ANG 1042, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਅਤਿ ਰਸੁ ਮੀਠਾ ਨਾਮੁ ਪਿਆਰਾ ॥

अति रसु मीठा नामु पिआरा ॥

Ati rasu meethaa naamu piaaraa ||

ਪਰ ਉਹ ਨਾਮ ਬੜਾ ਹੀ ਰਸੀਲਾ ਬੜਾ ਹੀ ਮਿੱਠਾ ਤੇ ਬੜਾ ਹੀ ਪਿਆਰਾ ਹੈ ।

प्यारा नाम बहुत ही मीठा रस है।

The sublime essence of the Beloved Naam is utterly sweet.

Guru Nanak Dev ji / Raag Maru / Solhe / Guru Granth Sahib ji - Ang 1042

ਨਾਨਕ ਕਉ ਜੁਗਿ ਜੁਗਿ ਹਰਿ ਜਸੁ ਦੀਜੈ ਹਰਿ ਜਪੀਐ ਅੰਤੁ ਨ ਪਾਇਆ ॥੫॥

नानक कउ जुगि जुगि हरि जसु दीजै हरि जपीऐ अंतु न पाइआ ॥५॥

Naanak kau jugi jugi hari jasu deejai hari japeeai anttu na paaiaa ||5||

(ਮੇਰੀ ਨਾਨਕ ਦੀ ਅਰਦਾਸ ਹੈ ਕਿ, ਹੇ ਪ੍ਰਭੂ! ਮੈਨੂੰ) ਨਾਨਕ ਨੂੰ ਸਦਾ ਹੀ ਆਪਣੀ ਸਿਫ਼ਤ-ਸਾਲਾਹ ਦੀ ਦਾਤ ਦੇਹ । (ਜਿਉਂ ਜਿਉਂ) ਪ੍ਰਭੂ ਦਾ ਨਾਮ ਜਪੀਏ (ਤਿਉਂ ਤਿਉਂ ਉਹ ਬੇਅੰਤ ਦਿੱਸਦਾ ਹੈ ਉਸ ਦੀਆਂ ਤਾਕਤਾਂ ਦਾ) ਅੰਤ ਨਹੀਂ ਲੱਭਿਆ ਜਾ ਸਕਦਾ ॥੫॥

हे हरि ! नानक को युग-युग अपना यश प्रदान करते रहो, तेरा जाप करके अन्त नहीं पा सका। ५॥

O Lord, please bless Nanak with Your Praise in each and every age; meditating on the Lord, I cannot find His limits. ||5||

Guru Nanak Dev ji / Raag Maru / Solhe / Guru Granth Sahib ji - Ang 1042

ਅੰਤਰਿ ਨਾਮੁ ਪਰਾਪਤਿ ਹੀਰਾ ॥

अंतरि नामु परापति हीरा ॥

Anttari naamu paraapati heeraa ||

ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ ਜਿਸ ਨੂੰ ਨਾਮ-ਹੀਰਾ ਲੱਭ ਜਾਂਦਾ ਹੈ,

हरि-नाम रूपी हीरा मन में ही प्राप्त होता है और

With the Naam deep within the nucleus of the self, the jewel is obtained.

Guru Nanak Dev ji / Raag Maru / Solhe / Guru Granth Sahib ji - Ang 1042

ਹਰਿ ਜਪਤੇ ਮਨੁ ਮਨ ਤੇ ਧੀਰਾ ॥

हरि जपते मनु मन ते धीरा ॥

Hari japate manu man te dheeraa ||

ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਉਸ ਦਾ ਮਨ ਅੰਦਰੋਂ ਹੀ ਧੀਰਜ-ਸ਼ਾਂਤੀ ਹਾਸਲ ਕਰ ਲੈਂਦਾ ਹੈ ।

मन में ही हरि-नाम जपने से मन को धैर्य हो जाता है।

Meditating on the Lord, the mind is comforted and consoled by the mind itself.

Guru Nanak Dev ji / Raag Maru / Solhe / Guru Granth Sahib ji - Ang 1042

ਦੁਘਟ ਘਟ ਭਉ ਭੰਜਨੁ ਪਾਈਐ ਬਾਹੁੜਿ ਜਨਮਿ ਨ ਜਾਇਆ ॥੬॥

दुघट घट भउ भंजनु पाईऐ बाहुड़ि जनमि न जाइआ ॥६॥

Dughat ghat bhau bhanjjanu paaeeai baahu(rr)i janami na jaaiaa ||6||

(ਸਿਮਰਨ ਦੀ ਬਰਕਤਿ ਨਾਲ) ਔਖੇ ਜੀਵਨ-ਪੰਧ ਦਾ ਡਰ ਨਾਸ ਕਰਨ ਵਾਲਾ ਪਰਮਾਤਮਾ ਮਿਲ ਪੈਂਦਾ ਹੈ (ਜਿਸ ਨੂੰ ਮਿਲ ਪੈਂਦਾ ਹੈ) ਉਹ ਮੁੜ ਜਨਮ ਵਿਚ ਨਹੀਂ ਆਉਂਦਾ ਉਹ ਮੁੜ ਜੰਮਣ-ਮਰਨ ਵਿਚ ਨਹੀਂ ਪੈਂਦਾ ॥੬॥

जो व्यक्ति कठिन मार्ग पर चलकर भयभंजन परमात्मा को पा लेता है, वह पुनः जन्म-मरण के चक्र में नहीं पड़ता॥ ६॥

On that most difficult path, the Destroyer of fear is found, and one does not have to enter the womb of reincarnation again. ||6||

