Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਸਦ ਹੀ ਨੇੜੈ ਦੂਰਿ ਨ ਜਾਣਹੁ ॥
सद ही नेड़ै दूरि न जाणहु ॥
Sad hee ne(rr)ai doori na jaa(nn)ahu ||
ਪਰਮਾਤਮਾ ਸਦਾ ਹੀ (ਸਾਡੇ) ਨੇੜੇ ਰਹਿੰਦਾ ਹੈ, ਉਸ ਨੂੰ (ਕਦੇ ਭੀ ਆਪਣੇ ਤੋਂ) ਦੂਰ ਨਾਹ ਸਮਝੋ ।
ईश्वर सदैव ही हमारे निकट है, उसे कहीं दूर मत समझो।
He is always near at hand; He is never far away.
Guru Amardas ji / Raag Maru / Solhe / Guru Granth Sahib ji - Ang 1069
ਗੁਰ ਕੈ ਸਬਦਿ ਨਜੀਕਿ ਪਛਾਣਹੁ ॥
गुर कै सबदि नजीकि पछाणहु ॥
Gur kai sabadi najeeki pachhaa(nn)ahu ||
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖੋ ।
गुरु के शब्द द्वारा उसे नजदीक ही पहचान लो।
Through the Word of the Guru's Shabad, realize that He is very near.
Guru Amardas ji / Raag Maru / Solhe / Guru Granth Sahib ji - Ang 1069
ਬਿਗਸੈ ਕਮਲੁ ਕਿਰਣਿ ਪਰਗਾਸੈ ਪਰਗਟੁ ਕਰਿ ਦੇਖਾਇਆ ॥੧੫॥
बिगसै कमलु किरणि परगासै परगटु करि देखाइआ ॥१५॥
Bigasai kamalu kira(nn)i paragaasai paragatu kari dekhaaiaa ||15||
(ਜਿਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਨਾਲ ਵੱਸਦਾ ਵੇਖਦਾ ਹੈ ਉਸ ਦਾ ਹਿਰਦਾ) ਕੌਲ-ਫੁੱਲ ਖਿੜਿਆ ਰਹਿੰਦਾ ਹੈ, (ਉਸ ਦੇ ਅੰਦਰ ਰੱਬੀ ਜੋਤਿ ਦੀ) ਕਿਰਨ (ਆਤਮਕ ਜੀਵਨ ਦਾ) ਚਾਨਣ ਕਰ ਦੇਂਦੀ ਹੈ । (ਗੁਰੂ ਉਸ ਮਨੁੱਖ ਨੂੰ ਪਰਮਾਤਮਾ) ਪਰਤੱਖ ਕਰ ਕੇ ਵਿਖਾ ਦੇਂਦਾ ਹੈ ॥੧੫॥
जब हृदय-कमल खिल गया तो गुरु ने ज्ञान की किरणों का आलोककरके प्रगट रूप में प्रभु के दर्शन करवा दिए॥ १५॥
Your heart-lotus shall blossom forth, and the ray of God's Divine Light shall illuminate your heart; He shall be revealed to You. ||15||
Guru Amardas ji / Raag Maru / Solhe / Guru Granth Sahib ji - Ang 1069
ਆਪੇ ਕਰਤਾ ਸਚਾ ਸੋਈ ॥
आपे करता सचा सोई ॥
Aape karataa sachaa soee ||
ਹੇ ਨਾਨਕ! ਉਹ ਕਰਤਾਰ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ,
वह सत्यस्वरूप परमेश्वर स्वयं कर्ता है,"
The True Lord is Himself the Creator.
Guru Amardas ji / Raag Maru / Solhe / Guru Granth Sahib ji - Ang 1069
ਆਪੇ ਮਾਰਿ ਜੀਵਾਲੇ ਅਵਰੁ ਨ ਕੋਈ ॥
आपे मारि जीवाले अवरु न कोई ॥
Aape maari jeevaale avaru na koee ||
ਉਹ ਆਪ ਹੀ ਮਾਰ ਕੇ ਜਿਵਾਲਦਾ ਹੈ (ਭਾਵ, ਮਾਰਦਾ ਭੀ ਆਪ ਹੀ ਹੈ, ਪੈਦਾ ਭੀ ਕਰਦਾ ਆਪ ਹੀ ਹੈ) ।
वह स्वयं ही मारने एवं जीवित करने वाला है और उसके बिना अन्य कोई नहीं ।
He Himself kills, and gives life; there is no other at all.
