Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਸੋ ਕਿਉ ਬਿਸਰੈ ਜਿਨਿ ਸਭੁ ਕਿਛੁ ਦੀਆ ॥
सो किउ बिसरै जिनि सभु किछु दीआ ॥
So kiu bisarai jini sabhu kichhu deeaa ||
ਉਹ ਪ੍ਰਭੂ ਕਿਉਂ ਭੁੱਲ ਜਾਏ ਜਿਸ ਨੇ ਸਭ ਕੁਝ ਦਿੱਤਾ ਹੈ,
वह ईश्वर क्यों विस्मृत हो, जिसने हमें सब कुछ दिया है।
Why forget Him, who has given us everything?
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਸੋ ਕਿਉ ਬਿਸਰੈ ਜਿ ਜੀਵਨ ਜੀਆ ॥
सो किउ बिसरै जि जीवन जीआ ॥
So kiu bisarai ji jeevan jeeaa ||
ਜੋ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਹੈ?
यह परमात्मा क्यों विस्मृत हो, जो जीवों के जीवन का आधार है।
Why forget Him, who is the Life of the living beings?
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਸੋ ਕਿਉ ਬਿਸਰੈ ਜਿ ਅਗਨਿ ਮਹਿ ਰਾਖੈ ॥
सो किउ बिसरै जि अगनि महि राखै ॥
So kiu bisarai ji agani mahi raakhai ||
ਉਹ ਅਕਾਲ ਪੁਰਖ ਕਿਉਂ ਵਿਸਰ ਜਾਏ ਜੋ (ਮਾਂ ਦੇ ਪੇਟ ਦੀ) ਅੱਗ ਵਿਚ ਬਚਾ ਕੇ ਰੱਖਦਾ ਹੈ?
उस अकालपुरुष को क्यों भुलाएँ, जो गर्भ की अग्नि में हमारी रक्षा करता है।
Why forget Him, who preserves us in the fire of the womb?
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਗੁਰ ਪ੍ਰਸਾਦਿ ਕੋ ਬਿਰਲਾ ਲਾਖੈ ॥
गुर प्रसादि को बिरला लाखै ॥
Gur prsaadi ko biralaa laakhai ||
(ਪਰ) ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਗੱਲ) ਸਮਝਦਾ ਹੈ ।
गुरु की कृपा से कोई विरला पुरुष ही इसको देखता है।
By Guru's Grace, rare is the one who realizes this.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਸੋ ਕਿਉ ਬਿਸਰੈ ਜਿ ਬਿਖੁ ਤੇ ਕਾਢੈ ॥
सो किउ बिसरै जि बिखु ते काढै ॥
So kiu bisarai ji bikhu te kaadhai ||
ਉਹ ਅਕਾਲ ਪੁਰਖ ਕਿਉਂ ਭੁੱਲ ਜਾਏ ਜੋ (ਮਾਇਆ-ਰੂਪ) ਜ਼ਹਰ ਤੋਂ ਬਚਾਉਂਦਾ ਹੈ,
उस ईश्वर को क्यों भुलाएँ, जो मनुष्य को पाप से बचाता है
Why forget Him, who lifts us up out of corruption?
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਜਨਮ ਜਨਮ ਕਾ ਟੂਟਾ ਗਾਢੈ ॥
जनम जनम का टूटा गाढै ॥
Janam janam kaa tootaa gaadhai ||
ਅਤੇ ਕਈ ਜਨਮ ਦੇ ਵਿਛੁੜੇ ਹੋਏ ਜੀਵ ਨੂੰ (ਆਪਣੇ ਨਾਲ) ਜੋੜ ਲੈਂਦਾ ਹੈ?
और स्वयं से जन्म-जन्मांतरों से बिछुड़े हुए को अपने साथ मिला लेता है ?
