Gurbani Lang | Meanings |
---|---|
ਪੰਜਾਬੀ | ਪੰਜਾਬੀ ਅਰਥ |
हिंदी | हिंदी अर्थ |
English | Eng meaning |
Info (Author / Raag / Bani / Source) |
ਜਿਨ ਮਨਿ ਵਸਿਆ ਸੇ ਜਨ ਸੋਹੇ ਹਿਰਦੈ ਨਾਮੁ ਵਸਾਏ ॥੩॥
जिन मनि वसिआ से जन सोहे हिरदै नामु वसाए ॥३॥
Jin mani vasiaa se jan sohe hiradai naamu vasaae ||3||
ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਹਿਰਦੇ ਵਿਚ ਨਾਮ ਨੂੰ ਵਸਾ ਕੇ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ॥੩॥
जिसके मन में प्रभु बस गया है, वही व्यक्ति शोभा का पात्र है और उसके हृदय में प्रभु नाम की स्मृति बसी रहती है॥३॥
Those whose minds are filled with the Naam are beautiful; they enshrine the Naam within their hearts. ||3||
Guru Amardas ji / Raag Bhairo / / Guru Granth Sahib ji - Ang 1132
ਘਰੁ ਦਰੁ ਮਹਲੁ ਸਤਿਗੁਰੂ ਦਿਖਾਇਆ ਰੰਗ ਸਿਉ ਰਲੀਆ ਮਾਣੈ ॥
घरु दरु महलु सतिगुरू दिखाइआ रंग सिउ रलीआ माणै ॥
Gharu daru mahalu satiguroo dikhaaiaa rangg siu raleeaa maa(nn)ai ||
ਜਿਸ ਮਨੁੱਖ ਨੂੰ ਗੁਰੂ ਪਰਮਾਤਮਾ ਦਾ ਘਰ ਪਰਮਾਤਮਾ ਦਾ ਦਰ ਪਰਮਾਤਮਾ ਦਾ ਮਹਲ ਵਿਖਾ ਦੇਂਦਾ ਹੈ, ਉਹ ਮਨੁੱਖ ਪ੍ਰੇਮ ਨਾਲ ਪ੍ਰਭੂ-ਚਰਨਾਂ ਦਾ ਮਿਲਾਪ ਮਾਣਦਾ ਹੈ ।
जिसे सतगुरु ने सच्चा घर-द्वार दिखा दिया है, वह आनंद ही पाता है।
The True Guru has revealed to me the Lord's Home and His Court, and the Mansion of His Presence. I joyfully enjoy His Love.
Guru Amardas ji / Raag Bhairo / / Guru Granth Sahib ji - Ang 1132
ਜੋ ਕਿਛੁ ਕਹੈ ਸੁ ਭਲਾ ਕਰਿ ਮਾਨੈ ਨਾਨਕ ਨਾਮੁ ਵਖਾਣੈ ॥੪॥੬॥੧੬॥
जो किछु कहै सु भला करि मानै नानक नामु वखाणै ॥४॥६॥१६॥
Jo kichhu kahai su bhalaa kari maanai naanak naamu vakhaa(nn)ai ||4||6||16||
ਹੇ ਨਾਨਕ! ਗੁਰੂ ਉਸ ਮਨੁੱਖ ਨੂੰ ਜਿਹੜਾ ਉਪਦੇਸ਼ ਦੇਂਦਾ ਹੈ, ਉਹ ਮਨੁੱਖ ਉਸ ਨੂੰ ਭਲਾ ਜਾਣ ਕੇ ਮੰਨ ਲੈਂਦਾ ਹੈ ਅਤੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੪॥੬॥੧੬॥
हे नानक ! वह जो कुछ कहता है, उसे ही भला मानता है और प्रभु-नाम का ही उच्चारण करता रहता है॥४॥६॥१६॥
Whatever He says, I accept as good; Nanak chants the Naam. ||4||6||16||
Guru Amardas ji / Raag Bhairo / / Guru Granth Sahib ji - Ang 1132
ਭੈਰਉ ਮਹਲਾ ੩ ॥
भैरउ महला ३ ॥
Bhairau mahalaa 3 ||
भैरउ महला ३॥
Bhairao, Third Mehl:
Guru Amardas ji / Raag Bhairo / / Guru Granth Sahib ji - Ang 1132
ਮਨਸਾ ਮਨਹਿ ਸਮਾਇ ਲੈ ਗੁਰ ਸਬਦੀ ਵੀਚਾਰ ॥
मनसा मनहि समाइ लै गुर सबदी वीचार ॥
Manasaa manahi samaai lai gur sabadee veechaar ||
ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਨੂੰ) ਮਨ ਵਿਚ ਵਸਾ ਕੇ ਮਨ ਦੇ (ਮਾਇਕ) ਫੁਰਨਿਆਂ ਨੂੰ (ਅੰਦਰ) ਮਨ ਵਿਚ ਹੀ ਲੀਨ ਕਰ ਦੇਹ ।
जो गुरु-उपदेश का चिंतन कर अपनी लालसाओं को मन में से दूर कर लेता है,
The desires of the mind are absorbed in the mind,contemplating the Word of the Guru's Shabad.
