ANG 920, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ ॥੨੧॥

कहै नानकु सुणहु संतहु सो सिखु सनमुखु होए ॥२१॥

Kahai naanaku su(nn)ahu santtahu so sikhu sanamukhu hoe ||21||

ਨਾਨਕ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ ਉਹ ਸਿੱਖ (ਹੀ) ਖਿੜੇ-ਮੱਥੇ ਰਹਿ ਸਕਦਾ ਹੈ (ਉਸ ਦੇ ਹੀ ਅੰਦਰ ਆਤਮਕ ਖੇੜਾ ਹੋ ਸਕਦਾ ਹੈ, ਉਹੀ ਆਤਮਕ ਆਨੰਦ ਮਾਣ ਸਕਦਾ ਹੈ) ॥੨੧॥

नानक कहते हैं कि हे संतो ! ध्यानपूर्वक सुनो; वही शिष्य गुरु के सन्मुख होता है॥ २१॥

Says Nanak, listen, O Saints: such a Sikh turns toward the Guru with sincere faith, and becomes sunmukh. ||21||

Guru Amardas ji / Raag Ramkali / Anand Sahib (M: 3) / Guru Granth Sahib ji - Ang 920


ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ ॥

जे को गुर ते वेमुखु होवै बिनु सतिगुर मुकति न पावै ॥

Je ko gur te vemukhu hovai binu satigur mukati na paavai ||

(ਜਿਥੇ ਮਾਇਆ ਦੇ ਮੋਹ ਦੇ ਕਾਰਨ ਸਹਿਮ ਹੈ ਉਥੇ ਆਤਮਕ ਆਨੰਦ ਨਹੀਂ ਪਲ੍ਹਰ ਸਕਦਾ, ਪਰ) ਜੇ ਕੋਈ ਮਨੁੱਖ ਗੁਰੂ ਵਲੋਂ ਮੂੰਹ ਮੋੜ ਲਏ (ਉਸ ਨੂੰ ਆਤਮਕ ਆਨੰਦ ਨਸੀਬ ਨਹੀਂ ਹੋ ਸਕਦਾ ਕਿਉਂਕਿ) ਗੁਰੂ ਤੋਂ ਬਿਨਾ ਮਾਇਆ ਦੇ ਪ੍ਰਭਾਵ ਤੋਂ ਖ਼ਲਾਸੀ ਨਹੀਂ ਮਿਲਦੀ ।

यदि कोई शिष्य गुरु से विमुख हो जाए तो सतगुरु के बिना उसे मुक्ति नहीं मिलती।

One who turns away from the Guru, and becomes baymukh - without the True Guru, he shall not find liberation.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ ॥

पावै मुकति न होर थै कोई पुछहु बिबेकीआ जाए ॥

Paavai mukati na hor thai koee puchhahu bibekeeaa jaae ||

ਬੇਸ਼ੱਕ ਕਿਸੇ ਵਿਚਾਰਵਾਨਾਂ ਤੋਂ ਜਾ ਕੇ ਪੁੱਛ ਲਵੋ (ਤੇ ਤਸੱਲੀ ਕਰ ਲਵੋ, ਇਹ ਪੱਕੀ ਗੱਲ ਹੈ ਕਿ ਗੁਰੂ ਤੋਂ ਬਿਨਾ) ਕਿਸੇ ਭੀ ਹੋਰ ਥਾਂ ਤੋਂ ਮਾਇਕ ਬੰਧਨਾਂ ਤੋਂ ਖ਼ਲਾਸੀ ਨਹੀਂ ਮਿਲਦੀ ।

उसे किसी अन्य स्थान पर मुक्ति नहीं मिलती, चाहे इस संदर्भ में कोई जाकर विवेकवान महापुरुषों से पूछ लो।

He shall not find liberation anywhere else either; go and ask the wise ones about this.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ ॥

अनेक जूनी भरमि आवै विणु सतिगुर मुकति न पाए ॥

Anek joonee bharami aavai vi(nn)u satigur mukati na paae ||

(ਮਾਇਆ ਦੇ ਮੋਹ ਵਿਚ ਫਸਿਆ ਮਨੁੱਖ) ਅਨੇਕਾਂ ਜੂਨੀਆਂ ਵਿਚ ਭਟਕਦਾ ਆਉਂਦਾ ਹੈ, ਗੁਰੂ ਦੀ ਸਰਨ ਤੋਂ ਬਿਨਾ ਇਸ ਮੋਹ ਤੋਂ ਖ਼ਲਾਸੀ ਨਹੀਂ ਮਿਲਦੀ ।

चाहे वह अनेक योनियों में भटक कर पुनः मानव योनि में आ जाए, तो भी गुरु के बिना मुक्ति नहीं पा सकता।

He shall wander through countless incarnations; without the True Guru, he shall not find liberation.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ ॥