Those separated from Him for countless lifetimes, are re-united with Him once again.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਗੁਰਿ ਪੂਰੈ ਤਤੁ ਇਹੈ ਬੁਝਾਇਆ ॥
गुरि पूरै ततु इहै बुझाइआ ॥
Guri poorai tatu ihai bujhaaiaa ||
(ਜਿਨ੍ਹਾਂ ਸੇਵਕਾਂ ਨੂੰ) ਪੂਰੇ ਗੁਰੂ ਨੇ ਇਹ ਗੱਲ ਸਮਝਾਈ ਹੈ,
पूर्ण गुरु ने मुझे यह वास्तविकता समझाई है।
Through the Perfect Guru, this essential reality is understood.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਪ੍ਰਭੁ ਅਪਨਾ ਨਾਨਕ ਜਨ ਧਿਆਇਆ ॥੪॥
प्रभु अपना नानक जन धिआइआ ॥४॥
Prbhu apanaa naanak jan dhiaaiaa ||4||
ਹੇ ਨਾਨਕ! ਉਹਨਾਂ ਨੇ ਆਪਣੇ ਪ੍ਰਭੂ ਨੂੰ ਸਿਮਰਿਆ ਹੈ ॥੪॥
हे नानक ! उसने तो अपने प्रभु का ही ध्यान किया है॥ ४॥
O Nanak, God's humble servants meditate on Him. ||4||
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਸਾਜਨ ਸੰਤ ਕਰਹੁ ਇਹੁ ਕਾਮੁ ॥
साजन संत करहु इहु कामु ॥
Saajan santt karahu ihu kaamu ||
ਹੇ ਸੱਜਣ ਜਨੋ! ਹੇ ਸੰਤ ਜਨੋ! ਇਹ ਕੰਮ ਕਰੋ,
हे सज्जन, संतजनों ! यह कार्य करो।
O friends, O Saints, make this your work.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਆਨ ਤਿਆਗਿ ਜਪਹੁ ਹਰਿ ਨਾਮੁ ॥
आन तिआगि जपहु हरि नामु ॥
Aan tiaagi japahu hari naamu ||
ਹੋਰ ਸਾਰੇ (ਆਹਰ) ਛੱਡ ਕੇ ਪ੍ਰਭੂ ਦਾ ਨਾਮ ਜਪਹੁ ।
अन्य सबकुछ छोड़कर भगवान के नाम का जाप करो।
Renounce everything else, and chant the Name of the Lord.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ ॥
सिमरि सिमरि सिमरि सुख पावहु ॥
Simari simari simari sukh paavahu ||
ਸਦਾ ਸਿਮਰੋ ਤੇ ਸਿਮਰ ਕੇ ਸੁਖ ਹਾਸਲ ਕਰੋ;
भगवान के नाम का सिमरन करके सुख पाओ।
Meditate, meditate, meditate in remembrance of Him, and find peace.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਆਪਿ ਜਪਹੁ ਅਵਰਹ ਨਾਮੁ ਜਪਾਵਹੁ ॥
आपि जपहु अवरह नामु जपावहु ॥
Aapi japahu avarah naamu japaavahu ||
ਪ੍ਰਭੂ ਦਾ ਨਾਮ ਆਪ ਜਪਹੁ ਤੇ ਹੋਰਨਾਂ ਨੂੰ ਭੀ ਜਪਾਵਹੁ ।
आप भी नाम का जाप करो और दूसरों से भी नाम का जाप करवाओ।
Chant the Naam yourself, and inspire others to chant it.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਭਗਤਿ ਭਾਇ ਤਰੀਐ ਸੰਸਾਰੁ ॥
भगति भाइ तरीऐ संसारु ॥
Bhagati bhaai tareeai sanssaaru ||
ਪ੍ਰਭੂ ਦੀ ਭਗਤੀ ਵਿਚ ਨਿਹੁਂ ਲਾਇਆਂ ਇਹ ਸੰਸਾਰ (ਸਮੁੰਦਰ) ਤਰੀਦਾ ਹੈ,
प्रभु की भक्ति द्वारा यह संसार सागर पार किया जाता है।
By loving devotional worship, you shall cross over the world-ocean.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਬਿਨੁ ਭਗਤੀ ਤਨੁ ਹੋਸੀ ਛਾਰੁ ॥
बिनु भगती तनु होसी छारु ॥
Binu bhagatee tanu hosee chhaaru ||
ਭਗਤੀ ਤੋਂ ਬਿਨਾ ਇਹ ਸਰੀਰ ਕਿਸੇ ਕੰਮ ਨਹੀਂ ।
भक्ति के बिना यह शरीर भस्म हो जाएगा।
