Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਲਖ ਚਉਰਾਸੀਹ ਤਰਸਦੇ ਜਿਸੁ ਮੇਲੇ ਸੋ ਮਿਲੈ ਹਰਿ ਆਇ ॥
लख चउरासीह तरसदे जिसु मेले सो मिलै हरि आइ ॥
Lakh chauraaseeh tarasade jisu mele so milai hari aai ||
ਚੌਰਾਸੀ ਲੱਖ ਜੂਨਾਂ ਦੇ ਜੀਵ (ਪਰਮਾਤਮਾ ਨੂੰ ਮਿਲਣ ਲਈ) ਤਰਸਦੇ ਹਨ, ਪਰ ਉਹੀ ਜੀਵ ਪਰਮਾਤਮਾ ਨੂੰ ਮਿਲ ਸਕਦਾ ਹੈ ਜਿਸ ਨੂੰ ਉਹ ਆਪ (ਆਪਣੇ ਨਾਲ) ਮਿਲਾਂਦਾ ਹੈ ।
चौरासी लाख योनियों के जीव अर्थात्-सृष्टि के समस्त प्राणी उस परमात्मा के मिलन को तरस रहे हैं, किन्तु जिसे वह स्वयं दया-दृष्टि करके मिलाता है, वही परमात्मा से आकर मिल सकता है।
The 8.4 million species of beings all yearn for the Lord. Those whom He unites, come to be united with the Lord.
Guru Amardas ji / Raag Sriraag / / Guru Granth Sahib ji - Ang 29
ਨਾਨਕ ਗੁਰਮੁਖਿ ਹਰਿ ਪਾਇਆ ਸਦਾ ਹਰਿ ਨਾਮਿ ਸਮਾਇ ॥੪॥੬॥੩੯॥
नानक गुरमुखि हरि पाइआ सदा हरि नामि समाइ ॥४॥६॥३९॥
Naanak guramukhi hari paaiaa sadaa hari naami samaai ||4||6||39||
ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹੀ ਪਰਮਾਤਮਾ ਨੂੰ ਲੱਭ ਲੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੪॥੬॥੩੯॥ {28-29}
नानक देव जी कथन करते हैं जो गुरु उपदेशानुसार हरि-नाम में लीन हुए हैं, उन्होंने ही हरि-प्रभु को प्राप्त किया है ॥४॥६॥३९ ॥
O Nanak, the Gurmukh finds the Lord, and remains forever absorbed in the Lord's Name. ||4||6||39||
Guru Amardas ji / Raag Sriraag / / Guru Granth Sahib ji - Ang 29
ਸਿਰੀਰਾਗੁ ਮਹਲਾ ੩ ॥
सिरीरागु महला ३ ॥
Sireeraagu mahalaa 3 ||
श्रीरागु महला ३ ॥
Siree Raag, Third Mehl:
Guru Amardas ji / Raag Sriraag / / Guru Granth Sahib ji - Ang 29
ਸੁਖ ਸਾਗਰੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥
सुख सागरु हरि नामु है गुरमुखि पाइआ जाइ ॥
Sukh saagaru hari naamu hai guramukhi paaiaa jaai ||
ਪਰਮਾਤਮਾ ਦਾ ਨਾਮ ਸੁਖਾਂ ਦਾ ਸਮੁੰਦਰ ਹੈ, ਪਰ ਇਹ ਮਿਲਦਾ ਹੈ ਗੁਰੂ ਦੀ ਸਰਨ ਪਿਆਂ ।
हरि-नाम सुखों का सागर है तथा इसे गुरु के उपदेशानुसार ही पाया जा सकता है।
The Name of the Lord is the Ocean of Peace; the Gurmukhs obtain it.
Guru Amardas ji / Raag Sriraag / / Guru Granth Sahib ji - Ang 29
ਅਨਦਿਨੁ ਨਾਮੁ ਧਿਆਈਐ ਸਹਜੇ ਨਾਮਿ ਸਮਾਇ ॥
अनदिनु नामु धिआईऐ सहजे नामि समाइ ॥
Anadinu naamu dhiaaeeai sahaje naami samaai ||
ਪ੍ਰਭੂ-ਨਾਮ ਦੀ ਰਾਹੀਂ ਆਤਮਕ ਅਡੋਲਤਾ ਵਿਚ ਲੀਨ ਹੋ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ।
प्रतिदिन प्रभु-नाम का चिंतन करने से जीव स्वाभाविक ही परमेश्वर में समा जाता है।
Meditating on the Naam, night and day, they are easily and intuitively absorbed in the Naam.