फिरि मुकति पाए लागि चरणी सतिगुरू सबदु सुणाए ॥

Phiri mukati paae laagi chara(nn)ee satiguroo sabadu su(nn)aae ||

ਆਖ਼ਰ ਗੁਰੂ ਦੀ ਚਰਨੀਂ ਲੱਗ ਕੇ ਹੀ ਮਾਇਆ ਦੇ ਮੋਹ ਤੋਂ ਛੁਟਕਾਰਾ ਮਿਲਦਾ ਹੈ ਕਿਉਂਕਿ ਗੁਰੂ (ਸਹੀ ਜੀਵਨ-ਮਾਰਗ ਦਾ) ਉਪਦੇਸ਼ ਸੁਣਾਂਦਾ ਹੈ ।

वह दोबारा गुरु-चरणों में लगकर तभी मुक्ति पाता है, जब सतगुरु उसे शब्द (उपदेश) सुनाता है।

But liberation is attained, when one is attached to the feet of the True Guru, chanting the Word of the Shabad.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ ॥੨੨॥

कहै नानकु वीचारि देखहु विणु सतिगुर मुकति न पाए ॥२२॥

Kahai naanaku veechaari dekhahu vi(nn)u satigur mukati na paae ||22||

ਨਾਨਕ ਆਖਦਾ ਹੈ ਕਿ ਵਿਚਾਰ ਕੇ ਵੇਖ ਲਵੋ, ਗੁਰੂ ਤੋਂ ਬਿਨਾ ਮਾਇਆ ਦੇ ਬੰਧਨ ਤੋਂ ਆਜ਼ਾਦੀ ਨਹੀਂ ਮਿਲਦੀ, (ਤੇ ਇਸ ਮੁਕਤੀ ਤੋਂ ਬਿਨਾ ਆਤਮਕ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ) ॥੨੨॥

नानक कहते हैं कि विचार करके देख लो, विमुख जीव सतगुरु के बिना मुक्ति नहीं प्राप्त कर सकता ॥ २२॥

Says Nanak, contemplate this and see, that without the True Guru, there is no liberation. ||22||

Guru Amardas ji / Raag Ramkali / Anand Sahib (M: 3) / Guru Granth Sahib ji - Ang 920


ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥

आवहु सिख सतिगुरू के पिआरिहो गावहु सची बाणी ॥

Aavahu sikh satiguroo ke piaariho gaavahu sachee baa(nn)ee ||

ਹੇ ਸਤਿਗੁਰੂ ਦੇ ਪਿਆਰੇ ਸਿੱਖੋ! ਆਵੋ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਜੋੜਨ ਵਾਲੀ ਬਾਣੀ (ਰਲ ਕੇ) ਗਾਵੋ ।

हे गुरु के प्यारे शिष्यो ! आओ, सच्ची वाणी गाओ।

Come, O beloved Sikhs of the True Guru, and sing the True Word of His Bani.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥

बाणी त गावहु गुरू केरी बाणीआ सिरि बाणी ॥

Baa(nn)ee ta gaavahu guroo keree baa(nn)eeaa siri baa(nn)ee ||

ਆਪਣੇ ਗੁਰੂ ਦੀ ਬਾਣੀ ਗਾਵੋ, ਇਹ ਬਾਣੀ ਹੋਰ ਸਭ ਬਾਣੀਆਂ ਨਾਲੋਂ ਸ਼ਿਰੋਮਣੀ ਹੈ ।

वाणी केवल गुरु की ही गान करो, जो सब वाणियों में सर्वोत्तम वाणी है।

Sing the Guru's Bani, the supreme Word of Words.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥

जिन कउ नदरि करमु होवै हिरदै तिना समाणी ॥

Jin kau nadari karamu hovai hiradai tinaa samaa(nn)ee ||

ਇਹ ਬਾਣੀ ਉਹਨਾਂ ਬੰਦਿਆਂ ਦੇ ਹਿਰਦੇ ਵਿਚ ਹੀ ਟਿਕਦੀ ਹੈ ਜਿਨ੍ਹਾਂ ਉਤੇ ਪਰਮਾਤਮਾ ਦੀ ਮੇਹਰ ਦੀ ਨਜ਼ਰ ਹੋਵੇ, ਬਖ਼ਸ਼ਸ਼ ਹੋਵੇ ।

जिन पर परमात्मा की कृपा-दृष्टि हो जाती है, यह वाणी उनके हृदय में समा जाती है।

Those who are blessed by the Lord's Glance of Grace - their hearts are imbued with this Bani.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥

पीवहु अम्रितु सदा रहहु हरि रंगि जपिहु सारिगपाणी ॥

Peevahu ammmritu sadaa rahahu hari ranggi japihu saarigapaa(nn)ee ||

(ਹੇ ਪਿਆਰੇ ਗੁਰਸਿੱਖੋ!) ਪਰਮਾਤਮਾ ਦਾ ਨਾਮ ਸਿਮਰੋ, ਪਰਮਾਤਮਾ ਦੇ ਪਿਆਰ ਵਿਚ ਸਦਾ ਜੁੜੇ ਰਹੋ, ਇਹ (ਆਨੰਦ ਦੇਣ ਵਾਲਾ, ਆਤਮਕ ਹੁਲਾਰਾ ਪੈਦਾ ਕਰਨ ਵਾਲਾ) ਨਾਮ-ਜਲ ਪੀਓ ।