Without devotional meditation, the body will be just ashes.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਸਰਬ ਕਲਿਆਣ ਸੂਖ ਨਿਧਿ ਨਾਮੁ ॥
सरब कलिआण सूख निधि नामु ॥
Sarab kaliaa(nn) sookh nidhi naamu ||
ਪ੍ਰਭੂ ਦਾ ਨਾਮ ਭਲੇ ਭਾਗਾਂ ਤੇ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ,
प्रभु का नाम सर्व कल्याण एवं सुखों का खजाना है,
All joys and comforts are in the treasure of the Naam.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਬੂਡਤ ਜਾਤ ਪਾਏ ਬਿਸ੍ਰਾਮੁ ॥
बूडत जात पाए बिस्रामु ॥
Boodat jaat paae bisraamu ||
(ਨਾਮ ਜਪਿਆਂ ਵਿਕਾਰਾਂ ਵਿਚ) ਡੁੱਬਦੇ ਜਾਂਦੇ ਨੂੰ ਆਸਰਾ ਟਿਕਾਣਾ ਮਿਲਦਾ ਹੈ;
डूबता हुआ जीव भी इसमें सुख पा लेता है।
Even the drowning can reach the place of rest and safety.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਸਗਲ ਦੂਖ ਕਾ ਹੋਵਤ ਨਾਸੁ ॥
सगल दूख का होवत नासु ॥
Sagal dookh kaa hovat naasu ||
(ਤੇ) ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ।
समस्त दुखों का नाश हो जाता है।
All sorrows shall vanish.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਨਾਨਕ ਨਾਮੁ ਜਪਹੁ ਗੁਨਤਾਸੁ ॥੫॥
नानक नामु जपहु गुनतासु ॥५॥
Naanak naamu japahu gunataasu ||5||
(ਤਾਂ ਤੇ) ਹੇ ਨਾਨਕ! ਨਾਮ ਜਪਹੁ, (ਨਾਮ ਹੀ) ਗੁਣਾਂ ਦਾ ਖ਼ਜ਼ਾਨਾ (ਹੈ) ॥੫॥
हे नानक ! गुणों के भण्डार के नाम का जाप करते रहो ॥ ५॥
O Nanak, chant the Naam, the treasure of excellence. ||5||
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਉਪਜੀ ਪ੍ਰੀਤਿ ਪ੍ਰੇਮ ਰਸੁ ਚਾਉ ॥
उपजी प्रीति प्रेम रसु चाउ ॥
Upajee preeti prem rasu chaau ||
(ਜਿਸ ਦੇ ਅੰਦਰ ਪ੍ਰਭੂ ਦੀ) ਪ੍ਰੀਤ ਪੈਦਾ ਹੋਈ ਹੈ, ਪ੍ਰਭੂ ਦੇ ਪਿਆਰ ਦਾ ਸੁਆਦ ਤੇ ਚਾਉ ਪੈਦਾ ਹੋਇਆ ਹੈ,
भगवान की प्रीति व प्रेम रस का चाव उत्पन्न हुआ है।
Love and affection, and the taste of yearning, have welled up within;
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਮਨ ਤਨ ਅੰਤਰਿ ਇਹੀ ਸੁਆਉ ॥
मन तन अंतरि इही सुआउ ॥
Man tan anttari ihee suaau ||
ਉਸ ਦੇ ਮਨ ਤੇ ਤਨ ਵਿਚ ਇਹੀ ਚਾਹ ਹੈ (ਕਿ ਨਾਮ ਦੀ ਦਾਤ ਮਿਲੇ) ।
मन-तन के भीतर यही स्वाद भर गया है।
Within my mind and body, this is my purpose:
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਨੇਤ੍ਰਹੁ ਪੇਖਿ ਦਰਸੁ ਸੁਖੁ ਹੋਇ ॥
नेत्रहु पेखि दरसु सुखु होइ ॥
Netrhu pekhi darasu sukhu hoi ||
ਅੱਖਾਂ ਨਾਲ (ਗੁਰੂ ਦਾ) ਦੀਦਾਰ ਕਰ ਕੇ ਉਸ ਨੂੰ ਸੁਖ ਹੁੰਦਾ ਹੈ,
अपने नेत्रों से प्रभु के दर्शन करके मैं सुख पाता हूँ।
Beholding with my eyes His Blessed Vision, I am at peace.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਮਨੁ ਬਿਗਸੈ ਸਾਧ ਚਰਨ ਧੋਇ ॥
मनु बिगसै साध चरन धोइ ॥
Manu bigasai saadh charan dhoi ||
ਗੁਰੂ ਦੇ ਚਰਨ ਧੋ ਕੇ ਉਸ ਦਾ ਮਨ ਖਿੜ ਆਉਂਦਾ ਹੈ ।
संतों के चरण धोकर मेरा मन प्रसन्न हो गया है।
