ANG 669, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਗੁਨ ਕਹੁ ਹਰਿ ਲਹੁ ਕਰਿ ਸੇਵਾ ਸਤਿਗੁਰ ਇਵ ਹਰਿ ਹਰਿ ਨਾਮੁ ਧਿਆਈ ॥

गुन कहु हरि लहु करि सेवा सतिगुर इव हरि हरि नामु धिआई ॥

Gun kahu hari lahu kari sevaa satigur iv hari hari naamu dhiaaee ||

ਹੇ ਭਾਈ! ਪਰਮਾਤਮਾ ਦੇ ਗੁਣ ਯਾਦ ਕਰਿਆ ਕਰ । (ਇਸ ਤਰ੍ਹਾਂ) ਪਰਮਾਤਮਾ ਨੂੰ ਮਿਲਣ ਦਾ ਜਤਨ ਕਰਦਾ ਰਹੁ । ਗੁਰੂ ਦੀ (ਦੱਸੀ) ਸੇਵਾ ਕਰਿਆ ਕਰ । ਇਸ ਤਰੀਕੇ ਨਾਲ ਸਦਾ ਹਰੀ ਦਾ ਨਾਮ ਸਿਮਰਦਾ ਰਹੁ ।

भगवान का गुणगान करो; इस ढंग से उसे पा लो, गुरु की सेवा करके इस तरह हरि-नाम का ध्यान-मनन करते रहो।

Chant His Praises, learn of the Lord, and serve the True Guru; in this way, meditate on the Name of the Lord, Har, Har.

Guru Ramdas ji / Raag Dhanasri / / Guru Granth Sahib ji - Ang 669

ਹਰਿ ਦਰਗਹ ਭਾਵਹਿ ਫਿਰਿ ਜਨਮਿ ਨ ਆਵਹਿ ਹਰਿ ਹਰਿ ਹਰਿ ਜੋਤਿ ਸਮਾਈ ॥੧॥

हरि दरगह भावहि फिरि जनमि न आवहि हरि हरि हरि जोति समाई ॥१॥

Hari daragah bhaavahi phiri janami na aavahi hari hari hari joti samaaee ||1||

(ਸਿਮਰਨ ਦੀ ਬਰਕਤਿ ਨਾਲ) ਤੂੰ ਪਰਮਾਤਮਾ ਦੀ ਦਰਗਾਹ ਵਿਚ ਪਸੰਦ ਆ ਜਾਏਂਗਾ, ਮੁੜ ਜਨਮ (ਮਰਨ ਦੇ ਗੇੜ) ਵਿਚ ਨਹੀਂ ਆਵੇਂਗਾ, ਤੂੰ ਪਰਮਾਤਮਾ ਦੀ ਜੋਤਿ ਵਿਚ ਸਦਾ ਲੀਨ ਰਹੇਂਗਾ ॥੧॥

इस तरह हरि के दरबार में अच्छे लगोगे, फिर तुम दुबारा जन्म-मरण के चक्र में नही आओगे और उस परम-सत्य की ज्योति में ही विलीन हो जाओगे॥ १॥

In the Court of the Lord, He shall be pleased with you, and you shall not have to enter the cycle of reincarnation again; you shall merge in the Divine Light of the Lord, Har, Har, Har. ||1||

Guru Ramdas ji / Raag Dhanasri / / Guru Granth Sahib ji - Ang 669


ਜਪਿ ਮਨ ਨਾਮੁ ਹਰੀ ਹੋਹਿ ਸਰਬ ਸੁਖੀ ॥

जपि मन नामु हरी होहि सरब सुखी ॥

Japi man naamu haree hohi sarab sukhee ||

ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਤੂੰ ਹਰ ਥਾਂ ਸੁਖੀ ਰਹੇਂਗਾ ।

हे मेरे मन ! हरि-नाम का जाप कर, फिर तू सर्वत्र सुखी रहेगा।

Chant the Name of the Lord, O my mind, and you shall be totally at peace.

Guru Ramdas ji / Raag Dhanasri / / Guru Granth Sahib ji - Ang 669

ਹਰਿ ਜਸੁ ਊਚ ਸਭਨਾ ਤੇ ਊਪਰਿ ਹਰਿ ਹਰਿ ਹਰਿ ਸੇਵਿ ਛਡਾਈ ॥ ਰਹਾਉ ॥

हरि जसु ऊच सभना ते ऊपरि हरि हरि हरि सेवि छडाई ॥ रहाउ ॥

Hari jasu uch sabhanaa te upari hari hari hari sevi chhadaaee || rahaau ||

ਪਰਮਾਤਮਾ ਦੀ ਸਿਫ਼ਤ-ਸਾਲਾਹ ਬੜਾ ਸ੍ਰੇਸ਼ਟ ਕੰਮ ਹੈ, ਹੋਰ ਸਭ ਕੰਮਾਂ ਨਾਲੋਂ ਵਧੀਆ ਕੰਮ ਹੈ । ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਰਹੁ, (ਇਹ ਸੇਵਾ-ਭਗਤੀ ਸਭ ਦੁੱਖਾਂ ਵਿਕਾਰਾਂ ਤੋਂ) ਬਚਾ ਲੈਂਦੀ ਹੈ ਰਹਾਉ ॥

