Kattak month (Sangrand Hukamnama) SGPC, Sri Darbar Sahib Harmandir Sahib Amritsar

Katak month Hukamnama from Sri Darbar Sahib, Sachkhand Sri Harimandir Sahib, Golden Temple Amritsar, in Punjabi Hindi English with meanings translation, as per official SGPC calendar Hukamnama. Also contains detailed Hukamnama info like Page, Ang, SGG Line#, Raag, Bani, Author.

Katak Sangrand Date:
17-Oct-2023 (Samvat 555 Nanakshahi) and 17-Oct-2024 (Samvat 556 Nanakshahi)

Sangrand Hukamnama PDF & Audio mp3

Daily Updates ਕੱਤਕ ਮਹੀਨਾ (ਸੰਗਰਾਂਦ ਹੁਕਮਨਾਮਾ) (ਪੰਜਾਬੀ + ਵਿਆਖਿਆ / ਅਰਥ) कत्तक महीना (संक्रांति/संग्रांद हुकमनामा) (हिंदी + अर्थ) Kattak month (Sangrand hukamnama) in English with meanings


ਕੱਤਕ ਮਹੀਨਾ (ਸੰਗਰਾਂਦ ਹੁਕਮਨਾਮਾ) (ਪੰਜਾਬੀ + ਵਿਆਖਿਆ / ਅਰਥ)

(ਅੰਗ 135 - ਗੁਰੂ ਗ੍ਰੰਥ ਸਾਹਿਬ ਜੀ)
(ਗੁਰੂ ਅਰਜਨ ਦੇਵ ਜੀ / ਰਾਗ ਮਾਝ)
(ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥)
ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥ ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥ ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥ ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ ॥ ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥ ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ ॥ ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ ॥ ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ ॥ ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ॥੯॥

(ਅਰਥ / ਵਿਆਖਿਆ)
(ਅੰਗ 135 - ਗੁਰੂ ਗ੍ਰੰਥ ਸਾਹਿਬ ਜੀ)
(ਗੁਰੂ ਅਰਜਨ ਦੇਵ ਜੀ / ਰਾਗ ਮਾਝ)
ਕੱਤਕ (ਦੀ ਸੁਹਾਵਣੀ ਰੁੱਤ) ਵਿਚ (ਭੀ ਜੇ ਪ੍ਰਭੂ-ਪਤੀ ਨਾਲੋਂ ਵਿਛੋੜਾ ਰਿਹਾ ਤਾਂ ਇਹ ਆਪਣੇ) ਕੀਤੇ ਕਰਮਾਂ ਦਾ ਸਿੱਟਾ ਹੈ, ਕਿਸੇ ਹੋਰ ਦੇ ਮੱਥੇ ਕੋਈ ਦੋਸ ਨਹੀਂ ਲਾਇਆ ਜਾ ਸਕਦਾ । ਪਰਮੇਸਰ (ਦੀ ਯਾਦ) ਤੋਂ ਖੁੰਝਿਆਂ (ਦੁਨੀਆ ਦੇ) ਸਾਰੇ ਦੁੱਖ-ਕਲੇਸ਼ ਜ਼ੋਰ ਪਾ ਲੈਂਦੇ ਹਨ । ਜਿਨ੍ਹਾਂ ਨੇ (ਇਸ ਜਨਮ ਵਿਚ) ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ, ਉਹਨਾਂ ਨੂੰ (ਫਿਰ) ਲੰਮੇ ਵਿਛੋੜੇ ਪੈ ਜਾਂਦੇ ਹਨ । ਜੇਹੜੀਆਂ ਮਾਇਆ ਦੀਆਂ ਮੌਜਾਂ (ਦੀ ਖ਼ਾਤਰ ਪ੍ਰਭੂ ਨੂੰ ਭੁਲਾ ਦਿੱਤਾ ਸੀ, ਉਹ ਭੀ) ਇਕ ਪਲ ਵਿਚ ਦੁਖਦਾਈ ਹੋ ਜਾਂਦੀਆਂ ਹਨ, (ਉਸ ਦੁਖੀ ਹਾਲਤ ਵਿਚ) ਕਿਸੇ ਪਾਸ ਭੀ ਨਿਤ ਰੋਣੇ ਰੋਣ ਦਾ ਕੋਈ ਲਾਭ ਨਹੀਂ ਹੁੰਦਾ, (ਕਿਉਂਕਿ ਦੁੱਖ ਤਾਂ ਹੈ ਵਿਛੋੜੇ ਦੇ ਕਾਰਨ, ਤੇ ਵਿਛੋੜੇ ਨੂੰ ਦੂਰ ਕਰਨ ਲਈ) ਕੋਈ ਵਿਚੋਲਾ-ਪਨ ਨਹੀਂ ਕਰ ਸਕਦਾ । (ਦੁਖੀ ਜੀਵ ਦੀ ਆਪਣੀ) ਕੋਈ ਪੇਸ਼ ਨਹੀਂ ਜਾਂਦੀ, (ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰੋਂ ਹੀ ਲਿਖੇ ਲੇਖਾਂ ਦੀ ਬਿਧ ਆ ਬਣਦੀ ਹੈ । (ਹਾਂ!) ਜੇ ਚੰਗੇ ਭਾਗਾਂ ਨੂੰ ਪ੍ਰਭੂ (ਆਪ) ਆ ਮਿਲੇ, ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਹਨ । (ਨਾਨਕ ਦੀ ਤਾਂ ਇਹੀ ਬੇਨਤੀ ਹੈ-) ਹੇ ਮਾਇਆ ਦੇ ਬੰਧਨਾਂ ਤੋਂ ਛੁਡਾਵਣ ਵਾਲੇ ਮੇਰੇ ਮਾਲਕ! ਨਾਨਕ ਨੂੰ (ਮਾਇਆ ਦੇ ਮੋਹ ਤੋਂ) ਬਚਾ ਲੈ । ਕੱਤਕ (ਦੀ ਸੁਆਦਲੀ ਰੁੱਤ) ਵਿਚ ਜਿਨ੍ਹਾਂ ਨੂੰ ਸਾਧ ਸੰਗਤਿ ਮਿਲ ਜਾਏ, ਉਹਨਾਂ ਦੇ (ਵਿਛੋੜੇ ਵਾਲੇ) ਸਾਰੇ ਚਿੰਤਾ ਝੋਰੇ ਮੁੱਕ ਜਾਂਦੇ ਹਨ ॥੯॥