My mind blossoms forth in ecstasy, washing the feet of the Holy.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਭਗਤ ਜਨਾ ਕੈ ਮਨਿ ਤਨਿ ਰੰਗੁ ॥
भगत जना कै मनि तनि रंगु ॥
Bhagat janaa kai mani tani ranggu ||
ਭਗਤਾਂ ਦੇ ਮਨ ਤੇ ਸਰੀਰ ਵਿਚ (ਪ੍ਰਭੂ ਦਾ) ਪਿਆਰ ਟਿਕਿਆ ਰਹਿੰਦਾ ਹੈ,
भक्तजनों की आत्मा एवं शरीर में प्रभु की प्रीति विद्यमान है।
The minds and bodies of His devotees are infused with His Love.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਬਿਰਲਾ ਕੋਊ ਪਾਵੈ ਸੰਗੁ ॥
बिरला कोऊ पावै संगु ॥
Biralaa kou paavai sanggu ||
(ਪਰ) ਕਿਸੇ ਵਿਰਲੇ ਭਾਗਾਂ ਵਾਲੇ ਨੂੰ ਉਹਨਾਂ ਦੀ ਸੰਗਤਿ ਨਸੀਬ ਹੁੰਦੀ ਹੈ ।
कोई विरला पुरुष ही उनकी संगति प्राप्त करता है।
Rare is the one who obtains their company.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਏਕ ਬਸਤੁ ਦੀਜੈ ਕਰਿ ਮਇਆ ॥
एक बसतु दीजै करि मइआ ॥
Ek basatu deejai kari maiaa ||
(ਹੇ ਪ੍ਰਭੂ!) ਇਕ ਨਾਮ-ਵਸਤੂ ਮੇਹਰ ਕਰ ਕੇ (ਸਾਨੂੰ) ਦੇਹ,
हे ईश्वर ! दया करके हमें एक नाम-वस्तु प्रदान कीजिए (तांकि)
Show Your mercy - please, grant me this one request:
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਗੁਰ ਪ੍ਰਸਾਦਿ ਨਾਮੁ ਜਪਿ ਲਇਆ ॥
गुर प्रसादि नामु जपि लइआ ॥
Gur prsaadi naamu japi laiaa ||
(ਤਾਂ ਜੋ) ਗੁਰੂ ਦੀ ਕਿਰਪਾ ਨਾਲ ਤੇਰਾ ਨਾਮ ਜਪ ਸਕੀਏ ।
गुरु की दया से तेरा नाम जप सकें।
By Guru's Grace, may I chant the Naam.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਤਾ ਕੀ ਉਪਮਾ ਕਹੀ ਨ ਜਾਇ ॥
ता की उपमा कही न जाइ ॥
Taa kee upamaa kahee na jaai ||
ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ।
उसकी उपमा वर्णन नहीं की जा सकती
His Praises cannot be spoken;
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਨਾਨਕ ਰਹਿਆ ਸਰਬ ਸਮਾਇ ॥੬॥
नानक रहिआ सरब समाइ ॥६॥
Naanak rahiaa sarab samaai ||6||
ਹੇ ਨਾਨਕ! ਉਹ ਪ੍ਰਭੂ ਸਭ ਥਾਈਂ ਮੌਜੂਦ ਹੈ ॥੬॥
हे नानक ! ईश्वर तो सर्वव्यापक है ॥ ६॥
O Nanak, He is contained among all. ||6||
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਪ੍ਰਭ ਬਖਸੰਦ ਦੀਨ ਦਇਆਲ ॥
प्रभ बखसंद दीन दइआल ॥
Prbh bakhasandd deen daiaal ||
ਹੇ ਬਖ਼ਸ਼ਨਹਾਰ ਪ੍ਰਭੂ! ਹੇ ਗਰੀਬਾਂ ਤੇ ਤਰਸ ਕਰਨ ਵਾਲੇ!
परमात्मा क्षमाशील एवं दीनदयालु है।
God, the Forgiving Lord, is kind to the poor.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਭਗਤਿ ਵਛਲ ਸਦਾ ਕਿਰਪਾਲ ॥
भगति वछल सदा किरपाल ॥
Bhagati vachhal sadaa kirapaal ||
ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਸਦਾ ਦਇਆ ਦੇ ਘਰ!
वह भक्तवत्सल एवं सदैव कृपालु है।
He loves His devotees, and He is always merciful to them.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਅਨਾਥ ਨਾਥ ਗੋਬਿੰਦ ਗੁਪਾਲ ॥
अनाथ नाथ गोबिंद गुपाल ॥
Anaath naath gobindd gupaal ||
ਹੇ ਅਨਾਥਾਂ ਦੇ ਨਾਥ! ਹੇ ਗੋਬਿੰਦ! ਹੇ ਗੋਪਾਲ!
