਣੇ ਕੀਤੇ ਭਲੇ ਕਰਮਾਂ ਅਨੁਸਾਰ) ਜਿਹੜਾ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗ ਪੈਂਦਾ ਹੈ,
कार्तिक के महीने में जो प्रभु को अच्छा लगता है, वही फल प्राप्त होता है।
In Katak, that alone comes to pass, which is pleasing to the Will of God.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਦੀਪਕੁ ਸਹਜਿ ਬਲੈ ਤਤਿ ਜਲਾਇਆ ॥
दीपकु सहजि बलै तति जलाइआ ॥
Deepaku sahaji balai tati jalaaiaa ||
(ਉਸ ਦੇ ਹਿਰਦੇ ਵਿਚ) ਆਤਮਕ ਅਡੋਲਤਾ ਦੇ ਕਾਰਨ (ਆਤਮਕ ਜੀਵਨ ਦੀ ਸੂਝ ਦੇਣ ਵਾਲੇ ਚਾਨਣ ਦਾ) ਦੀਵਾ ਜਗ ਪੈਂਦਾ ਹੈ (ਇਹ ਦੀਵਾ ਉਸ ਦੇ ਅੰਦਰ) ਪ੍ਰਭੂ ਨਾਲ ਡੂੰਘੀ ਜਾਣ-ਪਛਾਣ ਨੇ ਜਗਾਇਆ ਹੁੰਦਾ ਹੈ ।
वह दीपक सहज में जलता है, जिसे ज्ञान-तत्व से जलाया जाता है।
The lamp of intuition burns, lit by the essence of reality.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਓਮਾਹੈ ਸਰਸੀ ॥
दीपक रस तेलो धन पिर मेलो धन ओमाहै सरसी ॥
Deepak ras telo dhan pir melo dhan omaahai sarasee ||
ਜਿਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ (ਉਸ ਦੇ ਅੰਦਰ) ਆਤਮਕ ਜੀਵਨ ਦੀ ਸੂਝ ਦੇਣ ਵਾਲੇ ਚਾਨਣ ਦੇ ਆਨੰਦ ਦਾ (ਮਾਨੋ, ਦੀਵੇ ਵਿਚ) ਤੇਲ ਬਲ ਰਿਹਾ ਹੈ, ਉਹ ਜੀਵ-ਇਸਤ੍ਰੀ ਉਤਸ਼ਾਹ ਵਿਚ ਆਤਮਕ ਆਨੰਦ ਮਾਣਦੀ ਹੈ ।
ऐसे दीपक में प्रेम का तेल है, जीव-स्त्री पति-प्रभु से मिलकर आनंद एवं सुख की अनुभूति करती है।
Love is the oil in the lamp, which unites the soul-bride with her Lord. The bride is delighted, in ecstasy.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਅਵਗਣ ਮਾਰੀ ਮਰੈ ਨ ਸੀਝੈ ਗੁਣਿ ਮਾਰੀ ਤਾ ਮਰਸੀ ॥
अवगण मारी मरै न सीझै गुणि मारी ता मरसी ॥
Avaga(nn) maaree marai na seejhai gu(nn)i maaree taa marasee ||
(ਜਿਸ ਜੀਵ-ਇਸਤ੍ਰੀ ਦੇ ਜੀਵਨ ਨੂੰ) ਵਿਕਾਰਾਂ ਨੇ ਮਾਰ ਮੁਕਾਇਆ ਉਹ ਆਤਮਕ ਮੌਤੇ ਮਰ ਗਈ, ਉਹ (ਜ਼ਿੰਦਗੀ ਵਿਚ) ਕਾਮਯਾਬ ਨਹੀਂ ਹੁੰਦੀ, ਪਰ ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਨੇ ਵਿਕਾਰਾਂ ਵਲੋਂ) ਮਾਰਿਆ ਉਹ ਹੀ ਵਿਕਾਰਾਂ ਵਲੋਂ ਬਚੀ ਰਹੇਗੀ ।
अवगुणों में मरने वाली छुटकारा नहीं पाती, मगर गुणों में लिप्त रहने वाली छूट जाती है।
One who dies in faults and demerits - her death is not successful. But one who dies in glorious virtue, really truly dies.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਨਾਮੁ ਭਗਤਿ ਦੇ ਨਿਜ ਘਰਿ ਬੈਠੇ ਅਜਹੁ ਤਿਨਾੜੀ ਆਸਾ ॥
नामु भगति दे निज घरि बैठे अजहु तिनाड़ी आसा ॥
Naamu bhagati de nij ghari baithe ajahu tinaa(rr)ee aasaa ||
ਜਿਨ੍ਹਾਂ ਨੂੰ ਪਰਮਾਤਮਾ ਆਪਣਾ ਨਾਮ ਦੇਂਦਾ ਹੈ ਆਪਣੀ ਭਗਤੀ ਦੇਂਦਾ ਹੈ ਉਹ (ਵਿਕਾਰਾਂ ਵਲ ਭਟਕਣ ਦੇ ਥਾਂ) ਆਪਣੇ ਹਿਰਦੇ-ਘਰ ਵਿਚ ਟਿਕੇ ਰਹਿੰਦੇ ਹਨ, (ਉਹਨਾਂ ਦੇ ਅੰਦਰ) ਸਦਾ ਹੀ (ਪ੍ਰਭੂ-ਮਿਲਾਪ ਦੀ) ਤਾਂਘ ਬਣੀ ਰਹਿੰਦੀ ਹੈ ।