Guru Amardas ji / Raag Maru / Solhe / Guru Granth Sahib ji - Ang 1069
ਨਾਨਕ ਨਾਮੁ ਮਿਲੈ ਵਡਿਆਈ ਆਪੁ ਗਵਾਇ ਸੁਖੁ ਪਾਇਆ ॥੧੬॥੨॥੨੪॥
नानक नामु मिलै वडिआई आपु गवाइ सुखु पाइआ ॥१६॥२॥२४॥
Naanak naamu milai vadiaaee aapu gavaai sukhu paaiaa ||16||2||24||
ਉਸ ਤੋਂ ਬਿਨਾ ਕੋਈ ਹੋਰ ਇਸ ਸਮਰਥਾ ਵਾਲਾ ਨਹੀਂ ਹੈ । ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਉਸ ਨੂੰ (ਲੋਕ ਪਰਲੋਕ ਦੀ) ਸੋਭਾ ਮਿਲ ਜਾਂਦੀ ਹੈ । ਉਹ ਮਨੁੱਖ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਕੇ ਆਤਮਕ ਆਨੰਦ ਮਾਣਦਾ ਰਹਿੰਦਾ ਹੈ ॥੧੬॥੨॥੨੪॥
हे नानक ! परमात्मा के नाम-स्मरण से ही संसार में कीर्ति मिलती है और अहंत्व को मिटाकर ही सच्चा सुख पाया जा सकता है॥ १६॥ २॥ २४॥
O Nanak, through the Naam, the Name of the Lord, glorious greatness is obtained. Eradicating self-conceit, peace is found. ||16||2||24||
Guru Amardas ji / Raag Maru / Solhe / Guru Granth Sahib ji - Ang 1069
ਮਾਰੂ ਸੋਲਹੇ ਮਹਲਾ ੪
मारू सोलहे महला ४
Maaroo solahe mahalaa 4
ਰਾਗ ਮਾਰੂ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ) ।
मारू सोलहे महला ४
Maaroo, Solahas, Fourth Mehl:
Guru Ramdas ji / Raag Maru / Solhe / Guru Granth Sahib ji - Ang 1069
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik-oamkkaari satigur prsaadi ||
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
ੴ सतिगुर प्रसादि॥
One Universal Creator God. By The Grace Of The True Guru:
Guru Ramdas ji / Raag Maru / Solhe / Guru Granth Sahib ji - Ang 1069
ਸਚਾ ਆਪਿ ਸਵਾਰਣਹਾਰਾ ॥
सचा आपि सवारणहारा ॥
Sachaa aapi savaara(nn)ahaaraa ||
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆ ਵੱਸਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ।
सत्यस्वरूप परमेश्वर स्वयं ही भक्तों को सँवारने वाला है,"
The Lord Himself is the One who exalts and embellishes.
Guru Ramdas ji / Raag Maru / Solhe / Guru Granth Sahib ji - Ang 1069
ਅਵਰ ਨ ਸੂਝਸਿ ਬੀਜੀ ਕਾਰਾ ॥
अवर न सूझसि बीजी कारा ॥
Avar na soojhasi beejee kaaraa ||
ਉਸ ਨੂੰ (ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਕੋਈ ਦੂਜੀ ਕਾਰ ਨਹੀਂ ਸੁੱਝਦੀ ।
उसके सिमरन एवं भक्ति के अलावा अन्य कोई उससे विमुख करने वाला कार्य उन्हें सूझता ही नहीं।
Do not consider any other work.
Guru Ramdas ji / Raag Maru / Solhe / Guru Granth Sahib ji - Ang 1069
ਗੁਰਮੁਖਿ ਸਚੁ ਵਸੈ ਘਟ ਅੰਤਰਿ ਸਹਜੇ ਸਚਿ ਸਮਾਈ ਹੇ ॥੧॥
गुरमुखि सचु वसै घट अंतरि सहजे सचि समाई हे ॥१॥
Guramukhi sachu vasai ghat anttari sahaje sachi samaaee he ||1||
ਪਰ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ ਉਸ ਦਾ ਜੀਵਨ ਸੋਹਣਾ ਬਣਾਣ ਦੀ ਸਮਰਥਾ ਰੱਖਦਾ ਹੈ ॥੧॥
गुरुमुख के अन्तर्मन में ही सत्य निवसित होता है और वह सहज-स्वभाव ही सत्य में विलीन रहता है।॥ १॥
The True Lord abides deep within the heart of the Gurmukh, who intuitively merges in the True Lord. ||1||
Guru Ramdas ji / Raag Maru / Solhe / Guru Granth Sahib ji - Ang 1069
ਸਭਨਾ ਸਚੁ ਵਸੈ ਮਨ ਮਾਹੀ ॥
सभना सचु वसै मन माही ॥
Sabhanaa sachu vasai man maahee ||
(ਉਂਞ ਤਾਂ) ਸਦਾ-ਥਿਰ ਪ੍ਰਭੂ ਸਭ ਜੀਵਾਂ ਦੇ ਮਨ ਵਿਚ ਵੱਸਦਾ ਹੈ,
सब के मन में सत्य ही अवस्थित है, किन्तु
The True Lord dwells within the minds of all.
