Gurbani Lang | Meanings |
---|---|
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
बारह माहा मांझ महला ५ घरु ४
Baarah maahaa maanjh mahalaa 5 gharu 4
बारह माहा मांझ महला ५ घरु ४
Baarah Maahaa ~ The Twelve Months: Maajh, Fifth Mehl, Fourth House:
Guru Arjan Dev ji / Raag Majh / Barah Maah (M: 5) / Guru Granth Sahib ji - Ang 133 (#5450)
ੴ ਸਤਿਗੁਰ ਪ੍ਰਸਾਦਿ ॥
ੴ सतिगुर प्रसादि ॥
Ik-oamkkaari satigur prsaadi ||
ईश्वर एक है, जिसे सतगुरु की कृपा से पाया जा सकता है।
One Universal Creator God. By The Grace Of The True Guru:
Guru Arjan Dev ji / Raag Majh / Barah Maah (M: 5) / Guru Granth Sahib ji - Ang 133 (#5451)
ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥
भादुइ भरमि भुलाणीआ दूजै लगा हेतु ॥
Bhaadui bharami bhulaa(nn)eeaa doojai lagaa hetu ||
(ਜਿਵੇਂ) ਭਾਦਰੋਂ (ਦੇ ਤ੍ਰਾਟਕੇ ਤੇ ਘੁੰਮੇ) ਵਿਚ (ਮਨੁੱਖ ਬਹੁਤ ਘਬਰਾਂਦਾ ਹੈ, ਤਿਵੇਂ) ਜਿਸ ਜੀਵ-ਇਸਤ੍ਰੀ ਦਾ ਪਿਆਰ ਪ੍ਰਭੂ-ਪਤੀ ਤੋਂ ਬਿਨਾ ਕਿਸੇ ਹੋਰ ਨਾਲ ਲੱਗਦਾ ਹੈ ਉਹ ਭਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ ।
भाद्रों के महीने में जो जीवात्मा पति-प्रभु को छोड़कर द्वैतभाव से प्रीति लगाती है, वह भ्रम में भटकी हुई है।
In the month of Bhaadon, she is deluded by doubt, because of her attachment to duality.
Guru Arjan Dev ji / Raag Majh / Barah Maah (M: 5) / Guru Granth Sahib ji - Ang 134 (#5507)
ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥
लख सीगार बणाइआ कारजि नाही केतु ॥
Lakh seegaar ba(nn)aaiaa kaaraji naahee ketu ||
ਉਹ ਭਾਵੇਂ ਲੱਖਾਂ ਹਾਰ ਸਿੰਗਾਰ ਕਰੇ, (ਉਸ ਦੇ) ਕਿਸੇ ਕੰਮ ਨਹੀਂ ਆਉਂਦੇ ।
चाहे वह लाखों ही हार-श्रृंगार कर ले परन्तु वह किसी भी लाभ के नहीं।
She may wear thousands of ornaments, but they are of no use at all.
Guru Arjan Dev ji / Raag Majh / Barah Maah (M: 5) / Guru Granth Sahib ji - Ang 134 (#5508)
ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥
जितु दिनि देह बिनससी तितु वेलै कहसनि प्रेतु ॥
Jitu dini deh binasasee titu velai kahasani pretu ||
ਜਿਸ ਦਿਨ ਮਨੁੱਖ ਦਾ ਸਰੀਰ ਨਾਸ ਹੋਵੇਗਾ (ਜਦੋਂ ਮਨੁੱਖ ਮਰ ਜਾਇਗਾ) ਉਸ ਵੇਲੇ (ਸਾਰੇ ਸਾਕ-ਅੰਗ) ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਹੈ । (ਲੋਥ ਅਪਵਿਤ੍ਰ ਪਈ ਹੈ, ਇਸ ਨੂੰ ਛੇਤੀ ਬਾਹਰ ਲੈ ਚੱਲੋ) ।
जिस दिन शरीर नाश होता है, उस समय लोग उसे प्रेत कहते हैं।
On that day when the body perishes-at that time, she becomes a ghost.
Guru Arjan Dev ji / Raag Majh / Barah Maah (M: 5) / Guru Granth Sahib ji - Ang 134 (#5509)
ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥
पकड़ि चलाइनि दूत जम किसै न देनी भेतु ॥
Paka(rr)i chalaaini doot jam kisai na denee bhetu ||
ਜਮਦੂਤ (ਜਿੰਦ ਨੂੰ) ਫੜ ਕੇ ਅੱਗੇ ਲਾ ਲੈਂਦੇ ਹਨ, ਕਿਸੇ ਨੂੰ (ਇਹ) ਭੇਤ ਨਹੀਂ ਦੱਸਦੇ (ਕਿ ਕਿੱਥੇ ਲੈ ਚੱਲੇ ਹਾਂ) ।
यमदूत आत्मा को पकड़ कर चल देते हैं और किसी को भी भेद नहीं बताते।
The Messenger of Death seizes and holds her, and does not tell anyone his secret.