प्रभु जिन्हें नाम-भक्ति देता है, वे सच्चे घर में स्थान पाते हैं और उसकी आशा में ही रहते हैं।
Those who are blessed with devotional worship of the Naam, the Name of the Lord, sit in the home of their own inner being. They place their hopes in You.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਨਾਨਕ ਮਿਲਹੁ ਕਪਟ ਦਰ ਖੋਲਹੁ ਏਕ ਘੜੀ ਖਟੁ ਮਾਸਾ ॥੧੨॥
नानक मिलहु कपट दर खोलहु एक घड़ी खटु मासा ॥१२॥
Naanak milahu kapat dar kholahu ek gha(rr)ee khatu maasaa ||12||
ਹੇ ਨਾਨਕ! (ਉਹ ਸਦਾ ਅਰਦਾਸ ਕਰਦੇ ਹਨ-ਹੇ ਪਾਤਿਸ਼ਾਹ! ਸਾਨੂੰ) ਮਿਲ, (ਸਾਡੇ ਅੰਦਰੋਂ ਵਿਛੋੜਾ ਪਾਣ ਵਾਲੇ) ਕਿਵਾੜ ਖੋਹਲ ਦੇਹ, (ਤੇਰੇ ਨਾਲੋਂ) ਇਕ ਘੜੀ (ਦਾ ਵਿਛੋੜਾ) ਛੇ ਮਹੀਨੇ (ਦਾ ਵਿਛੋੜਾ ਜਾਪਦਾ) ਹੈ ॥੧੨॥
गुरु नानक का कथन है कि हे परमेश्वर ! किवाड़ खोलकर मिल जाओ, अन्यथा तेरे बिना एक घड़ी भी छः मास की मानिंद है॥ १२॥
Nanak: please open the shutters of Your Door, O Lord, and meet me. A single moment is like six months to me. ||12||
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ ॥
मंघर माहु भला हरि गुण अंकि समावए ॥
Mangghar maahu bhalaa hari gu(nn) ankki samaavae ||
ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ, ਉਸ ਨੂੰ ਮੱਘਰ ਦਾ ਮਹੀਨਾ ਚੰਗਾ ਲੱਗਦਾ ਹੈ ।
मार्गशीष माह (अगहन) का महीना भला है, इसमें ईश्वर के गुण अंतर्मन में बस जाते हैं।
The month of Maghar is good, for those who sing the Glorious Praises of the Lord, and merge in His Being.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਗੁਣਵੰਤੀ ਗੁਣ ਰਵੈ ਮੈ ਪਿਰੁ ਨਿਹਚਲੁ ਭਾਵਏ ॥
गुणवंती गुण रवै मै पिरु निहचलु भावए ॥
Gu(nn)avanttee gu(nn) ravai mai piru nihachalu bhaavae ||
ਇਹ ਸਦਾ-ਥਿਰ ਪਿਆਰਾ ਪ੍ਰਭੂ-ਪਤੀ ਉਸ ਗੁਣਾਂ ਵਾਲੀ ਜੀਵ-ਇਸਤ੍ਰੀ ਨੂੰ ਪਿਆਰਾ ਲੱਗਦਾ ਹੈ ਜੋ ਉਸ ਦੇ ਗੁਣ ਚੇਤੇ ਕਰਦੀ ਰਹਿੰਦੀ ਹੈ ।
गुणवान् जीव-स्त्री निश्चल पति-प्रभु के गुण गाती रहती है।
The virtuous wife utters His Glorious Praises; my Beloved Husband Lord is Eternal and Unchanging.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਨਿਹਚਲੁ ਚਤੁਰੁ ਸੁਜਾਣੁ ਬਿਧਾਤਾ ਚੰਚਲੁ ਜਗਤੁ ਸਬਾਇਆ ॥
निहचलु चतुरु सुजाणु बिधाता चंचलु जगतु सबाइआ ॥
Nihachalu chaturu sujaa(nn)u bidhaataa chancchalu jagatu sabaaiaa ||
ਹੋਰ ਸਾਰਾ ਜਗਤ ਤਾਂ ਨਾਸਵੰਤ ਹੈ, ਇਕ ਸਿਰਜਣਹਾਰ ਹੀ ਜੋ ਚਤੁਰ ਹੈ ਤੇ ਸਿਆਣਾ ਹੈ, ਸਦਾ ਕਾਇਮ ਰਹਿਣ ਵਾਲਾ ਹੈ ।
विधाता बुद्धिमान, चतुर एवं निश्चल है, समूचा संसार चंचल है।
The Primal Lord is Unmoving and Unchanging, Clever and Wise; all the world is fickle.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਗਿਆਨੁ ਧਿਆਨੁ ਗੁਣ ਅੰਕਿ ਸਮਾਣੇ ਪ੍ਰਭ ਭਾਣੇ ਤਾ ਭਾਇਆ ॥