Guru Ramdas ji / Raag Maru / Solhe / Guru Granth Sahib ji - Ang 1069
ਗੁਰ ਪਰਸਾਦੀ ਸਹਜਿ ਸਮਾਹੀ ॥
गुर परसादी सहजि समाही ॥
Gur parasaadee sahaji samaahee ||
ਪਰ ਗੁਰੂ ਦੀ ਕਿਰਪਾ ਦੀ ਰਾਹੀਂ ਹੀ (ਜੀਵ) ਆਤਮਕ ਅਡੋਲਤਾ ਵਿਚ (ਟਿਕ ਕੇ ਪ੍ਰਭੂ ਵਿਚ) ਲੀਨ ਹੁੰਦੇ ਹਨ ।
गुरु की कृपा से ही जीव सहजावस्था में लीन होता है।
By Guru's Grace, they are intuitively absorbed in Him.
Guru Ramdas ji / Raag Maru / Solhe / Guru Granth Sahib ji - Ang 1069
ਗੁਰੁ ਗੁਰੁ ਕਰਤ ਸਦਾ ਸੁਖੁ ਪਾਇਆ ਗੁਰ ਚਰਣੀ ਚਿਤੁ ਲਾਈ ਹੇ ॥੨॥
गुरु गुरु करत सदा सुखु पाइआ गुर चरणी चितु लाई हे ॥२॥
Guru guru karat sadaa sukhu paaiaa gur chara(nn)ee chitu laaee he ||2||
ਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ ਮਨੁੱਖ ਆਤਮਕ ਆਨੰਦ ਮਾਣਦਾ ਹੈ, ਗੁਰੂ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ ॥੨॥
गुरु का नाम जपते हुए सदा सुख ही पाया है, अतः गुरु के चरणों में ही चित्त लगाया है॥ २॥
Calling out, "Guru, Guru", I have found eternal peace; my consciousness is focused on the Guru's feet. ||2||
Guru Ramdas ji / Raag Maru / Solhe / Guru Granth Sahib ji - Ang 1069
ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ ॥
सतिगुरु है गिआनु सतिगुरु है पूजा ॥
Satiguru hai giaanu satiguru hai poojaa ||
ਗੁਰੂ ਆਤਮਕ ਜੀਵਨ ਦੀ ਸੂਝ (ਦੇਣ ਵਾਲਾ) ਹੈ, ਗੁਰੂ (ਪਰਮਾਤਮਾ ਦੀ) ਭਗਤੀ (ਸਿਖਾਣ ਵਾਲਾ) ਹੈ ।
मेरे लिए तो सतगुरु ही ज्ञान एवं पूजा है,"
The True Guru is spiritual wisdom; the True Guru is worship and adoration.
Guru Ramdas ji / Raag Maru / Solhe / Guru Granth Sahib ji - Ang 1069
ਸਤਿਗੁਰੁ ਸੇਵੀ ਅਵਰੁ ਨ ਦੂਜਾ ॥
सतिगुरु सेवी अवरु न दूजा ॥
Satiguru sevee avaru na doojaa ||
ਮੈਂ ਤਾਂ ਗੁਰੂ ਦੀ ਹੀ ਸਰਨ ਪੈਂਦਾ ਹਾਂ, ਕੋਈ ਹੋਰ ਦੂਜਾ (ਮੈਂ ਆਪਣੇ ਮਨ ਵਿਚ) ਨਹੀਂ (ਲਿਆਉਂਦਾ) ।
अतः मैं सतगुरु की ही उपासना करता हूँ और इसके अलावा किसी अन्य की सेवा नहीं करता।
I serve the True Guru, and no other.