(ਅੰਗ 1109 - ਗੁਰੂ ਗ੍ਰੰਥ ਸਾਹਿਬ ਜੀ)
(ਗੁਰੂ ਨਾਨਕ ਦੇਵ ਜੀ / ਰਾਗ ਤੁਖਾਰੀ)
(ਤੁਖਾਰੀ ਛੰਤ ਮਹਲਾ ੧ ਬਾਰਹ ਮਾਹਾ
ੴ ਸਤਿਗੁਰ ਪ੍ਰਸਾਦਿ ॥)
ਕਤਕਿ ਕਿਰਤੁ ਪਇਆ ਜੋ ਪ੍ਰਭ ਭਾਇਆ ॥ ਦੀਪਕੁ ਸਹਜਿ ਬਲੈ ਤਤਿ ਜਲਾਇਆ ॥ ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਓਮਾਹੈ ਸਰਸੀ ॥ ਅਵਗਣ ਮਾਰੀ ਮਰੈ ਨ ਸੀਝੈ ਗੁਣਿ ਮਾਰੀ ਤਾ ਮਰਸੀ ॥ ਨਾਮੁ ਭਗਤਿ ਦੇ ਨਿਜ ਘਰਿ ਬੈਠੇ ਅਜਹੁ ਤਿਨਾੜੀ ਆਸਾ ॥ ਨਾਨਕ ਮਿਲਹੁ ਕਪਟ ਦਰ ਖੋਲਹੁ ਏਕ ਘੜੀ ਖਟੁ ਮਾਸਾ ॥੧੨॥