गिआनु धिआनु गुण अंकि समाणे प्रभ भाणे ता भाइआ ॥
Giaanu dhiaanu gu(nn) ankki samaa(nn)e prbh bhaa(nn)e taa bhaaiaa ||
ਉਸ ਨੂੰ ਪ੍ਰਭੂ ਨਾਲ ਡੂੰਘੀ ਸਾਂਝ ਪ੍ਰਾਪਤ ਹੁੰਦੀ ਹੈ, ਉਸ ਦੀ ਸੁਰਤ ਪ੍ਰਭੂ-ਚਰਨਾਂ ਵਿਚ ਟਿਕਦੀ ਹੈ, ਪ੍ਰਭੂ ਦੇ ਗੁਣ ਉਸ ਦੇ ਹਿਰਦੇ ਵਿਚ ਆ ਵੱਸਦੇ ਹਨ; ਪ੍ਰਭੂ ਦੀ ਰਜ਼ਾ ਅਨੁਸਾਰ ਇਹ ਸਭ ਕੁਝ ਉਸ ਜੀਵ-ਇਸਤ੍ਰੀ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ ।
अगर प्रभु की रज़ा हो तो हृदय में ज्ञान-ध्यान के शुभ गुण बस जाते हैं।
By virtue of spiritual wisdom and meditation, she merges in His Being; she is pleasing to God, and He is pleasing to her.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਗੀਤ ਨਾਦ ਕਵਿਤ ਕਵੇ ਸੁਣਿ ਰਾਮ ਨਾਮਿ ਦੁਖੁ ਭਾਗੈ ॥
गीत नाद कवित कवे सुणि राम नामि दुखु भागै ॥
Geet naad kavit kave su(nn)i raam naami dukhu bhaagai ||
ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਬਾਣੀ ਕਾਵਿ ਸੁਣ ਸੁਣ ਕੇ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਉਸ ਦਾ ਹੋਰ ਸਾਰਾ ਦੁੱਖ ਦੂਰ ਹੋ ਜਾਂਦਾ ਹੈ ।
कवियों से प्रभु-नाम के गीत, नाद व कवित सुनकर दुःख निवृत्त हो जाते हैं।
I have heard the songs and the music, and the poems of the poets; but only the Name of the Lord takes away my pain.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਨਾਨਕ ਸਾ ਧਨ ਨਾਹ ਪਿਆਰੀ ਅਭ ਭਗਤੀ ਪਿਰ ਆਗੈ ॥੧੩॥
नानक सा धन नाह पिआरी अभ भगती पिर आगै ॥१३॥
Naanak saa dhan naah piaaree abh bhagatee pir aagai ||13||
ਹੇ ਨਾਨਕ! ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਹੋ ਜਾਂਦੀ ਹੈ, ਉਹ ਆਪਣਾ ਦਿਲੀ ਪਿਆਰ ਪ੍ਰਭੂ ਦੇ ਅੱਗੇ (ਭੇਟ) ਪੇਸ਼ ਕਰਦੀ ਹੈ ॥੧੩॥
गुरु नानक का कथन है कि वही जीव रूपी नारी पति-प्रभु को प्यारी लगती है जो दिल से भक्ति करती है और सेवा में सदा तत्पर रहती है। १३॥
O Nanak, that soul-bride is pleasing to her Husband Lord, who performs loving devotional worship before her Beloved. ||13||
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੈ ॥
पोखि तुखारु पड़ै वणु त्रिणु रसु सोखै ॥
Pokhi tukhaaru pa(rr)ai va(nn)u tri(nn)u rasu sokhai ||
ਪੋਹ (ਦੇ ਮਹੀਨੇ) ਵਿਚ ਕੱਕਰ ਪੈਂਦਾ ਹੈ, ਉਹ ਵਣ ਨੂੰ ਘਾਹ ਨੂੰ (ਹਰੇਕ ਘਾਹ-ਬੂਟ ਦੇ) ਰਸ ਨੂੰ ਸੁਕਾ ਦੇਂਦਾ ਹੈ (ਪ੍ਰਭੂ ਦੀ ਯਾਦ ਭੁਲਾਇਆਂ ਜਿਸ ਮਨੁੱਖ ਦੇ ਅੰਦਰ ਕੋਰਾਪਨ ਜ਼ੋਰ ਪਾਂਦਾ ਹੈ, ਉਹ ਉਸ ਦੇ ਜੀਵਨ ਵਿਚੋਂ ਪ੍ਰੇਮ-ਰਸ ਸੁਕਾ ਦੇਂਦਾ ਹੈ) ।
पौष के महीने में इतना पाला पड़ता है किं वन-तृण वनस्पति सब सूख जाते हैं।
In Poh, the snow falls, and the sap of the trees and the fields dries up.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਆਵਤ ਕੀ ਨਾਹੀ ਮਨਿ ਤਨਿ ਵਸਹਿ ਮੁਖੇ ॥