Guru Arjan Dev ji / Raag Majh / Barah Maah (M: 5) / Guru Granth Sahib ji - Ang 134 (#5510)
ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥
छडि खड़ोते खिनै माहि जिन सिउ लगा हेतु ॥
Chhadi kha(rr)ote khinai maahi jin siu lagaa hetu ||
(ਜਿਨ੍ਹਾਂ ਸੰਬੰਧੀਆਂ ਨਾਲ (ਸਾਰੀ ਉਮਰ ਬੜਾ) ਪਿਆਰ ਬਣਿਆ ਰਹਿੰਦਾ ਹੈ ਉਹ ਪਲ ਵਿਚ ਹੀ ਸਾਥ ਛੱਡ ਬੈਠਦੇ ਹਨ ।
जिनके साथ मनुष्य का बड़ा स्नेह होता है, एक क्षण में उस को त्याग कर दूर चले जाते हैं।
And her loved ones-in an instant, they move on, leaving her all alone.
Guru Arjan Dev ji / Raag Majh / Barah Maah (M: 5) / Guru Granth Sahib ji - Ang 134 (#5511)
ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥
हथ मरोड़ै तनु कपे सिआहहु होआ सेतु ॥
Hath maro(rr)ai tanu kape siaahahu hoaa setu ||
(ਮੌਤ ਆਈ ਵੇਖ ਕੇ ਮਨੁੱਖ) ਬੜਾ ਪਛੁਤਾਂਦਾ ਹੈ, ਉਸ ਦਾ ਸਰੀਰ ਔਖਾ ਹੁੰਦਾ ਹੈ, ਉਹ ਕਾਲੇ ਤੋਂ ਚਿੱਟਾ ਪਿਆ ਹੁੰਦਾ ਹੈ (ਘਬਰਾਹਟ ਨਾਲ ਇਕ ਰੰਗ ਆਉਂਦਾ ਹੈ ਇਕ ਜਾਂਦਾ ਹੈ) ।
जब मनुष्य की मृत्यु आती है तो वह अपने हाथ मरोड़ता है। यमदूतों को देख कर उसका शरीर कांपता है और प्राण निकलने के पश्चात् उसका शरीर काले से सफेद हो जाता है।
She wrings her hands, her body writhes in pain, and she turns from black to white.
Guru Arjan Dev ji / Raag Majh / Barah Maah (M: 5) / Guru Granth Sahib ji - Ang 134 (#5512)
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥
जेहा बीजै सो लुणै करमा संदड़ा खेतु ॥
Jehaa beejai so lu(nn)ai karamaa sandda(rr)aa khetu ||
ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ, ਜੋ ਕੁਝ ਮਨੁੱਖ ਇਸ ਵਿਚ ਬੀਜਦਾ ਹੈ ਉਹੀ ਫ਼ਸਲ ਵੱਢਦਾ ਹੈ (ਜੇਹੇ ਕਰਮ ਕਰਦਾ ਹੈ, ਤੇਹਾ ਫਲ ਪਾਂਦਾ ਹੈ) ।
मनुष्य जैसा बोता है वैसा ही काटता है अर्थात् जैसे कर्म करता है वैसा ही फल पाता है।
As she has planted, so does she harvest; such is the field of karma.
Guru Arjan Dev ji / Raag Majh / Barah Maah (M: 5) / Guru Granth Sahib ji - Ang 134 (#5513)
ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥
नानक प्रभ सरणागती चरण बोहिथ प्रभ देतु ॥
Naanak prbh sara(nn)aagatee chara(nn) bohith prbh detu ||
ਹੇ ਨਾਨਕ! ਜਿਨ੍ਹਾਂ ਦਾ ਰਾਖਾ ਤੇ ਹਿਤੂ ਗੁਰੂ ਬਣਦਾ ਹੈ, ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨ-ਰੂਪ ਜਹਾਜ਼ (ਵਿਚ ਚੜ੍ਹਾ) ਦੇਂਦਾ ਹੈ
हे नानक ! जो व्यक्ति प्रभु की शरण में आता है, प्रभु उसे भवसागर से पार होने के लिए चरण रूपी जहाज दे देता है अर्थात् अपने चरणों की सेवा प्रदान करता है।
Nanak seeks God's Sanctuary; God has given him the Boat of His Feet.
Guru Arjan Dev ji / Raag Majh / Barah Maah (M: 5) / Guru Granth Sahib ji - Ang 134 (#5514)
ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ॥੭॥
से भादुइ नरकि न पाईअहि गुरु रखण वाला हेतु ॥७॥
Se bhaadui naraki na paaeeahi guru rakha(nn) vaalaa hetu ||7||
ਉਹ ਨਰਕ ਵਿਚ ਨਹੀਂ ਪਾਏ ਜਾਂਦੇ, (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹ ਪ੍ਰਭੂ ਦੀ ਸਰਨ ਵਿਚ ਆ ਜਾਂਦੇ ਹਨ ॥੭॥
भाद्रों के महीने में जो व्यक्ति रक्षक गुरु से स्नेह करते हैं, वे नरककुण्ड में नहीं पड़ते॥ ७॥
Those who love the Guru, the Protector and Savior, in Bhaadon, shall not be thrown down into hell. ||7||
Guru Arjan Dev ji / Raag Majh / Barah Maah (M: 5) / Guru Granth Sahib ji - Ang 134 (#5515)