हरि का यश सभी धर्म-कर्मों से उत्तम एवं उनसे श्रेष्ठ है और हरि की सेवा तुझे यम से मुक्त करवा देगी॥ रहाउ॥

The Lord's Praises are the most sublime, the most exalted; serving the Lord, Har, Har, Har, you shall be emancipated. || Pause ||

Guru Ramdas ji / Raag Dhanasri / / Guru Granth Sahib ji - Ang 669


ਹਰਿ ਕ੍ਰਿਪਾ ਨਿਧਿ ਕੀਨੀ ਗੁਰਿ ਭਗਤਿ ਹਰਿ ਦੀਨੀ ਤਬ ਹਰਿ ਸਿਉ ਪ੍ਰੀਤਿ ਬਨਿ ਆਈ ॥

हरि क्रिपा निधि कीनी गुरि भगति हरि दीनी तब हरि सिउ प्रीति बनि आई ॥

Hari kripaa nidhi keenee guri bhagati hari deenee tab hari siu preeti bani aaee ||

ਪਰ, ਹੇ ਭਾਈ! ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਨੇ ਜਿਸ ਮਨੁੱਖ ਉਤੇ ਕਿਰਪਾ ਕੀਤੀ, ਗੁਰੂ ਨੇ ਉਸ ਮਨੁੱਖ ਨੂੰ ਪਰਮਾਤਮਾ ਦੀ ਭਗਤੀ ਦੀ ਦਾਤਿ ਬਖ਼ਸ਼ ਦਿੱਤੀ, ਤਦੋਂ ਉਸ ਮਨੁੱਖ ਦਾ ਪ੍ਰੇਮ ਪਰਮਾਤਮਾ ਨਾਲ ਬਣ ਗਿਆ ।

जब कृपानिधि हरि ने मुझ पर कृपा की और गुरु ने मुझे हरि-भक्ति की देन प्रदान की तो हरि से मेरी प्रीति बन गई।

The Lord, the treasure of mercy, blessed me, and so the Guru blessed me with the Lord's devotional worship; I have come to be in love with the Lord.

Guru Ramdas ji / Raag Dhanasri / / Guru Granth Sahib ji - Ang 669

ਬਹੁ ਚਿੰਤ ਵਿਸਾਰੀ ਹਰਿ ਨਾਮੁ ਉਰਿ ਧਾਰੀ ਨਾਨਕ ਹਰਿ ਭਏ ਹੈ ਸਖਾਈ ॥੨॥੨॥੮॥

बहु चिंत विसारी हरि नामु उरि धारी नानक हरि भए है सखाई ॥२॥२॥८॥

Bahu chintt visaaree hari naamu uri dhaaree naanak hari bhae hai sakhaaee ||2||2||8||

ਹੇ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾ ਲਿਆ, ਉਸ ਨੇ (ਦੁਨੀਆ ਵਾਲੀ ਹੋਰ) ਬਹੁਤੀ ਚਿੰਤਾ ਭੁਲਾ ਲਈ, ਪਰਮਾਤਮਾ ਉਸ ਦਾ ਸਾਥੀ-ਮਿੱਤਰ ਬਣ ਗਿਆ ॥੨॥੨॥੮॥

हे नानक ! मैंने अपनी सारी चिंता भुला कर अपने हृदय में हरि-नाम धारण कर लिया है और अब हरि मेरा मित्र बन गया है॥ २॥ २ ॥ ८ ॥

I have forgotten my cares and anxieties, and enshrined the Lord's Name in my heart; O Nanak, the Lord has become my friend and companion. ||2||2||8||

Guru Ramdas ji / Raag Dhanasri / / Guru Granth Sahib ji - Ang 669


ਧਨਾਸਰੀ ਮਹਲਾ ੪ ॥

धनासरी महला ४ ॥

Dhanaasaree mahalaa 4 ||

धनासरी महला ४ ॥

Dhanaasaree, Fourth Mehl:

Guru Ramdas ji / Raag Dhanasri / / Guru Granth Sahib ji - Ang 669

ਹਰਿ ਪੜੁ ਹਰਿ ਲਿਖੁ ਹਰਿ ਜਪਿ ਹਰਿ ਗਾਉ ਹਰਿ ਭਉਜਲੁ ਪਾਰਿ ਉਤਾਰੀ ॥

हरि पड़ु हरि लिखु हरि जपि हरि गाउ हरि भउजलु पारि उतारी ॥

Hari pa(rr)u hari likhu hari japi hari gaau hari bhaujalu paari utaaree ||

ਹੇ ਭਾਈ! ਪਰਮਾਤਮਾ ਦਾ ਨਾਮ ਪੜ੍ਹਿਆ ਕਰ, ਪਰਮਾਤਮਾ ਦਾ ਨਾਮ ਲਿਖਦਾ ਰਹੁ, ਪਰਮਾਤਮਾ ਦਾ ਨਾਮ ਜਪਿਆ ਕਰ, ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਇਆ ਕਰ । ਪਰਮਾਤਮਾ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ।

हरिनाम पढो,'हरि'हरि' लिखो, हरि का जाप करो और हरि का ही गुणगान करो, क्योंकि एक वही भवसागर से पार करवाने वाला है।

Read about the Lord, write about the Lord, chant the Lord's Name, and sing the Lord's Praises; the Lord will carry you across the terrifying world-ocean.

Guru Ramdas ji / Raag Dhanasri / / Guru Granth Sahib ji - Ang 669

ਮਨਿ ਬਚਨਿ ਰਿਦੈ ਧਿਆਇ ਹਰਿ ਹੋਇ ਸੰਤੁਸਟੁ ਇਵ ਭਣੁ ਹਰਿ ਨਾਮੁ ਮੁਰਾਰੀ ॥੧॥

मनि बचनि रिदै धिआइ हरि होइ संतुसटु इव भणु हरि नामु मुरारी ॥१॥

Mani bachani ridai dhiaai hari hoi santtusatu iv bha(nn)u hari naamu muraaree ||1||

ਹੇ ਭਾਈ! ਮਨ ਵਿਚ, ਹਿਰਦੇ ਵਿਚ, ਜੀਭ ਨਾਲ ਪਰਮਾਤਮਾ ਦਾ ਨਾਮ ਯਾਦ ਕਰਿਆ ਕਰ । ਹੇ ਭਾਈ! ਸੰਤੋਖੀ ਹੋ ਕੇ ਇਸ ਤਰ੍ਹਾਂ ਪਰਮਾਤਮਾ ਦਾ ਨਾਮ ਉਚਾਰਿਆ ਕਰ ॥੧॥

अपने मन-वचन, हृदय में उसका ध्यान-मनन करो, प्रभु संतुष्ट हो जाता है, इसलिए इस तरह नाम ही जपते रहो॥ १॥

In your mind, by your words, and within your heart, meditate on the Lord, and He will be pleased. In this way, repeat the Name of the Lord. ||1||

Guru Ramdas ji / Raag Dhanasri / / Guru Granth Sahib ji - Ang 669


ਮਨਿ ਜਪੀਐ ਹਰਿ ਜਗਦੀਸ ॥

मनि जपीऐ हरि जगदीस ॥

Mani japeeai hari jagadees ||

ਹੇ ਮਿੱਤਰ! ਜਗਤ ਦੇ ਮਾਲਕ ਹਰੀ ਦਾ ਨਾਮ ਮਨ ਵਿਚ ਜਪਣਾ ਚਾਹੀਦਾ ਹੈ ।

मन में परमात्मा का जाप करते रहना चाहिए

O mind, meditate on the Lord, the Lord of the World.

Guru Ramdas ji / Raag Dhanasri / / Guru Granth Sahib ji - Ang 669

ਮਿਲਿ ਸੰਗਤਿ ਸਾਧੂ ਮੀਤ ॥

मिलि संगति साधू मीत ॥

Mili sanggati saadhoo meet ||

ਹੇ ਮਿੱਤਰ! ਗੁਰੂ ਦੀ ਸੰਗਤਿ ਵਿਚ ਮਿਲ ਕੇ-

हे मेरे मित्र ! यह साधु महापुरुषों की संगत में मिलकर करना चाहिए।

Join the Saadh Sangat, the Company of the Holy, O friend.

