Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਲਾਗੀ ਭੂਖ ਮਾਇਆ ਮਗੁ ਜੋਹੈ ਮੁਕਤਿ ਪਦਾਰਥੁ ਮੋਹਿ ਖਰੇ ॥੩॥
लागी भूख माइआ मगु जोहै मुकति पदारथु मोहि खरे ॥३॥
Laagee bhookh maaiaa magu johai mukati padaarathu mohi khare ||3||
ਸਦਾ ਇਸ ਨੂੰ ਮਾਇਆ ਦੀ ਭੁੱਖ ਹੀ ਚੰਬੜੀ ਰਹਿੰਦੀ ਹੈ, ਸਦਾ ਮਾਇਆ ਦਾ ਰਾਹ ਹੀ ਤੱਕਦਾ ਰਹਿੰਦਾ ਹੈ, ਮਾਇਆ ਦੇ ਮੋਹ ਵਿਚ (ਫਸ ਕੇ ਚੌਹਾਂ ਪਦਾਰਥਾਂ ਵਿਚੋਂ) ਮੁਕਤਿ-ਪਦਾਰਥ ਗਵਾ ਲੈਂਦਾ ਹੈ ॥੩॥
फिर उसे तृष्णा की भूख लग गई, वह धन-दौलत को पाने के लिए भागता है पर माया के मोह ने उससे मोक्ष-पदार्थ छीन लिया॥ ३॥
Driven by hunger, it sees the path of Maya's riches; this emotional attachment takes away the treasure of liberation. ||3||
Guru Nanak Dev ji / Raag Maru / Ashtpadiyan / Guru Granth Sahib ji - Ang 1014
ਕਰਣ ਪਲਾਵ ਕਰੇ ਨਹੀ ਪਾਵੈ ਇਤ ਉਤ ਢੂਢਤ ਥਾਕਿ ਪਰੇ ॥
करण पलाव करे नही पावै इत उत ढूढत थाकि परे ॥
Kara(nn) palaav kare nahee paavai it ut dhoodhat thaaki pare ||
(ਸਾਰੀ ਉਮਰ ਜੀਵ ਮਾਇਆ ਦੀ ਖ਼ਾਤਰ ਹੀ) ਤਰਲੇ ਲੈਂਦਾ ਰਹਿੰਦਾ ਹੈ (ਮਨ ਦੀ ਤਸੱਲੀ ਜੋਗੀ ਮਾਇਆ) ਪ੍ਰਾਪਤ ਨਹੀਂ ਹੁੰਦੀ, ਹਰ ਪਾਸੇ ਮਾਇਆ ਦੀ ਢੂੰਢ-ਭਾਲ ਕਰਦਾ ਕਰਦਾ ਥੱਕ ਜਾਂਦਾ ਹੈ ।
वह धन के लिए मेहनत-मशक्कत करता है। परन्तु उसे उतना धन प्राप्त नहीं होता जितनी इच्छा करता है। फिर वह इधर-उधर ढूंढ कर थक जाता है।
Weeping and wailing, he does not receive them; he searches here and there, and grows weary.
Guru Nanak Dev ji / Raag Maru / Ashtpadiyan / Guru Granth Sahib ji - Ang 1014
ਕਾਮਿ ਕ੍ਰੋਧਿ ਅਹੰਕਾਰਿ ਵਿਆਪੇ ਕੂੜ ਕੁਟੰਬ ਸਿਉ ਪ੍ਰੀਤਿ ਕਰੇ ॥੪॥
कामि क्रोधि अहंकारि विआपे कूड़ कुट्मब सिउ प्रीति करे ॥४॥
Kaami krodhi ahankkaari viaape koo(rr) kutambb siu preeti kare ||4||
ਕਾਮ ਵਿਚ, ਕ੍ਰੋਧ ਵਿਚ, ਅਹੰਕਾਰ ਵਿਚ ਨੱਪਿਆ ਹੋਇਆ ਜੀਵ ਸਦਾ ਨਾਸਵੰਤ ਪਦਾਰਥ ਨਾਲ ਹੀ ਪ੍ਰੀਤ ਕਰਦਾ ਹੈ, ਸਦਾ ਆਪਣੇ ਪਰਵਾਰ ਨਾਲ ਹੀ ਮੋਹ ਜੋੜੀ ਰੱਖਦਾ ਹੈ ॥੪॥
वह काम, क्रोध एवं अहंकार में ग्रस्त रहता है और मिथ्या कुटम्ब से प्रेम करता है॥ ४॥
Engrossed in sexual desire, anger and egotism, he falls in love with his false relatives. ||4||
Guru Nanak Dev ji / Raag Maru / Ashtpadiyan / Guru Granth Sahib ji - Ang 1014
ਖਾਵੈ ਭੋਗੈ ਸੁਣਿ ਸੁਣਿ ਦੇਖੈ ਪਹਿਰਿ ਦਿਖਾਵੈ ਕਾਲ ਘਰੇ ॥
खावै भोगै सुणि सुणि देखै पहिरि दिखावै काल घरे ॥
Khaavai bhogai su(nn)i su(nn)i dekhai pahiri dikhaavai kaal ghare ||
(ਦੁਨੀਆ ਦੇ ਚੰਗੇ ਚੰਗੇ ਪਦਾਰਥ) ਖਾਂਦਾ ਹੈ (ਵਿਸ਼ੇ) ਭੋਗਦਾ ਹੈ, (ਸੋਭਾ ਨਿੰਦਾ ਆਦਿਕ ਦੇ ਬਚਨ) ਮੁੜ ਮੁੜ ਸੁਣਦਾ ਹੈ, (ਦੁਨੀਆ ਦੇ ਰੰਗ ਤਮਾਸ਼ੇ) ਵੇਖਦਾ ਹੈ, (ਸੋਹਣੇ ਸੋਹਣੇ ਕੱਪੜੇ ਆਦਿਕ) ਪਹਿਨ ਕੇ (ਲੋਕਾਂ ਨੂੰ) ਵਿਖਾਂਦਾ ਹੈ-(ਬੱਸ! ਇਹਨਾਂ ਹੀ ਆਹਰਾਂ ਵਿਚ ਮਸਤ ਹੋ ਕੇ) ਆਤਮਕ ਮੌਤ ਦੇ ਘਰ ਵਿਚ ਟਿਕਿਆ ਰਹਿੰਦਾ ਹੈ (ਆਤਮਕ ਮੌਤ ਸਹੇੜੀ ਰੱਖਦਾ ਹੈ) ।
वह मृत्यु के घर इस जगत् में स्वादिष्ट पदार्थ खाकर व् वस्त्र पहनकर लोगों को दिखाता है।
He eats and enjoys, listens and watches, and dresses up to show off in this house of death.