Guru Amardas ji / Raag Sriraag / / Guru Granth Sahib ji - Ang 29
ਅੰਦਰੁ ਰਚੈ ਹਰਿ ਸਚ ਸਿਉ ਰਸਨਾ ਹਰਿ ਗੁਣ ਗਾਇ ॥੧॥
अंदरु रचै हरि सच सिउ रसना हरि गुण गाइ ॥१॥
Anddaru rachai hari sach siu rasanaa hari gu(nn) gaai ||1||
ਜੀਭ ਨਾਲ ਹਰੀ ਦੇ ਗੁਣ ਗਾ ਕੇ ਹਿਰਦਾ ਸਦਾ-ਥਿਰ ਪ੍ਰਭੂ ਨਾਲ ਇਕ-ਮਿਕ ਹੋ ਜਾਂਦਾ ਹੈ ॥੧॥
यदि जीव का अंतर्मन सत्य स्वरूप परमात्मा के साथ मिल जाए तो जिव्हा हरि-प्रभु का गुणगान करती है ॥ १॥
Their inner beings are immersed in the True Lord; they sing the Glorious Praises of the Lord. ||1||
Guru Amardas ji / Raag Sriraag / / Guru Granth Sahib ji - Ang 29
ਭਾਈ ਰੇ ਜਗੁ ਦੁਖੀਆ ਦੂਜੈ ਭਾਇ ॥
भाई रे जगु दुखीआ दूजै भाइ ॥
Bhaaee re jagu dukheeaa doojai bhaai ||
ਹੇ ਭਾਈ! (ਪਰਮਾਤਮਾ ਨੂੰ ਭੁਲਾ ਕੇ ਮਾਇਆ ਅਦਿਕ) ਹੋਰ ਪਿਆਰ ਵਿਚ ਪੈ ਕੇ ਜਗਤ ਦੁਖੀ ਹੋ ਰਿਹਾ ਹੈ ।
हे भाई ! द्वैत-भाव के कारण सम्पूर्ण जगत् दुखी हो रहा है।
O Siblings of Destiny, the world is in misery, engrossed in the love of duality.
Guru Amardas ji / Raag Sriraag / / Guru Granth Sahib ji - Ang 29
ਗੁਰ ਸਰਣਾਈ ਸੁਖੁ ਲਹਹਿ ਅਨਦਿਨੁ ਨਾਮੁ ਧਿਆਇ ॥੧॥ ਰਹਾਉ ॥
गुर सरणाई सुखु लहहि अनदिनु नामु धिआइ ॥१॥ रहाउ ॥
Gur sara(nn)aaee sukhu lahahi anadinu naamu dhiaai ||1|| rahaau ||
ਤੂੰ ਗੁਰੂ ਦੀ ਸਰਨ ਪੈ ਕੇ ਹਰ ਰੋਜ਼ ਪਰਮਾਤਮਾ ਦਾ ਨਾਮ ਸਿਮਰ; (ਇਸ ਤਰ੍ਹਾਂ) ਸੁਖ ਮਾਣੇਂਗਾ ॥੧॥ ਰਹਾਉ ॥
यदि गुरु की शरण में आकर जीव नित्य प्रति नाम-स्मरण करता रहे तो वह आत्मिक सुख प्राप्त करता है ॥ १॥ रहाउ ॥
In the Sanctuary of the Guru, peace is found, meditating on the Naam night and day. ||1|| Pause ||
Guru Amardas ji / Raag Sriraag / / Guru Granth Sahib ji - Ang 29
ਸਾਚੇ ਮੈਲੁ ਨ ਲਾਗਈ ਮਨੁ ਨਿਰਮਲੁ ਹਰਿ ਧਿਆਇ ॥
साचे मैलु न लागई मनु निरमलु हरि धिआइ ॥
Saache mailu na laagaee manu niramalu hari dhiaai ||
ਸਦਾ-ਥਿਰ ਪਰਮਾਤਮਾ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗ ਸਕਦੀ, (ਉਸ) ਪਰਮਾਤਮਾ ਦਾ ਨਾਮ ਸਿਮਰਿਆਂ (ਸਿਮਰਨ ਵਾਲੇ ਮਨੁੱਖ ਦਾ) ਮਨ (ਭੀ) ਪਵਿਤ੍ਰ ਹੋ ਜਾਂਦਾ ਹੈ ।
ऐसे सत्य प्राणी को कभी पापों की मैल नहीं लगती और वह शुद्ध मन से हरि-प्रभु का नाम-सिमरन करता है।
The truthful ones are not stained by filth. Meditating on the Lord, their minds remain pure.
Guru Amardas ji / Raag Sriraag / / Guru Granth Sahib ji - Ang 29
ਗੁਰਮੁਖਿ ਸਬਦੁ ਪਛਾਣੀਐ ਹਰਿ ਅੰਮ੍ਰਿਤ ਨਾਮਿ ਸਮਾਇ ॥
गुरमुखि सबदु पछाणीऐ हरि अम्रित नामि समाइ ॥
Guramukhi sabadu pachhaa(nn)eeai hari ammmrit naami samaai ||
ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਡੂੰਘੀ ਸਾਂਝ ਪਾਣੀ ਚਾਹੀਦੀ ਹੈ । (ਜੇਹੜਾ ਸਾਂਝ ਪਾਂਦਾ ਹੈ ਉਹ) ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਵਿਚ ਲੀਨ ਹੋ ਜਾਂਦਾ ਹੈ ।
गुरु-उपदेश को पहचानने से हरि-प्रभु के अमृत रूपी नाम में समाया जा सकता है।
The Gurmukhs realize the Word of the Shabad; they are immersed in the Ambrosial Nectar of the Lord's Name.