Guru Ramdas ji / Raag Maru / Solhe / Guru Granth Sahib ji - Ang 1069
ਸਤਿਗੁਰ ਤੇ ਨਾਮੁ ਰਤਨ ਧਨੁ ਪਾਇਆ ਸਤਿਗੁਰ ਕੀ ਸੇਵਾ ਭਾਈ ਹੇ ॥੩॥
सतिगुर ते नामु रतन धनु पाइआ सतिगुर की सेवा भाई हे ॥३॥
Satigur te naamu ratan dhanu paaiaa satigur kee sevaa bhaaee he ||3||
ਮੈਂ ਗੁਰੂ ਪਾਸੋਂ ਸ੍ਰੇਸ਼ਟ ਨਾਮ-ਧਨ ਲੱਭਾ ਹੈ, ਮੈਨੂੰ ਗੁਰੂ ਦੀ (ਦੱਸੀ) ਸੇਵਾ ਹੀ ਪਿਆਰੀ ਲੱਗਦੀ ਹੈ ॥੩॥
सतगुरु से ही अमूल्य रत्न सरीखा प्रभु-नाम रूपी धन पाया है और हमें तो सतगुरु की सेवा ही भा गई है॥ ३॥
From the True Guru, I have obtained the wealth, the jewel of the Naam. Service to the True Guru is pleasing to me. ||3||
Guru Ramdas ji / Raag Maru / Solhe / Guru Granth Sahib ji - Ang 1069
ਬਿਨੁ ਸਤਿਗੁਰ ਜੋ ਦੂਜੈ ਲਾਗੇ ॥
बिनु सतिगुर जो दूजै लागे ॥
Binu satigur jo doojai laage ||
ਜਿਹੜੇ ਮਨੁੱਖ ਗੁਰੂ ਨੂੰ ਛੱਡ ਕੇ ਹੋਰ ਪਾਸੇ ਲੱਗਦੇ ਹਨ,
सतगुरु के बिना जो द्वैतभाव में संलग्न हो गए हैं,"
Without the True Guru, those who are attached to duality
Guru Ramdas ji / Raag Maru / Solhe / Guru Granth Sahib ji - Ang 1069
ਆਵਹਿ ਜਾਹਿ ਭ੍ਰਮਿ ਮਰਹਿ ਅਭਾਗੇ ॥
आवहि जाहि भ्रमि मरहि अभागे ॥
Aavahi jaahi bhrmi marahi abhaage ||
ਉਹ ਮੰਦ-ਭਾਗੀ ਮਨੁੱਖ ਭਟਕਣਾ ਵਿਚ ਪੈ ਕੇ ਆਤਮਕ ਮੌਤ ਸਹੇੜਦੇ ਹਨ, ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ।
ऐसे दुर्भाग्यशाली जीव आवागमन में फँसकर भ्रम में ही मरते रहते हैं।
Come and go, and wander in reincarnation; these unfortunate ones die.
Guru Ramdas ji / Raag Maru / Solhe / Guru Granth Sahib ji - Ang 1069
ਨਾਨਕ ਤਿਨ ਕੀ ਫਿਰਿ ਗਤਿ ਹੋਵੈ ਜਿ ਗੁਰਮੁਖਿ ਰਹਹਿ ਸਰਣਾਈ ਹੇ ॥੪॥
नानक तिन की फिरि गति होवै जि गुरमुखि रहहि सरणाई हे ॥४॥
Naanak tin kee phiri gati hovai ji guramukhi rahahi sara(nn)aaee he ||4||
ਹੇ ਨਾਨਕ! ਉਹਨਾਂ ਮਨੁੱਖਾਂ ਦੀ ਹੀ ਫਿਰ ਉੱਚੀ ਆਤਮਕ ਅਵਸਥਾ ਬਣਦੀ ਹੈ ਜਿਹੜੇ ਗੁਰੂ ਦੀ ਸਰਨ ਪੈਂਦੇ ਹਨ ॥੪॥
हे नानक ! उनकी भी फिर से मुक्ति हो जाती है, यदि गुरु की शरण में रहते हैं।॥ ४॥
O Nanak, even after they are emancipated, those who become Gurmukh remain in the Guru's Sanctuary. ||4||
Guru Ramdas ji / Raag Maru / Solhe / Guru Granth Sahib ji - Ang 1069
ਗੁਰਮੁਖਿ ਪ੍ਰੀਤਿ ਸਦਾ ਹੈ ਸਾਚੀ ॥
गुरमुखि प्रीति सदा है साची ॥
Guramukhi preeti sadaa hai saachee ||
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦੀ ਪ੍ਰਭੂ ਨਾਲ ਪ੍ਰੀਤ ਪੱਕੀ ਹੁੰਦੀ ਹੈ ।
गुरु के संग लगाई प्रीति सदा ही सच्ची है।
The love of the Gurmukh is forever true.
Guru Ramdas ji / Raag Maru / Solhe / Guru Granth Sahib ji - Ang 1069
ਸਤਿਗੁਰ ਤੇ ਮਾਗਉ ਨਾਮੁ ਅਜਾਚੀ ॥
सतिगुर ते मागउ नामु अजाची ॥
Satigur te maagau naamu ajaachee ||
(ਉਹ ਹਰ ਵੇਲੇ ਇਉਂ ਅਰਦਾਸ ਕਰਦਾ ਰਹਿੰਦਾ ਹੈ-) ਮੈਂ ਗੁਰੂ ਪਾਸੋਂ (ਤੇਰਾ) ਅਮੋਲਕ ਨਾਮ ਮੰਗਦਾ ਹਾਂ ।
मैं तो सतगुरु से अतुलनीय परमात्मा का नाम ही माँगता हूँ।
I beg for the invaluable Naam, the Name of the Lord, from the Guru.