नामामृत का पान करो; सदा परमात्मा के रंग में लीन रहो और सदैव प्रभु का नाम जपते रहो।

Drink in this Ambrosial Nectar, and remain in the Lord's Love forever; meditate on the Lord, the Sustainer of the world.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥੨੩॥

कहै नानकु सदा गावहु एह सची बाणी ॥२३॥

Kahai naanaku sadaa gaavahu eh sachee baa(nn)ee ||23||

ਨਾਨਕ ਆਖਦਾ ਹੈ ਕਿ (ਹੇ ਗੁਰਸਿੱਖੋ!) ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਇਹ ਬਾਣੀ ਸਦਾ ਗਾਵੋ (ਇਸੇ ਵਿਚ ਆਤਮਕ ਆਨੰਦ ਹੈ) ॥੨੩॥

नानक कहते हैं केि सदेव यह सच्ची वाणी गाते रहो॥ २३॥

Says Nanak, sing this True Bani forever. ||23||

Guru Amardas ji / Raag Ramkali / Anand Sahib (M: 3) / Guru Granth Sahib ji - Ang 920


ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥

सतिगुरू बिना होर कची है बाणी ॥

Satiguroo binaa hor kachee hai baa(nn)ee ||

ਗੁਰ-ਆਸ਼ੇ ਤੋਂ ਉਲਟ ਬਾਣੀ (ਮਾਇਆ) ਦੀ ਝਲਕ ਦੇ ਸਾਹਮਣੇ ਥਿੜਕਾ ਦੇਣ ਵਾਲੀ ਹੁੰਦੀ ਹੈ ।

सतगुरु के बिना अन्य वाणी कच्ची है, गुरु के मुखारविंद से उच्चरित वाणी ही सत्य है।

Without the True Guru, other songs are false.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥

बाणी त कची सतिगुरू बाझहु होर कची बाणी ॥

Baa(nn)ee ta kachee satiguroo baajhahu hor kachee baa(nn)ee ||

ਗੁਰ-ਆਸ਼ੇ ਤੋਂ ਉਲਟ ਬਾਣੀ ਮਨੁੱਖ ਦੇ ਮਨ ਨੂੰ ਆਤਮਕ ਆਨੰਦ ਦੇ ਟਿਕਾਣੇ ਤੋਂ ਹੇਠਾਂ ਡੇਗਦੀ ਹੈ ।

गुरु के अलावा अन्य सब वाणी झूठी है।

The songs are false without the True Guru; all other songs are false.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ ॥

कहदे कचे सुणदे कचे कचीं आखि वखाणी ॥

Kahade kache su(nn)ade kache kacheen aakhi vakhaa(nn)ee ||

ਇਹ ਪੱਕੀ ਗੱਲ ਹੈ ਕਿ ਗੁਰ-ਆਸ਼ੇ ਦੇ ਉਲਟ ਜਾਣ ਵਾਲੀ ਬਾਣੀ ਨੂੰ ਸੁਣਨ ਵਾਲਿਆਂ ਦੇ ਮਨ ਕਮਜ਼ੋਰ ਹੋ ਜਾਂਦੇ ਹਨ, ਸੁਣਨ ਵਾਲਿਆਂ ਦੇ ਮਨ ਭੀ ਥਿੜਕ ਜਾਂਦੇ ਹਨ, ਤੇ ਜੋ ਅਜੇਹੀ ਬਾਣੀ ਦੀ ਪੜ੍ਹ ਪੜ੍ਹ ਕੇ ਵਿਆਖਿਆ ਕਰਦੇ ਹਨ, ਉਹ ਭੀ ਕਮਜ਼ੋਰ ਮਨ ਦੇ ਹੋ ਜਾਂਦੇ ਹਨ ।

कच्ची वाणी को मुंह से जपने एवं सुनने वाले भी कच्चे अर्थात् झूठे हैं और झूठे मनुष्यों ने कहकर कच्ची वाणी ही उच्चारण की है।

The speakers are false, and the listeners are false; those who speak and recite are false.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥

हरि हरि नित करहि रसना कहिआ कछू न जाणी ॥

Hari hari nit karahi rasanaa kahiaa kachhoo na jaa(nn)ee ||

ਜੇ ਉਹ ਬੰਦੇ ਜੀਭ-ਨਾਲ ਹਰੀ-ਨਾਮ ਭੀ ਬੋਲਣ ਤਾਂ ਭੀ ਜੋ ਕੁਝ ਉਹ ਬੋਲਦੇ ਹਨ ਉਸ ਨਾਲ ਉਹਨਾਂ ਦੀ ਡੂੰਘੀ ਸਾਂਝ ਨਹੀਂ ਪੈਂਦੀ,