Guru Ramdas ji / Raag Dhanasri / / Guru Granth Sahib ji - Ang 669

ਸਦਾ ਅਨੰਦੁ ਹੋਵੈ ਦਿਨੁ ਰਾਤੀ ਹਰਿ ਕੀਰਤਿ ਕਰਿ ਬਨਵਾਰੀ ॥ ਰਹਾਉ ॥

सदा अनंदु होवै दिनु राती हरि कीरति करि बनवारी ॥ रहाउ ॥

Sadaa ananddu hovai dinu raatee hari keerati kari banavaaree || rahaau ||

ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰ, (ਇਸ ਤਰ੍ਹਾਂ) ਦਿਨ ਰਾਤ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ਰਹਾਉ ॥

उस बनवारी प्रभु का कीर्ति-गान करो, उससे सदैव दिन-रात आनंद बना रहता है॥ रहाउ॥

You shall be happy forever, day and night; sing the Praises of the Lord, the Lord of the world-forest. || Pause ||

Guru Ramdas ji / Raag Dhanasri / / Guru Granth Sahib ji - Ang 669


ਹਰਿ ਹਰਿ ਕਰੀ ਦ੍ਰਿਸਟਿ ਤਬ ਭਇਓ ਮਨਿ ਉਦਮੁ ਹਰਿ ਹਰਿ ਨਾਮੁ ਜਪਿਓ ਗਤਿ ਭਈ ਹਮਾਰੀ ॥

हरि हरि करी द्रिसटि तब भइओ मनि उदमु हरि हरि नामु जपिओ गति भई हमारी ॥

Hari hari karee drisati tab bhaio mani udamu hari hari naamu japio gati bhaee hamaaree ||

ਹੇ ਭਾਈ! ਜਦੋਂ ਪਰਮਾਤਮਾ ਨੇ ਮੇਹਰ ਦੀ ਨਜ਼ਰ ਕੀਤੀ, ਤਦੋਂ ਮਨ ਵਿਚ ਉੱਦਮ ਪੈਦਾ ਹੋਇਆ, ਤਦੋਂ ਹੀ ਅਸਾਂ ਨਾਮ ਜਪਿਆ, ਤੇ, ਸਾਡੀ ਉੱਚੀ ਆਤਮਕ ਅਵਸਥਾ ਬਣ ਗਈ ।

जब भगवान ने मुझ पर अपनी करुणादृष्टि की तो मेरे मन में उल्लास उत्पन्न हो गया। हरि-नाम का जाप करने से मेरी मुक्ति हो गई।

When the Lord, Har, Har, casts His Glance of Grace, then I made the effort in my mind; meditating on the Name of the Lord, Har, Har, I have been emancipated.

Guru Ramdas ji / Raag Dhanasri / / Guru Granth Sahib ji - Ang 669

ਜਨ ਨਾਨਕ ਕੀ ਪਤਿ ਰਾਖੁ ਮੇਰੇ ਸੁਆਮੀ ਹਰਿ ਆਇ ਪਰਿਓ ਹੈ ਸਰਣਿ ਤੁਮਾਰੀ ॥੨॥੩॥੯॥

जन नानक की पति राखु मेरे सुआमी हरि आइ परिओ है सरणि तुमारी ॥२॥३॥९॥

Jan naanak kee pati raakhu mere suaamee hari aai pario hai sara(nn)i tumaaree ||2||3||9||

ਹੇ ਮੇਰੇ ਮਾਲਕ-ਪ੍ਰਭੂ! ਆਪਣੇ ਦਾਸ ਨਾਨਕ ਦੀ ਇੱਜ਼ਤ ਰੱਖ, ਤੇਰਾ ਇਹ ਦਾਸ ਤੇਰੀ ਸਰਨ ਆ ਪਿਆ ਹੈ (ਆਪਣੇ ਦਾਸ ਨੂੰ ਨਾਮ ਜਪਣ ਦੀ ਦਾਤਿ ਬਖ਼ਸ਼) ॥੨॥੩॥੯॥

हे मेरे स्वामी हरि ! नानक की लाज रखो, मैं तो तुम्हारी शरण में आ गया हूँ॥ २॥ ३॥ ६॥

Preserve the honor of servant Nanak, O my Lord and Master; I have come seeking Your Sanctuary. ||2||3||9||

Guru Ramdas ji / Raag Dhanasri / / Guru Granth Sahib ji - Ang 669


ਧਨਾਸਰੀ ਮਹਲਾ ੪ ॥

धनासरी महला ४ ॥

Dhanaasaree mahalaa 4 ||

धनासरी महला ४ ॥

Dhanaasaree, Fourth Mehl:

Guru Ramdas ji / Raag Dhanasri / / Guru Granth Sahib ji - Ang 669

ਚਉਰਾਸੀਹ ਸਿਧ ਬੁਧ ਤੇਤੀਸ ਕੋਟਿ ਮੁਨਿ ਜਨ ਸਭਿ ਚਾਹਹਿ ਹਰਿ ਜੀਉ ਤੇਰੋ ਨਾਉ ॥

चउरासीह सिध बुध तेतीस कोटि मुनि जन सभि चाहहि हरि जीउ तेरो नाउ ॥

Chauraaseeh sidh budh tetees koti muni jan sabhi chaahahi hari jeeu tero naau ||

ਹੇ ਪ੍ਰਭੂ! ਜੋਗ-ਮਤ ਦੇ ਚੌਰਾਸੀ ਆਗੂ, ਮਹਾਤਮਾ ਬੁਧ ਵਰਗੇ ਗਿਆਨਵਾਨ, ਤੇਤੀ ਕ੍ਰੋੜ ਦੇਵਤੇ, ਅਨੇਕਾਂ ਰਿਸ਼ੀ ਮੁਨੀ-ਇਹ ਸਾਰੇ ਤੇਰਾ ਨਾਮ (ਪ੍ਰਾਪਤ ਕਰਨਾ) ਚਾਹੁੰਦੇ ਹਨ,