Guru Nanak Dev ji / Raag Maru / Ashtpadiyan / Guru Granth Sahib ji - Ang 1014
ਬਿਨੁ ਗੁਰ ਸਬਦ ਨ ਆਪੁ ਪਛਾਣੈ ਬਿਨੁ ਹਰਿ ਨਾਮ ਨ ਕਾਲੁ ਟਰੇ ॥੫॥
बिनु गुर सबद न आपु पछाणै बिनु हरि नाम न कालु टरे ॥५॥
Binu gur sabad na aapu pachhaa(nn)ai binu hari naam na kaalu tare ||5||
ਗੁਰੂ ਦੇ ਸ਼ਬਦ ਤੋਂ ਵਾਂਜਿਆ ਹੋਇਆ ਆਪਣੇ ਆਤਮਕ ਜੀਵਨ ਨੂੰ ਪਛਾਣ ਨਹੀਂ ਸਕਦਾ । ਪਰਮਾਤਮਾ ਦੇ ਨਾਮ ਤੋਂ ਖੁੰਝਿਆ ਹੋਣ ਕਰਕੇ ਆਤਮਕ ਮੌਤ (ਇਸ ਦੇ ਸਿਰ ਤੋਂ) ਨਹੀਂ ਟਲਦੀ ॥੫॥
शब्द गुरु के बिना वह आत्म ज्ञान को नहीं पहचानता और परमात्मा के नाम बिना उसका काल नहीं टलता॥ ५॥
Without the Word of the Guru's Shabad, he does not understand himself. Without the Lord's Name, death cannot be avoided. ||5||
Guru Nanak Dev ji / Raag Maru / Ashtpadiyan / Guru Granth Sahib ji - Ang 1014
ਜੇਤਾ ਮੋਹੁ ਹਉਮੈ ਕਰਿ ਭੂਲੇ ਮੇਰੀ ਮੇਰੀ ਕਰਤੇ ਛੀਨਿ ਖਰੇ ॥
जेता मोहु हउमै करि भूले मेरी मेरी करते छीनि खरे ॥
Jetaa mohu haumai kari bhoole meree meree karate chheeni khare ||
ਜਿਤਨਾ ਹੀ ਮੋਹ ਤੇ ਹਉਮੈ ਕਰ ਕੇ ਜੀਵ ਸਹੀ ਜੀਵਨ-ਰਾਹ ਤੋਂ ਭੁੱਲਦਾ ਹੈ, ਜਿਤਨਾ ਹੀ ਵਧੀਕ 'ਮੇਰੀ (ਮਾਇਆ) ਮੇਰੀ (ਮਾਇਆ)' ਕਰਦਾ ਹੈ, ਉਤਨਾ ਹੀ ਇਹ ਹਉਮੈ ਮਮਤਾ ਇਸ ਦੇ ਆਤਮਕ ਜੀਵਨ ਨੂੰ ਖੋਹ ਕੇ ਲੈ ਜਾਂਦੇ ਹਨ ।
जितना अधिक मोह एवं अभिमान करता है, उतना ही भटकता है और ‘मेरी-मेरी' करता हुआ खत्म हो जाता है।
The more attachment and egotism delude and confuse him, the more he cries out, ""Mine, mine!"", and the more he loses out.