आवत की नाही मनि तनि वसहि मुखे ॥
Aavat kee naahee mani tani vasahi mukhe ||
ਹੇ ਪ੍ਰਭੂ! ਤੂੰ ਆ ਕੇ ਮੇਰੇ ਮਨ ਵਿਚ ਮੇਰੇ ਤਨ ਵਿਚ ਮੇਰੇ ਮੂੰਹ ਵਿਚ ਕਿਉਂ ਨਹੀਂ ਵੱਸਦਾ? (ਤਾ ਕਿ ਮੇਰਾ ਜੀਵਨ ਰੁੱਖਾ ਨ ਹੋ ਜਾਏ) ।
हे ईश्वर ! मन, तन, मुख में तू ही बसा हुआ है, हमारे पास क्यों नहीं आता।
Why have You not come? I keep You in my mind, body and mouth.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਮਨਿ ਤਨਿ ਰਵਿ ਰਹਿਆ ਜਗਜੀਵਨੁ ਗੁਰ ਸਬਦੀ ਰੰਗੁ ਮਾਣੀ ॥
मनि तनि रवि रहिआ जगजीवनु गुर सबदी रंगु माणी ॥
Mani tani ravi rahiaa jagajeevanu gur sabadee ranggu maa(nn)ee ||
ਜਿਸ ਜੀਵ ਦੇ ਮਨ ਵਿਚ ਤਨ ਵਿਚ ਸਾਰੇ ਜਗਤ ਦਾ ਆਸਰਾ ਪ੍ਰਭੂ ਆ ਵੱਸਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣਦਾ ਹੈ ।
मन-तन हर जगह ईश्वर ही व्याप्त है और शब्द-गुरु से ही आनंद प्राप्त होता है।
He is permeating and pervading my mind and body; He is the Life of the World. Through the Word of the Guru's Shabad, I enjoy His Love.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ ॥
अंडज जेरज सेतज उतभुज घटि घटि जोति समाणी ॥
Anddaj jeraj setaj utabhuj ghati ghati joti samaa(nn)ee ||
ਉਸ ਨੂੰ ਚੌਹਾਂ ਖਾਣੀਆਂ ਦੇ ਜੀਵਾਂ ਵਿਚ ਹਰੇਕ ਘਟ ਵਿਚ ਪ੍ਰਭੂ ਦੀ ਹੀ ਜੋਤਿ ਸਮਾਈ ਦਿੱਸਦੀ ਹੈ ।
अण्डज, जेरज, स्वेदज, उदभिज्ज, संसार के कण-कण में प्रभु-ज्योति ही समा रही है।
His Light fills all those born of eggs, born from the womb, born of sweat and born of the earth, each and every heart.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਦਰਸਨੁ ਦੇਹੁ ਦਇਆਪਤਿ ਦਾਤੇ ਗਤਿ ਪਾਵਉ ਮਤਿ ਦੇਹੋ ॥
दरसनु देहु दइआपति दाते गति पावउ मति देहो ॥
Darasanu dehu daiaapati daate gati paavau mati deho ||
ਹੇ ਦਿਆਲ ਦਾਤਾਰ! ਮੈਨੂੰ ਆਪਣਾ ਦਰਸਨ ਦੇਹ, ਮੈਨੂੰ (ਚੰਗੀ) ਅਕਲ ਦੇਹ, (ਜਿਸ ਕਰਕੇ) ਮੈਂ ਉੱਚੀ ਆਤਮਕ ਅਵਸਥਾ ਹਾਸਲ ਕਰ ਸਕਾਂ (ਤੇ ਤੈਨੂੰ ਹਰ ਥਾਂ ਵੇਖ ਸਕਾਂ) ।
हे दयालु दाता ! दर्शन दो, सद्बुद्धि प्रदान करो, ताकि गति प्राप्त हो जाए।
Grant me the Blessed Vision of Your Darshan, O Lord of Mercy and Compassion. O Great Giver, grant me understanding, that I might find salvation.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਨਾਨਕ ਰੰਗਿ ਰਵੈ ਰਸਿ ਰਸੀਆ ਹਰਿ ਸਿਉ ਪ੍ਰੀਤਿ ਸਨੇਹੋ ॥੧੪॥
नानक रंगि रवै रसि रसीआ हरि सिउ प्रीति सनेहो ॥१४॥
Naanak ranggi ravai rasi raseeaa hari siu preeti saneho ||14||
ਹੇ ਨਾਨਕ! ਜਿਸ ਮਨੁੱਖ ਦੀ ਪ੍ਰੀਤ ਜਿਸ ਦਾ ਪਿਆਰ ਪਰਮਾਤਮਾ ਨਾਲ ਬਣ ਜਾਂਦਾ ਹੈ, ਉਹ ਪ੍ਰੇਮੀ ਪ੍ਰਭੂ ਦੇ ਪਿਆਰ ਵਿਚ (ਜੁੜ ਕੇ) ਉਸ ਦੇ ਗੁਣ ਆਨੰਦ ਨਾਲ ਯਾਦ ਕਰਦਾ ਹੈ ॥੧੪॥