वह गोविन्द, गोपाल अनाथों का नाथ है।
The Patron of the patronless, the Lord of the Universe, the Sustainer of the world,
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਸਰਬ ਘਟਾ ਕਰਤ ਪ੍ਰਤਿਪਾਲ ॥
सरब घटा करत प्रतिपाल ॥
Sarab ghataa karat prtipaal ||
ਹੇ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲੇ!
वह समस्त जीव-जन्तुओं का पोषण करता है।
The Nourisher of all beings.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਆਦਿ ਪੁਰਖ ਕਾਰਣ ਕਰਤਾਰ ॥
आदि पुरख कारण करतार ॥
Aadi purakh kaara(nn) karataar ||
ਹੇ ਸਭ ਦੇ ਮੁੱਢ ਤੇ ਸਭ ਵਿੱਚ ਵਿਆਪਕ ਪ੍ਰਭੂ! ਹੇ (ਜਗਤ ਦੇ) ਮੂਲ! ਹੇ ਕਰਤਾਰ!
वह आदिपुरुष एवं सृष्टि का रचयिता है।
The Primal Being, the Creator of the Creation.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਭਗਤ ਜਨਾ ਕੇ ਪ੍ਰਾਨ ਅਧਾਰ ॥
भगत जना के प्रान अधार ॥
Bhagat janaa ke praan adhaar ||
ਹੇ ਭਗਤਾਂ ਦੀ ਜ਼ਿੰਦਗੀ ਦੇ ਆਸਰੇ!
वह भक्तजनों के प्राणों का आधार है।
The Support of the breath of life of His devotees.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਜੋ ਜੋ ਜਪੈ ਸੁ ਹੋਇ ਪੁਨੀਤ ॥
जो जो जपै सु होइ पुनीत ॥
Jo jo japai su hoi puneet ||
ਜੋ ਜੋ ਮਨੁੱਖ ਤੈਨੂੰ ਜਪਦਾ ਹੈ, ਉਹ ਪਵ੍ਰਿੱਤ ਹੋ ਜਾਂਦਾ ਹੈ,
जो कोई भी उसका जाप करता है, वह पवित्र-पावन हो जाता है।
Whoever meditates on Him is sanctified,
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਭਗਤਿ ਭਾਇ ਲਾਵੈ ਮਨ ਹੀਤ ॥
भगति भाइ लावै मन हीत ॥
Bhagati bhaai laavai man heet ||
ਭਗਤੀ-ਭਾਵ ਨਾਲ ਆਪਣੇ ਮਨ ਵਿਚ ਤੇਰਾ ਪਿਆਰ ਟਿਕਾਉਂਦਾ ਹੈ (ਉਸ ਦਾ ਉਧਾਰ ਹੋ ਜਾਂਦਾ ਹੈ । )
वह अपने मन का प्रेम ईश्वर की भक्ति पर केन्द्रित करता है।
Focusing the mind in loving devotional worship.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਹਮ ਨਿਰਗੁਨੀਆਰ ਨੀਚ ਅਜਾਨ ॥
हम निरगुनीआर नीच अजान ॥
Ham niraguneeaar neech ajaan ||
ਅਸੀਂ ਨੀਚ ਹਾਂ, ਅੰਞਾਣ ਹਾਂ ਤੇ ਗੁਣ-ਹੀਨ ਹਾਂ ।
हम गुणविहीन, नीच व मूर्ख है,"
I am unworthy, lowly and ignorant.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਨਾਨਕ ਤੁਮਰੀ ਸਰਨਿ ਪੁਰਖ ਭਗਵਾਨ ॥੭॥
नानक तुमरी सरनि पुरख भगवान ॥७॥
Naanak tumaree sarani purakh bhagavaan ||7||
ਹੇ ਨਾਨਕ! (ਬੇਨਤੀ ਕਰ ਤੇ ਆਖ-) ਹੇ ਅਕਾਲ ਪੁਰਖ! ਹੇ ਭਗਵਾਨ! ਅਸੀਂ ਤੇਰੀ ਸਰਨ ਆਏ ਹਾਂ ॥੭॥
नानक का कथन है कि हे सर्वशक्तिमान भगवान ! तुम्हारी शरण में आए हैं।॥ ७॥
Nanak has entered Your Sanctuary, O Supreme Lord God. ||7||
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਸਰਬ ਬੈਕੁੰਠ ਮੁਕਤਿ ਮੋਖ ਪਾਏ ॥
सरब बैकुंठ मुकति मोख पाए ॥
Sarab baikuntth mukati mokh paae ||