Guru Nanak Dev ji / Raag Maru / Ashtpadiyan / Guru Granth Sahib ji - Ang 1014
ਤਨੁ ਧਨੁ ਬਿਨਸੈ ਸਹਸੈ ਸਹਸਾ ਫਿਰਿ ਪਛੁਤਾਵੈ ਮੁਖਿ ਧੂਰਿ ਪਰੇ ॥੬॥
तनु धनु बिनसै सहसै सहसा फिरि पछुतावै मुखि धूरि परे ॥६॥
Tanu dhanu binasai sahasai sahasaa phiri pachhutaavai mukhi dhoori pare ||6||
ਆਖ਼ਰ ਇਹ ਸਰੀਰ ਤੇ ਇਹ ਧਨ, (ਜਿਨ੍ਹਾਂ ਦੀ ਖ਼ਾਤਰ ਹਰ ਵੇਲੇ ਸਹਿਮ ਵਿਚ ਰਹਿੰਦਾ ਸੀ) ਨਾਸ ਹੋ ਜਾਂਦਾ ਹੈ । ਤਦੋਂ ਜੀਵ ਪਛੁਤਾਂਦਾ ਹੈ, (ਪਰ ਉਸ ਵੇਲੇ ਪਛੁਤਾਇਆਂ ਕੁਝ ਨਹੀਂ ਬਣਦਾ) ਇਸ ਦੇ ਮੂੰਹ ਉਤੇ ਫਿਟਕਾਰ ਹੀ ਪੈਂਦੀ ਹੈ ॥੬॥
हजारों चिंता से उसका तन-धन नाश हो जाता है और फिर वह पछताता है परन्तु उसके मुँह में धूल ही पड़ती है॥ ६॥
His body and wealth pass away, and he is torn by skepticism and cynicism; in the end, he regrets and repents, when the dust falls on his face. ||6||
Guru Nanak Dev ji / Raag Maru / Ashtpadiyan / Guru Granth Sahib ji - Ang 1014
ਬਿਰਧਿ ਭਇਆ ਜੋਬਨੁ ਤਨੁ ਖਿਸਿਆ ਕਫੁ ਕੰਠੁ ਬਿਰੂਧੋ ਨੈਨਹੁ ਨੀਰੁ ਢਰੇ ॥
बिरधि भइआ जोबनु तनु खिसिआ कफु कंठु बिरूधो नैनहु नीरु ढरे ॥
Biradhi bhaiaa jobanu tanu khisiaa kaphu kantthu biroodho nainahu neeru dhare ||
ਮਨੁੱਖ ਬੁੱਢਾ ਹੋ ਜਾਂਦਾ ਹੈ, ਜਵਾਨੀ ਖਿਸਕ ਜਾਂਦੀ ਹੈ ਸਰੀਰ ਕਮਜ਼ੋਰ ਹੋ ਜਾਂਦਾ ਹੈ, ਸੰਘ ਬਲਗ਼ਮ ਨਾਲ ਰੁਕਿਆ ਰਹਿੰਦਾ ਹੈ, ਅੱਖਾਂ ਤੋਂ ਪਾਣੀ ਵਗਦਾ ਰਹਿੰਦਾ ਹੈ,
अब जब वह बूढ़ा हो गया तो शरीर निर्बल और यौवन का अंत हो गया। बलगम खांसी से गला रुक गया और ऑखों से नीर बहने लग गया।
He grows old, his body and youth waste away, and his throat is plugged with mucous; water flows from his eyes.
Guru Nanak Dev ji / Raag Maru / Ashtpadiyan / Guru Granth Sahib ji - Ang 1014
ਚਰਣ ਰਹੇ ਕਰ ਕੰਪਣ ਲਾਗੇ ਸਾਕਤ ਰਾਮੁ ਨ ਰਿਦੈ ਹਰੇ ॥੭॥
चरण रहे कर क्मपण लागे साकत रामु न रिदै हरे ॥७॥
Chara(nn) rahe kar kamppa(nn) laage saakat raamu na ridai hare ||7||
ਪੈਰ (ਤੁਰਨੋਂ) ਰਹਿ ਜਾਂਦੇ ਹਨ, ਹੱਥ ਕੰਬਣ ਲੱਗ ਪੈਂਦੇ ਹਨ, (ਫਿਰ ਭੀ) ਮਾਇਆ-ਵੇੜ੍ਹੇ ਜੀਵ ਦੇ ਹਿਰਦੇ ਵਿਚ ਹਰੀ ਪਰਮਾਤਮਾ (ਦਾ ਨਾਮ) ਨਹੀਂ (ਵੱਸਦਾ) ॥੭॥
पैर चलने से रह गए हैं और हाथ थर-थर कॉपने लगे हैं। लेकिन अफसोस अभी भी विमुखी जीव के ह्रदय में राम नाम याद नहीं आता॥ ७॥
He feet fail him, and his hands shake and tremble; the faithless cynic does not enshrine the Lord in his heart. ||7||
Guru Nanak Dev ji / Raag Maru / Ashtpadiyan / Guru Granth Sahib ji - Ang 1014
ਸੁਰਤਿ ਗਈ ਕਾਲੀ ਹੂ ਧਉਲੇ ਕਿਸੈ ਨ ਭਾਵੈ ਰਖਿਓ ਘਰੇ ॥
सुरति गई काली हू धउले किसै न भावै रखिओ घरे ॥
Surati gaee kaalee hoo dhaule kisai na bhaavai rakhio ghare ||
(ਬੁੱਢਾ ਹੋ ਜਾਣ ਤੇ) ਅਕਲ ਟਿਕਾਣੇ ਨਹੀਂ ਰਹਿੰਦੀ, ਕੇਸ ਕਾਲੇ ਤੋਂ ਚਿੱਟੇ ਹੋ ਜਾਂਦੇ ਹਨ, ਘਰ ਵਿਚ ਰੱਖਿਆ ਹੋਇਆ ਕਿਸੇ ਨੂੰ ਚੰਗਾ ਨਹੀਂ ਲੱਗਦਾ ।
बूढ़ा होकर उसकी होश नष्ट हो गई और उसके काले केश अब सफेद हो गए हैं। परिवार में से कोई भी उसे घर में रखना नहीं चाहता।
His intellect fails him, his black hair turns white, and no one wants to keep him in their home.