(ਅਰਥ / ਵਿਆਖਿਆ)
(ਅੰਗ 1109 - ਗੁਰੂ ਗ੍ਰੰਥ ਸਾਹਿਬ ਜੀ)
(ਗੁਰੂ ਨਾਨਕ ਦੇਵ ਜੀ / ਰਾਗ ਤੁਖਾਰੀ)
(ਜਿਵੇਂ) ਕੱਤਕ (ਦੇ ਮਹੀਨੇ) ਵਿਚ (ਕਿਸਾਨ ਨੂੰ ਮੁੰਜੀ ਮਕਈ ਆਦਿਕ ਸਾਵਣੀ ਦੇ ਫ਼ਸਲ ਦੀ ਕੀਤੀ ਕਮਾਈ ਮਿਲ ਜਾਂਦੀ ਹੈ, ਤਿਵੇਂ ਹਰੇਕ ਜੀਵ ਨੂੰ ਆਪਣੇ) ਕੀਤੇ ਕਰਮਾਂ ਦਾ ਫਲ (ਮਨ ਵਿਚ ਇਕੱਠੇ ਹੋਏ ਸੰਸਕਾਰਾਂ ਦੇ ਰੂਪ ਵਿਚ) ਮਿਲ ਜਾਂਦਾ ਹੈ । (ਆਪਣੇ ਕੀਤੇ ਭਲੇ ਕਰਮਾਂ ਅਨੁਸਾਰ) ਜਿਹੜਾ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗ ਪੈਂਦਾ ਹੈ, (ਉਸ ਦੇ ਹਿਰਦੇ ਵਿਚ) ਆਤਮਕ ਅਡੋਲਤਾ ਦੇ ਕਾਰਨ (ਆਤਮਕ ਜੀਵਨ ਦੀ ਸੂਝ ਦੇਣ ਵਾਲੇ ਚਾਨਣ ਦਾ) ਦੀਵਾ ਜਗ ਪੈਂਦਾ ਹੈ (ਇਹ ਦੀਵਾ ਉਸ ਦੇ ਅੰਦਰ) ਪ੍ਰਭੂ ਨਾਲ ਡੂੰਘੀ ਜਾਣ-ਪਛਾਣ ਨੇ ਜਗਾਇਆ ਹੁੰਦਾ ਹੈ । ਜਿਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ (ਉਸ ਦੇ ਅੰਦਰ) ਆਤਮਕ ਜੀਵਨ ਦੀ ਸੂਝ ਦੇਣ ਵਾਲੇ ਚਾਨਣ ਦੇ ਆਨੰਦ ਦਾ (ਮਾਨੋ, ਦੀਵੇ ਵਿਚ) ਤੇਲ ਬਲ ਰਿਹਾ ਹੈ, ਉਹ ਜੀਵ-ਇਸਤ੍ਰੀ ਉਤਸ਼ਾਹ ਵਿਚ ਆਤਮਕ ਆਨੰਦ ਮਾਣਦੀ ਹੈ । (ਜਿਸ ਜੀਵ-ਇਸਤ੍ਰੀ ਦੇ ਜੀਵਨ ਨੂੰ) ਵਿਕਾਰਾਂ ਨੇ ਮਾਰ ਮੁਕਾਇਆ ਉਹ ਆਤਮਕ ਮੌਤੇ ਮਰ ਗਈ, ਉਹ (ਜ਼ਿੰਦਗੀ ਵਿਚ) ਕਾਮਯਾਬ ਨਹੀਂ ਹੁੰਦੀ, ਪਰ ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਨੇ ਵਿਕਾਰਾਂ ਵਲੋਂ) ਮਾਰਿਆ ਉਹ ਹੀ ਵਿਕਾਰਾਂ ਵਲੋਂ ਬਚੀ ਰਹੇਗੀ । ਜਿਨ੍ਹਾਂ ਨੂੰ ਪਰਮਾਤਮਾ ਆਪਣਾ ਨਾਮ ਦੇਂਦਾ ਹੈ ਆਪਣੀ ਭਗਤੀ ਦੇਂਦਾ ਹੈ ਉਹ (ਵਿਕਾਰਾਂ ਵਲ ਭਟਕਣ ਦੇ ਥਾਂ) ਆਪਣੇ ਹਿਰਦੇ-ਘਰ ਵਿਚ ਟਿਕੇ ਰਹਿੰਦੇ ਹਨ, (ਉਹਨਾਂ ਦੇ ਅੰਦਰ) ਸਦਾ ਹੀ (ਪ੍ਰਭੂ-ਮਿਲਾਪ ਦੀ) ਤਾਂਘ ਬਣੀ ਰਹਿੰਦੀ ਹੈ । ਹੇ ਨਾਨਕ! (ਉਹ ਸਦਾ ਅਰਦਾਸ ਕਰਦੇ ਹਨ-ਹੇ ਪਾਤਿਸ਼ਾਹ! ਸਾਨੂੰ) ਮਿਲ, (ਸਾਡੇ ਅੰਦਰੋਂ ਵਿਛੋੜਾ ਪਾਣ ਵਾਲੇ) ਕਿਵਾੜ ਖੋਹਲ ਦੇਹ, (ਤੇਰੇ ਨਾਲੋਂ) ਇਕ ਘੜੀ (ਦਾ ਵਿਛੋੜਾ) ਛੇ ਮਹੀਨੇ (ਦਾ ਵਿਛੋੜਾ ਜਾਪਦਾ) ਹੈ ॥੧੨॥
Goto Top Daily Updates All Hukamnamas Punjabi/Sikh Festivals Gurbani in Hindi Punjabi Eng Live Kirtan/Ragi Duty List