ਉਸ ਮਨੁੱਖ ਨੇ (ਮਾਨੋ) ਸਾਰੇ ਸੁਰਗ ਤੇ ਮੋਖ ਮੁਕਤੀ ਹਾਸਲ ਕਰ ਲਏ ਹਨ,
उसने तमाम स्वर्ग और मोक्ष प्राप्त कर लिए हैं,"
Everything is obtained: the heavens, liberation and deliverance,
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਏਕ ਨਿਮਖ ਹਰਿ ਕੇ ਗੁਨ ਗਾਏ ॥
एक निमख हरि के गुन गाए ॥
Ek nimakh hari ke gun gaae ||
ਜਿਸ ਨੇ ਅੱਖ ਦਾ ਇਕ ਫੋਰ ਮਾਤ੍ਰ ਭੀ ਪ੍ਰਭੂ ਦੇ ਗੁਣ ਗਾਏ ਹਨ ।
जिस जीव ने एक क्षण भर के लिए भी भगवान की महिमा-स्तुति की है।
If one sings the Lord's Glories, even for an instant.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਅਨਿਕ ਰਾਜ ਭੋਗ ਬਡਿਆਈ ॥
अनिक राज भोग बडिआई ॥
Anik raaj bhog badiaaee ||
ਉਸ ਮਨੁੱਖ ਨੂੰ (ਮਾਨੋ) ਅਨੇਕਾਂ ਰਾਜ-ਭੋਗ ਪਦਾਰਥ ਤੇ ਵਡਿਆਈਆਂ ਮਿਲ ਗਈਆਂ ਹਨ,
वह अनेक राज्य, भोग-पदार्थ एवं उपलब्धियां प्राप्त करता है
So many realms of power, pleasures and great glories,
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਹਰਿ ਕੇ ਨਾਮ ਕੀ ਕਥਾ ਮਨਿ ਭਾਈ ॥
हरि के नाम की कथा मनि भाई ॥
Hari ke naam kee kathaa mani bhaaee ||
ਜਿਸ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਗੱਲ-ਬਾਤ ਮਿੱਠੀ ਲੱਗੀ ਹੈ ।
जिसके मन को हरि के नाम की कथा भली लगती है।
Come to one whose mind is pleased with the Sermon of the Lord's Name.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਬਹੁ ਭੋਜਨ ਕਾਪਰ ਸੰਗੀਤ ॥
बहु भोजन कापर संगीत ॥
Bahu bhojan kaapar sanggeet ||
ਉਸ ਮਨੁੱਖ ਨੂੰ (ਮਾਨੋ) ਕਈ ਕਿਸਮ ਦੇ ਖਾਣੇ ਕੱਪੜੇ ਤੇ ਰਾਗ-ਰੰਗ ਹਾਸਲ ਹੋ ਗਏ ਹਨ,
वह अनेक प्रकार के भोजन, वस्त्र एवं संगीत का आनंद प्राप्त करता है
Abundant foods, clothes and music
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਰਸਨਾ ਜਪਤੀ ਹਰਿ ਹਰਿ ਨੀਤ ॥
रसना जपती हरि हरि नीत ॥
Rasanaa japatee hari hari neet ||
ਜਿਸ ਦੀ ਜੀਭ ਸਦਾ ਪ੍ਰਭੂ ਦਾ ਨਾਮ ਜਪਦੀ ਹੈ ।
जिसकी रसना सदैव हरि-परमेश्वर के नाम का जाप करती रहती है।
Come to one whose tongue continually chants the Lord's Name, Har, Har.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਭਲੀ ਸੁ ਕਰਨੀ ਸੋਭਾ ਧਨਵੰਤ ॥
भली सु करनी सोभा धनवंत ॥
Bhalee su karanee sobhaa dhanavantt ||
ਉਸੇ ਮਨੁੱਖ ਦਾ ਹੀ ਆਚਰਨ ਭਲਾ ਹੈ, ਉਸੇ ਨੂੰ ਹੀ ਸੋਭਾ ਮਿਲਦੀ ਹੈ, ਓਹੀ ਧਨਾਢ ਹੈ,
उसके कर्म शुभ हैं, उसी को शोभा मिलती है और वही धनवान है
His actions are good, he is glorious and wealthy;
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਹਿਰਦੈ ਬਸੇ ਪੂਰਨ ਗੁਰ ਮੰਤ ॥
हिरदै बसे पूरन गुर मंत ॥
Hiradai base pooran gur mantt ||
ਜਿਸ ਦੇ ਹਿਰਦੇ ਵਿਚ ਪੂਰੇ ਗੁਰੂ ਦਾ ਉਪਦੇਸ਼ ਵੱਸਦਾ ਹੈ ।
जिसके हृदय में पूर्ण गुरु का मंत्र बसता है।