हे परमेश्वर ! चौरासी सिद्ध, बुद्ध, तेतीस करोड़ देवते एवं मुनिजन सभी तेरे नाम की कामना करते हैं,

The eighty-four Siddhas, the spiritual masters, the Buddhas, the three hundred thirty million gods and the silent sages, all long for Your Name, O Dear Lord.

Guru Ramdas ji / Raag Dhanasri / / Guru Granth Sahib ji - Ang 669

ਗੁਰ ਪ੍ਰਸਾਦਿ ਕੋ ਵਿਰਲਾ ਪਾਵੈ ਜਿਨ ਕਉ ਲਿਲਾਟਿ ਲਿਖਿਆ ਧੁਰਿ ਭਾਉ ॥੧॥

गुर प्रसादि को विरला पावै जिन कउ लिलाटि लिखिआ धुरि भाउ ॥१॥

Gur prsaadi ko viralaa paavai jin kau lilaati likhiaa dhuri bhaau ||1||

ਪਰ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਦਾਤਿ) ਹਾਸਲ ਕਰਦਾ ਹੈ । (ਨਾਮ ਦੀ ਦਾਤਿ ਉਹਨਾਂ ਨੂੰ ਮਿਲਦੀ ਹੈ) ਜਿਨ੍ਹਾਂ ਵਾਸਤੇ ਮੱਥੇ ਉਤੇ ਧੁਰ ਦਰਗਾਹ ਤੋਂ ਹਰਿ-ਨਾਮ ਦਾ ਪ੍ਰੇਮ ਲਿਖਿਆ ਹੋਇਆ ਹੈ ॥੧॥

परन्तु इनमें से कोई विरला ही गुरु की कृपा से नाम की देन प्राप्त करता है, जिसके माथे पर प्रारम्भ से ही प्रभु-प्रेम का लेख लिखा होता है॥ १॥

By Guru's Grace, a rare few obtain it; upon their foreheads, the pre-ordained destiny of loving devotion is written. ||1||

Guru Ramdas ji / Raag Dhanasri / / Guru Granth Sahib ji - Ang 669


ਜਪਿ ਮਨ ਰਾਮੈ ਨਾਮੁ ਹਰਿ ਜਸੁ ਊਤਮ ਕਾਮ ॥

जपि मन रामै नामु हरि जसु ऊतम काम ॥

Japi man raamai naamu hari jasu utam kaam ||

ਹੇ ਮਨ! ਪਰਮਾਤਮਾ ਦਾ ਨਾਮ ਹੀ ਜਪਿਆ ਕਰ । ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸਭ ਤੋਂ ਸ੍ਰੇਸ਼ਟ ਕੰਮ ਹੈ ।

हे मेरे मन ! राम नाम का जाप कर, चूंकि हरि का यशोगान सर्वोत्तम कार्य है।

O mind, chant the Name of the Lord; singing the Lord's Praises is the most exalted activity.

Guru Ramdas ji / Raag Dhanasri / / Guru Granth Sahib ji - Ang 669

ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਹਉ ਤਿਨ ਕੈ ਸਦ ਬਲਿਹਾਰੈ ਜਾਉ ॥ ਰਹਾਉ ॥

जो गावहि सुणहि तेरा जसु सुआमी हउ तिन कै सद बलिहारै जाउ ॥ रहाउ ॥

Jo gaavahi su(nn)ahi teraa jasu suaamee hau tin kai sad balihaarai jaau || rahaau ||

ਹੇ ਮਾਲਕ-ਪ੍ਰਭੂ! ਜੇਹੜੇ ਮਨੁੱਖ ਤੇਰੀ ਸਿਫ਼ਤ-ਸਾਲਾਹ ਗਾਂਦੇ ਹਨ ਸੁਣਦੇ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਰਹਾਉ ॥

हे मेरे स्वामी ! जो तेरा यश गाते एवं सुनते हैं, मैं उन पर सदैव ही बलिहारी जाता हूँ॥ रहाउ॥

I am forever a sacrifice to those who sing, and hear Your Praises, O Lord and Master. || Pause ||