Guru Amardas ji / Raag Sriraag / / Guru Granth Sahib ji - Ang 29
ਗੁਰ ਗਿਆਨੁ ਪ੍ਰਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ ॥੨॥
गुर गिआनु प्रचंडु बलाइआ अगिआनु अंधेरा जाइ ॥२॥
Gur giaanu prchanddu balaaiaa agiaanu anddheraa jaai ||2||
(ਜਿਸ ਮਨੁੱਖ ਨੇ ਆਪਣੇ ਅੰਦਰ) ਗੁਰੂ ਦਾ ਗਿਆਨ ਚੰਗੀ ਤਰ੍ਹਾਂ ਰੌਸ਼ਨ ਕਰ ਲਿਆ ਹੈ (ਉਸ ਦੇ ਅੰਦਰੋਂ) ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ॥੨॥
जिस जीव ने अपने हृदय में तीक्ष्ण ज्ञान का दीपक जला लिया तो उसके ह्रदय से अज्ञानता का अंधेरा नष्ट हो जाता है। ॥२॥
The Guru has lit the brilliant light of spiritual wisdom, and the darkness of ignorance has been dispelled. ||2||
Guru Amardas ji / Raag Sriraag / / Guru Granth Sahib ji - Ang 29
ਮਨਮੁਖ ਮੈਲੇ ਮਲੁ ਭਰੇ ਹਉਮੈ ਤ੍ਰਿਸਨਾ ਵਿਕਾਰੁ ॥
मनमुख मैले मलु भरे हउमै त्रिसना विकारु ॥
Manamukh maile malu bhare haumai trisanaa vikaaru ||
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਮਲੀਨ-ਮਨ ਰਹਿੰਦੇ ਹਨ ਵਿਕਾਰਾਂ ਦੀ ਮੈਲ ਨਾਲ ਲਿਬੜੇ ਰਹਿੰਦੇ ਹਨ, ਉਹਨਾਂ ਦੇ ਅੰਦਰ ਹਉਮੈ ਤੇ ਲਾਲਚ ਦਾ ਰੋਗ ਟਿਕਿਆ ਰਹਿੰਦਾ ਹੈ ।
स्वेच्छाचारी जीव अहंकार, तृष्णादि विकारों की मैल से मलिन हो रहे हैं।
The self-willed manmukhs are polluted. They are filled with the pollution of egotism, wickedness and desire.
Guru Amardas ji / Raag Sriraag / / Guru Granth Sahib ji - Ang 29
ਬਿਨੁ ਸਬਦੈ ਮੈਲੁ ਨ ਉਤਰੈ ਮਰਿ ਜੰਮਹਿ ਹੋਇ ਖੁਆਰੁ ॥
बिनु सबदै मैलु न उतरै मरि जमहि होइ खुआरु ॥
Binu sabadai mailu na utarai mari jammahi hoi khuaaru ||
ਇਹ ਮੈਲ ਗੁਰੂ ਦੇ ਸ਼ਬਦ ਤੋਂ ਬਿਨਾ ਨਹੀਂ ਉਤਰਦੀ, (ਸ਼ਬਦ ਤੋਂ ਬਿਨਾ) ਆਤਮਕ ਮੌਤ ਸਹੇੜ ਕੇ ਖ਼ੁਆਰ ਹੋ ਹੋ ਕੇ ਜਨਮ-ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ।
गुरु के उपदेश बिना यह मैल कभी नहीं उतरती, ऐसे में जीव आवागमन के चक्र में फँस कर पीड़ित होता है।
Without the Shabad, this pollution is not washed off; through the cycle of death and rebirth, they waste away in misery.
Guru Amardas ji / Raag Sriraag / / Guru Granth Sahib ji - Ang 29
ਧਾਤੁਰ ਬਾਜੀ ਪਲਚਿ ਰਹੇ ਨਾ ਉਰਵਾਰੁ ਨ ਪਾਰੁ ॥੩॥
धातुर बाजी पलचि रहे ना उरवारु न पारु ॥३॥
Dhaatur baajee palachi rahe naa uravaaru na paaru ||3||
ਉਹ ਇਸ ਨਾਸਵੰਤ ਜਗਤ-ਖੇਡ ਵਿਚ ਫਸੇ ਰਹਿੰਦੇ ਹਨ, ਇਸ ਵਿਚੋਂ ਉਹਨਾਂ ਨੂੰ ਨਾਹ ਉਰਲਾ ਬੰਨਾ ਲੱਭਦਾ ਹੈ ਨਾਹ ਪਾਰਲਾ ਬੰਨਾ ॥੩॥
वह मायावी क्रीड़ा में खचित हुए रहते हैं और इस कारण वह न तो इस संसार का सुख भोग पाते हैं तथा न ही परलोक का आनंद ले पाते हैं। ॥ ३॥
Engrossed in this transitory drama, they are not at home in either this world or the next. ||3||
Guru Amardas ji / Raag Sriraag / / Guru Granth Sahib ji - Ang 29
ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ ॥
गुरमुखि जप तप संजमी हरि कै नामि पिआरु ॥
Guramukhi jap tap sanjjamee hari kai naami piaaru ||
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਸਿਮਰਨ ਕਰਦਾ ਹੈ ਉਹ ਸੇਵਾ ਕਰਦਾ ਹੈ ਉਹ ਆਪਣੇ ਆਪ ਨੂੰ ਵਿਕਾਰਾਂ ਵਲੋਂ ਬਚਾਈ ਰੱਖਦਾ ਹੈ ਉਹ ਪਰਮਾਤਮਾ ਦੇ ਨਾਮ ਵਿਚ ਪਿਆਰ ਪਾਂਦਾ ਹੈ ।
गुरुमुख जीव जप, तप व संयम में रह कर हरि-प्रभु के नाम से प्रीति करता है।
For the Gurmukh, the love of the Name of the Lord is chanting, deep meditation and self-discipline.