ऐसे व्यक्ति अपनी रसना से नित्य हरि नाम बोलते रहते हैं लेकिन उस बारे कुछ भी ज्ञान नहीं जानते।

They may continually chant, 'Har, Har' with their tongues, but they do not know what they are saying.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥

चितु जिन का हिरि लइआ माइआ बोलनि पए रवाणी ॥

Chitu jin kaa hiri laiaa maaiaa bolani pae ravaa(nn)ee ||

ਕਿਉਂਕਿ ਉਹਨਾਂ ਦੇ ਮਨ ਨੂੰ ਮਾਇਆ ਨੇ ਮੋਹ ਰੱਖਿਆ ਹੈ, ਉਹ ਜੋ ਕੁਝ ਬੋਲਦੇ ਹਨ ਜ਼ਬਾਨੀ ਜ਼ਬਾਨੀ ਹੀ ਬੋਲਦੇ ਹਨ ।

जिनका चित माया ने चुरा लिया है, वे व्यर्थ ही बोल रहे हैं।

Their consciousness is lured by Maya; they are just reciting mechanically.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥

कहै नानकु सतिगुरू बाझहु होर कची बाणी ॥२४॥

Kahai naanaku satiguroo baajhahu hor kachee baa(nn)ee ||24||

ਨਾਨਕ ਆਖਦਾ ਹੈ ਕਿ ਗੁਰ-ਆਸ਼ੇ ਤੋਂ ਉਲਟ ਬਾਣੀ ਮਨੁੱਖ ਦੇ ਮਨ ਨੂੰ ਆਤਮਕ ਆਨੰਦ ਦੇ ਟਿਕਾਣੇ ਤੋਂ ਹੇਠਾਂ ਡੇਗਦੀ ਹੈ ॥੨੪॥

नानक कहते हैं कि सतगुरु के मुखारविंद से उच्चरित वाणी ही सत्य है, अन्य सब वाणी कच्ची अर्थात् मिथ्या है॥ २४॥

Says Nanak, without the True Guru, other songs are false. ||24||

Guru Amardas ji / Raag Ramkali / Anand Sahib (M: 3) / Guru Granth Sahib ji - Ang 920


ਗੁਰ ਕਾ ਸਬਦੁ ਰਤੰਨੁ ਹੈ ਹੀਰੇ ਜਿਤੁ ਜੜਾਉ ॥

गुर का सबदु रतंनु है हीरे जितु जड़ाउ ॥

Gur kaa sabadu ratannu hai heere jitu ja(rr)aau ||

ਸਤਿਗੁਰੂ ਦਾ ਸ਼ਬਦ ਇਕ ਐਸੀ ਅਮੋਲਕ ਦਾਤ ਹੈ ਜਿਸ ਵਿਚ ਪਰਮਾਤਮਾ ਦੀਆਂ ਵਡਿਆਈਆਂ ਭਰੀਆਂ ਪਈਆਂ ਹਨ ।

गुरु का शब्द अमूल्य रत्न है, जिसमें गुण रूपी बहुमूल्य हीरे जड़ित हैं।

The Word of the Guru's Shabad is a jewel, studded with diamonds.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਸਬਦੁ ਰਤਨੁ ਜਿਤੁ ਮੰਨੁ ਲਾਗਾ ਏਹੁ ਹੋਆ ਸਮਾਉ ॥

सबदु रतनु जितु मंनु लागा एहु होआ समाउ ॥

Sabadu ratanu jitu mannu laagaa ehu hoaa samaau ||

ਸ਼ਬਦ, ਮਾਨੋ, (ਐਸਾ) ਰਤਨ ਹੈ, ਕਿ ਉਸ ਦੀ ਰਾਹੀਂ (ਮਨੁੱਖ ਦਾ) ਮਨ (ਪਰਮਾਤਮਾ ਦੀ ਯਾਦ ਵਿਚ) ਟਿਕ ਜਾਂਦਾ ਹੈ (ਪਰਮਾਤਮਾ ਵਿਚ) ਇਕ ਅਸਚਰਜ ਲੀਨਤਾ ਬਣੀ ਰਹਿੰਦੀ ਹੈ ।

शब्द रूपी अमूल्य रत्न में जिसका मन लग गया है, वह उसी में लीन हो गया है।

The mind which is attached to this jewel, merges into the Shabad.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਸਬਦ ਸੇਤੀ ਮਨੁ ਮਿਲਿਆ ਸਚੈ ਲਾਇਆ ਭਾਉ ॥