Guru Ramdas ji / Raag Dhanasri / / Guru Granth Sahib ji - Ang 669


ਸਰਣਾਗਤਿ ਪ੍ਰਤਿਪਾਲਕ ਹਰਿ ਸੁਆਮੀ ਜੋ ਤੁਮ ਦੇਹੁ ਸੋਈ ਹਉ ਪਾਉ ॥

सरणागति प्रतिपालक हरि सुआमी जो तुम देहु सोई हउ पाउ ॥

Sara(nn)aagati prtipaalak hari suaamee jo tum dehu soee hau paau ||

ਹੇ ਸਰਨ ਆਇਆਂ ਦੀ ਪਾਲਣਾ ਕਰਨ ਵਾਲੇ ਮਾਲਕ-ਪ੍ਰਭੂ! ਮੈਂ (ਤੇਰੇ ਦਰ ਤੋਂ) ਉਹੀ ਕੁਝ ਲੈ ਸਕਦਾ ਹਾਂ ਜੋ ਤੂੰ ਆਪ ਦੇਂਦਾ ਹੈਂ ।

हे मेरे स्वामी हरि ! तू अपनी शरण में आए जीवों का पालन-पोषण करने वाला है।जो तुम मुझे देते हो, मैं वही प्राप्त करता हूँ।

I seek Your Sanctuary, O Cherisher God, my Lord and Master; whatever You give me, I accept.

Guru Ramdas ji / Raag Dhanasri / / Guru Granth Sahib ji - Ang 669

ਦੀਨ ਦਇਆਲ ਕ੍ਰਿਪਾ ਕਰਿ ਦੀਜੈ ਨਾਨਕ ਹਰਿ ਸਿਮਰਣ ਕਾ ਹੈ ਚਾਉ ॥੨॥੪॥੧੦॥

दीन दइआल क्रिपा करि दीजै नानक हरि सिमरण का है चाउ ॥२॥४॥१०॥

Deen daiaal kripaa kari deejai naanak hari simara(nn) kaa hai chaau ||2||4||10||

ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਕਿਰਪਾ ਕਰ ਕੇ ਨਾਨਕ ਨੂੰ ਆਪਣੇ ਨਾਮ ਦੀ ਦਾਤਿ ਦੇਹ, (ਨਾਨਕ ਨੂੰ) ਤੇਰਾ ਨਾਮ ਸਿਮਰਨ ਦਾ ਚਾਉ ਹੈ ॥੨॥੪॥੧੦॥

हे दीनदयालु ! अपनी कृपा करके नानक को अपने नाम की देन दीजिए, क्योंकि उसे तो हरि-सिमरन का ही अत्यंत चाव है॥२॥४॥१०॥

O Lord, Merciful to the meek, give me this blessing; Nanak longs for the Lord's meditative remembrance. ||2||4||10||

Guru Ramdas ji / Raag Dhanasri / / Guru Granth Sahib ji - Ang 669


ਧਨਾਸਰੀ ਮਹਲਾ ੪ ॥

धनासरी महला ४ ॥

Dhanaasaree mahalaa 4 ||

धनासरी महला ४ ॥

Dhanaasaree, Fourth Mehl:

Guru Ramdas ji / Raag Dhanasri / / Guru Granth Sahib ji - Ang 669

ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥

सेवक सिख पूजण सभि आवहि सभि गावहि हरि हरि ऊतम बानी ॥

Sevak sikh pooja(nn) sabhi aavahi sabhi gaavahi hari hari utam baanee ||

ਹੇ ਭਾਈ! ਸੇਵਕ (ਅਖਵਾਣ ਵਾਲੇ) ਸਿੱਖ (ਅਖਵਾਣ ਵਾਲੇ) ਸਾਰੇ (ਗੁਰੂ-ਦਰ ਤੇ ਪ੍ਰਭੂ ਦੀ) ਪੂਜਾ-ਭਗਤੀ ਕਰਨ ਆਉਂਦੇ ਹਨ, ਅਤੇ, ਪਰਮਾਤਮਾ ਦੀ ਸਿਫ਼ਤ-ਸਾਲਾਹ ਨਾਲ ਭਰਪੂਰ ਸ੍ਰੇਸ਼ਟ ਗੁਰਬਾਣੀ ਗਾਂਦੇ ਹਨ ।

सभी सिक्ख-सेवक पूजा करने के लिए गुरु की संगति में आते हैं और वे सभी-मिलकर हरि की उत्तम वाणी ही गाते हैं।

All the Sikhs and servants come to worship and adore You; they sing the sublime Bani of the Lord, Har, Har.