गुरु नानक का कथन है कि जिसका प्रभु से प्रेम बन जाता है, वह सब रस आनंद पाता है॥ १४॥
O Nanak, the Lord enjoys, savors and ravishes the bride who is in love with Him. ||14||
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ ॥
माघि पुनीत भई तीरथु अंतरि जानिआ ॥
Maaghi puneet bhaee teerathu anttari jaaniaa ||
ਮਾਘ (ਮਹੀਨੇ) ਵਿਚ (ਲੋਕ ਪ੍ਰਯਾਗ ਆਦਿਕ ਉਤੇ ਇਸ਼ਨਾਨ ਕਰਨ ਵਿਚ ਪਵਿਤ੍ਰਤਾ ਮੰਨਦੇ ਹਨ ਪਰ) ਜਿਸ ਜੀਵ ਨੇ ਆਪਣੇ ਹਿਰਦੇ ਵਿਚ ਹੀ ਤੀਰਥ ਪਛਾਣ ਲਿਆ ਹੈ ਉਸ ਦੀ ਜਿੰਦ ਪਵਿਤ੍ਰ ਹੋ ਜਾਂਦੀ ਹੈ ।
अंतर्मन में ज्ञान का तीर्थ स्नान माना तो माघ का महीना जीव के लिए पावन बन गया।
In Maagh, I become pure; I know that the sacred shrine of pilgrimage is within me.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ ॥
साजन सहजि मिले गुण गहि अंकि समानिआ ॥
Saajan sahaji mile gu(nn) gahi ankki samaaniaa ||
ਜੋ ਜੀਵ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿਚ ਵਸਾ ਕੇ ਉਸ ਦੇ ਚਰਨਾਂ ਵਿਚ ਲੀਨ ਹੁੰਦਾ ਹੈ, ਉਹ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ ਜਿਥੇ ਉਸ ਨੂੰ ਸੱਜਣ-ਪ੍ਰਭੂ ਮਿਲ ਪੈਂਦਾ ਹੈ ।
मन प्रभु के स्तुतिगान में लीन हुआ तो वह सज्जन सहज स्वाभाविक मिल गया।
I have met my Friend with intuitive ease; I grasp His Glorious Virtues, and merge in His Being.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ ॥
प्रीतम गुण अंके सुणि प्रभ बंके तुधु भावा सरि नावा ॥
Preetam gu(nn) ankke su(nn)i prbh bankke tudhu bhaavaa sari naavaa ||
ਹੇ ਸੋਹਣੇ ਪ੍ਰੀਤਮ ਪ੍ਰਭੂ! ਜੇ ਤੇਰੇ ਗੁਣ ਮੈਂ ਆਪਣੇ ਹਿਰਦੇ ਵਿਚ ਵਸਾ ਕੇ ਤੇਰੀ ਸਿਫ਼ਤ-ਸਾਲਾਹ ਸੁਣ ਕੇ ਤੈਨੂੰ ਚੰਗਾ ਲੱਗਣ ਲੱਗ ਪਵਾਂ, ਤਾਂ ਮੈਂ ਤੀਰਥ ਉਤੇ ਇਸ਼ਨਾਨ ਕਰ ਲਿਆ (ਸਮਝਦਾ ਹਾਂ) ।
प्रियतम के गुण धारण करके उसे भली लगूंगी। हे प्रभु ! तुझे स्वीकार हो तो मन रूपी सरोवर में स्नान करूँ।
O my Beloved, Beauteous Lord God, please listen: I sing Your Glories, and merge in Your Being. If it is pleasing to Your Will, I bathe in the sacred pool within.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ ॥
गंग जमुन तह बेणी संगम सात समुंद समावा ॥
Gangg jamun tah be(nn)ee sanggam saat samundd samaavaa ||
ਤੇਰੇ ਚਰਨਾਂ ਵਿਚ ਲੀਨਤਾ ਵਾਲੀ ਅਵਸਥਾ ਹੀ ਗੰਗਾ ਜਮਨਾ ਸਰਸ੍ਵਤੀ ਤਿੰਨਾਂ ਨਦੀਆਂ ਦਾ ਮਿਲਾਪ-ਥਾਂ ਹੈ ਤ੍ਰਿਬੇਣੀ ਹੈ, ਉਥੇ ਹੀ ਮੈਂ ਸੱਤੇ ਸਮੁੰਦਰ ਸਮਾਏ ਮੰਨਦਾ ਹਾਂ ।
इसी से गंगा, यमुना त्रिवेणी संगम तथा सात समुद्र की पवित्रता मुझे प्राप्त होगी।
The Ganges, Jamunaa, the sacred meeting place of the three rivers, the seven seas,
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ ॥
पुंन दान पूजा परमेसुर जुगि जुगि एको जाता ॥