Guru Amardas ji / Raag Sriraag / / Guru Granth Sahib ji - Ang 29
ਗੁਰਮੁਖਿ ਸਦਾ ਧਿਆਈਐ ਏਕੁ ਨਾਮੁ ਕਰਤਾਰੁ ॥
गुरमुखि सदा धिआईऐ एकु नामु करतारु ॥
Guramukhi sadaa dhiaaeeai eku naamu karataaru ||
(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਸਦਾ ਕਰਤਾਰ ਦੇ ਨਾਮ ਨੂੰ ਸਿਮਰਨਾ ਚਾਹੀਦਾ ਹੈ ।
ऐसा जीव सदैव ईश्वर के एक नाम का सिमरन करता है।
The Gurmukh meditates forever on the Name of the One Creator Lord.
Guru Amardas ji / Raag Sriraag / / Guru Granth Sahib ji - Ang 29
ਨਾਨਕ ਨਾਮੁ ਧਿਆਈਐ ਸਭਨਾ ਜੀਆ ਕਾ ਆਧਾਰੁ ॥੪॥੭॥੪੦॥
नानक नामु धिआईऐ सभना जीआ का आधारु ॥४॥७॥४०॥
Naanak naamu dhiaaeeai sabhanaa jeeaa kaa aadhaaru ||4||7||40||
ਹੇ ਨਾਨਕ! ਪਰਮਾਤਮਾ ਦਾ ਨਾਮ (ਹੀ) ਸਿਮਰਨਾ ਚਾਹੀਦਾ ਹੈ, (ਪਰਮਾਤਮਾ ਦਾ ਨਾਮ) ਸਭ ਜੀਵਾਂ (ਦੀ ਜ਼ਿੰਦਗੀ) ਦਾ ਆਸਰਾ ਹੈ ॥੪॥੭॥੪੦॥
नानक देव जी कथन करते हैं केि समस्त प्राणियों का आसरा केवल नाम सिमरन ही है ॥४॥७॥४०॥
O Nanak, meditate on the Naam, the Name of the Lord, the Support of all beings. ||4||7||40||
Guru Amardas ji / Raag Sriraag / / Guru Granth Sahib ji - Ang 29
ਸ੍ਰੀਰਾਗੁ ਮਹਲਾ ੩ ॥
स्रीरागु महला ३ ॥
Sreeraagu mahalaa 3 ||
श्रीरागु महला ३ ॥
Siree Raag, Third Mehl:
Guru Amardas ji / Raag Sriraag / / Guru Granth Sahib ji - Ang 29
ਮਨਮੁਖੁ ਮੋਹਿ ਵਿਆਪਿਆ ਬੈਰਾਗੁ ਉਦਾਸੀ ਨ ਹੋਇ ॥
मनमुखु मोहि विआपिआ बैरागु उदासी न होइ ॥
Manamukhu mohi viaapiaa bairaagu udaasee na hoi ||
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਉਸ ਦੇ ਅੰਦਰ) ਨਾਹ ਪਰਮਾਤਮਾ ਦੀ ਲਗਨ ਪੈਦਾ ਹੁੰਦੀ ਹੈ ਨਾਹ ਮਾਇਆ ਵਲੋਂ ਉਪਰਾਮਤਾ ।
स्वेच्छाचारी जीव माया के मोह में फंसा होने के कारण उदासीनता एवं वैराग्य प्राप्त नहीं कर सकता।
The self-willed manmukhs are engrossed in emotional attachment; they are not balanced or detached.
Guru Amardas ji / Raag Sriraag / / Guru Granth Sahib ji - Ang 29
ਸਬਦੁ ਨ ਚੀਨੈ ਸਦਾ ਦੁਖੁ ਹਰਿ ਦਰਗਹਿ ਪਤਿ ਖੋਇ ॥
सबदु न चीनै सदा दुखु हरि दरगहि पति खोइ ॥
Sabadu na cheenai sadaa dukhu hari daragahi pati khoi ||
ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਨਹੀਂ ਵਿਚਾਰਦਾ, (ਇਸ ਵਾਸਤੇ ਉਸ ਨੂੰ) ਸਦਾ ਦੁੱਖ (ਘੇਰੀ ਰੱਖਦਾ) ਹੈ, ਪਰਮਾਤਮਾ ਦੀ ਦਰਗਾਹ ਵਿਚ ਭੀ ਉਹ ਆਪਣੀ ਇੱਜ਼ਤ ਗਵਾ ਲੈਂਦਾ ਹੈ ।
वह गुरु-उपदेश के रहस्य को नहीं समझता, इसलिए वह परमात्मा के दर पर अपनी प्रतिष्ठा खो देता है।
They do not comprehend the Word of the Shabad. They suffer in pain forever, and lose their honor in the Court of the Lord.