Guru Nanak Dev ji / Raag Maru / Ashtpadiyan / Guru Granth Sahib ji - Ang 1014
ਬਿਸਰਤ ਨਾਮ ਐਸੇ ਦੋਖ ਲਾਗਹਿ ਜਮੁ ਮਾਰਿ ਸਮਾਰੇ ਨਰਕਿ ਖਰੇ ॥੮॥
बिसरत नाम ऐसे दोख लागहि जमु मारि समारे नरकि खरे ॥८॥
Bisarat naam aise dokh laagahi jamu maari samaare naraki khare ||8||
(ਫਿਰ ਭੀ ਪਰਮਾਤਮਾ ਦੇ ਨਾਮ ਨੂੰ ਭੁਲਾਈ ਰੱਖਦਾ ਹੈ) ਪਰਮਾਤਮਾ ਦਾ ਨਾਮ ਵਿਸਾਰੀ ਰੱਖਣ ਤੇ ਅਜੇਹੇ ਭੈੜ ਇਸ ਨੂੰ ਚੰਬੜੇ ਰਹਿੰਦੇ ਹਨ ਜਿਨ੍ਹਾਂ ਕਰ ਕੇ ਜਮਰਾਜ ਇਸ ਨੂੰ ਮਾਰ ਕੇ ਨਰਕ ਵਿਚ ਲੈ ਜਾਂਦਾ ਹੈ ॥੮॥
परमात्मा के नाम को भूलने से उसे ऐसे दोष लग जाते हैं और यमदूत उसे पीटकर नरक में ले जाते हैं।॥ ८॥
Forgetting the Naam, these are the stigmas which stick to him; the Messenger of Death beats him, and drags him to hell. ||8||
Guru Nanak Dev ji / Raag Maru / Ashtpadiyan / Guru Granth Sahib ji - Ang 1014
ਪੂਰਬ ਜਨਮ ਕੋ ਲੇਖੁ ਨ ਮਿਟਈ ਜਨਮਿ ਮਰੈ ਕਾ ਕਉ ਦੋਸੁ ਧਰੇ ॥
पूरब जनम को लेखु न मिटई जनमि मरै का कउ दोसु धरे ॥
Poorab janam ko lekhu na mitaee janami marai kaa kau dosu dhare ||
(ਪਰ ਜੀਵ ਦੇ ਭੀ ਵੱਸ ਦੀ ਗੱਲ ਨਹੀਂ) ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖਾ ਮਿਟਦਾ ਨਹੀਂ (ਜਿਤਨਾ ਚਿਰ ਉਹ ਲੇਖਾ ਮੌਜੂਦ ਹੈ, ਉਹਨਾਂ ਦੇ ਪ੍ਰਭਾਵ ਹੇਠ ਕੁਕਰਮ ਕਰ ਕਰ ਕੇ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ । ਜੀਵ ਵਿਚਾਰਾ ਹੋਰ ਕਿਸ ਨੂੰ ਦੋਸ ਦੇਵੇ?
दरअसल पूर्व जन्म में किए कर्मों का लेख कभी नहीं मिटता। इसी कारण वह जन्मता-मरता है, इसलिए किसी अन्य को क्यों दोष दिया जाए ?
The record of one's past actions cannot be erased; who else is to blame for one's birth and death?
Guru Nanak Dev ji / Raag Maru / Ashtpadiyan / Guru Granth Sahib ji - Ang 1014
ਬਿਨੁ ਗੁਰ ਬਾਦਿ ਜੀਵਣੁ ਹੋਰੁ ਮਰਣਾ ਬਿਨੁ ਗੁਰ ਸਬਦੈ ਜਨਮੁ ਜਰੇ ॥੯॥
बिनु गुर बादि जीवणु होरु मरणा बिनु गुर सबदै जनमु जरे ॥९॥
Binu gur baadi jeeva(nn)u horu mara(nn)aa binu gur sabadai janamu jare ||9||
(ਅਸਲ ਗੱਲ ਇਹ ਹੈ ਕਿ) ਗੁਰੂ ਦੀ ਸਰਨ ਤੋਂ ਬਿਨਾ ਜ਼ਿੰਦਗੀ ਵਿਅਰਥ ਜਾਂਦੀ ਹੈ (ਵਿਕਾਰਾਂ ਵਿਚ ਪੈ ਕੇ ਮਨੁੱਖ) ਹੋਰ ਆਤਮਕ ਮੌਤ ਹੋਰ ਆਤਮਕ ਮੌਤ ਸਹੇੜਦਾ ਜਾਂਦਾ ਹੈ । ਗੁਰੂ ਦੇ ਸ਼ਬਦ ਤੋਂ ਖੁੰਝਣ ਕਰਕੇ ਜ਼ਿੰਦਗੀ (ਵਿਕਾਰਾਂ ਵਿਚ) ਸੜ ਜਾਂਦੀ ਹੈ ॥੯॥
गुरु के बिना जीना व्यर्थ एवं मृत्यु के समान है। शब्द गुरु के बिना जन्म जलता रहता है॥ ९॥
Without the Guru, life and death are pointless; without the Word of the Guru's Shabad, life just burns away. ||9||
Guru Nanak Dev ji / Raag Maru / Ashtpadiyan / Guru Granth Sahib ji - Ang 1014
ਖੁਸੀ ਖੁਆਰ ਭਏ ਰਸ ਭੋਗਣ ਫੋਕਟ ਕਰਮ ਵਿਕਾਰ ਕਰੇ ॥
खुसी खुआर भए रस भोगण फोकट करम विकार करे ॥
Khusee khuaar bhae ras bhoga(nn) phokat karam vikaar kare ||
ਜੀਵ ਦੁਨੀਆ ਦੀਆਂ ਖ਼ੁਸ਼ੀਆਂ ਮਾਣਨ ਵਿਚ, ਰਸ ਭੋਗਣ ਵਿਚ, ਤੇ ਹੋਰ ਫੋਕੇ ਤੇ ਮੰਦੇ ਕਰਮ ਕਰਨ ਵਿਚ ਪੈ ਕੇ ਖ਼ੁਆਰ ਹੁੰਦਾ ਹੈ ।
मनाने एवं पदार्थों के रस भोगने से मनुष्य तंग ही हुए हैं और खोटे कर्मों ने मन में विकार ही पैदा किए हैं।
The pleasures enjoyed in happiness bring ruin; acting in corruption is useless indulgence.