Guru Ramdas ji / Raag Maru / Solhe / Guru Granth Sahib ji - Ang 1069
ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਰਖਿ ਲੇਵਹੁ ਗੁਰ ਸਰਣਾਈ ਹੇ ॥੫॥
होहु दइआलु क्रिपा करि हरि जीउ रखि लेवहु गुर सरणाई हे ॥५॥
Hohu daiaalu kripaa kari hari jeeu rakhi levahu gur sara(nn)aaee he ||5||
ਹੇ ਹਰੀ! ਦਇਆਵਾਨ ਹੋ, ਕਿਰਪਾ ਕਰ । ਮੈਨੂੰ ਸਦਾ ਗੁਰੂ ਦੀ ਸਰਨ ਵਿਚ ਰੱਖ ॥੫॥
हे प्रभु ! दयालु हो जाओ और कृपा करके गुरु की शरण में रख लो॥ ५॥
O Dear Lord, please be kind, and grant Your Grace; please keep me in the Guru's Sanctuary. ||5||
Guru Ramdas ji / Raag Maru / Solhe / Guru Granth Sahib ji - Ang 1069
ਅੰਮ੍ਰਿਤ ਰਸੁ ਸਤਿਗੁਰੂ ਚੁਆਇਆ ॥
अम्रित रसु सतिगुरू चुआइआ ॥
Ammmrit rasu satiguroo chuaaiaa ||
ਗੁਰੂ (ਜਿਸ ਮਨੁੱਖ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੈਦਾ ਕਰਦਾ ਹੈ,
सतगुरु ने मेरे मुख में अमृतमयी हरिनाम रस डाल दिया है और
The True Guru trickles the Ambrosial Nectar into my mouth.
Guru Ramdas ji / Raag Maru / Solhe / Guru Granth Sahib ji - Ang 1069
ਦਸਵੈ ਦੁਆਰਿ ਪ੍ਰਗਟੁ ਹੋਇ ਆਇਆ ॥
दसवै दुआरि प्रगटु होइ आइआ ॥
Dasavai duaari prgatu hoi aaiaa ||
(ਪਰਮਾਤਮਾ) ਉਸ ਦੇ ਸੋਚ-ਮੰਡਲ ਵਿਚ ਪਰਗਟ ਹੋ ਜਾਂਦਾ ਹੈ ।
प्रभु दशम द्वार में प्रगट हो गया है।
My Tenth Gate has been opened and revealed.
Guru Ramdas ji / Raag Maru / Solhe / Guru Granth Sahib ji - Ang 1069
ਤਹ ਅਨਹਦ ਸਬਦ ਵਜਹਿ ਧੁਨਿ ਬਾਣੀ ਸਹਜੇ ਸਹਜਿ ਸਮਾਈ ਹੇ ॥੬॥
तह अनहद सबद वजहि धुनि बाणी सहजे सहजि समाई हे ॥६॥
Tah anahad sabad vajahi dhuni baa(nn)ee sahaje sahaji samaaee he ||6||
ਉਸ ਅਵਸਥਾ ਵਿਚ ਉਸ ਮਨੁੱਖ ਦੇ ਅੰਦਰ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ (ਇਉਂ) ਆਤਮਕ ਆਨੰਦ ਪੈਦਾ ਹੁੰਦਾ ਹੈ (ਜਿਵੇਂ, ਮਾਨੋ, ਉਥੇ) ਪੰਜ ਕਿਸਮਾਂ ਦੇ ਸਾਜ਼ ਵੱਜ ਰਹੇ ਹਨ । ਉਹ ਮਨੁੱਖ ਹਰ ਵੇਲੇ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੬॥
वहाँ दशम द्वार में मधुर ध्वनि वाला अनाहत शब्द बजता है और मैं सहज ही सहजावस्था में लीन रहता हूँ॥ ६॥
The unstruck sound current of the Shabad vibrates and resounds there, with the melody of the Guru's Bani; one is easily, intuitively absorbed in the Lord. ||6||
Guru Ramdas ji / Raag Maru / Solhe / Guru Granth Sahib ji - Ang 1069
ਜਿਨ ਕਉ ਕਰਤੈ ਧੁਰਿ ਲਿਖਿ ਪਾਈ ॥
जिन कउ करतै धुरि लिखि पाई ॥
Jin kau karatai dhuri likhi paaee ||
ਪਰ, (ਆਤਮਕ ਆਨੰਦ ਦੀ ਇਹ ਦਾਤ ਉਹਨਾਂ ਨੂੰ ਮਿਲਦੀ ਹੈ) ਜਿਨ੍ਹਾਂ ਦੇ ਭਾਗਾਂ ਵਿਚ ਕਰਤਾਰ ਨੇ ਧੁਰ ਦਰਗਾਹੋਂ ਲਿਖ ਕੇ ਰੱਖ ਦਿੱਤੀ ਹੈ ।
विधाता ने प्रारम्भ से ही जिनके भाग्य में लिख दिया है,"
Those who are so pre-ordained by the Creator,
Guru Ramdas ji / Raag Maru / Solhe / Guru Granth Sahib ji - Ang 1069
ਅਨਦਿਨੁ ਗੁਰੁ ਗੁਰੁ ਕਰਤ ਵਿਹਾਈ ॥
अनदिनु गुरु गुरु करत विहाई ॥
Anadinu guru guru karat vihaaee ||
ਉਹਨਾਂ ਦੀ ਉਮਰ ਸਦਾ ਗੁਰੂ ਨੂੰ ਯਾਦ ਕਰਦਿਆਂ ਬੀਤਦੀ ਹੈ ।
उनकी आयु प्रतिदिन ‘गुरु-गुरु' जपते हुए ही व्यतीत होती है।
Pass their nights and days calling on the Guru.