Guru Amardas ji / Raag Sriraag / / Guru Granth Sahib ji - Ang 29
ਹਉਮੈ ਗੁਰਮੁਖਿ ਖੋਈਐ ਨਾਮਿ ਰਤੇ ਸੁਖੁ ਹੋਇ ॥੧॥
हउमै गुरमुखि खोईऐ नामि रते सुखु होइ ॥१॥
Haumai guramukhi khoeeai naami rate sukhu hoi ||1||
ਪਰ ਗੁਰੂ ਦੇ ਦੱਸੇ ਰਾਹ ਤੇ ਤੁਰਿਆਂ ਹਉਮੈ ਦੂਰ ਹੋ ਜਾਂਦੀ ਹੈ, ਨਾਮ ਵਿਚ ਰੰਗੇ ਜਾਈਦਾ ਹੈ, ਤੇ ਸੁਖ ਪ੍ਰਾਪਤ ਹੁੰਦਾ ਹੈ ॥੧॥
यदि वह गुरुमुख होकर अहंत्व का त्याग करके परमात्मा के नाम में लीन होता है, तभी उसे आत्मिक आनंद की प्राप्ति होगी॥ १॥
The Gurmukhs shed their ego; attuned to the Naam, they find peace. ||1||
Guru Amardas ji / Raag Sriraag / / Guru Granth Sahib ji - Ang 29
ਮੇਰੇ ਮਨ ਅਹਿਨਿਸਿ ਪੂਰਿ ਰਹੀ ਨਿਤ ਆਸਾ ॥
मेरे मन अहिनिसि पूरि रही नित आसा ॥
Mere man ahinisi poori rahee nit aasaa ||
ਹੇ ਮੇਰੇ ਮਨ! (ਤੇਰੇ ਅੰਦਰ ਤਾਂ) ਦਿਨ ਰਾਤ ਸਦਾ (ਮਾਇਆ ਦੀ) ਆਸ ਭਰੀ ਰਹਿੰਦੀ ਹੈ ।
हे मन ! तुझ में सदैव भौतिक पदार्थों की कामना ही भरी रहती है।
O my mind, day and night, you are always full of wishful hopes.
Guru Amardas ji / Raag Sriraag / / Guru Granth Sahib ji - Ang 29
ਸਤਗੁਰੁ ਸੇਵਿ ਮੋਹੁ ਪਰਜਲੈ ਘਰ ਹੀ ਮਾਹਿ ਉਦਾਸਾ ॥੧॥ ਰਹਾਉ ॥
सतगुरु सेवि मोहु परजलै घर ही माहि उदासा ॥१॥ रहाउ ॥
Sataguru sevi mohu parajalai ghar hee maahi udaasaa ||1|| rahaau ||
(ਹੇ ਮਨ!) ਸਤਿਗੁਰੂ ਦੀ ਦੱਸੀ ਸੇਵਾ ਕਰ (ਤਦੋਂ ਹੀ ਮਾਇਆ ਦਾ) ਮੋਹ ਚੰਗੀ ਤਰ੍ਹਾਂ ਸੜ ਸਕਦਾ ਹੈ (ਤਦੋਂ ਹੀ) ਗ੍ਰਿਹਸਤ ਵਿਚ ਰਹਿੰਦਿਆਂ ਹੀ (ਮਾਇਆ ਤੋਂ) ਉਪਰਾਮ ਹੋ ਸਕੀਦਾ ਹੈ ॥੧॥ ਰਹਾਉ ॥
परिपूर्ण सतिगुरु की सेवा करने से यह मोह पूरी तरह सड़ जाता है तथा जीव गृहस्थ जीवन में ही उदासीन रहता है।॥ १॥ रहाउ॥
Serve the True Guru, and your emotional attachment shall be totally burnt away; remain detached within the home of your heart. ||1|| Pause ||
Guru Amardas ji / Raag Sriraag / / Guru Granth Sahib ji - Ang 29
ਗੁਰਮੁਖਿ ਕਰਮ ਕਮਾਵੈ ਬਿਗਸੈ ਹਰਿ ਬੈਰਾਗੁ ਅਨੰਦੁ ॥
गुरमुखि करम कमावै बिगसै हरि बैरागु अनंदु ॥
Guramukhi karam kamaavai bigasai hari bairaagu ananddu ||
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਗੁਰੂ ਦੇ ਦੱਸੇ) ਕਰਮ ਕਰਦਾ ਹੈ ਤੇ (ਅੰਦਰੋਂ) ਖਿੜਿਆ ਰਹਿੰਦਾ ਹੈ (ਕਿਉਂਕਿ ਉਸ ਦੇ ਅੰਦਰ) ਪਰਮਾਤਮਾ ਦਾ ਪ੍ਰੇਮ ਹੈ ਤੇ ਆਤਮਕ ਸੁਖ ਹੈ ।
गुरु की शरण लेकर यदि जीव धर्म कार्य करे तो वह परमात्मा की प्रसंनता प्राप्त करता है तथा वैराग्य का आनंद उठाता है।
The Gurmukhs do good deeds and blossom forth; balanced and detached in the Lord, they are in ecstasy.