Punn daan poojaa paramesur jugi jugi eko jaataa ||
ਜਿਸ ਮਨੁੱਖ ਨੇ ਹਰੇਕ ਜੁਗ ਵਿਚ ਵਿਆਪਕ ਪਰਮੇਸਰ ਨਾਲ ਸਾਂਝ ਪਾ ਲਈ ਉਸ ਨੇ (ਤੀਰਥ-ਇਸ਼ਨਾਨ ਆਦਿਕ) ਸਾਰੇ ਪੁੰਨ ਕਰਮ ਦਾਨ ਤੇ ਪੂਜਾ ਕਰਮ ਕਰ ਲਏ ।
दान-पुण्य एवं पूजा-अर्चना युग-युगांतर एक परमेश्वर का ही अस्तित्व माना है।
Charity, donations, adoration and worship all rest in the Transcendent Lord God; throughout the ages, I realize the One.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ ॥੧੫॥
नानक माघि महा रसु हरि जपि अठसठि तीरथ नाता ॥१५॥
Naanak maaghi mahaa rasu hari japi athasathi teerath naataa ||15||
ਹੇ ਨਾਨਕ! ਮਾਘ ਮਹੀਨੇ ਵਿਚ (ਤੀਰਥ-ਇਸ਼ਨਾਨ ਆਦਿਕ ਦੇ ਥਾਂ) ਜਿਸ ਨੇ ਪ੍ਰਭੂ ਦਾ ਨਾਮ ਸਿਮਰ ਕੇ ਪ੍ਰਭੂ-ਨਾਮ ਦਾ ਮਹਾ ਰਸ ਪੀ ਲਿਆ, ਉਸ ਨੇ ਅਠਾਹਠ ਹੀ ਤੀਰਥਾਂ ਦਾ ਇਸ਼ਨਾਨ ਕਰ ਲਿਆ ॥੧੫॥
गुरु नानक का कथन है कि माघ के महीने प्रभु का जाप महा आनंददायक है, यही अड़सठ तीर्थ में स्नान समान है॥१५॥
O Nanak, in Maagh, the most sublime essence is meditation on the Lord; this is the cleansing bath of the sixty-eight sacred shrines of pilgrimage. ||15||
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਫਲਗੁਨਿ ਮਨਿ ਰਹਸੀ ਪ੍ਰੇਮੁ ਸੁਭਾਇਆ ॥
फलगुनि मनि रहसी प्रेमु सुभाइआ ॥
Phalaguni mani rahasee premu subhaaiaa ||
(ਸਿਆਲੀ ਰੁੱਤ ਦੀ ਕਰੜੀ ਸਰਦੀ ਪਿਛੋਂ ਬਹਾਰ ਫਿਰਨ ਤੇ) ਫੱਗਣ ਦੇ ਮਹੀਨੇ ਵਿਚ (ਲੋਕ ਹੋਲੀਆਂ ਦੇ ਰੰਗ-ਤਮਾਸ਼ਿਆਂ ਦੀ ਰਾਹੀਂ ਖ਼ੁਸ਼ੀਆਂ ਮਨਾਂਦੇ ਹਨ, ਪਰ ਜਿਸ ਜੀਵ-ਇਸਤ੍ਰੀ ਨੂੰ ਆਪਣੇ ਮਨ ਵਿਚ) ਪ੍ਰਭੂ ਦਾ ਪਿਆਰ ਮਿੱਠਾ ਲੱਗਾ, ਉਸ ਦੇ ਮਨ ਵਿਚ ਅਸਲ ਆਨੰਦ ਪੈਦਾ ਹੋਇਆ ਹੈ;
फाल्गुन के महीने में प्रभु से प्रेम लगा, तो मन आनंदित हो गया।
In Phalgun, her mind is enraptured, pleased by the Love of her Beloved.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਅਨਦਿਨੁ ਰਹਸੁ ਭਇਆ ਆਪੁ ਗਵਾਇਆ ॥
अनदिनु रहसु भइआ आपु गवाइआ ॥
Anadinu rahasu bhaiaa aapu gavaaiaa ||
ਜਿਸ ਨੇ ਆਪਾ-ਭਾਵ ਗਵਾਇਆ ਹੈ, ਉਸ ਦੇ ਅੰਦਰ ਹਰ ਵੇਲੇ ਹੀ ਖਿੜਾਉ ਬਣਿਆ ਰਹਿੰਦਾ ਹੈ ।
अहम् भाव को छोड़ने से नित्य खुशियाँ मिल रही हैं।
Night and day, she is enraptured, and her selfishness is gone.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਮਨ ਮੋਹੁ ਚੁਕਾਇਆ ਜਾ ਤਿਸੁ ਭਾਇਆ ਕਰਿ ਕਿਰਪਾ ਘਰਿ ਆਓ ॥
मन मोहु चुकाइआ जा तिसु भाइआ करि किरपा घरि आओ ॥
Man mohu chukaaiaa jaa tisu bhaaiaa kari kirapaa ghari aao ||
(ਪਰ ਆਪਾ-ਭਾਵ ਗਵਾਣਾ ਕੋਈ ਸੌਖੀ ਖੇਡ ਨਹੀਂ ਹੈ) ਜਦੋਂ ਪ੍ਰਭੂ ਆਪ ਹੀ ਮਿਹਰ ਕਰਦਾ ਹੈ, ਤਾਂ ਜੀਵ ਆਪਣੇ ਮਨ ਵਿਚੋਂ ਮਾਇਆ ਦਾ ਮੋਹ ਮੁਕਾਂਦਾ ਹੈ, ਪ੍ਰਭੂ ਭੀ ਮਿਹਰ ਕਰ ਕੇ ਉਸ ਦੇ ਹਿਰਦੇ-ਘਰ ਵਿਚ ਆ ਪ੍ਰਵੇਸ਼ ਕਰਦਾ ਹੈ ।
जब प्रभु की रज़ा हुई तो मन में से मोह मिट गया, वह कृपा करके हृदय घर में आ गया।