The Mantra of the Perfect Guru dwells within his heart.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਸਾਧਸੰਗਿ ਪ੍ਰਭ ਦੇਹੁ ਨਿਵਾਸ ॥
साधसंगि प्रभ देहु निवास ॥
Saadhasanggi prbh dehu nivaas ||
ਹੇ ਪ੍ਰਭੂ! ਆਪਣੇ ਸੰਤਾਂ ਦੀ ਸੰਗਤ ਵਿਚ ਥਾਂ ਦੇਹ ।
हे ईश्वर ! अपने संतों की संगति में स्थान दीजिए।
O God, grant me a home in the Company of the Holy.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਸਰਬ ਸੂਖ ਨਾਨਕ ਪਰਗਾਸ ॥੮॥੨੦॥
सरब सूख नानक परगास ॥८॥२०॥
Sarab sookh naanak paragaas ||8||20||
ਹੇ ਨਾਨਕ! (ਸਤਸੰਗ ਵਿਚ ਰਿਹਾਂ) ਸਾਰੇ ਸੁਖਾਂ ਦਾ ਪ੍ਰਕਾਸ਼ ਹੋ ਜਾਂਦਾ ਹੈ ॥੮॥੨੦॥
हे नानक ! सत्संगति में रहने से सर्व सुखों का आलोक हो जाता है॥ ८ ॥ २० ॥
All pleasures, O Nanak, are so revealed. ||8||20||
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਸਲੋਕੁ ॥
सलोकु ॥
Saloku ||
श्लोक ॥
Shalok:
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥
सरगुन निरगुन निरंकार सुंन समाधी आपि ॥
Saragun niragun nirankkaar sunn samaadhee aapi ||
ਨਿਰੰਕਾਰ (ਭਾਵ, ਆਕਾਰ-ਰਹਿਤ ਅਕਾਲ ਪੁਰਖ) ਤ੍ਰਿਗੁਣੀ ਮਾਇਆ ਦਾ ਰੂਪ (ਭਾਵ, ਜਗਤ ਰੂਪ) ਭੀ ਆਪ ਹੈ ਤੇ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਭੀ ਆਪ ਹੀ ਹੈ, ਅਫੁਰ ਅਵਸਥਾ ਵਿਚ ਟਿਕਿਆ ਹੋਇਆ ਭੀ ਆਪ ਹੀ ਹੈ ।
निरंकार प्रभु स्वयं ही सर्गुण एवं निर्गुण है। वह स्वयं ही शून्य समाधि में रहता है।
He possesses all qualities; He transcends all qualities; He is the Formless Lord. He Himself is in Primal Samaadhi.
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥੧॥
आपन कीआ नानका आपे ही फिरि जापि ॥१॥
Aapan keeaa naanakaa aape hee phiri jaapi ||1||
ਹੇ ਨਾਨਕ! (ਇਹ ਸਾਰਾ ਜਗਤ) ਪ੍ਰਭੂ ਨੇ ਆਪ ਹੀ ਰਚਿਆ ਹੈ (ਤੇ ਜਗਤ ਦੇ ਜੀਵਾਂ ਵਿਚ ਬੈਠ ਕੇ) ਆਪ ਹੀ (ਆਪਣੇ ਆਪ ਨੂੰ ਯਾਦ ਕਰ ਰਿਹਾ ਹੈ ॥੧॥
हे नानक ! निरंकार प्रभु ने स्वयं ही सृष्टि-रचना की है और फिर स्वयं ही (जीवों द्वारा) जाप करता है॥ १॥
Through His Creation, O Nanak, He meditates on Himself. ||1||
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਅਸਟਪਦੀ ॥
असटपदी ॥
Asatapadee ||
अष्टपदी।
Ashtapadee:
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ ॥
जब अकारु इहु कछु न द्रिसटेता ॥
Jab akaaru ihu kachhu na drisatetaa ||
ਜਦੋਂ (ਜਗਤ ਦੇ ਜੀਆਂ ਦੀ ਅਜੇ) ਕੋਈ ਸ਼ਕਲ ਹੀ ਨਹੀਂ ਦਿੱਸਦੀ ਸੀ,
जब इस सृष्टि का प्रसार कुछ भी दिखाई नहीं देता था,
When this world had not yet appeared in any form,
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਪਾਪ ਪੁੰਨ ਤਬ ਕਹ ਤੇ ਹੋਤਾ ॥
पाप पुंन तब कह ते होता ॥
Paap punn tab kah te hotaa ||
ਤਦੋਂ ਪਾਪ ਜਾਂ ਪੁੰਨ ਕਿਸ (ਜੀਵ) ਤੋਂ ਹੋ ਸਕਦਾ ਸੀ?
