ANG 709, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਹੋਇ ਪਵਿਤ੍ਰ ਸਰੀਰੁ ਚਰਨਾ ਧੂਰੀਐ ॥

होइ पवित्र सरीरु चरना धूरीऐ ॥

Hoi pavitr sareeru charanaa dhooreeai ||

ਤੇਰੇ ਪੈਰਾਂ ਦੀ ਖ਼ਾਕ ਨਾਲ ਮੇਰਾ ਸਰੀਰ ਪਵਿੱਤ੍ਰ ਹੋ ਜਾਏ ।

तेरी चरण-धूलि मिलने से मेरा यह शरीर पवित्र-पावन हो सकता है।

By body is sanctified, by the dust of Your feet.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਪਾਰਬ੍ਰਹਮ ਗੁਰਦੇਵ ਸਦਾ ਹਜੂਰੀਐ ॥੧੩॥

पारब्रहम गुरदेव सदा हजूरीऐ ॥१३॥

Paarabrham guradev sadaa hajooreeai ||13||

ਹੇ ਪ੍ਰਭੂ! ਹੇ ਗੁਰਦੇਵ! (ਮੇਹਰ ਕਰ) ਮੈਂ ਸਦਾ ਤੇਰੀ ਹਜ਼ੂਰੀ ਵਿਚ ਰਹਾਂ ॥੧੩॥

हे परब्रह्म, हे गुरुदेव ! करुणा करो ताकि मैं सर्वदा ही तेरी उपासना में उपस्थित रह सकूं ॥ १३॥

O Supreme Lord God, Divine Guru, You are always with me, ever-present. ||13||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਸਲੋਕ ॥

सलोक ॥

Salok ||

श्लोक॥

Shalok:

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਰਸਨਾ ਉਚਰੰਤਿ ਨਾਮੰ ਸ੍ਰਵਣੰ ਸੁਨੰਤਿ ਸਬਦ ਅੰਮ੍ਰਿਤਹ ॥

रसना उचरंति नामं स्रवणं सुनंति सबद अम्रितह ॥

Rasanaa ucharantti naamann srva(nn)ann sunantti sabad ammmritah ||

ਜੋ ਮਨੁੱਖ ਜੀਭ ਨਾਲ ਪਾਰਬ੍ਰਹਮ ਦਾ ਨਾਮ ਉਚਾਰਦੇ ਹਨ, ਜੋ ਕੰਨਾਂ ਨਾਲ ਸਿਫ਼ਤਿ-ਸਾਲਾਹ ਦੀ ਪਵਿਤ੍ਰ ਬਾਣੀ ਸੁਣਦੇ ਹਨ,

जो अपनी रसना से परमेश्वर का नाम उच्चरित करते हैं, अपने कानों से अमृत शब्द सुनते रहते हैं।

With my tongue, I chant the Lord's Name; with my ears, I listen to the Ambrosial Word of His Shabad.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਨਾਨਕ ਤਿਨ ਸਦ ਬਲਿਹਾਰੰ ਜਿਨਾ ਧਿਆਨੁ ਪਾਰਬ੍ਰਹਮਣਹ ॥੧॥

नानक तिन सद बलिहारं जिना धिआनु पारब्रहमणह ॥१॥

Naanak tin sad balihaarann jinaa dhiaanu paarabrhama(nn)ah ||1||

ਤੇ ਜੋ ਪਾਰਬ੍ਰਹਮ ਦਾ ਧਿਆਨ (ਧਰਦੇ ਹਨ) ਹੇ ਨਾਨਕ! ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ ॥੧॥

हे नानक ! मैं उन पर सर्वदा ही कुर्बान जाता हूँ, जिनका ध्यान परब्रह्म में लगा रहता है॥ १॥

Nanak is forever a sacrifice to those who meditate on the Supreme Lord God. ||1||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਹਭਿ ਕੂੜਾਵੇ ਕੰਮ ਇਕਸੁ ਸਾਈ ਬਾਹਰੇ ॥