Guru Ramdas ji / Raag Dhanasri / / Guru Granth Sahib ji - Ang 669

ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥੧॥

गाविआ सुणिआ तिन का हरि थाइ पावै जिन सतिगुर की आगिआ सति सति करि मानी ॥१॥

Gaaviaa su(nn)iaa tin kaa hari thaai paavai jin satigur kee aagiaa sati sati kari maanee ||1||

ਪਰ ਪਰਮਾਤਮਾ ਉਹਨਾਂ ਮਨੁੱਖਾਂ ਦਾ ਬਾਣੀ ਗਾਉਣਾ ਅਤੇ ਸੁਣਨਾ ਕਬੂਲ ਕਰਦਾ ਹੈ, ਜਿਨ੍ਹਾਂ ਗੁਰੂ ਦੇ ਹੁਕਮ ਨੂੰ ਬਿਲਕੁਲ ਸਹੀ ਜਾਣ ਕੇ ਉਸ ਉਤੇ ਅਮਲ ਕੀਤਾ ਹੈ ॥੧॥

परन्तु वाणी द्वारा गाया एवं सुना हुआ यश प्रभु केवल उनका ही परवान करता है, जिन्होंने सतगुरु की आज्ञा को पूर्ण सत्य समझकर स्वीकार कर लिया है॥१॥

Their singing and listening is approved by the Lord; they accept the Order of the True Guru as True, totally True. ||1||

Guru Ramdas ji / Raag Dhanasri / / Guru Granth Sahib ji - Ang 669


ਬੋਲਹੁ ਭਾਈ ਹਰਿ ਕੀਰਤਿ ਹਰਿ ਭਵਜਲ ਤੀਰਥਿ ॥

बोलहु भाई हरि कीरति हरि भवजल तीरथि ॥

Bolahu bhaaee hari keerati hari bhavajal teerathi ||

ਹੇ ਭਾਈ! ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲੇ (ਗੁਰੂ-) ਤੀਰਥ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰੋ ।

हे भाई ! हरि का कीर्ति-गान करो, चूंकि भवसागर में से पार करवाने हेतु हरि ही पावन तीर्थ स्थल है।

Chant the Lord's Praises, O Siblings of Destiny; the Lord is the sacred shrine of pilgrimage in the terrifying world-ocean.

Guru Ramdas ji / Raag Dhanasri / / Guru Granth Sahib ji - Ang 669

ਹਰਿ ਦਰਿ ਤਿਨ ਕੀ ਊਤਮ ਬਾਤ ਹੈ ਸੰਤਹੁ ਹਰਿ ਕਥਾ ਜਿਨ ਜਨਹੁ ਜਾਨੀ ॥ ਰਹਾਉ ॥

हरि दरि तिन की ऊतम बात है संतहु हरि कथा जिन जनहु जानी ॥ रहाउ ॥

Hari dari tin kee utam baat hai santtahu hari kathaa jin janahu jaanee || rahaau ||

ਹੇ ਸੰਤ ਜਨੋ! ਪਰਮਾਤਮਾ ਦੇ ਦਰ ਤੇ ਉਹਨਾਂ ਮਨੁੱਖਾਂ ਦੀ ਚੰਗੀ ਸੋਭਾ ਹੁੰਦੀ ਹੈ, ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਨਾਲ ਡੂੰਘੀ ਸਾਂਝ ਪਾਈ ਹੈ ਰਹਾਉ ॥

हे संतजनों ! हरि के दरबार पर उनकी बात को उत्तम माना जाता है, जिन्होंने हरि-कथा की महिमा को समझा है॥ रहाउ ॥

They alone are praised in the Court of the Lord, O Saints, who know and understand the Lord's sermon. || Pause ||

Guru Ramdas ji / Raag Dhanasri / / Guru Granth Sahib ji - Ang 669


ਆਪੇ ਗੁਰੁ ਚੇਲਾ ਹੈ ਆਪੇ ਆਪੇ ਹਰਿ ਪ੍ਰਭੁ ਚੋਜ ਵਿਡਾਨੀ ॥

आपे गुरु चेला है आपे आपे हरि प्रभु चोज विडानी ॥

Aape guru chelaa hai aape aape hari prbhu choj vidaanee ||

ਹੇ ਭਾਈ! ਪ੍ਰਭੂ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਪ੍ਰਭੂ ਆਪ ਹੀ ਅਚਰਜ ਤਮਾਸ਼ੇ ਕਰਨ ਵਾਲਾ ਹੈ ।

वह हरि-प्रभु स्वयं ही गुरु है और स्वयं ही चेला है और स्वयं ही अदभुत कौतुक करने वाला है।

He Himself is the Guru, and He Himself is the disciple; the Lord God Himself plays His wondrous games.