Emotional attachment is eradicated from her mind, when it pleases Him; in His Mercy, He comes to my home.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਬਹੁਤੇ ਵੇਸ ਕਰੀ ਪਿਰ ਬਾਝਹੁ ਮਹਲੀ ਲਹਾ ਨ ਥਾਓ ॥
बहुते वेस करी पिर बाझहु महली लहा न थाओ ॥
Bahute ves karee pir baajhahu mahalee lahaa na thaao ||
ਪ੍ਰਭੂ-ਮਿਲਾਪ ਤੋਂ ਬਿਨਾ ਹੀ ਮੈਂ ਬਥੇਰੇ (ਧਾਰਮਿਕ) ਸਿੰਗਾਰ (ਬਾਹਰੋਂ ਦਿੱਸਦੇ ਧਾਰਮਿਕ ਕੰਮ) ਕੀਤੇ, ਪਰ ਉਸ ਦੇ ਚਰਨਾਂ ਵਿਚ ਮੈਨੂੰ ਟਿਕਾਣਾ ਨਾਹ ਹੀ ਮਿਲਿਆ ।
प्रभु के बिना अनेक श्रृंगार किए, परन्तु उसके चरणों में स्थान नहीं मिल सका।
I dress in various clothes, but without my Beloved, I shall not find a place in the Mansion of His Presence.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਹਾਰ ਡੋਰ ਰਸ ਪਾਟ ਪਟੰਬਰ ਪਿਰਿ ਲੋੜੀ ਸੀਗਾਰੀ ॥
हार डोर रस पाट पट्मबर पिरि लोड़ी सीगारी ॥
Haar dor ras paat patambbar piri lo(rr)ee seegaaree ||
ਹਾਂ, ਜਿਸ ਨੂੰ ਪਤੀ-ਪ੍ਰਭੂ ਨੇ ਪਸੰਦ ਕਰ ਲਿਆ, ਉਹ ਸਾਰੇ ਹਾਰ-ਸਿੰਗਾਰਾਂ ਰੇਸ਼ਮੀ ਕੱਪੜਿਆਂ ਨਾਲ ਸਿੰਗਾਰੀ ਗਈ ।
जब प्रभु की इच्छा हुई तो हार, डोर, रस, पाट-पटंबर सब श्रृंगार हो गए।
I have adorned myself with garlands of flowers, pearl necklaces, scented oils and silk robes.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਨਾਨਕ ਮੇਲਿ ਲਈ ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ ॥੧੬॥
नानक मेलि लई गुरि अपणै घरि वरु पाइआ नारी ॥१६॥
Naanak meli laee guri apa(nn)ai ghari varu paaiaa naaree ||16||
ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਆਪਣੇ ਗੁਰੂ ਦੀ ਰਾਹੀਂ (ਆਪਣੇ ਨਾਲ) ਮਿਲਾ ਲਿਆ, ਉਸ ਨੂੰ ਹਿਰਦੇ-ਘਰ ਵਿਚ ਹੀ ਖਸਮ-ਪ੍ਰਭੂ ਮਿਲ ਪਿਆ ॥੧੬॥
गुरु नानक का कथन है कि गुरु से मिलाप हुआ तो पति-प्रभु को हृदय में पा लिया॥१६॥
O Nanak, the Guru has united me with Him. The soul-bride has found her Husband Lord, within the home of her own heart. ||16||
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥
बे दस माह रुती थिती वार भले ॥
Be das maah rutee thitee vaar bhale ||
ਜਿਸ ਜੀਵ-ਇਸਤ੍ਰੀ ਦੇ ਅਡੋਲ ਹੋਏ ਹਿਰਦੇ ਵਿਚ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆ ਟਿਕਦਾ ਹੈ, ਉਸ ਨੂੰ ਬਾਰਾਂ ਹੀ ਮਹੀਨੇ, ਸਾਰੀਆਂ ਰੁੱਤਾਂ, ਸਾਰੀਆਂ ਥਿੱਤਾਂ, ਸਾਰੇ ਦਿਨ ਸੁਲੱਖਣੇ ਜਾਪਦੇ ਹਨ ।
बारह महीने, ऋतुएँ, तिथि एवं वार भले हैं।
The twelve months, the seasons, the weeks, the days are sublime,
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ ॥
घड़ी मूरत पल साचे आए सहजि मिले ॥
Gha(rr)ee moorat pal saache aae sahaji mile ||