हभि कूड़ावे कम इकसु साई बाहरे ॥

Habhi koo(rr)aave kamm ikasu saaee baahare ||

ਇਕ ਖਸਮ-ਪ੍ਰਭੂ ਦੀ ਯਾਦ ਤੋਂ ਬਿਨਾ ਹੋਰ ਸਾਰੇ ਹੀ ਕੰਮ ਵਿਅਰਥ ਹਨ ।

एक परमात्मा की भक्ति के बिना सभी कर्म झूठे हैं।

All concerns are false, except those of the One Lord.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਨਾਨਕ ਸੇਈ ਧੰਨੁ ਜਿਨਾ ਪਿਰਹੜੀ ਸਚ ਸਿਉ ॥੨॥

नानक सेई धंनु जिना पिरहड़ी सच सिउ ॥२॥

Naanak seee dhannu jinaa piraha(rr)ee sach siu ||2||

ਹੇ ਨਾਨਕ! ਸਿਰਫ਼ ਉਹੀ ਬੰਦੇ ਭਾਗਾਂ ਵਾਲੇ ਹਨ, ਜਿਨ੍ਹਾਂ ਦਾ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਪਿਆਰ ਹੈ ॥੨॥

हे नानक ! वही इन्सान भाग्यवान् हैं, जिनका परम-सत्य परमेश्वर के साथ अटूट स्नेह बना हुआ है॥ २ ॥

O Nanak, blessed are those, who are in love with their True Lord. ||2||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਪਉੜੀ ॥

पउड़ी ॥

Pau(rr)ee ||

पउड़ी ॥

Pauree:

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਸਦ ਬਲਿਹਾਰੀ ਤਿਨਾ ਜਿ ਸੁਨਤੇ ਹਰਿ ਕਥਾ ॥

सद बलिहारी तिना जि सुनते हरि कथा ॥

Sad balihaaree tinaa ji sunate hari kathaa ||

ਮੈਂ ਉਹਨਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੋ ਪ੍ਰਭੂ ਦੀਆਂ ਗੱਲਾਂ ਸੁਣਦੇ ਹਨ ।

गुरु साहिब का फुरमान है कि मैं उन महापुरुषों पर सदैव कुर्बान जाता हूँ, जो हरि-कथा सुनते रहते हैं।

I am forever a sacrifice to those who listen to the sermon of the Lord.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਪੂਰੇ ਤੇ ਪਰਧਾਨ ਨਿਵਾਵਹਿ ਪ੍ਰਭ ਮਥਾ ॥

पूरे ते परधान निवावहि प्रभ मथा ॥

Poore te paradhaan nivaavahi prbh mathaa ||

ਉਹ ਮਨੁੱਖ ਸਭ ਗੁਣਾਂ ਵਾਲੇ ਤੇ ਸਭ ਤੋਂ ਚੰਗੇ ਹਨ ਜੋ ਪ੍ਰਭੂ ਅੱਗੇ ਸਿਰ ਨਿਵਾਉਂਦੇ ਹਨ ।

ऐसे महान् एवं पूर्ण गुणवान ही भगवान के समक्ष अप्रना शीश निवाते हैं।

Those who bow their heads before God are perfect and distinguished.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਹਰਿ ਜਸੁ ਲਿਖਹਿ ਬੇਅੰਤ ਸੋਹਹਿ ਸੇ ਹਥਾ ॥

हरि जसु लिखहि बेअंत सोहहि से हथा ॥

Hari jasu likhahi beantt sohahi se hathaa ||

(ਉਹਨਾਂ ਦੇ) ਉਹ ਹੱਥ ਸੋਹਣੇ ਲੱਗਦੇ ਹਨ ਜੋ ਬੇਅੰਤ ਪ੍ਰਭੂ ਦੀ ਸਿਫ਼ਤਿ-ਸਾਲਾਹ ਲਿਖਦੇ ਹਨ ।

उनके वे हाथ अत्यंत सुन्दर हैं जो बेअंत हरि का यश लिखते हैं।

Those hands, which write the Praises of the infinite Lord are beautiful.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਚਰਨ ਪੁਨੀਤ ਪਵਿਤ੍ਰ ਚਾਲਹਿ ਪ੍ਰਭ ਪਥਾ ॥