Guru Ramdas ji / Raag Dhanasri / / Guru Granth Sahib ji - Ang 669

ਜਨ ਨਾਨਕ ਆਪਿ ਮਿਲਾਏ ਸੋਈ ਹਰਿ ਮਿਲਸੀ ਅਵਰ ਸਭ ਤਿਆਗਿ ਓਹਾ ਹਰਿ ਭਾਨੀ ॥੨॥੫॥੧੧॥

जन नानक आपि मिलाए सोई हरि मिलसी अवर सभ तिआगि ओहा हरि भानी ॥२॥५॥११॥

Jan naanak aapi milaae soee hari milasee avar sabh tiaagi ohaa hari bhaanee ||2||5||11||

ਹੇ ਦਾਸ ਨਾਨਕ! ਉਹੀ ਮਨੁੱਖ ਪਰਮਾਤਮਾ ਨੂੰ ਮਿਲ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਮਿਲਾਂਦਾ ਹੈ । ਹੇ ਭਾਈ! ਹੋਰ ਸਾਰਾ (ਆਸਰਾ-ਪਰਨਾ) ਛੱਡ (ਗੁਰੂ ਦੀ ਆਗਿਆ ਵਿਚ ਤੁਰ ਕੇ ਸਿਫ਼ਤ-ਸਾਲਾਹ ਕਰਿਆ ਕਰ) ਪ੍ਰਭੂ ਨੂੰ ਉਹ ਸਿਫ਼ਤ-ਸਾਲਾਹ ਹੀ ਪਿਆਰੀ ਲੱਗਦੀ ਹੈ ॥੨॥੫॥੧੧॥

हे नानक ! हरि को वही मनुष्य मिलता है, जिसे वह स्वयं ही अपने साथ मिलाता है और वही उसको भाता है, जो प्रभु-सिमरन के सिवाय अन्य सबकुछ त्याग देता है॥२ ॥५॥११ll

O servant Nanak, he alone merges with the Lord, whom the Lord Himself merges; all the others are forsaken, but the Lord loves him. ||2||5||11||

Guru Ramdas ji / Raag Dhanasri / / Guru Granth Sahib ji - Ang 669


ਧਨਾਸਰੀ ਮਹਲਾ ੪ ॥

धनासरी महला ४ ॥

Dhanaasaree mahalaa 4 ||

धनासरी महला ४ ॥

Dhanaasaree, Fourth Mehl:

Guru Ramdas ji / Raag Dhanasri / / Guru Granth Sahib ji - Ang 669

ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥

इछा पूरकु सरब सुखदाता हरि जा कै वसि है कामधेना ॥

Ichhaa pooraku sarab sukhadaataa hari jaa kai vasi hai kaamadhenaa ||

ਹੇ ਮੇਰੀ ਜਿੰਦੇ! ਜੇਹੜਾ ਹਰੀ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ, ਜੇਹੜਾ ਸਾਰੇ ਸੁਖ ਦੇਣ ਵਾਲਾ ਹੈ, ਜਿਸ ਦੇ ਵੱਸ ਵਿਚ (ਸ੍ਵਰਗ ਵਿਚ ਰਹਿਣ ਵਾਲੀ ਸਮਝੀ ਗਈ) ਕਾਮਧੇਨ ਹੈ ।

जिस परमात्मा के वश में कामधेनु है, वह अपने भक्तों की हर इच्छाएँ पूरी करने वाला है और सर्व सुख प्रदान करने वाला है।

The Lord is the Fulfiller of desires, the Giver of total peace; the Kaamadhaynaa, the wish-fulfilling cow, is in His power.

Guru Ramdas ji / Raag Dhanasri / / Guru Granth Sahib ji - Ang 669

ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥

सो ऐसा हरि धिआईऐ मेरे जीअड़े ता सरब सुख पावहि मेरे मना ॥१॥

So aisaa hari dhiaaeeai mere jeea(rr)e taa sarab sukh paavahi mere manaa ||1||

ਹੇ ਮੇਰੇ ਮਨ! ਉਸ ਅਜੇਹੀ ਸਮਰਥਾ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ । (ਜਦੋਂ ਤੂੰ ਪਰਮਾਤਮਾ ਦਾ ਸਿਮਰਨ ਕਰੇਂਗਾ) ਤਦੋਂ ਸਾਰੇ ਸੁਖ ਹਾਸਲ ਕਰ ਲਏਂਗਾ ॥੧॥

हे मेरी आत्मा ! सो ऐसे प्रभु का ध्यान-मनन करना चाहिए, तो ही तुझे सर्व सुख प्राप्त होगा॥१॥

So meditate on such a Lord, O my soul. Then, you shall obtain total peace, O my mind. ||1||

Guru Ramdas ji / Raag Dhanasri / / Guru Granth Sahib ji - Ang 669



Download SGGS PDF Daily Updates ADVERTISE HERE