Guru Amardas ji / Raag Bhairo / / Guru Granth Sahib ji - Ang 1132
ਗੁਰ ਪੂਰੇ ਤੇ ਸੋਝੀ ਪਵੈ ਫਿਰਿ ਮਰੈ ਨ ਵਾਰੋ ਵਾਰ ॥੧॥
गुर पूरे ते सोझी पवै फिरि मरै न वारो वार ॥१॥
Gur poore te sojhee pavai phiri marai na vaaro vaar ||1||
ਜਿਸ ਮਨੁੱਖ ਨੂੰ ਪੂਰੇ ਗੁਰੂ ਪਾਸੋਂ ਇਹ ਸਮਝ ਹਾਸਲ ਹੋ ਜਾਂਦੀ ਹੈ, ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ ॥੧॥
तदन्तर पूरे गुरु से सूझ पाकर वह जन्म-मरण से मुक्त हो जाता है॥१॥
Understanding is obtained from the Perfect Guru, and then the mortal does not die over and over again. ||1||
Guru Amardas ji / Raag Bhairo / / Guru Granth Sahib ji - Ang 1132
ਮਨ ਮੇਰੇ ਰਾਮ ਨਾਮੁ ਆਧਾਰੁ ॥
मन मेरे राम नामु आधारु ॥
Man mere raam naamu aadhaaru ||
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਨੂੰ (ਆਪਣਾ) ਆਸਰਾ ਬਣਾ ।
हे मेरे मन ! राम नाम एकमात्र आसरा है,
My mind takes the Support of the Lord's Name.
Guru Amardas ji / Raag Bhairo / / Guru Granth Sahib ji - Ang 1132
ਗੁਰ ਪਰਸਾਦਿ ਪਰਮ ਪਦੁ ਪਾਇਆ ਸਭ ਇਛ ਪੁਜਾਵਣਹਾਰੁ ॥੧॥ ਰਹਾਉ ॥
गुर परसादि परम पदु पाइआ सभ इछ पुजावणहारु ॥१॥ रहाउ ॥
Gur parasaadi param padu paaiaa sabh ichh pujaava(nn)ahaaru ||1|| rahaau ||
(ਜਿਹੜਾ ਮਨੁੱਖ ਹਰਿ-ਨਾਮ ਨੂੰ ਆਪਣਾ ਆਸਰਾ ਬਣਾਂਦਾ ਹੈ) ਉਹ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ । ਹੇ ਮਨ! ਪਰਮਾਤਮਾ ਹਰੇਕ ਇੱਛਾ ਪੂਰੀ ਕਰਨ ਵਾਲਾ ਹੈ ॥੧॥ ਰਹਾਉ ॥
गुरु की कृपा से मोक्ष प्राप्त हुआ है और सब इच्छाएँ पूरी हो गई हैं।॥१॥ रहाउ॥
By Guru's Grace, I have obtained the supreme status; the Lord is the Fulfiller of all desires. ||1|| Pause ||
Guru Amardas ji / Raag Bhairo / / Guru Granth Sahib ji - Ang 1132
ਸਭ ਮਹਿ ਏਕੋ ਰਵਿ ਰਹਿਆ ਗੁਰ ਬਿਨੁ ਬੂਝ ਨ ਪਾਇ ॥
सभ महि एको रवि रहिआ गुर बिनु बूझ न पाइ ॥
Sabh mahi eko ravi rahiaa gur binu boojh na paai ||
ਸਭ ਜੀਵਾਂ ਵਿਚ ਇਕ ਪਰਮਾਤਮਾ ਹੀ ਵਿਆਪਕ ਹੈ, ਪਰ ਗੁਰੂ ਤੋਂ ਬਿਨਾ ਇਹ ਸਮਝ ਨਹੀਂ ਆਉਂਦੀ ।
सबमें एक ईश्वर ही रमण कर रहा है, मगर गुरु के बिना इस तथ्य का ज्ञान प्राप्त नहीं होता।
The One Lord is permeating and pervading amongst all; without the Guru, this understanding is not obtained.