Guru Nanak Dev ji / Raag Maru / Solhe / Guru Granth Sahib ji - Ang 1042

ਭਗਤਿ ਹੇਤਿ ਗੁਰ ਸਬਦਿ ਤਰੰਗਾ ॥

भगति हेति गुर सबदि तरंगा ॥

Bhagati heti gur sabadi taranggaa ||

ਹੇ ਪ੍ਰਭੂ! ਮੈਂ ਇਹ ਮੰਗਦਾ ਹਾਂ ਕਿ ਗੁਰੂ ਦੇ ਸ਼ਬਦ ਵਿਚ ਜੁੜ ਕੇ ਤੇਰੀ ਭਗਤੀ ਕਰਨ ਵਾਸਤੇ ਮੇਰੇ ਅੰਦਰ ਉਤਸ਼ਾਹ ਪੈਦਾ ਹੋਵੇ ।

गुरु के शब्द द्वारा भक्ति के लिए मन में उमंग की तरंगें पैदा हो गई हैं और

Through the Word of the Guru's Shabad, inspiration for loving devotional worship wells up.

Guru Nanak Dev ji / Raag Maru / Solhe / Guru Granth Sahib ji - Ang 1042

ਹਰਿ ਜਸੁ ਨਾਮੁ ਪਦਾਰਥੁ ਮੰਗਾ ॥

हरि जसु नामु पदारथु मंगा ॥

Hari jasu naamu padaarathu manggaa ||

ਮੈਂ (ਤੇਰੇ ਦਰ ਤੋਂ) ਤੇਰੀ ਸਿਫ਼ਤ-ਸਾਲਾਹ (ਦੀ ਦਾਤਿ) ਮੰਗਦਾ ਹਾਂ, ਤੇਰੇ ਨਾਮ (ਦਾ) ਸਰਮਾਇਆ ਮੰਗਦਾ ਹਾਂ ।

हरि-यश एवं नाम-पदार्थ ही माँगता हूँ।

I beg for the treasure of the Naam, and the Lord's Praise.

Guru Nanak Dev ji / Raag Maru / Solhe / Guru Granth Sahib ji - Ang 1042

ਹਰਿ ਭਾਵੈ ਗੁਰ ਮੇਲਿ ਮਿਲਾਏ ਹਰਿ ਤਾਰੇ ਜਗਤੁ ਸਬਾਇਆ ॥੭॥

हरि भावै गुर मेलि मिलाए हरि तारे जगतु सबाइआ ॥७॥

Hari bhaavai gur meli milaae hari taare jagatu sabaaiaa ||7||

(ਜੇਹੜਾ ਵਡ-ਭਾਗੀ ਜੀਵ) ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਸ ਨੂੰ ਉਹ ਗੁਰੂ ਦੀ ਸੰਗਤ ਵਿਚ ਮਿਲਾਂਦਾ ਹੈ । ਪਰਮਾਤਮਾ (ਚਾਹੇ ਤਾਂ) ਸਾਰੇ ਜਗਤ ਨੂੰ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੭॥

यदि परमात्मा को मंजूर हो तो वह गुरु से मिला देता है और वह समूचे जगत का उद्धारक है॥ ७॥

When it pleases the Lord, He unites me in Union with the Guru; the Lord saves the whole world. ||7||

Guru Nanak Dev ji / Raag Maru / Solhe / Guru Granth Sahib ji - Ang 1042

ਜਿਨਿ ਜਪੁ ਜਪਿਓ ਸਤਿਗੁਰ ਮਤਿ ਵਾ ਕੇ ॥

जिनि जपु जपिओ सतिगुर मति वा के ॥

Jini japu japio satigur mati vaa ke ||

ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਹੈ ਸਤਿਗੁਰੂ ਦੀ ਸਿੱਖਿਆ ਨੇ (ਸਮਝੋ) ਉਸ ਦੇ ਅੰਦਰ ਘਰ ਕਰ ਲਿਆ ਹੈ ।

जिसने हरि का नाम जपा है, उसे गुरु की शिक्षा प्राप्त हो गई है और

One who chants the Lord's Chant, attains the Wisdom of the True Guru.

Guru Nanak Dev ji / Raag Maru / Solhe / Guru Granth Sahib ji - Ang 1042

ਜਮਕੰਕਰ ਕਾਲੁ ਸੇਵਕ ਪਗ ਤਾ ਕੇ ॥

जमकंकर कालु सेवक पग ता के ॥

Jamakankkar kaalu sevak pag taa ke ||

ਕਾਲ ਅਤੇ ਜਮ ਦੇ ਸੇਵਕ ਉਸ ਦੇ ਚਰਨਾਂ ਦੇ ਦਾਸ ਬਣ ਗਏ ਹਨ ।

यमदूत एवं काल भी उसकी सेवा करते हैं।

The tyrant, the Messenger of Death, becomes a servant at his feet.

Guru Nanak Dev ji / Raag Maru / Solhe / Guru Granth Sahib ji - Ang 1042

ਊਤਮ ਸੰਗਤਿ ਗਤਿ ਮਿਤਿ ਊਤਮ ਜਗੁ ਭਉਜਲੁ ਪਾਰਿ ਤਰਾਇਆ ॥੮॥

ऊतम संगति गति मिति ऊतम जगु भउजलु पारि तराइआ ॥८॥

Utam sanggati gati miti utam jagu bhaujalu paari taraaiaa ||8||

ਉਸ ਦੀ ਸੰਗਤ (ਹੋਰਨਾਂ ਨੂੰ ਭੀ) ਸ੍ਰੇਸ਼ਟ ਬਣਾ ਦੇਂਦੀ ਹੈ, ਉਸ ਦੀ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ, ਉਸ ਦੀ ਰਹਿਣੀ-ਬਹਿਣੀ ਉੱਚੀ ਹੋ ਜਾਂਦੀ ਹੈ । ਉਹ ਹੋਰਨਾਂ ਨੂੰ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੮॥