Guru Nanak Dev ji / Raag Maru / Ashtpadiyan / Guru Granth Sahib ji - Ang 1014
ਨਾਮੁ ਬਿਸਾਰਿ ਲੋਭਿ ਮੂਲੁ ਖੋਇਓ ਸਿਰਿ ਧਰਮ ਰਾਇ ਕਾ ਡੰਡੁ ਪਰੇ ॥੧੦॥
नामु बिसारि लोभि मूलु खोइओ सिरि धरम राइ का डंडु परे ॥१०॥
Naamu bisaari lobhi moolu khoio siri dharam raai kaa danddu pare ||10||
ਪਰਮਾਤਮਾ ਦਾ ਨਾਮ ਭੁਲਾ ਕੇ, ਲੋਭ ਵਿਚ ਫਸ ਕੇ ਮੂਲ ਭੀ ਗਵਾ ਲੈਂਦਾ ਹੈ, ਆਖ਼ਰ ਇਸ ਦੇ ਸਿਰ ਉਤੇ ਧਰਮਰਾਜ ਦਾ ਡੰਡਾ ਪੈਂਦਾ ਹੈ ॥੧੦॥
नाम को भुलाकर लालच में फँसकर उसने मूल ही गंवा दिया और यमपुरी में उसके सिर पर यमराज का डण्डा पड़ता है॥ १०॥
Forgetting the Naam, and caught by greed, he betrays his own source; the club of the Righteous Judge of Dharma will strike him over the head. ||10||
Guru Nanak Dev ji / Raag Maru / Ashtpadiyan / Guru Granth Sahib ji - Ang 1014
ਗੁਰਮੁਖਿ ਰਾਮ ਨਾਮ ਗੁਣ ਗਾਵਹਿ ਜਾ ਕਉ ਹਰਿ ਪ੍ਰਭੁ ਨਦਰਿ ਕਰੇ ॥
गुरमुखि राम नाम गुण गावहि जा कउ हरि प्रभु नदरि करे ॥
Guramukhi raam naam gu(nn) gaavahi jaa kau hari prbhu nadari kare ||
ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਦੇ ਗੁਣ ਗਾਂਦੇ ਹਨ । ਜਿਨ੍ਹਾਂ ਉਤੇ ਹਰੀ-ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ,
जिस पर भगवान की कृपा-दृष्टि हो जाती है, वह गुरु के माध्यम से राम-नाम का ही गुणगान करता है।
The Gurmukhs sing the Glorious Praises of the Lord's Name; the Lord God blesses them with His Glance of Grace.
Guru Nanak Dev ji / Raag Maru / Ashtpadiyan / Guru Granth Sahib ji - Ang 1014
ਤੇ ਨਿਰਮਲ ਪੁਰਖ ਅਪਰੰਪਰ ਪੂਰੇ ਤੇ ਜਗ ਮਹਿ ਗੁਰ ਗੋਵਿੰਦ ਹਰੇ ॥੧੧॥
ते निरमल पुरख अपर्मपर पूरे ते जग महि गुर गोविंद हरे ॥११॥
Te niramal purakh aparamppar poore te jag mahi gur govindd hare ||11||
ਉਹ ਜਗਤ ਵਿਚ ਹਰੀ ਗੋਬਿੰਦ ਬੇਅੰਤ ਪੂਰਨ ਸਰਬ-ਵਿਆਪਕ ਨੂੰ ਸਿਮਰ ਕੇ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ॥੧੧॥
ऐसे निर्मल पुरुष अपरंपार हैं और गोविंद गुरु का ही रूप बन जाते हैं।॥ ११॥
Those beings are pure, perfect unlimited and infinite; in this world, they are the embodiment of the Guru, the Lord of the Universe. ||11||
Guru Nanak Dev ji / Raag Maru / Ashtpadiyan / Guru Granth Sahib ji - Ang 1014
ਹਰਿ ਸਿਮਰਹੁ ਗੁਰ ਬਚਨ ਸਮਾਰਹੁ ਸੰਗਤਿ ਹਰਿ ਜਨ ਭਾਉ ਕਰੇ ॥
हरि सिमरहु गुर बचन समारहु संगति हरि जन भाउ करे ॥
Hari simarahu gur bachan samaarahu sanggati hari jan bhaau kare ||
ਸੰਤ ਜਨਾਂ ਦੀ ਸੰਗਤ ਵਿਚ ਪ੍ਰੇਮ ਜੋੜ ਕੇ ਪਰਮਾਤਮਾ ਦਾ ਨਾਮ ਸਿਮਰੋ, ਗੁਰੂ ਦੇ ਬਚਨ (ਹਿਰਦੇ ਵਿਚ) ਸੰਭਾਲ ਰੱਖੋ ।
ईश्वर को याद करो, गुरु के वचन को हृदय में धारण करो, भक्तजनों की संगति से प्रेम करो।
Meditate in remembrance on the Lord; meditate and contemplate the Guru's Word, and love to associate with the humble servants of the Lord.