Guru Amardas ji / Raag Bhairo / / Guru Granth Sahib ji - Ang 1132
ਗੁਰਮੁਖਿ ਪ੍ਰਗਟੁ ਹੋਆ ਮੇਰਾ ਹਰਿ ਪ੍ਰਭੁ ਅਨਦਿਨੁ ਹਰਿ ਗੁਣ ਗਾਇ ॥੨॥
गुरमुखि प्रगटु होआ मेरा हरि प्रभु अनदिनु हरि गुण गाइ ॥२॥
Guramukhi prgatu hoaa meraa hari prbhu anadinu hari gu(nn) gaai ||2||
ਜਿਸ ਮਨੁੱਖ ਦੇ ਅੰਦਰ ਗੁਰੂ ਦੀ ਰਾਹੀਂ ਪਰਮਾਤਮਾ ਪਰਗਟ ਹੋ ਜਾਂਦਾ ਹੈ, ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੨॥
गुरु द्वारा ही मेरा प्रभु अन्तर्मन में प्रकट होता है और फिर नित्य उसका गुणगान होता रहता है॥२॥
My Lord God has been revealed to me, and I have become Gurmukh. Night and day, I sing the Glorious Praises of the Lord. ||2||
Guru Amardas ji / Raag Bhairo / / Guru Granth Sahib ji - Ang 1132
ਸੁਖਦਾਤਾ ਹਰਿ ਏਕੁ ਹੈ ਹੋਰ ਥੈ ਸੁਖੁ ਨ ਪਾਹਿ ॥
सुखदाता हरि एकु है होर थै सुखु न पाहि ॥
Sukhadaataa hari eku hai hor thai sukhu na paahi ||
ਸੁਖ ਦੇਣ ਵਾਲਾ ਸਿਰਫ਼ ਪਰਮਾਤਮਾ ਹੀ ਹੈ (ਜਿਹੜੇ ਮਨੁੱਖ ਪਰਮਾਤਮਾ ਦਾ ਆਸਰਾ ਨਹੀਂ ਲੈਂਦੇ) ਉਹ ਹੋਰ ਹੋਰ ਥਾਂ ਤੋਂ ਸੁਖ ਪ੍ਰਾਪਤ ਨਹੀਂ ਕਰ ਸਕਦੇ ।
केवल परमात्मा ही सुख देने वाला है और कहीं अन्य सुख प्राप्त नहीं होता।
The One Lord is the Giver of peace; peace is not found anywhere else.
Guru Amardas ji / Raag Bhairo / / Guru Granth Sahib ji - Ang 1132
ਸਤਿਗੁਰੁ ਜਿਨੀ ਨ ਸੇਵਿਆ ਦਾਤਾ ਸੇ ਅੰਤਿ ਗਏ ਪਛੁਤਾਹਿ ॥੩॥
सतिगुरु जिनी न सेविआ दाता से अंति गए पछुताहि ॥३॥
Satiguru jinee na seviaa daataa se antti gae pachhutaahi ||3||
ਗੁਰੂ (ਪਰਮਾਤਮਾ ਦੇ ਨਾਮ ਦੀ ਦਾਤਿ) ਦੇਣ ਵਾਲਾ ਹੈ, ਜਿਨ੍ਹਾਂ ਨੇ ਗੁਰੂ ਦੀ ਸਰਨ ਨਹੀਂ ਲਈ, ਉਹ ਆਖ਼ਰ ਇਥੋਂ ਜਾਣ ਵੇਲੇ ਹੱਥ ਮਲਦੇ ਹਨ ॥੩॥
जिन्होंने दाता सतगुरु की उपासना नहीं की, वे अन्ततः पछताते ही गए हैं।॥३॥
Those who do not serve the Giver, the True Guru, depart regretfully in the end. ||3||
Guru Amardas ji / Raag Bhairo / / Guru Granth Sahib ji - Ang 1132
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਫਿਰਿ ਦੁਖੁ ਨ ਲਾਗੈ ਧਾਇ ॥
सतिगुरु सेवि सदा सुखु पाइआ फिरि दुखु न लागै धाइ ॥
Satiguru sevi sadaa sukhu paaiaa phiri dukhu na laagai dhaai ||
ਜਿਸ ਮਨੁੱਖ ਨੇ ਗੁਰੂ ਦਾ ਆਸਰਾ ਲਿਆ, ਉਸ ਨੇ ਸਦਾ ਆਨੰਦ ਮਾਣਿਆ । ਕੋਈ ਭੀ ਦੁੱਖ ਹੱਲਾ ਕਰ ਕੇ ਉਸ ਨੂੰ ਨਹੀਂ ਚੰਬੜ ਸਕਦਾ ।
सतगुरु की सेवा से सदा सुख ही प्राप्त होता है और पुनः कोई दुख नहीं लगता।
Serving the True Guru, lasting peace is obtained, and the mortal does not suffer in pain any longer.