उत्तम संगति करने से जीवन-मुक्ति प्राप्त हो जाती है और भयानक जगत्-संसार से उद्धार हो जाता है॥ ८॥

In the noble congregation of the Sangat, one's state and way of life become noble as well, and one crosses over the terrifying world-ocean. ||8||

Guru Nanak Dev ji / Raag Maru / Solhe / Guru Granth Sahib ji - Ang 1042

ਇਹੁ ਭਵਜਲੁ ਜਗਤੁ ਸਬਦਿ ਗੁਰ ਤਰੀਐ ॥

इहु भवजलु जगतु सबदि गुर तरीऐ ॥

Ihu bhavajalu jagatu sabadi gur tareeai ||

ਗੁਰੂ ਦੇ ਸ਼ਬਦ ਵਿਚ ਜੁੜ ਕੇ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ।

यह जगत्-सागर तो शब्द-गुरु द्वारा ही पार किया जा सकता है,

Through the Shabad, one crosses over this terrifying world-ocean.

Guru Nanak Dev ji / Raag Maru / Solhe / Guru Granth Sahib ji - Ang 1042

ਅੰਤਰ ਕੀ ਦੁਬਿਧਾ ਅੰਤਰਿ ਜਰੀਐ ॥

अंतर की दुबिधा अंतरि जरीऐ ॥

Anttar kee dubidhaa anttari jareeai ||

(ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨੁੱਖ ਦੀ) ਅੰਦਰਲੀ ਅਸ਼ਾਂਤੀ ਅੰਦਰ ਹੀ ਸੜ ਜਾਂਦੀ ਹੈ ।

शब्द द्वारा मन की दुविधा मन में ही जल जाती है।

The duality within is burnt away from within.

Guru Nanak Dev ji / Raag Maru / Solhe / Guru Granth Sahib ji - Ang 1042

ਪੰਚ ਬਾਣ ਲੇ ਜਮ ਕਉ ਮਾਰੈ ਗਗਨੰਤਰਿ ਧਣਖੁ ਚੜਾਇਆ ॥੯॥

पंच बाण ले जम कउ मारै गगनंतरि धणखु चड़ाइआ ॥९॥

Pancch baa(nn) le jam kau maarai gagananttari dha(nn)akhu cha(rr)aaiaa ||9||

ਉਹ ਮਨੁੱਖ ਆਪਣੇ ਚਿੱਤ-ਆਕਾਸ਼ ਵਿਚ (ਗੁਰੂ ਦੇ ਸ਼ਬਦ ਰੂਪ) ਧਨੁਖ ਨੂੰ ਅਜੇਹਾ ਕੱਸਦਾ ਹੈ ਕਿ (ਸਤ, ਸੰਤੋਖ, ਦਇਆ, ਧਰਮ, ਧੀਰਜ ਦੇ) ਪੰਜ ਤੀਰ ਲੈ ਕੇ ਜਮ ਨੂੰ (ਮੌਤ ਦੇ ਡਰ ਨੂੰ, ਆਤਮਕ ਮੌਤ ਨੂੰ) ਮਾਰ ਲੈਂਦਾ ਹੈ ॥੯॥

सत्य, संतोष, दया, धर्म एवं धैर्य रूपी पाँच बाण लेकर ही यम को मारा जा सकता है और दसम द्वार में धनुष चढ़ाया जा सकता है॥ ९॥

Taking up the five arrows of virtue, Death is killed, drawing the Bow of the Tenth Gate in the Mind's Sky. ||9||

Guru Nanak Dev ji / Raag Maru / Solhe / Guru Granth Sahib ji - Ang 1042

ਸਾਕਤ ਨਰਿ ਸਬਦ ਸੁਰਤਿ ਕਿਉ ਪਾਈਐ ॥

साकत नरि सबद सुरति किउ पाईऐ ॥

Saakat nari sabad surati kiu paaeeai ||

ਪਰ ਮਾਇਆ-ਵੇੜ੍ਹੇ ਮਨੁੱਖ ਦੇ ਅੰਦਰ ਗੁਰੂ ਦੇ ਸ਼ਬਦ ਦੀ ਲਗਨ ਹੀ ਪੈਦਾ ਨਹੀਂ ਹੁੰਦੀ,

पदार्थवादी जीव शब्द में ध्यान लगाए बिना कैसे मोक्ष पा सकता है।

How can the faithless cynics attain enlightened awareness of the Shabad?

Guru Nanak Dev ji / Raag Maru / Solhe / Guru Granth Sahib ji - Ang 1042

ਸਬਦ ਸੁਰਤਿ ਬਿਨੁ ਆਈਐ ਜਾਈਐ ॥

सबद सुरति बिनु आईऐ जाईऐ ॥

Sabad surati binu aaeeai jaaeeai ||

ਸ਼ਬਦ ਦੀ ਲਗਨ ਤੋਂ ਬਿਨਾ (ਮਾਇਆ ਦੇ ਮੋਹ ਵਿਚ ਫਸ ਕੇ) ਉਹ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।

शब्द में लगन लगाए बिना आवागमन बना रहता है।

Without awareness of the Shabad, they come and go in reincarnation.