चरन पुनीत पवित्र चालहि प्रभ पथा ॥

Charan puneet pavitr chaalahi prbh pathaa ||

ਉਹ ਪੈਰ ਪਵਿੱਤ੍ਰ ਹਨ ਜੋ ਪ੍ਰਭੂ ਦੇ ਰਾਹ ਤੇ ਤੁਰਦੇ ਹਨ ।

जो चरण प्रभु के मार्ग पर चलते हैं, वे बड़े पवित्र एवं पावन हैं।

Those feet which walk on God's Path are pure and holy.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਸੰਤਾਂ ਸੰਗਿ ਉਧਾਰੁ ਸਗਲਾ ਦੁਖੁ ਲਥਾ ॥੧੪॥

संतां संगि उधारु सगला दुखु लथा ॥१४॥

Santtaan sanggi udhaaru sagalaa dukhu lathaa ||14||

(ਅਜੇਹੇ) ਸੰਤਾਂ ਦੀ ਸੰਗਤਿ ਵਿਚ (ਦੁੱਖ ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ, ਸਾਰਾ ਦੁੱਖ ਦੂਰ ਹੋ ਜਾਂਦਾ ਹੈ ॥੧੪॥

संतों-महापुरुषों की संगति करने से ही मनुष्य का कल्याण होता है और सभी दुःख दूर हो जाते हैं।॥ १४॥

In the Society of the Saints, they are emancipated; all their sorrows depart. ||14||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਸਲੋਕੁ ॥

सलोकु ॥

Saloku ||

श्लोक ॥

Shalok:

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਭਾਵੀ ਉਦੋਤ ਕਰਣੰ ਹਰਿ ਰਮਣੰ ਸੰਜੋਗ ਪੂਰਨਹ ॥

भावी उदोत करणं हरि रमणं संजोग पूरनह ॥

Bhaavee udot kara(nn)ann hari rama(nn)ann sanjjog pooranah ||

ਜਦੋਂ ਪੂਰਨ ਸੰਜੋਗਾਂ ਨਾਲ ਮੱਥੇ ਦੇ ਲਿਖੇ ਲੇਖ ਉੱਘੜਦੇ ਹਨ, ਪ੍ਰਭੂ ਦਾ ਸਿਮਰਨ ਕਰੀਦਾ ਹੈ,

पूर्ण संयोग से जिस मनुष्य का भाग्य उदय होता है, वही भगवान का सिमरन करता है।

One's destiny is activated, when one chants the Lord's Name, through perfect good fortune.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤਹ ॥੧॥

गोपाल दरस भेटं सफल नानक सो महूरतह ॥१॥

Gopaal daras bhetann saphal naanak so mahooratah ||1||

ਹੇ ਨਾਨਕ! ਉਹ ਘੜੀ ਬਰਕਤਿ ਵਾਲੀ ਹੁੰਦੀ ਹੈ ਜਦੋਂ ਗੋਪਾਲ ਹਰੀ ਦਾ ਦੀਦਾਰ ਹੁੰਦਾ ਹੈ ॥੧॥

हे नानक ! वह मुहूर्त फलदायक एवं शुभ है, जब जगतपालक परमेश्वर के दर्शन होते हैं।॥ १॥

Fruitful is that moment, O Nanak, when one obtains the Blessed Vision of the Darshan of the Lord of the Universe. ||1||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਕੀਮ ਨ ਸਕਾ ਪਾਇ ਸੁਖ ਮਿਤੀ ਹੂ ਬਾਹਰੇ ॥