Guru Amardas ji / Raag Bhairo / / Guru Granth Sahib ji - Ang 1132
ਨਾਨਕ ਹਰਿ ਭਗਤਿ ਪਰਾਪਤਿ ਹੋਈ ਜੋਤੀ ਜੋਤਿ ਸਮਾਇ ॥੪॥੭॥੧੭॥
नानक हरि भगति परापति होई जोती जोति समाइ ॥४॥७॥१७॥
Naanak hari bhagati paraapati hoee jotee joti samaai ||4||7||17||
ਹੇ ਨਾਨਕ! ਜਿਸ ਮਨੁੱਖ ਨੂੰ ਭਾਗਾਂ ਨਾਲ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਗਈ, ਉਸ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੪॥੭॥੧੭॥
हे नानक ! फलस्वरूप प्रभु-भक्ति प्राप्त हो जाती है और आत्म-ज्योति परम-ज्योति में विलीन हो जाती है॥४॥ ७॥ १७॥
Nanak has been blessed with devotional worship of the Lord; his light has merged into the Light. ||4||7||17||
Guru Amardas ji / Raag Bhairo / / Guru Granth Sahib ji - Ang 1132
ਭੈਰਉ ਮਹਲਾ ੩ ॥
भैरउ महला ३ ॥
Bhairau mahalaa 3 ||
भैरउ महला ३॥
Bhairao, Third Mehl:
Guru Amardas ji / Raag Bhairo / / Guru Granth Sahib ji - Ang 1132
ਬਾਝੁ ਗੁਰੂ ਜਗਤੁ ਬਉਰਾਨਾ ਭੂਲਾ ਚੋਟਾ ਖਾਈ ॥
बाझु गुरू जगतु बउराना भूला चोटा खाई ॥
Baajhu guroo jagatu bauraanaa bhoolaa chotaa khaaee ||
ਹੇ ਮਨ! ਗੁਰੂ ਦੀ ਸਰਨ ਤੋਂ ਬਿਨਾ ਜਗਤ (ਵਿਕਾਰਾਂ ਵਿਚ) ਝੱਲਾ ਹੋਇਆ ਫਿਰਦਾ ਹੈ, ਕੁਰਾਹੇ ਪੈ ਕੇ (ਵਿਕਾਰਾਂ ਦੀਆਂ) ਸੱਟਾਂ ਖਾਂਦਾ ਰਹਿੰਦਾ ਹੈ,
गुरु के बिना संसार बावला बनकर भूला हुआ है, अतः दुःख भोगता है।
Without the Guru, the world is insane; confused and deluded, it is beaten, and it suffers.
Guru Amardas ji / Raag Bhairo / / Guru Granth Sahib ji - Ang 1132
ਮਰਿ ਮਰਿ ਜੰਮੈ ਸਦਾ ਦੁਖੁ ਪਾਏ ਦਰ ਕੀ ਖਬਰਿ ਨ ਪਾਈ ॥੧॥
मरि मरि जमै सदा दुखु पाए दर की खबरि न पाई ॥१॥
Mari mari jammai sadaa dukhu paae dar kee khabari na paaee ||1||
ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ, ਸਦਾ ਦੁੱਖ ਸਹਿੰਦਾ ਹੈ, ਪਰਮਾਤਮਾ ਦੇ ਦਰ ਦੀ ਉਸ ਨੂੰ ਕੋਈ ਸਮਝ ਨਹੀਂ ਪੈਂਦੀ ॥੧॥
वह बार-बार मरता-जन्मता है, सदा दुख पाता है परन्तु सच्चे द्वार का ज्ञान प्राप्त नहीं करता॥१॥
It dies and dies again, and is reborn, always in pain, but it is unaware of the Lord's Gate. ||1||
Guru Amardas ji / Raag Bhairo / / Guru Granth Sahib ji - Ang 1132
ਮੇਰੇ ਮਨ ਸਦਾ ਰਹਹੁ ਸਤਿਗੁਰ ਕੀ ਸਰਣਾ ॥
मेरे मन सदा रहहु सतिगुर की सरणा ॥
Mere man sadaa rahahu satigur kee sara(nn)aa ||
ਹੇ ਮੇਰੇ ਮਨ! ਸਦਾ ਗੁਰੂ ਦੀ ਸਰਨ ਪਿਆ ਰਹੁ ।
हे मेरे मन, सदैव गुरु की शरण में रहो,
O my mind,remain always in the Protection of the True Guru's Sanctuary.