Guru Ramdas ji / Raag Maru / Solhe / Guru Granth Sahib ji - Ang 1069
ਬਿਨੁ ਸਤਿਗੁਰ ਕੋ ਸੀਝੈ ਨਾਹੀ ਗੁਰ ਚਰਣੀ ਚਿਤੁ ਲਾਈ ਹੇ ॥੭॥
बिनु सतिगुर को सीझै नाही गुर चरणी चितु लाई हे ॥७॥
Binu satigur ko seejhai naahee gur chara(nn)ee chitu laaee he ||7||
ਗੁਰੂ ਦੀ ਸਰਨ ਪੈਣ ਤੋਂ ਬਿਨਾ ਕੋਈ ਮਨੁੱਖ (ਜ਼ਿੰਦਗੀ ਵਿਚ) ਕਾਮਯਾਬ ਨਹੀਂ ਹੁੰਦਾ । ਤੂੰ ਸਦਾ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖ ॥੭॥
सतगुरु के बिना कोई भी अपने मनोरथ में सफल नहीं होता, अतः हमने अपना चित्त गुरु-चरणों में लगा दिया है॥ ७॥
Without the True Guru, no one understands; focus your consciousness on the Guru's Feet. ||7||
Guru Ramdas ji / Raag Maru / Solhe / Guru Granth Sahib ji - Ang 1069
ਜਿਸੁ ਭਾਵੈ ਤਿਸੁ ਆਪੇ ਦੇਇ ॥
जिसु भावै तिसु आपे देइ ॥
Jisu bhaavai tisu aape dei ||
ਜਿਹੜਾ ਜੀਵ ਉਸ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਉਸ ਨੂੰ ਉਹ ਆਪ ਹੀ (ਨਾਮ ਦੀ ਦਾਤਿ) ਦੇਂਦਾ ਹੈ ।
जिसे वह चाहता है, उसे ही (नाम) देता है पर
The Lord Himself blesses those with whom He is pleased.
Guru Ramdas ji / Raag Maru / Solhe / Guru Granth Sahib ji - Ang 1069
ਗੁਰਮੁਖਿ ਨਾਮੁ ਪਦਾਰਥੁ ਲੇਇ ॥
गुरमुखि नामु पदारथु लेइ ॥
Guramukhi naamu padaarathu lei ||
ਉਹ ਮਨੁੱਖ ਗੁਰੂ ਦੀ ਰਾਹੀਂ ਇਹ ਕੀਮਤੀ ਨਾਮ ਹਾਸਲ ਕਰਦਾ ਹੈ ।
गुरु के सान्निध्य में ही जीव नाम पदार्थ पाता है।
The Gurmukh receives the wealth of the Naam.
Guru Ramdas ji / Raag Maru / Solhe / Guru Granth Sahib ji - Ang 1069
ਆਪੇ ਕ੍ਰਿਪਾ ਕਰੇ ਨਾਮੁ ਦੇਵੈ ਨਾਨਕ ਨਾਮਿ ਸਮਾਈ ਹੇ ॥੮॥
आपे क्रिपा करे नामु देवै नानक नामि समाई हे ॥८॥
Aape kripaa kare naamu devai naanak naami samaaee he ||8||
ਹੇ ਨਾਨਕ! ਜਿਸ ਉਤੇ ਉਹ ਪ੍ਰਭੂ ਕਿਰਪਾ ਕਰਦਾ ਹੈ ਉਸ ਨੂੰ ਆਪਣਾ ਨਾਮ ਦੇਂਦਾ ਹੈ । ਉਹ ਮਨੁੱਖ ਨਾਮ ਵਿਚ ਲੀਨ ਰਹਿੰਦਾ ਹੈ ॥੮॥
हे नानक ! अपनी कृपा करके प्रभु जिसे नाम प्रदान करता है, वह नाम में ही समाया रहता है॥ ८॥
When the Lord grants His Grace, He bestows the Naam; Nanak is immersed and absorbed in the Naam. ||8||
Guru Ramdas ji / Raag Maru / Solhe / Guru Granth Sahib ji - Ang 1069
ਗਿਆਨ ਰਤਨੁ ਮਨਿ ਪਰਗਟੁ ਭਇਆ ॥
गिआन रतनु मनि परगटु भइआ ॥
Giaan ratanu mani paragatu bhaiaa ||
ਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦੀ ਸ੍ਰੇਸ਼ਟ ਸੂਝ ਉੱਘੜ ਪਈ,
ज्ञान रूपी रत्न मन में प्रगट हो गया है और
The jewel of spiritual wisdom is revealed within the mind.