Guru Nanak Dev ji / Raag Maru / Ashtpadiyan / Guru Granth Sahib ji - Ang 1014
ਹਰਿ ਜਨ ਗੁਰੁ ਪਰਧਾਨੁ ਦੁਆਰੈ ਨਾਨਕ ਤਿਨ ਜਨ ਕੀ ਰੇਣੁ ਹਰੇ ॥੧੨॥੮॥
हरि जन गुरु परधानु दुआरै नानक तिन जन की रेणु हरे ॥१२॥८॥
Hari jan guru paradhaanu duaarai naanak tin jan kee re(nn)u hare ||12||8||
ਪਰਮਾਤਮਾ ਦੇ ਦਰ ਤੇ ਗੁਰੂ (ਦਾ ਬਚਨ) ਹੀ ਆਦਰ ਪਾਂਦਾ ਹੈ, ਸੰਤ ਜਨਾਂ ਦੀ ਸੰਗਤ ਹੀ ਕਬੂਲ ਪੈਂਦੀ ਹੈ । ਹੇ ਨਾਨਕ! (ਅਰਦਾਸ ਕਰ-) ਹੇ ਹਰੀ! (ਮੈਨੂੰ) ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ (ਦੇਹ) ॥੧੨॥੮॥
सत्य के द्वार पर गुरु भक्तजनों का प्रधान होता है। हे नानक ! हम भी उनकी चरणरज हैं।॥ १२॥ ८॥
The Lord's humble servants are the embodiment of the Guru; they are supreme and respected in the Court of the Lord. Nanak seeks the dust of the feet of those humble servants of the Lord. ||12||8||
Guru Nanak Dev ji / Raag Maru / Ashtpadiyan / Guru Granth Sahib ji - Ang 1014
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik-oamkkaari satigur prsaadi ||
ਰਾਗ ਮਾਰੂ/ਕਾਫੀ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ ।
ੴ सतिगुर प्रसादि॥
One Universal Creator God. By The Grace Of The True Guru:
Guru Nanak Dev ji / Raag Maru Kafi / Ashtpadiyan / Guru Granth Sahib ji - Ang 1014
ਮਾਰੂ ਕਾਫੀ ਮਹਲਾ ੧ ਘਰੁ ੨ ॥
मारू काफी महला १ घरु २ ॥
Maaroo kaaphee mahalaa 1 gharu 2 ||
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
मारू काफी महला १ घरु २॥
Maaroo, Kaafee, First Mehl, Second House:
Guru Nanak Dev ji / Raag Maru Kafi / Ashtpadiyan / Guru Granth Sahib ji - Ang 1014
ਆਵਉ ਵੰਞਉ ਡੁੰਮਣੀ ਕਿਤੀ ਮਿਤ੍ਰ ਕਰੇਉ ॥
आवउ वंञउ डुमणी किती मित्र करेउ ॥
Aavau van(ny)au dummma(nn)ee kitee mitr kareu ||
(ਹੇ ਪ੍ਰੀਤਮ ਪ੍ਰਭੂ! ਤੈਥੋਂ ਵਿਛੁੜ ਕੇ) ਮੈਂ ਡੱਡੋਲਿਕੀ ਹੋਈ ਹੋਈ (ਜਨਮਾਂ ਦੇ ਗੇੜ ਵਿਚ) ਭਟਕਦੀ ਫਿਰਦੀ ਹਾਂ (ਦਿਲ ਦੇ ਧਰਵਾਸ ਲਈ) ਮੈਂ ਅਨੇਕਾਂ ਹੋਰ ਮਿੱਤਰ ਬਣਾਂਦੀ ਹਾਂ,
आवागमन में पड़कर दुविधाग्रस्त जीव-स्त्री कितने ही मित्र बनाती है।
The double-minded person comes and goes, and has numerous friends.
Guru Nanak Dev ji / Raag Maru Kafi / Ashtpadiyan / Guru Granth Sahib ji - Ang 1014
ਸਾ ਧਨ ਢੋਈ ਨ ਲਹੈ ਵਾਢੀ ਕਿਉ ਧੀਰੇਉ ॥੧॥
सा धन ढोई न लहै वाढी किउ धीरेउ ॥१॥
Saa dhan dhoee na lahai vaadhee kiu dheereu ||1||
ਪਰ ਜਦ ਤਕ ਤੈਥੋਂ ਵਿਛੁੜੀ ਹੋਈ ਹਾਂ, ਮੈਨੂੰ ਧਰਵਾਸ ਕਿਵੇਂ ਆਵੇ? (ਤੈਥੋਂ ਵਿਛੁੜੀ) ਜੀਵ-ਇਸਤ੍ਰੀ (ਕਿਸੇ ਹੋਰ ਥਾਂ) ਆਸਰਾ ਲੱਭ ਹੀ ਨਹੀਂ ਸਕਦੀ ॥੧॥
पति-परमेश्वर से विछुड़ कर उसे कहीं ठिकाना नहीं मिलता, तब उसे कैसे धैर्य हो सकता है॥ १॥
The soul-bride is separated from her Lord, and she has no place of rest; how can she be comforted? ||1||
Guru Nanak Dev ji / Raag Maru Kafi / Ashtpadiyan / Guru Granth Sahib ji - Ang 1014
ਮੈਡਾ ਮਨੁ ਰਤਾ ਆਪਨੜੇ ਪਿਰ ਨਾਲਿ ॥
मैडा मनु रता आपनड़े पिर नालि ॥
Maidaa manu rataa aapana(rr)e pir naali ||
(ਹੇ ਪ੍ਰੀਤਮ ਪ੍ਰਭੂ!) ਮੇਰਾ ਮਨ (ਤੈਂ) ਆਪਣੇ ਪਿਆਰੇ ਪਤੀ ਨਾਲ ਰੰਗਿਆ ਗਿਆ ਹੈ ।
मेरा मन अपने प्रभु के संग लीन है,
My mind is attuned to the Love of my Husband Lord.