Guru Amardas ji / Raag Sriraag / / Guru Granth Sahib ji - Ang 29
ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਹਉਮੈ ਮਾਰਿ ਨਿਚੰਦੁ ॥
अहिनिसि भगति करे दिनु राती हउमै मारि निचंदु ॥
Ahinisi bhagati kare dinu raatee haumai maari nichanddu ||
ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਹੈ, (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਉਹ ਬੇ-ਫ਼ਿਕਰ ਰਹਿੰਦਾ ਹੈ ।
वह अपने अंतर्मन से अहंत्व का त्याग करके निश्चित होकर नित्य-प्रति दिन-रात ईश्वर की उपासना करता है।
Night and day, they perform devotional worship, day and night; subduing their ego, they are carefree.
Guru Amardas ji / Raag Sriraag / / Guru Granth Sahib ji - Ang 29
ਵਡੈ ਭਾਗਿ ਸਤਸੰਗਤਿ ਪਾਈ ਹਰਿ ਪਾਇਆ ਸਹਜਿ ਅਨੰਦੁ ॥੨॥
वडै भागि सतसंगति पाई हरि पाइआ सहजि अनंदु ॥२॥
Vadai bhaagi satasanggati paaee hari paaiaa sahaji ananddu ||2||
ਵੱਡੀ ਕਿਸਮਤ ਨਾਲ ਉਸ ਨੂੰ ਸਾਧ ਸੰਗਤਿ ਪ੍ਰਾਪਤ ਹੋ ਜਾਂਦੀ ਹੈ ਜਿਥੇ ਉਸ ਨੂੰ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ, ਤੇ ਉਹ ਆਤਮਕ ਅਡੋਲਤਾ ਵਿਚ (ਟਿਕਿਆ ਹੋਇਆ) ਸੁਖ ਮਾਣਦਾ ਹੈ ॥੨॥
ऐसा जीव सौभाग्य से ही सत्संगति पाता है और वह स्वाभाविक ही परमात्मा को प्राप्त कर लेता है ॥ २ ॥
By great good fortune, I found the Sat Sangat, the True Congregation; I have found the Lord, with intuitive ease and ecstasy. ||2||
Guru Amardas ji / Raag Sriraag / / Guru Granth Sahib ji - Ang 29
ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮੁ ਵਸਾਏ ॥
सो साधू बैरागी सोई हिरदै नामु वसाए ॥
So saadhoo bairaagee soee hiradai naamu vasaae ||
ਉਹ ਮਨੁੱਖ (ਅਸਲ) ਸਾਧੂ ਹੈ, ਉਹੀ ਬੈਰਾਗੀ ਹੈ ਜੇਹੜਾ ਆਪਣੇ ਹਿਰਦੇ ਵਿਚ ਪ੍ਰਭੂ ਦਾ ਨਾਮ ਵਸਾਂਦਾ ਹੈ ।
वास्तविक तौर पर साधू और वैरागी वही है जो हृदय में प्रभु-नाम को धारण कर ले।
That person is a Holy Saadhu, and a renouncer of the world, whose heart is filled with the Naam.
Guru Amardas ji / Raag Sriraag / / Guru Granth Sahib ji - Ang 29
ਅੰਤਰਿ ਲਾਗਿ ਨ ਤਾਮਸੁ ਮੂਲੇ ਵਿਚਹੁ ਆਪੁ ਗਵਾਏ ॥
अंतरि लागि न तामसु मूले विचहु आपु गवाए ॥
Anttari laagi na taamasu moole vichahu aapu gavaae ||
ਉਸ ਦੇ ਅੰਦਰ ਵਿਕਾਰਾਂ ਦੀ ਕਾਲਖ ਕਦੇ ਭੀ ਅਸਰ ਨਹੀਂ ਕਰਦੀ, ਉਹ ਆਪਣੇ ਅੰਦਰੋਂ ਆਪਾ-ਭਾਵ ਗਵਾਈ ਰੱਖਦਾ ਹੈ ।
उसके मन में तनिक भी तामसिकता नहीं रहती तथा वह अंतर्मन से अहंत्व को मिटा लेता है।
His inner being is not touched by anger or dark energies at all; he has lost his selfishness and conceit.