कीम न सका पाइ सुख मिती हू बाहरे ॥

Keem na sakaa paai sukh mitee hoo baahare ||

ਇਤਨੇ ਅਮਿਣਵੇਂ ਸੁਖ ਪ੍ਰਭੂ ਦੇਂਦਾ ਹੈ ਕਿ ਮੈਂ ਉਹਨਾਂ ਦਾ ਮੁੱਲ ਨਹੀਂ ਪਾ ਸਕਦਾ,

उसने मुझे आशा से भी अधिक अनन्त सुख प्रदान किए हैं, अतः मैं उसका मूल्यांकन नहीं कर सकता।

Its value cannot be estimated; it brings peace beyond measure.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਨਾਨਕ ਸਾ ਵੇਲੜੀ ਪਰਵਾਣੁ ਜਿਤੁ ਮਿਲੰਦੜੋ ਮਾ ਪਿਰੀ ॥੨॥

नानक सा वेलड़ी परवाणु जितु मिलंदड़ो मा पिरी ॥२॥

Naanak saa vela(rr)ee paravaa(nn)u jitu milandda(rr)o maa piree ||2||

(ਪਰ) ਹੇ ਨਾਨਕ! ਉਹੀ ਸੁਲੱਖਣੀ ਘੜੀ ਕਬੂਲ ਪੈਂਦੀ ਹੈ ਜਦੋਂ ਆਪਣਾ ਪਿਆਰਾ ਪ੍ਰਭੂ ਮਿਲ ਪਏ ॥੨॥

हे नानक ! वह शुभ समय परवान है, जब मुझे मेरा प्रिय-परमेश्वर मिल जाता है॥ २॥

O Nanak, that time alone is approved, when my Beloved meets with me. ||2||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਸਾ ਵੇਲਾ ਕਹੁ ਕਉਣੁ ਹੈ ਜਿਤੁ ਪ੍ਰਭ ਕਉ ਪਾਈ ॥

सा वेला कहु कउणु है जितु प्रभ कउ पाई ॥

Saa velaa kahu kau(nn)u hai jitu prbh kau paaee ||

(ਰੱਬ ਕਰਕੇ) ਉਹ ਵੇਲਾ ਛੇਤੀ ਆਵੇ ਜਦੋਂ ਮੈਂ ਪ੍ਰਭੂ ਨੂੰ ਮਿਲਾਂ ।

बताओ, वह कौन-सा समय है, जब प्रभु की प्राप्ति होती है।

Tell me, what is that time, when I shall find God?

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਸੋ ਮੂਰਤੁ ਭਲਾ ਸੰਜੋਗੁ ਹੈ ਜਿਤੁ ਮਿਲੈ ਗੁਸਾਈ ॥

सो मूरतु भला संजोगु है जितु मिलै गुसाई ॥

So mooratu bhalaa sanjjogu hai jitu milai gusaaee ||

ਉਹ ਮੁਹੂਰਤ, ਉਹ ਮਿਲਣ ਦਾ ਸਮਾਂ ਭਾਗਾਂ ਵਾਲਾ ਹੁੰਦਾ ਹੈ, ਜਦੋਂ ਧਰਤੀ ਦਾ ਸਾਂਈ ਮਿਲਦਾ ਹੈ ।

वही मुहूर्त व भला संयोग है, जब परमेश्वर प्राप्त होता है।

Blessed and auspicious is that moment, and that destiny, when I shall find the Lord of the Universe.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਆਠ ਪਹਰ ਹਰਿ ਧਿਆਇ ਕੈ ਮਨ ਇਛ ਪੁਜਾਈ ॥