Guru Nanak Dev ji / Raag Maru / Solhe / Guru Granth Sahib ji - Ang 1042

ਨਾਨਕ ਗੁਰਮੁਖਿ ਮੁਕਤਿ ਪਰਾਇਣੁ ਹਰਿ ਪੂਰੈ ਭਾਗਿ ਮਿਲਾਇਆ ॥੧੦॥

नानक गुरमुखि मुकति पराइणु हरि पूरै भागि मिलाइआ ॥१०॥

Naanak guramukhi mukati paraai(nn)u hari poorai bhaagi milaaiaa ||10||

ਹੇ ਨਾਨਕ! ਗੁਰੂ ਦੀ ਸਰਨ ਪੈਣਾ ਹੀ (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਵਸੀਲਾ ਹੈ, ਤੇ ਪਰਮਾਤਮਾ ਪੂਰੀ ਕਿਸਮਤ ਨਾਲ ਹੀ ਗੁਰੂ ਮਿਲਾਂਦਾ ਹੈ ॥੧੦॥

हे नानक ! गुरु से ही मुक्ति संभव है और पूर्ण भाग्य से ही परमात्मा गुरु से मिलाता है॥ १०॥

O Nanak, the Gurmukh obtains the support of liberation; by perfect destiny, he meets the Lord. ||10||

Guru Nanak Dev ji / Raag Maru / Solhe / Guru Granth Sahib ji - Ang 1042

ਨਿਰਭਉ ਸਤਿਗੁਰੁ ਹੈ ਰਖਵਾਲਾ ॥

निरभउ सतिगुरु है रखवाला ॥

Nirabhau satiguru hai rakhavaalaa ||

ਨਿਰਭਉ (ਪਰਮਾਤਮਾ ਦਾ ਰੂਪ) ਸਤਿਗੁਰੂ (ਜਿਸ ਮਨੁੱਖ ਦਾ) ਰਾਖਾ ਬਣਦਾ ਹੈ ।

निर्भय सतगुरु सब जीवों का रखवाला है और

The Fearless True Guru is our Savior and Protector.

Guru Nanak Dev ji / Raag Maru / Solhe / Guru Granth Sahib ji - Ang 1042

ਭਗਤਿ ਪਰਾਪਤਿ ਗੁਰ ਗੋਪਾਲਾ ॥

भगति परापति गुर गोपाला ॥

Bhagati paraapati gur gopaalaa ||

ਉਸ ਨੂੰ ਗੁਰੂ ਪਾਸੋਂ ਪਰਮਾਤਮਾ ਦੀ ਭਗਤੀ (ਦੀ ਦਾਤਿ) ਮਿਲ ਜਾਂਦੀ ਹੈ ।

गुरु-परमेश्वर से ही भक्ति प्राप्त होती है।

Devotional worship is obtained through the Guru, the Lord of the world.

Guru Nanak Dev ji / Raag Maru / Solhe / Guru Granth Sahib ji - Ang 1042

ਧੁਨਿ ਅਨੰਦ ਅਨਾਹਦੁ ਵਾਜੈ ਗੁਰ ਸਬਦਿ ਨਿਰੰਜਨੁ ਪਾਇਆ ॥੧੧॥

धुनि अनंद अनाहदु वाजै गुर सबदि निरंजनु पाइआ ॥११॥

Dhuni anandd anaahadu vaajai gur sabadi niranjjanu paaiaa ||11||

ਉਸ ਮਨੁੱਖ ਦੇ ਅੰਦਰ ਆਤਮਕ ਆਨੰਦ ਦੀ ਇਕ-ਰਸ ਰੌ ਚੱਲ ਪੈਂਦੀ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਮਨੁੱਖ ਉਸ ਪਰਮਾਤਮਾ ਨੂੰ ਮਿਲ ਪੈਂਦਾ ਹੈ ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ॥੧੧॥

शब्द-गुरु से ही ईश्वर पाया जाता है और मन में आनंदमयी अनाहत शब्द बजता रहता है॥ ११॥

The blissful music of the unstruck sound current vibrates and resounds; through the Word of the Guru's Shabad, the Immaculate Lord is obtained. ||11||

Guru Nanak Dev ji / Raag Maru / Solhe / Guru Granth Sahib ji - Ang 1042

ਨਿਰਭਉ ਸੋ ਸਿਰਿ ਨਾਹੀ ਲੇਖਾ ॥

निरभउ सो सिरि नाही लेखा ॥

Nirabhau so siri naahee lekhaa ||

ਪਰਮਾਤਮਾ ਨੂੰ ਕੋਈ ਡਰ ਵਿਆਪ ਨਹੀਂ ਸਕਦਾ ਕਿਉਂਕਿ ਉਸ ਦੇ ਸਿਰ ਉਤੇ ਕਿਸੇ ਹੋਰ ਦਾ ਹੁਕਮ ਨਹੀਂ ਹੈ ।

प्रभु निर्भय है, उसके सिर पर कमों का कोई लेखा नहीं है।

He alone is fearless, who has no destiny written on His head.

Guru Nanak Dev ji / Raag Maru / Solhe / Guru Granth Sahib ji - Ang 1042

ਆਪਿ ਅਲੇਖੁ ਕੁਦਰਤਿ ਹੈ ਦੇਖਾ ॥

आपि अलेखु कुदरति है देखा ॥

Aapi alekhu kudarati hai dekhaa ||

ਉਹ ਪ੍ਰਭੂ ਆਪ ਅਲੇਖ ਹੈ (ਭਾਵ, ਕੋਈ ਹੋਰ ਵਿਅਕਤੀ ਉਸ ਪਾਸੋਂ ਕੀਤੇ ਕਰਮਾਂ ਦਾ ਹਿਸਾਬ ਨਹੀਂ ਮੰਗ ਸਕਦਾ) । ਆਪਣੀ ਰਚੀ ਸਾਰੀ ਕੁਦਰਤਿ ਵਿਚ ਉਹ ਹੀ ਵਿਆਪਕ ਦਿੱਸ ਰਿਹਾ ਹੈ ।

वह स्वयं कर्मो से रहित है और उसकी कुदरत में ही उसे देखा जाता है।

God Himself is unseen; He reveals Himself through His wondrous creative power.