Guru Amardas ji / Raag Bhairo / / Guru Granth Sahib ji - Ang 1132
ਹਿਰਦੈ ਹਰਿ ਨਾਮੁ ਮੀਠਾ ਸਦ ਲਾਗਾ ਗੁਰ ਸਬਦੇ ਭਵਜਲੁ ਤਰਣਾ ॥੧॥ ਰਹਾਉ ॥
हिरदै हरि नामु मीठा सद लागा गुर सबदे भवजलु तरणा ॥१॥ रहाउ ॥
Hiradai hari naamu meethaa sad laagaa gur sabade bhavajalu tara(nn)aa ||1|| rahaau ||
(ਜਿਹੜਾ ਮਨੁੱਖ ਗੁਰੂ ਦੀ ਸਰਨ ਵਿਚ ਟਿਕਿਆ ਰਹਿੰਦਾ ਹੈ, ਉਸ ਨੂੰ ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਪਿਆਰਾ ਲੱਗਦਾ ਹੈ । ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥
फिर प्रभु का नाम हृदय में सदैव मीठा लगता है और गुरु-उपदेश द्वारा संसार-सागर से उद्धार हो जाता है॥१॥ रहाउ॥
Those people, to whose hearts the Lord's Name seems sweet, are carried across the terrifying world-ocean by the Word of the Guru's Shabad. ||1|| Pause ||
Guru Amardas ji / Raag Bhairo / / Guru Granth Sahib ji - Ang 1132
ਭੇਖ ਕਰੈ ਬਹੁਤੁ ਚਿਤੁ ਡੋਲੈ ਅੰਤਰਿ ਕਾਮੁ ਕ੍ਰੋਧੁ ਅਹੰਕਾਰੁ ॥
भेख करै बहुतु चितु डोलै अंतरि कामु क्रोधु अहंकारु ॥
Bhekh karai bahutu chitu dolai anttari kaamu krodhu ahankkaaru ||
ਹੇ ਮਨ! (ਜਿਹੜਾ ਮਨੁੱਖ ਗੁਰੂ ਦੀ ਸਰਨ ਤੋਂ ਖੁੰਝ ਕੇ) ਕਈ (ਧਾਰਮਿਕ) ਭੇਖ ਬਣਾਂਦਾ ਹੈ, ਉਸ ਦਾ ਮਨ (ਵਿਕਾਰਾਂ ਵਿਚ ਹੀ) ਡੋਲਦਾ ਰਹਿੰਦਾ ਹੈ, ਉਸ ਦੇ ਅੰਦਰ ਕਾਮ (ਦਾ ਜ਼ੋਰ) ਹੈ, ਕ੍ਰੋਧ (ਦਾ ਜ਼ੋਰ) ਹੈ, ਅਹੰਕਾਰ (ਦਾ ਜ਼ੋਰ) ਹੈ ।
जीव बहुत दिखावे करता है, उसका मन डगमगाता है, अन्तर्मन में काम, क्रोध एवं अहंकार भरा रहता है।
The mortal wears various religious robes, but his consciousness is unsteady; deep within, he is filled with sexual desire, anger and egotism.
Guru Amardas ji / Raag Bhairo / / Guru Granth Sahib ji - Ang 1132
ਅੰਤਰਿ ਤਿਸਾ ਭੂਖ ਅਤਿ ਬਹੁਤੀ ਭਉਕਤ ਫਿਰੈ ਦਰ ਬਾਰੁ ॥੨॥
अंतरि तिसा भूख अति बहुती भउकत फिरै दर बारु ॥२॥
Anttari tisaa bhookh ati bahutee bhaukat phirai dar baaru ||2||
ਉਸ ਦੇ ਅੰਦਰ ਮਾਇਆ ਦੀ ਬੜੀ ਤ੍ਰਿਸ਼ਨਾ ਹੈ, ਮਾਇਆ ਦੀ ਬੜੀ ਭੁੱਖ ਹੈ, ਉਹ (ਕੁੱਤੇ ਵਾਂਗ ਰੋਟੀ ਦੀ ਖ਼ਾਤਰ) ਭੌਂਕਦਾ ਫਿਰਦਾ ਹੈ, (ਹਰੇਕ ਘਰ ਦੇ) ਦਰ ਦਾ ਬੂਹਾ (ਖੜਕਾਂਦਾ ਫਿਰਦਾ ਹੈ) ॥੨॥
उसके मन को तृष्णा की भूख लगी रहती है और फिर बहुत बकवाद करता है॥२॥
Deep within is the great thirst and immense hunger; he wanders from door to door. ||2||
Guru Amardas ji / Raag Bhairo / / Guru Granth Sahib ji - Ang 1132
ਗੁਰ ਕੈ ਸਬਦਿ ਮਰਹਿ ਫਿਰਿ ਜੀਵਹਿ ਤਿਨ ਕਉ ਮੁਕਤਿ ਦੁਆਰਿ ॥
गुर कै सबदि मरहि फिरि जीवहि तिन कउ मुकति दुआरि ॥
Gur kai sabadi marahi phiri jeevahi tin kau mukati duaari ||
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰਦੇ ਹਨ, ਉਹ ਫਿਰ ਆਤਮਕ ਜੀਵਨ ਹਾਸਲ ਕਰ ਲੈਂਦੇ ਹਨ, ਉਹਨਾਂ ਨੂੰ ਵਿਕਾਰਾਂ ਤੋਂ ਖ਼ਲਾਸੀ ਮਿਲ ਜਾਂਦੀ ਹੈ, ਪਰਮਾਤਮਾ ਦੇ ਦਰ ਤੇ (ਉਹਨਾਂ ਦੀ ਪਹੁੰਚ ਹੋ ਜਾਂਦੀ ਹੈ) ।
अगर गुरु के उपदेश द्वारा जीव कामादिक विकारों की ओर से मरकर जीवन बिताए तो मुक्ति प्राप्त कर लेता है।
Those who die in the Word of the Guru's Shabad are reborn; they find the door of liberation.