आठ पहर हरि धिआइ कै मन इछ पुजाई ॥

Aath pahar hari dhiaai kai man ichh pujaaee ||

(ਮੇਹਰ ਕਰ) ਅੱਠੇ ਪਹਿਰ ਪ੍ਰਭੂ ਨੂੰ ਸਿਮਰ ਕੇ ਮੈਂ ਆਪਣੇ ਮਨ ਦੀ ਚਾਹ ਪੂਰੀ ਕਰਾਂ ।

उस हरि का आठ प्रहर सिमरन करने से सभी मनोकामनाएँ पूरी हो गई हैं।

Meditating on the Lord, twenty-four hours a day, my mind's desires are fulfilled.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਵਡੈ ਭਾਗਿ ਸਤਸੰਗੁ ਹੋਇ ਨਿਵਿ ਲਾਗਾ ਪਾਈ ॥

वडै भागि सतसंगु होइ निवि लागा पाई ॥

Vadai bhaagi satasanggu hoi nivi laagaa paaee ||

ਚੰਗੀ ਕਿਸਮਤਿ ਨਾਲ ਸਤਸੰਗ ਮਿਲ ਜਾਏ ਤੇ ਮੈਂ ਨਿਊਂ ਨਿਊਂ ਕੇ (ਸਤ ਸੰਗੀਆਂ ਦੇ) ਪੈਰੀਂ ਲੱਗਾਂ ।

अहोभाग्य से ही संतों की संगति मिली है और मैं झुककर उनके चरणों में लगता हूँ।

By great good fortune, I have found the Society of the Saints; I bow and touch their feet.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਮਨਿ ਦਰਸਨ ਕੀ ਪਿਆਸ ਹੈ ਨਾਨਕ ਬਲਿ ਜਾਈ ॥੧੫॥

मनि दरसन की पिआस है नानक बलि जाई ॥१५॥

Mani darasan kee piaas hai naanak bali jaaee ||15||

ਮੇਰੇ ਮਨ ਵਿਚ (ਪ੍ਰਭੂ ਦੇ) ਦਰਸਨ ਦੀ ਤ੍ਰੇਹ ਹੈ । ਹੇ ਨਾਨਕ! (ਆਖ) ਮੈਂ (ਸਤਸੰਗੀਆਂ ਤੋਂ) ਸਦਕੇ ਜਾਂਦਾ ਹਾਂ ॥੧੫॥

हे नानक ! मेरे मन में ईश्वर के दर्शनों की तीव्र लालसा है और उस पर मैं तन-मन से कुर्बान जाता हँ ॥ १५ ॥

My mind thirsts for the Blessed Vision of the Lord's Darshan; Nanak is a sacrifice to Him. ||15||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਸਲੋਕ ॥

सलोक ॥

Salok ||

श्लोक ॥

Shalok:

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਪਤਿਤ ਪੁਨੀਤ ਗੋਬਿੰਦਹ ਸਰਬ ਦੋਖ ਨਿਵਾਰਣਹ ॥

पतित पुनीत गोबिंदह सरब दोख निवारणह ॥

Patit puneet gobinddah sarab dokh nivaara(nn)ah ||

ਗੋਬਿੰਦ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ । (ਪਾਪੀਆਂ ਦੇ) ਸਾਰੇ ਐਬ ਦੂਰ ਕਰਨ ਵਾਲਾ ਹੈ ।

पतितों को पावन करने वाला गोविन्द ही सर्व दोषों का निवारण करने वाला है।

The Lord of the Universe is the Purifier of sinners; He is the Dispeller of all distress.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਸਰਣਿ ਸੂਰ ਭਗਵਾਨਹ ਜਪੰਤਿ ਨਾਨਕ ਹਰਿ ਹਰਿ ਹਰੇ ॥੧॥

सरणि सूर भगवानह जपंति नानक हरि हरि हरे ॥१॥

Sara(nn)i soor bhagavaanah japantti naanak hari hari hare ||1||

ਹੇ ਨਾਨਕ! ਜੋ ਮਨੁੱਖ ਉਸ ਪ੍ਰਭੂ ਨੂੰ ਜਪਦੇ ਹਨ, ਭਗਵਾਨ ਉਹਨਾਂ ਸਰਨ ਆਇਆਂ ਦੀ ਲਾਜ ਰੱਖਣ ਦੇ ਸਮਰੱਥ ਹੈ ॥੧॥