Guru Amardas ji / Raag Sriraag / / Guru Granth Sahib ji - Ang 29
ਨਾਮੁ ਨਿਧਾਨੁ ਸਤਗੁਰੂ ਦਿਖਾਲਿਆ ਹਰਿ ਰਸੁ ਪੀਆ ਅਘਾਏ ॥੩॥
नामु निधानु सतगुरू दिखालिआ हरि रसु पीआ अघाए ॥३॥
Naamu nidhaanu sataguroo dikhaaliaa hari rasu peeaa aghaae ||3||
ਸਤਿਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ-ਖ਼ਜ਼ਾਨਾ (ਉਸਦੇ ਅੰਦਰ ਹੀ) ਵਿਖਾ ਦਿੱਤਾ ਹੁੰਦਾ ਹੈ, ਤੇ ਉਹ ਨਾਮ-ਰਸ ਰੱਜ ਕੇ ਪੀਂਦਾ ਹੈ ॥੩॥
प्रभु का यह नाम रूपी रधज़ाना सतिगुरु ने ही दिखाया है और हरि-प्रभु का नाम-रस पीकर वह तृप्त हो गए॥ ३॥
The True Guru has revealed to him the Treasure of the Naam, the Name of the Lord; he drinks in the Sublime Essence of the Lord, and is satisfied. ||3||
Guru Amardas ji / Raag Sriraag / / Guru Granth Sahib ji - Ang 29
ਜਿਨਿ ਕਿਨੈ ਪਾਇਆ ਸਾਧਸੰਗਤੀ ਪੂਰੈ ਭਾਗਿ ਬੈਰਾਗਿ ॥
जिनि किनै पाइआ साधसंगती पूरै भागि बैरागि ॥
Jini kinai paaiaa saadhasanggatee poorai bhaagi bairaagi ||
ਪਰਮਾਤਮਾ ਨੂੰ ਜਿਸ ਕਿਸੇ ਨੇ ਲੱਭਾ ਹੈ ਸਾਧ ਸੰਗਤਿ ਵਿਚ ਹੀ ਵੱਡੀ ਕਿਸਮਤ ਨਾਲ ਪ੍ਰਭੂ-ਪ੍ਰੇਮ ਵਿਚ ਜੁੜ ਕੇ ਲੱਭਾ ਹੈ ।
जिस किसी ने भी हरि-नाम को प्राप्त किया तो उसने सौभाग्य, वैराग्य तथा सत्संगति द्वारा ही पाया है।
Whoever has found it, has done so in the Saadh Sangat, the Company of the Holy. Through perfect good fortune, such balanced detachment is attained.
Guru Amardas ji / Raag Sriraag / / Guru Granth Sahib ji - Ang 29
ਮਨਮੁਖ ਫਿਰਹਿ ਨ ਜਾਣਹਿ ਸਤਗੁਰੁ ਹਉਮੈ ਅੰਦਰਿ ਲਾਗਿ ॥
मनमुख फिरहि न जाणहि सतगुरु हउमै अंदरि लागि ॥
Manamukh phirahi na jaa(nn)ahi sataguru haumai anddari laagi ||
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਬਾਹਰ ਜੰਗਲਾਂ ਅਦਿਕ ਵਿਚ) ਤੁਰੇ ਫਿਰਦੇ ਹਨ, ਉਹ ਸਤਿਗੁਰੂ (ਦੀ ਵਡਿਆਈ) ਨੂੰ ਨਹੀਂ ਸਮਝਦੇ, ਉਹਨਾਂ ਦੇ ਅੰਦਰ ਹਉਮੈ (ਦੀ ਮੈਲ) ਲੱਗੀ ਰਹਿੰਦੀ ਹੈ ।
भौतिक पदार्थों में आसक्त जीव (मनमुख) सतिगुरु को नहीं पहचानता अर्थात् वह गुरु का उपदेश ग्रहण नहीं करता, क्योंकि उसके अंदर अहंकार प्रबल होता है तथा वह योनियों में ही भटकता रहता है।
The self-willed manmukhs wander around lost, but they do not know the True Guru. They are inwardly attached to egotism.