Guru Amardas ji / Raag Bhairo / / Guru Granth Sahib ji - Ang 1132
ਅੰਤਰਿ ਸਾਂਤਿ ਸਦਾ ਸੁਖੁ ਹੋਵੈ ਹਰਿ ਰਾਖਿਆ ਉਰ ਧਾਰਿ ॥੩॥
अंतरि सांति सदा सुखु होवै हरि राखिआ उर धारि ॥३॥
Anttari saanti sadaa sukhu hovai hari raakhiaa ur dhaari ||3||
ਉਹਨਾਂ ਦੇ ਅੰਦਰ ਸ਼ਾਂਤੀ ਬਣੀ ਰਹਿੰਦੀ ਹੈ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, (ਕਿਉਂਕਿ ਉਹਨਾਂ ਨੇ) ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਿਆ ਹੁੰਦਾ ਹੈ ॥੩॥
उसके ही मन को शान्ति प्राप्त होती है, वह प्रभु को मन में बसाकर रखता है और सदा सुखी रहता है।॥३॥
With constant peace and tranquility deep within, they enshrine the Lord within their hearts. ||3||
Guru Amardas ji / Raag Bhairo / / Guru Granth Sahib ji - Ang 1132
ਜਿਉ ਤਿਸੁ ਭਾਵੈ ਤਿਵੈ ਚਲਾਵੈ ਕਰਣਾ ਕਿਛੂ ਨ ਜਾਈ ॥
जिउ तिसु भावै तिवै चलावै करणा किछू न जाई ॥
Jiu tisu bhaavai tivai chalaavai kara(nn)aa kichhoo na jaaee ||
ਪਰ, (ਜੀਵਾਂ ਦੇ ਕੁਝ ਵੱਸ ਨਹੀਂ) ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਉਹ ਜੀਵਾਂ ਨੂੰ ਜੀਵਨ-ਰਾਹ ਉਤੇ ਤੋਰਦਾ ਹੈ, ਅਸਾਂ ਜੀਵਾਂ ਦਾ ਉਸ ਦੇ ਸਾਹਮਣੇ ਕੋਈ ਜ਼ੋਰ ਨਹੀਂ ਚੱਲ ਸਕਦਾ ।
जैसा ईश्वर चाहता है, वैसे ही चलाता है और अपने आप हम कुछ नहीं कर सकते।
As it pleases Him, He inspires us to act. Nothing else can be done.
Guru Amardas ji / Raag Bhairo / / Guru Granth Sahib ji - Ang 1132
ਨਾਨਕ ਗੁਰਮੁਖਿ ਸਬਦੁ ਸਮ੍ਹ੍ਹਾਲੇ ਰਾਮ ਨਾਮਿ ਵਡਿਆਈ ॥੪॥੮॥੧੮॥
नानक गुरमुखि सबदु सम्हाले राम नामि वडिआई ॥४॥८॥१८॥
Naanak guramukhi sabadu samhaale raam naami vadiaaee ||4||8||18||
ਹੇ ਨਾਨਕ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ, ਪਰਮਾਤਮਾ ਦੇ ਨਾਮ ਵਿਚ ਜੁੜਨ ਕਰਕੇ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ ॥੪॥੮॥੧੮॥
नानक का मत है कि जो गुरु के सान्निध्य में शब्द का मनन करता है, उसी को राम-नाम से बड़ाई मिलती है।॥४॥ ८॥ १८॥
O Nanak, the Gurmukh contemplates the Word of the Shabad, and is blessed with the glorious greatness of the Lord's Name. ||4||8||18||
Guru Amardas ji / Raag Bhairo / / Guru Granth Sahib ji - Ang 1132
ਭੈਰਉ ਮਹਲਾ ੩ ॥
भैरउ महला ३ ॥
Bhairau mahalaa 3 ||
भैरउ महला ३॥
Bhairao, Third Mehl:
Guru Amardas ji / Raag Bhairo / / Guru Granth Sahib ji - Ang 1132
ਹਉਮੈ ਮਾਇਆ ਮੋਹਿ ਖੁਆਇਆ ਦੁਖੁ ਖਟੇ ਦੁਖ ਖਾਇ ॥
हउमै माइआ मोहि खुआइआ दुखु खटे दुख खाइ ॥
Haumai maaiaa mohi khuaaiaa dukhu khate dukh khaai ||
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਹਉਮੈ ਦੇ ਕਾਰਨ ਮਾਇਆ ਦੇ ਮੋਹ ਦੇ ਕਾਰਨ ਜੀਵਨ-ਰਾਹ ਤੋਂ ਖੁੰਝਿਆ ਰਹਿੰਦਾ ਹੈ । ਉਹ ਉਹੀ ਕੁਝ ਕਰਦਾ ਰਹਿੰਦਾ ਹੈ ਜਿਸ ਤੋਂ ਉਹ ਦੁੱਖ ਹੀ ਸਹੇੜਦਾ ਹੈ ਦੁੱਖ ਹੀ ਸਹਾਰਦਾ ਹੈ ।
अहम् एवं माया-मोह में भटककर जीव दुख कमाता है और दुख ही भोगता है।
Lost in egotism, Maya and attachment, the mortal earns pain, and eats pain.