सबद सेती मनु मिलिआ सचै लाइआ भाउ ॥

Sabad setee manu miliaa sachai laaiaa bhaau ||

ਜੇ ਸ਼ਬਦ ਵਿਚ (ਮਨੁੱਖ ਦਾ) ਮਨ ਜੁੜ ਜਾਏ, ਤਾਂ (ਇਸ ਦੀ ਬਰਕਤਿ ਨਾਲ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ (ਉਸ ਦਾ) ਪ੍ਰੇਮ ਬਣ ਜਾਂਦਾ ਹੈ ।

जिसका मन शब्द से मिल गया है, उसने सत्य से प्रेम लगा लिया है।

One whose mind is attuned to the Shabad, enshrines love for the True Lord.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਆਪੇ ਹੀਰਾ ਰਤਨੁ ਆਪੇ ਜਿਸ ਨੋ ਦੇਇ ਬੁਝਾਇ ॥

आपे हीरा रतनु आपे जिस नो देइ बुझाइ ॥

Aape heeraa ratanu aape jis no dei bujhaai ||

(ਉਸ ਦੇ ਅੰਦਰ ਪਰਮਾਤਮਾ ਦਾ) ਹੀਰਾ-ਨਾਮ ਹੀ ਟਿਕਿਆ ਰਹਿੰਦਾ ਹੈ, (ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ) ਰਤਨ-ਸ਼ਬਦ ਹੀ ਟਿਕਿਆ ਰਹਿੰਦਾ ਹੈ । (ਪਰ ਇਹ ਦਾਤ ਉਸ ਨੂੰ ਹੀ ਮਿਲਦੀ ਹੈ) ਜਿਸ ਨੂੰ (ਪ੍ਰਭੂ ਆਪ ਇਹ) ਸੂਝ ਬਖ਼ਸ਼ਦਾ ਹੈ ।

परमात्मा स्वयं ही शब्द रूपी रत्न एवं स्वयं ही गुरु रूपी हीरा है, वह जिसे यह शब्द रूपी रत्न देता है, वही इस तथ्य को समझता है।

He Himself is the diamond, and He Himself is the jewel; one who is blessed, understands its value.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਕਹੈ ਨਾਨਕੁ ਸਬਦੁ ਰਤਨੁ ਹੈ ਹੀਰਾ ਜਿਤੁ ਜੜਾਉ ॥੨੫॥

कहै नानकु सबदु रतनु है हीरा जितु जड़ाउ ॥२५॥

Kahai naanaku sabadu ratanu hai heeraa jitu ja(rr)aau ||25||

ਨਾਨਕ ਆਖਦਾ ਹੈ ਕਿ ਗੁਰੂ ਦਾ ਸ਼ਬਦ, ਮਾਨੋ, ਇਕ ਰਤਨ ਹੈ ਜਿਸ ਵਿਚ ਪ੍ਰਭੂ ਦਾ ਨਾਮ-ਰੂਪ ਹੀਰਾ ਜੜਿਆ ਹੋਇਆ ਹੈ ॥੨੫॥

नानक कहते हैं कि गुरु-शब्द एक बहुमूल्य रत्न है, जिसमें गुण रूपी कीमती हीरे जड़ित हैं।॥ २५ ॥

Says Nanak, the Shabad is a jewel, studded with diamonds. ||25||

Guru Amardas ji / Raag Ramkali / Anand Sahib (M: 3) / Guru Granth Sahib ji - Ang 920


ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ ॥

सिव सकति आपि उपाइ कै करता आपे हुकमु वरताए ॥

Siv sakati aapi upaai kai karataa aape hukamu varataae ||

ਜੀਵਾਤਮਾ ਅਤੇ ਮਾਇਆ ਪੈਦਾ ਕਰ ਕੇ ਪਰਮਾਤਮਾ ਆਪ ਹੀ (ਇਹ) ਹੁਕਮ ਵਰਤਾਂਦਾ ਹੈ ਕਿ (ਮਾਇਆ ਦਾ ਜ਼ੋਰ ਜੀਵਾਂ ਉਤੇ ਪਿਆ ਰਹੇ) ।

शिव शक्ति (चेतन एवं माया) को उत्पन्न करके ईश्वर स्वयं ही अपना हुक्म चला रहा है।

He Himself created Shiva and Shakti, mind and matter; the Creator subjects them to His Command.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ ਕਿਸੈ ਬੁਝਾਏ ॥

हुकमु वरताए आपि वेखै गुरमुखि किसै बुझाए ॥

Hukamu varataae aapi vekhai guramukhi kisai bujhaae ||

ਪ੍ਰਭੂ ਆਪ ਹੀ ਇਹ ਹੁਕਮ ਵਰਤਾਂਦਾ ਹੈ, ਆਪ ਹੀ ਇਹ ਖੇਡ ਵੇਖਦਾ ਹੈ (ਕਿ ਕਿਸ ਤਰ੍ਹਾਂ ਜੀਵ ਮਾਇਆ ਦੇ ਹੱਥਾਂ ਉਤੇ ਨੱਚ ਰਹੇ ਹਨ), ਕਿਸੇ ਕਿਸੇ ਵਿਰਲੇ ਨੂੰ ਗੁਰੂ ਦੀ ਰਾਹੀਂ (ਇਸ ਖੇਡ ਦੀ) ਸੂਝ ਦੇ ਦੇਂਦਾ ਹੈ ।