Guru Nanak Dev ji / Raag Maru / Solhe / Guru Granth Sahib ji - Ang 1042

ਆਪਿ ਅਤੀਤੁ ਅਜੋਨੀ ਸੰਭਉ ਨਾਨਕ ਗੁਰਮਤਿ ਸੋ ਪਾਇਆ ॥੧੨॥

आपि अतीतु अजोनी स्मभउ नानक गुरमति सो पाइआ ॥१२॥

Aapi ateetu ajonee sambbhau naanak guramati so paaiaa ||12||

(ਸਾਰੀ ਕੁਦਰਤਿ ਵਿਚ ਵਿਆਪਕ ਹੁੰਦਿਆਂ ਭੀ) ਉਹ ਨਿਰਲੇਪ ਹੈ, ਜੂਨਾਂ ਤੋਂ ਰਹਿਤ ਹੈ, ਤੇ ਆਪਣੇ ਆਪ ਤੋਂ ਹੀ ਪਰਗਟ ਹੋਣ ਦੀ ਤਾਕਤ ਰੱਖਦਾ ਹੈ । ਹੇ ਨਾਨਕ! ਗੁਰੂ ਦੀ ਮੱਤ ਤੇ ਤੁਰਿਆਂ ਹੀ ਉਹ ਪਰਮਾਤਮਾ ਲੱਭਦਾ ਹੈ ॥੧੨॥

वह स्वयं निर्लेप, योनि से रहित एवं स्वजन्मा है, हे नानक ! गुरु उपदेशानुसार ही उसे पाया जा सकता है॥ १२॥

He Himself is unattached, unborn and self-existent. O Nanak, through the Guru's Teachings, He is found. ||12||

Guru Nanak Dev ji / Raag Maru / Solhe / Guru Granth Sahib ji - Ang 1042

ਅੰਤਰ ਕੀ ਗਤਿ ਸਤਿਗੁਰੁ ਜਾਣੈ ॥

अंतर की गति सतिगुरु जाणै ॥

Anttar kee gati satiguru jaa(nn)ai ||

ਜੇਹੜਾ ਮਨੁੱਖ ਸਤਿਗੁਰੂ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ਉਹ ਆਪਣੀ ਅੰਦਰਲੀ ਆਤਮਕ ਹਾਲਤ ਨੂੰ ਸਮਝਣ ਲੱਗ ਪੈਂਦਾ ਹੈ ।

मन की अवस्था सतगुरु ही जानता है।

The True Guru knows the state of one's inner being.

Guru Nanak Dev ji / Raag Maru / Solhe / Guru Granth Sahib ji - Ang 1042

ਸੋ ਨਿਰਭਉ ਗੁਰ ਸਬਦਿ ਪਛਾਣੈ ॥

सो निरभउ गुर सबदि पछाणै ॥

So nirabhau gur sabadi pachhaa(nn)ai ||

ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਨਿਰਭਉ ਪਰਮਾਤਮਾ ਨੂੰ (ਹਰ ਥਾਂ ਵੱਸਦਾ) ਪਛਾਣ ਲੈਂਦਾ ਹੈ ।

जो गुरु के शब्द को पहचान लेता है, वही निडर है।

He alone is fearless, who realizes the Word of the Guru's Shabad.

Guru Nanak Dev ji / Raag Maru / Solhe / Guru Granth Sahib ji - Ang 1042

ਅੰਤਰੁ ਦੇਖਿ ਨਿਰੰਤਰਿ ਬੂਝੈ ਅਨਤ ਨ ਮਨੁ ਡੋਲਾਇਆ ॥੧੩॥

अंतरु देखि निरंतरि बूझै अनत न मनु डोलाइआ ॥१३॥

Anttaru dekhi niranttari boojhai anat na manu dolaaiaa ||13||

ਉਹ ਮਨੁੱਖ ਆਪਣਾ ਅੰਦਰਲਾ (ਹਿਰਦਾ) ਪਰਖ ਕੇ ਪ੍ਰਭੂ ਨੂੰ ਇਕ-ਰਸ ਸਭ ਥਾਂ ਵਿਆਪਕ ਸਮਝਦਾ ਹੈ, (ਇਸ ਵਾਸਤੇ) ਉਸ ਦਾ ਮਨ ਕਿਸੇ ਹੋਰ (ਆਸਰੇ ਦੀ ਝਾਕ) ਵਲ ਨਹੀਂ ਡੋਲਦਾ ॥੧੩॥

वह प्रभु को अपने अन्तर्मन में देखकर बूझ लेता है और उसका मन अन्यत्र दोलायमान नहीं होता॥ १३॥

He looks within his own inner being, and realizes the Lord within all; his mind does not waver at all. ||13||

Guru Nanak Dev ji / Raag Maru / Solhe / Guru Granth Sahib ji - Ang 1042

ਨਿਰਭਉ ਸੋ ਅਭ ਅੰਤਰਿ ਵਸਿਆ ॥

निरभउ सो अभ अंतरि वसिआ ॥

Nirabhau so abh anttari vasiaa ||

ਨਿਰਭਉ ਪਰਮਾਤਮਾ ਉਸ ਮਨੁੱਖ ਦੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ,

निर्भय वही है जिसके अन्तर्मन में सत्य बस गया है और

He alone is fearless, within whose being the Lord abides.