Guru Amardas ji / Raag Bhairo / / Guru Granth Sahib ji - Ang 1132
ਅੰਤਰਿ ਲੋਭ ਹਲਕੁ ਦੁਖੁ ਭਾਰੀ ਬਿਨੁ ਬਿਬੇਕ ਭਰਮਾਇ ॥੧॥
अंतरि लोभ हलकु दुखु भारी बिनु बिबेक भरमाइ ॥१॥
Anttari lobh halaku dukhu bhaaree binu bibek bharamaai ||1||
ਉਸ ਦੇ ਅੰਦਰ ਲੋਭ (ਟਿਕਿਆ ਰਹਿੰਦਾ ਹੈ ਜਿਵੇਂ ਕੁੱਤੇ ਨੂੰ) ਹਲਕ (ਹੋ ਜਾਂਦਾ) ਹੈ (ਕੁੱਤਾ ਆਪ ਭੀ ਦੁਖੀ ਹੁੰਦਾ ਹੈ ਲੋਕਾਂ ਨੂੰ ਭੀ ਦੁਖੀ ਕਰਦਾ ਹੈ । ਇਸੇ ਤਰ੍ਹਾਂ ਲੋਭੀ ਨੂੰ) ਬਹੁਤ ਦੁੱਖ ਬਣਿਆ ਰਹਿੰਦਾ ਹੈ । ਚੰਗੇ ਮੰਦੇ ਕੰਮ ਦੀ ਪਰਖ ਨਾਹ ਕਰ ਸਕਣ ਕਰਕੇ ਉਹ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ ॥੧॥
अन्तर्मन में लोभ का पागलपन भारी दुख का कारण बनता है और अविवेक के कारण वह भटकता है॥१॥
The great disease, the rabid disease of greed, is deep within him; he wanders around indiscriminately. ||1||
Guru Amardas ji / Raag Bhairo / / Guru Granth Sahib ji - Ang 1132
ਮਨਮੁਖਿ ਧ੍ਰਿਗੁ ਜੀਵਣੁ ਸੈਸਾਰਿ ॥
मनमुखि ध्रिगु जीवणु सैसारि ॥
Manamukhi dhrigu jeeva(nn)u saisaari ||
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜਗਤ ਵਿਚ ਜੀਵਨ (-ਢੰਗ) ਇਹੋ ਜਿਹਾ ਹੀ ਰਹਿੰਦਾ ਹੈ ਕਿ ਉਸ ਨੂੰ ਫਿਟਕਾਰਾਂ ਪੈਂਦੀਆਂ ਰਹਿੰਦੀਆਂ ਹਨ ।
मनमुखी जीव का संसार में जीना ही धिक्कार योग्य है,
The life of the self-willed manmukh in this world is cursed.
Guru Amardas ji / Raag Bhairo / / Guru Granth Sahib ji - Ang 1132
ਰਾਮ ਨਾਮੁ ਸੁਪਨੈ ਨਹੀ ਚੇਤਿਆ ਹਰਿ ਸਿਉ ਕਦੇ ਨ ਲਾਗੈ ਪਿਆਰੁ ॥੧॥ ਰਹਾਉ ॥
राम नामु सुपनै नही चेतिआ हरि सिउ कदे न लागै पिआरु ॥१॥ रहाउ ॥
Raam naamu supanai nahee chetiaa hari siu kade na laagai piaaru ||1|| rahaau ||
ਉਹ ਪਰਮਾਤਮਾ ਦਾ ਨਾਮ ਕਦੇ ਭੀ ਯਾਦ ਨਹੀਂ ਕਰਦਾ, ਪਰਮਾਤਮਾ ਨਾਲ ਉਸ ਦਾ ਕਦੇ ਭੀ ਪਿਆਰ ਨਹੀਂ ਬਣਦਾ ॥੧॥ ਰਹਾਉ ॥
राम नाम उसे सपने में भी याद नहीं आता और प्रभु से वह कभी प्रेम नहीं लगाता॥१॥ रहाउ॥
He does not remember the Lord's Name, even in his dreams. He is never in love with the Lord's Name. ||1|| Pause ||
Guru Amardas ji / Raag Bhairo / / Guru Granth Sahib ji - Ang 1132
ਪਸੂਆ ਕਰਮ ਕਰੈ ਨਹੀ ਬੂਝੈ ਕੂੜੁ ਕਮਾਵੈ ਕੂੜੋ ਹੋਇ ॥
पसूआ करम करै नही बूझै कूड़ु कमावै कूड़ो होइ ॥
Pasooaa karam karai nahee boojhai koo(rr)u kamaavai koo(rr)o hoi ||
ਮਨ ਦਾ ਮੁਰੀਦ ਮਨੁੱਖ ਪਸ਼ੂਆਂ ਵਾਲੇ ਕੰਮ ਕਰਦਾ ਹੈ, ਉਸ ਨੂੰ ਸਮਝ ਨਹੀਂ ਆਉਂਦੀ (ਕਿ ਇਹ ਜੀਵਨ-ਰਾਹ ਗ਼ਲਤ ਹੈ) । ਨਾਸਵੰਤ ਮਾਇਆ ਦੀ ਖ਼ਾਤਰ ਦੌੜ-ਭੱਜ ਕਰਦਾ ਕਰਦਾ ਉਸੇ ਦਾ ਰੂਪ ਹੋਇਆ ਰਹਿੰਦਾ ਹੈ ।
वह पशु की तरह कर्म करता है, मगर तथ्य को नहीं बूझता, इस प्रकार झूठ कमाता है और झूठा ही सिद्ध होता है।
He acts like a beast, and does not understand anything. Practicing falsehood, he becomes false.