Guru Amardas ji / Raag Sriraag / / Guru Granth Sahib ji - Ang 29
ਨਾਨਕ ਸਬਦਿ ਰਤੇ ਹਰਿ ਨਾਮਿ ਰੰਗਾਏ ਬਿਨੁ ਭੈ ਕੇਹੀ ਲਾਗਿ ॥੪॥੮॥੪੧॥
नानक सबदि रते हरि नामि रंगाए बिनु भै केही लागि ॥४॥८॥४१॥
Naanak sabadi rate hari naami ranggaae binu bhai kehee laagi ||4||8||41||
ਹੇ ਨਾਨਕ! ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗੇ ਗਏ ਹਨ ਉਹ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ (ਪਰ ਪਾਹ ਤੋਂ ਬਿਨਾ ਪੱਕਾ ਰੰਗ ਨਹੀਂ ਚੜ੍ਹਦਾ, ਤੇ ਨਾਮ-ਰੰਗ ਵਿਚ ਰੰਗੇ ਜਾਣ ਵਾਸਤੇ ਪ੍ਰਭੂ ਦੇ) ਡਰ-ਅਦਬ ਤੋਂ ਬਿਨਾ ਪਾਹ ਨਹੀਂ ਮਿਲ ਸਕਦੀ ॥੪॥੮॥੪੧॥
नानक देव जी कथन करते हैं कि गुरु के उपदेश में अनुरक्त जीव परमात्मा के नाम में रंग गए तथा यह रंग प्रभु के भय के बिना नहीं लग सकता॥ ४॥ ८ ॥ ४१ ॥
O Nanak, those who are attuned to the Shabad are dyed in the Color of the Lord's Name. Without the Fear of God, how can they retain this Color? ||4||8||41||
Guru Amardas ji / Raag Sriraag / / Guru Granth Sahib ji - Ang 29
ਸਿਰੀਰਾਗੁ ਮਹਲਾ ੩ ॥
सिरीरागु महला ३ ॥
Sireeraagu mahalaa 3 ||
श्रीरागु महला ३ ॥
Siree Raag, Third Mehl:
Guru Amardas ji / Raag Sriraag / / Guru Granth Sahib ji - Ang 29
ਘਰ ਹੀ ਸਉਦਾ ਪਾਈਐ ਅੰਤਰਿ ਸਭ ਵਥੁ ਹੋਇ ॥
घर ही सउदा पाईऐ अंतरि सभ वथु होइ ॥
Ghar hee saudaa paaeeai anttari sabh vathu hoi ||
(ਪਰਮਾਤਮਾ ਦਾ ਨਾਮ-ਰੂਪ) ਸਾਰਾ (ਉੱਤਮ) ਪਦਾਰਥ (ਮਨੁੱਖ ਦੇ) ਹਿਰਦੇ ਵਿਚ ਹੀ ਹੈ, (ਗੁਰੂ ਦੀ ਸਰਨ ਪਿਆਂ) ਇਹ ਸੌਦਾ ਹਿਰਦੇ ਵਿਚੋਂ ਹੀ ਮਿਲ ਪੈਂਦਾ ਹੈ ।
शरीर (घर) द्वारा ही नाम रूपी सौदा प्राप्त होता है, क्योंकि अंतर्मन में समस्त पदार्थ व्याप्त हैं।
Within the home of your own inner being, the merchandise is obtained. All commodities are within.
Guru Amardas ji / Raag Sriraag / / Guru Granth Sahib ji - Ang 29
ਖਿਨੁ ਖਿਨੁ ਨਾਮੁ ਸਮਾਲੀਐ ਗੁਰਮੁਖਿ ਪਾਵੈ ਕੋਇ ॥
खिनु खिनु नामु समालीऐ गुरमुखि पावै कोइ ॥
Khinu khinu naamu samaaleeai guramukhi paavai koi ||
(ਗੁਰੂ ਦੀ ਸਰਨ ਪੈ ਕੇ) ਸੁਆਸ ਸੁਆਸ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਜੇਹੜਾ ਕੋਈ ਨਾਮ ਪ੍ਰਾਪਤ ਕਰਦਾ ਹੈ ਗੁਰੂ ਦੀ ਰਾਹੀਂ ਕਰਦਾ ਹੈ ।
लेकिन यह सौदा किसी विशेष गुरुमुख जीव को प्रतिक्षण नाम-सिमरन करने से ही प्राप्त होता है।
Each and every moment, dwell on the Naam, the Name of the Lord; the Gurmukhs obtain it.
Guru Amardas ji / Raag Sriraag / / Guru Granth Sahib ji - Ang 29
ਨਾਮੁ ਨਿਧਾਨੁ ਅਖੁਟੁ ਹੈ ਵਡਭਾਗਿ ਪਰਾਪਤਿ ਹੋਇ ॥੧॥
नामु निधानु अखुटु है वडभागि परापति होइ ॥१॥
Naamu nidhaanu akhutu hai vadabhaagi paraapati hoi ||1||
ਜਿਸ ਨੂੰ ਵੱਡੀ ਕਿਸਮਤ ਨਾਲ ਇਹ ਖ਼ਜ਼ਾਨਾ ਮਿਲਦਾ ਹੈ (ਉਸ ਪਾਸੋਂ ਕਦੀ ਮੁੱਕਦਾ ਨਹੀਂ) (ਕਿਉਂਕਿ) ਨਾਮ-ਖ਼ਜ਼ਾਨਾ ਕਦੇ ਮੁੱਕਣ ਵਾਲਾ ਨਹੀਂ ਹੈ ॥੧॥
प्रभु का नाम-भण्डार अक्षुण्ण है और यह सौभाग्य से ही प्राप्त होता है॥ १॥
The Treasure of the Naam is inexhaustible. By great good fortune, it is obtained. ||1||
Guru Amardas ji / Raag Sriraag / / Guru Granth Sahib ji - Ang 29
ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰੁ ॥
मेरे मन तजि निंदा हउमै अहंकारु ॥
Mere man taji ninddaa haumai ahankkaaru ||
ਹੇ ਮੇਰੇ ਮਨ! ਨਿੰਦਾ ਕਰਨੀ ਛੱਡ ਦੇਹ, (ਆਪਣੇ ਅੰਦਰੋਂ) ਹਉਮੈ ਤੇ ਅਹੰਕਾਰ ਦੂਰ ਕਰ ।
हे प्राणी मन ! अपने भीतर से निंदा, अहंकार और गर्व का त्याग कर दे।
O my mind, give up slander, egotism and arrogance.
Guru Amardas ji / Raag Sriraag / / Guru Granth Sahib ji - Ang 29