हे नानक ! जो ‘हरि-हरि' नाम-मंत्र जपते रहते हैं, भगवान उन्हें शरण देने में समर्थ है॥१॥

The Lord God is Mighty, giving His Protective Sanctuary; Nanak chants the Name of the Lord, Har, Har. ||1||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਛਡਿਓ ਹਭੁ ਆਪੁ ਲਗੜੋ ਚਰਣਾ ਪਾਸਿ ॥

छडिओ हभु आपु लगड़ो चरणा पासि ॥

Chhadio habhu aapu laga(rr)o chara(nn)aa paasi ||

ਜਿਸ ਮਨੁੱਖ ਨੇ ਸਾਰਾ ਆਪਾ-ਭਾਵ ਮਿਟਾ ਦਿੱਤਾ, ਜੋ ਮਨੁੱਖ ਪ੍ਰਭੂ ਦੇ ਚਰਨਾਂ ਨਾਲ ਜੁੜਿਆ ਰਿਹਾ,

हे नानक ! जो अपने अहम् को छोड़कर चरणों में लग गया है,

Renouncing all self-conceit, I hold tight to the Lord's Feet.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਨਠੜੋ ਦੁਖ ਤਾਪੁ ਨਾਨਕ ਪ੍ਰਭੁ ਪੇਖੰਦਿਆ ॥੨॥

नठड़ो दुख तापु नानक प्रभु पेखंदिआ ॥२॥

Natha(rr)o dukh taapu naanak prbhu pekhanddiaa ||2||

ਹੇ ਨਾਨਕ! ਪ੍ਰਭੂ ਦਾ ਦੀਦਾਰ ਕਰਨ ਨਾਲ ਉਸ ਦੇ ਸਾਰੇ ਦੁੱਖ ਕਲੇਸ਼ ਨਾਸ ਹੋ ਜਾਂਦੇ ਹਨ ॥੨॥

प्रभु के दर्शन करने से उस मनुष्य के सभी दुःख एवं ताप दूर हो गए हैं।॥ २॥

My sorrows and troubles have departed, O Nanak, beholding God. ||2||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ ॥

मेलि लैहु दइआल ढहि पए दुआरिआ ॥

Meli laihu daiaal dhahi pae duaariaa ||

ਹੇ ਦਿਆਲ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਨੂੰ (ਆਪਣੇ ਚਰਨਾਂ ਵਿਚ) ਜੋੜ ਲੈ ।

हे दयालु ईश्वर ! मुझे अपने साथ मिला लो, मैं तेरे द्वार पर आ गिरा हूँ।

Unite with me, O Merciful Lord; I have fallen at Your Door.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ॥

रखि लेवहु दीन दइआल भ्रमत बहु हारिआ ॥

Rakhi levahu deen daiaal bhrmat bahu haariaa ||

ਹੇ ਦੀਨਾਂ ਤੇ ਦਇਆ ਕਰਨ ਵਾਲੇ! ਮੈਨੂੰ ਰੱਖ ਲੈ, ਮੈਂ ਭਟਕਦਾ ਭਟਕਦਾ ਹੁਣ ਬੜਾ ਥੱਕ ਗਿਆ ਹਾਂ ।

हे दीनदयाल ! मुझे बचा लो, मैं योनि-चक्र में भटकता हुआ बहुत थक गया हूँ।

O Merciful to the meek, save me. I have wandered enough; now I am tired.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਭਗਤਿ ਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ ॥

भगति वछलु तेरा बिरदु हरि पतित उधारिआ ॥

Bhagati vachhalu teraa biradu hari patit udhaariaa ||

ਭਗਤੀ ਨੂੰ ਪਿਆਰ ਕਰਨਾ ਤੇ ਡਿੱਗਿਆਂ ਨੂੰ ਬਚਾਉਣਾ-ਇਹ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ ।