Guru Amardas ji / Raag Bhairo / / Guru Granth Sahib ji - Ang 1132
ਸਤਿਗੁਰੁ ਮਿਲੈ ਤ ਉਲਟੀ ਹੋਵੈ ਖੋਜਿ ਲਹੈ ਜਨੁ ਕੋਇ ॥੨॥
सतिगुरु मिलै त उलटी होवै खोजि लहै जनु कोइ ॥२॥
Satiguru milai ta ulatee hovai khoji lahai janu koi ||2||
ਪਰ ਜੇ ਉਸ ਨੂੰ ਗੁਰੂ ਮਿਲ ਪਏ, ਤਾਂ ਉਸ ਦੀ ਸੁਰਤ ਮਾਇਆ ਵਲੋਂ ਪਰਤ ਜਾਂਦੀ ਹੈ (ਫਿਰ ਉਹ) ਖੋਜ ਕਰ ਕੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ (ਪਰ ਅਜਿਹਾ ਹੁੰਦਾ) ਕੋਈ ਵਿਰਲਾ ਹੀ ਹੈ ॥੨॥
अगर सतगुरु से साक्षात्कार हो जाए तो उसका जीवन-आचरण बदल जाता है और वह प्रभु को खोज लेता है॥२॥
But when the mortal meets the True Guru, his way of looking at the world changes. How rare are those humble beings who seek and find the Lord. ||2||
Guru Amardas ji / Raag Bhairo / / Guru Granth Sahib ji - Ang 1132
ਹਰਿ ਹਰਿ ਨਾਮੁ ਰਿਦੈ ਸਦ ਵਸਿਆ ਪਾਇਆ ਗੁਣੀ ਨਿਧਾਨੁ ॥
हरि हरि नामु रिदै सद वसिआ पाइआ गुणी निधानु ॥
Hari hari naamu ridai sad vasiaa paaiaa gu(nn)ee nidhaanu ||
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਵੱਸਿਆ ਰਹਿੰਦਾ ਹੈ, ਉਹ ਮਨੁੱਖ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਮਿਲ ਪੈਂਦਾ ਹੈ ।
जिसके हृदय में सदा हरिनाम बसा रहता है, वह उस गुणों के भण्डार को पा लेता है।
That person, whose heart is forever filled with the Name of the Lord, Har, Har, obtains the Lord, the Treasure of Virtue.
Guru Amardas ji / Raag Bhairo / / Guru Granth Sahib ji - Ang 1132
ਗੁਰ ਪਰਸਾਦੀ ਪੂਰਾ ਪਾਇਆ ਚੂਕਾ ਮਨ ਅਭਿਮਾਨੁ ॥੩॥
गुर परसादी पूरा पाइआ चूका मन अभिमानु ॥३॥
Gur parasaadee pooraa paaiaa chookaa man abhimaanu ||3||
ਗੁਰੂ ਦੀ ਕਿਰਪਾ ਨਾਲ ਉਸ ਨੂੰ ਪੂਰਨ ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਮਨ ਦਾ ਅਹੰਕਾਰ ਦੂਰ ਹੋ ਜਾਂਦਾ ਹੈ ॥੩॥
गुरु की कृपा से पूर्ण प्रभु प्राप्त हो जाता है और मन का अभिमान दूर हो जाता है।॥३॥
By Guru's Grace, he finds the Perfect Lord; the egotistical pride of his mind is eradicated. ||3||
Guru Amardas ji / Raag Bhairo / / Guru Granth Sahib ji - Ang 1132
ਆਪੇ ਕਰਤਾ ਕਰੇ ਕਰਾਏ ਆਪੇ ਮਾਰਗਿ ਪਾਏ ॥
आपे करता करे कराए आपे मारगि पाए ॥
Aape karataa kare karaae aape maaragi paae ||
(ਪਰ, ਮਨਮੁਖ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ ਸਭ ਕੁਝ ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ, ਆਪ ਹੀ (ਜੀਵਾਂ ਨੂੰ) ਸਹੀ ਜੀਵਨ-ਰਾਹ ਤੇ ਪਾਂਦਾ ਹੈ, ਆਪ ਹੀ ਗੁਰੂ ਦੀ ਰਾਹੀਂ ਇੱਜ਼ਤ ਬਖ਼ਸ਼ਦਾ ਹੈ ।
हे भाई ! ईश्वर स्वयं ही सब करने-करवाने वाला है और स्वयं ही सन्मार्ग लगाता है।
The Creator Himself acts, and causes all to act. He Himself places us on the path.
Guru Amardas ji / Raag Bhairo / / Guru Granth Sahib ji - Ang 1132