वह हुक्म चलाकर स्वयं ही अपनी लीला को देखता रहता है, परन्तु किसी गुरुमुख को ही इस रहस्य की सूझ देता है

Enforcing His Order, He Himself sees all. How rare are those who, as Gurmukh, come to know Him.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਤੋੜੇ ਬੰਧਨ ਹੋਵੈ ਮੁਕਤੁ ਸਬਦੁ ਮੰਨਿ ਵਸਾਏ ॥

तोड़े बंधन होवै मुकतु सबदु मंनि वसाए ॥

To(rr)e banddhan hovai mukatu sabadu manni vasaae ||

(ਜਿਸ ਨੂੰ ਸੂਝ ਬਖ਼ਸ਼ਦਾ ਹੈ ਉਸ ਦੇ) ਮਾਇਆ (ਦੇ ਮੋਹ) ਦੇ ਬੰਧਨ ਤੋੜ ਦੇਂਦਾ ਹੈ, ਉਹ ਬੰਦਾ ਮਾਇਆ ਦੇ ਬੰਧਨਾਂ ਤੋਂ ਸੁਤੰਤਰ ਹੋ ਜਾਂਦਾ ਹੈ (ਕਿਉਂਕਿ) ਉਹ ਗੁਰੂ ਦਾ ਸ਼ਬਦ ਆਪਣੇ ਮਨ ਵਿਚ ਵਸਾ ਲੈਂਦਾ ਹੈ ।

जिसके मन में शब्द का निवास हो जाता है, वह सब बन्धनों को तोड़कर मुक्त हो जाता है।

They break their bonds, and attain liberation; they enshrine the Shabad within their minds.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਗੁਰਮੁਖਿ ਜਿਸ ਨੋ ਆਪਿ ਕਰੇ ਸੁ ਹੋਵੈ ਏਕਸ ਸਿਉ ਲਿਵ ਲਾਏ ॥

गुरमुखि जिस नो आपि करे सु होवै एकस सिउ लिव लाए ॥

Guramukhi jis no aapi kare su hovai ekas siu liv laae ||

ਗੁਰੂ ਦੇ ਦੱਸੇ ਰਾਹ ਉਤੇ ਤੁਰਨ ਜੋਗਾ ਉਹੀ ਮਨੁੱਖ ਹੁੰਦਾ ਹੈ ਜਿਸ ਨੂੰ ਪ੍ਰਭੂ ਇਹ ਸਮਰੱਥਾ ਦੇਂਦਾ ਹੈ, ਉਹ ਮਨੁੱਖ ਇਕ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜਦਾ ਹੈ (ਉਸ ਦੇ ਅੰਦਰ ਆਤਮਕ ਆਨੰਦ ਬਣਦਾ ਹੈ, ਤੇ ਉਹ ਮਾਇਆ ਦੇ ਮੋਹ ਵਿਚੋਂ ਨਿਕਲਦਾ ਹੈ) ।

परमात्मा जिसे स्वयं बनाता है, वही गुरुमुख बनता है और वह एक परमेश्वर में ध्यान लगा लेता है।

Those whom the Lord Himself makes Gurmukh, lovingly focus their consciousness on the One Lord.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਕਹੈ ਨਾਨਕੁ ਆਪਿ ਕਰਤਾ ਆਪੇ ਹੁਕਮੁ ਬੁਝਾਏ ॥੨੬॥

कहै नानकु आपि करता आपे हुकमु बुझाए ॥२६॥

Kahai naanaku aapi karataa aape hukamu bujhaae ||26||

ਨਾਨਕ ਆਖਦਾ ਹੈ ਕਿ ਪਰਮਾਤਮਾ ਆਪ ਹੀ (ਜੀਵਾਤਮਾ ਤੇ ਮਾਇਆ ਦੀ) ਰਚਨਾ ਕਰਦਾ ਹੈ ਤੇ ਆਪ ਹੀ (ਕਿਸੇ ਵਿਰਲੇ ਨੂੰ ਇਹ) ਸੂਝ ਬਖ਼ਸ਼ਦਾ ਹੈ (ਕਿ ਮਾਇਆ ਦਾ ਪ੍ਰਭਾਵ ਭੀ ਉਸ ਦਾ ਆਪਣਾ ਹੀ) ਹੁਕਮ (ਜਗਤ ਵਿਚ ਵਰਤ ਰਿਹਾ) ਹੈ ॥੨੬॥

नानक कहते हैं कि स्रष्टा स्वयं ही अपने हुक्म की सूझ प्रदान करता है॥ २६॥

Says Nanak, He Himself is the Creator; He Himself reveals the Hukam of His Command. ||26||