कत्तक महीना (संक्रांति/संग्रांद हुकमनामा) (हिंदी + अर्थ)

(अंग 135 - गुरु ग्रंथ साहिब जी)
(गुरू अर्जन देव जी / राग माझ)
(बारह माहा मांझ महला ५ घरु ४
ੴ सतिगुर प्रसादि ॥)
कतिकि करम कमावणे दोसु न काहू जोगु ॥ परमेसर ते भुलिआं विआपनि सभे रोग ॥ वेमुख होए राम ते लगनि जनम विजोग ॥ खिन महि कउड़े होइ गए जितड़े माइआ भोग ॥ विचु न कोई करि सकै किस थै रोवहि रोज ॥ कीता किछू न होवई लिखिआ धुरि संजोग ॥ वडभागी मेरा प्रभु मिलै तां उतरहि सभि बिओग ॥ नानक कउ प्रभ राखि लेहि मेरे साहिब बंदी मोच ॥ कतिक होवै साधसंगु बिनसहि सभे सोच ॥९॥

(अर्थ)
(अंग 135 - गुरु ग्रंथ साहिब जी)
(गुरू अर्जन देव जी / राग माझ)
कार्तिक माह में हे प्राणी ! पूर्व जन्मों में किए शुभ-अशुभ कर्मों के फल भोगने ही पड़ते हैं। अत: किसी अन्य पर दोष लगाना न्यायसंगत नहीं। पारब्रह्म-प्रभु को विस्मृत करके मनुष्य को समस्त रोग लग जाते हैं। जो व्यक्ति राम से विमुख हो जाते हैं, वे जन्म-जन्म के लिए जुदा हो जाते हैं। जितने भी भोगने वाले पदार्थ हैं, वह एक क्षण में ही उसके लिए कड़वे हो जाते हैं। फिर अपने रोज के दुःख किसके समक्ष रोएँ ? जुदाई को दूर करने के लिए कोई भी मध्यस्थ नहीं बनता। मनुष्य के करने से कुछ भी नहीं हो सकता, यदि प्रारम्भ से ही मनुष्य की किस्मत में ऐसा संयोग लिखा हुआ था। सौभाग्य से मेरा प्रभु मिल जाता है तो जुदाई के समूह दुख दूर हो जाते हैं। नानक का कथन है कि हे मेरे प्रभु ! तू जीवों को माया के बंधनों से मुक्त करने वाला है इसलिए नानक को भी बंधनों से मुक्त कर दो। यदि कार्तिक के महीने में संतों की संगति हो जाए तो समस्त चिंताएँ मिट जाती हैं॥९॥

(अंग 1109 - गुरु ग्रंथ साहिब जी)
(गुरू नानक देव जी / राग तुखारी)
(तुखारी छंत महला १ बारह माहा
ੴ सतिगुर प्रसादि ॥)
कतकि किरतु पइआ जो प्रभ भाइआ ॥ दीपकु सहजि बलै तति जलाइआ ॥ दीपक रस तेलो धन पिर मेलो धन ओमाहै सरसी ॥ अवगण मारी मरै न सीझै गुणि मारी ता मरसी ॥ नामु भगति दे निज घरि बैठे अजहु तिनाड़ी आसा ॥ नानक मिलहु कपट दर खोलहु एक घड़ी खटु मासा ॥१२॥