तब पाप अथवा पुण्य किस (प्राणी) से हो सकता था ?
Who then committed sins and performed good deeds?
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਜਬ ਧਾਰੀ ਆਪਨ ਸੁੰਨ ਸਮਾਧਿ ॥
जब धारी आपन सुंन समाधि ॥
Jab dhaaree aapan sunn samaadhi ||
ਜਦੋਂ (ਪ੍ਰਭੂ ਨੇ) ਆਪ ਅਫੁਰ ਅਵਸਥਾ ਵਾਲੀ ਸਮਾਧੀ ਲਾਈ ਹੋਈ ਸੀ (ਭਾਵ ਜਦੋਂ ਆਪਣੇ ਆਪ ਵਿਚ ਹੀ ਮਸਤ ਸੀ),
जब परमात्मा स्वयं शून्य समाधि में था,
When the Lord Himself was in Profound Samaadhi,
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ ॥
तब बैर बिरोध किसु संगि कमाति ॥
Tab bair birodh kisu sanggi kamaati ||
ਤਦੋਂ (ਕਿਸ ਨੇ) ਕਿਸੇ ਨਾਲ ਵੈਰ-ਵਿਰੋਧ ਕਮਾਉਣਾ ਸੀ?
तब वैर-विरोध कोई किससे करता था।
Then against whom were hate and jealousy directed?
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਜਬ ਇਸ ਕਾ ਬਰਨੁ ਚਿਹਨੁ ਨ ਜਾਪਤ ॥
जब इस का बरनु चिहनु न जापत ॥
Jab is kaa baranu chihanu na jaapat ||
ਜਦੋਂ ਇਸ (ਜਗਤ) ਦਾ ਕੋਈ ਰੰਗ-ਰੂਪ ਹੀ ਨਹੀਂ ਸੀ ਦਿੱਸਦਾ,
जब (दुनिया का) कोई वर्ण अथवा चिन्ह दिखाई नहीं देता था,
When there was no color or shape to be seen,
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਤਬ ਹਰਖ ਸੋਗ ਕਹੁ ਕਿਸਹਿ ਬਿਆਪਤ ॥
तब हरख सोग कहु किसहि बिआपत ॥
Tab harakh sog kahu kisahi biaapat ||
ਤਦੋਂ ਦੱਸੋ ਖ਼ੁਸ਼ੀ ਜਾਂ ਚਿੰਤਾ ਕਿਸ ਨੂੰ ਪੋਹ ਸਕਦੇ ਸਨ?
बताओ तब हर्ष एवं शोक किसे स्पर्श कर सकते थे।
Then who experienced joy and sorrow?
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਜਬ ਆਪਨ ਆਪ ਆਪਿ ਪਾਰਬ੍ਰਹਮ ॥
जब आपन आप आपि पारब्रहम ॥
Jab aapan aap aapi paarabrham ||
ਜਦੋਂ ਅਕਾਲ ਪੁਰਖ ਕੇਵਲ ਆਪ ਹੀ ਆਪ ਸੀ,
जब पारब्रह्म स्वयं ही सब कुछ था,
When the Supreme Lord Himself was Himself All-in-all,
Guru Arjan Dev ji / Raag Gauri / Sukhmani (M: 5) / Guru Granth Sahib ji - Ang 290
ਤਬ ਮੋਹ ਕਹਾ ਕਿਸੁ ਹੋਵਤ ਭਰਮ ॥
तब मोह कहा किसु होवत भरम ॥
Tab moh kahaa kisu hovat bharam ||
ਤਦੋਂ ਮੋਹ ਕਿਥੇ ਹੋ ਸਕਦਾ ਸੀ, ਤੇ ਭਰਮ-ਭੁਲੇਖੇ ਕਿਸ ਨੂੰ ਹੋ ਸਕਦੇ ਸਨ?
तब मोह कहाँ हो सकता था और दुविधा किसे हो सकती थी ?
Then where was emotional attachment, and who had doubts?
Guru Arjan Dev ji / Raag Gauri / Sukhmani (M: 5) / Guru Granth Sahib ji - Ang 290