Guru Amardas ji / Raag Ramkali / Anand Sahib (M: 3) / Guru Granth Sahib ji - Ang 920


ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ ॥

सिम्रिति सासत्र पुंन पाप बीचारदे ततै सार न जाणी ॥

Simriti saasatr punn paap beechaarade tatai saar na jaa(nn)ee ||

ਸਿੰਮ੍ਰਿਤੀਆਂ ਸ਼ਾਸਤ੍ਰ ਆਦਿਕ ਪੜ੍ਹਨ ਵਾਲੇ ਪੰਡਿਤ ਸਿਰਫ਼ ਇਹੀ ਵਿਚਾਰਾਂ ਕਰਦੇ ਹਨ ਕਿ (ਇਹਨਾਂ ਪੁਸਤਕਾਂ ਅਨੁਸਾਰ) ਪਾਪ ਕੀਹ ਹੈ ਤੇ ਪੁੰਨ ਕੀਹ ਹੈ, ਉਹਨਾਂ ਨੂੰ ਆਤਮਕ ਆਨੰਦ ਦਾ ਰਸ ਨਹੀਂ ਆ ਸਕਦਾ ।

स्मृतियों एवं शास्त्र पाप-पुण्य का विचार करते हैं परन्तु वे भी सार तत्व को नहीं जानते।

The Simritees and the Shaastras discriminate between good and evil, but they do not know the true essence of reality.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ ॥

ततै सार न जाणी गुरू बाझहु ततै सार न जाणी ॥

Tatai saar na jaa(nn)ee guroo baajhahu tatai saar na jaa(nn)ee ||

(ਇਹ ਗੱਲ ਯਕੀਨੀ ਜਾਣੋ ਕਿ) ਸਤਿਗੁਰੂ ਦੀ ਸਰਨ ਆਉਣ ਤੋਂ ਬਿਨਾ ਆਤਮਕ ਆਨੰਦ ਦਾ ਰਸ ਨਹੀਂ ਆ ਸਕਦਾ ।

गुरु के बिना सार तत्व को नहीं जाना जाता, तत्व ज्ञान नहीं मिलता।

They do not know the true essence of reality without the Guru; they do not know the true essence of reality.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ ॥

तिही गुणी संसारु भ्रमि सुता सुतिआ रैणि विहाणी ॥

Tihee gu(nn)ee sanssaaru bhrmi sutaa sutiaa rai(nn)i vihaa(nn)ee ||

ਜਗਤ ਤਿੰਨਾਂ ਗੁਣਾਂ ਵਿਚ ਹੀ ਭਟਕ ਭਟਕ ਕੇ ਗ਼ਾਫ਼ਿਲ ਹੋਇਆ ਪਿਆ ਹੈ, ਮਾਇਆ ਦੇ ਮੋਹ ਵਿਚ ਸੁੱਤਿਆਂ ਦੀ ਹੀ ਸਾਰੀ ਉਮਰ ਗੁਜ਼ਰ ਜਾਂਦੀ ਹੈ (ਸਿੰਮ੍ਰਿਤੀਆਂ ਸ਼ਾਸਤ੍ਰਾਂ ਦੀਆਂ ਵਿਚਾਰਾਂ ਇਸ ਨੀਂਦ ਵਿਚੋਂ ਜਗਾ ਨਹੀਂ ਸਕਦੀਆਂ) ।

त्रिगुणात्मक संसार अज्ञान की निद्रा में सोया हुआ है और अज्ञान की निद्रा में ही जीवन रूपी रात्रेि व्यतीत हो जाती है।

The world is asleep in the three modes and doubt; it passes the night of its life sleeping.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ ॥

गुर किरपा ते से जन जागे जिना हरि मनि वसिआ बोलहि अम्रित बाणी ॥

Gur kirapaa te se jan jaage jinaa hari mani vasiaa bolahi ammmrit baa(nn)ee ||

(ਮੋਹ ਦੀ ਨੀਂਦ ਵਿਚੋਂ) ਗੁਰੂ ਦੀ ਕਿਰਪਾ ਨਾਲ (ਸਿਰਫ਼) ਉਹ ਮਨੁੱਖ ਜਾਗਦੇ ਹਨ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਵੱਸਦਾ ਹੈ ਜੋ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦੇ ਹਨ ।

गुरु की कृपा से वही जीव अज्ञान की निद्रा से जागे हैं, जिनके मन में परमात्मा आ बसा है और वे अमृत-वाणी जपते रहते हैं।

Those humble beings remain awake and aware, within whose minds, by Guru's Grace, the Lord abides; they chant the Ambrosial Word of the Guru's Bani.