Guru Ramdas ji / Raag Maru / Solhe / Guru Granth Sahib ji - Ang 1069
ਨਾਮੁ ਪਦਾਰਥੁ ਸਹਜੇ ਲਇਆ ॥
नामु पदारथु सहजे लइआ ॥
Naamu padaarathu sahaje laiaa ||
ਉਸ ਨੇ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦਾ ਕੀਮਤੀ ਨਾਮ ਲੱਭ ਲਿਆ ।
सहज ही नाम रूपी पदार्थ पाया है।
The wealth of the Naam is easily, intuitively received.
Guru Ramdas ji / Raag Maru / Solhe / Guru Granth Sahib ji - Ang 1069
ਏਹ ਵਡਿਆਈ ਗੁਰ ਤੇ ਪਾਈ ਸਤਿਗੁਰ ਕਉ ਸਦ ਬਲਿ ਜਾਈ ਹੇ ॥੯॥
एह वडिआई गुर ते पाई सतिगुर कउ सद बलि जाई हे ॥९॥
Eh vadiaaee gur te paaee satigur kau sad bali jaaee he ||9||
ਪਰ ਇਹ ਵਡਿਆਈ ਗੁਰੂ ਪਾਸੋਂ (ਹੀ) ਮਿਲਦੀ ਹੈ । ਮੈਂ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੯॥
यह बड़ाई भी गुरु से प्राप्त हुई है, अतः मैं सतगुरु पर सदा बलिहारी जाता हूँ।॥ ९॥
This glorious greatness is obtained from the Guru; I am forever a sacrifice to the True Guru. ||9||
Guru Ramdas ji / Raag Maru / Solhe / Guru Granth Sahib ji - Ang 1069
ਪ੍ਰਗਟਿਆ ਸੂਰੁ ਨਿਸਿ ਮਿਟਿਆ ਅੰਧਿਆਰਾ ॥
प्रगटिआ सूरु निसि मिटिआ अंधिआरा ॥
Prgatiaa sooru nisi mitiaa anddhiaaraa ||
(ਜਿਵੇਂ ਜਦੋਂ) ਸੂਰਜ ਚੜ੍ਹਦਾ ਹੈ (ਤਦੋਂ) ਰਾਤ ਦਾ ਹਨੇਰਾ ਮਿਟ ਜਾਂਦਾ ਹੈ,
जैसे सूर्योदय होने पर रात्रिकाल का अन्धेरा मिट जाता है,"
With the rising of the sun, the darkness of the night is dispelled.
Guru Ramdas ji / Raag Maru / Solhe / Guru Granth Sahib ji - Ang 1069
ਅਗਿਆਨੁ ਮਿਟਿਆ ਗੁਰ ਰਤਨਿ ਅਪਾਰਾ ॥
अगिआनु मिटिआ गुर रतनि अपारा ॥
Agiaanu mitiaa gur ratani apaaraa ||
(ਇਸੇ ਤਰ੍ਹਾਂ) ਗੁਰੂ ਦੇ ਬੇਅੰਤ ਕੀਮਤੀ ਗਿਆਨ-ਰਤਨ ਨਾਲ ਅਗਿਆਨ-ਹਨੇਰਾ ਦੂਰ ਹੋ ਜਾਂਦਾ ਹੈ ।
वैसे ही गुरु के दिए अपार ज्ञान रत्न से अज्ञान मिट गया है।
Spiritual ignorance is eradicated, by the priceless jewel of the Guru.
Guru Ramdas ji / Raag Maru / Solhe / Guru Granth Sahib ji - Ang 1069
ਸਤਿਗੁਰ ਗਿਆਨੁ ਰਤਨੁ ਅਤਿ ਭਾਰੀ ਕਰਮਿ ਮਿਲੈ ਸੁਖੁ ਪਾਈ ਹੇ ॥੧੦॥
सतिगुर गिआनु रतनु अति भारी करमि मिलै सुखु पाई हे ॥१०॥
Satigur giaanu ratanu ati bhaaree karami milai sukhu paaee he ||10||
ਗੁਰੂ ਦਾ (ਦਿੱਤਾ ਹੋਇਆ) 'ਗਿਆਨ ਰਤਨ' ਬਹੁਤ ਹੀ ਕੀਮਤੀ ਹੈ । ਪਰਮਾਤਮਾ ਦੀ ਮਿਹਰ ਨਾਲ ਜਿਸ ਨੂੰ ਇਹ ਮਿਲਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ ॥੧੦॥
सतगुरु का ज्ञान रत्न अति अमूल्य है, पूर्ण भाग्य से जिसे मिल जाता है, वह सुख प्राप्त करता है॥ १०॥
The True Guru is the fantastically valuable jewel of spiritual wisdom; blessed by God's Mercy, peace is found. ||10||
Guru Ramdas ji / Raag Maru / Solhe / Guru Granth Sahib ji - Ang 1069
ਗੁਰਮੁਖਿ ਨਾਮੁ ਪ੍ਰਗਟੀ ਹੈ ਸੋਇ ॥
गुरमुखि नामु प्रगटी है सोइ ॥
Guramukhi naamu prgatee hai soi ||
ਗੁਰੂ ਦੀ ਰਾਹੀਂ ਜਿਸ ਨੂੰ ਹਰਿ-ਨਾਮ ਪ੍ਰਾਪਤ ਹੁੰਦਾ ਹੈ, ਉਸ ਦੀ ਸੋਭਾ ਖਿੱਲਰ ਜਾਂਦੀ ਹੈ,
गुरु के सान्निध्य में जिसे नाम प्राप्त हुआ है,"
The Gurmukh obtains the Naam, and his good reputation increases.