(अर्थ)
(अंग 1109 - गुरु ग्रंथ साहिब जी)
(गुरू नानक देव जी / राग तुखारी)
कार्तिक के महीने में जो प्रभु को अच्छा लगता है, वही फल प्राप्त होता है। वह दीपक सहज में जलता है, जिसे ज्ञान-तत्व से जलाया जाता है। ऐसे दीपक में प्रेम का तेल है, जीव-स्त्री पति-प्रभु से मिलकर आनंद एवं सुख की अनुभूति करती है। अवगुणों में मरने वाली छुटकारा नहीं पाती, मगर गुणों में लिप्त रहने वाली छूट जाती है। प्रभु जिन्हें नाम-भक्ति देता है, वे सच्चे घर में स्थान पाते हैं और उसकी आशा में ही रहते हैं। गुरु नानक का कथन है कि हे परमेश्वर ! किवाड़ खोलकर मिल जाओ, अन्यथा तेरे बिना एक घड़ी भी छः मास की मानिंद है॥ १२॥
Goto Top Daily Updates All Hukamnamas Punjabi/Sikh Festivals Gurbani in Hindi Punjabi Eng Live Kirtan/Ragi Duty List

Kattak month (Sangrand hukamnama) in English with meanings

(Ang 135 - Guru Granth Sahib ji)
(Guru Arjan Dev ji / Raag Majh)
(Baarah maahaa maanjh mahalaa 5 gharu 4
Īk õamkkaari saŧigur prsaađi ||)
Kaŧiki karam kamaavañe đosu na kaahoo jogu || Paramesar ŧe bhuliâan viâapani sabhe rog || Vemukh hoē raam ŧe lagani janam vijog || Khin mahi kaūɍe hoī gaē jiŧaɍe maaīâa bhog || Vichu na koëe kari sakai kis ŧhai rovahi roj || Keeŧaa kichhoo na hovaëe likhiâa đhuri sanjjog || Vadabhaagee meraa prbhu milai ŧaan ūŧarahi sabhi biõg || Naanak kaū prbh raakhi lehi mere saahib banđđee moch || Kaŧik hovai saađhasanggu binasahi sabhe soch ||9||

(Meaning)
(Ang 135 - Guru Granth Sahib ji)
(Guru Arjan Dev ji / Raag Majh)
In the month of Katak, do good deeds. Do not try to blame anyone else. Forgetting the Transcendent Lord, all sorts of illnesses are contracted. Those who turn their backs on the Lord shall be separated from Him and consigned to reincarnation, over and over again. In an instant, all of Maya's sensual pleasures turn bitter. No one can then serve as your intermediary. Unto whom can we turn and cry? By one's own actions, nothing can be done; destiny was pre-determined from the very beginning. By great good fortune, I meet my God, and then all pain of separation departs. Please protect Nanak, God; O my Lord and Master, please release me from bondage. In Katak, in the Company of the Holy, all anxiety vanishes. ||9||

(Ang 1109 - Guru Granth Sahib ji)
(Guru Nanak Dev ji / Raag Tukhari)
(Ŧukhaaree chhanŧŧ mahalaa 1 baarah maahaa
Īk õamkkaari saŧigur prsaađi ||)
Kaŧaki kiraŧu paīâa jo prbh bhaaīâa || Đeepaku sahaji balai ŧaŧi jalaaīâa || Đeepak ras ŧelo đhan pir melo đhan õmaahai sarasee || Âvagañ maaree marai na seejhai guñi maaree ŧaa marasee || Naamu bhagaŧi đe nij ghari baithe âjahu ŧinaaɍee âasaa || Naanak milahu kapat đar kholahu ēk ghaɍee khatu maasaa ||12||

(Meaning)
(Ang 1109 - Guru Granth Sahib ji)
(Guru Nanak Dev ji / Raag Tukhari)
In Katak, that alone comes to pass, which is pleasing to the Will of God. The lamp of intuition burns, lit by the essence of reality. Love is the oil in the lamp, which unites the soul-bride with her Lord. The bride is delighted, in ecstasy. One who dies in faults and demerits - her death is not successful. But one who dies in glorious virtue, really truly dies. Those who are blessed with devotional worship of the Naam, the Name of the Lord, sit in the home of their own inner being. They place their hopes in You. Nanak: please open the shutters of Your Door, O Lord, and meet me. A single moment is like six months to me. ||12||
Goto Top Daily Updates All Hukamnamas Punjabi/Sikh Festivals Gurbani in Hindi Punjabi Eng Live Kirtan/Ragi Duty List