हे हरि ! तेरा विरद् भक्तवत्सल एवं पतितों का कल्याण करना है।

It is Your very nature to love Your devotees, and save sinners.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਤੁਝ ਬਿਨੁ ਨਾਹੀ ਕੋਇ ਬਿਨਉ ਮੋਹਿ ਸਾਰਿਆ ॥

तुझ बिनु नाही कोइ बिनउ मोहि सारिआ ॥

Tujh binu naahee koi binau mohi saariaa ||

ਹੇ ਪ੍ਰਭੂ! ਤੈਥੋਂ ਬਿਨਾ ਹੋਰ ਕੋਈ ਨਹੀਂ ਜੋ ਮੇਰੀ ਇਸ ਬੇਨਤੀ ਨੂੰ ਸਿਰੇ ਚਾੜ੍ਹ ਸਕੇ ।

तेरे बिना अन्य कोई नहीं है, जो मेरी विनती को स्वीकार करे।

Without You, there is no other at all; I offer this prayer to You.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਕਰੁ ਗਹਿ ਲੇਹੁ ਦਇਆਲ ਸਾਗਰ ਸੰਸਾਰਿਆ ॥੧੬॥

करु गहि लेहु दइआल सागर संसारिआ ॥१६॥

Karu gahi lehu daiaal saagar sanssaariaa ||16||

ਹੇ ਦਿਆਲ! ਮੇਰਾ ਹੱਥ ਫੜ ਲੈ (ਤੇ ਮੈਨੂੰ) ਸੰਸਾਰ-ਸਮੁੰਦਰ ਵਿਚੋਂ (ਬਚਾ ਲੈ) ॥੧੬॥

हे दयालु! मेरा हाथ पकड़कर इस संसार-सागर से मुझे पार करवा दो॥ १६॥

Take me by the hand, O Merciful Lord, and carry me across the world-ocean. ||16||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਸਲੋਕ ॥

सलोक ॥

Salok ||

श्लोक॥

Shalok:

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥

संत उधरण दइआलं आसरं गोपाल कीरतनह ॥

Santt udhara(nn) daiaalann aasarann gopaal keeratanah ||

ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ,

दयालु परमेश्वर ही संतों का कल्याण करने वाला है, अतः उस प्रभु का कीर्तन ही उनके जीवन का एकमात्र सहारा है।

The Merciful Lord is the Savior of the Saints; their only support is to sing the Kirtan of the Lord's Praises.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥

निरमलं संत संगेण ओट नानक परमेसुरह ॥१॥

Niramalann santt sangge(nn) ot naanak paramesurah ||1||

ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ । ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ॥੧॥

हे नानक ! संतों-महापुरुषों की संगति करने एवं परमेश्वर की शरण लेने से मनुष्य का मन निर्मल हो जाता है॥ १॥

One becomes immaculate and pure, by associating with the Saints, O Nanak, and taking the Protection of the Transcendent Lord. ||1||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥

चंदन चंदु न सरद रुति मूलि न मिटई घांम ॥

Chanddan chanddu na sarad ruti mooli na mitaee ghaamm ||

ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ-ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ ।

चन्दन का लेप लगाने, चाँदनी रात एवं शरद् ऋतु से मन की जलन बिल्कुल दूर नहीं होती।

The burning of the heart is not dispelled at all, by sandalwood paste, the moon, or the cold season.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥

सीतलु थीवै नानका जपंदड़ो हरि नामु ॥२॥

Seetalu theevai naanakaa japandda(rr)o hari naamu ||2||

ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ॥੨॥

हे नानक ! हरि-नाम का जाप करने से मन शीतल एवं शांत हो जाता है ॥ २ ॥

It only becomes cool, O Nanak, by chanting the Name of the Lord. ||2||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਪਉੜੀ ॥

पउड़ी ॥

Pau(rr)ee ||

पउड़ी ॥

Pauree:

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥

चरन कमल की ओट उधरे सगल जन ॥

Charan kamal kee ot udhare sagal jan ||

ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ ।

भगवान के चरण-कमलों की शरण में आने से ही समस्त भक्तजनों का कल्याण हो गया है।

Through the Protection and Support of the Lord's lotus feet, all beings are saved.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥

सुणि परतापु गोविंद निरभउ भए मन ॥

Su(nn)i parataapu govindd nirabhau bhae man ||

ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ ।

गोविन्द का यश-प्रताप सुनने से उनका मन निर्भीक हो गया है।

Hearing of the Glory of the Lord of the Universe, the mind becomes fearless.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥

तोटि न आवै मूलि संचिआ नामु धन ॥

Toti na aavai mooli sancchiaa naamu dhan ||

ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ ।

नाम रूपी धन संचित करने से जीवन में किसी भी प्रकार की पदार्थ की कमी नहीं रहती।

Nothing at all is lacking, when one gathers the wealth of the Naam.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥

संत जना सिउ संगु पाईऐ वडै पुन ॥

Santt janaa siu sanggu paaeeai vadai pun ||

ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ,

संतजनों से संगत बड़े पुण्य करम से होती है।

The Society of the Saints is obtained, by very good deeds.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥

आठ पहर हरि धिआइ हरि जसु नित सुन ॥१७॥

Aath pahar hari dhiaai hari jasu nit sun ||17||

ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ॥੧੭॥

इसलिए आठ प्रहर भगवान का ही ध्यान करते रहना चाहिए और नित्य ही हरि-यश सुनना चाहिए॥ १७॥

Twenty-four hours a day, meditate on the Lord, and listen continually to the Lord's Praises. ||17||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਸਲੋਕ ॥

सलोक ॥

Salok ||

श्लोक ॥

Shalok:

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹ ॥

दइआ करणं दुख हरणं उचरणं नाम कीरतनह ॥

Daiaa kara(nn)ann dukh hara(nn)ann uchara(nn)ann naam keeratanah ||

ਹੇ ਨਾਨਕ! ਜੇ ਮਨੁੱਖ ਦਿਆਲ ਸਰਬ-ਵਿਆਪੀ ਭਗਵਾਨ ਦੇ ਨਾਮ ਦੀ ਵਡਿਆਈ ਕਰੇ,

यदि परमात्मा का भजन-कीर्तन एवं उसका नाम-सिमरन किया जाए तो वह दया करके समस्त दुःख-क्लेशों को मिटा देता है।

The Lord grants His Grace, and dispels the pains of those who sing the Kirtan of the Praises of His Name.

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

ਦਇਆਲ ਪੁਰਖ ਭਗਵਾਨਹ ਨਾਨਕ ਲਿਪਤ ਨ ਮਾਇਆ ॥੧॥

दइआल पुरख भगवानह नानक लिपत न माइआ ॥१॥

Daiaal purakh bhagavaanah naanak lipat na maaiaa ||1||

ਤਾਂ ਪ੍ਰਭੂ ਮੇਹਰ ਕਰਦਾ ਹੈ, ਉਸ ਦੇ ਦੁੱਖਾਂ ਦਾ ਨਾਸ ਕਰਦਾ ਹੈ ਤੇ ਉਹ ਮਨੁੱਖ ਮਾਇਆ ਦੇ ਮੋਹ ਵਿਚ ਨਹੀਂ ਫਸਦਾ ॥੧॥

हे नानक ! परमपुरुष भगवान जिस पर कृपा कर देता है, वह मोह-माया से निर्लिप्त हो जाता है॥ १ ॥

When the Lord God shows His Kindness, O Nanak, one is no longer engrossed in Maya. ||1||

Guru Arjan Dev ji / Raag Jaitsiri / Jaitsri ki vaar (M: 5) / Guru Granth Sahib ji - Ang 709

Download SGGS PDF Daily Updates ADVERTISE HERE