Guru Nanak Dev ji / Raag Maru Kafi / Ashtpadiyan / Guru Granth Sahib ji - Ang 1014
ਹਉ ਘੋਲਿ ਘੁਮਾਈ ਖੰਨੀਐ ਕੀਤੀ ਹਿਕ ਭੋਰੀ ਨਦਰਿ ਨਿਹਾਲਿ ॥੧॥ ਰਹਾਉ ॥
हउ घोलि घुमाई खंनीऐ कीती हिक भोरी नदरि निहालि ॥१॥ रहाउ ॥
Hau gholi ghumaaee khanneeai keetee hik bhoree nadari nihaali ||1|| rahaau ||
ਮੈਂ ਤੈਥੋਂ ਵਾਰਨੇ ਜਾਂਦੀ ਹਾਂ, ਕੁਰਬਾਨ ਜਾਂਦੀ ਹਾਂ । ਰਤਾ ਭਰ ਸਮਾ ਹੀ (ਮੇਰੇ ਵਲ) ਮੇਹਰ ਦੀ ਨਜ਼ਰ ਨਾਲ ਵੇਖ ॥੧॥ ਰਹਾਉ ॥
उसने थोड़ी-सी कृपा-दृष्टि करके आनंदित कर दिया है, अतः मैं खण्ड-खण्ड होकर उस पर न्योछावर जाती हूँ॥ १॥ रहाउ॥
I am devoted, dedicated, a sacrifice to the Lord; if only He would bless me with His Glance of Grace, even for an instant! ||1|| Pause ||
Guru Nanak Dev ji / Raag Maru Kafi / Ashtpadiyan / Guru Granth Sahib ji - Ang 1014
ਪੇਈਅੜੈ ਡੋਹਾਗਣੀ ਸਾਹੁਰੜੈ ਕਿਉ ਜਾਉ ॥
पेईअड़ै डोहागणी साहुरड़ै किउ जाउ ॥
Peeea(rr)ai dohaaga(nn)ee saahura(rr)ai kiu jaau ||
(ਇਸ ਸੰਸਾਰ) ਪੇਕੇ ਘਰ ਵਿਚ ਮੈਂ (ਸਾਰੀ ਉਮਰ) ਪ੍ਰਭੂ-ਪਤੀ ਤੋਂ ਵਿਛੁੜੀ ਰਹੀ ਹਾਂ, ਮੈਂ ਪਤੀ-ਪ੍ਰਭੂ ਦੇ ਦੇਸ ਕਿਵੇਂ ਪਹੁੰਚ ਸਕਦੀ ਹਾਂ?
मैं दुहागिन अब तक अपने पीहर (इहलोक) में बसती रही, अब मैं अपने ससुराल (परलोक) कैसे जाऊँ ?
I am a rejected bride, abandoned in my parents' home; how can I go to my in-laws now?
Guru Nanak Dev ji / Raag Maru Kafi / Ashtpadiyan / Guru Granth Sahib ji - Ang 1014
ਮੈ ਗਲਿ ਅਉਗਣ ਮੁਠੜੀ ਬਿਨੁ ਪਿਰ ਝੂਰਿ ਮਰਾਉ ॥੨॥
मै गलि अउगण मुठड़ी बिनु पिर झूरि मराउ ॥२॥
Mai gali auga(nn) mutha(rr)ee binu pir jhoori maraau ||2||
(ਪ੍ਰਭੂ ਤੋਂ ਵਿਛੋੜੇ ਦੇ ਕਾਰਨ) ਔਗੁਣ ਮੇਰੇ ਗਲ ਗਲ ਤਕ ਪਹੁੰਚ ਗਏ ਹਨ, (ਸਾਰੀ ਉਮਰ) ਮੈਨੂੰ ਔਗੁਣਾਂ ਨੇ ਠੱਗੀ ਰੱਖਿਆ ਹੈ । ਪਤੀ-ਪ੍ਰਭੂ ਦੇ ਮਿਲਾਪ ਤੋਂ ਵਾਂਜੀ ਰਹਿ ਕੇ ਮੈਂ ਅੰਦਰੇ ਅੰਦਰ ਦੁਖੀ ਭੀ ਹੋ ਰਹੀ ਹਾਂ, ਤੇ ਆਤਮਕ ਮੌਤ ਭੀ ਮੈਂ ਸਹੇੜ ਲਈ ਹੈ ॥੨॥
मेरे गले में अनेक अवगुण पड़े हुए हैं, पति के बिना मैं अवगुणों से ठगी गई हूँ और झूर-झूर कर मर रही हूँ॥ २॥
I wear my faults around my neck; without my Husband Lord, I am grieving, and wasting away to death. ||2||
Guru Nanak Dev ji / Raag Maru Kafi / Ashtpadiyan / Guru Granth Sahib ji - Ang 1014
ਪੇਈਅੜੈ ਪਿਰੁ ਸੰਮਲਾ ਸਾਹੁਰੜੈ ਘਰਿ ਵਾਸੁ ॥
पेईअड़ै पिरु समला साहुरड़ै घरि वासु ॥
Peeea(rr)ai piru sammalaa saahura(rr)ai ghari vaasu ||
ਜੇ ਮੈਂ (ਇਸ ਸੰਸਾਰ) ਪੇਕੇ ਘਰ ਵਿਚ ਪਤੀ-ਪ੍ਰਭੂ ਨੂੰ (ਆਪਣੇ ਹਿਰਦੇ ਵਿਚ) ਸੰਭਾਲ ਰੱਖਾਂ ਤਾਂ ਪਤੀ-ਪ੍ਰਭੂ ਦੇ ਦੇਸ ਮੈਨੂੰ ਉਸ ਦੇ ਚਰਨਾਂ ਵਿਚ ਥਾਂ ਮਿਲ ਜਾਏ ।
यदि पीहर में अपने पति-प्रभु का स्मरण करूँ तो ससुराल में निवास मिल सकता है।
But if, in my parents' home, I remember my Husband Lord, then I will come to dwell in the home of my in-laws yet.