Guru Ramdas ji / Raag Maru / Solhe / Guru Granth Sahib ji - Ang 1069
ਚਹੁ ਜੁਗਿ ਨਿਰਮਲੁ ਹਛਾ ਲੋਇ ॥
चहु जुगि निरमलु हछा लोइ ॥
Chahu jugi niramalu hachhaa loi ||
ਉਹ ਸਦਾ ਲਈ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ, ਉਹ ਸਾਰੇ ਜਗਤ ਵਿਚ ਹੱਛਾ ਮੰਨਿਆ ਜਾਂਦਾ ਹੈ ।
उसकी शोभा समूचे जगत् में प्रगट हो गई है और चहुँ युगों में समस्त लोकों में उसे ही पवित्र एवं गुणवान माना जाता है।
In all four ages he is considered to be pure and good.
Guru Ramdas ji / Raag Maru / Solhe / Guru Granth Sahib ji - Ang 1069
ਨਾਮੇ ਨਾਮਿ ਰਤੇ ਸੁਖੁ ਪਾਇਆ ਨਾਮਿ ਰਹਿਆ ਲਿਵ ਲਾਈ ਹੇ ॥੧੧॥
नामे नामि रते सुखु पाइआ नामि रहिआ लिव लाई हे ॥११॥
Naame naami rate sukhu paaiaa naami rahiaa liv laaee he ||11||
ਹਰ ਵੇਲੇ ਹਰਿ-ਨਾਮ ਵਿਚ ਰੰਗੇ ਰਹਿਣ ਕਰਕੇ ਉਹ ਸੁਖ ਮਾਣਦਾ ਹੈ, ਉਹ ਹਰਿ-ਨਾਮ ਵਿਚ ਹਰ ਵੇਲੇ ਸੁਰਤ ਜੋੜੀ ਰੱਖਦਾ ਹੈ ॥੧੧॥
जो व्यक्ति केवल नाम में ही लीन रहता है, उसने ही सुख पाया है और वह नाम में ही लगन लगाकर रखता है॥ ११॥
Imbued with the Naam, the Name of the Lord, he finds peace. He remains lovingly focused on the Naam. ||11||
Guru Ramdas ji / Raag Maru / Solhe / Guru Granth Sahib ji - Ang 1069
ਗੁਰਮੁਖਿ ਨਾਮੁ ਪਰਾਪਤਿ ਹੋਵੈ ॥
गुरमुखि नामु परापति होवै ॥
Guramukhi naamu paraapati hovai ||
ਜਿਸ ਮਨੁੱਖ ਨੂੰ ਗੁਰੂ ਦੀ ਰਾਹੀਂ ਹਰਿ-ਨਾਮ ਹਾਸਲ ਹੁੰਦਾ ਹੈ,
जिसे गुरु के सान्निध्य में प्रभु-नाम प्राप्त हो जाता है,"
The Gurmukh receives the Naam.
Guru Ramdas ji / Raag Maru / Solhe / Guru Granth Sahib ji - Ang 1069
ਸਹਜੇ ਜਾਗੈ ਸਹਜੇ ਸੋਵੈ ॥
सहजे जागै सहजे सोवै ॥
Sahaje jaagai sahaje sovai ||
ਉਹ ਜਾਗਦਾ ਸੁੱਤਾ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ (ਆਤਮਕ ਅਡੋਲਤਾ ਵਿਚ ਜਾਗਦਾ ਹੈ ਆਤਮਕ ਅਡੋਲਤਾ ਵਿਚ ਸੌਂਦਾ ਹੈ) ।
वह सहजावस्था में ही जागता और सोता है।
In intuitive peace he wakes, and in intuitive peace he sleeps.
Guru Ramdas ji / Raag Maru / Solhe / Guru Granth Sahib ji - Ang 1069