Guru Nanak Dev ji / Raag Maru / Solhe / Guru Granth Sahib ji - Ang 1042

ਅਹਿਨਿਸਿ ਨਾਮਿ ਨਿਰੰਜਨ ਰਸਿਆ ॥

अहिनिसि नामि निरंजन रसिआ ॥

Ahinisi naami niranjjan rasiaa ||

ਜਿਸ ਮਨੁੱਖ ਦਾ ਹਿਰਦਾ ਦਿਨ ਰਾਤ ਮਾਇਆ-ਰਹਿਤ ਪ੍ਰਭੂ ਦੇ ਨਾਮ ਵਿਚ ਰਸਿਆ ਰਹਿੰਦਾ ਹੈ ।

वह पावन नाम में ही लीन रहता है।

Day and night, he is delighted with the Immaculate Naam, the Name of the Lord.

Guru Nanak Dev ji / Raag Maru / Solhe / Guru Granth Sahib ji - Ang 1042

ਨਾਨਕ ਹਰਿ ਜਸੁ ਸੰਗਤਿ ਪਾਈਐ ਹਰਿ ਸਹਜੇ ਸਹਜਿ ਮਿਲਾਇਆ ॥੧੪॥

नानक हरि जसु संगति पाईऐ हरि सहजे सहजि मिलाइआ ॥१४॥

Naanak hari jasu sanggati paaeeai hari sahaje sahaji milaaiaa ||14||

ਹੇ ਨਾਨਕ! ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਸੰਗਤ (ਵਿਚ ਬੈਠਿਆਂ) ਮਿਲਦੀ ਹੈ । (ਸਿਫ਼ਤ-ਸਾਲਾਹ ਕਰਨ ਵਾਲੇ ਬੰਦੇ ਨੂੰ) ਪਰਮਾਤਮਾ ਅਡੋਲ ਆਤਮਕ ਅਵਸਥਾ ਵਿਚ ਮਿਲਾਈ ਰੱਖਦਾ ਹੈ ॥੧੪॥

हे नानक ! सुसंगति में ही हरि-यश प्राप्त होता है और प्रभु सहज स्वभाव ही साथ मिला लेता है॥ १४॥

O Nanak, in the Sangat, the Holy Congregation, the Lord's Praise is obtained, and one easily, intuitively meets the Lord. ||14||

Guru Nanak Dev ji / Raag Maru / Solhe / Guru Granth Sahib ji - Ang 1042

ਅੰਤਰਿ ਬਾਹਰਿ ਸੋ ਪ੍ਰਭੁ ਜਾਣੈ ॥

अंतरि बाहरि सो प्रभु जाणै ॥

Anttari baahari so prbhu jaa(nn)ai ||

(ਸਿਫ਼ਤ-ਸਾਲਾਹ ਕਰਨ ਵਾਲਾ ਬੰਦਾ) ਉਸ ਪਰਮਾਤਮਾ ਨੂੰ ਆਪਣੇ ਅੰਦਰ ਤੇ ਬਾਹਰ (ਸਾਰੀ ਸ੍ਰਿਸ਼ਟੀ ਵਿਚ) ਵਿਆਪਕ ਸਮਝਦਾ ਹੈ ।

जो भीतर-बाहर प्रभु को ही जानता है,

One who knows God, within the self and beyond,

Guru Nanak Dev ji / Raag Maru / Solhe / Guru Granth Sahib ji - Ang 1042

ਰਹੈ ਅਲਿਪਤੁ ਚਲਤੇ ਘਰਿ ਆਣੈ ॥

रहै अलिपतु चलते घरि आणै ॥

Rahai alipatu chalate ghari aa(nn)ai ||

ਉਹ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ, ਤੇ (ਮਾਇਆ ਵਲ) ਦੌੜਦੇ (ਮਨ) ਨੂੰ (ਮੋੜ ਕੇ ਆਪਣੇ) ਅੰਦਰ ਹੀ ਲੈ ਆਉਂਦਾ ਹੈ ।

निर्लिप्त रहकर अपने सच्चे घर में स्थित हो जाता है।

Remains detached, and brings his wandering mind back to its home.

Guru Nanak Dev ji / Raag Maru / Solhe / Guru Granth Sahib ji - Ang 1042

ਊਪਰਿ ਆਦਿ ਸਰਬ ਤਿਹੁ ਲੋਈ ਸਚੁ ਨਾਨਕ ਅੰਮ੍ਰਿਤ ਰਸੁ ਪਾਇਆ ॥੧੫॥੪॥੨੧॥

ऊपरि आदि सरब तिहु लोई सचु नानक अम्रित रसु पाइआ ॥१५॥४॥२१॥

Upari aadi sarab tihu loee sachu naanak ammmrit rasu paaiaa ||15||4||21||

ਹੇ ਨਾਨਕ! ਉਸ ਮਨੁੱਖ ਨੂੰ ਸਦਾ-ਥਿਰ ਪਰਮਾਤਮਾ ਸਭ ਜੀਵਾਂ ਉਤੇ ਰਾਖਾ ਸਭ ਦਾ ਮੂਲ ਤੇ ਤਿੰਨਾਂ ਭਵਨਾਂ ਵਿਚ ਵਿਆਪਕ ਦਿੱਸਦਾ ਹੈ । ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹਾਸਲ ਕਰ ਲੈਂਦਾ ਹੈ ॥੧੫॥੪॥੨੧॥

तीनों लोकों से ऊपर सर्वत्र परमात्मा ही विद्यमान है, हे नानक ! सत्य नाम का अमृत-रस पा लिया है॥१५॥४॥२१॥

The True Primal Lord is over all the three worlds; O Nanak, His Ambrosial Nectar is obtained. ||15||4||21||