Guru Nanak Dev ji / Raag Maru Kafi / Ashtpadiyan / Guru Granth Sahib ji - Ang 1014
ਸੁਖਿ ਸਵੰਧਿ ਸੋਹਾਗਣੀ ਪਿਰੁ ਪਾਇਆ ਗੁਣਤਾਸੁ ॥੩॥
सुखि सवंधि सोहागणी पिरु पाइआ गुणतासु ॥३॥
Sukhi savanddhi sohaaga(nn)ee piru paaiaa gu(nn)ataasu ||3||
ਉਹ ਭਾਗਾਂ ਵਾਲੀਆਂ (ਜੀਵਨ-ਰਾਤ) ਸੁਖ ਨਾਲ ਸੌਂ ਕੇ ਗੁਜ਼ਾਰਦੀਆਂ ਹਨ ਜਿਨ੍ਹਾਂ ਨੇ (ਪੇਕੇ ਘਰ ਵਿਚ) ਗੁਣਾਂ ਦਾ ਖ਼ਜ਼ਾਨਾ ਪਤੀ-ਪ੍ਰਭੂ ਲੱਭ ਲਿਆ ਹੈ ॥੩॥
जिस सुहागिन ने गुणनिधि प्रभु को पा लिया है, वही सुखी रहती है।॥ ३॥
The happy soul-brides sleep in peace; they find their Husband Lord, the treasure of virtue. ||3||
Guru Nanak Dev ji / Raag Maru Kafi / Ashtpadiyan / Guru Granth Sahib ji - Ang 1014
ਲੇਫੁ ਨਿਹਾਲੀ ਪਟ ਕੀ ਕਾਪੜੁ ਅੰਗਿ ਬਣਾਇ ॥
लेफु निहाली पट की कापड़ु अंगि बणाइ ॥
Lephu nihaalee pat kee kaapa(rr)u anggi ba(nn)aai ||
(ਪਤੀ ਪ੍ਰਭੂ ਨੂੰ ਭੁਲੀਆਂ ਜੀਵ-ਇਸਤ੍ਰੀਆਂ) ਜੇ ਰੇਸ਼ਮ ਦਾ ਲੇਫ ਲੈਣ ਰੇਸ਼ਮ ਦੀ ਤੁਲਾਈ ਲੈਣ, ਹੋਰ ਕੱਪੜਾ ਭੀ ਰੇਸ਼ਮ ਦਾ ਹੀ ਬਣਾ ਕੇ ਸਰੀਰ ਉਤੇ ਵਰਤਣ,
चाहे वह अपने सोने के लिए लेफ व रेशमी बिस्तर और शरीर में पहनने के लिए रेशमी पोशाक ही बना ले,
Their blankets and mattresses are made of silk, and so are the clothes on their bodies.
Guru Nanak Dev ji / Raag Maru Kafi / Ashtpadiyan / Guru Granth Sahib ji - Ang 1014
ਪਿਰੁ ਮੁਤੀ ਡੋਹਾਗਣੀ ਤਿਨ ਡੁਖੀ ਰੈਣਿ ਵਿਹਾਇ ॥੪॥
पिरु मुती डोहागणी तिन डुखी रैणि विहाइ ॥४॥
Piru mutee dohaaga(nn)ee tin dukhee rai(nn)i vihaai ||4||
ਤਾਂ ਭੀ ਉਹਨਾਂ ਦੀ ਜੀਵਨ-ਰਾਤ ਦੁੱਖਾਂ ਵਿਚ ਹੀ ਬੀਤਦੀ ਹੈ, ਜਿਨ੍ਹਾਂ ਮੰਦ-ਭਾਗਣਾਂ ਨੇ ਪਤੀ ਨੂੰ ਭੁਲਾ ਦਿੱਤਾ ਤੇ ਜੋ ਛੁੱਟੜ ਹੋ ਗਈਆਂ ॥੪॥
जिस दुहागिन को पति-प्रभु ने छोड़ दिया है, उसकी जीवन-रात्रि दुखों में ही व्यतीत होती है॥ ४॥
The Lord rejects the impure soul-brides. Their life-night passes in misery. ||4||
Guru Nanak Dev ji / Raag Maru Kafi / Ashtpadiyan / Guru Granth Sahib ji - Ang 1014