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ ॥੨੭॥

कहै नानकु सो ततु पाए जिस नो अनदिनु हरि लिव लागै जागत रैणि विहाणी ॥२७॥

Kahai naanaku so tatu paae jis no anadinu hari liv laagai jaagat rai(nn)i vihaa(nn)ee ||27||

ਨਾਨਕ ਆਖਦਾ ਹੈ ਕਿ ਉਹੀ ਮਨੁੱਖ ਆਤਮਕ ਆਨੰਦ ਮਾਣਦਾ ਹੈ ਜੋ ਹਰ ਵੇਲੇ ਪ੍ਰਭੂ ਦੀ ਯਾਦ ਦੀ ਲਗਨ ਵਿਚ ਟਿਕਿਆ ਰਹਿੰਦਾ ਹੈ, ਤੇ ਜਿਸ ਦੀ ਉਮਰ (ਇਸ ਤਰ੍ਹਾਂ ਮੋਹ ਦੀ ਨੀਂਦ ਵਿਚੋਂ) ਜਾਗਦਿਆਂ ਬੀਤਦੀ ਹੈ ॥੨੭॥

नानक कहते हैं कि उसे ही तत्व ज्ञान प्राप्त होता है, जिसकी दिन रात परमात्मा में लगन लगी रहती है और उसकी जीवन-रात्रि जाग्रत रहते ही बीत जाती है। २७ ॥

Says Nanak, they alone obtain the essence of reality, who night and day remain lovingly absorbed in the Lord; they pass the night of their life awake and aware. ||27||

Guru Amardas ji / Raag Ramkali / Anand Sahib (M: 3) / Guru Granth Sahib ji - Ang 920


ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ॥

माता के उदर महि प्रतिपाल करे सो किउ मनहु विसारीऐ ॥

Maataa ke udar mahi prtipaal kare so kiu manahu visaareeai ||

(ਜੇ ਆਤਮਕ ਆਨੰਦ ਪ੍ਰਾਪਤ ਕਰਨਾ ਹੈ ਤਾਂ) ਉਸ ਪਰਮਾਤਮਾ ਨੂੰ ਕਦੇ ਭੁਲਾਣਾ ਨਹੀਂ ਚਾਹੀਦਾ, ਜੋ ਮਾਂ ਦੇ ਪੇਟ ਵਿਚ (ਭੀ) ਪਾਲਣਾ ਕਰਦਾ ਹੈ ।

जो माता के उदर में भी पालन-पोषण करता है, उसे मन से क्यों भुलाएँ ?

He nourished us in the mother's womb; why forget Him from the mind?

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ ਆਹਾਰੁ ਪਹੁਚਾਵਏ ॥

मनहु किउ विसारीऐ एवडु दाता जि अगनि महि आहारु पहुचावए ॥

Manahu kiu visaareeai evadu daataa ji agani mahi aahaaru pahuchaavae ||

ਇਤਨੇ ਵੱਡੇ ਦਾਤੇ ਨੂੰ ਮਨੋਂ ਭੁਲਾਣਾ ਨਹੀਂ ਚਾਹੀਦਾ ਜੋ (ਮਾਂ ਦੇ ਪੇਟ ਦੀ) ਅੱਗ ਵਿਚ (ਭੀ) ਖ਼ੁਰਾਕ ਅਪੜਾਂਦਾ ਹੈ ।

वह इतना बड़ा दाता है, उसे मन से कैसे भुलाया जा सकता है, जो गर्भाग्नि में हमें भोजन पहुँचाता है।

Why forget from the mind such a Great Giver, who gave us sustenance in the fire of the womb?

Guru Amardas ji / Raag Ramkali / Anand Sahib (M: 3) / Guru Granth Sahib ji - Ang 920

ਓਸ ਨੋ ਕਿਹੁ ਪੋਹਿ ਨ ਸਕੀ ਜਿਸ ਨਉ ਆਪਣੀ ਲਿਵ ਲਾਵਏ ॥

ओस नो किहु पोहि न सकी जिस नउ आपणी लिव लावए ॥

Os no kihu pohi na sakee jis nau aapa(nn)ee liv laavae ||

(ਇਹ ਮੋਹ ਹੀ ਹੈ ਜੋ ਆਨੰਦ ਤੋਂ ਵਾਂਜਿਆਂ ਰੱਖਦਾ ਹੈ, ਪਰ) ਉਸ ਬੰਦੇ ਨੂੰ (ਮੋਹ ਆਦਿਕ) ਕੁਝ ਭੀ ਪੋਹ ਨਹੀਂ ਸਕਦਾ ਜਿਸ ਨੂੰ ਪ੍ਰਭੂ ਆਪਣੇ ਚਰਨਾਂ ਦੀ ਪ੍ਰੀਤ ਬਖ਼ਸ਼ਦਾ ਹੈ ।

वह जिसे अपनी लगन में लगा लेता है, उसे कोई दुख-दर्द स्पर्श नहीं कर सकता।

Nothing can harm one, whom the Lord inspires to embrace His Love.

Guru Amardas ji / Raag Ramkali / Anand Sahib (M: 3) / Guru Granth Sahib ji - Ang 920


Download SGGS PDF Daily Updates ADVERTISE HERE