Guru Nanak Dev ji / Raag Maru / Solhe / Guru Granth Sahib ji - Ang 1042

ਮਾਰੂ ਮਹਲਾ ੧ ॥

मारू महला १ ॥

Maaroo mahalaa 1 ||

मारू महला १॥

Maaroo, First Mehl:

Guru Nanak Dev ji / Raag Maru / Solhe / Guru Granth Sahib ji - Ang 1042

ਕੁਦਰਤਿ ਕਰਨੈਹਾਰ ਅਪਾਰਾ ॥

कुदरति करनैहार अपारा ॥

Kudarati karanaihaar apaaraa ||

ਇਸ ਸਾਰੀ ਸ੍ਰਿਸ਼ਟੀ ਦਾ ਰਚਣ ਵਾਲਾ ਪਰਮਾਤਮਾ ਬੇਅੰਤ ਹੈ (ਉਸ ਦੀਆਂ ਤਾਕਤਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ।

कुदरत बनाने वाला अपरंपार है,

The Creator Lord is infinite; His creative power is wondrous.

Guru Nanak Dev ji / Raag Maru / Solhe / Guru Granth Sahib ji - Ang 1042

ਕੀਤੇ ਕਾ ਨਾਹੀ ਕਿਹੁ ਚਾਰਾ ॥

कीते का नाही किहु चारा ॥

Keete kaa naahee kihu chaaraa ||

ਕੋਈ ਜੀਵ ਉਸ ਦੀ ਤਾਕਤ ਦੇ ਅੱਗੇ ਅੜਨਾ ਚਾਹੇ, ਤਾਂ) ਉਸ ਦੇ ਪੈਦਾ ਕੀਤੇ ਹੋਏ ਜੀਵ ਦੀ ਪੇਸ਼ ਨਹੀਂ ਜਾ ਸਕਦੀ ।

उसके उत्पन्न किए जीव का कोई बल नहीं चल सकता।

Created beings have no power over Him.

Guru Nanak Dev ji / Raag Maru / Solhe / Guru Granth Sahib ji - Ang 1042

ਜੀਅ ਉਪਾਇ ਰਿਜਕੁ ਦੇ ਆਪੇ ਸਿਰਿ ਸਿਰਿ ਹੁਕਮੁ ਚਲਾਇਆ ॥੧॥

जीअ उपाइ रिजकु दे आपे सिरि सिरि हुकमु चलाइआ ॥१॥

Jeea upaai rijaku de aape siri siri hukamu chalaaiaa ||1||

ਉਹ ਪਰਮਾਤਮਾ ਸਾਰੇ ਜੀਵ ਪੈਦਾ ਕਰ ਕੇ ਆਪ ਹੀ (ਸਭਨਾਂ ਨੂੰ) ਰਿਜ਼ਕ ਦੇਂਦਾ ਹੈ ਤੇ ਆਪ ਹੀ ਹਰੇਕ ਉਤੇ ਆਪਣਾ ਹੁਕਮ ਚਲਾ ਰਿਹਾ ਹੈ (ਹਰੇਕ ਨੂੰ ਆਪਣੇ ਹੁਕਮ ਵਿਚ ਤੋਰ ਰਿਹਾ ਹੈ) ॥੧॥

जीवों को पैदा करके वह स्वयं ही भोजन दे रहा है और सब पर उसका हुक्म चला रहा है॥ १॥

He formed the living beings, and He Himself sustains them; the Hukam of His Command controls each and every one. ||1||

Guru Nanak Dev ji / Raag Maru / Solhe / Guru Granth Sahib ji - Ang 1042

ਹੁਕਮੁ ਚਲਾਇ ਰਹਿਆ ਭਰਪੂਰੇ ॥

हुकमु चलाइ रहिआ भरपूरे ॥

Hukamu chalaai rahiaa bharapoore ||

ਪਰਮਾਤਮਾ (ਸਾਰੀ ਸ੍ਰਿਸ਼ਟੀ ਵਿਚ ਆਪਣਾ) ਹੁਕਮ ਵਰਤਾ ਰਿਹਾ ਹੈ, ਤੇ ਸਾਰੀ ਹੀ ਸ੍ਰਿਸ਼ਟੀ ਵਿਚ ਪੂਰਨ ਤੌਰ ਤੇ ਵਿਆਪਕ ਹੈ ।

अपना हुक्म चलाकर वह सबमें समा रहा है,

The all-pervading Lord orchestrates all through His Hukam.

Guru Nanak Dev ji / Raag Maru / Solhe / Guru Granth Sahib ji - Ang 1042

ਕਿਸੁ ਨੇੜੈ ਕਿਸੁ ਆਖਾਂ ਦੂਰੇ ॥

किसु नेड़ै किसु आखां दूरे ॥

Kisu ne(rr)ai kisu aakhaan doore ||

ਮੈਂ ਕੀਹ ਦੱਸਾਂ ਕਿ ਕਿਸ ਤੋਂ ਉਹ ਨੇੜੇ ਹੈ ਤੇ ਕਿਸ ਤੋਂ ਦੂਰ? (ਭਾਵ, ਪਰਮਾਤਮਾ ਹਰੇਕ ਜੀਵ ਦੇ ਅੰਦਰ ਭੀ ਵੱਸ ਰਿਹਾ ਹੈ ਤੇ ਨਿਰਲੇਪ ਭੀ ਹੈ) ।

फिर किसे निकट एवं किसे उससे दूर कहा जाए ?

Who is near, and who is far away?