ਸਾਰੀਆਂ ਘੜੀਆਂ, ਸਾਰੇ ਮੁਹੂਰਤ ਤੇ ਪਲ ਸੁਲੱਖਣੇ ਜਾਪਦੇ ਹਨ (ਉਸ ਨੂੰ ਕਿਸੇ ਸੰਗ੍ਰਾਂਦ ਮੱਸਿਆ ਆਦਿਕ ਦੀ ਹੀ ਪਵਿਤ੍ਰਤਾ ਦਾ ਭਰਮ-ਭੁਲੇਖਾ ਨਹੀਂ ਰਹਿੰਦਾ) । (ਉਹ ਜੀਵ-ਇਸਤ੍ਰੀ ਕਿਸੇ ਕੰਮ ਨੂੰ ਸ਼ੁਰੂ ਕਰਨ ਵਾਸਤੇ ਕੋਈ ਖ਼ਾਸ ਮੁਹੂਰਤ ਨਹੀਂ ਭਾਲਦੀ, ਉਸ ਨੂੰ ਇਹ ਯਕੀਨ ਹੁੰਦਾ ਹੈ ਕਿ) ਜਦੋਂ ਪਿਆਰਾ ਪ੍ਰਭੂ ਮਿਲ ਪਏ,
घड़ी, मुहूर्त, पल भी प्रशंसनीय है और सच्चा प्रभु सहज-स्वभाव ही मिल जाता है।
and so are the hours, the minutes and the seconds, when the True Lord comes and meets her with natural ease.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਧਿ ਜਾਣੈ ॥
प्रभ मिले पिआरे कारज सारे करता सभ बिधि जाणै ॥
Prbh mile piaare kaaraj saare karataa sabh bidhi jaa(nn)ai ||
(ਭਾਵ, ਪਰਮਾਤਮਾ ਦਾ ਆਸਰਾ ਲਿਆਂ) ਸਭ ਕੰਮ ਰਾਸ ਆ ਜਾਂਦੇ ਹਨ, ਕਰਤਾਰ ਹੀ (ਜੀਵ ਨੂੰ ਸਫਲਤਾ ਦੇਣ ਦੀਆਂ) ਸਾਰੀਆਂ ਬਿਧੀਆਂ ਜਾਣਦਾ ਹੈ ।
प्यारे प्रभु को मिलकर सभी कार्य संवर जाते हैं और कर्ता-प्रभु सब विधियाँ जानता है।
God, my Beloved, has met me, and my affairs are all resolved. The Creator Lord knows all ways and means.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਜਿਨਿ ਸੀਗਾਰੀ ਤਿਸਹਿ ਪਿਆਰੀ ਮੇਲੁ ਭਇਆ ਰੰਗੁ ਮਾਣੈ ॥
जिनि सीगारी तिसहि पिआरी मेलु भइआ रंगु माणै ॥
Jini seegaaree tisahi piaaree melu bhaiaa ranggu maa(nn)ai ||
(ਪਰ ਇਹ ਸਿਦਕ-ਸਰਧਾ ਦਾ ਆਤਮਕ ਸੋਹਜ ਪਰਮਾਤਮਾ ਆਪ ਹੀ ਦੇਂਦਾ ਹੈ) ਪ੍ਰਭੂ ਨੇ ਆਪ ਹੀ ਜੀਵ-ਇਸਤ੍ਰੀ ਦੇ ਆਤਮਾ ਨੂੰ ਸੰਵਾਰਨਾ ਹੈ, ਤੇ ਆਪ ਹੀ ਉਸ ਨੂੰ ਪਿਆਰਨਾ ਹੈ । (ਉਸ ਦੀ ਮਿਹਰ ਨਾਲ ਹੀ) ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮੇਲ ਹੁੰਦਾ ਹੈ, ਤੇ ਉਹ ਆਤਮਕ ਆਨੰਦ ਮਾਣਦੀ ਹੈ ।
जिसे प्रभु शुभ गुणों से श्रृंगार देता है वही प्यारी है और प्रभु मिलन में आनंद प्राप्त करती है।
I am loved by the One who has embellished and exalted me; I have met Him, and I savor His Love.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109
ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ ਗੁਰਮੁਖਿ ਮਸਤਕਿ ਭਾਗੋ ॥
घरि सेज सुहावी जा पिरि रावी गुरमुखि मसतकि भागो ॥
Ghari sej suhaavee jaa piri raavee guramukhi masataki bhaago ||
ਗੁਰੂ ਦੀ ਰਾਹੀਂ ਜਿਸ ਜੀਵ-ਇਸਤ੍ਰੀ ਦੇ ਮੱਥੇ ਦਾ ਲੇਖ ਉੱਘੜਿਆ, (ਉਸ ਅਨੁਸਾਰ) ਜਦੋਂ ਪ੍ਰਭੂ-ਪਤੀ ਨੇ ਉਸ ਨੂੰ ਆਪਣੇ ਚਰਨਾਂ ਨਾਲ ਜੋੜਿਆ, ਉਸ ਦੀ ਹਿਰਦਾ-ਸੇਜ ਸੁੰਦਰ ਹੋ ਗਈ ਹੈ ।
यदि प्रभु रमण करे तो हृदय-घर रूपी सेज सुन्दर हो जाती है, जिस गुरुमुख के मस्तक पर उत्तम भाग्य होता है।
The bed of my heart becomes beautiful, when my Husband Lord ravishes me. As Gurmukh, the destiny on my forehead has been awakened and activated.
Guru Nanak Dev ji / Raag Tukhari / Barah Maah (M: 1) / Guru Granth Sahib ji - Ang 1109