Guru Nanak Dev ji / Raag Maru / Solhe / Guru Granth Sahib ji - Ang 1042

ਗੁਪਤ ਪ੍ਰਗਟ ਹਰਿ ਘਟਿ ਘਟਿ ਦੇਖਹੁ ਵਰਤੈ ਤਾਕੁ ਸਬਾਇਆ ॥੨॥

गुपत प्रगट हरि घटि घटि देखहु वरतै ताकु सबाइआ ॥२॥

Gupat prgat hari ghati ghati dekhahu varatai taaku sabaaiaa ||2||

ਹਰੇਕ ਸਰੀਰ ਵਿਚ ਹਰੀ ਨੂੰ ਗੁਪਤ ਭੀ ਤੇ ਪਰਗਟ ਭੀ ਵੱਸਦਾ ਵੇਖੋ । ਉਹ ਸਾਰੀ ਰਚਨਾ ਵਿਚ ਇਕ ਆਪ ਹੀ ਆਪ ਮੌਜੂਦ ਹੈ ॥੨॥

गुप्त एवं प्रगट ईश्वर को घट-घट (प्रत्येक शरीर) में देखो, वह सब में व्याप्त है॥ २॥

Behold the Lord, both hidden and manifest, in each and every heart; the unique Lord is permeating all. ||2||

Guru Nanak Dev ji / Raag Maru / Solhe / Guru Granth Sahib ji - Ang 1042

ਜਿਸ ਕਉ ਮੇਲੇ ਸੁਰਤਿ ਸਮਾਏ ॥

जिस कउ मेले सुरति समाए ॥

Jis kau mele surati samaae ||

ਜਿਸ ਜੀਵ ਨੂੰ ਪਰਮਾਤਮਾ ਆਪਣੇ ਨਾਲ ਮਿਲਾਂਦਾ ਹੈ ਉਸ ਦੀ ਸੁਰਤ (ਪ੍ਰਭੂ-ਚਰਨਾਂ ਵਿਚ) ਜੁੜਦੀ ਹੈ,

जिस जीव को वह साथ मिला लेता है, उसकी सुरति में ही समा जाता है।

One whom the Lord unites with Himself, merges in conscious awareness.

Guru Nanak Dev ji / Raag Maru / Solhe / Guru Granth Sahib ji - Ang 1042

ਗੁਰ ਸਬਦੀ ਹਰਿ ਨਾਮੁ ਧਿਆਏ ॥

गुर सबदी हरि नामु धिआए ॥

Gur sabadee hari naamu dhiaae ||

ਉਹ ਜੀਵ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਹੈ ।

ऐसा जीव गुरु के शब्द द्वारा हरि-नाम का ध्यान करता रहता है।

Through the Word of the Guru's Shabad, meditate on the Lord's Name.

Guru Nanak Dev ji / Raag Maru / Solhe / Guru Granth Sahib ji - Ang 1042

ਆਨਦ ਰੂਪ ਅਨੂਪ ਅਗੋਚਰ ਗੁਰ ਮਿਲਿਐ ਭਰਮੁ ਜਾਇਆ ॥੩॥

आनद रूप अनूप अगोचर गुर मिलिऐ भरमु जाइआ ॥३॥

Aanad roop anoop agochar gur miliai bharamu jaaiaa ||3||

ਉਹ ਨੂੰ ਹਰ ਥਾਂ ਉਹ ਪਰਮਾਤਮਾ ਦਿੱਸਦਾ ਹੈ ਜੋ ਆਨੰਦ-ਸਰੂਪ ਹੈ ਜੋ ਬੇ-ਮਿਸਾਲ ਹੈ ਤੇ ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ । ਗੁਰੂ ਦੀ ਸਰਨ ਪੈਣ ਕਰਕੇ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ॥੩॥

ईश्वर आनंद-रूप, अनुपम एवं इन्द्रियातीत है, गुरु को मिलने से सारा भ्रम दूर हो जाता है॥ ३॥

God is the embodiment of bliss, incomparably beautiful and unfathomable; meeting with the Guru, doubt is dispelled. ||3||

Guru Nanak Dev ji / Raag Maru / Solhe / Guru Granth Sahib ji - Ang 1042

ਮਨ ਤਨ ਧਨ ਤੇ ਨਾਮੁ ਪਿਆਰਾ ॥

मन तन धन ते नामु पिआरा ॥

Man tan dhan te naamu piaaraa ||

ਜਿਸ ਮਨੁੱਖ ਨੂੰ ਆਪਣੇ ਮਨ ਨਾਲੋਂ ਆਪਣੇ ਸਰੀਰ ਨਾਲੋਂ ਆਪਣੇ ਧਨ-ਪਦਾਰਥ ਨਾਲੋਂ ਪਰਮਾਤਮਾ ਦਾ ਨਾਮ ਵਧੀਕ ਪਿਆਰਾ ਲੱਗਦਾ ਹੈ,

परमात्मा का नाम मन, तन एवं धन से भी प्रिय है और

The Naam, the Name of the Lord, is more dear to me than my mind, body and wealth.

Guru Nanak Dev ji / Raag Maru / Solhe / Guru Granth Sahib ji - Ang 1042

ਅੰਤਿ ਸਖਾਈ ਚਲਣਵਾਰਾ ॥

अंति सखाई चलणवारा ॥

Antti sakhaaee chala(nn)avaaraa ||

ਪਰਮਾਤਮਾ ਉਸ ਦਾ ਅਖ਼ੀਰ ਤਕ ਸਾਥੀ ਬਣਦਾ ਹੈ ਉਸ ਦੇ ਨਾਲ ਜਾਂਦਾ ਹੈ ।

अंतकाल चलते समय वही सहायक होता है।

In the end, when I must depart, it shall be my only help and support.

Guru Nanak Dev ji / Raag Maru / Solhe / Guru Granth Sahib ji - Ang 1042

Download SGGS PDF Daily Updates ADVERTISE HERE